ਅਮਰਜੀਤ ਢਿੱਲੋਂ
ਪ੍ਰੇਮ ਖਤ ਲਿਖਣ ਦਾ ਆਪਣਾ ਹੀ ਆਨੰਦ ਹੁੰਦਾ ਸੀ। ਪਰ ਹੁਣ ਪਹਿਲਾਂ ਟੈਲੀਫੋਨ ਅਤੇ ਫਿਰ ਕੰਪਿਊਟਰ ਨੇ ਚਿੱਠੀਆ ਲਿਖਣ ਦਾ ਕੰਮ ਹੀ ਤਮਾਮ ਕਰ ਦਿੱਤਾ ਹੈ। ਇੱਕ ਲੇਖਕ ਮਿੱਤਰ ਨੇ ਦੱਸਿਆ ਕਿ ਹੁਣ ਤਾਂ ਕਲਮ ਹੱਥ ਵਿੱਚ ਫੜਿ•ਆ ਮੁੱਦਤਾਂ ਹੀ ਬੀਤ ਗਈਆਂ ਹਨ। ਕੰਪਿਊਟਰ ਰਾਹੀਂ ਹੀ ਅੱਖਰਾਂ ਤੇ ਸ਼ਬਦਾਂ ਦੀ ਸਿਰਜਣਾ ਹੁੰਦੀ ਹੈ। ਕੰਪਿਊਟਰ ਵਿੱਚ ਔਰਕੁਟ, ਫੇਸਬੁੱਕ ਅਤੇ ਬਲਾਗ ਤਿੰਨ ਬਹੁਤ ਹੀ ਪਿਆਰੀਆਂ ਚੀਜ਼ਾਂ ਹਨ। ਬਲਾਗ ਵਿੱਚ ਲੇਖਕ ਆਪਣੀਆਂ ਜਿੰਨੀਆਂ ਮਰਜੀ ਰਚਨਾਵਾਂ ਸੁਰੱਖਿਅਤ ਕਰ ਸਕਦਾ ਹੈ ਅਤੇ ਦੁਨੀਆਂ ਵਿੱਚ ਬੈਠਾ ਕੋਈ ਮਨੁੱਖ ਇਹ ਬਲਾਗ ਖੋਲ• ਕੇ ਰਚਨਾਵਾਂ ਪੜ• ਸਕਦਾ ਹੈ। ਉਸ ਤੋਂ ਬਾਅਦ ਫੇਸਬੁੱਕ ਅਤੇ ਔਰਕੁਟ ਦੀ ਵਾਰੀ ਆਉਂਦੀ ਹੈ। ਫੇਸਬੁੱਕ ਵਿੱਚ ਕਾਫੀ ਸੁਲਝੇ ਸਿਆਣੇ ਲੇਖਕਾਂ ਦੀ ਲਿਸਟ ਹੈ, ਉਂਝ ਇੱਥੇ ਵੀ ਕਾਫੀ ਕੁਝ ਬਨਾਵਟੀ ਹੈ, ਪਰ ਔਰਕੁਟ ਵਿੱਚ ਤਾਂ ਅੱਧ ਤੋਂ ਵਧ ਬਨਾਵਟੀ ਪਣ ਹੈ। ਕਮੇਡੀ ਕਿੰਗ ਭਗਵੰਤ ਮਾਨ ਨੇ ਫੇਸਬੁੱਕ ਨਾਂਅ ਦੀ ਵੀਡੀਓ ਵਿੱਚ ਗਾਇਆ ਹੈ ਕਿ ਹਾਣ ਫਿਰੇ ਲਭਦੀ ਜਵਾਨੀ ਔਰਕੁੱਟ ਅਤੇ ਫੇਸਬੁੱਕ 'ਤੇ ਕੁੜੀਆਂ ਦੇ ਔਰਕੁੱਟ ਵਿੱਚ 80 ਫੀਸਦੀ ਤਸਵੀਰਾਂ ਜਅਲੀ ਹੁੰਦੀਆਂ ਹਨ। ਇਹ ਤਸਵੀਰਾਂ ਫਿਲਮੀ ਹੀਰੋਇਨ ਜਾਂ ਮਾਡਲਾਂ ਦੀਆਂ ਹੁੰਦੀਆਂ ਹਨ। ਇਨ•ਾਂ ਤਸਵੀਰਾਂ ਨੂੰ ਦੇਖ ਕੇ ਅਣਜਾਨ ਕਾਗਜੀ ਆਸ਼ਕ ਹਾਉਕੇ ਭਰਦੇ ਰਹਿੰਦੇ ਹਨ। ਲੜਕਿਆਂ ਦੇ ਔਰਕੁੱਟ ਵਿੱਚ ਬਹੁਤੀਆਂ ਤਸਵੀਰਾਂ ਐਕਟਰਾਂ ਦੀਆਂ ਹੁੰਦੀਆਂ ਹਨ।
