Sunday, April 3, 2011

ਅਕਤੂਬਰ 1992

ਅਕਤੂਬਰ 1992
7-------
ਸੁੰਨੀਆਂ ਸੱਥਾਂ ਉਜੜੇ ਅੱਡੇ ਬੇਰੌਣਕ ਰਾਹ ਸਾਰੇ ਨੇ। ਕੇਹੀ ਚੰਦਰੀ ਵਗੀ ਹਵਾ ਹੈ ਤਿੜਕੇ ਹੋਏ ਨਜ਼ਾਰੇ ਨੇ।
ਕਿਸਦੀ ਸੱਜਰੀ ਪੈੜ ਦਾ ਰੇਤਾ ਚੁੰਮ ਕੇ ਲਾਈਏ ਹਿਕ ਦੇ ਨਾਲ ਮਹਿੰਦੀ ਵਾਲੇ ਪੈਰ ਸਭੇ ਅਜ ਲਹੂ ਦੇ ਨਾਲ ਸ਼ਿੰਗਾਰੇ ਨੇ।
ਇਸ ਧਰਤੀ 'ਤੇ ਦਸੋ ਮੈਨੂੰ ਰਹਿਣ ਦਾ ਮੈਨੂੰ ਹੱਕ ਹੈ ਜਾਂ ਕਿ ਨਹੀਂ , ਰੁੱਖ ਪਰਿੰਦੇ ਇਸਦੇ ਮੈਨੂੰ ਲਗਦੇ ਬਹੁਤ ਪਿਆਰੇ ਨੇ।
ਅੱਕ ਕੁਕੜੀ ਦੇ ਫੰਬੇ ਜਿੰਨਾ ਮਿਲਿਆ ਸਾਨੂੰ ਤੇਰਾ ਪਿਆਰ ਸਾਡੇ ਦਿਲਾਂ ਮਾਰੂਥਲਾਂ ਦੇ ਕੋਹਾਂ ਤਕ ਪਸਾਰੇ ਨੇ।ੋ
ਨਫ਼ਰਤ ਦਾ ਰੰਗ ਕਿੰਨੀ ਛੇਤੀ ਚੜ• ਜਾਂਦਾ ਹੈ ਤੇਰੇ ਤੇ ਵਾਹ! ਓਇ ਪਿਆਰ 'ਚੋਂ ਜੰਮਿਆ ਬੰਦਿਆ ਤੇਰੇ ਰੰਗ ਨਿਆਰੇ ਨੇ।
ਹਰ ਇਕ ਟਾਹਣੀ ਤਾਈਂ ਲੂੰਹਦਾ ਇਥੇ ਸੇਕ ਹੈ ਸਿਵਿਆਂ ਦਾ ਇਹਨਾਂ ਬਿਰਖਾਂ ਦੇ ਦਿਲ ਲਗਦੈ ਪਰਬਤ ਤੋਂ ਵੀ ਭਾਰੇ .ਨੇ।
ਢਿਲੋਂ ਆਪਾਂ ਵੀ ਹੁਣ ਤਾਂ ਇਹ ਪੈਰ ਬਣਾਈਏ ਲੋਹੇ ਦੇ ਦੁਸ਼ਮਣ ਨੇ ਆਪਣੇ ਰਾਹ ਦੇ ਵਿਚ ਥਾਂ ਥਾਂ ਕੱਚ ਖਿਲਾਰੇ ਨੇ।
**
*8
ਇਸਤੋਂ ਤਾਂ ਵੱਧ ਸੱਜਣਾ ਸਾਡੇ ਕੁਝ ਵੀ ਨਹੀਂ ਅਖ਼ਤਿਆਰ। ਤੇਰੀ ਹਾਲਤ ਤੇ ਵੀ ਹੰਝੂ ਕੇਰ ਦਿਆਂਗੇ ਚਾਰ।
