Monday, June 27, 2011

Ñਜੀਵਨ ਅਟੱਲ ਸਚਾਈ

Ñਜੀਵਨ ਅਟੱਲ ਸਚਾਈ
Ñਲੋਗ ਕਹਿੰਦੇ ਨੇਕਿ ਆਦਮੀ ਆਰਜੀ(ਟੈਂਪਰੇਰੀ) ਜੀਵਨ ਵਾਸਤੇ ਪਕੀਆਂ(ਪਰਮਾਨੈਂਟ) ਵਸਤਾਂ ਦੀ ਤਲਾਸ਼ ਵਿਚ ਰਹਿੰਦਾ ਹੈ ਪਰ ਇਹ ਗੱਲ ਸੱਚ ਨਹੀਂ ।ਜੀਵਨ ਪਰਮਾਨੈਂਟ ਅਤੇ ਸਦੀਵੀ ਹੈ,ਟੈਂਮਪਰੇਰੀ ਨਹੀਂ। ਇਹ ਸਿਰਫ ਰੂਪ ਬਦਲਦਾ ਹੈ। ਦਾਦਾ, ਦਾਦੀ ,ਪਿਓ ਮਾਤਾ ਅਤੇ ਪੁਤਰ ਪੋਤਿਆਂ ਦੇ ਰੂਪ ਵਿਚ। ਸਾਡੇ ਪਿਤਰ ਸਾਡੇ ਮੌਜੂਦ ਹਨ। ਤੇਰਾਂ ਪੀੜ•ੀਆਂ ਤਕ ਆਦਮੀ ਦੇ ਨੈਣ ਨਕਸ਼, ਆਵਾਜ ਅਤੇ ਗੁਣ ਆਪਣੇ ਪਿਤਰਾਂ ਵਾਲੇ ਹੋ ਸਕਦੇ ਹਨ। ਸੋ ਜੀਵਣ ਨੂੰ ਟੈਂਪਰੇਰੀ ਕਹਿਕੇ ਨਿਰਾਸ਼ ਹੋਣ ਦੀ ਜਰੂਰਤ ਨਹੀ।“ਹਰ ਸਾਂਸ ਯੇ ਕਹਿਤੀ ਹੈ ਹਮ ਹੈਂ ਤੋ ਖ਼ੁਦਾ ਭੀ ਹੈ”। ਜੀਵਨ ਅਟੱਲ ਸਚਾਈ ਹੈ, ਮੌਤ ਦੀ ਕੋਈ ਹੋਂਦ ਨਹੀਂ,ਜੀਵਣ ਦੀ ਅਣਹੋਂਦ ਦਾ ਨਾਮ ਹੀ ਮੌਤ ਹੈ ਜਿਸ ਤਰਾਂ ਚਾਨਣ ਦੀ ਅਣਹੋਂਦ ਦਾ ਨਾਮ ਹਨੇਰਾ। ਮੌਤ ਨੂੰ ਕਦੇ ਯਾਦ ਨਾ ਰਖੋ, ਸਿਰਫ ਜੀਵਨ ਨਾਲ ਪਿਆਰ ਕਰੋ।

ਕਵੀ-ਓ ਵਾਚ 27-6-11

ਕਵੀ-ਓ ਵਾਚ 27-6-11
ਬੜੀ ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਬਣ ਕੇ ਕਿਸੇ ਦੇ ਵੀ ਐਵੇਂ ਵਟਾਊ ਮੀਆਂ।
ਅੱਖਰ ਲਈ ਫਿਰਦੇ ਨੇ ਬਸਤੀ ਮੂਰਿਆਂ ਦੀ ਦਾਨਿਸ਼ਵਰਾਂ ਨੂੰ ਇਥੇ ਕੀ ਥਿਆਊ ਮੀਆਂ।
ਦਿਨਕੱਟੀਆਂ ਨੇਤਾ ਜੀ ਕਰਨ ਲੁਕ ਕੇ ਪਰ ਭਾਸ਼ਣ ਦੇਂਵਦੇ ਨੇ ਬੜੇ ਭੜਕਾਊ ਮੀਆਂ।
ਤੂੰ ਹੇਰਾਫੇਰੀਆਂ ਲੱਖ ਕਰੋੜ ਕਰ ਲੈ ਆਖਿਰ ਤੈਨੂੰ ਇਹ ਤੇਰਾ ਹੀ ਭੂਤ ਡਰਾਊ ਮੀਆਂ।

