ਕਾਮਰੇਡ ਹੈ ਵਿਗੜ ਕੇ ਸਾਧ ਬਣਦਾ-----31-3-12
ਵਿਗੜੀ ਮੱਝ ਨਾ ਦੁੱਧ ਦੀ ਤਿਪ ਦੇਵੇ ਅਤੇ ਖਲ ਪੱਠਿਆਂ ਦਾ ਕਰੇ ਨਾਸ ਬਹੁਤਾ ।
ਸਰਪੰਚ ਵਿਗੜ ਕੇ ਹੈ ਟਾਊਟ ਬਣਦਾ ਇਹੀਓ ਆਉਂਦਾ ਹੈ ਪੁਲਿਸ ਨੂੰ ਰਾਸ ਬਹੁਤਾ।
ਮੁੰਡਾ ਵਿਗੜ ਕੇ ਲਗਦਾ ਲਾਉਣ ਜਰਦਾ ਬੁੜਾ ਵਿਗੜ ਕੇ ਕਰੇ ਬਕਵਾਸ ਬਹੁਤਾ।
ਕਾਮਰੇਡ ਹੈ ਵਿਗੜ ਕੇ ਸਾਧ ਬਣਦਾ ਅਤੇ ਸਾਧ ਵਿਗੜ ਕੇ ਬਣੇ ਬਦਮਾਸ਼ ਬਹੁਤਾ ।
--
ਜੁੰਮੇਵਾਰੀ ਸਮਾਨ ਦੀ ਖੁਦ ਹੁੰਦੀ ਇਹ ਪਤਾ ਲਗਾ ਨਹੀਂ ਅਜੇ ਸਵਾਰੀਆਂ ਨੂੰ।
ਲਾਂਘੇ ਘਰਾਂ ਦੇ ਲੰਘਣੇ ਹੋਏ ਬਹੁਤ ਔਖੇ ਹੁਣ ਛੱਡ ਦੇਈਏ ਵੈਲਦਾਰੀਆਂ ਨੂੰ।
ਭੁੱਖ ਕੁਰਸੀ ਦੀ ਹੈ ਲੈ ਗਈ ਕਿਥੇ ਦੋਖੋ ਸਿਆਸਤ ਦੇ ਇਹਨਾਂ ਜੁਆਰੀਆਂ ਨੂੰ।
ਥੋਡੀ ਖੇਡ ਨੇ ਸਭ ਬੱਚੇ ਵਿਗਾੜ ਦਿੱਤੇ ਜਾ ਕੇ ਦਸੋ ਸਿਆਸੀ ਮਦਾਰੀਆਂ ਨੂੰ।
---
ਵੱਤਰ ਹੋਵੇ ਜੇ ਧਰਤ ਤਾਂ ਉਗ ਪੈਂਦਾ ਹਰ ਬੀਜ ਵਿਚ ਛੁਪਿਆ ਰੁੱਖ ਹੁੰਦਾ ।
ਸਾਰੀ ਉਮਰ ਹੀ ਦੇਵੇ ਜੋ ਸਾਥ ਸਾਡਾ ਇਹੋ ਜਿਹਾ ਨਾ ਕੋਈ ਵੀ ਸੁੱਖ ਹੁੰਦਾ।
ਦੁੱਖ ਦਾਰੂ ਬਣ ਜਾਂਦਾ ਹੈ ਆਦਮੀ ਜਦ ਸ਼ਾਮਿਲ ਕਿਸੇ ਦੇ ਹੈ ਵਿਚ ਦੁੱਖ ਹੁੰਦਾ।
ਆਓ ਮੱਚੀਏ ਬਣ ਕੇ ਲਾਟ ਸੂਹੀ ਸਾਰੀ ਉਮਰ ਹੀ ਨਹੀਂ ਦੋਸਤੋ ਧੁੱਖ ਹੁੰਦਾ।
--
ਜਿਥੇ ਹਮ ਖਿਆਲ ਦੋ ਮਿਲ ਬੈਠਣ ਯਾਰੋ ਉਹੀਓ ਹੈ ਗ਼ਨੀਮਤੀ ਘੜੀ ਹੁੰਦੀ।
ਮੁਰਦਾ ਸਮਾਂ ਕਦੇ ਇੰਜ ਆਂਵਦਾ ਹੈ ਚਲਦੀ ਘੜੀ ਵੀ ਲਗਦੀ ਖੜ•ੀ ਹੁੰਦੀ।
ਜਿੱਤ ਘ੍ਰਿਣਾ ਤਾਈਂ ਹੈ ਜਨਮ ਦਿੰਦੀ ਹਾਰਨ ਵਾਲੇ ਨੂੰ ਪੀੜ ਹੈ ਬੜੀ ਹੁੰਦੀ ।
ਜਿਤ ਹਾਰ ਤੋਂ ਉਤੇ ਹਮੇਸ਼ ਰਹਿੰਦਾ ਪੁਸਤਕ ਜ਼ਿੰਦਗੀ ਦੀ ਜੀਹਨੇ ਪੜ•ੀ ਹੁੰਦੀ।
----
ਹੀਰ ਆਖਦੀ ਜੋਗੀਆ ਝੂਠ ਬੋਲੇਂ ਇਥੇ ਹੁੰਦੀ ਲੋਕਾਂ ਦੀ ਸਦਾ ਦੁਰਗਤ ਹੈ ਵੇ।
ਲਹੂ ਕਿਰਤੀਆਂ ਦਾ ਲੋਟੂ ਨੇ ਰੋਜ ਪੀਂਦੇ ਅੰਨਦਾਤੇ ਵਿਚ ਸਾਹ ਨਾ ਸਤ ਹੈ ਵੇ।
ਕੁੱਲੀ ,ਗੁੱਲੀ ਦਾ ਫਿਕਰ ਹੈ ਰੋਜ ਸਾਨੂੰ ਸਾਡੇ ਸਿਰ ਉਤੇ ਅੰਬਰ ਦੀ ਛੱਤ ਹੈ ਵੇ।
