50 -ਖੁਸ਼ੀ ਦੀ ਉਡੀਕ- ਪਿਆਰ ਤੇ ਸਿਦਕ ਉਡਣ ਦਾ ਹੌਸਲਾ,ਸਮਰੱਥਾ,ਪ੍ਰਾਪਤੀਆਂ,
--ਜੋ ਤੁਸੀਂ ਖੁਸ਼ੀ ਦੀ ਉਡੀਕ ਕਰੋਂਗੇ ਤਾਂ ਸਦਾ ਉਡੀਕ ਹੀ ਕਰਦੇ ਰਹੋਗੇ। ਜੇ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰ ਦਿਤਾ ਤਾ ਸਦਾ ਖੁਸ਼ ਰਹੋਗੇ। ਮਾਰਕ ਟਵੇਨ
--ਪਿਆਰ ਕਰਨਾ ਐਨਾ ਆਸਾਨ ਹੈ ਜਿਵੇਂ ਮਿੱਟੀ ਤੇ ਮਿੱਟੀ ਨਾਲ ਮਿੱਟੀ ਲਿਖਣਾ । ਨਿਭਾਉਣਾ ਐਨਾ ਮੁਸ਼ਕਿਲ ਜਿਵੇਂ ਪਾਣੀ ਤੇ ਪਾਣੀ ਨਾਲ ਪਾਣੀ ਲਿਖਣਾ। ਨਾਨਕ ਸਿੰਘ
-- ਸਿਦਕ ਤੇ ਅਹਿਸਾਸ ਬਿਨਾ ਆਦਮੀ ਕਿੰਨਾ ਗਰੀਬ ਹੁੰਦਾ ਹੈ। ਜਸਵੰਤ ਸਿੰਘ ਕੰਵਲ
--ਪੰਛੀਆਂ ਨੂੰ ਉਡਣ ਦੀ ਸਿਖਿਆ ਨਹੀਂ ਦਿਤੀ ਜਾਂਦੀ ,ਉਹ ਖੁਦ ਹੀ ਆਕਾਸ਼ ਦੀ ਉਚਾਈ ਮਾਪ ਲੈਂਦੇ ਹਨ। ਮਜਰੂਹ ਸੁਲਤਾਨਪੁਰੀ
--ਉਕਾਬ ਕਦੇ ਵਿਰੋਧੀ ਹਵਾ ਤੋਂ ਨਹੀਂ ਘਬਰਾਉਂਦੇ। ਵਿਰੋਧੀ ਹਵਾਵਾਂ ਕਾਰਨ ਹੀ ਉਹ ਉਚਾ ਉਡਦੇ ਹਨ। ਡਾ: ਇਕਬਾਲ
---ਕੱਲ• ਤੋਂ ਸਿਖੋ , ਅੱਜ 'ਚ ਜੀਓ, ਕੱਲ• ਲਈ ਇਹ ਉਮੀਦ ਰੱਖੋ ਕਿ ਸਵਾਲ ਕਰਨੇ ਜਾਰੀ ਰਹਿਣਗੇ। ਸਵਾਮੀ ਵਿਵੇਕਾ ਨੰਦ
--ਆਪਣੇ ਆਪ ਨੂੰ ਉਸ ਕਛੂ ਦੀ ਤਰ•ਾਂ ਬਣਾਓ ਜੋ ਭਾਵੇਂ ਹੌਲੀ ਚਲਦਾ ਹੈ ਪਰ ਲਗਾਤਾਰ ਆਪਣੇ ਟੀਚੇ ਵਲ ਵਧਦਾ ਰਹਿੰਦਾ ਹੈ। ਸਵਾਮੀ ਵਿਵੇਕਾ ਨੰਦ
--ਸਮਰੱਥਾ ਕਥਨਾ ਨਾਲ ਨਹੀਂ ਕਰਮਾ ਨਾਲ ਸਿੱਧ ਹੁੰਦੀ ਹੈ। ਵਿਵੇਕਾ ਨੰਦ
--ਉਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜਰੂਰ ਹੈ ,ਅਸੰਭਵ ਨਹੀਂ। ਐਲ ਬਰਟਸ
--51- ਚਿਹਰੇ ਦੀ ਕਿਤਾਬ-- ਪਿਆਰ ਤੇ ਬੋਝ
--ਚਿਹਰਿਆਂ ਨੂੰ ਪੜ•ਣਾ ਸਿਖੋ, ਹਰ ਚਿਹਰੇ ਤੇ ਕਿਤਾਬਾਂ ਤੋਂ ਜਿਆਦਾ ਲਿਖਿਆ ਹੰਦਾ ਹੈ।
--ਇਹਨੂੰ ਅਕਸਰ ਪੜ•ਦੇ ਰਹਿਣਾ ਚਾਹੀਦਾ ਹੈ ਕਿਉਂਕਿ ਮਨ ਤੋਂ ਬਿਹਤਰ ਕੋਈ ਕਿਤਾਬ ਨਹੀਂ ਹੁੰਦੀ।
--- --ਜੋ ਗੀਤ ਮੁਕੰਮਲ ਕਰਨਾ ਮੁਸ਼ਕਿਲ ਹੋਵੇ , ਉਸਨੂੰ ਇਕ ਖੂਬਸੂਰਤ ਮੋੜ ਦੇ ਕੇ ਛੱਡ ਦੇਣਾ ਚਾਹੀਦਾ ਹੈ। ਸਾਹਿਰ ਲੁਧਿਆਣਵੀ।
--ਜਾਣ ਪਹਿਚਾਣ ਬੋਝ ਬਣ ਜਾਵੇ ਅਤੇ ਸਬੰਧ ਰੋਗ ਬਣ ਜਾਣ ਤਾਂ ਤੋੜਨੇ ਹੀ ਚੰਗੇ ਹੁੰਦੇ ਹਨ।
ਸਾਹਿਰ ਲੁਧਿਆਣਵੀ।
--ਰਾਜ ਜਦੋਂ ਸੀਨੇ ਤੋਂ ਬਾਹਰ ਆ ਜਾਵੇ ਤਾਂ ਆਪਣਾ ਨਹੀਂ ਰਹਿੰਦਾ ਕਿਉਂਕਿ ਰੇਤ ਤੇ ਬਿਖਰੇ ਅਥਰੂ ਚੁੱਕਣ ਮੁਸ਼ਕਿਲ ਹਨ। ਜੋਸ਼ ਮਲੀਹਾਬਾਦੀ
---ਮੰਜ਼ਿਲ ਮਿਲ ਹੀ ਜਾਵੇਗੀ , ਭਟਕ ਕੇ ਹੀ ਸਹੀ, ਗੁਮਰਾਹ ਤਾਂ ਉਹ ਹੁੰਦੇ ਐ ਜੋ ਘਰ ਤੋ ਬਾਹਰ ਨਿਕਲਦੇ ਹੀ ਨਹੀਂ। ਮਜਰੂਹ ਸੁਲਤਾਨ ਪੁਰੀ
--ਜ਼ਿੰਦਗੀ ਚ ਕਦੇ ਕਿਸੇ ਲਈ ਨਾ ਰੋਣਾ ਕਿਉਂਕਿ ਉਹ ਤੁਹਾਡੇ ਹੰਝੂਆਂ ਦੇ ਕਾਬਿਲ ਨਹੀਂ ਹੋਵੇਗ। ਜੋ ਤੁਹਾਡੇ ਹੰਝੂਆਂ ਦੇ ਕਾਬਿਲ ਹੋਵੇਗਾ ਉਹ ਤੁਹਾਨੂੰ ਕਦੇ ਰੋਣ ਹੀ ਨਹੀਂ ਦੇਵੇਗਾ। ਜਿਗਰ ਮਰਾਦਾਬਾਦੀ
--ਤੁਹਾਨੂੰ ਪਤਾ ਹੈ ਪਿਆਰ ਅੰਨ•ਾ ਕਿਉਂ ਹੁੰਦਾ ਹੈ, ਕਿਉਂਕਿ ਤੁਹਾਡੀ ਮਾਂ ਨੇ ਤੁਹਾਨੂੰ ਦੇਖਣ ਤੋਂ ਪਹਿਲਾਂ ਹੀ ਪਿਆਰ ਕਰਨਾ ਸ਼ੁਰੂ ਕਰ ਦਿਤਾ ਸੀ। ਮਿਖਾਇਲ ਨਈਮੀ
-52- ਪਿਆਰ ਤੇ ਜ਼ਿਦ- ਲੋਕਾਂ ਨਾਲ ਸਲੂਕ--ਭਟਕਣ-- ਮੁਸ਼ਕਿਲ ਤੇ ਮੰਜ਼ਿਲ ਅਸਲੀ ਨਾਇਕ
--ਪਿਆਰ 'ਚ ਕਦੇ ਜ਼ਿਦ ਨਾ ਕਰੋ ਕਿਉਂਕਿ ਜ਼ਿਦ ਦੀ ਜੰਗ ' ਚ ਅਕਸਰ ਦੂਰੀਆਂ ਜਿੱਤ ਜਾਂਦੀਆਂ ਹਨ। ਗੁਰਬਖਸ਼ ਸਿੰਘ ਪ੍ਰੀਤ ਲੜੀ
----ਤਾਕਤ ਦੀ ਜਰੂਰਤ ਉਦੋਂ ਹੁੰਦੀ ਜਦ ਕੁਛ ਬੁਰਾ ਕਰਨਾ ਹੋਵੇ ਵਰਨਾ ਦੁਨੀਆਂ 'ਚ ਸਭ ਕੁਝ ਪਾਉਣ ਲਈ ਪਿਆਰ ਹੀ ਕਾਫੀ ਹੈ। ਸਿਸਰੋ
--- --ਭੁੱਲ ਕੇ ਵੀ ਕਿਸੇ ਨਾਲ ਅਜਿਹਾ ਸਲੂਕ ਨਾ ਕਰੋ ਕਿ ਜੇ ਤੁਹਾਡੇ ਨਾਲ ਹੁੰਦਾ ਤਾਂ ਤੁਹਾਨੂੰ ਬੁਰਾ ਲਗਦਾ ਹੈ। ਜਿਗਰ ਫਿਰਾਕਪੁਰੀ
--ਮੇਲੇ 'ਚ ਗੁਆਚਿਆਂ ਨੂੰ ਲੋਕ ਘਰ ਪਹੁੰਚਾ ਜਾਂਦੇ ਹਨ। ਜੋ ਘਰ 'ਚ ਗਆਚੇ ਫਿਰਦੇ ਹਨ ਉਹਨਾਂ ਦਾ ਟਿਕਾਣਾ ਕਦੋਂ ਆਊਗਾ। ਦੁਸ਼ਿਅੰਤ ਕੁਮਾਰ
--ਜਿਹੜੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਹਨ। ਸ਼ਹੀਦ ਊਧਮ ਸਿੰਘ
--ਹੌਸਲਾ ਨਹੀਂ ਛੱਡਣਾ ਚਾਹੀਦਾ, ਕਈ ਵਾਰ ਜਿੰਦਾ ਗੁੱਛੇ ਦੀ ਆਖਰੀ ਚਾਬੀ ਨਾਲ ਖੁਲਦਾ ਹੈ। ਐਮਰਸਨ
-- --ਜੇ ਰਸਤਾ ਖੂਬਸੂਰਤ ਹੈ ਤਾਂ ਪਤਾ ਕਰੋ ਕਿਸ ਮੰਜ਼ਿਲ ਤਕ ਜਾਂਦਾ ਹੈ। ਜੇ ਮੰਜ਼ਿਲ ਖੂਬਸੂਰਤ ਹੈ ਤਾਂ ਰਸਤੇ ਦੀ ਪਰਵਾਹ ਕਰਨ ਦੀ ਜਰੂਰਤ ਨਹੀਂ? ਲਿਊ ਟਾਲਸਟਾਏ
--ਜੇ ਮੁਸ਼ਕਿਲ ਹੱਲ ਹੋ ਸਕਦੀ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਜੇ ਮੁਸ਼ਕਿਲ ਹੱਲ ਹੋ ਹੀ ਨਹੀਂ ਸਕਦੀ ਤਾਂ ਫਿਕਰ ਕਰਨ ਦਾ ਕੀ ਫਾਇਦਾ। ਲਿਊ ਟਾਲਸਟਾਏ
--ਕਿਨਾਰੇ ਤੇ ਬੈਠ ਕੇ ਸੋਚਣ ਨਾਲੋਂ ਬਿਹਤਰ ਹੈ ਕਿ ਤਰਨਾ ਸਿੱਖ ਲਿਆ ਜਾਵੇ। ਕਿਸ਼ਤੀਆਂ ਦਾ ਕੀ ਪਤੈ ਹੁੰਦੈ ਵਾਪਸ ਪਰਤਣ ਕਿ ਨਾ। ਦੁਸ਼ਿਅੰਤ ਕੁਮਾਰ
---ਡਰਨ ਦੀ ਲੋੜ ਨਹੀਂ ਕਿ ਜ਼ਿੰਦਗੀ 'ਚ ਕੀ ਹੋਊਗਾ, ਹੋਰ ਕੁਛ ਨਹੀਂ ਤਾਂ ਤਰਜੱਬਾ ਤਾਂ ਹੋਵੇਗਾ ਹੀ। ਗੁਰਬਖਸ਼ ਸਿੰਘ ਪ੍ਰੀਤਲੜੀ
-53--ਆਪਣੇ ਨਾਲ ਗੱਲਾਂ- ਰੋਟੀ ਅਤੇ ਆਦਮੀ, ਗਿਆਨ ਦੀ ਭਾਲ
--ਜਦੋਂ ਟਾਈਮ ਪਾਸ ਨਾ ਹੁੰਦਾ ਹੋਵੇ ਤਾਂ ਖੁਦ ਨੂੰ ਗ਼ਜ਼ਲ ਸੁਣਾਉਣੀ ਸਿੱਖ ਲਵੋ। ਗੁਲਜ਼ਾਰ
-- ਰੁਜ਼ਗਾਰ ਦੇ ਫਿਕਰ ਨੇ ਦੂਰੀਆਂ ਵਧਾ ਦਿਤੀਆਂ । ਨਹੀਂ ਤਾਂ ਅਜੇ ਕੱਲ• ਦੀ ਗੱਲ ਐ ਸਾਰੇ ਦੋਸਤ ਇਕੱਠੇ ਹੀ ਸੀ। ਫੈਜ਼ ਅਹਿਮਦ ਫੈਜ
--ਦੁਨੀਆਂ ਉਸੇ ਦੀ ਹੈ ਜਿਹੜਾ ਇਸਨੂੰ ਠੁਕਰਾ ਦੇਵੇ , ਠੁਕਰਾਉਣ ਨਾਲ ਇਹ ਹੋਰ ਨੇੜੇ ਆਉਂਦੀ ਹੈ। ਕੈਫ਼ੀ ਆਜ਼ਮੀ
--,ਇਹ ਜ਼ਿੰਦਗੀ ਕੋਈ ਪੜਿ•ਆ ਹੋਇਆ ਅਖਬਾਰ ਨਹੀਂ , ਜਿਸਨੂੰ ਲੋਕ ਰੱਦੀ ਭਾਅ ਵੇਚ ਰਹੇ ਹਨ। ਮਜਰੂਹ ਸੁਲਤਾਨਪੁਰੀ
-ਆਦਮੀ ਦੀ ਖਾਤਿਰ ਰੋਟੀ ਬਜ਼ਾਰ 'ਚ ਵਿਕਦੀ ਹੈ ਪਰ ਰੋਟੀ ਖਾਤਿਰ ਆਦਮੀ ਬਜਾਰ ਵਿਚ ਵਿਕਦਾ ਰਹਿੰਦਾ ਹੈ। ਜੋਸ਼ ਮਲੀਹਾਬਾਦੀ
--ਅਰਾਮ ਦੀ ਭਾਲ ਵਿਚ ਆਦਮੀ ਸਾਰੀ ਉਮਰ ਬੇਆਰਾਮ ਰਹਿੰਦਾ ਹੈ। ਦੋਸਤੋਵੋਸਕੀ
-- --ਜਦ ਸਾਨੂੰ ਗਿਆਨ ਦੀ ਨਿਗੂਣਤਾ ਬਾਰੇ ਪਤਾ ਚਲਦਾ ਹੈ ਤਾਂ ਅਸੀਂ ਬੁੱਢੇ ਹੋ ਚੁਕੇ ਹੁੰਦੇ ਹਾਂ। ਸਿਧਾਰਥ
--ਸਿੱਖਣ ਲਈ ਹਮੇਸ਼ਾ ਤਤਪਰ ਰਹੋ। ਮੈਂ ਜਾਣਦਾ ਹਾਂ ਕਿ ਮੇਰੇ ਮਰਨ ਤੇ ਲੋਕ ਕੀ ਕਹਿਣਗੇ ਕਿ ਉਹ ਸਿੱਖਦਾ ਸਿਖਦਾ ਹੀ ਮਰ ਗਿਆ। ਜੇ ਐਸ ਗਰੀਨ।
--ਡੁਬਦੇ ਹੋਏ ਤਾਰੇ ਵਾਂਗ ਗਿਆਨ ਨੂੰ ਮਨੁੱਖੀ ਮਨ ਦੀਆਂ ਸੀਮਾਵਾਂ ਤੋਂ ਬਾਹਰ ਹੀ ਤਲਾਸ਼ ਕਰੋ। ਉਡੀਪਸ
--ਬਹੁਤੇ ਮਨੁੱਖ ਔਰਤਾਂ ਨਾ ਸੁਤੰਤਰ ਹਨ ਨਾ ਸਿਆਣੇ,ਉਹ ਅਜਿਹੇ ਪਤੰਗਾਂ ਵਾਂਗ ਹਨ ਜਿਹਨਾਂ ਨੂੰ ਪੁਜਾਰੀ ਅਤੇ ਸਿਆਸਤਦਾਨ ਆਪਣੀ ਮਰਜੀ ਨਾਲ ਉਡਾਉਂਦੇ ਹਨ। ਲਾਲਾ ਹਰਦਿਆਲ
--ਸਾਨੂੰ ਗਿਆਨ ਪਰਾਪਤੀ ਲਈ ਇਕ ਮੋਮਬਤੀ ਦੀ ਤਰ•ਾਂ ਪਿਘਲ ਜਾਣਾ ਚਾਹੀਦਾ ਹੈ। ਇਹ ਸਾਡਾ ਫਰਜ਼ ਹੈ , ਸਾਨੂੰ ਇਸ ਲਈ ਭਾਵੇਂ ਸਾਰੀ ਧਰਤੀ ਦੀ ਯਾਤਰਾ ਕਿਉਂ ਨਾ ਕਰਨੀ ਪਵੇ। ਸ਼ੇਖ ਸ਼ਾਅਦੀ
--ਜੇ ਤੁਸੀਂ ਦਿਮਾਗੀ ਕੰਮ ਨੂੰ ਇਕ ਧਨ ਕਮਾਉਣ ਦਾ ਸਾਧਨ ਹੀ ਸਮਝ ਬੈਠੋ ਹੋ ਤਾਂ ਤੁਸੀਂ ਇਕ ਘਟੀਆ ਅਤੇ ਤਰਸਯੋਗ ਵੇਸਵਾ ਵਰਗੇ ਹੋ। ਲਾਲਾ ਹਰਦਿਆਲ
-54- ਮਜ਼ਹਬ- ਯਾਰੀ ਤੇ ਪਰਖ- ਜਮੀਨੀ ਮਸਲੇ
--ਭਾਰਤੀਆਂ ਦੀ ਏਕਤਾ ਮਜ਼ਹਬਾਂ ਦੇ ਮਿਲਾਪ ਨਾਲ ਨਹੀਂ ਬਲਕਿ ਮਜ਼ਹਬਾਂ ਦੀ ਚਿਖਾ ਤੇ ਹੋ ਸਕਦੀ ਹੈ। ਡਾ: ਰਾਹੁਲ ਸੰਕਰਤਾਇਨ
---ਇਕ ਧਰਮੀ ਵਿਸ਼ਵਾਸ਼ ਅਸਹਿਣਸ਼ੀਲਤਾ ਨੂੰ ਜਨਮ ਦਿੰਦਾ ਹੈ। ਡਾ: ਰਾਹੁਲ ਸੰਕਰਤਾਇਨ
-- --ਯਾਰ ਮੇਰੇ ਨੇ ਭਾਜੀ ਭੇਜੀ ਵਿਚ ਭੇਜੀ ਕਸਤੂਰੀ । ਜੇ ਤੋਲਾਂ ਤਾਂ ਘਟਦੀ ਜਾਵੇ ਨਾ ਤੋਲਾਂ ਤਾਂ ਪੂਰੀ। ਪੰਜਾਬੀ ਲੋਕ ਗੀਤ
--ਤੁਸੀਂ ਆਤਮਾ ਦੀ ਬੁਲੰਦੀ ਤੋਂ ਜਲਦੀ ਵਾਪਸ ਆ ਜਾਣਾ , ਅਸੀਂ ਜਮੀਨੀ ਮਸਲਿਆਂ ਦੀ ਗੱਲ ਕਰਨੀ ਹੈ। ਜਾਵੇਦ ਅਖਤਰ
--ਤੁਸੀਂ ਆਪਣੇ ਰਸਤੇ ਤੇ ਤੁਰੇ ਜਾਵੋ , ਮੈਂ ਰਸਤੇ ਤੇ ਚਲਾਂਗਾ। ਜਿਥੋਂ ਤਕ ਸਹੀ ਰਸਤੇ ਦਾ ਸਵਾਲ ਹੈ ਸਹੀ ਰਸਤਾ ਕੋਈ ਹੈ ਹੀ ਨਹੀਂ। ਫਰਿਡਰਿਕ ਨੀਤਸ਼ੇ
---ਜਿਹੜੇ ਚਾਦਰ ਨਾਲੋਂ ਵੱਧ ਪੈਰ ਫੈਲਾਉਂਦੇ ਹਨ ਉਹ ਹੱਥ ਫੈਲਾਉਣ ਲਈ ਮਜ਼ਬੂਰ ਹੋ ਜਾਂਦੇ ਹਨ। ਸ਼ੋਲੋਖੋਵ
--ਬੰਦਾ ਕਿਸੇ ਵੀ ਧਰਤੀ ਤੇ ਜਾਕੇ ਬਸੇਰਾ ਕਰ ਲਵੇ , ਘਰ ਦੀਆਂ ਕੰਧਾਂ ਹਮੇਸ਼ਾ ਸਿਮਰਤੀ ਵਿਚ ਰਹਿੰਦੀਆਂ ਹਨ। ਦਲੀਪ ਕੌਰ ਟਿਵਾਣਾ।
---ਿਜ਼ੰਦਗੀ ਵਿਚ ਸਫਲਤਾ ਕਈ ਅਸਫਲਤਾਵਾਂ ਤੋਂ ਬਾਦ ਹੀ ਮਿਲਦੀ ਹੈ ਅਤੇ ਇਕ ਸਫਲਤਾ ਕਈ ਅਸਫਲਤਾਵਾਂ ਦੀ ਕੀਮਤ ਚੁਕਾ ਦਿੰਦੀ ਹੈ। ਦਲੀਪ ਕੌਰ ਟਿਵਾਣਾ।
-55-ਜ਼ੁਬਾਨ,ਭਾਸ਼ਾ -ਜਰੂਰਤ ਤੇ ਸਵਾਰਥ-
---ਕੋਈ ਜੰਨਤ ਦਾ ਚਾਹਵਾਨ ਹੈ ਅਤੇ ਗ਼ਮ ਤੋਂ ਪਰੇਸ਼ਾਨ ਹੈ। ਜਰੂਰਤ ਹੀ ਮੱਥੇ ਟਿਕਵਾਉਂਦੀ ਹੈ,ਨਹੀਂ ਬੰਦਗੀ ਕੌਣ ਕਰਦਾ ਹੈ। ਡਾ: ਇਕਬਾਲ
--ਸਿਆਣਪ ਤਾਂ ਹਾਲਤਾਂ ਨੂੰ ਆਪਣੇ ਅਨਕੂਲ ਬਣਾਉਣ ਚ ਹੈ। ਮਹਾਤਮਾਂ ਗਾਂਧੀ
- --ਜੀਭ ਸੁਧਰ ਜਾਏ ਤਾਂ ਜੀਵਨ ਸੁਧਰਨ ਚ ਵਕਤ ਨਹੀਂ ਲਗਦਾ। ਗੌਤਮ ਬੁੱਧ
--ਜੀਭ ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੁੜਵਾ ਦਿੰਦੀ ਹੈ। ਨਾਨਕ ਸਿੰਘ
- ਦੁਨੀਆਂ ਦੀ ਕੋਈ ਵੀ ਪੀੜ ਸ਼ਬਦਾਂ ਦੀ ਪੀੜ ਨਾਲੋਂ ਜਿਆਦਾ ਭਿਆਨਕ ਨਹੀਂ ( ਮੈਕਸਿਮ ਗੋਰਕੀ)
----ਭੈੜੇ ਸ਼ਬਦ ਪਲੇਗ ਨਾਲੋਂ ਵੀ ਵੱਧ ਮਾਰੂ ਅਸਰ ਪਾ ਸਕਦੇ ਹਨ। ਇਹ ਮੌਤ ਬਣ ਜਾਂਦੇ ਹਨ ਜੋ ਦੁੱਧ ਅਤੇ ਬੁੱਧ ਪਲਾਂ ਵਿਚ ਫਿਟਾ ਦਿੰਦੇ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ
---ਬੋਲਣ ਤੋਂ ਪਹਿਲਾਂ ਲਫ਼ਜ਼ ਸਾਡੇ ਗੁਲਾਮ ਹੁੰਦੇ ਹਨ ਪਰ ਬੋਲਣ ਤੋਂ ਬਾਦ ਅਸੀਂ ਇਹਨਾਂ ਦੇ ਗੁਲਾਮ ਹੋ ਜਾਂਦੇ ਹਾਂ। ਜਿਗਰ ਮੁਰਾਦਾਬਾਦੀ
----ਕਿਸੇ ਨੂੰ ਦਿੱਤਾ ਸਭ ਤੋਂ ਭੈੜ ਸਰਾਪ ਇਹ ਹੁੰਦਾ ਹੈ ਕਿ ਜਾਹ ਤੈਨੂੰ ਤੇਰੀ ਮਾਂ ਬੋਲੀ ਭੁਲ ਜਾਵੇ। ਰਸੂਲ ਹਮਜਾਤੋਵ--
-56- ਭਾਵਨਾ- ਡਰਪੋਕ ਤੇ ਬਹਾਦਰ, ਜ਼ਿੰਦਗੀ , ਪਿਆਰ ਤੇ ਗਲਤੀਆਂ
--ਜੇ ਕਰ ਸਾਡੀ ਭਾਵਨਾ ਸਹੀ ਨਹੀਂ ਤਾਂ ਨਤੀਜੇ ਜਰੂਰ ਗਲਤ ਹੋਣਗੇ। ਹੈਜਲੈਟ
--ਸਬਰ ਸੰਤੋਖ ਤੋਂ ਬਿਨਾਂ ਕੋਈ ਆਦਮੀ ਰੱਜ ਨਹੀਂ ਸਕਦਾ। ਗੁਰੂ ਨਾਨਕ ਦੇਵ ਜੀ
--ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦੇ ਐ,ਬਹਾਦਰ ਉਹ ਹੁੰਦੇ ਐ ਜੋ ਹਾਰ ਦੇਖ ਕੇ ਵੀ ਮੈਦਾਨ ਨਹੀਂ ਛੱਡਦੇ। ਨੀਤਸ਼ੇ
--ਰੁੱਖ ਦੀ ਟਾਹਣੀ ਬੈਠਾ ਪੰਛੀ ਕਦੇ ਨਹੀਂ ਡਰਦਾ। ਕਿਉਂਕਿ ਉਸਨੂੰ ਟਾਹਣੀ ਤੇ ਨਹੀਂ ਆਪਣੇ ਖੰਭਾਂ ਤੇ ਵਿਸ਼ਵਾਸ਼ ਹੁੰਦਾ ਹੈ। ਨਿਤਸ਼ੇ
--ਬਹਾਦਰ ਮਨੁੱਖ ਮੈਨੂੰ ਚੰਗੇ ਲਗਦੇ ਹਨ ਪਰ ਤਲਵਾਰ ਚੁਕਣ ਤੋਂ ਪਹਿਲਾਂ ਪਤਾ ਹੋਵੇ ਕਿ ਤਲਵਾਰ ਕਿਸ ਲਈ ਚੁਕਣੀ ਹੈ। ਨੀਤਸ਼ੇ
--ਜੇ ਕੋਈ ਸੱਚੀ ਨਫ਼ਰਤ ਦੇ ਕਾਬਿਲ ਵੀ ਨਾ ਮਿਲੇ , ਸਭ ਗਿਲਾਨੀ ਦੇ ਕਾਬਿਲ ਹੀ ਮਿਲਣ ਤਾਂ ਆਪਣੀ ਤਲਵਾਰ ਨੂੰ ਸਦਾ ਸਦਾ ਲਈ ਦੱਬ ਦਿਓ। ਨੀਤਸ਼ੇ
