ਸਭ ਤੋਂ ਜ਼ਿਆਦਾ ਪੂਜਾ ਪਾਠ ਸਾਡੇ ਦੇਸ਼ ਵਿੱਚ, ਮੰਦਰ, ਮਸੀਤਾਂ ਅਤੇ ਡੇਰਿਆਂ ਦਾ ਅੰਤ ਹੈ ਨਹੀਂ।
ਚਾਰ-ਚੁਫੇਰੇ ਨਿਗ•ਾ ਮਾਰੋ ਮੀਲ-ਮੀਲ ਉੱਤੇ, ਕੋਈ ਥਾਂ ਨਹੀਂ ਐਸੀ ਜਿੱਥੇ ਬੈਠਾ ਕੋਈ ਸੰਤ ਹੈ ਨਹੀਂ।
ਦੁਨੀਆਂ 'ਚ ਸਭ ਤੋਂ ਜ਼ਿਆਦਾ ਹੱਥ ਸਾਡੇ ਕੋਲ ਨੇ, ਸਦਾ ਰਹਿਣ ਜੁੜੇ, ਕੰਮ ਕਰਦੇ ਕਦੰਤ ਹੈ ਨਹੀਂ।
ਇੱਕ ਸੌ ਤਰਵੰਜਵੇਂ ਨੰਬਰ 'ਤੇ ਪੱਛੜੇ ਹਾਂ ਅਸੀਂ ਸਾਡੇ ਪਛੜੇਵੇਂ ਦਾ ਵੀ ਯਾਰੋ ਕੋਈ ਅੰਤ ਹੈ ਨਹੀਂ।
ਇਸ ਲੋਕ ਵਿੱਚ ਪੱਤਝੜ ਵਾਜਾਂ ਮਾਰਦੀ ਹੈ, ਕਿਸੇ ਪਰਲੋਕ ਵਿੱਚ ਕੋਈ ਦਿਸਦੀ ਬਸੰਤ ਹੈ ਨਹੀਂ।
‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’
ਮਰਦੇ ਨੇ ਭੁੱਖੇ ਦਿਨ ਰਾਤ ਕੰਮ ਕਰਦੇ ਜੋ ਵਿਹਲੜ, ਨਿਖੱਟੂ ਸਾਧ ਬੈਠੇ ਲੈਣ ਲੋਰੀਆਂ।
ਖਾਣ ਤਾਜ਼ੇ ਫਲ ਅਤੇ ਪੀਣ ਦੁੱਧ ਕਾੜ•-ਕਾੜ•, ਭਰੀਆਂ ਨੇ ਕਾਜੂ ਤੇ ਬਦਾਮਾਂ ਦੀਆਂ ਬੋਰੀਆਂ।
ਅਫਸਰ, ਨੇਤਾ ਤੇ ਵਪਾਰੀ ਮੱਥਾ ਟੇਕਦੇ ਨੇ, ਘੁਟਦੀਆਂ ਲੱਤਾਂ ਉਨ•ਾਂ ਦੀਆਂ ਮੇਮਾਂ ਗੋਰੀਆਂ।
ਡਾਂਗ ਉੱਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ, ਹੱਕ ਸਾਡੇ ਮਾਰ ਗਈਆਂ ਰੱਬ ਉੱਤੇ ਡੋਰੀਆਂ।
‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’
ਦੋ ਹਜ਼ਾਰ ਸਾਲ ਤੱਕ ਰਹੇ ਹਾਂ ਗੁਲਾਮ ਅਸੀਂ, ਭੁੱਲ ਕੇ ਇਹ ਲੋਕ, ਪਰਲੋਕ ਹੀ ਸੰਵਾਰਦੇ ਰਹੇ।
ਸਾਡੇ ਦੇਸ਼ ਤਾਈਂ ਸਦਾ ਲੁੱਟਦੇ ਵਿਦੇਸ਼ੀ ਰਹੇ, ਸਾਡੇ ਲੋਕਾਂ ਰਾਹੀਂ ਸਾਨੂੰ ਕੁੱਟ-ਕੁੱਟ ਮਾਰਦੇ ਰਹੇ।
ਦੇਖ ਅਣਡਿੱਠ ਕਰ ਬੱਸ ਭਾਣਾ ਮੰਨੀ ਜਾਓ, ਸਾਡੇ ਰਿਸ਼ੀ, ਮੁਨੀ, ਸੰਤ ਇਹੀਓ ਪ੍ਰਚਾਰਦੇ ਰਹੇ।
ਸਦਾ ਹਮਲਾਵਰ ਹਜ਼ਾਰਾਂ ਵਿੱਚ ਹੁੰਦੇ ਪਰ ਅਸੀਂ ਸਾਂ ਕਰੋੜਾਂ ਵਿੱਚ ਫਿਰ ਵੀ ਹਾਂ ਹਾਰਦੇ ਰਹੇ।
‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’
