Monday, January 31, 2011

ਗਜ਼ਲ 31 ਜਨਵਰੀ 2011

ਗਜ਼ਲ 31 ਜਨਵਰੀ 2011
ਆਪਣੀ ਕਲਮ ਤੋਂ ਸਦਾ ਹੀ ਗੱਲ ਸਿਆਣੀ ਲਿਖਣਾ।
ਦੁੱਧ ਨੂੰ ਸਦਾ ਦੁੱਧ ਅਤੇ ਪਾਣੀ ਤਾਈਂ ਪਾਣੀ ਲਿਖਣਾ।
ਜਿਸ ਰੁੱਤ ਵਿੱਚ ਇਹ ਝੱਲਾ ਦਿਲ ਗੁੰਮਸੁੰਮ ਰਹਿੰਦਾ ਸੀ
ਉਹ ਰੁੱਤ ਇੱਕ ਆਈ ਸੀ ਚੰਦਰੀ ਮਰਜਾਣੀ ਲਿਖਣਾ।
ਜਦ ਇਹ ਆਪਣਾ ਝੱਲਾ ਦਿਲ ਗੰਮਸੁੰਮ ਹੀ ਰਹਿੰਦਾ ਸੀ
ਉਹ ਤਰਾਂ ਵੀ ਇੱਕ ਰੁੱਤ ਆਈ ਸੀ ਮਰ ਜਾਣੀ ਲਿਖਣਾ।
ਇਹ ਚੰਦਰੀ ਸਿਆਸਤ ਦੇ ਤੰਦ ਨਿਖੇੜਨ ਦੀ ਨਾ ਸੋਚੀਂ
ਇਹ ਤਾਂ ਬਹੁਤ ਹੀ ਉਲਝੀ ਹੋਈ ਹੈ ਤਾਣੀ ਲਿਖਣਾ ।
Îਮੰਦਰਾਂ ,ਡੇਰਿਆਂ ,ਧਰਮ ਸਥਾਨਾ ਉੱਤੇ ਬਚਪਨ ਵਿੱਚ
ਅਨਜਾਣਪੁਣੇ ਵਿੱਚ ਖ਼ਾਕ ਬੜੀ ਸੀ ਛਾਣੀ ਲਖਣਾ।
ਧਰਤੀ ਤਾਈਂ ਨਰਕ ਬਣਾਉਣ ਲਈ ਤੁਲਿਐ ਅਜਕੱਲ•
ਇਸ ਸਿਆਣੇ ਬੰੰਦੇ ਨੂੰ ਇੱਕ ਨਾਸਮਝ ਪ੍ਰਾਣੀ ਲਿਖਣਾ।
ਪੈਸੇ ਦੀ ਹੈਂਕੜ ਵਿੱਚ ਹੀ ਜੋ ਰਹਿ ਗਏ ਹਨ ਬੁੱਢੇ ਹੋ ਕੇ
ਏਦਾਂ ਦੇ ਜ਼ਿੰਦਗੀ ਵਿੱਚ ਕੁਝ ਸੀ ਮੇਰੇ ਵੀ ਹਾਣੀ ਲਿਖਣਾ।
ਹੁਣ ਨਾ ਚਿੜੀ ਚੂਹਕਦੀ ਸੁਬ•ਾ ਸਵੇਰੇ ਨਾ ਤੁਰਦੇ ਪਾਂਧੀ
ਮੁੱਦਤਾਂ ਤੋਂ ਗਾਇਬ ਹੋਗੇ ਰਿੜਕਣਾ ਤੇ ਮਧਾਣੀ ਲਿਖਣਾ।
ਗੋਲੀ ਚਲਦੀ ਹੀ ਰਹਿਣੀ ਹੈ ਤੇ ਬਾਰੂਦ ਨੇ ਮਚਦੇ ਰਹਿਣੈ