- --ਜ਼ਿੰਦਗੀ ਚ ਦੋ ਚੀਜਾਂ ਬਹੁਤ ਤਕਲੀਫ ਦੇਹ ਹੁੰਦੀਆਂ ਹਨ। 1 ਜਿਸ ਨਾਲ ਪਿਆਰ ਹੋਵੇ ਉਸਦੇ ਬਗੈਰ ਰਹਿਣਾ। 2 ਜਿਸ ਨਾਲ ਪਿਆਰ ਨਾ ਹੋਵੇ ਉਸਦੇ ਨਾਲ ਰਹਿਣਾ। ਜਾਵੇਦ ਅਖਤਰ
--ਜੇ ਤੁਸੀਂ ਪਿਨਸਲ ਬਣ ਕੇ ਦੂਸਰਿਆਂ ਦੇ ਸੁੱਖ ਨਹੀਂ ਲਿਖ ਸਕਦੇ ਤਾਂ ਰਬੜ ਬਣ ਕੇ ਦੂਸਰਿਆਂ ਦੇ ਦੁਖ ਮਿਟਾ ਤਾਂ ਸਕਦੇ ਹੋ। ਰਾਹੁਲ ਸੰਕਰਤਾਇਨ
--ਜ਼ਿੰਦਗੀ ਚ ਐਨੀਆਂ ਗਲਤੀਆਂ ਨਾ ਕਰੋ ਕਿ ਪਿਨਸਲ ਤੋਂ ਪਹਿਲਾਂ ਰਬੜ ਖਸ ਜਾਏ ਅਤੇ ਰਬੜ ਦੀ ਖਸੜ ਨਾਲ ਕਾਗਜ ਹੀ ਫਟ ਜਾਵੇ। ਓਸ਼ੋ
-57- ਵਿਹਲਪੁਣਾ- ਜੁਲਮ ਦੀ ਧਿਰ ਆਪਣੀ ਤਲਾਸ਼
---ਵਿਹਲੇ ਲੋਕ ਸੁਖੀ ਨਹੀਂ ਹੋ ਸਕਦੇ, ਉਹ ਅਕੇਵੇਂ ਕਾਰਨ ਦੁਖੀ ਹੁੰਦੇ ਹਨ। ਉਹ ਜਿਥੇ ਮਰਜੀ ਜਾਣ ਆਪਣਾ ਖਾਲੀਪਨ ਉਹਨਾਂ ਨੂੰ ਸਤਾਉਂਦਾ ਹੈ। ਨਰਿੰਦਰ ਸਿੰਘ ਕਪੂਰ
- --ਸੋਚਵਾਨ ਲੋਕਾਂ ਦਾ ਫਰਜ ਬਣਦਾ ਹੈ ਕਿ ਜੁਲਮ ਕਰਨ ਵਾਲੇ ਲੋਕਾਂ ਦੀ ਧਿਰ ਕਦੇ ਨਾ ਬਨਣ। -ਅਲਬਰਰਟ ਕੇਮਸ
- --ਮੈਂ ਆਪਣੇ ਆਪ ਨੂੰ ਲਭਦਾ ਫਿਰਦਾ ਹਾਂ, ਮੁਸਾਫਿਰ ਵੀ ਹਾਂ ਅਤੇ ਮੰਜ਼ਿਲ ਵੀ ਮੈਂ ਆਪ ਹਾਂ। ਅਲਾਮਾ ਇਕਬਾਲ
--ਸੱਚ ਅਤੇ ਸੁਹੱਪਣ ਦੀ ਤਲਾਸ਼ ਵਿਚ ਲੱਗੇ ਆਦਮੀ ਨੂੰ ਸਾਰੀ ਉਮਰ ਬੱਚਾ ਬਣੇ ਰਹਿਣ ਦੀ ਇਜ਼ਾਜ਼ਤ ਹੁੰਦੀ ਹੈ। ਆਈਨਸਟਾਈਨ
--ਅਸੀਂ ਸਾਰੇ ਹੀ ਕਿਤੋਂ ਨਾ ਕਿਤੋਂ ਤਿੜਕੇ ਹੋਏ ਹੁੰਦੇ ਹਾਂ ਤਾਹੀਏਂ ਤਾਂ ਰੌਸ਼ਨੀ ਸਾਡੇ ਅੰਦਰ ਦਾਖਲ ਹੁੰਦੀ ਹੈ। ਹੈਮਿੰਗਵੇ
----ਕੌਣ ਕਿੰਨਾਂ ਕਿਸੇ ਦਾ ਆਪਣਾ ਹੁੰਦਾ ਹੈ। ਵਕਤ ਹਰ ਕਿਸੇ ਦੀ ਔਕਾਤ ਦਿਖਾ ਦਿੰਦਾ ਹੈ।ਅਹਿਮਦ ਫਰਾਜ਼
--ਵਿਸ਼ਵਾਸ਼ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਤੋੜਣ ਲਈ ਇਕ ਪਲ ਹੀ ਲਗਦਾ ਹੈ। ਬਲਵੰਤ ਗਾਰਗੀ।
--ਪੈਸਾ ਧੇਲਾ, ਰੌਣਕ ਮੇਲਾ ,ਜੱਗ ਝਮੇਲਾ ,ਮੈਂ ਮੇਰੀ, ਸਿਵਿਆਂ ਕੋਲੋਂ ਲੰਘਦੇ ਦੇਖੇ ਅਕਸਰ ਗੱਲਾਂ ਕਰਦੇ ਲੋਕ। ਸੁਰਜੀਤ ਪਾਤਰ
--ਠੋਕਰਾਂ ਖਾਣੀਆਂ ਬੁਰੀ ਗੱਲ ਨਹੀਂ ਬੁਰਾ ਹੈ ਇਕ ਹੀ ਪੱਥਰ ਤੋਂ ਵਾਰ ਵਾਰ ਠੋਕਰ ਖਾਣੀ। ਲਿਊ ਟਾਲਸਟਾਏ।
-58-ਅਮਨ ਅਤੇ ਅਦਾਲਤ- ਹਮਦਰਦੀ ਅਤੇ ਸਹਾਇਤਾ, ਖੁਦਗਰਜ਼ੀ- ਗੁੰਗੇ ਲੋਕ
--ਅਮਨ ਪਸੰਦ ਲੋਕ ਹੀ ਚਿਰਕਾਲੀ ਅਮਨ ਦੇ ਹੱਕਦਾਰ ਹੈ। ਜਵਾਹਰ ਲਾਲ ਨਹਿਰੂ
--ਅਦਾਲਤਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਬਿਨਾ ਕਿਸੇ ਡਰ ਜਾਂ ਪੱਖਪਾਤ ਦੇ ਨਿਰਣੇ ਦੇਣੇ ਚਾਹੀਦੇ ਹਨ। ਟਾਫਟ
--ਮੰਗੇ ਜਾਣ ਤੇ ਸਹਾਇਤਾ ਤੇ ਦੇ ਦੇਣੀ ਵੀ ਚੰਗੀ ਹੈ ਪਰ ਉਸ ਤੋਂ ਚੰਗਾ ਹੈ ਬਿਨਾਂ ਮੰਗਿਆਂ ਸਹਾਇਤਾ ਦੇ ਦੇਣਾ , ਕੇਵਲ ਸੂਝ ਦੀ ਚੁਪ ਚੁਪੀਤੀ ਬੋਲੀ ਸੁਣ ਕੇ। ਖਲੀਲ ਜ਼ਿਬਰਾਨ
--ਹਵਾ ਹੀ ਇਸਤਰ•ਾਂ ਦੀ ਚਲੀ ਹੈ ਕਿ ਹਰ ਸਖਸ਼ ਬਸ ਇਹੀ ਸੋਚਦਾ ਹੈ ਕਿ ਸਾਰਾ ਸ਼ਹਿਰ ਭਾਵੇਂ ਮੱਚ ਜਾਵੇ ਪਰ ਮੇਰਾ ਘਰ ਸਲਾਮਤ ਰਹੇ। ਸਾਹਿਰ ਲੁਧਿਆਣਵੀ
--ਪਤਾ ਨਹੀਂ ਕਿਸਤਰ•ਾਂ ਜਲਸਾ ਹੋਇਆ ਹੋਣੈ,ਇਥੇ ਤਾਂ ਗੂੰਗੇ ਅਤੇ ਬੋਲੇ ਲੋਕ ਹੀ ਵਸਦੇ ਹਨ। ਦੁੰਿਸ਼ਅੰਤ ਕਮਾਰ
-59-ਹਿੰਮਤ--- ਆਕੜ ਤੇ ਨਿਮਰਤਾ, ਭੀੜ ਮਾਨਸਿਕਤਾ---ਹਰਿਆਲੀਆਂ
--ਤਬੀਅਤ ਨਾਲ ਪੱਥਰ ਉਛਾਲ ਦੇ ਦੇਖੋ ਆਕਾਸ਼ ਵਿਚ ਸੁਰਾਖ ਹੋਣਾ ਕੋਈ ਮੁਸ਼ਕਿਲ ਨਹੀਂ । ਦੁਸ਼ਿਅੰਤ ਕੁਮਾਰ
--ਸਿਰਫ ਜਾਨ ਵਾਲਾ ਆਦਮੀ ਹੀ ਝੁਕਦਾ ਹੈ ਕਿਉਂਕਿ ਆਕੜ ਤਾਂ ਮੁਰਦੇ ਦੀ ਪਹਿਚਾਣ ਹੁੰਦੀ ਹੈ।
--ਤੁਹਾਡੀ ਇਕ ਮੁਸਕਰਾਹਟ ਕਿਸ ਦੇ ਮਨ ਦੇ 'ਚੋਂ ਖੁਦਕਸ਼ੀ ਦਾ ਖਿਆਲ ਕੱਢ ਸਕਦੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ
-ਜਿਹੜੇ ਝੁਕਣਾ ਜਾਣਦੇ ਐ, ਤੂਫਾਨ ਵੀ ਉਹਨਾਂ ਦੇ ਸਿਰ ਤੋਂ ਦੀ ਲੰਘ ਜਾਂਦੇ ਐ। ਮਿਖਾਇਲ ਨਈਮੀ
-- ਭੇਡਾਂ ਹਮੇਸ਼ਾ ਖੜੇ ਪਾਣੀ 'ਚੋਂ ਪਾਣੀ ਪੀਂਦੀਆਂ ਹਨ। ਇਸੇਤਰ•ਾਂ ਭੇਡਮਾਨਸਿਤਾ ਵਾਲਿਆਂ ਨੂੰ ਵਗਦੇ ਪਾਣੀ( ਪਰਿਵਰਤਨ) ਚੰਗੇ ਨਹੀਂ ਲਗਦੇ। ਮੈਕਸਿਮ ਗੋਰਕੀ
--ਜੇ ਮਕਾਨ ਕੱਚਾ ਹੋਵੇ ਤਾਂ ਬਾਰਸ਼ਾਂ ਨਾਲ ਦੋਸਤੀ ਖਤਰਨਾਕ ਹੋ ਸਕਦੀ ਹੈ । ਅਹਿਮਦ ਫਰਾਜ਼
--ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਨ 'ਚ ਗੌਣ ਵਾਲੇ ਪੰਛੀ ਆਉਣ ਤਾਂ ਆਪਣੇ ਅੰਦਰ ਹਰਿਆਲੀਆਂ ਪੈਦਾ ਕਰੋ। ਬੇਕਨ
--ਚਾਨਣ ਹੋਣ ਨਾਲ ਹੀ ਦਿਸਣ ਨਹੀਂ ਲੱਗ ਜਾਂਦਾ , ਅੱਖਾਂ ਵਿਚ ਜੋਤ ਅਤੇ ਜੋਤ ਵਿਚ ਜਗਿਆਸਾ ਹੋਣੀ ਵੀ ਜਰੂਰੀ ਹੈ , ਭੂਸ਼ਣ ਧਿਆਨਪੁਰੀ
--ਦੁਨੀਆਂ ਜੀਵਨ ਚਾਰ ਦਿਹਾੜੇ ਕੌਣ ਕਿਸੇ ਨਾਲ ਰੁੱਸੇ। ਬੁੱਲੇ ਸ਼ਾਹ
-60-ਅਸਫਲਤਾ--ਸਫਲਤਾ--ਪਿਆਰ ਤੇ ਬੰਧਨ
--ਅਸਫਲਤਾ ਦਾ ਮਤਲਬ ਹੈ,ਸਫਲਤਾ ਲਈ ਪੂਰੇ ਜਤਨ ਨਹੀਂ ਕੀਤੇ ਗਏ। ਮੈਕਸਿਮ ਗੋਰਕੀ
--ਪੰਖੇਰੂ ਦਿਲ ਲੈਕੇ ਤੜਕ ਸਾਰ ਉਠੋ ਅਤੇ ਸ਼ੁਕਰ ਕਰੋ ਪਿਆਰ ਕਰਨ ਲਈ ਇਕ ਦਿਨ ਚੜਿ•ਆ ਹੈ। ਖਲੀਲ ਜ਼ਿਬਰਾਨ
---ਇਕ ਦੂਜੇ ਨੂੰ ਪਿਆਰ ਕਰੋ ਪਰ ਪਿਆਰ ਨੂੰ ਬੰਧਨ ਨਾ ਦਿਓ। ਖਲੀਲ ਜ਼ਿਬਰਾਨ
--ਪਿਆਰ ਵਿਚ ਇਕ ਮਿਕ ਹੋਵੋ ਪਰ ਇਕਮਿਕਤਾ ਵਿਚ ਥੋੜ•ੀ ਵਿਥ ਵੀ ਰਹਿਣ ਦਿਓ।
---ਖਲੀਲ ਜ਼ਿਬਰਾਨ
-----ਪਿਆਰ ਕਰਨ ਲਈ ਇਹ ਜ਼ਿੰਦਗੀ ਐਨੀ ਛੋਟੀ ਹੈ ਕਿ ਪਤਾ ਨਹੀਂ ਲੋਕ ਨਫ਼ਰਤ ਕਰਨ ਲਈ ਸਮਾਂ ਕਿਵੇਂ ਕੱਢ ਲੈਂਦੇ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ
---ਖੂਬਸੂਰਤ ਲੋਕ ਹਮੇਸ਼ਾ ਅੱਛੇ ਨਹੀਂ ਹੁੰਦੇ , ਅੱਛੇ ਲੋਕ ਹਮੇਸ਼ਾ ਖੂਬਸੂਰਤ ਹੁੰਦੇ ਹਨ। ਨਰਿੰਦਰ ਸਿੰਘ ਕਪੂਰ
--ਜੇ ਕੋਈ ਤੁਹਾਨੂੰ ਅੱਛਾ ਲਗਦਾ ਹੈ ਤਾਂ ਅੱਛਾ ਉਹ ਨਹੀਂ,ਅੱਛੇ ਤੁਸੀਂ ਹੋ ਜੋ ਉਸ ਵਿਚ ਅਛਾਈ ਤਲਾਸ਼ ਕਰਦੇ ਹੋ। ਨਰਿੰਦਰ ਸਿੰਘ ਕਪੂਰ
-ਜੇ ਕੋਈ ਤਹਾਨੂੰ ਬੁਰਾ ਲਗਦਾ ਹੈ ਤਾਂ ਬੁਰਾ ਉਹ ਨਹੀਂ, ਬੁਰੇ ਤੁਸੀਂ ਹੋ ਜੋ ਉਸ ਵਿਚ ਬੁਰਾਈ ਤਲਾਸ਼ਦੇ ਹੋ। ਨਰਿੰਦਰ ਸਿੰਘ ਕਪੂਰ
--ਪਿਆਰ ਇਨਸਾਨ ਨੂੰ ਅੰਨ•ਾ ਬਣਾ ਦਿੰਦਾ ਹੈ ਅਤੇ ਸ਼ਾਦੀ ਅੱਖਾਂ ਖੋਹਲ ਦਿੰਦੀ ਹੈ । ਨਰਿੰਦਰ ਸਿੰਘ ਕਪੂਰ
--61--ਹਮਖਿਆਲ-ਕਾਰਨ ਅਤੇ ਕਾਰਜ, ਸੱਚ ਦਾ ਰਾਹ ਤੇ ਝੂਠ
--ਪਰਮਾਤਮਾ ਹੋਵੇ ਜਾਂ ਨਾ ਹੋਵੇ ,ਸਚਾਈ ਇਹ ਹੈ ਕਿ ਦੁੱਖ ਦੀ ਹੋਂਦ ਹੈ। ਗੌਤਮ ਬੁੱਧ
--ਖੁਸ਼ ਹੋ ਲਵੋ ਕਿ ਦੁਨੀਆਂ ਨਾਸ਼ਵਾਨ ਹੈ। ਗ਼ਨੀਮਤ ਸਮਝੋ ਕਿ ਦੋ ਹਮਖਿਆਲ ਮਿਲ ਬੈਠੇ ਹਨ। ਸ਼ਾਕਯ ਮੁਨੀ
--ਮਨੁਖ ਉਸੇ ਤਰ•ਾਂ ਬੁਝ ਜਾਂਦਾ ਹੈ ਜਿਸਤਰ•ਾਂ ਫੂਕ ਮਾਰੀ ਤੋਂ ਦੀਵਾ। ਸਿਰਫ ਨਾਵਾਂ ਅਤੇ ਘਟਨਾਵਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ-- ਸ਼ਾਕਯ ਮੁਨੀ
--ਸੰਯੋਗ ,ਦੁਰਘਟਨਾਵਾਂ ਸਮੇਂ ਦੇ ਅਨੋਖੇ ਖੇਲ ਹਨ। ਬਹੁਤ ਵੱਡੀਆਂ ਸਚਾਈਆਂ, ਨਾਮ ਮਿਟ ਜਾਂਦੇ ਹਨ ਪਰ ਮਨੁੱਖ ਹਮੇਸ਼ਾ ਜਿਉਂਦਾ ਰਹਿੰਦਾ ਹੈ।- ਸ਼ਾਕਯ ਮੁਨੀ
--ਕਾਰਨ ਅਤੇ ਕਾਰਜ ਦਾ ਨਿਯਮ ਆਪਣੇ ਆਪ ਵਿਚ ਪੂਰਨ ਹੈ। ਸ਼ਾਕਯ ਮੁਨੀ
--ਦਲੇਰ ਲੋਕ ਕਦੇ ਵੀ ਆਪਣੇ ਵਿਸ਼ਵਾਸ਼ ਨਹੀਂ ਬਦਲਦੇ।
--ਸੱਚ ਦੇ ਰਾਹ 'ਤੇ ਚੱਲਣ ਵਾਲੇ ਥੋੜੇ ਹਨ। ਪਰ ਇਹ ਉਹ ਯੋਧੇ ਹਨ ਜਿਹਨਾਂ ਨੂੰ ਕਵੀ ਆਪਣੇ ਗੀਤ ਸਮਰਪਿਤ ਕਰਦੇ ਹਨ। ਰਸੂਲ ਹਮਜਾਤੋਵ
--ਝੂਠ ਕੋਈ ਦੁਰਘਟਨਾ ਜਾਂ ਗਲਤੀ ਨਹੀਂ ਸਗੋਂ ਆਚਰਨ ਦਾ ਇਕ ਲੱਛਣ ਹੈ। ਗੁਰਬਖਸ਼ ਸਿੰਘ ਪ੍ਰੀਤ ਲੜੀ
--ਝੂਠ ਇਕ ਭਿਆਨਕ ਜੰਗਲੀ ਬੂਟੀ ਹੈ , ਜੇ ਇਸਨੂੰ ਜੜੋਂ ਨਾ ਪੁਟਿਆ ਜਾਵੇ ਤਾਂ ਇਹ ਸਾਰੇ ਖੇਤ ਨੂੰ ਖਾ ਜਾਂਦੀ ਹੈ।ਗੁਰਬਖਸ਼ ਸਿੰਘ ਪ੍ਰੀਤ ਲੜੀ
--ਝੂਠ ਸ਼ਰਮਨਾਕ , ਗੰਦਾ ਅਤੇ ਘਿਨਾਉਣਾ ਹੈ। ਰਸੂਲ ਹਮਜਾਤੋਵ
--ਸੱਚ ਦਲੇਰੀ , ਸੁੰਦਰਤਾ। ਝੂਠ ਬੁਜ਼ਦਿਲੀ ਅਤੇ ਕਰੂਰਤਾ। ਦੋਹਾਂ 'ਚੋਂ ਸਿਰਫ ਇਕ ਹੀ ਰਸਤਾ ਚੁਣਿਆ ਜਾ ਸਕਦਾ ਹੈ। ਵਿਚ ਵਿਚਾਲੜਾ ਕੋਈ ਰਸਤਾ ਨਹੀਂ। ਲਾਲਾ ਹਰਦਿਆਲ
--62- ਬੁੱਧੀ , ਗਿਆਨ ਤੇ ਕਲਾ ਕੌਸ਼ਲਤਾ, ਸਰਵਪੱਖੀ ਵਿਕਾਸ
--ਬੁੱਧੀ ਤੇ ਗਿਆਨ ਤੋਂ ਬਿਨਾ ਬੰਦਾ ਉਸ ਚੀਜ ਉਪਰ ਵੀ ਵਿਸ਼ਵਾਸ਼ ਨਹੀਂ ਕਰ ਸਕਦਾ , ਜਿਹੜੀ ਉਸਨੇ ਦੇਖੀ ਹੈ। ਰਸੂਲ ਹਮਜ਼ਾਤੋਵ
--ਆਪਣੇ ਲਈ ਕਲਾ ਕੌਸ਼ਲਤਾ, ਜਵਾਨੀ ਦਾ ਉਤਸ਼ਾਹੀ ਦਿਲ ਅਤੇ ਬੁਢਾਪੇ ਦੀ ਸਿਆਣਪ ਦੀ ਕਾਮਨਾ ਕਰੋ। ਰਸੂਲ ਹਮਜ਼ਾਤੋਵ
--ਬਿਮਾਰੀ ਦੇ ਡਰ ਤੋਂ,ਬੋਝਲ ਪ੍ਰਸਿਧੀ ਅਤੇ ਉਡਣੇ ਖਿਆਲਾਂ ਤੋਂ ਆਪਣੇ ਨੂੰ ਬਚਾ ਕੇ ਰੱਖੋ।
--ਮਦਹੋਸ਼ ਆਦਮੀ ਨੂੰ ਚੰਗੀ ਚੀਜ ਸੌ ਗੁਣਾ ਚੰਗੀ ਲਗਦੀ ਹੈ ਅਤੇ ਚੌਕਸ ਆਦਮੀ ਭੈੜੀ ਚੀਜ ਸੌ ਗੁਣਾ ਭੈੜੀ ਲਗਦੀ ਹੈ। ਰਸੂਲ ਹਮਜ਼ਾਤੋਵ
--ਦੁਨੀਆਂ ਨਾ ਭੈੜੀ ਹੈ ਨਾ ਸੁੰਦਰ ਸਿਰਫ ਨੇਕੀ ਨੂੰ ਨੇਕੀ ਅਤੇ ਬਦੀ ਨੂੰ ਬਦੀ ਕਹਿਣ ਦੀ ਜਰੂਰਤ ਹੈ। ਰਸੂਲ ਹਮਜ਼ਾਤੋਵ।
--- -ਸਵੇਰੇ ਖਾਓ ਰੱਜ ਕੇ ,ਦੁਪਹਿਰੇ ਖਾਓ ਭੱਜ ਕੇ , ਰਾਤ ਦਾ ਖਾਣਾ ਕਿਸੇ ਦੁਸ਼ਮਣ ਨੂੰ ਦੇ ਦਿਓ। ਰੂਸੀ ਕਹਾਵਤ
--ਜੇ ਕਰ ਤੁਸੀਂ ਆਪਣੇ ਮਨ ਦੇ ਸਰਬਪੱਖੀ ਵਿਕਾਸ ਤੋਂ ਭੱਜਦੇ ਹੋ ਤਾਂ ਤੁਸੀਂ ਖੁਦ ਨੂੰ ਇਕ ਅਕਿਹ ਅਨੰਦ ਤੋਂ ਵਾਂਝਾ ਰਖਦੇ ਹੋ। ਲਾਲਾ ਹਰਦਿਆਲ
--ਧਨ ਦੇ ਭਰੇ ਥੈਲਿਆਂ ਹੇਠ ਦਬ ਕੇ,ਮਾਨਸਿਕ ਬੌਣੇ ਰਹਿ ਕੇ ਸੰਤੁਸ਼ਟ ਨਾ ਹੋਵੋ ਸਗੋਂ ਆਪਣਾ ਮਾਨਸਿਕ ਕੱਦ ਵਧਾਉਣ ਲਈ ਜਤਨ ਕਰੋ। ਲਾਲਾ ਹਰਦਿਆਲ
--ਅਗਿਆਨਤਾ ਹੈਵਾਨੀਅਤ ਹੈ , ਗਿਆਨ ਇਕ ਵਿਸ਼ੇਸ਼ ਮਨੁੱਖੀ ਅਧਿਕਾਰ ਹੈ। ਲਾਲਾ ਹਰਦਿਆਲ
--ਤੁਹਾਨੂੰ ਤੁੱਛਤਾ ,ਧਨ ਦਾ ਲਾਲਚ ਅਤੇ ਵਹਿਮਾਂ ਭਰਮਾਂ ਤੋਂ ਛੁਟਕਾਰਾ ਪਾ ਕੇ, ਪੂਰੀ ਲਗਨ ਨਾਲ ਆਪਣੇ ਬੌਧਿਕ ਵਿਕਾਸ ਲਈ ਜੁਟ ਜਾਣਾ ਚਾਹੀਦਾ ਹੈ। ਲਾਲਾ ਹਰਦਿਆਲ
---ਸੁਖੀ ਜੀਵਨ ਦਾ ਸਭ ਤੋਂ ਵੱਡਾ ਗੁਰਮੰਤਰ ਇਹ ਹੈ ਕਿ ਆਪਣੇ ਰਾਜ ਦੀਆਂ ਗੱਲਾਂ ਕਿਸੇ ਨੂੰ ਨਾ ਦੱਸੋ, ਜੋ ਲੋਗ ਅਜਿਹਾ ਕਰਦੇ ਐ ਉਹਨਾਂ ਨੂੰ ਬਹੁਤ ਕਸ਼ਟ ਸਹਿਣਾ ਪੈਂਦਾ। ਚਾਣਕਿਆ
-63-ਸਿਰਿਸ਼ਟੀ ,ਕੁਦਰਤ
---ਕੁਦਰਤ ਹਮੇਸ਼ਾ ਤੋਂ ਨਿਰੰਤਰ ਬਦਲ ਰਹੀ ਹੈ। ਉਹ ਇਕ ਛਿਣ ਵੀ ਨਹੀਂ ਰੁਕਦੀ। ਉਸਨੂੰ ਆਰਾਮ ਜਾਂ ਗਤੀਹੀਣਤਾ ਬਾਰੇ ਕੁਝ ਵੀ ਪਤਾ ਨਹੀਂ। ਆਈਨਸਟਾਈਨ
---ਕਦਰਤ ਗਤੀਸ਼ੀਲ ਹੈ। ਕੁਝ ਵੀ ਅਪਵਰਿਤਨਸ਼ੀਲ ਨਹੀਂ। ਅਰਸਤੂ
--ਕੁਦਰਤ ਸਵੈਚਾਲਤ ਅਤੇ ਖੁਦ ਮੁਖਤਿਆਰ ਹੈ। ਸ਼੍ਰਿਸ਼ਟੀ ਦਾ ਕੋਈ ਆਦਿ ਜਾਂ ਅੰਤ ਨਹੀਂ । ਨਾ ਕੋਈ ਸਿਰਜਣ ਹਾਰ ਹੈ ਅਤੇ ਨਾ ਹੀ ਸਿਰਜਣਾ। ਆਈਨਸਟਾਈਨ
--ਸ਼ਿਰਿਸ਼ਟੀ ਦੀ ਸਿਰਜਣਾ ਕਿਸੇ ਨੇ ਨਹੀਂ ਕੀਤੀ। ਸਜੀਵ ਅਤੇ ਨਿਰਜੀਵ ਵਿਚ ਕਾਫੀ ਸਮਾਨਤਾ ਹੈ। ਬਿਲਕੁਲ ਨਿਰਜੀਵ ਕੁਝ ਵੀ ਨਹੀਂ ਹੁੰਦਾ। ਹਾਕਿੰਗ
--ਅੰਧ ਵਿਸ਼ਵਾਸ਼ ਇਕ ਅਜਿਹਾ ਭਿਆਨਕ ਦੁਸ਼ਮਣ ਹੈ ਜਿਸਨੂੰ ਹਰ ਹਾਲਤ ਵਿਚ ਖਤਮ ਕੀਤਾ ਜਾਣਾ ਚਾਹੀਦਾ ਹੈ। ਇਬਰਾਹੀਮ ਟੀ ਕਵੂਰ
--ਜੇ ਸਾਰੇ ਮਨੁੱਖ ਇਹ ਸੱਚ ਜਾਣ ਲੈਣ ਕਿ ਜੀਵ ਵਿਗਿਆਨੀਆਂ ਦੇ ਦੱਸੇ ਤੋਂ ਬਿਨਾ ਹੋਰ ਕੋਈ ਜੀਵ ਨਹੀਂ ਤਾਂ ਕਿੰਨਾ ਹੀ ਅੰਧ ਵਿਸ਼ਵਾਸ਼ ਖਤਮ ਹੋ ਸਕਦਾ ਹੈ। ਲਾਲਾ ਹਰਦਿਆਲ
