Tuesday, May 20, 2014

ਮਹਾਨ ਵਿਦਵਾਨਾਂ ਦੇ ਮੌਲਿਕ ਵਿਚਾਰ

ਮਹਾਨ ਵਿਦਵਾਨਾਂ ਦੇ ਮੌਲਿਕ ਵਿਚਾਰ 
- ਸੰਗ੍ਰਹਿ ਕਰਤਾ --ਅਮਰਜੀਤ ਢਿਲੋਂ ਦਬੜ•ੀਖਾਨਾ
3--
ਇਸੇ ਕਲਮ ਤੋਂ
1-ਧੁੱਪ ਦਾ ਲਿਬਾਸ( ਕਾਵਿ ਸੰਗ੍ਰਿਹ)
2-ਜੱਗ ਰਚਨਾ ਦਾ ਸੱਚ( ਵਿਗਿਆਨਕ ਵਾਰਤਕ)
3-ਤਰਕਸ਼ੀਲ ਕਾਵਿ ਵਿਅੰਗ( ਕਾਵਿ ਵਿਅੰਗ)
4-ਨੀਲੀ ਛੱਤਰੀ( ਵਿਗਿਆਨਕ ਕਾਵਿ ਵਾਰਤਕ)
5- ਮੁਕਤੀ ਦੀ ਇੱਛਾ ਨਹੀਂ( ਗ਼ਜ਼ਲ ਸੰਗ੍ਰਿਹ)
6-ਰੱਬ ਦਾ ਯੱਬ ( ਵਾਰਤਕ)
7- ਲਫ਼ਜ਼ਾਂ ਦੇ ਤੀਰ( ਕਾਵਿ ਬੰਦ)
8- ਜ਼ਿੰਦਗੀ ਦਾ ਹੁਸਨ( ਲਲਿਤ ਨਿਬੰਧ)
--9----ਅਪਣੇ ਸੰਗ ਸੰਵਾਦ( ਗ਼ਜ਼ਲ ਸੰਗ੍ਰਿਹ)( ਛਪਾਈ ਅਧੀਨ)
---4--
--ਭੂਮਿਕਾ ਦੀ ਥਾਂ--ਅਮਰਜੀਤ ਢਿੱਲੋਂ
--ਜਿਸਦਾ ਬਚਪਨ ਸੁਪਨਿਆਂ ਦੀ ਪੂਰਤੀ ਕਰਦਾ ਨਹੀਂ,
ਉਹ ਜਵਾਨੀ ਵਿਚ ਵੀ ਖ਼ੂਬਸੂਰਤ ਹੋ ਸਕਦਾ ਨਹੀਂ।
----
ਛੱਪੜਾਂ 'ਚੋਂ ਹੀ ਹਮੇਸ਼ਾ ਭੇਡਾਂ ਪਾਣੀ ਪੀਂਦੀਆਂ,
ਭੇਡਾਂ ਤਾਈਂ ਵਗਦਾ ਪਾਣੀ ਅੱਛਾ ਹੀ ਲਗਦਾ ਨਹੀਂ।
--
--ਤੁਸੀਂ ਕੀ ਹੋ ਆਪਣੇ ਬਾਰੇ ਇਹ ਤੁਸੀਂ ਹੋ ਜਾਣਦੇ,
ਹੋਰ ਕੋਈ ਤੁਹਾਡੇ ਬਾਰੇ ਜਾਣ ਹੀ ਸਕਦਾ ਨਹੀਂ।
--
ਗੀਤ ਪੰਛੀ ਦੀ ਜਰੂਰਤ ਹੈ , ਇਹ ਤਾਂ ਗੱਲ ਠੀਕ ਹੈ,
ਪਰ ਆਹਲਣੇ ਬਗੈਰ  ਵੀ ਤਾਂ ਓਸਦਾ ਸਰਦਾ ਨਹੀਂ।---
--
ਪਿਆਰ ਆਪਣਾ ਘਰ ਬਣਾਉਂਦਾ ਜਦ ਕਿਸੇ ਦੇ ਦਿਲ ਅੰਦਰ,
-ਇਸ ਦੇ ਲਈ ਉਹ ਪਹਿਲਾਂ ਉਸਤੋਂ ਆਗਿਆ ਮੰਗਦਾ ਨਹੀਂ।
----
ਕਵੀਆਂ ਜਿਉਂ ਮਹਸੂਸ ਕਰਨਾ, ਹੱਸਣਾ ਬੱਚਿਆਂ ਦੇ ਵਾਂਗ,
ਬਜ਼ੁਰਗਾਂ ਵਾਂਗ ਹਰ ਕਿਸੇ ਨੂੰ ਸੋਚਣਾ ਆਉਂਦਾ ਨਹੀਂ।
-
ਕਵਿਤਾ ਕਿਸੇ ਸੁਗਾਤ ਵਾਂਗ ਆਉਂਦੀ ਹੈ ਬਿਨ ਐਲਾਨਿਆਂ,
ਬਹੁਤ ਕਰੜੇ ਨਿਯਮ ਹੁੰਦੇ ਕਵੀਆਂ 'ਤੇ  ਲਾਗੂ ਨਹੀਂ।
--
-ਸੁੱਤੀਆਂ ਸੱਸੀਆਂ ਦੇ ਸਦਾ  ਲੁੱਟੇ ਹੀ ਜਾਂਦੇ ਸ਼ਹਿਰ ਭੰਬੋਰ,
ਗੁੱਡੀਆਂ ਦੇ ਵਿਆਹ ਤੋਂ ਕੋਈ ਬੱਚਾ ਜੰਨਮਦਾ ਨਹੀਂ।
--
ਬੱਸ ਦੇ ਕੰਡਕਟਰ ਵਾਂਗ ਬਣ ਕੇ ਰਹਿ ਗਈ ਹੈ ਜ਼ਿੰਦਗੀ ,
ਸਫਰ ਵੀ ਹੈ ਨਿੱਤ ਦਾ ,ਪਰ  ਕਿਤੇ ਵੀ ਪਹੁੰਚਣਾ ਨਹੀਂ।
--
ਅੱਗ ਦਾ ਦਰਿਆ ਹੈ ਇਹ ਵਕਤ ,ਇਸ਼ਕ ਜ਼ਿੰਦਗੀ
ਢਿੱਲੋਂ ਇਸ ਵਿਚ ਆਸ਼ਕਾਂ ਬਿਨ ਤੈਰਨਾ ਆਉਂਦਾ ਨਹੀਂ। (ਅਮਰਜੀਤ ਢਿੱਲੋਂ)
----------
-----------------------ਸਮਰੱਪਣ ਦੀ ਥਾਂ
ਦੌਲਤਮੰਦਾਂ ਦੀ ਗਰਦਨ 'ਤੇ ਭੋਰਾ ਵੀ ਸਿਰ ਨਹੀਂ ਹੁੰਦਾ
ਐਵੇਂ ਲੋਕੀ ਕਹਿ ਦਿੰਦੇ ਨੇ ਸਿਰ ਵੱਡੇ ਸਰਦਾਰਾਂ ਦੇ---(ਅਮਰਜੀਤ ਢਿੱਲੋਂ’)
----
--ਸਫਾ - 5--
--ਤਰਕਸ਼ੀਲਤਾ, ਰੱਬ , ਆਤਮਾ
-----------
--ਕੁਦਰਤ ਨੇ ਮਨੁੱਖ ਨੂੰ ਇਕੋ ਇਕ ਸ਼ਰਤ 'ਤੇ ਆਜ਼ਾਦੀ ਦਿਤੀ ਹੈ, ਉਹ ਹੈ ਸਦਾ ਲਈ ਚੇਤੰਨਤਾ। ਜੇ ਇਹ ਟੁੱਟ ਗਈ, ਤਾਂ ਗੁਲਾਮੀ ਦੀਆਂ ਜ਼ੰਜ਼ੀਰਾਂ ਏਸ ਗੁਨਾਹ ਦੀ ਸਜ਼ਾ ਹੋਣਗੀਆਂ। (ਜੌਹਨ ਕੂਰਨ)
--ਸੰਸਾਰ ਦੀ ਮੁੱਖ ਸਮੱਸਿਆ ਇਹ ਹੈ ਕਿ ਸਿਆਣੇ ਲੋਕ ਸ਼ੰਕਾਵਾਦੀ ਹਨ, ਜਦੋਂ ਕਿ ਮੂਰਖ ਵਿਸ਼ਵਾਸ਼ੀ ਹਨ।
(ਚਾਰਲਸ ਬੁਕੋਵਸਕੀ)
1--ਜਿਹੜਾ ਆਦਮੀ ਆਪਣੇ ਕਥਿਤ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਉਹ ਧੋਖੇਬਾਜ ਹੈ।
2--ਜਿਸ ਆਦਮੀ 'ਚ ਪੜਤਾਲ ਕਰਨ ਦਾ ਹੌਂਸਲਾ ਨਹੀਂ ਹੁੰਦਾ , ਉਹ ਲਾਈਲੱਗ ਹੈ।
3-ਜੋ ਬਿਨਾਂ ਪੜਤਾਲ ਕਰਿਆਂ ਮੰਨ ਜਾਂਦਾ ਹੈ , ਉਹ ਮੂਰਖ ਹੈ। ( ਡਾਕਟਰ ਇਬਰਾਹੀਮ ਟੀ ਕਵੂਰ)
---ਕਿਸਮਤ ਵਿਚ ਵਿਸ਼ਵਾਸ਼ ਕਰਨ ਵਾਲਿਆਂ ਨੂੰ ਸਿਰਫ ਉਹਨਾਂ ਹੀ ਮਿਲਦਾ ਹੈ ਜਿੰਨਾ ਹਿੰਮਤ ਕਰਨ ਵਾਲੇ ਛੱਡ ਜਾਂਦੇ ਹਨ।( ਏ ਪੀ ਜੇ ਅਬਦੁਲ ਕਲਾਮ)
---ਮੈਨੂੰ ਇਸ ਗੱਲ ਦਾ ਗਰਬ ਹੈ ਕਿ ਮੇਰੀਆਂ ਅੱਖਾਂ ਮਰਨ ਤੋਂ ਬਾਦ ਦੋ ਅੰਨ•ੇ ਵਿਅੱਕਤੀਆਂ ਦੀ ਦੁਨੀਆਂ ਰੌਸ਼ਨ ਕਰਨਗੀਆਂ ਅਤੇ ਮੇਰਾ ਮਿਰਤਕ ਸਰੀਰ ਸਮਾਜ ਦੀ ਸੇਵਾ ਕਰਨ ਵਾਲੇ ਡਾਕਟਰ ਰੂਪੀ ਸੈਨਿਕਾਂ ਨੂੰ ਸਿਖਲਾਈ ਦੇਵੇਗਾ। (ਚੂਲੀਅਨ)
---ਜੇ ਮਨੁੱਖਤਾ ਨੂੰ ਏਕਤਾ ਅਤੇ ਭਾਈਚਾਰੇ ਦੇ ਸੂਤਰ ਵਿਚ ਬੰਨ•ਣਾਂ ਹੈ, ਤਾਂ ਸਭ ਤੋਂ ਪਹਿਲਾਂ ਇਸ ਨੂੰ ਰੱਬ ਦੀ ਹੋਂਦ ਦੀ ਗੁਲਾਮੀ ਤੋਂ ਨਿਜਾਤ ਦਿਵਾਉਣੀ ਪਵੇਗੀ।( ਸ਼ਹੀਦ ਭਗਤ ਸਿੰਘ)
---ਦੁਸ਼ਟ ਲੋਕਾਂ ਨਾਲ ਭਲਾਈ ਕਰਨਾ ,ਸੱਜਣਾ ਖਿਲਾਫ਼ ਬੁਰਾਈ ਕਰਨ ਦੇ ਤੁੱਲ ਹੈ। ( ਸ਼ੇਖ ਸਾਅਦੀ)
-6---ਪਿਆਰ ਅਤੇ ਨਫ਼ਰਤ
-ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਇਸਦਾ ਵਿਖਾਵਾ ਕਰੋ, ਦਸੋ ਨਾ। ਜੇ ਕਿਸੇ ਨੂੰ ਨਫ਼ਰਤ ਕਰਦੇ ਹੋ ਤਾਂ ਦੱਸੋ, ਇਸਦਾ ਵਿਖਾਵਾ ਨਾ ਕਰੋ। (ਇਬਰਾਮਹੀਮ ਲਿੰਕਨ)
-- ਜਿੱਤ ਘਿਰਣਾ ਨੂੰ ਜਨਮ ਦਿੰਦੀ ਹੈ  ਕਿਉਂਕਿ ਹਾਰਨ ਵਾਲੇ ਲੋਕ ਦੁੱਖ ਦੀ ਨੀਂਦ ਸੌਂਦੇ ਹਨ( ਸ਼ਾਕਯ ਮੁਨੀ)
-----ਮੁਹੱਬਤ ਦੇ ਅੰਦਾਜ਼ ਵੱਖੋ ਵੱਖਰੇ ਹਨ। ਕੋਈ ਟੁੱਟ ਕੇ ਚਾਹੁੰਦਾ ਹੈ , ਕੋਈ ਚਾਹ ਕੇ ਟੁੱਟ ਜਾਂਦਾ ਹੈ।( ਅਹਿਮਦ ਫਰਾਜ਼)
-ਪਿਆਰ ਇਕ ਚੁੱਪ , ਸ਼ਾਂਤ ਅਤੇ ਕੂਲਾ ਜਿਹਾ ਅਹਿਸਾਸ ਹੈ।
-( ਖਲੀਲ ਜ਼ਿਬਰਾਨ)
--ਦਿਲ ਵੀ ਬਕਰੀ ਵਾਂਗ ਹੁੰਦਾ ਹੈ , ਇਸਨੂੰ ਬੰਨ• ਕੇ ਰੱਖਣਾ ਪੈਂਦਾ ਹੈ। (ਦਖਣੀ ਅਫ਼ਰੀਕੀ ਕਹਾਵਤ)
-7-- ਜ਼ਿੰਦਗੀ ਦਾ ਸੱਚ,ਮਾਂ ਬਾਪ , ਅਗਵਾਈ
-ਖੁਦ ਪਿੱਛੇ ਰਹਿਣਾ ਤੇ ਦੂਸਰਿਆਂ ਨੂੰ ਅੱਗੇ ਕਰਕੇ ਅਗਵਾਈ ਦੇਣਾ ਬਿਹਤਰ ਹੁੰਦਾ ਹੈ। ਖਾਸ ਤੌਰ 'ਤੇ ਉਸ ਵਕਤ ਜਦ ਤੁਸੀਂ ਕੁਝ ਚੰਗਾ ਹੋਣ 'ਤੇ ਜਿੱਤ ਦੇ ਜਸ਼ਨ ਮਨਾ ਰਹੇ ਹੋਵੋ। ਤੁਸੀਂ ਉਸ ਸਮੇਂ ਅੱਗੇ ਆਓ ਜਦੋਂ ਕੋਈ ਖਤਰਾ ਹੋਵੇ । ਫਿਰ ਹੀ ਲੋਕ ਤੁਹਾਡੀ ਲੀਡਰਸ਼ਿਪ ਦੀ ਸਰਾਹਨਾ ਕਰਨਗੇ। (ਨੈਲਸਨ ਮੰਡੇਲਾ)
--ਉਸ ਮਾਂ ਬਾਪ ਅੱਗੇ ਕਦੇ ਜ਼ੁਬਾਨ ਨਾ ਲੜਾਓ , ਜਿਸਨੇ ਤੁਹਾਨੂੰ ਬੋਲਣਾ ਸਿਖਾਇਆ ਹੈ।( ਸ਼ੇਖ ਸ਼ਾਅਦੀ)
- ਉਹ ਫੁੱਲਾਂ ਨੂੰ ਸਾੜ ਤਾਂ ਸਕਦੇ ਹਨ ਪਰ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ। ( ਪਾਬਲੋ ਨਰੂਦਾ)
1-ਵਾਰਿਸ ਸ਼ਾਹ ਲੁਕੋ ਲਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ।
2--ਵਾਰਿਸ ਸ਼ਾਹ ਮੀਆਂ ਗੰਨਾ ਚੱਖ( ਜੱਗ) ਸਾਰਾ ਮਜ਼ੇ ਵੱਖ ਵੱਖ ਨੇ ਪੋਰੀਆਂ ਪੋਰੀਆਂ ਦੇ।( ਸੱਯਦ ਵਾਰਿਸ ਸ਼ਾਹ)
3-ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। (ਸੱਯਦ ਵਾਰਿਸ ਸ਼ਾਹ)
4-ਮਾਇਆ ਮੰਤਰਾਂ ਨਾਲ ਜੇ ਹੋਏ ਕੱਠੀ ਕਾਹਨੂੰ ਮੰਗਦੇ ਫਿਰਨ ਮਦਾਰੀਏ ਨੀ।( ਸੱਯਦ ਵਾਰਿਸ ਸ਼ਾਹ)
----ਕੋਈ ਐਨਾ ਅਮੀਰ ਨਹੀਂ ਹੁੰਦਾ ਕਿ ਆਪਣਾ ਬੀਤਿਆ ਕੱਲ• ਖਰੀਦ ਸਕੇ  ਤੇ ਕੋਈ ਐਨਾ ਗਰੀਬ ਵੀ ਨਹੀਂ ਹੁੰਦਾ ਕਿ ਆਪਣਾ ਆਉਣ ਵਾਲਾ ਕੱਲ• ਨਾ ਸੰਵਾਰ ਸਕੇ। (ਵਾਲਟੇਅਰ)
--ਜ਼ਿੰਦਗੀ 'ਚ ਤੁਸੀਂ ਕਿੰਨੇ ਖੁਸ਼ ਹੋ ਇਹ ਮਹੱਤਵਪੂਰਨ ਨਹੀਂਂ , ਮਹੱਤਵਪੂਰਨ ਇਹ ਹੈ ਕਿ ਤੁਹਾਡੇ ਕਾਰਨ ਲੋਕ ਕਿੰਨੇ ਖੁਸ਼ ਨੇ। (ਵਾਲਟੇਅਰ)
-8------ ਪੁਸਤਕਾਂ
-ਮਨੁੱਖ ਆਪਣੀ ਖੁਸ਼ਹਾਲੀ ਤੇ ਮਹਾਨ ਭਵਿੱਖ ਵੱਲ ਵਧਦਿਆਂ ਜੋ ਕਰਿਸ਼ਮੇਂ ਕਰਦਾ ਹੈ,ਉਹਨਾਂ 'ਚੋਂ ਸੱਭ ਤੋਂ ਮਹਾਨ ਕਰਿਸ਼ਮਾ ਹੈ ਕਿਤਾਬ। ( ਥਾਮਸ ਐਡੀਸਨ)
-ਇਕ ਵਧੀਆ ਕਿਤਾਬ ਹਜਾਰ ਦੋਸਤਾਂ ਦੇ ਬਰਾਬਰ ਹੁੰਦੀ ਹੈ ਪਰ ਇਕ ਵਧੀਆ ਦੋਸਤ ਲਾਇਬ੍ਰੇਰੀ ਦੇ ਬਰਾਬਰ ਹੁੰਦਾ ਹੈ। (ਚਾਰਲਸ ਡਿਕਨਜ)
--ਜੋ ਲੋਕ ਪੁਸਤਕਾਂ ਪੜ•ਦੇ ਹਨ ਪਰ ਬੁੱਧ ਪੁਰਸ਼ਾਂ ਦੇ ਵਿਵੇਕ ਨੂੰ ਨਹੀਂ ਪਛਾਣਦੇ ,ਉਹ ਸ਼ਬਦਾਂ ਦੇ ਗੁਲਾਮ ਹੁੰਦੇ ਹਨ। (ਗੌਤਮ ਬੁੱਧ)
- ਚੰਗੀਆਂ ਕਿਤਾਬਾਂ ਪੜ•ਣਾਂ ਉਸੇ ਤਰ•ਾਂ ਹੈ ,ਜਿਵੇਂ ਬੀਤੀਆਂ ਸਦੀਆਂ 'ਚ ਵਧੀਆ ਮਨੁੱਖਾਂ ਨਾਲ ਗੱਲਬਾਤ ਕਰਨਾ। (ਡਿਸਕੇਰਟਸ)
-ਦੁਨੀਆਂ ਦੀ ਕੋਈ ਵੀ ਅਜਿਹੀ ਸਮੱਸਿਆ ਨਹੀਂ, ਜੋ ਕਿਸੇ ਕਿਤਾਬ 'ਚ ਨਾ ਲਿਖੀ ਹੋਵੇ। (ਚਾਰਲਸ ਡਿਕਨਜ)
--ਉਹ ਬਣਾ ਰਹੇ ਨੇ ਇਮਾਰਤਾਂ, ਅਸੀਂ ਲਿਖ ਰਹੇ ਹਾਂ ਇਬਾਰਤਾਂ, ਤਾਂ ਕਿ ਪੱਥਰਾਂ ਦੇ ਸ਼ਹਿਰ  ਵਿਚ ਕੋਈ ਆਤਮਾ ਵੀ ਰਿਹਾ ਕਰੇ। (ਸੁਰਜੀਤ ਪਾਤਰ)
--ਕਿਤਾਬਾਂ ਦੀ ਤਰ•ਾਂ ਬਹੁਤ ਅਲਫ਼ਾਜ ਨੇ ਮੇਰੇ ਅੰਦਰ ,ਇਸੇ ਲਈ ਤਾਂ ਮੈਂ ਖਾਮੋਸ਼ ਰਹਿੰਦਾ ਹੈ। (ਚਾਰਲਸ ਡਿਕਨਜ)
ਚੰਗੀ ਕਿਤਾਬ ਖੋਹਲ ਕੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਨਫ਼ੇ ਨਾਲ ਸਮਾਪਤ ਹੋਵੇ। (ਅਰਬੀ ਕਹਾਵਤ)
---ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ ਜਿਸਦੀਆਂ ਅੱਖਾਂ ਤੇ ਪੱਟੀ ਬੰਨ•ੀ ਹੋਵੇ। (ਰਸੂਲ ਹਮਜ਼ਾਤੋਵ)
- ਖੁਦ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜਰੂਰਤ ਹੈ।( ਰਸੂਲ ਹਮਜ਼ਾਤੋਵ)
- ਚੰਗੀ ਕਿਤਾਬ ਇਸ ਤਰ•ਾਂ ਹੈ ਜਿਵੇਂ ਜੇਬ• ਵਿਚ ਪਾਇਆ ਬਾਗ ਹੋਵੇ।(ਜੇਸੇ ਲੀ ਬੈਨਟ)
-ਕਿਤਾਬਾਂ ਕੰਪਾਸ,ਦੂਰਬੀਨ ਅਤੇ ਚਾਰਟ ਦੀ ਤਰ•ਾਂ ਹਨ, ਜਿਹੜੀਆਂ ਦੁਨੀਆਂ ਰੂਪੀ ਸਮੁੰਦਰ ਦੇ ਖਤਰੇ ਤੋਂ ਬਚਣ ਲਈ ਸਾਡਾ ਦਿਸ਼ਾ ਨਿਰਦੇਸ਼ ਕਰਦੀਆਂ ਹਨ। (ਜੇਸੇ ਲੀ ਬੈਨਟ)
-ਡਾਇਰੀ, ਬਿਨਾ ਕਿਸੇ ਸ਼ਰਮ ਵਾਲਾ , ਸਾਡੀ ਜ਼ਿੰਦਗੀ ਦਾ ਰਿਕਾਰਡ ਹੈ।(ਇਮਰੋਸ ਬਾਇਰਸ)
--ਪਰਾਚੀਨ ਕਿਤਾਬ ( ਕਲਾਸਿਕ ਬੁੱਕ) ਇਸ ਤਰ•ਾਂ ਖਤਮ ਨਹੀਂ ਹੁੰਦੀ ਕਿ ਅੱਗੇ ਕੀ ਕਹਿਣਾ ਹੈ। (ਇਟੈਲੋ ਕੈਲਵੀਨੋ)
-ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ , ਇਹ ਜਾਦੂ ਕਿਤਾਬਾਂ 'ਚ ਬੰਦ ਹੈ। (ਥਾਮਸ ਕਾਰਲਾਇਲ)
-ਜੇ ਕਰ ਪੁਸਤਕਾਂ  ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ। (ਗੁਰਦਿਆਲ ਸਿੰਘ)
--ਕਿਸੇ ਦੀ ਸਵੈ ਜੀਵਨੀ ,ਸਾਰੇ ਪੜ•ਣ ਵਾਲਿਆਂ ਨੂੰ ਖੁਸ਼ੀ ਅਤੇ ਫਾਇਦਾ ਦੇਣ ਲਈ ਹੁੰਦੀ ਹੈ। (ਥਾਮਸ ਕਾਰਲਾਇਲ)
--ਇਹਨਾਂ ਸਮਿਆਂ 'ਚ ਕਿਤਾਬਾਂ ਦੀ ਚੋਣ ਅਤੇ ਕਿਤਾਬਾਂ ਇਕੱਠੀਆਂ ਕਰਨੀਆਂ ਹੀ ਸੱਚੀ ਸੁੱਚੀ ਯੂਨੀਵਰਸਿਟੀ ਹੈ। (ਥਾਮਸ ਕਾਰਲਾਇਲ)
--ਤੁਹਾਡੇ ਕੋਲ ਜੋ ਵੀ ਵਧੀਆ ਅਤੇ ਫਾਇਦੇ ਮੰਦ ਹੈ ,ਉਹ ਹੈ ਸਵੈ ਜੀਵਨੀ।( ਹੰਮਫਰੇ ਕਾਰਪੈਂਟਰ )
--ਕਿਤਾਬਾਂ ਸੱਚੀਂ ਮੁੱਚੀਂ ਸਮਾਜਿਕ ਸਮਾਨਤਾ ਲਿਆਉਂਦੀਆਂ ਹਨ, ਜਿਹੜੇ ਲੋਕ ਇਹਨਾਂ ਨੂੰ ਵਿਸ਼ਵਾਸ਼ ਤੇ ਇਮਾਨਦਾਰੀ ਨਾਲ ਪੜ•ਦੇ ਹਨ। । (ਵਿਲੀਅਮ ਇਲੇਰੀ  ਚਾਨਿੰਗ)
- ਅਸੀਂ ਉਹਨਾਂ ਮੁਲਕਾਂ ਬਾਰੇ ਬਹੁਤ ਕੀਮਤੀ ਕਿਤਾਬਾਂ ਪੜ• ਸਕਦੇ ਹਾਂ, ਜਿਹੜੇ ਮੁਲਕਾਂ ਨੂੰ ਅਸੀਂ ਦੇਖਿਆ ਹੁੰਦਾ ਹੈ ਪਰ ਉਹ ਅਨੁਭਵ ਨਹੀਂ ਕੀਤਾ ਹੁੰਦਾ ਜੋ ਕਿਤਾਬਾਂ 'ਚ ਲਿਖਿਆ ਹੈ।(ਜੀ ਕੇ ਚੈਸਲਰਟੋਨ)
-ਜੇ ਤੁਸੀਂ ਘਰ 'ਚ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ 'ਚ ਆਤਮਾ ਧੜਕਣ ਲੱਗ ਪਈ ਹੈ। (ਸਿਸਰੋ)
---ਤੁਹਾਡੇ ਦੁਆਰਾ ਖਰੀਦੀ ਗਈ ਇਕ ਕਿਤਾਬ ਤੁਹਾਡੇ ਮਾਨਸਿਕ ਕੱਦ ਨੂੰ ਇਕ ਕਿਲੋਮੀਟਰ ਵਧਾ ਦਿੰਦੀ ਹੈ। (ਸਿਸਰੋ)
--ਪੁਸਤਕਾਲਿਆਂ ਅਤੇ ਮਿਤਰਾਂ ਤੋਂ ਕਿਤਾਬਾਂ ਉਧਾਰ ਲਵੋ, ਪਰ ਇਹਨਾਂ ਨੂੰ ਵਾਪਸ ਕਰਨਾ ਨਾ ਭੁਲੋ।(ਸਿਸਰੋ)
- ਸਵੈ ਜੀਵਨੀ, ਪੜ•ਣ ਵਾਲੇ ਨੂੰ ਇਹ ਮੌਕਾ ਦਿੰਦੀ ਹੈ ਕਿ ਉਹ ਲੇਖਕ ਦੀਆਂ ਗਲਤੀਆਂ ਅਤੇ ਉਸਦੇ ਗਲਤ ਸੋਚ ਵੱਲ ਇਸ਼ਾਰੇ ਨੂੰ ਦੇਖ ਸਕੇ।(ਕਲਾਡ ਕੋਕਬਰਨ)
-ਸਵੈ ਜੀਵਨੀ ਉਹ ਰਸਮ ਕਿਰਿਆ ਹੈ, ਜਿਸਦੀ ਆਖਰੀ ਕਿਸ਼ਤ ਅਦਾ ਨਹੀਂ ਕੀਤੀ ਗਈ। (ਕਿਉਨਟੀਨ ਕਰਿਸਪ)
- ਇਕ ਵਿਅੱਕਤੀ ਦੇ ਤੌਰ ਤੇ ਤੁਸੀਂ ਸਚਮੁੱਚ ਬਹੁਤ ਛੋਟੇ ਅਤੇ ਕਮਜੋਰ ਹੋ। ਪਰ ਜਦ ਤੁਸੀਂ ਇਤਿਹਾਸ ਦੁਆਰਾ ਆਪਣਾ ਅਨੁਭਵ ਵਿਸ਼ਾਲ ਕਰ ਲੈਂਦੇ ਹੋ, ਤਾਂ ਤੁਸੀਂ ਇਕ ਦਿਓ ਦੇ ਸਿਰ ਉਪਰ ਖੜ•ੇ ਬੌਣੇ ਵਾਂਗ ਉਚੇ ਹੋ ਜਾਂਦੇ ਹੋ। (ਲਾਲਾ ਹਰਦਿਆਲ)
--ਸਿਉਂਕ ਸੋਚਦੀ ਤਾਂ ਹੋਵੇਗੀ ਕਿ ਆਦਮੀ ਕਿੰਨਾ ਮੂਰਖ ਹੈ ,ਜੋ ਕਿਤਾਬਾਂ ਖਾਂਦਾ ਹੀ ਨਹੀਂ। (ਰਸੂਲ ਹਮਜ਼ਾਤੋਵ)
-9---ਰਿਸ਼ਤੇ-- -----ਦੋਸਤੀ
---ਜੋ ਆਪਣੀ ਮਾਂ ਦਾ ਨਹੀਂ, ਉਹ ਕਿਸੇ ਥਾਂ ਦਾ ਨਹੀਂ। (ਸ਼ੇਖ ਸਾਅਦੀ)
--ਜੇ ਤੁਸੀਂ ਕਿਸੇ ਨਾਲ ਉਮਰ ਭਰ ਰਿਸ਼ਤਾ ਨਿਭਾਉਣਾ ਹੈ ਤਾਂ ਆਪਣੇ ਦਿਲ 'ਚ ਇਕ ਕਬਰਿਸਤਾਨ ਜਰੂਰ ਬਣਵਾ ਲਉ, ਜਿਥੇ ਤੁਸੀਂ ਆਪਣੇ ਪਿਆਰੇ ਦੀਆਂ ਗਲਤੀਆਂ ਨੂੰ ਦਫ਼ਨਾ ਸਕੋ। ( ਸ਼ੇਖ ਸਾਅਦੀ)
-ਭੈਣਾਂ ਹੋਣ ਤਾਂ ਜ਼ਿੰਦਗੀ ਵਿਚ ਇਕ ਕੂਲਾ ਜਿਹਾ ਅਹਿਸਾਸ ਬਣਿਆ ਰਹਿੰਦਾ ਹੈ। (ਕਰਤੁਲ ਐਨ ਹੈਦਰ)
---ਰਿਸ਼ਤੇ ਕੱਚੇ ਕੋਠਿਆਂ ਵਰਗੇ ਹੁੰਦੇ ਹਨ। ਜਿਹਨਾਂ ਨੂੰ ਵਾਰ ਵਾਰ ਲਿਪਣਾ ਪੋਚਣਾ ਪੈਂਦਾ ਹੈ। (ਅੰਮ੍ਰਿਤਾ ਪ੍ਰੀਤਮ )
--ਰਿਸ਼ਤੇ ਬਣਾਈ ਰੱਖਣ ਲਈ ਮੁਲਾਕਾਤ ਜਰੂਰੀ ਹੈ। ਲਾ ਕੇ ਭੁੱਲ ਜਾਣ ਨਾਲ ਤਾਂ ਪੌਦੇ ਵੀ ਸੁੱਕ ਜਾਂਦੇ ਨੇ। (ਅੰਮ੍ਰਿਤਾ ਪ੍ਰੀਤਮ)
--ਜ਼ਿੰਦਗੀ 'ਚ ਰਿਸ਼ਤੇ ਨਿਭਾਉਣੇ ਐਨੇ ਮੁਸ਼ਕਿਲ ਹਨ , ਜਿੰਨਾ ਬੁੱਕ ( ਹੱਥਾਂ) 'ਚ ਭਰੇ ਪਾਣੀ ਨੂੰ ਡਿਗਣ ਤੋਂ ਬਚਾਉਣਾ। (ਬਲਵੰਤ ਗਾਰਗੀ)
----ਦੁਨੀਆਂ 'ਚ ਥੋੜਾ ਜਿਹਾ ਸਮਝੌਤਾ ਕਰਨਾ ਸਿੱਖ ਲਉ ਕਿਉਂਕਿ ਥੋੜ•ਾ ਜਿਹਾ ਝੁਕ ਜਾਣਾ, ਕਿਸੇ ਰਿਸ਼ਤੇ ਨੂੰ ਹਮੇਸ਼ਾ ਲਈ ਖਤਮ ਕਰਨ ਨਾਲੋਂ ਬਿਹਤਰ ਹੈ। (ਨਰਿੰਦਰ ਸਿੰਘ ਕਪੂਰ)
--- ਬੀਵੀ ਨੂੰ ਸਮਝਾਉਣ ਨਾਲੋਂ ਉਸਨੂੰ ਸਮਝਣਾ ਜਰੂਰੀ ਹੈ। (ਨਰਿੰਦਰ ਸਿੰਘ ਕਪੂਰ)
---ਮਾਤਾ ਪਿਤਾ ਦੀ ਸੇਵਾ ਕਰਨ ਨਾਲ ਸਾਰੇ ਤੀਰਥਾਂ ਦਾ ਫਲ ਘਰ ਬੈਠਿਆਂ ਹੀ ਮਿਲ ਜਾਂਦਾ ਹੈ।( ਸਵਾਮੀ ਵਿਵੇਕਾਨੰਦ)
--ਜਦੋਂ ਇਕ ਰਿਸ਼ਤੇ ਵਿਚ,ਕਿਸੇ ਤੀਸਰੇ ਦਾ ਜ਼ਿਕਰ ਹੋਣ ਲੱਗ ਪਵੇ ਤਾਂ ਸੱਚਾ ਪਿਆਰ ਕਰਨ ਵਾਲਾ, ਜੀਂਦੇ ਜੀ ਮਰਨ ਲਗਦਾ ਹੈ।( ਸ਼ੇਕਸਪੀਅਰ)
------- ਆਪਣਾ ਮਿਲਣਾ ਇਕ ਸੰਯੋਗ ਸੀ, ਤੁਹਾਡਾ ਦੋਸਤ ਬਨਣਾ ਮੇਰੀ ਆਪਣੀ ਚੋਣ ਸੀ ,ਪਰ ਤੁਹਾਡੇ ਪਿਆਰ ਦੇ ਵੱਸ ਪੈਣ ਸਮੇ,ਂ ਮੇਰਾ ਆਪਣੇ ਉਪਰ ਕੋਈ ਜੋਰ ਨਹੀਂ ਸੀ(ਐਨੋਨੀਮਸ)
-- ਜਿਸ ਦਿਲ ਵਿਚ ਦੁਸ਼ਮਣੀ ਨੂੰ ਪਨਾਹ ਮਿਲਦੀ ਹੈ, ਉਥੇ ਮਿਤਰਤਾ ਦਾ ਵਾਸਾ ਨਹੀਂ ਹੁੰਦਾ ।( ਖਲੀਲ ਜ਼ਿਬਰਾਨ)
- --ਜੇ ਤੁਸੀਂ ਆਪਣੇ ਆਪ ਦੇ ਦੋਸਤ ਬਣ ਜਾਓ, ਤਾਂ ਕਦੇ ਵੀ ਇਕੱਲਤਾ ਮਹਿਸੂਸ ਨਹੀਂ ਕਰੋਗੇ।( ਮੈਕਸਵੈਲ ਮਾਲਟਿਜ਼)
10--ਤਲਖ ਹਕੀਕਤਾਂ,ਸੁੱਖ ਦੁੱਖ,ਗਰੀਬੀ ਅਤੇ ਰੋਟੀ
--ਜੇ ਤੁਸੀਂ ਗਰੀਬ ਜੰਮੇ ਹੋ ਤਾਂ ਇਸ ਵਿਚ ਤੁਹਾਡਾ ਕੋਈ ਕਸੂਰ ਨਹੀਂ , ਪਰ ਜੇ ਗਰੀਬ ਮਰਦੇ ਹੋ ਤਾਂ ਕਸੂਰਵਾਰ ਹੋ। (ਬਿੱਲ ਗੇਟਸ)
- ਆਦਮੀ ਨੂੰ ਸਭ ਤੋਂ ਪਹਿਲਾਂ ਰੋਟੀ ਚਾਹੀਦੀ ਹੈ, ਉਸ ਤੋਂ ਪਿਛੋਂ ਪਿਆਰ , ਫਲਸਫ਼ਾ ਅਤੇ ਗਿਆਨ। (ਖਲੀਲ ਜ਼ਿਬਰਾਨ)
- --ਖਤਰਨਾਕ ਬਿਪਤਾ ਸਮੇਂ ਜਿਹੜਾ ਲੱਤਾਂ ਨਾਲ ਸੋਚਣ ਲਗਦਾ ਹੈ, ਉਸਨੂੰ ਡਰਪੋਕ ਕਹਿੰਦੇ ਹਨ।( ਪੁਰਤਗਾਲੀ ਕਹਾਵਤ)
---ਜ਼ਿੰਦਗੀ 'ਚ ਸਫਲ ਵਿਅੱਕਤੀ ਉਹ ਹੈ,ਜੋ ਦੂਸਰੇ ਲੋਕਾਂ ਵਲੋਂ ਉਸ ਉਪਰ ਸੁਟੀਆਂ ਇੱਟਾਂ ਦੀ ਨੀਂਹ ਬਣਾ ਲੈਂਦਾ ਹੈ। (ਸਪੇਨੀ ਕਹਾਵਤ)
---ਸਫ਼ਲ ਲੋਕਾਂ ਦੀ ਅੱਧੀ ਜ਼ਿੰਦਗੀ, ਅਸਫ਼ਲ ਲੋਕਾਂ ਤੋਂ ਬਚਦਿਆਂ ਦੀ ਨਿਕਲ ਜਾਂਦੀ ਹੈ। (ਫਰਾਂਸੀਸੀ ਕਹਾਵਤ)
--ਤੁਹਾਡਾ ਸੁੱਖ, ਤੁਹਾਡਾ ਬੇਨਕਾਬ ਦੁੱਖ ਹੀ ਤਾਂ ਹੈ। ਜਦ ਇਕ ਤੁਹਾਡੇ ਕੋਲ ਹੁੰਦਾ ਹੈ ਤਾਂ ਦੂਸਰਾ ਬਿਸਤਰਾ 'ਚ ਸੁੱਤਾ ਪਿਆ ਹੁੰਦਾ ਹੈ। (ਖਲੀਲ ਜ਼ਿਬਰਾਨ)
-ਜਿਸ ਬੰਸਰੀ ਰਾਹੀਂ ਤੁਹਾਡੇ ਕਾਲਜੇ 'ਚ ਠੰਡ ਪੈਂਦੀ ਹੈ , ਇਹ ਉਹੀ ਕਾਠ ਹੈ ਜੋ ਚਾਕੂ ਨਾਲ ਪੋਲਾ ਕੀਤਾ ਗਿਆ ਸੀ।( ਖਲੀਲ ਜ਼ਿਬਰਾਨ)
-11--ਸੱਚ ਝੂਠ,ਜ਼ਮਾਨੇ ਦੇ ਠੱਗ
-ਝੂਠ ਹਮੇਸ਼ਾ ਕਮਜੋਰ ਆਦਮੀ ਬੋਲਦੇ ਹਨ। (ਖਲੀਲ ਜ਼ਿਬਰਾਨ)
--ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ, ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ। (ਵਾਸਦੇਵ ਸ਼ਰਮਾ)
- ਤੁਸੀਂ ਇੱਕ ਸੱਚ ਲੱਭਣ ਦਾ ਦਾਅਵਾ ਕਰ ਸਕਦੇ ਹੋ , ਸਚਾਈ ਲੱਭਣ ਦਾ ਨਹੀਂ। (ਖਲੀਲ ਜ਼ਿਬਰਾਨ)
--ਇਸ ਵਿਚ ਮੇਰਾ ਕੁਝ ਵੀ ਤਾਂ ਨਹੀਂ ,ਇਹ ਸਭ ਮੌਸਮ ਦਾ ਸਦਕਾ ਹੈ , ਜੇਕਰ ਮੇਰੇ ਗਮਲੇ ਦੇ ਫੁੱਲ ਤੈਨੂੰ ਬੜੇ ਪਿਆਰੇ ਲੱਗੇ।  (ਭੂਸ਼ਣ ਧਿਆਨਪੁਰੀ)
--ਜ਼ਮਾਨੇ ਦੇ ਠੱਗਾਂ ਦਾ ਨਾਹਰਾ ਹੈ ਇਹ, ਕਿ ਭਲੇ ਦਾ ਤਾਂ ਅੱਜ ਕੱਲ• ਜ਼ਮਾਨਾ ਨਹੀਂ ਹੈ।  (ਦੀਪਕ ਜੈਤੋਈ)
-ਓ ਜਾਣ ਵਾਲੇ ਸੁਣ ਜਾ! ਇਕ ਗੱਲ ਮੇਰੀ ਖਲੋ ਕੇ, ਚਲੀਏ ਕਿਸੇ ਬਣ ਕੇ ,ਰਹੀਏ ਕਿਸੇ ਦੇ ਹੋ ਕੇ। (ਦੀਪਕ ਜੈਤੋਈ)
---ਜੇ ਸਾਨੂੰ ਫਟੇ ਪੁਰਾਣੇ ਕਪੜਿਆਂ ਅਤੇ ਘਟੀਆ ਫਰਨੀਚਰ ਇਸਤੇਮਾਲ ਕਰਨ 'ਚ ਸ਼ਰਮ ਆਉਂਦੀ ਹੈ ਤਾਂ ਫਿਰ ਸਾਨੂੰ ਫਜ਼ੂਲ ਦੇ ਵਿਚਾਰਾਂ ਅਤੇ ਵਿਚਾਰਕਾਂ ਬਾਰੇ ਕਿਤੇ ਜਿਆਦਾ ਸ਼ਰਮ ਆਉਣੀ ਚਾਹੀਦੀ ਹੈ। ( ਅਲਬਰਟ ਆਈਨਸਟਾਈਨ)
-ਜ਼ਿੰਦਗੀ ਤਾਂ ਆਪਣੇ ਹੀ ਕਦਮਾਂ 'ਤੇ ਚਲਦੀ ਹੈ , ਹੋਰਾਂ ਦੇ  ਮੋਢਿਆਂ ਤਾਂ ਜਨਾਜੇ ਚਲਿਆ ਕਰਦੇ ਹਨ। ( ਅਹਿਮਦ ਫ਼ਰਾਜ਼)
12--ਗਿਆਨ ਅਗਿਆਨ,ਅਰਥਚਾਰਾ,ਸਿਆਸੀ ਵਿਚਾਰ
--ਆਪਣੀ ਅਗਿਆਨਤਾ ਤੋਂ ਜਾਣੂੰ ਹੋਣਾ, ਗਿਆਨ ਵਲ ਪੁੱਟੀ ਪੁਲਾਂਘ ਹੈ।  (ਬੇਕਨ)
-ਸੁਧਾਰ ਵਾਸਤੇ ਸਾਨੂੰ ਸਮੱਸਿਆ ਦੀ ਜੜ• ਤਕ ਪਹੁੰਚਣਾ ਪਵੇਗਾ। (ਸੁਆਮੀ ਵਿਵੇਕਾ ਨੰਦ)
-- ਚੰਗੇ ਮੁਰਸ਼ਦ ਬਨਣ ਲਈ ਚੰਗੇ ਮੁਰੀਦ ਹੋਣਾ ਵੀ ਜਰੂਰੀ ਹੈ।  (ਖਲੀਲ ਜ਼ਿਬਰਾਨ)
--ਸਾਰੇ ਅਰਥਚਾਰੇ ਵਿਚ ਸਿਰਫ ਕਿਸਾਨ ਹੀ  ਪਰਚੂਨ ਖਰੀਦ ਦੇ ਹਨ ਅਤੇ ਥੋਕ ਵੇਚਦੇ ਹਨ। ਉਹ ਦੋਵੇਂ ਪਾਸਿਆਂ ਤੋਂਂ ਢੋਆ ਢੁਆਈ ਦੀ ਕੀਮਤ ਵੀ ਤਾਰਦੇ ਹਨ।( ਜੌਨ ਐਫ਼ ਕੈਨੇਡੀ)
--ਸੱਤਾ ਵਿਚ ਰਹਿੰਦਿਆਂ, ਗੈਰ ਜ਼ਿਮੇਵਾਰਾਨਾ ਵਿਵਹਾਰ ,ਸਬੰਧਤ ਲੋਕਾਂ ਨੂੰ ਭ੍ਰਿਸ਼ਟ ਬਣਾ ਦਿੰਦਾ ਹੈ। (ਬਰਾਊਨ)
--ਸੱਤਾ ਅਤੇ ਸਮਝਦਾਰੀ ਦਾ ਮਿਲਾਪ ,ਬਹੁਤ ਥੋੜੇ ਸਮੇਂ ਲਈ ਹੀ ਸੰਭਵ ਹੈ।  (ਆਈਨਸਟਾਈਨ)
-ਜਿਹੜਾ ਕੁਝ ਸਦਾਚਾਰ ਪੱਖੋਂ ਜਾਇਜ਼ ਨਹੀਂ ,ਉਹ ਸਿਆਸਤ ਲਈ ਵੀ ਜਾਇਜ਼ ਨਹੀਂ। (ਗੈਟੇ)
- ਕਿਸੇ ਸਰਕਾਰ ਦੀ ਉਤਮਤਾ ਦੀ ਸਭ ਤੋਂ ਵੱਡੀ ਕਸੌਟੀ ਉਸਦੀ ਨਿਆਂਪਾਲਕਾ ਦੀ ਯੋਗਤਾ ਹੈ।( ਲਾਰਡ ਬਰਾਈਸ)
-13- ਪਰਾਰਥਨਾਵਾਂ-ਦੁਆਵਾਂ
- ਪੂਜਾ ਅਸਥਾਨਾਂ 'ਤੇ ਦੁਹਰਾਈ ਜਾਂਦੀ ਖੋਖਲੀ ਪ੍ਰਾਰਥਨਾ ਨਾਲੋਂ,  ਕਿਸੇ ਗਰੀਬ,ਦੋਸ਼ੀ ਅਤੇ ਵੇਸਵਾ ਨਾਲ ਹਮਦਰਦੀ ਦੇ ਦੋ ਬੋਲ ਸਾਂਝੇ ਕਰਨੇ ਕਿਤੇ ਜਿਆਦਾ ਬਿਹਤਰ ਹਨ। (ਖਲੀਲ ਜ਼ਿਬਰਾਨ) 
--- ਹੱਥ ਜੋੜ ਕੇ ਉਹ ਹੀ ਲੋਕ ਮੰਗਦੇ ਹਨ,ਜਿਹਨਾਂ ਨੂੰ ਵਹਿਮ ਹੁੰਦਾ ਹੈ, ਕਿ ਉਹ ਬਿਨਾਂ ਮਿਹਨਤ ਕੀਤਿਆਂ ਹੀ ਸਭ ਕੁਝ ਪ੍ਰਾਪਤ ਕਰ ਸਕਦੇ ਹਨ। (ਮੈਕਸਿਮ ਗੋਰਕੀ)
--- ਹੱਥ ਜੋੜਣ ਨਾਲ ਜੇ ਸਭ ਕੁਝ ਮਿਲ ਜਾਂਦਾ ਹੋਵੇ, ਤਾਂ ਦਸਾਂ ਨਹੁੰਆਂ ਦੀ ਕਮਾਈ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। (ਮੈਕਸਿਮ ਗੋਰਕੀ)
--ਆਪਣੇ ਸਵੈ ਤੋਂ ਬਿਨਾਂ, ਕਿਸੇ ਹੋਰ ਰੱਬ ਅੱਗੇ ਕੀਤੀ ਪ੍ਰਾਰਥਨਾ ਵਿਅੱਰਥ ਹੈ। (ਮਿਖਾਇਲ ਨਈਮੀ)
---ਪੱਥਰਾਂ ਨੂੰ ਮੰਨਣ ਵਾਲੇ ਇਹ ਕਿਉਂ ਨਹੀਂ ਮੰਨਦੇ, ਕਿ ਇਹਨਾਂ ਪੱਥਰਾਂ ਨੂੰ ਆਦਮੀ ਨੇ ਤਰਾਸ਼ਿਆ ਹੈ। (ਡਾ; ਇਬਰਾਹੀਮ ਟੀ ਕਵੂਰ)
--14--ਕਾਨੂੰਨ, ਗਰੀਬ ਅਮੀਰ, ਇੱਛਾ ਸ਼ਕਤੀ
-ਉਠੋ ਜਾਗੋ, ਸ਼ਕਤੀਸ਼ਾਲੀ ਬਣੋ , ਕਿਉਂਕਿ ਬਲੀ ਹਮੇਸ਼ਾ ਬਕਰੇ  ਦੀ ਦਿੱਤੀ ਜਾਂਦੀ ਹੈ,ਸ਼ੇਰ ਦੀ ਨਹੀਂ। ( ਸਵਾਮੀ ਵਿਵੇਕਾ ਨੰਦ)
-- ਨੁਕਸ ਲੱਭਣੇ ਆਸਾਨ ਹਨ ਪਰ ਚੰਗੇਰਾ ਕਰਕੇ ਦਿਖਾਉਣਾ ਔਖਾ ਹੁੰਦਾ ਹੈ।( ਪਲੂ ਟਾਚਰ )
-ਜ਼ੁੰਮੇਵਾਰੀ ਤੋਂ ਭੱਜਣਾ ਅਸਾਨ ਹੈ, ਪਰ ਗੈਰਜ਼ੁੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। (ਜੋਸ਼ੀਆਂ ਚਾਰਲਸ)
-- ਕਾਨੂੰਨ ਗਰੀਬਾਂ ਤੇ ਰਾਜ ਕਰਦਾ ਹੈ ਅਤੇ ਅਮੀਰ ਕਾਨੂੰਨ 'ਤੇ । ( ਉਲੀਵਰ ਗੋਲਡ ਸਮਿਥ)
---ਮਜ਼ਬੂਤ ਇੱਛਾ ਸ਼ਕਤੀ ਅੱਗੇ ਸਾਰੀਆਂ ਸ਼ਕਤੀਆਂ ਦਬ ਜਾਂਦੀਆਂ ਹਨ। (ਸਵਾਮੀ ਵਿਵੇਕਾ ਨੰਦ)
----ਜੇ ਹਰ ਕੰਮ ਬੰਦੇ ਦੇ ਆਪਣੇ ਵੱਸ 'ਚ ਹੋਵੇ ਤਾਂ ਕੋਈ ਮੁਸੀਬਤ 'ਚ ਫਸੇ ਹੀ ਕਿਉਂ। (ਬਿੰਦਰ ਬਸਰਾ )
--ਹਾਲਾਤ ਬਦਲਣ ਨਾਲ ਸੰਦਰਭ ਵੀ ਬਦਲ ਜਾਂਦੇ ਹਨ ਅਤੇ ਇੱਛਾ ਸ਼ਕਤੀ ਵੀ। (ਬਿੰਦਰ ਬਸਰਾ)
--15--ਮਨੁੱਖ ਦੀ ਬੇਵਕੂਫ਼ੀ ਤੇ ਸਿਆਣਪ, ਕਿਰਤ ਦੀ ਮਹਾਨਤਾ
--ਬ੍ਰਹਿਮੰਡ ਅਤੇ ਮਨੁੱਖ ਦੀ ਬੇਵਕੂਫ਼ੀ ਦੋਵੇਂ ਅਸੀਮ ਹਨ। ਬ੍ਰਹਿਮੰਡ ਬਾਰੇ ਤਾਂ ਮੈਂ ਪੱਕਾ ਨਹੀਂ ਕਹਿ ਸਕਦਾ, ਹੋ ਸਕਦੈ ਇਹਦੀ ਕੋਈ ਸੀਮਾ ਹੋਵੇ। ਪਰ ਮਨੁੱਖ ਦੀ ਬੇਵਕੂਫ਼ੀ ਬਾਰੇ ਪੱਕੇ ਤੌਰ 'ਤੇ ਕਹਿ ਸਕਦਾ ਹਾਂ ਕਿ ਇਸਦੀ ਕੋਈ ਸੀਮਾ ਨਹੀਂ। (ਅਲਬਰਟ ਆਈਨਸਟਾਈਨ)
ਮਨੁੱਖ ਜਿੰਨਾ ਛੋਟਾ ਹੁੰਦਾ ਹੈ,ਉਸਦਾ ਹੰਕਾਰ ਉਤਨਾ ਹੀ ਵੱਡਾ ਹੁੰਦਾ ਹੈ।(ਆਈਨ ਸਟਾਈਨ)
--ਕਿਰਤ ਹੀ ਉਹ ਨੀਂਹ ਹੈ , ਜਿਸ ਉਪਰ ਮਨੁੱਖੀ ਸਮਾਜ ਦੀ ਇਮਾਰਤ ਖੜ•ੀ ਹੈ। (ਕਾਰਲ ਮਾਰਕਸ)
-ਕਿਸੇ ਦੇ ਗੁਣਾਂ ਦੀ ਪਰਸ਼ੰਸਾ ਕਰਨ 'ਤੇ ਆਪਣਾ ਸਮਾਂ ਨਸ਼ਟ ਨਾ ਕਰੋ ,ਸਗੋਂ ਉਸਦੇ ਉਹ ਗੁਣ ਅਪਣਾਉਣ ਦੀ ਕੋਸ਼ਿਸ਼ ਕਰੋ। (ਕਾਰਲ ਮਾਰਕਸ)
