Tuesday, May 20, 2014

ਵਿਗਿਆਨ ਧਰਮ ਤੇ ਵਿਸ਼ਵਾਸ਼

-100-ਵਿਗਿਆਨ ਧਰਮ ਤੇ ਵਿਸ਼ਵਾਸ਼
--ਵਿਗਿਆਨ ਤੱਥਾਂ ਤੇ ਆਧਾਰਤ ਹੈ ਧਰਮ ਵਿਸ਼ਵਾਸ਼ 'ਤੇ। ਲਾਲਾ ਹਰਦਿਆਲ।
--ਵਿਗਿਆਨ ਸਵੈ ਵਿਸ਼ਵਾਸ਼ ਪੈਦਾ ਕਰਦਾ ਹੈ ਧਰਮ ਅੰਧ ਵਿਸ਼ਵਾਸ਼। ਲਾਲਾ ਹਰਦਿਆਲ।
--ਵਿਗਿਆਨ ਸੰਤੁਸ਼ਟ ਵਿਅੱਕਤੀਆ ਦਾ ਘੇਰਾ ਜਦੋਂ ਧਰਮ ਅਸੰਤੁਸ਼ਟ ਲੋਕਾਂ ਦੀ ਭੀੜ। ਲਾਲਾ ਹਰਦਿਆਲ।
--ਵਿਗਿਆਨ ਵਿਸ਼ਵਾਸ਼ ਤੋਂ ਵਿਵਕ ਵਲ ਤੁਰਦਾ ਹੈ ਧਰਮ ਵਿਵੇਕ ਤੋਂ ਵਿਸ਼ਵਾਸ਼ ਵਲ। ਲਾਲਾ ਹਰਦਿਆਲ। 
ਵਿਗਿਆਨ ਮੁਤਾਬਿਕ ਇਹ ਸੰਸਾਰ ਜਿਉਣ ਲਈ ਸਭ ਤੋਂ ਬਿਹਤਰ ਥਾਂ ਹੈ ਜਦੋਂ ਕਿ ਧਰਮ ਸੰਸਾਰ ਨੂੰ ਨਾਸ਼ਵਾਨ ਦਸਦਾ ਹੈ। ਲਾਲਾ ਹਰਦਿਆਲ।
-ਤੁਸੀਂ ਉਸ ਬੰਦੇ ਨੂੰ ਉਹ ਗੱਲ ਨਹੀਂ ਸਮਝਾ ਸਕਦੇ, ਜਿਸਨੂੰ ਨਾ ਸਮਝਣ ਵਿਚ ਹੀ ਉਸਦਾ ਤੋਰੀ ਫੁਲਕਾ ਚਲਦਾ ਹੈ। ਡਾ:ਕਾਵੂਰ
--ਹੋਰ ਉਚੀ ਹੋ ਗਈ ਹਰਇਕ ਇਮਾਰਤ ਸ਼ਹਿਰ ਦੀ,ਸ਼ਹਿਰ ਦਾ ਹਰ ਆਦਮੀ ਹੈ ਹੋਰ ਬੌਣਾ ਹੋ ਗਿਆ। ਹਰਦਿਆਲ ਸਾਗਰ
--ਅੰਧਵਿਸ਼ਵਾਸ਼ੀ ਪਿੰਜਰੇ 'ਚ ਬੰਦ ਪੰਛੀ ਹੁੰਦਾ ਹੈ। ਆਜ਼ਾਦ ਚਿੰਤਕ ਆਪਣੇ ਅਣਥਕ ਖੰਭਾਂ ਨਾਲ ਬੱਦਲਾਂ ਨੂੰ ਪਾੜ ਕੇ ਉਡਣ ਵਾਲਾ ਉਕਾਬ।--ਰੌਬਰਟ ਜੀ ਇੰਗਰਸੋਲ
--ਧਰਮ ਇਕ ਮਿਥ ਤੇ ਅੰਧਵਿਸ਼ਵਾਸ਼ ਹੈ ਜਿਹੜਾ ਦਿਲਾਂ ਨੂੰ ਪੱਥਰ ਬਣਾ ਦਿੰਦਾ ਹੈ ਅਤੇ ਦਿਮਾਗਾਂ ਨੂੰ ਗੁਲਾਮ-ਐਨ ਨਿਕੋਲ ਗੇਅਲਰ
--ਇਸ ਤਰ•ਾਂ ਸੋਚੋ ਜਿਵੇਂ ਤੁਹਾਡਾ ਹਰ ਵਿਚਾਰ ਆਕਾਸ਼ ਵਿਚ ਸਭ ਦੇ ਅਤੇ ਹਰ ਚੀਜ ਦੇ ਦੇਖਣ ਲਈ ਅੱਗ ਦੇ ਅੱਖਰਾਂ ਵਿਚ ਲਿਖਿਆ ਜਾਣਾ ਹੋਵੇ। ਮਿਖਇਲ ਨਈਮੀ
--ਇਸ ਤਰ•ਾ ਬੋਲੋ ਜਿਵੇਂ ਸਾਰਾ ਸੰਸਾਰ ਇਕ ਕੰਨ ਹੋਵੇ ਅਤੇ ਤੁਹਾਡੀ ਕਹੀ ਗੱਲ ਸੁਨਣ ਲਈ ਉਤਸੁਕ ਹੋਵੇ। ਮਿਖਇਲ ਨਈਮੀ
--ਹਰ ਕਰਮ ਇਸ ਤਰ•ਾਂ ਕਰੋ ਜਿਵੇਂ ਤੁਸੀਂ ਇਹ ਆਪਣੀ ਜਾਨ 'ਤੇ ਭੁਗਤਣਾ ਹੋਵੇ।ਮਿਖਾਈਲ ਨਈਮੀ
--ਭਰਪੂਰ ਜ਼ਿੰਦਗੀ ਜਿਉਣ ਵਾਲਾ ਮਨੁੱਖ ਕਿਸੇ ਵੀ ਪਲ ਮੌਤ ਦਾ ਸਾਹਮਣਾ ਕਰਨ ਲਈ ਤਿਆਰ ਹੁੰਦਾ ਹੈ। ਮਿਖਇਲ ਨਈਮੀ
--ਸਾਡੀ ਮੌਤ ਨਾਲ ਅੰਤ ਨਹੀਂ ਹੁੰਦਾ,ਅਸੀਂ ਆਪਣੇ ਬੱਚਿਆਂ ਅਤੇ ਨੌਜਵਾਨਾ ਰਾਹੀਂ ਜ਼ਿੰਦਗੀ ਜਾਰੀ ਰਖਦੇ ਹਾਂ। ਉਹ ਸਾਡੀ ਹੋਂਦ ਦਾ ਹਿੱਸਾ ਹਨ। ਸਾਡੇ ਜਿਸਮ ਜ਼ਿੰਦਗੀ ਦੇ ਰੁੱਖ ਨਾਲੋਂ ਝੜੇ ਹੋਏ ਪੱਤੇ ਹਨ। ਮਿਖਇਲ ਨਈਮੀ
-ਸੁਪਨਿਆਂ ਦੇ ਸਾਕਾਰ ਹੋਣ ਤੋਂ ਪਹਿਲਾਂ ,ਸੁਪਨਿਆਂ ਦਾ ਹੋਣਾ ਜਰੂਰੀ ਹੈ। ਆਈਨਸਟਾਈਨ
--ਆਪਣੀਆਂ ਰੋਜ ਮਰ•ਾ ਦੀਆਂ ਸੋਚਾਂ ਨੂੰ ਨਿਖਾਰਦੇ ਰਹਿਣਾ ਹੀ ਵਿਗਿਆਨ ਹੈ। ਆਈਨਸਟਾਈਨ
--ਮਨੁੱਖ ਨੂੰ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਵੈ ਸੇਵੀ ਕੰਮਾਂ ਲਈ ਅਰਪਣ ਕਰਨਾ ਚਾਹੀਦਾ ਹੈ। ਆਈਨਸਟਾਈਨ
--ਜੇ ਕਰ ਪਸ਼ੂਆਂ 'ਚ ਕਲਪਨਾ ਹੁੰਦੀ ਤਾਂ ਉਹਨਾਂ ਨੇ ਰੱਬ ਦੀ ਕਲਪਨਾ ਆਪਣੇ ਵਰਗੀ ਕਰਨੀ ਸੀ,ਸ਼ੇਰ ਨੇ ਆਪਣੇ ਵਰਗੀ  ਅਤੇ ਮਛਰ ਨੇ ਆਪਣੇ ਵਰਗੀ। ਮੈਕਸਿਮ ਗੋਰਕੀ
--ਬੰਦਾ ਸੁਪਨੇ ਨਵਿਆਂ ਦੇ ਲੈਂਦਾ ਹੈ ਪਰ ਤੁਰਦਾ ਅਕਸਰ ਪੁਰਾਣੇ ਰਾਹਾਂ 'ਤੇ ਹੀ  ਹੈ। ਚੀਨੀ ਕਹਾਵਤ
--101-ਪੈਸਾ ,ਸਿਆਣਪ-ਮੰਜ਼ਿਲ
-ਜੇਕਰ ਤੁਸੀਂ ਪੈਸੇ ਨੂੰ ਆਪਣਾ ਦਾਸ ਨਹੀਂ ਬਣਾਉਂਦੇ ਤਾਂ ਉਹ ਤੁਹਾਡਾ ਮਾਲਕ ਬਣ ਜਾਂਦਾ ਹੈ। ਜਾਪਾਨੀ ਕਹਾਵਤ
--ਜੇ ਮੰਤਰਾਂ 'ਚ ਅੱਗ ਲਾਉਣ ਦੀ ਸ਼ਕਤੀ ਹੁੰਦੀ ਤਾਂ ਪਹਿਲਾਂ ਅੱਗ ਉਸ ਜੀਭ ਨੂੰ ਲੱਗ ਜਾਂਦੀ ਜੋ ਮੰਤਰਾਂ ਦਾ ਜਾਪ ਕਰਦੀ ਹੈ। ਦਯਾ ਨੰਦ ਸਰਵਸਤੀ
--ਝੋਲੇ 'ਚੋਂ ਉਹੀ ਕੁਝ ਬਾਹਰ ਆਵੇਗਾ ਜੋ ਉਸ ਵਿਚ ਹੋਵੇਗਾ। ਫਰਾਂਸੀਸੀ ਕਹਾਵਤ
--ਝੂਠਾ ਆਦਮੀ ਲੰਗੜੇ ਨਾਲੋਂ ਵੀ ਛੇਤੀ ਫੜਿ•ਆ ਜਾਂਦਾ ਹੈ। ਲਿਬਨਾਨੀ ਕਹਾਵਤ
---ਸਿਆਣਾ ਪੈਰਾਂ ਭਾਰ ਬੈਠ ਕੇ ਉਨੀ ਦੂਰ ਦੇਖ ਸਕਦਾ ਹੈ ਜਿੰਨੀ ਦੂਰ ਮੂਰਖ ਰੁੱਖ 'ਤੇ ਬੈਠ ਕੇ ਵੀ ਨਹੀਂ ਦੇਖ ਸਕਦਾ। ਜਾਪਾਨੀ ਕਹਾਵਤ
----ਜਦੋਂ ਆਖਰੀ ਰੁੱਖ ਉਜੜ ਜਾਵੇਗਾ, ਜਦੋਂ ਆਖਰੀ ਮੱਛੀ ਫੜ•ੀ ਜਾਵੇਗੀ,ਜਦੋਂ ਆਖਰੀ ਨਦੀ ਸੁੱਕ ਜਾਵੇਗੀ ਤਾਂ ਸਾਨੂੰ ਇਹ ਸਮਝ ਆਵੇਗੀ ਕਿ ਅਸੀਂ ਪੈਸਾ ਨਹੀਂ ਖਾ ਸਕਦੇ। ਕਰੀ ਆਦਿਵਾਸੀ
--ਜਦੋਂ ਅੱਗ ਬੁਝਾਉਣੀ ਹੋਵੇ ਤਾਂ ਪੱਤਿਆਂ ਦੇ ਬਣੇ ਕਪੜੇ ਨਹੀਂ ਪਾਏ ਜਾਂਦੇ। ਚੀਨੀ ਕਹਾਵਤ
--ਇਹ ਸਿਰਫ ਜਾਨਵਰ ਹੀ ਹਨ,ਜੋ ਇਕੱਠੇ ਬੈਠ ਸਕਦੇ, ਇਕੱਠੇ ਦਾਣਾ ਚੁਗਦੇ , ਇਕੱਠੇ ਉਡ ਸਕਦੇ ਹਨ। ਕਹਿਣੀ ਹੋਰ 'ਤੇ ਕਰਨੀ ਹੋਰ ਤਾਂ ਸਾਡੇ ਮਨੁੱਖਾਂ 'ਤੇ ਹੀ ਲਾਗੂ ਹੁੰਦੀ ਹੈ। ਖਲੀਲ ਜ਼ਿਬਰਾਨ
--ਮੈਂ ਮੰਜ਼ਿਲ ਵਲ ਇਕੱਲਾ ਹੀ ਚਲਿਆ ਸੀ,ਲੋਕ ਸਾਥ ਹੁੰਦੇ ਗਏ ਅਤੇ ਕਾਫਲਾ ਬਣਦਾ ਗਿਆ। ਮਜ਼ਰੂਹ ਸੁਲਤਾਨ ਪੁਰੀ
--ਜੇ ਤੁਹਾਡੇ ਪਰਿਵਾਰ ਵਿਚ ਇਕ ਦੂਜੇ ਨੂੰ ਮੁਆਫ਼ ਕਰਨ ਦੀ ਉਦਾਰਤਾ ਨਹੀਂ , ਇਕ ਦੂਜੇ 'ਤੇ ਭਰੋਸਾ ਕਰਨ ਦਾ ਸਲੀਕਾ ਨਹੀਂ,ਇਕ ਦੂਜੇ ਦੀਆਂ ਸੀਮਾਵਾਂ, ਸਮੱਸਿਆਵਾਂ ਅਤੇ ਸੰਭਾਵਨਾ ਪਹਿਚਾਨਣ ਅਤੇ ਪਰਵਾਨ ਕਰਨ ਦੀ ਦਲੇਰੀ ਨਹੀਂ, ਤਾਂ ਤੁਸੀਂ ਕਿਸੇ ਪਰਿਵਾਰ ਵਿਚ ਨਹੀਂ ਕਿਸੇ ਹੋਟਲ 'ਚ ਲੁੱਟੇ ਜਾ ਰਹੋ ਜਾਂ ਕਿਸੇ ਹਸਪਤਾਲ 'ਚ ਮਧੋਲੇ ਜਾ ਰਹੇ ਹੋ---ਨਰਿੰਦਰ ਸਿੰਘ ਕਪੂਰ
-ਸਿਰਫ਼ ਤਨਖ਼ਾਹ ਦੇ ਆਧਾਰ 'ਤੇ ਸਮਾਜ 'ਚ ਬੰਦੇ ਦਾ ਸਟੇਟਸ ਨਿਸਚਿਤ ਕਰਨ ਵਾਲਿਆਂ ਕੋਲ ਖੜ•ਨ ਨਾਲ ,ਸਹੀ ਆਦਮੀ ਦਾ ਸਾਹ ਘੁਟਨ ਲੱਗ ਪੈਂਦਾ ਹੈ। ਨਰਿੰਦਰ ਸਿੰਘ ਕਪੂਰ 
-- -ਜਿਹਨੀ ਕੌਮ ਵਕਤ ਦੀ ਕਦਰ ਨਹੀਂ ਕਰਦੀ , ਉਹ ਕੁਝ ਵੀ ਹੋ ਸਕਦੀ ਹੈ ਪਰ ਉਹ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਨਹੀ ਹੋ ਸਕਦੀ। ਨਰਿੰਦਰ ਸਿੰਘ ਕਪੂਰ
-ਹੱਥ ਵਿਚ ਜੇ ਮਾੜਾ ਮੋਟਾ ਡੰਡਾ ਸੋਟੀ ਹੋਵੇ ਤਾਂ ਵੇਲੇ ਕੁਵੇਲੇ ਕੋਈ ਕੁੱਤਾ ਬਿੱਲਾ ਨੇੜੇ ਨਹੀਂ ਆਉਂਦਾ । ਪੰਜਾਬੀ ਕਹਾਵਤ
--ਲੱਖ ਸਫਾ ਮੈਂ ਫੋਲਿਆ , ਕਿਤਿਉਂ ਵੀ ਨਾ ਲੱਭਿਆ,ਤਾਂਹੀਉਂ ਲਿਖਣਾ ਪੈ ਗਿਆ ਆਪਣੇ ਜੀਅ ਦਾ ਹਾਲ। ਸੁਰਜੀਤ ਪਾਤਰ
--ਜਿਸਮ ਦੀ ਪਹਿਚਾਣ ਤੋਂ ਅੱਗੇ ਵੀ ਤੁਰ, ਦੋਸਤਾ ਅਰਮਾਨ ਤੋਂ ਅੱਗੇ ਵੀ ਤੁਰ, ਮੌਤ ਤੋਂ ਮਗਰੋਂ ਵੀ ਪਈ ਹੈ ਜ਼ਿੰਦਗੀ ਤੂੰ ਜਰਾ ਸ਼ਮਸ਼ਾਨ ਤੋਂ ਅੱਗ ਵੀ ਤੁਰ। ਡਾ: ਨਰੇਸ਼
--ਉਹ ਤਸਵੀਰ ਲੱਖਾਂ ਵਿਚ ਵਿਕ ਗਈ ,ਜਿਸ ਵਿਚ ਰੋਟੀ ਤੋਂ ਬਿਨਾ ਇਕ ਬੱਚਾ ਉਦਾਸ ਸੀ। ਡਾ :ਬਸ਼ੀਰ ਬਦਰ
--ਬਾਣੀ ਬਾਬੇ ਦੀ ਰੁਮਾਲੇ 'ਚ ਲਪੇਟੀ ,ਅਖੰਡ ਪਾਠ ਮੁਲ ਵਿਕਦੇ ।।(ਜਗਸੀਰ ਜੀਦਾ)
--102--ਅਪਮਾਨ-ਲੋਕ - ਕਾਨੂੰਨ
ਜਦੋਂ ਲੋਕ ਇਮਾਨਦਾਰ ਹੁੰਦੇ ਹਨ ਤਾਂ ਕਾਨੂੰਨ ਬੇਮਤਲਬ ਹੁੰਦਾ ਹੈ। ਜਦੋਂ ਲੋਕ ਭ੍ਰਿਸ਼ਟ ਹੁੰਦੇ ਹਨ ਤਾਂ ਕਾਨੂੰਨ ਟੁੱਟਦਾ ਹੈ। ਬੇਜਾਮਿਨਜ ਗਾਇਲੀ
-ਸਫਲ ਸੁਰੱਖਿਆ ਨਾਲੋਂ ਬਿਹਤਰ ਹੋਰ ਕੁਝ ਵੀ ਨਹੀਂ ਹੁੰਦਾ,। ਜਾਰਜ ਐਸ ਪੈਟਨ
--ਸਾਡੇ ਮੁਕਾਬਲੇ ਵਾਲੇ ਇਸ ਸਮਾਜ 'ਚ ਬੁਨਿਆਦੀ ਨੁਕਸ ਇਹ ਹੈ ਕਿ ਸਾਰੇ ਬਾਪ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਭੱਲ ਬਨਣ। ਬਰੰਟਡ ਰਸਲ
ਸਬੰਧ ਵਿਗੜੇ ਹੋਣ ਤਾਂ ਸਾਧਾਰਣ ਸ਼ਬਦ ਵੀ ਵਿਅੰਗ ਪ੍ਰਤੀਤ ਹੁੰਦੇ ਹਨ। ਜਸਵੰਤ ਸਿੰਘ ਕੰਵਲ
--ਗਲਤੀਆਂ ਭੁਲਾ ਦਿਤੀਆਂ ਜਾਂਦੀਆਂ ਹਨ ਪਰ ਹੋਇਆ ਅਪਮਾਨ ਨਹੀਂ ਭੁਲਦਾ। ਜਸਵੰਤ ਸਿੰਘ ਕੰਵਲ
--ਆਪਣਾ ਭਵਿੱਖ ਜੋਤਸ਼ੀਆਂ ਤੋਂ ਪੁਛਣ ਵਾਲਿਆਂ ਦਾ ਭਵਿੱਖ ਹੁੰਦਾ ਹੀ ਨਹੀਂ। ਪਾਸ਼ 
--ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸੰਕਟ ਸਾਹਮਣੇ ਹੁੰਦਾ ਹੈ। ਪਾਸ਼
--ਭਾਰਤ ਵਾਸੀ ਉਠਦੇ ਜਲਦੀ ਹਨ ਪਰ ਇਹ ਜਾਗਦੇ ਦੇਰ ਨਾਲ ਹਨ। ਪਾਸ਼
--ਆਪਣੀ ਯੋਗਤਾ ਵੇਚੋ, ਆਪ ਨਾ ਵਿਕੋ। ਪਾਸ਼
--ਚੰਗਾ ਭਾਸ਼ਣ ਉਹ ਹੁੰਦਾ ਹੈ ਜਿਸਦੀ ਅਰੰਭ ਅਤੇ ਅੰਤ ਦੋਵੇਂ ਵਧੀਆ ਹੋਣ। ਜਸਵੰਤ ਸਿੰਘ ਕੰਵਲ 
--ਕਿਸੇ ਅਧਿਆਪਕ ਵਲੋਂ ਵਿਦਿਆਰਥੀ ਨੂੰ ਇਹ ਕਹਿਣਾ ' ਤੂੰ ਕੁਝ ਨਹੀਂ ਬਣ ਸਕਦਾ' ਅਧਿਆਪਕ ਦੀ ਹਾਰ ਹੈ। (ਨਰਿੰਦਰ ਸਿੰਘ ਕਪੂਰ)
-- --ਬੰਦਾ ਘਰ ਬਦਲਦਾ, ਪਹਿਰਾਵਾ ਬਦਲਦਾ, ਰਿਸ਼ਤੇ ਬਦਲਦਾ,ਦੋਸਤ ਬਦਲਦਾ ਹੈ ਪਰ ਫਿਰ ਵੀ ਉਹ ਖੁਸ਼ ਨਹੀਂ ਹੁੰਦਾ , ਕਿਉਂਕਿ ਉਹ ਆਪਣਾ ਆਪ ਨਹੀਂ ਬਦਲਦਾ। 
ਸਵਾਮੀ ਵਿਵੇਕਾ ਨੰਦ
--ਬਦਲਾ ਲੈਣ ਦੀ ਖੁਸ਼ੀ ਕੁਝ ਦੇਰ, ਪਰ ਮੁਆਫ ਕਰਨ ਦਾ ਮਾਣ ਸਾਰੀ ਉਮਰ ਰਹਿੰਦਾ ਹੈ। ਟੈਗੋਰ
--ਸਰਕਾਰ ਦਾ ਉਦੇਸ਼ ਸਮਾਜ ਦੀ ਭਲਾਈ ਹੋਣਾ ਚਾਹੀਦਾ ਹੈ । ਵਾਸ਼ਿੰਗਟਨ
-- ਲੋਕ ਉਨੇ ਸਮੁੰਦਰਾਂ ਵਿਚ ਨਹੀਂ ਡੁੱਬੇ , ਜਿੰਨੇ ਸ਼ਰਾਬ ਦੇ ਇਕ ਗਿਲਾਸ ਵਿਚ ਡੁੱਬ ਗਏ। ਸ਼ਿਵ ਬਟਾਲਵੀ
--ਨਸ਼ਈ ਦਾ ਚਿਹਰਾ ,ਨਸ਼ਈ ਦੀ ਮਾਂ ਨੂੰ ਵੀ ਚੰਗਾ ਨਹੀਂ ਲਗਦਾ। ਰਵਿੰਦਰ ਨਾਥ ਟੈਗੋਰ
--ਮਹਾਨ ਕੰਮ ਮਹਾਨਤਾ ਨਾਲ ਹੀ ਕੀਤੇ ਜਾਂਦੇ ਹਨ। ਹੀਰੋਡਾਊਟਸ
--ਸੋਚਵਾਨ ਲੋਕਾਂ ਦਾ ਫਰਜ ਬਣਦਾ ਹੈ ਕਿ ਜ਼ੁਲਮ ਕਰਨ ਵਾਲੇ ਲੋਕਾਂ ਦੀ ਧਿਰ ਨਾ ਬਨਣ।  ਅਲਬਰਟ ਕੈਂਪਸ
--ਜੇ ਸਿਆਣਪ ਸਿਰਫ ਦਾਹੜੀਆਂ 'ਚ ਹੁੰਦੀ ਤਾਂ ਸਾਰੇ ਬਕਰੇ ਪੈਗੰਬਰ ਹੁੰਦੇ। ਅਰਮੀਨੀਆ ਕਹਾਵਤ
--ਖੋਤਾ ਹੀ ਖੋਤਾ ਹੀ ਹੁੰਦਾ ਹੈ ਭਾਵੇਂ ਸੁਲਤਾਨ ਦੇ ਖਜਾਨੇ ਨਾਲ ਲੱਦਿਆ ਹੋਵੇ। ਲਿਬਨਾਨੀ ਕਹਾਵਤ
--ਖੋਤਿਆਂ ਵਿਚ ਦੁਲੱਤੀਆਂ ਦੇ ਆਦਾਨ ਪ੍ਰਦਾਨ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ। ਇਟਲੀ ਕਹਾਵਤ
--ਜਿਥੇ ਸ਼ਬਦ ਸੁੰਨ ਹੋ ਜਾਂਦੇ ਨੇ , ਉਥੋਂ ਗ਼ਜ਼ਲ ਸ਼ੁਰੂ ਹੁੰਦੀ ਹੈ । ਜ਼ੌਕ
--103--ਬੌਧਿਕ ਵਿਕਾਸ- ਅਚੇਤ ਮਨ
--ਇਹ ਗੱਲ ਥੋੜ•ੇ ਕੀਤਿਆਂ ਸਮਝ ਨਹੀਂ ਆਉਂਦੀ ਕਿ ਬੌਧਿਕ ਵਿਕਾਸ ਨਾਲ ਆਦਮੀ ਦਾ ਆਤਮ ਸਨਮਾਨ ਕਿਵੇਂ ਵੱਧ ਜਾਂਦਾ ਹੈ। ਡਾ:ਸਿਗਮੰਡ ਫਰਾਇਡ
---ਜੇ ਅਚੇਤ ਮਨ ਕੋਈ ਕਾਮਕ ਜਾਂ ਹਿੰਸਕ ਇੱਛਾ ਪੂਰੀ ਕਰਨੀ ਚਾਹੁੰਦਾ ਹੈ ਤਾਂ ਈਗ ੋ( ਹਉਮੈਂ) ਝੱਟ ਹਰਕਤ 'ਚ ਆ ਜਾਂਦੀ ਹੈ। ਜੇ ਬਾਹਰਮੁੱਖੀ ਹਾਲਤ ਤੇ ਸਮਾਜਿਕ ਮਰਿਆਦਾ ਕੋਈ ਅੜਿਕਾ ਨਾ ਪਾਉਣ, ਤਾਂ ਉਹ ਇਸਦੀ ਇੱਛਾ ਪੂਰਤੀ ਲਈ ਸਹਿਯੋਗ ਦਿੰਦੀ ਹੈ। ਡਾ:ਸਿਗਮੰਡ ਫਰਾਇਡ
-ਅਚੇਤ ਮਨ ਦੀ ਇਛਾ ਤ੍ਰਿਪਤੀ ਨਾਲ ਮਨ ਬਾਗ ਬਾਗ ਹੋ ਜਾਂਦਾ ਹੈ ,ਪਰ ਜੇ ਬਾਹਰੀ ਮੁਸ਼ਕਿਲਾਂ ਕਾਰਨ ਈਗੋ ਪਿੱਛੇ ਹੱਟ ਜਾਏ ਤਾਂ ਉਨੀ ਹੀ ਵੱਡੀ ਨਿਰਾਸ਼ਾ ਹੁੰਦੀ ਹੈ। ਡਾ: ਫਰਾਇਡ
- ਮਨੁੱਖ ਨੂੰ ਜੀਵਨ ਵਿਚ ਨਾਖੁਸ਼ੀ ਅਤੇ ਤਣਾਓ ਨਾ ਸਹਿਣ ਕਰਨਾ ਪਵੇ ਇਸੇ ਲਈ ਬਚਪਨ ਤੋਂ ਹੀ  ਉਸਨੂੰ ਮੂਲ ਪ੍ਰਵਿਰਤੀਆਂ ਦਾ ਤਿਆਗ ਕਰਨੀ ਸਿਖਿਆ ਦਿਤੀ ਜਾਂਦੀ ਹੈ। ਡਾ: ਸਿਗਮੰਡ ਫਰਾਇਡ
--ਬਾਹਰੀ ਕਾਰਨਾ ਕਰਕੇ ਮੂਲ ਪ੍ਰਵਿਰਤੀਆਂ ਦਾ ਤਿਆਗ ਜਿੱਥੇ ਨਾਖੁਸ਼ੀ ਪੈਦਾ ਕਰਦਾ ਹੈ, ਉਥੇ ਈਗੋ ਲਈ ਇਕ ਪ੍ਰਕਾਰ ਦੀ ਖੁਸ਼ੀ ਵੀ ਪ੍ਰਦਾਨ ਕਰਦਾ ਹੈ। ਡਾ: ਫਰਾਇਡ--
-- --ਜਦੋਂ ਬੌਧਿਕਤਾ ਖੁਦ ਸ਼ਰਧਾ ਦੇ ਥੱਲੇ ਲੱਗ ਜਾਂਦੀ ਹੈ ਤਾਂ ਸ਼ਰਧਾਲੂ ਆਪਣੇ ਆਪ ਨੂੰ ਧੰਨ ਸਮਝਣ ਲੱਗ ਜਾਂਦੇ ਹਨ। ਡਾ: ਫਰਾਇਡ
- ਦੋ ਸਾਲ ਦੀ ਉਮਰ ਵਿਚ ਬੱਚਾ ਜੋ ਦੇਖਦਾ ਹੈ, ਸਮਝ ਨਹੀਂ ਸਕਦਾ, ਇਹ ਦ੍ਰਿਸ਼ ਸੁਪਨਿਆਂ ਵਿਚ ਰੂਪਮਾਨ ਹੁੰਦੇ ਰਹਿੰਦੇ ਹਨ। ਡਾ:ਸਿਗਮੰਡ ਫਰਾਇਡ 
-ਬੱਚੇ ਦੇ ਪਹਿਲੇ ਪੰਜ ਸਾਲ ਦੇ ਅਨੁਭਵ , ਉਸਦੇ ਬਾਦ ਦੇ ਜੀਵਨ 'ਤੇ ਫੈਸਲਾਕੁਨ ਪ੍ਰਭਾਵ ਪਾਉਂਦੇ ਹਨ, ਇਸ ਪ੍ਰਭਾਵ ਤੋਂ ਬਚਣਾ ਅਸੰਭਵ ਹੈ। ਡਾ: ਫਰਾਇਡ
--ਗਲਤੀ ਮੰਨਣ ਅਤੇ ਗੁਨਾਹ ਛੱਡਣ 'ਚ ਕਦੇ ਦੇਰ ਨਾ ਕਰੋ ਕਿਉਂਕਿ ਸਫਰ ਜਿੰਨਾ ਲੰਮਾ ਹੋਵੇਗਾ ਵਾਪਸੀ ਉਨੀ ਹੀ ਮੁਸ਼ਕਿਲ ਹੋਵੇਗੀ। ਸੁਕਰਾਤ
--ਇਕ ਅਣਪਰਖੀ ਜ਼ਿੰਦਗੀ ਜਿਉਣ ਯੋਗ ਨਹੀਂ ਹੁੰਦੀ। ਸੁਕਰਾਤ
--ਕੇਵਲ ਜਿਉਣਾ ਹੀ ਨਹੀਂ ਚਾਹੀਦਾ , ਚੰਗੀ ਤਰ•ਾਂ ਜਿਉਣਾ ਚਾਹੀਦਾ ਹੈ। ਅਰਸਤੂ
--ਕੀ ਤੁਸੀਂ ਮੇਰੇ ਪੈਰੋਕਾਰ ਹੋ? ਲੋਕਾਂ ਨੂੰ ਪਤਾ ਇਸ ਗੱਲ ਤੋਂ ਲਗੇਗਾ ਕਿ ਤੁਸੀਂ ਇਕ ਦੂਜੇ ਨੂੰ ਪਿਆਰ  ਕਰਦੇ ਹੋ। ਹਜਰਤ ਈਸਾ
-ਨਫ਼ਰਤ ਪਿਆਰ ਨੂੰ ਖਤਮ ਕਰਦੀ ਹੈ। ਗੌਤਮ ਬੁੱਧ
--ਪਿਆਰ ਕਦੇ ਵੀ ਖਤਮ ਨਹੀਂ ਹੁੰਦਾ। ਸੇਂਟਪਾਲ
--ਅੱਧਾ ਜੀਵਨ ਜਿਉਣ ਦੀ ਆਦਤ ਛੱਡੋ, ਇਕ ਪੂਰਨ ਸਦਾਚਾਰਕ ਅਤੇ ਸੁੰਦਰ ਜੀਵਨ ਜੀਵੋ। ਗੇਟੇ
--ਕੇਵਲ ਉਹ ਵਿਅੱਕਤੀ ਸੁਤੰਤਰਤਾ ਅਤੇ ਜੀਵਨ ਦਾ ਹੱਕਦਾਰ ਹੈ , ਜਿਹਨਾਂ ਇਹਨਾਂ ਨੂੰ ਹਰ ਰੋਜ ਜਿਤਦਾ ਹੈ। ਗੇਟੇ
--ਆਪਣੇ ਆਪ ਪ੍ਰਤੀ ਸੱਚੇ ਬਣੋ। ਸ਼ੈਕਸ਼ੈਪੀਅਰ
--ਮਨੁੱਖ ਸੁਤੰਤਰ ਜਨਮ ਲੈਂਦਾ ਹੈ ਪਰ ਉਹ ਹਰ ਥਾਂ ਸੰਗਲਾਂ 'ਚ ਜਕੜਿਆ ਹੋਇਐ। ਰੂਸੋ
--ਦੁਨੀਆਂ ਭਰ ਦੇ ਮਿਹਨਤਕਸ਼ੋ ਇਕ ਹੋ ਜਾਵੋ,ਤੁਹਾਡੇ ਕੋਲ ਗੁਆਉਣ ਲਈ ਕੁਝ ਨਹੀਂ ਸਿਵਾਏ ਤੁਹਾਡੀਆਂ ਬੇੜੀਆਂ ਦੇ,ਜਿਤਣ ਲਈ ਸਾਰੀ ਦੁਨੀਆਂ ਤੁਹਾਡੀ ਹੈ। ਕਾਰਲ ਮਾਰਕਸ
--ਕੁਰਬਾਨੀ ਕਦੇ ਵੀ ਨਿਹਫ਼ਲ ਨਹੀਂ ਜਾਂਦੀ। ਮੈਜ਼ਿਨੀ
--ਸ਼ੋਭਨੀਕ ਧੀਰਜ ਨਾਲ ਧੀਰਜਵਾਨ ਬਣੋ। ਹਜਰਤ ਮੁਹੰਮਦ
--104--ਜੀਭ-ਕਲਾ -ਸਵੈ ਵਿਸ਼ਵਾਸ਼
--ਪੂੰਜੀਵਾਦ ਅਤੇ ਰਾਸ਼ਟਰ ਦੀਆਂ ਜ਼ਾਲਿਮ ਅਤੇ ਭ੍ਰਿਸ਼ਟ ਸੰਸਥਾਵਾਂ ਦਾ ਸਮੱਰਥਣ ਨਾ ਕਰੋ
--ਨਵ ਉਸਰੇ ਸੰਸਾਰ ਵਿਚ ਸਾਡੇ ਕੰਮ ਜੀਵਤ ਰਹਿਣਗੇ। ਸਭ ਭੁੱਲ ਜਾਣਗੇ ਸਾਡੇ ਨਾਮ ਤੇ ਮੌਤ ਦੀ ਕਹਾਣੀ। ਲਾਲਾ ਹਰਦਿਆਲ
-ਇਹ ਬ੍ਰਹਿਮਣ ,ਸ਼ੂਦਰ ,ਹਿੰਦੂ, ਮੁਸਲਮਾਨ ,ਜੈਨ ਆਦਿ ਮੌਤ ਦੇ ਨਾਲ ਜਾਣ ਵਾਲੇ ਨਹੀਂ, ਇਹ ਸਭ ਜਲ ਕੇ ਰਾਖ ਹੋ ਜਾਣਗੇ । ਇਹ ਸਭ ਤੁਹਾਡੀ ਖੋਪੜੀ ਦੀਆਂ ਬੀਮਾਰੀਆਂ ਹਨ। ਓਸ਼ੋ
- ਜੇ ਕਰ ਤੁਸੀਂ ਆਪਣੇ ਆਪ 'ਤੇ ਵਿਸ਼ਵਾਸ਼ ਕਰ ਸਕਦੇ ਹੋ ਤਾਂ ਦੂਜੇ ਲੋਕ ਵੀ ਤੁਹਾਡੇ 'ਤੇ ਵਿਸ਼ਵਾਸ਼ ਕਰਨ ਲੱਗਣਗੇ। ਗੇਟੇ
-ਸੁੰਦਰ ਕਿਰਤ ਕਰਨ ਵਾਲਾ ਮਨੁੱਖ ਹੀ ਸੁੰਦਰ ਹੈ। ਫੀਲਡਿੰਗ
--ਕਲਾ ਇਨਸਾਨੀ ਹੁਨਰ ਦੀ ਮੰਗ ਕਰਦੀ ਹੈ। ਲਿਓਨਾਰਡੀ ਡੀ ਵਿਨਸੀ
-ਮੈਂ ਹਰ ਵਕਤ ਖੁਦ ਨੂੰ ਖੁਸ਼ ਮਹਿਸੂਸ ਕਰਦਾ ਹਾਂ, ਕਿਉਂਕਿ ਮੈਂ ਕਿਸੇ ਤੋਂ ਕੋਈ ਆਸ ਨਹੀਂ ਰਖਦਾ। ਸ਼ੇਕਸ਼ਪੀਅਰ-
--ਅਗਰ ਤੁਹਾਨੂੰ ਖੁਦ 'ਤੇ ਭਰੋਸਾ ਨਹੀਂ ਤਾਂ 33 ਕਰੋੜ ਦੇਵਤਿਆਂ 'ਤੇ ਭਰੋਸਾ ਕਰਨ ਦਾ ਵੀ ਕੋਈ ਅਰਥ ਨਹੀਂ। ਸਵਾਮੀ ਵਿਵੇਕਾਨੰਦ
---ਮੂਰਖਾਂ ਦੀ ਤਾਰੀਫ਼ ਨਾਲੋਂ ਬੁਧੀਵਾਨ ਦੀ ਡਾਂਟ ਜਿਆਦਾ ਬਿਹਤਰ ਹੈ। ਚਾਣਕਯ
--ਮੌਕਾ ਤੁਹਾਡਾ ਬੂਹਾ ਦੁਬਾਰਾ ਨਹੀਂ ਖੜਕਾਏਗਾ। ਸੈਮ
-ਜੀਭ ਵਿਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੁੜਵਾ ਦਿੰਦੀ ਹੈ।
--ਵਿਗਿਆਨ ਕਹਿੰਦਾ ਹੈ ਕਿ ਜੀਭ 'ਤੇ ਲੱਗੀ ਚੋਟ ਸਭ ਤੋਂ ਛੇਤੀ ਠੀਕ ਹੁੰਦੀ ਹੈ ਪਰ ਗਿਆਨ ਕਹਿੰਦਾ ਹੈ ਜੀਭ ਰਾਹੀਂ ਲਗੀ ਚੋਟ ਕਦੇ ਠੀਕ ਨਹੀਂ ਹੁੰਦੀ। ਗੁਰਬਖਸ਼ ੰਿਸੰਘ
--ਦੋ ਗੱਲਾਂ ਕਰਨ ਨਾਲ ਗੱਲ ਬਣਦੀ ਹੈ,ਦੋ ਹੱਥ ਕਰਨ ਨਾਲ ਗੱਲ ਵਿਗੜਦੀ ਹੈ। ਪੰਜਾਬੀ ਕਹਾਵਤ
--ਜੀਭ ਤਾਂ ਡੰਗ ਮਾਰ ਕੇ ਲੁਕ ਜਾਂਦੀ ਹੈ ਪਰ ਜੁੱਤੀਆਂ ਹਮੇਸ਼ਾ ਸਿਰ ਨੂੰ ਖਾਣੀਆਂ ਪੈਂਦੀਆਂ ਹਨ। ਪੰਜਾਬੀ ਕਹਾਵਤ
--ਜੇ ਕਪੜੇ ਨੂੰ ਖੂਨ ਲੱਗ ਜਾਵੇ ਤਾਂ ਕਪੜਾ ਪਲੀਤ ਹੋ ਜਾਂਦਾ ਹੈ। ਜੋ ਮਨੁੱਖਾਂ ਦਾ ਖੂਨ ਪੀਂਦੇ ਹਨ ਉਹਨਾਂ ਦਾ ਚਿੱਤ ਨਿਰਮਲ ਕਿਸਤਰ•ਾਂ  ਹੋ ਸਕਦਾ ਹੈ। ਗੁਰੂ ਨਾਨਕ ਦੇਵ
-ਅੱਗੇ ਦੀ ਤਾਂਘ ਕਰ ਪਿਛੇ ਮੁੜ  ਕੇ ਨਾ ਦੇਖ। ਇਸ ਵਾਰ ਹੀ ਸਿਝ ਲੈ ਪਿਛੋਂ ਕੋਈ ਜਨਮ ਨਹੀਂ ਹੋਣਾ।
--ਜੋ ਕਿਰਤ ਕਰਕੇ ਕਿਸੇ ਦੀ ਸਹਾਇਤਾ ਕਰਦਾ ਹੈ,ਉਸਨੂੰ ਹੀ ਅਸਲੀ ਰਸਤੇ ਦੀ ਪਹਿਚਾਣ ਆਉਂਦੀ ਹੈ। ਗੁਰੂ ਨਾਨਕ ਦੇਵ
---ਮੁਸ਼ਕਿਲ ਵਿਚ ਹੌਂਸਲਾ ਕਾਇਮ ਰੱਖਣਾ ਹੀ ਅੱਧੀ ਮੰਜ਼ਿਲ ਸਰ ਕਰ ਲੈਣਾ ਹੈ।  ਇਰਾਕੀ ਕਹਾਵਤ
--ਬਹੁਤੀ ਵਾਰ ਲੜਾਈ ਦੀ ਸ਼ੁਰੂਆਤ ਲਫ਼ਜ਼ਾਂ ਦੀ ਤੀਲ•ੀ ਨਾਲ ਹੁੰਦੀ ਹੈ, ਫਿਰ ਲੜਾਈ ਦਾ ਅੰਤ ਲਾਠੀਆਂ ਨਾਲ ਹੁੰਦ ਹੈ । ਨਾਨਕ ਸਿੰਘ
--ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ ਦੀਆਂ ਪ੍ਰਾਪਤੀਆਂ ਨੂੰ ਕਿਸਮਤ ਨਾਲ ਜੋੜ ਦਿੰਦੇ ਹਨ। ਗੁਰਦਿਆਲ ਸਿੰਘ
--ਰਾਜਾਨੀਤੀ ਵਿਚ ਪੱਕੇ ਮਿੱਤਰ ਜਾਂ ਪੱਕੇ ਦੁਸ਼ਮਣ ਨਹੀਂ ਹੁੰਦੇ ਬਸ ਸਵਾਰਥ ਹੀ ਮੁਖ ਹੁੰਦਾ ਹੈ। ਗੁਰਦਿਆਲ ਸਿੰਘ
--ਸੁੰਦਰਤਾ ਦੀ ਤਲਾਸ਼ ਵਿਚ ਅਸੀਂ ਭਾਵੇਂ ਸੰਸਾਰ ਗਾਹ ਦੇਈਏ ਜੇ ਉਹ ਸਾਡੇ ਅੰਦਰ ਨਹੀਂ ਤਾਂ ਕਿਤੇ ਵੀ ਨਹੀਂ ਮਿਲੇਗੀ। ਐਮਰਸਨ
--ਹਾਥੀ ਦੇ ਰਾਹ 'ਚੋਂ ਪਰ•ੇ ਹਟ ਜਾਣਾ,ਸ਼ਰਮ ਵਾਲੀ ਗੱਲ ਨਹੀਂ ਸਗੋਂ ਸਿਆਣਪ ਵਾਲੀ ਗੱਲ ਹੈ। ਵੀਅਤਨਾਮੀ ਕਹਾਵਤ
ਲਤੋਂ ਆਹਰੀ ਬੰਦੇ ਨੂੰ ਨਚਾਰ ਬੁਰੇ ਲਗਦੇ ਹਨ। ਪੰਜਾਲੀ ਜੁੜੇ ਬਲਦ ਨੂੰ ਰੋਜ ਅਤੇ ਹਿਰਨ ਆਵਾਰਾ ਪਸ਼ੂ ਲਗਦੇ ਹਨ। ਖਲੀਲ ਜ਼ਿਬਰਾਨ
--ਬਿਲੀਆਂ ਨੂੰ ਸਿਆਣੇ ਚੂਹੇ ਚੰਗੇ ਨਹੀਂ ਲਗਦੇ। ਖਲੀਲ ਜ਼ਿਬਰਾਨ
--ਜਲਦੀ ਨਾਲ ਪਰ ਸਹੀ ਫੈਸਲਾ ਲੈਣਾ ,ਸਫ਼ਲ ਵਿਅੱਕਤੀ ਦਾ ਮੁਢਲਾ ਲੱਛਣ ਹੈ। ਗੁਜਰਾਤੀ ਕਹਾਵਤ
--ਜਿਹੜਾ ਕਦੇ ਬੇਵਕੂਫ਼ ਨਹੀਂ ਬਣਦਾ ਉਹ ਜ਼ਿੰਦਗੀ ਭਰ ਸਿਆਣਾ ਨਹੀਂ ਹੋ ਸਕਦਾ।
--ਕਾਇਰ ਜਿੱਤ ਨਹੀਂ ਸਕਦੇ, ਜਿੱਤ ਹਮੇਸ਼ਾ ਉਹਨਾਂ ਦੀ ਹੁੰਦੀ ਹੈ ਜੋ ਹਰ ਮੈਦਾਨ 'ਚ ਜੀ ਜਾਨ ਨਾਲ ਲੜਦੇ ਹਨ। ਅਰਸਤੂ
--ਜਿਹੜਾ ਮਨੁੱਖ ਆਪਣੇ ਗੁੱਸੇ ਨੂੰ ਇਹ ਪਲ ਜ਼ਜ਼ਬ ਕਰ ਸਕਦਾ ਹੈ ਉਹ ਕਈ ਦਿਨਾ ਦੇ ਦੁਖ ਰੋਕ ਸਕਦਾ ਹੈ। ਅਰਸਤੂ
--ਇਨਕਲਾਬ ਵਿਹਲਿਆਂ ਵਲੋਂ ਉਡੀਕਣ ਨਾਲ ਨਹੀਂ, ਮਿਹਨਤ ਕਰਨ ਨਾਲ ਆਉਂਦੇ ਹਨ। ਭਗਤ ਸਿੰਘ
--ਜਿਥੇ ਸੁਧਾਰ ਦੀ ਜਿਆਦਾ ਜਰੂਰਤ ਹੁੰਦੀ ਹੈ ,ਉਥੇ ਹੀ ਵੱਧ ਵਿਰੋਧ ਹੁੰਦਾ ਹੈ। ਨਰਿੰਦਰ ਸਿੰਘ ਕਪੂਰ 
--ਚੋਰ ਹਰ ਥਾਂ ਹਨੇਰਾ ਹੀ ਚਾਹੁੰਦੇ ਹਨ। ਨਰਿੰਦਰ ਸਿੰਘ ਕਪੂਰ
--ਤਕੜੇ ਤਕੜਿਆਂ ਦੀ ਕਦਰ ਕਰਕੇ ਹੋਰ ਤਾਕਤਵਰ ਹੋ ਜਾਂਦੇ ਹਨ। ਕਮਜੋਰ ਕਮਜੋਰਾਂ ਦਾ ਅਪਮਾਨ ਕਰਕੇ ਹੋਰ ਕਮਜੋਰ ਹੋ ਜਾਂਦੇ ਹਨ। ਨਰਿੰਦਰ ਸਿੰਘ ਕਪੂਰ 
--105---ਮਿਹਨਤ-ਅਧੂਰਾ ਸੱਚ
--ਆਤਮ ਵਿਸ਼ਵਾਸ਼ ਵਧਾਉਣ ਦਾ ਤਰੀਕਾ ਇਹ ਹੈ ਕਿ ਤੁਸੀਂ ਜਿਸ ਕੰਮ ਨੂੰ ਕਰਦਿਆਂ ਡਰਦੇ ਹੋ , ਉਸਨੂੰ ਵਾਰ ਵਾਰ ਕਰੋ। ਡੇਲ ਕਰਨੇਗੀ
--ਬਹੁਤ ਵਾਰ ਅਧੂਰਾ ਸੱਚ , ਪੂਰੇ ਝੂਠ ਨਾਲੋਂ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਹਿਮਾਚਲੀ ਕਹਾਵਤ
--ਮਿਹਨਤ ਉਹ ਚਾਬੀ ਹੈ ਜੋ ਕਿਸਮਤ ਦੇ ਬੰਦ ਦਰਵਾਜੇ ਖੋਹਲਦੀ ਹੈ। ਨਾਨਕ ਸਿੰਘ
--ਆਸ਼ਾਵਾਦੀ ਬੰਦੇ ਉਲਝੇ ਰਾਹਾਂ 'ਚੋਂ ਵੀ ਆਪਣੀ ਮੰਜ਼ਿਲ ਤਲਾਸ਼ ਲੈਂਦੇ ਹਨ। ਨਾਨਕ ਸਿੰਘ
--ਜਿਉਂ ਜਿਉਂ ਮੁਟਿਆਰ ਕੁੜੀ ਦੀ ਉਮਰ ਵਧਦੀ ਹੈ ਤਿਉਂ ਤਿਉਂ ਉਸਦੇ ਡਰ ਵੀ ਜਵਾਨ ਹੋਈ ਜਾਂਦੇ ਹਨ। ਨਾਨਕ ਸਿੰਘ
--ਜਦੋਂ ਘੁੱਗੀ ਕਾਵਾਂ ਨਾਲ ਯਾਰੀ ਲਾਉਂਦੀ ਹੈ ਤਾਂ ਉਸਦੇ ਖੰਂਭ ਜਰੂਰ ਸਫੈਦ ਰਹਿਣਗੇ ਪਰ ਦਿਲ ਰੰਗ ਵਟਾ ਜਾਂਦਾ ਹੈ। ਪਾਕਿਸਤਾਨੀ ਕਹਾਵਤ
---ਹਮੇਸ਼ਾ ਗਲਤ ਫ਼ਹਿਮੀਆਂ 'ਚ ਡੁੱਬੇ ਰਹਿਣਾ ,ਗਲਤੀਆਂ ਨਾਲੋਂ ਵੀ ਖਤਰਨਾਕ ਹੈ।-ਅਜੀਤ ਕੌਰ
--ਆਪਣਾ ਸਿਰ ਆਪ ਨਹੀਂ ਗੁੰਦਿਆ ਜਾ ਸਕਦਾ ,ਆਪਣੀਆਂ ਖੁਸ਼ੀਆਂ ਵਿਚ ਦੂਜਿਆਂ ਨੂੰ ਸ਼ਾਮਿਲ ਕਰਨਾ ਜਰੂਰੀ ਹੈ। ਅਜੀਤ ਕੌਰ
---ਬਾਜ ਕਦੇ ਬਗਲਿਆਂ ਤੋਂ ਨਹੀਂ ਡਰਦੇ, ਉਠਾਂ ਦੀ ਸਵਾਰੀ ਕਰਨ ਵਾਲੇ ਕੁਤਿਆਂ ਤੋਂ ਨਹੀਂ ਡਰਦੇ। ਅਰਬੀ ਕਹਾਵਤ
- ਮਿਹਨਤ ਨਾਲ ਆਇਆ ਮੱਥੇ ਦਾ ਪਸੀਨਾ, ਨਸੀਬਾਂ ਦੀ ਗਲਤ ਰੇਖਾ ਨੂੰ ਮਿਟਾ ਦਿੰਦਾ ਹੈ। ਲਿਬਨਾਨੀ ਕਹਾਵਤ
-ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹਿੰਮਤ ਹੈ। ਆਦਮੀ ਬਾਕੀ ਸਾਰੇ ਗੁਣ ਉਸਦੀ ਹਿੰਮਤ 'ਚੋਂ ਹੀ ਪੈਦਾ ਹੁੰਦੇ ਹਨ। ਚਰਚਿਲ
--ਗਰੀਬ ਉਹ ਨਹੀਂ ਜਿਸ ਕੋਲ ਘਟ ਹੈ,ਸਗੋਂ ਉਹ ਹੈ ਜੋ ਜਿਆਦਾ ਚਾਹੁੰਦਾ ਹੈ । ਡੈਨੀਅਲ
--ਕੋਈ ਵੀ ਇਸਤਰੀ ਮੂਰਖ ਨੂੰ ਸਿਆਣਾ ਨਹੀਂ ਬਣਾ ਸਕਦੀ ਪਰ ਹਰ ਔਰਤ ਸਿਆਣੇ ਨੂੰ ਮੂਰਖ ਜਰੂਰ ਬਣਾ ਸਕਦੀ ਹੈ।-ਐਨ ਐਸ ਕਪੂਰ
--ਜਿਹੜੇ ਸ਼ਾਂਤੀ ਪੂਰਬਕ ਸਭ ਕੁਝ ਸਹਿ ਜਾਂਦੇ ਹਨ, ਜਰੂਰ ਉਹਨਾਂ ਨੂੰ ਕੋਈ ਡੂੰਘੀ ਚੋਟ ਪਹੁੰਚੀ ਹੁੰਦੀ ਹੈ। ਰਸੂਲ ਹਮਜ਼ਾਤੋਵ
--ਚਿੜੀਆਂ ਦੇ ਖੰਭਾਂ ਨੂੰ ਸੋਨੇ ਨਾਲ ਮੜ• ਦੇਈਏ,ਬਸ ਫਿਰ ਉਹ ਕਦੇ ਅੰਬਰ ਦੇ ਹਾਣ ਦੀਆਂ ਨਹੀਂ ਹੋ ਸਕਦੀਆਂ। ਰਵਿੰਦਰ ਨਾਥ ਟੈਗੋਰ
--ਗਰੀਬ ਲੋਕ ਪੈਸੇ ਲਈ ਕੰਮ ਕਰਦੇ ਹਨ,ਅਮੀਰਾਂ ਲਈ ਪੈਸਾ ਖੁਦ ਕੰਮ ਕਰਦਾ ਹੈ। ਸ਼ੁਭ ਪ੍ਰੇਮ
--ਜਿਹੜਾ ਆਪਣੇ ਡਾਕਟਰ ਨੂੰ ਆਪਣਾ ਵਾਰਿਸ ਬਣਾਉਂਦਾ ਹੈ ਉਹ ਸਭ ਤੋਂ ਵੱਡਾ ਮੂਰਖ ਹੈ। ਰਸ਼ੀਅਨ ਕਹਾਵਤ
--ਤੁਸੀਂ ਖੋਜ ਦੇ ਰਾਹ 'ਤੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਧਵਿਸ਼ਵਾਸ਼ ਤਿਆਗਣੇ ਪੈਣਗੇ। ਖੁਸ਼ਵੰਤ ਸਿੰਘ
--ਗਲਤੀ ਕਰਨਾ ਇਨਸਾਨੀ ਵਰਤਾਰਾ ਹੈ ਪਰ ਇਸ ਨੂੰ ਨਿਭਾਈ ਜਾਣਾ ਸ਼ੈਤਾਨੀ ਕਰਮ। ਮਿਖਾਇਲ ਨਈਮੀ
--ਦੁਖੀ ਲੋਕਾਂ ਦੇ ਦੁੱਖਾਂ ਨੂੰ ਸ਼ਾਂਤ ਕਰਨਾ ਕਿਸੇ ਮਹਾਨ ਵਿਅੱਕਤੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਖੁਸ਼ਵੰਤ ਸਿੰਘ
--ਕੰਨ ਖਜੂਰਾ ਭਾਵੇਂ ਦੋ ਤਿੰਨ ਲੱਤਾਂ ਗੁਆ ਵੀ ਲਵੇ ਤਾਂ ਵੀ ਤੁਰਨਾ ਬੰਦ ਨਹੀਂ ਕਰਦਾ। ਕੋਕਨੀ ਕਹਾਵਤ
--ਲਾਲ ਮਿਰਚ ਭਾਵੇਂ ਖੰਡ ਦੀ ਬੋਰੀ 'ਚ ਬਾਰਾਂ ਸਾਲ ਪਈ ਰਹੇ ,ਕੁੜੱਤਣ ਉਨੀ ਹੀ ਰਹੇਗੀ। ਕੋਕਨੀ ਕਹਾਵਤ
-- 106--ਇਛਾਵਾਂ-ਮਨੁੱਖ ਦਾ ਮਰਨਾ-ਹੱਕ ਤੇ ਫਰਜ਼
--ਜੇ ਜ਼ਿੰਦਗੀ ਦੀ ਸਮਝ ਵਧਣ ਨਾਲ ਇਛਾਵਾਂ ਘਟਦੀਆਂ ਨਹੀਂ ਤਾਂ ਇਹ ਜ਼ਿੰਦਗੀ ਤੇ ਸਮਝ ਦੋਹਾਂ ਦੀ ਦੁਰਵਰਤੋਂ ਹੈ। ਬਲੋਚੀ ਕਹਾਵਤ
--ਜਦੋਂ ਤਕ ਤੁਸੀਂ ਆਪਣੀ ਸ਼ਕਤੀ ਵਿਚ ਭਰੋਸਾ ਨਹੀਂ ਕਰਦੇ,ਤੁਸੀਂ ਨਾ ਸਫਲ ਹੋ ਸਕਦੇ ਹੋ ਨਾ ਹੀ ਖੁਸ਼ ।--ਨਪੋਲੀਅਨ
--ਬੁਢਾਪੇ ਵਿਚ ਆਪਣੇ ਸਾਰੇ ਹਾਣੀਆਂ ਦੀ ਵਿਛੜਣ ਦੀ ਰਫ਼ਤਾਰ ਤੇਜ ਹੋ ਜਾਂਦੀ ਹੈ। ਬਲੋਚੀ ਕਹਾਵਤ
--ਅਜੋਕੀ ਪੀੜ•ੀ ਨੂੰ ਆਪਣੇ ਹੱਕਾਂ ਬਾਰੇ ਤਾਂ ਪਤਾ ਹੈ ਪਰ ਫਰਜ਼ਾਂ ਬਾਰੇ ਨਹੀਂ। ਖੁਸ਼ਵੰਤ ਸਿੰਘ
--ਮਨੁੱਖ ਦਾ ਮਰਨਾ ਮੈਨੂੰ ਐਨਾ ਦੁਖੀ ਨਹੀਂ ਕਰਦਾ ਜਿੰਨੀ ਮਨੁੱਖਤਾ ਦੀ ਮੌਤ।  ਮੈਕਸਿਮ ਗੋਰਕੀ
--ਸਫਲ ਇਨਸਾਨ ਬਨਣ ਦੀ ਥਾਂ, ਚੰਗੇ ਸਿਧਾਂਤਾਂ ਵਾਲੇ ਚੰਗੇ ਇਨਸਾਨ ਬਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲਾਲਾ ਹਰਦਿਆਲ
--ਮਿਹਨਤ, ਇਮਾਨਦਾਰੀ ,ਸੰਜਮ ਅਤੇ ਨਿਮਰਤਾ ਸਫਲਤਾ ਦੇ ਮਾਰਗ ਹਨ। ਜਦੋਂ ਵੀ ਸਫਲ ਹੋਵੋਗੇ , ਇਹਨਾਂ ਰਾਹਾਂ ਤੋਂ ਗੁਜ਼ਰ ਕੇ ਹੀ ਹੋਵੋਗੇ। ਸਵੇਟ ਮਾਰਡਨ
--ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ। ਜਦੋਂ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ। ਸਿਸਰੋ
--ਨਸ਼ੇ 'ਚ ਕੀਤੇ ਕੰਮ ਦੀ ਕੀਮਤ ਨਸ਼ਾ ਉਤਰਨ ਤੋਂ ਬਾਦ ਹੀ ਚੁਕਾਈ ਜਾਂਦੀ ਹੈ। ਨਸ਼ਾ ਭਾਵੇਂ ਜਵਾਨੀ ਦਾ ਹੋਵੇ ਭਾਵੇਂ ਸ਼ਰਾਬ ਦਾ। ਜਰਮਨੀ ਕਹਾਵਤ
--ਜਿਸ ਆਦਮੀ ਦੀ ਆਤਮਾ ਸੰਗੀਤ ਤੋਂ ਵਿਹੂਣੀ ਹੈ ਅਤੇ ਮਿੱਠੀਆਂ ਸੁਰਾਂ ਉਸਨੂੰ ਹਲੂਣਦੀਆਂ ਨਹੀਂ, ਉਹ ਆਦਮੀ ਇਤਬਾਰ ਦੇ ਕਾਬਿਲ ਨਹੀਂ ਹੁੰਦਾ । ਸ਼ੇਕਸ਼ਪੀਅਰ
--ਐਨੀ ਜਲਦੀ ਵੀ ਨਹੀਂ ਚਾਹੀਦੀ ਕਿ ਅਸੀਂ ਇਕ ਹੱਥ ਨਾਲ ਮੁਰਗੀ ਨੂੰ ਦਾਣਾ ਪਾਉਂਦੇ ਹਾਂ ਅਤੇ ਦੂਜੇ ਹੱਥ ਨਾਲ ਅੰਡਾ ਫੜ•ਣਾ ਚਾਹੁੰਦੇ ਹਾਂ । ਚੀਨੀ ਕਹਾਵਤ।
--ਅਸੀਸ ਦਿਤੀ ਔਰਤ ਨੂੰ ਜਾਂਦੀ ਹੈ ਪਰ ਹੁੰਦੀ ਪੁਰਸ਼ ਲਈ ਹੈ।--ਗੁਰਬਖਸ਼ ਸਿੰਘ
--ਅੱਜ ਤਕ ਦੁਨੀਆਂ ਦਾ ਕੋਈ ਵਿਅੱਕਤੀ ਸਬੱਬ ਨਾਲ ਜਾਂ ਕੁਦਰਤੀ ਸਿਆਣਾ ਨਹੀਂ ਹੋਇਆ। ਗੁਰਬਖਸ਼ ਸਿੰਘ 
--ਖੁਸ਼ੀ ਉਹ ਫਸਲ ਹੈ ਜੋ ਆਪਣੀ ਪੈਲੀ ਵਿਚ ਨਹੀਂ ਉਗਦੀ ,ਇਹ ਕਿਸੇ ਦੂਸਰੇ ਜ਼ਮੀਨ ਵਿਚ ਬੀਜਣੀ ਪੈਂਦੀ ਹੈ। ਗੁਰਬਖਸ਼ ਸਿੰਘ
--ਜੋ ਕੁਝ ਸਾਡੇ ਹੱਥਾਂ 'ਚ ਹੈ ਅਸੀਂ ਉਸਦਾ ਸੁਆਦ ਨਹੀਂ ਲੈਂਦੇ,ਜੋ ਦੂਜੇ ਦੇ ਹੱਥਾਂ 'ਚ ਹੈ ਉਸ ਲਈ ਲਲਚਾਉਂਦੇ ਹਾਂ। ਸੋਭਾ ਸਿੰਘ
--ਕੰਮ ਤੋਂ ਬਿਨਾ ਨਾ ਸਰੀਰ ਦੀ ਸੁੰਦਰਤ ਕਾਇਮ ਰਖੀ ਜਾ ਸਕਦੀ ਅਤੇ ਨਾ ਹੀ ਜਿੰਦਗੀ ਜਿਓਣਜੋਗੀ ਹੁੰਦੀ ਹੈ। ਨਾਨਕ ਸਿੰਘ
-ਗਿਆਨ ਦੀ ਪ੍ਰਾਪਤੀ ਲਈ ਆਪਣੇ ਸੁੱਖ ਦਾ ਤਿਆਗ ਕਰਨਾ ਪਵੇ ਤਾਂ ਸੰਕੋਚ ਨਹੀਂ ਕਰਨਾ ਚਾਹੀਦਾ । ਚਾਣਕਯ
--ਜੇ ਜ਼ਿੰਦਗੀ 'ਚ ਕੋਈ ਨਿਸ਼ਾਨਾ ਨਾ ਮਿਥਿਆ ਹੋਵੇ ਤਾਂ ਜ਼ਿੰਦਗੀ ਇੰਜ ਹੁੰਦੀ ਹੈ ਜਿਵੇਂ ਬਿਨਾ ਮਲਾਹ ਦੇ ਕਿਸ਼ਤੀ ਹੁੰਦੀ । ਗੁਰਦਿਆਲ ਸਿੰਘ
--ਮਨੁੱਖੀ ਰੂਹ ਲਈ ਵਿਦਿਆ ਉਹ ਕੁਝ ਹੈ ਜੋ ਸੰਗਮਰਮਰ ਦੇ ਟੁਕੜੇ ਲਈ ਬੁੱਤ ਤਰਾਸ਼ ਹੁੰਦਾ ਹੈ। ਥਾਮਸ ਐਡੀਸਨ।
----107----ਮਹਾਨ ਵਿਅੱਕਤੀ-ਮਨੋਕਲਪਨਾਵਾਂ
--ਤਕਰੀਬਨ ਸਭ ਨਾਲ ਮੇਲ ਮਿਲਾਪ ਰੱਖੋ,ਕੁਝ ਨਾਲ ਮਿਤਰਤਾ ਅਤੇ ਤਾਂਝ ਸਿਰਫ ਇਕ ਨਾਲ ਹੀ ਰੱਖੋ।  ਮਿਸਰੀ ਕਹਾਵਤ
--ਮਹਾਨ ਵਿਅੱਕਤੀਆਂ ਕੋਲ ਉਦੇਸ਼ ਹੁੰਦੇ ਹਨ,ਸਾਧਰਣ ਲੋਕਾਂ ਕੋਲ ਇਛਾਵਾਂ ਅਤੇ ਨੀਵੇਂ ਬੰਦਿਆਂ ਕੋਲ ਸਿਰਫ ਸ਼ਕਾਇਤਾਂ ਹੀ ਹੁੰਦੀਆਂ ਹਨ। ਪ੍ਰੇਮ ਗੋਰਖੀ।
-ਪਿਸਤੌਲ ਅਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਹੈ। ਸ਼ਹੀਦ ਭਗਤ ਸਿੰਘ
--ਤਜੱਰਬਾ ਸਭ ਤੋਂ ਸਖਤ ਟੀਚਰ ਹੈ ਕਿਉਂਕਿ ਇਹ ਇਮਤਿਹਾਨ ਪਹਿਲਾਂ ਲੈਂਦਾ ਹੈ ਪਾਠ ਬਾਦ 'ਚ ਪੜ•ਾਉਂਦਾ ਹੈ। ਰਸੂਲ ਹਮਜ਼ਾਤੋਵ
--ਮਨੁੱਖਤਾ ਜਦੋਂ ਦੁੱਖ ਭੋਗਦੀ ਗੁੰਗੀ ਬਣੀ ਰਹਿੰਦੀ ਹੈ ਤਾਂ ਇਹ ਸ਼ਕਤੀ ਮੈਨੂੰ ਦੁੱਖ ਬਿਆਨ ਕਰਨ ਦੀ ਤੌਫ਼ੀਕ ਬਖਸ਼ ਦਿੰਦੀ ਹੈ। ਗੋਇਥੇ
--ਅਸਲ ਵਿਚ ਅਸੀਂ ਕਦੇ ਕਿਸੇ ਚੀਜ ਦਾ ਤਿਆਗ ਨਹੀਂ ਕਰਦੇ, ਸਿਰਫ ਵਟਾਂਦਰਾ ਕਰਦੇ ਹਾਂ। ਇਕ ਸੁੱਖ ਨੂੰ ਦੂਜੇ ਸੁਖ ਨਾਲ ਵਟਾਉਂਦੇ ਹਾਂ। ਡਾ: ਫਰਾਇਡ==
-ਮਨੋਕਪਲਨਾਵਾਂ ਜੇ ਬਹੁਤ ਜਿਆਦਾ ਸ਼ਕਤੀਸ਼ਾਲੀ ਹੋ ਜਾਣ ਤਾਂ ਮਨੋਰੋਗ ਪੈਦਾ ਹੋਣ ਦੀ ਨੌਬਤ ਆ ਜਾਂਦੀ ਹੈ। ਡਾ: ਫਰਾਇਡ
--ਦਿਨ ਦੀਵੀਂ ਸੁਪਨੇ ਦੇਖਣ ਵਾਲਾ ਆਪਣੀਆਂ ਕਲਪਨਿਕ ਉਡਾਰੀਆਂ ਨੂੰ ਦੂਜਿਆਂ ਤੋਂ ਇਸ ਲਈ ਲੁਕਾਉਂਦਾ ਹੈ ਕਿ ਇਹਨਾਂ ਦੇ ਨਸ਼ਰ ਹੋਣ ਨਾਲ ਉਸਨੂੰ ਸ਼ਰਮਸ਼ਾਰ ਨਾ ਹੋਣਾ ਪਵੇ। ਡਾ: ਫਰਾਇਡ
--ਅਸੀਂ ਸਾਰੇ ਕੁਦਰਤ ਦੀ ਵਿਸ਼ਾਲ ਪ੍ਰਯੋਗਸ਼ਾਲਾ ਦਾ ਇਕ ਹਿੱਸਾ ਹਾਂ, ਜਿਥੇ ਅਸੀਮ ਸ਼ਕਤੀ ਹਰ ਵਕਤ ਅਣਗਿਣਤ ਤਜੱਰਬਿਆਂ ਵਿਚ ਮਸਰੂਫ਼ ਰਹਿੰਦੀ ਹੈ,ਜਿਹੜੇ ਸਾਡੇ ਅਨੁਭਵਾਂ ਦਾ ਹਿੱਸਾ ਬਣਦੇ ਹਨ। ਡਾ: ਫਰਾਇਡ
-ਇਹ ਕੇਵਲ ਭਰਮ ਹੈ ਕਿ ਆਤਮ ਮਗਨਤਾ ਜਾਂ ਸਮਾਧੀ ਲਾਉਣ ਨਾਲ ਸਾਨੂੰ ਅੰਦਰੋਂ ਗਿਆਨ ਪ੍ਰਾਪਤ ਹੋ ਜਾਵੇਗਾ। ਡਾ: ਫਰਾਇਡ
--ਜਿਹੜਾ ਮਨੁੱਖ ਇਸ ਸੰਸਾਰ ਵਿਚ ਅੱਗੇ ਨਹੀਂ ਵਧਦਾ,ਆਪਣੀ ਤੱਛ ਤੇ ਗੁੰਮਨਾਮ ਹੈਸੀਅਤ ਨੂੰ ਪਰਵਾਨ ਕਰਕੇ ਜਿਉਂਦਾ ਚਲਾ ਜਾਂਦਾ ਹੈ,ਉਸਨੂੰ ਧਰਮ ਨਹੀਂ ਕਿਹਾ ਜਾ ਸਕਦਾ। ਡਾ: ਫਰਾਇਡ
-ਰੱਬ ਦੀ ਖੋਜ ਧਾਰਮਿਕ ਸਿਧਾਂਤਾਂ ਦੇ ਆਧਾਰ 'ਤੇ ਸਿਰਜੀ ਹੋਈ ਸ਼ਕਤੀਸ਼ਾਲੀ ਸ਼ਖਸ਼ੀਅਤ ਦੀ ਬਜਾਏ ਅਮੂਰਤ ਛਾਇਆ ਹੀ ਜਾਪਦੀ ਹੈ। ਡਾ: ਫਰਾਇਡ
--ਕਿੰਨਾ ਚੰਗਾ ਹੁੰਦਾ ਜੇ ਸੱਚਮੁੱਚ ਹੀ ਕੋਈ ਰੱਬ ਹੁੰਦਾ, ਜਿਸਨੇ ਸੰਸਾਰ ਦੀ ਰਚਨਾ ਕੀਤੀ ਹੁੰਦੀ,ਜੋ ਮਿਹਰਵਾਨ ਕਿਰਪਾਲੂ ਅਤੇ ਨਿਆਂ ਪਸੰਦ ਹੁੰਦਾ। ਡਾ: ਫਰਾਇਡ
--ਕੀ ਮੌਤ ਤੋਂ ਬਾਦ ਜੀਵਨ ਸੰਭਵ ਹੈ? ਅਸਲ 'ਚ ਇਹ ਸਾਡੀਆਂ ਅਮਰ ਰਹਿਣ ਦੀਆਂ ਖਾਹਿਸ਼ਾਂ ਹੀ ਹਨ। ਡਾ: ਫਰਾਇਡ
--ਧਰਮ ਮਨੁੱਖ ਨੂੰ ਬੇਬਸੀ ਦੇ ਅਹਿਸਾਸ ਤੋਂ ਮੁਕਤ ਕਰਨ ਦੇ ਮਕਸਦ ਨਾਲ ਹੋਂਦ ਵਿਚ ਆਇਆ ਸੀ ਪਰ ਇਸਨੇ ਸਾਨੂੰ ਹੋਰ ਬੇਬਸ ਕਰ ਦਿਤਾ। ਡਾ:ਫਰਾਇਡ
-- 108---ਵਿਗਿਆਨ- ਚੰਗੇ ਇਨਸਾਨ,ਜ਼ਿੰਦਗੀ ਦੇ ਸਬਕ
--ਵਿਗਿਆਨ ਦੇ ਅਨੇਕਾਂ ਪਰਤੱਖ ਅਤੇ ਅਪਰਤੱਖ ਵਿਰੋਧੀ ਹਨ। ਜੋ ਵਿਗਿਆਨ ਵਲੋਂ ਧਾਰਮਿਕ ਸ਼ਰਧਾ ਨੂੰ ਲਾਏ ਗਏ ਖੋਰੇ ਕਾਰਨ ਇਸ ਨੂੰ ਮੁਆਫ ਕਰਨ ਲਈ ਤਿਆਰ ਨਹੀ।
--ਪੱਤਝੜ ਵਿਚ ਵੀ ਅਗਲੀ ਰੁੱਤ ਤੇ ਯਕੀਨ ਰੱਖੋ ਅਤੇ ਫੁੱਲਾਂ ਵਾਲੀਆਂ ਕਲਮਾਂ ਲਾਉਣ ਲਈ ਜਮੀਨ ਤਿਆਰ ਕਰੋ। ਸੁਰਜੀਤ ਪਾਤਰ
--ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਦੇ  ਲੇਖਕ ਹੋ। ਆਪਣੀ ਕਹਾਣੀ ਲਿਖਣ ਲਗਿਆਂ ਕਲਮ ਕਿਸੇ ਹੋਰ ਦੇ ਹੱਥ 'ਚ ਨਾ ਫੜਾਓੋ
---ਜ਼ਿੰਦਗੀ ਉਦੋਂ ਤਕ ਸਬਕ ਦੁਹਰਾਉਂਦੀ ਰਹਿੰਦੀ ਹੈ ਜਦ ਤਕ ਤੁਸੀਂ ਇਸਨੂੰ ਸਿਖ ਨਾ ਲਓ। ਰਸੂਲ ਹਮਜਾਤੋਵ
--ਦੋਸਤ ਉਹੀ ਚੰਗਾ ਹੁੰਦਾ ,ਜਿਸਦੇ ਉਹੀ ਦੁਸ਼ਮਣ ਹੋਣ ਜੋ ਤੁਹਾਡੇ। ਇਬਰਾਹੀਮ ਲਿੰਕਨ
--ਚੰਗਾ ਇਨਸਾਨ ਲੱਭਣ ਦੀ ਬਜਾਏ ਖੁਦ ਚੰਗੇ ਇਨਸਾਨ ਬਣੋ।
--ਕਿਸੇ ਦੇ ਵਿਹਾਰ ਨੂੰ ਆਪਣੀ ਅੰਦਰੂਨੀ ਸ਼ਾਂਤੀ ਤਬਾਹ ਕਰਨ ਦੀ ਆਗਿਆ ਨਾ ਦਿਓ। ਦਲਾਈ ਲਾਮਾ
--ਆਪਣੇ ਨਾਲ ਕਿਸੇ ਦਾ ਮਕਾਬਲਾ ਨਾ ਕਰੋ,ਅਜਿਹਾ ਕਰਕੇ ਤੁਸੀਂ ਖੁਦ ਆਪਣੀ ਬੇਇਜ਼ਤੀ ਕਰਦੇ ਹੋ। ਬਿਲ ਗੇਟਸ
--ਮੈਨੂੰ ਤੀਜੇ ਵਿਸ਼ਵ ਯੁੱਧ ਬਾਰੇ ਨਹੀਂ ਪਤਾ ਕਿ ਹੋਵੇਗਾ ਕਿ ਨਹੀਂ ਪਰ ਚੌਥੇ ਬਾਰੇ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਕਦੇ ਵੀ ਨਹੀਂ ਹੋਵੇਗਾ । ਆਈਨਸਟਾਈਨ
--ਆਪਣੇ ਨਿਸ਼ਾਨ ਛੱਡੋ ,ਦਾਗ ਨਹੀਂ। ਬੁੱਧ
--ਮੈਂ ਬਾਈਬਲ ਵਾਂਗ ਆਪਣੀ ਕਿਤਾਬ 'ਚ ਜੇ ਲਿਖ ਵੀ ਦੇਵਾਂ ਕਿ ਸੂਰਜ ਧਰਤੀ ਦੁਆਲੇ ਘੁਮਦਾ ਹੈ ਤਾਂ ਨਾ ਤਾਂ ਮੇਰੀ ਕਿਤਾਬ ਸੂਰਜ ਨੇ ਪੜਣੀ ਹੈ ਅਤੇ ਨਾ ਹੀ ਧਰਤੀ ਨੇ ਕਿ ਉਹ ਸੂਰਜ ਦੁਆਲੇ ਘੁਮਣੋ ਹਟ ਜਾਵੇ। ਗਲੈਲੀਓ
-ਜੇਕਰ ਸਾਰੀ  ਦੁਨੀਆਂ ਖੁਸ਼ ਹੋ ਜਾਵੇ ਤਾਂ ਮੈਂ ਦਾਅਵਾ ਕਰਦਾ ਹਾਂ ਕਿ ਕੋਈ ਵੀ ਧਰਮ ਨਹੀਂ ਬਚੇਗਾ। ਬਰੰਟਡ ਰਸਲ
--ਸੰਗਠਿਤ ਧਰਮ ਇਕ ਜੇਲ•ਖਾਨਾ ਬਣ ਜਾਂਦਾ ਹੈ। ਉਹ ਤੁਹਾਨੂੰ ਬਣੇ ਬਣਾਏ ਸਿਧਾਂਤ ਦਿੰਦਾ ਹੈ। ਤੁਹਾਡਾ ਇਕੋ ਇਕ ਕੰਮ ਹੈ ਬਿਨਾਂ ਕਿਸੇ ਤਰਕ ਵਿਤਰਕ ਦੇ ਇਨਾਂ ਨੂੰ ਮੰਨਣਾ। ਓਸ਼ੋ
--ਸੰਗਠਿਤ ਧਰਮ ਰਾਜਨੀਤੀ ਦਾ ਹੀ ਦੂਜਾ ਰੂਪ ਹੈ। ਰਾਜਨੇਤਾ ਅਤੇ ਪੁਰੋਹਿਤ ਹਮੇਸ਼ਾ ਮਨੁੱਖ ਜਾਤੀ ਦੇ ਖਿਲਾਫ਼ ਸਾਜਿਸ਼ਾਂ ਕਰਦੇ ਹਨ ਅਤੇ ਇਕ ਦੂਜੇ ਦੇ ਸਹਾਇਕ ਹਨ। ਓਸ਼ੋ
-ਧਰਮਾਂ ਦੇ ਨਾਲ ਸਭ ਤਰ•ਾਂ ਦੇ ਅੰਧ ਵਿਸ਼ਵਾਸ਼ ਜੁੜੇ ਹੋਏ ਹਨ ਜੋ ਤੁਹਾਡੀ ਬੁਧਮਤਾ, ਦ੍ਰਿਸ਼ਟੀ ਅਤੇ ਸੰਸਾਰ 'ਚ ਸੰਸਾਰ 'ਚ ਨਵਾਂ ਮਨੁੱਖ ਪੈਦਾ ਕਰਨ ਦੀਆਂ ਤੁਹਾਡੀਆਂ ਸੰਭਾਨਾਵਾਂ 'ਚ ਅੜਿਕਾ ਡਾਹ ਰਹੇ ਹਨ। ਓਸ਼ੋ
--ਤੁਹਾਡੇ ਸਾਰੇ ਪ੍ਰਮਾਤਮਾਂ ਕੀ ਹਨ। ਸਿਰਫ ਤਸੱਲੀ ਹੈ ਕਿਉਂਕਿ ਤੁਸੀਂ ਭੀੜ 'ਚ ਇਕੱਲੇ ਮਹਿਸੂਸ ਕਰ ਰਹੇ ਹੋ। ਓਸ਼ੋ
-ਮਨੁੱਖ ਨੇ ਪ੍ਰਮਾਤਮਾ ਨੂੰ ਆਪਣੇ ਵਰਗਾ ਬਣਾਇਆ ਇਹ ਹੀ ਕਾਰਨ ਹੈ ਕਿ ਚੀਨੀਆਂ ,ਅਫ਼ਰੀਕੀਆਂ ਦਾ ਰੱਬ ਹਿੰਦੂਆਂ ਰੱਬ ਤੋਂ ਵੱਖਰਾ ਹੈ। ਓਸ਼ੋ
--ਜੇ ਦੁਨੀਆਂ ਤੋਂ ਸਾਰੇ ਧਰਮ ਵਿਦਾ ਹੋ ਜਾਣ ਤਾਂ ਉਹਨਾਂ ਦੇ ਨਾਲ ਹੀ Àਹਨਾਂ ਦੀਆਂ ਮੂਰਖਤਾਪੂਰਣ ਗੱਲਾਂ ਵੀ ਵਿਦਾ ਹੋ ਜਾਣਗੀਆਂ। ਆਚਾਰੀਆ ਰਜਨੀਸ਼
--109--ਜ਼ੁੰਮੇਵਾਰੀ -ਪਰਸੰਸਾ -ਸੇਵਾ
--ਜੇ ਤੁਸੀਂ ਸੁਪਨਾ ਲੈ ਸਕਦੇ ਹੋ ਤਾਂ ਉਸਨੂੰ ਪੂਰਾ ਵੀ ਕਰ ਸਕਦੇ ਹੋ। ਵਿਲੀਅਮ ਆਰਥਰ ਵਰਡ
--ਕੋਈ ਪਲ ਅਜਿਹਾ ਨਹੀਂ ਹੁੰਦਾ ਜਿਹੜਾ ਕਰਤਵ ਤੋਂ ਸੱਖਣਾ ਹੋਵੇ। ਸਿਸਰੋ
--ਤੁਸੀਂ ਆਪਣੇ ਕਹੇ ਹੋਏ ਸ਼ਬਦਾਂ ਲਈ ਹੀ ਜੁਮੇਵਾਰ ਨਹੀਂ ਹੁੰਦੇ, ਬਲਕਿ ਉਸ ਲਈ ਜਿਮੇਵਾਰ ਹੁੰਦੇ ਹੋ ਜੋ ਤੁਸੀਂ ਅਣਕਿਹਾ ਛੱਡ ਦਿਤਾ ਹੈ। ਮਾਰਟਨ ਲੂਥਰ ਕਿੰਗ
--ਜੇ ਕੋਈ ਮੂਰਖ ਸਾਰੀ ਉਮਰ ਕਿਸੇ ਸਿਆਣੇ ਦਾ ਸੰਗ ਕਰਦਾ ਰਹੇ ਤਾਂ ਵੀ ਉਹ ਸਿਆਣਪ ਦੇ ਮਾਰਗ ਨੂੰ ਨਹੀਂ ਸਮਝ ਸਕਦਾ,ਜਿਵੇਂ ਕੋਈ ਚਮਚਾ ਭੋਜਨ ਦਾ ਸਵਾਦ ਨਹੀਂ ਮਾਣ ਸਕਦਾ। ਪਰ ਜੇ ਕੋਈ ਮੂਰਖ ਇਕ ਪਲ ਲਈ ਵੀ ਸਿਆਣੇ ਸੰਗ ਸਜਗ ਤੇ ਚੇਤੰਨ  ਹੋ ਕੇ ਦੇਖ ਲਵੇ ਤਾਂ ਉਹ ਸਿਆਣਪ ਦੇ ਮਾਰਗ ਇਕ ਦਮ ਸਮਝ ਜਾਂਦਾ ਹੈ ਜਿਵੇਂ ਜੀਭ ਭੋਜਨ ਦੇ ਸਵਾਦ ਜਾਣ ਲੈਂਦੀ ਹੈ। ਧਮਪਦ
--ਜਿਹੜੇ ਪਰਮਾਤਮਾਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਵਧੇਰੇ ਜਿਮੇਵਾਰੀ ਨਾਲ ਜਿਉਣਾ ਪੈਂਦਾ ਹੈ। ਡਾ: ਨਰਿੰਦਰ ਸਿੰਘ ਕਪੂਰ
--ਦੁਰਭਾਗ ਇਹ ਹੈ ਕਿ ਮਨੁੱਖ ਪਰਸੰਸਾ ਕਰਨ ਵਾਲੇ ਦੀ, ਸੇਵਾ ਕਰਨ ਨਾਲੋਂ ਵੀ ਜਿਆਦਾ ਕਦਰ ਕਰਦਾ ਹੈ। ਡਾ: ਨਰਿੰਦਰ ਸਿੰਘ ਕਪੂਰ
--ਨਾਖੁਸ਼ ਵਿਆਹੁਤਾ ਜੀਵਨ ਵਿਚ ਪਿਆਰ ਦੀ ਨਹੀਂ ਬਲਕਿ ਦੋਸਤੀ ਦੀ ਕਮੀ ਹੁੰਦੀ ਹੈ। ਡਾ: ਨਰਿੰਦਰ ਸਿੰਘ ਕਪੂਰ
--ਉਦੇਸ਼ ਨਾਲ ਜੇ ਸਮੇਂ ਦੀ ਹੱਦ ਨਾ ਬੰਨ•ੀ ਜਾਵੇ ਤਾਂ ਇਹ ਸੁਪਨਾ ਹੀ ਅਖਵਾਉਂਦਾ ਹੈ। ਡਾ: ਨਰਿੰਦਰ ਸਿੰਘ ਕਪੂਰ
--ਬੰਦਾ ਆਪ ਹੀ ਆਪਣੇ ਸਵੈ ਦਾ ਅਸਲੀ ਮਾਲਕ ਹੁੰਦਾ ਹੈ। ਜਦੋਂ ਕੋਈ ਆਪਣੇ ਸਵੈ ਦਾ ਮਾਲਕ ਬਣ ਜਾਂਦਾ ਹੈ ਤਾਂ ਇਹ ਇਕ ਦੁਰਲੱਭ ਘਟਨਾ ਹੁੰਦੀ ਹੈ। ਧਮਪੱਦ
-ਹੋਰਾਂ ਦੇ ਦੋਸ਼ ਲਭਣੇ ਸੌਖੇ ਪਰ ਆਪਣੇ ਦੋਸ਼ ਦੇਖਣੇ ਔਖੇ ਹਨ। ਹੋਰਾਂ ਦੇ ਦੋਸ਼ ਬੰਦਾ ਲੋਕਾਂ ਸਾਹਮਣੇ ਤੂੜੀ ਵਾਂਗ ਉਡਾਉਣ ਲਈ ਕਾਹਲਾ ਹੁੰਦਾ ਪਰ ਦੋਸ਼ ਉਹ ਜੁਆਰੀ ਦੀ ਚਲ ਵਾਂਗ ਲੁਕਾ ਰਖਦਾ ਹੈ।
ਜੋ ਦੂਸਰਿਆਂ ਦੇ ਦੋਸ਼ ਦੇਖਦਾ ਅਤੇ ਗੁੱਸਾ ਕਰਦਾ ਹੈ ਉਸਦੇ ਆਪਣੇ ਦੋਸ਼ ਵਧਦੇ ਜਾਂਦੇ ਹਨ ਅਤੇ ਅਖੀਰ ਇਹ ਉਸਦੇ ਵਸੋਂ ਬਾਹਰੇ ਹੋ ਜਾਂਦੇ ਹਨ। ਧਮਪੱਦ
--ਜੋ ਲੋਕ ਜਵਾਨੀ 'ਚ ਆਪਣ ਆਪ ਨਾਲ ਇੱਕਸੁਰਤਾ ਪੈਦਾ ਨਹੀਂ ਕਰਦੇ ਉਹ ਜੀਵਨ ਦੇ ਅਸਲੀ ਖਜਾਨੇ ਹਾਸਿਲ ਨਹੀਂ ਕਰਦੇ, ਅਖੀਰ ਤਲਾਅ ਕੰਢੇ ਬੈਠੇ ਲੰਮੀਆਂ ਲੱਤਾਂ ਵਾਲੇ ਪੰਛੀਆਂ ਵਾਂਗ ਉਦਾਸ ਨਜ਼ਰ ਆਉਂਦੇ ਹਨ। ਧਮਪੱਦ
-ਜੋ ਕੋਈ ਆਦਮੀ ਉਚੀਆਂ ਸੁੱਚੀਆਂ ਗੱਲਾਂ ਕਰਦਾ ਪਰ ਆਪ ਅਮਲ ਨਹੀਂ ਕਰਦਾ, ਉਹ ਉਚੇ ਸੁੱਚੇ ਜੀਵਨ ਦਾ ਅਨੰਦ ਨਹੀਂ ਮਾਣ ਸਕਦਾ। ਉਹ ਉਸ ਚਰਵਾਹੇ ਵਰਗਾ ਹੁੰਦਾ ਹੈ ,ਜਿਹੜਾਂ ਆਪਣੇ ਮਾਲਕ ਦੀਆਂ ਗਾਵਾਂ ਗਿਣਦਾ ਰਹੇ। ਧਮਪੱਦ
-ਜਿਵੇਂ ਕੋਈ ਸੁਨਿਆਰ ਚਾਂਦੀ ਨੂੰ ਸ਼ੁਧ ਕਰਦਾ ਹੈ ਇਵੇਂ ਹੀ ਸਿਆਣਾ ਆਦਮੀ ਹੌਲੀ ਹੌਲੀ ਅਤੇ ਥੋੜਾ ਥੋੜਾ ਕਰਕੇ ਆਪਣੇ ਦੋਸ਼ ਖਤਮ ਕਰਦਾ ਰਹਿੰਦਾ ਹੈ। ਧਮਪੱਦ
--ਸਦੀਵੀ ਸੱਚ ਭਾਵ ਸ੍ਰਿਸ਼ਟੀ ਦੇ ਸਰਵਵਿਆਪੀ ਨਿਯਮਾਂ ਨੂੰ ਜਾਨਣ ਵਾਲਾ ਮਨ ਸਦਾ ਖੁਸ਼ ਰਹਿੰਦਾ ਹੈ,ਸਿਆਣੇ ਬੰਦੇ ਸਦਾ ਕਾਇਮ ਰਹਿਣ ਵਾਲੇ ਸੱਚ ਵਿਚ ਵਿਚਰਦੇ ਹਨ। ਧਮਪੱਦ
--ਨਫ਼ਰਤ ਅਤੇ ਲੋਭ ਤੋਂ ਭੈੜੀ ਕੋਈ ਅੱਗ ਨਹੀਂ ਹੁੰਦੀ, ਸ਼ਾਂਤ ਚਿੱਤ ਹੋਕੇ( ਨਿਰਵਾਣ) ਤੋਂ ਵੱਧ ਹੋਰ ਕੋਈ ਸੁੱਖ ਨਹੀਂ ਹੁੰਦਾ। ਧਮਪੱਦ
--110--ਗਿਆਨੀ,-ਮਨ- ਕਲਾ ਕੌਸ਼ਲਤਾ
--ਬਹੁਤਾ ਬੋਲਣ ਵਾਲਾ ਗਿਆਨੀ ਨਹੀਂ ਹੁੰਦਾ, ਪਰ ਜੋ ਸ਼ਾਂਤ ਰਹੇ,ਨਫ਼ਰਤ ਤੋਂ ਦੂਰ ਰਹੇ,ਡਰ ਮੁਕਤ ਹੋਵੇ, ਹੋਰਾਂ ਦੀਆਂ ਭੁੱਲਾਂ ਮਾਫ਼ ਕਰਨ ਦੀ ਸਮਰੱਥਾ ਰਖਦਾ ਹੋਵੇ, ਉਹ ਅਸਲ ਬੁਧੀਮਾਨ ਗਿਆਨੀ ਹੁੰਦਾ ਹੈ। ਧਮਪੱਦ
--ਉਸਨੇ ਮੈਨੂੰ ਬੇਇਜ਼ਤ ਕੀਤਾ , ਉਸਨੇ ਮੇਰਾ ਨੁਕਸਾਨ ਕੀਤਾ,ਉਸਨੇ ਮੈਨੂੰ ਹਰਾ ਦਿਤਾ,ਉਸਨੇ ਮੈਨੂੰ ਧੋਖਾ ਦਿਤਾ। ਜਿਹਨਾਂ ਲੋਕਾਂ ਦੇ ਮਨ 'ਚ ਅਜਿਹੇ ਵਿਚਾਰ ਭਰੇ ਹਨ ,ਉਹ ਕਦੇ ਨਫ਼ਰਤ ਤੋਂ ਮੁਕਤ ਨਹੀਂ ਹੋ ਸਕਦੇ। ਧਮਪੱਦ
--ਸਾਡੇ ਜੀਵਨ ਨੂੰ ਘੜਣ ਵਾਲਾ ਸਾਡਾ ਆਪਣਾ ਹੀ ਮਨ ਹੁੰਦਾ ਹੈ। ਅਸੀਂ ਅੱਜ ਜੋ ਵੀ ਹਾਂ ਆਪਣੇ ਕੱਲ• ਦੇ ਵਿਚਾਰਾਂ ਕਰਕੇ ਹਾਂ। ਸਾਡੇ ਅੱਜ ਦੇ ਵਿਚਾਰ ਸਾਡੇ ਭਲਕ ਦੇ ਜੀਵਨ ਦੀ ਸਿਰਜਣਾ ਕਰਨਗੇ।
--ਖੋਟੇ ਮਨ ਨਾਲ ਬੋਲਣ ਵਾਲੇ ਬੰਦੇ ਮਗਰ ਦੁੱਖ ਇੰਜ ਚਲਦੇ ਹਨ ਜਿਵੇਂ ਗੱਡਾ ਧੂਹਣ ਵਾਲੇ ਬੈਲ ਮਗਰ ਪਹੀਏ। ਧਮਪੱਦ
-ਕਾਰਨ ਹਮੇਸ਼ਾ ਮੌਜੂਦ ਹੁੰਦੇ ਹਨ ਪਰ ਹਮੇਸ਼ਾ ਉਚਿਤ ਰੂਪ 'ਚ ਨਹੀਂ ਹੁੰਦੇ। ਕਾਰਲ ਮਾਰਕਸ
--ਹਰ ਬੰਦਾ ਬਿਨਾ ਤਕਲੀਫ ਦੇ ਖੁਸ਼ੀ ਚਾਹੁੰਦਾ ਹੈ ਪਰ ਅਸਮਾਨ 'ਤੇ ਸਤਰੰਗੀ ਪੀਂਘ ਬਰਸਾਤ ਤੋਂ ਬਿਨਾ ਨਹੀਂ ਪੈਂਦੀ। ਧਮਪੱਦ
--ਕਿਸੇ ਜੀਵ ਦੇ ਹਾਲਾਤ 'ਚ ਮਾਮੂਲੀ ਤਬਦੀਲੀ, ਉਸਦੀ ਸਿਹਤ , ਸ਼ਕਤੀ ਤੇ ਉਪਜਾਇਕਾ'ਚ ਵਾਧਾ ਕਰਦੀ ਹੈ। ਜਦ ਕਿ ਵੱਡੀਆਂ ਤਬਦੀਆਂ ਉਸਨੂੰ ਡਿਸਟਰਬ ਕਰਕੇ ਬਾਂਝ ਬਣਾ ਦਿੰਦੀਆਂ ਹਨ। ਚਾਰਲਸ ਡਾਰਵਨ
--ਜਿਸ ਸਜ ਧਜ ਨਾਲ ਕੋਈ ਕਤਲਗਾਹ 'ਚ ਜਾਂਦਾ ਹੈ,ਉਹ ਸ਼ਾਨ ਹੀ ਸਦਾ ਸਲਾਮਤ ਰਹਿੰਦੀ ਹੈ। ਇਹ ਜਾਨ ਤਾਂ ਆਉਣੀ ਜਾਣੀ ਹੈ, ਇਸ ਜਾਨ ਦੀ ਕੋਈ ਗੱਲ ਨਹੀਂ । ਫੈਜ਼ ਅਹਿਮਦ ਫੈਜ਼
--ਕੌਣ ਕਹਿੰਦਾ ਹੈ ਕਿ ਅੰਬਰ 'ਚ ਮੋਰੀ ਨਹੀਂ ਹੋ ਸਕਦੀ,ਰੂਹ ਨਾਲ ਇਕ ਪੱਥਰ ਤਾਂ ਵਗਾਹ ਕੇ ਦੇਖੋ। ਦੁਸ਼ਿਅੰਤ ਕੁਮਾਰ
--ਮੁਹੱਬਤ ਕਰਨ ਲਈ ਵੀ ਡੂੰਘੀ ਕਲਾ ਕੌਲਸ਼ਤਾ ਦੀ ਲੋੜ ਹੁੰਦੀ ਹੈ ,ਭਾਵੇਂ ਕਿ ਸਾਰੇ ਮੁਹੱਬਤ ਕਰਨ ਵਾਲੇ ਕਵੀ ਨਹੀਂ ਹੁੰਦੇ। ਕਰਤੁਲ ਐਨ ਹੈਦਰ
--ਦੁੱਖ ਅਤੇ ਖੁਸ਼ੀ ਲਫ਼ਜ਼ਾਂ ਰਾਹੀਂ ਪ੍ਰਗਟ ਨਹੀਂ ਕੀਤੇ ਜਾ ਸਕਦੇ। ਕਰਤੁਲ ਐਨ ਹੈਦਰ
--ਖੋਜੀ ਤੇ ਬਾਗੀ ਆਤਮਾ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀ ਹੈ, ਕਈ ਵਾਰ ਘਾਹ ਪੱਥਰਾਂ ਦੇ ਹੇਠੋਂ ਵੀ ਆਪਣਾ ਰਾਹ ਬਣਾ ਲੈਂਦਾ ਹੈ। ਕਰਾਤੁਲਐਨ ਹੈਦਰ
--ਘਰ ਅਜਿਹੀ ਥਾਂ ਹੋਣਾ ਚਾਹੀਦਾ ਹੈ ਜਿਥੇ ਬੱਚਿਆਂ ਨੂੰ ਖੁਸ਼ੀ, ਨੌਜਵਾਨਾਂ ਨੂੰ ਮੁਹੱਬਤ ਅਤੇ ਬਜ਼ੁਰਗਾਂ ਨੂੰ ਚੈਨ ਮਿਲੇ। ਕਰਤੁਲ ਐਨ ਹੈਦਰ
--ਹਰ ਆਏ ਮਹਿਮਾਨ ਨਾਲ ਇਸ ਤਰ•ਾਂ ਵਰਤਾਓ ਕਰੋ ਕਿ ਉਹ ਫਿਰ ਵਾਪਸ ਆਉਣ ਆਸ ਨਾਲ ਜਾਵੇ। ਕਰਤੁਲ ਐਨ ਹੈਦਰ
--ਸ਼ਰਾਬ ਦੀ ਮਾਤਰਾ ਨਹੀਂ ਦੇਖੀ ਜਾਂਦੀ,ਉਸਦੀ ਖੁਸ਼ਬੂ, ਉਸਦਾ ਸਵਾਦ ਤੇ ਤਾਕਤ ਦੇਖੀ ਜਾਂਦੀ ਹੈ। ਰਸੂਲ ਹਮਜ਼ਾਤੋਵ
--ਮੈਂ ਜਿਸਤਰਾਂ ਦਾ ਹਾਂ ਉਸ ਨਾਲੋਂ ਚੰਗਾ ਤੇ ਨਾ ਭੈੜਾ ਬਨਣ ਦੀ ਆਸ ਰਖਦਾ ਹਾਂ। ਕਰਤੁਲ ਐਨ ਹੈਦਰ
--ਜਿਹੜੇ ਪੰਛੀ ਆਹਲਣੇ ਬਦਲਣ 'ਚ ਰਹਿੰਦੇ ਹਨ, ਅਖੀਰ ਉਹਨਾਂ ਨੂੰ ਆਹਲਣਿਆਂ ਤੋਂ ਬਗੈਰ ਹੀ ਰਹਿਣਾ ਪੈਂਦਾ ਹੈ। ਰਸੂਲ ਹਮਜ਼ਾਤੋਵ
--ਗੀਤ ਪੰਛੀ ਦੀ ਜਰੂਰਤ ਤਾਂ ਹੈ ਪਰ ਆਹਲਣੇ ਬਗੈਰ ਵੀ ਉਸਦਾ ਸਰਦਾ ਨਹੀਂ। ਅੱਗ ਦਾ ਦਰਿਆ( ਕਰਾਤੁਲਐਨ ਹੈਦਰ
--ਕਵਿਤਾ ਲਿਖਣਾ ਅਤੇ ਚੁਸਤੀਆਂ ਦਿਖਾਉਣਾ ਦੋ ਬੇਮੇਲ ਗੱਲਾਂ ਹਨ। ਰਸੂਲ ਹਮਜ਼ਾਤੋਵ
--ਕਲਾ , ਕੌਸ਼ਲਤਾ ਅਤੇ ਮਿਹਨਤ ਇਕੋ ਘੋੜੇ 'ਤੇ ਸਵਾਰ ਹੁੰਦੀਆਂ ਹਨ। ਰਸੂਲ ਹਮਜ਼ਾਤੋਵ
--ਮਾਪਿਆਂ ਵਿਚਕਾਰ ਜਿੰਨਾਂ ਜਿਆਦਾ ਪਿਆਰ ਹੋਵੇਗਾ ਬੱਚੇ ਉਨੇ ਹੀ ਖੂਬਸੂਰਤ ਹੋਣਗੇ। ਗੁਰਬਖਸ਼ ੰਿਸੰਘ
--ਜੇ ਲੇਖਕ ਬਿਨਾਂ ਪਿਆਰ ਦੇ ਆਪਣੇ ਵਿਸ਼ੇ ਨਾਲ ਵਿਆਹ ਕਰਦਾ ਹੈ ਤਾਂ ਫਿਰ ਮੁਰਦਾ ਕਿਤਾਬਾਂ ਹੀ ਪੈਦਾ ਹੋਣਗੀਆਂ। ਰਸੂਲ ਹਮਜ਼ਾਤੋਵ
--111-ਵਹਾਅ ਦੇ ਉਲਟ--ਕਵੀ-ਲਿਖਾਰੀ
--ਚੰਗੀ ਮੱਛੀ ਪਾਣੀ ਦੇ ਵਹਾਅ ਦੇ ਉਲਟ ਚਲਦੀ ਹੈ। ਚੰਗਾ ਲੇਖਕ ਆਪਣੇ ਦਿਲ ਤੋਂ ਪ੍ਰੇਰਨਾ ਲੈ ਕੇ ਦੁਨੀਆਂ ਦੀ ਰਾਇ ਦੇ ਖਿਲਾਫ਼ ਖੜਦਾ ਹੈ। ਰਸੂਲ ਹਮਜ਼ਾਤੋਵ
--ਚੋਰੀ ਹੋਣ ਪਿਛੋਂ ਦਰਵਾਜੇ ਨੂੰ ਭਾਰਾ ਜਿੰਦਰਾ ਲਾਉਣ ਦਾ ਕੋਈ ਫਾਇਦਾ ਨਹੀਂ। ਰਸੂਲ ਹਮਜ਼ਾਤੋਵ
--ਜਿਹੜਾ ਬੰਦਾ ਸ਼ਰਮਨਾਕ ਵਿਵਹਾਰ ਕਰਕੇ ਕਈ ਸਾਲਾਂ ਪਿਛੋਂ ਉਸ ਉਪਰ ਪਛਤਾਉਂਦਾ ਹੈ,ਉਹ ਰੱਦ ਕੀਤੇ ਨੋਟਾਂ ਨਾਲ ਪੁਰਾਣਾ ਕਰਜਾ ਅਦਾ ਕਰਨਾ ਚਾਹੁਦਾ ਹੈ। ਰਸੂਲ ਹਜਜ਼ਾਤੋਵ
--ਲਫ਼ਜ਼ ਬਰਸਾਤ ਵਾਂਗ ਹੁੰਦੇ ਹਨ, ਜੋ ਪਹਿਲੀ ਵਾਰ ਨਿਆਮਤ, ਦੂਜੀ ਵਾਰ ਚੰਗੀ ,ਤੀਜੀ ਵਾਰ ਬਰਦਾਸ਼ਤ ਕਰਨਯੋਗ ਅਤੇ ਚੌਥੀ ਵਾਰ ਕਿਆਮਤ ਲਗਦੀ ਹੈ। ਰਸੂਲ ਹਮਜ਼ਾਤੋਵ
---ਜਿਹੜਾ ਲੇਖਕ ਆਪਣੇ ਮਹਿਬੂਬ ਦੀ ਹਾਜਰੀ 'ਚ ਕਾਗਜ ਤੇ ਕਲਮ ਨਹੀਂ ਰਖ ਸਕਦਾ ਉਹ ਜਰੂਰ ਦੰਭੀ ਤੇ ਪਾਖੰਡੀ ਹੈ। ਰਸੂਲ ਹਮਜ਼ਾਤੋਵ
--ਲੇਖਕ ਲਈ ਵਿਚ ਵਿਚਾਲੇ ਦੀ ਗੱਲ ਸਭ ਤੋਂ ਭੈੜੀ ਹੈ। ਉਸਨੂੰ ਉਸ ਭੇੜੀਏ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸਨੇ ਸਹਾ ਹੜੱਪ ਲਿਆ ਜਾਂ ਉਸ ਸਹੇ ਵਾਂਗ ਜੋ ਭੇੜੀਏ ਤੋਂ ਬਚ ਗਿਆ। ਰਸੂਲ ਹਮਜ਼ਾਤੋਵ
--ਦਿਲ 'ਚ ਘਰ ਬਣਾਉਣ ਲਈ ਪਿਆਰ ਆਗਿਆ ਨਹੀਂ ਮੰਗਦਾ। ਖਲੀਲ ਜ਼ਿਬਰਾਨ
--ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਨਾਲ ਕਲਮ ਫੜ•ਣੀ ਚਾਹੀਦੀ ਹੈ ਕਿਸੇ ਦੀ ਰੀਸ ਨਾਲ ਨਹੀਂ। ਰਸੂਲ ਹਮਜ਼ਾਤੋਵ
--ਅਸਲ ਕਵੀ ਉਹ ਹੈ ਜਦ ਉਹ ਕਵਿਤਾ 'ਚ ਆਪਣਾ ਦਰਦ ਬਿਆਨ ਕਰੇ ਤਾਂ ਲੋਕ ਇਸ ਨੂੰ ਆਪਣਾ ਦਰਦ ਮਹਿਸੂਸ ਕਰਨ। ਰਸੂਲ ਹਮਜ਼ਾਤੋਵ
--ਜਿਹੜੇ ਲਿਖਾਰੀ ਬਹੁਤੇ ਵਿਸ਼ਿਆਂ ਮਗਰ ਭੱਜੇ ਫਿਰਦੇ ਰਹਿੰਦੇ ਹਨ, ਉਹ ਉਸ ਆਦਮੀ ਵਾਂਗ ਹਨ ਜਿਸਨੇ 28 ਵਿਆਹ ਕਰਵਾਏ ਪਰ ਕੋਈ ਵੀ ਤੀਵੀਂ ਉਸ ਕੋਲ ਨਾ ਰਹੀ। ਰਸੂਲ ਹਮਜ਼ਾਤੋਵ
--ਕਦੇ ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦੱਸੋ, ਇਹ ਕਹੋ ਕਿ ਮੈਨੂੰ ਅੱਖਾਂ( ਦ੍ਰਿਸ਼ਟੀ) ਦਿਓ। ਰਸੂਲ ਹਮਜ਼ਾਤੋਵ
--ਜਿੰਨਾ ਚਿਰ ਕੋਈ ਲਫ਼ਜ਼ ਦਿਲ 'ਚੋਂ ਹੋ ਕੇ ਨਹੀਂ ਆਉਂਦਾ ਉਸਨੂੰ ਦੁਨੀਆਂ 'ਚ ਨਹੀਂ ਛੱਡਿਆ ਜਾਣਾ ਚਾਹੀਦਾ। ਰਸੂਲ ਹਮਜ਼ਾਤੋਵ
--ਸੌਹਾਂ ਖਾਣ ਵਾਲੇ ਲੋਕ ਆਮ ਤੌਰ 'ਤੇ ਝੂਠੇ ਹੁੰਦੇ ਹਨ। ਰਸੂਲ ਹਮਜ਼ਾਤੋਵ
-ਜੋ ਆਦਮੀ ਗਾਇਕ ਦਾ ਦਿਲ ਲੈ ਕੇ ਜੰਮਿਆ ਪਰ ਗੂੰਗਾ ਹੈ , ਚੰਗਾ ਸੀ ਕਿ ਉਹ ਨਾ ਹੀ ਜੰਮਦਾ। ਰਸੂਲ ਹਮਜ਼ਾਤੋਵ
--ਕੁਝ ਲੋਕ ਇਸ ਕਰਕੇ ਨਹੀਂ ਬੋਲਦੇ ਕਿ ਉਹਨਾਂ ਦੇ ਦਿਮਾਗ 'ਚ ਵਿਚਾਰਾਂ ਦੀ ਭੀੜ ਹੁੰਦੀ ਹੈ ਬਲਕਿ ਉਹਨਾਂ ਦੀ ਜ਼ੁਬਾਨ 'ਤੇ ਖੁਜਲੀ ਹੋ ਰਹੀ ਹੁੰਦੀ ਹੈ। ਰਸੂਲ ਹਮਜ਼ਾਤੋਵ
--ਰਿਆਇਤਾਂ ਮੰਗਦੀ ਅਤੇ ਦਿੰਦੀ ਮੁਹੱਬਤ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ। ਖਲੀਲ ਜ਼ਿਬਰਾਨ
--ਆਪਣੇ ਤੋਂ ਵੱਡੇ ਸੁਪਨੇ ਨਾ ਲਓ, ਉਸ ਨਦੀ ਵਾਂਗ ਜਿਸਨੇ ਦਰਿਆ ਬਨਣ ਦਾ ਸੁਪਨਾ ਲਿਆ ਸੀ ਅਤੇ ਰੇਤ ਤੋਂ ਉਛਲਦੀ ਸੁੱਕ ਗਈ। ਖਲੀਲ ਜ਼ਿਬਰਾਨ
--ਚੰਗੀ ਕਵਿਤਾ 'ਚ ਰਹੱਸਮਈ ਤਾਕਤ ਹੁੰਦੀ ਹੈ ਜੋ ਨਸ਼ਾ ਦਿੰਦੀ ਅਤੇ ਮਨ ਨੂੰ ਖੁਸ਼ ਕਰਦੀ ਹੈ। ਖਲੀਲ ਜ਼ਿਬਰਾਨ
--ਸ਼ਰਾਬ ਵਾਂਗ ਕਵਿਤਾ ਨੂੰ ਰੂਹ 'ਚ ਖਮੀਰ ਚੜ•ਾਉਣਾ ਅਤੇ ਪਕਾਉਣਾ ਪੈਂਦਾ ਹੈ। ਰਸੂਲ ਹਮਜ਼ਾਤੋਵ
--ਇਕੋ ਸੂਈ ਨਾਲ ਵਿਆਹ ਦਾ ਸੂਟ ਵੀ ਸੀਤਾ ਜਾ ਸਕਦਾ ਹੈ ਅਤੇ ਕਫ਼ਨ ਵੀ। ਰਸੂਲ ਹਮਜ਼ਾਤੋਵ
--ਘੋੜੇ ਨੂੰ ਉਸਦੀ ਕਾਠੀ ਤੋਂ ਉਤਰਨ ਤੋਂ ਪਹਿਲਾਂ ਨਹੀਂ ਸਲਾਹੁਣਾ ਚਾਹੀਦਾ। ਰਸੂਲ ਹਮਜ਼ਾਤੋਵ
--ਪੰਛੀ ਕਿੰਨਾ ਸੌਖਾ ਹੈ ਸਾਰੀ ਉਮਰ ਇਕੋ ਹੀ ਗੀਤ ਗਾਉਣਾ ਅਤੇ ਦਰਿਆ ਦਾ ਸਾਰੀ ਉਮਰ ਸ਼ਾਂ ਸ਼ਾਂ ਕਰੀ ਜਾਣਾ।-- ਰਸੂਲ ਹਮਜ਼ਾਤੋਵ
--ਹਥਿਆਰ , ਜਿੰਨਾ ਲੋੜ ਜ਼ਿੰਦਗੀ 'ਚ ਇਕੋ ਵਾਰ ਪੈਂਦੀ ਹੈ,ਸਾਰੀ ਉਮਰ ਚੁਕਣੇ ਪੈਂਦੇ ਹਨ। ਮੇਰਾ ਦਾਗਿਸਤਾਨ
--ਕਵਿਤਾ ਜੋ ਜੀਵਨ ਭਰ ਦੁਹਰਾਈ ਜਾਵੇਗੀ ਇਕੋ ਵਾਰ ਲਿਖੀ ਜਾਂਦੀ ਹੈ। ਮੇਰਾ ਦਗਿਸਤਾਨ
--ਵਿਚਾਰ ਕਰਨੀ ਵਿਚ ਪ੍ਰਗਟ ਹੋਣਾ ਚਾਹੀਦਾ ਹੈ ਕਥਨੀ ਵਿਚ ਨਹੀਂ। ਰਸੂਲ ਹਮਜ਼ਾਤੋਵ
--112--ਅਫ਼ਸੋਸੀਆਂ ਯਾਦਾਂ--ਸਮਾਂ--ਆਪਣਾ ਘਰ
--ਗੁੱਡੀਆਂ ਦੇ ਵਿਆਹ ਤੋਂ ਕੋਈ ਬੱਚਾ ਪੈਦਾ ਨਹੀਂ ਹੁੰਦਾ। ਮੇਰਾ ਦਾਗਿਸਤਾਨ
--ਦੂਜਿਆਂ ਦੇ ਵਿਚਾਰਾਂ 'ਤੇ ਕਾਠੀ ਪਾਉਣ ਦੀ ਕੋਸ਼ਿਸ਼ ਨਾ ਕਰੋ , ਆਪਣਿਆਂ ਨੂੰ ਕਾਬੂ 'ਚ ਰੱਖੋ। ਰਸੂਲ ਹਮਜ਼ਾਤੋਵ
--ਨੀਂਦ ਖੁੱਲ•ੇ ਤਾਂ ਇਕ ਦਮ ਬਿਸਤਰੇ 'ਚੋਂ ਨਾ ਉਠੋ ਜਿਵੇਂ ਤੁਹਾਨੂੰ ਕਿਸੇ ਬਿਛੂ ਨੇ ਡੰਗਿਆ ਹੋਵੇ। ਮੇਰਾ ਦਾਗਿਸਤਾਨ
--ਬੱਚੇ ਨੂੰ ਬੋਲਣਾ ਸਿਖਣ ਲਈ ਦੋ ਸਾਲ ਲਗਦੇ ਹਨ। ਆਦਮੀ ਨੂੰ ਜ਼ੁਬਾਨ ਸੰਭਾਲਣੀ ਸਿਖਣ 'ਤੇ ਸੱਠ ਸਾਲ ਲੱਗ ਜਾਂਦੇ ਹਨ। ਰਸੂਲ ਹਮਜ਼ਾਤੋਵ
--ਹਰ ਗਾਇਆ ਜਾਣ ਵਾਲਾ ਗੀਤ ਨਹੀਂ ਹੁੰਦਾ, ਹਰ ਸੁਣਾਈ ਜਾਣ ਵਾਲੀ ਕਹਾਣੀ ਨਹੀਂ ਹੁੰਦੀ।
--ਚੰਨ ਚਾਨਣੀ ਰਾਤ ਦੀ ਚੁੱਪ 'ਚ ਬੁਲਬੁਲ ਗਾਏ ਬਿਨਾ ਨਹੀਂ ਰਹਿ ਸਕਦੀ। ਮੇਰਾ ਦਾਗਿਸਤਾਨ
--ਕੁੜੀ ਦਾ ਨਾਮ ਸਿਤਾਰੇ ਦੀ ਚਮਕ ਜਾਂ ਫੁਲ ਦੀ ਸੁਗੰਧੀ ਵਰਗਾ ਹੋਣਾ ਚਾਹੀਦਾ ਪਰ ਮੁੰਡੇ ਦਾ ਤਲਵਾਰ ਖੜਕ ਵਰਗਾ ਜਾਂ ਗਰੰਥਾਂ ਦੀ ਸਿਆਣਪ ਵਰਗਾ। ਰਸੂਲ ਹਮਜ਼ਾਤੋਵ
-ਜਿਹੜੇ ਲੋਕ ਭੂਤਕਾਲ ਬਾਰੇ ਅਫ਼ਸੋਸੀਆਂ ਯਾਦਾਂ ਰਖਦੇ ਹਨ, ਉਹਨਾਂ ਦਾ ਵਰਤਮਾਨ ਅਤੇ ਭਵਿੱਖ ਵੀ ਗ਼ਮਗ਼ੀਨ ਹੁੰਦਾ ਹੈ। ਮੇਰਾ ਦਾਗਿਸਤਾਨ
--ਜੇ ਬੀਤੇ 'ਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਮੇਰਾ ਦਾਗਿਸਤਾਨ( ਰਸੂਲ ਹਮਜ਼ਾਤੋਵ
--ਜਿਹੜੇ ਬੀਤੇ ਬਾਰੇ ਰੌਸ਼ਨ ਤੇ ਧੁਪਹਿਲੀਆਂ ਯਾਦਾਂ ਰਖਦੇ ਹਨ ਉਹਨਾਂ ਦਾ ਵਰਤਮਾਨ ਅਤੇ ਭਵਿਖ ਵੀ ਰੌਸ਼ਨ ਹੁੰਦਾ ਹੈ। ਰਸੂਲ ਹਮਜ਼ਾਤੋਵ
--ਜਿਹੜੇ ਘਰ ਅੰਦਰ ਜਾਣ ਦੀ ਝਿਝਕ ਹੋਵੇ ਉਹ ਘਰ ਆਪਣਾ ਨਹੀਂ ਹੁੰਦਾ। ਮਿਖਾਇਲ ਨਈਮੀ
--ਇਕ ਮੁਜ਼ਰਿਮ ਦੀ ਮਾਨਸਿਕ ਅਵੱਸਥਾ ਆਮ ਆਦਮੀ ਤੋਂ ਉਚੇਰੀ ਹੁੰਦੀ ਹੈ, ਜੇ ਉਸਨੂੰ ਸਹੀ ਸੇਧ ਮਿਲ ਜਾਵੇ ਤਾਂ ਕੋਈ ਕ੍ਰਿਸ਼ਮਾ ਕਰ ਸਕਦਾ ਹੈ। ਖਲੀਲ ਜ਼ਿਬਰਾਨ
