Sunday, February 21, 2010

ਪਾਣੀ ਰੇ ਪਾਣੀ ਤੇਰਾ ਰੰਗ ਕੇਹਾ

ਪਾਣੀ ਦਾ ਰੰਗ ਕੇਹਾ ਹੈ, ਪਿਆਸੇ ਦੀ ਪਿਆਸ ਜਿਹਾ ਹੈ। ਪਾਣੀ ਹੈ ਤਾਂ ਜੀਵਨ ਹੈ, ਜੀਵਨ ਦੀ ਸ਼ੁਰੂਆਤ ਸਾਗਰਾਂ ਦੇ ਖਾਰੇ ਅਤੇ ਕੋਸੇ ਪਾਣੀਆਂ 'ਚ ਹੋਈ। ਇਹ ਪਾਣੀ ਹੈ ਕੀ? ਸਿਰਫ ਦੋ ਗੈਸਾਂ ਦਾ ਮਿਸ਼ਰਣ ਦੋ ਹਿੱਸੇ ਹਾਈਡ੍ਰੋਜਨ ਅਤੇ ਇੱਕ ਹਿੱਸਾ ਆਕਸੀਜਨ। ਹਾਈਡ੍ਰੋਜਨ ਗੈਸ ਜਲਣਸ਼ੀਲ ਹੈ, ਆਕਸੀਜਨ ਜਲਦੀ ਅੱਗ ਨੂੰ ਤੇਜ ਕਰਦੀ ਹੈ ਪਰ ਜਦ ਦੋਵਾਂ ਗੈਸਾਂ ਦਾ ਮਿਸ਼ਰਣ ਪਾਣੀ ਬਣ ਜਾਂਦਾ ਹੈ ਤਾਂ ਇਹ ਅੱਗ ਬੁਝਾਉਂਦਾ ਹੈ। ਪਾਣੀ ਕਿਸੇ ਕਾਰਖਾਨੇ ਵਿੱਚ ਨਹੀਂ ਬਣਾਇਆ ਜਾ ਸਕਦਾ। ਇਹ ਸਾਡੇ ਵਾਯੂਮੰਡਲ ਵਿੱਚ ਕੁਦਰਤੀ ਕਿਰਿਆ ਰਾਹੀਂ ਹਰ ਸਮੇਂ ਬਣਦਾ ਰਹਿੰਦਾ ਹੈ। ਧੁੰਦ ਤਰੇਲ ਦਾ ਡਿੱਗਣਾ ਇਸੇ ਕਿਰਿਆ ਦਾ ਕਾਰਨ ਹੀ ਹੈ। ਧਰਤੀ ਦਾ ਸਿਰਫ 30 ਫੀਸਦੀ ਹਿੱਸਾ ਖੁਸ਼ਕ ਹੈ। ਬਾਕੀ 70 ਫੀਸਦੀ ਸਾਗਰਾਂ ਦੇ ਖਾਰੇ ਪਾਣੀਆਂ ਨੇ ਘੇਰਿਆਂ ਹੋਇਆ ਹੈ। ਸੂਰਜੀ ਧੁੱਪ ਨਾਲ ਸਾਗਰਾਂ ਦੇ ਪਾਣੀ ਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਹ ਵਾਸ਼ਪੀਕਰਨ ਬੱਦਲ ਦੇ ਰੂਪ ਵਿੱਚ ਬਰਸਾਤ ਦਾ ਕਾਰਨ ਬਣਦਾ ਹੈ ਅਤੇ ਇਹ ਬਰਫ ਦੇ ਰੂਪ ਵਿੱਚ ਪਹਾੜਾਂ 'ਤੇ ਜੰਮਦਾ ਰਹਿੰਦਾ ਹੈ। ਕਰੋੜਾਂ ਸਾਲਾਂ 'ਚ ਬਣੇ ਗਲੇਸ਼ੀਅਰ ਹੇਠੋਂ ਪਿਘਲਦੇ ਰਹਿੰਦੇ ਹਨ। ਜਿਨ•ਾਂ 'ਚੋਂ ਨਦੀਆਂ ਦਾ ਜਨਮ ਹੁੰਦਾ ਹੈ ਅਤੇ ਫਿਰ ਇਹ ਨਦੀਆਂ ਢਲਾਣ ਵੱਲ ਭਾਵ ਆਪਣੇ ਜਨਮ ਦਾਤੇ ਸਾਗਰ 'ਚ ਮਿਲਦੀਆਂ ਰਹਿੰਦੀਆਂ ਹਨ। ਸ਼ਾਇਰ ਦੀ ਕਲਪਣਾ ਹੈ ਕਿ ਸਾਗਰ ਨੇ ਨਦੀ ਨੂੰ ਕਿਹਾ ਤੂੰ ਕਦ ਤੱਕ ਮੇਰੇ ਖਾਰੇ ਪਾਣੀ ਵਿੱਚ ਮਿਲਦੀ ਰਹੇਗੀ ਤਾਂ ਨਦੀ ਨੇ ਕਿਹਾ ਕਿ ਜਦ ਤੱਕ ਤੂੰ ਮਿੱਠਾ ਨਹੀਂ ਹੋ ਜਾਂਦਾ। ਵਾਸ਼ਪੀਕਰਨ ਹੋ ਕੇ ਵਰਖਾ ਦੇ ਰੂਪ ਵਿੱਚ ਪਾਣੀ ਮਿੱਠਾ ਹੋ ਜਾਂਦਾ ਹੈ। ਧਰਤੀ ਹੇਠਲਾ ਪਾਣੀ ਕਰੋੜਾਂ ਸਾਲਾਂ ਦੀ ਬਰਸਾਤ ਕਾਰਨ ਹੀ ਧਰਤੀ ਹੇਠ ਜਮ•ਾ ਹੋਇਆ ਹੈ। ਜਿਸ ਨੂੰ ਮਨੁੱਖ ਨੇ ਆਪਣੇ ਲੋਭ ਅਤੇ ਹਵਸ ਕਾਰਨ ਥੋੜ•ੇ ਜਿਹੇ ਅਰਸੇ ਵਿੱਚ ਹੀ ਮੁੱਕਣ ਕਿਨਾਰੇ ਕਰ ਦਿੱਤਾ ਹੈ। ਇਸੇ ਕਾਰਨ ਧਰਤੀ ਹੇਠਲੀ ਤਪਸ਼ ਵੱਧ ਰਹੀ ਹੈ। ਮੌਸਮ ਗੜਬੜਾ ਗਏ ਹਨ ਅਤੇ ਕੁਦਰਤੀ ਆਫਤਾਂ ਵਿੱਚ ਵਾਧਾ ਹੋਇਆ ਹੈ। ਵਿਗਿਆਨੀਆਂ ਅਨੁਸਾਰ 2025 ਤੱਕ ਸਾਰੀ ਦੁਨੀਆਂ ਪਾਣੀ ਦੇ ਸੰਕਟ ਦਾ ਸ਼ਿਕਾਰ ਹੋ ਜਾਵੇਗੀ। ਚਾਰ-ਚੁਫੇਰੇ ਹਾਹਾਕਾਰ ਹੋ ਜਾਵੇਗੀ। 29 ਮੁਲਕ ਤਾਂ ਹੁਣੇ ਹੀ ਜਲ ਸੰਕਟ ਦਾ ਸ਼ਿਕਾਰ ਹਨ। ਜਿਨ•ਾਂ 'ਚ ਭਾਰਤ ਵੀ ਸ਼ਾਮਿਲ ਹੈ। 4 ਸੌ 50 ਮਿਲਿਅਨ ਲੋਕ ਇਸ ਸਮੇਂ ਪਾਣੀ ਲਈ ਤਰਸ ਰਹੇ ਹਨ। ਭਾਰਤ ਦੇ ਜਿਨ•ਾਂ 12 ਰਾਜਾਂ 'ਚ ਪਾਣੀ ਦਾ ਸੰਕਟ ਹੈ, ਉਨ•ਾਂ 'ਚ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵੀ ਸ਼ਾਮਿਲ ਹੈ। ਹੁਣ ਤੱਕ ਬ੍ਰਹਿਮੰਡ ਵਿੱਚ 337.5 ਮਿਲਿਅਨ ਕਿਊਬਿਕ ਕਿਲੋਮੀਟਰ (mkm੩) ਪਾਣੀ ਦਾ ਅਨੁਮਾਨ ਲਗਾਇਆ ਗਿਆ ਹੈ। ਜਿਸ ਦਾ 90 ਫੀਸਦੀ (1361.8 mkm੩) ਸਮੁੰਦਰ ਦੇ ਖਾਰੇ ਪਾਣੀ ਦੇ ਰੂਪ ਵਿੱਚ ਹੈ ਬਾਕੀ ਦਾ ਤਿੰਨ ਫੀਸਦੀ (37.5 mkm੩) ਇਸ ਵਿੱਚੋਂ 8.5 mkm੩ (0.7%) ਪਾਣੀ ਤਰਲ ਰੂਪ ਵਿੱਚ ਬਾਕੀ 29.0 mkm੩ (2.29 %) ਨਮੀ, ਬਰਫ ਅਤੇ ਗਲੇਸ਼ੀਅਰ ਦੀ ਸ਼ਕਲ ਵਿੱਚ ਹੈ। ਇਹ 77% ਧਰੁਵੀ ਬਰਫ ਗਲੇਸ਼ੀਅਰ ਦੇ ਰੂਪ ਵਿੱਚ ਹੈ। ਸਾਡੇ ਬਿਰਖ ਪਾਣੀ ਬਣਾਉਣ 'ਚ ਵਿਸ਼ੇਸ਼ ਰੋਲ ਅਦਾ ਕਰਦੇ ਹਨ। ਭਾਰਤੀ ਧਰਤੀ ਹੇਠ ਕੁੱਲ 432 ਬਿਲੀਅਨ ਕਿਊਬਿਕ ਮੀਟਰ ਪਾਣੀ ਹੈ। ਇਸ ਵਿੱਚ ਸਿਰਫ 370 ਬੀ.ਐਮ.3 ਪਾਣੀ ਹੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਸਮੇਂ 140 ਬੀ.ਐਮ.3 ਪਾਣੀ ਹੀ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਧਰਤੀ ਉੱਪਰਲੇ ਕੁਦਰਤੀ ਸਰੋਤ ਮਨੁੱਖ ਜਾਂ ਤਾਂ ਖਤਮ ਕਰੀ ਜਾ ਰਿਹਾ ਹੈ ਜਾਂ ਇਨ•ਾਂ ਨੂੰ ਮਲੀਨ ਕਰੀ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਵੀ ਲਗਾਤਾਰ ਮਲੀਨ ਅਤੇ ਜ਼ਹਿਰੀਲਾ ਹੋ ਰਿਹਾ ਹੈ। ਇਸ ਸਮੇਂ ਸਾਡੇ ਕੋਲ ਧਰਤੀ ਹੇਠ 85 ਲੱਖ ਕਿਊਬਿਕ ਕਿਲੋਮੀਟਰ ਪਾਣੀ ਪਿਆ ਹੈ। ਜਿਸ ਤਰ•ਾਂ ਬੇ ਰਹਿਮੀ ਨਾਲ ਇਹ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਉਸ ਤੋਂ ਆਉਣ ਵਾਲਾ ਖਤਰਾ ਸਾਫ ਦਿਖ ਰਿਹਾ ਹੈ। ਅੱਜ ਪਾਣੀ ਦੀ ਬੂੰਦ-ਬੂੰਦ ਸੰਭਾਲਣ ਦੀ ਲੋੜ ਹੈ। ਸਾਡੇ ਦੇਸ਼ ਦੇ 249 ਬਲਾਕਾਂ 'ਚੋਂ 179 ਬਲਾਕ ਡਾਰਕ ਜੋਨ ਇਕਰਾਰ ਦਿੱਤੇ ਗਏ ਹਨ ਜਿਨ•ਾਂ 'ਚੋਂ ਬਹੁਤੇ ਬਲਾਕ ਪੰਜਾਬ ਦੇ ਹਨ। ਮਨੁੱਖ ਨੂੰ ਮੁਨਾਫੇ ਦੀ ਹਵਸ ਛੱਡ ਕੇ ਪਾਣੀ ਦੀ ਯੋਗ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ, ਨਹੀਂ ਤਾਂ ਇਹ ਧਰਤੀ ਰੇਗਿਸਤਾਨ ਬਣ ਜਾਵੇਗੀ। ਵਿਗਿਆਨੀ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀ ਦੀ ਖਾਤਰ ਹੀ ਹੋਵੇਗੀ। ਪਾਣੀ ਦੀ ਸੰਭਾਲ ਕਰਨ ਦੇ ਨਾਲ-ਨਾਲ ਜੰਗਲ ਹੇਠ ਰਕਬਾ ਵਧਾਉਣ ਦੀ ਸਖਤ ਜ਼ਰੂਰ ਹੈ ਤਾਂ ਕਿ ਧਰਤੀ ਦੀ ਵੱਧ ਰਹੀ ਤਪਸ਼ ਰੋਕੀ ਜਾ ਸਕੇ। ਪਹਾੜਾਂ ਤੇ ਗਲੇਸ਼ੀਅਰ ਪਿਘਲਣੋਂ ਬਚਾਏ ਜਾ ਸਕਣ ਅਤੇ ਕੁਦਰਤ ਦਾ ਸਮਤੋਲ ਕਾਇਮ ਰੱਖਿਆ ਜਾ ਸਕੇ।

ਮੋਬਾ : 94171-20427

No comments:

Post a Comment