ਸਮਾਜ ਚ ਜਿੰਨ•ਾ ਚਿਰ ਇਹ ਰਹਿਣੀ ਹੈ ਵੰਡ ਕਾਣੀ ਲਿਖਣਾ।
ਭਿੱਜ ਗਈ ਰੀਝ ਮੇਰੀ ਤੇਰੇ ਦਰਵਾਜੇ ਅੱਗੇ ਆਕੇ ਮਹਿਰਮ
Êਪਰ ਪੱਥਰ ਦਿਲ ਤੂੰ ਹਮਦਰਦੀ ਦੀ ਛੱਤਰੀ ਨਾ ਤਾਣੀ ਲਿਖਣਾ।
Ñਲੱਟ ਲੱਟ ਮੱਚਦੇ ਸ਼ਹਿਰ ਜਦੋਂ ਤਾਂ ਬੜਾ ਹੀ ਇਹ ਹੱਸਦੀ ਏ ਦਿੱਲੀ
ਇਸ ਦਿੱਲੀ ਨੂੰ ਸ਼ਹਿਰ ਗਿਰਾਂ ਅਤੇ ਪੁਤਰਾਂ ਤਾਈਂ ਖਾਣੀ ਲਿਖਣਾ।
ਜਿਹੋ ਜਿਹੀ ਪਰਜਾ ਹੁੰਦੀ ਹੈ ਉਥੇ ਰਾਜਾ ਵੀ ਉਸ ਤਰਾਂ ਦਾ ਹੀ ਹੁੰਦੈ
ਇਸ ਪਰਜਾ ਨੂੰ ਮੁਢ ਕਦੀਮ ਤੋਂ ਲਾਈਲੱਗ ਤੇ ਅਨਜਾਣੀ ਲਿਖਣਾ।
ਸਾਧ,ਪੁਰੋਹਿਤ,ਵਜ਼ੀਰ ,ਵਪਾਰੀ ਅਤੇ ਇਹ ਸਾਰੀ ਹੀ ਅਫ਼ਸਰਸ਼ਾਹੀ
ਲਿਖਣੀਆਂ ਖੂਨ ਪੀਣੀਆਂ ਜੋਕਾਂ ਨੇ ਤੇ ਗਿਰਝਾਂ ਦੀ ਢਾਣੀ ਲਿਖਣਾ।
ਗ਼ਜ਼ਲ ਮਾਸ਼ੂਕ ਦਿਆਂ ਜਲਵਿਆਂ ਤੋਂ ਤਾਂ ਚਿਰ ਦੀ ਵਾਰਫ਼ ਹੋ ਚੁਕੀ ਹੈ
ਇਸ ਵਿੱਚ ਹੁਣ ਬੇਵਾ ਦੇ ਮੱਥੇ ਸ਼ਿਕਨ ਦੀ ਦਰਦ ਕਹਾਣੀ ਲਿਖਣਾ।
ਅਮਰਜੀਤ ਢਿੱਲੋਂ ਨੇ ਤੰਗੀ ,ਗੁਰਬਤ ਬਹੁਤ ਹੰਢਾਈ ਹੈ ਬੇਸ਼ਕ ਪਰ
ਫਿਰ ਵੀ ਉਸ ਨੇ ਜ਼ਿੰਦਗੀ ਪਲ ਪਲ ਹੈ ਰੱਜ ਰੱਜ ਕੇ ਮਾਣੀ ਲਿਖਣਾ।


Converted from Satluj

Thursday, January 20, 2011

jo hass nahi sakda......