ਕਈ ਲੜਕੇ ਵੀ ਲੜਕੀਆਂ ਦੇ ਨਾਂਅ 'ਤੇ ਔਰਕੁੱਟ ਬਣਾ ਕੇ ਇੱਕ ਦੂਜੇ ਨੂੰ ਬੁੱਧੂ ਬਣਾਉਂਦੇ ਰਹਿੰਦੇ ਹਨ। ਉਝ ਇਸ ਔਰਕੁੱਟ ਰਾਹੀਂ 2-4 ਫੀਸਦੀ ਲੜਕੇ ਲੜਕੀਆਂ ਅੱਛੇ ਦੋਸਤ ਵੀ ਬਣ ਜਾਂਦੇ ਹਨ। ਲੇਖਕ ਦੋਸਤ ਨੇ ਦੱਸਿਆ ਕਿ ਇੱਕ ਕੁੜੀ (ਜਿਸ ਦੇ ਨਾਂਅ ਦੇ ਅਰਥ ਸੁਰਮੇ ਨਾਲ ਪ੍ਰੇਮ ਕਰਨ ਵਾਲੀ) ਬਣਦੇ ਹਨ। ਬਹੁਤ ਸੈਕਸੀ ਜਿਹੇ ਸਕਰੈਪ ਭੇਜ ਕੇ ਹੇਠਾਂ ਉਰਦੂ ਦਾ ਰੋਮਾਂਟਿਕ ਸ਼ੇਅਰ ਲਿਖ ਕੇ ਭੇਜਦੀ ਸੀ। ਲੇਖਕ ਦੋਸਤ ਵੀ ਉਸ ਨਾਲ ਚੈਟਿੰਗ ਕਰ ਬੈਠਾ ਤਾਂ ਉਸ ਦੇ ਕਈ ਆਸ਼ਕ ਦੋਸਤ ਉਸ ਨਾਲ ਨਰਾਜ਼ ਹੋ ਗਏ। ਔਰਕੁਟ 'ਤੇ ਆਪਣੇ ਆਪ ਨੂੰ ਪਾਪੀ ਕਹਿਣ ਵਾਲੇ ਇੱਕ ਚੌੜੇ ਜਿਹੇ ਮੂੰਹ ਵਾਲੀ ਫੋਟੋ ਵਾਲੇ ਨੌਜਵਾਨ ਨੇ ਉਸ ਕੁੜੀ ਨੂੰ ਚੈਟ ਰਾਹੀਂ ਦੱਸਿਆ ਕਿ ਕਿਵੇਂ ਲੇਖਕ ਦੇ ਸਕਰੈਪ ਬੰਦ ਕੀਤੇ ਜਾ ਸਕਦੇ ਹਨ। ਲੇਖਕ ਨੇ ਦੋਵਾਂ ਦੇ ਔਰਕੁਟ ਖੋਲ• ਕੇ ਸਾਰੀ ਗੱਲਬਾਤ ਪੜ• ਲਈ ਅਤੇ ਕਵਿਤਾ ਲਿਖ ਕੇ ਭੇਜ ਦਿੱਤੀ “ਪਾਪੀ ਕਦੇ ਪਵਿੱਤਰ ਨਹੀਂ ਹੋ ਸਕਦਾ, ਉਹ ਤਾਂ ਦੁਸ਼ਟ ਅਤੇ ਹਰਾਮਖੋਰ ਹੁੰਦੈ। ਇਸ 'ਤੇ ਪਾਪੀ ਨੇ ਨਰਾਜ਼ ਹੋ ਕੇ ਲੇਖਕ ਨੂੰ ਲੱਤਾਂ ਵੱਢਣ ਦੀ ਧਮਕੀ ਭੇਜੀ। ਲੇਖਕ ਨੂੰ ਪਛਤਾਵਾ ਹੋਇਆ ਕਿ ਐਵੇਂ ਖਾਹ ਮਖਾਹ ਹੀ ਮਨ ਦੀ ਸ਼ਾਂਤੀ ਭੰਗ ਕਰ ਬੈਠੇ। ਉਝ ਲੇਖਕ ਨੂੰ ਇਸ ਗੱਲ ਦੀ ਤਸੱਲੀ ਵੀ ਹੈ ਕਿ ਬਹੁਤ ਸਾਰੇ ਲੋਕ ਉਸ ਦੀਆਂ ਕਵਿਤਾਵਾਂ ਦੀ ਤਾਰੀਫ ਕਰਦੇ ਹਨ ਅਤੇ ਉਸ ਨੂੰ ਮਿਲਣਾ ਲੋਚਦੇ ਹਨ। ਉਸ ਦੇ ਪਾਠਕਾਂ ਦਾ ਦਾਇਰਾ ਕੈਨੇਡਾ, ਅਮਰੀਕਾ, ਆਸਟਰੇਲੀਆ ਤੱਕ ਫੈਲ ਗਿਆ ਹੈ। ਇਨ•ਾਂ ਔਰਕੁੱਟਾਂ 'ਤੇ ਸੈਕਸ ਵਪਾਰ ਵੀ ਹੁੰਦਾ ਹੈ ਜੋ ਇੱਕ ਵੱਖਰਾ ਵਿਸ਼ਾ ਹੈ। ਵਿਗਿਆਨ ਦੀ ਇਸ ਲੱਭਤ ਦਾ ਜੇ ਸਹੀ ਪ੍ਰਯੋਗ ਕੀਤਾ ਜਾਵੇ ਤਾਂ ਫਿਰ ਇਹ ਕਹਿਣ ਦੀ ਲੋੜ ਨਹੀਂ ਕਿ ਕੰਪਿਊਟਰੀ ਰਿਸ਼ਤੇ ਸਿਵੇ ਦੀ ਅੱਗ ਦੇ ਸੇਕ ਜਿਹੇ ਹੀ ਹੁੰਦੇ ਹਨ।
ਗ਼ਜ਼ਲ
ਮਿਲਣ ਸਮੇਂ ਵੱਡੇ ਲੋਕਾਂ ਤੋਂ ਰੱਖੀਏ ਥੋੜ•ੀ ਜਿਹੀ ਦੂਰੀ।
ਨਦੀ, ਨਦੀ ਨਹੀਂ ਰਹਿੰਦੀ ਜੇ ਸਾਗਰ 'ਚ ਮਿਲਜੇ ਪੂਰੀ।
ਜਿਨ•ਾਂ ਦਾ ਮਹਿਫਲ ਵਿੱਚ ਆਉਣਾ ਹੋਵੇ ਗੈਰ-ਜਰੂਰੀ।
ਉਨ•ਾਂ ਦੀ ਹੀ ਮਹਿਫਲ ਵਿੱਚ ਹੁੰਦੀ ਦੇਖੀ ਹੈ ਜੀ ਹਜ਼ੂਰੀ।
ਚੰਬੇ ਦੀ ਡਾਲੀ ਸੰਗ ਲੱਗ ਕੇ ਟੁੱਟੇ ਅੱਧ ਵਿਚਕਾਰੋਂ
ਅੱਕਾਂ ਦੇ ਫੁੱਲ ਹੁੰਦੇ ਆਪਣੀ ਅਉਧ ਹੰਢਾਉਂਦੇ ਪੂਰੀ।
ਕੁਝ ਲੋਕਾਂ ਨੂੰ ਖਾ ਗਿਆ ਯਾਰੋ ਗੁੰਮਨਾਮੀ ਦਾ ਝੋਰਾ
ਪਰ ਕਈਆਂ ਨੂੰ ਲੈ ਕੇ ਬਹਿ ਗਈ ਅੰਤਾਂ ਦੀ ਮਸ਼ਹੂਰੀ।
ਮਨ ਦਾ ਕਾਲਾ ਹਿਰਨ ਮਹਿਕਦੇ ਪਿੱਛੇ ਰਿਹਾ ਭਟਕਦਾ।