--ਹੱਥੀਂ ਕਮਾਏ ਇਕ ਡਾਲਰ ਦੀ ਕੀਮਤ ,ਮੁਫ਼ਤ 'ਚ ਮਿਲੇ ਪੰਜ ਡਾਲਰਾਂ ਨਾਲੋਂ ਕਿਤੇ ਜਿਆਦਾ ਹੁੰਦੀ ਹੈ। (ਇਬਰਾਹੀਮ ਲਿੰਕਨ)
--ਗੁੰਡਿਆਂ ਨੂੰ ਕੁੱਟਣਾ ਸਭ ਤੋਂ ਸੌਖਾ ਕੰਮ ਹੁੰਦਾ ਹੈ।( ਲਿੰਕਨ)
--ਨਕਲ ਮਾਰ ਕੇ ਪਾਸ ਹੋ ਜਾਣ ਨਾਲੋਂ ਫੇਲ• ਹੋ ਜਾਣਾ ਕਿਤੇ ਜਿਆਦਾ ਇਜ਼ਤ ਵਾਲਾ ਕੰਮ ਹੈ। (ਇਬਰਾਹੀਮ ਲਿੰਕਨ)
-ਯੋਗਤਾ ਇਹਦੇ 'ਚ ਨਹੀਂ ਕਿ ਤੁਸੀਂ ਕੀ ਕਰਦੇ ਹੋ। ਯੋਗਤਾ ਇਹਦੇ 'ਚ ਹੈ ਕਿ ਤੁਸੀਂ ਕੀ ਕਰ ਸਕਦੇ ਹੋ। (ਰੋਮੋ)
--ਧਨ ਨਾਲ ਚੰਗੇ ਗੁਣ ਨਹੀਂ ਮਿਲਦੇ ,ਧਨ ਚੰਗੇ ਗੁਣਾਂ ਨਾਲ ਮਿਲਦਾ ਹੈ।( ਸੁਕਰਾਤ)
-- ਜੇ ਤੁਹਾਡੀ ਔਲਾਦ ਚੰਗੀ ਐ ਤਾਂ ਤੁਹਨੂੰ ਪੈਸੇ ਦੀ ਕੋਈ ਲੋੜ ਨਹੀਂ। ਜੇ ਔਲਾਦ ਨਿਕੰਮੀ ਐ ਤਾਂ ਫਿਰ ਪੈਸੇ ਤੋਂ ਕਰਵਾਉਣਾ ਵੀ ਕੀ ਐ।( ਵਾਲਟੇਅਰ)
- 16--ਲੋਕ ਹਿਤ-ਨਾਬਰਾਬਰੀ,ਪਾਗਲਪਨ
--ਜੋ ਲੋਕ ਸਾਂਝੇ ਹਿਤਾਂ ਲਈ ਨਹੀਂ ਲੜ ਸਕਦੇ, ਉਹ ਆਪਣੇ ਨਿੱਜੀ ਹਿੱਤਾਂ ਲਈ ਵੀ ਨਹੀਂ ਲੜ ਸਕਦੇ।( ਨਿਕੋਲਾਈ ਓਸਤ੍ਰੋਵੋਸਕੀ)
---ਆਦਮੀ ਹਥੋਂ ਆਦਮੀ ਦੀ ਲੁੱਟ ਦਾ ਨਾਮ ਹੈ ਮੁਨਾਫ਼ਾ।(ਕਾਰਲ ਮਾਰਕਸ)
- -- --ਤੁਸੀਂ ਲੰਮੇ ਸਮੇਂ ਤਕ ਅਜਿਹੀ ਵਿਵਸਥਾ ਕਾਇਮ ਨਹੀਂ ਰਖ ਸਕਦੇ ,ਜਿਹੜੀ ਨਾਬਰਾਬਰੀ ਨੂੰ ਹਲਾਸ਼ੇਰੀ ਦਿੰਦੀ ਹੋਵੇ। (ਰਾਬਰਟ ਯੂਜਨੇਰ)
----ਘੋੜ ਸਵਾਰ ਨੂੰ   ਪੈਦਲ ਤੁਰਨ ਵਾਲਿਆਂ ਦੇ ਕਸ਼ਟ ਦਾ ਅੰਦਾਜ਼ਾ ਨਹੀਂ ਹੁੰਦਾ। (ਜਪਾਨੀ ਕਹਾਵਤ)
 --ਉਲੂ ਮਗਰ ਲਗੋਗੇ ਤਾਂ ਉਹ ਤੁਹਾਨੂੰ ਉਜਾੜ ਵਿਚ ਲੈ ਜਾਵੇਗਾ। (ਅਰਬੀ ਕਹਾਵਤ)
--ਪਾਗਲਪਨ ਚਾਲੀ ਤਰ•ਾਂ ਦਾ ਹੋ ਸਕਦਾ ਹੈ ਪਰ ਅਕਲ ਇਕੋ ਤਰ•ਾਂ ਦੀ ਹੁੰਦੀ ਹੈ।( ਅਰਬੀ ਕਹਾਵਤ)
-ਜੇ ਤੁਸੀਂ ਸਿਰ ਨੂੰ ਆਕੜ ਨਾਲ ਭਰੀ ਰਖੋਗੇ ,ਤਾਂ ਸਿਆਣਪ ਲਈ ਥਾਂ ਨਹੀਂ ਬਚੇਗੀ। (ਅਫ਼ਰੀਕੀ ਕਹਾਵਤ)
--ਤਜ਼ੱਰਬੇਕਾਰ ਬੰਦਾ ਭੱਜੀ ਜਾਂਦੀ ਗਾਂ ਨੂੰ ਵੀ ਚੋ ਲੈਂਦਾ ਹੈ। (ਜਪਾਨੀ ਕਹਾਵਤ)
--ਤੁਹਾਡੇ ਦੰਦ ਕਿੰਨੇ ਵੀ ਤਿੱਖੇ ਕਿਉਂ ਨਾ ਹੋਣ, ਪਰ ਉਹ ਪਾਣੀ ਨੂੰ ਦੰਦੀ ਨਹੀਂ ਵੱਢ ਸਕਦੇ। (ਅਫ਼ਰੀਕੀ ਕਹਾਵਤ)
--ਔਖੇ ਸਮਿਆਂ ਵਿਚ ਸ਼ੀਸ਼ਾ ਦੇਖੋ ,ਉਥੇ ਤੁਹਾਨੂੰ ਕਾਰਨ ਵੀ ਨਜ਼ਰ ਆ ਜਾਵੇਗਾ ਅਤੇ ਜਵਾਬ ਵੀ ਮਿਲ ਜਾਵੇਗਾ। (ਜਪਾਨੀ ਕਹਾਵਤ)
--ਮਾਂ ਭਾਵੇਂ ਬਘਿਆੜ ਦੀ ਹੋਵੇ, ਉਹ ਆਪਣਾ ਮਾਸ ਨਹੀਂ ਖਾਂਦੀ। (ਅਫ਼ਗਾਨੀ ਕਹਾਵਤ)
--ਸ਼ਤਰੰਜ ਦੀ ਬਾਜੀ ਮੁਕਣ 'ਤੇ ,ਪਿਆਦਾ ਅਤੇ ਬਾਦਸ਼ਾਹ ਇਕੋ ਡੱਬੇ 'ਚ ਸਮਾ ਜਾਂਦੇ ਹਨ। (ਇਟਲੀ ਕਹਾਵਤ)
--ਬਦਲਾ ਲੈਣ ਦੀ ਖੁਸ਼ੀ ਇਕ ਦਿਨ ਦੀ ਹੁੰਦੀ ਹੈ ,ਪਰ ਮੁਆਫ਼ ਕਰਨ ਦਾ ਮਾਣ ਹਮੇਸ਼ਾ ਲਈ ਹੁੰਦਾ ਹੈ। (ਰੂਸੀ ਕਹਾਵਤ)
------ਚੰਗਾ ਪ੍ਰਬੰਧ ਚੰਗੀ ਆਮਦਨ ਤੋਂ ਬਿਹਤਰ ਹੁੰਦਾ ਹੈ। (ਪੁਰਤਗਾਲੀ ਕਹਾਵਤ)
- ਮਰੇ ਹੋਏ ਸ਼ੇਰ ਨਾਲੋਂ ਜਿਉਂਦਾ ਕੁੱਤਾ ਬਿਹਤਰ ਹੁੰਦਾ ਹੈ। (ਅਰਬੀ ਕਹਾਵਤ)
---ਦਰਵਾਜ਼ਾ ਪੂਰੇ ਜੋਰ ਨਾਲ ਖੜਖੜਾਓ,ਜ਼ਿੰਦਗੀ ਬੋਲੀ ਹੁੰਦੀ ਹੈ। (ਫਰਾਂਸੀਸੀ ਕਹਾਵਤ)
--ਜਦੋਂ ਨਾਲ ਦੇ ਘਰ ਨੂੰ ਅੱਗ ਲੱਗੀ ਹੋਵ,ੇ ਤਾਂ ਇਹ ਮਸਲਾ ਤੁਹਾਡਾ ਆਪਣਾ ਮਸਲਾ ਹੁੰਦਾ ਹੈ। (ਚੀਨੀ ਕਹਾਵਤ)
- ਪਿਛੇ ਰਹਿ ਗਿਆ ਬਾਂਦਰ, ਹੋਰਾਂ ਦੀਆਂ ਪੂਛਾਂ ਦੇ ਮਖੌਲ ਉਡਾਉਂਦਾ ਹੈ।(ਅਚੋਲੀ) 
--17-ਸੱਚ, ਸੁਪਨੇ, ਜੀਵਨ ਤੇ ਦੁਨੀਆਂ ਦਾ ਬਦਲਾਵ
--ਖੂਨ ਦਾ ਭਰਿਆ ਸਮੁੰਦਰ ਵੀ ਸੱਚ ਨੂੰ ਡੋਬ ਨਹੀਂ ਸਕਦਾ । (ਮੈਕਸਿਮ ਗੋਰਕੀ)
--ਜਦੋਂ ਤਕ ਆਦਮੀ ਇਹ ਮਹਿਸੂਸ ਕਰਦਾ ਹੈ ਕਿ ਉਸਦੇ ਪਿਤਾ ਜੀ ਠੀਕ ਹੀ ਸਨ , ਉਦੋਂ ਤਕ ਉਹਦੇ ਪੁੱਤਰ ਹੋ ਜਾਂਦਾ ਹੈ, ਜੋ ਉਸਨੂੰ ਗਲਤ ਸਮਝਦਾ ਹੈ। (ਚਾਰਲਸ ਵਰਡਜਵਰਥ)
--ਸੁਪਨੇ ,ਦਰਅਸਲ ਮਨੁੱਖ ਦੇ ਅਚੇਤ ਮਨ ਦੀਆਂ ਖਾਹਿਸ਼ਾਂ ਦੀ ਪੂਰਤੀ ਦਾ ਨਾਟਕ ਹੁੰਦੇ ਹਨ। (ਡਾ: ਫਰਾਇਡ)
---ਸੰਸਾਰ ਦੋ ਤਰ•ਾਂ ਦੇ ਹੁੰਦੇ ਹਨ , ਇਕ ਜਿਸਦਾ ਅਸੀਂ ਸੁਪਨਾ ਲੈਂਦੇ ਹਾਂ , ਦੂਜਾ ਜੋ ਕਿ ਅਸਲੀ ਹੁੰਦਾ ਹੈ। (ਪੌਲੋ ਕੌਲਿਓ)
---ਜੇ ਤੁਸੀਂ ਸੁਪਨਾ ਲੈ ਸਕਦੇ ਹੋ ਤਾਂ ਇਸਨੂੰ ਪੂਰਾ ਵੀ ਕਰ ਸਕਦੇ ਹੋ। (ਵਿਲੀਅਮ ਆਰਥਰ ਵਰਡ )
--- --ਮੇਰਾ ਮਕਸਦ ਇਸ ਦੁਨੀਆਂ ਨੂੰ ਸਮਝਣ ਦਾ ਨਹੀਂ,ਜਿਵੇਂ ਮੇਰੇ ਪੂਰਬਲੇ ਦਨਿਸ਼ਵਰ ਕਰਦੇ ਰਹੇ ਹਨ। ਮੇਰਾ ਮਕਸਦ ਇਸ ਦੁਨੀਆਂ ਨੂੰ ਬਦਲਣ ਦਾ ਹੈ। (ਡਾ: ਸਿਗਮੰਡ ਫਰਾਇਡ)
- -- ਇਸ ਬਦਲਣ ਵਾਲੇ ਸੰਸਾਰ ਚ ਕੁਝ ਵੀ ਨਾ ਬਦਲਣ ਵਾਲਾ ਨਹੀਂ। ਮਾਨਵ ਦੀ ਹੀ ਆਪਣੀ ਤਾਕਤ ਹੈ। ਕਰੁਣਾ ਅਤੇ ਸਿਆਣਪ ਆਦਮੀ ਨੂੰ ਉਚਾਈਆਂ ਤਕ ਲੈ ਜਾਂਦੀ ਹੈ। (ਗੌਤਮ ਬੁੱਧ)
----ਬ੍ਰਹਿਮੰਡ ਚ ਨਿਰੰਤਰ ਪਰਿਵਰਤਨ ਹੁੰਦਾ ਰਹਿੰਦਾ ਹੈ। ਬ੍ਰਹਿਮੰਡ, ਅੱਖ ਦੇ ਝਪਕਣ ਜਿੰਨੇ ਚਿਰ 'ਚ ਹੀ ਪਹਿਲਾਂ ਵਰਗਾ ਨਹੀਂ ਰਹਿੰਦਾ। (ਪਲੈਟੋ)
-----ਵਕਤ ਦੇ ਨਾਲ ਹਰ ਕੋਈ ਬਦਲ ਜਾਂਦਾ ਹੈ। ਗਲਤੀ Àਸਦੀ ਨਹੀਂ ਜੋ ਬਦਲ ਜਾਂਦਾ ਹੈ। ਗਲਤੀ ਉਸਦੀ ਹੈ ਜੋ ਪਹਿਲਾਂ ਵਰਗਾ ਰਹਿ ਜਾਂਦਾ ਹੈ। (ਸਵਾਮੀ ਵਿਵੇਕਾ ਨੰਦ)
--18-ਜ਼ਿੰਦਗੀ ਅਤੇ ਮੌਤ, ਰਾਜਨੇਤਾ--ਦਯਾ ਭਾਵਨਾ , ਜੰਗ ਤੇ ਅਮਨ 
--ਕਿਹਾ ਜਾਂਦਾ ਹੈ ਕਿ, ਮੌਤ ਤੋਂ ਬਾਦ ਮਨੁੱਖ ਸਭ ਕੁਝ ਇਥੇ ਹੀ ਛੱਡ ਜਾਂਦਾ ਹੈ। ਪਰ ਮੌਤ ਤੋਂ ਬਾਦ ਉਸਨੇ ਇਹ ਸਭ ਕੁਝ ਕਰਨਾ ਵੀ  ਕੀ ਹੈ। (ਐਂਡਰਿਊ ਐਸਿਨ)
--ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਲਵੋ , ਨਹੀਂ ਤਾਂ ਕੋਈ ਹੋਰ ਇਹਨਾਂ ਨੂੰ ਵਧਾ ਚੜ•ਾ ਕੇ ਦਸ ਦੇਵੇਗਾ।(ਐਂਡਰਿਊ ਐਸਿਨ)
-- ਜੀਵਨ ਅਟੱਲ ਸਚਾਈ ਹੈ ਅਤੇ ਮੌਤ ਜੀਵਨ ਦਾ ਪੂਰਕ। (ਚੈਖੋਵ)
--ਆਤਮ ਹੱਤਿਆ ਕਰਨ ਦਾ ਇਕ ਤਰੀਕਾ ਇਹ ਵੀ ਹੈ ਕਿ ਆਪਣੇ ਮੂੰਹੋਂ ਆਪ ਹੀ ਆਪਣੀ ਪਰਸੰਸਾ ਕਰੋ।( ਵੇਦ ਵਿਆਸ)
--ਨੇਤਾ ਉਹੀ ਹੈ ਜੋ ਰਸਤੇ ਦੀ ਪਰਖ ਕਰਦਾ ਹੈ,ਉਸਤੇ ਅੱਗੇ ਵੱਧਦਾ ਹੈ ਅਤੇ ਨਵਾਂ ਰਾਹ ਅਖ਼ਤਿਆਰ ਕਰਦਾ ਹੈ। (ਜੋਨਸੀ ਮੈਕਸ ਵੈਲ)
-ਜਿਸ ਵਿਚ ਦਇਆ ਨਹੀਂ ,ਉਸ ਵਿਚ ਕੋਈ ਸੁੰਦਰ ਗੁਣ ਨਹੀਂ । (ਹਜ਼ਰਤ ਮੁਹੰਮਦ)
--ਅਮਨ ਦੀਆਂ ਮੁਸ਼ਕਿਲਾਂ ਨਾਲ ਨਜਿੱਠਣ ਦੀ ਥਾਂ, ਡਰਪੋਕ ਲੋਕ ਜੰਗ ਦੀ ਚੋਣ ਕਰਦੇ ਹਨ। (ਥਾਮਸ ਮੈਨ)
---ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲਛਣ ਹੈ, ਮਹਿੰਗਾਈ ਅਤੇ ਦੂਸਰਾ ਜੰਗ। (ਹੈਮਿੰਗਵੇ)
-- ਯੁੱਧ ਵਿਚ ਮਿਲਦੇ ਬਲਦ ਨਾਲੋਂ ,ਅਮਨ ਚ ਮਿਲਦਾ ਆਂਡਾ ਵਧੀਆ ਹੁੰਦਾ ਹੈ। (ਪੁਰਤਗਾਲੀ ਕਹਾਵਤ) 
-ਦੇਸ਼ ਦੀ ਸੁਰੱਖਿਆ ਪਰਮਾਣੂੰ ਬੰਬਾਂ ਦੇ ਜ਼ਖੀਰਿਆਂ ਨਾਲ ਨਹੀਂ, ਸਗੋਂ ਸੋਚਵਾਨ ਨਾਗਰਿਕਾਂ ਨਾਲ ਹੁੰਦੀ ਹੈ। (ਅਲਬਰਟ ਆਈਨ ਸਟਾਈਨ)
----ਜਦੋਂ ਸੰਸਾਰ ਤਾਓ ਦੇ ਅਨੁਸਾਰ ਚਲਦਾ ਹੈ ਤਾਂ ਫੌਜੀ ਚਾਲ ਚਲਣ ਵਾਲੇ ਘੋੜੇ ਖੇਤ ਵਾਹੁਣ ਦੇ ਕੰਮ ਆਉਂਦੇ ਹਨ। ਜਦ ਤਾਓ ਦੀ ਅਣਹੋਂਦ ਹੁੰਦੀ ਹੈ ਤਾਂ ਪਿੰਡਾਂ ਵਿਚ ਫੌਜੀ ਘੋੜੇ ਦੌੜਦੇ ਨਜ਼ਰ ਆਉਂਦੇ ਹਨ। (ਚੀਨੀ ਤਾਓਵਾਦ)
-ਜਦੋਂ ਰਸਤਾ ਤੰਗ ਹੋਵੇ ਤਾਂ ਕੁਝ ਚਿਰ ਰੁਕ ਜਾਵੋ ਅਤੇ ਹੋਰਾਂ ਨੂੰ ਲੰਘ ਜਾਣ ਦੇਵੋ,  ਜਦ ਭੋਜਨ ਸੁਆਦੀ ਹੋਵੇ ਤਾਂ ਆਪਣਾ ਤੀਜਾ ਹਿੱਸਾ ਛੱਡ ਦੇਵੋ ਅਤੇ ਹੋਰਾਂ ਨੂੰ ਇਸਦਾ ਮਜ਼ਾ ਲੈਣ ਦਿਓ। ਇਹ ਵੀ ਇਕ ਤਰੀਕਾ ਹੈ ਸੰਸਾਰ ਵਿਚ ਸ਼ਾਂਤੀ ਅਤੇ ਖੁਸ਼ੀ ਵਧਾਉਣ ਦਾ ।
(ਚੀਨੀ ਤਾਓਵਾਦ)
---ਜਦੋਂ ਤਾਕਤਵਰਾਂ ਚ ਅਸਹਿਮਤੀ ਚਲ ਰਹੀ ਹੋਵੇ ਤਾਂ ਸਭ ਤੋਂ ਵੱਧ ਖਤਰਾ ਆਮ ਬੰਦੇ ਨੂੰ ਹੁੰਦਾ ਹੈ। (ਰੋਮਨ ਕਹਾਵਤ)
--ਮਨੁੱਖ ਦੇ ਸਭ ਤੋਂ ਵਡੇ ਯੁੱਧ ਉਹ ਹੁੰਦੇ ਹਨ, ਜਿਹੜੇ ਉਹ ਆਪਣੇ ਅੰਦਰ ਲੜਦਾ ਹੈ।(ਅਫ਼ਰੀਕੀ ਕਹਾਵਤ )
-------- --------ਦੁਸ਼ਮਣੀ ਅਤੇ ਮਿਤਰਤਾ -----------
 -19---ਤਨਹਾਈ, ਸੰਨਾਟਾ, ਬੋਲ ਚਾਲ ਤੇ ਵਿਵਹਾਰ,
--; ਸਾਡੇ 'ਚੋਂ ਬਹੁਤੇ ਲੋਕ ਅਜਿਹੇ ਹਨ ਜੋ ਗਲਾਧੜੀਆਂ ਲੱਭਦੇ ਫਿਰਦੇ ਹਨ ਉਹਨਾਂ ਨੂੰ ਇਕੱਲਿਆਂ ਡਰ ਲਗਦਾ ਹੈ। ਇਕਾਂਤ  ਦੀ ਖਾਮੋਸ਼ੀ ਉਹਨਾਂ ਸਾਹਵੇਂ ਉਹਨਾਂ ਦਾ ਨੰਗਾ ਆਪਾ ਲਿਆ ਖਲ•ਾਰਦੀ ਹੈ , ਜਿਸਤੋਂ ਉਹ ਨੱਸਣਾ ਚਾਹੁੰਦੇ ਹਨ।( ਖ਼ਲੀਲ ਜ਼ਿਬਰਾਨ)
-- ਅਸੀਂ ਇਕੱਲਤਾ ਹੰਢਾਉਂਦੇ ਹਾਂ ਕਿਉਂਕਿ ਅਸੀਂ ਪੁਲ ਨਹੀਂ ਕੰਧਾਂ ਉਸਾਰਦੇ ਹਾਂ।( ਜੇ ਐਫ ਨਿਊਟਨ)
--ਚੱਪ ਦੀ ਜ਼ੁਬਾਨ ਕਿੰਨੀ ਤਕਲੀਫ਼ਦੇਹ ਹੈ। ਸੰਨਾਟਾ ਆਦਮੀ ਨੂੰ ਮਾਰ ਸੁਟਦਾ ਹੈ।(ਖਲੀਲ ਜ਼ਿਬਰਾਨ)
--ਤੁਸੀਂ ਉਦੋਂ ਬੋਲਦੇ ਹੋ ਜਦੋਂ ਵਿਚਾਰ ਨਾਲ ਇਕਸੁਰਤਾ ਗੁਆ ਬੈਠਦੇ ਹੋ।(ਖਲੀਲ ਜ਼ਿਬਰਾਨ)
--ਬਹੁਤ ਸਾਰੀ ਗਲਬਾਤ ਵਿਚ ਅੱਧਾ ਚਿੰਤਨ ਕਤਲ ਹੋ ਜਾਂਦਾ ਹੈ । (ਖਲੀਲ ਜ਼ਿਬਰਾਨ)
---ਬੱਚਿਆਂ ਵਾਂਗ ਹੱਸਣਾ,ਬੁੱਢਿਆਂ ਵਾਂਗ ਸੋਚਣਾ ਅਤੇ ਕਵੀਆਂ ਵਾਂਗ ਮਹਿਸੂਸ ਕਰਨਾ,ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। (ਸ਼ਾਕਯ ਮੁਨੀ)
-- ਕੋਇਲ ਦੀ ਕੂਕ ਨਾਲ ਯਾਤਰੀ ਨੂੰ ਪੀੜ ਹੁੰਦੀ ਹੈ। ਉਸ ਅਨੰਦ ਦੀ ਜੋ ਪ੍ਰਾਪਤ ਨਾ ਕਰ ਸਕਿਆ,ਉਸ ਸਫਰ ਦੀ ਜੋ ਕੀਤਾ ਗਿਆ, ਉਸ ਮਿਹਨਤ ਦੀ ਜਿਸਦਾ ਫਲ ਨਾ ਮਿਲਿਆ। (ਸ਼ਾਕਯ ਮੁਨੀ)
--ਕਿਸੇ ਮਸੀਤ ਦੇ ਗੁੰਬਦ ਦਾ ਤਿਕੋਨ ਪੱਥਰ ,ਉਸਦੀ ਨੀਂਹ ਦੇ ਹੇਠਲੇ ਪੱਥਰ ਤੋਂ ਉਚਾ ਨਹੀਂ ਹੁੰਦਾ।(ਖਲੀਲ ਜ਼ਿਬਰਾਨ) 
- ਜਿਸ ਦਿਲ ਵਿਚ ਦੁਸ਼ਮਣੀ ਨੂੰ ਪਨਾਹ ਮਿਲਦੀ ਹੈ ਉਥੇ ਮਿਤਰਤਾ ਦਾ ਵਾਸਾ ਨਹੀਂ ਹੁੰਦਾ । (ਖਲੀਲ ਜ਼ਿਬਰਾਨ)
-ਦੁਸ਼ਮਣੀ ਜੰਮ ਜੰਮ ਕਰੋ ਪਰ ਇਹ ਵੀ ਯਾਦ ਰਖੋ ਕਿ ਜੇ ਕੱਲ• ਨੂੰ ਅਸੀਂ ਦੋਸਤ ਬਣ ਗਏ ਤਾਂ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ। (ਬਸ਼ੀਰ ਬਦਰ)
---ਕਮਜ਼ੋਰ ਵਿਅੱਕਤੀ ਨਾਲ ਦੁਸ਼ਮਣੀ ਜਿਆਦਾ ਖਤਰਨਾਕ  ਹੁੰਦੀ ਹੈ ਕਿਉਂਕਿ ਉਹ ਸਮੇਂ ਵਾਰ ਕਰਦਾ ਹੈ, ਜਿਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। (ਚਾਣਕਿਯ)
-20--ਬਦ ਅਤੇ ਨੇਕ, ਸਮਾਜਿਕ ਅਸਮਾਨਤਾ
-ਉਸ ਲੱਤੋਂ ਆਹਰੀ ਬੰਦੇ ਨੂੰ ਕੀ ਕਹੀਏ ਜਿਸਨੂੰ ਨਚਾਰ ਚੰਗੇ ਨਹੀਂ ਲਗਦੇ। (ਖਲੀਲ ਜ਼ਿਬਰਾਨ)
--ਅਰਸ਼ੀਂ ਉਡਦੀ ਚੀਕ ਚਿੜੀ ਨੂੰ ਕੌਣ ਹੁਕਮ ਦੇ ਸਕਦਾ ਹੈ ਕਿ ਆਪਣਾ ਗਾਉਣਾ ਬੰਦ ਕਰ ਦੇ। (ਖਲੀਲ ਜ਼ਿਬਰਾਨ )
--ਮੁਕਤੀ ਲਈ ਭੈੜੇ ਸੰਸਕਾਰਾਂ ਤੋਂ ਖਹਿੜਾ ਛੁਡਾਉਣਾ ਜਰੂਰੀ ਹੈ। (ਸਵਾਮੀ ਵਿਵੇਕਾਨੰਦ)
--ਜਿਸਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਉਸਦੇ ਗੁਣਾ ਦੀ ਕਦਰ ਪੈਂਦੀ ਹੈ ਕਿ ਨਹੀਂ ,ਉਹ ਹੀ ਅਸਲੀ ਮਹਾਂਪੁਰਸ਼ ਹੈ। (ਖ਼ਲੀਲ ਜ਼ਿਬਰਾਨ)
