Thursday, May 3, 2012

ਦੁੱਖ ਦਾਰੂ ਸੁੱਖ ਰੋਗ ਭਇਆ—

ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਛੇਵੀਂ ਜਮਾਤ 'ਚ ਪੜ•ਣ ਸਮੇਂ ਮੈਂ ਲੋਪੋ ਵਾਲੇ ਸੰਤਾਂ ਦੇ ਡੇਰੇ ਹੁੰਦਾ ਸੀ। ਬਚਪਨ ਦੇ ਹਾਲਾਤ ਕਰਕੇ ਸਮਾਂ ਹੀ ਇਸ ਤਰਾਂ ਦਾ ਬਣਿਆ ਕਿ ਮੈਂ ਛੇਤੀ ਰੱਬ ਨੂੰ ਮਿਲਣ ਵਾਸਤੇ ਕਾਹਲਾ ਹੋ ਗਿਆ । ਦਸਵੀਂ ਜਮਾਤ ਤਕ ਹਾਲਾਤ ਜਿਉਂ ਦੇ ਤਿਉਂ ਬਣੇ ਰਹੇ( ਫਿਰ ਪਾਸਾ ਪਲਟ ਗਿਆ)। ਮੈਂ ਪੂਰਾ ਗ੍ਰੰਥੀ ਸੀ ਅਤੇ ਸਾਰਾ ਦੇ ਸਾਰਾ ਗਰੰਥ ਸਾਹਿਬ ਮੇਰੇ ਜਵਾਨੀ ਯਾਦ ਸੀ। ਜਦ ਮੈਂ ਸ਼ਾਮ ਨੂੰ ਰਹਿਰਾਸ ਪੜ•ਦਾ ਤਾਂ ਪਹਿਲੀ ਤੁਕ ਹੁੰਦੀ ' ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨਾ ਹੋਈ।' ਇਸਦੇ ਅਰਥ ਅਸੀਂ ਇਸ ਤਰਾਂ ਕਰਦੇ ( ਸੰਤ ਜੀ ਮਹਾਰਾਜ ਦੇ ਦੱਸੇ ਮੁਤਾਬਿਕ, ਅੱਜ ਵੀ ਸਾਰੇ ਇੰਜ ਹੀ ਕਰਦੇ ਹਨ।) ਕਿ ਦੁੱਖ ਵਿਚ ਬੰਦਾ ਰੱਬ ਨੂੰ ਯਾਦ ਕਰਦਾ ਹੈ ਇਸ ਲਈ ਦੁੱਖ ਦਾਰੂ ਹੈ। ਸੁੱਖ ਵਿਚ ਬੰਦਾ ਰੱਬ ਨੂੰ ਭੱਲ ਜਾਂਦਾ ਹੈ ਇਸ ਲਈ ਸੁੱਖ ਰੋਗ ਹੈ। ਇਸ ਗੱਲ ਨੂੰ ਤਿੰਨ ਦਹਾਕੇ ਬੀਤ ਚੁੱਕੇ ਸਨ। ਰੱਬ ਨੂੰ ਮਿਲਣ ਦੀ ਤਾਂਘ ਕਿਹੜੇ ਵੇਲਿਆਂ ਦੀ ਕਿਸੇ ਪਤਾਲ 'ਚ ਦਫਨ ਹੋ ਚੁਕੀ ਸੀ ਖੈਰ! 1999 ਦੀ ਗੱਲ ਹੈ ਕਿ ਵੈਸੇ ਹੀ ਮੇਰੇ ਮਨ 'ਚ ਦੁਖ ਦਾਰੂ ਵਾਲੀ ਲਾਈਨ ਘੁਮਣ ਲੱਗੀ । ਮੈਂ ਸੋਚਿਆ ਕਿ ਤਾਮਿ ਸ਼ਬਦ ਦੇ ਮ ਨੂੰ ਸਿਆਰੀ ਕਿਉਂ ਹੈ। ਸੋ ਮੈਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਫਰੋਲ ਲਿਆ । ਉਸ ਵਿਚਲੇ ਅਰਥ ਪੜ• ਕੇ ਮੈਂ ਹੈਰਾਨ ਹੋ ਗਿਆ । ਤਾਮਿ= ਤਾ + ਆਮਯ । ਆਮਯ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਰੋਗ। ਭਾਈ ਸਾਹਿਬ ਨੇ ਸਾਰੀ ਲਾਈਨ ਦਾ ਅਰਥ ਇਸ ਤਰਾਂ ਕੀਤਾ ਹੈ' ਜਿਹੜਾ ਇਨਸਾਨ ਕਿਸੇ ਦੇ ਦੁੱਖ ਵਿਚ ਕੰਮ ਆਉਂਦਾ ਹੈ( ਭਾਵ ਸ਼ੋਸ਼ਲ ਵਰਕਰ ਹੈ ) ਉਸਨੂੰ ਦੁੱਖ ਦਾਰੂ ਬਣਕੇ ਲਗਦਾ ਹੈ , ਜਿਹੜਾ ਆਪਣੇ ਹੀ ਸੁੱਖ ਵਿਚ ਮਸਤ ਹੈ , ਜਿਸਨੂੰ ਕਿਸੇ ਦੇ ਦੁੱਖ ਦਰਦ ਦੀ ਕੋਈ ਪਰਵਾਹ ਨਹੀਂ ਉਸ ਲਈ ਸੁਖ ਰੋਗ ਬਣ ਜਾਂਦਾ ਹੈ। (ਸੰਸਾਰ ਸਿਹਤ ਸੰਸਥਾ ਨੇ ਵੀ ਇਸੇ ਤਰਾਂ ਕਿਹਾ ਹੈ ਕਿ ਸਿਰਫ ਹਟੇ ਕੱਟੇ ਸਰੀਰ ਵਾਲਾ ਆਦਮੀ ਹੀ ਤੰਦਰੁਸਤ ਨਹੀਂ , ਤੰਦਰੁਸਤ ਉਹ ਹੈ ਜਿਸਦਾ ਮਨ ਵੀ ਤੰਦਰੁਸਤ ਹੈ ਅਤੇ ਜੋ ਦੂਸਰਿਆਂ ਦੇ ਦੁੱਖ ਵੰਡਾਉਂਦਾ ਹੈ)। ਅਜੇ ਮੈਂ ਇਹ ਪੜ• ਕੇ ਹਟਿਆ ਸੀ ਕਿ ਮੈਨੂੰ ਸੁਨੇਹਾ ਆ ਗਿਆ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ ਸੱਦਿਆ ਹੈ( ਉਹ ਪੱਤਰਕਾਰ ਹੋਣ ਕਾਰਨ ਮੈਂਥੋਂ ਇਸ ਪਿੰਡ ਦੇ ਟੂਰ ਦੀ ਖ਼ਬਰ ਲਗਵਾਉਣੀ ਚਾਹੁੰਦੇ ਸਨ) ਕਾਫੀ ਦੇਰ ਗੱਲਾਂ ਹੁੰਦੀਆਂ ਰਹੀਆਂ । ਸੰਤ ਜੀ ਨੇ ਦੱਸਿਆ ਕਿ ਉਹ ਐਮ ਏ ਪੜ•ੇ ਹਨ , ਕਈ ਕਿਤਾਬਾਂ ਵੀ ਲਿਖੀਆਂ ਹਨ, ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਪੜਦਾ ਰਿਹਾ ਹੈ ਵਗੈਰਾ ਵਗੈਰਾ---। ਉਦੋਂ ਮੇਰੀ ਕਵਿਤਾ ਦੀ ਕਿਤਾਬ ਛਪੀ ਸੀ ' ਧੁੱਪ ਦਾ ਲਿਬਾਸ ' ਮੈਂ ਕਿਹਾ ਜੀ ਮੇਰੀ ਵੀ ਆਹ ਕਿਤਾਬ ਛਪੀ ਹੈ। ਜਦ ਉਹ ਕਾਫੀ ਵਿਦਵਤਾ ਦੀਆਂ ਗੱਲਾਂ ਕਰਨ ਲੱਗੇ ਤਾਂ ਮੈਂ ਕਿਹਾ ਕਿ ਬਾਬਾ ਜੀ ਆਹ ਦੁਖ ਦਾਰੂ ਸੁਖ ਰੋਗ ਭਇਆ, ਵਾਲੀ ਤੁਕ ਦਾ ਕੀ ਅਰਥ ਹੈ? ਤਾਂ ਜਿਵੇਂ ਕਿ ਮੈਨੂੰ ਪਤਾ ਹੀ ਸੀ ਉਹਨਾਂ ਉਹੀ ਕਿਹਾ ਕਿ ਦੁੱਖ 'ਚ ਬੰਦਾ ਨਾਮ ਜਪਦੈ ਸੁਖ 'ਚ ਨਾਮ ਨਹੀਂ ਜਪਦਾ ਇਸ ਲਈ ਦੁੱਖ ਦਾਰੂ ਹੈ। ਮੈਂ ਕਿਹਾ ' ਜੀ ਤੁਸੀਂ ਨਾਮ ਨਹੀਂ ਜਪਦੇ? ' ਕਹਿੰਦੇ 'ਅਸੀਂ ਤਾਂ ਹਰ ਵਕਤ ਹੀ ਜਪਦੇ ਹਾਂ , ਮੈਂ ਕਿਹਾ ਜੀ ਤੁਹਾਨੂੰ ਕੀ ਦੁੱਖ ਹੈ ? ਕਹਿੰਦੇ ਸਾਨੂੰ ਤਾਂ ਕੋਈ ਦੁੱਖ ਨਹੀਂ, ਮੈਂ ਕਿਹਾ ਕਿ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਦੁੱਖ 'ਚ ਬੰਦਾ ਨਾਮ ਜਪਦਾ ਹੈ , ਸੁੱਖ 'ਚ ਨਹੀਂ ਜਪਦਾ ,ਇਸ ਲਈ ਦੁੱਖ ਦਾਰੂ , ਸੁੱਖ ਰੋਗ ਹੈ। ਸੰਤ ਜੀ ਕਹਿੰਦੇ ਸਾਡੀ ਗੱਲ ਹੋਰ ਹੈ ਭਾਈ , ਇਹ ਤਾਂ ਅਸੀਂ ਆਮ ਆਦਮੀ ਦੀ ਗੱਲ ਕਰਦੇ ਸੀ। ਮੈਂ ਕਿਹਾ ਜੀ ਭਾਈ ਕਾਹਨ ਸਿੰਘ ਨਾਭਾ ਨੇ ਇਸ ਤੁਕ ਦਾ ਅਰਥ ਇਸ ਤਰਾਂ ਲਿਖਿਆ ਹੈ । ਕਹਿੰਦੇ ਇਹ ਵੀ ਠੀਕ ਹੈ , ਭਾਈ ਇਹ ਵੀ ਠੀਕ ਹੈ। 200 ਦੇ ਕਰੀਬ ਪਿੰਡ ਦੇ ਔਰਤ ਮਰਦ ਮੇਰੇ ਮੂੰਹ ਵਲ ਦੇਖਣ ਲੱਗੇ। ਮੈਂ ਹੁਣ ਹੋਰ ਛਿੰਜ ਛੇੜ ਦਿਤੀ ' ਬਾਬਾ ਜੀ ਕੋਈ ਹੋਰ ਉਪਦੇਸ ਦਿਓ' । ਉਹ ਕਹਿੰਦੇ ਭਾਈ ਕੇਸ ਨਹੀਂ ਕਟਾਉਣੇ ਚਾਹੀਦੇ , ਸਾਨੂੰ ਰੱਬ ਨੇ ਜਿਵੇਂ ਪੈਦਾ ਕੀਤਾ ਹੈ ਉਸੇ ਤਰਾਂ ਹੀ ਰਹਿਣਾ ਚਾਹੀਦਾ ਹੈ। ਮੈਂ ਕਿਹਾ ਬਾਬਾ ਜੀ ਫਿਰ ਆਪਾਂ ਨਹੁੰ ਕਿਉਂ ਕੱਟਦੇ ਹਾਂ ? ਕਹਿੰਦੇ ਨਹੁੰ ਤਾਂ ਨਿਰਜੀਓ ਹੁੰਦੇ ਐ । ਮੈਂ ਕਿਹਾ ਜੀ ਕੇਸ ਵੀ ਨਿਰਜੀਓ ਹੁੰਦੇ ਐ , ਇਹ ਸਾਡੇ ਸਰੀਰ ਦੇ ਸੈਲਾਂ ਦੀ ਟੁੱਟਭੱਜ ਹੀ ਹੁੰਦੀ ਹੈ । ਸੰਤ ਜੀ ਕਹਿੰਦੇ ਇਹ ਕਿਥੇ ਲਿਖਿਆ ਹੈ? ਮੈਂ ਕਿਹਾ ਜੀ ਡਾਕਟਰੀ ਦੀਆਂ ਸਾਰੀਆਂ ਕਿਤਾਬਾਂ 'ਚ ਹੀ ਲਿਖਿਐ ਜੇ ਕਹੋ ਤਾਂ ਮੈਂ ਘਰੋਂ ਕਿਤਾਬ ਲਿਆਕੇ ਪੜ•ਾਵਾਂ । ਬਾਬਾ ਜੀ ਇਕ ਦਮ ਉਭੜਵਾਹਿਆਂ ਵਾਂਗੂ ਬੋਲੇ ' ਗੁਰਮੁਖੋ ਧੱਕਾ ਨਹੀਂ ਕਰਨਾ, ਗੁਰਮੁੱਖੋ ਧੱਕਾ ਨਹੀਂ ਕਰਨਾ'। ਮੈਂ ਚੁਪ ਕਰਕੇ ਤੁਰ ਆਇਆ , ਲੋਕ ਅਵਾਕ ਮੇਰੇ ਮੂੰਹ ਵਲ ਦੇਖਦੇ ਰਹੇ। ਕੁਝ ਸਾਲਾਂ ਬਾਦ ਗੁਰਦੇ ਫੇਲ• ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਪਰ ਉਸਤੋਂ ਬਾਦ ਉਹ ਜਿੰਨੇ ਵਾਰ ਵੀ ਸਾਡੇ ਪਿੰਡ ਆਏ ਉਹਨਾਂ ਨੇ ਨੀ ਕਿਹਾ ਕਿ ਪੱਤਰਕਾਰ ਤੋਂ ਖ਼ਬਰ ਲਵਾਉਣੀ ਐ। ਕਹਿੰਦੇ ਹੋਣਗੇ ਇਹੋ ਜਿਹੇ ਪੱਤਰਕਾਰਾਂ ਤੋਂ ਤਾਂ ਊਂ ਈ ਚੰਗੇ ਆਂ। ਹੁਣ ਵੀ ਦੁੱਖ ਦਾਰੂ ਵਾਲੀ ਤੁਕ ਸੁਣ ਕੇ ਇਹ ਘਟਨਾ ਮੇਰੇ ਹੂ ਬ ਹੂ ਚੇਤੇ ਆ ਜਾਂਦੀ ਹੈ। Converted from Satluj

No comments:

Post a Comment