ਭੁੱਲ ਗਿਆ ਸੀ ਚੰਦਰਾ ਆਪਣੀ ਨਾਭੀ ਦੀ ਕਸਤੂਰੀ।
ਪੈਸੇ ਵਾਲੇ ਪੈਸੇ ਦੀ ਹੈਂਕੜ ਵਿੱਚ ਨੇ ਬੁੱਢੇ ਹੋ ਗਏ।
ਪੈਸੇ ਬਾਝੋਂ ਪਰ ਸੋਹਣੀ ਸਖਸ਼ੀਅਤ ਵੀ ਰਹੀ ਅਧੂਰੀ।
ਅਜੇ ਵੀ ਰਾਤ ਬਰਾਤੇ ਉਸਦਾ ਚੇਤਾ ਆਉਂਦਾ ਰਹਿੰਦਾ।
ਪੋਹ ਦੀ ਧੁੱਪ ਜਿਹਾ ਨਿੱਘ ਜਿਸਦਾ ਰੰਗਤ ਘਿਉ ਕਪੂਰੀ।
ਕੀ ਲੈਣਾ ਹੁਣ ਢਿੱਲੋਂ ਸ਼ਿਮਲੇ ਅਤੇ ਮਨਾਲੀ ਜਾ ਕੇ,
ਝੂਮ ਰਿਹਾ ਦਿਲ ਹੋਵੇ ਦਬੜ•ੀਖਾਨਾ ਹੀ ਲੱਗੇ ਮਸੂਰੀ।
ਗ਼ਜ਼ਲ-2
ਹੌਲੀ-ਹੌਲੀ ਭੁੱਲ ਜਾਂਦਾ ਹੈ ਉਸ ਦਾ ਵੀ ਸਿਰਨਾਵਾਂ।
ਜੋ ਕਦੇ ਮਹਿਬੂਸ ਸੀ ਮਨ ਤਾ ਤਨ ਦਾ ਸੀ ਪਰਛਾਵਾਂ।
ਯਾਰ ਬੇਗਾਨੇ ਹੋ ਗਏ ਜਿਸ ਦਿਨ ਖਤਮ ਹੋਈ ਉਤਸੁਕਤਾ,
ਹੁਣ ਬੇਸ਼ੱਕ ਮੈਂ ਕਿਸੇ ਨੂੰ ਵੀ ਚਿੱਠੀ ਪਾਵਾਂ ਜਾਂ ਨਾ ਪਾਵਾਂ।
ਆਪਣੇ ਇਸ਼ਕ 'ਚੋਂ ਬੇਸ਼ੱਕ ਯਾਰੋ ਮੈਂ ਕੁਝ ਵੀ ਨਹੀਂ ਖੱਟਿਆ,
ਪਰ ਕੁਝ ਸ਼ਹਿਰਾਂ ਦੇ ਰਾਹ ਜਾਪਣ ਲੱਗ ਪਏ ਵਾਂਗ ਭਰਾਵਾਂ।
ਸੁੱਤ ਉਨੀਂਦਰੀਆਂ ਉਹ ਰਾਤਾਂ ਦਫਨ ਹੋਈਆਂ ਚਿਰ ਹੋਇਆ,
ਟੁੱਟੇ ਬਟਨ ਕਮੀਜ਼ ਦੇ ਨਾ ਹੁਣ ਫਟਿਆ ਹੋਇਆ ਗਲਾਵਾਂ।
ਮੋਮ ਵਾਂਗ ਵਿਸ਼ਵਾਸ਼ ਪਿਘਲਦੇ ਪਲ ਵਿੱਚ ਟੁੱਟਦੇ ਰਿਸ਼ਤੇ,
ਗਲ ਲੱਗਣ ਤੋਂ ਮੁਨਕਰ ਹੋਈਆਂ ਆਪਣੀਆਂ ਹੀ ਬਾਹਵਾਂ।
ਢਿੱਲੋਂ ਕੀਹਦੀ ਆਸ 'ਤੇ ਬੈਠੈਂ ਕਿਹੜਾ ਹੁਣ ਆਵੇਗਾ,
ਇਹ ਤਾਂ ਐਵੇਂ ਭੁੱਖ ਦੇ ਮਾਰੇ ਰੌਲੀ ਪਾਈ ਹੈ ਕਾਵਾਂ।
ਗ਼ਜ਼ਲ-3
