Thursday, September 29, 2011

ਵੱਡੀ ਗੱਡੀ ਛੋਟਾ ਨੰਬਰ ਮੱਥੇ ਬੱਤੀ ਲਾਲ ਸਜਾ ਕੇ।

ਵੱਡੀ ਗੱਡੀ ਛੋਟਾ ਨੰਬਰ
ਵੱਡੀ ਗੱਡੀ ਛੋਟਾ ਨੰਬਰ ਮੱਥੇ ਬੱਤੀ ਲਾਲ ਸਜਾ ਕੇ। ਦੇਖੋ ਬਾਬੇ ਸੰਤ ਜੀ ਚੱਲੇ ਨੇ ਮੱਥੇ ਤਿਲਕ ਲਗਾ ਕੇ।
ਇਹ ਜੱਗ ਰਚਨਾ ਝੂਠੀ ਭਾਈ , ਮਾਇਆ ਨਾਗ ਦੀ ਬੱਚੀ,ਪਰ ਸੰਤਾਂ ਨੇ ਵੱਸ ਕੀਤੀ ਹੈ ਮੱਥਾ ਟੇਕੋ ਆਕੇ।
Ðਰੱਬ ਲਈ ਦਸਵਾਂ ਹਿੱਸਾ ਕੱਢੋ , ਨਹੀਂ ਉਹ ਦਸ ਵੀ ਖੋਹ ਲਊ,ਅਸੀਂ ਹਾਂ ਰੱਬ ਦੇ ਦੂਤ ਹਟਾਂਗੇ ਰੱਬ ਦੇ ਕੋਲ ਪੁਚਾ ਕੇ।
ਸੁਣਿਐਂ ਸੋਹਣੀਆਂ ਜ਼ੁਲਫਾਂ ਵਾਲੇ ਦੇਵ ਪੁਰਸ਼ ਮਨਮੋਹਣੇ,ਕੱਲ• ਂਿÂਕ ਸੋਨ ਪਰੀ ਨੂੰ ਲੈ ਗਏ ਸ਼ਿਮਲੇ ਵਲ ਭਜਾ ਕੇ।
ਇਕ ਬਾਬੇ ਦੀ ਪਤਨੀ ਨੇ ਪੰਜ ਕੁੜੀਆਂ ਕਾਹਦੀਆਂ ਜੰਮੀਆਂ ਬਾਬੇ ਧੱਕਾ ਦੇ ਤਾ ਉਹਨੂੰ ਨਹਿਰ ਦੇ ਕੋਲ ਲਿਜਾਕੇ।
ਆਜੋ ਜੀਹਨੇ ਮੁੰਡੇ ਲੈਣੇ ਥੋੜ•ੇ ਰਹਿ ਗਏ ਭਾਈ ਛੇ ਕੁੜੀਆਂ ਦਾ ਪਿਓ ਸੰਤ ਵੇਚਦਾ ਕੜੇ ਸੀ ਠੋਕ ਵਜਾ ਕੇ।
ਸੀ ਸੁਲਫੇ ਦੀ ਲਾਟ ਜਿਹੀ ਲੱਤਾਂ ਬਾਬੇ ਦੀਆਂ ਘੁਟਦੀ ਕੋਲ ਹੀ ਉਸਦਾ ਪਤੀ, ਭਰਾ ਸੀ ਬੈਠਾ ਨੀਵੀਂ ਪਾਕੇ।
ਸਾਈਂ ਬਾਬਿਆਂ ਦੇ ਡੇਰਿਆਂ 'ਚੋਂ ਢੇਰ ਸੋਨੇ ਦੇ ਨਿਕਲੇ ਰੱਬ ਨੂੰ ਦੇਣ ਲਈ ਰੱਖੇ ਸੀ ਤਹਿਖਾਨੇ ਵਿਚ ਲੁਕਾ ਕੇ।
ਜੇਕਰ ਪੈਸੇ ਨੂੰ ਤੁਸੀਂ ਆਪਣਾ ਨੌਕਰ ਨਹੀਂ ਬਣਾਉਂਦੇ ਪੈਸਾ ਤੁਸਾਂ ਨੂੰ ਰੱਖ ਲੈਂਦਾ ਹੈ ਆਪਣਾ ਦਾਸ ਬਣਾ ਕੇ।
ਇਹ ਭੇਡਾਂ ਜਨਤਾ ਨੇ ਇਉਂ ਹੀ ਉਨ ਲਹਾਉਂਦੇ ਰਹਿਣਾ ਢਿੱਲੋਂ ਤਰਕਸ਼ੀਲ ਮੁਦਤਾਂ ਤੋਂ ਥੱਕ ਗਏ ਸਮਝਾ ਕੇ।
ਗ਼ਜ਼ਲ
ਜ਼ਿੰਦਗੀ ਵਿਚ ਕਿਸ ਤਰਾਂ ਦਾ ਇਹ ਮੁਕਾਮ ਆ ਗਿਆ। ਸ਼ੂਕਦਾ ਦਰਿਅ ਇਕ ਸੁੱਕੀ ਰੇਤ ਵਿਚ ਸਮਾ ਗਿਆ।
ਆਪਣੀ ਹੀ ਸਿਰਜਣਾ ਤੋਂ ਮਨ ਉਦਾਸ ਹੋ ਗਿਆ ਹੈ ਆਪਣੀ ਰੱਬਤਾ ਤੋਂ ਦੋਖੋ ਰੱਬ ਮੈਂ ਛਲਿਆ ਗਿਆ।