2 ਇਕਸੁਰਤਾ
ਇਕਸੁਰਤਾ ਜਦੋਂ ਹੈ ਗੁਆਚ ਜਾਂਦੀ ਤੇਰੀ ਆਪਣੇ ਹੀ ਨਾਲ ਵਿਚਾਰ ਅੜਿਆ।
ਤੁਸੀਂ ਖੋਹਲਦੇ ਹੋ ਉਦੋਂ ਜ਼ੁਬਾਨ ਤਾਈਂ ਬੋਲਣ ਲਈ ਹੋ ਜਾਂਵਦੇ ਤਿਆਰ ਅੜਿਆ।
ਤੇਰੇ ਸਾਹਵੇਂ ਖ਼ਾਮੋਸ਼ੀ, ਇਕੱਲ ਹੈ ਦਿੰਦੀ ਨੰਗਾ ਆਪਾ ਹੈ ਤੇਰਾ ਖਲਿਹਾਰ ਅੜਿਆ ।
ਉਜਲੇ ਸ਼ੀਸ਼ੇ ਦੇ ਸਨਮੁਖ ਖੜ• ਸਖ਼ਸ਼ ਕਿਹੜਾ ਕਰੇ ਖ਼ੁਦ ਨਾਲ ਅਖਾਂ ਚਾਰ ਅੜਿਆ।
3ਗਿਲਾਨੀ
ਨਫ਼ਰਤ ਅਤੇ ਗਿਲਾਨੀ ਵਿਚ ਫਰਕ ਹੁੰਦਾ ਕੁਝ ਲੋਕਾਂ ਨੂੰ ਦੇਖ ਕੇ ਹੈ ਘਿਣ ਹੁੰਦੀ।
ਕੁਝ ਲੋਕਾਂ ਦਾ ਆਚਰਣ ਹੁੰਦਾ ਇਸ ਤਰਾਂ ਦਾ ਜਿਵੇਂ ਮੱਖੀਆਂ ਦੀ ਭਿਣ ਭਿਣ ਹੁੰਦੀ।
ਮਿਆਰ ਦੁਸ਼ਮਣੀ ਦੇ ਹੁੰਦੇ ਨੇ ਬਹੁਤ ਉਚੇ ਸੱਚੀ ਦੁਸ਼ਮਣੀ ਹੈ ਜਿਵੇਂ ਕਿਣਮਿਣ ਹੁੰਦੀ।
ਝੂਠੀ ਮਿਤਰਤਾ ਹੈ ਸਾਡੇ ਚੁਫੇਰ ਪਸਰੀ ਸੱਚੀ ਦੁਸ਼ਮਣੀ ਤਾਂ ਕਦੇ ਕਦੇ ਪਲ ਛਿਣ ਹੁੰਦੀ ।
4ਬਹਾਦਰ ਮਨੁੱਖ
ਸਿੱਧਾ ਜ਼ਿੰਦਗੀ ਦੇ ਨਾਲ ਮਿਲਾ ਕੇ ਅੱਖਾਂ ਇਹ ਬੰਦਾ ਦਿੰਦਾ ਹੈ ਜਦੋਂ ਲਲਕਾਰ ਬੇਲੀ।
ਨਿੱਕੇ ਬੰਦੇ ਤਾਈਂ ਵਾਹਣੀ ਪਾਈ ਫਿਰਦੀ ਇਹ ਜ਼ਿੰਦਗੀ ਮੰਨ ਜਾਂਦੀ ਉਦੋਂ ਹਾਰ ਬੇਲੀ।
ਬਹਾਦਰ ਮਨੁੱਖ ਤਾਈਂ ਚਾਹੀਦਾ ਹੈ ਪਤਾ ਹੋਣਾ ਚੁੱਕਣੀ ਕਿਸ ਦੇ ਲਈ ਤਲਵਾਰ ਬੇਲੀ।
ਸੱਚੀ ਨਫ਼ਰਤ ਦੇ ਕਾਬਿਲ ਨਾ ਮਿਲੇ ਜਦ ਕੋਈ ਤਾਂ ਦੱਬ ਆਪਣੇ ਦਿਓ ਹਥਿਆਰ ਬੇਲੀ।
5 ਆਪਣਾ ਉਲੂ
Ñਲਗਦੈ ਭੇਤ ਜ਼ਮਾਨੇ ਦਾ ਪਾ ਲਿਆ ਤੂੰ ਤਾਹੀਏਂ ਹੋ ਗਿਐਂ ਬੜਾ ਮੋਹ ਤੋੜ ਯਾਰਾ।
ਮਿੱਠੇ ਮੂੰਹਾਂ ਦੇ ਨੇ ਮਤਲਬ -ਪ੍ਰਸਤ ਇਥੇ ਜੋ ਰਖਦੇ ਦਿਲਾਂ ਦੇ ਵਿਚ ਘਰੋੜ ਯਾਰਾ।
ਜਿੱਥੇ ਜਰਾ ਜਿੰਨੀ ਉਹਨਾਂ ਨੂੰ ਥਾਂ ਮਿਲਜੇ ਦਿੰਦੇ ਉਹ ਆਪਣਾ ਉਲੂ ਘਸੋੜ ਯਾਰਾ।
ਜੀਹਨੂੰ ਜੀਣ ਦਾ ਇਥੇ ਨੀ ਢੰਗ ਆਉਂਦਾ ਦੁਨੀਆਂ ਦਿੰਦੀ ਹੈ ਉਹਨੂੰ ਮਰੋੜ ਯਾਰਾ।
6ਮਹਿਕ ਚੁੰਮਣ
ਮੇਰੀ ਮਹਿਕ ਚੁਮਣ ਦੇਹ ਕੰਡਿਆਂ ਨੂੰ ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰਾਂ ਤਾਂ ਹੈ ਦੋਸਤੀ ਟੁੱਟ ਜਾਂਦੀ ਕਿਉਂ ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਜਾਂਵਦਾ ਹੈ ਥੁੜਿ•ਆ ਕੀ ਹੈ ਤੀਰਥੀਂ ਨਹਾਉਣ ਤੋਂ ਨੀ।