--ਜੋ ਸੱਚਮੁੱਚ ਨੇਕ ਹਨ , ਉਹ ਨੰਗੇ ਨੂੰ ਇਹ ਨਹੀਂ ਪੁਛਦੇ ਕਿ ਤੇਰਾ ਕੱਜਣ ਕਿਥੇ ਹੈ। (ਖਲੀਲ ਜ਼ਿਬਰਾਨ )
-----ਨੇਕ ਅਤੇ ਮਹਾਨ ਲੋਕਾਂ ਨੂੰ ਦੇਖਣ ਅਤੇ ਉਹਨਾਂ ਦੀ ਸੰਗਤ ਮਾਨਣ ਨਾਲ ਚਿੱਤ ਪਰਸੰਨ ਰਹਿੰਦਾ ਹੈ। ਜਦੋਂ ਕਿ ਮੂਰਖ ਲੋਕਾਂ ਨਾਲ ਵਾਹ ਪੈਣ ਤੇ ਬੰਦਾ ਦੁਖੀ ਰਹਿੰਦਾ ਹੈ। ( ਧਮਪਦ)
 --ਸਮਾਜ ਵਿਚ ਮੌਕੇ ਅਸਮਾਨਤਾ ਹੀ ਅਨਿਆਂ ਦੀ ਜੜ• ਹੈ। (ਮੈਕਸਿਮ ਗੋਰਕੀ)
21--ਮਨ ਦਾ ਕੋਹਝ, ਸਮਾਜਿਕ ਆਲਾ ਦੁਆਲਾ
--ਤੁਹਾਡੇ ਵਸਤਰ ਤੁਹਾਡੇ ਤਨ ਦਾ ਬਹੁਤ ਸਾਰਾ ਸੁਹਜ ਤਾਂ ਲੁਕਾ ਲੈਂਦੇ ਹਨ ਪਰ ਉਹ ਤੁਹਾਡੀ ਆਤਮਾ ਦਾ ਕੋਹਝ ਨਹੀਂ ਲੁਕਾ ਸਕਦੇ। (ਖਲੀਲ ਜ਼ਿਬਰਾਨ)
-ਹਨੇਰੀ ਨਾਲ ਭਾਵੇਂ ਕਿੰਨੀ ਮਿੱਟੀ ਪੈ ਜਾਵੇ ਪਰ ਰਾਹ ਜਾਂਦਿਆਂ ਕਿਸੇ ਵਲੋਂ ਸੁਟੀ ਮਿੱਟੀ ਦੀ ਇੱਕ ਮੁੱਠ ਵੀ ਸਹਾਰੀ ਨਹੀਂ ਜਾਂਦੀ।( ਖਲੀਲ ਜ਼ਿਬਰਾਨ )
-- ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲ ਸਕਦੀਆਂ ।( ਮੈਕਆਈਵਰ )
--ਜਿਸ ਤਰ•ਾਂ ਕੋਈ ਕੱਲਾ ਕਾਰਾ ਪੱਤਾ ਉਨਾਂ ਚਿਰ ਪੀਲਾ ਨਹੀਂ ਹੋ ਸਕਦਾ ਜਿੰਨਾ ਚਿਰ ਰੁੱਖ ਨੂੰ ਅੰਦਰਖਾਤੇ ਇਸਦਾ ਪਤਾ ਨਾ ਹੋਵੇ , ਇਸੇ ਤਰ•ਾਂ ਤੁਹਾਡੇ ਸਾਰਿਆਂ( ਸਮਾਜ ) ਦੀ ਲੁਕਵੀਂ ਮਰਜ਼ੀ ਬਿਨਾਂ ਕੋਈ ਅਪਰਾਧੀ ਨਹੀਂ ਹੋ ਸਕਦਾ। (ਖ਼ਲੀਲ ਜ਼ਿਬਰਾਨ)
-- ਸਿਧਾਂਤ ਨਾਲੋਂ ਨਿੱਜੀ ਤਜ਼ੱਰਬਾ ਕਿਤੇ ਬਲਵਾਨ ਹੁੰਦਾ ਹੈ।(ਖਲੀਲ ਜ਼ਿਬਰਾਨ) 
---ਜਿਥੇ ਨਿਕੀਆਂ ਨਿੱਕੀਆਂ ਗੱਲਾਂ ਦੀ ਤਰੇਲ ਹੋਵੇ , ਉਥੇ ਦਿਲ ਨੂੰ ਸਵੇਰ  ਅਤੇ ਤਾਜ਼ਗੀ ਮਿਲਦੀ ਹੈ। (ਖਲੀਲ ਜ਼ਿਬਰਾਨ) 
---- 22--ਕਰਮ ਤੇ ਅਮਲ
--ਸੋਚ ਜਿੰਨੀ ਮਰਜ਼ੀ ਵੱਡੀ ਹੋਵੇ ਜੇ ਉਹ ਅਮਲ ਵਿਚ ਨਾ ਲਿਆਂਦੀ ਜਾ ਸਕਦੀ ਹੋਵੇ ਤਾਂ ਉਸਦਾ ਕੋਈ ਫਾਇਦਾ ਨਹੀਂ। (ਥਾਮਸ ਕਾਰਲਾਈਲ)
--ਕਰਮ ਦਾ ਆਧਾਰ ਵਿਚਾਰ ਹੁੰਦਾ ਹੈ। (ਐਮਰਸਨ  )
- ਫੈਸਲਾ ਕਰਨਾ ਸਭ ਤੋਂ ਔਖਾ ਕੰਮ ਹੈ ਪਰ ਸਭ ਤੋਂ ਅਹਿਮ ਕੰਮ ਹੈ। (ਨਪੋਲੀਅਨ ਬੋਨਾਪਾਰਟ)
--ਮੇਰੀ ਜ਼ਿੰਦਗੀ 'ਚ ਬਹੁਤ ਸਾਰੀਆਂ ਮੁਸੀਬਤਾਂ ਆਈਆਂ ਪਰ ਮੇਰੇ ਬੁੱਲ• ਉਹਨਾਂ ਨੂੰ ਨਹੀਂ ਜਾਣਦੇ ,ਉਹ ਸਦਾ ਮੁਸਕਰਾਉਂਦੇ ਰਹੇ। (ਚਾਰਲੀ ਚੈਪਲਿਨ)
---ਵਰਤਮਾਨ ਵਲੋਂ ਮੂੰਹ ਮੋੜ ਕੇ ਮਨੁੱਖ ਸਭ ਕੁਝ ਗੁਆ ਲੈਂਦਾ ਹੈ। (ਸਿਸਰੋ)
--ਛੋਟੀ ਉਮਰ ਦੀਆਂ ਗੱਲਾਂ ਛੱਡੋ , ਆਓ ਦੇਖੀਏ ਕਿ ਕਿਸਦੇ ਵਿਚਾਰ ਠੀਕ ਨੇ। (ਮੈਕਸਮ ਗੋਰਕੀ)
-----ਸਾਨੂੰ ਆਪਣੇ ਅੰਦਰ ਤਰਕ ਦੀ ਮਸ਼ਾਲ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਹਨੇਰੇ ਚ ਭਟਕਦੇ ਲੋਕ ਸਾਨੂੰ ਦੇਖ ਸਕਣ। (ਮੈਕਸਿਮ ਗੋਰਕੀ)
--ਆਓ ਅਸੀਂ ਔਕੜਾਂ ਭਰੇ ਲੰਮੇ ਸਫਰ ਤੇ ਚਲੀਏ, ਸਾਨੂੰ ਮਨਜ਼ੂਰ ਨਹੀਂ ਪੇਤਲੀ , ਉਦੇਸ਼ਹੀਣ ਅਤੇ ਬੇਮਕਸਦ ਜ਼ਿੰਦਗੀ ।( ਕਾਰਲ ਮਾਰਕਸ)
-23- ਕਿਸਮਤਵਾਦੀ, ਨਵੀਂ ਸ਼ੁਰੂਆਤ, - ਸ਼ੁਰੂ ਤੇ ਅਖੀਰ
--ਅਸਫਲ ਹੋਣ ਤੇ ਤੁਸੀਂ ਨਿਰਾਸ਼ ਹੋ ਸਕਦੇ ਹੋ, ਲੇਕਿਨ ਜੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਤਾਂ ਤੁਹਾਡਾ ਨਾਸ਼ ਹੋ ਜਾਵੇਗਾ। (ਬੇਵਰਲੀ ਸਿਲਸ)
--ਕੀਤਾ ਕਿਸੇ ਦਾ ਮਨੋ ਭੁਲਾ ਦੇਣਾ ,ਭਲੇਮਾਣਸਾਂ ਦਾ ਦਸਤੂਰ ਹੈ ਨਹੀਂ।( ਸਾਧੂ ਦਯਾ ਸਿੰਘ ਆਰਿਫ਼)
-ਦਯਾ ਸਿੰਘ ਜਹਾਨ ਤੇ ਕੌਣ ਐਸਾ ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। (ਸਾਧੂ ਦਯਾ ਸਿੰਘ ਆਰਿਫ਼)
--ਤੁਹਾਡੇ ਵਲੋਂ ਕੀਤੀ ਹਰ ਨਵੀਂ ਸ਼ੁਰੂਆਤ ਨੂੰ ਤਿੰਨ ਪੜਾਵਾਂ 'ਚੋਂ ਲੰਘਣਾ  ਪੈਂਦਾ ਹੈ
ਪਹਿਲਾਂ ਲੋਕ ਮਜ਼ਾਕ ਉਡਾਉਂਦੇ ਹਨ,ਫਿਰ ਵਿਰੋਧ ਕਰਦੇ ਹਨ ਅਤੇ ਫਿਰ ਮੰਨਣ ਲੱਗ ਪੈਂਦੇ ਹਨ। (ਸੁਆਮੀ ਵਿਵੇਕਾ ਨੰਦ)
-ਸਖਤ ਮਿਹਨਤ, ਇੱਛਾ ਸ਼ਕਤੀ  ਅਤੇ ਸਮੱਰਪਣ ,ਜਿਸ ਇਨਸਾਨ 'ਚ ਇਹ ਤਿੰਨ ਚੀਜਾਂ ਹਨ , ਉਹ ਜਮੀਨ ਤੋਂ ਉਠ ਕੇ ਅਸਮਾਨ ਛੋਹ ਸਕਦਾ ਹੈ। (ਮਿਲਖਾ ਸਿੰਘ)
-24- ਆਗੂ-- ਸਰਕਾਰ--ਰਾਜਨੀਤੀ
--ਤੁਸੀਂ ਵਧੀਆ ਆਗੂ ਦਰਅਸਲ ਉਦੋਂ ਹੀ ਬਣ ਸਕਦੇ ਹੋ ,ਜਦੋਂ ਤੁਹਾਡੇ  ਅੰਦਰ ਅਣਸੁਣੇ ਨੂੰ ਸੁਨਣ ਦੀ ਵੀ ਕਾਬਲੀਅਤ ਆ ਜਾਵੇ। (ਵਾਸ਼ਿੰਗਟਨ)
--ਸਰਕਾਰ ਦਾ ਉਦੇਸ਼ ਲੋਕਾਂ ਦੀ ਭਲਾਈ ਹੋਣਾ ਚਾਹੀਦਾ ਹੈ। (ਵਾਸ਼ਿੰਗਟਨ)
----ਹੁਕਮਰਾਨਾਂ ਦੇ ਚੰਗੇ ਕਾਰਜਾਂ ਨਾਲ ਕੌਮ ਦੀ ਭਲਾਈ ਹੁੰਦੀ ਹੈ ।( ਚਾਣਕਿਆ)
--ਰਾਜਨੀਤੀ ਵਿਚ ਕੋਈ ਸੱਚਾ ਮਿੱਤਰ ਨਹੀਂ,ਅੰਦਰਲਾ ਸਵਾਰਥ ਹੀ ਤੁਹਾਨੂੰ ਨੇੜੇ ਹੋਣ ਦਾ ਭੁਲੇਖਾ ਪਾਉਂਦਾ ਹੈ। (ਐਲਿਨ ਕਲਾਰਕ)
--ਕਾਨੂੰਨ ਦੇ ਰੂਪ ਵਿਚ ਨਹੀਂ ਸਗੋਂ ਭਾਵਨਾ 'ਚ ਨਿਆਂ ਦਾ ਵਾਸਾ ਹੈ। (ਅਰਲ ਵੈਰਨ)
--ਦੁਨੀਆਂ ਦੇ ਸਾਰੇ ਸਿਆਸਤਦਾਨ ਇਕੋ ਜਿਹੇ ਹਨ। ਉਹ ਪੁਲ ਬਣਾਉਣ ਦਾ ਵਾਅਦਾ ਕਰਦੇ ਹਨ ਭਾਵੇਂ ਨੇੜੇ ਕੋਈ ਨਦੀ ਵੀ ਨਾ ਹੋਵੇ। (ਖਰੁਸ਼ਚੋਵ)
---ਸਿਆਸਤ ਇਕ ਅਜਿਹੀ ਕਲਾ ਹੈ , ਜਿਸ ਰਾਹੀਂ ਗਰੀਬਾਂ ਅਤੇ ਅਮੀਰਾਂ ਨੂੰ ਇਕ ਦੂਜੇ ਤੋਂ ਬਚਾਉਣ ਦੇ ਨਾਂ 'ਤੇ ,ਗਰੀਬਾਂ ਤੋਂ ਵੋਟ ਅਤੇ ਅਮੀਰਾਂ ਤੋਂ ਚੰਦਾ ਲਿਆ ਜਾਂਦਾ ਹੈ। (ਮਾਰਕ ਟਵੇਨ)
---ਰਾਜਨੀਤੀ ਅਤੇ ਈਮਾਨਦਾਰੀ ਇਕੱਠੇ ਨਹੀਂ ਰਹਿ ਸਕਦੇ। (ਹੋਮਰ)
--ਸਿਆਸਤ ਖੂਨ ਖਰਾਬੇ ਦੀ ਜੰਗ ਹੈ ਅਤੇ ਜੰਗ ਖੂਨ ਖਰਾਬੇ ਦੀ ਸਿਆਸਤ ਹੈ । (ਮਾਓ ਜੇ ਤੁੰਗ)
- 25--ਫਿਰਕੂਪੁਣਾ, ਭ੍ਰਿਸ਼ਟਾਚਾਰ, ਮੁਸੀਬਤ, ਪਤੀ ਪਤਨੀ , ਪੁਤਰ
--ਫਿਰਕੂਪੁਣੇ ਦਾ ਲੰਮੇ ਸਮੇਂ ਤਕ ਕਾਇਮ ਰਹਿਣਾ , ਮੌਤ ਦੇ ਘੇਰੇ 'ਚ ਰਹਿਣ ਦੇ ਸਮਾਨ ਹੈ। (ਫਰਾਂਸਿਸਚੇਫਰ) 
-ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਬਰਬਾਦੀ ,ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਖਤਮ ਹੋ ਜਾਵੇ। (ਰਿਚਰਡ ਸਕਿੱਲਰ)
--ਮੁਸੀਬਤਾਂ
--ਮੁਸੀਬਤਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਇਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। (ਐਡਮੰਡ ਬਰਕ)
--- --ਪਤੀ ਆਪਣੀ ਪਤਨੀ ਦੇ ਰਾਜਸੀ ਵਿਚਾਰ ਬਦਲ ਸਕਦਾ ਹੈ ਪਰ ਉਸਦੇ ਧਾਰਮਿਕ ਵਿਸ਼ਵਾਸ਼ ਨਹੀਂ।(ਸ਼ੇਕਸ਼ਪੀਅਰ)

-ਮੋਹ ਭਰੀ ਮਾਂ, ਪੁੱਤਰ ਨੂੰ ਵਿਦਵਾਨ ਬਣਾ ਕੇ ਸ਼ਕਾਇਤ ਕਰਦੀ ਹੈ ਕਿ ਇਹ ਮੇਰੀ ਗੱਲ ਨਹੀਂ ਸੁਣਦਾ। (ਸ਼ੇਕਸ਼ਪੀਅਰ)
--ਜੇ ਪੁਤਰ ਮਾਂ ਕੋਲ ਆਪਣੀਆਂ ਪਤਨੀ ਦੀਆਂ ਸ਼ਕਾਇਤਾਂ ਨਾ ਲਾਵੇ ਤਾਂ ਮਾਂ ਸਮਝਦੀ ਹੈ ਕਿ ਪੁਤਰ ਦੁਖੀ ਹੈ, ਪਰ ਆਪਣਾ ਦੁੱਖ ਦਸਦਾ ਨਹੀਂ। (ਖਲੀਲ ਜ਼ਿਬਰਾਨ) 
--ਜੇ ਪੁੱਤਰ ਨਾਲ ਪਹਿਲੇ ਦਸ ਸਾਲ ਪਿਆਰ ਅਤੇ ਫਿਰ ਕਰੜਾਈ ਕੀਤੀ ਜਾਵੇ ਤਾਂ ਉਹ ਸੋਲਾਂ ਸਾਲ ਦੀ ਉਮਰ 'ਚ ਆਪਣੇ ਫੈਸਲੇ ਆਪ ਕਰਨ ਅਤੇ ਵੱਡਿਆਂ ਦੇ ਵਿਚਾਰ ਵਟਾਂਦਰੇ 'ਚ ਸ਼ਾਮਿਲ ਹੋਣ ਦੇ ਯੋਗ ਹੋ ਜਾਂਦਾ ਹੈ। (ਖਲੀਲ ਜ਼ਿਬਰਾਨ )
----ਸਿਆਣਾ ਪਿਤਾ ਉਹ ਹੈ ਜਿਹੜਾ ਆਪਣੇ ਬੱਚੇ ਨੂੰ ਭਲੀਭਾਂਤ ਜਾਣਦਾ ਹੈ। (ਸ਼ੈਕਸ਼ਪੀਅਰ)
---ਘਰ ਦੇ ਮਾਲਕ ਨੂੰ ਪਤਾ ਹੁੰਦਾ ਹੈ ਕਿ ਉਸਦੀ ਛੱਤ ਕਿਥੋਂ ਚਿਉਂਦੀ ਹੈ।( ਜਾਪਾਨੀ ਕਹਾਵਤ)
26--ਲੋਕਾਂ ਦੇ ਹੱਕ, --ਗੁਲਾਮੀ, ਖੁਸ਼ਾਮਦ--ਮਹਿੰਗਾਈ,ਕੱਟੜਪੁਣਾ
--ਜਿਹਨਾਂ ਲੋਕਾਂ ਦੇ ਹੱਕ ਖੋਹੇ ਗਏ ਹਨ , ਜਿੰਨਾਂ ਚਿਰ ਉਹਨਾਂ ਦੇ ਹੱਕ ਵਾਪਸ ਨਹੀਂ ਮਿਲਦੇ , ਉਨਾ ਚਿਰ ਉਹ ਸਮਾਜ ਲਈ ਸਿਰਦਰਦੀ ਬਣੇ ਰਹਿਣਗੇ।( ਨਰਿੰਦਰ ਸਿੰਘ ਕਪੂਰ)
--ਇਹ ਸਾਡੀ ਕਲਪਨਾ ਦੀ ਗਰੀਬੀ ਹੈ ਕਿ ਸਾਨੂੰ ਭਵਿੱਖ ਧੁੰਦਲਾ ਲਗਦਾ ਹੈ। (ਨਰਿੰਦਰ ਸਿੰਘ ਕਪੂਰ)
--ਗੁਲਾਮ ਸਾਰੇ ਇਕੋ ਜਿਹੇ ਹੁੰਦੇ ਹਨ,ਅਜ਼ਾਦ ਬੰਦੇ ਵੱਖਰੋ ਵੱਖਰੇ ਹੁੰਦੇ ਹਨ। (ਨਰਿੰਦਰ ਸਿੰਘ ਕਪੂਰ)
-- ਜਿਹੜੀਆਂ ਜ਼ੰਜ਼ੀਰਾਂ ਤੇ ਉਹ ਮਾਣ ਕਰਦੇ ਹੋਣ ,ਉਹਨਾਂ ਜ਼ੰਜੀਰਾਂ ਤੋਂ ਮੂਰਖਾਂ ਨੂੰ ਆਜ਼ਾਦ ਕਰਵਾਉਣਾ ਬੜਾ ਔਖਾ ਕੰਮ ਹੈ। (ਵਾਲਟੇਅਰ )
- --ਜਿਥੇ ਲੋੜੋਂ ਵੱਧ ਖੁਸ਼ਾਮਦ ਹੋਵੇ ਉਥੇ ਸਭ ਕੁਝ ਠੀਕ ਰਹਿਣ ਦੀ ਉਮੀਦ ਨਹੀਂ ਕਰਨੀ ਚਾਹੀਦੀ। (ਮਹਾਤਮਾਂ  ਗਾਂਧੀ)
----ਤੋਹਫ਼ਾ ਲੈਣ ਨਾਲ ਵਿਅੱਕਤੀ ਦੇ ਅੰਦਰੋਂ ਕੁਝ ਬੁਝ ਜਾਂਦਾ ਹੈ। ਤੋਹਫ਼ੇ ਦਾ ਆਉਣਾ ਕਿਸੇ ਆਫ਼ਤ ਦੇ ਆਉਣ ਦਾ ਸੰਕੇਤ ਹੁੰਦਾ ਹੈ। ਤੋਹਫ਼ਾ ਲੈਣਾ ਸੱਪ ਨੂੰ ਛੇੜਣ ਵਾਂਗ ਹੈ ਜੋ ਬਦਲੇ ਵਿਚ ਜ਼ਹਿਰ ਹੀ ਦਿੰਦਾ ਹੈ। (ਅਬਦੁਲ ਕਲਾਮ ਅਜ਼ਾਦ)
--ਮਹਿੰਗਾਈ ਦਾ ਅਸੂਲ ਹੈ ਕਿ ਜੋ ਚੀਜ ਮਹਿੰਗੀ ਹੋ ਗਈ ਉਹ ਹੋਰ ਮਹਿੰਗੀ ਹੋਵੇਗੀ। (ਅਨੋਨ)
--ਕੱਟੜਪੰਥੀ ਨਾ ਹੀ ਆਪਣੀ ਸੋਚ ਬਦਲਦੇ ਹਨ ਅਤੇ ਮੁੱਦੇ ਤੋਂ ਪਿੱਛੇ ਹਟਦੇ ਹਨ।  (ਬੈਜ਼ਾਮਿਨ)
----ਫਿਰਕੂਪੁਣੇ ਦਾ ਲੰਮਾ ਸਮਾਂ ਕਾਇਮ ਰਹਿਣਾ ,ਮੌਤ ਦੇ ਘੇਰੇ 'ਚ ਰਹਿਣ ਦੇ ਸਮਾਨ ਹੈ।
( ਫਰੈਂਕਲਿਨ)
-27--ਆਰਥਿਕ ਅਸਾਮਨਤਾ ਤੇ ਅਨਿਆਂ-- ਚੰਗੇ ਕੰਮ, ਪਰਿਵਰਤਨ ਆਤਮ ਵਿਸ਼ਵਾਸ਼, ਪਵਿਤਰਤਾ--  ਸਾਡਾ ਦਿਮਾਗ
--ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਅਜ਼ਾਦੀ ਸਿਰਫ ਵਿਖਾਵਾ ਹੈ।(ਲਾਸਕੀ)
---ਕਿਸੇ ਵੀ ਥਾਂ ਤੇ ਹੋਣ ਵਾਲਾ ਅਨਿਆਂ ਸਾਰੀਆਂ ਥਾਵਾਂ ਤੇ ਨਿਆਂ ਲਈ ਖਤਰਾ ਹੈ। (ਮਾਰਟਨ ਲੂਥਰਕਿੰਗ)
-- ਚੰਗਾ ਕੰਮ ਕਰਨ ਲਈ ਤਨ ਨਾਲੋਂ ਹਿਰਦੇ ਅਤੇ ਸੰਕਲਪ ਦੀ ਲੋੜ ਹੈ।( ਮੂਰ)
--- ਕੁਦਰਤੀ ਹਾਲਤ ਵਿਚ ਜਿਉਂਦੀ ਹਰ ਰਚਨਾ ਪਰਿਵਰਤਨਸ਼ੀਲ ਹੈ। ਇਹ ਸਰਬ ਵਿਆਪਕ ਸੱਚ ਹੈ। (ਚਾਰਲਸ ਡਾਰਵਿਨ)
-ਅਸੀਂ ਨਿਹੱਥੇ ਜੰਮਦੇ ਹਾਂ , ਸਾਡਾ ਦਿਮਾਗ ਹੀ ਕੇਵਲ ਇਕੋ ਇਕ ਹਥਿਆਰ ਹੈ। (ਜਾਨ ਰੀਡ)
-- --ਮੇਰੀ ਨਜ਼ਰ ਵਿਚ ਸਭ ਤੋਂ ਪਵਿਤਰ ਚੀਜ ਮਨੁੱਖ ਦੀ ਆਪਣੇ ਆਪ ਨਾਲ ਅਸੰਤੁਸ਼ਟਤਾ ਅਤੇ ਹੋਰ ਪਵਿਤਰ ਬਨਣ ਦੀ ਘਾਲਣਾ ਹੈ। (ਮੈਕਸਿਮ ਗੋਰਕੀ)
-- ਮਹਾਨ ਕੰਮ ਲਈ ਪਹਿਲੀ ਜਰੂਰੀ ਚੀਜ ਹੈ ਆਤਮ ਵਿਸ਼ਵਾਸ਼।(  ਜਾਨਸਨ)
--ਆਸ਼ਾਵਾਦੀ ਨੂੰ ਹਰ ਖਤਰੇ 'ਚ ਮੌਕਾ ਦਿਸਦਾ ਹੈ ਪਰ ਨਿਰਾਸ਼ਾਵਾਦੀ ਨੂੰ ਹਰ ਮੌਕੇ 'ਚ ਖਤਰਾ ਦਿਸਦਾ ਹੈ। (ਵਿੰਨਸਟਨ ਚਰਚਿਲ)
----ਮੈਂ ਕਿਸੇ ਅਜਿਹੇ ਵਿਅੱਕਤੀ ਨੂੰ ਨਹੀਂ ਜਾਣਦਾ ਜਿਸਨੇ ਆਤਮ ਵਿਸ਼ਵਾਸ਼ ਨਾ ਹੋਣ ਦੇ ਬਾਵਜੂਦ ਤਰੱਕੀ ਕੀਤੀ ਹੋਵੇ। ( ਕਨਫਿਊਸ਼ਸ਼)
---ਜਿਥੇ ਵਿਸ਼ਵਾਸ਼ ਹੋਵੇ ਉਥੇ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ, ਜਿਥੇ ਵਿਸ਼ਵਾਸ਼ ਨਾ ਹੋਵੇ ਉਥੇ ਕੋਈ ਸਬੂਤ ਕੰਮ ਨਹੀਂ ਕਰਦਾ। (ਜਾਪਾਨੀ ਕਹਾਵਤ)