ਪੂਣੀ ਜ਼ਿੰਦ ਦੀ ਹੈ ਗ਼ਮਾਂ ਦੇ ਨਾਲ ਭਿੱਜੀ ਹੁੰਦਾ ਸਾਹਾਂ ਦਾ ਸੂਤ ਨਾ ਕੱਤ ਹੈ ਵੇ।
----
ਚੰਗੀ ਸੋਚ ਵਾਲੇ ਆਪਣੇ ਮਨ ਅੰਦਰ ਵਹਿਮ ਭਰਮ ਜਿਹੇ ਪਾਲਦੇ ਨਹੀਂ ਹੁੰਦੇ।
ਮੱਖਣ ਨਿਕਲਦਾ ਹੈ ਚਾਟੀ ਦੁੱਧ ਦੀ 'ਚੋਂ ਐਂਵੇਂ ਪਾਣੀ ਹੰਗਾਲਦੇ ਨਹੀਂ ਹੁੰਦੇ ।
ਸਭ ਦੀ ਹੈ। ਆਪੋ ਆਪਣੀ ਸੋਚ ਹੁੰਦੀ ਸਾਰੇ ਹੀ ਆਪਣੇ ਨਾਲ ਦੇ ਨਹਂੀਂ ਹੁੰਦੇ।
ਸੋਚ ਉਹਨਾਂ ਦੀ ਵੀ ਹੈ ਹੋ ਕੰਗਾਲ ਜਾਂਦੀ ਯਾਦਾਂ ਜਿਹੜੇ ਸੰਭਾਲਦੇ ਨਹੀਂ ਹੁੰਦੇ।
Converted from Satluj to
Friday, March 30, 2012
ਪਹਿਲਾਂ ਉਹ ਯਹੂਦੀਆਂ ਲਈ ਆਏ ਮੈਂ ਕੁਝ ਨਹੀਂ ਬੋਲਿਆ ਕਿਉਂਕਿ ਮੈਂ ਯਹੂਦੀ ਨਹੀਂ ਸਾਂ। ਫਿਰ ਉਹ ਕਮਿਊਨਿਸਟਾਂ ਲਈ ਆਏ ਮੈਂ ਕੁਝ ਨਾ ਬੋਲਿਆ ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ। ਫਿਰ ਟ੍ਰੇਡਯੂਨੀਅਨਿਸਟਾ ਲਈ ਆਏਮੈਂ ਕੁਝ ਨਹੀਂ ਬੋਲਿਆ ਕਿਉਂਕਿ ਮੈਂ ਟ੍ਰੇਡਯੂਨੀਅਨਿਸਟ ਨਹੀਂ ਸਾਂ । ਫਿਰ ਉਹ ਮੇਰੇ ਲÂਂੀ ਆਏ , ਹੁਣ ਕੋÂਂੀ ਵੀ ਨਹੀਂ ਸੀ ਮੇਰੇ ਲÂਂੀ ਬੋਲਣ ਵਾਸਤੇ ( ਹਿਟਲਰ ਦੇ ਦੌਰ ਦਾ ਕਵੀ ਪਾਸਟਰ ਨਿਮੋਲਰ)Converted from
Wednesday, March 28, 2012
29-3 –12ਕਾਵਿ ਬੰਦ
29-3 –12ਕਾਵਿ ਬੰਦ
ਅਕਸਰ ਜ਼ਿੰਦਗੀ ਵਿਚ ਨੇ ਪਛੜ ਜਾਂਦੇ ਜਿਹੜੇ ਹੁੰਦੇ ਲੇਟ ਲਤੀਫ ਪਿਆਰੇ।
ਖ਼ੁਦ ਉਤੇ ਕਿਸੇ ਦੀ ਕਾਠੀ ਪੁਆ ਲੈਂਦੇ ਲੋੜੋਂ ਵੱਧ ਜੋ ਹੁੰਦੇ ਸ਼ਰੀਫ ਪਿਆਰੇ ।
ਕਰ ਰਿਹਾ ਉਹ ਅਸਲ ਖ਼ੁਦਕੁਸ਼ੀ ਹੁੰਦਾ ਕਰਦਾ ਆਪਣੀ ਆਪ ਤਰੀਫ ਪਿਆਰੇ।
ਬਿਨਾਂ ਰੀੜ• ਦੀ ਹੱਡੀ ਖ਼ੁਸ਼ਾਮਦੀ ਹੀ ਆਪਣੇ ਮਹਿਕਮੇ ਦੇ ਬਣਦੇ ਚੀਫ ਪਿਆਰੇ।
--**
ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ ਮਿਸ਼ਰੀ ਬੰਨ•ੀ ਸੀ ਅਸੀਂ ਰੁਮਾਲ ਦੇ ਵਿਚ।
ਪਿਆਰ ਪਿਊਰ ਨਾ ਸੁਝਦਾ ਹੁਣ ਸਾਨੂੰ ਬਸ ਰੋਟੀ ਘੁੰਮਦੀ ਰਹੇ ਖਿਆਲ ਦੇ ਵਿਚ।
ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿਚ।