--ਬ੍ਰਹਿਮੰਡ ਵਿਚ ਪਨਪ ਰਿਹਾ ਸਮੁੱਚਾ ਜੀਵਨ ਊਰਜਾ ਦਾ ਪਸਾਰ ਮਾਤਰ ਹੈ। ਇਸਦੀ ਲੀਲਾ ਅਨੰਤ ਵੱਖ ਵੱਖ ਰੂਪਾਂ ਵਿਚ ਪਰਗਟ ਹੁੰਦੀ ਹੈ। ਸਰ ਜੇ ਜੀਨਜ਼
-- ਬ੍ਰਹਿਮੰਡ ਉਹ ਹੈ ਜੋ ਪੁਲਾੜ ਸਮੇਂ ਦਾ ਥੋੜ•ਾ ਜਿਹਾ ਹਿੱਸਾ ਘੇਰਦਾ ਹੈ। ਸਾਰੇ ਵਰਤਾਰੇ ਕਾਰਨ ਅਤੇ ਕਾਰਜ ਦੇ ਨਿਯਮ ਅਧੀਨ ਵਾਪਰਦੇ ਹਨ। ਬਰਟਨਡ ਰਸਲ
---ਮਨੁੱਖ ਜਾਂ ਕੋਈ ਜੀਵ ਜੰੰਤੂ ਭੌਤਿਕ ਰਸਾਇਣਕ ਵਰਤਾਰਿਆਂ ਰਾਹੀਂ ਬ੍ਰਹਿਮੰਡ ਚ ਕੁਲ ਊਰਜਾ ਨੂੰ ਨਾ ਘਟਾ ਸਕਦਾ ਹੈ ਅਤੇ ਨਾ ਹੀ ਵਧਾ ਸਕਦਾ ਹੈ। ਆਈਨਸਟਾਈਨ
-64-ਭਾਰਤ ਦਰਸ਼ਨ ਤੇ ਅਛੂਤ
----ਜਿਹੜੇ ਭਾਰਤ ਚ ਅਸੀਂ ਰਹਿੰਦੇ ਹਾਂ ਉਹ ਗਰੀਬੀ ਤੇ ਅੰਧਕਾਰ ਚ ਡੁੱਬਿਆ ਹੋਇਆ ਹੈ। ਓਮ ਪ੍ਰਕਾਸ਼ ਵਾਲਮੀਕੀ
--ਬ੍ਰਹਿਮਣ ਦਾ ਪੂਰਾ ਦਰਸ਼ਨ ਹੀ ਝੂਠ ਅਤੇ ਧੋਖੇ ਤੇ ਆਧਾਰਤ ਹੈ। ਇਸ ਦਰਸ਼ਨ ਨੂੰ ਭੁੱਲ ਜਾਓ ਅਤੇ ਮੌਜ ਕਰੋ। ਓਮ ਪ੍ਰਕਾਸ਼ ਵਾਲਮੀਕੀ
----ਪਰਾਇਆਂ ਨਾਲਾ ਲੜਨਾ ਜਿੰਨਾ ਸੌਖਾ ਹੈ ,ਆਪਣਿਆਂ ਨਾਲ ਲੜਣਾ ਉਨਾ ਹੀ ਔਖਾ ਹੈ। ਓਮ ਪ੍ਰਕਾਸ਼ ਵਾਲਮੀਕੀ
--ਅਛੂਤਾਂ ਨੂੰ ਹਰੀਜਨ ਦਾ ਨਾਮ ਦੇਕੇ ਗਾਂਧੀ ਨੇ ਹਿੰਦੂਆਂ ਨੂੰ ਘੱਟ ਗਿਣਤੀ ਹੋਣ ਤੋਂ ਬਚਾਇਆ ਸੀ। ਓਮ ਪ੍ਰਕਾਸ਼ ਵਾਲਮੀਕੀ
--ਗੀਤਾ ਦਾ ਫਲਸਫਾ ਹੈ ' ਕਰਮ ਕਰੋ ਅਤੇ ਫਲ ਦੀ ਇੱਛਾ ਨਾ ਕਰੋ ਪਰ ਇਸ ਦੇ ਹਰ ਅਧਿਆਏ ਦੇ ਅੰਤ ਤੇ ਗੀਤਾ ਪੜਣ ਵਾਲੇ ਨੂੰ ਫਲ ਮਿਲਣ ਦੀ ਗਲ ਕਹੀ ਗਈ ਹੈ। ਓਮ ਪ੍ਰਕਾਸ਼ ਵਾਲਮੀਕੀ
---ਪਿਛੜੇ ਵਰਗ ਨੂੰ ਸ਼ੂਦਰ ਹੋਣ ਦਾ ਅਹਿਸਾਸ ਨਹੀਂ ਬਲਕਿ ਹਿੰਦੂ ਹੋਣ ਦਾ ਗਰਬ ਹੀ ਉਹਨਾਂ ਦੀ ਮਾਨਸਿਕ ਗੁਲਾਮੀ ਦਾ ਮੂਲ ਕਾਰਣ ਹੈ। ਡਾ: ਅੰਬੇਦਕਰ
---ਜੇ ਲੈਨਿਨ ਨੇ ਭਾਰਤ 'ਚ ਜਨਮ ਲਿਆ ਹੁੰਦਾ ਤਾਂ ਪਹਿਲਾਂ ਉਹਨਾਂ ਨੇ ਜਾਤ ਪਾਤ ਤੇ ਅਛੂਤ ਛਾਤ ਨੂੰ ਪੂਰੀ ਤਰ•ਾਂ ਖਤਮ ਕੀਤਾ ਹੁੰਦਾ। ਅਜਿਹਾ ਕੀਤੇ ਬਿਨਾ ਕਰਾਂਤੀ ਦੀ ਕਲਪਨਾ ਉਹਨਾਂ ਦੇ ਮਨ 'ਚ ਨਾ ਆਈ ਹੁੰਦੀ,। ਡਾ: ਬੀ ਆਰ ਅੰਬੇਦਕਰ
- ਬਹੁਤੇ ਲੋਕ ਸ਼੍ਰੀ ਮਦ ਭਗਵਤ ਗੀਤਾ ਨੂੰ ਕ੍ਰਿਸ਼ਨ ਭਗਵਾਨ ਦੀ ਹੀ ਰਚਨਾ ਸਮਝਦੇ ਹਨ। ਜਦੋਂ ਕਿ ਇਸ ਦਾ ਕਰਦਾ ਰਿਸ਼ੀ ਵੇਦ ਵਿਆਸ ਹੈ ਅਤੇ ਕਥਿਤ ਕ੍ਰਿਸ਼ਨ ਭਗਵਾਨਾ ਉਸਦਾ ਕਲਪਿਤ ਪਾਤਰ ਹੈ।
--ਗੀਤਾ ਵਿਚ ਜਾਤ ਪਾਤ,ਵਰਣ ਵੰਡ ਅਤੇ ਸਮਾਜਿਕ ਕਾਣੀ ਵੰਡ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਜਦੋਂ ਤਕ ਇਹ ਭਾਰਤੀਆਂ ਦਾ ਪੂਜਨੀਕ ਗਰੰਥ ਰਹੇਗਾ ਉਦੋਂ ਤਕ ਇਥੇ ਕਰਾਂਤੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਲਾਲਾ ਹਰਦਿਆਲ
--65-ਆਸਤਿਕ -ਨਾਸਤਿਕ
---ਕੋਈ ਭਲਾ ਕਰੇ, ਮੇਰਾ ਸਮਾਜ ਅੰਧਵਿਸ਼ਵਾਸ਼ ਦੀ ਦਲਦਲ ਵਿਚ ਫਸਿਆ ਹੋਇਆ ਹੈ। ਡਾ: ਕਵੂਰ
--ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਪਾਸ਼
--ਨਾਸਤਿਕ ਕੋਲ ਰੱਬ ਨਾ ਹੋਣ ਦੇ ਲੱਖਾਂ ਸਬੂਤ ਹਨ ਪਰ ਆਸਤਿਕ ਕੋਲ ਰੱਬ ਹੋਣ ਦਾ ਇਕ ਵੀ ਸਬੂਤ ਨਹੀਂ। ਡਾ: ਕਵੂਰ
--ਆਸਤਿਕਵਾਦ ਵਿਗਿਆਨ ਦੀ ਪ੍ਰਗਤੀ ਨੂੰ ਨਿਰਉਤਸ਼ਾਹਿਤ ਕਰਦਾ ਹੈ। ਵਿਗਿਆਨ ਮਾਨਵਤਾ ਦਾ ਮਿੱਤਰ ਅਤੇ ਹਿਤੈਸ਼ੀ ਹੈ ਪਰ ਆਸਤਿਕਵਾਦ ਵਿਗਿਆਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਲਾਲਾ ਹਰਦਿਆਲ
--ਆਸਤਿਕ ਵਾਦ ਸਮਾਜ ਵਿਚ ਖੜੋਤ ਅਤੇ ਗਲਣ ਸੜਣ ਨੂੰ ਜਨਮ ਦਿੰਦਾ ਹੈ ਕਿਉਂਕਿ ਇਹ ਕਿਸੇ ਖਾਸ ਧਰਮ ਦੇ ਨਿਯਮਾਂ ਅਤੇ ਆਦਰਸ਼ਾਂ ਨੂੰ ਸਾਰੀਆਂ ਕੌਮਾਂ ਅਤੇ ਯੁੱਗਾਂ ਲਈ ਰੱਬੀ ਫੁਰਮਾਨ ਮੰਨਦਾ ਹੈ। ਲਾਲਾ ਹਰਦਿਆਲ
--ਆਸਤਿਕਵਾਦ ਮਨੁੱਖਾਂ ਨੂੰ ਵਿਗਿਆਨ ਦੇ ਲਾਭਾਂ ਤੋਂ ਵੰਚਿਤ ਕਰਦਾ ਹੈ। ਇਹ ਇਤਿਹਾਸ ਦੇ ਪ੍ਰਗਤੀਸ਼ੀਲ ਮਾਰਗ ਤੇ ਵਧਣੋ ਰੋਕਦਾ ਹੈ। ਲਾਲਾ ਹਰਦਿਆਲ
--ਆਸਤਿਕਵਾਦ ਨੇ ਬਹੁਤ ਸਾਰੀਆਂ ਜੰਗਾਂ ਅਤੇ ਮਾਨਵਤਾ ਦੇ ਕਤਲੇਆਮ ਨੂੰ ਜਨਮ ਦਿਤਾ ਹੈ। ਇਸਨੇ ਮਾਨਵਤਾ ਦੇ ਸਮੁੰਦਰ ਵਿਚ ਵੰਡੀਆਂ ਪਾਈਆਂ ਹਨ। ਲਾਲਾ ਹਰਦਿਆਲ
--ਇਕ ਦੇਵਤੇ( ਰੱਬ) ਨੂੰ ਮੰਨਣ ਵਾਲੇ ਲੋਕ ਦੂਜਿਆਂ ਪ੍ਰਤੀ ਜ਼ਾਲਮ ਅਤੇ ਨਿਰਦਈ ਹੋ ਜਾਂਦੇ ਹਨ। ਉਹ ਇਕ ਦੂਜੇ ਨੂੰ ਆਪਣੇ ਦੁਸ਼ਮਣ ਮੰਨਣ ਲੱਗ ਪੈਂਦੇ ਹਨ। ਲਾਲਾ ਹਰਦਿਆਲ
--ਜੇ ਕਰ ਕੋਈ ਵਿਅੱਕਤੀ ਧਰਮ ਦੇ ਕਿਸੇ ਖਾਸ ਰੂਪ ਨਾਲ ਅਸਹਿਮਤ ਹੋਵੇ ਤਾਂ ਉਸਦੇ ਮਾਂ ਬਾਪ, ਭੈਣ ਭਰਾ ਉਸਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ ਲਗਦੇ ਹਨ। ਲਾਲਾ ਹਰਦਿਆਲ
---ਆਸਤਿਕਵਾਦ ਕਤਲ ਲਈ ਉਕਸਾਉਂਦਾ ਹੈ ਅਤੇ ਕਾਤਲਾਂ ਦੀ ਉਸਤਤ ਕਰਦਾ ਹੈ। ਲਾਲਾ ਹਰਦਿਆਲ
--ਆਸਤਿਕਵਾਦ ਘ੍ਰਿਣਤ ਅੰਧਵਿਸ਼ਵਾਸ਼ ਛੁਟਕਾਰਾ ਪਾਏ ਬਿਨਾ ਮਨੁੱਖਤਾ ਕਦੇ ਇਕ ਨਹੀਂ ਹੋ ਸਕਦੀ। ਲਾਲਾ ਹਰਦਿਆਲ-
--66-- ਗਿਆਨ ਦਾ ਸਾਗਰ
--ਗਿਆਨ ਦਾ ਸਾਗਰ ਬਹੁਤ ਵਿਸ਼ਾਲ ਹੈ ,ਮੈਂ ਤਾਂ ਇਸ ਦੇ ਕਿਨਾਰੇ ਬੈਠਾ ਘੋਗੇ ਸਿਪੀਆਂ ਚੁਗ ਰਿਹਾ ਹਾਂ। ਆਈਜੈਕ ਨਿਊਟਨ
--ਆਪਣੀ ਖੁਸ਼ੀ ਦਾ ਸ਼ੋਰ ਸ਼ਰਾਬਾ ਮਚਾਉਣਾ ਚੰਗੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਬੇਗਸੀ
--ਮੈਨੂੰ ਆਪਣੇ ਪੂਰਵਜਾਂ ਤੋਂ ਅਜਿਹੀਆਂ ਕੁਰੀਤੀਆਂ ਮਿਲੀਆਂ ਜਿਹਨਾਂ ਨੇ ਮੈਨੂੰ ਤੋੜ ਰੱਖ ਦਿਤਾ। ਲੇਕਿਨ ਆਪਣੇ ਰਾਹ ਦੀਆਂ ਤਮਾਮ ਗੰਦਗੀਆਂ ਸਾਫ ਕਰਕੇ ਚਲਦਾ ਹਾਂ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਨੂੰ ਕੋਈ ਦਿਕਤ ਨਾ ਹੋਵੇ। ਬੇਗਸੀ
--ਨਕਲ ਕਰਨ ਵਾਲਿਆਂ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ। ਇਤਿਹਾਸ ਉਹ ਰਚਦੇ ਨੇ ਜੋ ਆਪਣੇ ਦਿਮਾਗ ਤੋਂ ਕੰਮ ਲੈਂਦੇ ਐ। ਚੂਲੀਅਨ
--ਚਾਲੂ ਮਾਸ਼ੂਕ ਅਤੇ ਖਰਾਬ ਬੰਦੂਕ ਦੋਵਾਂ ਦਾ ਪਤਾ ਨਹੀਂ ਹੁੰਦਾ ਕਿਧਰ ਨੂੰ ਚਲ ਜਾਣ। ਬੰਗਲਾ ਦੇਸ਼ੀ ਕਹਾਵਤ
--ਅੱਖਾਂ ਅੰਨ•ੀਆਂ ਹੋਣ ਤਾਂ ਚੱਲ ਸਕਦਾ ਪਰ ਅਕਲ ਅੰਨ•ੀ ਹੋਵੇ ਤਾਂ ਬਹੁਤ ਔਖਾ ਹੈ। ਰੂਸੀ ਕਹਾਵਤ
--ਸ਼ਰਾਬ ਦੀ ਬੋਤਲ ਤੇ ਵਿਕਣ ਵਾਲੇ ਲੋਕ ਮੁਲਕ ਵਿਚ ਬਦਲਾਅ ਦੀਆਂ ਆਸਾਂ ਲਾਈ ਬੈਠੇ ਹਨ। ਨਰਿੰਦਰ ਸਿੰਘ ਕਪੂਰ
--ਆਪਣੇ ਜੀਵਨ ਵਿਚ ਕਿੰਨਾ ਵੀ ਉਪਰ ਉਠ ਜਾਓ ਪਰ ਆਪਣੀ ਗਰੀਬੀ ਅਤੇ ਬੁਰਾ ਵਕਤ ਨਾ ਭੁਲੋ। ਨਰਿੰਦਰ ਸਿੰਘ ਕਪੂਰ
-67- ਚੰਗੀ ਸਿਹਤ
---ਇਕ ਖੁਸ਼ਦਿਲ ਸਰੀਰ ਸਾਰਾ ਦਿਨ ਬਿਨਾ ਥਕਾਵਟ ਦੇ ਤੁਰਿਆ ਰਹਿੰਦਾ ਹੈ। ਤੁਹਾਡਾ ਉਦਾਸ ਮਨ ਇਕ ਮੀਲ ਵਿਚ ਹੀ ਥੱਕ ਜਾਂਦਾ ਹੈ। ਸ਼ੇਕਸਪੀਅਰ
--ਇਤਨਾ ਜਿਆਦਾ ਨਾ ਖਾਓ ਕਿ ਇਹ ਤੁਹਾਡੇ ਮੂੰਹ ਦੁਆਰ ਵਾਪਸ ਆ ਜਾਵੇ। ਇਨਾ ਘੱਟ ਵੀ ਨਾ ਖਾਓ ਕਿ ਤੁਹਾਡੀ ਆਤਮਾ ਤੁਹਾਡੇ ਸਰੀਰ ਵਿਚੋਂ ਬਾਹਰ ਆ ਜਾਵੇ। ਸ਼ੇਖ ਸਾਅਦੀ
--ਆਪਣੇ ਸਰੀਰ ਦਾ ਖਿਆਲ ਰੱਖਣਾ ਤੁਹਾਡੇ ਮੁਢਲੇ ਫਰਜ਼ਾਂ ਵਿਚੋਂ ਇਕ ਹੈ। ਇਸਨੂੰ ਤੰਦਰਸਤ ਰੱਖੋ ,ਇਸ ਵਿਚ ਸ਼ਕਤੀ ਅਤੇ ਸਹਿਣਸ਼ੀਲਤਾ ਵਿਕਸਤ ਕਰੋ। ਲਾਲਾ ਹਰਦਿਆਲ
--ਚੰਗੀ ਸਿਹਤ ਤੋਂ ਬਿਨਾ ਜੀਵਨ ਇਕ ਬੋਝ ਹੈ,ਤੁਹਾਨੂੰ ਜੀਵਨ ਵਿਚ ਸਖਤ ਮਿਹਨਤ ਕਰਨ ਲਈ ਸ਼ਕਤੀ ਅਤੇ ਬਰਦਾਸ਼ਤ ਮਾਦੇ ਦੀ ਜਰੂਰਤ ਹੈ। ਲਾਲਾ ਹਰਦਿਆਲ
---ਤੁਸੀਂ ਆਪਣੇ ਸਰੀਰ ਨਾਲੋਂ ਆਪਣੀ ਕਾਰ ਦੀ ਜਿਆਦਾ ਦੇਖ ਭਾਲ ਕਰਦੇ ਹੋ , ਸ਼ਾਇਦ ਇਸ ਲਈ ਸਰੀਰ ਤੁਹਾਨੂੰ ਕੁਦਰਤ ਵਲੋਂ ਮਿਲਿਆ ਮੁਫ਼ਤ ਤੋਹਫਾ ਹੈ। ਲਾਲਾ ਹਰਦਿਆਲ
--ਬ੍ਰਹਮਚਾਰੀਆਂ ਦੇ ਸਿਧਾਂਤ ਤੇ ਆਧਾਰਤ ਧਾਰਮਿਕ ਪ੍ਰਥਾਵਾਂ ਨੁਕਸਾਨਦਾਇਕ ਹੁੰਦੀਆਂ ਹਨ। ਲਾਲਾ ਹਰਦਿਆਲ
--ਗੁੱਟ ਤੰੰੰਤਰ ਹਮੇਸ਼ਾ ਖੁਦਗਰਜ਼ ਤੇ ਜ਼ਾਲਮ ਹੁੰਦੇ ਹਨ। ਇਨ•ਾਂ ਵਿਚ ਅੰਦਰੂਨੀ ਝਗੜੇ ਚਲਦੇ ਰਹਿੰਦੇ ਹਨ। ਲਾਲਾ ਹਰਦਿਆਲ
--ਕਿਸੇ ਵੀ ਅੰਦੋਲਨ ਦੀ ਸਫਲਤਾ ਲਈ ਸਾਦਾ ਜੀਵਨ ਅਤੇ ਤਿਆਗ ਜਰੂਰੀ ਹੈ। ਲਾਲਾ ਹਰਦਿਆਲ
--ਉਨਤੀ ਲਈ ਕਈ ਵਾਰ ਸ਼ਹਾਦਤ ਦਾ ਜਾਮ ਪੀਣਾ ਵੀ ਜਰੂਰੀ ਹੋ ਜਾਂਦਾ ਹੈ।- ਲਾਲਾ ਹਰਦਿਆਲ
--ਆਰਥਿਕ ਆਸਮਾਨਤਾ ਬੇਚੈਨੀ ਅਤੇ ਖੜੋਤ ਨੂੰ ਜਨਮ ਦਿੰਦੀ ਹੈ। ਲਾਲਾ ਹਰਦਿਆਲ
-ਫੌਜਾਂ ਲੋਕਾਂ ਦੀ ਆਜ਼ਾਦੀ ਲਈ ਇਕ ਸਮੱਸਿਆ ਹਨ। ਲਾਲਾ ਹਰਦਿਆਲ
--ਬਹੁਪੱਖੀ ਵਿਸ਼ਵਾਸ਼ , ਇਕ ਰੱਬੀ ਵਿਸ਼ਵਾਸ਼ ਅਸ਼ੇ ਰਹੱਸਵਾਦ ਵਿਗਿਆਨ ਅਤੇ ਉਨਤੀ ਦੇ ਦੁਸ਼ਮਣ ਹਨ। ਲਾਲਾ ਹਰਦਿਆਲ
-ਮਹਾਨ ਕਲਾ ,ਮਹਾਨ ਆਦਰਸ਼ਾਂ ਦੀ ਉਪਜ ਹੁੰਦੀ ਹੈ। ਲਾਲਾ ਹਰਦਿਆਲ
--68-ਨੇਤਾ ,ਕਾਨੂੰਨ ਅਤੇ ਆਦਰਸ਼
--ਵਿਗਿਆਨਕ ਖੋਜ ਨੂੰ ਵਿਉਂਤਬੱਧ ਢੰਗ ਨਾਲ ਉਤਸ਼ਾਹਿਤ ਕਰਕੇ , ਕੁਦਰਤ ਉਪਰ ਜਿੱਤ ਦੀ ਪ੍ਰਕਿਰਿਆ ਨੂੰ ਬਹੁਤ ਤੇਜ ਕੀਤਾ ਜਾ ਸਕਦਾ ਹੈ। ਲਾਲਾ ਹਰਦਿਆਲ
-ਨੇਤਾ ਆਪਣੇ ਲੋਕਾਂ ਨੂੰ ਖੁਸ਼ੀ ਜਾਂ ਤਬਾਹੀ ਵਲ ਲਿਜਾ ਸਕਦੇ ਹਨ। ਲਾਲਾ ਹਰਦਿਆਲ
--ਦ੍ਰਿੜ ਅਤੇ ਹਥਿਆਰਬੰਦ ਘੱਟ ਗਿਣਤੀਆਂ ਨਵੇਂ ਧਰਮ, ਕਾਨੂੰਨ ਅਤੇ ਪ੍ਰਥਾਵਾਂ ਲੋਕਾਂ ਤੇ ਜਬਰਦਸਤੀ ਲਾਗੂ ਕਰ ਸਕਦੀਆਂ ਹਨ। ਲਾਲਾ ਹਰਦਿਆਲ
--ਯੋਗ ਅਤੇ ਉਦਮੀ ਵਿਅੱਕਤੀ ਲੋਕਾਂ ਦੀ ਤਾਕਤ ਜਾਂ ਚਲਾਕੀ ਦੁਆਰਾ ਸ਼ੋਸ਼ਣ ਕਰਨਗੇ ਜੇਕਰ ਉਹਨਾਂਨੂੰ ਉਚੇ ਆਦਰਸ਼ਾਂ ਅਤੇ ਨਿਜੀ ਵਰਤਾਉ ਦੀ ਸਹੀ ਸਿਖਲਾਈ ਨਹੀਂ ਦਿਤੀ ਜਾਂਦੀ। ਲਾਲਾ ਹਰਦਿਆਲ
--ਸਾਮਰਾਜਵਾਦ ਹਮੇਸ਼ਾ ਜ਼ੁਲਮ ਤਅੇ ਬੇਇਨਸਾਫੀ ਤੇ ਆਧਾਰਤ ਹੁੰਦਾ ਹੈਅਤੇ ਜੇਤੂ ਅਤੇ ਜਿੱਤੇ ਗਏ ਲੋਕਾਂ ਦੋਹਾਂ ਨੂੰ ਗਿਰਾਵਟ ਵਲ ਘਸੀਟਦਾ ਹੈ। ਲਾਲਾ ਹਰਦਿਆਲ
--ਉਨਤੀ ਵੱਖਰੇ ਵੱਖਰੇ ਸੱਭਿਆਚਾਰਾਂ ਦੇ ਸੁਮੇਲ ਦੁਆਰਾ ਸੰਭਵ ਹੁੰਦੀ ਹੈ। ਲਾਲਾ ਹਰਦਿਆਲ
--ਸਿਆਸੀ ਸੁਮੇਲ ਅਤੇ ਇਕਸੁਰਤਾ ਨੂੰ ਟਾਲਿਆ ਨਹੀਂ ਜਾ ਸਕਦਾ। ਲਾਲਾ ਹਰਦਿਆਲ
--69-ਪਿਆਰ, ਵਿਚਾਰ ਤੇ ਮਨੁੱਖ
--ਪਿਆਰ ਇਕ ਚੁੱਪ ਸ਼ਾਂਤ ਅਤੇ ਕੂਲਾ ਜਿਹਾ ਅਹਿਸਾਸ ਹੈ। ਖਲੀਲ ਜ਼ਿਬਰਾਨ
--ਅਸੀਂ ਸਾਰੇ ਫਾਸਿਸਟ ਹਾਂ। ਸਾਡੇ ਹੱਥਾਂ 'ਚ ਵਿਚਾਰਾਂ ਦੀਆਂ ਦਿਖਾਈ ਨਾ ਦੇਣ ਵਾਲੀਆਂ ਮਸ਼ੀਨ ਗੰਨਾਂ ਹਨ।-- ਕਰਾਤੁਲਐਨ ਹੈਦਰ
-ਗੀਤ ਖਤਮ ਹੋਣ ਤੇ ਵੀ ਸੁਰ ਵਾਯੂਮੰਡਲ ਵਿਚ ਕਾਇਮ ਰਹਿੰਦੇ ਹਨ। ਕਰਾਤੁਲਐਨ ਹੈਦਰ
--ਦੂਸਰਿਆਂ ਦੀ ਮੌਤ 'ਤੇ ਅਸੀਂ ਡੁਸਕੂ ਡੁਸਕੂੰ ਰੋਂਦੇ ਹਾਂ ਅਤੇ ਫਿਰ ਖੁਦ ਮਰ ਜਾਂਦੇ ਹਾਂ। ਕਰਾਤੁਲਐਨ ਹੈਦਰ
-ਕਿਸੇ ਮਨੁੱਖ ਦੇ ਮੂੰਹੋਂ ਨਿਕਲੇ ਤਿੰਨ ਸ਼ਬਦ ਹੀ ਦਸ ਦਿੰਦੇ ਹਨ ਕਿ ਇਸਦੀ ਕਿੰਨੀ ਕੀਮਤ ਹੈ। ਕਰਾਤੁਲਐਨ ਹੈਦਰ
--ਆਵਾਜ਼ ਸਾਡੀ ਰੂਹ ਦੀ ਉਘੜਵੀਂ ਛਾਪ ਹੈ। ਕਰਾਤੁਲਐਨ ਹੈਦਰ
ਬਹੁਤੇ ਲੋਕ ਸ਼ਾਦੀ ਤਾਂ ਕਰਦੇ ਹਨ ਪਤ੍ਰਿਕਾ ਦੇ ਮੁਖ ਪੰਨੇ ਵਰਗੀ ਸ਼ੋਖ ਕੁੜੀ ਨਾਲ ਪਰ ਨਾਲ ਚਾਹੁੰਦੇ ਹਨ ਕਿ ਬਾਈਬਲ ਵਰਗੀ ਟਿਕਾਊ ਵੀ ਹੋਵੇ। ਕਰਾਤੁਲਐਨ ਹੈਦਰ--ਸਮਝਦਾਰ ਕੁੜੀ ਚ ਐਨੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਸਮਝਦਾਰ ਨਾ ਦਿਸੇ। ਕਰਾਤੁਲ ਐਨ ਹੈਦਰ
-ਮਨੁੱਖ ਦਾ ਰਹਿਣਾ ਮਨੁੱਖ ਨੇ ਹੀ ਅਸੰਭਵ ਬਣਾਇਆ ਹੋਇਆ ਹੈ। ਹੋਮਰ
70--ਦਿਲ ਦੀ ਦੌਲਤ,ਖੂਬਸੂਰਤੀ ਦੀ ਸਲਤਨਤ
--ਦਿਲ ਦੀ ਦੌਲਤ ਨਾ ਖਰਚੇ ਜਾਣ ਦਾ ਦਰਦ ਸਿਰਫ ਦਿਲ ਵਾਲੇ ਹੀ ਜਾਣਦੇ ਹਨ। ਕਰਾਤੁਲਐਨ ਹੈਦਰ
--ਚਾਰਪਾਈ ਹਮੇਸ਼ਾ ਉਸੇ ਦੀ ਹੁੰਦੀ ਹੈ ,ਜਿਹੜਾ ਉਸ 'ਤੇ ਸੌਂ ਰਿਹਾ ਹੋਵੇ। ਕਰਾਤੁਲਐਨ ਹੈਦਰ
--ਕਈ ਵਾਰ ਜਿਉਣ ਲਈ ਆਦਮੀ ਦੀ ਜ਼ਿੰਦਗੀ 'ਚ ਇਕ ਗਲਤ ਫ਼ਹਿਮੀ ਦਾ ਹੋਣਾ ਵੀ ਜਰੂਰੀ ਹੋ ਜਾਂਦਾ ਹੈ। ਕਰਾਤੁਲਐਨ ਹੈਦਰ
-- ਕਈ ਵਾਰ ਇਕੋ ਨਜ਼ਰ ਦੀ ਵਾਕਫ਼ੀਅਤ, ਸਾਲਾਂ ਦੀ ਵਾਕਫ਼ੀਅਤ ਨਾਲੋਂ ਵੀ ਵਧੇਰੇ ਵਿਸ਼ਵਾਸ਼ ਜਨਕ ਹੋ ਸਕਦੀ ਹੈ। ਕਰਾਤੁਲਐਨ ਹੈਦਰ
--ਪੀੜਾਂ ਦੇਣਾ ਜ਼ਾਲਿਮ ਦਿਲ ਦੀ ਨਿਸ਼ਾਨੀ ਹੈ ਅਤੇ ਖੁਸ਼ੀ ਦੇਣਾ ਖੂਬਸੂਰਤੀ ਦੀ ਸਲਤਨਤ। ਕਰਾਤੁਲਐਨ ਹੈਦਰ
-- ਅਕਸਰ ਕਿਸੇ ਨੂੰ ਦੇਖ ਕੇ ਇੰਜ ਲਗਦਾ ਹੈ ,ਜਿਵੇਂ ਅਸੀਂ ਪਹਿਲਾਂ ਕਿਤੇ ਮਿਲੇ ਹੋਈਏ। ਦਰਅਸਲ ਅਸੀਂ ਤਾਂ ਮਿਲ ਕੇ ਵੀ ਅਜ਼ਨਬੀ ਰਹਿੰਦੇ ਹਾਂ। ਕਰਾਤੁਲਐਨ ਹੈਦਰ
--ਵਕਤ ਘੜੀ ਦਾ ਮੁਹਤਾਜ਼ ਨਹੀਂ ਹੁੰਦਾ। ਕਰਾਤੁਲਐਨ ਹੈਦਰ
--ਦੌਲਤ ਦੀ ਦੁਨੀਆਂ ਵਿਚ ਜ਼ਜ਼ਬਾਤ ਲਈ ਕੋਈ ਥਾਂ ਨਹੀਂ ਹੁੰਦੀ। ਕਰਾਤੁਲਐਨ ਹੈਦਰ
--ਬੰਦੇ ਦੇ ਆਮ ਅਤੇ ਖਾਸ ਹੋਣ ਦਾ ਫਰਕ ਬਹੁਤੀ ਵਾਰੀ ਉਸਦੀਆਂ ਸਧਾਰਣ ਆਦਤਾਂ ਹੀ ਦਸ ਦਿੰਦੀਆਂ ਹਨ। ਕਰਾਤੁਲਐਨ ਹੈਦਰ
--ਅਸੀਂ ਸਭ ਰੂਹ ਦੀਆਂ ਖੁਸ਼ੀਆਂ ਦੇ ਟਟਹਿਣੇ ਫੜਣ ਦਾ ਜਤਨ ਕਰ ਰਹੇ ਹਾਂ। ਕਰਾਤੁਲਐਨ ਹੈਦਰ
--ਜਿੱਤ ਹਮੇਸ਼ਾ ਲਗਨ ਵਾਲੇ ਮਨੁੱਖਾਂ ਦੀ ਹੁੰਦੀ ਹੈ। ਗੌਤਮ ਬੁੱਧ
--ਮਨ ਹੀ ਖ਼ੁਦਾ ਨੂੰ ਜਨਮ ਦਿੰਦਾ ਹੈ।
--ਜੀਵਨ ਛੋਟਾ ਹੈ। ਮਿਰਤੂ ਨੇ ਆਕੇ ਰਹਿਣਾ ਹੈ ਫਿਰ ਕਿਉਂ ਨਾ ਸਾਥੀ ਜੋਬਨ ਰਹਿੰਦੇ ਇਸਦਾ ਰਸ ਮਾਣ ਲਈਏ। ਸ਼ਾਕਯ ਮੁਨੀ
--71- ਸੱਚ ਤੇ ਸ਼ਰਮ,ਜ਼ਿੰਦਗੀ ਦੀ ਲੋੜ
--ਜੋ ਲਗਾਤਾਰ ਤੁਰੇ ਜਾਂਦੇ ਹਨ , ਹਾਰਾਂ ਦੇ ਬਾਵਜੂਦ ਆਪਣਾ ਅਭਿਆਸ ਜਾਰੀ ਰਖਦੇ ਹਨ। ਉਹ ਅਖੀਰ ਮੰਜ਼ਿਲ 'ਤੇ ਪਹੁੰਚ ਹੀ ਜਾਂਦੇ ਹਨ। ਮੈਕਸਿਮ ਗੋਰਕੀ
--ਬਹੁਤ ਕੁਝ ਆਦਮੀ ਉਂਜ ਹੀ ਕਰੀ ਜਾਂਦੇ ਹਨ,ਬੇਮਤਲਬ,ਉਹਨਾਂ ਨੂੰ ਖ਼ੁਦ ਨਹੀਂ ਪਤਾ ਹੁੰਦਾ ਕਿ ਉਹ ਕੀ ਕਰੀ ਜਾ ਰਹੇ ਹਨ। ਨਰਿੰਦਰ ਸਿੰਘ ਕਪੂਰ
ਕਾਮ( ਸੈਕਸ ) ਕੋਈ ਹਊਆ ਨਹੀਂ ,ਇਹ ਜ਼ਿੰਦਗੀ ਦੀ ਸਧਾਰਣ ਲੋੜ ਹੈ। ਨਰਿੰਦਰ ਸਿੰਘ ਕਪੂਰ
-- ਜੋ ਮੰਗਿਆ ਜਾਂਦੈ ਉਹ ਭੀਖ ਹੈ, ਜੋ ਕਮਾਇਆ ਜਾਂਦੈ ਉਹ ਫਲ। ਤੁਰਗਨੇਵ
--ਕੁਝ ਵਰ•ੇ ਹੀ ਤਾਂ ਜਿਉਣਾ ਹੁੰਦੈ ,ਉਹ ਵੀ ਦੂਸਰਿਆਂ ਬਾਬਤ ਸੋਚਦੇ ਹੀ ਲੰਘਾ ਦਿੰਦੇ ਹਾਂ। ਨਰਿੰਦਰ ਸਿੰਘ ਕਪੂਰ
--ਤੁਸੀਂ ਇਸ ਤਰ•ਾਂ ਕਿਉਂ ਚਾਹੁੰਦੇ ਹੋ ਕਿ ਦੂਸਰੇ ਵੀ ਉਸੇ ਤਰ•ਾਂ ਜਿਉਣ ਜਿਵੇਂ ਤੁਸੀਂ ਚਾਹੁੰਦੇ ਹੋ। ਸਭ ਨੂੰ ਆਪਣੀ ਮਰਜ਼ੀ ਮੁਤਾਬਿਕ ਜਿਉਣ ਦਾ ਹੱਕ ਹੈ। ਦੋਸਤੋਵੋਸਕੀ
-ਜੇ ਤੁਹਾਡੇ ਵਿਚ ਸੱਚ ਨੂੰ ਸਵੀਕਾਰ ਕਰਨ ਦੀ ਜੁੱਰਤ ਹੈ ਤਾਂ ਤੁਹਾਨੂੰ ਕਿਸੇ ਗੱਲ ਦੀ ਸ਼ਰਮ ਨਹੀਂ ਕਰਨੀ ਚਾਹੀਦੀ। ਓਸ਼ੋ
--ਕਿਸੇ ਨੂੰ ਚਾਹੁਣ ਦਾ ਮਤਲਬ ਸਿਰਫ ਵਿਆਹ ਨਹੀਂ ਹੁੰਦਾ। ਵਿਆਹ ਇਕ ਸਮਾਜਿਕ ਲੋੜ ਹੈ। ਓਸ਼ੋ
--ਸ਼ਰਮ ਹਮੇਸ਼ਾ ਉਹ ਕਰਦੇ ਹਨ ਜਿਹਨਾਂ 'ਚ ਸੱਚ ਨੂੰ ਸਵੀਕਾਰ ਕਰਨ ਦੀ ਜੁੱਰਤ ਨਹੀਂ ਹੁੰਦੀ। ਕਰਾਤੁਲ ਐਨ ਹੈਦਰ
--ਸਿੰਬਲਾਂ ਦੇ ਬਾਗ 'ਚ ਬੈਠ ਕੇ ਬਹਾਰ ਦੀ ਉਡੀਕ ਨਾ ਕਰੋ ,ਵਿਚਾਰੇ ਮਨੁੱਖੋ! ਕਰਾਤੁਲ ਐਨ ਹੈਦਰ
--ਸਮਾਂ ਕਿੰਨਾਂ ਬਲਵਾਨ ਹੈ। ਅਸੀਂ ਸਭ ਸਮੇਂ ਦੇ ਹੱਥ 'ਚ ਕਠਪੁਤਲੀਆਂ ਹਾਂ,ਵਿਚਾਰੇ ਮਨੁੱਖ! ਕਰਾਤੁਲ ਐਨ ਹੈਦਰ
--ਜ਼ਿੰਦਗੀ ਦੀ ਰਣਭੂਮੀ 'ਚ ਸਿਰਫ ਜਿੱਤਣ ਵਾਲੇ ਹੀ ਯੋਧੇ ਨਹੀਂ ਅਖਵਾਉਂਦੇ ,ਕਈ ਵਾਰ ਹਾਰਨ ਵਾਲਿਆਂ ਦੀ ਹਾਰਨ ਵਾਲਿਆਂ ਦੀ ਪ੍ਰਾਪਤੀ ਜਿਤਣ ਵਾਲਿਆਂ ਤੋਂ ਵੀ ਵਧੇਰੇ ਹੁੰਦੀ ਹੈ।ਖ਼ਲੀਲ ਜ਼ਿਬਰਾਨ
-72--ਪਿਆਰ ਦੀ ਗਹਿਰਾਈ,ਸਵੈ ਵਿਸ਼ਵਾਸ਼
-ਆਪਣੀ ਪੀੜ ਤੇ ਇਕਾਂਤ ਤੋਂ ਜੁਦਾ ਹੋਣ ਲਗਿਆਂ ਕਿਸ ਨੂੰ ਦਿਲਗੀਰੀ ਨਹੀਂ ਹੁੰਦੀ। ਖਲੀਲ ਜ਼ਿਬਰਾਨ
--ਪਿਆਰ ਨਾਲ ਸਦਾ ਇਵੇਂ ਹੁੰਦਾ ਆਇਆ ਹੈ, ਜੁਦਾਈ ਦੀ ਘੜੀ ਤੋਂ ਪਹਿਲਾਂ ਇਸਨੂੰ ਆਪਣੀ ਗਹਿਰਾਈ ਦਾ ਪਤਾ ਨਹੀਂ ਲਗਦਾ। ਖਲੀਲ ਜ਼ਿਬਰਾਨ
--ਜਦੋਂ ਪਿਆਰ ਸੈਨਤ ਮਾਰ ਬੁਲਾਵੇ ਤਾਂ ਇਸ ਦੇ ਪਿੱਛੇ ਹੋ ਤੁਰੋ ਅਤੇ ਆਪਣਾ ਆਪ ਉਸਦੇ ਹਵਾਲੇ ਕਰ ਦਿਓ। ਜਿਵੇਂ ਪਿਆਰ ਸਾਡੇ ਸਿਰ 'ਤੇ ਤਾਜ ਰਖਦਾ ਹੈ , ਇਹ ਇਸ ਤਰ•ਾਂ ਸਾਨੂੰ ਸੂਲੀ ਤੇ ਵੀ ਲਟਕਾ ਸਕਦਾ ਹੈ। ਖਲੀਲ ਜ਼ਿਬਰਾਨ
--ਆਪਣੇ ਆਸੇ ਪਾਸੇ ਦੇਖੋ ਰੱਬ ਤੁਹਾਨੂੰ ਤੁਹਾਡੇ ਬੱਚਿਆਂ'ਚ ਖੇਡਦਾ ਦਿਸ ਪਵੇਗਾ। ਖਲੀਲ ਜ਼ਿਬਰਾਨ
--ਮੌਤ ਕੀ ਹੈ? ਹਵਾ 'ਚ ਨੰਗਿਆਂ ਖਲੋਣਾਂ,ਧੁੱਪ 'ਚ ਪੰਘਰ ਕੇ ਧੁੱਪ ਹੋ ਜਾਣਾ। ਖਲੀਲ ਜ਼ਿਬਰਾਨ
--ਉਡੇ ਜਰੂਰ ਪਰ ਧਰਤੀ ਦੀ ਅਸਲੀਅਤ ਨਾ ਭੁੱਲੋ। ਆਪਣੇ ਪਰਾਂ ਦੀ ਤਾਕਤ ਭੁੱਲ ਕੇ ਉਡਣ ਵਾਲਿਆਂ ਨੂੰ ਪਤਾਲ ਵਿਚ ਵੀ ਜਗ•ਾ ਨਹੀਂ ਮਿਲਦੀ। ਮਿਖਾਇਲ ਨਈਮੀ
--ਜਿਸਦਾ ਆਪਣੇ ਆਪ ਉਤੇ ਭਰੋਸਾ ਨਹੀਂ , ਉਸਦਾ ਰੱਬ ਉਤੇ ਭਰੋਸਾ ਵੀ ਵਿਅੱਰਥ ਹੈ।
-ਜੇ ਪ੍ਰਾਰਥਨਾ ਕਰਨੀ ਹੈ ਤਾਂ ਸਿਰਫ ਆਪਣੇ ਸਵੈ ਅੱਗੇ ਕਰੋ। ਮਿਖਾਇਲ ਨਈਮੀ
--ਆਦਮੀ ਭਾਵੇਂ ਕਿੰਨਾ ਵੀ ਗੁਣਵਾਨ ਕਿਉਂ ਨਾ ਹੋ ਜਾਵੇ ਅਖੀਰ 'ਚ ਤਾਂ ਉਹ ਇਕ ਕਮਜ਼ੋਰ ਇਕਾਈ ਹੀ ਹੈ। ਮਿਖਾਇਲ ਨਈਮੀ
--ਪਿਆਰ ਦਾ ਲਫ਼ਜ਼ ਜਿੰਨਾ ਛੋਟਾ ਹੈ ਇਸਦੇ ਅਰਥ ਉਨੇ ਹੀ ਗਹਿਰੇ ਅਤੇ ਵਿਸ਼ਾਲ ਹਨ।
--ਮਖਾਈਲ ਨਈਮੀ
--73--ਚੰਗੇ ਮਿਤਰ ਤੇ ਸਮਾਂ
--ਭੂਤ , ਭਵਿੱਖ ਤੇ ਵਰਤਮਾਨ ਨੂੰ ਵੱਖਰਿਆਂ ਨਹੀਂ ਕੀਤਾ ਜਾ ਸਕਦਾ। ਸਮੇਂ ਦੀਆਂ ਵੰਡੀਆਂ ਪਾਉਣ ਦੀ ਲੋੜ ਨਹੀਂ। ਦਰਿਆ ਇਕੋ ਸਮੇਂ ਵਰਤਮਾਨ ਹੈ। ਸ਼ਾਕਯ ਮੁਨੀ
-- ਸਮਾਂ ਦਰਿਆ ਦੇ ਵਾਂਗ ਹੈ। ਇਹ ਇਕ ਥਾਂ ਖੜੋਤਾ ਹੋਇਆ ਵੀ ਚਲਦਾ ਰਹਿੰਦਾ ਹੈ। ਸ਼ਾਕਯ ਮੁਨੀ
--ਵਰਤਮਾਨ ਕੇਵਲ ਆਪਣੇ ਲਈ ਜਿਉਂਦਾ ਹੈ, ਭੂਤ ਜਾਂ ਭਵਿੱਖ ਦੇ ਪਰਛਾਵਿਆਂ ਲਈ ਨਹੀਂ। ਸ਼ਾਕਯ ਮੁਨੀ
--ਸਾਡੇ ਜੀਵਨ ਦੀ ਏਕਤਾ ਦੀ ਸੋਝੀ ਬਿਨਾ ਆਮ ਲੋਕਾਂ ਤੇ ਮਹਾਂਪੁਰਸ਼ਾਂ ਜਾਂ ਵਿਚਾਰਵਾਨਾ ਵਿਚ ਕੋਈ ਬਹੁਤਾ ਫਰਕ ਨਹੀਂ। ਸ਼ਾਕਯ ਮੁਨੀ
-ਚੰਗੇ ਮਿੱਤਰ ਭੈੜੇ ਰਾਹਾਂ ਤੇ ਚਲਕੇ ਵੀ ਆ ਜਾਣਗੇ , ਜਿਥੋਂ ਤਕ ਖੁਦਗਰਜ ,ਭੈੜੇ ਮਿਤਰਾਂ ਦਾ ਸਵਾਲ ਹੈ , ਅਸੀਂ ਉਹਨਾਂ ਤੋਂ ਬਿਨਾ ਵੀ ਗੁਜਾਰਾ ਕਰ ਸਕਦੇ ਹਾਂ। ਰਸੂਲ ਹਮਜ਼ਾਤੋਵ
-ਇਸ ਯੁਗ 'ਚ ਵਫ਼ਾ ਦੀ ਤਲਾਸ਼ ਨਾ ਕਰੋ ,ਉਹ ਸਮਾਂ ਹੋਰ ਸੀ ਜਦ ਮਕਾਨ ਕੱਚੇ ਸੀ ਅਤੇ ਲੋਕ ਸੱਚੇ ਸਨ। ਕੈਫ਼ੀ ਆਜ਼ਮੀ
--ਛੜੇ ਬੰਦੇ ਨੂੰ ਇਕ ਮੌਜ ਹੁੰਦੀ ਐ ਕਿ ਮੰਜੀ ਦੇ ਜਿਹੜੇ ਪਾਸਿਉਂ ਮਰਜੀ ਉਤਰ ਜਾਵੇ। ਅਫ਼ਰੀਕਨ ਕਹਾਵਤ
--ਤੁਸੀਂ ਆਪਣਾਂ ਭਵਿੱਖ ਨਹੀਂ ਬਦਲ ਸਕਦੇ ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਹੋ। ਲਾਜ਼ਮੀ ਤੁਹਾਡੀਆਂ ਬਦਲੀਆਂ ਆਦਤਾਂ ਤੁਹਾਡਾ ਭਵਿੱਖ ਬਦਲ ਸਕਦੀਆਂ ਹਨ। ਏ ਪੀ ਜੇ ਕਲਾਮ
--ਮਨੁੱਖ ਨੂੰ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਵੈ ਸੇਵੀ ਕੰਮਾਂ ਲਈ ਅਰਪਣ ਕਰਨਾ ਚਾਹੀਦਾ ਹੈ। ਅਲਬਰਟ ਆਇਨਸਟਾਈਨ
--ਭਰਪੂਰ ਜ਼ਿੰਦਗੀ ਜਿਉਣ ਵਾਲਾ ਮਨੁੱਖ ਕਿਸੇ ਵੀ ਪਲ ਮੌਤ ਦਾ ਸਾਹਮਣਾ ਕਰਨ ਲਈ ਤਿਆਰ ਹੁੰਦਾ ਹੈ। ਅਲਬਰਟ ਆਇਨਸਟਾਈਨ
--74- ਖੂਬਸੂਰਤ ਦੁਨੀਆਂ,ਜ਼ਿੰਦਗੀ -ਮੌਤ
-- ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਚੀਜ ਦੁਨੀਆਂ ਖੁਦ ਹੈ। ਅਲਬਰਟ ਆਈਨਸਟਾਈਨ
--ਸੁਪਨਿਆਂ ਦੇ ਸਾਕਾਰ ਹੋਣ ਤੋਂ ਪਹਿਲਾਂ ਸੁਪਨਿਆਂ ਦਾ ਹੋਣਾ ਜਰੂਰੀ ਹੈ। ਅਲਬਰਟ ਆਈਨਸਟਾਈਨ
--ਹਰ ਪਲ ਮਰਨ ਬਾਰੇ ਚਿੰਤਤ ਮਨੁੱਖ ਲਈ ਜ਼ਿੰਦਗੀ ਕੋਈ ਅਰਥ ਨਹੀਂ ਰਖਦੀ। ਅਲਬਰਟ ਆਈਨਸਟਾਈਨ
--ਜੋ ਮੌਤ ਤੋਂ ਨਹੀਂ ਡਰਦਾ ਉਹ ਜ਼ਿੰਦਗੀ 'ਚ ਸਿਰਫ ਇਕ ਵਾਰ ਮਰਦਾ ਹੈ। ਅਲਬਰਟ ਆਈਨਸਟਾਈਨ
--ਭਰਪੂਰਤਾ ਨਾਲ ਜੀਵੇ ਦਿਨ ਬਾਅਦ ,ਡੂੰਘੀ ਨੀਂਦ ਆਉਂਦੀ ਹੈ । ਅਲਬਰਟ ਆਈਨਸਟਾਈਨ--
--ਜਦੋਂ ਮੈਂ ਚੰਗਾ ਸੋਚਦਾ ਹਾਂ ਤਾਂ ਉਦੋਂ ਚੰਗਾ ਅਨੁਭਵ ਕਰਦਾ ਹਾਂ। ਜਦੋਂ ਮੈਂ ਬੁਰਾ ਸੋਚਦਾ ਹਾਂ ਤਾਂ ਉਦੋਂ ਬੁਰਾ ਅਨੁਭਵ ਕਰਦਾ ਹਾਂ। ਬਸ ਇਹ ਹੀ ਮੇਰਾ ਧਰਮ ਹੈ । ਇਬਰਾਹੀਮ ਲਿੰਕਨ
--ਆਪਣੀ ਪਹਿਲੀ ਜਿੱਤ ਤੋਂ ਬਾਦ ਕਦੇ ਆਰਾਮ ਨਾਲ ਬੈਠੋ ਕਿਉਂਕਿ ਜੇ ਤੁਸੀਂ ਫੇਲ• ਹੋ ਗਏ ਸੈਂਕੜੇ ਬੁੱਲ ਇਹ ਕਹਿਣ ਲਈ ਤਿਆਰ ਬੈਠੇ ਹਨ ਕਿ ਪਹਿਲੀ ਜਿੱਤ ਤਾਂ ਕਿਸਮਤ ਨਾਲ ਹੀ ਮਿਲ ਗਈ ਸੀ। ਏ ਪੀ ਜ ਅਬਦੁਲ ਕਲਾਮ।
--ਮਨੁੱਖ ਕੁਦਰਤੀ ਤੌਰ 'ਤੇ ਲਾਲਚੀ, ਸਵਰਥੀ ਅਤੇ ਵਹਿਸ਼ੀ ਜਾਨਵਰ ਹੈ , ਇਸੇ ਲਈ ਇਸ ਵਾਸਤੇ ਡਰ ਤੇ ਬੰਧਨ ਪੈਦਾ ਕੀਤੇ ਗਏ। ਡਾ: ਫਰਾਇਡ
--75--ਭੁੱਲ ਅਤੇ ਮੁਆਫ਼ੀ-ਗਲਤੀਆਂ
--ਮੁਆਫ਼ੀ ਮੰਗਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਅਸੀਂ ਗਲਤ ਹਾਂ ਤੇ ਦੂਸਰਾ ਸਹੀ ਹੈ ਬਲਕਿ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਸਾਡੇ 'ਚ ਰਿਸ਼ਤੇ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜਿਆਦਾ ਹੈ। ਬਰਨਾਰਡ ਸ਼ਾਹ
-ਗਲਤ ਫ਼ਹਿਮੀਆਂ 'ਚ ਡੁੱਬੇ ਰਹਿਣਾ ,ਗਲਤੀਆਂ ਕਰਨ ਨਾਲੋਂ ਵੀ ਵੱਧ ਖਤਰਨਾਕ ਹੈ। ਜਾਰਜ ਬਰਨਾਰਡ ਸ਼ਾਹ
--ਜੇ ਕਿਸੇ ਭੁੱਲ ਕਾਰਨ ਕੱਲ• ਦਾ ਦਿਨ ਦੁਖ 'ਚ ਬੀਤਿਆ ਹੈ ਤਾਂ ਉਹਨੂੰ ਯਾਦ ਕਰਕੇ ਅੱਜ ਦਿਨ ਬਰਬਾਦ ਨਾ ਕਰੋ । ਸਵਾਮੀ ਵਿਵੇਕਾ ਨੰਦ
-ਕਿਸੇ ਦੀ ਕਰੁਣਾ ਅਤੇ ਪੀੜ ਦੇਖ ਕੇ ਮੋਮ ਵਾਂਗ ਪਿਘਲਣ ਵਾਲਾ ਹਿਰਦਾ ਤਾਂ ਰੱਖੋ ਪਰ ਮੁਸੀਬਤ ਤੇ ਵਿਰੋਧੀ ਥਪੇੜਿਆਂ ਸਮੇਂ ਚਟਾਨ ਵਾਂਗ ਮਜ਼ਬੂਤ ਬਣੇ ਰਹੋ। ਦਰੋਣਾਚਾਰੀਆ
--ਜੇ ਕੋਈ ਤੁਹਾਨੂੰ ਦੇਖ ਕੇ ਦਰਵਾਜਾ ਬੰਦ ਕਰ ਲੈਂਦਾ ਹੈ ਤਾਂ ਉਸਨੂੰ ਅਹਿਸਾਸ ਕਰਵਾ ਦਿਓ ਕਿ ਕੁੰਡੀ ਦਰਵਾਜੇ ਦੇ ਬਾਹਰ ਵੀ ਹੁੰਦੀ ਹੈ। ਚਾਣਕਿਆ
-76- ਨਸ਼ਾ--ਅੰਧਵਿਸ਼ਵਾਸ਼, ਮਸਕਾਰਾਹਟ,ਉਤਰਾ ਚੜਾਅ
--ਨਸ਼ਈ ਦਾ ਚਿਹਰਾ ਤਾਂ ਨਸ਼ਈ ਦੀ ਮਾਂ ਨੂੰ ਵੀ ਚੰਗਾ ਨਹੀਂ ਲਗਦਾ। ਸਿਸਰੋ
--ਨਿਯਮ ਜੇ ਇਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਬ੍ਰਹਿਮੰਡ ਅਸਤ ਵਿਅੱਸਤ ਹੋ ਸਕਦਾ ਹੈ। ਅਲਬਰਟਆਈਨ ਸਟਾਈਨ
--ਜੇ ਤੁਸੀਂ ਕਿਸੇ ਨੂੰ ਧੋਖਾ ਦੇਣ ਵਿਚ ਸਫਲ ਹੋ ਜਾਂਦੇ ਹੋ ਤਾਂ ਇਹ ਨਾ ਸੋਚੋ ਕਿ ਉਹ ਕਿੰਨਾ ਬੇਵਕੂਫ਼ ਸੀ ਬਲਕਿ ਇਹ ਸੋਚੋ ਕਿ ਉਸਨੇ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਸੀ। ਤੁਰਗਨੇਵ
--ਜ਼ਿੰਦਗੀ ਵਿਚ ਉਤਰਾ ਚੜਾਅ ਦਾ ਆਉਣਾ ਬਹੁਤ ਜਰੂਰੀ ਹੈ ਕਿਉਂਕਿ ਈ ਸੀ ਜੀ ਚ ਸਿੱਧੀ ਲਾਈਨ ਦਾ ਆ ਜਾਣਾ ਮੌਤ ਹੈ। -ਨਰਿੰਦਰ ਸਿੰਘ ਕਪੂਰ
