ਗ਼ਜ਼ਲ
ਗਮਲਿਆਂ ਵਿਚ ਲਾਕੇ ਬੂਟੇ ਬੋਹੜ ਦੇ। ਲੋਕੀਂ ਇਥੇ ਠੰਡੀਆਂ ਛਾਵਾਂ ਲੋੜਦੇ।
ਦਿਲ ਨਹੀਂ ਦੇਣਾ ਨਾ ਦੇਹ ਇਹ ਰੱਖ ਕੁਝ ਕੀਮਤੀ ਨਿਸ਼ਾਨੀਆਂ ਤਾਂ ਮੋੜ ਦੇ।
ਹੋ ਗਈ ਹੈ ਜਰਜਰੀ ਵਿਚ ਛੇਕ ਨੇ ਯਾਦਾਂ ਦੀ ਬੇੜੀ ਦਰਿਆ ਵਿਚ ਰੋੜ• ਦੇ।
ਚੰਗੈ ਚੱਪੂ ਅਕਲ ਦਾ ਰਹੇ ਦਿਲ ਕੋਲ ਕਦੇ ਕਦੇ ਇਸ ਨੂੰ ਇਕੱਲਾ ਛੋੜ ਦੇ।
ਗੈਰਵਾਜਿਬ ਖਾਹਿਸ਼ਾਂ ਜਦ ਸਿਰ ਚੁਕਦੀਆਂ ਉਹਨਾਂ ਤਾਈਂ ਛੇਤੀ ਹੀ ਮਰੋੜ ਦੇ।
ਜਦ ਕਿਤੇ ਵੀ ਤੈਨੂੰ ਖਾਲੀ ਥਾਂ ਦਿਸੇ ਉਥੇ ਫਟਾਫਟ ਆਪਣਾ ਉਲੂ ਘਸੋੜ ਦੇ।
ਇਹ ਰਸਮ ਰਿਵਾਜਾਂ ਦੀਆਂ ਜੋ ਵੀ ਨੇ ਵਲਗਣਾਂ ਤੂੰ ਸਾਰੀਆਂ ਸਰਹੱਦਾਂ ਤੋੜਦੇ।
ਢਿੱਲੋਂ ਨੇ ਤੇਰੇ ਕੋਲ ਜੇ ਸੋਨ ਦੇ ਠੀਕਰੇ ਮੇਰੇ ਤਾਂ ਜ਼ਜ਼ਬਾਤ ਨੇ ਲੱਖ ਤੇ ਕਰੋੜ ਦੇ।
Tuesday, February 28, 2012
Subscribe to:
Post Comments (Atom)
No comments:
Post a Comment