ਹੁਣ ਇਹ ਭਰੇ ਰਾਹ ਲਗਦੇ ਸੁੰਨੇ, ਜਰਾ ਵੀ ਆਪਣੇ ਲਗਦੇ ਨਹੀਂ ਤੇਰੀ ਮੇਰੀ ਪੈੜ ਨੂੰ ਸਮੇਂ ਦਾ ਦੈਂਤ ਖਾ ਗਿਆ।
ਹੁਣ ਇਹ ਮੈਂ ਨਹੀਂ ਕੋਈ ਹੋਰ ਫਿਰ ਰਿਹਾ ਹੈ ਤੁਸਾਂ ਦੇ ਸ਼ਹਿਰ ਵਿਚ ਮੈਂ ਤਾਂ ਇਥੋਂ ਦੋਸਤੋ ਸਾਂ ਦੇਰ ਦਾ ਚਲਿਆ ਗਿਆ।
ਛੱਡ ਕੇ ਮੈਨੂੰ ਪਰਾਏ ਹੋ ਗਏ ਹੋ ਗਏ ਮਹਿਰਮ ਜਦੋਂ ਤੋਂ ਉਹ ਨਿੱਕੇ ਨਿੱਕੇ ਰੋਸਿਆਂ ਦਾ ਲੁਤਫ਼ ਹੀ ਚਲਾ ਗਿਆ।
Êਪੱਥਰਾਂ ਦੇ ਮੀਂਹ 'ਚ ਵੀ ਡੋਲਿਆ ਨਹੀਂ ਸਾਂ ਮੈਂ ਕਦੇ ਪਰ ਸੱਲ ਤੇਰੇ ਹਿਜਰ ਦਾ ਸੀਨੇ ਵਿਚ ਛੇਕ ਪਾ ਗਿਆ।
ਢਿੱਲੋਂ ਗਲਤ ਫ਼ਹਿਮੀਆਂ ਦਾ ਦੌਰ ਹੈ ਇਸ ਤਰਾਂ ਹੋਇਆ ਸ਼ੁਰੁ ਹੈ ਆਪਣੀ ਹੀ ਹੋਂਦ ਤੋਂ ਵਿਸ਼ਵਾਸ਼ ਡਗਮਗਾ ਗਿਆ।
ਗ਼ਜ਼ਲ
ਲਿਖਣ ਦੇ ਲਈ ਜਦ ਕਿਸੇ ਦੇ ਕੋਲ ਕੁਝ ਨਾ ਰਹਿ ਗਿਆ। ਆਪਣੀ ਆਤਮ ਕਥਾ ਹਰ ਕੋਈ ਲਿਖਣ ਬਹਿ ਗਿਆ।
ਸ਼ੂਕਦਾ ਦਰਿਆ ਸੀ ਉਹ ਸਨਮਾਨ ਮਿਲਣ ਸਾਰ ਹੀ ਪਹਿਲਾਂ ਕੱਸੀ ਜਿੱਡਾ ਤੇ ਫਿਰ ਰੇਤ ਬਣ ਕੇ ਰਹਿ ਗਿਆ।
ਜੇ ਜਿਉਂਦੇ ਰਹੇ ਤਾਂ ਮਿਲਦੇ ਰਹਾਂਗੇ ਫੇਰ ਵੀ , ਮਰਨ ਤੋਂ ਕੁਝ ਦੇਰ ਪਹਿਲਾਂ ਸੀ ਮਰਨ ਵਾਲਾ ਕਹਿ ਗਿਆ।
ਬਹੁਤ ਅੱਛਾ ਜਿਉਣ ਦਾ ਹੋਇਆ ਤਜੱਰਬਾ ਉਸ ਵਕਤ ਜਿਉਣ ਲਈ ਜਦ ਜ਼ਿੰਦਗੀ ਵਿਚ ਬਾਕੀ ਕੁਝ ਨਾ ਰਹਿ ਗਿਆ।
ਆਪਣੇ ਵਜੂਦ ਤੋਂ ਹੁਣ ਹਰ ਕੋਈ ਅਵਾਜ਼ਾਰ ਹੈ ਕਿਉਂ ਮਹਿਕ ਦਾ ਸਾਗਰ ਚੁਰਾ ਕੇ ਵਕਤ ਕਿੱਥੇ ਲੈ ਗਿਆ।
ਇਸ਼ਕ ਸੀ, ਤੂਫ਼ਾਨ ਸੀ,ਜਾਂ ਸੀ ਕੋਈ ਪਾਣੀ ਦਾ ਹੜ•,ਕੁਝ ਪਲ ਦੇਕੇ ਜੀਣ ਦੇ ਸਭ ਚਾਅ ਬਹਾ ਕੇ ਲੈ ਗਿਆ।
ਮੇਰੇ ਵੱਲ ਬਿਟ ਬਿਟ ਤਕਦੇ ਨੇ ਮੇਰੇ ਸਿਰਜੇ ਹੋਏ ਨੈਣ ਕੋਈ ਨਿਰਮੋਹੀ ਸਿਧਾਰਥ ਮੇਰੇ ਮਨ ਵਿਚ ਬਹਿ ਗਿਆ।
ਤੇਰੇ ਨਕਸ਼ ਚਿਤਵ ਢਿੱਲੋਂ ਲੋਰ ਵਿਚ ਰਹਿੰਦਾ ਸਾਂ ਮੈਂ ਹੁਣ ਤੇਰਾ ਚੇਤਾ ਦੁਖਾਵੀਂ ਯਾਦ ਬਣ ਕੇ ਰਹਿ ਗਿਆ।

No comments:

Post a Comment