-ਅੰਧ ਵਿਸ਼ਵਾਸ਼ ਅਗਿਆਨਤਾ ਦੀ ਕੁੱਖ 'ਚੋਂ ਪੈਦਾ ਹੁੰਦਾ ਹੈ। ਡਾ: ਕਾਵੂਰ
--ਹਰ ਬੰਦੇ ਨੂੰ ਕਈ ਵਾਰ ਦੇਖਣ ਦੀ ਜਰੂਰਤ ਹੈ ਕਿਉਂਕਿ ਹਰ ਆਦਮੀ 'ਚ ਦਸ ਵੀਹ ਆਦਮੀ ਹੁੰਦੇ ਹਨ। ਬਸ਼ੀਰ ਬਦਰ
--ਕੁਝ ਇਸ ਤਰ•ਾਂ ਮੈਂ ਜ਼ਿੰਦਗੀ ਨੂੰ ਆਸਾਨ ਕਰ ਲਿਆ। ਕਿਸੇ ਤੋਂ ਮੁਆਫ਼ੀ ਮੰਗ ਲਈ ਤੇ ਕਿਸੇ ਨੂੰ ਮੁਆਫ਼ ਕਰ ਦਿਤਾ । ਮਿਰਜਾ ਗਾਲਿਬ
--77--ਪੈਸਾ-ਮੁਸੀਬਤਾਂ, ਸਰੀਰ ਤੇ ਆਤਮਾ
----ਹਰ ਥਾਂ ਪੈਸਾ ਕੰਮ ਨਹੀਂ ਆਉਂਦਾ ਪਰ ਕਮਾਈ ਇਜ਼ਤ ਕੰਮ ਆ ਜਾਂਦੀ ਹੈ। ਨਾਨਕ ਸਿੰਘ
--ਮੰਗਲ ਤੇ ਜੀਵਨ ਹੈ ਕਿ ਨਹੀਂ ਇਹ ਚਰਚਾ ਤਾਂ ਬਹੁਤ ਹੋ ਚੁਕੀ ,ਹੁਣ ਇਹ ਚਰਚਾ ਕਰੋ ਕਿ ਜੀਵਨ 'ਚ ਮੰਗਲ ਹੈ ਕਿ ਨਹੀਂ। ਨਰਿੰਦਰ ਸਿੰਘ ਕਪੂਰ
--ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਮੁਸੀਬਤਾਂ ਆਈਆਂ ਪਰ ਮੇਰੇ ਬੁੱਲਾਂ ਨੂੰ ਉਹਨਾਂ ਬਾਰੇ ਕੋਈ ਪਤਾ ਨਹੀਂ, ਉਹ ਸਦਾ ਮੁਸਕਰਾਉਂਦੇ ਰਹੇ। ਚਾਰਲੀ ਚੈਪਲਿਨ
----ਸਰੀਰ ਅਤੇ ਆਤਮਾ ਦੋਵੇਂ ਹੀ ਨਾਸ਼ਵਾਨ ਹਨ। ਦੋਵਾਂ ਨੂੰ ਇਕੱਠਿਆਂ ਕਰਨ ਤੇ ਵੀ ਕੋਈ ਸਦੀਵੀ ਹੋਂਦ ਜਨਮ ਨਹੀਂ ਲੈਂਦੀ। ਸ਼ਹੀਦ ਭਗਤ ਸਿੰਘ
--ਦੁੱਖ ਵੇਲੇ ਉਪਰਾਲੇ, ਸੁੱਖ ਵੇਲੇ ਸੰਭਾਲ ਅਤੇ ਹਰ ਵੇਲੇ ਅਧਿਐਨ ਕਰੋ। ਭਗਤ ਸਿੰਘ
--ਸ਼੍ਰਿਸ਼ਟੀ ਵਿਚ ਨੇਕੀ ਅਤੇ ਬਦੀ ਦੀਆਂ ਤਾਕਤਾਂ ਦਾ ਮਾਨਵੀ ਕਰਨ ਬੇਲੋੜਾ ਅਤੇ ਕੁਢੱਬਾ ਹੈ। ਲਾਲਾ ਹਰਦਿਆਲ
--78-- ਜਮਹੂਰੀਅਤ ,ਕਰਤਵ ,ਪ੍ਰਤਿਭਾ,ਤਜ਼ੱਰਬਾ
--ਜਮਹੂਰੀਅਤ ਤਾਨਾਸ਼ਾਹੀ ਦੇ ਉਲਟ ਹੈ ,ਇਹ ਸਿਰਫ ਹੱਕਾਂ ਦੀ ਮੰਗ ਹੀ ਨਹੀਂ ਕਰਦੀ ਸਗੋਂ ਜਿਮੇਵਾਰੀਆਂ ਵੀ ਪਾਉਂਦੀ ਹੈ।- ਜ਼ੈਨਡਰਾਈਡਨ
--ਕਰਤੱਵ ਦਾ ਪਾਲਣ ਕਰਨ ਵਾਲਾ ਵਿਅੱਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦਾ। ਸਰਦਾਰ ਪਟੇਲ--
-ਪ੍ਰਤਿਭਾ ਦਾ ਅਰਥ ਹੈ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਦੇਣ ਦੀ ਸਮਰੱਥਾ। ਆਲਕਾਟ।
==ਬਹਿਸ ਕਰਨੀ ਤਾਂ ਬਥੇਰਿਆਂ ਨੂੰ ਆਉਂਦੀ ਐ ਪਰ ਗਲਬਾਤ ਕਰਨੀ ਬਹੁਤ ਘਟ ਲੋਕਾਂ ਨੂੰ ਆਉਂਦੀ ਹੈ। ਆਲਕਾਟ
---ਇਤਿਹਾਸ ਉਹਨਾਂ ਇਨਸਾਨਾਂ ਨੂੰ ਸਭ ਤੋਂ ਮਹਾਨ ਦਸਦਾ ਹੈ ਜਿਹਨਾਂ ਨੇ ਸਾਂਝੀ ਖੁਸ਼ੀ ਲਈ ਕੰਮ ਕਰਕੇ ਖੁਦ ਨੂੰ ਉਚਿਆਇਆ ਹੈ। ਕਾਰਲ ਮਾਰਕਸ
ਤਜ਼ੱਰਬਾ ਉਹਨਾਂ ਲੋਕਾਂ ਨੂੰ ਸਭ ਤੋਂ ਖੁਸ਼ ਦਸਦਾ ਹੈ ਜਿਹਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ੀ ਦਿਤੀ ਹੋਵੇ। ਕਾਰਲ ਮਾਰਕਸ
--ਵਿਦਿਆ( ਸਿਖਿਆ) ਸਿਰਫ ਤੱਤਾਂ ਦੀ ਜਾਣਕਾਰੀ ਲਈ ਹੀ ਨਹੀ ਹੁੰਦੀ ਇਹ ਮਨ ਦੀ ਸੋਚ ਦਾ ਦਾਇਰਾ ਵਧਾਉਣ ਲਈ ਹੁੰਦੀ ਹੈ। ਆਈਨਸਟਾਈਨ
-ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਇਸਦਾ ਵਿਖਾਵਾ ਕਰੋ, ਦਸੋ ਨਾ।ਜੇ ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ ਤਾਂ ਦੱਸੋ ,ਇਸਦਾ ਵਿਖਾਵਾ ਨਾ ਕਰੋ। ਇਬਰਾਹੀਮ ਲਿੰਕਨ।
--79--ਡਰ ,ਲਾਲਸਾ ,ਚੰਗਿਆਈ
--ਜੋ ਖਾਹ ਮਖਾਹ ਤੁਹਾਡੀ ਬੁਰਾਈ ਕਰੇ ਉਸਨੂੰ ਆਪਣੀ ਚੰਗਿਆਈ ਨਾਲ ਸ਼ਰਮਿੰਦਾ ਕਰ ਦਿਓ। ਫਾਰਸੀ ਕਹਾਵਤ
--ਓ ਸੱਪ ਤੂੰ ਸੱਭਿਆ ਤਾਂ ਹੋਇਆ ਨਹੀਂ,ਨਾ ਤੈਨੂੰ ਸ਼ਹਿਰ 'ਚ ਬਸਨਾ ਆਇਆ ,ਫਿਰ ਤੂੰ ਇਹ ਜ਼ਹਿਰ ਕਿਥੋਂ ਲਿਆਇਆ। ਅਗੇਯ
--ਜੇ ਕੁੱਤਿਆਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਉਹਨਾਂ ਦੀ ਤੁਲਨਾ ਬੰਦਿਆਂ ਨਾਲ ਕਰਦੇ ਹਨ ਤਾਂ ਉਹ ਸਾਨੂੰ ਪਾੜ ਕੇ ਖਾ ਜਾਣ। ਰਜਿੰਦਰ ਸਿੰਘ ਬੇਦੀ
--ਸ਼ੀਸ਼ੇ ਨਾਲ ਗੁੱਸੇ ਤਾਂ ਹੋ ਗਏ ਪਰ ਆਪਣਾ ਚਿਹਰਾ ਨਾ ਬਦਲ ਸਕੇ। ਨਿਦਾ ਫਾਜ਼ਲੀ
--ਡਰ ਜਾਂ ਲਾਲਸਾ ਕਰਕੇ ਚੰਗੇ ਕੰਮ ਕਰਨ ਵਾਲਾ ਮਨੁੱਖ ਚੰਗਿਆਈ ਤੇ ਮੂਲ ਤੋਂ ਕੋਹਾਂ ਦੂਰ ਹੁੰਦਾ ਹੈ।
--ਮਹਾਨਤਾ ਦਾ ਮੁੱਲ ਜ਼ਿੰਮੇਵਾਰੀ ਰਾਹੀਂ ਅਦਾ ਹੁੰਦਾ ਹੈ।
--80--ਸਫਲਤਾ ,ਨੇਕੀ,ਧਰਮ, ਦੁਨੀਆਂ ,ਰੱਬ ,ਕੁਦਰਤ
--ਮੈਨੂੰ ਸਫਲਤਾ ਦੀ ਕੁੰਜੀ ਬਾਰੇ ਪਤਾ ਨਹੀਂ ਪਰ ਹਾਰਾਂ ਦੀ ਕੁੰਜੀ ਹਰੇਕ ਨੂੰ ਖੁਸ਼ ਕਰਨ 'ਚ ਹੈ। ਰਾਬਰਟ ਸਟੀਵਨਸਨ
--ਕਿਸੇ ਵੀ ਦਿਨ ਦਾ ਮੁਲ ਇਸ ਵਿਚ ਨਹੀਂ ਕਿ ਤੁਸੀਂ ਕੀ ਕੱਟਿਆ ਹੈ, ਬਲਕਿ ਇਸ ਵਿਚ ਹੈ ਕਿ ਤੁਸੀਂ ਕੀ ਬੀਜਿਆ ਹੈ। ਰਾਬਰਟ ਸਟੀਵਨਸਨ
= ਜਿਸ ਘਰ ਦੀਆਂ ਛੱਤਾਂ ਚਿਉਂਦੀਆਂ ਹੋਣ , ਉਸ ਘਰ ਦੇ ਫਰਸ਼ ਨੂੰ ਸਾਫ ਨਹੀਂ ਰੱਖਿਆ ਜਾ ਸਕਦਾ। ਲਿਊ ਟਾਲਸਟਾਏ
-ਪ੍ਰਸਿਧ ਹੋਣ ਦੀ ਬਜਾਏ , ਇਮਾਨਦਾਰ ਹੋਣਾ ਜਿਆਦਾ ਬਿਹਤਰ ਹੈ। ਲਿਊ ਟਾਲਸਟਾਏ
--ਸਿਰਫ ਨੇਕ ਬਨਣਾ ਹੀ ਕਾਫੀ ਨਹੀਂ, ਇਹ ਯਕੀਨੀ ਬਨਾਉਣ ਦੀ ਜਰੂਰਤ ਹੈ ਕਿ ਤੁਹਾਡੀ ਨੇਕੀ ਕਦੇ ਵੀ ਬਦੀ ਦੇ ਹੱਕ 'ਚ ਨਾ ਭੁੱਗਤੇ। ਮੈਕਸਿਮ ਗੋਰਕੀ
--ਧਰਮ ਗਰੀਬਾਂ ਤੋਂ ਅਮੀਰਾਂ ਨੂੰ ਬਚਾਉਣ ਦਾ ਸਭ ਤੋਂ ਵਧੀਆ ਸਾਧਨ ਹੈ। ਨੈਪੋਲੀਅਨ ਬੋਨਾਪਾਰਟ
--ਸਾਰਾ ਬ੍ਰਹਿਮੰਡ ਹੀ ਮੇਰੀ ਮਾਤਭੂਮੀ ਹੈ। ਕਲਪਨਾ ਚਾਵਲਾ
---ਧਰਮ ਇਕ ਉਹ ਭੀੜਾ ਜਿਹਾ ਝੱਗਾ ਹੈ ਜੋ ਮੈਂ ਬਚਪਨ ਵਿਚ ਪਾਇਆ ਕਰਦਾ ਸਾਂ ਪਰ ਹੁਣ ਉਹ ਮੇਰੇ ਮੇਚ ਨਹੀਂ ਆਉਂਦਾ। ਅਮਰਦੀਪ ਗਿੱਲ
-- -ਸਿਆਣਾ ਬੰਦਾ ਜਦੋਂ ਚੰਦ ਵਲ ਉਂਗਲ ਕਰਦਾ ਹੈ ਤਾਂ ਮੂਰਖ ਉਸਦੀ ਉਂਗਲ ਵਲ ਦੇਖਦਾ ਹੈ। ਚੀਨੀ ਕਹਾਵਤ
-ਮੌਤ ਦੁਨਿਆਵੀ ਔਖਿਆਈਆਂ ਤੋਂ ਛੁਟਕਾਰਾ ਪਾਉਣ ਦਾ ਸਾਧਨ ਨਹੀਂ ਹੋਣੀ ਚਾਹੀਦੀ। ਭਗਤ ਸਿੰਘ
-ਆਪਣੀਆਂ ਰੋਜ ਮਰ•ਾ ਦੀਆਂ ਸੋਚਾਂ ਨੂੰ ਨਿਖਾਰਦਾ ਰਹਿਣਾ ਹੀ ਵਿਗਿਆਨ ਹੈ। ਆਈਨਸਟਾਈਨ
-ਜੇ ਤੁਸੀਂ ਇਕ ਵਰ•ੇ ਲਈ ਸੋਚਦੇ ਹੋ ਤਾਂ ਬੀਜ ਬੀਜੋ,ਜੇ ਦਹਾਕੇ ਲਈ ਸੋਚਦੇ ਹੋ ਤਾਂ ਰੁੱਖ ਲਗਾਓ, ਜੇ ਸਦੀ ਲਈ ਸੋਚਦੇ ਹੋ ਤਾਂ ਲੋਕਾਂ ਨੂੰ ਸਿਖਿਅਤ ਕਰੋ। ਕਨਫਿਊਸ਼ਸ਼
--ਇਹ ਸਾਰੀ ਸ਼੍ਰਿਸ਼ਟੀ ਚਾਰ ਮੁਢਲੇ ਨਿਯਮਾ ਗਰੂਰਤਾ ਆਕਰਸ਼ਣ ਬਲ,ਬਿਜਲੀ ਚੁੰਬਕੀ ਬਲ, ਤਾਕਤਵਰ ਨਿਊਕਲੀ ਬਲ ਅਤੇ ਕਮਜੋ ਨਿਊਕਲੀ ਬਲ ਅਨੁਸਾਰ ਹੀ ਚਲ ਰਹੀ ਹੈ। ਸਟੀਫਨ ਹਾਕਿੰਗ
--ਨਾ ਸਪਨਾ ਨਾ ਕੋਈ ਹਵਾਈ ਹੈ ਦੁਨੀਆਂ। ਹਕੀਕਤ ਹੈ ਦੁਨੀਆਂ,ਸਚਾਈ ਹੈ ਦੁਨੀਆਂ । ਬਾਵਾ ਬਲਵੰਤ
---ਦੁਨੀਆਂ ਨੂੰ ਬਣਾਉਣ ਵਾਲਾ ਕੋਈ ਰੱਬ ਨਹੀਂ , ਇਹ ਕੁਦਰਤੀ ਨਿਯਮਾਂ ਤਹਿਤ ਹੋਂਦ ਵਿਚ ਆਈ। ਸਟੀਫ਼ਨ ਹਾਕਿੰਗ
--81--ਧਰਮ ਤੇ ਰਾਜਨੀਤੀ ਦਾ ਵਪਾਰ, ਅਗਿਆਨਤਾ
--ਅਧੁਨਿਕ ਭਾਰਤ ਅੰਦਰ ਇਹ ਤਹਿ ਕਰਨਾ ਮੁਸ਼ਕਿਲ ਹੈ ਕਿ ਧਰਮ ਵੱਡਾ ਵਪਾਰ ਹੈ ਕਿ ਰਾਜਨੀਤੀ । ਪਰੰਤੂ ਦੋਹਾਂ ਵਪਾਰਾਂ 'ਚ ਪੈਸਾ ਸਮਗਲਿੰਗ ਨਾਲੋਂ ਵੀ ਜਿਆਦਾ ਹੈ। ਅੱਜ ਜਿਸਨੂੰ ਵੀ ਦੇਖੋ ਉਹ ਧਰਮ ਜਾਂ ਰਾਜਨੀਤੀ 'ਚ ਆਉਣ ਲਈ ਕਾਹਲਾ ਹੈ। ਰਾਹੀ ਮਸੂਮ ਰਜਾ
-ਜਿਥੇ ਗਿਆਨ ਹੈ, ਉਥੇ ਧਰਮ ਹੈ ਅਤੇ ਜਿਥੇ ਝੂਠ ਹੈ ਉਥੇ ਪਾਪ -ਕਬੀਰ
--ਅਗਿਆਨਤਾ ਉਹ ਜਮੀਨ ਹੈ ਜਿਥੇ ਕਰਾਮਾਤਾਂ 'ਚ ਯਕੀਨ ਉਗਦਾ ਹੈ। ਇੰਗਰਸੋਲ
-ਜਿੰਨਾ ਚਿਰ ਅਸਮਾਨਾ 'ਤੇ ਸਾਡਾ ਮਾਲਕ ਜਿਉਂਦਾ ਹੈ ,ਓਨਾ ਚਿਰ ਅਸੀਂ ਗੁਲਾਮ ਬਣੇ ਰਹਾਂਗੇ। ਬਾਕੁਨਿਨ
--ਅਗਿਆਤ ਨੂੰ ਗਿਆਤ ਨਾਲ ਸਮਝਣਾਂ ਤਰਕਸ਼ੀਲ ਅਮਲ ਹੈ ਅਤੇ ਗਿਆਤ ਨੂੰ ਅਗਿਆਤ ਨਾਲ ਸਮਝਣਾ ਅਧਿਆਤਮਿਕ ਪਾਗਲਪਨ ਹੈ। ਡੇਵਿਡ ਬਰੁਕਸ
--ਤੁਸੀਂ ਮਨੁੱਖ ਨੂੰ ਮਾਰ ਸਕਦੇ ਹੋ ਪਰ ਉਸਦੇ ਵਿਚਾਰਾਂ ਦਾ ਕਤਲ ਨਹੀਂ ਕਰ ਸਕਦੇ। ਭਗਤ ਸਿੰਘ
-ਜੋ ਸਭ ਤੋਂ ਵੱਧ ਧਨਵਾਨ ਹੈ ਉਹ ਸਭ ਤੋਂ ਘਟ ਸੰਤੁਸ਼ਟ ਹੈ ਕਿਉਂਕਿ ਸੰਤੁਸ਼ਟੀ ਪਰਕਿਰਤੀ ਦੀ ਦੇਣ ਹੈ। ਐਰਿਕ ਐਸ਼ਲੀ
--ਸ਼ੰਕੇ ਪੈਦਾ ਕਰਨ ਨਾਲ ਦਾਰਸ਼ਨਿਕ ਪੈਦਾ ਹੁੰਦੇ ਹਨ ਅਤੇ ਸ਼ਰਧਾ ਵਿਹਲੜ ਸੰਤਾਂ ਨੂੰ ਜਨਮ ਦਿੰਦੀ ਹੈ। ਐਰਿਕ ਐਸ਼ਲੀ
--ਜੇ ਮੈਂ ਮਰ ਗਿਆ ਤਾਂ ਖੜ•ੇ ਹੋ ਕੇ ਅਰਦਾਸ ਨਾ ਕਰਿਓ ,ਕਿਸੇ ਡਾਕਟਰ ਨੂੰ ਅਵਾਜ ਮਾਰ ਲਿਓ। ਐਰਿਕ ਐਸ਼ਲੀ
--82- ਕਾਮਯਾਬੀ, ਦੋਸਤ , ਦੁਸ਼ਮਣ--ਆਲਾ ਦੁਆਲਾ
--ਕਾਮਯਾਬ ਹੋਣ ਲਈ ਚੰਗੇ ਦੋਸਤਾਂ ਦੀ ਜਰੂਰਤ ਹੁੰਦੀ ਹੈ ਅਤੇ ਹੋਰ ਜਿਆਦਾ ਕਾਮਯਾਬ ਹੋਣ ਲਈ ਵਧੀਆ ਦੁਸ਼ਮਣ ਚਾਹੀਦੇ ਹਨ। ਚਾਣਕਯ
--ਆਪਣੇ ਮਿੱਤਰਾਂ ਨੂੰ ਜੇ ਬੁਰਾ ਭਲਾ ਕਹਿਣਾ ਹੋਵੇ ਤਾਂ ਇਕਾਂਤ ਵਿਚ ਕਹੋ। ਜੇ ਪਰਸੰਸਾ ਕਰਨੀ ਹੋਵੇ ਤਾਂ ਸਾਰਿਆਂ ਦੇ ਸਾਹਮਣੇ ਕਰੋ। ਸਾਇਰਸ
--ਮਨੁੱਖ ਦੇ ਮੌਜੂਦਾ ਜੀਵਨ ਵਿਚ ਸੁੱਖ ਦੁੱਖ ਅਤੇ ਅਮੀਰੀ ਗਰੀਬੀ ਸਿਰਫ ਹਾਲਾਤ ਦਾ ਨਤੀਜਾ ਹਨ। ਮਹਾਤਮਾ ਬੁੱਧ
--ਵਰਤਮਾਨ ਵਲੋਂ ਮੂੰਹ ਮੋੜ ਕੇ ਮਨੁੱਖ ਸਭ ਕੁਝ ਗੁਆ ਲੈਂਦਾ ਹੈ। ਸ਼ਿਲਰ
--ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਜਿੰਨਾ ਮਰਜੀ ਚੰਗਾ ਵਿਹਾਰ ਕਰ ਲਓ ਪਰ ਉਹ ਤੁਹਾਨੂੰ ਆਪਣੀ' ਨੀਅਤ' ਅਤੇ 'ਜਰੂਰਤ ' ਦੇ ਹਿਸਾਬ ਨਾਲ ਹੀ ਵਰਤਣਗੇ। ਸਿਟੀ ਵਿਲੇਜ਼ਰ
--ਆਪਣੀ ਸੂਝ ਬੂਝ ਅਤੇ ਪਹਿਲ ਕਦਮੀ 'ਤੇ ਟੇਕ ਰੱਖੋ। ਗੈਟੇ
--ਅਤਿਅੰਤ ਮਹੱਤਵ ਪੂਰਨ ਚੀਜਾਂ ਨੂੰ ਬੇਲੋੜੀਆਂ ਤੇ ਚੀਜਾਂ ਦੇ ਰਹਿਮੋ ਕਰਮ ਤੇ ਛੱਡਣਾ ਚਾਹੀਦਾ। ਗੋਇਟੇ
--83--ਇਨਕਲਾਬ ,ਸੰਕਟ--ਮੌਤ ਦਾ ਡਰ
--ਡੁਬਦੇ ਹੋਏ ਸੂਰਜ ਨੇ ਪੁੱਛਿਆ ਕਈ ਹੈ ਜੋ ਮੇਰੀ ਜਗ•ਾ ਲੈ ਸੈ ਸਕੇ? ਨਿੱਕੇ ਦੀਵੇ ਨੇ ਕਿਹਾ ' ਮੈਂ ਕਸ਼ਿਸ਼ ਕਰਾਂਗਾ। ਰਵਿੰਦਰ ਨਾਥ ਟੈਗੋਰ
--ਵਿਅੱਕਤੀਆਂ ਦੇ ਨਿਸੱਤੇ ਹੋਣ ਨੂੰ ਮੈਂ ਸਰਮਾਏਦਾਰੀ ਦੀ ਸਭ ਤੋਂ ਭੈੜੀ ਬੁਰਾਈ ਸਮਝਦਾ ਹਾਂ। ਆਈਨਸਟਾਈਨ।
--ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਚੇਤਨ ਆਤਮਾ ਦਾ ਕੋਈ ਵਜੂਦ ਨਹੀਂ, ਅਸੀਂ ਕੁਦਰਤ 'ਚ ਵਿਸ਼ਵਾਸ਼ ਕਰਦੇ ਹਾਂ। ਸਮੁੱਚੇ ਗਤੀਸ਼ੀਲ ਅੰਦੋਲਨ ਦਾ ਆਪਣੇ ਹਿਤਾਂ ਲਈ ਕੁਦਰਤ Àਪਰ ਜਿੱਤ ਹਾਸਿਲ ਕਰਲਾ ਜਰੂਰੀ ਹੈ। ਭਗਤ ਸਿੰਘ
--ਧਰਮ ਪ੍ਰਚਾਰਕ ਮੌਤ ਦੀਆਂ ਗੱਲਾਂ ਕਰਕੇ, ਲੋਕਾਂ ਨੂੰ ਡਰਾ ਕੇ ਅਤੇ ਮਰਨ ਉਪਰੰਤ ਮਿਲਣ ਵਾਲੇ ਸੁੱਖ ਅਤੇ ਸਜ਼ਾਵਾਂ ਦੀਆਂ ਕਲਪਿਤ ਕਹਾਣੀਆਂ ਸੁਣਾ ਕੇ ਲੋਕਾਂ ਦੀ ਲੁੱਟ ਕਰਦੇ ਹਨ। ਡਾ: ਕਵੂਰ
--ਤਘਰਾਂ ਦੇ ਨਾਮ ਸਨ, ਨਾਵਾਂ ਦੇ ਨਾਲ ਅਹੁਦੇ ਸਨ ,ਬਹੁਤ ਤਲਾਸ਼ ਕੀਤੀ ਪਰ ਕੋਈ ਆਦਮੀ ਨਹੀਂ ਮਿਲਿਆ। ਡਾ: ਬਸ਼ੀਰ ਬਦਰ
ਸੰਕਟ,ਔਕੜਾਂ ਅਤੇ ਮੁਸੀਬਤਾਂ ਮਨੁੱਖ ਦੀ ਅਜ਼ਮਾਇਸ਼ ਦਾ ਸਮਾਂ ਹੁੰਦੀਆਂ ਹਨ। ਥਾਮਸਮੇਨ
--ਜਦੋਂ ਕਿਸੇ ਵਿਚਾਰ ,ਤਬਦੀਲੀ ਜਾਂ ਇਨਕਲਾਬ ਦਾ ਸਮਾਂ ਆ ਜਾਵੇ ਤਾਂ ਉਸਨੂੰ ਫੌਜਾਂ ਵੀ ਨਹੀਂ ਰੋਕ ਸਕਦੀਆਂ। ਵਿਕਟਰ ਹਿਊਗੋ
--84-ਸਮਾਜਿਕ ਸੜਿਹਾਂਦ,ਪਾਖੰਡ
--ਹਰ ਝੱਖੜ, ਹਨੇਰੀ ਪਿੱਛੋਂ ਚਾਨਣ ਦਾ ਸੂਰਜ ਚੜ•ਦਾ ਹੈ। ਐਮਰਸਨ
--ਸੰਕਟ ਸਮੇਂ ਧੀਰਜ ਕਰਨਾ ਅੱਧੀ ਲੜਾਈ ਜਿਤਣ ਦੇ ਬਰਾਬਰ ਹੈ। ਅਫ਼ਲਾਤੂਨ
--ਸਮਾਜੀ ਸੜਿਹਾਂਦ, ਜਵਾਬਾਂ ਦੀ ਅਣਹੋਂਦ 'ਚੋਂ ਨਹੀਂ ਸਗੋਂ ਸਵਾਲ ਨਾ ਪੁੱਛਣ ਕਾਰਨ ਪੈਦਾ ਹੁੰਦੀ ਹੈ। ਐਰਕ ਹੌਫ਼ਰ
