Sunday, June 26, 2011

gazal 26- 4 -11

ਗ਼ਜ਼ਲ ਅਮਰਜੀਤ ਢਿੱਲੋਂ


*^^^^^^<*ਮੇਰੀਆਂ ਅਖੀਆਂ ਦੇ ਵਿਚ ਉਦਾਸ ਸਮੁੰਦਰ ਤਰਦਾ ਹੈ। ਹਰ ਚਿਹਰੇ ਦਾ ਸ਼ੀਸ਼ਾ ਹੀ ਇਹੀਓ ਗੱਲਾਂ ਕਰਦਾ ਹੈ।


ਕੌਣ ਕਿਸੇ ਦਾ ਬੋਝ ਉਠਾਉਂਦਾ ਹੈ ਇਸ ਦੁਨੀਆਂ ਵਿਚ ਕੰਧ 'ਤੇ ਉਤਰਨ ਲੱਗਿਆ ਪਰਛਾਵਾਂ ਵੀ ਡਰਦਾ ਹੈ।
Îਮੁਰਦਾ –ਦਿਲੀ ਦੇ ਕਾਰਨ ਮਰ ਜਾਂਦੇ ਨੇ ਅਕਸਰ ਲੋਕ ਇਸ ਦੁਨੀਆਂ ਵਿਚ ਕੌਣ ਕਿਸੇ ਦੀ ਖਾਤਿਰ ਮਰਦਾ ਹੈ।
ਮਾੜੇ ਕੰਮੀ ਫੂਕ ਕੇ ਸਾਰੀ ਜਾਇਦਾਦ ਚੰਦਰਾ ਬਾਪੂ ,“ਦਿੰਦਾ ਨਹੀਂ ਹੈ ਪੈਸੇ ”ਇਹ ਗਿਲਾ ਪੁਤਰ 'ਤੇ ਕਰਦਾ ਹੈ।
ਆਪਣਾ ਸਾਰਾ ਜੀਵਨ ਹੀ ਹੈ ਘਟੀਆ ਅਨੁਵਾਦ ਜਿਹਾ ਬੇਸ਼ਕ ਉਪਰ ਪਾਇਆ ਹੋਇਆ ਮੌਲਿਕਤਾ ਦਾ ਪਰਦਾ ਹੈ।
ਜੀਵਨ ਸੱਚ ਹੈ, ਝੂਠ ਨਹੀਂ , ਆਰਜੀ ਵੀ ਨਹੀਂ ਪੱਕਾ ਹੈ ਆਪਣਾ ਰੂਪ ਵਟਾਕੇ ਇਹ ਫਿਰ ਫਿਰ ਤੋਂ ਸੰਵਰਦਾ ਹੈ।
Ñਲੱਭੀਏ ਕਿਸੇ ਬਾਹਰਲੇ “ਸਿੱਧ“ ਦੀ ਗ਼ਜ਼ਲ ਕੋਈ ਮਕਬੂਲ “ਢਿੱਲੋਂ ” ਕਿਹੜਾ ਸ਼ਾਇਰ ਜੋਗੀ ਆਪਣਾ ਘਰਦਾ ਹੈ।

No comments:

Post a Comment