ਕਾਵਿ ਵਿਅੰਗ
ਰੀਝਾਂ ਸਾਡੀਆਂ ਅਜੇ ਗੁਲਾਮ ਬੇਲੀ
ਜਿਸ ਰਾਹ ਦੇ ਉਤੇ ਹੁਣ ਤੂੰ ਤੁਰਨ ਲਗਿਐਂ ਇਹ ਵੀ ਰਸਤਾ ਨਹੀਂ ਹੈ ਆਮ ਬੇਲੀ।
ਖੰਨਿਉਂ ਤਿੱਖਾ ਇਹ ਮਾਰਗ ਹੈ ਬੜਾ ਬਿਖੜਾ ਔਖਾ ਬਦਲਣਾ ਬੜਾ ਨਿਜ਼ਾਮ ਬੇਲੀ।
ਅਸੀਂ ਸੁਬ•ਾ ਉਡੀਕਦੇ ਹੀ ਥੱਕ ਗਏ ਹਾਂ ਪਰ ਹੁੰਦੀ ਸੰਘਣੀ ਰੋਜ ਹੈ ਇਹ ਸ਼ਾਮ ਬੇਲੀ।
ਭਾਵੇਂ ਕਹਿਣ ਨੂੰ ਇਹ ਦੇਸ਼ ਆਜ਼ਾਦ ਸਾਡਾ ਰੀਝਾਂ ਸਾਡੀਆਂ ਨੇ ਅਜੇ ਗੁਲਾਮ ਬੇਲੇ।
ਗਿਰਝਾਂ ਨੋਚ ਕੇ ਖਾ ਗਈਆਂ ਮਾਸ ਸਾਡਾ ਉਹ ਵੀ ਕੋਈ ਲੁਕ ਕੇ ਨੀ ਸ਼ਰੇਆਮ ਬੇਲੀ।
ਰਾਖੀ ਆਪਣੀ ਕਰਨ ਦਾ ਹੈ ਹੱਲ ਇਕੋ ਢਿੱਲੋਂ ਸੰਗਰਾਮ , ਸੰਘਰਸ਼ , ਸੰਗਰਾਮ ਬੇਲੀ।
ਗ਼ਜ਼ਲ
ਜ਼ਿੰਦਗੀ ਦੇ ਵਿਚ ਕਦੇ ਕਦਾਈਂ ਇੰਜ ਵੀ ਝੱਖੜ ਝੁੱਲ ਜਾਂਦਾ ਹੈ।
ਜ਼ਹਿਰ ਵਿਹਾਜਣ ਖਾਤਿਰ ਆਪਣੇ ਹਥੋਂ ਅੰਮ੍ਰਿਤ ਡੁੱਲ• ਜਾਂਦਾ ਹੈ।
ਗੁਲਾਮੀ ਦੀ ਵੀ ਆਪਣੀ ਹੀ ਅਜਬ ਸੁਰੱਖਿਆ ਹੁੰਦੀ ਹੈ ਯਾਰੋ ਕਿ
ਬੰਦ ਪਿੰਜਰੇ ਦੇ ਨਾਲ ਮੋਹ ਹੋ ਜਾਂਦੈ ਪੰਛੀ ਉਡਣਾ ਭੁੱਲ ਜਾਂਦਾ ਹੈ।
ਜਿਹੜੇ ਝੱਖੜ ਬਣ ਕੇ ਦੀਵੇ ਲੋਕਾਂ ਦੇ ਬੁਝਾਉਂਦੇ ਹੀ ਰਹਿੰਦੇ ਨੇ
ਉਹਨਾਂ ਦਾ ਵੀ ਮੈਂ ਦੇਖਿਐ ਦੀਵਾ ਇਕ ਦਿਨ ਹੋ ਗੁਲ ਜਾਂਦਾ ਹੈ।
ਕਿਸੇ ਦਾ ਕੰਮ ਕਰਾ ਕੇ ਕਿਸੇ ਨੇ ਹੈ ਸ਼ਾਬਾਸ਼ ਹੀ ਲੈਣੀ ਹੁੰਦੀ ,ਉਂਜ
ਹੋਣ ਨੂੰ ਤਾਂ ਬੰਦੇ ਦਾ ਕੰਮ ਹੋ ਆਪਣੇ ਆਪ ਹੀ ਕੁੱਲ ਜਾਂਦਾ ਹੈ।
ਸ਼ੁਹਰਤ ਦਾ ਵੀ ਅਜਬ ਨਸ਼ਾ ਹੈ ਬਹੁਤ ਗਰੂਰਿਆ ਜਾਂਦਾ ਹੈ ਬੰਦਾ
ਪਾਟਣ ਦੇ ਲਈ ਰੱਬੜ ਬੁਲਬੁਲਾ ਫੁਲਦਾ ਫੁਲਦਾ ਫੁੱਲ ਜਾਂਦਾ ਹੈ।
ਇਸ ਮੰਡੀ ਵਿਚ ਜਿਧਰ ਦੇਖੋ ਹਰ ਇਕ ਚੀਜ ਵਿਕਾਊ ਹੈ ਯਾਰੋ
ਹੋਰ ਸੌਦਿਆਂ ਵਾਂਗੂ ਹੁਣ ਪਿਆਰ ਵੀ ਮਿਲ ਹੀ ਮੁੱਲ ਜਾਂਦਾ ਹੈ।
ਰਿਸ਼ਤੇ ਪੰਛੀਆਂ ਵਾਂਗੂ ਹੁੰਦੇ ਇਹ ਬਹੁਤਾ ਘੁਟੋ ਤਾਂ ਮਰ ਜਾਂਦੇ ਨੇ
ਜੇਕਰ ਬਹੁਤੇ ਖੁੱਲ•ੇ ਛੱਡੋ ਤਾਂ ਇਹ ਹਥੋਂ ਉੱਡ ਬੁਲਬੁਲ ਜਾਂਦਾ ਹੈ।
ਢਿੱਲੋਂ ਸਫਰ ਵਾਪਸੀ ਦਾ ਹੁਣ ਮੁਸ਼ਕਿਲ ਹੈ ,ਮੈਂ ਨਿਕਲ ਚੁਕਿਐਂ
ਜਿੱਦਾਂ ਤੇਰੀਆਂ ਅੱਖਾਂ 'ਚੋਂ ਕੋਈ ਅਥਰੂ ਅਚਾਨਕ ਡੁੱਲ• ਜਾਂਦਾ ਹੈ।
Friday, October 21, 2011
Subscribe to:
Post Comments (Atom)
No comments:
Post a Comment