ਕਿਥੇ ਵਰ• ਗਏ ਰਾਜਿਓ ਬੱਦਲੋ ਓਇ ਪਤਾ ਲੱਗਿਆ ਨਹੀਂ ਪੰਜ ਸਾਲ ਦੇ ਵਿਚ।
--
--ਕੁਝ ਆਦਮੀ ਦੇਂਵਦੇ ਬਦਲ ਮੌਸਮ ਕੁਝ ਲੋਕ ਨੇ ਰੁੱਤ ਅਨੁਸਾਰ ਢਲਦੇ।
ਜਲਦੀ ਮੌਕਾ ਪ੍ਰਸਤ ਨੇ ਥਕ ਜਾਂਦੇ ਰਹਿੰਦੇ ਮਰਦ ਮੁਜ਼ਾਹਿਦ ਸਦਾ ਚਲਦੇ।
ਜਿਸ ਵੀ ਘਰ ਵਿਚ ਸ਼ੱਕ ਦੀ ਸਲਤਨਤ ਹੈ ਉਥੇ ਪਿਆਰ ਦੇ ਨਹੀਂ ਪਲਦੇ।
ਕਦੇ ਬਣਦੇ ਗੁਲ ਓ ਗੁਲਜ਼ਾਰ ਹੈ ਨਾ ਜਿਹੜੇ ਦਾਣੇ ਜ਼ਮੀਨ 'ਚ ਨਹੀਂ ਗਲਦੇ।
--
ਸੁਬ•ਾ ਰੁੱਖ ਦੀ ਖੁੱਲ•ੀ ਕਿਤਾਬ 'ਤੇ ਜਦ ਪੰਛੀ ਲੈਂਦੇ ਨੇ ਉਠ ਕੇ ਵਾਕ ਸੁਆਮੀ।
ਐਨੀ ਸ਼ਾਂਤੀ ਕਿ ਪੱਤਾ ਡਿਗੇ ਦਾ ਵੀ ਅੰਮ੍ਰਿਤ ਵੇਲੇ 'ਚ ਸੁਣੇ ਖੜਾਕ ਸੁਆਮੀ।
ਇਸ ਸਮੇਂ ਗੁਰਦਵਾਰਿਆਂ, ਮੰਦਰਾਂ ਵੱਲ ਬਣੇ ਜਾਂਦੇ ਪੁਜਾਰੀ ਨੇ ਡਾਕ ਸੁਆਮੀ।
ਸ਼ੋਰ ਉਗਲਕੇ ਲਾਊਡ ਸਪੀਕਰਾਂ ਵਿਚ ਅੰਮ੍ਰਿਤ ਵੇਲੇ ਨੂੰ ਕਰਨ ਹਲਾਕ ਸੁਆਮੀ।
--
ਆਪਣੀ ਜ਼ਿੰਦਗੀ ਦੀ ਪੀੜ ਬਹੁਤ ਸਾਰੀ ਬੰਦਾ ਲੈਂਦਾ ਹੈ ਆਪ ਸਹੇੜ ਬੀਬਾ।
ਵਧਦੀ ਐਸ਼ ਓ ਆਰਾਮ ਦੀ ਲਾਲਸਾ ਹੀ ਦਿੰਦੀ ਮਨ ਦਾ ਅਮਨ ਖਦੇੜ ਬੀਬਾ।
ਦਿਨੋ ਦਿਨ ਹੈ ਚਿਹਰਾ ਕਰੂਪ ਹੁੰਦਾ ਆਉਂਦੀ ਮਨ ਦੀ ਸ਼ੀਸ਼ੇ ਵਿਚ ਤਰੇੜ ਬੀਬਾ।
ਖਾਹਿਸ਼ਾਂ ਵਡੀਆਂ, ਉਲਝਣਾਂ ਸੰਗ ਸਾਡਾ ਸਦਾ ਰਹਿਣ ਕਰਾਉਂਦੀਆਂ ਭੇੜ ਬੀਬਾ।
Converted from Satluj to Unicode

ਕੰਡਿਆਂ ਦਾ ਬੀਜ ਲੈ ਲਵੋ------ਅਮਰਜੀਤ ਢਿੱਲੋਂ ਦਬੜ•ੀਖਾਨਾ
ਕੰਡਿਆਂ ਦਾ ਬੀਜ ਲੈ ਲਵੋ ਕੰਡੇ ਖੇਤਾਂ ਵਿਚ ਬੀਜ ਦਿਓ ਚੁਫੇਰੇ।
ਖੋਹਣ ਲਈ ਫਸਲ ਆਪਣੀ ਆਉਣ ਬਾਹਰਲੇ ਨ ਧਾੜਵੀ ਲੁਟੇਰੇ।
**
ਖੱਸੀ ਜਿਹੇ ਨਹੀਂ ਬੀਜ ਬੀਜਣੇ ਜਿਹੜੇ ਅੱਗੇ ਨਵੇਂ ਬੀਜ ਨਹੀਂ ਬਣਾਉਂਦੇ।
ਹਰ ਵਾਰੀ ਹੀ ਬੀਜ ਮੁੱਲ ਦੇਣ ਲਈ ਸਾਨੂੰ ਕੰਪਨੀਆਂ ਵਾਲੇ ਨੇ ਬੁਲਾਉਂਦੇ।
ਬੀਜ ਦੀ ਗੁਲਾਮੀ ਕਰਕੇ ਅਸੀਂ ਪਾਉਣੇ ਨਹੀਂ ਬਜ਼ਾਰ ਹੁਣ ਫੇਰੇ-ਕੰਡਿਆਂ ਦਾ ਬੀਜ----
*
ਖਾਦ ਵੀ ਬਣਾਉਣੀ ਆਪਣੀ ਨਹੀਓਂ ਮੁਲ ਲੈਣੀ ਯੂਰੀਆ ਤੇ ਡਾਇਆ।