ਹਾਦਸਾ ਏਦਾਂ ਵੀ ਹੋਊ ਸੋਚਿਆ ਨਾ ਸੀ ਕਦੇ,
ਪੀੜ ਦਿਲ ਖੁਦ ਤੋਂ ਲੁਕੋਊ ਸੋਚਿਆ ਨਾ ਸੀ ਕਦੇ।
ਦਰਦ ਮੇਰਾ ਮੇਰੇ ਹੀ ਦਿਲ ਦੇ ਸਿਰਹਾਣੇ ਬੈਠ ਕੇ,
ਇਸ ਤਰ•ਾਂ ਖਾਮੋਸ਼ ਰੋਊ ਸੋਚਿਆ ਨਾ ਸੀ ਕਦੇ।
ਆਉਣਗੇ ਦਰ ਤੇ ਮੇਰੇ ਬੀਤੇ ਹੋਏ ਮਿੱਤਰ ਤਾਂ ਦਿਲ,
ਹੰਝੂਆਂ ਦਾ ਤੇਲ ਚੋਊ ਸੋਚਿਆ ਨਾ ਸੀ ਕਦੇ।
ਜੰਮ ਗਏ ਚਿਹਰੇ ਮੇਰੇ ਤੇ ਹੰਝੂਆਂ ਦੇ ਦਾਗਾਂ ਨੂੰ,
ਗੈਰ ਦੀ ਮੁਸਕਾਨ ਧੋਊ ਸੋਚਿਆ ਨਾ ਸੀ ਕਦੇ।
ਛੱਤ ਮਨ ਦੀ ਦੁੱਖ ਦੀ ਬਰਸਾਤ ਵਿੱਚ ਸੁੱਕੀ ਰਹੀ,
ਹਾਸਿਆਂ ਦੇ ਮੀਂਹ 'ਚ ਚੋਊ ਸੋਚਿਆ ਨਾ ਸੀ ਕਦੇ।
ਢਿੱਲੋਂ ਸੀ ਉੱਡਦਾ ਪਰਿੰਦਾ ਪਰ ਘਰਾਂ ਦੀ ਕੈਦ ਵਿੱਚ,
ਬਣ ਕੁਲੀ ਇੰਝ ਭਾਰ ਢੋਊ ਸੋਚਿਆ ਨਾ ਸੀ ਕਦੇ।
ਗ਼ਜ਼ਲ-4
ਅਸੀਂ ਵੀ ਜਪਦੇ ਨਾਮ ਕਿਸੇ ਦਾ, ਅਸੀਂ ਵੀ ਕਿਸੇ ਦੀ ਪੂਜਾ ਕਰਦੇ।
ਕਾਲੇ ਸਮਿਆਂ ਦੇ ਪਰਛਾਵੇਂ ਇਹ ਜੇ ਨਾ ਸਾਡੇ ਕੋਲ ਵਿਚਰਦੇ।
ਦੇਖ ਗਰੀਟਿੰਗ ਕਾਰਡ ਸੋਚਾਂ ਕਿਸ ਨੂੰ ਆਖਾਂ ਸਾਲ ਮੁਬਾਰਕ,
ਸੋਚਣ ਲਈ ਮਜ਼ਬੂਰ ਕਰ ਰਹੇ ਤਿੜਕ ਰਹੇ ਵਿਸ਼ਵਾਸ਼ ਨੇ ਘਰ ਦੇ।
ਅੱਧੀ ਰਾਤੀਂ ਬਾਂਗਾਂ ਦੇ ਕੇ ਦਿਨ ਚੜ•ਦੇ ਦਾ ਪਾਉਣ ਭੁਲੇਖਾ,
ਬੜੇ ਚਲਾਕ ਮੱਕਾਰ ਹੋ ਗਏ ਕੁੱਕੜ ਯਾਰੋ ਏਸ ਨਗਰ ਦੇ।
ਨਾ ਤੂੰ ਸੀਤਾ ਵਾਂਗ ਤੜਪਦੀ ਨਾ ਮੈਂ ਰਾਮ ਵਾਂਗ ਕੁਰਲਾਉਂਦਾ,
ਝੂਠੇ ਸੋਨ ਮਿਰਗ ਦਾ ਪਿੱਛਾ ਜੇਕਰ ਤੇਰੇ ਨੈਣ ਨਾ ਕਰਦੇ।
