Tuesday, May 15, 2012

ਲੰਮੀ ਮਾਰ ਉਡਾਰੀ ਤੁਰ ਗਏ 14-5-12

ਲੰਮੀ ਮਾਰ ਉਡਾਰੀ ਤੁਰ ਗਏ 14-5-12 ਲੰਮੀ ਮਾਰ ਉਡਾਰੀ ਤੁਰ ਗਏ । ਮੁੱਦਤ ਹੋਈ ਖ਼ਬਰ ਨਾ ਸਾਰ ਲੰਮੀ ਮਾਰ ਉਡਾਰੀ ਤੁਰ ਗਏ। ਮੇਰੇ ਮਹਿਰਮ ਤੇ ਦਿਲਦਾਰ ਲੰਮੀ ਮਾਰ ਉਡਾਰੀ ਤੁਰ ਗਏ। ਰੁੱਖ 'ਤੇ ਗੌਂਦੇ ਸੋਹਲ ਜਨੌਰਾਂ ਤਾੜੀ ਦੀ ਅਵਾਜ਼ ਸੁਣੀ ਤਾਂ ਪਹਿਲਾਂ ਹੀ ਬੈਠੇ ਤਿਆਰ ਲੰਮੀ ਮਾਰ ਉਡਾਰੀ ਤੁਰ ਗਏ । ਰਿਜ਼ਕ ਦੇ ਪਿੱਛੇ ਪਿੱਛੇ ਕਿੱਦਾਂ ਮੇਰੇ ਆਹਲਣਿਆਂ ਦੇ ਬੋਟ ਸੱਤ ਸਮੰਦਰ ਤੋਂ ਵੀ ਪਾਰ ਲੰਮੀ ਮਾਰ ਉਡਾਰੀ ਤੁਰ ਗਏ । ਸੱਟ ਕੱਢੀ , ਸਾਧ ਬਿਸਤਰੇ , ਫਿਰ ਤੂੰ ਕੌਣ ਤੇ ਮੈਂ ਵੀ ਕੌਣ Îਮਤਲਬ-ਖੋਰੇ ਹੋਛੇ ਯਾਰ ਲੰਮੀ ਮਾਰ ਉਡਾਰੀ ਤੁਰ ਗਏ । ਗੁਣਗੁਣਾਉਂਦੇ , ਮੰਡਰਾਉਂਦੇ ਭੰਵਰੇ ਤਿਤਲੀਆਂ ਜਦ ਦੇਖੇ ਫੁੱਲਾਂ ਵਿਚ ਵੀ ਉੱਗੇ ਖ਼ਾਰ ਲੰਮੀ ਮਾਰ ਉਡਾਰੀ ਤੁਰ ਗਏ । ਮਹਿੰਗਾਈ ਦੇ ਇਸ ਯੁੱਗ ਵਿਚ ਕੁਝ ਤੋਹਫੇ ਨਾ ਦੇਣ ਤੇ ਮੇਰੇ ਕਈ ਨਜ਼ਦੀਕੀ ਰਿਸ਼ਤੇਦਾਰ ਲੰਮੀ ਮਾਰ ਉਡਾਰੀ ਤੁਰ ਗਏ । ਇਸ਼ਕ 'ਚ ਪਾਗਲ ਰੋਗੀ ਰਾਂਝੇ ਹੀਰਾਂ ਦੇ ਬਹਿਕਾਵੇ ਅੰਦਰ ਛੱਡ ਕੇ ਆਪਣੇ ਕਾਰੋਬਾਰ ਲੰਮੀ ਮਾਰ ਉਡਾਰੀ ਤੁਰ ਗਏ । ਜਦ ਹੁਸਨਾਂ ਨੇ ਇਸ਼ਕ ਤੋਂ ਆਪਣੇ ਹਿੱਸੇ ਦੀ ਵਸੂਲੀ ਮਸਤੀ ਭਰਕੇ ਨੈਣਾ ਵਿਚ ਖ਼ੁਮਾਰ ਲੰਮੀ ਮਾਰ ਉਡਾਰੀ ਤੁਰ ਗਏ । ਪੀਲੇ ਹੱਥ ਹੋਏ ਹੁਸਨ ਨੇ ਪੀਲਾ ਹੋਇਆ ਇਸ਼ਕ ਨਾ ਤੱਕਿਆ ਕਰਕੇ ਆਪਣਾ ਹਾਰ ਸ਼ਿੰਗਾਰ ਲੰਮੀ ਮਾਰ ਉਡਾਰੀ ਤੁਰ ਗਏ । ਜਿੱਤ ਗਏ ਜਦ ਨੇਤਾ ਜੀ ਤਾਂ ਪੁਸ਼ਪ ਹੰਸ ਦੇ ਉਤੇ ਬਹਿਕੇ ਪਿੱਛੇ ਉਡਦਾ ਛੱਡ ਗ਼ੁਬਾਰ ਲੰਮੀ ਮਾਰ ਉਡਾਰੀ ਤੁਰ ਗਏ । ਇਸ ਦੁਨਿਆਵੀ ਬਿਰਖ ਉਤੇ 'ਢਿੱਲੋਂ' ਵਰਗੇ ਚਹਿਕਦੇ ਪੰਛੀ ਕਹਿ ਕੇ ' ਮੇਲਾ ਸੀ ਦਿਨ ਚਾਰ' ਲੰਮੀ ਮਾਰ ਉਡਾਰੀ ਤੁਰ ਗਏ । । ਬਲਿਹਾਰੀ ਕੁਦਰਤ ਬਲਿਹਾਰੀ ਕੁਦਰਤ, ਬਲਿਹਾਰੀ ਕੁਦਰਤ! ਹੈ ਇਹ ਬੜੀ ਪਿਆਰੀ ਕੁਦਰਤ ਪਰ ਆਦਮ ਦੇ ਜਾਏ ਨੇ ਅੱਜ ਬਿਲਕੁਲ ਮਨੋ ਵਿਸਾਰੀ ਕੁਦਰਤ। ਬਲਿਹਾਰੀ ਕੁਦਰਤ--------- ਕੁਦਰਤ ਕੀ ਹੈ? ਆਪਣਾ ਜੀ ਹੈ, ਤੇਰੇ ਮੇਰੇ ਚਾਰ ਚੁਫੇਰੇ ਕੁਦਰਤ ਹੀ ਕੁਦਰਤ ਪਸਰੀ ਹੈ। ਸਾਨੂੰ ਦੇਖ ਕੇ ਰੋਵ,ੇ ਐਪਰ ,ਸਾਡੇ ਤਾਈਂ ਹਸਾਵਣ ਖਾਤਿਰ ਇਹ ਕੁਦਰਤ ਖਿੜ ਖਿੜ ਹੱਸਦੀ ਹੈ। --ਦਾਣੇ ਚੁਗਣ ਤੇ ਗੌਣ ਪਰਿੰਦੇ ਥਾਂ ਥਾਂ ਚੋਗ ਖਿਲਾਰੀ ਕੁਦਰਤ –ਬਲਿਹਾਰੀ ਕੁਦਰਤ--------- *ਧਰਤੀ,ਵਣ ਤ੍ਰਿਣ ਹਰਿਆ ਹੋਵੇ ਇਸ ਲਈ ਕੁਦਰਤ ਮੀਂਹ ਪਾਉਂਦੀ ਹੈ। ਚੀਚ ਵਹੁਟੀਆਂ , ਗੰਡ ਗੰਡੋਏ ਧਰਤੀ ਵਿਚੋਂ ਕੱਢ ਲਿਆਉਂਦੀ ਹੈ। Êਪਰ ਅੱਜ ਅਸੀਂ ਕਪੁੱਤ ਹਾਂ ਬਣ ਗਏ ਐਸੇ ਲਈ ਦੁਰਕਾਰੀ ਕੁਦਰਤ। ਬਲਿਹਾਰੀ ਕੁਦਰਤ— *ਮੋਰ , ਪਪੀਹੇ ਬੋਲਣ ਨਾ ਹੁਣ ਝੁਰਮਟ ਬੋਲੇ ਛਾ ਰਾ ਰਾ ਰਾ ਰਾ,ਚਾਰ ਚੁਫੇਰੇ ਜ਼ਹਿਰ ਹੀ ਜ਼ਹਿਰ ਹੈ ਕਾਲਾ ਧੂੰਆਂ ਹੈ ਪਸਰਿਆ। ਗੈਸ ਚੈਂਬਰ ਪੰਜਾਬ ਹੈ ਬਣਿਆ ਅੱਗ ਦੇ ਵਿਚ ਖਲ•ਾਰੀ ਕੁਦਰਤ। ਬਲਿਹਾਰੀ ਕੁਦਰਤ------- *ਅਜੇ ਵੀ ਮੁਆਫੀ ਮੰਗ ਲਈਏ ਤਾਂ ਕੁਦਰਤ ਬੜੀ ਦਿਆਲੂ ਮਾਂ ਹੈ। ਕੁਦਰਤ ਨੇ ਤਾਂ ਰੋਮ ਰੋਮ ਹੀ ਕੀਤਾ ਆਪਣਾ ਸਾਡੇ ਨਾਂ ਹੈ। ਢਿੱਲੋਂ ਇਹ ਸਤਿਕਾਰ ਕਰੇਗੀ ਜੇ ਆਪਾਂ ਸਤਿਕਾਰੀ ਕੁਦਰਤ ----ਬਲਿਹਾਰੀ ਕੁਦਰਤ , ਬਲਿਹਾਰੀ ਕੁਦਰਤ----------

Saturday, May 5, 2012

58 ਸਾਲ ਪਹਿਲਾਂ ਜਦ ਮੈਂ ਰੋਇਆ ਅਤੇ ਮੇਰੀ ਮਾਂ ਹੱਸੀ–ਅਮਰਜੀਤ ਢਿੱਲੋਂ

58 ਸਾਲ ਪਹਿਲਾਂ ਜਦ ਮੈਂ ਰੋਇਆ ਅਤੇ ਮੇਰੀ ਮਾਂ ਹੱਸੀ–ਅਮਰਜੀਤ ਢਿੱਲੋਂ ਦਬੜ•ੀਖਾਨਾ ( ਤਹਿ: ਜੈਤੋ) : ਕੋਈ ਮਾਂ ਆਪਣੇ ਬੱਚੇ ਦੀ ਮਾਮੂਲੀ ਤੋਂ ਮਾਮੂਲੀ ਤਕਲੀਫ ਵੀ ਬਰਦਾਸ਼ਤ ਨਹੀਂ ਕਰ ਸਕਦੀ। ਪਰ ਹਰ ਆਦਮ ਦੇ ਜਾਏ ਦੀ ਜ਼ਿੰਦਗੀ ਵਿਚ ਇਕ ਬੇਸ਼ਕੀਮਤੀ ਪਲ ਜਰੂਰ ਆਉਂਦਾ ਹੈ ਜਦੋਂ ਉਹ ਰੋਂਦਾ ਹੈ ਤਾਂ ਉਸਦੀ ਮਾਂ ਦਾ ਰੋਮ ਰੋਮ ਮੁਸਕਰਾ ਪੈਂਦੈ। ( ਮੇਰੇ ਖਿਆਲ 'ਚ ਇਹ ਪਲ ਪਸ਼ੂ ਪੰਛੀਆਂ ਦੀ ਜ਼ਿੰਦਗੀ ਵਿਚ ਵੀ ਆਉਂਦਾ ਹੈ ਭਾਵੇਂ ਉਹ ਬੋਲ ਕੇ ਨਹੀਂ ਦੱਸ ਸਕਦੇ ਪਰ ਇਕ ਜਾਨਵਰ ਵਲੋਂ ਆਪਣੇ ਨਵਜੰਮੇ ਬੱਚੇ ਨੂੰ ਚੁੰਮਣ ਸਮੇਂ ਉਸਦੀਆਂ ਅਖਾਂ ਚ ਦੇਖਕੇ ਅਸੀਂ ਉਸਦੇ ਮੋਹ ਦਾ ਅੰਦਾਜ਼ਾ ਲਾ ਸਕਦੇ ਹਾਂ) 1954 ਦੇ ਹਾੜ• ਮਹੀਨੇ ਦਾ ਅਜਿਹਾ ਹੀ ਕੋਈ ਦਿਨ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀ। ਬੇਸ਼ਕ ਸਕੂਲ 'ਚ ਇਹ ਦਿਨ 10 ਮਈ 1955 ਹੈ । ਦਸਦੇ ਹਨ ਕਿ 1955 ਦੇ ਅਸੂ ਮਹੀਨੇ 'ਚ ਆਏ ਭਿਆਨਕ ਹੜ•ਾਂ 'ਚ ਸਾਡਾ ਪੁਰਾਣਾ ਪਿੰਡ ਢਹਿ ਗਿਆ ਸੀ ਅਤੇ ਉਦੋਂ ਮੈਂ ਸਵਾ ਸਾਲ ਦਾ ਸਾਂ। ਪੱਕਾ ਦਿਨ ਪਤਾ ਨਾ ਹੋਣ ਕਾਰਨ ਮੇਰੀ ਜਨਮ ਪੱਤਰੀ ਨਹੀਂ ਬਣਾਈ ਜਾ ਸਕਦੀ ਪਰ ਜੇ ਪੱਕਾ ਪਤਾ ਵੀ ਹੁੰਦਾ ਫਿਰ ਕਿਹੜਾ ਜਨਮ ਪੱਤਰੀ ਬਣ ਸਕਦੀ ਸੀ। ਜਦ ਮੈਂ ਮਾਂ ਦੀ ਕੁੱਖ 'ਚੋਂ ਬਾਹਰ ਨਿਕਲਿਆ ਤਾਂ ਬਿਲਕੁਲ ਚੁੱਪ ਸਾਂ । ਫਿਰ ਕੁਝ ਚਿਰ ਬਾਦ ਮਾਂ ਦੇ ਪੇਟ 'ਚੋਂ ਆਉਂਦੇ ਨਾੜੂਏ ਨੂੰ ਕੱਟ ਕੇ ਮੇਰੀ ਸਾਹ ਕ੍ਰਿਆ ਚਾਲੂ ਕਰਨ ਦੇ ਜਤਨ ਕੀਤੇ ਗਏ ,ਜਦ ਮੈਨੂੰ ਪਹਿਲਾ ਸਾਹ ਆਇਆ ਤਾਂ ਮੈਂ ਉੱਚੀ ਦੇਣੇ ਰੋ ਪਿਆ ਅਤੇ ਮੇਰੀ ਮਾਂ ਹੱਸ ਪਈ । ਫਿਰ ਸਾਰਾ ਆਲਾ ਦੁਆਲਾ ਹੱਸ ਪਿਆ , ਮਨੁੱਖਾਂ ਦੇ ਨਾਲ ਨਿੰਮ ਅਤੇ ਸ਼ਰੀਂਹ ਦੇ ਰੁੱਖ ਵੀ ਹੱਸ ਪਏ। ਮੈਂ 9 ਮਹੀਨੇ ਭਾਵ 280 ਦਿਨ ( ਇਕ ਦੋ ਦਿਨ ਵੱਧ ਘੱਟ ਵੀ ਹੋ ਸਕਦੇ ਐ) ਮਾਂ ਦੇ ਪੇਟ 'ਚ ਰਿਹਾ ਤਾਂ ਇਕ ਵੀ ਸਾਹ ਨਹੀਂ ਲਿਆ ਇਸ ਸਮੇਂ ਕੁਦਰਤ ( ਨੇਚਰ) ਨੇ ਨਾੜੂਏ ਰਾਹੀਂ ਆਕਸੀਜਨ ਦੇਣ ਦੀ ਦੀ ਜੁੰਮੇਵਾਰੀ ਮੇਰੀ ਮਾਂ ਨੂੰ ਸੌਂਪੀ ਹੋਈ ਸੀ। ਮੇਰੀ ਸ਼ੁਰੂਆਤ ਕਦੋਂ ਹੋਈ ਇਸਦਾ ਪੱਕਾ ਪਤਾ ਤਾਂ ਮੇਰੀ ਮਾਂ ਨੂੰ ਵੀ ਨਹੀਂ । ਉਸਨੂੰ ਵੀ ਆਪਣੀ ਸਰੀਰਕ ਕ੍ਰਿਆ 'ਚ ਪਈ ਰੁਕਾਵਟ ਕਾਰਨ ਇਕ ਮਹੀਨੇ ਬਾਦ ਪਤਾ ਲੱਗਾ ਕਿ ਕੋਈ ਨਵਾਂ ਜੀਅ ਉਸਦੀ ਕੁੱਖ 'ਚ ਪਲ ਰਿਹਾ ਹੈ, ਫਿਰ ਦੱਸੋ ਕਿਹੜਾ ਨਜ਼ੂਮੀਆਂ ( ਜੋਤਸ਼ੀ) ਮੇਰੀ ਪੱਤਰੀ ਲਿਖ ਸਕਦਾ ਹੈ। ਜੋਤਿਸ਼ ਵਿਚ ਤਾਂ ਇਕ ਸਕਿੰਟ ਇਧਰ ਉਧਰ ਦੀ ਵੀ ਮੁਆਫੀ ਨਹੀਂ। ਚਲੋ ਆਪਾਂ ਪੱਤਰੀਆਂ ਤੋਂ ਕੀ ਲੈਣਾ ਕਿਸਾ ਕੋਤਾ ਇਹ ਕਿ ਸਕੂਲੀ ਸਮੇਂ ਮੁਤਾਬਿਕ ਮੈਂ 57 ਸਾਲ ਦਾ ਹੋ ਗਿਆ ਹਾਂ,ਸਮਾਜਿਕ ਤੌਰ ਤੇ ਮੈਂ 58 ਸਾਲ ਦਾ ਹਾਂ ਪਰ ਜੇ ਮਾਂ ਦੀ ਕੁੱਖ ਵਾਲਾ ਸਮਾਂ ਵੀ ਗਿਣ ਲਿਆ ਜਾਵੇ ਤਾਂ 59 ਸਾਲ ਦੇ ਕਰੀਬ ਹਾਂ । ਅੱਧੀ ਸਦੀ ਤੋਂ 9 ਸਾਲ ਵੱਧ। ਮਾਂ ਦੇ ਪੇਟ ਵਿਚ ਮੈਂ ਸੱਭ ਤੋਂ ਵੱਧ ਸੁਰਖਿਅਤ ਸਾਂ। ਉਥੇ ਕਿਸੇ ਕਿਸਮ ਦੀ ਗਰਮੀ ਸਰਦੀ ਨਹੀਂ ਸੀ ਲਗਦੀ । ਬਾਹਰ ਆਕੇ ਰੋਣ ਦਾ ਇਕ ਕਾਰਨ ਗਰਮੀ ਸਰਦੀ ਦਾ ਲੱਗਣਾ ਵੀ ਹੈ। ਡਾ: ਦਸਦੇ ਹਨ ਕਿ ਮਾਂ ਦੇ ਮੁਸਕਰਾਉਣ ਨਾਲ ਮੈਂ ਵੀ ਮੁਸਕਰਾ ਪੈਂਦਾ ਸਾਂ ਪਰ ਦਿਮਾਗ ਅਣਵਿਕਸਤ ਹੋਣ ਕਰਕੇ ਇਸ ਤੋਂ ਵੱਧ ਨਹੀਂ ਸੀ ਸੋਚ ਸਕਦਾ। ਧਾਰਮਿਕ ਗ੍ਰੰਥਾਂ 'ਚ ਜਦ ਮੈਂ ਇਹ ਲਿਖਿਆ ਪੜਿ•ਆ ਕਿ ਤੂੰ ਮਾਂ ਦੇ ਗਰਭ ਦੇ ਵਿਚ ਪੁੱਠਾ ਲਟਕ ਰਿਹਾ ਸੀ। ਰੱਬ ਅੱਗੇ ਅਰਦਾਸਾਂ ਕਰਦਾ ਸੀ ਕਿ ਮੈਨੂੰ ਇਥੋਂ( ਇਸ ਨਰਕ 'ਚੋਂ) ਕੱਢ ਲੈ ਮੈਂ ਬਾਹਰ ਆਕੇ ਮੈਂ ਤੇਰਾ ਨਾਮ ਜਪਾਂਗਾ ( ਰਿਸ਼ਵਤ ਦੀ ਸ਼ੁਰਰੂਆਤ ਤਾਂ ਇਥੋਂ ਹੀ ਜਾਂਦੀ ਹੈ ਅਸੀਂ ਭੋਲੇ ਕਿਹੜੇ ਲੋਕ ਪਾਲ ਦੀ ਗੱਲ ਕਰਦੇ ਹਾਂ )। ਮਾਂ ( ਜਨਨੀ ) ਦੇ ਪੇਟ ਨੂੰ ਨਰਕ ਕਹਿ ਕੇ ਧਾਰਮਿਕ ਗਰੰਥ ਲਿਖਣ ਵਾਲੇ ਮਰਦਾਂ ਨੇ ਆਪਣੀ ਮਾਂ ਨੂੰ ਹੀ ਗਾਲ•ਾਂ ਦਿਤੀਆਂ ਹਨ। ( ਕਾਸ਼! ਇਹ ਗਰੰਥ ਲਿਖਣ ਵਾਲੀ ਕੋਈ ਔਰਤ ਹੁੰਦੀ ਤਾਂ ਉਹ ਦਸਦੀ ਕਿ ਔਰਤ ਦੀ ਕੁੱਖ ਕਿਵੇਂ ਸਭ ਤੋਂ ਵੱਧ ਪਵਿਤਰ ਹੁੰਦੀ ਹੈ ਅਤੇ ਆਪਣੀ ਮਾਂ ਦੀ ਕੁੱਖ ਨੂੰ ਗਾਲ•ਾਂ ਕੱਢਣ ਵਾਲੇ ਇਹ ਸੂਰ ਮਾਨਵ ਦੇ ਜਾਏ ਨਹੀਂ ਹੋ ਸਸਕਦੇ।) ਮੈਂ ਕਈ ਵਾਰੀ ਇਹ ਸੋਚਿਆ ਕਿ ਗੰ੍ਰਥ ਲਿਖਣ ਵਾਲਿਆਂ ਨੂੰ ਇਸ ਗੱਲ ਦਾ ਪਤਾ ਕਿਵੇਂ ਲੱਗ ਗਿਆ ਕਿ ਬੱਚਾ ਪੇਟ 'ਚ ਅਰਦਾਸਾਂ ਕਰਦਾ ਸੀ। ਉਹ ਕਹਿੰਦੇ ਹਨ ਤੂੰ ਬਾਹਰ ਆਕੇ ਭੁੱਲ ਗਿਆ ਅਤੇ ਮਾਇਆ ਨੇ ਤੈਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ । ਐਡਾ ਵੱਡਾ ਝੂਠ ,ਕੁਫ਼ਰਾਂ ਦਾ ਕੁਫ਼ਰ , ਜਦ ਦਿਮਾਗ ਵਿਚ ਮਨ ਵਿਕਸਤ ਹੋਊ ਫਿਰ ਹੀ ਮਨ ਸੋਚਣ ਲਗੂ । ਅਤੇ ਮੈਨੂੰ ਇਸ ਤਰਾਂ ਸੋਚਣ 'ਤੇ ਉਦੋਂ ਪੰਜ ਸਾਲ ਦੇ ਕਰੀਬ ਲੱਗ ਗਏ ਸਨ ,ਅੱਜ ਕੱਲ• ਢਾਈ ਤਿੰਨ ਸਾਲ ਹੀ ਲਗਦੇ ਹਨ। ਮੈਥੋਂ ਪਹਿਲਾਂ ਵਾਲੇ ਮਨੁੱਖਾਂ ਦੇ ਬਚਪਨ ਦਾ ਸਮਾਂ ਇਸਤੋਂ ਵੀ ਜਿਆਦਾ ਸੀ ,ਹੌਲੀ ਹੌਲੀ ਇਹ ਬਚਪਨ ਦਾ ਸਮਾਂ ਘਟ ਰਿਹਾ ਹੈ। ਵਿਗਿਆਨਕ ਤਰੱਕੀ ਨਾਲ ਇਹ ਸਮਾਂ ਇਕ ਸਾਲ 'ਤੇ ਵੀ ਆ ਸਕਦਾ ਹੈ। ਪਰ ਇਹ ਗਰਭ ਕਾਲ 'ਚ ਕਿਸੇ ਹਾਲਤ ਵਿਚ ਵੀ ਨਹੀਂ ਜਾ ਨਹੀਂ ਜਾ ਸਕਦਾ । ਇਸ ਲਈ ਮੈਂ ਬੇਖੌਫ਼ ਹੋਕੇ ਕਹਿੰਦਾ ਹਾਂ ਕਿ ਗਰਭ ਕਾਲ ਵਿਚ ਅਰਦਾਸਾਂ ਕਰਨ ਵਾਲੀ ਗੱਲ ਨਿਰਾ ਝੂਠ ਦਾ ਪੁਲੰਦਾ ਹੈ ਭਾਵੇਂ ਉਹ ਕਿਸੇ ਵੀ ਗਰੰਥ 'ਚ ਕਿਉਂ ਨਾ ਲਿਖੀ ਹੋਵੇ। ਤੁਸੀਂ ਡਰ ਗਏ ਹੋ ? ਡਰਨਾ ਹੀ ਸੀ , ਪਹਿਲਾਂ ਪਹਿਲਾਂ ਮੈਂ ਵੀ ਡਰ ਜਾਂਦਾ ਸਾਂ। ਜਦ ਵਿਸ਼ਵਾਸ਼ ਟੁਟਦੇ ਹਨ ਤਾਂ ਆਦਮੀ ਡਰਦਾ ਹੀ ਹੈ। ਗਲੀਲੀਓ ਵਲੋਂ ਧਰਤੀ ਗੋਲ ਅਤੇ ਘੁੰਮਦੀ ਕਹਿਣ ਕਾਰਨ ਅਨੇਕਾਂ ਈਸਾਈ ਔਰਤਾਂ ਬੇਹੋਸ਼ ਹੋ ਗਈਆਂ ਸਨ ਕਿਉਂਕਿ ਉਹਨਾਂ ਦੀ ਪਵਿਤਰ ਬਾਈਬਲ ਵਿਚ ਲਿਖਿਆ ਹੋਇਆ ਸੀ( ਹੈ) ਕਿ ਧਰਤੀ ਖੜ•ੀ ਹੈ। ( ਸਾਰੇ ਧਾਰਮਿਕ ਗਰੰਥਾਂ ਵਿਚ ਹੁਣ ਵੀ ਇਹ ਹੀ ਲਿਖਿਆ ਹੈ। ਸੂਰਜ ਸੱਤ ਸੋਨੇ ਦੇ ਘੋੜੇ ਜੋੜਕੇ ਸਵੇਰੇ ਇਸ਼ਨਾਨ ਕਰਨ ਤੋਂ ਬਾਦ ਫਿਰ ਉਦੈ ਹੁੰਦ ਹੈ। ਇਸੇ ਲਈ ਤਾਂ ਹਨੂੰਮਾਨ ਨੇ ਉਸ ਨੂੰ ਜਾੜ• ਥੱਲੇ ਦੇ ਲੈ ਲਿਆ ਸੀ।) ਖੈਰ! ਗੱਲ ਹੋਰ ਹੀ ਪਾਸੇ ਤੁਰ ਗਈ , ਮੈਂ ਤਾਂ ਸਿਰਫ ਇਹ ਕਹਿ ਰਿਹਾ ਸਾਂ ਕਿ ਅੱਜ ਤੋਂ 58 ਸਾਲ ਪਹਿਲਾਂ ਜਦ ਕਿਸੇ ਪਲ ਮੈਂ ਰੋਇਆ ਤਾਂ ਮੇਰੀ ਮਾਂ ਹੱਸੀ ਸੀ ਅਤੇ ਆਪਣੇ ਕੱਚੇ ਕੋਠੇ ਵਿਚ ਉਸ ਪਲ ਦੀ ਕਲਪਨਾ ਕਰਕੇ ਮੈਂ ਪਿੰਡ ਦੀ ਬੁੱਢੀ ਮੁਸਲਮਾਨ ਦਾਈ 'ਹਾਜਰਾਂ' ਦੀ ਗੋਦੀ 'ਚ ਪਿਆ ਮੁਸਕਰਾ ਰਿਹਾ ਹਾਂ। ਅਮਰਜੀਤ ਢਿੱਲੋਂ 94171 20427dਪਿੰਡ ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨਕੋਡ 151205ਜਿਲ•ਾ ਫਰੀਦਕੋਟ