ਤੇਰੇ ਬਿਨ ਪੱਤਝੜ ਦਾ ਹੀ ਪਹਿਰਾ ਮੇਰੇ ਘਰ ਉਤੇ ਹੈ ਰੋਜ ਲੋਕਾਂ ਭਾਣੇ ਇੱਥੇ ਆਈ ਹੋਊ ਬੇਸ਼ੱਕ ਲੱਖ ਬਹਾਰ।
ਕੀਹਦੀ ਕੀਹਦੀ ਜ਼ਿੰਦਗੀ ਦੀ ਹੁਣ ਮੰਗੀਏ ਰੋਜ ਦੁਆ ਨਫ਼ਰਤ ਅੰਦਰ ਝੁਲਸ ਰਿਹਾ ਹੈ ਸਾਰਾ ਸ਼ਹਿਰ ਬੀਮਾਰ ।
ਅਸਲੀਅਤ 'ਚ ਠਗਦੇ ਇਥੇ ਇਕ ਦੂਜੇ ਨੂੰ ਹੀ ਲੋਕ ਉਪਰੋਂ ਉਪਰੋਂ ਕਹਿੰਦੇ ਰਹਿੰਦੇ ਦਿਲਬਰ , ਮਹਿਰਮ ,ਯਾਰ।
ਤੇਰੇ ਜਿਸਮ ਦੀ ਆਲੀਸ਼ਾਨ ਇਮਾਰਤ ਦੇ ਖੰਡਰਾਤ ਦੱਸ ਰਹੇ ਨੇ ਕਿ ਕਦ ੇਇਥੇ ਵੀ ਨੱਚਦੀ ਸੀ ਮਸਤ ਬਹਾਰ।
ਕਿਧਰੇ ਆਪਣੀ ਮੌਤ ਦੀ ਹੀ ਨਾ ਯਾਰੋ ਹੋਵੇ ਕੋਈ ਖ਼ਬਰ ਅੱਜਕੱਲ• ਤਾਂ ਇੰਜ ਡਰਦੇ ਡਰਦੇ ਪੜ•ਦੇ ਹਾਂ ਅਖ਼ਬਾਰ
ਢਿਲੋਂ ਨਫ਼ਰਤ ਦੇ ਵੀ ਕਾਬਲ ਨਾ ਮਿਲਿਆ ਜਦਂ ਜਹਾਨ ਮਿੱਟੀ ਵਿਚ ਦੱਬ ਦਿਤੀ ਆਪਣੇ ਰੋਹ ਦੀ ਤਲਵਾਰ।
***9
ਉਰਦੂ ਸ਼ੇਅਰ
*** ਮੈਂ ਜਬ ਸੋ ਜਾਊਂ ਇਨ ਆਖੋਂ ਪੇ ਹਾਥ ਰੱਖ ਦੇਨਾ ਯਕੀਂ ਆ ਜਾਏਗਾ ਪਲਕੋਂ ਤਲੇ ਵੀ ਦਿਲ ਧੜਕਤਾ ਹੈ।
ਮੈਂ ਆਪਣੇ ਹਾਥੋਂ ਕੀ ਲਕੀਰੋਂ ਮੇ ਨਹੀਂ ਉਲਝਤਾ ਕਭੀ ਭੀ ਮੁਝੇ ਮਾਲੂਮ ਹੈ ਕਿਸਮਤ ਕਾ ਲਿਖਾ ਭੀ ਬਦਲਤਾ ਹੈ।
*ਮਕਾਂ ਸੇ ਕਿਆ ਮੁਝੇ ਲੇਨਾ ਮਕਾਂ ਤੁਝਕੇ ਮੁਬਾਰਕ ਹੋ ਮਗਰ ਯੇਹ ਪਾਸ ਵਾਲਾ ਘਾਸ ਕਾਲੀਨ ਮੇਰਾ ਹੈ।