ਦੇਖੀਂ ਕਿਵੇਂ ਬੂਟੇ ਮੌਲਦੇ ਭਿਉਂ ਕੇ ਪਾਥੀਆਂ ਦਾ ਪਾਣੀ ਜਦ ਪਾਇਆ।
ਘਰੇ ਜੀਵ ਅੰਮ੍ਰਿਤ ਹੈ ਦਿੰਦੇ ਗੋਬਰ ਬਥੇਰਾ ਨੇ ਲਵੇਰੇ। ਕੰਡਿਆਂ ਦਾ ਬੀਜ ਲੈ ਲਵੋ----
**
ਕੁਦਰਤੀ ਖੇਤੀ ਬਣ ਜਾਊ ਦੇਖੀਂ ਜੱਟਾ ਇਕ ਦਿਨ ਇਹ ਅਜੂਬਾ।
ਰਾਹ ਦਿਖਲਾਉਂਦਾ ਹੈ ਸਾਨੂੰ ਕਾਸਟਰੋ ਦਾ ਦੇਸ਼ ਮਹਾਨ ਕਿਊਬਾ।
ਬਲਦਾਂ ਦੇ ਗਲ ਟੱਲੀਆਂ ਜਿਥੇ ਹਾਲੀ ਟੁਣਕਾਉਂਦੇ ਨੇ ਸਵੇਰੇ। ਕੰਡਿਆਂ ਦਾ ਬੀਜ
--**
ਬਹੁਕੌਮੀ ਕੰਪਨੀਆਂ ਨੇ ਮੱਕੜ ਜਾਲ ਐਸਾ ਆਪਣਾ ਫੈਲਾਇਆ।
ਭੁੱਲ ਕੇ ਸ਼ਾਹ ਰਾਹ ਫਿਰਦਾ ਕਿਸਾਨ ਡੰਡੀਆਂ ਦੇ ਵਿਚ ਉਂਘਲਾਇਆ।
ਹੁਣ ਖ਼ੁਦ ਲਈ ਕਮਾਈ ਕਰ ਲੈ ਪੈਸੇ ਹੋਰਾਂ ਲਈ ਕਮਾਤੇ ਤੂੰ ਬਥੇਰੇ। ਕੰਡਿਆਂ ਦਾ ਬੀਜ ਲੈ ਲਵੋ--
**
ਛੱਡ ਹੁਣ ਜ਼ਹਿਰ ਬੀਜਣੀ ਨਹੀਂ ਤਾਂ ਜ਼ਹਿਰ ਹੀ ਪਊਗੀ ਫਿਰ ਖਾਣੀ।
ਧਰਤੀ ਮਾਂ ਕੂਕਾਂ ਮਾਰਦੀ , ਪੌਣ ਗੁਰੂ ਰੋਵੇ ,ਕੁਰਲਾਵੇ ਪਿਤਾ ਪਾਣੀ।
ਖੇਤੀ ਕਰ ਅੰਮ੍ਰਿਤ ਦੀ ਤੈਨੂੰ 'ਢਿੱਲੋਂ' ਘਰੇ ਆਣਕੇ ਪ੍ਰੇਰੇ -ਕੰਡਿਆਂ ਦਾ ਬੀਜ ਲੈ ਲਵੋ---
ਕੰਡਿਆਂ ਦਾ ਬੀਜ ਲੈ ਲਵੋ ਕੰਡੇ ਖੇਤ ਵਿਚ ਬੀਜ ਦਿਓ ਚੁਫੇਰੇ
ਖੋਹਣ ਲਈ ਫਸਲ ਆਪਣੀ ਆਉਣ ਬਾਹਰਲੇ ਨਾ ਧਾੜਵੀ ਲੁਟੇਰੇ-----
ਅਮਰਜੀਤ ਢਿੱਲੋਂ
ਸਰ ਝੁਕਾਉਗੇ ਤੋ ਪੱਥਰ ਦੇਵਤਾ ਹੋ ਜਾਏਗ। ਇਤਨਾ ਮੱਤ ਚਾਹੋ ਵੋਹ ਜ਼ਾਲਿਮ ਬੇਵਫਾ ਹੋ ਜਾਏਗਾ।
ਰੂਠ ਜਾਨਾ ਤੋ ਮੁਹੱਬਤ ਕੀ ਅਲਾਮਤ ਹੈ ਮਗਰ ਕਿਆ ਖ਼ਬਰ ਥੀ ਮੁਝਸੇ ਵੋਹ ਇਤਨਾ ਖ਼ਫਾ ਹੋ ਜਾਏਗਾ।
ਹਮ ਭੀ ਦਰਿਆ ਹੈਂ ਹਮੇਂ ਅਪਨਾ ਹੁਨਰ ਮਾਲੂਮ ਹੈ, ਜਿਸ ਤਰਫ ਚਲ ਪੜੇਂਗੇ ਰਾਸਤਾ ਹੋ ਜਾਏਗਾ।
ਮੈਂ ਉਸੀ ਕਾ ਨਾਮ ਲੇਕਰ ਪੀ ਰਹਾ ਹੂੰ ਦੋਸਤੋ ਜ਼ਹਿਰ ਭੀ ਹੋਗਾ ਅਗਰ ਇਸ ਮੇ ਦਵਾ ਹੋ ਜਾਏਗਾ।

Sunday, March 25, 2012
ਕਵੀ-ਓ – ਵਾਚ 26-3-12
ਕਵੀ-ਓ – ਵਾਚ 26-3-12
ਅਤ੍ਰਿਪਤ ਰੂਹ ਸਾਡੀ ਕਿਥੇ ਲਈ ਫਿਰਦੀ ਪਸਰਿਆ ਮਨਾ ਦੇ ਵਿਚ ਉਜਾੜ ਮੀਆਂ।
ਸਾਡੇ ਸੋਹਲ , ਮਲੂਕ ਜਿਹੇ ਜ਼ਜ਼ਬਿਆਂ ਸੰਗ ਕਰੇ ਜ਼ਿੰਦਗੀ ਰੋਜ ਖਿਲਵਾੜ ਮੀਆਂ।