--ਜਿਹੜੀ ਭਾਫ਼ ਸਾੜ ਦਿੰਦੀ ਹੈ ,ਉਸ ਨਾਲ ਇੰਜਨ ਤੇ ਜਰਨੇਟਰ ਵੀ ਚਲਾਏ ਜਾ ਸਕਦੇ ਹਨ। ਰਸੂਲ ਹਮਜ਼ਾਤੋਵ
--ਤੁਸੀਂ ਕੀ ਹੋ ? ਇਹ ਤੁਸੀਂ ਹੀ ਜਾਣਦੇ ਹੋ। ਆਪਣੇ ਆਪ ਨੂੰ ਆਪਣੀਆਂ ਨਜ਼ਰਾਂ 'ਚ ਨਾ ਗਿਰਨ ਦਿਓ। ਖਲੀਲ ਜ਼ਿਬਰਾਨ
--ਜਿਸਤਰਾਂ ਉਕਾਬ ਹਵਾ ਦੇ ਉਲਟ ਅਤੇ ਮੱਛੀ ਪਾਣੀ ਦੇ ਵਹਾਅ ਦੇ ਉਲਟ ਚਲਦੀ ਹੈ , ਇਸੇਤਰ•ਾਂ ਕਵੀ ਜੋਰਦਾਰ ਭਾਵਾਂ ਦੀ ਜਕੜ 'ਚ ਆਕੇ ਲਿਖਦਾ ਹੈ। ਰਸੂਲ ਹਮਜ਼ਾਤੋਵ
--ਸਭ ਤੋਂ ਚੰਗਾ ਸ਼ਿਕਾਰ ਉਹ ਹੁੰਦਾ ਹੈ ਜੋ ਤੁਸੀਂ ਫੜ ਨਹੀਂ ਸਕੇ,ਸਭ ਤੋਂ ਅਦਭੁਤ ਔਰਤ ਉਹ ਹੁੰਦੀ ਹੈ ਜੋ ਤੁਹਾਨੂੰ ਛੱਡ ਗਈ,ਸਭ ਤੋਂ ਚੰਗੀ ਕਵਿਤਾ ਉਹ ਹੁੰਦੀ ਹੈ ਜੋ ਤੁਸੀਂ ਲਿਖ ਨਹੀਂ ਸਕੇ। ਮੇਰਾ ਦਾਗਿਸਤਾਨ( ਰਸੂਲ ਹਮਜ਼ਾਤੋਵ)
--ਸੁਰਗਾਂ ਦੇ ਸੋਹਲੇ ਮੈਂ ਕਦੇ ਨਾ ਗਾਵਾਂ ਮੈਨੂੰ ਇਸ ਸੇਵਾ ਤੋਂ ਬਿਨਾ ਰਹਿਣ ਦਿਓ। ਸੁਰਗ ਸਲਾਮਤ ਰਹਿਣ ਤੁਹਾਡੇ ਨਾਵਾਂ ਨੂੰ ਮੈਨੂੰ ਤਾਂ ਦੋ ਪਿਆਰ ਸਹਿਕਦੇ ਨੈਣ ਦਿਓ। ਰਸੂਲ ਹਮਜ਼ਾਤੋਵ
--113--ਦਲੇਰੀ--ਚਿੰਤਾ--ਸੰਤੁਲਤ ਇਛਾਵਾਂ
--ਦਲੇਰੀ ਇਹ ਨਹੀਂ ਪੁਛਦੀ ਕਿ ਪਹਾੜ ਕਿੰਨੇ ਉਚੇ ਹਨ। ਖਲੀਲ ਜ਼ਿਬਰਾਨ
--ਕਿਸੇ ਖਿਆਲ ਨੂੰ ਸਿਰਫ ਇਸ ਲਈ ਗਲਤ ਨਾ ਕਹੋ ਕਿ ਉਹ ਤੁਹਾਡਾ ਨਹੀਂ। ਖਲੀਲ ਜ਼ਿਬਰਾਨ
--ਦੂਜਿਆਂ ਨੂੰ ਉਹ ਕੁਛ ਮਨਾਉਣ ਦੀ ਕੋਸ਼ਿਸ਼ ਨਾ ਕਰੋ ਜੋ ਤੁਸੀਂ ਆਪ ਨਹੀਂ ਸਮਝਦੇ। ਖਲੀਲ ਜ਼ਿਬਰਾਨ
--ਮੁਹੱਬਤ ਤਾਂ ਸਿਰਫ ਇਕ ਸ਼ੀਸ਼ਾ ਹੈ। ਜਿਸ ਵਿਚ ਹਰ ਕੋਈ ਆਪਣਾ ਅਕਸ ਦੇਖਦਾ ਹੈ। ਖਲੀਲ ਜ਼ਿਬਰਾਨ
--ਸੱਜਣ ਬਣੋ ਖੁਸ਼ ਰਹੋਗੇ ਪਰ ਕਦੇ ਕਦੇ ਇਕੱਲੇ ਵੀ ਮਹਿਸੂਸ ਕਰੋ। ਖਲੀਲ ਜ਼ਿਬਰਾਨ
--ਸਤਾ ਵਿਚ ਰਹਿੰਦਿਆਂ ਗੈਰ ਜਿਮੇਵਾਰਾਨਾ ਵਿਵਹਾਰ , ਸਬੰਧਤ ਲੋਕਾਂ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ। ਬਰਾਊਨ
--ਅਮਨ ਅਤੇ ਇਨਸਾਫ ਇਕ ਹੀ ਸਿਕੇ ਦੇ ਦੋ ਪਹਿਲੂ ਹਨ।- ਡੀ ਆਈਜ਼ਨ ਹਾਵਰ
--ਜੇ ਧਰਤੀ ਉਤੇ ਕੋਈ ਨਰਕ ਹੈ ਤਾਂ ਉਹ ਮਨੁੱਖ ਦੇ ਜ਼ਿਹਨ ਅੰਦਰੋਂ ਲੱਭ ਸਕਦਾ ਹੈ। ਰੋਬਰਟ ਬਰਟਨ
--ਕਰਮ ਵਿਚ ਬੋਲਣ ਦੀ ਸ਼ਕਤੀ ਹੁੰਦੀ ਹੈ। ਸ਼ੇਕਸ਼ਪੀਅਰ
--ਮੇਰਾ ਵਿਚਾਰ ਹੈ ਕਿ ਚਿੰਤਾ ਜੀਵਨ ਦੀ ਦੁਸ਼ਮਣ ਹੈ। ਸ਼ੇਕਸ਼ਪੀਅਰ
--ਇਸ ਤਰਾਂ ਕਾਰਜ ਕਰੋ ਕਿ ਤੁਹਾਡੇ ਅੰਦਰ ਵਿਰੋਧੀ ਨਹੀਂ, ਸਗੋਂ ਸੰਤੁਲਤ ਇਛਾਵਾਂ ਪੈਦਾ ਹੋਣ। ਬਰੰਟਡ ਰਸਲ
--ਉਹ ਮਨੁੱਖ ਕਦੇ ਵੀ ਵਫ਼ਾਦਾਰ ਜਾਂ ਸੁਤੰਤਰ ਨਹੀਂ ਹੋ ਸਕਦਾ,ਜਿਹੜਾ ਅਜਿਹੀਆਂ ਚੀਜਾਂ ਦੀ ਲਾਲਸਾ ਰਖਦਾ ਹੈ ਜਿਹੜੀਆਂ ਉਸਦੀ ਤਾਕਤ ਵਿਚ ਨਹੀਂ। ਐਪਿਕ ਕੀਟਸ
--ਦੂਸਰਿਆਂ ਲਈ ਜੀਵੋ ਅਤੇ ਖੁੱਲ• ਕੇ ਜੀਵੋ। ਕਾਮਤੇ
--ਆਪਣੇ ਆਪ ਵਿਚ ਵਿਸ਼ਵਾਸ਼ ਰੱਖੋ , ਮਹਾਨ ਨਿਸਚੇ ਹੀ, ਮਹਾਨ ਕਾਰਜਾਂ ਦੇ ਜਨਮ ਦਾਤਾ ਹੁੰਦੇ ਹਨ। ਸਵਾਮੀ ਵਿਵੇਕਾ ਨੰਦ
-ਹਰ ਕਾਰਜ ਨੂੰ ਤਿੰਨ ਸਟੇਜਾਂ ਤੋਂ ਗੁਜਰਨਾ ਪੈਂਦਾ ਹੈ,ਉਪਹਾਸ,ਵਿਰੋਧਤਾ ਤੇ ਅੰਤ ਮਾਨਤਾ-। ਸਵਾਮੀ ਵਿਵੇਕਾ ਨੰਦ
--ਹਰ ਇਕ ਵਿਅਕਤੀ ਜੋ ਆਪਣੇ ਸਮਿਆਂ ਤੋਂ ਅਗਾਂਹ ਦੀ ਸੋਚਦਾ ਹੈ ਹਮੇਸ਼ਾ ਗਲਤ ਸਮਝਿਆ ਜਾਂਦਾ ਹੈ। ਸਵਾਮੀ ਵਿਵੇਕਾ ਨੰਦ
--ਜਿੰਨਾ ਵਿਰੋਧ ਹੋਵੇਗਾ ਚੰਗਾ ਹੈ,ਅਵਰੋਧਾਂ ਤੋਂ ਬਿਨਾਂ ਦਰਿਆ ਗਤੀਮਾਨ ਨਹੀਂ ਹੋ ਸਕਦਾ। ਵਿਵੇਕਾ ਨੰਦ
--ਉਕਾਬ ਹਮੇਸ਼ਾ ਵਿਰੋਧੀ ਹਵਾ ਕਰਕੇ ਹੀ ਉਚਾ ਉਡਦਾ ਹੈ। ਸਵਾਮੀ ਵਿਵੇਕਾ ਨੰਦ
-ਬੰਦਾ ਜਿੰਨਾ ਮਹਾਨ ਹੁੰਦਾ ਹੈ ,ਉਸਨੂੰ ਉਨੀ ਵੱਡੀ ਅਗਨ ਪ੍ਰੀਖਿਆ 'ਚੋਂ ਗਜ਼ਰਨਾ ਪੈਂਦਾ ਹੈ। ਸਵਾਮੀ ਵਿਵੇਕਾ ਨੰਦ
---114- ਕਮਿਊਨਿਸਟ -ਆਤਮ ਸਨਮਾਨ- ਇਨਕਲਾਬੀ
--ਆਦਮੀ ਹਥੋਂ ਆਦਮੀ ਦੀ ਲੁੱਟ ਦਾ ਨਾਂ ਹੀ ਮੁਨਾਫ਼ਾ-।-ਕਾਰਲ ਮਾਰਕਸ
--ਮੈਂ ਇਕ ਕਮਿਊਨਿਸਟ ਹਾਂ ,ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ। -ਅਰਨੈਸਟੋ ਚੀ ਗਵੇਰਾ-
-ਸੱਤਾ ਅਤੇ ਸਮਝਦਾਰੀ ਦਾ ਮਿਲਾਪ ਬਹੁਤ ਥੋੜ•ੇ ਸਮੇਂ ਲਈ ਹੀ ਸੰਭਵ ਹੁੰਦਾ ਹੈ। ਆਈਨਸਟਾਈਨ
--ਮਿਤਰਤਾ ਕਰਨ ਲਈ ਕਾਹਲ ਨਾ ਕਰੋ, ਜੇ ਹੋ ਗਈ ਹੈ ਤਾਂ ਅੰਤ ਤਕ ਨਿਭਾਓ। ਸੁਕਰਾਤ
--ਅਮੀਰ ਤੋਂ ਅਮੀਰ ਬੰਦਾ ਵੀ , ਇਕ ਦਿਨ ਐਨਾ ਗਰੀਬ ਹੋ ਜਾਂਦਾ ਹੈ ਕਿ .ਉਸ ਕੋਲ ਪੈਸਿਆਂ ਤੋਂ ਇਲਾਵਾ ਬਾਕੀ ਕੁਝ ਨਹੀਂ ਬਚਦਾ। ਕਰੀ ਆਦੀਵਾਸੀ
-ਹਰ ਅੱਧੇ ਅਧੂਰੇ ਰਿਸ਼ਤੇ ਦੀ ਬੁੱਕਲ 'ਚ ਤੜਫਦਾ ਹੈ ਕਿਸੇ ਪੂਰਨ ਸ਼ਖਸ਼ ਦਾ ਸਿਰਨਾਵਾਂ,ਲੋਕ ਅਕਸਰ ਇਸ ਨੂੰ ਸਮਝਦਾਰੀ ਦਾ ਨਾਮ ਦਿੰਦੇ ਨੇ। ਅਮਰਜੀਤ ਢਿੱਲੋਂ
--ਆਤਮ ਸਨਮਾਨ ਪਹਿਲਾ ਰੂਪ ਹੈ ਜਿਸ ਵਿਚ ਮਹਾਨਤਾ ਪਰਗਟ ਹੁੰਦੀ ਹੈ। ਐਮਰਸਨ
--ਜਦੋਂ ਤਕ ਲੱਖਾਂ ਲੋਕ ਭੁੱਖੇ ਅਤੇ ਅਗਿਆਨੀ ਹਨ , ਉਦੋਂ ਤਕ ਮੈਂ ਹਰ ਉਸ ਵਿਅੱਕਤੀ ਨੂੰ ਗੱਦਾਰ ਮੰਨਦਾ ਹਾਂ ਜੋ ਉਹਨਾਂ ਦੇ ਸਿਰ 'ਤੇ ਪੜਿ•ਆ ਪਰ ਉਸਨੇ ਉਹਨਾਂ ਵਲ ਧਿਆਨ ਨਹੀਂ ਦਿਤਾ । ਸਵਾਮੀ ਵਿਵੇਕਾ ਨੰਦ
--ਪਰਵਾਸ ਦਾ ਵਿਕਾਸ ਨਾਲ ਸਿਰਫ ਨੇੜਲਾ ਰਿਸ਼ਤਾ ਹੀ ਨਹੀ ਸਗੋ ਇਹ ਸਗੋਂ ਇਹ ਆਰਥਿਕ ਵਿਕਾਸ ਦਾ ਜਰੂਰੀ ਤੱਤ ਹੈ। ਡੈਵ ਰੈਚਰਡ
--ਮੁਸੀਬਤਾਂ ਤੋਂ ਨਜ਼ਰ ਫੇਰਨ ਨਾਲ ਇਹ ਹੋਰ ਵੱਡੀਆਂ ਹੋ ਜਾਂਦੀਆਂ ਹਨ। ਐਡਮੰਡ ਵਰਕ
- ਆਦਮੀ ਦਾ ਸਭ ਤੋਂ ਵੱਡਾ ਔਗਣ ਆਪਣੇ ਕਿਸੇ ਔਗਣ ਤੋਂ ਜਾਣੂ ਨਾ ਹੋਣਾ ਹੈ। ਕਾਰਲ ਲਾਈਲ 
-ਮੇਰਾ ਨਹੀਂ ਖਿਆਲ ਕਿ ਅਸੀਂ ਨਜ਼ਦੀਕੀ ਰਿਸ਼ਤੇਦਾਰ ਹੋਵਾਂਗੇ ਪਰ ਜੇ ਤੁਹਾਨੂੰ ਇਸ ਸੰਸਾਰ ਵਿਚ ਕਿਤੇ ਵੀ ਹੋਣ ਵਾਲੇ ਅਨਿਆਂ ਵਿਰੁੱਧ ਗੁੱਸਾ ਆਉਂਦਾ ਹੈ ਤਾਂ ਅਸੀਂ ਸਾਥੀ ਹਾਂ। ਇਹ ਗੱਲ ਵਧੇਰੇ ਮਹੱਤਵ ਪੂਰਨ ਹੈ। ਅਰਨੈਸਟੋ ਚੀ ਗਵੇਰਾ।
--ਮਾਂ ਭੂਮੀ ਜਾਂ ਮੌਤ ,ਜਿੱਤ ਅਸਾਡੀ ਹੈ,--ਚੀ ਗਵੇਰਾ
--ਮੇਰੀ ਹਾਰ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਜਿੱਤ ਪ੍ਰਾਪਤ ਹੋ ਨਹੀਂ ਸਕਦੀ,ਮਾਉਂਟ ਐਵਰੈਸਟ ਦੀ ਚੋਟੀ ਸਰ ਕਰਦਿਆਂ ਕਿੰਨੇ ਲੋਕ ਮਾਰੇ ਗਏ ਪਰ ਅਖੀਰ ਇਹ ਚੋਟੀ ਸਰ ਕਰ ਲਈ ਗਈ --ਚੀ ਗਵੇਰਾ
--ਚਾਪਲੂਸੀ ਅਤੇ ਫਫੜੇਬਾਜੀ ਨੂੰ ਰੱਦ ਕਰਕੇ , ਆਪਣੇ ਮੂੰਹੋਂ ਮੀਆਂ ਮਿੱਠੂ ਬਨਣ ਦੀ ਥਾਂ ਆਪਣੇ ਸਖਤ ਨੁਕਤਾਚੀਨ ਬਣੇ।,--ਚੀ ਗਵੇਰਾ
--ਇਨਕਬਾਬੀ ਫਰਜ਼ ਦੀ ਸਮਝ ਮੈਨੂੰ ਮਜ਼ਬੂਰ ਕਰਦੀ ਹੈ ਕਿ ਆਪਣੀ ਮਾਂ ਭੂਮੀ ਛੱਡ ਕੇ, ਦੂਜੇ ਦੇਸ਼ਾਂ 'ਚ ਸਾਮਰਾਜ ਵਿਰੁੱਧ ਲੜਣ ਲਈ ਚੱਲ ਪਵਾਂ।,--ਚੀ ਗਵੇਰਾ
--ਮੈਂ ਆਪਣੇ ਪਰਿਵਾਰ ,ਦੇਸ਼ ਤੋਂ ਵਿਛੋੜੇ ਦੀ ਪੀੜ ਮਹਿਸੂਸ ਕਰ ਰਿਹਾ ਹਾਂ ਪਰ ਦੂਜੇ ਪਾਸੇ ਰਾਹਤ ਵੀ ਮਹਿਸੂਸ ਕਰਦਾ ਹਾਂ ਕਿ ਮੈਂ ਉਸ ਦੁਸ਼ਮਣ ਸਾਮਰਾਜ ਵਿਰੁੱਧ ਲੜਣ ਜਾ ਰਿਹਾ ਹਾਂ , ਜੋ ਲੋਕਾਂ ਨੂੰ ਉਹਨਾਂ ਦੇ ਲੱਖਾਂ ਕਰੋੜਾਂ ਪਿਆਰਿਆਂ ਤੋਂ ਵਿਛੋੜ ਰਿਹਾ ਹੈ। ਚੀ ਗਵੇਰਾ
--ਜੇ ਮੈਂ ਲੜਾਈ ਵਿਚ ਲੜਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਬਾਰੇ ਹੀ ਸੋਚ ਰਿਹਾ ਹੋਵਾਂਗਾ।,--ਚੀ ਗਵੇਰਾ
-ਮੈਂ ਇਨਕਲਾਬ ਦੀ ਅਮਰਤਾ  ਬਾਰੇ ਸੋਚ ਰਿਹਾ ਹਾਂ। ਚੀ ਗਵੇਰਾ ਦੇ ਆਖਰੀ ਸ਼ਬਦ
--ਵਿਛੋੜਾ ਸੌਖੀ ਗੱਲ ਨਹੀਂ ਮੈਂ ਜਾਣਦਾਂ, ਪਰ ਇਕ ਇਮਾਨਦਾਰ ਇਨਕਲਾਬੀ ਆਪਣੇ ਸਭ ਤੋਂ ਪਵਿਤਰ ਫਰਜ਼, ਸਾਮਰਾਜ ਵਿਰੁੱਧ ਲੜਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ।,--ਚੀ ਗਵੇਰਾ
-- ਜੇ ਮੈਂ ਲੜਾਈ 'ਚ ਮੈਂ ਮਰ ਗਿਆ ਤਾਂ ਸਾਡੇ ਬੱਚੇ ਜਦੋਂ ਵੱਡੇ ਹੋ ਗਏ ,ਉਹ ਵੀ ਦੂਜੇ ਲੋਕਾਂ ਦੇ ਦੁੱਖਾਂ ਅਤੇ ਗਰੀਬੀ ਬਾਰੇ ਉਹੀ ਗੁੱਸਾ ਅਨੁਭਵ ਕਰਨ ਜੋ ਮੈਂ ਕਰਦਾ ਹਾਂ। ਚੀ ਗਵੇਰਾ 
--ਤੁਹਾਨੂੰ ਵੱਡੇ ਹੋਕੇ ਚੰਗੇ ਇਨਕਲਾਬੀ ਬਨਣਾ ਚਾਹੀਦਾ ਹੈ। ਮਿਹਨਤ ਨਾਲ ਪੜੋ ਅਤੇ ਤਕਨਾਲੋਜੀ ਉਤੇ ਨਿਪੁੰਨਤਾ ਹਾਸਿਲ ਕਰੋ ਜੋ ਸਾਨੂੰ ਕੁਦਰਤ ਉਤੇ ਕੰਟਰੋਲ ਕਰਨਾ ਸਿਖਾਉਂਦੀ ਹੈ।  ਚੀ ਗਵੇਰਾ 
--ਹੁਣ ਮੇਰੀਆਂ ਸੇਵਾਂਵਾਂ ਦੀ ਸੰਸਾਰ ਦੇ ਹੋਰ ਹਿਸਿਆਂ 'ਚ ਜਰੂਰਤ ਹੈ। ਮੈਂ ਆਪਣੇ ਆਪਣਾ ਮੰਤਰੀ ਪਦ ਛੱਡ ਕੇ ਤੁਹਾਡੇ ਤੋਂ ਵਿਛੜ ਰਿਹਾ ਹਾਂ।,--ਚੀ ਗਵੇਰਾ
--ਗੁਰੀਲਾ ਲਹਿਰ ਦੀ ਪਹਿਲੀ ਅਤੇ ਜਰੂਰੀ ਸ਼ਰਤ ਹੈ ,ਮੁਕੰਮਲ ਗੋਪਨੀਅਤਾ। ਅਰਨੈਸਟੋ ਚੀ ਗਵੇਰਾ
--ਇਨਕਲਾਬੀ ਆਦਰਸ਼ਾਂ ਨੂੰ ਸਮਰਪਿਤ ਅਤੇ ਇਸਦੇ ਅਨੁਰੂਪ ਇਖ਼ਲਾਕੀ ਮਿਆਰ ਅਨੁਸਾਰ ਕੰਮ ਕਰਦੇ ਮਨੁੱਖ ਦੀ ਸਿਰਜਣਾ, ਆਰਥਿਕ ਤਰੱਕੀ ਨਾਲੋਂ ਜਿਆਦਾ ਅਹਿਮ ਹੈ।,--ਚੀ ਗਵੇਰਾ
--ਸਮਾਜ ਦੀ ਉਸਾਰੀ ਕਿਰਤ ਦੇ ਸਿਟਿਆਂ ਉਤੇ ਵਧ ਰਹੀ ਪੈਦਾਵਾਰ ਅਤੇ ਕਿਰਤ ਉਪਜਾਇਕਤਾ 'ਤੇ ਨਿਰਭਰ ਕਰਦੀ ਹੈ।,--ਚੀ ਗਵੇਰਾ
--ਹਰ ਥਾਂ ਅਨਿਆਂ ਅਤੇ ਬੁਰਾਈ ਦੇ ਵਿਰੁਧ ਲੋਕਾਂ ਦਾ ਫੈਸਲਾ ਹੀ ਆਖਰੀ ਹੋਵੇਗਾ ਅਤੇ ਲੋਕ ਜਰੂਰ ਜਿਤਣਗੇ। ਚੀ ਗਵੇਰਾ
- ਇਨਕਲਾਬ  ਲੋਕਾਂ ਨੂੰ ਸਾਫ ਕਰਦਾ, ਸੁਧਾਰਦਾ ਹੈ ਜਿਸਤਰ•ਾਂ ਇਕ ਤਜੱਰਬੇਕਾਰ ਕਿਸਾਨ ਆਪਣੇ ਪੌਦਿਆਂ ਦੇ ਨੁਕਸ ਦੂਰ ਕਰਕੇ ਵਧੀਆ ਕੁਆਲਟੀ ਤਿਆਰ ਕਰਦਾ ਹੈ। ਚੀ ਗਵੇਰਾ
--115-ਐਕਸ਼ਨ,ਲੜਾਈ-ਅਸਫਲਤਾਵਾਂ
ਐਕਸ਼ਨ ਸਭ ਤੋਂ ਵਧੀਆ ਸ਼ਬਦ ਹੈ । ਜੋਸ਼ ਮਾਰਤੀ
--ਦੁਸ਼ਮਣ ਨੇ ਸਾਨੂੰ ਬਹੁਤ ਵਾਰ ਤਬਾਹ ਕੀਤਾ ਪਰ ਉਹ ਸਾਨੂੰ ਹਰਾ ਨਹੀਂ ਸਕਿਆ , ਅਸੀਂ ਲੜੇ ਅਤੇ ਅੰਤ ਜਿਤ ਸਾਡੀ ਹੋਈ । ਫੀਡੇਲ ਕਾਸਟਰੋ
=-- --ਜੇਕਰ ਪ੍ਰਭਾਵ ਕਾਇਮ ਰੱਖਣਾ ਹੈ ਤਾਂ ਗੀਤ ਵਿਚੋਂ ਇਕ ਵੀ ਸ਼ਬਦ ਨਹੀਂ ਛੱਡਿਆ ਜਾ ਸਕਦਾ । ਰੂਸੀ ਕਹਾਵਤ
--ਹੁਣ ਪਾਣੀ ਨਿਵਾਣ ਵਲ ਨਹੀਂ ਵਹਿੰਦਾ ,ਪੈਸੇ ਵਲ ਵਹਿੰਦਾ ਹੈ। ਆਰਥਰ ਕੈਨੇਡੀ ਜੂਨੀਅਰ
--ਗੰਭੀਰ ਸੰਜੀਦਗੀ ਦੀ ਘਾਟ ਅਸਫਲਤਾਵਾਂ ਦਾ ਕਾਰਨ ਬਣਦੀ ਹੈ। ਐਮਰਸਨ
--ਸਚਮੁੱਚ ਸੁਖ ਦੀ ਲਾਲਸਾ ਆਤਮਾ ਦੀ ਤਰੰਗ ਨੂੰ ਕੋਹ ਸੁਟਦੀ ਹੈ ਅਤੇ ਫਿਰ ਦੰਦੀਆਂ ਚਿੜਾਉਂਦੀ ਅਰਥੀ ਦੇ ਨਾਲ ਤੁਰੀ ਜਾਂਦੀ ਹੈ। ਖਲੀਲ ਜ਼ਿਬਰਾਨ
--ਜੇ ਇਕੱਲੇ ਰਹਿ ਜਾਣ ਤੋਂ ਡਰ ਲਗਦਾ ਹੈ ਤਾਂ ਸਹੀ ਜਾਂ ਸੱਚੀ ਗੱਲ ਕਹਿਣ ਦੀ ਕੋਸ਼ਿਸ਼ ਨਾ ਕਰੋ। ਜੂਲਿਸ ਰੈਨਾਰਡ
--ਚੰਗੇ ਕੰਮ ਕਰਨ 'ਚ ਦੇਰੀ ਨਾ ਕਰੋ ,ਜੋ ਚੰਗੇ ਕੰਮ ਕਰਨ 'ਚ ਸੁਸਤ ਰਹਿ ਜਾਵੇ ਉਸਦਾ ਮਨ ਬੁਰੇ ਕੰਮਾਂ 'ਚ ਦਿਲਚਸਪੀ ਲੈਣ ਲਗਦਾ ਹੈ। ਗੌਤਮ ਬੁੱਧ
--ਮੈਂ ਤਾਂ ਪਿਆਰ ਵਾਲੇ ਪਾਸੇ ਭੁਗਤਣ ਦਾ ਫੈਸਲਾ ਕਰ ਲਿਆ ਹੈ,ਨਫ਼ਰਤ ਦਾ ਭਾਰ ਚੁਕਣਾ ਅਸਿਹ ਹੁੰਦਾ ਹੈ। ਮਾਰਟਨ ਲੂਥਰ ਕਿੰਗ
--ਨੀਚ ਲੋਕਾਂ ਦਾ ਵਿਰੋਧ ਕਰਨ ਛੱਡ ਦਿਓ ਕਿਉਂਕਿ ਇਸ ਕੰਮ ਲਈ ਉਹਨਾਂ ਦੇ ਹਮਰੁਤਬਾ ਕਾਫੀ ਹਨ। ਬੁੱਧ ਪੁਰਸ਼ਾਂ ਦੀ ਖੁਸ਼ਾਮਦ ਨਾ ਕਰੋ ,ਕਿਉਂਕਿ ਉਹ ਤਰਫਦਾਰੀਆਂ ਨਹੀਂ ਕਰਦੇ। ਤਾਓਵਾਦ
--ਤੁਸੀਂ ਮੈਨੂੰ ਰੱਬ ਨੂੰ ਮਾੜਾ ਕਹਿਣ ਤੋਂ ਵਰਜ ਸਕਦੇ ਹੋ, ਪਰ ਉਸਦੀ ਉਸਤਤ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੇ। ਕਾਫ਼ਰ
--ਉਮਰ ਭਰ ਇਹੀ ਗਲਤੀ ਕੀਤੀ,ਗਰਦ ਚਿਹਰੇ 'ਤੇ  ਸੀ ਪਰ ਸ਼ੀਸ਼ਾ ਸਾਫ਼ ਕਰਦੇ ਰਹੇ। ਮਿਰਜਾ ਗਾਲਿਬ
--ਨਾਸਤਿਕਤਾ ਕੋਈ ਸੌਖਾ ਢੰਗ ਨਹੀਂ, ਕੋਈ ਵੀ ਮੂਰਖ ਆਪਣੇ ਆਪ ਨੂੰ ਆਸਤਿਕ ਕਹਿ ਸਕਦਾ ਹੈ ਪਰ ਨਾਸਤਿਕ ਬਨਣ ਲਈ ਬੁੱਧੀ ਅਤੇ ਦ੍ਰਿੜ ਹੌਸਲੇ ਦੀ ਜਰੂਰਤ ਹੈ। ਪੇਰਿਆਰ ਰਾਮਾ ਸੁਆਮੀ ਨਇਕਰ
--ਜਦੋਂ ਮੈਂ ਧਰਮ ਦੇ ਨਿੱਘ 'ਚੋਂ ਨਿਕਲਿਆ ਤਾਂ ਮੇਰੇ ਲਈ ਇਹ ਵਿਸ਼ਵਾਸ਼ ਗੁਆਚਣ ਦਾ ਨਹੀਂ ਸਗੋਂ ਖੁਦ ਨੂੰ ਜਾਨਣ ਦਾ ਮੌਕਾ ਸੀ, ਮੈਨੂੰ ਇਹ ਵਿਸ਼ਵਾਸ਼ ਹੋਇਆ ਕਿ ਮੇਰੇ 'ਚ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਦੀ ਯੋਗਤਾ ਹੈ। ਬਰੈੱਡ ਪੈਟ
--ਕਿਸੇ ਵੀ ਗੱਲ 'ਚ ਇਸ ਲਈ ਵਿਸ਼ਵਾਸ਼ ਨਾ ਕਰੋ ਕਿ ਇਹ ਸੁਣੀ ਹੈ ਜਾਂ ਲੋਕ ਕਰਦੇ ਹਨ ਜਾਂ ਕਿਸੇ ਗਰੰਥ 'ਚ ਲਿਖੀ ਹੈ। ਹਰ ਗੱਲ ਨੂੰ ਤਰਕ ਦੀ ਕਸਵੱਟੀ 'ਤੇ ਪਰਖੋ ਤੇ ਫਿਰ ਡਟ ਕੇ ਪਹਿਰਾ ਦਿਓ। ਗੌਤਮ ਬੁੱਧ
--ਧਰਮ ਟਟਹਿਣਿਆਂ ਵਾਂਗ ਹਨ ਜਿਹਨਾਂ ਨੂੰ ਚਮਕਣ ਲਈ ਹਨੇਰੇ ਦੀ ਲੋੜ ਹੈ। ਆਰਥਰ ਸੈਂਪਹਾਉਰ 
-ਦੁਨੀਆਂ ਵਿਚ ਦੋ ਤਰ•ਾਂ ਦੇ ਲੋਕ ਹਨ ,ਇਕ ਸੂਝ ਤੋਂ ਬਿਨਾ ਧਾਰਮਿਕ ਲੋਕ ਅਤੇ ਇਕ ਧਰਮ ਤੋਂ ਬਿਨਾ ਸੂਝਵਾਨ ਲੋਕ। ਆਰਥਰ ਸੈਂਪਹਾਉਰ
--ਜਦੋਂ ਬੰਦਾ ਧਰਮ ਤੋਂ ਆਜ਼ਾਦ ਹੋ ਜਾਂਦਾ ਹੈ ਤਾਂ ਉਸਨੂੰ ਆਜਾਦ ਸਾਵੀਂ ਪਧਰੀ  ਜ਼ਿੰਦਗੀ ਜਿਉਣ ਦੇ ਮੌਕੇ ਮਿਲ ਜਾਂਦੇ ਹਨ। ਸਿਗਮੰਡ ਫਰਾਇਡ
--116--
--ਇਹ ਜਾਨਣ ਅਤੇ ਸਮਝਣ ਵਿਚ ਅਸਲੀ ਸ਼ਾਂਤੀ ਦਾ ਅਹਿਸਾਸ ਹੈ ਕਿ ਮੈਂ ਸਿਰਫ ਇਕ ਵਾਰ ਜੀਣਾ ਹੈ ਜੋ ਹੁਣ ਹੈ ਤੇ ਏਥੇ ਹੈ, ਤੇ ਸਭ ਕੁਝ ਲਈ ਮੈਂ ਹੀ ਜਿੰਮੇਵਾਰ ਹਾਂ। -ਬਰੈਡ ਪਿੱਟ
--ਨਾਸਤਿਕਤਾ ਬੰਦੇ ਨੂੰ ਅਕਲ , ਕਰਸ਼ਨ ,ਕੁਦਰਤੀ ਪਵਿੱਤਰਤਾ, ਕਾਨੂੰਨ ਅਤੇ ਸਤਿਕਾਰ ਵਲ ਲੈ ਕੇ ਜਾਂਦੀ ਹੈ। - ਸਰ ਫਰਾਂਸਿਸ ਬੇਕਨ
-ਇਨਕਲਾਬ ਫੁੱਲਾਂ ਦੀ ਸੇਜ ਨਹੀਂ, ਇਹ ਭੂਤਕਾਲ ਅਤੇ ਵਰਤਮਾਨ 'ਚ ਸੰਘਰਸ਼ ਹੈ। ਫੀਡੇਲ ਕਾਸਟਰੋ
-ਜਦੋਂ ਤੁਹਾਡੇ ਹੱਥ ਵਿਚ ਪੈਸਾ ਹੁੰਦਾ ਹੈ ,ਤੁਸੀਂ ਭੁੱਲ ਜਾਂਦੇ ਹੋ,ਤੁਸੀਂ ਕੌਣ ਹੋ, ਜਦੋਂ ਤੁਹਾਡੇ ਹੱਥ 'ਚ ਪੈਸਾ ਨਹੀਂ ਰਹਿੰਦਾ  ਤਾਂ ਦੁਨੀਆਂ ਭੁੱਲ ਜਾਂਦੀ ਹੈ ਤੁਸੀਂ ਕੌਣ ਹੋ। ਬਿਲ ਗੇਟਸ
--ਇਹ ਜਰੂਰੀ ਹੈ ਕਿ ਜੀਵਨ ਅਤੇ ਸਾਹਿਤ ਨੂੰ ਉਹਨਾਂ ਸਾਰੇ ਧਰਮ ਰੂਪਕਾਂ ਤੋਂ ਮੁਕਤ ਕੀਤਾ ਜਾਵੇ , ਜਿਹਨਾਂ ਦਾ ਜਨਮ ਉਸ ਸਮੇਂ ਹੋਇਆ ਸੀ ਜਦ ਮਨੁੱਖ ਜਾਤੀ ਆਪਣੇ ਅਸਲੀ ਤਾਕਤ ਤੋਂ ਜਾਣੂੰ ਨਹੀਂ ਸੀ। ਦੋਬ੍ਰੁਲਿਯੂਬੋਵ
ਜੋ ਸੱਚਮੁੱਚ ਮਹਾਨ ਹੈ ਉਹ ਸ਼ੰਕਿਆਂ ਪ੍ਰਤੀ ਅਸੰਵੇਦਨਸ਼ੀਲ ਰਹੇਗਾ, ਉਹ ਕਦੇ ਨਹੀਂ ਡਿੱਗੇਗਾ,ਕਦੇ ਨਹੀਂ ਡਿਗੇਗਾ, ਕਦੇ ਵੀ ਅੱਖਾਂ ਤੋਂ ਪਰ•ੇ ਨਹੀਂ ਹੋਵੇਗਾ। ਬੇਲਿੰਸਕੀ
--ਚਿੰਤਾਵਾਂ ਅਤੇ ਵਿਰੋਧਾਂ ਦੇ ਉਠਣ 'ਤੇ ਜੋ ਹਰੇਕ ਸਚ ਨੂੰ ਪਰਖਣ ਦਾ ਪਹਿਲਾ ਜਤਨ,ਗਿਆਨ ਦੀ ਦਿਸ਼ਾ ਵਲ ਪਹਿਲਾ ਕਦਮ ਹੈ। ਉਹ ਹੋਰ ਵੀ ਦ੍ਰਿੜ ਹੋਰ ਵੀ ਮਹਾਨ ਹੋਰ ਵੀ ਤਿੱਖਾ ਹੋਵੇਗਾ। ਬੇਲਿੰਸਕੀ
--ਸਿਰਫ ਝੂਠ ਨੂੰ ਸ਼ੰਕਿਆਂ ਤੇ ਵਿਰੋਧਾਂ ਦਾ ਡਰ ਹੁੰਦਾ ਹੈ ਜਿਵੇਂ ਕਾਗਜ ਦੇ ਫੁੱਲ ਤੇ ਕੱਚੀਆਂ ਧਾਤਾਂ ਨੂੰ ਪਾਣੀ ਦਾ ਡਰ ਹੁੰਦਾ ਹੈ।
--ਬੇਲਿੰਸਕੀ
--ਕਿਸੇ ਮਹਾਨ ਇਨਕਲਾਬ ਦੌਰਾਨ ਸਾਹਿਤ ਲੁਪਮ ਹੋ ਜਾਂਦਾ ਹੈ ਅਤੇ ਚੱਪ ਛਾ ਜਾਂਦੀ ਹੈ। ਕਿਉਂਕਿ ਚੀਕਣ ਦੀ ਬਜਾਏ ਹਰ ਕੋਈ ਇਨਕਲਾਬ ਦੇ ਵਹਾਅ 'ਚ ਐਨਾ ਰੁਝ ਜਾਂਦਾ ਹੈ ਕਿ ਸਾਹਿਤ ਤੇ ਗੱਲ ਕਰਨ ਦੀ ਫੁਰਸਤ ਹੀ ਨਹੀਂ ਮਿਲਦੀ। ਲੂ ਸ਼ੁਨ
-117--ਰਿਸ਼ਤੇ--ਬੁਢਾਪਾ--ਵਿਸ਼ਵਾਸ਼
--ਰਿਸ਼ਤੇ ਜਿਉਂਦੇ ਰੱਖਣ ਲਈ ਮੁਲਾਕਾਤ ਜਰੂਰੀ ਹੈ ,ਲਾ ਕੇ ਭੁੱਲ ਜਾਈਏ ਤਾਂ ਪੌਦੇ ਵੀ ਸੁੱਕ ਜਾਂਦੇ ਨੇ। ਕੈਫੀ ਆਜ਼ਮੀ