ਜਿਹੜਾ ਬੰਦਾ ਨਹੀਂ ਕਿਸੇ ਦੇ ਕੰਮ ਆਉਂਦਾ ਲੈਣਾ ਕੀ ਕਿਸੇ ਉਸਦੇ ਜਿਉਣ ਤੋਂ ਨੀ।
7ਸੋਲਾਂ ਦੂਣੀ ਅੱਠ
ਪੜਿ•ਆ ਪੁਤ ਪਟਵਾਰੀ ਦਾ ਦੇਖ ਕਿੱਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਲੋਕਰਾਜ ਦਾ ਅਰਥ ਹੈ ਮੱਝ ਉਹਦੀ ਜੀਹਦੇ ਹੱਥ ਵਿਚ ਹੈ ਸੋਨੇ ਦੀ ਲੱਠ ਅੜੀਏ।
ਵਰਗਲਾਈਆਂ ਸਾਡੀਆਂ ਭਾਵਨਾਵਾਂ ਦਿਸਦਾ ਡੇਰਿਆਂ 'ਤੇ ਜੋ ਹੈ 'ਕੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਇਹ ਸ਼ੈਤਾਨ ਘੜਿਆ ਤੂੰ ਕੀ ਕਰੇਂਗੀ ਪੂਜਕੇ ਮੱਠ ਅੜੀਏ।
8ਕਿਸਮਤਵਾਦੀ
ਅਸੀਂ ਲੋਕ ਹਾਂ ਭਾਗਾਂ ਨੂੰ ਮੰਨਣ ਵਾਲੇ ਇਸੇ ਲਈ ਹੀ ਬੜੇ ਅਭਾਗੇ ਹਾਂ ਜੀ ।
ਹਨੇਰਾ ਰਸਮ ਰਿਵਾਜ ਦਾ ਰਹੇ ਢੋਂਦੇ ਪਾਈ ਫਿਰਦੇ ਗਲਾਂ ਵਿਚ ਧਾਗੇ ਹਾਂ ਜੀ।
ਜੀਂਦੇ ਅਜੇ ਵੀ ਪੰਦਰਵੀਂ ਸਦੀ ਦੇ ਵਿਚ ਪਹੁੰਚੇ ਬਾਈਵੀਂ ਸਦੀ ਲਾਗੇ ਹਾਂ ਜੀ।
ਜਦੋਂ ਚਿੜੀਆਂ ਚੁਗ ਗਈਆਂ ਖੇਤ ਸਾਰਾ ਅੱਖਾਂ ਮਲਦੇ ਮਸਾਂ ਹੀ ਜਾਗੇ ਹਾਂ ਜੀ।
9ਕਵੀ ਓ ਵਾਚ
ਬੰਜਰ ਦੇਖ ਕੇ ਤੇ ਧਰਤ ਉਦਾਸ ਨਾ ਹੋ ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।
ਉਸ ਪਿੰਡ ਵਿਚ ਰਹਿਣ ਦਾ ਹੱਜ ਕੀ ਏ ਜਿਥੇ ਹੋਵੇ ਪੰਚਾਇਤ ਨਾ ਸਾਊ ਮੀਆਂ।
ਹੋੜ• ਲੱਗੀ ਹੈ ਮੌਕਾਪ੍ਰਸਤੀਆਂ ਦੀ ਇਥੇ ਸਰਕਾਰ ਹੋਵੇਗੀ ਕਿਵੇਂ ਟਿਕਾਊ ਮੀਆਂ।
ਜਿਸਨੇ ਸਿਖਿਆ ਨੀ ਕੁਝ ਵੀ ਜ਼ਿੰਦਗੀ ਤੋਂ ਉਹਨੂੰ ਹੋਰ ਕੋਈ ਕੀ ਸਮਝਾਊ ਮੀਆਂ।
10ਆਦਮਖੋਰ
ਕੁੱਤੀ ਭੌਂਕਦੀ ਡੇਰੇ ਵਿਚ ਸਾਧਨੀ ਦੇ ਤੁਰੇ ਸਿਖਰ ਦੁਪਹਿਰੇ ਹਨ ਚੋਰ ਫਿਰਦੇ।
ਚੋਣਾਂ ਵੇਲੇ ਸੀ ਕਰਦੇ ਬੜੇ ਵਾਅਦੇ ਹੋਏੇ ਸੱਜਣ ਨੇ ਉਹ ਬੜੇ ਮੂੰਹ ਜੋਰ ਫਿਰਦੇ।
ਚੀਕਾਂ ਕੰਧਾਂ ਸਲ•ਾਬੀਆਂ ਚੂਸ ਜਾਵਣ ਇਹ ਲੋਕ ਕਹਿਕਹੇ ਲਈ ਕਠੋਰ ਫਿਰਦੇ।
ਰਹਿਣ ਲੱਗ ਪਏ ਆਦਮੀ ਜੰਗਲਾਂ 'ਚ, ਹਨ ਬਸਤੀਆਂ ਵਿਚ ਆਦਮਖੋਰ ਫਿਰਦੇ।