ਪਾਇਆ ਯਾਰੀਆਂ ਵਿਚ ਖ਼ੁਦਗਰਜ਼ੀਆਂ ਜੋ ਕਿਤੇ ਪੂਰਿਆ ਜਾਣਾ ਨਾ ਪਾੜ ਮੀਆਂ।
ਕੁੱਤੀ ,ਚੋਰ ਦੀ ਸਾਂਝ ਹੋ ਰਹੀ ਹੈ ਨਿੱਤ ਗੂੜ•ੀ ਨਿੱਤ ਖਾਂਵਦੀ ਹੈ ਖੇਤ ਨੂੰ ਵਾੜ ਮੀਆਂ।
--
ਪਹਿਲਾਂ ਭਿੰਡੀ ਤੇ ਫੇਰ ਬੀਜ ਲਏ ਮੇਥੇ, ਫੇਰ ਬੀਜਿਆ ਅਸਾਂ ਕਮਾਦ ਮੀਆਂ।
ਲਾਏ ਕਿੰਨੂੰ ,ਅੰਗੂਰ ਵੀ ਦੇਖੇ ਲਾਈਆਂ ਤੋਰੀਆਂ ਆਉਂਦੀਆਂ ਯਾਦ ਮੀਆਂ।
ਖੇਤੀ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਹੋਈ ਜ਼ਿੰਦਗੀ ਹੈ ਬੇਸੁਆਦ ਮੀਆ।
ਦਬੜ•ੀਖਾਨਾ ਸੀ ਪਿੰਡ ਮਸ਼ਹੂਰ ਢਿੱਲੋਂ ਹੁਣ ਨੰਗਾਂ ਦੀ ਵਧੀ ਤਾਦਾਦ ਮੀਆਂ।
----
ਜੱਟੀ ਆਖਦੀ ਅਸਾਂ ਦੇ ਸਭ ਸੁਪਨੇ ਸਾਰੇ ਹੀ ਟੁੱਟ ਗਏ ਵਾਂਗ ਕਰਾਕਰੀ ਵੇ।
ਸਾਡੇ ਨਾਲੋਂ ਤਾਂ ਚੰਗੇ ਨੇ ਅੱਜ ਉਹੀਓ ਜਿਹੜੇ ਕਰਨ ਅਦਾਲਤੀਂ ਹਾਕਰੀ ਵੇ।
ਆਇਆ ਭਜਨ ਕਰਤਾਰੇ ਕਿਸੇ ਕੰਮ ਨਾ,ਟੱਲੀਆਂ ਰਹੀ ਵਜਾਉਂਦੀ ਠਾਕਰੀ ਵੇ।
ਨਖਿੱਧ ਖੇਤੀ ਅਤੇ ਚੰਗਾ ਵਪਾਰ ਹੈ ਹੁਣ ਉਤਮ ਹੋ ਗਈ ਸਭ ਤੋਂ ਚਾਕਰੀ ਵੇ।
---\
ਫਸਲੀ ਫੇਰ ਬਟੇਰੇ ਆ ਗਏ ਨੇ ਹੁਣ ਫਸਲਾਂ ਸਾਡੀਆਂ ਚੁਗ ਉਡ ਜਾਣਗੇ ਨੀ।
ਦੂਜੇ ਜਾਨਵਰ ਨੇ ਹੋਰ ਅਨਾਜ ਖਾਂਦੇ ਮਾਸ ਸਾਡੇ ਇਹ ਜਿਗਰ ਦਾ ਖਾਣਗੇ ਨੀ।
ਦੌਲਤ ਅਤੇ ਸ਼ਰਾਬ ਦੀ ਲਾ ਛਹਿਬਰ ਕੁਝ ਦਿਨ ਵੋਟਰਾਂ ਤਾਈਂ ਭਰਮਾਣਗੇ ਨੀ।
ਸਾਨੂੰ ਹੰਝੂਆਂ ਦੀ ਇਹ ਸੌਗਾਤ ਦੇ ਕੇ ਤੇ ਪੰਜ ਸਾਲ ਫਿਰ ਮੌਜ ਉਡਾਣਗੇ ਨੀ।
--
ਹੀਰ ਆਖਦੀ ਜੋਗੀਆ ਝੂਠ ਬੋਲੇਂ ਟੁੱਟੀਆਂ ਸੜਕਾਂ ਨੂੰ ਕੌਣ ਬਣਾਂਵਦਾ ਈ।
ਵੱਡਾ ਸਾਹਿਬ ਵਜੀਰਾਂ ਦੀ ਧਾੜ ਲੈਕੇ ਸਾਨੂੰ ਭਾਸ਼ਣਾ ਨਾਲ ਵਰਾਂਵਦਾ ਈ।
ਕਿਧਰੇ ਪਾਣੀ ਦਾ ਨਹੀਂ ਨਿਕਾਸ ਦਿਸਦਾ ਸਾਡਾ ਪਿੰਡ ਹੀ ਡੁਬਦਾ ਜਾਂਵਦਾ ਈ।
Ñਲੱਗਿਆ ਫੋਕਲ ਪੁਆਇੰਟ ਦਾ ਨੀਂਹ ਪੱਥਰ ਸਾਨੂੰ ਦੰਦੀਆਂ ਰੋਜ ਚਿੜਾਵਦਾ ਈ।
---
ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ ਕਦੇ ਅੱਗਾਂ ਦੀ ਲਹੇ ਭੁੱਖ ਮੀਆਂ।