--ਬਾਹਰਲੇ ਸਮੁੰਦਰਾਂ ਚ ਉਹ ਕਦੇ ਨੀ ਡੁਬਦੇ ਜੋ ਆਪਣੀ ਅੰਦਰ ਦੀ ਬੇੜੀ ਤੇ ਸਵਾਰ ਹੁੰਦੇ ਹਨ। (ਟੋਨੀ ਬਾਤਿਸ਼)
--ਛੋਟੇ ਹੀਣ ਭਾਵਨਾ ਨਾਲ ਗ੍ਰਸੇ ਬੰਦੇ ਨੂੰ ,ਸੋਹਣੀ ਔਰਤ ,ਦੀਨ ਦੁਨੀਆਂ ਭੁਲਾ ਦਿੰਦੀ ਹੈ। (ਟੋਨੀ ਬਾਤਿਸ਼)
 -28- ਜ਼ਿੰਦਗੀ ਦੇ ਰੰਗ ਤੇ ਪਿਆਰ
--ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਜੀਣ ਦਾ ਢੰਗ ਆ ਗਿਆ ਹੈ ਉਦੋਂ ਜ਼ਿੰਦਗੀ ਨੇ ਆਪਣਾ ਢੰਗ ਬਦਲ ਲਿਆ । (ਹਫ਼ ਪਰੇਅਰ)
--ਜਿਵੇਂ ਤੁਸੀਂ ਜੀਣਾ ਚਾਹੁੰਦੇ ਹੋ ਹਰ ਚੀਜ ਉਸੇ ਤਰ•ਾਂ ਆਪਣਾ ਰੂਪ ਬਦਲ ਲੈਂਦੀ ਹੈ। (ਜਾਂ ਪਾਲ ਸਾਰਤਰੇ)
---- ਉਸ ਤਰ•ਾਂ ਜੀਓ ਜਿਵੇਂ ਤੁਸੀਂ ਮਰਨ ਤੋਂ ਪਹਿਲਾਂ ਕਾਮਨਾ ਕਰੋਗੇ ਕਿ ਮੈਨੂੰ ਇਸ ਤਰ•ਾਂ ਜੀਣਾ ਚਾਹੀਦਾ ਸੀ।(ਸੀ ਜ਼ਿਲਰਟ)
---- ਬਹੁਤੇ ਲੋਕ ਇਸ ਤਰ•ਾ ਜਿਉਂਦੇ ਨੇ ਜਿਵੇਂ ਉਹ ਆਪਣੀ ਹੀ ਜੀਵਨ ਕਹਾਣੀ ਦੇ ਫਾਲਤੂ ਪਾਤਰ ਹੋਣ। (ਬੌਬ ਪਰੌਕਟਰ)
---ਪਿਆਰ ਕਰਨਾ ਅਤੇ ਨਿਭਾਉਣਾ ਉਹਨਾਂ ਨੂੰ ਕਦੇ ਨਹੀਂ ਆ ਸਕਦਾ, ਜਿਹਨਾਂ ਨੂੰ ਜ਼ਿੰਦਗੀ ਨੇ ਬਾਣੀਏਂ ਬਣਾ ਦਿਤਾ।( ਅਵਤਾਰ ਪਾਸ਼)
--ਮੈਂ ਸਿਰਫ ਜੀਣਾ ਨਹੀਂ ਚਾਹੁੰਦਾ, ਮੈਂ ਸਭ ਤੋਂ ਪਹਿਲਾਂ ਪਿਆਰ ਕਰਨਾ ਚਾਹੁੰਦਾ ਹਾਂ ਅਤੇ Àਸ ਤੋਂ ਬਾਦ ਇਤਫ਼ਾਕੀਆ ਜਿਹਾ ਜਿਉਣਾ ਚਾਹੁਦਾ ਹਾਂ। (ਫਿਟਜੇਰਲਡ)
---- ਪਿਆਰ ਤੋਂ ਬਿਨਾਂ ਸਾਡੀ ਧਰਤੀ ਕਿਸੇ ਕਬਰ ਵਰਗੀ ਲਗੇਗੀ।(ਆਰ ਬਰਾਊਨਿੰਗ)
---ਮੈਂ ਹਸਦਾਂ,ਪਿਆਰ ਕਰਦਾਂ, ਕੋਸ਼ਿਸ਼ਾਂ ਕਰਦਾਂ ,ਕਦੇ ਲੋੜਾਂ ਨਾਲ ਭਰ ਜਾਂਦਾ ਹਾਂ, ਕਦੇ ਡਰ ਜਾਂਦਾ ਹਾਂ ਅਤੇ ਕਦੇ ਰੋਣ ਵੀ ਲਗਦਾ ਹਾਂ। ਮੈਨੂੰ ਪਤੈ ਇਹ ਸਾਰਾ ਕੁਝ ਤੂੰ ਵੀ ਕਰਦੈਂ ,ਇਸ ਲਈ ਬਹੁਤਾ ਫਰਕ ਨਹੀਂ ਤੇਰੇ ਤੇ ਮੇਰੇ 'ਚ।( ਸੀ ਰਾਇਆ)
- ਹੌਲੀ ਹੌਲੀ  ਆਖਰ ਤੁਹਾਨੂੰ ਇਹ ਸਮਝ ਲਗਦਾ ਹੈ ਕਿ ਪਿਆਰ ਹਰ ਜ਼ਖਮ ਨੂੰ ਭਰ ਸਕਦਾ ਹੈ ਅਤੇ ਅਖੀਰ ਵਿਚ ਜੋ ਬਾਕੀ ਬਚਦਾ ਹੈ , ਉਹ ਪਿਆਰ ਹੀ ਬਚਦਾ ਹੈ। ( ਗੈਰੀ ਜੁਕਾਵ)
-- ਇਹ ਕਦੇ ਨਾ ਭੁੱਲੋ ਕਿ ਮਨੁੱਖ ਕੋਲ ਅਜੇ ਵੀ ਸਭ ਤੋਂ ਤਾਕਤਵਰ ਊਰਜਾ ਪਿਆਰ ਹੀ ਹੈ।(ਆਰ ਹੈਨਲੈਨ)
-- ਪਿਆਰ ਉਸ ਅਵਸਥਾ ਦਾ ਨਾਮ ਹੈ ਜਿਥੇ ਕਿਸੇ ਦੂਸਰੇ ਦੀ ਖੁਸ਼ੀ ਸਾਡੀ ਖੁਸ਼ੀ ਤੋਂ ਵੱਧ ਜਰੂਰੀ ਮਹਿਸੂਸ ਹੋਣ ਲਗਦੀ ਹੈ।-- ਅਸੀਂ ਸਾਰੇ ਪਿਆਰ ਕਰਨ ਲਈ ਜਨਮੇ ਹਾਂ,ਇਹ ਹੀ ਕੁਦਰਤ ਦਾ , ਸਮੁੱਚੇ ਅਸਤਿਤਵ ਦਾ ਮੁਢਲਾ ਨਿਯਮ ਹੈ ਅਤੇ ਇਹ ਹੀ ਇਸਦਾ ਅੰਤ ਹੈ।(ਬੈਂਜਾਮਿਨ ਡਿਜਰੇਲੀ)
--ਪਿਆਰ ਕਰਨ ਤੋਂ ਡਰਨਾ ਜਿੰਦਗੀ ਤੋਂ ਹੀ ਡਰੀ ਜਾਣਾ  ਹੁੰਦਾ ਹੈ। ਜਿਹੜੇ ਜ਼ਿੰਦਗੀ ਤੋਂ ਡਰਦੇ ਹਨ ਸਮਝੋ ਉਹ ਤਿੰਨ ਚੁਥਾਈ ਮਰੇ ਹੋਏ ਹੁੰਦੇ ਹਨ।( ਬਰੰਟਡ ਰੱਸਲ)
--29- ਇਨਸਾਨੀਅਤ -  ਲੋਕ ਮਸਲੇ, ਕਿਰਦਾਰ ਤੇ ਅਮਲ

---- ਜਦੋਂ ਤੁਸੀਂ ਆਪਣੇ ਆਪ ਨੂੰ ਹਿੰਦੁਸਤਾਨੀ, ਮੁਸਲਮਾਨ, ਇਸਾਈ ,ਯੌਰਪੀ ਜਾਂ ਕੁਝ ਹੋਰ ਕਹਿੰਦੇ ਹੋ ਤਾਂ ਤੁਸੀਂ ਮਨੁੱਖਤਾ ਤੇ ਇਕ ਕਿਸਮ ਦੀ ਹਿੰਸਾ ਕਰ ਰਹੇ ਹੁੰਦੇ ਹੋ।(ਸੀ ਕ੍ਰਿਸ਼ਨਾ ਮੂਰਤੀ)
--ਜੋ ਲੋਕ ਸਰਕਾਰੀ ਨੌਕਰੀ ਤਾਂ ਕਰਦੇ ਹਨ ਪਰ ਲੋਕਾਂ ਨੂੰ ਪਿਆਰ ਨਹੀਂ ਕਰਦੇ ਉਹ ਤਨਖਾਹਾਂ ਚੋਰੀ ਕਰਦੇ ਹਨ। (ਖਲੀਲ ਜ਼ਿਬਰਾਨ)
--ਜੋ ਲੋਕ ਆਪਣੇ ਪੜ•ਾਏ ਸ਼ਬਦਾਂ ਤੇ ਅਮਲ ਨਹੀਂ ਕਰਦੇ ਉਹ ਮਹਿਜ਼ ਬੁਲਾਰੇ ਹੁੰਦੇ ਹਨ। (ਮਿਖਾਇਲ ਨਈਮੀ)
--ਜੋ ਲੋਕ ਸਫਲਤਾ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕਿਰਦਾਰ ਦੀ ਉਸਾਰੀ ਤੋਂ ਅਵੇਸਲੇ ਹਨ ,ਉਹ ਸੱਚ ਤਕ ਨਹੀਂ ਪਹੁੰਚ ਸਕਦੇ।(ਚੀਨੀ ਤਾਓਵਾਦ’)
--ਜਦੋਂ ਮੈਂ ਆਪਣੇ ਲਈ ਦੀ ਰੋਟੀ ਦੀ ਗੱਲ ਕਰਦਾ ਹਾਂ ਤਾਂ ਇਹ ਇਕ ਸੰਸਾਰਕ ਮਸਲਾ ਹੈ,ਜਦੋਂ ਮੈਂ ਗੁਆਂਢੀ ਦੀ ਰੋਟੀ ਦਾ ਫਿਕਰ ਕਰਦਾ ਹਾਂ ਤਾਂ ਇਹ ਇਕ ਆਤਮਿਕ ਮਸਲਾ ਹੈ।( ਨਿਕੋਲਾਈ ਐਲਗੇਜ਼ਡਰਵਿਚ ਬਰਦਿਏਵ)
- ਇਹ ਮੰਨਣਾ ਸਭ ਤੋਂ ਵਡੀ ਗਲਤੀ ਹੈ ਕਿ ਸੁਰੱਖਿਆ ਵਾਸਤੇ ਕਰਤਵ( ਫਰਜ) ਤੋਂ ਬਿਨਾ ਵੀ ਕੋਈ ਰਾਹ ਹੈ।  (ਵਿਲੀਅਮ ਮੇਵਨ) 
-- 30--ਅਤਿਆਚਾਰ-ਪੂੰਜੀਵਾਦ ,ਸਮਝਦਾਰ  ਅਤੇ ਮੂਰਖ
-- ਦੁਨੀਆਂ ਦਾ ਸਭ ਤੋਂ ਸਮਝਦਾਰ ਅਤੇ ਸਭ ਤੋਂ ਮੂਰਖ ਵਿਅੱਕਤੀ ਦੋਵੇਂ ਹੀ ਸਾਡੇ ਅੰਦਰ ਕਿਤੇ ਵਸਦੇ ਹਨ।(ਚੇਤਨ ਭਗਤ)
--- --ਜੇ ਤੁਸੀਂ ਅਤਿਆਚਾਰ ਹੋਣ ਸਮੇਂ ਨਿਰਪੱਖ ਜਾਂ ਬੇਲਾਗ ਰਹਿੰਦੇ ਹੋ ਤਾਂ ਤੁਸੀਂ ਅਤਿਆਚਾਰੀ ਧਿਰ ਦਾ ਸਾਥ ਦੇ ਰਹੇ ਹੁੰਦੇ ਹੋ।( ਜਵਾਹਰ ਲਾਲ ਨਹਿਰ )
- ਕਾਇਰ ਕਦੇ ਵੀ ਜਿਤਿਆ ਨਹੀਂ ਕਰਦੇ।( ਜਵਾਹਰ ਲਾਲ ਨਹਿਰੂ)
--ਉਮਰ ਅਤੇ ਹੋਣੀ ਨੂੰ ਕਦੇ ਵੀ ਪਛਾੜਿਆ ਨਹੀਂ ਜਾ ਸਕਦਾ। (ਫਰਾਂਸਿਸ ਬੇਕਨ)
--ਮਾਨਵਤਾ ਸਾਰੇ ਰਾਸ਼ਟਰਾਂ ਤੋਂ ਉਪਰ ਹੈ। (ਗੈਟੇ)
-ਨਵ ਉਸਾਰੇ ਸੰਸਾਰ ਵਿਚ ਸਾਡੇ ਕੰਮ ਜੀਵਤ ਰਹਿਣਗੇ। ਭਾਵੇਂ ਲੋਕ ਸਾਡਾ ਨਾਮ ਤੇ ਮੌਤ ਦੀ ਕਹਾਣੀ ਭੁੱਲ ਜਾਣਗੇ।( ਲਾਲਾ ਹਰਦਿਆਲ)
--ਪੂੰਜੀਵਾਦ ਅਤੇ ਰਾਸ਼ਟਰ ਦੀਆਂ ਜ਼ਾਲਿਮ  ਭ੍ਰਿਸਟ ਸੰਸਥਾਵਾਂ ਦਾ ਸਮੱਰਥਣ ਨਾ ਕਰੋ । ਇਹਨਾਂ ਦਾ ਅੰਤ ਲਾਜ਼ਮੀ ਹੈ। (ਲਾਲਾ ਹਰਦਿਆਲ)
---ਸ਼ਖਸ਼ੀ ਨਿਰੰਕੁਸ਼ ਰਾਜ ਇਕ ਸਰਾਪ ਹੈ। ਕੇਵਲ ਸਮੂਹਿਕ ਸਰਕਾਰ ਹੀ ਕੁਸ਼ਾਸ਼ਨ ਤੋਂ ਬਚਾ ਸਕਦੀ ਹੈ। (ਲਾਲਾ ਹਰਦਿਆਲ’)
--ਨਿੱਜੀ ਆਜ਼ਾਦੀ ਦਾ ਸਿਧਾਂਤ, ਉਨਤੀ ਦਾ ਮੁੱਖ ਸੋਮਾ ਹੈ। (ਲਾਲਾ ਹਰਦਿਆਲ)
-- ---31-ਸਵਾਲ ਜਵਾਬ ,ਹੌਂਸਲਾ ਅਤੇ ਸਿਆਣਪ,ਬੁਧ ਬਾਣੀ
--ਕਈ ਵਾਰ ਸਵਾਲ ਬੜੇ ਗੁੰਝਲਦਾਰ ਹੁੰਦੇ ਹਨ ਅਤੇ ਜਵਾਬ ਬਹੁਤ ਹੀ ਸਾਦੇ ਜਿਹੇ। (ਜੇਰਮ ਕੇਡੀ)
---- ਸਿਆਣਾ ਮਨੁੱਖ ਉਹ ਹੁੰਦਾ ਹੈ ਜਿਸਨੂੰ ਪਤਾ ਹੋਵੇ ਕਿ ਹੌਂਸਲਾ ਕਿਥੇ ਖਤਮ ਹੁੰਦਾ ਹੈ ਅਤੇ ਮੂਰਖਤਾ ਕਿਥੋਂ ਸ਼ੁਰੂ ਹੁੰਦੀ ਹੈ।(ਜੇਰਮ ਕੇਡੀ)
--ਸੰਪੂਰਨ ਕੁਝ ਨਹੀਂ ਹੁੰਦਾ, ਜ਼ਿੰਦਗੀ ਰੋਲ ਘਚੋਲਾ ਹੈ,ਰਿਸ਼ਤੇ ਗੁੰਝਲਦਾਰ ਹੁੰਦੇ ਹਨ,ਨਤੀਜੇ ਗੈਰਯਕੀਨੀ ਹੁੰਦੇ ਨੇ ਅਤੇ ਲੋਕ ਅਕਸਰ ਗੈਰਵਾਜਬ ਹੁੰਦੇ ਹਨ।(ਹਗ ਮੈਕਏ)
--ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ ? ਕਰਨਾ ਕੀ ਹੈ ,ਆਪਣਾ ਬੈਗ ਬੰਨ• ਲਉ ਫਿਰ ਇਸਨੂੰ ਘਰੇ ਛੱਡ ਜਾਓ ਅਤੇ ਸਟੇਸ਼ਨ ਤੇ ਪਹੁੰਚ ਜਾਓ,ਗੱਡੀ ਚੜ•ਣ 'ਚ ਦੇਰ ਨਾ ਲਾਓ, ਆਪਣਾ ਆਪਾ ਪਿੱਛੇ ਛੱਡ ਜਾਓ।(ਬੋਧੀ ਜ਼ੇਨ ਕਥਨ)
ਚਲਣਾ ਹੁੰਦਾ ਹਵਾਵਾਂ ਰੁੱਖਾਂ ਖੜ•ਣਾ ਹੀ ਬਿਹਤਰ। ਇਕ ਦੂਜੇ ਦੇ ਨਾਲ ਦੋਹਾਂ ਦਾ ਲੜਣਾ ਹੀ ਬਿਹਤਰ।
--ਮੈਂ ਸਫਰ ਲਈ ਬੰਨਿ•ਆ ਬੈਗ ਘਰੇ ਭੁੱਲ ਆਇਆ ਹਾਂ, ਟੇਸ਼ਨ ਤੇ ਗੱਡੀ ਆ ਗਈ ਹੁਣ ਚੜ•ਣਾਂ ਹੀ ਬਿਹਤਰ। (ਬੋਧੀ ਕਥਨ)
ਬਿਨਾਂ ਦੇਖਿਆਂ ਸੁਣਿਆਂ ਕਿਸੇ ਦੇ ਨਾਲ ਤੁਰਨ ਨਾਲੋਂ ,ਹਰ ਇਕ ਚਿਹਰੇ ਤਾਈ ਹੁੰਦਾ ਪੜ•ਣਾ ਹੀ ਬਿਹਤਰ ਹੈ। (ਬੋਧੀ ਕਥਨ)
---  ਤੁਹਾਡੇ ਕੋਲ ਆਪਣਾ ਰਾਹ ਹੈ, ਮੇਰੇ ਕੋਲ ਆਪਣਾ ਰਾਹ, ਜਿਥੋਂ ਤੀਕ ਠੀਕ ਰਾਹ ਜਾਂ ਇਕੋ ਇਕ ਰਾਹ ਵਾਲੀ ਗੱਲ ਹੈ , ਅਜਿਹਾ ਕੋਈ ਰਾਹ ਨਹੀਂ ਹੁੰਦਾ ।( ਫਰਾਈਡਰਿਚ ਨਾਈਟੇਜਸ)
-32-- ਜਹਾਜ ਤੇ ਕਿਨਾਰੇ--ਮੁਸਕਰਾਹਟ, ਨੇਤਾ ,ਸਾਧ
--ਨੇਤਾ , ਸਾਧ , ਵਪਾਰੀ, ਅਫਸਰ ਤੇ ਹੋਵੇ ਵਿਸ਼ਵਾਸ਼ ਕਿਵੇਂ, ਕਹਿਣੀ ਹੋਰ ਤੇ ਕਰਨੀ ਹੋਰ , ਧੰਧਾ ਹੋਰ ਕਮਾਈਆਂ ਹੋਰ। (ਅਮਰਜੀਤ ਢਿੱਲੋਂ)
-- ਜਹਾਜ ਕਿਨਾਰੇ ਤੇ ਖੜ•ੇ ਸੁਰਖਿਅੱਤ ਹੁੰਦੇ ਹਨ ਪਰ ਜਹਾਜਾਂ ਦਾ ਮਕਸਦ ਕਿਨਾਰਿਆਂ ਤੇ ਖੜਣਾ ਨਹੀਂ ਹੁੰਦਾ।(ਡਬਲਿਊ ਸ਼ੈਡ)
----ਖੂਨ ਦਾਨ ਜੀਵਨਦਾਨ, ਨੇਤਰਦਾਨ ਮਹਾਂਦਾਨ, ਸਰੀਰਦਾਨ ਸਰਵੋਤਮ ਦਾਨ । (ਚੂਲੀਅਨ)
--ਜਦੋਂ ਥੋੜ•ੀ ਜਿਹੀ ਮੁਸਕਰਾਹਟ ਨਾਲ ਫੋਟੋ ਸੁਹਣੀ ਆ ਸਕਦੀ ਹੈ ਤਾਂ ਹਮੇਸ਼ਾ ਮੁਸਕਰਾਉਂਦੇ ਰਹਿਣ ਨਾਲ ਜ਼ਿੰਦਗੀ ਖੂਬਸੂਰਤ ਕਿਉਂ ਨਾ ਹੋਵੇਗੀ। (ਗੁਰਬਖ਼ਸ਼ ਸਿੰਘ ਪ੍ਰੀਤਲੜੀ)
----ਪਹਿਲੇ ਦਰਜੇ ਦੀ ਪੜ•ਾਈ ਕਰਨ ਵਾਲੇ ਵਿਦਿਆਰਥੀ ਉਚੀਆਂ ਕੁਰਸੀਆਂ ਤੇ ਬੈਠਦੇ ਹਨ, ਭਾਵ ਉਹ ਡਾਕਟਰ ਜਾਂ ਇੰਜਨੀਅਰ ਬਣਦੇ ਹਨ।
--ਦੂਜੇ ਦਰਜੇ ਦੀ ਪੜ•ਾਈ ਕਰਨ ਵਾਲੇ ਐਮ. ਬੀ. ਏ ਕਰਦੇ ਹਨ , ਭਾਵ ਉਹ ਪ੍ਰਬੰਧਕ ਬਣਕੇ ਪਹਿਲੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ।
--ਤੀਜੇ ਦਰਜੇ ਦੀ ਪੜ•ਾਈ ਕਰਨ ਵਾਲੇ ਮੰਤਰੀ ਬਣਦੇ ਹਨ ਅਤੇ ਉਹ ਪਹਿਲੇ ਅਤੇ ਤੀਜੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ  ਹਨ।
--ਚੌਥੇ ਦਰਜੇ ਵਾਲੇ ਫੇਲ• ਵਿਦਿਆਰਥੀ ਅੰਡਰਵਰਲਡ ਦੇ ਸਰਗੁਨੇ ਬਣਦੇ ਹਨ ਅਤੇ ਪਹਿਲੇ ਤਿੰਨਾਂ ਨੂੰ ਕੰਟਰੋਲ ਕਰਦੇ ਹਨ।
--ਜੋ ਬੱਚੇ ਕਦੇ ਸਕੂਲ ਨਹੀਂ ਜਾਂਦੇ ਉਹ ਬਾਬੇ ਬਣ ਜਾਂਦੇ ਹਨ ਅਤੇ ਇਹ ਸਾਰੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ। (ਬਲਤੇਜ ਪੰਨੂ)
-33- ਗੁੱਸਾ ਤੇ ਪਾਗਲਪਨ, ਲਾਪ੍ਰਵਾਹੀ ਤੇ ਅਗਿਆਨਤਾ
---ਗੁੱਸਾ ਪਾਗਲਪਣ ਤੋਂ ਸ਼ੁਰੂ ਹੁੰਦਾ ਹੈ ਅਤੇ ਪਛਤਾਵੇ ਤੇ ਆਕੇ ਮੁਕਦਾ ਹੈ।-(ਅਰਬੀ ਕਹਾਵਤ)
---ਇਕ ਰੁੱਖ ਚੋਂ ਹਜਾਰਾਂ ਤੀਲੀਆਂ ਬਣ ਜਾਂਦੀਆਂ ਹਨ ਪਰ ਜੰਗਲ ਨੂੰ ਅੱਗ ਲਾਉਣ ਲਈ ਇਕ ਤੀਲੀ ਹੀ ਕਾਫੀ ਹੁੰਦੀ ਹੈ। (ਰੂਸੀ ਕਹਾਵਤ)
----ਗੁੱਸੇ ਵਿਚ ਘਟ ਬੋਲੇ ਦਾ ਕਦੇ ਪਛਤਾਵਾ ਨਹੀਂ ਹੁੰਦਾ।( ਦਾਗਿਸਤਾਨੀ ਕਹਾਵਤ)
--ਗੁੱਸੇ ਵਿਚ ਜ਼ੁਬਾਨ ਦਿਮਾਗ ਨਾਲੋਂ ਦੁਗਣੀ ਤੇਜ਼ੀ ਨਾਲ ਕੰਮ ਕਰਦੀ ਹੈ। (ਤੁਰਗਨੇਵ)
--ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜਿਆਦਾ ਨੁਕਸਾਨ ਪਹੁੰਚਾਉਂਦੀ ਹੈ।( ਬੈਂਜਾਮਿਨ ਫਰੈਂਕਲਿਨ)
--ਵਰਤਮਾਨ ਵਲੋਂ ਮੂੰਹ ਮੋੜ ਕੇ ਮਨੁੱਖ ਸਭ ਕੁਝ ਗੁਆ ਲੈਂਦਾ ਹੈ।( ਸਿਸਰੋ)
- ਲਾਪ੍ਰਵਾਹ ਲੋਕ ਆਪਣਾ ਵੀ ਅਤੇ ਦੂਸਰਿਆਂ ਦਾ ਵੀ ਨੁਕਸਾਨ ਹੀ ਕਰਦੇ ਹਨ। (ਸਿਸਰੋ)
ਬੁੱਧੀਮਾਨ ਲੋਕ ਕਿਸੇ ਵੀ ਮਾਮਲੇ ਨੂੰ ਨਾ ਤਾਂ ਲੋੜ ਤੋਂ ਵੱਧ ਮਹੱਤਤਾ ਦਿੰਦੇ ਹਨ ਅਤੇ ਨਾ ਹੀ ਕਿਸੇ ਮਾਮਲੇ ਪ੍ਰਤੀ ਲੋੜੋਂ ਵੱਧ ਅਭਿੱਜ ਹੁੰਦੇ ਹਨ।-(ਚੀਨੀ ਤਾਓਵਾਦ)
--ਤਿਤਲੀ ਗਿਣਤੀ ਦਿਨ ,ਮਹੀਨਿਆਂ ਵਿਚ ਨਹੀਂ ਕਰਦੀ , ਪਲਾਂ ਛਿਣਾਂ ਵਿਚ ਕਰਦੀ ਹੈ,ਫਿਰ ਵੀ ਉਸ ਕੋਲ ਬਥੇਰਾ ਵਕਤ ਹੁੰਦਾ ਹੈ।( ਰਵਿੰਦਰ ਨਾਥ ਟੈਗੋਰ)
-34-ਠਰੰਮਾ ਤੇ ਸਹਿਜ, ਗਰੀਬੀ ਅਮੀਰੀ ਕੁਦਰਤ ,ਪੰਛੀ ਤੇ ਰੁੱਖ, ਜਨਮ ਮਰਨ 
--ਜਿਸ ਵਿਚ ਠਰੰਮਾ ਨਹੀਂ ਉਸਦੇ ਸਾਰੇ ਗੁਣ ਵਿਅੱਰਥ ਹਨ। (ਬੁਧ ਬਾਣੀ)