--ਜੇ ਮੌਤ ਮੰਗਿਆਂ ਨਹੀਂ ਮਿਲਦੀ ਤਾਂ ਜ਼ਿੰਦਗੀ ਮੰਗਣ ਨਾਲ ਜ਼ਿੰਦਗੀ ਵੀ ਨਹੀਂ ਮਿਲਦੀ। ਮੰਗਣ ਨਾਲ ਕੁਝ ਨਹੀਂ ਮਿਲਦਾ। ਮੇਰੀ ਰੇਅ
--ਕਰਮ ਤੋਂ ਬਿਨਾਂ ਕੋਈ ਕਰਾਮਾਤ ਨਹੀਂ ਵਾਪਰਦੀ। ਮੇਰੀ ਰੇਅ
--ਕੋਈ ਆਦਮੀ ਬਹੁਤਾ ਜ਼ਿੰਦਗੀ ਜੀਣ ਨਾਲ ਬੁੱਢਾ ਨਹੀਂ ਹੁੰਦਾ ਬਲਕਿ ਜੀਣ ਵਿਚ ਦਿਲਚਸਪੀ ਛੱਡਣ ਨਾ ਬੁੱਢਾ ਹੁੰਦਾ ਹੈ। ਮੇਰੀ ਰੇਅ
-ਕੋਈ ਵੀ ਡੰਡੀ ਇਕੋ ਦਿਨ 'ਚ ਸ਼ਾਹ ਰਾਹ ਨਹੀਂ ਬਣਦੀ। ਵਿਲੀਅਮ ਇਲੇਰੀ ਢੈਨਿੰਗ
--ਇਨਕਲਾਬ ਉਡੀਕਿਆਂ ਨਹੀਂ ਕੁਝ ਕਰ ਕੇ ਹੀ ਆਉਂਦੇ ਹਨ। ਵਿਲੀਅਮ ਇਲੇਰੀ ਢੈਨਿੰਗ
-ਹਰ ਮਨੁੱਖ ਦੀ ਜ਼ਿੰਦਗੀ ਇਕ ਕਿਤਾਬ ਵਾਂਗ ਹੈ ਜੇਕਰ ਤੁਸੀਂ ਉਸਨੂੰ ਪੜ•ਣਾ ਜਾਣਦੇ ਹੋਵੋ। ਵਿਲੀਅਮ ਇਲੇਰੀ ਢੈਨਿੰਗ
-ਇਕ ਸਾਰਥਕ ਜ਼ਿੰਦਗੀ ਦੀ ਸ਼ਮਾਂ ਖੁਦ -ਬ-ਖੁਦ ਰੌਸ਼ਨ ਹੁੰਦੀ ਹੈ। ਲਿਊ ਤਾਲਸਟਾਏ
--ਕੇਵਲ ਝਾਂਜਰਾਂ ਪਾਉਣ ਨਾਲ ਕਿਸੇ  ਨੂੰ ਨੱਚਣਾ ਨਹੀਂ ਆ ਜਾਂਦਾ। ਲਿਊ ਤਾਲਸਟਾਏ
--ਪਿਆਰ ਕਰਨਾਂ ਹੀ ਮੁਸ਼ਕਿਲ ਹੈ,ਨਫ਼ਰਤ ਤਾਂ ਸਾਰੇ ਹੀ ਕਰਦੇ ਹਨ। ਲਿਊ ਤਾਲਸਟਾਏ
=ਵਿਸ਼ਵਾਸ਼ ਸ਼ਕਤੀ ਦਾ ਨਾਮ ਹੀ ਜ਼ਿੰਦਗੀ ਹੈ। ਲਿਊ ਤਾਲਸਟਾਏ
--ਜੋ ਸੱਚ ਬੋਲਦੇ ਹਨ ,ਉਹ ਘੱਟ ਬੋਲਦੇ ਹਨ। ਅਨਾਤੋਲੇ ਫਰਾਂਸ
--ਜਿਹੜਾ ਧਰਮ ਖਿਮਾ ਮੰਗਣ ਅਤੇ ਖਿਮਾ ਕਰਨ ਦੀ ਯੋਗਤਾ ਨਹੀਂ ਉਪਜਾਉਂਦਾ , ਉਹ ਹੋਰ ਕੁਝ ਵੀ ਹੋ ਸਕਦਾ ਹੈ ,ਧਰਮ ਨਹੀਂ ਹੋ ਸਕਦਾ। ਅਨਾਤੋਲੇ ਫਰਾਂਸ
--ਜ਼ਿੰਦਗੀ ਮਜ਼ੇਦਾਰ ਹੈ,ਖੌਫ਼ਨਾਕ ਹੈ,ਦਿਲਕਸ਼ ਹੈ, ਡਰਾਉਣੀ ਹੈ , ਖੱਟੀ ਹੈ , ਮਿੱਠੀ ਹੈ ਇਹ ਸਭ ਕੁਝ ਹੈ। ਅਨਾਤੋਲੇ ਫਰਾਂਸ
--ਹਵਾਈ ਕਿਲੇ ਬਣਾਉਣ ਵਾਲੇ ਦੇ ਪੱਲੇ ਹਵਾ ਤੋਂ ਸਿਵਾ ਕੁਝ ਨਹੀਂ ਹੁੰਦਾ। ਸੁਕਰਾਤ
-ਅਸਲੀ ਜ਼ਿੰਦਗੀ ਦੀ ਫਿਲਾਸਫੀ ਉਨਾ ਚਿਰ ਨਹੀਂ ਲਭਦੀ ਜਿੰਨਾ ਚਿਰ ਮਨੁੱਖ ਪਰਤ ਕੇ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ।  ਸੁਕਰਾਤ
--ਆਪਣੇ ਹੱਕਾਂ ਪ੍ਰਤੀ ਐਨੇ ਵੀ ਸੁਚੇਤ ਨਾ ਹੋਵੋ ਕਿ ਜਿਉਣ ਦੀ ਜਾਚ ਹੀ ਭੁਲ ਜਾਵੋ। ਵਿਕਟਰ ਹਿਊਗੋ
--ਸਵੈ ਕਾਬੂ ਤੋਂ ਬਿਨਾ ਯੋਗਤਾ ਵਿਭਚਾਰ ਦੇ ਰਾਹ ਪੈ ਜਾਂਦੀ ਹੈ। ਵਿਕਟਰ ਹਿਊਗੋ
--ਦੂਜਿਆਂ ਦੇ ਅਪਮਾਨ ਦੀਆਂ ਇੱਟਾਂ ਨਾਲ ਆਪਣੀ ਇਜ਼ਤ ਦਾ ਗੁੰਬਦ ਨਹੀਂ ਉਸਾਰਿਆ ਜਾ ਸਕਦਾ। ਵਿਕਟਰ ਹਿਊਗੋ 
-ਜ਼ਿੰਦਗੀ ਇਕ ਫੁੱਲ ਹੈ ਅਤੇ ਪਿਆਰ ਇਸਦੀ ਖੁਸ਼ਬੋ। ਵਿਕਟਰ ਹਿਊਗੋ
--118-ਆਦਤਾਂ-ਅਮਲ-ਔਰਤ ,ਮਰਦ
-ਆਦਤਾਂ ਚਰਿਤਰ ਦਾ ਨਿਰਮਾਣ ਕਰਦੀਆਂ ਹਨ,ਚਰਿਤਰ ਕਿਸਮਤ ਬਣ ਜਾਂਦੇ ਹਨ। ਮਿਖਾਇਲ ਨਈਮੀ
--ਕੋਇਲ ਨੂੰ ਗੌਣ ਲਈ ਸਾਜ ਦੀ ਲੋੜ ਨਹੀਂ ਪੈਂਦੀ। ਮਿਖਾਇਲ ਨਈਮੀ
--ਅਮਲ ਨਾਲ ਜ਼ਿੰਦਗੀ ਬਣਦੀ ਹੈ ,ਜੰਨਤ ਵੀ ਅਤੇ ਜਹੰਨਮ ਵੀ। ਡਾ: ਇਕਬਾਲ
--ਕਿਨਾਰਿਆਂ ਤੋਂ ਬਿਨਾਂ ਪਾਣੀ ਦਾ ਕੋਈ ਆਕਾਰ ਨਹੀਂ ਹੁੰਦਾ। ਸਵੇਟ ਮਾਰਡਨ 
--ਜੋ ਲੋਕ ਹੱਸਦੇ ਹੱਸਦੇ ਕੰਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਕਰਦੇ ਹਨ,ਉਹੀਓ ਮਹਾਨ ਬਣਦੇ ਹਨ। ਸਵੇਟ ਮਾਰਡਨ 
ਔਰਤ ਮਰਦ ਦੀ ਮਹਿਕ ਹੈ। ਨਪੋਲੀਅਨ
--ਔਰਤ ਮਰਦ ਨਾਲੋਂ ਵੱਧ ਸਖਤ ਜਾਨ ਹੈ। ਜਾਰਜ ਬਰਨਾਰਡ ਸ਼ਾਅ
--ਔਰਤ ਇਕ ਚਟਾਨ ਹੈ। ਰਵਿੰਦਰ ਨਾਥ ਟੈਗੋਰ
-- ਔਰਤ ਖੁਸ਼ਬੂ ,ਨਗ਼ਮਾ ,ਨ੍ਰਿਤ ਜਾਂ ਰੌਸ਼ਨ ਹੈ। ਸ਼ੈਕਸ਼ਪੀਅਰ
--ਔਰਤ ਘਰ ਦਾ ਸ਼ਿੰਗਾਰ ਨਹੀਂ ਸਗੋਂ ਰੂਹ ਹੈ। ਅਰਸਤੂ
-ਜ਼ਿੰਦਗੀ  ਦਾ ਦੀਵਾ ਉਸ ਸਮੇਂ  ਬੁਝ ਜਾਂਦਾ ਹੈ ਜਦੋਂ ਉਸ ਵਿਚ ਹਾਸੇ ਦਾ ਤੇਲ ਮੁਕ ਜਾਂਦਾ ਹੈ। ਵਾਲਟੇਅਰ
--ਜ਼ਿੰਦਗੀ ਇਕ ਹਕੀਕਤ ਹੈ ਸਿਰਫ ਕਬਰ ਹੀ ਇਸਦੀ ਮੰਜ਼ਿਲ ਨਹੀਂ। ਲਾਂਗ ਫੈਲੇ
--ਤੁਸੀਂ ਆਪਣੀ ਜ਼ਿੰਦਗੀ ਖੁਦ ਬਿਗਾੜੀ ਹੈ। ਜਰਾ ਸੋਚੋ ਅਤੇ ਸਮਝ ਕੇ ਸੁਧਾਰੋ। ਅਲਵਾ ਐਡੀਸ਼ਨ
-ਛੁੱਟੀ ਤੋਂ ਬਿਨਾਂ ਜ਼ਿੰਦਗੀ ਇਸ ਤਰ•ਾਂ ਹੈ ਜਿਵੇਂ ਸਰਾਂ ਦੇ ਪੜਾਅ ਤੋਂ ਬਿਨਾ ਲੰਬਾ ਸਫਰ। ਡੈਮੋਕਰਾਈਟਸ
-ਸਾਹਿਤ ਜ਼ਿੰਦਗੀ ਦੇ ਲਈ ਇਕ ਨੀਂਹ ਪੱਥਰ ਹੈ। ਲਿਊ ਟਾਲਸਟਾਏ
--ਜ਼ਿੰਦਗੀ ਇਕ ਕੰਮ ਵਾਲਾ ਨਿੱਕਾ ਦਿਨ ਹੈ, ਇਸ ਤੋਂ ਮੁਕਤੀ ਕੇਵਲ ਸੁਸਤ ਜਾਂ ਮੂਰਖ ਹੀ ਮੰਗਦੇ ਹਨ।
--ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਹੈ। ਗੁਰਦਿਆਲ ਸਿੰਘ
--ਜ਼ਿੰਦਗੀ ਇਕ ਭੈੜੇ ਚਰਿਤਰ ਵਾਲੀ ਪਰ ਸੁੰਦਰ ਔਰਤ ਹੈ, ਜਿਹੜਾ ਵੀ ਇਸਦਾ ਦੁਰਾਚਾਰ ਦੇਖਦਾ ਹੈ ਉਹ ਇਸਦੀ ਸੁੰਦਰਤਾ ਨੂੰ ਨਫ਼ਰਤ ਕਰਨ ਲੱਗ ਪੈਂਦਾ ਹੈ। ਖਲੀਲ ਜ਼ਿਬਰਾਨ
--ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ,ਮੁਰਦਾ ਦਿਲ ਕੀ ਸਵਾਹ ਜਿਉਂਦੇ ਐ। ਡਾ: ਇਕਬਾਲ
--119-ਦੁਸ਼ਮਣੀ-ਪਿਆਰ-ਤੋਹਫ਼ੇ
-ਮੈਂ Àਸ ਬਾਰੇ ਕੀ ਕਹਾਂ ਜੋ ਮੇਰੇ 'ਤੇ ਹਮਲਾ ਕਰਨ ਲਈ ,ਤਲਵਾਰ ਖਰੀਦਣ ਵਾਸਤੇ ਮੇਰੇ ਤੋਂ ਹੀ ਪੈਸੇ ਮੰਗਦਾ ਹੈ।--ਵਿਕਟਰ ਹਿਊਗੋ
-ਹਨੇਰਾ ਰੌਸ਼ਨੀ ਦੀ ਭੀਖ ਮੰਗਣ ਆਇਆ ਸੀ ,ਮੈਂ ਘਰ ਨਾ ਜਲਾਉਂਦਾ ਤਾਂ ਹੋਰ ਕੀ ਕਰਦਾ
--ਮੇਰਾ ਦੁਸ਼ਮਣ ਮੈਨੂੰ ਕਹਿਣ ਲੱਗਾ ਆਪਣੇ ਦੁਸ਼ਮਣ ਨੂੰ ਪਿਆਰ ਕਰੋ, ਮੈਂ ਉਸਦੇ ਹੁਕਮ ਦੀ ਪਾਲਣਾ ਕੀਤੀ ਅਤੇ ਆਪਣੇ ਆਪ ਨੂੰ ਪਿਆਰ ਕੀਤਾ।--ਵਿਕਟਰ ਹਿਊਗੋ
--ਵਿਕਟਰ ਹਿਊਗੋ
--ਜਿਉਂ ਜਿਉਂ ਮਨੁੱਖ ਦੇ ਤੋਹਫ਼ਿਆਂ 'ਚ ਵਾਧਾ ਹੁੰਦਾ ਜਾਂਦਾ ਹੈ ,ਉਸਦੇ ਦੋਸਤਾਂ ਦਾ ਦਾਇਰ ਤੰਗ ਹੁੰਦਾ ਜਾਂਦਾ ਹੈ। ਦੋਸਤੋਵੋਸਕੀ 
--ਭਾਸ਼ਾਵਾਂ,ਸਰਕਾਰ ਤੇ ਧਰਮ ਉਸ ਸੁਨਹਿਰੀ ਧੂੜ ਤੋਂ ਬਣੀਆਂ ਹਨ, ਜੋ ਸੜਕ ਦੇ ਦੋਹਾਂ ਪਾਸਿਉਂ ਉਡਦੀ ਹੈ, ਜਿਸ 'ਤੇ ਮਨੁੱਖੀ ਸ਼ਾਨਦਾਰ ਜੀਵਨ ਅੱਗੇ ਵਧਦਾ ਹੈ। ਦੋਸਤੋਵੋਸਕੀ
--ਖਾਲੀਪਣ ਹਰ ਕੌਮ ਤੇ ਮਨੁੱਖ ਨੂੰ ਤਬਾਹ ਕਰ ਦਿੰਦ ਹੈ, ਇਹ ਸੁਸਤ ਤੇ ਧੀਮਾ ਕਰੋਧ ਹੈ,ਨੀਂਦ ਦੇ ਰੂਪ 'ਚ ਮੌਤ। ਦੋਸਤੋਵੋਸਕੀ
--ਜਿਹੜਾ ਬੰਦਾ ਨਾਪ ਤੋਲ ਕੇ ਗੱਲ ਨਹੀਂ ਕਰਦਾ, ਉਸਨੂੰ ਕਠੋਰ ਗੱਲਾਂ ਸੁਨਣੀਆਂ ਪੈਂਦੀਆਂ ਹਨ। ਸ਼ੇਖ ਸ਼ਾਅਦੀ
--ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ। ਜੋਸਫ਼ ਕਾਫਰਮੈਨ
--ਮਿਹਨਤ ਵਿਚ ਖੁਸ਼ਹਾਲੀ ਹੈ,ਸਿਰਫ ਮੂਰਖ ਅਤੇ ਆਲਸੀ ਹੀ ਵਿਹਲੇ ਬਹਿ ਕੇ ਆਪਣਾ ਸਮਾਂ ਨਸ਼ਟ ਕਰਦੇ ਹਨ। ਕਾਰਲ ਮਾਰਕਸ
--ਜੋ ਸੱਚਮੁੱਚ ਨੇਕ ਹਨ ,ਉਹ ਨੰਗੇ ਨੂੰ ਇਹ ਨਹੀਂ ਪੁਛਦੇ ਕਿ ਤੇਰਾ ਕੱਜਣ ਕਿਥੇ ਹੈ। ਖਲੀਲ ਜ਼ਿਬਰਾਨ
--ਜ਼ਿੰਦਗੀ ਉਹ ਹੈ ਜੋ ਕਿਸੇ ਦੇ ਕੰਮ ਆਵੇ,ਨਹੀਂ ਤਾਂ ਜਿਵੇਂ ਵੀ ਗੁਜਾਰੋਗੇ , ਗੁਜ਼ਰ ਜਾਏਗੀ। ਨਜ਼ੀਰ ਬਨਾਰਸੀ
--ਘਰ 'ਚ ਉਦਾਸ ਬੈਠਣ ਨਾਲੋਂ ਮੌਸਮਾਂ ਦੀਆਂ ਸਜ਼ਾਵਾਂ ਬਿਹਤਰ ਹਨ। ਨਿਜਾਤ ਨਿਗਾਰ
-ਹੌਸਲੇ ਫਤਿਹ ਦੀ ਬੁਨਿਆਦ ਹੁੰਦੇ ਹਨ,ਕੰਬਦੇ ਹੱਥਾਂ ਨਾਲ ਤਲਵਾਰ ਨਾ ਉਠਾਓ। ਨਿਜਾਤ ਨਿਗਾਰ
--ਉਹ ਦੰਗੇ ਫਸਾਦਾਂ ਦੀਆਂ ਖਬਰਾਂ ਮਜ਼ਾ ਲੈ ਕੇ ਪੜ•ਦੇ ਹਨ ਜਿਹਨਾਂ ਨੇ ਕਦੇ ਆਪਣੇ ਘਰ ਸੜਦੇ ਨਹੀਂ ਦੇਖੇ। ਮੰਜ਼ਰ ਭੋਪਾਲੀ
==ਆਦਮੀ ਉਨਾਂ ਬੁੱਢਾ ਹੁੰਦਾ ਹੈ , ਜਿੰਨਾ ਮਹਿਸੂਸ ਕਰਦਾ ਹੈ, ਔਰਤ ਉਨੀ ਬੁੱਢੀ ਹੁੰਦੀ ਹੈ , ਜਿੰਨੀ ਉਹ ਦਿਸਦੀ ਹੈ। ਸੇਕਸ਼ਪੀਅਰ
--ਜਿਹਨਾਂ ਰੁੱਖਾਂ ਦੀ ਨਾ ਛਾਂ ,ਨਾ ਮਹਿਕ ਅਤੇ ਨਾ ਫਲ ,ਉਹਨਾਂ ਨਾਲੋਂ ਕੰਧਾਂ ਚੰਗੀਆਂ ਹਨ। ਗਿਆਸ ਮਤੀਨ
--ਤੁਸੀਂ ਬਿਨਾ ਪਿਆਰ ਕੀਤੇ ਦੇ ਤਾਂ ਸਕਦੇ ਹੋ ਪਰ ਬਿਨਾਂ ਦਿਤਿਆਂ ਪਿਆਰ ਨਹੀਂ ਕਰ ਸਕਦੇ। ਗਿਆਸ ਮਤੀਨ
--120--ਮੁਹੱਬਤ ,ਝਗੜੇ-ਕਮੀਆਂ
--ਦੁਸ਼ਮਣ ਵੀ ਮਿਲ ਜਾਏ ਤਾਂ ਝੁਕ ਕੇ ਸਲਾਮ ਕਰੋ  ਕਿਉਂਕਿ ਕਿਸੇ ਝੁਕਾਉਣ ਵਾਲਾ ਪਹਿਲਾਂ ਖੁਦ ਝੁਕਦਾ ਹੈ। ਪਰਵੇਸ਼ ਆਲਮ ਚਮਨ
-ਜੇ ਇਕ ਧਿਰ ਕਸੂਰਵਾਰ ਹੋਵੇ ਤਾਂ ਝਗੜੇ ਬਹੁਤੀ ਦੇਰ ਨਹੀਂ ਚਲਦੇ। ਚੈਖਵ
--ਹੋ ਸਕਦੈ ਮੇਰੇ 'ਚ ਕੋਈ ਕਮੀ ਹੋਵੇ, ਪਰ ਉਹ ਸਾਹਮਣੇ ਆਵੇ , ਜਿਸਨੂੰ ਮੁਹੱਬਤ ਰਾਸ ਆਈ ਹੈ। ਕੰਵਰ ਮਹਿੰਦਰ ਸਿੰਘ ਬੇਦੀ
--ਹੌਲੀ ਹੌਲੀ ਮੁੱਦਤਾਂ 'ਚ ਭੁੱਲੇ ਹਾਂ ਕਿਸੇ ਨੂੰ, ਕਿਸ਼ਤਾਂ 'ਚ ਖੁਦਕੁਸ਼ੀ ਦਾ ਮਜ਼ਾ ਸਾਨੂੰ ਪੁਛ ਕੇ ਦੇਖੋ। ਖੁਮਾਰ ਬਾਰਾਬੰਕਵੀ
-ਇਕ ਸੁਸਤ ਸਰੀਰ 'ਚ ਇਕ ਤੇਜ ਦਿਮਾਗ ਨਹੀਂ ਰਹਿ ਸਕਦਾ। ਮਾਰਕ ਟਵੇਨ
-ਪੈਸੇ ਦੀ ਅੰਨ•ੀ ਹਵਸ ਸਾਨੂੰ ਪਸੰਦ ਨਹੀਂ, ਜਿਸਨੇ ਜ਼ਮੀਰ ਵੇਚ ਦਿਤਾ , ਉਹ ਭਿਖਾਰੀ ਹੈ। ਹਾਸਿਲ ਮੁਰਾਦਬਾਦ
--ਇਕ ਇਸ ਤਰ•ਾਂ ਦੀ ਚਾਲ ਚੱਲੀ ਸਾਰੇ ਲੋਕ ਸਿੱਧੇ ਹੋ ਗਏ , ਗੱਲ ਬੱਸ ਐਨੀ  ਕਿ ਮੈਂ ਥੋੜ•ਾ ਜਿਹਾ ਤਿਰਛਾ ਹੋ ਗਿਆ । ਮਜਰੂਹ ਸੁਲਤਾਨਪੁਰੀ
--ਜੋ ਨਹੀਂ ਹ,ੈ ਉਸ ਤੋਂ ਡਰ ਕੇ ਲੋਕ ਮੌਤ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਆਰ ਡੀ ਸ਼ਰਮਾ ਤਾਸੀਰ
--ਤੁਸੀਂ ਆਪ ਚੰਗੇ ਬਣ ਕੇ ਹੀ ਦੂਜਿਆਂ ਨੂੰ ਬਿਹਤਰ ਬਣਾ ਸਕਦੇ ਹੋ। ਤੁਰਗਨੇਵ
--ਰੁੱਖਾਂ ਦੀਆਂ ਟਾਹਣੀਆਂ ਮੌਸਮਾਂ ਦੇ ਜੁਲਮ ਸਹਿੰਦੀਆਂ ਹਨ, ਤਾਂ ਕਿਤੇ ਜਾ ਕੇ ਫਲ ਲਗਦਾ ਹੈ। ਇਮਤਿਆਜ ਸਾਗਜ
--ਲੜਾਈ ਝਗੜੇ ਦੌਰਾਨ ਸੋਚ ਹਮੇਸ਼ਾ ਲੁਪਤ ਹੋ ਜਾਂਦੀ ਹੈ।-ਪੁਸ਼ਕਿਨ
--ਕੋਈ ਵਿਅੱਕਤੀ ਕਿੰਨੀ ਵਾਰੀ ਸਫਲ ਹੋ ਸਕਦਾ ਹੈ। ਪਰ ਅਸਲ ਅਸਫਲ ਉਦੋਂ ਹੁੰਦਾ ਹੈ ਜਦ ਹੱਥ ਖੜ•ੇ ਕਰ ਦਿੰਦਾ ਹੈ । ਬੈਰਨ
--ਝੂਠ ਹਮੇਸ਼ਾ ਕਮਜੋਰ ਆਦਮੀ ਬੋਲਦੇ ਹਨ,ਸੱਚ ਦੀ ਆਪਣੀ ਤਾਕਤ ਹੁੰਦੀ ਹੈ। ਵਾਸਦੇਵ ਸ਼ਰਮਾ
-ਸੱਚ ਨਾ ਵੱਧਦਾ ਹੈ ਨਾ ਘਟਦਾ, ਝੂਠ ਦੀ ਕੋਈ ਹੱਦ ਹੀ ਨਹੀਂ। ਵਾਸਦੇਵ ਸ਼ਰਮਾ
-ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ , ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ। ਵਾਸਦੇਵ ਸ਼ਰਮਾ
---ਇਹ ਗਲਤ ਹੈ ਕਿ ਤੁਹਾਡੇ 'ਤੇ ਦੂਜਿਆਂ ਦਾ ਅਸਰ ਨਹੀਂ ਹੋਵੇਗਾ, ਸੂਰਜ ਵੀ ਧਰਤੀ ਦੇ ਪਰਛਾਵੇਂ ਨਾਲ ਕਾਲਾ ਹੋ ਜਾਂਦਾ ਹੈ। ਜਿਗਰ ਜਲੰਧਰੀ
-ਮਿਤਰ ਉਹ ਹੈ ਜੋ ਇਕੱਲਤਾ 'ਚ ਕੰਮ ਆਵੇ। ਜ਼ਫਰ ਇਕਬਾਲ ਜ਼ਫ਼ਰ
--ਕਿਤੇ ਅੱਗ ਦੀ ਤਬਾਹੀ ਹੈ ਅਤੇ ਖੂਨੀ ਦ੍ਰਿਸ਼, ਅਜਿਹੇ ਮਾਹੌਲ 'ਚ ਜੀਣਾ ਵੀ ਹੁਨਰ ਲਗਦਾ ਹੈ। ਜ਼ਫਰ ਇਕਬਾਲ ਜ਼ਫ਼ਰ
---121- ਇਕਾਂਤ -ਖੁਸ਼ੀ,ਗ਼ਮੀ--ਸਾਲ
-ਇਕਾਂਤ ਯਾਤਰਾ ਲਈ ਚੰਗਾ ਪਰ ਠਹਿਰਨ ਲਈ ਬੁਰਾ ਸਥਾਨ ਹੈ। ਨ ਸ ਕਪੂਰ
--ਜੀਵਨ 'ਚ ਸਾਲਾਂ ਦੀ ਗਿਣਤੀ ਐਨਾ ਮਹੱਤਵ ਨਹੀਂ ਰਖਦੀ , ਜਿੰਨਾ ਸਾਲਾਂ 'ਚ ਜੀਵਨ ਮਹੱਤਤਾ ਰਖਦਾ ਹੈ। ਮਾਰਕ ਟਵੇਨ
--ਖੁਸ਼ੀ ਵੰਡਣ ਨਾਲ ਦੁਗਣੀ ਹੋ ਜਾਂਦੀ ਹੈ ਅਤੇ ਅਤੇ ਦੁੱਖ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ। ਮਾਰਕ ਟਵੇਨ
--ਆਦਮੀ ਉਮਰ ਭਰ ਦੂਜਿਆਂ ਦੀ ਦੀ ਜ਼ਿੰਦਗੀ 'ਤੇ ਤਬਸਰੇ ਕਰਦਾ ਰਹਿੰਦਾ ਹੈ ਪਰ ਆਪਣੇ ਗਿਰੇਬਾਨ 'ਚ ਝਾਕ ਕੇ ਕਦੇ ਨਹਂੀਂ ਦੇਖਦਾ। ਸੈਫੀ ਸਿਰੋਂਜੀ
--ਹਮੇਸ਼ਾ ਜਿਉਂਦੇ ਰਹਿਣ ਦੀ ਕੋਸ਼ਿਸ਼ ਨਾ ਕਰੋ ,ਸਫਲ ਨਹੀਂ ਹੋਵੋਗੇ।
--ਸਾਡੇ ਸਾਰੇ ਐਬਾਂ 'ਚ ਇਕ ਵੱਡਾ ਐਡ ਜੋ ਅਸੀਂ ਵਿਸਾਰ ਛਡਦੇ ਹਾਂ , ਉਹ ਹੈ ਵਿਹਲਪੁਣਾ। ਟਾਮਸ ਹਾਰਡੀ
--ਤੋਹਫੇ ਦੇਣ ਨਾਲੋਂ, ਤੋਹਫੇ ਦੇਣ ਦੇ ਢੰਗ ਤਰੀਕੇ ਜਿਆਦਾ ਅਹਿਮੀਅਤ ਰਖਦੇ ਹਨ। ਨ ਸ ਕਪੂਰ
--ਬੁਰੇ ਦਿਮਾਗ ਨਾਲੋਂ ਬੁਰਾ ਚਿਹਰਾ ਬਿਹਤਰ ਹੈ। ਸੇਕਸ਼ਪੀਅਰ
-ਆਪਣੇ  ਦਿਮਾਗ ਨੂੰ ਮਹਾਨ ਵਿਚਾਰਾਂ ਦੀ ਖੁਰਾਕ ਦਿਓ।--ਸਿਸਰੋ
--ਇਹ ਸੱਚ ਹੈ ਕਿ ਸ਼ਿਸ਼ਟਾਚਾਰ ਇਲਮ ਦੀ ਜਾਨ ਹੈ, ਫੁੱਲ ਖਿੜਦੇ ਹਨ ਤਾਂ ਆਵਾਜ਼ ਨਹੀਂ ਹੁੰਦੀ। ਮੋਮਿਨ
-ਨਰਕ ਦਾ ਡਰ ਆਪਣੇ ਆਪ 'ਚ ਨਰਕ ਹੈ ਤੇ ਸਵਰਗ ਦੀ ਤਾਂਘ ਰੱਖਣੀ ਆਪਣੇ ਆਪ 'ਚ ਸਵਰਗ। ਖਲੀਲ ਜ਼ਿਬਰਾਨ
--ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਗੁਫ਼ਾਵਾਂ 'ਚ ਰਹਿਣ ਵਾਲੇ ਅਜੇ ਵੀ ਹਨ,ਸਾਡੇ ਦਿਲ ਗੁਫ਼ਾਵਾਂ ਹੀ ਹਨ। ਖਲੀਲ ਜ਼ਿਬਰਾਨ
--ਮੈਨੂੰ ਸਾਹਿਤ ਵਿਚ ਤਿੰਨ ਚੀਜਾਂ ਪਸੰਦ ਹਨ, ਬਗਾਵਤ, ਸੰਪੂਰਨਤਾ ਅਤੇ ਸੰਖੇਪਤਾ। ਤਿੰਨ ਚੀਜਾਂ ਤੋਂ ਨਫ਼ਰਤ ਹੈ ਨਕਲ,ਤੋੜ ਮਰੋੜ ਅਤੇ ਜਟਲਿਤਾ। ਖਲੀਲ ਜ਼ਿਬਰਾਨ
--ਸਾਡੇ ਵਿਚੋਂ ਬਹੁਤੇ ਚੁੱਪ ਚੁਪੀਤੀ  ਬਗ਼ਾਵਤ ਅਤੇ ਭੋਲੀ ਭਾਲੀ ਅਧੀਨਗੀ ਦੀ ਦੁਬਿਧਾ ਵਿਚ ਹੀ ਫਸੇ ਰਹਿੰਦੇ ਹਨ। ਖਲੀਲ ਜ਼ਿਬਰਾਨ
--ਬੁਰੀ ਨੀਤ ਵਾਲੇ ਆਦਮੀ ਹਮੇਸ਼ਾ ਆਪਣੇ ਟੀਚੇ ਨੂੰ ਹਾਸਿਲ ਕਰਨ 'ਚ ਅਸਫਲ ਰਹਿੰਦੇ ਹਨ। ਖਲੀਲ ਜ਼ਿਬਰਾਨ
--ਔਰਤ ਨੂੰ ਸੁਣੋ, ਜਦ ਉਹ ਤਹਾਡੇ ਵੱਲ ਦੇਖਦੀ ਹੈ ਨਾ ਕਿ ਜਦੋਂ ਉਹ ਤੁਹਾਡੇ ਨਾਲ ਗੱਲਾਂ ਕਰਦੀ ਹੈ। ਖਲੀਲ ਜ਼ਿਬਰਾਨ
--ਉਦੋਂ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ ਜਦੋਂ ਲੋਕ ਸਾਡੇ ਨਾਲ ਰਿਸ਼ਤੇ ਤੋਂ ਮੁਨਕਰ ਹੋਣਗੇ,ਜਿਵੇਂ ਅਸੀਂ ਬਾਂਦਰ ਨਾਲ ਆਪਣੇ ਰਿਸ਼ਤੇ ਤੋਂ ਇਨਕਾਰੀ ਹਾਂ। ਓਸ਼ੋ
-ਕੁਝ ਲੋਕ ਕੰਨਾਂ ਨਾਲ ਸੁਣਦੇ ਹਨ, ਕੁਝ ਪੇਟ ਨਾਲ, ਕੁਝ ਆਪਣੀਆਂ ਜੇਬ•ਾਂ ਨਾਲ ਪਰ ਕੁਝ ਸੁਣਦੇ ਹੀ ਨਹੀਂ। ਖਲੀਲ ਜ਼ਿਬਰਾਨ
-ਉਹ ਇਨਸਾਨ ਆਪਣੀ ਕੌਮ ਨੂੰ ਤਬਾਹੀ ਦੇ ਮੋੜ 'ਤੇ ਲੈ ਜਾਂਦਾ ਹੈ ਜੋ ਨਾ ਹਥੀਂ ਫਸਲ ਬੀਜਦਾ ਹੈ, ਨਾ ਇੱਟ ਲਾਉਂਦਾ ਹੈ,ਨਾ ਕਪੜਾ ਬੁਣਦਾ ਹੈ,ਸਗੋਂ ਰਾਜਨੀਤੀ ਨੂੰ ਆਪਣਾ ਪੇਸ਼ਾ ਬਣਾ ਲੈਂਦਾ ਹੈ। ਖਲੀਲ ਜ਼ਿਬਰਾਨ
- 122--ਸਚਾਈ--ਗਵਾਂਢੀ- ਬਿਮਾਰੀ
--ਉਹ ਸਚਾਈ ਜਿਸਨੂੰ ਸਬੂਤ ਦੀ ਲੋੜ ਪਵੇ , ਅੱਧਾ ਸੱਚ ਹੈ। ਖਲੀਲ ਜ਼ਿਬਰਾਨ
--ਆਪਣੇ ਬੀਤੇ ਕੱਲ• ਦਾ ਖਾਤਾ ਖੋਹਲੋ , ਤੁਹਾਨੂੰ ਪਤਾ ਲਗੇਗਾ ਕਿ ਤੁਸੀਂ ਅਜੇ ਵੀ ਲੋਕਾਂ ਦੇ ਤੇ ਜ਼ਿੰਦਗੀ ਦੇ ਕਰਜ਼ਦਾਰ ਹੋ। ਖਲੀਲ ਜ਼ਿਬਰਾਨ
-ਜਦ ਮੈਂ ਸਬਰ ਸੰਤੋਖ ਦੇ ਖੇਤ 'ਚ ਆਪਣਾ ਦਰਦ ਬੀਜਿਆ  ਤਾਂ ਉਸ 'ਚ ਖੁਸ਼ੀ ਰੂਪੀ ਫਲ ਉਗਿਆ। ਖਲੀਲ ਜ਼ਿਬਰਾਨ
--ਸਾਡਾ ਸਭ ਤੋਂ ਮਾੜਾ ਕਸੂਰ ਹੈ ਦੂਜਿਆਂ ਦੇ ਦੋਸ਼ਾਂ ਨੂੰ ਉਛਾਲਣਾ। ਖਲੀਲ ਜ਼ਿਬਰਾਨ
--ਜੇ ਔਰਤ ਨੂੰ ਜਾਨਣਾ ਚਾਹੁੰਦੇ ਹੋ ਤਾਂ ਉਸਦਾ ਹਸਦੀ ਦਾ ਮੂੰੀ ਦੇਖੋ, ਜੇ ਮਰਦ ਨੂੰ ਜਾਨਣਾ ਚਾਹੁੰਦੇ ਤਾਂ ਗੁੱਸੇ 'ਚ ਉਸਦੀਆਂ ਅੱਖਾਂ ਦੀ ਸਫ਼ੈਦੀ ਨੂੰ ਗਹੁ ਨਾਲ ਦੇਖੋ। ਖਲੀਲ ਜ਼ਿਬਰਾਨ
123--ਪ੍ਰਬਲ ਪਿਆਰ ਅਮੁੱਕ ਪਿਆਸ ਹੈ।
--ਜੋ ਆਪਣੇ ਗੁਆਂਢੀ ਦੇ ਨੜੋਏ ਤੇ ਨਵੇਂ ਕਪੜੇ ਪਹਿਨ ਕੇ ਜਾਂਦਾ ਹੈ,ਉਹ ਆਪਣੇ ਬੇਟੇ ਦੇ ਵਿਆਹ ਸਮੇਂ ਫਟੇ ਪੁਰਾਣੇ ਕਪੜੇ ਪਹਿਨੇਗਾ। ਮਿਖਾਇਲ ਨਈਮੀ
--ਗਰੀਬੀ ਥੋੜ ਚਿਰਾ ਦੋਸ਼ ਹੈ ਪਰ ਦੌਲਤ ਦੀ ਬਹੁਤਾਤ ਲੰਮੀ ਬਿਮਾਰੀ ਹੈ। ਕਾਰਲ ਮਾਰਕਸ
--ਚੰਗੇ ਮਨੁੱਖ ਦੀ ਨਿਸ਼ਾਨੀ ਇਹ ਹੈ ਕਿ ਜਿਹੜਾ ਪਰਸੰਸਾ ਸੁਣ ਕੇ ਸ਼ਰਮਾ ਜਾਵੇ ਅਤੇ ਨੁਕਤਾਚੀਨੀ ਸੁਣ ਕੇ ਚੁੱਪ ਰਹੇ। ਕਰਮਜੀਤ ਕੌਰ ਕਿਸ਼ਾਂਵਲ
-ਵਿਛੋੜੇ ਦੇ ਅਹਿਸਾਸ ਬਿਨਾ ਪਿਆਰ ਨੂੰ ਆਪਣੀ ਡੂੰਘਾਈ ਦਾ ਪਤਾ ਨਹੀਂ ਲਗਦਾ। ਖਲੀਲ ਜ਼ਿਬਰਾਨ
--ਮਨਾਹੀਆਂ ਅਤੇ ਧਾਰਮਿਕ ਪਾਬੰਦੀਆਂ ਰਾਜਗਰਦੀ ਨਾਲੋਂ ਜਿਆਦਾ ਨੁਕਸਾਨਦਾਇਕ ਹਨ। ਖਲੀਲ ਜ਼ਿਬਰਾਨ