Sunday, June 26, 2011

gazal 26- 4 -11

ਗ਼ਜ਼ਲ ਅਮਰਜੀਤ ਢਿੱਲੋਂ


*^^^^^^<*ਮੇਰੀਆਂ ਅਖੀਆਂ ਦੇ ਵਿਚ ਉਦਾਸ ਸਮੁੰਦਰ ਤਰਦਾ ਹੈ। ਹਰ ਚਿਹਰੇ ਦਾ ਸ਼ੀਸ਼ਾ ਹੀ ਇਹੀਓ ਗੱਲਾਂ ਕਰਦਾ ਹੈ।


ਕੌਣ ਕਿਸੇ ਦਾ ਬੋਝ ਉਠਾਉਂਦਾ ਹੈ ਇਸ ਦੁਨੀਆਂ ਵਿਚ ਕੰਧ 'ਤੇ ਉਤਰਨ ਲੱਗਿਆ ਪਰਛਾਵਾਂ ਵੀ ਡਰਦਾ ਹੈ।
Îਮੁਰਦਾ –ਦਿਲੀ ਦੇ ਕਾਰਨ ਮਰ ਜਾਂਦੇ ਨੇ ਅਕਸਰ ਲੋਕ ਇਸ ਦੁਨੀਆਂ ਵਿਚ ਕੌਣ ਕਿਸੇ ਦੀ ਖਾਤਿਰ ਮਰਦਾ ਹੈ।
ਮਾੜੇ ਕੰਮੀ ਫੂਕ ਕੇ ਸਾਰੀ ਜਾਇਦਾਦ ਚੰਦਰਾ ਬਾਪੂ ,“ਦਿੰਦਾ ਨਹੀਂ ਹੈ ਪੈਸੇ ”ਇਹ ਗਿਲਾ ਪੁਤਰ 'ਤੇ ਕਰਦਾ ਹੈ।
ਆਪਣਾ ਸਾਰਾ ਜੀਵਨ ਹੀ ਹੈ ਘਟੀਆ ਅਨੁਵਾਦ ਜਿਹਾ ਬੇਸ਼ਕ ਉਪਰ ਪਾਇਆ ਹੋਇਆ ਮੌਲਿਕਤਾ ਦਾ ਪਰਦਾ ਹੈ।
ਜੀਵਨ ਸੱਚ ਹੈ, ਝੂਠ ਨਹੀਂ , ਆਰਜੀ ਵੀ ਨਹੀਂ ਪੱਕਾ ਹੈ ਆਪਣਾ ਰੂਪ ਵਟਾਕੇ ਇਹ ਫਿਰ ਫਿਰ ਤੋਂ ਸੰਵਰਦਾ ਹੈ।
Ñਲੱਭੀਏ ਕਿਸੇ ਬਾਹਰਲੇ “ਸਿੱਧ“ ਦੀ ਗ਼ਜ਼ਲ ਕੋਈ ਮਕਬੂਲ “ਢਿੱਲੋਂ ” ਕਿਹੜਾ ਸ਼ਾਇਰ ਜੋਗੀ ਆਪਣਾ ਘਰਦਾ ਹੈ।

Saturday, June 25, 2011

Êਪੰਜੇ ਅਹਿਮ ੁਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ

Êਪੰਜੇ ਅਹਿਮ ੁਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ ਮਿੱਟੀ ਹੈ ਮਨੁੱਖ ਕਾਮ , ਕਰੋਧ , ਅਹੰਕਾਰ ਬਿਨਾ।
ਕਾਮ ਤੋਂ ਉਤਪਤੀ ਹੈ ਅਤੇ ਮੋਹ ਨਾਲ ਰਿਸ਼ਤੇ ਨੇ ਕਰ ਸਕੇ ਨਾ ਵਿਕਾਸ ਕੋਈ ਲੋਭ ਦੇ ਵਿਚਾਰ ਬਿਨਾ।
ਅੱਜ ਦੀ ਇਹ ਸਾਇੰਸ ਸਬੂਤ ਉਤੇ ਕਾਇਮ ਹੈ ਜੀ ਜ਼ਿੰਦਗੀ ਨਿਰਾਰਥਕ ਹੀ ਹੋ ਜਾਂਦੀ ਹੈ ਪਿਆਰ ਬਿਨਾ।
ਰਾਹ 'ਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਨੇ ਜੋ ਰੱਬ , ਨਿਰੰਕਾਰ ਤਾਂ ਹੈ ਆਕਾਰ ਬਿਨਾ।
ਮਾਇਆ ਤਾਈਂ ਨਾਗਣੀ ਜੋ ਆਖਦੇ ਮਹਾਂ ਪੁਰਖ ਪਰ ਸਾਰਦੇ ਨੀ ਉਹ ਖ਼ੁਦ ਸੱਠ ਲੱਖ ਵਾਲੀ ਕਾਰ ਬਿਨਾ।
*ਰਾਜੇ, ਵਜ਼ੀਰ ,ਅਫਸਰ ਉਹਨਾਂ ਤਾਈਂ ਮੱਥਾ ਟੇਕਦੇ ਨੇ ਵਿਹਲੜਾਂ ਦੀ ਐਸ਼ ਹੰਦੀ ਹੈ ਨਹੀਂ ਸਰਕਾਰ ਬਿਨਾ।
ਮਹਿਲਨੁਮਾ ਡੇਰਿਆਂ ਵਿਚ ਪਾਉਂਦੇ ਚੋਲੇ ਰੋਸ਼ਮੀ ਆਉਂਦੇ ਨਹੀਂਓਂ ਬਾਹਰ ਬਾਡੀ ਗਾਰਡਾਂ ਦੀ ਡਾਰ ਬਿਨਾ।
ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜੀ ਜਿੱਤ ਲੈਂਦੇ ਸਾਨੂੰ ਹਰਾ ਕੇ ਕਹਿੰਦੇ ਹਿਲਦਾ ਨੀ ਪੱਤਾ ਕਰਤਾਰ ਬਿਨਾ।

Wednesday, June 15, 2011

ਮੰਗਲ ਤੇ ਜੀਵਨ ਹੈ ਕਿ ਨਹੀਂ ?