* ਕੋਈ ਦਿਲ ਟੂਟਾ ਤੋ ਆਈ ਯੇ ਆਵਾਜ ਦੋਸਤੀ ਕਾ ਬੱਸ ਯਹੀ ਅੰਜ਼ਾਮ ਹੈ।
*ਅਸੀਂ ਹੱਸਣਾ ਗੁਆਂਢ ਵਿੱਚ ਵੱਸਣਾ ਤੂੰ ਵਿਹੜੇ ਵਿੱਚ ਕੰਧ ਮਾਰ ਲੈ

*ਉਸਦੇ ਸਿਰ ਤੇ ਭਾਰ ਹੈ ਜੋ ਹੱਸ ਨਹੀਂ ਸਕਦਾ।
ਜਾਂ ਉਹ ਕਢਦਾ ਧਾਰ ਹੈ ਜੋ ਹੱਸ ਨਹੀਂ ਸਕਦਾ।
Îਮੋਟਾ ਸ਼ਾਹੂਕਾਰ ਹੈ ਜੋ ਹੱਸ ਨਹੀਂ ਸਕਦਾ।
ਜਾਂ ਮੂਲੋਂ ਲਾਚਾਰ ਹੈ ਜੋ ਹੱਸ ਨਹੀਂ ਸਕਦਾ।
ਉਸਦੇ ਸਿਰ ਉਧਾਰ ਹੈ ਜੋ ਹੱਸ ਨਹੀਂ ਸਕਦਾ।
ਜਾਂ ਫਿਰ ਤੇਜ ਬੁਖਾਰ ਹੈ ਜੋ ਹੱਸ ਨਹੀਂ ਸਕਦਾ।
ਜਾਂ ਕਢਦਾ ਅਖ਼ਬਾਰ ਹੈ ਜੋ ਹੱਸ ਨਹੀਂ ਸਕਦਾ।
ਪੀਲਾ ਪੱਤਰਕਾਰ ਹੈ ਜੋ ਹੱਸ ਨਹੀਂ ਸਕਦਾ।
ਖ਼ਬਰਾਂ ਦਾ ਮਧੋਲਿਆ ਰਹਿੰਦੈ ਹਰ ਵੇਲੇ
ਜਾਂ ਲੱਭਦਾ ਇਸ਼ਤਿਹਾਰ ਹੈ ਜੋ ਹੱਸ ਨਹੀਂ ਸਕਦਾ।
ਰਿਜ਼ਕ ਦੀ ਖਾਤਿਰ ਪਰਦੇਸਾਂ ਵਿੱਚ ਫਿਰਦਾ ਹੈ
ਘਰ ਵਿੱਚ ਧੀ ਮੁਟਿਆਰ ਹੈ ਜੋ ਹੱਸ ਨਹੀਂ ਸਕਦਾ।
ਇੰਗਲਿਸ਼ ਐਮ ਏ ਕਰ ਸਹਿਕਾਰੀ ਸਭਾ ਦੇ ਵਿੱਚ
ਲਗਿਆ ਸੇਵਾਦਾਰ ਹੈ ਜੋ ਹੱਸ ਨਹੀਂ ਸਕਦਾ।
ਰਾਤੀਂ ਦਾਰੂ ਪੀਕੇ ਬਹੁਤਾ ਹੱਸਿਆ ਹੈ
ਹੋਇਆ ਦਿਨ ਬੀਮਾਰ ਹੈ ਜੋ ਹੱਸ ਨਹੀਂ ਸਕਦਾ।
ਵੱਡ ਆਕਾਰੀ ਬੰਦੇ ਇੱਥੇ ਲੱਭਦੇ ਨਹੀਂ
ਉਹ ਲੱਭਦਾ ਨਿਰੰਕਾਰ ਹੈ ਜੋ ਹੱਸ ਨਹੀਂ ਸਕਦਾ।
ਅੱਜ ਕੱਲ• ਦੀਵਾਲੇ ਦੇ ਦੀਵੇ ਵਿਕਦੇ ਨਹੀਂ
