Sunday, March 20, 2011

lok geet 20-3-11

****ਲੋਕ ਗੀਤ 20-3-11
Îਮਚ ਜਾਣ ਚੰਦਰੀਆਂ ਗਰਜਾਂ
ਲੌਂਗ ਕਰਾਉਣਾ ਸੀ।
*ਹੁਣ ਕਿਥੋਂ ਭਾਲਦੀ ਪੇਂਝੂ ਜੱਟਾਂ ਨੇ ਕਰੀਰ ਪੱਟ ਤੇ।
*ਮੇਰੇ ਨਾਲ ਦਾ ਭੌਰ ਨੀ ਥਿਔਣਾ ਰੋਂਦੀ ਮਰਜੇਂਗੀ*
**ਤੈਨੂੰ ਝੱਲ ਝਿੰਮਣਾ ਦੀ ਮਾਰਾਂ ਅੱਖੀਆਂ 'ਚ ਬਹਿ ਮਿੱਤਰਾ।
*ਗੋਦੀ ਚੁਕ ਲੈ ਮੁਲਾਹਜ਼ੇਦਾਰ ਮਹਿੰਦੀ ਵਾਲੇ ਪੈਰ ਮੱਚ ਗਏ।
*ਭਾੜਾ ਯਕੇ ਦਾ ਦਿਤਾ ਨਾ ਜਾਵੇ ਘਰ ਪਾਲੈ 'ਟੇਸ਼ਨ 'ਤੇ।
*ਤੇਰੇ ਲਗਦੇ ਨੇ ਬੋਲ ਪਿਆਰੇ ਚੌਂਕੀਦਾਰਾ ਲੈਲੈ ਮਿਤਰਾ।
*ਜਿਵੇਂ ਲੰਘ ਗਈ ਸਰਾਧਾਂ ਵਾਲੀ ਮੱਸਿਆ ਉਵੇਂ ਜਿਵੇਂ ਲੋਹੜੀ ਲੰਘ ਜੂਸ।
*ਆਹ ਲੈ ਚੱਕ ਮਿਤਰਾ ਬਾਂਕਾਂ ਮੇਚ ਨਾ ਆਈਆਂ।*
>ਰੰਗ ਕਾਲੇ ਨੇ ਡੋਬੀ ਮੜਕ ਬਥੇਰੀ ਸੀ।
* ਭਾਵੇਂ ਮੱਚ ਜੇ ਤਵੇ ਤੇ ਰੋਟੀ ਜਾਂਦੇ ਦੀ ਪਿੱਠ ਦੇਖਨੀ।
*ਮੱਚ ਜਾਣ ਚੰਦਰੀਆਂ ਗਾ ਰੋਂਦੀ ਮਰਜੇਂਗੀ।
*ਬੈਠੀ ਰੋਂਵੇਂਗੀ ਵਣਾ ਦੇ ਓਹਲੇ ਯਾਰ ਗੱਡੀ ਚੜ• ਜਾਣਗੇ।
* ਮੈਨੂੰ ਦੇਕੇ ਯੱਕੇ ਦਾ ਭਾੜਾ ਚੜ• ਗਿਆ ਚੀਨ ਦੀ ਗੱਡੀ।
*ਪੁੱਤ ਮਰ ਜੇ ਵਿਚੋਲਿਆ ਤੇਰਾ ਹਾਣ ਦਾ ਨਾ ਵਰ ਟੋਲਿਆ।
*ਮੁੰਡਾ ਰੋਹੀ ਦੀ ਕਿਕਰ ਤੋਂ ਕਾਲਾ ਵਿਆਹ ਕੇ ਲੈ ਗਿਆ ਤੂਤ ਦੀ ਛਟੀ।*
*ਪੁੱਤ ਬਖਤਾਵਰਾਂ ਹੁੰਦੇ ਕਾਲੇ ਦੇਖੀਂ ਧੀਏ ਨਿੰਦ ਨਾ ਦੇਈਂ।
*ਸਾਥੋਂ ਹਾਏ ਨਿੰਦਿਆ ਜਾਵੇ ਤੇਰੀ ਸਹੇੜ ਬਾਬਲਾ।
*ਬੋਤਾ ਬੰਨ• ਦੇ ਕਿਕਰ ਦੀ ਛਾਵੇਂ ਆਪਾਂ ਦਿਉਰਾ ਤਾਸ਼ ਖੇਡੀਏ।
*ਮੱਥੇ ਯਾਰ ਦੇ ਲਗਿਆ ਨਾ ਜਾਵੇ ਝੂਠੀ ਪੈ ਗਈ ਬਚਨਾ ਤੋਂ।
*ਜਦ ਮਰਗਈ ਹੌਲਦਾਰਾ ਬੰਤੀ ਗਲੀਆਂ ਦੇ ਕੱਖ ਰੋਣਗੇ।