**ਮੰਗਲ ਤੇ ਜੀਵਨ ਹੈ ਕਿ ਨਹੀਂ ? ਇਹ ਚਰਚਾ ਤਾਂ ਬਹੁਤ ਹੋ ਚੁਕੀ
ਹੁਣ ਇਹ ਚਰਚਾ ਵੀ ਸ਼ੁਰੁ ੁ
ਕਰੋ ਕਿ ਜੀਵਨ ਵਿਚ ਮੰਗਲ ਹੈ ਕਿ ਨਹੀਂ।
*
ਸਮਝਤੇ ਥੇ ਮਗਰ ਫਿਰ ਭੀ ਨਾ ਰੱਖੀ ਦੂਰੀਆਂ ਹਮ ਨੇ , ਚਿਰਾਗੋਂ ਕੇ ਜਲਾਨੇ ਮੇ ਜਲਾ ਲੀ ਉਂਗਲੀਆਂ ਹਮ ਨੇ।
ਕੋਈ ਤਿਤਲੀ ਹਮਾਰੇ ਪਾਸ ਆਤੀ ਭੀ ਤੋ ਕਿਆ ਆਤੀ,ਸਜਾਏ ਉਮਰ ਭਰ ਕਾਗਜ ਕੇ ਫੂਲ ਪੱਤੀਆਂ ਹਮ ਨੇ।
ਯੂੰ ਹੀ ਘੁਟ ਘੁਟ ਕੇ ਮਰ ਜਾਨਾ ਹਮੇ ਮੰਜ਼ੂਰ ਥਾ ਲੇਕਿਨ ਕਿਸੀ ਕਮਜ਼ਰਫ ਪਰ ਜ਼ਾਹਿਰ ਨਾ ਕੀ ਮਜ਼ਬੂਰੀਆਂ ਹਮਨੇ।
*;ਸੁਕੇ ਹੋਠਾਂ ਤੇ ਹੀ ਹੁੰਦੀਆਂ ਨੇ ਮਿੱਠੀਆਂ ਗੱਲਾਂ ,ਪਿਆਸ ਬੁਝ ਜਾਵਣ 'ਤੇ ਅਕਸਰ ਲਹਿਜੇ ਬਦਲ ਜਾਂਦੇ ਨੇ।
*ਗਲੋਬ ਕਮਰੇ ਵਿਚ ਟਿਕਾ ਕੇ ਸਮਝਦੇ ਨੇ ਲੋਗ, ਸਾਰੀ ਦੁਨੀਆਂ ਬੰਦ ਹੈ ਆਪਣੀ ਮੁੱਠੀ ਵਿਚ।
*ਦੂਰ ਬਰਸਦੇ ਬੱਦਲਾਂ ਨੂੰ ਜਾਕੇ ਕਹਿ ਦਿਓ ਕੋਈ ,ਸੁੱਕੇ ਤਲਾਬ ਤੁਸਾਂ ਨੂੰ ਬਹੁਤ ਯਾਦ ਕਰਦੇ ਨੇ।
*ਕਿੰਨਾ ਖੌਫ ਹੁੰਦਾ ਹੈ ਰਾਤ ਦੇ ਹਨੇਰੇ ਵਿਚ ,ਪੁਛੋ ਉਹਨਾਂ ਪੰਛੀਆਂ ਨੂੰ ਜਿਹਨਾਂ ਦੇ ਘਰ ਨਹੀਂ ਹੁੰਦੇ।
(*ਆ ਗਿਆ ਹੈ ਫਰਕ ਤੇਰੀ ਨਜ਼ਰ ਮੇ ਯਕੀਨਨ ਅਬ ਤੁਮ ਅੰਦਾਜ਼ ਸੇ ਨਹੀਂ ਅੰਦਾਜ਼ੇ ਸੇ ਬੁਲਾਤੇ ਹੋ।
**ਵੋਹ ਮਿਹਰਵਾਂ ਹਮੇਂ ਹਜਾਰੋਂ ਗ਼ਮ ਦੇ ਗਏ , ਹਮ ਕੁਛ ਭੀ ਨਾ ਦੇ ਸਕੇ ਉਸੇ ਪਿਆਰ ਕੇ ਸਿਵਾ।
(**
ਹੈਰਾਨ ਥਾ ਸਮੁੰਦਰ ਭੀ ਮੇਰੇ ਡੂਬਨੇ ਪਰ ਯੇਹ ਕੈਸਾ ਸ਼ਖਸ਼ ਹੈ ਕਿਸੀ ਕੋ ਪੁਕਰਤਾ ਹੀ ਨਹੀਂ।
*ਜੇ ਰਸਤਾ ਸੋਹਣਾ ਹੋਵੋ ਤਾਂ ਪਤਾ ਕਰੋ ਕਿਸ ਮੰਜ਼ਿਲ ਤਕ ਜਾਂਦਾ ਹੈ
ਜੋ ਮੰਜ਼ਿਲ ਸੋਹਣੀ ਹੋਵੇ ਤਾਂ ਰਸਤੇ ਦੀ ਪਰਵਾਹ ਨਾ ਕਰੋ।
* ਕੋਈ ਮਿਲਤਾ ਹੈ ਤੋ ਖੁਦ ਅਪਨਾ ਪਤਾ ਪੂਛਤਾ ਹੂੰ ਮੈਂ ,ਤੋਰੀ ਖੋਜ ਮੇ ਭੀ ਤੁਝਸੇ ਪਾਰ ਜਾ ਨਿਕਲਾ।
(*ਮੁਹੱਬਤ ਕੀ ਹਕੀਕਤ ਸੇ ਤੋ ਖੂਬ ਵਾਕਫ ਥੇ ਹਮ, ਬਸ ਜਰਾ ਸਾ ਸ਼ੌਕ ਹੋ ਗਿਆ ਥਾ ਜ਼ਿੰਦਗੀ ਬਰਬਾਦ ਕਰਨੇ ਕਾ।
**ਜ਼ਿੰਦਗੀ ਮੈਂ ਭੀ ਮੁਸਾਫਿਰ ਹੂੰ ਤੇਰੀ ਕਿਸ਼ਤੀ ਕਾ , ਤੂ ਜਹਾਂ ਕਹੇਗੀ ਮੈਂ ਵਹਾਂ ਉਤਰ ਜਾਊਂਗਾ।
(*ਕੋਈ ਪੂਛਤਾ ਹੈ ਮੁਝ ਸੇ ਮੇਰੀ ਜ਼ਿੰਦਗੀ ਕੀ ਕੀਮਤ ,ਮੁਝੇ ਯਾਦ ਆ ਜਾਤਾ ਹੈ ਹਲਕਾ ਸਾ ਮੁਸਕਰਾਨਾ ਤੇਰਾ।
(ਯੇ ਵਫਾ ਤੋ ਉਨ ਦਿਨੋ ਕੀ ਬਾਤ ਹੈ ਦੋਸਤੋ ਜਬ ਮਕਾਨ ਕੱਚੇ ਔਰ ਲੋਗ ਸੱਚੇ ਹੂਆ ਕਰਤੇ ਥੇ।
*ਆਜ ਹਮ ਵਿਛੜੇ ਹੈਂ ਤੋ ਕਿਤਨੇ ਰੰਗੀਲੇ ਹੋ ਗਏ
Îਮੇਰੀ ਆਖੇਂ ਸੁਰਖ ਤੇਰੇ ਹਾਥ ਪੀਲੇ ਹੋ ਗਏ।
**ਉਨ ਪਰ ਬੀਤੇਗੀ ਤੋ ਸ਼ਾਇਦ ਵੋਹ ਭੀ ਜਾਨ ਪਾਏਂਗੇ ,ਕਿਤਨਾ ਦਰਦ ਹੋਤਾ ਹੈ ਜਬ ਕੋਈ ਨਜ਼ਰਅੰਦਾਜ਼ ਕਰਤਾ ਹੈ।
*8 ਅਪਨੀ ਹਾਰ ਮੇਂ ਭੀ ਕਿਤਨਾ ਸਕੂਨ ਥਾ ਉਸ ਸ਼ਖਸ਼ ਨੇ ਜਬ ਗਲੇ ਲਗਾਇਆ ਜੀਤਨੇ ਕੇ ਬਾਦ।
**ਮੁਝੇ ਛੋੜਨੇ ਕਾ ਫੈਸਲਾ ਤੋ ਰੋਜ ਕਰਤਾ ਹੈ ਵੋਹ ਸ਼ਖਸ਼ ,ਮਗਰ Àਸਕਾ ਬਸ ਨਹੀਂ ਚਲਤਾ ਮੇਰੀ ਵਫ਼ਾ ਕੇ ਆਗੇ।
*ਨਹੀਂ ਫੁਰਸਤ ਯਕੀਨ ਮਾਨੋ ਹਮੇ ਕੁਛ ਔਰ ਕਰਨੇ ਕੀ ,ਤੇਰੀ ਯਾਦੇਂ, ਤੇਰੀ ਬਾਤੇਂ ਬਹੁਤ ਮਸਰੂਫ਼ ਰਖਤੀ ਹੈਂ,
**ਮਿਲ ਜਾਏ ਉਲਝਨੋ ਸੇ ਫੁਰਸਤ ਤੋ ਜਰਾ ਸੋਚਨਾ ਕਿ ਕਿਆ ਸਿਰਫ ਫੁਰਸਤ ਮੇ ਯਾਦ ਕਰਨੇ ਕਾ
ਰਿਸ਼ਤਾ ਹੈ ਹਮਸੇ।
**

