ਗ਼ਜ਼ਲ---ਅਮਰਜੀਤ ਢਿੱਲੋਂ--11-8-12
ਵਸਦੇ ਨੇ ਲੋਕੀ ਚੁਫੇਰੇ ਬੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਦੋਸਤ ਤੇ ਸਾਥੀ ਨੇ ਮੇਰੇ ਬੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਸਵਾਰਥ ਸਵਾਰਥ ਹੀ ਲੋਚਦੇ ਨੇ , ਆਪਣੇ ਹੀ ਬਾਰੇ 'ਚ ਸਭ ਸੋਚਦੇ ਨੇ
ਸਭ ਨੇ ਬਣਾਏ ਨੇ ਆਪਣੇ ਧੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਸੁੱਕੇ ਫੂਸ ਉਤੇ ਨੇ ਅੰਗਿਆਰ ਧਰਦੇ, ਹਾਲ ਕਾਹਦਾ ਪੁਛਦੇ ਮਖੌਲਾਂ ਨੇ ਕਰਦੇ
Ñਲੰਘ ਜਾਂਦੇ ਕੋਲੋਂ ਦੀ ਘੋੜੇ ਚੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਪਹਾੜਾਂ 'ਤੇ ਜਾਕੇ ਛੁੱਟੀਆਂ ਮਨਾਈਆਂ , ਫੁੱਲਾਂ ਲੱਦੀਆਂ ਵਾਦੀਆਂ ਗਾਹੀਆਂ
ਦੇਖੇ ਨੇ ਅੰਬਰ ਵੀ ਮੋਤੀਆਂ ਜੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਮੁੱਦਤਾਂ ਹੈ ਬੋਝ ਰਿਸ਼ਤਿਆਂ ਦਾ ਢੋਇਆ,ਆਪਣਾ ਵੀ ਆਪਣਾ ਨਾ ਹੋਇਆ
ਆਪਣਿਆਂ ਖਾਤਿਰ ਅਕਸਰ ਲੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਦੋਸਤੀਆਂ ਵੀ ਹੁਣ ਹਨ ਦੁਕਾਨਦਾਰੀ,ਅੰਨ•ੀ ਹਵਸ ਦੇ ਹਨ ਸਾਰੇ ਪੁਜਾਰੀ
ਉਂਜ ਕਾਲਜਾਂ ਵਿਚ ਬਹੁਤੇ ਪੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਸਾਰੇ ਹੀ ਧਰਮਾਂ ਨੇ ਨਫ਼ਰਤ ਫੈਲਾਈ , ਕੋਈ ਪ੍ਰੇਮ ਦੇ ਦੱਸੇ ਅੱਖਰ ਨਾ ਢਾਈ
ਭਾਵੇਂ ਭਰੇ ਪਏ ਘਿਓ ਦੇ ਘੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਗ਼ਰਜ਼ ਦਾ ਹਨੇਰਾ ਹੈ ਮੋਹ ਦੀ ਕਮੀ ਹੈ,ਢਿੱਲੋਂ ਜੀ ਮੁਹੱਬਤ ਵੀ ਤਾਂ ਲਾਜ਼ਮੀ ਹੈ
ਉਂਜ ਚਮਕਦੇ ਬਹੁਤ ਜੁਗਨੂੰ ਫੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
No comments:
Post a Comment