ਪ੍ਰੇਸ਼ਾਨੀਆਂ ਪੰਖੇਰੂਆਂ ਦੇ ਵਾਂਗ ਹੁੰਦੀਆਂ ਨੇ, ਰੋਕੋ ਨਾ ਇਨ•ਾਂ ਨੂੰ ਸਿਰ ਉੱਤੋਂ ਲੰਘ ਜਾਣ ਦਿਓ।
ਇਨ•ਾਂ ਪੰਛੀਆ ਨੂੰ ਭੁੱਲ ਕੇ ਵੀ ਦਿਲ ਆਪਣੇ 'ਚ ਦੋਸਤੋਂ ਨਾ ਕਦੇ ਤੁਸੀਂ ਆਲ•ਣਾ ਬਨਾਣ ਦਿਓ।
ਚਾਰ ਦਿਨ ਦੀ ਇਹ ਸਾਰੀ ਜ਼ਿੰਦਗੀ ਤਾਂ ਆਪਣੀ ਹੈ, ਇਸ ਨੂੰ ਰੁਸੇਵਿਆਂ ਦੇ ਵਿੱਚ ਨਾ ਲੰਘਾਣ ਦਿਓ।
ਬਿਨਾ ਹਾਸੇ ਲੰਘਦਾ ਜੋ ਦਿਨ ਉਹ ਵਿਅਰਥ ਹੈ ਜੀ, ਇਸ ਲਈ ਕੋਈ ਦਿਨ ਵੀ ਵਿਅਰਥ ਨਾ ਗਵਾਉਣ ਦਿਓ।
‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’
ਗ਼ਜ਼ਲ
ਬਹੁਤੇ ਬੰਦੇ ਦੁਨੀਆਂ ਤੋਂ ਬੇ-ਨਾਵੇਂ ਜਾਂਦੇ ਨੇ।
ਛੇਤੀ ਹੀ ਭੁੱਲ ਉਨ•ਾਂ ਦੇ ਸਿਰਨਾਵੇਂ ਜਾਂਦੇ ਨੇ।
ਇੱਕ ਉਮਰ ਲੱਗ ਜਾਂਦੀ ਹੈ ਦੁਨੀਆਂ ਨੂੰ ਸਮਝਣ ਲਈ।
ਹੌਲੀ-ਹੌਲੀ ਅੱਖਰ ਆ ਭੁਲਾਵੇਂ ਜਾਂਦੇ ਨੇ।
ਜ਼ਿੰਦਗੀ ਨਾਲ ਕੁੜੱਤਣ ਭਰਿਆ ਰਿਸ਼ਤਾ ਰਹਿੰਦਾ ਹੈ।
ਉਪਰੋਂ-ਉਪਰੋਂ ਹੋ ਸਬੰਧ ਸੁਖਾਵੇਂ ਜਾਂਦੇ ਨੇ।
ਘਰ ਦੇ ਵਿੱਚ ਲਗਾਈਏ ਰੁੱਖ ਮੁਹੱਬਤ ਦੇ ਢਿੱਲੋਂ,
ਆਂਢ-ਗੁਆਂਢ 'ਚ ਜਿੰਨ•ਾਂ ਦੇ ਪਰਛਾਵੇਂ ਜਾਂਦੇ ਨੇ।
‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’
ਆਪਣੇ ਮਨ ਦਾ ਡਰ ਹਟਾ, ਕੋਈ ਭਲਾਈ ਯਾਦ ਕਰ।
ਜੋ ਕਦੇ ਕੀਤੀ ਨਾ ਤੂੰ ਉਹ ਬੇਵਫਾਈ ਯਾਦ ਕਰ।
ਗੁੰਮ ਸੁੰਮ ਬੈਠੇ ਉਦਾਸ ਚਿਹਰੇ ਸੀ ਜਦ ਵੀ ਕਦੇ
Ðਰੱਜ ਕੇ ਜਦ ਤੂੰ ਕੋਈ ਮਹਿਫਲ ਹਸਾਈ ਯਾਦ ਕਰ।
ਤੇਰੇ ਨਾਲ ਕਰ ਗਿਆ, ਜੋ ਕਰ ਗਿਆ, ਸੋ ਕਰ ਗਿਆ,
ਛੱਡ ਪਰਾਂ ਨਾ ਕਿਸੇ ਦੀ ਕੀਤੀ ਬੁਰਾਈ ਯਾਦ ਕਰ।
ਇਹ ਤਾਂ ਹੁੰਦਾ ਆਇਆ ਕਿ ਮਹਿਰਮ ਬੇਗਾਨੇ ਹੋ ਗਏ,
ਜੋ ਮੁਹੱਬਤ ਜ਼ਿੰਦਗੀ ਵਿੱਚ ਤੂੰ ਕਮਾਈ ਯਾਦ ਕਰ।
ਢਿੱਲੋਂ ਕਿੰਨਾ ਦਰਦ ਹੈ ਤੇ ਗ਼ਮ ਹੈ ਇਸ ਗੱਲ ਦਾ ਬੜਾ,
ਤੈਥੋਂ ਗਈ ਨਾ ਦਿਲ ਦੀ ਜੋ ਦੌਲਤ ਲੁਟਾਈ ਯਾਦ ਕਰ।
Wednesday, June 8, 2011
Subscribe to:
Post Comments (Atom)
No comments:
Post a Comment