Wednesday, June 8, 2011

ਗ਼ਜ਼ਲ

ਸਭ ਤੋਂ ਜ਼ਿਆਦਾ ਪੂਜਾ ਪਾਠ ਸਾਡੇ ਦੇਸ਼ ਵਿੱਚ, ਮੰਦਰ, ਮਸੀਤਾਂ ਅਤੇ ਡੇਰਿਆਂ ਦਾ ਅੰਤ ਹੈ ਨਹੀਂ।
ਚਾਰ-ਚੁਫੇਰੇ ਨਿਗ•ਾ ਮਾਰੋ ਮੀਲ-ਮੀਲ ਉੱਤੇ, ਕੋਈ ਥਾਂ ਨਹੀਂ ਐਸੀ ਜਿੱਥੇ ਬੈਠਾ ਕੋਈ ਸੰਤ ਹੈ ਨਹੀਂ।
ਦੁਨੀਆਂ 'ਚ ਸਭ ਤੋਂ ਜ਼ਿਆਦਾ ਹੱਥ ਸਾਡੇ ਕੋਲ ਨੇ, ਸਦਾ ਰਹਿਣ ਜੁੜੇ, ਕੰਮ ਕਰਦੇ ਕਦੰਤ ਹੈ ਨਹੀਂ।
ਇੱਕ ਸੌ ਤਰਵੰਜਵੇਂ ਨੰਬਰ 'ਤੇ ਪੱਛੜੇ ਹਾਂ ਅਸੀਂ ਸਾਡੇ ਪਛੜੇਵੇਂ ਦਾ ਵੀ ਯਾਰੋ ਕੋਈ ਅੰਤ ਹੈ ਨਹੀਂ।
ਇਸ ਲੋਕ ਵਿੱਚ ਪੱਤਝੜ ਵਾਜਾਂ ਮਾਰਦੀ ਹੈ, ਕਿਸੇ ਪਰਲੋਕ ਵਿੱਚ ਕੋਈ ਦਿਸਦੀ ਬਸੰਤ ਹੈ ਨਹੀਂ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਮਰਦੇ ਨੇ ਭੁੱਖੇ ਦਿਨ ਰਾਤ ਕੰਮ ਕਰਦੇ ਜੋ ਵਿਹਲੜ, ਨਿਖੱਟੂ ਸਾਧ ਬੈਠੇ ਲੈਣ ਲੋਰੀਆਂ।
ਖਾਣ ਤਾਜ਼ੇ ਫਲ ਅਤੇ ਪੀਣ ਦੁੱਧ ਕਾੜ•-ਕਾੜ•, ਭਰੀਆਂ ਨੇ ਕਾਜੂ ਤੇ ਬਦਾਮਾਂ ਦੀਆਂ ਬੋਰੀਆਂ।
ਅਫਸਰ, ਨੇਤਾ ਤੇ ਵਪਾਰੀ ਮੱਥਾ ਟੇਕਦੇ ਨੇ, ਘੁਟਦੀਆਂ ਲੱਤਾਂ ਉਨ•ਾਂ ਦੀਆਂ ਮੇਮਾਂ ਗੋਰੀਆਂ।
ਡਾਂਗ ਉੱਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ, ਹੱਕ ਸਾਡੇ ਮਾਰ ਗਈਆਂ ਰੱਬ ਉੱਤੇ ਡੋਰੀਆਂ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਦੋ ਹਜ਼ਾਰ ਸਾਲ ਤੱਕ ਰਹੇ ਹਾਂ ਗੁਲਾਮ ਅਸੀਂ, ਭੁੱਲ ਕੇ ਇਹ ਲੋਕ, ਪਰਲੋਕ ਹੀ ਸੰਵਾਰਦੇ ਰਹੇ।
ਸਾਡੇ ਦੇਸ਼ ਤਾਈਂ ਸਦਾ ਲੁੱਟਦੇ ਵਿਦੇਸ਼ੀ ਰਹੇ, ਸਾਡੇ ਲੋਕਾਂ ਰਾਹੀਂ ਸਾਨੂੰ ਕੁੱਟ-ਕੁੱਟ ਮਾਰਦੇ ਰਹੇ।
ਦੇਖ ਅਣਡਿੱਠ ਕਰ ਬੱਸ ਭਾਣਾ ਮੰਨੀ ਜਾਓ, ਸਾਡੇ ਰਿਸ਼ੀ, ਮੁਨੀ, ਸੰਤ ਇਹੀਓ ਪ੍ਰਚਾਰਦੇ ਰਹੇ।