--ਇਨਕਲਾਬ ਕੋਈ ਮਾਯੂਸੀ 'ਚੋਂ ਪੈਦਾ ਹੋਇਆ ਫਲਸਫਾ ਨਹੀਂ, ਨਾ ਹੀ ਸਿਰਲੱਥਿਆਂ ਦਾ ਕੋਈ ਸਿਧਾਂਤ ਹੈ, ਇਹ ਤਾਂ ਨਵੇਂ ਅਤੇ ਪੁਰਾਣੇ ਜੀਵਨ ,ਰੌਸ਼ਨੀ ਅਤੇ ਹਨੇਰੇ ਦੀ ਅੰਦਰੂਨੀ ਟੱਕਰ ਦਾ ਪ੍ਰਗਟਾਵਾ ਹੈ। ਭਗਤ ਸਿੰਘ
-ਜਿਹੜਾ ਇਨਸਾਨ ਰੱਬੀ ਸ਼ਕਤੀ ਦਾ ਮਾਲਕ ਹੋਣ ਦਾ ਪਾਖੰਡ ਕਰਦਾ ਹੈ ,ਉਹ ਜਾਂ ਤਾਂ ਦਿਮਾਗੀ ਗੜਬੜ ਦਾ ਸ਼ਿਕਾਰ ਹੈ ਜਾਂ ਫ਼ਰੇਬੀ । ਡਾ ਕਾਵੂਰ
--ਰੱਬ ਮਨੁੱਖ ਦੀ ਕਲਪਨਾ ਮਾਤਰ ਹੈ। ਜਿਸਦਾ ਜਨਮ ਜ਼ਿੰਦਗੀ ਦੀ ਕੰਗਾਲੀ ਅਤੇ ਮਨੁੱਖ ਦੀ ਇਸ ਭਾਵਨਾ 'ਚੋਂ ਪੈਦਾ ਹੋਇਆ ਹੈ ਕਿ ਉਸਦਾ ਜੀਵਨ ਸੁਖੀ ,ਸਵੱਛ ਅਤੇ ਸੁੰਦਰ ਹੋਵੇ। ਮੈਕਸਿਮ ਗੋਰਕੀ
--ਫਰੀਦਾ ਦੁਨੀਆਂ ਵਿਚ ਕਰ ਇੰਜ ਦਾ ਬਹਿਣ ਖਲੋਣ, ਕੋਲ ਹੋਵੇ ਤਾਂ ਹੱਸਣ ਲੋਕ ਤੁਰ ਜਾਵੇਂ ਤਾਂ ਰੋਣ । ਸ਼ੇਖ ਫਰੀਦ
--85-ਰਾਜਾ ਪਰਜਾ, ਭਰੋਸਾ-ਸਿਆਣਪ
--ਬੁਰੇ ਰਾਜੇ ਦੇ ਰਾਜ 'ਚ ਨਾ ਜੰਤਾ ਸੁਖੀ ਹੋਵੇਗੀ ਅਤੇ ਨਾ ਹੀ ਜੰਤਾ ਦਾ ਭਲਾ ਹੋਵੇਗਾ। ਬੁਰੇ ਰਾਜੇ ਤੋਂ ਬਿਹਤਰ ਹੈ ਕਿ ਰਾਜਾ ਨਾ ਹੀ ਹੋਵੇ। ਚਾਣਕਯ
-ਜੇ ਕੋਈ ਤੁਹਾਡੇ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈ ਤਾਂ ਉਸਨੂੰ ਇਹ ਮਹਿਸੂਸ ਨਾ ਹੋਣ ਦਿਓ ਕਿ ਉਹ ਅੰਨ•ਾ ਹੈ। ਸਵਾਮੀ ਵਿਵੇਕਾ ਨੰਦ
--ਆਪਣੇ ਆਪ ਵਿਚ ਬਹੁਤ ਕਮੀਆਂ ਹੋਣ ਦੇ ਬਾਵਜੂਦ ਜੇ ਮੈਂ ਆਪਣੇ ਆਪ ਨਾਲ ਪਿਆਰ ਕਰ ਸਕਦਾ ਹਾਂ ਤਾਂ ਫਿਰ ਦੂਸਰਿਆਂ ਵਿਚ ਮੈਥੋਂ ਘਟ ਕਮੀਆਂ ਹੋਣ 'ਤੇ ਮੈਂ ਉਹਨਾਂ ਨਾਲ ਨਫ਼ਰਤ ਕਿਵੇਂ ਕਰ ਸਕਦਾ ਹਾਂ। ਸਵਾਮੀ ਵਿਵੇਕਾਨੰਦ
--ਚੰਗੇ ਲੋਕ ਸਿਰਫ ਆਪਣੇ ਕਰਮਾਂ ਨਾਲ ਪਹਿਚਾਣੇ ਜਾਂਦੇ ਐ ਕਿਉਂਕਿ ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਐ। ਸਿਟੀ ਬਲੇਅਰ
--ਕਹਿੰਦੇ ਨੇ ਸ਼ਬਦਾਂ ਦੇ ਦੰਦ ਨਹੀਂ ਹੁੰਦੇ ਪਰ ਸ਼ਬਦ ਕਟਦੇ ਨੇ ਤਾਂ ਜਖ਼ਮ ਐਨੇ ਡੂੰਘੇ ਹੋ ਜਾਂਦੇ ਐ ਕਿ ਜ਼ਿੰਦਗੀ ਖਤਮ ਹੋ ਜਾਂਦੀ ਐ ਪਰ ਇਹ ਜ਼ਖ਼ਮ ਨਹੀਂ ਭਰਦੇ। ਸਿਟੀ ਬਲੇਅਰ
--ਈਸ਼ਵਰ ਚਿਤਰ 'ਚ ਨਹੀਂ,ਚਰਿਤਰ 'ਚ ਵਸਦਾ ਹੈ। ਆਪਣੀ ਆਤਮਾ ਨੂੰ ਮੰਦਰ ਬਣਾਓ। ਚਾਣਕਯ
--ਅਪਮਾਨ ਤੇ ਕੌੜੀ ਦਵਾ ਦੀਆਂ ਗੋਲੀਆਂ ਨਿਗਲ ਜਾਣ ਵਾਸਤੇ ਹੁੰਦੀਆਂ ਨੇ ਮੂੰਹ 'ਚ ਰੱਖ ਕੇ ਚੂਸਣ ਵਾਸਤੇ ਨਹੀਂ। ਸਿਟੀ ਬਲੇਅਰ
--ਸਿਆਣਪ ਅਤੇ ਪੜ•ਣ ਦੁਆਰਾ ਆਦਮੀ ਮੱਤ ਸਿੱਖ ਲੈਂਦਾ ਹੈ ਅਤੇ ਸਿਆਣਪ ਦੇ ਰਾਹੀਂ ਉਹ ਖੈਰਾਤ ਵੰਡਦਾ ਹੈ । ਗੁਰੂ ਨਾਨਕ ਦੇਵ
-86-ਕਰਮਸ਼ੀਲ- ਚਰਿਤਰ-ਸਚਾਈ ਦਾ ਰਾਹ
--ਤੁਸੀਂ ਮੇਰੇ ਪਾਸ ਹੁੰਦੇ ਹੋ ਮਹਿਰਮ ਜਦ ਕੋਈ ਦੂਸਰਾ ਨਹੀਂ ਹੁੰਦਾ। ਮੋਮਿਨ
--ਕੁਝ ਵੀ ਸ਼ੁਭ ਜਾਂ ਅਸ਼ੁਭ ਨਹੀਂ , ਇਹ ਸਾਡਾ ਨਜ਼ਰੀਆ ਹੈ ਜੋ ਚੀਜ ਨੂੰ ਸ਼ੁਭ ਜਾਂ ਅਸ਼ੁਭ ਬਣਾ ਦਿੰਦਾ ਹੈ। ਸੇਕਸ਼ਪੀਅਰ
--ਸਾਨੂੰ ਕਰਮਸ਼ੀਲ ਅਤੇ ਚਰਿਤਰਵਾਨ ਬਣਨਾ ਚਾਹੀਦਾ ਹੈ। ਨਪੋਲੀਅਨ
--ਜਿਸਨੂੰ ਇਹ ਪਤਾ ਨਹੀਂ ਕਿ ਚੁੱਪ ਕਿਵੇਂ ਰਹਿਣਾ ਹੈ, ਉਸਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਬੋਲਣਾ ਕਿਵੇਂ ਐ। ਆਸ਼ੋ ਨੀਅਸ
--ਇਨਸਾਨ ਜ਼ਿੰਦਗੀ ਚ ਗਲਤੀਆਂ ਕਰਕੇ ਓਨਾ ਦੁਖੀ ਨਹੀਂ ਹੁੰਦਾ ਜਿੰਨਾ ਉਹਨਾਂ ਗਲਤੀਆਂ ਬਾਰੇ ਦੁਬਾਰਾ ਸੋਚ ਕੇ ਹੁੰਦਾ ਹੈ। ਓਸ਼ੋ
--ਅਗਰ ਤੁਹਾਨੂੰ ਖੁਦ 'ਤੇ ਭਰੋਸਾ ਨਹੀਂ ਤਾਂ 33 ਕਰੋੜ ਦੇਵਤਿਆਂ 'ਤੇ ਵੀ ਭਰੋਸਾ ਕਰਨ ਦਾ ਕੋਈ ਫਾਇਦਾ ਨਹੀਂ। ਸਵਾਮੀ ਵਿਵੇਕਾ ਨੰਦ
--ਸਚਾਈ ਦੇ ਰਾਹ 'ਤੇ ਚਲਣ ਦਾ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਰਸਤੇ 'ਤੇ ਬਹੁਤੀ ਭੀੜ ਨਹੀਂ ਹੁੰਦੀ। ਵਾਲਟੇਅਰ
--ਝੂਠ ਦੇ ਰਸਤੇ ਜਿਆਦਾ ਭੀੜ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਵਾਲਟੇਅਰ
--87-ਪਰਸੰਨਤਾ -ਮਨੋਰਥ-ਨੁਕਤਾ ਨਿਗਾਹ
--ਮੈਂ ਹਰ ਵਕਤ ਪਰਸੰਨਚਿਤ ਰਹਿੰਦਾ ਹਾਂ। ਕਿਉਂ? ਕਿਉਂਕਿ ਮੈਂ ਕਿਸੇ ਤੋਂ ਕੋਈ ਆਸ ਨਹੀ ਰਖਦਾ। ਕਿਸੇ ਦਾ ਸਹਾਰਾ ਤਕਣਾਂ ਦਿਲ ਦੁਖਾਉਂਦਾ ਹੈ। ਸੇਕਸ਼ਪੀਅਰ
---ਸ਼ਹਿਰੀਆਂ ਦੇ ਅਮਨਪਸੰਦ ਤਾਲਮੇਲ ਨਾਲ ਹੀ ਦੁਵੱਲਾ ਵਿਸ਼ਵਾਸ਼ ਪੈਦਾ ਹੋ ਸਕਦਾ ਹੈ ਜਦੋਂ ਕਿ ਪੁਲਿਸ ਤੇ ਅਦਾਲਤਾਂ ਦੀ ਭੂਮਿਕਾ ਦੂਜੇ ਨੰਬਰ 'ਤੇ ਹੈ। ਆਈਨਸਟਾਈਨ
--ਸਾਡਾ ਮਨੋਰਥ ਨੌਜਵਾਨਾਂ 'ਚ ਜ਼ਿੰਦਗੀ ਲਈ ਵਿਸ਼ਵਾਸ਼ ਅਤੇ ਲੋਕਾਂ ਲਈ ਮੁਹੱਬਤ ਪੈਦਾ ਕਰਨਾ ਹੈ। ਮੈਕਸਿਮ ਗੋਰਕੀ
--ਲਗਾ ਕੇ ਰੁਖ ਗਮਲੇ ਵਿਚ, ਅਤੇ ਉਹਨਾਂ ਦੀ ਛਾਵੇਂ ਬੈਠ ਕੇ, ਕੋਈ ਧੁੱਪ ਤੋਂ ਬਚ ਜਾਵੇ, ਇਹ ਨਹੀਂ ਹੋ ਸਕਦਾ। ਅਮਰਜੀਤ ਢਿੱਲੋਂ
--ਅੱਖਾਂ ਹੁੰਦਿਆਂ ਵੀ ਸਪਸ਼ਟ ਨੁਕਤਾ ਨਿਗਾਹ ਦਾ ਨਾ ਹੋਣਾ ,ਅੰਨ•ੇ ਹੋਣ ਦੀ ਨਿਸ਼ਾਨੀ ਹੈ। ਸ਼ਹੀਦ ਭਗਤ ਸਿੰਘ
--ਸਾਡੇ ਪਾਸ ਸਿਰਫ ਆਪਣਾ ਨਜ਼ਰੀਆ ਹੀ ਤਾਂ ਹੈ , ਫਿਰ ਅਸੀਂ ਦੁਨੀਆਂ ਨੂੰ ਉਸਦੀ ਨਜ਼ਰ ਨਾਲ ਕਿਉਂ ਦੇਖੀਏ। ਸਾਹਿਰ ਲੁਧਿਆਣਵੀ
--ਸਾਡਾ ਮਨੋਰਥ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ,ਸਗੋਂ ਭਾਵਨਾਵਾਂ ਲਈ ਠੋਸ ਆਧਾਰ ਮੁਹੱਈਆ ਕਰਨਾ ਹੈ। ਡਾ: ਇਬਰਾਹੀਮ ਟੀ ਕਾਵੂਰ
--88--ਸਬੰਧ--ਜ਼ਿੰਦਗੀ ਦੇ ਸਫੇ-ਅਪਣਾਪਨ
--ਜਦੋਂ ਜਾਣ ਪਹਿਚਾਣ ਬੋਝ ਜਾਏ ਅਤੇ ਸਬੰਧ ਰੋਗ ਬਣ ਜਾਣ ਤਾਂ ਇਹਨਾਂ ਨੂੰ ਇਕ ਖੂਬਸੂਰਤ ਜਿਹਾ ਮੋੜ ਦੇ ਕੇ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ। ਸਾਹਿਰ ਲੁਧਿਆਣਵੀ
--ਕੁਝ ਲੋਕ ਹਮੇਸ਼ਾ ਤੁਹਾਡੇ ਰਾਹਾਂ' ਚ ਪੱਥਰ ਸੁਟਦੇ ਰਹਿੰਦੇ ਹਨ। ਇਹ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ ਇਹਨਾਂ ਪੱਥਰਾਂ ਦੀ ਕੰਧ ਬਣਾਉਣੀ ਹੈ ਕਿ ਪੁਲ--। ਅਫ਼ਲਾਤੂਨ
--ਕਿਸੇ 'ਤੇ ਜੋਰ ਨਾ ਪਾਓ ਕਿ ਉਹ ਤੁਹਾਡੀ ਜ਼ਿੰਦਗੀ 'ਚ ਰਹੇ, ਜੇ ਉਹ ਤੁਹਾਡੀ ਜ਼ਿੰਦਗੀ 'ਚ ਰਹਿਣਾ ਚਾਹੁੰਦੇ ਹਨ ਤਾਂ ਯਕੀਨਨ ਰਹਿਣਗੇ ਹੀ।--ਫੈਜ਼ ਅਹਿਮਦ ਫੈਜ਼
--ਹਰ ਇਨਸਾਨ ਦਾ ਆਪਣਾ ਸੱਚ ਹੁੰਦਾ ਹੈ। ਇਹ ਉਸ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਥੇ ਖੜ•ਾ ਹੈ ਅਤੇ ਕਿਸਤਰ•ਾ ਦੇਖਦਾ ਹੈ। ਸੁਕਰਾਤ
--ਜਦੋਂ ਕੋਈ ਤੁਹਾਡੀ ਜ਼ਿੰਦਗੀ 'ਚੋਂ ਚਲਾ ਜਾਏ ਤਾਂ ਇਹ ਤੁਹਾਡੀ ਕਹਾਣੀ ਦਾ ਅੰਤ ਨਹੀਂ ,ਤੁਹਾਡੀ ਜ਼ਿੰਦਗੀ ਦੀ ਕਿਤਾਬ ਦੇ ਇਕ ਪੰਨੇ ਦਾ ਅੰਤ ਹੁੰਦਾ ਹੈ। ਤੁਰਗਨੇਵ
-- ਜੋ ਆਪਣਾ ਹੈ ਉਹ ਜਾਂਦਾ ਨਹੀਂ, ਜੋ ਜਾਂਦਾ ਹੈ ਉਹ ਆਪਣਾ ਨਹੀਂ,--। ਤੁਰਗਨੇਵ
--89--ਬਕੱਲਮ ਖੁਦ-ਆਪਣੀ ਚਾਬੀ
--ਇਹ ਸਿਖਣ ਤੇ ਮੈਨੂੰ ਕਾਫੀ ਸਮਾਂ ਲਗਾ ਕਿ ਆਪਣੇ ਬਾਰੇ ਕੋਈ ਵੀ ਰਾਇ,ਹੋਰਨਾਂ ਦੀ ਮੇਰੇ ਬਾਰੇ ਰਾਇ ਦੇਖ ਕੇ ਬਣਾਉਣਾ ਖੁਦ ਨਾਲ ਬੇਇਨਸਾਫੀ ਹੈ। ਮਾਰਕ ਟਵੇਨ
---ਇਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ ,ਆਪਾਂ ਦੋਵਾਂ ਨੂੰ ਹੀ ਲੋਹੇ ਦੀ ਹਥੌੜੀ ਨਾਲ ਕੁਟਿਆ ਜਾਂਦੇ ਪਰ ਤੂੰ ਜਿਆਦਾ ਚੀਕਦਾ ਕਿਉਂ ਐਂ? ਤਾਂ ਲੋਹੇ ਨੇ ਕਿਹਾ ਜਦ ਆਪਣੇ ਹੀ ਆਪਣਿਆਂ ਨੂੰ ਮਾਰਦੇ ਐ ਤਾਂ ਜਿਆਦਾ ਦਰਦ ਹੁੰਦੈ। ਰਸੂਲ ਹਮਜ਼ਾਤੋਵ
--ਇਨਸਾਨ ਪੰਜ ਸਾਲ ਦੀ ਉਮਰ 'ਚ ਬੋਲਣਾ ਸਿੱਖ ਜਾਂਦਾ ਹੈ। ਪਰ ਬੋਲਣਾ ਕਦੋਂ ਤੇ ਕਿਵੇਂ ਐ , ਇਹ ਸਿਖਣ ਲਈ ਸਾਰੀ ਉਮਰ ਲੱਗ ਜਾਂਦੀ ਐ। ਰਸੂਲ ਹਮਜ਼ਾਤੋਵ
--ਲੋਕਾਂ ਲਈ ਤੁਸੀਂ ਉਦੋਂ ਤਕ ਚੰਗੇ ਹੋ ਜਦੋਂ ਤਕ ਉਹਨਾਂ ਦੀਆਂ ਉਮੀਦਾਂ 'ਤੇ ਪੂਰੇ ਉਤਰਦੇ ਹੋ। ਲੋਕ ਤੁਹਾਡੇ ਲਈ ਉਦੋਂ ਤਕ ਚੰਗੇ ਹਨ ਜਦੋਂ ਤਕ ਤੁਸੀਂ ਉਹਨਾਂ ਤੋਂ ਕੋਈ ਉਮੀਦ ਨਹੀਂ ਕਰਦੇ। ਦਸਤੋਵੋਸਕੀ
--ਜਿੰਨਾ ਸਮਾਂ ਤੁਸੀਂ ਸਾਹ ਲੈ ਰਹੇ ਹੋ ਉਨਾ ਸਮਾਂ ਹੁੰਦਾ ਹੈ ਤੁਹਾਡੇ ਕੋਲ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ । ਤੁਰਗਨੇਵ
--ਜੇ ਕੋਈ ਵਾਕਿਆ ਹੀ ਤੁਹਾਡੀ ਪਰਵਾਹ ਕਰਦਾ ਹੈ ਤਾਂ ਉਹ ਤੁਹਾਨੂੰ ਖੁਸ਼ ਰੱਖਣ ਦਾ ਜਤਨ ਕਰੇਗਾ, ਖੁਸ਼ ਰੱਖਣ ਦਾ ਬਹਾਨਾ ਨਹੀਂ। ਬਲਵੰਤ ਗਾਰਗੀ
--ਆਪਣੀਆਂ ਖੁਸ਼ੀਆਂ ਦੀ ਚਾਬੀ ਕਿਸੇ ਹੋਰ ਦੀ ਜੇਬ 'ਚ ਨਾ ਛੱਡੋ। ਦਾਗਿਸਤਾਨੀ ਕਹਾਵਤ
--ਕੁਝ ਲੋਕ ਅਜਿਹੇ ਹੁੰਦੇ ਹਨ ਜੋ ਦੁਨੀਆਂ ਦੇ ਸਾਰੇ ਖਿਡੌਣੇ ਛੱਡ ਕੇ ਕਿਸੇ ਦੀਆਂ ਭਾਵਨਾਵਾਂ ਚੁਣਦੇ ਨੇ ਖੇਡਣ ਲਈ। ਪੁਸ਼ਕਿਨ
--ਕੋਈ ਫਰਕ ਨਹੀਂ ਪੈਂਦਾ ਤੁਸੀਂ ਗਲਤ ਰਸਤੇ 'ਤੇ ਕਿੰਨਾ ਅੱਗੇ ਜਾ ਚੁਕੇ ਹੋ ,ਤੁਸੀਂ ਪਿੱਛੇ ਮੁੜ ਸਕਦੇ ਹੋ ਜਾਂ ਆਪਣਾ ਰਸਤਾ ਬਦਲ ਸਕਦੇ ਹੋ। ਪੁਸ਼ਕਿਨ
--ਜਦੋਂ ਵੀ ਸ਼ੀਸ਼ੇ ਵਿਚ ਦੇਖੋ ਤਾਂ ਇਕ ਅਜਿਹਾ ਇਨਸਾਨ ਦੇਖਣ ਦੀ ਕੋਸ਼ਿਸ਼ ਕਰੋ ਜਿਸਨੂੰ ਤੁਹਾਡੀ ਮਾਂ, ਭੈਣ ,ਪਤਨੀ ਅਤੇ ਬੱਚੇ ਆਪਣਾ ਕਹਿਣ 'ਤੇ ਮਾਣ ਮਹਿਸੂਸ ਕਰ ਸਕਣ। ਚਾਰਲੀ ਚੈਪਲਿਨ
-- 90--ਹੁਕਮਰਾਨ--ਦੁਨੀਆਂ ਦਾ ਮੇਲਾ , ਤਲਾਸ਼
--ਹੁਕਮਰਾਨ ਉਹੀ ਉਤਮ ਹੈ ਜਿਹੜਾ ਅਵਾਮ ਨੂੰ ਸੁਖੀ ਰੱਖੇ। ਕਨਫਿਊਸੀਅਸ਼
--ਕਿਸੇ ਲਈ ਬਲੀਦਾਨ ਕਰਨਾ ਮੁਸ਼ਕਿਲ ਨਹੀਂ ਹੁੰਦਾ, ਮੁਸ਼ਕਿਲ ਹੁੰਦਾ ਹੈ ਉਸ ਇਨਸਾਨ ਦੀ ਭਾਲ ਕਰਨਾ ਜੋ ਤੁਹਾਡੇ ਬਲੀਦਾਨ ਦੇ ਕਾਬਿਲ ਹੋਵੇ। ਸ਼ੇਖ ਸ਼ਾਅਦੀ
--ਬਹੁਤ ਅਜੀਬ ਹੈ ਦੁਨੀਆਂ ਦਾ ਮੇਲਾ। ਦਿਸਦੀ ਤਾਂ ਭੀੜ ਹੈ ਪਰ ਤੁਰਦੇ ਸਭ ਇਕੱਲੇ ਨੇ। ਕੈਫ਼ੀ ਆਜ਼ਮੀ
= ਕੀ ਤੁਸੀਂ ਅਜੇ ਵੀ ਉਸ ਇਨਸਾਨ ਦੀ ਭਾਲ 'ਚ ਹੋ ਜੋ ਜ਼ਿੰਦਗੀ ਬਦਲ ਦੇਵੇਗਾ। ਸ਼ੀਸ਼ੇ ਵਿਚ ਦੇਖ ਲਵੋ ਉਹ ਤੁਹਾਨੂੰ ਮਿਲ ਜਾਵੇਗਾ। ਚਾਰਲੀ ਚੈਪਲਿਨ
--ਜੋ ਤੁਹਾਡੇ ਸਾਹਮਣੇ ਹੋਰਾਂ ਦੀ ਨਿੰਦਾ ਕਰਦਾ ਹੈ , ਹੋਰਾਂ ਦੇ ਸਾਹਮਣੇ ਤੁਹਾਡੀ ਵੀ ਨਿੰਦਿਆ ਕਰੇਗਾ। ਨਰਿੰਦਰ ਸਿੰਘ ਕਪੂਰ
--ਜ਼ਿੰਦਗੀ ਉਦੋਂ ਔਖੀ ਹੋ ਜਾਂਦੀ ਹੈ ਜਦੋਂ ਤੁਸੀਂ ਹੋਰਨਾਂ ਨੂੰ ਇਹ ਸਾਬਤ ਕਰਨ 'ਚ ਸਮਾਂ ਖਰਾਬ ਕਰਦੇ ਹੋ ਕਿ ਤੁਸੀਂ ਕੌਣ ਹੋ,ਬਜਾਏ ਉਹੀ ਸਮਾਂ ਖੁਦ ਨੂੰ ਜਾਨਣ ਲਈ ਵਰਤਣ ਦੇ। ਓਸ਼ੋ
--ਅਜਿਹੇ ਇਨਸਾਨ ਦਾ ਅਹਿਸਾਨ ਕਦੇ ਵੀ ਨਾ ਲਉ ਜੋ ਅਹਿਸਾਨ ਕਰਕੇ ਜਤਾਉਂਦਾ ਰਹੇ। ਗੁਰਬਖਸ਼ ਸਿੰਘ ਪ੍ਰੀਤਲੜੀ
--ਤੇਰੇ ਜਾਣ ਦਾ ਅਸਰ ਮੇਰੇ 'ਤੇ ਕੁਝ ਇਸਤਰ•ਾਂ ਹੋਇਆ ਕਿ ਤੈਨੂੰ ਲੱਭਦੇ ਲੱਭਦੇ ਮੈਂ ਖੁਦ ਨੂੰ ਪਾ ਲਿਆ। ਡਾ: ਇਕਬਾਲ
--ਤੁਸੀਂ ਕਿਸੇ ਨੂੰ ਜ਼ਿੰਦਗੀ ਦਾ ਸਬਕ ਸਿਖਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਉਹ ਉਨਾ ਚਿਰ ਨਹੀਂ ਸਮਝੇਗਾ ,ਜਿੰਨਾ ਚਿਰ ਖੁਦ ਤਜ਼ੱਰਬਾ ਨਾ ਕਰ ਲਵੇ। ਮਾਰਕ ਟਵੇਨ
--ਦੋਸਤ ਉਹ ਹੁੰਦਾ ਹੈ ਜਿਸਦੇ ਵੀ ਉਹੀ ਦੁਸ਼ਮਣ ਹੋਣ ਜੋ ਤੁਹਾਡੇ ਹਨ। ਇਬਰਾਹੀਮ ਲਿੰਕਨ--
--ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ 'ਨਾਂਹ ' ਕਿਹਾ। ਮੈਂ ਉਹਨਾਂ ਕਰਕੇ ਹੀ ਇਹ ਆਪਣੇ ਆਪ ਕਰ ਸਕਿਆ। ਆਈਨਸਟਾਈਨ
--91--ਸਮਝਣਾ ,ਜਾਨਣਾ -ਚਿੰਤਾ