*ਸੋਹਣੀ ਲਗ ਗਿਆ ਬੋਹੜ ਦਾ ਬੂਟਾ ਘਰ ਘੁਮਿਆਰਾਂ ਦੇ।
*ਮੇਰੀ ਕੌਣ ਚੁਕੂ ਫੁਲਕਾਰੀ ਛੋਟੇ ਦਿਉਰ ਬਿਨਾਂ।
*ਕਾਹਨੂੰ ਦਿੰਨੀ ਐਂ ਕੁਪੱਤੀਏ ਗਾਲਾਂ ਛੜੇ ਦਾ ਕਿਹੜਾ ਪੁੱਤ ਮਰਜੂ।
*ਐਵੇਂ ਕੁੜੀਆਂ ਦਾ ਜੀ ਪਰਚਾਵਾਂ ਰੋਂਦੀ ਨਾ ਤੂੰ ਜਾਣੀ ਮਿਤਰਾ।
*ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾਂ ਘੜਾ ਦੇ ਹਾਣੀਆਂ।
*ਤੇਰੇ ਝਾਂਜਰਾਂ ਕਾਸ ਨੂੰ ਪਾਈਆਂ ਲੰਘ ਗਈ ਏਂ ਪੈਰ ਬੋਚ ਕੇ।
*ਦੂਜਾ ਮੋੜ ਕੇ ਜੇਬ ਵਿਚ ਪਾਲੈ ਇਕੇ ਤੇਰਾ ਲੱਖ ਵਰਗਾ।
*ਜਦੋਂ ਰੰਗ ਸੀ ਸਰੋਂ ਦੇ ਫੁਲ ਵਰਗਾ ਉਦੋਂ ਕਿਉਂ ਨਾ ਆਇਆ ਮਿਤਰਾ।
*ਡੋਰ ਵਟ ਕੇ ਗਲੇ ਵਿਚ ਪਾਵਾਂ ਮਿਤਰਾ ਤਵੀਤ ਬਣਜਾ।
*ਜੀ ਲਗੇ ਨਾ ਉਦਾਸਨ ਹੋਈ ਕਰਦੀਆਂ ਦਿਨ ਕਟੀਆਂ।
*ਜਦੋਂ ਮੁਕ ਗਏ ਘੜੇ ਚੋਂ ਦਾਣੇ ਬਣ ਗਿਆ ਸਿੰਘਸਭੀਆ।
*ਜੱਟ ਜੱਟੀ ਨੂੰ ਲੈਣ ਨਾ ਜਾਵੇ ਡਰਦਾ ਕਬੀਲਦਾਰੀਓਂ।
*ਤੈਨੂੰ ਲੈ ਦੂੰ ਸਲੀਪਰ ਕਾਲੇ ਭਾਵੇਂ ਮੇਰੀ ਮਹਿੰ ਵਿਕ ਜੇ।
*ਸੁਤੀ ਪਈ ਨੂੰ ਪੱਖੇ ਦੀ ਝੱਲ ਮਾਰੇ ਐਡਾ ਮੇਰਾ ਕੌਣ ਦਰਦੀ।
*ਮੇਰੀ ਕੱਤਣੀ ਨਸੀਬਾਂ ਵਾਲੀ ਭਰੀ ਰਹਿੰ ਦੁਧ ਉਬਲੇ।
*ਨਹੀਂ ਲੰਘਦੇ ਘਰਾਂ ਦੇ ਲਾਂਘੇ ਛਡ ਦੇ ਤੂੰ ਦੀ ਲਡੂਆਂ ਦੀ।
*ਮੇਰੀ ਸੱਸ ਨੇ ਬਾਣੀਆ ਕੀਤਾ ਲਡੂਆਂ ਦੀ ਮੌਜ ਲਗ ਗਈ।
*ਛਿਟਾ ਦੇ ਗਈ ਝਾਂਜਰਾਂ ਵਾਲੀ ਛੜਿਆਂ ਦਾ ਵੈਲਦਾਰੀਆਂ।
* ਗੋਰੇ ਰੰਗ ਨੇ ਸਦਾ ਨਹੀਂ ਰਹਿਣਾ ਭਰ ਭਰ ਵੰਡ ਮੁਠੀਆਂ।
*ਖੱਟੀ ਲਸੀ ਦੀ ਸੁਲਾਹ ਨਾ ਮਾਰੀ ਬਾਪੂ ਤੇਰੇ ਕੁੜਮਾ ਨਾ।
Ñਲੱਤ ਮਾਰੂੰਗੀ ਪੰਜੇਬਾਂ ਵਾਲੀ ਪਰ•ੇ ਹੋਜਾ ਚਟੂ ਵੱਟਿਆ।
Converted from Satluj

No comments:

Post a Comment