---- ਸਾਰੇ ਜੀਵ ਜੰਤੂਆਂ ਵਿਚੋਂ ਸਿਰਫ ਮਨੁੱਖ ਹੀ ਅਜਿਹਾ ਜੀਵ ਹੈ ਜੋ ਆਪਣੇ ਸਹਿਜ ਆਪੇ ਨੂੰ ਸਵੀਕਾਰ ਨਹੀਂ ਕਰ ਸਕਦਾ।-(ਅਲਬਰਟ ਕੇਮਿਸ)
- ਇਕ ਗਰੀਬ ਆਦਮੀ ਸਵੇਰੇ ਘਰੋਂ ਨਿਕਲਦਾ ਹੈ ਪੇਟ ਭਰਨ ਵਾਸਤੇ ਅਤੇ ਅਮੀਰ ਆਦਮੀ ਸਵੇਰੇ  ਘਰੋਂ ਨਿਕਲਦਾ ਹੈ ਪੇਟ ਘੱਟ ਕਰਨ ਵਾਸਤੇ।( ਨਰਿੰਦਰ ਸਿੰਘ ਕਪੂਰ)
-----ਆਦਮੀ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ ਉਹ ਇਕੋ ਸਮੇਂ ਦੋ ਬਿਸਤਰਿਆਂ 'ਚ ਨਹੀਂ ਸੌਂ ਸਕਦਾ। (ਅਫ਼ਰੀਕੀ ਕਹਾਵਤ)
-----ਤੁਸੀਂ ਕਿਸੇ ਰੁੱਖ ਤੇ ਸ਼ੱਕ ਨਹੀਂ ਕਰ ਸਕਦੇ,ਨਾ ਹੀ ਤੁਸੀਂ ਕਿਸੇ ਪੰਛੀ ਜਾਂ ਕਾਟੋ ਤੇ ਭੰਨ ਤੋੜ ਦਾ ਦੋਸ਼ ਲਾ ਸਕਦੇ ਹੋ ਅਤੇ ਨਾ ਹੀ ਤੁਸੀਂ ਜਾਮਨੀ ਰੰਗੇ ਫੁੱਲਾਂ ਦੀ ਵਿਚਾਰਧਾਰਾ ਨੂੰ ਵੰਗਾਰ ਸਕਦੇ ਹੋ। (ਹਾਲ ਬੋਰਲੈਂਡ)
-- ਸਾਡੀ ਜ਼ਿੰਦਗੀ ਦਾ ਉਦੇਸ਼ ਆਪਣੇ ਦਿਲ ਦੀ ਧੜਕਨ ਨੂੰ ਸਮੁੱਚੀ ਕੁਦਰਤ ਦੀ ਧੜਕਨ ਵਰਗੀ ਕਰਨਾ ਹੈ ਅਤੇ ਸੁਭਾਅ ਨੂੰ ਕੁਦਰਤ ਦੇ ਸੁਭਾਅ ਵਰਗਾ ਬਣਾÀਣਾ।-(ਜੋਸਿਫ਼ ਕੰਮਬੈਲ)
---- ਨਾ ਅਸੀਂ ਜੰਮਣ ਤੋਂ ਬਚ ਸਕਦੇ ਅਤੇ ਨਾ ਮਰਨ ਤੋਂ। ਹੁਣ ਜੋ ਕੁਝ ਅਸੀਂ ਕਰ ਸਕਦੇ ਹਾਂ ਬਸ ਜੰਮਣ ਮਰਨ ਦੇ ਵਿਚਕਾਰਲੇ ਵਕਤ ਨੂੰ ਮਾਨਣ ਦੀ ਕੋਸ਼ਿਸ਼ ਹੀ ਕਰ ਸਕਦੇ ਹਾਂ।-(ਜਾਰਜ ਸੰਤਨਿਆਨਾ)
-35-ਅਕਲ ਅਤੇ ਵਿਹਾਰ ,ਦਯਾ ਰਹਿਮ ਦਿਲੀ, ਖੁਸ਼ੀ ਅਤੇ ਸ਼ਾਂਤੀ
---ਰਹਿਮ ਦਿਲੀ ਇਕ ਅਜਿਹੀ ਬੋਲੀ ਹੈ ਜਿਸਨੂੰ ਬੋਲੇ ਵੀ ਸੁਣ ਸਕਦੇ ਹਨ ਅਤੇ ਅੰਨ•ੇ ਵੀ ਦੇਖ ਸਕਦੇ ਹਨ। (ਮਾਰਕ ਟਵੇਨ)
--ਜੇ ਕੋਈ ਅਕਲ ਨਾਲ ਵਿਹਾਰ ਕਰ ਸਕਦਾ ਹੈ ਤਾਂ ਉਹ ਸਿਰਫ ਮੇਰਾ ਦਰਜੀ ਹੈ। ਮੈਂ ਜਦ ਵੀ ਉਸ ਕੋਲ ਜਾਂਦਾ ਹਾਂ ਉਹ ਮੇਰਾ ਨਵੇਂ ਸਿਰੇ  ਤੋਂ ਨਾਪ ਲੈਂਦਾ ਹੈ,ਜਦੋਂ ਕਿ ਸਾਰੇ ਲੋਕ ਮੇਰੇ ਲਈ ਪੁਰਾਣੇ ਮਾਪ ਹੀ ਵਰਤੀ ਜਾ ਰਹੇ ਹਨ। ਐਨਾ ਹੀ ਨਹੀਂ ਉਹ ਮੇਰੇ ਤੋਂ ਇਸ ਪੁਰਾਣੇ ਮਾਪ ਵਿਚ ਪੂਰਾ ਉਤਰਨ ਦੀ ਆਸ ਵੀ ਕਰਦੇ ਹਨ।-(ਜਾਰਜ ਬਰਨਾਰਡ ਸ਼ਾਅ)
-- --ਖੁਸ਼ੀ ਖੁਸ਼ੀ ਜੀਣਾ ਹੈ,ਨਿਰੋਗ ਜੀਣਾ ਹੈ, ਅਸੀਂ ਰੋਗੀ ਲੋਕਾਂ ਦੇ ਵਿਚਕਾਰ ਵੀ ਨਿਰੋਗ ਹੋਕੇ ਜੀਣਾ ਹੈ। (ਧਮਪਦ)
--ਖੁਸ਼ੀ ਖੁਸ਼ੀ ਜੀਣਾ ਹੈ ਸ਼ਾਂਤੀ ਨਾਲ ਜੀਣਾ ਹੈ। ਅਸੀਂ ਲੋਭੀ ਅਤੇ ਆਪਾ ਧਾਪਾ ਵਿਚ ਪਏ ਲੋਕਾਂ ਵਿਚਕਾਰ ਵੀ ਸ਼ਾਂਤੀ ਨਾਲ ਵਿਚਰਨਾ ਹੈ।( ਧੱਮਪਦ)
-------ਖੁਸ਼ੀ ਖੁਸ਼ੀ ਜੀਣਾ ਹੈ ਪ੍ਰੇਮ ਨਾਲ ਜੀਣਾ ਹੈ। ਲੋਕਾਂ ਦੇ ਮਨ ਗੁੱਸੇ ਨਾਲ ਭਰੇ ਪਏ ਹਨ ਅਸੀਂ ਉਹਨਾਂ ਨਾਲ ਪਿਆਰ ਭਰਿਆ ਵਿਵਹਾਰ ਕਰਨਾ ਹੈ। (ਧੱਮਪਦ)
--36- ਆਪਣਾ ਆਪ--- ਪਿਆਰ , ਗਿਆਨ ਤੇ ਮਨੁੱਖਤਾ
-ਇਸ ਸਮੁੱਚੇ ਬ੍ਰਹਿਮੰਡੀ ਪਸਾਰ ਵਿਚ ਇਕੋ ਇਕ ਨੁੱਕਰ ਅਜਿਹੀ ਹੈ ਜਿਸੱਨੂੰ ਸੁਧਾਰਨ ਬਾਰੇ ਤੁਸੀਂ ਪੱਕਾ ਯਕੀਨ ਦੁਆ ਸਕਦੇ ਹੋ। ਉਹ ਨੁਕਰ ਤੁਸੀਂ ਆਪ ਹੋ।(ਅਲਡਸ ਹਕਸਲੇ)
-- ----  ਲੋੜ ਇਸ ਗਲ ਦੀ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਸਵੀਕਾਰ ਕਰੋ-।(ਥਿਚ ਨਾਟ ਹਾਰ)
-- ਤਿੰਨ ਮਨੋਭਾਵ ਮੇਰੀ ਜ਼ਿੰਦਗੀ ਤੇ ਛਾਏ ਰਹੇ,  ਪਹਿਲਾਂ ਪਿਆਰ ਦੀ ਤਾਂਘ ,ਦੂਜਾ ਗਿਆਨ ਦੀ ਤਲਾਸ਼ ਅਤੇ ਤੀਜਾ ਮਨੁੱਖਤਾ ਦੇ ਦੁੱਖਾਂ ਲਈ ਅਸਹਿ ਹਮਦਰਦੀ.। (ਬੀ ਰੱਸਲ)
-- ਪਿਆਰ ਕਰਨਾ ਤੇ ਜਿੱਤ ਜਾਣਾ ਵਧੀਆ ਗੱਲ ਹੈ ਪਰ ਪਿਆਰ ਕਰਨਾ ਤੇ ਹਾਰ ਜਾਣਾ ਉਸ ਤੋਂ ਵਧੀਆ ਗੱਲ ਹੈ। (ਗੁਰਬਖਸ਼ ਸਿੰਘ ਪ੍ਰੀਤ ਲੜੀ)
--ਆਦਮੀ ਨੂੰ ਸਭ ਤੋਂ ਪਹਿਲਾਂ ਰੋਟੀ ਚਾਹੀਦੀ ਹੈ,ਉਸ ਤੋਂ ਪਿੱਛੋਂ ਪਿਆਰ , ਫਲਸਫਾ ਤੇ ਗਿਆਨ।(ਖਲੀਲ ਜ਼ਿਬਰਾਨ)
-ਅਸੀਂ ਸਾਰੇ ਗਿਆਨ 'ਚ ਪੈਦਾ ਹੋ ਕੇ ਅਗਿਆਨ 'ਚ ਮਰ ਜਾਂਦੇ ਹਾਂ। (ਸ਼ਾਕਯ ਮੁਨੀ)
-ਤੁਸੀਂ ਦੂਜੇ ਨੂੰ ਛੋਟੇਪਣ ਦਾ ਅਹਿਸਾਸ ਕਰਵਾ ਕੇ ਵੱਡੇ ਨਹੀਂ ਬਣ ਸਕਦੇ। ਸਿਧਾਰਥ
--ਬੁਧ ਪੁਰਸ਼ ਦੀ ਸਹਿਜ ਚੰਚਲਤਾ ਵੀ ਸੁਹਣੀ ਲਗਦੀ ਹੈ ਜਦ ਵਿਸ਼ਿਆਂ 'ਚ ਡੁੱਬੇ ਮਨੁੱਖ ਦੇ ਚਿਹਰੇ ਤੇ ਲਪੇਟੀ ਸ਼ਾਂਤੀ ਵੀ ਚੰਗੀ ਨਹੀਂ ਲਗਦੀ। (ਅਸ਼ਟਾਵਕਰ)
---- ਜੋ ਤੁਸੀਂ ਅਸਲ ਵਿਚ ਹੈ ਨਹੀਂ , ਉਹ ਕੁਝ ਬਣਕੇ ਦਿਖਾਉਣ ਨਾਲ ਤੁਸੀਂ ਉਸਨੂੰ ਵੀ ਖਰਾਬ ਕਰ ਬੈਠਦੇ ਹੋ ,ਜੋ ਤੁਸੀਂ ਅਸਲ ਵਿਚ ਹੋ ।(ਕੁਰਟ ਕੋਬੈਨ)
--ਜੋ ਆਪਣੇ ਆਪ ਦੀ ਦੇਖ ਭਾਲ ਚੰਗੀ ਤਰ•ਾਂ ਕਰ ਸਕਦੇ ਹਨ, Àਹੀ ਕਿਸੇ ਤਾ ਕੁਝ ਸੰਵਾਰ ਸਕਦੇ ਹੈ। ਚੀਨੀ ਤਾਓਵਾਦ
---ਅਛੇ ਲੋਕਾਂ ਦੀ ਇਕ ਖਾਸੀਅਤ ਹੈ ਕਿ ਉਹਨਾਂ ਨੂੰ ਯਾਦ ਨਹੀਂ ਰਖਣਾ  ਪੈਂਦਾ ।ਖੁਦ ਯਾਦ ਰਹਿ ਜਾਂਦੇ ਨੇ।  ਰਸੂਲ ਹਮਜਾਤੋਵ
-37- ਵਕਤ, ਜ਼ਿੰਦਗੀ
----ਜੋ ਵਕਤ ਨਾਲ ਬਦਲਦੇ ਨਹੀਂ ,ਉਹ ਜਾਂ ਤਾਂ ਸਭ ਤੋਂ ਸਿਆਣੇ ਮਨੁੱਖ ਹੁੰਦੇ ਹਨ ਜਾਂ ਸਭ ਤੋਂ ਬੇਵਕੂਫ਼।--ਕਨਫਿਊਸ਼ਸ਼
--ਇਹ ਅਸਲੀਅਤ ਹੈ ਕਿ ਜਿਹੜੀਆਂ ਗੱਲਾਂ ਸਾਨੂੰ ਅੱਜ ਕਿਆਮਤ ਜਾਪਦੀਆਂ ਹਨ, ਸਮਾਂ ਲੰਘ ਜਾਣ 'ਤੇ ਸਾਨੂੰ ਲਗਦਾ ਹੈ ਕਿ ਅਸੀਂ ਕਿੰਨੇ ਮੂਰਖ ਸਾਂ ਜੋ ਐਂਵੇ ਹੀ ਬੇਚੈਨ ਅਤੇ ਪ੍ਰੇਸ਼ਾਨ ਰਹੇ। ਖਲੀਲ ਜ਼ਿਬਰਾਨ
-ਅਜੇ ਤੇਰੇ 'ਤੇ ਹੋਰੋ ਮਸੀਬਤਾਂ ਆਉਣਗੀਆਂ ਪਰ ਸਮਾਂ ਤੈਨੂੰ ਮੁਕਾਬਲਾ ਕਰਨਾ ਸਿਖਾ ਦੇਵੇਗਾ। ਕਰਾਤੁਲ ਐਨ ਹੈਦਰ
----ਉਚੀ ਨੀਂਵੀਂ ਥਾਂ ਸਿਰਫ ਚੇਤਨਾ ਦੇ ਫਰਕ ਨਾਲ ਹੁੰਦੀ ਹੈ , ਕੀ ਪਤਾ ਜਿਸਨੂੰ ਤੁਸੀਂ ਉਚੀ ਥਾਂ ਸਮਝ ਰਹੇ ਹੋ ਉਹ ਪਤਾਲ ਤੋਂ ਵੀ ਨੀਵੀਂ ਹੋਵੇ। ਸ਼ਾਕਯ ਮੁਨੀ
--ਸਮੇਂ ਦੀਆਂ ਹੱਦਾਂ ਬੰਨਣ ਦੀ ਲੋੜ ਨਹੀਂ ਸਭ ਕੁਝ ਇਕ ਸੁਪਨੇ ਵਾਂਗ ਬੀਤ ਰਿਹਾ ਹੈ ਤੇ ਬੀਤ ਜਾਵੇਗਾ। ਸ਼ਾਕਯ ਮੁਨੀ
--ਵਕਤ ਅੱਗ ਦਾ ਦਰਿਆ ਹੈ ਜੋ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਸ਼ਾਕਯ ਮੁਨੀ
--ਸਮਾਂ ਮੌਤ ਹੈ ਅਤੇ ਨਾਸ਼ਮਾਨਤਾ ਵਿਚ ਲੀਨ ਹੈ। ਸ਼ਾਕਯ ਮੁਨੀ
--ਦੇਖਦਾ ਹਾਂ ਤੂੰ ਕਿੰਨਾ ਚਿਰ ਹਰ ਮੇਰਾ ਸਾਥ ਦਿੰਦਾ ਹੈਂ,ਸਮਾਂ ਮਨੁੱਖ ਨੂੰ ਕਹਿੰਦਾ ਹੈ। ਸ਼ਾਕਯ ਮੁਨੀ
---ਆਪਣੇ ਅੰਦਰ ਦੀ ਅੱਗ ਬੁਝਾ ਦਿਓ ਜਾਂ ਫਿਰ ਸੂਰਜ ਬਣ ਕੇ ਜੀਓ ਕੱਲੇ ਕਾਰੇ। ਪਾਬਲੋ ਨਰੂਦਾ
--ਗੱਲ ਬੱਸ ਤੁਰਦੇ ਜਾਣ ਦੀ ਹੈ। ਤੁਸੀਂ ਵੀ ਜਿਧਰ ਦੀ ਵੀ ਲੰਘੋਗੇ , ਰਾਹ ਖੁਦ ਬ ਖੁਦ ਬਣ ਜਾਣਗੇ।
-ਅਸਲੀ ਬਾਦਸ਼ਾਹੀ ਉਦੋਂ ਹੁੰਦੀ ਹੈ ਜਦੋਂ ਕਿਸੇ ਬਾਦਸ਼ਾਹੀ ਦੀ ਭੁੱਖ ਨਾ ਰਹੇ। ਕਰਤੁਲ ਐਨਹੈਦਰ
--ਹੁਸਨ ਨਕਸ਼ਾਂ ਦੀ ਇਤਫ਼ਾਕੀਆ ਸੁਡੌਲਤਾ ਨਹੀਂ , ਇਹ ਹੁਸੀਨ ਆਦਤਾਂ ਦਾ ਸੰਗ੍ਰਿਹ ਹੈ। ਸੈਕਸ਼ਪੀਅਰ
--ਮਨ ਦੀ ਮੌਜ ਤੋਂ ਵੱਡੀ ਕੋਈ ਮੌਜ ਨਹੀਂ ਹੁੰਦੀ। ਸ਼ਾਕਯ ਮੁਨੀ
--ਗੁਣ ਨਿਰਗੁਣ ਹੋ ਕੇ ਮਿਲਦੇ ਹਨ ਅਤੇ ਰਾਹ ਗੁੰਮਰਾਹ ਹੋ ਕੇ। ਗੌਤਮ ਬੁੱਧ
--ਕੁਝ ਨਹੀਂ ਦੇ ਵਿਚ ਹੀ ਸਭ ਕੁਝ ਹੈ। ਜਿਸਤਰ•ਾਂ ਮਿੱਟੀ ਦੇ ਘੜੇ ਦੇ ਵਿਚ ਕੁਝ ਨਹੀਂ ਹੁੰਦਾ ਹੈ ਤੇ ਅਸੀਂ ਕੁਝ ਨਹੀਂ ਦੀ ਹੀ ਵਰਤੋਂ ਕਰਦੇ ਹਾਂ। ਸ਼ਾਕਯ ਮੁਨੀ।
--ਮਨੁੱਖ ਦਾ ਮਰ  ਮਰ ਕੇ ਵੀ ਕੁਝ ਮਰਨੋ ਬਚ ਜਾਂਦਾ ਹੈ। ਕਹਾਣੀ ਕਹਿਣ ਵਾਲੇ ਦਾ ਕਹਾਣੀ ਕਹਿ ਕੇ ਕੁਝ ਅਣਕਿਹਾ ਰਹਿ ਜਾਂਦਾ ਹੈ। ਸ਼ਾਕਯ ਮੁਨੀ।
--ਜਿਹੜੇ ਬੂਹੇ ਅੱਗੇ ਜਾਕੇ ਅੰਦਰ ਜਾਣ ਦੀ ਝਿਝਕ ਹੋਵੇ , ਉਹ ਘਰ ਆਪਣਾ ਨਹੀਂ ਹੁੰਦਾ। ਸ਼ਾਕਯ ਮੁਨੀ।
 ----ਕਿਸੇ ਨੂੰ ਨਾ ਪਾ ਸਕਣ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ ਪਰ ਕਿਸੇ ਨੂੰ ਪਾਕੇ ਖੋ ਦੇਣ ਨਾਲ ਜਿੰਦਗੀ ਵਿਚ ਬਾਕੀ ਵੀ ਕੁਝ ਨਹੀਂ ਰਹਿੰਦਾ । ਗੁਲਜ਼ਾਰ
- ਇਨਸਾਨ ਦੀ ਜ਼ਿੰਦਗੀ ਪੰਛੀ ਦੀ ਤਰਾਂ ਹੈ। ਜੋ ਟਾਹਣੀ ਦੇ ਬਹਿੰਦਾ, ਚਹਿਚਹਾਉਂਦਾ ਤੇ ਉਡ ਜਾਂਦਾ ਹੈ। ਡਾ: ਇਕਬਾਲ 
--ਸਾਡੀ ਜ਼ਿੰਦਗੀ ਇਕੋ ਜਿਹੇ ਰਟੇ ਰਟਾਏ ਫਿਕਰੇ ਬੋਲਦਿਆਂ ਹੀ ਲੰਘ ਜਾਂਦੀ ਹੈ। ਸਿਧਾਰਥ
-ਦੂਜਿਆਂ 'ਤੇ ਪੱਥਰ ਸੁਟਣ ਤੋਂ ਪਹਿਲਾਂ ਯਾਦ ਰਖੋ ਕਿ ਤੁਸੀਂ ਵੀ ਕੱਚ ਦੇ ਘਰਾਂ ਵਿਚ ਰਹਿੰਦੇ ਹੋ। ਸਿਧਾਰਥ
-ਵਿਅੱਕਤੀ ਗਤ ਖੁਸ਼ੀ ਬੁਨਿਆਦੀ ਚੀਜ ਹੈ ,ਜੋ ਕਿਸੇ ਵੀ ਮੁਲੋਂ ਮਿਲੇ ਪ੍ਰਾਪਤ ਕਰੋ। ਸ਼ਾਕਯ ਮੁਨੀ
-ਜਿੱਥੇ ਕੁੱਕੜ ਬਾਂਗ ਨਹੀਂ ਦਿੰਦਾ ,ਸਵੇਰ ਉਥੇ ਵੀ ਹੁੰਦੀ ਹੈ। ਸ਼ਾਕਯ ਮੁਨੀ
---ਇਹ ਬੜਾ ਜਬਦਸਤ ਸਵਾਲ ਹੈ ਕਿ ਤੁਹਾਡੀ ਜ਼ਿੰਦਗੀ ਦਾ ਕੀ ਪ੍ਰੋਗ੍ਰਾਮ ਹੈ। ਸ਼ਾਕਯ ਮੁਨੀ
--ਅਸੀਂ ਸਾਰੇ ਜੰਗਲੀ ਦਰਿੰਦਿਆਂ ਵਾਂਵ ਇਕ ਦੂਜੇ ਨੂੰ ਖਾ ਰਹੇ ਹਾਂ। ਕਰਤੁਲਐਨ ਹੈਦਰ
--ਅਸੀਂ ਸਾਰੇ ਫਾਸਿਸਟ ਹਾਂ, ਸਾਡੇ ਸਾਰਿਆਂ ਦੇ ਹੱਥਾਂ 'ਚ ਦਿਖਾਈ ਨਾ ਦੇਣ ਵਾਲੀਆਂ ਮਸ਼ੀਨਗੰਨਾ  ਹਨ, ਵਿਚਾਰਾਂ ਦੀਆਂ ਮਸ਼ੀਨ ਗੰਨਾਂ। ਸ਼ਾਕਯ ਮੁਨੀ
-ਗੀਤ ਖਤਮ ਹੋਣ ਤੋਂ ਪਿਛੋਂ ਵੀ ਸੁਰ ਵਾਯੂਮੰਡਲ ਵਿਚ ਕਾਇਮ ਰਹਿੰਦੇ ਹਨ। ਕਰਤੁਲ ਐਨ ਹੈਦਰ
-38--ਭੁੱਖ-- ਕਵਿਤਾ-ਮਨੁੱਖ ਤੇ ਕਲਾ
-ਇਨਸਾਨ ਭੁੱਖ 'ਚੋਂ ਪੈਦਾ ਹੁੰਦਾ ਹੈ। ਸਾਰੀ ਉਮਰ ਉਸਨੂੰ ਭੁੱਖ ਸਤਾਉਂਦੀ ਰਹਿੰਦੀ ਹੈ। ਪਿਆਰ ਦੀ ਭੁੱਖ, ਰੋਟੀ ਦੀ ਭੁੱਖ, ਗਿਆਨ ਦੀ ਭੁੱਖ ਅਤੇ ਸ਼ਾਂਤੀ ਦੀ ਭੁੱਖ । ਸ਼ਾਕਯ ਮੁਨੀ
--- --ਮਨੁੱਖ ਆਪ,ਉਸਦਾ ਸਰੀਰ, ਉਸਦੇ ਬੋਲ, ਦੰਦ , ਬੁੱਲ ਸਭ ਕਵਿਤਾ ਹੋਣੇ ਚਾਹੀਦੇ ਹਨ ਕਿਉਂਕਿ ਹਰ ਮਨੁੱਖ ਕਵੀ ਹੈ। ਕਰਤੁਲ ਐਨ ਹੈਦਰ
----ਵਾਸ਼ਨਾਵਾਦੀ ਕਲਾ ਸਭ ਤੋਂ ਭੈੜੀ ਹੁੰਦੀ ਹੈ। ਇਹ ਦੁਰਾਚਾਰ ਅਤੇ ਗੁਨਾਹ ਦਾ ਕੁੰਡ ਹੁੰਦੀ ਹੈ। ਇਹ ਰੂਹ ਨੂੰ ਗਿਰਾਉਂਦੀ ਅਤੇ ਗੰਵਾਰ ਬਣਾਉਂਦੀ ਹੈ। ਇਹ ਸਦਾ ਹੀ ਭ੍ਰਿਸ਼ਟ ਅਤੇ ਪਤਨ ਵਲ ਜਾ ਰਹੀ ਸਭਿਅਤਾ ਦੀ ਉਪਜ ਹੈ। ਵਿਕਟਰ ਹਿਊਗੋ
--ਸੱਚੀ ਕਲਾ ਗੁਲਾਮੀ ਤੋਂ ਮੁਕਤ ਕਰ ਸਕਦੀ ਹੈ ਅਤੇ ਸੁਤੰਤਰ ਲੋਕਾਂ ਨੂੰ ਸੱਚੀ ਮਹਾਨਤਾ ਬਖਸ਼ਦੀ ਹੈ । ਵਿਕਟਰ ਹਿਊਗੋ
--ਕਲਾ ਪਰਚਾਰ ਨਹੀਂ ਕਰਦੀ ਇਹ ਉਤਸ਼ਾਹਿਤ ਕਰਦੀ ਹੈ। ਜਿਹੜੀ ਕਲਾ ਸਦਾਚਾਰਕ ਸਹਾਨਭੂਤੀ ਨਹੀਂ ਰਖਦੀ ਅਤੇ ਕਲਾਕਾਰ ਕੁਝ ਸਿੱਧ ਕਰਨ ਦੀ ਇਛਾ ਨਹੀਂ ਰਖਦਾ , ਉਹ ਸਾਰੀ ਕਲਾ ਬੇਫਾਇਦਾ ਹੈ। ਆਸਕਰ ਵਾਈਲਡ
--ਜਿਹੜੀ ਕਲਾ ਸਮਾਜਿਕ ਨਹੀਂ ਉਹ ਕੇਵਲ ਨਿੱਜੀ ਸ਼ੌਂਕ ਜਾਂ ਸ਼ੁਗਲ ਹੁੰਦਾ ਹੈ। ਲਿਊ ਟਾਲਸਟਾਏ।
--ਕਲਾ ਆਪਣੇ ਆਪ ਵਿਚ ਅਤੇ ਸਮਾਜ ਵਿਚ ਇਕ ਅਨੰਦ ਹੈ। ਇਹ ਡੂੰਘੀਆਂ ਭਾਵਨਾਵਾਂ ਪੈਦਾ ਕਰਦੀ ਹੈ ਅਤੇ ਜੀਵਨ ਨੂੰ ਉਤਸ਼ਾਹ ਬਖਸ਼ਦੀ ਹੈ। ਰਿਚਰਡ ਵੈਗਨਰ
----ਕਵਿਤਾ ਕਲਪਨਾ ਅਤੇ ਜ਼ਜ਼ਬਾਤਾਂ ਦੀ ਭਾਸ਼ਾ ਹੈ,। ਵਿਲੀਅਮ ਹੈਜ਼ਲਿਟ