--ਤੁਸੀਂ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ ਜੇ ਹਰ ਉਸ ਕੁੱਤੇ ਦੇ ਪੱਥਰ ਮਾਰਨ ਲਈ ਰੁਕੋਗੇ , ਜੋ ਤੁਹਾਨੂੰ ਦੇਖ ਕੇ ਭੌਂਕਦਾ ਹੈ। ਇਬਰਾਹੀਮ ਲਿੰਕਨ
--ਬਹੁਤ ਦੇਰ ਤਕ ਵਪਾਰੀ ਅਤੇ ਸਮੁੰਦਰੀ ਲੇਟੇਰੇ ਇਕੋ ਰਹੇ ਹਨ। ਹੁਣ ਵੀ ਵਪਾਰੀ ਬਿਰਤੀ ਸਮੁੰਦਰੀ ਲੁਟੇਰਿਆਂ ਨੈਤਕਿਤਾ ਦਾ ਮਹਿਜ਼ ਸੁਧਰਿਆ ਹੋਇਆ ਰੂਪ ਹੈ। ਫਰੈਡਰਿਸ ਨਿਤਸ਼ੇ
--ਸਮਝਣਾ ,ਜਾਨਣ ਨਾਲੋਂ ਡੂੰਘੇਰਾ ਹੁੰਦਾ ਹੈ , ਬਹੁਤ ਲੋਕ ਨੇ ਜੋ ਸਾਨੂੰ ਜਾਣਦੇ ਨੇ ਪਰ ਬਹੁਤ ਘੱਟ ਨੇ ਜੋ ਸਮਝਦੇ ਨੇ। ਮਾਰਕ ਟਵੇਨ
--ਅਜਿਹੇ ਇਨਸਾਨ ਨੂੰ ਗੁਆਉਣ ਤੋਂ ਨਾ ਡਰੋ ,ਜੋ ਤੁਹਾਨੂੰ ਪਾ ਕੇ ਖੁਦ ਨੂੰ ਨਾ ਸਮਝੇ। ਨਿਤਸ਼ੇ
--ਭਵਿੱਖ ਦੀ ਚਿੰਤਾ ਅਤੇ ਅਤੀਤ ਦੇ ਅਫ਼ਸੋਸ 'ਚ ਆਪਣਾ ਅੱਜ ਤਬਾਹ ਨਾ ਕਰੋ। ਮਾਰਕ ਟਵੇਨ
--ਮਰਨ ਦੇ ਤਿੰਨ ਤਰੀਕੇ-- ਹਰ ਵਕਤ ਸਿਗਰਟ ਪੀਓ 10 ਸਾਲ 'ਚ ਮਰ ਜਾਉਂਗੇ, ਹਰ ਵਕਤ ਸ਼ਰਾਬ ਪੀਓ 20 ਸਾਲ 'ਚ ਮਰ ਜਾਓਗੇ,ਉਸਨੂੰ ਪਿਆਰ ਕਰੋ ਜੋ ਤੁਹਾਨੂੰ ਨਹੀਂ ਕਰਦਾ ਤੁਸੀਂ ਰੋਜ ਮਰੋਗੇ। ਨਿਤਸ਼ੇ
--ਤੁਹਾਡੀ ਜ਼ਿੰਦਗੀ ਦੇ ਦੋ ਖਾਸ ਦਿਨ , ਜਿਸ ਦਿਨ ਤੁਹਾਡਾ ਜਨਮ ਹੋਇਆ ਅਤੇ ਜਿਸ ਦਿਨ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਉਂ ਹੋਇਆ। ਮਾਰਕ ਟਵੇਨ
--ਉਹਨਾਂ ਚੀਜਾਂ ਦੀ ਚਿੰਤਾ ਨਾ ਕਰੋ ਜੋ ਤੁਹਾਡੇ ਮਾਤਾ ਤੁਹਾਨੂੰ ਦੇ ਨਹੀਂ ਸਕਦੇ , ਕਿਉਂਕਿ ਉਹ ਪਹਿਲਾਂ ਹੀ ਤੁਹਾਨੂੰ ਆਪਣੀ ਪਹੁੰਚ ਤੋਂ ਵੱਧ ਦੇ ਚੁਕੇ ਹਨ।
--ਮੇਰੇ ਮੁਤਾਬਿਕ ਜ਼ਿੰਦਗੀ ਸੌਖੀ ਨਹੀਂ ਹੁੰਦੀ , ਆਪਾਂ ਹੀ ਮਜ਼ਬੂਤ ਬਣ ਜਾਂਦੇ ਹਾਂ। ਮਾਰਕ ਟਵੇਨ
--ਆਪਣੀ ਜ਼ਿੰਦਗੀ 'ਚ ਜਿਆਦਾ ਸਮਾਂ ਤੁਸੀਂ ਖੁਦ ਨਾਲ ਹੀ ਗੁਜ਼ਾਰਦੇ ਹੋ , ਚੰਗਾ ਹੋਵੇਗਾ ਖੁਦ ਨੂੰ ਜਿੰਨਾ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰ ਸਕੋ। ਚਾਰਲੀ ਚੈਪਲਿਨ
--92--ਜ਼ਿੰਦਗੀ ਸਾਈਕਲ, ਸੱਚਾ ਦੋਸਤ--ਜ਼ਿੰਦਗੀ
--ਜ਼ਿੰਦਗੀ ਸਾਈਕਲ ਚਲਾਉਣ ਵਾਂਗ ਹੈ, ਇਸ 'ਤੇ ਆਪਣਾ ਸੰਤੁਲਨ ਕਾਇਮ ਰੱਖਣ ਲਈ ਤੁਹਾਨੂੰ ਅਗੇ ਵਧਦੇ ਰਹਿਣਾ ਪਵੇਗਾ। ਅਲਬਰਟ ਆਈਨ ਸਟਾਈਨ
--ਸੱਚਾ ਦੋਸਤ ਤੁਹਾਡਾ ਪਹਿਲਾ ਹੰਝੂ ਦੇਖੇਗਾ , ਦੂਜਾ ਹੰਝੂ ਪੂੰਝੇਗਾ ਅਤੇ ਤੀਸਰਾ ਹੰਝੂ ਆਉਣ ਹੀ ਨਹੀਂ ਦੇਵੇਗਾ। ਚਾਰਲੀ ਚੈਪਲਿਨ
--ਮੈਂ ਕਿਹਾ ਮੈਂ ਚੋਰ ਹਾਂ ਤਾਂ ਥਾਣੇਦਾਰ ਨੇ ਸਲਾਮ ਕਰਕੇ ਪੁੱਛਿਆ ' ਸਰ ਕਿਹੜੀ ਪਾਰਟੀ ਦੇ ਹੋ ਜੀ। ਭਗਵੰਤ ਮਾਨ
- ਮੂਰਖਤਾ ਭਰੇ ਸਵਾਲ ਲਈ ਚੁੱਪ ਹੀ ਬਿਹਤਰੀਨ ਹੁੰਦੀ ਹੈ। ਨਰਿੰਦਰ ਸਿੰਘ ਕਪੂਰ
-ਅਜਿਹੇ ਇਨਸਾਨ ਨੂੰ ਗੁਆਉਣ ਤੋਂ ਨਾ ਡਰੋ ਜੋ ਤੁਹਾਨੂੰ ਪਾ ਕੇ ਖੁਦ ਨੂੰ ਕਿਸਮਤਵਾਲਾ ਨਾ ਸਮਝੇ। ਨਰਿੰਦਰ ਸਿੰਘ ਕਪੂਰ
-ਮੁਸ਼ਕਿਲ ਸਮੇਂ ਸਮਝਦਾਰ ਰਸਤਾ ਲੱਭਦਾ ਹੈ ਤੇ ਡਰਪੋਕ ਬਹਾਨਾ । ਨਰਿੰਦਰ ਸਿੰਘ ਕਪੂਰ
--ਕਈ ਵਾਰ ਸਹੀ ਦਿਸ਼ਾ ਵਲ ਚੁੱਕਿਆ ਤੁਹਾਡਾ ਨਿੱਕਾ ਕਦਮ ਵੀ ਤੁਹਾਡੀ ਜ਼ਿੰਦਗੀ ਦਾ ਬਹੁਤ ਵੱਡਾ ਕਦਮ ਹੋ ਨਿਬੜਦਾ ਹੈ । ਨਰਿੰਦਰ ਸਿੰਘ ਕਪੂਰ
--ਜ਼ਿੰਦਗੀ ਦਾ ਕੋਈ ਰਿਮੋਟ ਨਹੀਂ, ਉਠੇ ਤੇ ਖੁਦ ਬਦਲੋ,ਹਾਲਾਤ ਬਦਲਦੇ ਨਹੀਂ,ਬਦਲਣੇ ਪੈਂਦੇ ਹਨ। ਰਾਹੁਲ ਸੰਕਰਤਾਇਨ
-- ਤੁਹਾਡਾ ਸਭ ਤੋਂ ਵਧੀਆ ਅਧਿਆਪਕ, ਤੁਹਾਡੀਆਂ ਗਲਤੀਆਂ ਹਨ। ਸਵਾਮੀ ਵਿਵੇਕਾ ਨੰਦ
-ਪਰੰਪਰਾ , ਪਰਿਵਰਤਨ ਦੀ ਦੁਸ਼ਮਣ ਹੁੰਦੀ ਹੈ। ਰਾਹੁਲ ਸੰਕਰਤਾਇਨ
-ਮਿਹਰਵਾਨੀਆਂ ਨਾਲ ਵਫ਼ਾਦਾਰੀਆਂ ਨਹੀਂ ਉਪਜਦੀਆਂ, ਮਿਹਰਵਾਨੀਆਂ ਬੰਦ ਹੋਣ ਤੇ ਅਜਿਹੇ ਵਫ਼ਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ। ਡਾ: ਨਰਿੰਦਰ ਸਿੰਘ ਕਪੂਰ
-ਜਦੋਂ ਲੋਕ ਸਾਡੇ ਕੋਲ ਆਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਉਨੇ ਚੰਗੇ ਢੰਗ ਨਾਲ ਨਹੀਂ ਸਮਝਦੇ, ਜਿਹਨਾਂ ਅਸੀਂ ਉਹਨਾਂ ਕੋਲ ਜਾਣ ਵੇਲੇ ਸਮਝਦੇ ਹਾਂ।
ਡਾ: ਨਰਿੰਦਰ ਸਿੰਘ ਕਪੂਰ
--93--ਸੁਪਨੇ-ਸੂਰਜ-ਉਮੀਦ
--ਸੁਪਨਿਆਂ ਦੀ ਐਕਸਪਾਇਰ ਮਿਤੀ ਨਹੀਂ ਹੁੰਦੀ , ਡੂੰਘਾ ਸਾਹ ਲਵੋ , ਫਿਰ ਕੋਸ਼ਿਸ਼ ਕਰੋ।
--ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਉਸ ਵਾਂਗ ਬਲਣਾ ਪਵੇਗਾ। ਖਲੀਲ ਜ਼ਿਬਰਾਨ
--ਤੀਰਥ ਇਸ਼ਨਾਨ ਨਿਰੇ ਭੁਲੇਖੇ ਹਨ, ਤਨ ਧੋਣ ਨਾਲ ਕਦੇ ਮਨ ਨਹੀਂ ਧੋਤਾ ਜਾ ਸਕਦਾ । ਗੁਰੂ ਅਮਰਦਾਸ
-ਇਹ ਮੇਰਾ ਮਾਮਲਾ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਤੇ ਕੀ ਕਹਿੰਦੇ ਨੇ , ਮੈਂ ਜੋ ਹਾਂ, ਉਹੀ ਹਾਂ,ਮੈਂ ਕਿਸੇ ਤੋਂ ਕੋਈ ਉਮੀਦ ਨਹੀਂ ਰਖਦਾ, ਇਸ ਤਰ•ਾਂ ਜ਼ਿੰਦਗੀ ਬਹੁਤ ਸੌਖੀ ਬਣ ਜਾਂਦੀ ਹੈ। ਐਨਥੋਨੀ ਹਾਪਕਿੰਨਜ
--ਸੋਚ ਉਹੀ , ਜੋ ਬੋਲਿਆ ਜਾ ਸਕੇ,ਬੋਲੋ ਉਹੀ ਜਿਸਦੇ ਹੇਠਾਂ ਹਸਤਾਖਰ ਕਰ ਸਕੋ। ਸੇਕਸ਼ਪਅਰ
--ਜੀਵਨ 'ਚ ਜਿਆਦਾ ਰਿਸ਼ਤੇ ਹੋਣ ਜਰੂਰੀ ਨਹੀਂ, ਪਰ ਜੋ ਹਨ ਉਹਨਾਂ 'ਚ ਜੀਵਨ ਹੋਣਾ ਜਰੂਰੀ ਹੈ। ਸਵਾਮੀ ਵਿਵੇਕਾਨੰਦ
--ਲੱਕੜ ਵਾਂਗ ਐਨੇ ਸੁਕੇ ਨਾ ਹੋਵੋ ਕਿ ਤਿੜ ਤਿੜ ਕਰ ਕੇ ਟੁਟ ਜਾਓ,ਕੰਬਲ ਵਾਂਗ ਐਨੇ ਗਿੱਲੇ ਵੀ ਨਾ ਹੋਵੋ ਕਿ ਨਿਚੋੜੇ ਹੀ ਨਾ ਜਾ ਸਕੋ। ਰਸੂਲ ਹਮਜ਼ਾਤੋਵ
--ਜੇ ਵੀਹ ਸਾਲ ਤਕ ਤਹਾਡੇ ਸਰੀਰ 'ਚ ਤਾਕਤ ਨਹੀਂ ਆਈ ਤਾਂ ਹੁਣ ਇਹ ਨਹੀਂ ਆਵੇਗੀ,ਜੇ ਤੀਹ ਸਾਲ ਤਕ ਤੁਹਾਨੂੰ ਬੋਲਣ ਦਾ ਸਲੀਕਾ ਨਹੀਂ ਆਇਆ ਤਾਂ ਹੁਣ ਇਹ ਨਹੀਂ ਆਵੇਗਾ, ਜੇ ਚਾਲੀ ਸਾਲ ਤਕ ਤੁਹਾਡੇ ਕੋਲ ਦੌਲਤ ਨਹੀਂ ਆਈ ਤਾਂ ਫਿਰ ਹੁਣ ਨਹੀਂ ਆਵੇਗੀ। ਰਸੂਲ ਹਮਜ਼ਾਤੋਵ
--ਬਹੁਤੇ ਵਿਸ਼ਿਆਂ ਮਗਰ ਭੱਜਣ ਵਾਲੇ ਲੇਖਕ ਇਸ ਤਰ•ਾਂ ਹੁੰਦੇ ਹਨ ਜਿਵੇਂ ਕਿਸੇ 8 ਵਿਆਹ ਕਰਵਾਏ ਅਤੇ ਇਕ ਤੀਵੀਂ ਉਸ ਕੋਲ ਨਾ ਰਹੀ। ਰਸੂਲ ਹਮਜ਼ਾਤੋਵ
---94--ਮੁਸੀਬਤ-ਕਲਪਨਾ-ਕਰਮ
--ਨਿਰਸੰਦੇਹ ਬੁਰਾਈ ਵਧਣ ਦਾ ਕਾਰਨ ਬੁਰੇ ਲੋਕਾਂ ਦਾ ਵੱਧਣਾ ਨਹੀਂ, ਸਗੋਂ ਚੰਗੇ ਲੋਕਾਂ ਦੀ ਬੁਰਾਈ ਦੀ ਸਹਿਣ ਕਰਨ ਦੀ ਸ਼ਕਤੀ ਦਾ ਵਧਣਾ ਹੈ। ਨਰਿੰਦਰ ਸਿੰਘ ਕਪੂਰ
--ਇਹ ਸਾਡੀ ਕਲਪਨਾ ਦੀ ਗਰੀਬੀ ਹੈ ਕਿ ਸਾਨੂੰ ਭਵਿਖ ਧੁੰਧਲਾ ਦਿਸਦਾ ਹੈ। ਨਰਿੰਦਰ ਸਿੰਘ ਕਪੂਰ
--ਮੁਸੀਬਤਾਂ 'ਚੋਂ ਨਿਕਲੇ ਰਾਹਾਂ 'ਤੇ ਹਨੇਰਾ ਨਹੀਂ ਹੁੰਦਾ। ਨਰਿੰਦਰ ਸਿੰਘ ਕਪੂਰ
--ਬੁੱਧ ਨੇ ਸ਼ਰਧਾਲੂਆਂ ਨੂੰ ਕਿਹਾ ਸੀ ਕਿ ਕੋਈ ਭਗਵਾਨ ਨਹੀਂ,ਸ਼ਰਧਾਲੂਆਂ ਨੇ ਕਿਹਾ ' ਤੁਸੀਂ ਹੀ ਭਗਵਾਨ ਹੋ।' ਨਰਿੰਦਰ ਸਿੰਘ ਕਪੂਰ
--ਕਮਜੋਰ ਸੋਚ ਵਾਲੇ ਵਾਲੇ ਬੰਦੇ ਅਤੀਤ ਦੇ ਗੁਣ ਗਾਉਂਦੇ( ਭੂਤਵਾਦੀ ਹੁੰਦੇ ਹਨ) ਹਨ। ਨਰਿੰਦਰ ਸਿੰਘ ਕਪੂਰ
--ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ, ਧਰਮ ਸਭ ਥਾਈਂ ਵੰਡੇ ਹੋਏ ਹਨ। ਨਰਿੰਦਰ ਸਿੰਘ ਕਪੂਰ
--ਰਾਜਨੀਤੀ 'ਚ ਹਿੱਸਾ ਨਾ ਲੈਣ ਦੀ ਸਭ ਤੋਂ ਵੱਡੀ ਸਜ਼ਾ ਇਹ ਹੈ ਕਿ ਨਿਕੰਮੇ ਬੰਦੇ ਤੁਹਾਡੇ 'ਤੇ ਰਾਜ ਕਰਦੇ ਹਨ। ਅਫ਼ਲਾਤੂਨ
--ਮਨੁੱਖ ਦੇ ਕਰਮ ਹੀ ਉਸਦੇ ਵਿਚਾਰਾਂ ਦੀ ਸਭ ਤੋਂ ਵੱਡੀ ਵਿਆਖਿਆ ਹੈ। ਲਾਕ
--ਮਨੁੱਖ ਦੀ ਹਵਸ ਦਾ ਜੇ ਕੋਈ ਆਹਰ ਪਾਹਰ ਹੁੰਦਾ ਤਾਂ ਲਾਜ਼ਮੀ ਦੁਨੀਆਂ ਦੇ ਲੱਖਾਂ ਕਰੋੜਪਤੀ ਲੋਕ ਸੁਖ ਆਰਾਮ ਦੀ ਜ਼ਿੰਦਗੀ ਜੀ ਰਹੇ ਹੁੰਦੇ ਅਤੇ ਉਹਨਾਂ ਨੂੰ ਨੀਂਦ ਦੀਆਂ ਗੋਲੀਆਂ ਨਾ ਖਾਣੀਆਂ ਪੈਂਦੀਆਂ। ਨਾਨਕ ਸਿੰਘ
--ਰੱਬ 'ਚ ਵਿਸ਼ਵਾਸ਼ ਤਾਂ ਲਾਪ੍ਰਵਾਹੀ ਨਾਲ ਹੀ ਕੀਤੈ ਜਾ ਸਕਦੈ ਪਰ ਉਸ ਤੋਂ ਮੁਨਕਰ ਹੋਣ ਲਈ ਅਤਿਅੰਤ ਡੂੰਘੀ ਅਤੇ ਵਿਸ਼ਾਲ ਭਾਵਨਾ ਦਾ ਪ੍ਰਗਟਾਵਾ ਕਰਨਾ ਪਵੇਗਾ। ਨਰਿਦਰ ਸਿੰਘ ਕਪੂਰ
--ਜਿਹੜਾ ਤੁਹਾਡੀ ਹਾਜਰੀ 'ਚ ਡਰ ਰਿਹਾ ਹੋਵੇ, ਉਹ ਤੁਹਾਡੀ ਗੈਰ ਹਾਜਰੀ 'ਚ ਤੁਹਾਨੂੰ ਨਫ਼ਰਤ ਕਰ ਰਿਹਾ ਹੁੰਦਾ ਹੈ। ਹਜ਼ਰਤ ਅਲੀ
--ਕਿਸੇ ਨਾਲ ਆਪਣੇ ਰਿਸ਼ਤੇ ਤੇ ਉਦੋਂ ਤਕ ਯਕੀਨ ਨਾ ਕਰੋ ---ਜਦੋਂ ਤਕ ਤੁਸੀਂ ਉਸਨੂੰ ਗੁੱਸੇ ਵਿਚ ਨਾ ਦੇਖ ਲਵੋਂ--ਹਜ਼ਰਤ ਅਲੀ
--- 95---ਗਿਆਨ--ਚੰਗੇ ਵਿਚਾਰ--
-ਮਹਾਨ ਗਿਆਨ ਉਹ ਹੁੰਦਾ ਹੈ ,ਜਿਸਦੀ ਸੰਕਟ ਸਮੇਂ ਵਰਤੋਂ ਕੀਤੀ ਜਾਵੇ ਅਤੇ ਸੰਕਟ ਟਲ ਜਾਵੇ। ਸਵਾਮੀ ਵਿਵੇਕਾਨੰਦ
-ਨਿਕੇ -ਨਿੱਕੇ ਤੋਹਫਿਆਂ ਪਿੱਛੇ ਸਨੇਹ-ਹਮਦਰਦੀ ਅਤੇ ਸਤਿਕਾਰ ਹੁੰਦਾ ਹੈ ਪਰ ਵੱਡਿਆਂ ਤੋਹਫਿਆਂ ਪਿੱਛੇ ਗਰਜ਼ ਲੁਕੀ ਹੁੰਦੀ ਹੈ। ਜਸਵੰਤ ਸਿੰਘ ਕੰਵਲ
--ਵਿਗਿਆਨ ਭਾਵੇਂ ਕਿੰਨੀ ਤਰੱਕੀ ਕਰ ਲਵੇ ,ਮਨੁੱਖ ਦੁਆਵਾਂ ਤੇ ਅਰਦਾਸਾਂ ਕਰਦੇ ਹੀ ਰਹਿਣਗੇ। ਮੈਕਸਿਮ ਗੋਰਕੀ
--ਗੁੱਸਾ ਹਮੇਸ਼ਾ ਬੇਵਕੂਫ਼ੀ ਤੋਂ ਸ਼ੁਰੂ ਹੁੰਦਾ ਹੈ ਅਤੇ ਪਛਤਾਵੇ 'ਤੇ ਖਤਮ ਹੁੰਦਾ ਹੈ। ਅਰਸਤੂ
--ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ ,ਜਦ ਸੋਚ ਬਦਲ ਜਾਵੇ ਜ਼ਿੰਦਗੀ ਬਦਲ ਜਾਂਦੀ ਹੈ। ਸਿਸਰੋ
--ਇਕਲਾਪੇ ਦੀ ਮਾਰੀ ਆਤਮਾ ਦ੍ਰਿਸ਼ਟੀਹੀਣ ਹੋ ਜਾਂਦੀ ਹੈ। ਸਮੂਹ ਦੀਆਂ ਆਪ-ਮੁਹਾਰੀਆਂ ਸਰਗਰਮੀਆਂ ਨੂੰ ਦੇਖ ਸਕਦੀ ਅਤੇ ਜਿੱਤ ਦਾ ਖਿਆਲ ਵੀ Àਸ ਲਈ ਓਪਰਾ ਹੋ ਜਾਂਦਾ ਹੈ। ਮੈਕਸਿਮ ਗੋਰਕੀ
--ਖੂਹ ਦਾ ਡੱਡੂ ਆਪਣੇ ਆਪ ਤੋਂ ਅਤੇ ਆਪਣੇ ਸਾਹਮਣੇ ਖੜੀ ਮੌਤ ਤੋਂ ਬਿਨਾਂ ਦੁਨੀਆਂ ਚਿ ਹੋਰ ਕਿਸੇਵੀ ਚੀਜ ਨੂੰ ਮਹਿਸੂਸ ਕਰ ਸਕਣਦੀ ਤਾਕਤ ਦਾ ਵਾਂਝਾ ਹੋ ਜਾਂਦਾ ਹੈ। ਜੇ ਉਹ ਕਦੇ ਕਦੇ ਸੰਸਾਰ ਦੇ ਦੁੱਖਾਂ ਦੀ ਗੱਲ ਕਰਦਾ ਵੀ ਹੈ ਤਾਂ ਉਹ ਬੱਸ ਐਨਾ ਹੀ ਕਹਿੰਦਾ ਹੈ ਕਿ ਇਹਨਾਂ ਦੁੱਖਾਂ ਦਾ ਕੋਈ ਇਲਾਜ ਨਹੀਂ। ਮੈਕਸਿਮ ਗੋਰਕੀ
--'ਮੈਂ' ਲਈ ਆਨੰਦ ਦਾ ਇਕ ਹੀ ਸਰੋਸ਼ ਬਚਦਾ ਹੈ -ਆਪਣੀ ਬਿਮਾਰੀ ਅਤੇ ਮੌਤ ਦੀ ਅਟੱਲਤਾ ਦਾ ਰਾਗ ਅਲਾਪਦਾ ਰਹੇ,ਆਪਣੇ ਅਤੇ ਆਪਣੇ ਜਿਹੇ ਹੀ ਹੋਰ ਇਕਲਾਪੇ ਮਾਰੇ ਮਨੁੱਖਾਂ ਦੇ ਕੀਰਨੇ ਪਾਉਂਦਾ ਰਹੇ। ਮੈਕਸਿਮ ਗੋਰਕੀ
--96--ਗਲਤੀਆਂ ਤੇ ਸਬਕ
--ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਦੂਰ ਕਰੇ, ਮੁਹੱਬਤ ਦੀ ਥਾਂ ਨਫ਼ਰਤ ਕਰੇ,ਅੰਧਵਿਸ਼ਵਾਸ਼ ਨੂੰ ਸ਼ਹਿ ਦੇ ਕੇ ਦਿਮਾਗਾਂ ਨੂੰ ਖੁੰਢਾ ਕਰੇ ,ਉਹ ਮੇਰਾ ਧਰਮ ਨਹੀਂ ਹੋ ਸਕਦਾ। ਸ਼ਹੀਦ ਭਗਤ ਸਿੰਘ
--ਜਿਹੜੇ ਲੋਕ ਹੱਥਾਂ ਤੇ ਤਕਦੀਰਾਂ ਦੀਆਂ ਲਕੀਰਾਂ ਢੁੰਢਦੇ ਰਹਿੰਦੇ ਹਨ,ਓਹ ਨਹੀਂ ਜਾਣਦੇ ਕਿ ਹੱਥ ਖ਼ੁਦ ਤਕਦੀਰ ਦੇ ਸਿਰਜਣਹਾਰ ਹੁੰਦੇ ਹਨ। ਨਰਿੰਦਰ ਸਿੰਘ ਕਪੂਰ
--ਹਮੇਸ਼ਾ ਗਲਤ ਫ਼ਹਿਮੀਆਂ 'ਚ ਡੁੱਬੇ ਰਹਿਣਾ ,ਗਲਤੀਆਂ ਕਰਨ ਨਾਲੋਂ ਵੀ ਖਤਰਨਾਕ ਹੈ। ਅਜੀਤ ਕੌਰ
---- ਲੱਤਾਂ ਨਾਲ ਹਰ ਬੰਦਾ ਆਪਣੇ ਲਈ ਤੁਰਦਾ ਹੈ, ਪਰ ਦੂਜਿਆਂ ਲਈ ਕੋਈ ਕੋਈ ਹੀ ਅੜਦਾ ਹੈ। ---ਉਹ ਲੋਕ ਕਮਦਿਲ ਅਤੇ ਦਬੈਲ ਹਨ ਜੋ ਧੱਕੇ ਮੁੱਕੀ , ਧਮਕੀ ਜਾਂ ਘਿਰਣਾ ਤੋਂ ਡਰ ਕੇ ਸੱਚ ਕਹਣੋ ਅਤੇ ਸੋਚਣੋ ਕਤਰਾਉਂਦੇ ਹਨ।--- ਜੇ ਆਰ ਲਾਵੇਲ
---ਜੋ ਸਚਾਈ ਦੀ ਖਾਤਿਰ ਬਹੁ ਸੰਮਤੀ ਦੇ ਟਾਕਰੇ ਵਿਚ ਇਕੱਲੇ ਜਾਂ ਇਕ ਦੋ ਸਾਥੀਆਂ ਨਾਲ ਸੱਚ ਦੀ ਆਵਾਜ ਨਹੀਂ ਉਠਾਉਂਦੇ ਉਹ ਗੁਲਾਮ ਹਨ।--