ਸਦਾ ਹਮਲਾਵਰ ਹਜ਼ਾਰਾਂ ਵਿੱਚ ਹੁੰਦੇ ਪਰ ਅਸੀਂ ਸਾਂ ਕਰੋੜਾਂ ਵਿੱਚ ਫਿਰ ਵੀ ਹਾਂ ਹਾਰਦੇ ਰਹੇ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਪ੍ਰੇਸ਼ਾਨੀਆਂ ਪੰਖੇਰੂਆਂ ਦੇ ਵਾਂਗ ਹੁੰਦੀਆਂ ਨੇ, ਰੋਕੋ ਨਾ ਇਨ•ਾਂ ਨੂੰ ਸਿਰ ਉੱਤੋਂ ਲੰਘ ਜਾਣ ਦਿਓ।
ਇਨ•ਾਂ ਪੰਛੀਆ ਨੂੰ ਭੁੱਲ ਕੇ ਵੀ ਦਿਲ ਆਪਣੇ 'ਚ ਦੋਸਤੋਂ ਨਾ ਕਦੇ ਤੁਸੀਂ ਆਲ•ਣਾ ਬਨਾਣ ਦਿਓ।
ਚਾਰ ਦਿਨ ਦੀ ਇਹ ਸਾਰੀ ਜ਼ਿੰਦਗੀ ਤਾਂ ਆਪਣੀ ਹੈ, ਇਸ ਨੂੰ ਰੁਸੇਵਿਆਂ ਦੇ ਵਿੱਚ ਨਾ ਲੰਘਾਣ ਦਿਓ।
ਬਿਨਾ ਹਾਸੇ ਲੰਘਦਾ ਜੋ ਦਿਨ ਉਹ ਵਿਅਰਥ ਹੈ ਜੀ, ਇਸ ਲਈ ਕੋਈ ਦਿਨ ਵੀ ਵਿਅਰਥ ਨਾ ਗਵਾਉਣ ਦਿਓ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਗ਼ਜ਼ਲ
ਬਹੁਤੇ ਬੰਦੇ ਦੁਨੀਆਂ ਤੋਂ ਬੇ-ਨਾਵੇਂ ਜਾਂਦੇ ਨੇ।
ਛੇਤੀ ਹੀ ਭੁੱਲ ਉਨ•ਾਂ ਦੇ ਸਿਰਨਾਵੇਂ ਜਾਂਦੇ ਨੇ।
ਇੱਕ ਉਮਰ ਲੱਗ ਜਾਂਦੀ ਹੈ ਦੁਨੀਆਂ ਨੂੰ ਸਮਝਣ ਲਈ।
ਹੌਲੀ-ਹੌਲੀ ਅੱਖਰ ਆ ਭੁਲਾਵੇਂ ਜਾਂਦੇ ਨੇ।
ਜ਼ਿੰਦਗੀ ਨਾਲ ਕੁੜੱਤਣ ਭਰਿਆ ਰਿਸ਼ਤਾ ਰਹਿੰਦਾ ਹੈ।
ਉਪਰੋਂ-ਉਪਰੋਂ ਹੋ ਸਬੰਧ ਸੁਖਾਵੇਂ ਜਾਂਦੇ ਨੇ।
ਘਰ ਦੇ ਵਿੱਚ ਲਗਾਈਏ ਰੁੱਖ ਮੁਹੱਬਤ ਦੇ ਢਿੱਲੋਂ,
ਆਂਢ-ਗੁਆਂਢ 'ਚ ਜਿੰਨ•ਾਂ ਦੇ ਪਰਛਾਵੇਂ ਜਾਂਦੇ ਨੇ।
‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਆਪਣੇ ਮਨ ਦਾ ਡਰ ਹਟਾ, ਕੋਈ ਭਲਾਈ ਯਾਦ ਕਰ।
ਜੋ ਕਦੇ ਕੀਤੀ ਨਾ ਤੂੰ ਉਹ ਬੇਵਫਾਈ ਯਾਦ ਕਰ।
ਗੁੰਮ ਸੁੰਮ ਬੈਠੇ ਉਦਾਸ ਚਿਹਰੇ ਸੀ ਜਦ ਵੀ ਕਦੇ
Ðਰੱਜ ਕੇ ਜਦ ਤੂੰ ਕੋਈ ਮਹਿਫਲ ਹਸਾਈ ਯਾਦ ਕਰ।
ਤੇਰੇ ਨਾਲ ਕਰ ਗਿਆ, ਜੋ ਕਰ ਗਿਆ, ਸੋ ਕਰ ਗਿਆ,
ਛੱਡ ਪਰਾਂ ਨਾ ਕਿਸੇ ਦੀ ਕੀਤੀ ਬੁਰਾਈ ਯਾਦ ਕਰ।
ਇਹ ਤਾਂ ਹੁੰਦਾ ਆਇਆ ਕਿ ਮਹਿਰਮ ਬੇਗਾਨੇ ਹੋ ਗਏ,
ਜੋ ਮੁਹੱਬਤ ਜ਼ਿੰਦਗੀ ਵਿੱਚ ਤੂੰ ਕਮਾਈ ਯਾਦ ਕਰ।
ਢਿੱਲੋਂ ਕਿੰਨਾ ਦਰਦ ਹੈ ਤੇ ਗ਼ਮ ਹੈ ਇਸ ਗੱਲ ਦਾ ਬੜਾ,
ਤੈਥੋਂ ਗਈ ਨਾ ਦਿਲ ਦੀ ਜੋ ਦੌਲਤ ਲੁਟਾਈ ਯਾਦ ਕਰ।