ਕਾਲੇ ਚਸ਼ਮੇ ਲਾ ਕੇ ਨੇਤਾ ਜੋ ਬੈਠੇ ਉੱਚੀ ਕੁਰਸੀ ਉੱਤੇ,
ਉਹ ਕਿਵੇਂ ਮਹਿਸੂਸ ਕਰਨਗੇ ਸਾਡੇ ਨੈਣੀਂ ਹੰਝੂ ਤਰਦੇ।
ਜਿਨ•ਾਂ ਕੋਲ ਖਿਆਲਾਂ ਦਾ ਨਿੱਘ ਪੋਹ ਵੀ ਚੇਤਰ ਉਨ•ਾਂ ਦੇ ਲਈ,
ਜੋ ਬੰਦੇ ਕੰਗਾਲ ਸੋਚਦੇ ਉਹ ਧੁੱਪਾਂ ਵਿੱਚ ਵੀ ਰਹਿੰਦੇ ਠਰਦੇ।
ਸੁਣੀ ਸੁਣਾਈ ਗੱਲ ਦੇ ਨਾਲੋਂ ਇੱਕ ਵਾਰੀ ਅਜ਼ਮਾ ਤਾਂ ਲੈਂਦਾ,
ਸ਼ਾਇਦ ਮੇਰੇ ਯਾਰਾ ਤੇਰੀ ਸੋਚ 'ਤੇ ਪੂਰੇ ਅਸੀਂ ਉਤਰਦੇ।
ਚਾਰ ਚੁਫੇਰੇ ਸਹਿਮ ਜਿਹਾ ਹੈ ਜਾਂ ਫਿਰ ਕੋਈ ਵਹਿਮ ਜਿਹਾ ਹੈ,
ਢਿੱਲੋਂ ਦਿਲ ਦੀ ਗੱਲ ਵੀ ਕਰੀਏ ਹੌਲੀ ਹੌਲੀ ਡਰਦੇ ਡਰਦੇ।
ਔਰਕੁਟ ਦਾ ਸੱਚ
ਔਰਕੁਟ ਦਾ ਸੱਚ ਵੀ ਛੇਤੀ ਹੀ ਸਮਝ ਆ ਗਿਆ ਹੈ,
ਬਹੁਤੇ ਇੱਕ ਦੂਜੇ ਤਾਈਂ ਬੁੱਧੂ ਹੀ ਬਣਾਉਂਦੇ ਨੇ।
ਨਾਂਅ ਵੀ ਨਹੀਂ ਸਹੀ ਹੁੰਦਾ ਪਤਾ ਵੀ ਗਲਤ ਹੁੰਦਾ,
ਨਕਲੀ ਜਿਹੀ ਫੋਟੋ ਕਿਸੇ ਹੋਰ ਦੀ ਲਗਾਉਂਦੇ ਨੇ।
ਫਿਲਮੀ ਐਕਟਰਸ ਜਾਂ ਮਾਡਲ ਕੁੜੀ ਦੀ ਫੋਟੋ,
ਲਾ ਕੇ ਕਈ ਭੱਦਰਪੁਰਸ਼ ਔਰਕੁਟ ਸਜਾਉਂਦੇ ਨੇ।
ਦੇਖ ਕੇ ਹੀ ਹਾਉਂਕੇ ਭਰਦੇ ਨੇ ਅਣਜਾਣ ਕਈ,
ਝੂਠੀ ਮੂਠੀ ਚੈਟ ਨਾਲ ਚਿੱਤ ਪ੍ਰਚਾਉਂਦੇ ਨੇ।
ਭੁੱਲ ਕੇ ਵੀ ਕਰੀਂ ਕਿਸੇ ਕੁੜੀ ਨਾਲ ਚੈਟ ਨਾ ਤੂੰ,
ਮਰ ਜਾਣੇ ਲੋਕ ਐਵੇਂ ਵਕਤ ਗਵਾਉਂਦੇ ਨੇ।
ਝੂਠ ਦਾ ਜ਼ਮਾਨਾ ਚੱਲ ਸੰਭਲ ਸੰਭਲ ਢਿੱਲੋਂ,
ਝੂਠੇ ਲੋਕ ਸਦਾ ਸੱਚ ਤਾਈਂ ਅਜ਼ਮਾਉਂਦੇ ਨੇ।