--ਜੇ ਆਰ ਲਾਵੇਲ
--ਬੰਦੇ ਨੂੰ ਦੂਸਰੇ ਦੀਆਂ ਗਲਤੀਆਂ ਤੋਂ ਵੀ ਸਿਖਦੇ ਰਹਿਣੇ ਚਾਹੀਦਾ ਹੈ। ਕਿਉਂਕਿ ਜ਼ਿੰਦਗੀ ਐਨੀ ਲੰਮੀ ਨਹੀਂ ਕਿ ਸਾਰੀਆਂ ਗਲਤੀਆਂ ਤੁਸੀਂ ਹੀ ਕਰ ਸਕੋ। ਏ ਪੀ ਜੇ ਅਬਦੁਲ ਕਲਾਮ
--ਇਸ ਤੋਂ ਪਹਿਲਾਂ ਕਿ ਸਾਡੇ ਵਜੂਦ ਅਣਚਾਹੇ,ਅਣਮਾਣੇ ਤੇ ਅਧ-ਜੀਵੇ ਪਲਾਂ ਦੇ ਬੋੜ ਹੇਠ ਦਬ ਜਾਣ,ਕਿਉਂ ਨਾ ਅਸੀਂ ਮੁਸਾਫ਼ਿਰਾਂ ,ਦਰਿਆਵਾਂ ਤੇ ਪੰਛੀਆਂ ਤੋਂ ਜੀਣ ਦਾ ਵਲ ਸਿੱਖ ਲਈਏ। ਪਰਮਿੰਦਰ ਸੋਢੀ
--ਸੰਦਰਤਾ ਨੂੰ ਜਾਣ ਲੈਣ ਨਾਲ ਹੀ ਕਰੂਪਤਾ ਦਾ ਗਿਆਨ ਹੁੰਦਾ ,ਜਦ ਕੋਈ ਚੰਗੇ ਨੂੰ ਜਾਣ ਲੈਂਦਾ ਹੈ ਤਾਂ ਉਸਨੂੰ ਭੈੜੇ ਦਾ ਵੀ ਬੋਧ ਹੋ ਜਾਂਦਾ ਹੈ। ਪਰਮਿੰਦਰ ਸੋਢੀ
----ਪੁਰਸ਼ ਇਤਨਾ ਨਿਆਸਰਾ ਕਦੇ ਨਹੀਂ ਹੁੰਦਾ ਕਿ ਉਹ ਲੋਕਾਂ ਸਾਹਮਣੇ ਰੋਣ ਲੱਗ ਪਵੇ, ਇਸਤਰੀ ਇਤਨੀ ਪਰਸੰਨ ਕਦੇ ਨਹੀਂ ਹੁੰਦੀ ਕਿ ਉਹ ਅਜਨਬੀਆਂ ਸਾਹਮਣੇ ਹੱਸਣ ਲੱਗ ਪਵੇ। ਐਨ ਐਸ ਕਪੂਰ
--ਨਫ਼ਤਰ ਤੇ ਪਿਆਰ ਹੋਣ ਲਈ ਇਕ ਪਲ ਹੀ ਕਾਫੀ ਹੈ। ਬਰੂਕ
--ਪਹਾੜ ਤੋਂ ਡਿਗਿਆ ਬੰਦਾ ਖੜ•ਾ ਹੋ ਸਕਦਾ ਹੈ ਪਰ ਨਜ਼ਰ 'ਚੋਂ ਡਿਗਿਆ ਨਹੀਂ। ਬਰੂਕ
--ਜੇ ਸੰਸਾਰ'ਚ ਧੀਆਂ ਨਾ ਹੁੰਦੀਆਂ ਤਾਂ ਕੋਈ ਕਿਸੇ ਦਾ ਰਿਸ਼ਤੇਦਾਰ ਨਾ ਹੁੰਦਾ। ਬਰੂਕ
--ਲੋਕਾਂ ਨੂੰ ਸੁਨਹਿਰੀ ਸੁਪਨੇ ਦਿਖਾ ਕੇ ਆਪਣਾ ਰਾਜ ਕਾਇਮ ਰੱਖਣਾ, ਚਲਾਕ ਨੇਤਾਵਾਂ ਦਾ ਕੰਮ ਹੈ । ਚਾਣਕਯ
--ਤਾਕਤ ਦਾ ਅਰਥ ਹੈ , ਹੋਰਾਂ ਦੀ ਬਿਹਤਰੀ ਕੰਮ ਕਰਨ ਦੀ ਸਮਰੱਥਾ ਹੋਣਾ। ਬਰੂਕ
--ਸਿਖਿਆ ਉਹ ਹਥਿਆਰ ਹੈ ਜਿਸਦਾ ਅਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਿਖਿਆ ਕੌਣ ਦੇ ਰਿਹਾ ਹੈ ਅਤੇ ਕਿਸਨੂੰ ਦੇ ਰਿਹਾ ਹੈ। ਜੋਸੇਫ਼ ਸਟਾਲਨ
--ਕੁਝ ਲੋਕ ਸਵਾਰਥ ਲਈ( ਆਪਣੀਆਂ ਇਛਾਵਾਂ ਪੂਰੀਆਂ ਕਰਵਾਉਣ ਲਈ) ਤੇ ਕੁਝ ਮੌਤ ਤੋਂ ਡਰਦੇ ਰੱਬ ਨੂੰ ਮੰਨਦੇ ਹਨ। ਤੇ ਤੁਸੀਂ ਕਿਉਂ ਮੰਨਦੇ ਹੋ ਰੱਬ ? ਇਹ ਸਵਾਲ ਆਪਣੇ-ਆਪ ਤੋਂ ਜਰੂਰ ਪੁੱਛੋ।
ਸ਼ਾਕਯ ਮੁਨੀ
--97--ਬੋਲਣਾ ,ਚੁੱਪ-ਅਕਲ
--ਬੋਲਣਾ ਤੁਹਾਨੂੰ ਕੁਦਰਤ ਸਿਖਾਉਂਦੀ ਹੈ ਅਤੇ ਚੁੱਪ ਰਹਿਣਾ ਅਕਲ ਨਾਲ ਆਉਂਦਾ ਹੈ।ਵਿਕਟਰ ਹਿਊਗੋ।
--ਕੋਈ ਸਮੁੰਦਰ ਵਿਚ ਇਸ ਲਈ ਬੇੜੀ ਨਾ ਪਾਵੇ ਕਿ ਡੁੱਬ ਜਾਵੇਗਾ। ਸਾਰੀ ਉਮਰ ਕਿਨਾਰਿਆਂ 'ਤੇ ਹੀ ਖੜ•ਾ ਰਹੇ। ਮੈਂ ਇਸ ਤਰ•ਾਂ ਖਲੋ ਕੇ ਦੇਖਿਆ ਹੈ, ਵਕਤ ਹੌਲੀ ਹੌਲੀ ਕਿਨਾਰੇ ਵੀ ਖੋਰ ਦਿੰਦਾ ਹੈ। ਅੰਮ੍ਰਿਤਾ ਪ੍ਰੀਤਮ
--ਜਦ ਤੁਹਾਨੂੰ ਆਪਣੀਆਂ ਗਲਤੀਆਂ ਨਜ਼ਰ ਆਉਣ ਲੱਗ ਜਾਣ ਤਾਂ ਇਹ ਸਹੀ ਦਿਸ਼ਾ ਵੱਲ ਪੁਟਿਆ ਪਹਿਲਾ ਕਦਮ ਹੈ। ਵਾਲਟੇਅਰ
--- ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਹੈ ਉਸਨੂੰ ਮਆਫ਼ੀ ਮੰਗਣਾ ਆਸਾਨ ਲੱਗਣ ਲੱਗ ਪੈਂਦਾ ਹੈ। ਵਾਲਟੇਅਰ
-- ਗੁੱਸਾ ਇਕ ਤਰ•ਾਂ ਦੀ ਕਾਲੀ ਬੋਲੀ ਹਨੇਰੀ ਹੈ। ਇਹ ਜਦੋਂ ਆਉਂਦੀ ਹੈ ਅਕਲ ਨੂੰ ਤਬਾਹ ਕਰ ਦਿੰਦੀ ਹੈ। ਗੌਤਮ ਬੁੱਧ
--ਪੰਜ ਮਿੰਟ ਦਾ ਕਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ। ਰਸੂਲ ਹਮਜ਼ਾਤੋਵ
--ਮਿਹਨਤ ਉਹ ਚਾਬੀ ਹੈ , ਜਿਹੜੀ ਕਿਸਮਤ ਦਾ ਦਰਵਾਜਾ ਖੋਹਲ ਦਿੰਦੀ ਹੈ। ਮਾਰਕ ਟਵੇਨ
-- ਜੋ ਕੰਮ ਮਿੱਠਾ ਬੋਲਣ ਨਾਲ ਹੋ ਸਕਦਾ ਹੈ , ਉਹ ਤਲਵਾਰ ਦੀ ਧਾਰ ਨਾਲ ਨਹੀਂ ਹੋ ਸਕਦਾ। ਨਾਨਕ ਸਿੰਘ
--ਆਪਣੀ ਗਲਤੀ ਮੰਨ ਲੈਣਾ ਕੋਈ ਅਪਮਾਨ ਵਾਲੀ ਗੱਲ ਨਹੀਂ,ਪਰ ਗਲਤੀ ਠੀਕ ਕਰਨ ਲਈ ਜਤਨ ਨਾ ਕਰਨਾ ਅਪਮਾਨ ਵਾਲੀ ਗੱਲ ਹੈ। ਨਾਨਕ ਸਿੰਘ
--ਅੱਖ ਤੋਂ ਅੰਨ•ੇ ਨੂੰ ਦੁਨੀਆਂ ਨਹੀਂ ਦਿਸਦੀ ,ਕੰਮ ਤੋਂ ਅੰਨ•ੇ ਨੂੰ ਮਿਹਨਤ ਨਹੀਂ ਦਿਸਦੀ। ਚਾਰਲਸ ਡਿਕਨਜ
--ਮੱਤ ਤੋਂ ਅੰਨੇ ਨੂੰ ਕੋਈ ਆਪਣੇ ਤੋਂ ਵਧੀਆ ਨਹੀਂ ਦਿਸਦਾ ,ਸਵਾਰਥੀ ਨੂੰ ਆਪਣੇ 'ਚ ਕੋਈ ਦੋਸ਼ ਨਜ਼ਰ ਨਹੀਂ ਆਉਂਦਾ। ਚਾਣਕਯ
--ਮੈਂ ਫੁੱਲਾਂ ਨੂੰ ਤੋੜ ਕੇ ਮੱਥਾ ਨਹੀਂ ਟੇਕਦਾ ,ਟਹਿਣੀ 'ਤੇ ਖਿੜਿਆਂ ਨੂੰ ਸਲਾਮ ਆਖਦਾ ਹਾਂ। ਚਾਰਲਸ ਡਿਕਨਜ
--ਸੱਚ ਕੌੜਾ ਨਹੀਂ ਹੁੰਦਾ,ਸੱਚ ਕੌੜਾ ਲਗਦਾ ਹੈ। ਚਾਰਲਸ ਡਿਕਨਜ
--ਤੁਹਾਡੀ ਹਰ ਗਲਤੀ ਪਹਿਲਾਂ ਕੀਤੀ ਗਲਤੀ ਨਾਲੋਂ ਨਵੀਂ ਅਤੇ ਸੱਚੱਜੀ ਹੋਣੀ ਚਾਹੀਦੀ ਹੈ। ਚਾਰਲਸ ਡਿਕਨਜ
--ਨਿਰਸੰਦੇਹ ਮਨੁੱਖ ਗਲਤੀਆਂ ਨਾਲ ਸਿਖਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਗਲਤੀਆਂ ਹੀ ਕਰਦਾ ਰਹੇ ਅਤੇ ਕਹੇ ਕਿ ਮੈਂ ਸਿੱਖ ਰਿਹਾ ਹਾਂ। ਨਰਿੰਦਰ ਸਿੰਘ ਕਪੂਰ
--ਕੁਝ ਲੋਕ ਤੁਹਾਡੇ ਜ਼ਿੰਦਗੀ 'ਚ ਉਨਾ ਚਿਰ ਹੀ ਰਹਿੰਦੇ ਨੇ ਜਿੰਨਾ ਚਿਰ ਤੁਸੀਂ ਉਹਨਾਂ ਦਾ ਮਨੋਰੰਜਨ ਕਰਦੇ ਰਹੋ। ਅਜਿਹੇ ਲੋਕਾਂ ਤੋਂ ਜਿੰਨੀ ਜਲਦੀ ਦੂਰ ਜਾਇਆ ਜਾਏ ਚੰਗਾ ਹੈ। ਨਰਿੰਦਰ ਸਿੰਘ ਕਪੂਰ
---98-ਮੁਆਫ਼ੀ, ਪਰੇਸ਼ਾਨੀ- ਨਫ਼ਰਤ
--ਸਰਕਾਰ ਨੂੰ ਬੁਰਾ ਭਲਾ ਕਹਿਣ ਨਾਲ ਕੁਝ ਨਹੀਂ ਬਦਲਣਾ,ਤੁਸੀਂ ਆਪਣੀ ਅਸਲੀ ਤਾਕਤ ਦੀ ਪਹਿਚਾਣ ਕਰੋ। ਡਾ: ਅੰਬੇਦਕਰ
--ਜੇ ਕੋਈ ਇਨਸਾਨ ਤੁਹਾਨੂੰ ਛੋਟਾ ਲਗਦਾ ਹੈ ਤਾਂ ਤੁਸੀਂ ਜਰੂਰ ਉਸਨੂੰ ਦੂਰ ਤੋਂ ਦੇਖ ਰਹੇ ਹੋਵੋਗੇ। ਗੌਤਮ ਬੁੱਧ
--ਮੁਆਫ਼ ਕਰਨ ਨਾਲ ਇਨਸਾਨ ਪ੍ਰੇਸ਼ਾਨ ਹੋਣ ਤੇ ਨਫ਼ਰਤ ਤੋਂ ਬਚ ਜਾਂਦਾ ਹੈ। ਗੌਤਮ ਬੁੱਧ
--ਦੂਜਿਆਂ ਦੀ ਮਦਦ ਕਰਨ ਨਾਲ ਸਾਡੇ ਆਪਣੇ ਮਸਲੇ ਵੀ ਸੁਲਝਦੇ ਹਨ। ਗੌਤਮ ਬੁੱਧ
--ਆਪਣੀਆਂ ਗੱਲਾਂ ਨਾ ਕਰੋ ਕਿਉਂਕਿ ਤੁਹਾਡੇ ਜਾਣ ਪਿਛੋਂ ਤੁਹਾਡੀਆਂ ਹੀ ਗੱਲਾਂ ਹੋਣੀਆਂ ਹਨ। ਗੌਤਮ ਬੁੱਧ
=--ਕਿਸੇ ਦੀ ਬੇਇਜ਼ਤੀ ਕਰਕੇ ਉਸਤੋਂ ਚੰਗੀ ਕਾਰਗੁਜ਼ਾਰੀ ਦੀ ਆਸ ਨਹੀਂ ਰੱਖਣੀ ਚਾਹੀਦੀ, ਅੱਜ ਤਕ ਕੋਈ ਰਾਤੋ ਰਾਤ ਸਿਆਣਾ ਨਹੀਂ ਹੋਇਆ। ਨਾਨਕ ਸਿੰਘ
--ਸਾਡੀ ਜ਼ਿੰਦਗੀ ਵਿਚ ਮੁਸ਼ਕਿਲਾਂ ਸਾਨੂੰ ਤਬਾਹ ਕਰਨ ਲਈ ਨਹੀਂ,ਸਾਡੀ ਸਮਰੱਥਾ ਦਾ ਅਹਿਸਾਸ ਕਰਵਾਉਣ ਲਈ ਆਉਂਦੀਆਂ ਹਨ। ਗੁਰਦਿਆਲ ਸਿੰਘ
--ਸਾਡੇ ਕੋਲ ਜੋ ਹੁੰਦਾ ਹੈ ਅਸੀਂ ਉਸ ਤੋਂ ਅੱਕ ਜਾਂਦੇ ਹਾਂ। ਇਸੇ ਲਈ ਖਿੱਚ ਉਹਨਾਂ ਚੀਜਾਂ ਦੀ ਹੁੰਦੀ ਹੈ ਜੋ ਸਾਡੇ ਕੋਲ ਨਹੀਂ ਹੁੰਦੀਆਂ। ਡਾ: ਫਰਾਇਡ
--ਕਈ ਵਾਰੀ ਸਾਰੀ ਦੁਨੀਆਂ ਦਾ ਵਾਕਫ਼ ਬੰਦਾ ਆਪਣੇ ਘਰ ਦਾ ਰਾਹ ਭੁਲ ਜਾਂਦਾ ਹੈ। ਓਸ਼ੋ
--ਅਜੇ ਤੇਰੇ 'ਤੇ ਹੋਰ ਮੁਸ਼ਕਿਲਾਂ ਆਉਣਗੀਆਂ ਪਰ ਸਮਾਂ ਤੈਨੂੰ ਇਹਨਾਂ ਨਾਲ ਲੜਣਾ ਸਿਖਾ ਦੇਵੇਗਾ। ਕਰਾਤੁਲਐਲ ਹੈਦਰ
--ਜਿੰਨਾ ਚਿਰ ਤੁਸੀਂ ਆਪਣੀ ਜ਼ਿੰਦਗੀ 'ਚੋਂ ਗਲਤ ਇਨਸਾਨ ਨੂੰ ਬਾਹਰ ਕੱਢਣ ਦਾ ਸਖਤ ਫੈਸਲਾ ਨਹੀਂ ਕਰਦੇ ,ਉਨਾ ਚਿਰ ਤੁਹਾਡੀ ਜਿੰਦਗੀ ਵਿਚ ਕੋਈ ਸਹੀ ਇਨਸਾਨ ਨਹੀਂ ਆ ਸਕਦਾ। ਕਰਾਤੁਲਐਲ ਹੈਦਰ
--ਕਿਸੇ ਨੂੰ ਸਬਕ ਸਿਖਾਉਣ ਦੀ ਜ਼ਿਦ ਨਾ ਕਰੋ, ਕੋਈ ਨਹੀਂ ਸਿਖਦਾ, ਕਿਉਂਕਿ ਸਬਕ ਸਿਖਾਏ ਨਹੀਂ ਸਿਖੇ ਜਾਂਦੇ ਐ। ਤੁਰਗਨੇਵ
--ਅਜਿਹੀ ਮੁਸਕਰਹਾਟ ਤੋਂ ਸੁੰਦਰ ਹੋਰ ਕੁਝ ਨਹੀਂ ਹੁੰਦਾ ਜੋ ਹੰਝੂਆਂ ਨਾਲ ਮੁਕਾਬਲਾ ਕਰਕੇ ਆਉਂਦੀ ਹੈ। ਚਾਰਲੀ ਚੈਪਲਿਨ
--ਹਮੇਸ਼ਾ ਅਤੀਤ ਬਾਰੇ ਸੋਚਦੇ ਰਹਿਣਾ ਯਾਦਸ਼ਕਤੀ ਦੀ ਦੁਰਵਰਤੋਂ ਹੈ। ਗੇਟੇ
--ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਕੀ ਰਾਇੇ ਹੈ,ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਕੀ ਰਾਇ ਹੈ? ਸੇਕਸ਼ਪੀਅਰ
-ਲੋਕ ਮੇਰੇ ਬਾਰੇ ਕੀ ਸੋਚਦੇ ਹਨ। ਜੇ ਇਹ ਵੀ ਮੈਂ ਸੋਚਣ ਲੱਗ ਪਿਆ ਤਾਂ ਲੋਕ ਕੀ ਸੋਚਣਗੇ।--
--ਲੋਕ ਕੀ ਕਹਿੰਦੇ ਨੇ ? ਜੋ ਕਹਿੰਦੇ ਨੇ ਕਹਿਣ ਦਿਓ। ਸੇਕਸ਼ਪੀਅਰ
ਇਕ ਸੰਸਾਰ 'ਚ ਅਸੀਂ ਜਿਉਂਦੇ ਹਾਂ ਇਕ ਸੰਸਾਰ ਸਾਡੇ 'ਚ ਜਿਉਂਦਾ ਹੈ। ਸੇਕਸ਼ਪੀਅਰ
--ਜੋ ਕੰਮ ਇੱਛਾ ਅਨੁਸਾਰ ਨਹੀਂ,ਬਲਕਿ ਆਦਤ ਅਨੁਸਾਰ ਜਾਂ ਪ੍ਰਸਥਿਤੀਆਂ ਦੇ ਪ੍ਰਭਾਵ ਅਧੀਨ ਕੀਤੇ ਜਾਂਦੇ ਹਨ ਉਹ ਕਦੀ ਵੀ ਜ਼ਮੀਰ ਨੂੰ ਸ਼ੁਧ ਅਤੇ ਸਖਸ਼ੀਅਤ ਦਾ ਵਿਕਾਸ ਨਹੀਂ ਕਰ ਸਕਦੇ। ਲਾਲਾ ਹਰਦਿਆਲ
--99-ਪਿਆਰ ਬਹਿਸ, ਅੰਦਰਲੀ ਦੌਲਤ
--ਜਿਹੜੇ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਹਨ ਉਹਨਾਂ ਨੂੰ ਕਿਸੇ ਨੂੰ ਸਲਾਮ ਕਰਨ ਦੀ ਜਰੂਰਤ ਨਹੀਂ। ਜਿਹੜੇ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ,ਉਹਨਾਂ ਨੂੰ ਹਰ ਇਕ ਨੂੰ ਸਲਾਮ ਕਹਿਣੀ ਪੈਂਦੀ ਹੈ। ਏ ਪੀ ਜੇ ਅਬਦੁਲ ਕਲਾਮ
--ਜਦੋਂ ਪਿਆਰ ਵਿਚ ਬਹਿਸ ਸ਼ੁਰੂ ਹੋ ਜਾਵੇ ਤਾ ਮਿਲਾਪ ਵੀ ਸੂਲੀ ਚੜ•ਣ ਵਾਲਾ ਦੁਖਦਾਈ ਅਤੇ ਅਕਾਊ ਕਾਰਜ ਹੋ ਨਿਬੜਦਾ ਹੈ। ਖਲੀਲ ਜ਼ਿਬਰਾਨ-
--ਇਸ ਸੰਸਾਰ ਵਿਚ ਹਮੇਸ਼ਾ ਨਹੀਂ ਰਹਿਣਾ ਹੈ। ਜਿਸਨੂੰ ਇਹ ਗੱਲ ਸਮਝ ਆ ਗਈ ਉਹ ਸੰਸਾਰ 'ਚ ਹਮੇਸ਼ਾ ਰਹੇਗਾ। ਬਾਵਾ ਬਲਵੰਤ
--ਸਮਰਾਟ ਹੋਣ ਦਾ ਇਕ ਹੀ ਢੰਗ ਹੈ ਆਪਣੀ ਅੰਦਰਲੀ ਦੌਲਤ ਨੂੰ ਮਿਲ ਜਾਣਾ। ਓਸ਼ੋ---
--ਦੁਨੀਆਂ ਦੀ ਸਭ ਤੋਂ ਖੂਬਸੂਰਤ ਚੀਜ ਦੁਨੀਆਂ ਖੁਦ ਹੈ। ਬਾਵਾ ਬਲਵੰਤ
--ਬੁਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ( ਚਿੰਤਕ) ਉਹਨਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ । ਆਈਨਸਟਾਈਨ
--ਕੋਈ ਸ਼ੇਖ ਬਣ ਗਿਆ ਅਤੇ ਕੋਈ ਬਣ ਗਿਆ ਬ੍ਰਹਿਮਣ ,ਰੱਬ ਦੀ ਬੰਦਗੀ ਤੋਂ ਪਹਿਲਾਂ ਹਰ ਸਖਸ਼ ਆਦਮੀ ਸੀ। ਡਾ:ਇਕਬਾਲ
--ਅਸੀਂ ਲੋਕਾਂ ਨੂੰ ਬਹਾਦਰ ਬਨਣ ਵਾਸਤੇ ਦੱਸਣਾ ਚਾਹੁੰਦੇ ਹਾਂ । ਇਹ ਜਰੂਰੀ ਹੈ ਅਤੇ ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਸੰਸਾਰ ਦਾ ਮਾਲਕ ਹੈ ਅਤੇ ਸਿਰਜਣਹਾਰ ਹੈ। ਮੈਕਸਿਮ ਗੋਰਕੀ
--ਧਰਤੀ ਉਪਰਲੀਆਂ ਸਾਰੀਆਂ ਬਿਪਤਾਵਾਂ ਲਈ ਮਨੁੱਖ ਜਿੰਮੇਵਾਰ ਹੈ ਅਤੇ ਜ਼ਿੰਦਗੀ ਵਿਚ ਜੋ ਚੰਗਾ ਹੈ ਉਸਦਾ ਸਿਲਾ ਵੀ ਉਸੇ ਨੂੰ ਜਾਂਦਾ ਹੈ। ਮੈਕਸਿਮ ਗੋਰਕੀ
--ਸਾਡਾ ਮਨੋਰਥ ਨੌਜਵਾਨਾਂ ਵਿਚ ਜ਼ਿੰਦਗੀ ਲਈ ਵਿਸ਼ਵਾਸ਼ ਅਤੇ ਲੋਕਾਂ ਲਈ ਮੁਹੱਬਤ ਭਰਨਾ ਹੈ। ਮੈਕਸਿਮ ਗੋਰਕੀ
--ਮਨੁੱਖ ਕੋਲ ਬੁੱਧੀ ਵਰਗੀ ਬਹੁਮੁੱਲੀ ਦਾਤ ਹੈ। ਪਰੰਤੂ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਦਿਮਾਗ ਦੀ ਇਸ ਯੋਗਤਾ ਨੂੰ ਵਰਤਣ 'ਚ ਰੁਚੀ ਨਹੀਂ ਰਖਦਾ। ਉਹ ਬੱਧੀ ਨਾਲੋਂ ਵਿਸ਼ਵਾਸ਼ ਨੂੰ ਮਹੱਤਤਾ ਦਿੰਦਾ ਹੈ। ਸਾਂਈਂ ਪਰਾਂਜਪੇ
--ਮਹਾਨ ਕਦਰਾਂ ਕੀਮਤਾਂ ਧਰਮ ਨਿਰਪੇਖਤਾ 'ਚੋਂ ਨਿਕਲਦੀਆਂ ਹਨ। ਲਾਲਾ ਹਰਦਿਆਲ
--ਪੁਜਾਰੀ ਸਾਨੂੰ ਬਾਹਰੀ ਤੌਰ ਤੇ ਸਦਾਚਾਰੀ ਲਗਣਾ ਹੀ ਸਿਖਾਉਂਦੇ ਹਨ। ਕਿਉਂਕਿ ਸਦਾਚਾਰੀ ਬਨਣ ਨਾਲੋਂ ਨਜ਼ਰ ਆਉਣਾ ਬਹੁਤ ਸੌਖਾ ਹੈ। ਅਜਿਹੀ ਦੰਭੀ ਪਵਿਤਰਤਾ ਸਾਡੇ ਨੈਤਿਕ ਵਿਕਾਸ ਦੇ ਰਾਹ ਵਿਚ ਗੰਭੀਰ ਰੁਕਾਵਟ ਹੈ। ਲਾਲਾ ਹਰਦਿਆਲ
-ਪਿਆਰ ਕਰਨਾ ਅਤੇ ਜੀਣਾ ਉਹਨੂੰ ਕਦੇ ਵੀ ਨਹੀਂ ਆਉਣਾ, ਜਿੰਨ•ਾਂ ਨੂੰ ਜ਼ਿੰਦਗੀ ਨੇ ਬਾਣੀਏਂ ਬਣਾ ਦਿਤਾ। ਪਾਸ਼

No comments:
Post a Comment