ਪਿਆਲੇ ਮੋਹ ਦੇ ਕਦੇ ਵੀ ਨਹੀਂ ਭਰਦੇ ਮੰਗਦੇ ਸੱਜਣਾਂ ਦੀ ਰਹੀਏ ਸੁੱਖ ਮੀਆਂ।
ਮਜ਼ਹਬਾਂ ਵਾਲਿਆਂ ਵੰਡੀਆਂ ਪਾਕੇ ਤੇ ਰਹਿਣ ਦਿਤਾ ਨਾ ਬੰਦਾ ਮਨੁੱਖ ਮੀਆਂ।
ਇਥੇ ਕੇਹੀ ਫਿਰਕਾ ਪ੍ਰਸਤ ਹਵਾ ਚੱਲੀ ਜਾਂਦੇ ਝੁਲਸਦੇ ਸਾਰੇ ਹੀ ਰੁੱਖ ਮੀਆਂ।

Thursday, March 15, 2012
ਗ਼ਜ਼ਲ ..... ਮੇਰੇ ਸੂਖ਼ਮ ਭਾਵ ਤੇ ਰੀਝਾਂ
**ਗ਼ਜ਼ਲ
ਮੇਰੇ ਸੂਖ਼ਮ ਭਾਵ ਤੇ ਰੀਝਾਂ ਬੜੀਆਂ ਓਧਰ ਗਈਆਂ। ਆ ਜਾ ਤੇਰੇ ਇੰਤਜ਼ਾਰ ਵਿਚ ਨੇ ਘੜੀਆਂ ਓਦਰ ਗਈਆਂ।
ਮੀਂਹ ਦੀ ਰਿਮਝਿਮ ਪੰਛੀ ਚਹਿਕਣ ਫੁੱਲ ਟਹਿਕਣ ਹਰ ਪਾਸੇ,ਤੇਰੇ ਬਿਨ ਸਭ ਸਾਉਣ ਦੀਆਂ ਝੜੀਆਂ ਓਦਰ ਗਈਆਂ।
ਟਿਕ ਟਿਕੀ ਲਾ ਤੇਰੀ ਆਮਦ ਤਕ ਰਹੀਆਂ ਇਹ ਅੱਖੀਆਂ ਮੇਰੇ ਯਾਰਾ ਰਾਹ ਤੇਰੇ ਵਿਚ ਹੀ ਖੜ•ੀਆਂ ਓਦਰ ਗਈਆਂ।
ਫੁੱਲ ਤਿਤਲੀਆਂ ਦੀਆਂ ਮੂਰਤਾਂ ਮੈਂ ਕਮਰੇ ਵਿਚ ਸਜਾਈਆਂ ਪਰ ਤੇਰੇ ਦੇਖਣ ਬਿਨਾਂ ਫਰੇਮੀਂ ਜੜੀਆਂ ਓਦਰ ਗਈਆਂ।
ਜੋ ਗ਼ਜ਼ਲਾਂ, ਕਵਿਤਾਵਾਂ ਚੁਣ ਚੁਣ ਮੈਂ ਮਹਿਰਮ ਲਈ ਰਖੀਆਂ ਮਹਿਰਮ ਬਿਨਾਂ ਮਨ ਮੇਰੇ 'ਚ ਪੜ•ੀਆਂ ਓਦਰ ਗਈਆਂ।
ਸਿਆਸਤਦਾਨਾਂ ਦੇ ਸੁਣ ਸੁਣ ਝੂਠੇ ਰੋਜ ਰੋਜ ਦੇ ਵਾਅਦੇ ਸਾਡੇ ਖੇਤਾਂ ਵਿਚ ਹਰੀਆਂ ਫਸਲਾਂ ਖੜ•ੀਆਂ ਓਦਰ ਗਈਆਂ ।
ਦੇਖ ਦਿਖਾਵਾ ,ਸਵਾਰਥ, ਨਫ਼ਰਤ,ਆਪਣੇ ਚਹੁੰਪਾਸੀਂ ਫੈਲੀ ਮੇਰੇ ਪਿਆਰ ਦੀ ਕੁੱਲੀ, ਕਾਨੇ , ਕੜੀਆਂ ਓਦਰ ਗਈਆਂ।
ਹੁਣ ਨਾ ਸੁਪਨੇ ਉਗਣ ਇਸ ਵਿਚ ਮਾਰੂਥਲ ਮਨ ਹੋਇਆ ਖ਼ੁਸ਼ਬੂਦਾਰ ਸੱਜਣ ਬਿਨ ਸਭ ਫੁਲਝੜੀਆਂ ਓਦਰ ਗਈਆਂ।
'ਢਿੱਲੋਂ' ਸੁਪਨਸਾਜ਼ ਹੀ ਨਾ ਜਦ ਦੇਖਣ ਵਾਲਾ ਆਇਆ ਤਾਂ ਅੰਬਰ 'ਤੇ ਸਤਰੰਗੀਆਂ ਪੀਘਾਂ ਚੜ•ੀਆ ਓਦਰ ਗਈਆਂ।
ਅਮਰਜੀਤ ਢਿੱਲੋਂ
ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨ ਕੋਡ 151205
http://amarjeetdabrikhana.blogspot.in/ bajakhanacity0gmail.com
94171-20427
Converted from

Tuesday, March 6, 2012
ਨਵੇਂ ਸ਼ੇਅਰ 7 –3 12
ਨਵੇਂ ਸ਼ੇਅਰ 7 –3 12
