Monday, January 31, 2011

ਗਜ਼ਲ 31 ਜਨਵਰੀ 2011

ਗਜ਼ਲ 31 ਜਨਵਰੀ 2011
ਆਪਣੀ ਕਲਮ ਤੋਂ ਸਦਾ ਹੀ ਗੱਲ ਸਿਆਣੀ ਲਿਖਣਾ।
ਦੁੱਧ ਨੂੰ ਸਦਾ ਦੁੱਧ ਅਤੇ ਪਾਣੀ ਤਾਈਂ ਪਾਣੀ ਲਿਖਣਾ।
ਜਿਸ ਰੁੱਤ ਵਿੱਚ ਇਹ ਝੱਲਾ ਦਿਲ ਗੁੰਮਸੁੰਮ ਰਹਿੰਦਾ ਸੀ
ਉਹ ਰੁੱਤ ਇੱਕ ਆਈ ਸੀ ਚੰਦਰੀ ਮਰਜਾਣੀ ਲਿਖਣਾ।
ਜਦ ਇਹ ਆਪਣਾ ਝੱਲਾ ਦਿਲ ਗੰਮਸੁੰਮ ਹੀ ਰਹਿੰਦਾ ਸੀ
ਉਹ ਤਰਾਂ ਵੀ ਇੱਕ ਰੁੱਤ ਆਈ ਸੀ ਮਰ ਜਾਣੀ ਲਿਖਣਾ।
ਇਹ ਚੰਦਰੀ ਸਿਆਸਤ ਦੇ ਤੰਦ ਨਿਖੇੜਨ ਦੀ ਨਾ ਸੋਚੀਂ
ਇਹ ਤਾਂ ਬਹੁਤ ਹੀ ਉਲਝੀ ਹੋਈ ਹੈ ਤਾਣੀ ਲਿਖਣਾ ।
Îਮੰਦਰਾਂ ,ਡੇਰਿਆਂ ,ਧਰਮ ਸਥਾਨਾ ਉੱਤੇ ਬਚਪਨ ਵਿੱਚ
ਅਨਜਾਣਪੁਣੇ ਵਿੱਚ ਖ਼ਾਕ ਬੜੀ ਸੀ ਛਾਣੀ ਲਖਣਾ।
ਧਰਤੀ ਤਾਈਂ ਨਰਕ ਬਣਾਉਣ ਲਈ ਤੁਲਿਐ ਅਜਕੱਲ•
ਇਸ ਸਿਆਣੇ ਬੰੰਦੇ ਨੂੰ ਇੱਕ ਨਾਸਮਝ ਪ੍ਰਾਣੀ ਲਿਖਣਾ।
ਪੈਸੇ ਦੀ ਹੈਂਕੜ ਵਿੱਚ ਹੀ ਜੋ ਰਹਿ ਗਏ ਹਨ ਬੁੱਢੇ ਹੋ ਕੇ
ਏਦਾਂ ਦੇ ਜ਼ਿੰਦਗੀ ਵਿੱਚ ਕੁਝ ਸੀ ਮੇਰੇ ਵੀ ਹਾਣੀ ਲਿਖਣਾ।
ਹੁਣ ਨਾ ਚਿੜੀ ਚੂਹਕਦੀ ਸੁਬ•ਾ ਸਵੇਰੇ ਨਾ ਤੁਰਦੇ ਪਾਂਧੀ
ਮੁੱਦਤਾਂ ਤੋਂ ਗਾਇਬ ਹੋਗੇ ਰਿੜਕਣਾ ਤੇ ਮਧਾਣੀ ਲਿਖਣਾ।
ਗੋਲੀ ਚਲਦੀ ਹੀ ਰਹਿਣੀ ਹੈ ਤੇ ਬਾਰੂਦ ਨੇ ਮਚਦੇ ਰਹਿਣੈ
ਸਮਾਜ ਚ ਜਿੰਨ•ਾ ਚਿਰ ਇਹ ਰਹਿਣੀ ਹੈ ਵੰਡ ਕਾਣੀ ਲਿਖਣਾ।
ਭਿੱਜ ਗਈ ਰੀਝ ਮੇਰੀ ਤੇਰੇ ਦਰਵਾਜੇ ਅੱਗੇ ਆਕੇ ਮਹਿਰਮ
Êਪਰ ਪੱਥਰ ਦਿਲ ਤੂੰ ਹਮਦਰਦੀ ਦੀ ਛੱਤਰੀ ਨਾ ਤਾਣੀ ਲਿਖਣਾ।
Ñਲੱਟ ਲੱਟ ਮੱਚਦੇ ਸ਼ਹਿਰ ਜਦੋਂ ਤਾਂ ਬੜਾ ਹੀ ਇਹ ਹੱਸਦੀ ਏ ਦਿੱਲੀ
ਇਸ ਦਿੱਲੀ ਨੂੰ ਸ਼ਹਿਰ ਗਿਰਾਂ ਅਤੇ ਪੁਤਰਾਂ ਤਾਈਂ ਖਾਣੀ ਲਿਖਣਾ।
ਜਿਹੋ ਜਿਹੀ ਪਰਜਾ ਹੁੰਦੀ ਹੈ ਉਥੇ ਰਾਜਾ ਵੀ ਉਸ ਤਰਾਂ ਦਾ ਹੀ ਹੁੰਦੈ
ਇਸ ਪਰਜਾ ਨੂੰ ਮੁਢ ਕਦੀਮ ਤੋਂ ਲਾਈਲੱਗ ਤੇ ਅਨਜਾਣੀ ਲਿਖਣਾ।
ਸਾਧ,ਪੁਰੋਹਿਤ,ਵਜ਼ੀਰ ,ਵਪਾਰੀ ਅਤੇ ਇਹ ਸਾਰੀ ਹੀ ਅਫ਼ਸਰਸ਼ਾਹੀ
ਲਿਖਣੀਆਂ ਖੂਨ ਪੀਣੀਆਂ ਜੋਕਾਂ ਨੇ ਤੇ ਗਿਰਝਾਂ ਦੀ ਢਾਣੀ ਲਿਖਣਾ।
ਗ਼ਜ਼ਲ ਮਾਸ਼ੂਕ ਦਿਆਂ ਜਲਵਿਆਂ ਤੋਂ ਤਾਂ ਚਿਰ ਦੀ ਵਾਰਫ਼ ਹੋ ਚੁਕੀ ਹੈ
ਇਸ ਵਿੱਚ ਹੁਣ ਬੇਵਾ ਦੇ ਮੱਥੇ ਸ਼ਿਕਨ ਦੀ ਦਰਦ ਕਹਾਣੀ ਲਿਖਣਾ।
ਅਮਰਜੀਤ ਢਿੱਲੋਂ ਨੇ ਤੰਗੀ ,ਗੁਰਬਤ ਬਹੁਤ ਹੰਢਾਈ ਹੈ ਬੇਸ਼ਕ ਪਰ
ਫਿਰ ਵੀ ਉਸ ਨੇ ਜ਼ਿੰਦਗੀ ਪਲ ਪਲ ਹੈ ਰੱਜ ਰੱਜ ਕੇ ਮਾਣੀ ਲਿਖਣਾ।


Converted from Satluj

No comments:

Post a Comment