Tuesday, February 23, 2010

ਗ਼ਜ਼ਲ ਜ਼ਿੰਦਗੀ ਵਿੱਚ ਏਦਾਂ ਸੰਤਾਪ

ਜ਼ਿੰਦਗੀ ਵਿੱਚ ਏਦਾਂ ਸੰਤਾਪ ਹੰਢਾਏ ਮੈਂ ਅਕਸਰ

ਮਨ ਦੇ ਖੇਤੀਂ ਲੱਗੇ ਬਾਗ ਪੁਟਾਏ ਮੈਂ ਅਕਸਰ।

ਦੇ ਕੇ ਦਿਲ ਦਾ ਲਹੂ ਬਣਾਏ ਦੋਸਤ ਸੀ ਜਿਹੜੇ,

ਜਾਣ ਬੁੱਝ ਕੇ ਦੁਸ਼ਮਣ ਉਹੀ ਬਣਾਏ ਮੈਂ ਅਕਸਰ।

ਬੜੇ ਸ਼ੌਕ ਨਾਲ ਮਹਿਲ, ਚੁਬਾਰੇ ਪਾਏ ਰੀਝਾਂ ਨਾਲ

ਬਦਲੇ ਹੋਏ ਵਕਤ ਨਾਲ ਉਹ ਢਾਏ ਮੈਂ ਅਕਸਰ।

ਮੁਕਤੀ ਦੀ ਇੱਛਾ ਲੈ ਕੇ ਕੱਟਿਆ ਬਨਵਾਸ ਬੜਾ,

ਮੁਕਤੀ ਦੇ ਉਹੀਓ ਸੰਕਲਪ ਮਿਟਾਏ ਮੈਂ ਅਕਸਰ।

ਪਿਆਰ, ਮੁਹੱਬਤ, ਮੋਹ, ਮਮਤਾ ਤੋਂ ਕੁਝ ਵੀ ਵੱਡਾ ਨਹੀਂ

ਆਖਿਰ ਸਮਝ ਪਈ ਤਾਂ ਇਹ ਅਪਣਾਏ ਮੈਂ ਅਕਸਰ।

ਮੇਰੇ ਲਾਏ ਪੌਦੇ ਜਦੋਂ ਸੁਕਾਏ ਪੱਤਝੜਾਂ ਨੇ,

ਵਾਰ ਵਾਰ ਫਿਰ ਉਹੀਓ ਪੌਦੇ ਲਾਏ ਮੈਂ ਅਕਸਰ।

ਕੁਝ ਚਿਰ ਦੀ ਮਖ਼ਮੂਰੀ, ਖਾਣੇ, ਨਸ਼ਾ ਵਿਆਹਾਂ ਦਾ,

ਪਰ ਮਾਲੀ ਹੀ ਦੇਖੇ ਨੇ ਨਸ਼ਿਆਏ ਮੈਂ ਅਕਸਰ।

ਦਿਲ ਵਿੱਚ ਸੱਜਣ ਵੱਸ ਗਏ ਸਨ ਜੋ ਆਪ ਮੁਹਾਰੇ ਹੀ,

ਢਿੱਲੋਂ ਕਦੇ ਨਾ ਭੁੱਲੇ ਬੜੇ ਭੁਲਾਏ ਮੈਂ ਅਕਸਰ।

ਮੋਬਾ : 94171-20427

No comments:

Post a Comment