ਨਵੇਂ ਸ਼ੇਅਰ 7 –3 12
*ਕਭੀ ਅਪਨਾ ਕਭੀ ਲੋਗੋਂ ਕਾ ਗ਼ਮ ਹੋਤਾ ਹੈ ਪਹਿਲੂ ਮੇਂ ਮੁਹੱਬਤ ਕਰਨੇ ਵਾਲੇ ਦਿਲ ਕਹਾਂ ਆਰਾਮ ਕਰਤੇ ਹੈਂ।
*ਯੇ ਸੱਚ ਹੈ ਸ਼ਾਇਸਤਗੀ( ਸ਼ਿਸ਼ਟਾਚਾਰ) ਇਲਮ ਕੀ ਜਾਨ ਹੈ ਫੂਲ ਖਿਲਤੇ ਹੈਂ ਤੋ ਆਵਾਜ਼ ਕਹਾਂ ਹੋਤੀ ਹੈ ।
*ਤੁਮਹੇਂ ਤੌਬਾ ਕੀ ਕੈਸੇ ਮਿਲ ਗਈ ਫ਼ੁਰਸਤ ਹਮੇਂ ਤੋ ਗੁਨਾਹ ਕਰਨੇ ਕੋ ਜ਼ਿੰਦਗੀ ਕਮ ਹੈ।
*ਮੁਝੇ ਆਰਜ਼ੂ ਕਿ ਵੋਹ ਉਠਾਏਂ ਨਕਾਬ ਖ਼ੁਦ ਉਨਹੇਂ ਇੰਤਜ਼ਾਰ ਕਿ ਤਕਾਜ਼ਾ ਕਰੇ ਕੋਈ।*
**ਹਰ ਜ਼ਫ਼ਾ ਕਿ ਵਫ਼ਾ ਸੇ ਦੇਕਰ ਜਵਾਬ , ਹਮ ਉਨਹੇਂ ਲਾਜਵਾਬ ਕਰਤੇ ਹੈਂ।
ਐਸੇ ਰੂਠੇ ਕਿ ਫਿਰ ਜਫ਼ਾ ਭੀ ਨਾ ਕੀ, ਦੁਸ਼ਮਨੀ ਕਾ ਹੱਕ ਅਦਾ ਨਾ ਹੂਆ।
**ਭਰੀ ਬਜ਼ਮ ਮੇਂ ਰਾਜ ਕੀ ਬਾਤ ਕਹਿਦੀ ਬੜਾ ਬੇਅਦਬ ਹੂੰ ਸਜ਼ਾ ਚਾਹਤਾ ਹੂੰ।
**ਯੂੰ ਤੋ ਜੀਵਨ ਕੇ ਕਾਲਜ ਮੇਂ ਹਮ ਨੇ ਭੀ ਕਮ ਨਹੀਂ ਪੜ•ਾ ਫਿਰ ਭੀ ਹਮ ਕੁਛ ਸੀਖ ਨਾ ਪਾਏ ਖਾਸ ਜ਼ਬਾਨੇ ਦੁਨੀਆਂ ਕੀ।
<<ਬਾਗਬਾਂ ਅਧ ਖਿਲੇ ਫੂਲੋਂ ਕੋ ਸੰਭਾਲੇ ਰੱਖਨਾ ਯੇ ਖਿਲੇਂਗੇ ਤੋ ਬਹਾਰ ਆਏਗੀ।
**ਕਾਰਵਾਨੇ ਜ਼ਿੰਦਗੀ ਕੇ ਸਾਥ ਚਲ ਕਰ ਇਸ ਤਰਹ ਕਿ ਜਬ ਤੂ ਨਾ ਚਲ ਸਕੇ ਤੋ ਤੇਰੀ ਦਾਸਤਾਂ ਚਲੇ।
*ਜ਼ਿੰਦਗੀ ਕੀ ਰਾਹ ਮੇ ਥੇ ਰਾਹਨੁਮਾ ਸੋਏ ਹੂਏ ਹਰ ਕਦਮ ਪੇ ਕਾਫਲਾ ਲੁਟਤਾ ਹੂਆ ਦੇਖਾ ਗਿਆ।
**ਕੋਈ ਹੋ ਗਿਆ ਸ਼ੇਖ ਕੋਈ ਬਨ ਗਿਆ ਬ੍ਰਹਿਮਣ, ਹਰ ਸਖਸ਼ ਆਦਮੀ ਥਾ ਤੇਰੀ ਬੰਦਗੀ ਸੇ ਪਹਿਲੇ।
*ਵਾਦੇ ਮੁਖ਼ਾਲਿਫ਼ ਸੇ ਨਾ ਘਬਰਾ ਐ ਉਕਾਬ ਯੇ ਚਲਤੀ ਹੈ ਤੁਝ ਊਂਚਾ ਉਠਾਨੇ ਕੇ ਲੀਏ।
**ਮੌਤ ਪਰ ਤੋ ਬਸ ਨਹੀਂ ਹੈ ਦੋਸਤੋ , ਜ਼ਿੰਦਗੀ ਕੋ ਅਪਨੇ ਬਸ ਮੇਂ ਕੀਜੀਏ।
*ਤੁਮ ਅਗਰ ਚਾਹਤੇ ਹੋ ਕਿ ਸਭ ਤੁਮਕੋ ਹੰਸ ਕਰ ਮਿਲੇਂ ਤੋ ਅਪਨਾ ਗ਼ਮ ਅਪਨੇ ਹੀ ਸੀਨੇ ਮੇਂ ਛੁਪਾਏ ਰੱਖਨਾ।