--ਕਵਿਤਾ ਉਸ ਸ਼ਾਹਾਨਾ ਯੋਗਤਾ 'ਚੋਂ ਉਪਜਦੀ ਹੈ, ਜਿਹੜੀ ਮਨੁੱਖ ਦੇ ਅਦਿੱਖ ਮਨ ਦੇ ਤਖਤ 'ਤੇ ਬਿਰਾਜਮਾਨ ਹੈ। ਸ਼ੈਲੇ
--ਕਵਿਤਾ ਵਿਸ਼ਵ ਵਿਆਪੀ ਗੱਲ ਕਰਦੀ ਹੈ ਜਦ ਕਿ ਇਤਿਹਾਸ ਕੁਝ ਵਿਸ਼ੇਸ਼ ਨਾਲ ਹੀ  ਸਬੰਧ ਰਖਦਾ ਹੈ। ਅਰਸਤੂ
--ਕਵੀ ਬਹੁਤ ਝੂਠ ਬੋਲਦੇ ਹਨ। ਉਹ ਬਹੁਤ ਘੱਟ ਜਾਣਦੇ ਹਨ ਅਤੇ ਘਟੀਆ ਸਿਖਾਂਦਰੂ ਹੁੰਦੇ ਹਨ। ਉਹ ਆਪਣੇ ਪਾਣੀ ਨੂੰ ਡੂੰਘਾ ਕਰ ਦਿੰਦੇ ਹਨ ਤਾਂ ਕਿ ਇਹ ਗੰਧਲਾ ਨਾ ਜਾਪੇ। ਨਿਤਸ਼ੇ
---ਇਕ ਪਰਚਾਰ ਵਾਦੀ ਕਵੀ ਸਦਾਚਾਰ ਦੀ ਕੱਚੀ ਧਾਤ ਨੂੰ ਲੈਅ ਦੇ ਸਾਂਚੇ 'ਚ ਢਾਲ ਕੇ ਆਮ ਲੋਕਾਂ ਲਈ ਸੋਨੇ ਦਾ ਸਿੱਕਾ ਬਣਾ ਦਿੰਦਾ ਹੈ। ਬਰਨਾਰਡ ਸ਼ਾਅ
--ਨਿਰਾਸ਼ਾਵਾਦ ਕਵਿਤਾ ਲਈ ਘਟੀਆ ਵਿਸ਼ਾ ਹੈ। ਨਿਰਾਸ਼ਾਵਾਦੀ ਕਵੀ ਰਾਹੋਂ ਭਟਕੇ ਚੰਗੇ ਮਨੁੱਖ ਹੁੰਦੇ ਹਨ। ਰਹੱਸਵਾਦੀਆਂ ਦੀ ਕਵਿਤਾ ਤੋਂ ਵੀ ਬਚਣਾ ਚਾਹੀਦਾ ਹੈ। ਸੇਕਸ਼ਪੀਅਰ
--ਸਚਾਈ ਕਵਿਤਾ ਦੀ ਪੁਸ਼ਾਕ ਵਿਚ ਵਧੇਰੇ ਚਮਕਦੀ ਹੈ। ਅਲੈਂਗਜੇਂਡਰ ਪੋਪ
--ਖੂਨ ਖਰਾਬਾ ਅਤੇ ਕਤਲੋਗਾਰਤ ਦਾ ਵਰਨਣ ਕਰਨ ਵਾਲੀ ਰਚਨਾ ਸੱਚੀ ਕਲਾ ਨਹੀਂ ਹੋ ਸਕਦੀ । ਇਸਦੀ ਮਿਸਾਲ ਵੇਦ ਵਿਆਸ ਦੀ ਰਚਨਾ ਮਹਾਂਭਾਰਤ ਹੈ । ਜਿਸ ਵਿਚ ਕਲਪਿਤ ਭਗਵਾਨ ਰਾਹੀਂ ਭਰਾਵਾਂ ਤੋਂ ਭਰਾਵਾਂ ਨੂੰ ਮਾਰਨ ਦੀ ਸਿਖਿਆ ਦਿੰਦਾ ਹੈ। ਰਾਹੁਲ ਸੰਕਰਤਾਇਨ
--39--ਅਗਵਾਈ-- ਚੁੱਪ ਤੇ ਬੋਲ, ਚੰਗਿਆਈ ਦੀ ਭਾਲ
-ਮੇਰੇ ਅੱਗੇ ਨਾ ਚਲੋ ,ਹੋ ਸਕਦੈ ਮੈਂ ਤੁਹਾਡੇ ਮਗਰ ਨਾ ਆਵਾਂ। ਮੇਰੇ ਮਗਰ ਵੀ ਨਾ ਚਲੋ ,ਹੋ ਸਕਦੈ ਮੈਂ ਤੁਹਾਡੀ ਅਗਵਾਈ ਨਾ ਕਰ ਸਕਾਂ। ਮੇਰੇ ਬਰਾਬਰ ਚਲੋ ਅਤੇ ਸਾਥੀ ਬਣੋ। ਸਵਾਮੀ ਵਿਵੇਕਾ ਨੰਦ
---ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਅਤੇ ਭੀੜਾਂ ਕਦੇ ਸਿਆਣੀਆਂ ਨਹੀਂ ਹੁੰਦੀਆਂ। ਡਾ: ਕਾਵੂਰ
-- -ਸਿਰਫ ਉਦੋਂ ਬੋਲੋ! ਜਦੋਂ ਤੁਹਾਨੂੰ ਲੱਗੇ ਕਿ ਤੁਹਾਡੇ ਸ਼ਬਦ ਤੁਹਡੀ ਚੁੱਪ ਨਾਲੋਂ ਬਿਹਤਰ ਹਨ। ਗੌਤਮ ਬੁੱਧ
- ਜਿਉਂਦੇ ਆਦਮੀ ਲਈ ਚੁੱਪ ਸਭ ਤੋਂ ਖਤਰਨਾਕ ਹੈ ,ਤੁਸੀਂ ਨਹੀਂ ਜਾਣਦੇ ਉਹ ਕਦੋਂ ਤੁਹਾਡੇ ਹੀ ਖਿਲਾਫ਼ ਖੜੀ ਹੋ ਜਾਵੇਗੀ। ਨੀਲਾਬ 
--- ਜ਼ੁਬਾਨ ਤੇ ਲੱਗੀ ਚੋਟ ਸਭ ਤੋਂ ਜਲਦੀ ਠੀਕ ਹੁੰਦੀ ਹੈ ਪਰ ਜ਼ੁਬਾਨ ਤੋਂ ਲੱਗੀ ਚੋਟ ਕਦੇ ਠੀਕ ਨਹੀਂ ਹੁੰਦੀ।   ਸ਼ਾਕਯ ਮੁਨੀ
--- --ਦੁਨੀਆਂ 'ਚ ਕਦੇ ਕਿਸੇ ਚੰਗੇ ਆਦਮੀ ਦੀ ਭਾਲ ਨਾ ਕਰੋ , ਬਲਕਿ ਖੁਦ ਚੰਗੇ ਬਣ ਜਾਓ , ਹੋ ਸਕਦੈ ਇਸ ਨਾਲ ਕਿਸੇ ਹੋਰ ਦੀ ਤਲਾਸ਼ ਖਤਮ ਹੋ ਜਾਵੇ। ਖਲੀਲ ਜ਼ਿਬਰਾਨ
---ਬੰਦਾ ਜ਼ਿੰਦਗੀ ਬਣਾਉਣ ਦੇ ਚੱਕਰਾਂ ਵਿਚ ਜ਼ਿੰਦਗੀ ਜਿਉਣਾ ਭੁੱਲ ਜਾਂਦਾ ਹੈ। ਸੁਰਜੀਤ ਸਿੰਘ ਢਿੱਲੋਂ
--ਇਜ਼ਤ ਹਮੇਸ਼ਾ ਇਜ਼ਤਦਾਰ ਲੋਕ ਹੀ ਕਰਦੇ ਹਨ ਕਿਉਂਕਿ ਜਿੰਨਾ ਕੋਲ ਇਜ਼ਤ ਨਹੀਂ ਉਹ ਕਿਸੇ ਨੂੰ ਕੀ ਦੇਣਗੇ। ਖਲੀਲ ਜ਼ਿਬਰਾਨ
--ਬੇਈਮਾਨ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਖਲੀਲ ਜ਼ਿਬਰਾਨ
-40--ਦਿਲ ਤੇ ਅਕਲ, ਰੱਬ ਤੇ ਇਨਸਾਨ
--ਦਿਲ ਤੇ ਅਕਲ ਦਾ ਪਹਿਰਾ ਰਹਿਣਾ ਜਰੂਰੀ ਹੈ ਪਰ ਕਦੇ ਕਦੇ ਦਿਲ ਨੂੰ ਖੁਲਿਆਂ ਵੀ ਛੱਡ ਦੇਣਾ ਚਾਹੀਦਾ ਹੈ। ਡਾ: ਇਕਬਾਲ
---ਘਰ 'ਚ ਉਦਾਸ 'ਚ ਉਦਾਸ ਰਹਿਣ ਨਾਲੋਂ ਮੌਸਮਾਂ ਦੀਆਂ ਸਜ਼ਾਵਾਂ ਬਿਹਤਰ ਹਨ--ਡਾ : ਇਕਬਾਲ
ਐਨਾ ਬੁਲੰਦ ਕਰ ਲਓ ਕਿ ਰੱਬ ਵੀ ਤਕਦੀਰ ਲਿਖਣ ਤੋਂ ਪਹਿਲਾਂ ਤੁਹਾਡਾ ਮਸ਼ਵਰਾ ਪੁੱਛੇ। ਡਾ: ਇਕਬਾਲ
---ਅਕਲ ਬਦਾਮ ਖਾਕੇ ਨਹੀਂ , ਠੋਕਰਾਂ ਖਾਣ ਨਾਲ ਆਉਂਦੀ ਹੈ।--ਡਾ: ਕਪੂਰ
-- --ਜਿਸਨੂੰ ਸ਼ੱਕ ਹੈ ਉਹ ਕਿਸੇ ਹੋਰ ਰੱਬ ਦੀ ਤਲਾਸ਼ ਕਰੋ, ਮੈਂ ਤਾਂ ਇਨਸਾਨ ਨੂੰ ਰੱਬ ਸਮਝਦਾ ਹਾਂ। ---ਮੈਂ ਉਸ ਰੱਬ ਦਾ ਭਗਤ ਹਾਂ ਜੀਹਨੂੰ ਲੋਕ ਇਨਸਾਨ ਕਹਿੰਦੇ ਹਨ।-- ਸਵਾਮੀ ਵਿਵੇਕਾ ਨੰਦ
---ਤੁਸੀਂ ਹਰ ਗੱਲ ਲਈ ਰੱਬ ਵੱਲ ਦੇਖਦੇ ਹੋ , ਇਸੇ ਲਈ ਕਿਸਮਤਵਾਦੀ ਅਤੇ ਨਿਰਾਸ਼ਾਵਾਦੀ ਹੋ।
ਕਿਸਮਤਵਾਦ ਮਿਹਨਤ ਤੋਂ ਭੱਜਣ ਦਾ ਇਕ ਰਾਹ ਹੈ । ਡਰਪੋਕ ਅਤੇ ਭਗੌੜੇ ਲੋਕਾਂ ਦੀ ਆਖਰੀ ਪਨਾਹ। ਸ਼ਹੀਦ ਭਗਤ ਸਿੰਘ
--ਅਸੀਂ ਕਿਸੇ ਵੀ ਅਜਿਹੀ ਹੋਂਦ ਨੂੰ ਨਹੀਂ ਮੰਨਦੇ ਜਿਹੜੀ ਨਰ ਜਾਂ ਮਾਦਾ ਨਾ ਹੋਵੇ। ਰੱਬ ਦੀ ਹੋਂਦ ਬਾਰੇ ਦਿਤੀਆਂ ਗਈਆਂ ਅਭੌਤਿਕ ਦਲੀਲਾਂ ਕੇਵਲ ਸ਼ਬਦ ਜਾਲ ਹਨ। ਸ਼ਹੀਦ ਭਗਤ ਸਿੰਘ
--ਜੇਕਰ ਕੁਦਰਤੀ ਕਰੋਪੀਆਂ ਨੂੰ ਕਿਸੇ ਕਥਿਤ ਰੱਬ ਦੀ ਕਰਨੀ ਮੰਨ ਲਿਆ ਜਾਵੇ ਤਾਂ ਉਹ ਕਿਸੇ ਵੀ ਤਰ•ਾਂ ਸਤਿਕਾਰ ਦਾ ਪਾਤਰ ਨਹੀਂ ਰਹਿੰਦਾ। ਸ਼ਹੀਦ ਭਗਤ ਸਿੰਘ
--ਕਈ ਵਿਦਵਾਨ ਚੰਗੀਆਂ ਗੱਲਾਂ ਨੂੰ ਰੱਬ ਨਾਲ ਅਤੇ ਮਾੜੀਆਂ ਨੂੰ ਸ਼ੈਤਾਨ ਨਾਲ ਜੋੜਦੇ ਹਨ । ਜੇ ਰੱਬ ਸਰਬਸ਼ਕਤੀਮਾਨ ਹੈ ਤਾਂ ਉਹ ਸ਼ੈਤਾਨ ਨੂੰ ਖਤਮ ਕਿਉਂ ਨਹੀਂ ਕਰ ਦਿੰਦਾ। ਸ਼ਹੀਦ ਭਗਤ ਸਿੰਘ
-ਸਿਆਣੇ ਦੇ ਹੱਥਾਂ 'ਚ ਸੱਪ ਦੀ ਜ਼ਹਿਰ ਵੀ ਭਲਾ ਕਰ ਸਕਦੀ ਹੈ, ਮੂਰਖ ਦੇ ਹੱਥ 'ਚ ਸ਼ਹਿਦ ਵੀ ਨੁਕਸਾਨ ਕਰ ਸਕਦਾ ਹੈ। ਰਸੂਲ ਹਮਜ਼ਾਤੋਵ
-41--ਮੱਤਭੇਦ== ਵਿਛੋੜਾ ਅਤੇ ਮਿਲਾਪ, ਦਰਪਣ--ਵਿਵਹਾਰ 
--ਜਦ ਵਿਚਾਰਧਾਰਕ ਮੱਤਭੇਦ ਜਾਤੀ ਵਿਰੋਧ ਬਣ ਜਾਣ ਤਾਂ ਮਨੁੱਖੀ ਵਿਹਾਰ ਨੀਂਵੇਪਣ ਦੀਆਂ ਡੂੰਘਾਣਾ ਛੋਹ ਲੈਂਦਾ ਹੈ। ਨਰਿੰਦਰ ਸਿੰਘ ਕਪੂਰ
--- --ਤੁਸੀਂ ਲੋਕਾਂ ਲਈ ਤਦ ਤਕ ਅਛੇ ਹੋ ਜਦ ਤਕ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਪੂਰੇ ਉਤਰਦੇ ਹੋ, ਲੋਕ ਤੁਹਾਡੇ ਲਈ ਤਕ ਅੱਛੇ ਹਨ ਜਦ ਤਕ ਤੁਸੀਂ ਉਹਨਾਂ ਤੋਂ ਕੋਈ ਉਮੀਦ ਨਹੀਂ ਕਰਦੇ । ਸ਼ਾਕਯ ਮੁਨੀ
--ਕਦੇ ਕਿਸੇ ਦਾ ਸਾਥ ਇਸ ਕਰਕੇ ਨਾ ਛਡਣਾ ਕਿ ਉਸ ਕੋਲ ਕੁਝ ਨਹੀਂ ਹੈ ਤੁਹਾਨੂੰ ਦੇਣ ਲਈ, ਇਹ ਸੋਚ ਕੇ ਸਾਥ ਨਿਭਾਉਣਾ ਕਿ ਉਸ ਕੋਲ ਕੁਝ ਨਹੀਂ ਹੈ ਤੁਹਾਨੂੰ ਗੁਆਉਣ ਤੋਂ ਸਿਵਾ। ਅੰਮ੍ਰਿਤਾ ਪ੍ਰੀਤਮ
--- -ਮੱਤ ਸੌਣਾ ਕਿਸੇ ਦੋਸਤ ਦੀ ਗੋਦ ਵਿਚ ਸਿਰ ਰੱਖ ਕੇ, ਜਦ ਇਹ ਵਿਛੜਦੈ ਤਾਂ ਫਿਰ ਰੇਸ਼ਮ ਦੇ ਸਿਰਹਾਣੇ ਤੇ ਸਿਰ ਰੱਖ ਕੇ ਵੀ ਨੀਂਦ ਨਹੀਂ ਆਉਂਦੀ। ਅੰਮ੍ਰਿਤਾ ਪ੍ਰੀਤਮ 
--ਸ਼ੀਸ਼ਾ ਮੇਰਾ ਸਭ ਤੋਂ ਵਧੀਆ ਦੋਸਤ ਹੈ ,ਜਦ ਮੈਂ ਰੋਂਦਾ ਹਾਂ ਤਾਂ ਇਹ ਹਸਦਾ ਨਹੀਂ। ਚਾਰਲੀ ਚੈਪਲਿਨ।
----ਜਦੋਂ ਅੱਗ ਬੁਝਾਉਣੀ ਹੋਵੇ ਤਾਂ ਪੱਤਿਆਂ ਦੇ ਬਣੇ ਕਪੜੇ ਨਹੀਂ ਪਾਏ ਜਾਂਦੇ। ਚੀਨੀ ਕਹਾਵਤ
--ਖੋਟਾ ਵਿਹਾਰ ਦਿੱਖ ਪੱਧਰ ਤੇ ਕੀਲਦਾ ਹੈ ਤੇ ਵਰਤਣ ਵਿਚ ਆਪਣਾ ਅਸਲੀ ਰੂਪ ਦਿਖਾ ਦਿੰਦਾ ਹੈ। ਨਜ਼ਮ ਹੁਸੈਨ ਸਯਦ
--ਕਮਾਨ ਨੂੰ ਹਰ ਵੇਲੇ ਕਸੀ ਰੱੱਖਣ ਵਾਲਾ ਜਲਦੀ ਹੀ ਇਸਨੂੰ ਤੋੜ ਬੈਠਦਾ ਹੈ। ਯੂਨਾਨੀ ਕਹਾਵਤ
--ਲੰਮੀ ਛਾਲ ਮਾਰਨੀ ਹੋਵੇ ਤਾਂ ਦੂਰੋਂ ਭੱਜ ਕੇ ਆਉਣਾ ਪੈਂਦਾ ਹੈ। ਰਸੂਲ ਹਮਜਾਤੋਵ 
-ਨਿੱਕੇ ਬਾਲ ਵੀ ਵੱਡੇ ਸੁਪਨੇ ਲੈ ਸਕਦੇ ਹਨ। ਰਸੂਲ ਹਮਜਾਤੋਵ 
-42- ਖਾਹਿਸ਼ਾਂ ਤੇ ਜਰੂਰਤਾਂ, ਹਿੰਮਤ ਅਤੇ ਮਨੁੱਖ ਤੇ ਜਤਨ, -ਅਸੂਲ ਅਤੇ ਹਿਤ,ਸਮਾਜਵਾਦ 
----ਜ਼ਿੰਦਗੀ ਨੂੰ ਲੋੜ ਮੁਤਾਬਿਕ ਜੀਓ ,ਖਾਹਿਸ਼ਾਂ ਮੁਤਾਬਿਕ ਨਹੀਂ। ਕਿਉਂਕਿ ਲੋੜਾਂ ਤਾਂ ਕਿਸੇ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਪਰ ਖਾਹਿਸ਼ਾਂ ਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ।
ਖਲੀਲ ਜ਼ਿਬਰਾਨ-- 
---ਮਨੁੱਖ ਸਭ ਕੁਝ ਕਰ ਸਕਦਾ ਹੈ, ਬਸ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਕਾਰਲਾਈਲ 
---ਸਾਰੇ ਸੰਗਠਨਾ ਵਿਚ ਵਿਗਾੜ ਦੀ ਪਰਵਿਰਤੀ ਲਾਜ਼ਮੀ ਤੌਰ ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਅਣਥਕ ਜਤਨ ਕਰਨੇ ਜਰੂਰੀ ਹਨ। ਗੌਤਮ ਬੁੱਧ
--ਬੀਤਿਆ ਹੋਇਆ ਸਮਾਂ ਨਸੀਹਤ ਦੇਣ ਦੇ ਨਾਲ ਨਾਲ ਤੁਹਾਡਾ ਅੱਜ ਅਤੇ ਕੱਲ• ਵੀ ਤੈਅ ਕਰਦਾ ਹੈ। ਐਡਮੰਡ ਵਰਕ
-ਅਸੀਂ ਗੱਲ ਅਸੂਲਾਂ ਦੀ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। ਡਬਲਿਊ ਐਨਲੈਡਰ
---ਸਮਾਜਵਾਦ ਤੋਂ ਸਾਡਾ ਭਾਵ ਅਜਿਹੇ ਸਮਾਜ ਤੋਂ ਹੈ ਜੋ ਸੰਕਟਾਂ ਤੋਂ ਮੁਕਤ ਹੋਵੇਗਾ। ਜਿਸ ਵਿਚ ਕਿਰਤੀਆਂ ਦੀ ਪ੍ਰਭੂਸਤਾ ਸਵੀਕਾਰ ਕੀਤੀ ਜਾਵੇਗੀ। ਵੱਖ ਵੱਖ ਦੇਸ਼ ਇਕ ਸੰਘੀ ਢਾਂਚਾ ਅਪਣਾ ਕੇ ਮਾਨਵਜਾਤੀ ਨੂੰ ਪੂੰਜੀਵਾਦ ਦੀ ਜਕੜ ਅਤੇ ਸਾਮਰਾਜਵਾਦੀ ਯੁਧਾਂ ਦੀ ਪੀੜਾ ਅਤੇ ਤਬਾਹੀ ਤੋਂ ਮੁਕਤ ਕਰਵਾਉਣਗੇ।  ਸ਼ਹੀਦ ਭਗਤ ਸਿੰਘ-
--43 -ਜੀਵਨ ਦਾ ਉਦੇਸ਼
----ਆਪਣੇ ਜੀਵਨ ਦਾ ਇਕ ਉਦੇਸ਼ ਮਿਥੋ ਅਤੇ ਉਸਦੀ ਪੂਰਤੀ ਲਈ ਜੁਟ ਜਾਓ। ਕਾਰਲਾਈਲ
--ਅੱਛੀ ਜਿੰਦਗੀ ਜਿਉਣ ਦੇ ਦੋ ਤਰੀਕੇ ਨੇ 1 ਜੋ ਹਾਸਿਲ ਹੈ ਉਹਨੂੰ ਸਵੀਕਾਰ ਕਰ ਲਉ।2: ਜੋ ਪਸੰਦ ਹੈ ਉਸਨੂੰ ਹਾਸਿਲ ਕਰ ਲਓ। ਮਾਰਕ ਟਵੇਨ
--ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ ਪਹਿਲੀਆਂ ਸੱਟਾਂ ਵੀ ਬੇਕਾਰ ਨਹੀਂ ਜਾਂਦੀਆਂ। ਚੈਖੋਵ
- ਪੌਦਿਆਂ ਵਿਚ ਜੀਵਨ ਵਰਤਾਰਾ ਹੈ। ਪਸ਼ੂ ਜੀਵਨ ਨਾਲ ਚੇਤਨਾ ਲੈ ਕੇ ਆਉਂਦੇ ਹਨ। ਮਨੁੱਖ ਵਿਚ ਚੇਤਨਾ ਨਾਲ ਵਿਵੇਕ ਆਉਂਦਾ ਹੈ। ਲਾਲਾ ਹਰਦਿਆਲ
--ਪਰਮਤੱਤ ਦੀ ਸੈਰ ਕਰਕੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਰਾਬਲੈਸ
--ਹਰ ਮਿੰਟ ਹਰ ਛਿਣ ਕਿਸੇ ਨਾ ਕਿਸੇ ਨਵੀਂ ਚੀਜ ਦੀ ਸਿਰਜਣਾ ਹੁੰਦੀ ਰਹਿੰਦੀ ਹੈ। ਇਤਿਹਾਸ ਕਦੇ ਵੀ ਆਪਣੇ ਆਪ ਨੂੰ ਨਹੀਂ ਦੁਹਰਾਉਂਦਾ। ਲਾਲਾ ਹਰਦਿਆਲ-
--ਉਹਨਾਂ Àਪਦੇਸ਼ਕਾਂ ਤੋਂ ਬਚਣਾ ਚਾਹੀਦਾ ਹੈ ਜਿਹੜੇ ਧਰਮ , ਸਿਆਸਤ ਵਿਚ ਨਵੀਂ ਪਹਿਲ ਕਦਮੀ ਕਰਨ ਤੋਂ ਰੋਕਦੇ ਹਨ। ਲਾਲਾ ਹਰਦਿਆਲ-
--ਕੇਵਲ ਤਿੰਨ ਕਿਸਮ ਦੇ ਲੋਕ ਮਨੁੱਖਤਾ ਨੂੰ ਅਗੇ ਲਿਜਾਂਦੇ ਹਨ, ਨਵੇਂ ਅੰਦੋਲਨਾ ਦੇ ਬਾਨੀ , ਸ਼ਹੀਦ ਅਤੇ ਯੋਧੇ।-- ਲਾਲਾ ਹਰਦਿਆਲ
--ਇਤਿਹਾਸ ਕੇਵਲ ਜੀਵਨੀ ਨਹੀਂ ਹੁੰਦਾ, ਨਾ ਹੀ ਜੀਵਨੀ ਇਤਿਹਾਸ,ਇਤਿਹਾਸ ਸਮੁੱਚੀ ਲੋਕਤਾ ਦੇ ਜਤਨਾ ਸਦਕਾ ਸਿਰਜਿਆ ਜਾਂਦਾ ਹੈ। ਲਾਲਾ ਹਰਦਿਆਲ
--ਸਾਰੇ ਧਰਮ ਸਥਾਨ, ਰਾਜਨੀਤਕ ਦਲ ਅਤੇ ਰਾਸ਼ਟਰੀ ਰਾਜ ਇਤਿਹਾਸ ਦੀ ਦੁਰਵਰਤੋਂ ਕਰਕੇ ਗਲਤ ਢੰਗ ਨਾਲ ਪੜ•ਾਉਂਦੇ ਹਨ ਤਾਂ ਕਿ ਉਹ ਬੱਚਿਆਂ ਨੂੰ ਕੱਟੜ ਫਿਰਕਾਪ੍ਰਸਤ ਜਾਂ ਅੰਧਵਿਸ਼ਵਾਸ਼ੀ ਦੇਸ਼ਭਗਤ ਬਣਾ ਸਕਣ।
ਲਾਲਾ ਹਰਦਿਆਲ
---44- ਇਨਸਾਨ ਤੇ ਪਰਿੰਦੇ-- ਪੈਸਾ ਤੇ ਮਨੁੱਖ, ਜ਼ਿੰਦਗੀ ਦਾ ਸਫਰ- ਘਰ ਤੇ ਮੰਦਰ
 --ਉਡਣ ਦਿਓ ਇਹਨਾਂ ਪੰਛੀਆਂ ਨੂੰ ਖੁੱਲ•ੀਆਂ ਹਵਾਵਾਂ ਵਿਚ ,ਆਪਣੇ ਹੋਏ ਤਾਂ ਪਰਤ ਕੇ ਆ ਜਾਣਗੇ ਕਿਸੇ ਦਿਨ--ਨਿਦਾ ਫਾਜ਼ਲੀ