Monday, June 6, 2011

aa

ਕਬਰ ਆਖਦੀ ਬੰਦੇ ਗ਼ੁਮਾਨ ਨਾ ਕਰ, ਮੇਰੇ ਵਿੱਚ ਨੇ ਖਾਸ-ਓ-ਆਮ ਠਹਿਰੇ।
ਤੁਰ ਜਾਂਦੇ ਨੇ ਕਾਫਲੇ ਬੰਦਿਆਂ ਦੇ ਅਤੇ ਰਾਹ ਰਹਿੰਦੇ ਨੇ ਉਵੇਂ ਤਮਾਮ ਠਹਿਰੇ।
ਸ਼ਾਮਾਂ ਲੰਘੀਆਂ ਲੱਖਾਂ ਇਹ ਚਾਹੁੰਦਿਆਂ ਨੂੰ ਸਾਡੇ ਕੋਲ ਕੋਈ ਆਣ ਕੇ ਸ਼ਾਮ ਠਹਿਰੇ।
ਰੀਝਾਂ ਤੜਪ ਕੇ ਅਸਾਂ ਨੂੰ ਕਹਿੰਦੀਆਂ ਨੇ ਅਜ਼ਾਦ ਮੁਲਕ ਦੇ ਅਸੀਂ ਗੁਲਾਮ ਠਹਿਰੇ।

Thursday, June 2, 2011

,ਮੇਰਾ ਦਰਵਾਜਾ ਹਵਾਉਂ ਨੇ ਹਿਲਾਇਆ ਹੋਗਾ।

ਕੌਨ ਆਇਆ ਹੈ ਯਹਾਂ? ਕੋਈ ਨਾ ਆਇਆ ਹੋਗਾ ,ਮੇਰਾ ਦਰਵਾਜਾ ਹਵਾਉਂ ਨੇ ਹਿਲਾਇਆ ਹੋਗਾ।*
* ਐ ਦਿਲੇ ਨਾਦਾਂ ਨਾ ਤੂ ਯੂੰ ਧੜਕ ,ਕੋਈ ਖ਼ਤ ਲੇ ਕੇ ਪੜੋਸੀ ਕੇ ਘਰ ਆਇਆ ਹੋਗਾ।
*ਫੂਲ ਸੇ ਲਿਪਟੀ ਹੂਈ ਤਿਤਲੀ ਕੋ ਗਿਰਾ ਕਰ ਦੇਖੋ,ਆਂਧੀਓ ਤੁਮ ਨੇ ਦਰੱਖਤੋਂ ਕੋ ਗਿਰਾਇਆ ਹੋਗਾ।