--ਤੁਸੀਂ ਸਚਾਈ ਨੂੰ ਜੁਲਮ ਨਾਲ ਨਹੀਂ ਮਾਰ ਸਕਦੇ । ਮੈਕਸਿਮ ਗੋਰਕੀ
--ਬੁਧੀਮਾਨ ਵਿਅੱਕਤੀ ਦੂਜਿਆਂ ਦੀਆਂ ਗਲਤੀਆਂ ਤੋਂ ਸਬਕ ਲੈ ਕੇ ਆਪਣੀਆਂ ਗਲਤੀਆਂ ਸੁਧਾਰਦੇ ਹਨ। ਗੌਤਮ ਬੁੱਧ
--ਮੁਹੱਬਤ ਦਾ ਕਿਤੇ ਕੋਈ ਸਕੂਲ ਨਹੀਂ ਬਣਿਆ। ਇਹ ਕਿਸੇ ਦੀ ਖਿਚ ਨਾਲ ਦਿਲ 'ਚੋਂ ਆਪ ਮੁਹਾਰੇ ਫੁਟਦੀ ਹੈ। ਕਰਮਜੀਤ ਕੌਰ ਕਿਸ਼ਾਂਵਲ
--ਮੁਹੱਬਤ ਲਈ ਕੁਝ ਖਾਸ ਦਿਲ ਹੁੰਦੇ ਹਨ, ਇਹ ਉਹ ਗੀਤ ਹੈ ਜੋ ਹਰ ਇਕ ਸਾਜ ਤੇ ਨਹੀਂ ਗਾਇਆ ਜਾ ਸਕਦਾ। ਮਿਰਜਾ ਗਾਲਿਬ
--ਸਿਖਾ ਨਾ ਸਕੀਆਂ ਜੋ ਉਮਰ ਭਰ ਕਿਤਾਬਾਂ ਮੈਨੂੰ ਕੁਝ ਚਿਹਰਿਆਂ ਨੂੰ ਪੜਿ•ਆ ਤਾਂ ਕਿੰਨੇ ਸਬਕ ਸਿੱਖ ਲਏ। ਕਰਮਜੀਤ ਕੌਰ ਕਿਸ਼ਾਂਵਲ
--ਔਰਤ ਜੈਸਾ ਨੇਕ ਔਰ ਔਰਤ ਜੈਸਾ ਬਦ ਨਹੀਂ, ਇਹ ਕੀ ਮੁਹੱਬਤ ਔਰ ਨਫ਼ਰਤ ਦੋਨੋ ਕੀ ਹੱਦ ਨਹੀਂ। ਜ਼ੌਕ
--ਸੁਗੰਧੀ ਨਾਲੋਂ ਦਵਾਈ ਬਨਣਾ ਬਿਹਤਰ ਹੈ। ਸੁੰਗੰਧੀ ਸਿਰਫ ਮਹਿਕ ਦਿੰਦੀ ਹੈ, ਦਵਾਈ ਜੀਵਨ ਦਾਨ। ਨਾਨਕ ਸਿੰਘ
--124--ਹਕੂਮਤੀ ਹਿੰਸਾ--ਪੂੰਜੀਵਾਦ--ਪ੍ਰੇਰਨਾ
---ਕਵਿਤਾ ਲਿਖਣਾ, ਸ਼ਬਦਾਂ ਨਾਲ ਜਾਦੂ ਬੁਨਣਾ ਹੈ। ਦੀਪਾਅਨ ਬੋਸ
-- ਹਕੂਮਤੀ ਹਿੰਸਾ ਪੂੰਜੀਵਾਦੀ  ਪ੍ਰਬੰਧ ਦਾ ਲਾਜ਼ਮੀ ਹਿੱਸਾ ਹੈ, ਇਹ ਗਰੀਬਾਂ 'ਤੇ ਮਾਰ ਕਰਦੀ ਹੈ ਅਤੇ ਵਰਗ ਆਧਾਰਤ ਨਸਲਕੁਸ਼ੀ। ਗੈਰੀ ਲੀਚ
--ਪੂੰਜੀਵਾਦ ਸੁਭਾਅ ਪੱਖੋਂ ,ਲੱਖਾਂ ਲੋਕਾਂ ਨੂੰ ਉਹਨਾਂ ਦੀਆਂ ਬੁਨਿਆਦੀ ਜਰੂਰਤਾਂ ਤੋਂ ਮਹਿਰੂਮ ਕਰਦਾ ਹੇ।
-ਦੁਨੀਆਂ ਵਿਚ ਹਰ ਤੀਜੇ ਸੈਕਿੰਡ , ਰੋਗ ਜਾਂ ਭੁੱਖ ਨਾਲ ਇਕ ਬੱਚਾ ਮਰਦਾ ਹੈ, ਪਰ ਹਰ ਤੀਜੇ ਸੈਕਿੰਡ ਫੌਜੀ ਅਦਾਰੇ 1,20,000 ਡਾਲਰ ਹਥਿਆਰਾਂ 'ਤੇ ਖਰਚਦੇ ਹਨ। ਗੈਰੀ ਲੀਚ
-ਪੂੰਜੀਵਾਦੀ ਨਸਲਕੁਸ਼ੀ ਕਾਰਨ ਹਰ ਸਾਲ ਦੁਨੀਆਂ 'ਚ ਦਸ ਮਿਲੀਅਨ( 1 ਕਰੋੜ) ਇਨਸਾਨ ਮਰਦੇ ਹਨ, ਜਿਹਨਾਂ 'ਚ ਭਾਰਤ ਵੀ ਸ਼ਾਮਿਲ ਹੈ। ਅਰਧੁੰਤੀ ਰਾਇ
--ਪੈਦਾਵਾਰ ਮੁਨਾਫ਼ੇ ਦੀ ਥਾਂ ਪੈਦਾਵਾਰ ਲੋੜ ਲਈ ਦਾ ਨਾਹਰਾ ਹੋਣਾ ਚਾਹੀਦਾ ਹੈ। ਗੈਰੀ ਲੀਚ
--ਮਨੁੱਖ ਨੂੰ ਆਪਣੀਆਂ ਇਛਾਵਾਂ ਘਟਾ ਕੇ, ਆਜ਼ਾਦੀ ਵਧਾਉਣੀ ਚਾਹੀਦੀ ਹੈ। ਆਈਨਸਟਾਈਨ
--ਮੇਰਾ ਮਕਸਦ ਕਿਸੇ ਹੋਰ ਇਨਸਾਨ ਤੋਂ ਬਿਹਤਰ ਬਨਣਾ ਨਹੀਂ, ਸਗੋਂ ਉਸ ਤੋਂ ਬਿਹਤਰ ਬਨਣਾ ਹੈ ਜੋ ਮੈਂ ਕੱਲ• ਸੀ। ਟਾਲਸਟਾਏ
-ਜੇ ਤੁਹਾਡੇ 'ਚ ਐਨੀ ਸ਼ਕਤੀ ਨਹੀਂ ਕਿ ਸੰਸਾਰ ਤੋਂ ਆਪਣੀਆਂ ਸ਼ਰਤਾਂ ਮੰਨਵਾ ਸਕੋ ਤਾਂ ਸੰਸਾਰ ਵਲੋਂ ਲਾਈਆਂ ਸ਼ਰਤਾਂ ਮੰਨ ਲਵੋ। ਟੀ ਐਸ ਈਲੀਅਟ
-ਪ੍ਰੇਰਨਾ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ। ਐਮਰਸਨ
--ਸਿਆਸਤ ਸ਼ਾਇਦ ਇਕੋ ਇਕ ਪੇਸ਼ਾ ਹੈ ਜਿਸ ਚ ਤਿਆਰੀ ਲਾਜ਼ਮੀ ਨਹੀਂ ਸਮਝੀ ਜਾਂਦੀ। ਰਾਬਰਟ ਲੂਈਸ ਸਟੀਫਨ
--125---ਮਨੋਕਾਮਨਾਵਾਂ--ਬੇਕਦਰੀ-ਮੂਰਖਤਾ
ਤੁਸੀਂ ਖੁਦ ਪਰਲੋ ਹੋ, ਖੁਦ ਬੇੜੀ ਤੇ ਖੁਦ ਮਲਾਹ। ਤੁਹਾਡੇ ਬੇਲੋੜੇ ਮਨੋਵੇਗ ਪਰਲੋ, ਸਰੀਰ ਬੇੜੀ ਅਤੇ ਭਰੋਸਾ ਮਲਾਹ ਹੈ।  ਮਿਖਾਈਲ ਨਈਮੀ
--ਇਸ ਤੋਂ  ਪਹਿਲਾਂ ਕਿ ਮਨੋਕਾਮਨਾਵਾਂ ਤੁਹਾਨੂੰ ਸਾੜ ਦੇਣ , ਤੁਸੀਂ ਇਹਨਾਂ ਨੂੰ ਸਾੜ ਦਿਓ।
-ਬਹੁਤ ਮਨੋਕਾਮਨਾਵਾਂ ਜੋ ਦੇਖਣ ਨੂੰ ਬਹੁਤ ਮਿਠੀਆਂ ਲਗਦੀਆਂ ਹਨ ਪਰ ਅਚਾਨਕ ਬਘਿਆੜ ਬਣ ਜਾਂਦੀਆਂ ਹਨ। ਮਿਖਾਇਲ ਨਈਮੀ
--ਬਹੁਤ ਘੱਟ ਅਮੀਰ ਇਹ ਜਾਣਦੇ ਹਨ ਕਿ ਗਰੀਬ ਕਿਵੇਂ ਸੋਚਦਾ ਹੈ,ਬਹੁਤ ਘੱਟ ਗਰੀਬ ਇਹ ਜਾਣਦੇ ਹਨ ਕਿ ਅਮੀਰ ਕਿਵੇਂ ਸੋਚਦਾ ਹੈ। ਗੁਰਦਿਆਲ ਸਿੰਘ
--ਜਿਵੇਂ ਜਿਵੇਂ ਖਾਹਿਸ਼ਾਂ ਕੱਦ ਤੋਂ ਵਡੀਆਂ ਹੁੰਦੀਆਂ ਹਨ, ਉਵੇਂ ਹੀ ਨਵੀਆਂ ਉਲਝਣਾ ਖੜ•ੀਆਂ ਹੁੰਦੀਆਂ ਰਹਿੰਦੀਆਂ ਹਨ। ਡਾ: ਇਹਤਿਆਤ ਸ਼ਿਆਮ
--ਦੁਨੀਆਂ 'ਤੇ ਆਏ ਹੋ ਤਾਂ ਕੁਝ ਅਜਿਹਾ ਲਿਖ ਕੇ ਜਾਓ ਕਿ ਦੁਨੀਆਂ ਪੜ•ਦੀ ਰਹੇ। ਕੁਝ ਅਜਿਹਾ ਕਰਕੇ ਜਾਓ ਕਿ ਦੁਨੀਆਂ ਲਿਖਦੀ ਰਹੇ। ਕਰਮਜੀਤ ਕੌਰ ਕਿਸ਼ਾਂਵਲ
-ਅਹਿਸਾਸ ਬਦਲ ਜਾਂਦੇ ਹਨ ਬਸ ਹੋਰ ਕੁਝ ਨਹੀਂ, ਮੁਹੱਬਤ ਤੇ ਨਫ਼ਰਤ ਇਕੋ ਦਿਲ 'ਚ ਜਨਮ ਲੈਂਦੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ
--ਦਿਲ ਜੋੜਣ ਲਈ ਤੇ ਦਿਲ ਤੋੜਣ ਲਈ ਇਕੋ ਲਫ਼ਜ਼ ਹੀ ਕਾਫੀ ਹੁੰਦਾ ਹੈ।—( ਕਰਮਜੀਤ ਕੌਰ ਕਿਸ਼ਾਂਵਲ)
-ਬੇਕਦਰਾਂ ਲਈ ਹੰਝੂ ਨਾ ਵਹਾਓ ,ਜੋ ਤੁਹਾਡੀ ਕਦਰ ਕਰਦੇ ਹਨ ,ਉਹ ਤੁਹਾਨੂੰ ਰੋਣ ਨਹੀਂ ਦਿੰਦੇ। ਰਸੂਲ ਹਮਜ਼ਾਤੋਵ
-ਬੇਵਸੀ ਤੇ ਲਾਚਾਰੀ ਗਰੀਬ ਦੇ ਹਾਸੇ 'ਚ ਵੀ ਸ਼ਾਮਿਲ ਹੁੰਦੀ ਹੈ ,ਨਹੀਂ ਤਾਂ ਆਪਣੇ ਉਡਾਏ ਮਜ਼ਾਕ 'ਤੇ ਕੌਣ ਹਸਦੈ। ਮੈਕਸਿਮ ਗੋਰਕੀ
--ਸੁਪਨਾਂ ਉਹ ਨਹੀਂ ਜੋ ਨੀਂਦ ਵਿਚ ਆਵੇ, ਸੁਪਨਾ ਉਹ ਜਿਸਨੂੰ ਪੂਰਾ ਕੀਤੇ ਬਿਨਾਂ ਨੀਂਦ ਨਾ ਆਵੇ। (ਕਰਮਜੀਤ ਕੌਰ ਕਿਸ਼ਾਂਵਲ)
--ਕਿਨਾਰਿਆਂ 'ਤੇ ਬੈਠ ਕੇ  ਸੋਚਣ ਨਾਲੋਂ ਤਰਨਾ ਸਿਖਣਾ ਬਿਹਤਰ ਹੈ, ਕਈ ਵਾਰ ਕਿਸ਼ਤੀਆਂ ਵਾਪਸ ਵੀ ਤਾ ਨਹੀਂ ਮੁੜਦੀਆਂ।( ਕਰਮਜੀਤ ਕੌਰ ਕਿਸ਼ਾਂਵਲ)
-ਮੂਰਖ ਚੁੱਪ ਰਹਿ ਕੇ ਮੂਰਖ ਅਖਵਾ ਸਕਦਾ ਹੈ ਪਰ ਗਿਆਨੀ ਚੁੱਪ ਰਹਿ ਕੇ ਮੂਰਖ ਹੀ ਅਖਵਾਏਗਾ। ਮੇਰਾ ਦਾਗਿਸਤਾਨ
--ਗਲਤੀ ਕੱਢਣ ਲਈ ਦਿਮਾਗ ਚਾਹੀਦਾ ਹੈ ਤੇ ਗਲਤੀ ਕਬੂਲਣ ਲਈ ਜਿਗਰਾ। ਰਸੂਲ ਹਮਜ਼ਾਤੋਵ
--ਨੀਵੀਂ ਪਾਕੇ ਲੰਘੀਏ ਤਾਂ ਲੋਕ ਕਮਜੋਰ ਸਮਝਦੇ ਐ, ਨਜ਼ਰਾਂ ਮਿਲਾ ਕੇ ਲੰਘੀਏ ਤਾਂ ਕੁਝ ਹੋਰ- ਪੰਜਾਬੀ ਕਹਾਵਤ
-ਜ਼ਿੰਦਗੀ ਬਾਂਦਰ ਕਿੱਲੇ ਦੀ ਖੇਡ ਵਾਂਗ ਹੈ , ਜਿੰਨਾ ਭਜੋਗੇ ਉਨੇ ਛਿੱਤਰ ਪੈਣਗੇ। ਪੰਜਾਬੀ ਕਹਾਵਤ
--ਕੁਝ ਲੋਕ ਅਜਿਹੇ ਹੁੰਦੇ ਹਨ ਜੋ ਦੁਨੀਆਂ ਦੇ ਸਾਰੇ ਖਿਡੌਣੇ ਛੱਡ ਕੇ ਖੇਡਣ ਲਈ ਕਿਸੇ ਦੀਆਂ ਭਾਵਨਾਵਾਂ ਹੀ ਚੁਣਦੇ ਹਨ। ਕਰਮਜੀਤ ਕੌਰ ਕਿਸ਼ਾਂਵਲ
- ਕੁਝ  ਲੋਕਾਂ ਲਈ ਤੁਸੀਂ ਉਦੋਂ ਤਕ ਚੰਗੇ ਹੋ ਜਦੋਂ ਤਕ ਉਹਨਾਂ ਦੀਆਂ ਉਮੀਦਾਂ 'ਤੇ ਪੂਰੇ ਉਤਰਦੇ ਹੋ।
--ਆਪਣੀ ਅਮੀਰੀ ਦੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ ਦੇਖੋ। ਭਗਤ ਪੂਰਨ ਸਿੰਘ
--ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ ਅਮੀਰਾਂ ਨਾਲ ਵਰਤਣ ਲੱਗ ਜਾਓ। ਸੈਕਸ਼ਪੀਅਰ
--126--ਦੋਸਤਾਂ ਦੀ ਚੁੱਪ--ਵਿਵੇਕ ,ਦਮਨ
--ਹੱਦ ਤੋਂ ਵੱਧ ਪਿਆਰ ਅਤੇ ਹੱਦ ਤੋਂ ਉਧਾਰ ਵੀ ਲੜਾਈ ਦਾ ਕਾਰਨ ਬਣਦਾ ਹੈ।- ਗੇਟੇ
-ਔਖੇ ਸਮੇਂ 'ਚ ਦੁਸ਼ਮਣਾ ਦੇ ਬੋਲਾਂ ਨਾਲੋਂ ਦੋਸਤਾਂ ਦੀ ਚੁੱਪ ਜਿਆਦਾ ਪੀੜ ਦਿੰਦੀ ਹੈ। ਕਰਮਜੀਤ ਕੌਰ ਕਿਸ਼ਾਂਵਲ
-ਜਦ ਗਿਣਤੀ ਕੀਤੀ ਦਗ਼ਾ ਦੇਣ ਵਾਲਿਆਂ ਦੀ , ਇਤਫ਼ਾਕ ਤਾਂ ਦੇਖੋ , ਬੇਗਾਨਾ ਕੋਈ ਵੀ ਨਾ ਨਿਕਲਿਆ। ਕਰਮਜੀਤ ਕੌਰ ਕਿਸ਼ਾਂਵਲ
-ਜ਼ਿੰਦਗੀ ਦੇ ਕਾਰਵਾਂ ਨਾਲ ਇਸ ਤਰ•ਾਂ ਚੱਲ ਕਿ ਜਦ ਤੂੰ ਨਾ ਹੋਵੇਂ ਤਾਂ ਤੇਰੀ ਕਹਾਣੀ ਚਲਦੀ ਰਹੇ। ਡਾ: ਇਕਬਾਲ
--ਫੁੱਲਾਂ ਦੇ ਦਾਅਵੇਦਾਰ ਬਨਣ ਤੋਂ ਪਹਿਲਾਂ ਬਾਗ ਲਗਾਉਣਾ ਪੈਂਦਾ ਹੈ। ਰਾਹਤ ਇੰਦੌਰੀ
--ਦਮਨ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ ਬਲਕਿ ਉਸਨੂੰ ਦਬਾਉਣ ਜਾਂ  ਲੁਕਾਉਣ ਦੀ ਕੋਸ਼ਿਸ਼ ਹੈ। ਮਾਰਗਨ
-ਵਿਵੇਕ ਕੇਵਲ ਸੱਚ ਵਿਚੋਂ ਹੀ ਨਿਕਲਦਾ ਹੈ। ਗੇਟੇ
--ਮਨੁੱਖ ਦੀ ਮੌਤ ਉਨੀ ਦੁਖਦਾਈ ਨਹੀਂ ਹੁੰਦੀ ਜਿੰਨੀ ਮਨੁੱਖਤਾ ਦੀ ਮੌਤ ।-ਸ਼ਰਤ ਚੰਦਰ
--ਸਬਰ ਇਕ ਅਜਿਹੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਗਿਰਨ ਨਹੀਂ ਦਿੰਦੀ ,ਨਾ ਕਿਸੇ ਦੇ ਕਦਮਾਂ ਵਿਚ ,ਨਾ ਕਿਸੇ ਦੀਆਂ ਨਜ਼ਰਾਂ ਵਿਚ। ਮੁਨੀਰ ਨਿਆਜ਼ੀ
--ਜਦ ਤੋਂ ਬਸਤੀ ਚ ਹਿੰਦੂ , ਮੁਸਲਮਾਨ ਆ ਗਏ , ਅਸੀਂ ਇਨਸਾਨ ਦੀ ਸੂਰਤ ਦੇਖਣ ਨੂੰ ਤਰਸ ਗਏ। ਕੈਫ਼ੀ ਆਜ਼ਮੀ
-ਇਹ ਤਾ ਸਸਤਾ ਹੈ ਕੋਈ ਖਿਡੌਣਾ ਲਵਾਂਗੇ, ਮੇਰੇ ਬੱਚੇ ਸਮਝਦੇ ਨੇ ਕੀਮਤ ਮੇਰੀ। ਮਹਿਦੀ ਨਜ਼ਮੀ
--ਸਿਰਫ ਲੈ ਦੇ ਕੇ ਇਕੋ ਕਮੀ ਹੈ ਸਾਡੇ ਚ ,ਅਸੀਂ ਹਰ ਸਖਸ਼ ਨੂੰ ਇਨਸਾਨ ਸਮਝ ਲੈਂਦੇ ਹਾਂ।  ਅਕੀਲ ਨੂਮਾਦੀ
-ਮੁਸਕਰਾਹਟ ਚ ਗ਼ਮ ਛੁਪਾ ਕੇ ਮੁਸਕਰਾਉਣ ਵਾਲੇ , ਆਪਣੀ ਹਾਲਤ 'ਤੇ ਗੈਰਾਂ ਨੂੰ ਵੀ ਰੁਆ ਦਿੰਦੇ ਨੇ।
-ਆਪਣੀ ਤਸਵੀਰ ਬਣਾਉਗੇ ਤਾਂ ਅਹਿਸਾਸ ਹੋਵੇਗਾ ਕਿ ਕਿੰਨਾ ਮੁਸ਼ਕਿਲ ਹੈ ਖੁਦ ਨੂੰ ਕੋਈ ਚਿਹਰਾ ਦੇਣਾ। ਅਜ਼ਹਰ ਅਨਾਇਤੀ
-ਜੇ ਪੱਥਰਾਂ ਦੇ ਮੀਂਹ ਤੋਂ ਡਰਦੇ ਹੋ ਤਾਂ ਆਪਣੇ ਵਿਹੜੇ ਬੇਰੀ ਲਗਾਉਣ ਦੀ ਜਿਹਮਤ ਨਾ ਕਰੋ। ਰਫ਼ੀਕਾ ਸ਼ਬਨਮ ਅਬਦੀ
-ਕੱਚੇ ਧਾਗਿਆਂ ਦੇ ਸਹਾਰੇ ਪਾਏਦਾਰ ਨਹੀਂ ਹੁੰਦੇ ,ਤੇਜ ਹਨੇਰੀਆਂ ਚ ਪਤੰਗਾਂ ਨਾ ਉਡਾਓ। ਨਜ਼ੀਰ ਫਤਿਹਪੁਰੀ
--ਜਿਸਨੂੰ ਸੱਚ ਕਹਿਣ ਦਾ ਹੁਨਰ ਆ ਜਾਵੇ , ਉਸਦੇ ਦੋਸਤ ਉਸਤੋਂ ਨਰਾਜ਼ ਹੋ ਜਾਂਦੇ ਹਨ। ਸਹੇਲ ਗਾਜ਼ੀਪੁਰੀ
--ਮਰਨਾ ਤਾਂ ਇਕ ਦਿਨ ਲਾਜ਼ਮੀ ਹੈ ਫਿਰ ਜੀ ਭਰ ਕੇ ਜੀਅ ਨਾ ਲਈਏ,ਮਰਨੇ ਤੋਂ ਪਹਿਲਾਂ ਮਰਨਾ ਸਾਡੇ ਵੱਸ ਦੀ ਗੱਲ ਨਹੀਂ। ਕੰਵਰ ਮਹਿੰਦਰ ਸਿੰਘ ਬੇਦੀ
--127-ਸਫਲਤਾ,ਸਹਾਰੇ-ਚੰਗੇ ਮਨੱਖੁ
-ਅਸਫਲ ਬੰਦੇ ਕਹਿੰਦੇ ਹਨ ਸਫਲਤਾ ਕਿਸਮਤ ਨਾਲ ਮਿਲਦੀ ਹੈ। ਸ਼ਹੀਦ ਭਗਤ ਸਿੰਘ
-ਗੈਰਾਂ ਦੀਆਂ ਉਂਗਲਾਂ ਫੜ ਕੇ ਕਿੰਨਾ ਚਿਰ ਚਲੋਗੇ, ਜ਼ਿੰਦਗੀ ਖੁਦ ਹੀ ਬਣਦੀ ਹੈ,ਸਹਾਰਿਆਂ ਨਾਲ ਨਹੀਂ। ਹੁਸੈਨ ਕਰਹਾਨੀ
--ਮੁਹੱਬਤ ਉਥੇ ਵੀ ਕੰਮ ਆਵੇਗੀ ,ਜਿਥੇ ਕੋਈ ਕਿਸੇ ਦਾ ਨਹੀਂ ਹੁੰਦਾ । ਨਜ਼ੀਰ ਬਨਾਰਸੀ
--ਮਹਾਨ ਆਦਮੀ ਦਾ ਪਤਾ ਉਸਦੇ ਛੋਟਿਆਂ ਨਾਲ ਵਿਹਾਰ ਤੋਂ ਲਗਦਾ ਹੈ। ਮੁਈਨ ਸ਼ਾਦਾਬ
--ਜੇ ਤੁਸੀਂ ਆਪਣਿਆਂ ਮਾਪਿਆਂ ਖਿਲਾਫ ਬਗਾਵਤ ਕਰਦੇ ਹੋ ਤਾਂ ਆਪਣੀ ਔਲਾਦ ਤੋਂ ਆਗਿਆਕਾਰਤਾ ਦੀ ਉਮੀਦ ਨਾ ਰਖੋ। ਮੁਈਨ ਸ਼ਾਦਾਬ
-ਉਸ ਜ਼ਮੀਨ ਚ ਫੁੱਲ ਕਿਵੇਂ ਖਿੜਣਗੇ ਜਿਥੇ ਅੱਜ ਕੰਡੇ ਬੀਜ ਰਹੇ ਹੋ। ਸਾਹਿਰ ਹੁਸ਼ਿਆਰਪੁਰੀ
--ਚੰਗੇ ਮਨੁੱਖ ਜਵਾਬਦੇਹ ਹੋਣ ਨੂੰ ਤਰਜੀਹ ਦਿੰਦੇ ਹਨ। ਮਾਈਕਲ ਐਡਵਰਡਜ਼
--ਮਰਿਆਦਾ ਦੀ ਰੱਖਿਆ ਕਰਨਾ ਧਰਮ ਹੈ, ਪਰ ਉਸਦੇ ਨਾਂ 'ਤੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਅਧਰਮ ਹੈ। ਮੁਨਸ਼ੀ ਪ੍ਰੇਮ ਚੰਦ
--ਸਿਆਸਤ ਵਿਚ ਜੰਗ ਵਰਗਾ ਉਤਸ਼ਾਹ ਹੁੰਦਾ ਹੈ , ਇਹ ਖਤਰਨਾਕ ਵੀ ਉਨਾ ਹੀ ਹੁੰਦਾ ਹੈ।  ਜੰਗ 'ਚ ਤੁਸੀਂ ਇਕ ਵਾਰ ਮਰਦੇ ਹੋ, ਸਿਆਸਤ ਚ ਵਾਰ ਵਾਰ । ਵਿੰਸਟਨ ਚਰਚਿਲ
--ਰੱਬ ਮੇਰੇ ਅੰਦਰ ਆਪਣਾ ਸੇਵਕ ਨਹੀਂ ,ਆਪਣੇ ਆਪ ਨੂੰ ਦੇਖਣਾ ਚਾਹੁੰਦਾ ਹੈ ਜੋ ਸਭ ਦੀ ਸੇਵਾ ਕਰਦਾ ਹੋਵੇ। ਟੈਗੋਰ
-ਆਜ਼ਾਦੀ ਸਾਨੂੰ ਉਦੋਂ ਮਿਲਦੀ ਹੈ ਜਦੋਂ ਅਸੀਂ ਆਪਣੇ ਜਿਉਣ ਦੇ ਹੱਕ ਦੀ ਕੀਮਤ ਅਦਾ ਕਰ ਦੇਈਏ।
-ਧਰਤੀ ਅਸਮਾਨ ਨਾਲ ਗੱਲਾਂ ਕਰਨੀਆਂ ਚਾਹੁੰਦੀ ਹੈ ਬਿਰਖ ਉਸਦੀ ਅਣਥਕ ਕੋਸ਼ਿਸ਼ ਦਾ ਹੀ ਨਤੀਜਾ ਹਨ। ਟੈਗੋਰ
-ਕੱਟੜਤਾ ਆਪਣੇ ਸੱਚ ਨੂੰ ਏਨਾ ਮਹਿਫ਼ੂਜ਼ ਰੱਖਣਾ ਚਾਹੁੰਦੀ ਹੈ ਕਿ ਉਸਦੇ ਹੱਥ ਦੀ ਕਸਵੀਂ ਪਕੜ 'ਚ ਸੱਚ ਸਾਹ ਘੁੱਟ ਕੇ ਮਰ ਜਾਂਦਾ ਹੈ। ਟੈਗੋਰ
--ਦੀਵਾ ਸਾਰਾ ਦਿਨ ਅਣਗੌਲਿਆ ਤਰਸਦਾ ਹੈ ਕਿ ਕਦ ਰਾਤ ਪਵੇ ਤੇ ਉਸਦੀ ਲਾਟ ਉਸਨੂੰ ਚੁੰਮੇ। ਟੈਗੋਰ
-ਕੋਈ ਵੀ ਹਾਲਾਤ ਹੋਣ ਇਹ ਖੁਸ਼ਰੰਗ ਪਹਿਲੂ ਲੱਭ ਹੀ ਲੈਂਦੀ ਹੈ , ਮੁਹੱਬਤ ਤਾਂ ਪਸੀਨੇ 'ਚੋਂ ਮਹਿਕ ਭਾਲ ਲੈਂਦੀ ਹੈ। ਮੀਰ ਤਕੀ ਮੀਰ
-ਯਾਦ ਉਹ ਪੁਜਾਰਨ ਹੈ ਜੋ ਜਿਉਂਦੇ ਵਰਤਮਾਨ ਨੂੰ ਮਾਰ ਦਿੰਦੀ ਹੈ,ਫਿਰ ਉਸਦਾ ਕਲੇਜਾ ਕੱਢ ਕੇ ਮਰ ਚੁੱਕੇ ਭੂਤਕਾਲ ਦੇ ਮੰਦਰ 'ਚ ਚੜ•ਾ ਦਿੰਦੀ ਹੈ। ਰਵਿੰਦਰ ਨਾਥ ਟੈਗੋਰ
--ਅਸੀਂ ਲੋੜ ਤੋਂ ਵੱਧ ਸੋਚਦੇ ਹਾਂ ਅਤੇ ਮਹਿਸੂਸ ਬਹੁਤ ਘੱਟ ਕਰਦੇ ਹਾਂ। ਚਾਰਲੀ ਚੈਪਲਿਨ
-ਕਈ ਖਿਆਲ ਇੱਲ•• ਵਰਗੇ ਹੁੰਦੇ ਹਨ ਜਿੰਨਾ ਦੀ ਪਰਵਾਜ਼ ਉਚੀ ਪਰ ਦ੍ਰਿਸ਼ਟੀ ਨੀਵੀਂ ਹੁੰਦੀ ਹੈ।
--128--ਮਨੁੱਖ, ਸੁਨਣਾ--ਵਧਦੀ ਉਮਰ -ਪਿਆਰ
--ਆਦਮੀ ਕੁਦਰਤੀ ਤੌਰ 'ਤੇ ਵਹਿਸ਼ੀ , ਲਾਲਚੀ ਅਤੇ ਸਵਾਰਥੀ ਹੈ। ਇਸੇ ਲਈ ਇਸ ਵਾਸਤੇ ਕਾਨੂੰਨ , ਬੰਦਿਸ਼ਾਂ ਅਤੇ ਜੇਲ•ਾਂ ਬਨਾਉਣ ਦੀ ਜਰੂਰਤ ਪਈ। ਡਾ: ਫਰਾਇਡ
-ਮੈਨੂੰ ਸੁਨਣਾ ਚੰਗਾ ਲਗਦਾ ਹੈ,ਹੋਰਾਂ ਨੂੰ ਸੁਣਕੇ ਮੈਂ ਬੜਾ ਕੁਝ ਸਿਖਿਆ ਹੈ। ਬਹੁਤੇ ਲੋਕ ਸੁਣਦੇ ਹੀ ਨਹੀਂ । ਹੈਮਿੰਗਵੇ
--ਵਧਦੀ ਉਮਰ ਤੁਹਾਨੂੰ ਪਿਆਰ ਤੋਂ ਬਚਾ ਕੇ ਨਹੀਂ ਰਖਦੀ ਬਲਕਿ ਪਿਆਰ ਤੁਹਾਨੂੰ ਵਧਦੀ ਉਮਰ ਤੋਂ ਬਚਾ ਕੇ ਰਖਦਾ ਹੈ। ਅਨਾਇਸ ਨੀਨ
-ਜਿਹਨਾਂ ਚ ਲਚਕ ਨਹੀਂ ਹੁੰਦੀ ,ਉਹਨਾਂ ਚ ਹੀ ਚਿੱਬ ਪੈਂਦੇ ਹਨ। ਮਾਰਟਨ ਲੂਥਰ ਕਿੰਗ
-ਜਦੋਂ ਕੋਈ ਪੱਤਾ ਡਿਗਦਾ ਹੈ ਤਾਂ ਉਧਰ ਜਾਂਦਾ ਹੈ ਜਿਧਰ ਹਵਾ ਲੈ ਜਾਂਦੀ ਹੈ। ਜ਼ਿੰਦਗੀ ਪੱਤਾ ਨਹੀਂ,ਹਵਾ ਬਣੋ। ਮਾਰਟਨ ਲੂਥਰ ਕਿੰਗ
-ਆਸ਼ਾਵਾਦੀ ਹਨੇਰੇ ਚ ਵੀ ਦੇਖ ਲੈਂਦਾ ਹੈ,ਨਿਰਾਸ਼ਾਵਾਦੀ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੰਦਾ ਹੈ। ਮਾਰਟਨ ਲੂਥਰ ਕਿੰਗ
-ਮੈਂ ਪਿਆਰ ਵਾਲੇ ਪਾਸੇ ਭੁਗਤਣ ਦਾ ਫੈਸਲਾ ਕਰ ਲਿਆ ਹੈ ਕਿਉਂਕਿ ਨਫ਼ਰਤ ਦਾ ਭਾਰ ਚੁਕਣਾ ਅਸਿਹ ਹੈ। ਮਾਰਟਨ ਲੂਥਰ ਕਿੰਗ
--ਜੇ ਇਕੱਲੇ ਰਹਿਣ ਤੋਂ ਡਰ ਲਗਦਾ ਹੈ ਤਾਂ ਸਹੀ ਜਾਂ ਸੱਚੀ ਗੱਲ ਨਾ ਕਰੋ। ਜੂਲਿਸ ਰੇਨਾਰਡ
-ਚੰਗੇ ਕੰਮ ਕਰਨ ਚ ਦੇਰੀ ਨਾ ਕਰੋ ਜੇ ਚੰਗੇ ਕੰਮ ਕਰਨ ਵੇਲੇ  ਸੁਸਤ ਹੋ ਗਿਆ ਉਸਦਾ ਮਨ ਬੁਰੇ ਕੰਮਾਂ ਚ ਹਿੱਸਾ ਲੈਣ ਲਗਦਾ ਹੈ । ਮਹਾਤਮਾ ਬੁੱਧ
--ਪਹਿਲੇ ਅਪਰਾਧੀ ਉਹ ਹੁੰਦੇ ਹਨ ਜਿਹੜੇ ਅਪਰਾਧ ਕਰਦੇ ਹਨ। ਦੂਜੇ ਅਪਰਾਧੀ ਉਹ ਜੋ ਅਪਰਾਧ ਹੋਣ ਦਿੰਦੇ ਹਨ। ਫੁੱਲਰ
--ਆਪਣੇ ਆਪ ਨੂੰ ਐਨਾਂ ਮਹਿੰਗਾ ਕਰ ਦਿਓ ਕਿ ਕੋਈ ਉਹਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰੇ । ਆਪਣੀ ਮੁਸਕਰਾਹਟ ਐਨੀ ਸਸਤੀ ਕਰ ਦਿਓ ਕਿ ਹਰ ਕੋਈ ਇਹਨੂੰ ਪਾਉਣ ਦੀ ਕੋਸ਼ਿਸ਼ ਕਰੇ।
--ਕੋਈ ਮੁਸ਼ਕਿਲ ਐਡੀ ਮੁਸ਼ਕਿਲ ਐਡੀ ਮੁਸ਼ਕਿਲ ਨਹੀਂ ਹੁੰਦੀ ਜਿੱਡੀ ਦੁਚਿੱਤੀ ਹੁੰਦੀ ਹੈ। ਘਬਰਾਹਟ ਵੀ ਸਾਰੀ ਦੁਚਿੱਤੀ ਚ ਹੁੰਦੀ ਹੈ। ਗੁਰਬਖਸ਼ ਸਿੰਘ
-- ਸਾਹਿਤ ਕੇਵਲ ਮਨਪ੍ਰਚਾਵੇ ਦੀ ਚੀਜ ਨਹੀਂ,ਮਨੋਰੰਜਨ ਤੋਂ ਇਲਾਵਾ ਉਸਦਾ ਹੋਰ ਵੀ ਉਦੇਸ਼ ਹੈ, ਉਹ ਆਪਣੇ ਸਮੇਂ ਦਾ ਦਰਪਣ ਹੁੰਦਾ ਹੈ। ਮੁਨਸ਼ੀ ਪ੍ਰੇਮ ਚੰਦ
--ਵਿਦਿਅਕ ਸੰਸਥਾਵਾਂ ਸਰਕਾਰੀ ਮਸ਼ੀਨਰੀ ਦੇ ਪੁਰਜੇ ਬਣਾਉਣ ਵਾਲੀਆਂ ਫੈਕਟਰੀਆਂ ਹਨ। ਮਿੰਦਰਪਾਲ ਭੱਠਲ
--ਆਪਣੇ ਬੱਚਿਆਂ ਨੂੰ ਅਮੀਰ ਬਣਾਉਣ ਲਈ ਨਾ ਪੜ•ਾਓ, ਉਹਨਾਂ ਖੁਸ਼ ਰਹਿਣ ਲਈ ਪੜ•ਾਓ , ਉਹਨਾਂ ਨੂੰ ਵਸਤਾਂ ਦੀ ਕਦਰ ਦੱਸੋ ,ਕੀਮਤ ਨਹੀਂ
--ਬੰਦੇ ਦਾ ਦਿਮਾਗ ਹਵਾਈ ਛਤਰੀ( ਪੈਰਾਸ਼ੂਟ) ਵਾਂਗ ਹੁੰਦਾ ਹੈ , ਜੇ ਖੁੱਲ•ਾ ਨਾ ਹੋਵੇ ਤਾਂ ਕੰਮ ਨਹੀਂ ਕਰਦਾ। ਫਰੈਂਕ ਜ਼ਾਪਾ
-ਸਾਡੇ ਸਮਾਜ 'ਚ ਔਰਤਾਂ ਨੂੰ ਸਾਰੇ ਧਰਮਾਂ ਵਲੋਂ ਦਬਾਇਆ ਜਾਂਦਾ ਹੈ। ਤਸਲੀਮਾ ਨਸਰੀਨ
-- 129--ਵਿਚਾਰ ਸ਼ਕਤੀ--ਮਰਜੀ ਦੇ ਹਾਲਾਤ