--ਇਨਸਾਨ ਦੀ ਫਿਤਰਤ ਸਮਝਦੇ ਨੇ ਪੰਛੀ ਵੀ , ਜਿੰਨਾ ਮਰਜੀ ਪਿਆਰ ਨਾਲ ਬੁਲਾਓ ਪਾਸ ਨਹੀਂ ਆਉਂਦੇ।  ਅਹਿਮਦ ਫਰਾਜ਼
---ਜਿਹੜੇ ਲੋਕ ਪੈਸੇ ਨੂੰ ਆਪਣਾ ਦਾਸ ਬਣਾ ਕੇ ਨਹੀਂ ਰਖਦੇ , ਪੈਸਾ ਉਹਨਾਂ ਨੂੰ ਆਪਣਾ ਦਾਸ ਬਣਾ ਲੈਂਦਾ ਹੈ। ਮਾਰਕ ਟਵੇਨ
---ਜਿਸ ਪੈਸੇ 'ਚ ਆਪਣੇ ਪਸੀਨੇ ਦੀ ਮਹਿਕ ਨਹੀਂ ਉਹ ਪੈਸਾ ਸੁਖ ਸਾਧਨ ਤਾਂ ਦੇ ਸਕਦਾ ਹੈ ਪਰ ਸ਼ਾਂਤੀ ਨਹੀਂ। ਖਲੀਲ ਜ਼ਿਬਰਾਨ
--ਧਾਰਮਿਕ ਸਥਾਨਾਂ ਦੀਆਂ ਪੇਟੀਆਂ ਭਰਨ ਦੀ ਬਜਾਏ ਕਿਸੇ ਗਰੀਬ ਦਾ ਪੇਟ ਭਰਨਾ ਜਿਆਦਾ ਪੁੰਨ ਵਾਲਾ ਕੰਮ ਹੈ। ਨਰਿੰਦਰ ਸਿੰਘ ਕਪੂਰ
 --ਜਦ ਉਹ ਲੰਮੀ ਵਾਟ ਦੁਪਹਿਰਾ ਯਾਦ ਕਰਾਂਗੇ । ਮਨ ਹੀ ਮਨ ਕੁਝ ਬਿਰਖਾਂ ਦਾ ਧੰਨਵਾਦ ਕਰਾਂਗੇ। ਗੁਰਤੇਜ ਕੋਹਾਰਵਾਲਾ
--ਦੋਸਤ ਦੀ ਮੁਸੀਬਤ 'ਚ ਬਿਨਾਂ ਬੁਲਾਵੇ ਦੇ ਜਾਓ ਪਰ ਖੁਸ਼ੀ ਵਿਚ ਬੁਲਾਉਣ ਤੋਂ ਬਿਨਾ ਨਾ ਜਾਓ । ਜਾਨਰੀਡ
--ਉਹ ਆਦਮੀ ਜੋ ਕਹਿੰਦਾ ਸੀ ਤੂੰ ਨਾ ਮਿਲੀ ਤਾਂ ਮਰ ਜਾਊਂਗਾ , ਉਹ ਅੱਜ ਵੀ ਜਿੰਦਾ ਹੈ, ਇਹ ਹੀ ਗੱਲ ਕਿਸੇ ਹੋਰ ਨੂੰ ਕਹਿਣ ਵਾਸਤੇ। ਅਹਿਮਦ ਫਰਾਜ
-ਅਸੀਂ ਵੀ ਦਰਿਆ ਹਾਂ ,ਸਾਨੂੰ ਆਪਣੇ ਹੁਨਰ ਦਾ ਪਤਾ ਹੈ, ਜਿਧਰ ਵੀ ਚੱਲ ਪਏ , ਰਸਤਾ ਬਣ ਜਾਵੇਗਾ। ਬਸ਼ੀਰ ਬਦਰ
-- --ਸਿਰ ਝੁਕਾਉਗੇ ਤਾਂ ਪੱਥਰ ਦੇਵਤਾ ਹੋ ਜਾਏਗਾ,ਐਨਾ ਨਾ ਚਾਹੋ ਨਹੀਂ ਤਾਂ ਉਹ ਬੇਵਫ਼ਾ ਹੋ ਜਾਏਗਾ। ਬਸ਼ੀਰ ਬਦਰ
--ਘਰ ਤੋਂ ਮਸੀਤ ਤੇ ਮੰਦਰ ਬਹੁਤ ਦੂਰ ਹੈ। ਚਲੋ ਇਉਂ ਕਰੋ , ਕਿਸੇ ਰੋਂਦੇ ਹੋਏ ਬੱਚੇ ਨੂੰ ਹਸਾ ਦਿਓ। ਬਸ਼ੀਰ ਬਦਰ
-45-ਸੰਘਰਸ਼== ਰੋਜ਼ਗਾਰ ਤੇ ਪਿਆਰ, ਜ਼ਿੰਦਗੀ ਤੇ ਹਾਦਸੇ- ਇਨਸਾਨੀਅਤ- ਪਿਆਰ ਦੀ ਹੱਦ--
--ਗਰਮੀ ਦੇ ਮੌਸਮ 'ਚ ਪਿਘਲੇ , ਆਬਸ਼ਾਰਾਂ 'ਚ ਵੰਡੇ ਗਏ। ਲੱਖਾਂ ਚਟਾਨਾਂ ਨਾਲ ਟੱਕਰਾਂ ਮਾਰਨ ਤੋਂ ਬਾਦ ਫਿਰ ਕਿਤੇ ਦਰਿਆ ਬਣੇ ਹਾਂ। ਕੈਫ਼ੀ ਆਜ਼ਮੀ
- ਔਖੇ ਸਮੇਂ 'ਚ ਸਮਝਦਾਰ ਆਦਮੀ ਰਾਹ ਲਭਦਾ ਹੈ ਤੇ ਡਰਪੋਕ ਬਹਾਨਾ।
--ਸੰਘਰਸ਼ 'ਚ ਆਦਮੀ ਇਕੱਲਾ ਹੁੰਦਾ ਹੈ , ਸਫਲਤਾ 'ਚ ਦੁਨੀਆਂ ਉਸਦੇ ਸਾਥ ਹੁੰਦੀ ਹੈ।
ਜਦੋਂ ਜੱਗ ਉਸ ਤੇ ਹਸਦਾ ਹੈ , ਉਹ ਇਤਿਹਾਸ ਰਚਦਾ ਹੈ। ਮੈਕਸਿਮ ਗੋਰਕੀ
--ਜ਼ਿੰਦਗੀ ਇਕ ਪੱਕੇ ਗ਼ਮ ਤੋਂ ਬਿਨਾ ਹੋਰ ਕੁਝ ਨਹੀਂ ,ਖੁਸ਼ੀ ਵੀ ਯਾਦ ਆਉਂਦੀ ਹੈ ਤਾਂ ਅਥਰੂ ਬਣ ਕੇ ਆਉਂਦੀ ਹੈ। ਕੈਫ਼ੀ ਆਜ਼ਮੀ
--ਅਜੇ ਤੇਰੇ ਤੇ ਬਹੁਤ ਮੁਸੀਬਤਾਂ ਆਉਣਗੀਆਂ ਪਰ ਸਮਾਂ ਤੈਨੂੰ ਮੁਕਾਬਲਾ ਕਰਨਾ ਸਿਖਾ ਦੇਵੇਗਾ। ਸ਼ਾਕਯ ਮੁਨੀ
- --ਦੁਨੀਆਂ ਨੇ ਤੇਰੀ ਯਾਦ ਤੋਂ ਬੇਗਾਨਾ ਕਰ ਦਿਤਾ, ਰੋਜ਼ਗਾਰ ਦੇ ਦੁਖ ਤੇਰੇ ਨਾਲੋਂ ਵੀ ਦਿਲਫਰੇਬ ਹਨ। ਫੈਜ ਅਹਿਮਦ ਫੈਜ
---ਜ਼ਿੰਦਗੀ 'ਚ ਕੁਝ ਇਸ ਤਰ•ਾਂ ਦੇ ਹਾਦਸੇ ਵੀ ਹੁੰਦੇ ਹਨ। ਆਦਮੀ ਬਚ ਤਾਂ ਜਾਂਦਾ ਹੈ ਪਰ ਜਿੰਦਾ ਨਹੀਂ ਰਹਿੰਦਾ। ਮਜਰੂਹ ਸੁਲਤਾਨਪੁਰੀ
--ਆਦਮੀ ਵਿਚ ਲੱਖਾਂ ਗੁਣ ਹੋਣ , ਜੇ ਇਨਸਾਨੀਅਤ ਨਹੀਂ ਤਾਂ ਕੁਝ ਵੀ ਨਹੀਂ--ਗੁਲਜ਼ਾਰ
- --ਉਹ ਵੀ ਸ਼ਾਇਦ ਰੋ ਪਵੇ ਵੀਰਾਨ ਕਾਗਜ਼ ਦੇਖ ਕੇ , ਆਖਰੀ ਖਤ ਵਿਚ ਉਹਨੂੰ ਮੈਂ ਲਿਖਿਆ ਕੁਝ ਵੀ ਨਹੀਂ। ਮਿਰਜਾ ਗਾਲਿਬ
--ਪਿਆਰ ਦੇ ਕਿੱਸੇ  ਦੀ ਕੋਈ ਹੱਦ ਨਹੀਂ ਜਿਸਨੂੰ ਜਿੰਨਾ ਯਾਦ ਹੈ ਸੁਣਾ ਜਾਂਦਾ ਹੈ। ਮੀਰ ਤਕੀ ਮੀਰ
46 -ਸਫਲਤਾ ਅਸਲਫਤਾ- ਪਿਆਰ ਦੀ ਮਹਿਫਿਲ, ਅਵਸਰ ( ਮੌਕੇ)- ਖੂਬਸੂਰਤੀ ਅਤੇ ਸੁੰਦਰਤਾ
--ਹਰ ਸਫਲ ਆਦਮੀ ਇਕ ਪੀੜ ਭਰੀ ਕਹਾਣੀ ਹੁੰਦਾ ਹੈ। ਸਫਲ ਹੋਣਾ ਹੈ ਤਾਂ ਪੀੜ ਸਹਿਣ ਲਈ ਤਿਆਰ ਰਹੋ। ਮਾਰਕ ਟਵੇਨ
- --ਆਸ਼ਕੀ ਦਾ ਹੁਨਰ ਫੁੱਲ ਕੋਲੋਂ ਸਿਖੋ ਕਿਉਂਕਿ ਉਹ ਤਿਤਲੀਆਂ ਨੂੰ ਆਵਾਜ਼ਾਂ ਨਹੀਂ ਮਾਰਦੇ, ਤਿਤਲੀਆਂ ਖੁਦ ਆਉਂਦੀਆਂ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ
--ਭਰੀ ਮਹਿਫ਼ਿਲ ਵਿਚ ਚਿਲੱਾਉਣਾ ਨਹੀਂ ਚਾਹੀਦਾ ਕਿਉਂਕਿ ਅਦਬ ਮੁਹੱਬਤ ਦੀ ਪਹਿਲੀ ਪੌੜੀ ਹੈ। ਅੰਮ੍ਰਿਤਾ ਪ੍ਰੀਤਮ
--ਪਿਆਰ ਨਾ ਕਦੇ ਇਮਤਿਹਾਨ ਲੈਂਦਾ ਹੈ ਅਤੇ ਇਮਤਿਹਾਨ ਦਿੰਦਾ ਹੈ। ਪਿਆਰ ਤਾਂ ਉਹ ਚੀਜ ਹੈ ਮੀਂਹ ਭਿਜਦੇ ਚਿਹਰੇ ਦੇ ਵੀ ਹੰਝੂ ਪਹਿਚਾਨ ਲੈਂਦਾ ਹੈ। ਕੈਫ਼ੀ ਆਜ਼ਮੀ
--ਪਿਆਰ ਕਬਜ਼ਾ ਨਹੀਂ ਪਹਿਚਾਣ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ
--ਕਿਸੇ ਲਈ ਕੋਈ ਵਿਸ਼ੇਸ਼ ਅਵਸਰ ਨਹੀਂ ਹੁੰਦਾ , ਸਾਰੇ ਅਵਸਰ ਮਨੁੱਖ ਦੀ ਯੋਗਤਾ ਵਿਚ ਹੁੰਦੇ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ
----ਮੌਕਾ( ਅਵਸਰ) ਬਰਫ ਦੀ ਤਰ•ਾਂ ਹੁੰਦਾ ਹੈ । ਜੇ ਤੁਸੀਂ ਇਸ ਬਾਰੇ ਸੋਚਦੇ ਰਹੇ ਤਾਂ ਇਸਨੇ ਪਿਘਲ ਜਾਣਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ
-- ਸਬਰ ਜੀਵਨ ਦੇ ਟੀਚੇ ਦਾ ਦਰਵਾਜਾ ਖੋਹਲ ਦਿੰਦਾ ਹੈ। ਮਾਰਕ ਟਵੇਨ
--ਆਪਣੀ ਤਕਦੀਰ ਆਪ ਲਿਖਣੀ ਪੈਂਦੀ ਹੈ , ਇਹ ਚਿੱਠੀ ਨਹੀਂ ਜੋ ਦੂਜਿਆਂ ਤੋਂ ਲਿਖਵਾ ਲਵੋਗੇ। ਗੁਰਬਖਸ਼ ਸਿੰਘ ਪ੍ਰੀਤਲੜੀ
--ਮੌਕੇ ਅਨੁਸਾਰ ਸਮਝਦਾਰੀ ਅਮਲ ਕਰਨਾ ਹੀ ਸਭ ਤੋਂ ਵੱਡੀ ਸਿਆਣਪ ਹੈ। ਹੋਰੇਸ ਵਾਲ ਪੋਲ
--ਇਨਸਾਨ ਅਸਲ ਵਿਚ ਉਦੋਂ ਮਰਦਾ ਹੈ , ਜਦੋਂ ਉਸਦਾ ਜ਼ਮੀਰ ਮਰ ਜਾਂਦਾ ਹੈ। ਸ਼ੈਕਸਪੀਅਰ
--ਸਭ ਤੋਂ ਔਖਾ ਕੰਮ , ਹੱਥ ਬਚਾ ਕੇ ਕੰਡਿਆਂ 'ਚੋਂ ਫੁੱਲ ਤੋੜਣਾ ਹੈ। ਸ਼ੈਕਸ਼ਪੀਅਰ
--ਮੈਂ ਖੂਬਸੂਰਤ ਨਹੀਂ ਪਰ ਮੇਰੇ ਹੱਥ ਹਮੇਸ਼ਾ ਕਿਸੇ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ। ਖੂਬਸੂਰਤੀ ਚਿਹਰੇ ਤੇ ਨਹੀਂ ਦਿਲ 'ਚ ਹੁੰਦੀ ਹੈ। ਏ ਪੀ ਜੇ ਅਬਦੁਲ ਕਲਾਮ
---ਖੂਬਸੂਰਤੀ ਤੇ ਸੁੰਦਰਤਾ ਵਿਚ ਐਨਾ ਫਰਕ ਹੈ ਕਿ ਖੂਬਸੂਰਤੀ ਹਰ ਕਿਸੇ ਨੂੰ ਦਿਖਾਈ ਦਿੰਦੀ ਹੈ ਜਦੋਂ ਸੁੰਦਰਤਾ ਕਿਸੇ ਕਿਸੇ ਨੂੰ ਦਿਸਦੀ ਹੈ। ਮਾਰਕ ਟਵੇਨ
-47--ਉਪਦੇਸ਼-- ਦ੍ਰਿੜ ਸੰਕਲਪ-ਦਿਲ,ਘਰ--ਜ਼ਿੰਦਗੀ ਦੇ ਸਬਕ ,
--ਦੂਜੇ ਲੋਕਾਂ ਨੂੰ ਉਪਦੇਸ਼ ਹਮੇਸ਼ਾ ਭੈੜਾ ਲਗਦਾ ਹੈ ਆਪਣੇ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਸੀਹਤ ਨਾ ਦਿਓ। ਮਖਾਇਲ ਨਈਮੀ
--ਮੂਰਖ ਚੀਕ ਮਾਰਕੇ   ਅਚੰਭਿਤ ਕਰਦਾ ਪਰ ਸਿਆਣਾ ਬੰਦਾ ਵੇਲੇ ਸਿਰ ਢੁਕਵੀਂ ਗੱਲ ਕਹ ਕੇ। ਰਸੂਲ ਹਮਜ਼ਾਤੋਵ
--ਮਨੁੱਖ ਦੇ ਦ੍ਰਿੜ ਸੰਕਲਪ ਮੂਹਰੇ  ਕੋਈ ਚੀਜ ਅੜਿਕਾ ਨਹੀਂ ਬਣ ਸਕਦੀ। ਐਮਰਸਨ
--ਹਰ ਧੜਕਦੇ ਪੱਥਰ ਨੂੰ ਲੋਕ ਦਿਲ ਸਮਝ ਲੈਂਦੇ ਨੇ । ਇਸ ਦਿਲ ਦਿਲ ਬਣਾਉਣ ਚ ਉਮਰਾਂ ਲਗ ਜਾਂਦੀਆਂ ਹਨ। ਬਸ਼ੀਰ ਬਦਰ
-- ਇਕ ਘਰ ਬਣਾਉਣ ਚ ਸਾਰੀ ਉਮਰ ਬੀਤ ਜਾਂਦੀ ਹੈ ਪਰ ਲੋਕ ਬਸਤੀਆਂ ਜਲਾਉਣ ਸਮੇਂ ਵੀ ਤਰਸ ਨਹੀਂ ਕਰਦੇ। ਬਸ਼ੀਰ ਬਦਰ
-ਮੁਹੱਬਤ ਸਿਰਫ ਮੁਹੱਬਤ
--ਮੁਹੱਬਤ ਨਾ ਕਰਦੇ ਤਾਂ ਬੜਾ ਕੰਮ ਕਰ ਲੈਣਾ ਸੀ ਪਰ ਮੁਹੱਬਤ ਤੋਂ ਵੱਡਾ ਹੋਰ ਕੰਮ ਹੈ ਵੀ ਕਿਹੜਾ? ਮਿਰਜ਼ਾ ਗਾਲਿਬ
--ਜਿਹੜਾ ਆਦਮੀ ਆਪਣੀ ਜ਼ਿੰਦਗੀ ਤੋਂ ਕੁਝ ਨਹੀਂ ਸਿਖਦਾ ਉਸਨੂੰ ਕੋਈ ਹੋਰ ਵੀ ਨਹੀਂ ਸਿਖਾ ਸਕਦਾ। ਅਰਸਤੂ
---ਅਦਬ ਲਈ ਸਿਰ ਝੁਕਾਉਣਾ ਚੰਗਾ ਹੈ ਪਰ ਐਨਾ ਵੀ ਸਿਰ ਨਾ ਝੁਕਾਓ ਕਿ ਦਸਤਾਰ ਹੀ ਡਿਗ ਪਵੇ। ਡਾ! ਇਕਬਾਲ
--ਜੇ ਤੁਸੀਂ ਗਰੀਬ ਜੰਮੇ ਹੋ ਤਾਂ ਇਸ ਵਿਚ ਤੁਹਾਡਾ ਕੋਈ ਕਸੂਰ ਨਹੀਂ ਪਰ ਜੇ ਗਰੀਬ ਮਰਦੇ ਹੋ ਤਾਂ ਕਸੂਰਵਾਰ ਹੋ। ਬਿਲ ਗੇਟਸ
---ਜ਼ਿੰਦਗੀ ਵਿਚ ਕਦੇ ਕਿਸੇ ਨੂੰ ਬੇਕਾਰ ਨਾ ਸਮਝੋ ਕਿਉਂਕਿ ਬੰਦ ਪਈ ਘੜੀ ਵੀ ਦਿਨ ਚ ਦੋ ਵਾਰ ਸਹੀ ਟਾਈਮ ਦਸਦੀ ਹੈ। ਰਾਜਾ ਰਮੰਨਾ
--ਜਿਸ ਆਦਮੀ ਨੇ ਕਦੇ ਕੋਈ ਗਲਤੀ ਨਹੀਂ ਕੀਤੀ ,ਉਸਨੇ ਜ਼ਿੰਦਗੀ ਚ ਕਦੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਲਬਰਟ ਆਈਨ ਸਟਾਈਨ
--ਜਿੰਦਗੀ ਚ ਬਹੁਤ ਕੁਝ ਅਜਿਹਾ ਹੁੰਦਾ ਹੈ ਜੇ ਸਾਡੇ ਮੇਚ ਨਹੀਂ ਆਉਂਦਾ ਪਰ ਹੰਢਾਉਣਾ ਪੈਂਦਾ ਹੈ।
---ਜੇ ਤੁਸੀਂ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਰਸੂਲ ਹਮਜ਼ਾਤੋਵ--
--48- ਦੋਸਤੀ ਅਤੇ ਪਿਆਰ- ਸਿਆਣੇ ਅਤੇ ਭੀੜ, ਸੱਚ ਝੂਠ
-ਅੱਛਾ ਦੋਸਤ ਅਤੇ ਸੱਚਾ ਪਿਆਰ ਸੌ ਵਾਰੀ ਰੁਸ ਜਾਵੇ ਤਾਂ ਉਸਨੂੰ ਮਨਾ ਲਵੋ, ਕੀਮਤੀ ਮੋਤੀਆਂ ਦੀ ਜਿੰਨੀ ਵਾਰ ਮਰਜੀ ਟੁੱਟ ਜਾਵੇ , ਉਸਨੂੰ ਪਿਰੋਨਾ ਹੀ ਪੈਂਦਾ ਹੈ। ਵਾਲਟੇਅਰ
-- ਬਹੁਤ ਸਾਰੇ ਰੁੱਖਾਂ ਨੂੰ ਡੇਗਣ ਵਾਲੀਆਂ ਹਵਾਵਾਂ , ਫੁੱਲ ਨਾਲ ਲਿਪਟੀ ਤਿਤਲੀ ਨੂੰ ਨਹੀਂ ਡੇਗ ਸਕਦੀਆਂ। ਡਾ: ਬਸ਼ੀਰ ਬਦਰ
-- - --ਸਿਆਣਿਆਂ ਕਦੇ ਭੀੜ ਨਹੀਂ ਹੁੰਦੀ ਅਤੇ ਭੀੜਾਂ ਕਦੇ ਸਿਆਣੀਆਂ ਨਹੀਂ ਹੁੰਦੀਆਂ।
--ਜੇ ਜ਼ਿੰਦਗੀ ਦਾ ਸਾਹ ਰਸਤਾ ਪੁਛਦੇ ਹੋ ਤਾਂ ਕਦੇ ਵੀ ਭੀੜ ਮਗਰ ਨਾ ਜਾਓ- ਡਾ: ਇਬਰਾਹੀਮ ਟੀ ਕਵੂਰ
----ਵਧੀਆ ਕਥਨ ਸਿਆਣੇ ਆਦਮੀ ਲਈ ਉਂਗਲ ਚ ਪਾਈ ਅੰਗੂਠੀ ਵਾਂਗ ਹੁੰਦਾ ਹੈ ਪਰ ਮੂਰਖ ਲਈ ਹਥੇਲੀ ਤੇ ਧਰਿਆ ਪੱਥਰ- । ਫਰਾਂਸੀਸੀ ਕਹਾਵਤ
-49- -- ਸੱਚ ਨਾ ਕਦੇ ਵਧਦਾ ਹੈ ਅਤੇ ਨਾ ਘਟਦਾ ਹੈ ਪਰ ਝੂਠ ਦੀ ਕੋਈ ਹੱਦ ਨਹੀਂ ਹੁੰਦੀ।
ਸੱਚ ਬੋਲਣ ਦਾ ਸੱਭ ਤੋਂ ਵੱਡਾ ਫਾਇਦਾ ਇਹ ਕਿ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ। ਗੌਤਮ ਬੁੱਧ
-- ਜਿੱਤ ਹਾਰ- ਮਨ ਦੇ ਪੰਛੀਆਂ ਦਾ ਬਾਗ
--ਹਾਰ ਦੀ ਨਮੋਸ਼ੀ ਅਤੇ ਜਿੱਤ ਦਾ ਹੰਕਾਰ ਲਾਹ ਦੇਣਾ ਚਾਹੀਦਾ ਹੈ , ਇਹ ਦੋਵੇਂ ਚੀਜਾਂ ਮਨ ਤੇ ਫਾਲਤੂ ਭਾਰ ਪਾਉਂਦੀਆਂ ਹਨ। ਸੁਰਜੀਤ ਪਾਤਰ
--ਜਿੱਤ ਘਿਰਣਾ ਨੂੰ ਜਨਮ ਦਿੰਦੀ ਹੈ ਕਿਉਂਕਿ ਹਾਰੇ ਹੋਏ ਲੋਕ ਦੁੱਖ ਦੀ ਨੀੰਂਦ ਸੌਂਦੇ ਹਨ। ਸ਼ਾਕਯ ਮੁਨੀ
---ਮੈਨੂੰ ਇਹ ਗੱਲ ਪ੍ਰੇਸ਼ਾਨ ਨਹੀਂ ਕਰਦੀ ਕਿ ਕਿਸੇ ਨੇ ਮੇਰੇ ਨਾਲ ਝੂਠ ਬੋਲਿਆ। ਬਲਕਿ ਇਹ ਗੱਲ ਪ੍ਰੇਸ਼ਾਨ ਕਰਦੀ ਹੈ ਕਿ ਹੁਣ ਮੈਂ ਉਸ ਤੇ ਵਿਸ਼ਵਾਸ਼ ਨਹੀਂ ਕਰ ਸਕੂੰਗਾ।
ਸਿਸਰੋ
--ਸਾਡੇ ਮਨ 'ਚ ਹਜਾਰਾਂ ਪਰਿੰਦੇ ਕੈਦੀ ਹਨ ਜੋ ਰਿਹਾਈ ਲਈ ਯਾਚਨਾ ਕਰਦੇ ਰਹਿੰਦੇ ਹਨ। ਗੌਤਮ ਬੁੱਧ
----ਬਾਗ ਚ ਇਕ ਉਲੂ ਦੇ ਆਉਣ ਨਾਲ ਬਾਗ ਵੀਰਾਨ ਹੋ ਜਾਂਦਾ ਹੈ। ਜਿਥੇ ਹਰ ਟਾਹਣੀ ਤੇ ਉਲੂ ਬੈਠਾ ਹੋਵੇ ਉਸ ਚਮਨ( ਦੇਸ਼ ) ਕੀ ਹਾਲ ਹੋ ਸਕਦਾ ਹੈ। ਡਾ: ਇਕਬਾਲ
--ਚੰਗਾ ਹੋਵੇ ਜੇ ਤੁਸੀਂ ਘਟ ਤੋਂ ਪੁਸ਼ਾਕ ਅਤੇ ਵੱਧ ਤੋਂ ਵੱਧ ਨੰਗੀ ਚਮੜੀ ਨਾਲ ਧੁੱਪ ਤੇ ਹਵਾ ਚ ਆਵੋਂ,ਸੂਰਜ ਦੀ ਰੌਸ਼ਨੀ ਵਿਚ ਜੀਵਨ ਦੀ ਜੋਤ ਅਤੇ ਹਵਾ ਚ ਜੀਵਨ ਦਾ ਕਰਿਸ਼ਮਾ ਹੁੰਦਾ ਹੈ। ਖਲੀਲ ਜ਼ਿਬਰਾਨ।