**ਸਮੁੰਦਰ ਪਾਰ ਕਰਕੇ ਜਬ ਮੈਂ ਆਇਆ ਦੇਖਤਾ ਕਿਆ ਹੂੰ ਹਮਾਰੇ ਦੋ ਦਿਲੋਂ ਕੇ ਬੀਚ ਸੰਨਾਟੀ ਕਾ ਦਰਿਆ ਹੈ।
**ਗੁਦਾਜ਼ੇ ਇਸ਼ਕ ਨਹੀਂ ਹੈ ਕਮ ਅਗਰ ਮੈਂ ਜਵਾਂ ਨਹੀਂ ਰਹਾ। ਵਹੀ ਹੈ ਆਗ ਮਗਰ ਆਗ ਮੇ ਧੂੰਆਂ ਨਹੀਂ ਰਹਾ।
*ਅੰਦਾਜ਼ ਅਪਨਾ ਆਈਨੇ ਮੇ ਦੇਖਤੇ ਹੈਂ ਵੋਹ ਔਰ ਯੇਹ ਭੀ ਦੇਖਤੇ ਹੈਂ ਕੋਈ ਦੇਖਤਾ ਨਾ ਹੋ।
>ਤੇਰੀ ਇਸ ਬੇਵਫ਼ਾਈ ਪੇ ਫ਼ਿਦਾ ਹੋਤੀ ਹੈ ਜਾਨ ਅਪਨੀ,ਖ਼ੁਦਾ ਜਾਨੇ ਅਗਰ ਤੁਝ ਮੇ ਵਫ਼ਾ ਹੋਤੀ ਤੋ ਕਿਆ ਹੋਤਾ।
<ਤਿਨਕੇ ਸੇ ਖੇਲਤੇ ਹੀ ਰਹੇ ਆਸ਼ੀਆਂ ਸੇ ਹਮ ,ਆਇਆ ਭੀ ਔਰ ਗਿਆ ਭੀ ਔਰ ਗਿਆ ਭੀ ਮੌਸਮ ਬਹਾਰ ਕਾ।
*ਵਕਤ ਦੋ ਮੁਝ ਪਰ ਕਠਿਨ ਗੁਜ਼ਰੇ ਹੈਂ ਸਾਰੀ ਉਮਰ ਮੇ ,ਇਕ ਤੇਰੇ ਆਨੇ ਸੇ ਪਹਿਲੇ ਇਕ ਤੇਰੇ ਜਾਨੇ ਕੇ ਬਾਦ।
*ਗੁਨਗੁਨਾਤੀ ਸੀ ਕੋਈ ਰਾਤ ਭੀ ਆ ਜਾਤੀ ਹੈ। ਆਪ ਆਤੇ ਹੈਂ ਤੋ ਬਰਸਾਤ ਭੀ ਆ ਜਾਤੀ ਹੈ।
ਹਮ ਕੋ ਉਨਸੇ ਵਫ਼ਾ ਕੀ ਹੈ ਉਮੀਦ ਜੋ ਨਹੀਂ ਜਾਨਤੇ ਵਫ਼ਾ ਕਿਆ ਹੈ।
ਕੌਨ ਕਾਫਰ ਯਕੀਨ ਕਰਤਾ ਹੈ ਲਾਖ ਯੇ ਬੁਤ ਕਹੇਂ ਖ਼ੁਦਾ ਹਮ ਹੈਂ।
**ਦੋਸਤੀ ਕਾ ਜੋ ਕੀਆ ਕਰਤੇ ਹੈਂ ਦਾਅਵਾ ਅਹੇਬਾਬ(ਦੋਸਤ) ਵਕਤ ਆਨੇ ਪਰ ਸਭ ਆਂਖ ਚੁਰਾ ਲੇਤੇ ਹੈਂ।
*ਦੋਸਤੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ ਦਿਲ ਸੇ ਦੁਸ਼ਮਣ ਕੀ ਅਦਾਵਤ (ਦੁਸ਼ਮਨੀ) ਕਾ ਗਿਲਾ ਜਾਤਾ

No comments:

Post a Comment