-ਤੁਹਾਡੇ ਵਿਚਾਰ ਤੁਹਾਡੀ ਸ਼ਕਤੀ ਹਨ, ਵਿਚਾਰ ਤੁਹਾਡੇ ਰਹਿਬਰ ਹਨ ਅਤੇ ਖੋਜ ਤਹਾਡੀ ਸ਼ਕਤੀ। ਲਿੰਡਾ ਆਰਮਸਟਰੌਂਗ
-ਬਜ਼ੁਰਗੀ ਅਕਲ ਤੋਂ ਹੁੰਦੀ ਹੈ ,ਨਾ ਕਿ ਉਮਰ ਤੋਂ। ਅਮੀਰੀ ਦਿਲ ਤੋਂ ਹੁੰਦੀ ਹੈ ,ਨਾ ਕਿ ਪੈਸੇ ਤੋਂ।
--ਸਾਡੀ ਨਸੀਹਤ ਦੀ ਹਕੀਕਤ ਦਾ ਪਤਾ ਉਸ ਵਕਤ ਲਗਦੈ, ਜਦੋਂ ਅਸੀਂ ਕਿਸੇ ਅਜਿਹੇ ਸਖਸ਼ ਦੀ ਭਲਾਈ ਕਰੀਏ ਜੋ ਸਾਨੂੰ ਕੁਝ ਵੀ ਨਾ ਦੇ ਸਕਦਾ ਹੋਵੇ। ਖਲੀਲ ਜ਼ਿਬਰਾਨ
ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਹੀ, ਸਭ ਤੋਂ ਵੱਡੀ ਸਿਆਣਪ ਹੈ। ਹੋਰੇਸ ਵਾਲ ਪੋਲ
-ਬਾਹਰੀ ਸ਼ੁਧਤਾ ਦੇ ਨਾਲ ਅੰਦਰੂਨੀ ਸ਼ੁਧਤਾ ਵੀ ਬਹੁਤ ਜਰੂਰੀ । ਸਵਾਮੀ ਰਾਮ ਤੀਰਥ
--ਦੁਨੀਆਂ ਵਿਚ ਉਹ ਲੋਕ ਕਾਮਯਾਬ ਹੁੰਦੇ ਹਨ ਜਿਹੜੇ ਆਪਣੀ ਮਰਜੀ ਦੇ ਹਾਲਾਤ ਪੈਦਾ ਕਰ ਲੈਂਦੇ ਹਨ। ਜਾਰਜ ਬਰਨਾਰਡ ਸ਼ਾਅ
--ਅਗਨੀ ਨਾਲ ਸਬੰਧਤ ਰਸਮਾ, ਵੇਦ, ਪੁਜਾਰੀਆਂ ਦੇ ਤ੍ਰਿਸ਼ੂਲ , ਸਰੀਰ ਨੂੰ ਸਵਾਹ ਮਲਣੀ ਆਦਿ ਤਰੀਕਿਆਂ  ਨਾਲ , ਉਹ  ਲੋਕ ਆਪਣੀ ਰੋਜੀ ਰੋਟੀ ਤੋਰਦੇ ਹਨ ਜਿਹਨਾਂ ਕੋਲ ਅਕਲ ਤੇ ਸ਼ਕਤੀ ਦੀ ਕਮੀ ਹੁੰਦੀ ਹੈ। ਚਾਰਵਾਕ( 600 ਈ: ਪੂਰਵ)
-ਵਿਸ਼ਵ ਵਿਆਪੀ ਬ੍ਰਹਿਮੰਡੀ ਅਮਲ ਕਿਸੇ ਰੱਬ ਨੇ ਬਣਾਇਆ, ਧਰਮ ਇਕ ਬੀਮਾਰੀ ਹੈ। ਹੈਰਾਕਲਟਸ
--ਬੰਦੇ ਨਾਲ ਹੀ ਸਾਰੀਆਂ ਚੀਜਾਂ ਦੀ ਨਿਰਖ ਪਰਖ ਹੋ ਜਾਂਦੀ ਹੈ। ਜੋ ਅਸਲ 'ਚ ਹਨ ਅਤੇ ਜੋ ਨਹੀਂ ਹਨ। ਪ੍ਰੋਟਾਗੋਰਸ ਆਫ ਅਬਡੇਰਾ।
--ਚੰਗੀਆਂ ਚੀਜਾਂ ਵਿਚੋਂ ਚੰਗੀ ਚੀਜ ਸਿਰਫ ਗਿਆਨ ਅਤੇ ਬੁਰੀਆਂ ਵਿਚੋਂ ਬੁਰੀ ਅਗਿਆਨ। ਸੁਕਰਾਤ
-ਕੀ ਰੱਬ ਪਾਪ ਨੂੰ ਰੋਕਣਾ ਚਾਹੁੰਦਾ ਹੈ,ਪਰ ਅਜਿਹਾ ਕਰਨ ਦੇ ਯੋਗ ਨਹੀਂ? ਤਾਂ ਫਿਰ ਉਹ ਸਰਬਸ਼ਕਤੀਮਾਨ ਨਹੀਂ। ਐਪੀਕਿਉਰੀਅਸ( ਯੂਨਾਨ)
--ਜੇ ਰੱਬ ਬੰਦਿਆਂ ਦੀਆਂ ਅਰਦਾਸਾਂ ਸੁਣਦਾ ਹੁੰਦਾ ਤਾਂ ਸਾਰੇ ਬੰਦੇ ਇਕ ਪਲ 'ਚ ਫਨਾਹ ਹੋ ਜਾਂਦੇ , ਕਿਉਂਕਿ ਸਾਰੇ ਇਕ ਦੂਜੇ ਦੇ ਖਿਲਾਫ ਹੀ ਅਰਦਾਸਾਂ ਕਰਦੇ ਹੈ। ਐਪੀਕਿਉਰੀਅਸ( ਯੂਨਾਨ)--
--ਕਿਸੇ ਨੂੰ ਕੋਈ ਦੁੱਖ ਨਾ ਪਹੁੰਚਾਉਣਾ ਹੀ ਅਸਲੀ ਇਨਸਾਫ ਹੈ, ਕਿਸੇ ਦਾ ਵੀ ਅਪਮਾਨ ਨਾ ਕਰਨਾ ਅਸਲੀ ਸਾਉਪੁਣਾ
--ਕੁਦਰਤ ਮੰਗ ਕਰਦੀ ਹੈ ਕਿ ਬੰਦਾ ਹਰ ਬੰਦੇ ਲਈ ਚੰਗਾ ਸੋਚੇ,ਭਾਵੇਂ ਉਹ ਕੋਈ ਹੋਵੇ , ਸਿਰਫ ਇਸ ਲਈ ਕਿ ਉਹ ਬੰਦਾ ਹੈ। ਸਿਸਰੋ( ਮਾਰਕਸ ਟੂਲੀਅਸ)
ਮੇਰਾ ਯਕੀਨ ਕਰੋ , ਰਿਸ਼ਵਤ ਨਾਲ ਰੱਬ ਅਤੇ ਬੰਦਾ ਦੋਵੇਂ ਖਰੀਦੇ ਜਾਂਦੇ ਹਨ। ਓਵਿਡ( ਰੋਮਨ)
--ਆਮ ਲੋਕਾਂ ਵਲੋਂ ਧਰਮ ਨੂੰ ਸੱਚ ਮੰਨਿਆਂ ਜਾਂਦਾ ਹੈ,ਸੂਝਵਾਨਾਂ ਵਲੋਂ ਝੂਠ ਅਤੇ ਹੁਕਮਰਾਨਾ ਵਲੋਂ ਫਾਇਦੇਮੰਦ । ਸੈਨੇਕਾ ( ਰੋਮਨ)
-ਇਸ ਦੁਨੀਆਂ ਵਿਚ ਰੱਬ ਦਾ ਜਨਮ ਦਾਤਾ ਡਰ ਸੀ। ਪੈਟਰੋਨੀਅਸ ( ਆਦਮੀ ਕੇ ਜ਼ਿਹਨ ਮੇਂ ਥਾ ਇਕ ਭਿਆਨਕ ਖੌਫ਼ , ਉਸਕਾ ਕਿਸੀ ਨੇ ਖੁਦਾ ਨਾਮ ਰੱਖ ਦੀਆ) ਸਾਹਿਰ ਲੁਧਿਆਣਵੀ
--ਜਿਹੜੇ ਆਪੋ ਆਪਣੇ ਫਿਰਕਿਆਂ( ਮਜ਼ਹਬਾਂ) ਦੇ ਗੁਲਾਮ ਬਣੇ ਹੋਏ ਹਨ, ਉਹ ਸਿਰਫ ਅਸਲੀ ਗਿਆਨ ਤੋਂ ਹੀ ਵਾਂਝੇ ਨਹੀਂ। ਸਗੋਂ ਉਹ ਕਦੇ ਵੀ ਸਿਖਣ ਦੀ ਕੋਸ਼ਿਸ਼ ਨਹੀਂ ਕਰਨਗੇ। ਗੇਲਨ( ਰੋਮਨ)
--130-ਪਰੀ ਕਹਾਣੀਆਂ, ਦੋ ਕਿਸਮ ਦੇ ਲੋਕ
-ਇਕੱਲਤਾਮਾਰੀ ਦੁਨੀਆਂ ਨੂੰ ਹਮੇਸ਼ਾ ਨਵੀਆਂ ਤੋਂ ਨਵੀਆਂ ਪਰੀ ਕਹਾਣੀਆਂ ਦੀ ਲੋੜ ਰਹਿੰਦੀ ਹੈ। ਇਸੇ ਤਰਾਂ ਰੱਬ ਦੀ ਘੜੀ ਕਹਾਣੀ ਬਿਲਕੁਲ ਨਿਕੰਮੀ ਹੈ ,ਜੋ ਲੋਟੂਆਂ ਲਈ ਫਾਇਦੇਮੰਦ ਹੈ। ਅਬੁਲ -ਅਲਾ- ਅਲ-ਮਾਇਰੀ 
--ਦੁਨੀਆਂ 'ਚ ਦੋ ਕਿਸਮ ਦੇ ਲੋਕ ਹਨ, ਧਰਮ ਬਿਨਾ ਸੂਝਵਾਨ ਲੋਕ, ਸੂਝ ਬਿਨਾਂ ਧਾਰਮਿਕ ਲੋਕ।;;ਅਬੁਲ -ਅਲਾ- ਅਲ-ਮਾਇਰੀ( 973 ਈ:)
--ਖੁਸ਼ ਕਿਸਮਤ ਜਾਨਵਰ! ਤੈਨੂੰ ਕਦੇ ਵੀ ਅਰਦਾਸਾਂ ਨਹੀਂ ਦੁਹਰਾਉਣੀਆਂ ਪਈਆਂ, ਨਾ ਹੀ ਤੈਨੂੰ ਪੂਜਾ ਪਾਠ 'ਚ ਧੂਹ ਕੇ ਲਿਜਾਇਆ ਗਿਆ ਹੈ। ਜ਼ੌਹਨ ਆਫ਼ ਲਾਕਲੈਂਡ( 1166 ਈ:)
--ਰਾਜਾ ( ਸਟੇਟ) ਵਾਸਤੇ ਇਹ ਜਰੂਰੀ ਹੈ ਕਿ ਲੋਕ ਧਰਮ ਦੇ ਭੁਲੇਖੇ 'ਚ ਹੀ ਫਸੇ ਰਹਿਣ। ਮਾਰਕਸ ਟੈਰੈਂਟੀਅਸ ਵਾਰੋ
--ਡਰ ,ਸਾਰੇ ਰੱਬਾਂ , ਦੇਵਤਿਆਂ ਅਤੇ ਵਹਿਮਾਂ ਭਰਮਾਂ ਦੀ ਮਾਂ ਹੈ। ਟਾਈਟਸ ਲਕਰੀਟੀਅਸ ਕਾਰੁਸ
--ਕੁਦਰਸਤ ਸਾਰੇ ਕੰਮ ਖੁਦ ਹੀ ਕਰਦੀ ਹੈ, ਆਪਣੇ ਆਪ ਹੀ , ਬਿਨਾਂ ਕਿਸੇ ਰੱਬ ਜਾਂ ਦੇਵਤੇ ਦੀ ਦਖਲ ਅੰਦਾਜ਼ੀ ਦੇ। ਟਾਈਟਸ ਲਕਰੀਟੀਅਸ ਕਾਰੁਸ
-ਅਨਜਾਣਾਂ ਵਾਸਤੇ ਸਾਰੇ ਧਰਮ ਇਕੋ ਜਿਹੀ ਮਹੱਤਤਾ ਰਖਦੇ ਹਨ। ਸਿਆਸੀ ਲੋਕਾਂ ਲਈ ਲਾਹੇਵੰਦ ਤੇ ਦਾਰਸ਼ਨਿਕਾਂ ਲਈ ਹਾਸੋਹੀਣੇ। ਟਾਈਟਸ ਲਕਰੀਟੀਅਸ ਕਾਰੁਸ
-ਜਿਥੇ ਗਿਆਨ ਦੀ ਸ਼ੁਰੂਆਤ ਹੁੰਦੀ ਹੈ ,ਉਥੇ ਧਰਮ ਦਾ ਅੰਤ ਹੁੰਦਾ ਹੈ। ਉਲਗ ਬੇਗ ( 1393ਈ:)
--ਉਹ ਘੋਰ ਹਨੇਰੇ ਵਿਚ ਉਸ ਚੀਜ ਦੀ ਭਾਲ ਕਰ ਰਹੇ ਹਨ ਜਿਸਦੀ ਕੋਈ ਹੋਂਦ ਹੀ ਨਹੀਂ। ਡੇਜ਼ੀਡਰੀਅਸ ਇਰਾਸਮੱਸ
- ਨਾਸਤਿਕਤਾ ਬੰਦੇ ਨੂੰ ਅਕਲ , ਦਰਸ਼ਨ , ਕੁਦਰਤੀ ਪਵਿਤਰਤਾ ,ਕਾਨੂੰਨ ਅਤੇ ਸਤਿਕਾਰ ਵਲ ਲੈ ਕੇ ਜਾਂਦੀ ਹੈ। ਫਰਾਂਸਿਸ ਬੇਕਨ
-ਕਿਤਾਬਾਂ ਨੂੰ ਵਿਗਿਆਨ ਤੋਂ ਅਗਵਾਈ ਲੈਣੀ ਚਾਹੀਦੀ ਹੈ ਨਾ ਕਿ ਵਿਗਿਆਨ ਨੂੰ ਕਿਤਾਬਾਂ ਤੋਂ।-ਸਰ ਫਰਾਂਸਿਸ ਬੇਕਨ
--ਧਰਮ ਬਹੁਤ ਸਾਰੀਆਂ ਸ਼ਰਾਰਤਾਂ ਨੂੰ ਸ਼ੱਕੀ ਹੋਣ ਤੋਂ ਬਚਾ ਲੈਂਦਾ ਹੈ। ਕ੍ਰਿਸਟੋਫਰ ਮਾਰਲੋਅ
--ਮੈਂ ਧਰਮ ਨੂੰ ਬੱਚਿਆਂ ਦਾ ਖਿਡੌਣਾ ਸਮਝਦਾ ਹਾਂ ਅਤੇ ਮੰਨਦਾ ਹਾਂ ਕਿ ਅਗਿਆਨਤਾ ਨਾਲੋਂ ਵੱਡਾ ਹੋਰ ਕੋਈ ਪਾਪ ਨਹੀਂ। ਕ੍ਰਿਸਟੋਫਰ ਮਾਰਲੋਅ
--ਧਰਮ ਵਿਚ ਕਿੱਡੀ ਵੀ ਵੱਡੀ ਗਲਤੀ ਹੋਵੇ, ਕੋਈ ਗੰਭੀਰ ਜਾਪਦਾ ਬੁੱਧੀਮਾਨ ਉਹਨੂੰ ਆਸ਼ੀਰਵਾਦ ਦੇਵੇਗਾ, ਕਿਸੇ ਲਿਖਤ ਨਾਲ ਮਾਨਤਾ ਬਖਸ਼ੇਗਾ, ਉਸ ਵਿਚਲੀ ਗੰਦਗੀ ਜਾਂ ਉਜੱਡਪੁਣੇ ਨੂੰ ਸੋਹਣੇ ਸੋਹਣੇ ਜ਼ੇਵਰਾਂ ਨਾਲ ਢਕ ਦੇਵੇਗਾ। ਵਿਲੀਅਮ ਸ਼ੇਕਸਪੀਅਰ
-ਮੈਨੂੰ  ਨਹੀਂ ਲਗਦਾ ਕਿ ਉਹੀ ਰੱਬ, ਜਿਸਨੇ ਸਾਨੂੰ ਅਕਲ ,ਤਰਕ ਤੇ ਬੁੱਧੀ ਦਿਤੀ ਹੈ, ਉਹ ਚਾਹੁੰਦਾ ਹੈ ਕਿ ਅਸੀਂ ਇਸਦੀ ਵਰਤੋਂ ਨਾ ਕਰੀਏ। ਸ਼ੰਕਾ ਕਾਢ ਦੀ ਮਾਂ ਹੈ। ਗਲੀਲਿਓ ਗਲੀਲਾਇ
--131---ਧਰਮ ਤੇ ਬੇਵਕੂਫ਼ੀ, ਰੱਬ ਤੇ ਸੱਚ ਦੀ ਖੋਜ
-ਧਰਮ ਬੰਦਿਆਂ ਨੂੰ ਕਿੰਨੇ ਮਾਅਰਕੇ ਦੇ ਬੇਵਕੂਫ਼ ਬਣਾਉਂਦਾ ਹੈ। ਬੈਨ ਜੌਹਨਸਨ
-ਜਿਹੜਾ ਤਰਕ ਵਰਤਦਾ ਨਹੀਂ,ਉਹ ਕੱਟੜ ਪੰਥੀ ਹੈ। ਜਿਹੜਾ ਤਰਕ ਵਰਤ ਨਹੀਂ ਸਕਦਾ , ਉਹ ਮੂਰਖ ਹੈ। ਜਿਹੜਾ ਤਰਕ ਵਰਤਣ ਦਾ ਹੌਂਸਲਾ ਨਹੀਂ ਕਰਦਾ , ਉਹ ਗੁਲਾਮ ਹੈ। ਵਿਲੀਅਮ ਡਰਮੰਨਡ
--ਅਣਦਿਸਦੀਆਂ ਚੀਜਾਂ ਦਾ ਡਰ , ਉਸ ਚੀਜ ਦਾ ਬੀਜ ਹ,ੈ ਜਿਸਨੂੰ ਹਰ ਕੋਈ ਧਰਮ ਕਹਿੰਦਾ ਹੈ। ਡੇਵਿਡ ਸਵੀਨਜ
-ਧਰਮ ਉਹਨਾਂ ਗੋਲੀਆਂ ਵਾਂਗ ਹੈ, ਜਿਹਨਾਂ ਨੂੰ ਬਿਨਾਂ ਚਿੱਥੇ ਅੰਦਰ ਲੰਘਾਉਣਾ ਪੈਂਦਾ ਹੈ। ਡੇਵਿਡ ਸਵੀਨਜ
-ਝੂਠ ਤਾਂ ਝੂਠ ਤਾਂ ਝੂਠ ਹੀ ਹੁੰਦਾ ਹੈ ,ਭਾਵੇਂ ਉਸ 'ਚ ਹਰ ਕੋਈ ਯਕੀਨ ਕਰੇ,ਸੱਚ  ਪਰ ਸੱਚ ਹੀ ਹੁੰਦਾ ਹੈ ਭਾਵੇਂ ਵਿਚ ਕੋਈ ਯਕੀਨ ਕਰੇ ਜਾਂ ਨਾ ਕਰੇ। ਡੇਵਿਡ ਸਵੀਨਜ
-ਜਾਨਵਰ ਇਸ ਗਲੋਂ ਸਿਆਣੇ ਹਨ ਕਿ ਉਹਨਾਂ ਦਾ ਕੋਈ ਰੱਬ ਨਹੀਂ ਹੁੰਦਾ। ਰੌਨੀ ਸਨੋਅ
-ਸਿਰਫ ਸਮੇਂ ਦੀ ਵਰਤੋਂ ਪੱਖੋਂ ਦੇਖਿਆਂ ਹੀ ਧਰਮ ਕੋਈ ਬਹੁਤਾ ਪ੍ਰਭਾਵਸ਼ਾਲੀ ਨਹੀਂ, ਐਤਵਾਰ ਸਵੇਰੇ ਮੈਂ ਹੋਰ ਬਹੁਤ ਕੁਝ ਕਰ ਸਕਦਾ ਹਾਂ। ਬਿਲ ਗੇਟਸ
--ਸੱਚ ਦੀ ਖੋਜ ਵਿਚ ਲੱਗੇ ਉਹਨਾਂ ਲੋਕਾਂ ਦਾ ਹੋਣਾ , ਉਹਨਾਂ ਨਾਲੋਂ ਮਹੱਤਵਪੂਰਨ ਹੈ,ਜਿਹੜੇ ਆਖਦੇ ਹਨ ਕਿ ਉਹਨਾਂ ਨੇ ਸੱਚ ਪਾ ਲਿਆ। ਟੈਰੀ ਪਰੈਚਿਟ
--132-ਰੱਬ -ਪੂਜਾ-ਧਾਰਮਿਕ ਹਾਕਮ
-ਮੇਰਾ ਨਹੀਂ ਖਿਆਲ ਕਿ ਰੱਬ ਵਰਗੀ ਕਿਸੇ ਚੀਜ ਦੀ ਮੇਰੇ ਜੀਵਨ 'ਚ ਕੋਈ ਜਰੂਰਤ ਹੈ। ਸਲਮਾਨ ਰਸ਼ਦੀ
-ਜਿਹੜੀ ਗੱਲ ਸਮਝ ਨਹੀਂ ਪੈਂਦੀ ਉਸਦੀ ਪੂਜਾ ਕੀਤੀ ਜਾਂਦੀ ਹੈ,ਜਾਂ ਉਸਤੋਂ ਡਰਿਆ ਜਾਂਦਾ ਹੈ। ਐਲਿਸ ਵਾਕਰ
-ਤੁਸੀਂ ਇਸ ਗੱਲ ਦਾ ਫੈਸਲਾ ਨਹੀਂ ਕਰ ਸਕਦੇ ਕਿ ਤੁਸੀਂ ਕਿਸ ਤਰ•ਾਂ ਮਰੋਗੇ ,ਜਾਂ ਕਦੋਂ। ਤੁਸੀਂ ਸਿਰਫ ਇਸ ਗੱਲ ਦਾ ਫੈਸਲਾ ਕਰ ਸਕਦੇ ਹੋ ਕਿ ਤੁਸੀਂ ਹੁਣ ਕਿਸਤਰ•ਾਂ ਜੀਣਾ ਹੈ। ਜੋਨ ਵਾਇਜ
-ਜਦੋਂ ਕੋਈ ਹਾਕਮ ਧਾਰਮਿਕ ਬਣ ਜਾਵੇ ਫਿਰ ਉਸ ਨਾਲ ਸੰਵਾਦ ਰਚਾਉਣਾ ਅਸੰਭਵ ਹੈ। ਜਦ ਕੋਈ ਧਰਮ ਦੇ ਨਾ 'ਤੇ ਰਾਜ ਕਰਦਾ ਹੈ ਤਾਂ ਤੁਹਾਡਾ ਜੀਵਨ ਨਰਕ ਬਣ ਜਾਂਦਾ ਹੈ। ਮੋਮਾਰ ਗਰਾਫ਼ੀ
-ਮੈਨੂੰ ਤਾਂ ਇਥੇ ਪੁਲਾੜ ਵਿਚ ਕੋਈ ਰੱਬ ਨਜ਼ਰ ਨਹੀਂ ਆਉਂਦਾ। ਯੂਰੀ ਗਗਾਰਿਨ
--ਧਰਮ ਤੋਂ ਬਿਨਾ ਚੰਗੇ ਲੋਕ ਚੰਗੇ ਕੰਮ ਕਰਨਗੇ ਤੇ ਮਾੜੇ ਲੋਕ ਮਾੜੇ ਕੰਮ। ਪਰ ਚੰਗੇ ਲੋਕ ਮਾੜੇ ਕੰਮ ਕਰਨ ,ਇਹ ਧਰਮ ਦਾ ਹੀ ਕਰਿਸ਼ਮਾ  ਹੈ। ਸਟੀਵਨ ਵੀਨਬਰਗ
-ਰੱਬ 'ਚ ਯਕੀਨ ਕਰਨ ਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਕਿ ਤੁਹਾਨੂੰ ਕੁਝ ਵੀ ਸਮਝਣ ਦੀ ਲੋੜ ਨਹੀਂ ਨਾ ਭੌਤਿਕ ਵਿਗਿਆਨ ਦੀ ਨਾ ਹੀ ਜੀਵ ਵਿਗਿਆਨ ਆਦਿ ਦੀ। ਡਾ: ਜੇਮਜ਼ ਵਾਟਸਨ
--  133--ਦੈਵੀ ਸ਼ਕਤੀ--ਰੱਬ ਦੀ ਕਾਢ
-ਦੈਵੀ ਸ਼ਕਤੀ ਚ ਯਕੀਨ ਕਲਪਨਾ ਦੀ ਨਾਕਾਮਯਾਬੀ ਦਾ ਦਿਖਾਵਾ ਹੈ। ਐਡਰਵਰਡ ਐਬੀ 
-ਰੱਬ ਲੋਕਾਂ ਦੀ ਕੱਢੀ ਹੋਈ ਉਹ ਆਵਾਜ਼ ਹੈ ,ਜਦੋਂ ਥਕਾਵਟ ਕਾਰਨ ਹੋਰ ਕੁਝ ਵੀ ਨਾ ਸੋਚ ਸਕਣ
ਜੋ ਕੁਝ ਵੀ ਸਾਨੂੰ ਸੁਖਾਲਿਆਂ ਸਮਝ ਨਹੀਂ ਪੈਂਦੀ ਅਸੀਂ ਉਸਨੂੰ ਰੱਬ ਕਹਿ ਦਿੰਦੇ ਹਾਂ, ਇਸ ਨਾਲ ਦਿਮਾਗ ਦੇ ਟਿਸ਼ੂ ਟੁੱਟ ਭੱਜ ਤੋਂ ਬਚ ਜਾਂਦੇ ਹਨ। ਐਡਰਵਰਡ ਐਬੀ
-ਨਾਸਤਿਕ ਹੋਣਾ ਕੋਈ ਸਦਾਚਾਰਕ ਚੋਣ ਦੀ ਗੱਲ ਨਹੀਂ, ਇਹ ਤਾਂ ਸਾਡਾ ਮਨੁੱਖਤਾ ਵਲ ਬਣਦਾ ਫਰਜ਼ ਹੈ। ਜੌਹਨ ਫਾਊਲਜ
-ਦੁਨੀਆਂ ਭਰ ਦੇ ਇਤਿਹਾਸ ਵਿਚ ਕਿਸੇ ਵੀ ਹੋਰ ਬੰਦੇ ਦੇ ਨਾਂ ਤੋਂ ਵੱਧ ਲੋਕ ਈਸਾ ਦੇ ਨਾ ਤੋਂ ਮਾਰੇ ਗਏ। ਗੋਰ ਵੀਡੇਲ
--ਕੋਈ ਰੱਬ, ਸ਼ੈਤਾਨ ,ਦੇਵਤੇ ਜਾਂ ਸਵਰਗ ਨਰਕ ਨਹੀਂ, ਸਿਰਫ ਸਾਡੀ ਕੁਦਰਤੀ ਦੁਨੀਆਂ ਹੈ। ਧਰਮ ਇਕ ਮਿੱਥ ਤੇ ਅੰਧਵਿਸ਼ਵਾਸ਼ ਹੈ , ਦਿਲਾਂ ਨੂੰ ਪੱਥਰ ਬਣਾ ਦਿੰਦਾ ਹੈ ਅਤੇ ਦਿਮਾਗਾਂ ਨੂੰ ਗੁਲਾਮ। ਐਨ ਨਿਕੋਲ ਗੇਅਲਰ
--ਜੇ ਤੁਸੀਂ ਲੰਮਾ ਸਮਾਂ ਮੀਂਹ ਲਈ ਅਰਦਾਸ ਕਰਦੇ ਰਹੋ ਤਾਂ ਮੀਂਹ ਪੈ ਜਾਂਦਾ ਹੈ, ਹੜ•ਾਂ ਦੇ ਪਾਣੀ ਨੂੰ ਉਤਰਨ ਲਈ ਅਰਦਾਸ ਕਰੋ ਤਾਂ ਹੌਲੀ ਹੌਲੀ ਉਹ ਵੀ ਉਤਰ ਜਾਂਦੇ ਹਨ। ਅਰਦਾਸ ਤੋਂ ਬਿਨਾਂ ਵੀ ਇਸ ਤਰ•ਾਂ ਹੀ ਹੁੰਦਾ ਹੈ। ਐਨ ਨਿਕੋਲ ਗੇਅਲਰ
--134-ਦੇਸ਼ ਦੀ ਤਰੱਕੀ,ਮੌਤ--ਜਥੇਬੰਦ ਧਰਮ
-ਮਨੁੱਖਤਾ ਦੀ ਇਕ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਧਰਮ ਨੇ ਨੈਤਿਕਤਾ ਨੂੰ ਹਾਈਜੈੱਕ ਕਰ ਲਿਆ ਹੈ। ਆਰਥਰ ਸੀ ਕਲਾਰਕ
-ਭਾਰਤ ਵਿਚ ਇਕ ਵੀ ਅਜਿਹਾ ਹੌਸਲੇ ਵਾਲਾ ਸਿਆਸੀ ਆਗੂ ਨਹੀਂ ਜਿਹੜਾ ਲੋਕਾਂ ਨੂੰ ਇਹ ਸਮਝਾ ਸਕੇ ਕਿ ਗਊਆਂ ਖਾਧੀਆਂ ਜਾ ਸਕਦੀਆਂ ਹਨ। ਇੰਦਰਾ ਗਾਂਧੀ।
-- ਕਿਸੇ ਦੇਸ਼ ਦੀ ਤਰੱਕੀ ਦੀ ਪਰਖ ਕਰਨੀ ਹੋਵੇ ਤਾਂ ਇਹ ਦੇਖਿਆ ਜਾਵੇ ਕਿ ਉਥੇ ਵਿਗਿਆਨਕ ਸੋਚ ਵਾਲੇ ਕਿੰਨੇ ਮੈਗਜ਼ੀਨ ਛਪਦੇ ਹਨ। ਖੁਸ਼ਵੰਤ ਸਿੰਘ
--ਇਸ ਗੱਲ ਤੇ ਵਿਚਾਰ ਕਰਨਾ ਕਿ ਅਸੀਂ ਕਿਥੋਂ ਆਏ ਹਾਂ,ਮੌਤ ਤੋਂ ਬਾਦ ਕਿਥੇ ਜਾਂਵਾਂਗੇ ,ਸਮਾਂ ਬਰਬਾਦ ਕਰਨਾ ਹੈ। ਸਾਡਾ ਸਰੋਕਾਰ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਧਰਤੀ 'ਤੇ ਕੀ ਕਰਦੇ ਹਾਂ। ਖੁਸ਼ਵੰਤ ਸਿੰਘ
-ਬੇਟਾ ਕਦੇ ਵੀ ਕਿਸੇ ਪਾਦਰੀ ਜਾਂ ਪੁਲਸੀਏ ਦੀ ਗੱਲ ਨਾ ਮੰਨੀ , ਉਹਨਾਂ  ਕੋਲ ਸਿਰਫ ਗੰਦ ਦੀ ਕੁੰਜੀ ਹੁੰਦੀ ਹੈ ,ਹੋਰ ਕੁਝ ਨਹੀਂ। ਵਿਲੀਅਮ ਐਸ ਬੋਰੋਜ
--ਬਹੁਤੀਆਂ ਪ੍ਰਚਾਰਕ ਕਥਾਵਾਂ ਮੈਨੂੰ ਇਸ਼ਤਿਹਾਰ ਬਾਜੀ ਹੀ ਲਗਦੀਆਂ ਹਨ । ਪਰ ਮੈਨੂੰ ਸਮਝ ਨਹੀਂ ਲਗਦੀ ਕਿ ਰੱਬ ਇਸ਼ਤਿਹਾਰ ਦੇਣ ਵਾਲਾ ਹੈ ਜਾਂ ਇਸ਼ਤਿਹਾਰ ਵਿਚਲੀ  ਸ਼ੈਅ ਹੈ । ਮਿਗਨੌਨ ਮੈਕਲਾਗਲਿਨ
-ਜਥੇਬੰਦ ਧਰਮ ਦੁਨੀਆਂ ਦੀ ਸਭ ਤੋਂ ਵਡੀ ਪਿਰਾਮਿਡ ਸਕੀਮ( ਧੋਖੇ ਨਾਲ ਪੈਸੇ ਕਮਾਉਣ ਵਾਲੀ ਸਕੀਮ) ਹੈ। ਬਰਨਾਰਡ ਕਾਟਜ਼
-- 135--ਧਰਮ ਦੀ ਚਿਖਾ--ਲਾਈਲੱਗਤਾ
-ਧਰਮ ਦੇ ਨਾ 'ਤੇ ਤਸੀਹੇ ਦਿਤੇ ਜਾਂਦੇ ਹਨ,ਸਜ਼ਾਵਾਂ ਦਿਤੀਆਂ ਜਾਂਦੀਆਂ , ਚਿਖਾਵਾਂ ਬਣਾਈਆਂ ਜਾਂਦੀਆਂ ਹਨ। ਯੂਜੀਨ ਇਨੈਸਕੋ
-ਏਦਾਂ ਦਾ ਕੋਈ ਧਰਮ ਨਹੀਂ ਜਿਸ ਵਿਚ ਨਿੱਤ ਦਿਨ ਦਾ ਜੀਵਨ ਇਕ ਕੈਦ ਨਾ ਸਮਝਿਆ ਜਾਵੇ। ਯੂਜੀਨ ਇਨੈਸਕੋ
- ਧਰਮ ਲੋਕਾਂ ਦੀ ਉਸੇ ਤਰਾਂ ਸੇਵੇ ਕਰਦਾ ਹੈ ਜਿਵੇਂ ਘੋੜੇ ਦੀਆਂ ਅੱਖਾਂ 'ਤੇ ਬੰਨ•ੇ ਖੋਪੇ ਕਰਦੇ ਹਨ। ਐਰਿਕ ਯੁਸਟੇਸ ਵਿਲੀਅਮਜ
--ਥੁੜ•ਾਂ ਘਾਟਾਂ ਵਾਲੇ ਜੀਵਨ ਤੋਂ ਡਰਨਾ ਚਾਹੀਦਾ ਹੈ, ਮੌਤ ਤੋਂ ਨਹੀਂ। ਬਰਤੌਲਤ ਬਰੈਖਤ
--ਲਾਈਲੱਗ ਲੋਕਾਂ ਨਾਲੋਂ ਲਾਈਲੱਗ ਪੱਤਰਕਾਰ ਵੱਧ ਨੁਕਸਾਨਦਾਇਕ ਹਨ। ਕਿਉਂਕਿ ਪੱਤਰਕਾਰ ਆਪਣੀਆਂ ਲਿਖਤਾਂ ਰਾਹੀਂ ਵੱਡੇ ਪੈਮਾਨੇ 'ਤੇ ਦਿਮਾਗੀ ਸੜ•ਾਂਦ ਫੈਲਾ ਸਕਦੇ ਹਨ। ਡਾ: ਇਬਰਾਹੀਮ ਟੀ ਕਵੂਰ
ਸੋਚਣ ਵਿਚਾਰਨ ਵਾਲੇ ਸਾਰੇ ਮਨੁੱਖ ਨਾਸਤਿਕ ਹੁੰਦੇ ਹਨ। ਅਰਨਿਸਟ ਹੈਮਿੰਗਵੇ
-ਆਜ਼ਾਦ ਬੰਦੇ ਨੂੰ ਰੱਬ ਦੀ ਲੋੜ ਨਹੀਂ ਹੁੰਦੀ। ਵਲਾਦੀਮੀਰ ਨੋਬੋਕੋਵ
--ਧਰਮ ਵਾਇਰਸ ਦੀ ਤਰ•ਾਂ ਹੈ, ਜੋ ਆਪਣੇ ਮੇਜ਼ਬਾਨ 'ਤੇ ਇਸ ਤਰੀਕੇ ਨਾਲ ਅਸਰ ਕਰਦਾ ਹੈ ਕਿ ਅੱਗੇ ਤੋਂ ਅੱਗੇ ਹੀ ਵਧਦਾ ਜਾਂਦਾ  ਹੈ। ਜੈਕ ਪਰਿਚਿਡ
--136-ਧਰਮ ਦਾ ਤਮਾਸ਼ਾ--ਪੁਜਾਰੀ-ਪਾਦਰੀ
ਰੱਬ ਨਾਲ ਭਾਈਬੰਦੀ ਦਾ ਅਰਥ ਹੈ ,ਦੁਨੀਆਂ ਨਾਲ ਲੜਾਈ। ਚਾਰਲਜ ਡੀ ਫੁਲ
-- ਇਸ ਤਮਾਸ਼ੇ ਨੇ ਜਿਸਨੂੰ ਧਰਮ ਕਿਹਾ ਜਾਂਦਾ ਹੈ ਜਾਂ ਜਥੇਬੰਦ ਧਰਮ , ਸਾਰੇ ਦੇਸ਼ ਨੂੰ ਦਹਿਸ਼ਤ ਨਾਲ ਭਰ ਦਿਤਾ ਹੈ। ਇਸਦਾ ਮੁਢੋਂ ਸੁਢੋਂ ਸਫਾਇਆ ਕਰਨ ਦੀ ਜਰੂਰਤ ਹੈ। ਜਵਾਹਰ ਲਾਲ ਨਹਿਰੂ
--ਮੀਂਹ ਬਾਰੇ ਅਰਦਾਸ ਕਰਨ ਤੋਂ ਪਹਿਲਾਂ ਚੰਗੀ ਗੱਲ ਹੈ ਕਿ ਮੌਸਮ ਦੇ ਹਾਲ ਚਾਲ ਦਾ ਪਤਾ ਲੈ ਲਵੋ। ਮਾਰਕ ਟਵੇਨ--
--ਹਰ ਯੁੱਗ ਵਿਚ ਪਾਖੰਡੀਆਂ ਨੇ ਜਿਹਨਾਂ ਨੂੰ ਪਾਦਰੀ ਕਿਹਾ ਜਾਂਦਾ ਹੈ, ਚੋਰਾਂ ਦੇ ਸਿਰ ਤੇ ਤਾਜ ਧਰੇ ਜਿਹਨਾਂ ਨੂੰ ਰਾਜੇ ਕਿਹਾ ਜਾਂਦਾ ਹੈ। ਰੌਬਰਟ ਜੀ ਇੰਗਰਸੋਲ।
--ਜਿਵੇਂ ਜਿਵੇਂ ਲੋਕਾਂ ਨੂੰ ਸਮਝ ਆਉਂਦੀ ਹੈ ,ਉਹ ਪਰਚਾਰਕਾਂ ਦੀ ਘੱਟ ਅਤੇ ਅਧਿਆਪਕਾਂ ਦੀ ਵੱਧ ਸੁਣਦੇ ਹਨ। ਰੌਬਰਟ ਜੀ ਇੰਗਰਸੋਲ।
--ਧਰਮ ਕਦੇ ਵੀ ਮਨੁੱਖ ਦਾ ਸੁਧਾਰ ਨਹੀਂ ਕਰ ਸਕਦਾ ਕਿਉਂਕਿ ਧਰਮ ਤਾਂ ਹੈ ਹੀ ਗੁਲਾਮੀ। ਰੌਬਰਟ ਜੀ ਇੰਗਰਸੋਲ।
-ਅਗਿਆਨਤਾ ਉਹ ਜਮੀਨ ਹੈ ਜਿਸ ਵਿਚ ਕਰਾਮਾਤਾਂ ਦਾ ਨਦੀਨ ਉਗਦਾ ਹੈ। ਰੌਬਰਟ ਜੀ ਇੰਗਰਸੋਲ।
--ਵਿਸ਼ਵਾਸ਼ੀ , ਪਿੰਜਰੇ 'ਚ ਬੰਦ ਪੰਛੀ ਹੁੰਦਾ ਹੈ। ਆਜ਼ਾਦ ਚਿੰਤਕ ਆਪਣੇ ਆਪਣੇ ਅਣਥੱਕ ਖੰਭਾਂ ਨਾਲ ਬਦਲਾਂ ਪਾੜ ਕੇ ਉਡਣ ਵਾਲਾ ਉਕਾਬ। ਰੌਬਰਟ ਜੀ ਇੰਗਰਸੋਲ।