ਉਹ ਪੁਰਾਣਾ ਘੁਮਿਆਰ ਹੈ ਜੋ ਹੱਸ ਨਹੀਂ ਸਕਦਾ।
ਚੋਰੀ ਕਰਕੇ ਗੀਤ ਤੇ ਬਣ ਸਕਤਾਜ ਗਿਆ
ਉਹ ਨਕਲੀ ਫ਼ਨਕਾਰ ਹੈ ਜੋ ਹੱਸ ਨਹੀਂ ਸਕਦਾ।
ਗਦੀਓਂ ਲੱਥੇ ਵਜ਼ੀਰ ਦੇ ਜ਼ਿਹਨ ਚ ਘੁੰਮ ਰਹੀ
ਝੰਡੀ ਵਾਲੀ ਕਾਰ ਹੈ ਜੋ ਹੱਸ ਨਹੀਂ ਸਕਦਾ।
ਜਿਤਣ ਵਾਲੇ ਮੁੱਛਾਂ ਨੂੰ ਤਾਅ ਦਿੰਦੇ ਨੇ
ਉਸਨੂੰ ਦਿਸਦੀ ਹਾਰ ਹੈ ਜੋ ਹੱਸ ਨਹੀਂ ਸਕਦਾ।
Ñਲੁੱਟਦਾ ਲੁੱਟਦਾ ਲੋਕਾਂ ਤਾਈਂ ਬਣ ਬੈਠਾ
ਅੱਜ ਉਹ ਪਹਿਰੇਦਾਰ ਹੈ ਜੋ ਹੱਸ ਨਹੀਂ ਸਕਦਾ।
ਦੁਨੀਆਂ ਤਾਈਂ ਡਰਾਵੇ ਦੇ ਦੇ ਨਰਕਾਂ ਦੇ
ਬਣਿਆ ਪਰਵਰਿਦਗਾਰ ਹੈ ਜੋ ਹੱਸ ਨਹੀਂ ਸਕਦਾ।
ਢਿੱਲੋਂ ਵਰਗੇ ਦੀਵਾਨੇ ਹੀ ਹੱਸਦੇ ਨੇ ਇੱਥੇ
ਦੁਖੀਆ ਸੱਭ ਸੰਸਾਰ ਹੈ ਜੋ ਹੱਸ ਨਹੀਂ ਸਕਦਾ।

Saturday, January 1, 2011

2 2 2011 shaar

ਉਰਦੂ ਸ਼ੇਅਰ
*ਅਪਨੇ ਅੰਦਰ ਕੁਲ ਯਹਾਂ ਕੀ ਬਸਤੀਆਂ ਆਬਾਦ ਹੈਂ ਖ਼ੁਦ ਮੇ ਡੂਬੋਗੇ ਤੋ ਸੱਭ ਸੇ
ਆਸ਼ਨਾ(ਪਰੀਚਿਤ) ਹੋ ਜਾਓਗੇ।
*ਇਸ਼ਕ ਅਦਬ ਕਾ ਨਾਮ ਹੈ ਦੋਸਤ ,ਯੇਹ ਭੀ ਅਦਬ ਮੇ ਸ਼ਾਮਿਲ ਹੈ
ਜਿਸਕੀ ਮੁਹੱਬਤ ਦਿਲ ਮੇ ਬਸੀ ਹੋ ਉਸਕੇ ਸਾਹਮਣੇ ਜਾਏਂ ਕਮ ।**
*ਕਮਜੋਰੀ ਏ ਨਿਗਾਹ ਨੇ ਸੰਜੀਦਾ ਕਰ ਦੀਆ ,ਜਲਵੋਂ ਸੇ ਛੇੜਛਾੜ ਕੀ ਆਦਤ ਨਹੀਂ ਰਹੀ।
*ਇਧਰ ਸੇ ਆਜ ਵੋਹ ਗੁਜ਼ਰੇ ਤੋ ਮੂੰਹ ਫੇਰ ਕੇ ਗੁਜ਼ਰੇ ਅਬ ਉਨਸੇ ਭੀ ਹਮਾਰੀ ਬੇਕਸੀ ਦੇਖੀ ਨਹੀਂ ਜਾਤੀ।
*ਰੱਦੀ ਕੇ ਭਾਓ ਵੇਚਨੇ ਨਿਕਲੇ ਹੈਂ ਜਿਸੇ ਲੋਗ ਯੇ ਜ਼ਿੰਦਗੀ ਕੋਈ ਪੜ•ਾ ਹੂਆ ਅਖ਼ਬਾਰ ਤੋ ਨਹੀਂ
*ਗਰਮੀ ਏ ਦੌਰਾਂ ਮੇ ਪਿਘਲੇ ,ਆਬਸ਼ਾਰੋਂ ਮੇ ਵੰਟੇ,ਲਾਖ ਚਟਾਨੋ ਸੇ ਗੁਜ਼ਰੇ ਤਬ ਕਹੀਂ ਦਰਿਆ ਹੂਏ
*ਏਕ ਦੋ ਜ਼ਖ਼ਮ ਨਹੀਂ ਸਾਰਾ ਜਿਸਮ ਹੈ ਛਲਨਂੀ,ਦਰਦ ਬੇਚਾਰਾ ਪਰੇਸ਼ਾਂ ਹੈ ਕਿ ਕਹਾਂ ਸੇ ਉਠੂੰ
*ੋਆਂਖ ਪੁਰਨਮ ਹੈ ਜਿਸ ਸੇ ਜਿਗਰ ਜਲਤਾ ਹੈ।ਕਿਆ ਤਮਾਸ਼ਾ ਹੈ ਕਿ ਬਰਸਾਤ ਮੇ ਘਰ ਜਲਤਾ ਹੈ।
*ਰਹਿਤੇ ਹਮਾਰੇ ਪਾਸ ਤੋ ਯੇ ਟੂਟਤੇ ਜਰੂਰ ,ਅਛਾ ਕੀਆ ਜੋ ਆਪਨੇ ਸਪਨੇ ਚੁਰਾ ਲੀਏ
*ਮਨ ਕੀ ਮੈਲ ਛੁਪਾਨੇ ਕੇ ਲੀਏ ਕੁਛ ਲੋਗ ਉਜਲੇ ਦਾਮਨ ਧੋਨੇ ਲਗੇ ਹੈਂ।
*ਫੂਲ ਸੇ ਆਸ਼ਕੀ ਕਾ ਹੁਨਰ ਸੀਖ ਲੇ ਤਿਤਲੀਆਂ ਖ਼ੁਦ ਰੁਕੇਂਗੀ ਸਦਾਏਂ ਨਾ ਦੇ
*ਰਾਜ ਜਬ ਸੀਨੇ ਸੇ ਬਾਹਰ ਹੋ ਗਿਆ ਅਪਨਾ ਨਹੀਂ ਉਠਾ ਨਹੀਂ ਸਕਤੇ ਹੈਂ ਆਂਸੂ ਰੇਤ ਪੇ ਬਿਖ਼ਰੇ ਹੂਏ
*ਮੌਤ ਪਰ ਤੋ ਬਸ ਨਹੀਂ ਹੈ ਦੋਸਤੋ ਜ਼ਿੰਦਗੀ ਤੋ ਅਪਨੇ ਬਸ ਮੇ ਕੀਜੀਏ।
*ਸ਼ੁਕਰੀਆ ਆਪ ਕੀ ਨਿਵਾਜ਼ਿਸ ਕਾ ਦਿਨ ਗੁਜ਼ਰਤੇ ਹੈਂ ਕਾਮ ਚਲਤਾ ਹੈ।
*ਯੇ ਹੁਨਰ ਭੀ ਜਰੂਰਂੀ ਹੈ ਇਸ ਜ਼ਮਾਨੇ ਮੇ ਕਿਤਨਾ ਝੁਕ ਕਰ ਕਿਸੇ ਸਲਾਮ ਕਰੇਂ
