ਸਾਲ ਵੀਹ ਸੌ ਬਾਰਾਂ(2012) ਦੀ ਆਖਰੀ ਗ਼ਜ਼ਲ- ਅਮਰਜੀਤ ਢਿੱਲੋਂ
ਮੇਰੀ ਗਲੀ 'ਚੋਂ ਜਦ ਵੀ ਅਰੜ 'ਵਾ ਜਿਹਾ ਗੁਜ਼ਰਦਾ ਹੈ।
ਪਾਗਲ ਹਵਾ ਦੇ ਉਸ ਸ਼ੋਰ ਤੋਂ ਹਰ ਰੁੱਖ ਮੇਰਾ ਡਰਦਾ ਹੈ।
ਅੰਨ•ੀ ਭੀੜ ਹੈ,ਭੇਡ ਚਾਲ ਹੈ ,ਭਰਮ ਭੁਲੇਖਾ ਭੈ ਹੀ ਭੈਅ
ਸੋਚਾਂ ਦਾ ਬੂਹਾ ਬੰਦ ਕੀਤਾ ਇਥੇ ਹਰ ਬਸ਼ਰ ਦਾ ਹੈ।
ਜਦ ਵੀ ਨੰਨ•ੇ ਫੁੱਲ ਦੇਖਦਾਂ, ਤੇ ਇਹਨਾਂ ਦਾ ਦੇਖਾਂ ਮੁੱਲ
ਨਾਲ ਹੀ ਇਕ ਭਵਿੱਖ ਦੇ ਨੈਣੀਂ ਦੇਖਾਂ ਅਥਰੂ ਤਰਦਾ ਹੈ।
ਇਸ ਧਰਤੀ 'ਤੇ ਇਹ ਬੰਦਾ ਵੀ ਕਿੰਨਾ ਹੈ ਅਨੋਖਾ ਜੀਵ
ਬਸ ਵਿਗੜਦਾ ਹੀ ਰਹਿੰਦੈ ਬਹੁਤ ਹੀ ਘੱਟ ਸੰਵਰਦਾ ਹੈ।
ਆਜ਼ਾਦੀ ਵਿਚ ਰਲਿਆ ਸਹਿਮ ਹੀ ਕਰਦਾ ਹੋਣੈ ਮਜ਼ਬੂਰ
ਉਂਜ ਕਿਸ ਪੰਛੀ ਦਾ ਮਨ ਪਿੰਜਰੇ 'ਚ ਰਹਿਣ ਨੂੰ ਕਰਦਾ ਹੈ।
ਦਿਲ ਕੀ ,ਅਸੀਂ ਤਾਂ ਰੂਹ ਵੀ ਸੀ ਤੁਸਾਂ ਨੂੰ ਕੀਤੀ ਅਰਪਣ
ਇਹ ਤੁਸੀਂ ਹੀ ਕਹਿੰਦੇ ਰਹੇ ' ਜੀ ਕੌਣ ਕਿਸੇ 'ਤੇ ਮਰਦਾ ਹੈ।'
ਢਿੱਲੋਂ ਕਰ ਧੰਨਵਾਦ ਓਸਦਾ ਹੁਣ ਵਕਤ ਨਾ ਕਰ ਬਰਬਾਦ
ਜੋ ਵੀ ਤੇਰੇ ਮਨ ਦੀ ਕਬਰ 'ਤੇ ਦੀਪ ਜਗਾ ਕੇ ਧਰਦਾ ਹੈ।

No comments:
Post a Comment