--137-ਜਰੂਰਤਾਂ ਤੇ ਖਾਹਿਸ਼ਾਂ,ਅਰਦਾਸਾਂ
-ਜਰੂਰਤਾਂ ਛੋਟੇ ਤੋਂ ਛੋਟੇ ਵਿਅੱਕਤੀ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਇਛਾਵਾਂ ਵੱਡੇ ਤੋਂ ਵੱਡੇ ਅਮੀਰ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਜੇਮਜੀ ਐਲਨ
--ਜੀਵਨ ਛੋਟੇ ਜੀਵਾਂ ਦੀ ਰੱਖਿਆ ਕਰਨ ਨਾਲ ਸੰਪੂਰਨ ਹੁੰਦਾ ਹੈ, ਉਹਨਾਂ ਦੀ ਤਬਾਹੀ ਨਾਲ ਨਹੀਂ। ਜੇਮਜੀ ਐਲਨ
--ਵਿਵੇਕ ਕੇਵਲ ਸੱਚ ਵਿਚੋਂ ਹੀ ਮਿਲਦਾ ਹੈ। ਗੇਟੇ
-ਅਰਦਾਸ 'ਚ ਜੁੜੇ ਹਜਾਰਾਂ ਹੱਥਾਂ ਨਾਲੋਂ ਦੋ ਕੰਮ ਕਰਦੇ ਹੱਥ ਕਿਤੇ ਜਿਆਦਾ ਬਿਹਤਰ ਹਨ। ਮੈਕਸਿਮ ਗੋਰਕੀ
-ਸਿਰਫ ਭੇਡਾਂ ਨੂੰ ਹੀ ਚਰਵਾਹੇ ਦੀ ਲੋੜ ਹੁੰਦੀ ਹੈ। ਮੈਕਸਿਮ ਗੋਰਕੀ
-ਉਸ ਬੰਦੇ ਤੋਂ ਸਦਾ ਸਾਵਧਾਨ ਰਹੋ , ਜਿਸਦੀ ਜਾਣਕਾਰੀ ਇਕ ਹੀ ਕਿਤਾਬ ਤਕ ਸੀਮਿਤ ਹੋਵੇ। ਲਾਤੀਨੀ ਕਹਾਵਤ
--ਜਿਹੜੇ ਲੋਕ ਇਹ ਚਾਹੁੰਦੇ ਹਨ ਕਿ ਕੋਈ ਉਹਨਾਂ ਦੇ ਵਿਸ਼ਵਾਸ਼ਾਂ 'ਤੇ ਹੱਸੇ ਨਾ , ਤਾਂ ਉਹ ਅਜਿਹੇ ਹਾਸੋਹੀਣੇ ਵਿਸ਼ਵਾਸ਼ ਰੱਖਣ ਹੀ ਨਾ। ਚੀਨੀ ਕਹਾਵਤ
-ਬੰਦੇ ਨੂੰ ਮੱਛੀ ਦੇ ਦਿਓ ,ਉਸਦਾ ਇਕ ਦਿਨ ਲਈ ਢਿੱਡ ਭਰ ਜਾਵੇਗਾ, ਉਸਨੂੰ ਧਰਮ ਦੇ ਦਿਓ ਮੱਛੀ ਲਈ ਅਰਦਾਸਾਂ ਕਰਦਾ ਭੁੱਖਾ ਮਰ ਜਾਵੇਗਾ। ਚੀਨੀ ਕਹਾਵਤ
--138--ਧਰਮ ਤੇ ਸੱਭਿਅਤਾ
ਰੱਬ ਨੇ ਮੈਨੂੰ ਨਾਸਤਿਕ ਪੈਦਾ ਕੀਤਾ ਸੀ,ਤੁਸੀਂ ਕੌਣ ਹੁੰਦੇ ਹੋ ,ਰੱਬ ਦੀ ਸਿਆਣਪ ਤੇ ਸ਼ੱਕ ਕਰਨ ਵਾਲੇ। ਚੀਨੀ ਕਹਾਵਤ
--ਜੇ ਰੱਬ ਨੂੰ ਜਿਸਤਰ•ਾਂ ਮੈਂ ਰਹਿੰਦਾ ਹਾਂ , ਚੰਗਾ ਨਹੀਂ ਲਗਦਾ ਤਾਂ ਇਹ ਗੱਲ ਰੱਬ ਨੂੰ ਮੈਨੂੰ ਦੱਸਣ ਦਿਓ ,ਤੁਸੀਂ ਨਾ ਦੱਸੋ। ਜਾਪਾਨੀ ਕਹਾਵਤ
-ਪਿਆਰ ਨੂੰ ਸਹੀ ਸਾਬਤ ਕਰਨ ਲਈ ਤੁਹਾਨੂੰ ਬਾਈਬਲ ਦੀ ਜਰੂਰਤ ਨਹੀਂ। ਪਰ ਨਫ਼ਰਤ ਨੂੰ ਸਹੀ ਸਾਬਤ ਕਰਨ ਲਈ ਇਸਤੋਂ ਵਧੀਆ ਕੋਈ ਸੰਦ ਈਜਾਦ ਨਹੀਂ ਹੋਇਆ। ਰਿਚਰਡ ਏ ਵੈਦਰਵੈਅਕਤਮ
-- ਇਸਾਈਅਤ ਜਾਂ ਕੋਈ ਵੀ ਧਰਮ ਸੱਭਿਅਤਾ ਦੇ ਸਫਾ 'ਤੇ ਕਾਲਾ ਧੱਬਾ ਹੈ। ਰਿਚਰਡ ਏ ਵੈਦਰਵੈਅਕਤਮ
-ਰੱਬ ਲਈ ਦਸ ਘਰ ਬਣਾਉਣ ਨਾਲੋਂ ਬਿਹਤਰ ਹੈ ਕਿਸੇ ਮਨੁੱਖ ਲਈ ਇਕ ਘਰ ਬਣਾਉਣਾ । ਰਿਚਰਡ ਏ ਵੈਦਰਵੈਅਕਤਮ
--ਸੂਲੀ( ਇਸਾਈਅਤ ਦਾ ਚਿੰਨ)ਹਰ ਜਗਾਹ ਹੀ ਆਜ਼ਾਦੀ ਦੇ ਸੀਨੇ ਚ ਖੁਭਿਆ ਖੰਜਰ ਹੈ। ਰਿਚਰਡ ਏ ਵੈਦਰਵੈਅਕਤਮ 
--ਜਿਹੜਾ ਬੰਦਾ ਗੋਡੇ ਟੇਕ ਦਿੰਦਾ ਹੈ ,ਉਸਨੇ ਲੱਤਾਂ ਦੀ ਸਹੀ ਵਰਤੋਂ ਕਰਨੀ ਨਹੀਂ ਸਿੱਖੀ। ਰਿਚਰਡ ਏ ਵੈਦਰਵੈਅਕਤਮ
-ਅਰਦਾਸ ਤਾਂ ਸੁੱਕੇ ਖੂਹ 'ਚ ਲੱਗੇ ਉਸ ਨਲਕੇ ਵਰਗੀ ਹੈ, ਜਿਹੜਾ ਰੌਲਾ ਤਾਂ ਬਹੁਤ ਪਾਉਂਦਾ ਹੈ ਪਰ ਪਾਣੀ ਨਹੀਂ ਦਿੰਦਾ। ਰਿਚਰਡ ਏ ਵੈਦਰਵੈਅਕਤਮ 
-ਜੋ ਆਦਮੀ ਕਿਸੇ ਮਨਮਤੀਏ ਅਤੇ ਬਦਮਿਜ਼ਾਜ਼ ਆਦਮੀ ਨੂੰ ਨਸੀਹਤ ਦਿੰਦਾ ਹੈ , ਉਸਨੂੰ ਖੁਦ ਨਸੀਹਤ ਦੀ ਜਰੂਰਤ ਹੈ। ਸ਼ੇਖ ਸ਼ਾਅਦੀ
।-ਲੈਮਿਉਅਲ ਕੇ ਵਾਸ਼ਬਰਨ
--139-ਧਰਮ ਦੀ ਫਹੁੜੀ ਤੇ ਨਾਸਤਿਕਤਾ
--ਮੈਂ ਅਜੇ ਵੀ ਕਹਿੰਦਾ ਹਾਂ ਕਿ ਚਰਚ ਦੇ ਉਚੇ ਮੀਨਾਰ 'ਤੇ ਅਸਮਾਨੀ ਬਿਜਲੀ ਤੋਂ ਬਚਣ ਲਈ ਜੰਤਰ ਲਾਉਣਾ ,ਰੱਬ 'ਤੇ ਬੇਭਰੋਸਗੀ ਦਾ ਪ੍ਰਗਟਾਵਾ ਹੈ। ਡੱਗ ਮੈਕਲਾਉਡ
-ਪੂਰੇ ਇਨਸਾਨ ਲਈ ਨਾਸਤਿਕਤਾ ਜਰੂਰੀ ਹੈ। ਧਰਮ ਤਾਂ ਇਕ ਫਹੁੜੀ ਹੈ ਜੋ ਤੁਹਾਡੇ ਨਾਲ ਬੰਨ•ੀ ਹੋਈ ਹੈ। ਬਰੈਂਟ ਯਾਚਿਓ
--ਤੁਹਾਡੇ ਵਾਸਤੇ ਰੱਬ ਨੇ ਅਜਿਹੀ ਕਿਹੜੀ ਗੱਲ ਕੀਤੀ ਹੈ , ਜਿਹੜੀ ਤੁਸੀਂ ਖੁਦ ਨਹੀਂ ਸੀ ਕਰ ਸਕਦੇ। ਜੌਰਡਨ ਟੀ ਮਕੁਈਨ
-ਵਿਸ਼ਵਾਸ਼ੀ ਚਿੰਤਕ ਨਹੀਂ ਹੁੰਦਾ ਅਤੇ ਚਿੰਤਕ ਵਿਸ਼ਵਾਸ਼ੀ ਨਹੀਂ ਹੁੰਦਾ। ਮੈਰੀਐਨ ਨੋਇਲ ਸ਼ਰਮਨ
==ਜੇ ਮੈਂ ਮਰ ਰਿਹਾ ਹੋਵਾਂ ਤਾਂ ਖੜ•ੇ ਅਰਦਾਸਾਂ ਨਾ ਕਰੀ ਜਾਇਓ , ਕਿਸੇ ਡਾਕਟਰ  ਨੂੰ ਵਾਜ ਮਾਰਿਓ। ਐਰਿਕਾ ਐਸ਼ਲੀ
-ਅਗਿਆਤ ਨੂੰ ਗਿਆਤ ਨਾਲ ਸਮਝਣਾ ਤਰਕਸ਼ੀਲ ਅਮਲ ਅਤੇ ਗਿਆਤ ਨੂੰ ਅਗਿਆਤ ਨਾਲ ਸਮਝਣਾ ਅਧਿਆਤਮਿਕ ਪਾਗਲਪਨ ਹੈ। ਡੇਵਿਡ ਬਰੁਕਸ
--ਵਿਗਿਆਨ ਦੇ ਵਾਧੇ ਨਾਲ ਅੰਤ ਨੂੰ ਬਾਈਬਲ ਦੀਆਂ ਸਾਰੀਆਂ ਕਰਾਮਾਤਾਂ ਖਤਮ ਹੋ ਜਾਣਗੀਆਂ। ਮੈਥਿਊ ਆਰਨਲਡ
--140--ਪਿਆਰ ਤੇ ਸੰਤਾਪ-
--ਉਸਦਾ ਜੀਵਨ ਕਿੰਨਾ ਦੁਖਦਾਈ ਹੈ ਜੋ ਪਿਆਰ ਪਾਉਣਾ ਚਾਹੁੰਦਾ ਹੈ ਪਰ ਸੰਤਾਪ ਮਿਲਦਾ ਹੈ।
-ਮਨੁੱਖ ਨੀਵਾਂ ਉਦੋਂ ਡਿਗਦਾ ਹੈ , ਜਦੋਂ ਉਹ ਆਪਣੇ ਸੁਪਨੇ ਸੋਨੇ ਚਾਂਦੀ ਦੀ ਤਕੜੀ  ਵਿਚ ਤੋਲਣਾ ਚਾਹੁੰਦਾ ਹੈ।
-ਲੋਕ ਪਲੇਗ ਵਰਗੀਆਂ ਬਿਮਾਰੀਆਂ ਦਾ ਨਾਂ ਬੜੇ ਸਹਿਮ ਨਾਲ ਲੈਂਦੇ ਹਨ ਪਰ ਤਬਾਹੀ ਮਚਾਉਣ ਵਾਲੇ  ਸਿਕੰਦਰ ਤੇ ਨਿਪੋਲੀਅਨ ਦਾ ਨਾਂ ਬੜੇ ਸਤਿਕਾਰ ਨਾਲ ਲੈਂਦੇ ਹਨ। ਓਸ਼ੋ
-ਜਿਉਂ ਜਿਉਂ ਮਨੁੱਖ ਦੇ ਤੋਹਫ਼ਿਆਂ ਵਿਚ ਵਾਧਾ ਹੁੰਦਾ ਜਾਂਦਾ ਹੈ ,ਉਸਦੇ ਦੋਸਤਾਂ ਦਾ ਦਾਇਰਾ ਤੰਗ ਹੁੰਦਾ ਜਾਂਦਾ ਹੈ। ਸਿਸਰੋ
-ਮੇਰਾ ਦੁਸ਼ਮਣ ਕਹਿੰਦਾ , ਆਪਣੇ ਦੁਸ਼ਮਣ ਨੂੰ ਪਿਆਰ ਕਰੋ,ਮੈਂ ਉਸਦੇ ਹੁਕਮ ਦੀ ਪਾਲਣਾ ਕੀਤੀ ਅਤੇ ਆਪਣੇ ਆਪ ਨੂੰ ਪਿਆਰਿਆ।
-ਇਕ ਸੱਚਾ ਇਨਸਾਨ ਕਿਸੇ ਇਕ ਧਰਮ ਨੂੰ ਜੱਫ਼ਾ ਨਹੀਂ ਮਾਰਦਾ। ਜੋ ਅਜਿਹਾ ਕਰਦਾ ਹੈ , ਉਹ ਧਾਰਮਿਕ ਨਹੀਂ।
--ਜਦੋਂ ਮੈਂ ਦਰਵਾਜੇ ਤੇ ਲਿਖਿਆ ਕਿ ਅੰਦਰ ਆਉਣ ਤੋਂ ਪਹਿਲਾਂ ਆਪਣੀਆਂ ਰਵਾਇਤਾਂ ਬਾਹਰ ਛੱਡ ਕੇ ਆਓ ,ਤਾਂ ਕਿਸੇ ਨੇ ਵੀ ਅੰਦਰ ਆਉਣ ਦੀ ਜੁਰੱਰਤ ਨਹੀਂ ਕੀਤੀ। ਖਲੀਲ ਜ਼ਿਬਰਾਨ
141-ਮਿਤਰਤਾ- ਵਿਅੱਕਤੀਤਵ
-ਮਨੁੱਖ ਦਾ ਵਿਅੱਕਤੀਤਵ ਫੁੱਲ ਦੀ ਸੁਗੰਧੀ ਵਾਂਗ ਹੈ। ਚਾਰਲਸ ਸਵੇਜ-
-ਸੱਚੀ ਮਿਤਰਤਾ ਦਾ ਪੌਦਾ ਹੌਲੀ ਹੌਲੀ ਪੁੰਗਰਦਾ ਹੈ। ਵਾਸ਼ਿੰਗਟਨ
-ਜਿਹੜੀ ਮਿਤਰਤਾ ਬਰਾਬਰ ਦੀ ਨਹੀਂ , ਉਸਦਾ ਅੰਤ ਹਮੇਸ਼ਾ ਨਫ਼ਰਤ ਵਿਚ ਹੁੰਦਾ ਹੈ। ਗੋਲਡ ਸਮਿੱਥ
-ਸੰਸਾਰ ਵਿਚ ਮਿਤਰਤਾ ਹੀ ਇਕ ਅਜਿਹੀ ਚੀਜ ਹੈ ਜਿਸਦੀ ਉਪਜੋਗਤਾ ਬਾਰੇ ਦੋ ਰਾਵਾਂ ਨਹੀਂ। ਸਿਸਰੋ
--ਬਹਾਦਰ ਪੁਰਸ਼ ਹੀ ਤੁਹਾਨੂੰ ਮੁਆਫ਼ ਕਰ ਸਕਦੇ ਹਨ , ਡਰਪੋਕ ਤਾਂ ਵਿਚਾਰੇ ਇਸ ਕਲਾ ਤੋਂ ਜਾਣੂ ਹੀ ਨਹੀਂ। ਸਟਰਨ
-ਪੰਛੀਆਂ ਵਾਂਗ ਆਕਾਸ਼ ਵਿਚ ਉਡਣਾ ਅਤੇ ਮੱਛੀਆਂ ਵਾਂਗ ਸਾਗਰਾਂ ਚ ਤੈਰਨਾ ਤਾਂ ਸਾਨੂੰ ਆ ਗਿਆ , ਹੁਣ ਲੋੜ ਹੈ ਧਰਤੀ ਉਪਰ ਸਹੀ ਤਰ•ਾਂ ਚੱਲਣ ਦੀ ਜਾਚ ਵੀ ਸਿਖੀਏ । ਰਾਧਾ ਕ੍ਰਿਸ਼ਨਨ
--ਸਚਾਈ ਹਰ ਤਰ•ਾਂ ਦਾ ਅਜ਼ਮਾਇਆ ਹੋਇਆ ਇਲਾਜ ਹੈ , ਇਸ ਨਾਲ ਹਰ ਤਰ•ਾਂ ਦੇ ਗੁਨਾਹ ਧੋਤੇ ਜਾਂਦੇ ਹਨ। ਗੁਰੂ ਨਾਨਕ ਦੇਵ
-ਕਦੇ ਵੀ ਦੂਜਿਆਂ ਨਾਲ ਅਜਿਹਾ ਸਲੂਕ ਨਾ ਕਰੋ ਜੋ ਤੁਸੀਂ ਆਪਣੇ ਲਈ ਪਸੰਦ ਨਹੀਂ ਕਰਦੇ। ਐਗਸਟਾਈਨ
--142-- ਲਾਇਬਰੇਰੀ,ਫੁੱਲ ਪੱਤੀਆਂ
--ਲਾਇਬਰੇਰੀ ਉਹ ਅਧਿਆਪਕਾ ਜੋ ਬਿਨਾ ਕੁੱਟੇ ਮਾਰੇ ,ਘੂਰੇ ਘੱਪੇ ਅਤੇ ਬਿਨਾਂ ਫੀਸ ਦੇ ਮੁਫ਼ਤ ਸਿਖਿਆ ਦਿੰਦੀ ਹੈ । ਕਨਫ਼ਯੂਸਿਸ
ਪੁਸਤਕਾਂ ਵਿਚਾਰਾਂ ਦੇ ਯੁੱਧ ਵਿਚ ਅਸਤਰਾਂ ਦਾ ਕੰਮ ਕਰਦੀਆਂ ਹਨ।  ਬਰੰਟਡ ਰਸਲ
-ਮੇਰੀ ਪਰਾਰਥਨਾ ਹੈ ਕਿ ਮਰਨ ਬਾਦ ਮੇਰੀ ਕਬਰ ਕਿਸੇ ਲਾਇਬ੍ਰੇਰੀ ਵਿਚ ਬਣਾਈ ਜਾਵੇ। ਮੈਕਾਲੇ
-ਆਪਣੀਆਂ ਪੁਸਤਕਾਂ ਦੀ ਪਰਸੰਸਾ ਕਰਨ ਵਾਲਾ ਲਿਖਾਰੀ ਉਸ ਮਾਂ ਵਾਂਗ ਹੈ ,ਜੋ ਆਪਣੇ ਪਿਆਰੇ ਬੱਚਿਆਂ ਦੀ ਪਰਸੰਸਾ ਕਰ ਰਹੀ ਹੋਵੇ। ਡਿਜ਼ਰਾਈਲੀ
--ਜੇ ਕੋਈ ਮੈਨੂੰ ਬਾਦਸ਼ਾਹ ਬਣਾ ਕੇ ਤਮਾਮ ਸੁੱਖ ਦੇਵੇ ਅਤੇ ਇਹ ਸ਼ਰਤ ਰੱਖੇ ਕਿ ਤੂੰ ਪੜ•ਣਾ ਲਿਖਣਾ ਛੱਡ ਦੇ ਤਾਂ ਮੈਂ ਅਜਿਹੀ ਬਾਦਸ਼ਾਹੀ ਠੁਕਰਾ ਦੇਵਾਂਗਾ। ਮੈਕਾਲੇ
- ਹਰ ਨਵੀਂ ਕਲੀ ਖਿੜ ਕੇ ਆਵਾਜ਼ ਦਿੰਦੀ ਹੈ ' ਪਿਆਰੇ ਸਮਾਜ ਮੁਰਝਾ ਨਾ ਜਾਈਂ,। ਰਵਿੰਦਰ ਨਾਥ ਟੈਗੋਰ
-ਜਿਹਨਾਂ ਨੂੰ ਕਵਿਤਾ ਚੰਗੀ ਨਹੀਂ ਲਗਦੀ ,ਉਹਨਾਂ ਨੂੰ ਫਾਂਸੀ ਲਗਾ ਦੇਣਾ ਚਾਹੀਦਾ ਹੈ। ਸ਼ੈਕਸਪੀਅਰ
-ਕਵੀ ਨੂੰ ਪ੍ਰੇਰਨਾ ਲੈਣ ਲਈ ਦੂਰ ਜਾਣ ਦੀ ਲੋੜ ਨਹੀਂ, ਉਸਨੂੰ ਤਾਂ ਇਕ ਘਾਹ ਦਾ ਤਿਣਕਾ ਵੀ ਪਰੇਰਨਾ ਦੇ ਦਿੰਦਾ ਹੈ। ਵਾਲਟ ਵਿਟਮੈਨ
-ਜਵਾਨੀ ਡਾਕਟਰਾਂ, ਨਾਈਆਂ ਜਾ ਦਰਜ਼ੀਆਂ ਕੋਲ ਵਿਕਣ ਵਾਲੀ ਚੀਜ ਨਹੀਂ ਇਹ ਤਾਂ ਇਕ ਅਹਿਸਾਸ ਹੈ। ਸਵੇਟ ਮਾਰਡਨ
-ਪੁਰਾਣੇ ਕਪੜੇ ਪਹਿਣ ਕੇ ਵੀ ਸਦਾ ਨਵੀਆਂ ਕਿਤਾਬਾਂ ਪੜ•ਣ ਦੀ ਕੋਸ਼ਿਸ਼ ਕਰੋ । ਰਾਧਾ ਕ੍ਰਿਸਨਨ
--ਕੀੜੀ ਤੋਂ ਵੱਧ ਸਾਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ , ਉਹ ਹਮੇਸ਼ਾ ਚੁੱਪ ਰਹਿੰਦੀ ਹੈ ਅਤੇ ਰੁਝੀ ਰਹਿੰਦੀ ਹੈ। ਜਾਰਜ ਬਰਨਾਰਡ ਸ਼ਾਅ
-ਜੇ ਗੁਲਾਮੀ ਗਲਤ ਨਹੀਂ ਤਾਂ ਸੰਸਾਰ ਵਿਚ ਹੋਰ ਕੁਝ ਵੀ ਗਲਤ ਨਹੀਂ ਹੋ ਸਕਦਾ । ਇਬਰਾਹੀਮ ਲਿੰਕਨ
-ਦਿਨ ਭਰ ਥੋਥੀ ਲੈਕਚਬਾਜੀ ਕਰਨ ਵਾਲੇ ਪਰੋਫੈਸਰ ਨਾਲੋਂ ,ਇਕ ਚੰਗੀ ਹੰਢਣਸਰ ਜੁੱਤੀ ਬਣਾਉਣ ਵਾਲਾ ਕਾਰੀਗਰ ਵਧੇਰੇ ਆਦਰਯੋਗ ਹੈ। ਵਿਵੇਕਾ ਨੰਦ
- ਜਿਸਦੇ ਕੋਲ ਮੁਸਕਰਾਹਟ ਨਹੀਂ, ਉਸਨੂੰ ਕਦੇ ਦੁਕਾਨ ਨਹੀਂ ਖੋਹਲਣੀ ਚਾਹੀਦੀ। ਚੀਨੀ ਕਹਾਵਤ
--143-ਭਦਰ ਪੁਰਸ਼
-ਸਾਡੇ ਵਿਚੋਂ ਸਭ ਤੋਂ ਜਾਣਕਾਰ ਭਦਰ ਪੁਰਸ਼ ਉਹ ਹਨ , ਜੋ ਸਮਝਦੇ ਹਨ ਕਿ ਉਹ ਅਜੇ ਕੁਝ ਵੀ ਨਹੀਂ ਜਾਣਦੇ। ਕਾਰਲਾਈਲ
--ਜੇ ਕਰ ਤੁਸੀਂ ਕਿਸੇ ਸਿਆਣੇ ਅੱਗੇ ਆਪਣੀ ਸਿਆਣਪ ਜਤਾਉਣ ਲਈ ਜਿਆਦਾ ਗੱਲਾਂ ਕਰੋਗੇ ਤਾਂ ਤੁਹਾਡੀ ਮੂਰਖਤਾ ਪ੍ਰਗਟ ਹੋਵੇਗੀ। ਸ਼ੇਖ ਸ਼ਾਅਦੀ
-ਕੰਠ ਵਿਦਿਆ ਗੁੱਟ 'ਤੇ ਬੱਨ•ੀ ਘੜੀ ਵਾਂਗ ਹੈ ਜਦੋਂ ਮਰਜ਼ੀ ਵੇਖ ਲਵੋ ਪਰ ਇਸਨੂੰ ਚਾਬੀ ਜਰੂਰ ਦਿਓ। ਚੈਸਟਰਫੀਲਡ
--ਜੋ ਤੁਹਾਡੇ ਸਾਹਮਣੇ ਹੋਰਾਂ ਦੀ ਨਿੰਦਾ ਕਰਦਾ ਹੈ, ਉਹ ਹੋਰਾਂ ਸਾਹਮਣੇ ਤੁਹਾਡੀ ਨਿੰਦਿਆ ਵੀ ਕਰੇਗਾ। ਸ਼ੇਖ ਸ਼ਾਅਦੀ।
--ਬੁੱਧੀ ਦੀ ਸੀਮਾ ਤਾਂ ਹੈ ਪਰ ਮੂਰਖਤਾ ਦੀ ਕੋਈ ਸੀਮਾ ਨਹੀਂ। ਐਮਰਸਨ
-ਦੁਨੀਆਂ ਦੇ ਬਹੁਤੇ ਝਗੜੇ ਜ਼ੁਬਾਨ ਦੀ ਕਮਾਨ 'ਚੋਂ ਨਿਕਲਦੇ ਹਨ। ਚਾਰਲਸ ਰੀਡ
--ਜੇ ਆਪਣੇ ਕੰਮ ਨੂੰ ਪੂਰੀ ਖੁਸ਼ੀ ਨਾਲ ਹੱਥ ਪਾਇਆ ਜਾਵੇ ਤਾਂ ਅੱਧਾ ਕੰਮ ਤਾਂ ਉਦੋਂ ਹੀ ਪੂਰਾ ਹੋ ਜਾਂਦਾ ਹੈ। ਜੇ ਐਲਨ
-ਇਕ ਸਮਝਦਾਰ ਵਿਅੱਕਤੀ ਬੇਸਮਝਾਂ ਵਿਚ ਇਸ ਤਰ•ਾਂ ਹੁੰਦਾ ਹੈ , ਜਿਵੇਂ ਅੰਨਿ•ਆਂ ਵਿਚ ਰੂਪਵਤੀ ਸੁੰਦਰੀ। ਸ਼ੇਖ ਸਾਅਦੀ
--ਹਾਕਮਾਂ ਨੂੰ ਉਨੇ ਹੀ ਗਰੀਬ ਰਹਿਣਾ ਚਾਹੀਦਾ ਹੈ ਜਿੰਨੀ ਉਹਨਾਂ ਦੀ ਪਰਜਾ ਹੋਵੇ। ਜਿੰਨੇ ਉਚੇ ਉਹ ਆਪ ਹੋਣਾ ਚਾਹੁੰਦੇ ਹੋਣ , ਚੰਗਾ ਹੈ ਪਹਿਲਾਂ ਪਰਜਾ ਨੂੰ ਉਨਾ ਉਚਾ ਚੁੱਕ ਲੈਣ। ਵੀ ਆਈ ਲੈਨਿਨ
--ਕੰਜੂਸ ਦੀ ਧਰਤੀ 'ਚ ਦੱਬੀ ਦੌਲਤ ਉਦੋਂ ਹੀ ਕੰਮ ਆਉਂਦੀ ਹੈ , ਜਦ ਉਹ ਆਪ ਧਰਤੀ 'ਚ ਦੱਬਿਆ ਜਾਵੇ। ਸ਼ੇਖ ਸ਼ਾਅਦੀ
-144-ਪਰਸੰਨਤਾ ,ਵਿਸ਼ਵਾਸ਼ ਗੁਲਾਮੀ
--ਜਦੋਂ ਕੋਈ ਕਿਸੇ ਦੀ ਗੁਲਾਮੀ ਕਬੂਲ ਕਰ ਲੈਂਦਾ ਹੈ ਤਾਂ ਉਸਦੀ ਅੱਧੀ ਯੋਗਤਾ ਤਾਂ ਉਦੋਂ ਹੀ ਖਤਮ ਹੋ ਜਾਂਦੀ ਹੈ। ਫੇਨਤਵਲ
-ਧਨ ਵਿਚ ਵਿਸ਼ਵਾਸ਼ ਨਾ ਰੱਖੋ, ਵਿਸ਼ਵਾਸ਼ ਵਿਚ  ਸਾਰਾ ਧਨ ਲਗਾ ਦਿਓ। ਹੋਲਮਸ
-ਤਿਆਗ ਵਿਚ ਹੀ ਪਰਸੰਨਤਾ ਹੈ ,ਬਾਕੀ ਸਭ ਤਾਂ ਗ਼ਮ ਦਾ ਸਮਾਨ ਹੀ ਹੈ। ਉਮਰ ਖਿਆਮ
--ਉਚੇ ਉਦੇਸ਼ ਵਾਲੇ ਬੰਦੇ ਨੂੰ ਆਰਾਮ ਤਲਬੀ ਤੇ ਲੋਕ ਪ੍ਰਿਅਤਾ ਤੋਂ ਬਚਣਾ ਚਾਹੀਦਾ ਹੈ। ਐਮਰਸਨ
-ਉਧਾਰ ਉਹ ਪ੍ਰਹੁਣਾ ਹੈ , ਜੋ ਇਕ ਵਾਰੀ ਆਕੇ ਜਾਣ ਦਾ ਨਾਮ ਹੀ ਨਹੀਂ ਲੈਂਦਾ। ਮੁਨਸ਼ੀ ਪ੍ਰੇਮ ਚੰਦ
-ਉਹ ਆਦਮੀ ਹੀ ਸੱਚਾ ਅਹਿਸਾਨ ਕਰਦਾ ਹੈ , ਜੋ ਅਹਿਸਾਨ ਕਰਕੇ ਭੁੱਲ ਜਾਂਦਾ ਹੈ। ਜਾਨਸਨ
-ਆਦਮੀ ਉਦੋਂ ਬਦ ਬਣ ਜਾਂਦਾ ਹੈ ਜਦੋਂ ਉਹ ਸਾਧੂ ਹੋਣ ਦਾ ਢੌਂਗ ਕਰਦਾ ਹੈ। ਬੇਕਨ
-ਰਾਜਨੀਤਿਕ ਸੁਤੰਤਰਤਾ ਭੁੱਖੀ ਜਨਤਾ ਨੂੰ ਸੰਤੁਸ਼ਟ ਨਹੀਂ ਕਰ ਸਕਦੀ । ਵੀ ਆਈ ਲੈਨਿਨ
-ਕਿਸੇ ਹੋਰ ਨੂੰ ਆਪਣੇ ਕਰਮਾ ਦਾ ਦੋਸ਼ ਨਾ ਦੇਵੋ , ਤੁਸੀਂ ਆਪਣੇ ਕਰਮਾ ਦੇ ਆਪ ਜੁੰਮੇਵਾਰ ਹੋ। ਗੁਰੂ ਨਾਨਕ ਦੇਵ
-ਕੋਈ ਆਦਮੀ ਸਾਰੀਆਂ ਗੱਲਾਂ ਛੁਪਾ ਸਕਦਾ ਹੈ ਪਰ ਦੋ ਨਹੀਂ , ਇਕ ਮਦਿਰਾਪਾਨ ਦੂਜਾ ਇਸ਼ਕ। ਐਂਟੀ ਫੇਨੀਸ
--ਜੇਕਰ ਹਰ ਮਨੁੱਖ ਪਹਿਲਾਂ ਆਪਣੇ ਸੁਧਾਰ ਲਈ ਤੁਰ ਪਵੇ ਤਾਂ ਸਾਰਾ ਸੰਸਾਰ ਹੀ ਸੁਧਰ ਜਾਵੇਗਾ। ਬਰਾਊਨ
-ਗਿਆਨ ਤੋਂ ਬਿਨਾਂ ਪਰਜਾ ਅੰਨ•ੀ ਹੈ,ਜਿਵੇਂ ਮੁਰਦੇ ਦੇ ਸਿਰ ਵਿਚ ਤੂੜੀ ਭਰੀ ਹੋਵੇ। ਗੁਰੂ ਨਾਨਕ
-ਸ਼ਾਇਦ ਕੋਈ ਵੀ ਕਵੀ ਨਾ ਹੋ ਸਕਦਾ, ਨਾ ਹੀ ਕਵਿਤਾ ਦਾ ਸਵਾਦ ਲੈ ਸਕਦਾ ਜੇ ਵਿਚਾਰ ਪ੍ਰਵਾਹ ਵਿਚ ਕੁਝ ਕੁਝ ਪਾਗਲਪਨ ਨਾ ਹੁੰਦਾ। ਮੈਕਾਲੇ
-ਅਣਸੱਦੇ ਪ੍ਰਾਹੁਣੇ ਉਦੋਂ ਹੀ ਚੰਗੇ ਲਗਦੇ ਹਨ ਜਦੋਂ ਉਹ ਚਲੇ ਜਾਣ। ਸ਼ੈਕਸਪੀਅਰ
-ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਮਰਨ ਤੋਂ ਬਾਦ ਤੁਹਾਨੂੰ ਯਾਦ ਕਰਨ ਤਾਂ ਕੋਈ ਦਿਲਚਸਪ ਕਿਤਾਬ ਲਿਖ ਜਾਓ ਜਾਂ ਕੋਈ ਹੋਰ ਚੰਗਾ ਕਾਰਨਾਮਾ ਕਰ ਜਾਓ। ਫਰੈਂਕਲਿਨ
---145--ਮੁਸਕਰਾਹਟ ਅਤੇ ਭਿਆਨਕਤਾ
--ਜੋ ਮਨੁੱਖ ਕਦੇ ਹਸਦਾ ਨਹੀਂ, ਉਹ ਭਿਆਨਕ ਤੋਂ ਭਿਆਨਕ ਕੰਮ ਅਤੇ ਸਾਜ਼ਿਸ਼ ਵੀ ਕਰ ਸਕਦਾ ਹੈ। ਰਵਿੰਦਰ ਨਾਥ ਟੈਗੋਰ
--ਸਵਾਰਥੀ ਪ੍ਰੀਤ ਜਿਆਦਾ ਦੇਰ ਨਹੀਂ ਚਲਦੀ। ਆਖਿਰ ਮੋਹਲੇਧਾਰ ਮੀਂਹ 'ਚ ਟੁੱਟੇ ਛੱਪਰ ਹੇਠ ਕਿੰਨਾ ਕੁ ਚਿਰ ਲੰਘਾਇਆ ਜਾ ਸਕਦਾ ਹੈ। ਬਾਬਾ ਫਰੀਦ
-ਜ਼ਿੰਦਗੀ ਚਾਬਕ ਮਾਰ ਕੇ ਚਲਾਉਣ ਵਾਲਾ ਘੋੜਾ ਨਹੀਂ। ਮੈਕਸਿਮ ਗੋਰਕੀ
--ਜਿਹਨਾਂ ਨੂੰ ਸੁੰਦਰ ਵਾਰਤਾਲਾਪ ਕਰਨੀ ਨਹੀਂ ਆਉਂਦੀ ਉਹ ਸਭ ਤੋਂ ਵੱਧ ਬੋਲਦੇ ਹਨ। ਅਫ਼ਲਾਤੂਨ
-ਕੰਜੂਸ ਆਦਮੀ ਅੰਨ•ਾ ਹੁੰਦਾ ਹੈ ਕਿਉਂਕਿ ਮਾਇਆ ਤੋਂ ਬਗੈਰ ਉਸਨੂੰ ਕੁਝ ਵੀ ਨਹੀਂ ਦਿਸਦਾ।
--ਬਦਲਾ ਲੈਣ ਅਤੇ ਪ੍ਰੇਮ ਕਰਨ ਵਿਚ ਇਸਤਰੀ , ਪੁਰਸ਼ ਤੋਂ ਵੱਧ ਨਿਰਦਈ ਹੈ। ਨਿਤਸ਼ੇ
-ਸਾਨੂੰ ਗਿਆਨ ਪ੍ਰਾਪਤੀ ਲਈ ਮੋਮਬਤੀ ਦੀ ਤਰ•ਾਂ ਪਿਘਲ ਜਾਣਾ ਚਾਹੀਦਾ ਹੈ । ਸ਼ੇਖ ਸ਼ਾਅਦੀ
-ਗਿਆਨ ਉਹ ਖੰਭ ਹੈ , ਜਿਸ ਸਦਕਾ ਅਸੀਂ ਬੇ ਖੰਭੇ ਸੁਰਗਾਂ ਵਲ ਉਡਾਰੀ ਲਾ ਸਕਦੇ ਹਾਂ ਸ਼ੈਕਸ਼ਪੀਅਰ
--146
-ਆਮ ਜਾਣਕਾਰੀ
--ਬਲਾਤਕਾਰੀ ਸਾਬਤ ਹੋਏ ਦੋਸ਼ੀਆਂ 'ਚੋਂ 5% ਨੇ ਇਹ ਮੰਨਿਆਂ ਕਿ ਇਹਨਾਂ ਨੇ ਪੋਰਨੋਗ੍ਰਾਫੀ( ਅਸ਼ਲੀਲਤਾ) ਪੜ•ੀ ਸੀ, 95% ਨੇ ਮੰਨਿਆ ਕਿ ਉਹਨਾਂ ਨੇ ਬਾਈਬਲ ਪੜ•ੀ ਸੀ।
-ਯਹੂਦੀ ਸਿਰ ਝੁਕਾਉਂਦੇ ਹਨ,ਇਸਾਈ ਗੋਡਿਆਂ ਭਾਰ ਹੁੰਦੇ ਹਨ। ਮੁਸਲਮਾਨਾ ਗੋਡਿਆਂ ਭਾਰ ਹੋਕੇ ਪਿੱਛਾ ਉਤਾਂਹ ਚੁਕ ਲੈਂਦੇ ਹਨ। ਹਿੰਦੂ ਤੇ ਸਿੱਖ ਥੱਲੇ ਡਿਗ ਕੇ ਮਥੇ ਰਗੜਦੇ ਹਨ। ਨਾਸਤਿਕ ਮਾਣ ਨਾਲ ਆਪਣਾ ਸਿਰ ਉਚਾ ਰਖਦੇ ਹਨ।
-146 ਸਫਾ( ਤਰਕ ਵਿਵੇਕ ਬਾਣੀ)
ਕਾਵਿ ਬੰਦ
-ਅਸਫਲਤਾ ਦਾ ਭਾਵ ਹੈ ਸਫਲਤਾ ਲਈ ਕੀਤੇ ਗਏ ਨਾ ਬੰਦੇ ਤੋਂ ਜਤਨ ਪੂਰੇ।
ਬੰਦਾ ਦੋਸ਼ ਸਤਾਰਆਿਂ ਸਰਿ ਮਡ਼ਦਾ ਅਤੇ ਅਣਲਖੀਆਂ ਕਸਿਮਤਾਂ ਨੂੰ ਝੂਰੇ।
ਸਦਾ ਹੀ  ਜੀਅ ਚੁਰਾਂਵਦੇ ਨੇ ਮਹਿਨਤਾਂ ਤੋਂ ਬਹੁਤੇ ਆਦਮੀ ਇਥੇ ਨੇ ਖਾਣਸੂਰੇ।
ਅਸੀਂ ਗਆਿਨ ਦੀ ਜਾਗੋ ਜਗਾਈਏ ਫਰੀਏ ਬੈਠੇ ਸਾਹਮਣੇ ਪਰੇ( ਸੱਥ) ਚ ਸਭ ਮੂਰੇ।
ਅਮਰਜੀਤ ਢੱਿਲੋਂ 94171 20427

No comments:

Post a Comment