*ਦੁਸ਼ਮਨੀ ਜਮ ਜਮ ਕਰੋ ਲੇਕਿਨ ਯੇ ਗੁੰਜ਼ਾਇਸ਼ ਰਹੇ ਕਲ• ਅਗਰ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨਾ ਹੋਂ
*ਲੋਗ ਤੋ ਮੰਦਰ ਔਰ ਮਸਜਿਦ ਬਨਾਨੇ ਮੇ ਰਹੇ
ਭੂਖ ਸੇ ਇਨਸਾਨੀਅਤ ਫੁਟਪਾਥ ਪੇ ਮਰਤੀ ਰਹੀ।
*ਜੀਓ ਤੋ ਐਸੇ ਜੀਓ ਕਿ ਜੈਸੇ ਸਭ ਤੁਮਹਾਰਾ ਹੈ ਮਰੋ ਤੋ ਐਸੇ ਕਿ ਜੈਸੇ ਤੁਮਹਾਰਾ ਕੁਛ ਭੀ ਨਹੀਂ।
*ਆਦਮੀ ਕੇ ਜ਼ਿਹਨ ਮੇ ਥਾ ਇੱਕ ਭਿਆਨਕ ਖ਼ੌਫ਼ Àਸਕਾ ਕਿਸੀ ਨੇ ਖ਼ੁਦਾ ਨਾਮ ਰੱਖ ਦੀਆ।
*ਲੜਤੇ ਹੈਂ ਬਾਹਰ ਜਾਕਰ ਸ਼ੇਖ ਔ ਬਹ੍ਰਿਮਣ ,ਪੀਤੇ ਹੈਂ ਮੈਅਕਦੇ ਮੇ ਸਾਗਰ ਬਦਲ ਬਦਲ ਕਰ।
*ਗੁਨਗੁਨਾਤੀ ਸੀ ਕੋਈ ਰਾਤ ਭੀ ਆ ਜਾਤੀ ਹੈ।ਆਪ ਆਤੇ ਹੈਂ ਬਰਸਾਤ ਭੀ ਆ ਜਾਤੀ ਹੈ।
>ਵਕਤ ਮੁਝ ਪਰ ਦੋ ਕਠਿਨ ਗੁਜ਼ਰੇ ਹੈਂ ਸਾਰੀ ਉਮਰ ਮੇ ,ਇਕ ਤੇਰੇ ਆਨੇ ਸੇ ਪਹਿਲੇ ਇਕ ਤੇਰੇ ਜਾਨੇ ਕੇ ਬਾਦ

*ਮਹਿਫਿਲ ਮੇ ਤੇਰੀ ਆਕੇ ਯੂੰ ਬੇਆਬਰੂ ਹੂਏ,ਪਹਿਲੇ ਆਪ ਸੇ ਤੁਮ ਫਿਰ ਤੁਮ ਸੇ ਤੂ ਹੂਏ।
Ðਰੰਜ਼ ਸੇ ਜਬ ਗੁਫ਼ਤਗੂ ਹੋਨੇ ਲਗੀ। ਆਪ ਸੇ ਤੁਮ ,ਤੁਮ ਤੂ ਹੋਨੇ ਲਗੀ।
*ਜਾਦੂ ਥਾ ਜਾ ਤਲਿਸਮ ਤੁਮਹਾਰੀ ਜ਼ੁਬਾਨ ਮੇ ਤੁਮ ਝੂਠ ਕਹਿ ਰਹੇ ਥੇ
Îਮੁਝੇ ਇਤਬਾਰ ਥਾ।
*ਇਸ ਨਹੀਂ ਕਾ ਕੋਈ ਇਲਾਜ ਨਹੀਂ। ਰੋਜ ਕਹਿਤੇ ਹੈਂ ਆਪ ਆਜ ਨਹੀਂ।