**ਭੀੜ ਕਾ ਸਾਥ ਨਿਭਾਨੇ ਕੀ ਜਰੂਰਤ ਕਿਆ ਹੈ , ਯੇ ਤੋ ਪੱਥਰ ਹੈ ਮਨਾਨੇ ਕੀ ਜਰੂਰਤ ਕਿਆ ਹੈ।
**ਜ਼ਿੰਦਗੀ ਮੇ ਜੋ ਗੁਨਾਹ ਸਮਝਤਾ ਹੈ ਆਰਾਮ ਕੋ, ਵੋਹ ਸਖਸ਼ ਆਸਾਨ ਕਰ ਲੇਤਾ ਹੈ ਮੁਸ਼ਕਿਲ ਕਾਮ ਕੋ।
*ਬੇਮਾਅਨੀ ਹੈ ਵੋਹ ਇਸ਼ਕ ਜਿਸਮੇਂ ਕਸ਼ਿਸ਼ ਨਹੀਂ , ਦਿਲਚਸਪ ਨਾ ਹੁਸਨ ਤੋ ਸੂਰਤ ਹਰਾਮ ਹੈ।
**ਦੋ ਚਾਰ ਵਾਰ ਹਮ ਜੋ ਕਹੀਂ ਹੰਸ ਹੰਸਾ ਲੀਏ। ਸਾਰੇ ਜਹਾਂ ਨੇ ਹਾਥ ਮੇਂ ਪੱਥਰ ਉਠਾ ਲੀਏ।
*ਚੁਪ ਬੈਠੇ ਹੈਂ ਤੋ ਲੋਗ ਕਹਿਤੇ ਹੈਂ ਉਦਾਸੀ ਅੱਛੀ ਨਹੀਂ ਹੋਤੀ, ਅਗਰ ਹੰਸਤੇ ਹੈਂ ਹੰਸਨੇ ਕੀ ਵਜ•ਾ ਪੂਛਤੇ ਹੈਂ।
*ਗ਼ਮ ਯੇ ਨਹੀਂ ਕਿ ਉਸਕੀ ਬਦੌਲਤ ਯੇ ਹਾਲ ਹੂਆ ,ਗ਼ਮ ਤੋ ਯੇ ਹੈ ਕਿ ਵੋਹ ਭੀ ਤਮਾਸ਼ਾਈਉਂ ਮੇ ਹੈ।
*ਬਹੁਤ ਸੇ ਰਾਜ ਸਮਝ ਮੇ ਆ ਗਏ ਹੈਂ ਲੇਕਿਨ , ਬਹੁਤ ਸੇ ਰਾਜ ਕਹੇ ਨਹੀਂ ਜਾਤੇ।
*ਯੇ ਸੋਚ ਕਰ ਕਿ ਤੇਰਾ ਇੰਤਜ਼ਾਰ ਲਾਜ਼ਿਮ ਹੈ, ਤਮਾਮ ਉਮਰ ਘੜੀ ਕੀ ਤਰਫ ਨਹੀਂ ਦੇਖਾ।
*ਤੜਪਤੀ ਦੇਖਤਾ ਹੂੰ ਜਬ ਭੀ ਕੋਈ ਸ਼ੈ ਉਠਾ ਲੇਤਾ ਹੂੰ ਅਪਨਾ ਦਿਲ ਸਮਝ ਕਰ।
*ਹਮ ਸੇ ਤਕਲੀਫ ਕਿਸੀ ਕੀ ਦੇਖੀ ਨਹੀਂ ਜਾਤੀ, ਗੈਰ ਕਾ ਦਿਲ ਭੀ ਟੂਟਾ ਤੋ ਹਮਾਰਾ ਟੂਟਾ।
**ਇਧਰ ਆ ਰਕੀਬ ਮੇਰੇ , ਤੁਝੇ ਮੈਂ ਗਲੇ ਲਗਾ ਲੂੰ , ਮੇਰਾ ਇਸ਼ਕ ਬੇਮਜ਼ਾ ਥਾ ਤੇਰੀ ਦੁਸ਼ਮਨੀ ਸੇ ਪਹਿਲੇ।
**ਮੇਰੀ ਪਰੇਸ਼ਾਨੀਆਂ ਉਨਸੇ ਮਤ ਕਹਿਨਾ ਕਿ ਸੁਨ ਕਰ ਵੋਹ ਪਰੇਸ਼ਾਨ ਹੋਂਗੇ।
**ਜੋ ਰੱਖਤੇ ਹੈਂ ਔਰੋਂ ਕੇ ਲੀਏ ਪਿਆਰ ਕਾ ਜ਼ਜ਼ਬਾ ਵੋਹ ਲੋਗ ਕਭੀ ਟੂਟ ਕਰ ਬਿਖਰਾ ਨਹੀਂ ਕਰਤੇ।
** ਬਾਦਲ ਹੋ ਤੋ ਬਰਸੋ ਕਿਸੀ ਬੇਆਬ ਜ਼ਮੀਂ ਪਰ, ਖ਼ੁਸ਼ਬੂ ਹੋ ਅਗਰ ਤੁਮ ਤੇ ਬਿਖਰ ਕਿਉਂ ਨਹੀਂ ਜਾਤੇ।
**ਤੁਮ ਪ੍ਰੇਸ਼ਾਨ ਨਾ ਹੋ ਯੂੰ ਜ਼ੁਲਮ ਸੇ ਤੌਬਾ ਨਾ ਕਰੋ ,ਹਮ ਨੇ ਹਰ ਹਾਲ ਮੇਂ ਜੀਨੇ ਕੀ ਕਸਮ ਖਾਈ ਹੈ।
*ਹਰ ਕੋਈ ਆਬ ਏ ਰਵਾਂ ਕਾ ਆਸ਼ਕ ਹੈ ਕਿਸੀ ਨੇ ਖ਼ੁਸ਼ਕ ਨਦੀ ਕੀ ਤਰਫ ਨਹੀਂ ਦੇਖਾ।
* ਚਾਰਾਗਰ( ਵੈਦ) ਕੋ ਚਾਰਾਗਰੀ ਸੇ ਹੀ ਗੁਰੇਜ਼ ਥਾ ਵਰਨਾ ਹਮੇ ਜੋ ਦੁੱਖ ਥੇ ਬਹੁਤ ਲਾਦਵਾ ਨਾ ਥੇ
-----------------------------------

Subscribe to:
Posts (Atom)