*ਇਕ ਹਾਲ ਮੇ ਇਨਸਾਂ ਕੀ ਬਸਰ ਹੋ ਨਹੀਂ ਸਕਤੀ ਅਬ ਰੰਗ ਤਬੀਅਤ ਕਾ ਬਦਲ ਜਾਏ ਤੋ ਅਛਾ।
*ਆਏ ਥੇ ਸੈਰ ਏ ਗੁਲਸ਼ਨ ਕੋ ਸੈਰ ਏ ਗੁਲਸ਼ਨ ਕਰ ਚਲੇ
ਸੰਭਾਲ ਮਾਲੀ ਬਾਗ ਅਪਨਾ ਹਮ ਤੋ ਅਪਨੇ ਘਰ ਚਲੇ।
*ਵੋਹ ਜੋ ਵੇਚਤੇ ਥੇ ਦਵਾਏ ਦਰਦੇ ਦਿਲ ,ਵੋਹ ਦੁਕਾਨ ਅਪਨੀ ਬੜਾ ਕੇ ਚਲੇਗਏ।
*ਚੋਰ ਬਨਤਾ ਨਾ ਬੱਚਾ ਤੋ ਔਰ ਕਿਆ ਬਨਤਾ ਜਬ ਖਿਲੌਨਾ ਹੀ ਨਹੀਂ ਬਾਜ਼ਾਰ ਮੇ ਸਸਤਾ ਕੋਈ।
*ਸ਼ਾਮ ਕੇ ਸਾਂਵਲੇ ਚਿਹਰੇ ਕੋ ਨਿਖਾਰਾ ਜਾਏ ,ਕਿਉਂ ਨਾ ਸਾਗਰ ਮੇ ਕੋਈ ਚਾਂਦ ਉਤਾਰਾ ਜਾਏ।
ਦੀਆ ਖ਼ਾਮੋਸ਼ ਹੈ ਲੇਕਿਨ ਕਿਸੀ ਕਾ ਦਿਲ ਤੋ ਜਲਤਾ ਹੈ
ਚਲੇ ਆਓ ਜਹਾਂ ਤੱਕ ਰੌਸ਼ਨੀ ਮਾਲੂਮ ਹੋਤੀ ਹੈ।
*ਮੁਝਕੋ ਯੇ ਆਰਜ਼ੂ ਵੋਹ ਉਠਾਏਂ ਨਕਾਬ ਖ਼ੁਦ ਉਨਕੋ ਯੇ ਇੰਤਜ਼ਾਰ ਤਕਾਜ਼ਾ ਕਰੇ ਕੋਈ।
ਜ਼ਿੰਦਗੀ ਬੈਠੀ ਥੀ ਅਪਨੇ ਹੁਸਨ ਪਰ ਫੂਲੀ ਹੂਈ ,ਮੌਤ ਨੇ ਆਤੇ ਹੀ ਸਾਰਾ ਰੰਗ ਫੀਕਾ ਕਰ ਦੀਆ।
*ਯੂੰ ਤੋ ਜੀਵਨ ਕੇ ਕਾਲਜ ਮੇ ਹਮ ਨੇ ਭੀ ਕਮ ਨਹੀਂ ਪੜ•ਾ ਫਿਰ ਹਮ ਕੁਛ ਸੀਖ ਨਾ ਪਾਏ ਖਾਸ
ਜ਼ੁਬਾਨੇ ਦੁਨੀਆਂ ਕੀ।
*ਹਾਲ ਏ ਦਿਲ ਉਨਸੇ ਕਹਿ ਚੁਕੇ ਸੌ ਵਾਰ ਫਿਰ ਭੀ ਕਹਿਨੇ ਕੀ ਬਾਤ ਬਾਕੀ ਹੈ।
*ਏਕ ਪੰਛੀ ਹੀ ਤੋ ਉੜਾ ਲੇਕਿਨ ਸਾਰੀ ਬਗੀਆ ਉਦਾਸ ਲਗਤੀ ਹੈ।
*ਕੋਈ ਦਿਲ ਟੂਟਾ ਆਈ ਯਹੀ
Converted from Satluj to