Friday, May 4, 2012

ਨਿਕ ਸੁੱਕ 4-5 -2012

**ਨਿਕ ਸੁੱਕ Ñਲਗਦੈ ਉਸਦਾ ਪੁੱਤ ਉਸਦੀ ਡੰਗੋਰੀ ਬਣ ਗਿਆ ਹੋਣੈ ,ਜੋ ਬੁੱਢੇ ਵਾਰੇ ਸਖਸ਼ ਸਿਧਾ ਤੁਰ ਰਿਹਾ ਹੈ। ----- * **ਜ਼ਿੰਦਗੀ ਇਕ ਪਾਸੜ( ਵਨ ਵੇ ਰੋਡ) ਰਸਤਾ ਨਹੀਂ, ਇਹ ਆਦਾਨ ਪ੍ਰਦਾਨ ਹੈ। ਇਕ ਪਾਸੜ ਰਸਤਾ ਸਿਰਫ ਸਿਵਿਆਂ ਨੂੰ ਜਾਂਦਾ ਹੈ। ------ *ਵਨ ਵੇ ਰੋਡ ਤੇ ਅਸੀਂ ਪਿਛੇ ਮੁੜਕੇ ਤਾਂ ਵੇਖ ਸਕਦੇ ਹਾਂ ਪਰ ਵਾਪਸ ਨਹੀਂ ਜਾ ਸਕਦੇ। ਇਸ ਲਈ ਹਰ ਪਲ ਦਾ ਅਨੰਦ ਮਾਣੋ ਕਿਉਂਕਿ ਅੱਜ ਦਾ ਸਮਾਚਾਰ ਪੱਤਰ ਕੱਲ• ਦਾ ਰੱਦੀ ਕਾਗਜ ਹੈ। -----*ਦੀਵਾਨਾ ਹੰਸਤਾ ਹੈ ਤੋ ਹੰਸ ਲੇਨੇ ਦੋ ਤਨਹਾਈ ਮੇਂ ਜ਼ਾਲਿਮ ਰੋਇਆ ਬਹੁਤ ਹੈ। -----

Thursday, May 3, 2012

ਦੁੱਖ ਦਾਰੂ ਸੁੱਖ ਰੋਗ ਭਇਆ—

ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਛੇਵੀਂ ਜਮਾਤ 'ਚ ਪੜ•ਣ ਸਮੇਂ ਮੈਂ ਲੋਪੋ ਵਾਲੇ ਸੰਤਾਂ ਦੇ ਡੇਰੇ ਹੁੰਦਾ ਸੀ। ਬਚਪਨ ਦੇ ਹਾਲਾਤ ਕਰਕੇ ਸਮਾਂ ਹੀ ਇਸ ਤਰਾਂ ਦਾ ਬਣਿਆ ਕਿ ਮੈਂ ਛੇਤੀ ਰੱਬ ਨੂੰ ਮਿਲਣ ਵਾਸਤੇ ਕਾਹਲਾ ਹੋ ਗਿਆ । ਦਸਵੀਂ ਜਮਾਤ ਤਕ ਹਾਲਾਤ ਜਿਉਂ ਦੇ ਤਿਉਂ ਬਣੇ ਰਹੇ( ਫਿਰ ਪਾਸਾ ਪਲਟ ਗਿਆ)। ਮੈਂ ਪੂਰਾ ਗ੍ਰੰਥੀ ਸੀ ਅਤੇ ਸਾਰਾ ਦੇ ਸਾਰਾ ਗਰੰਥ ਸਾਹਿਬ ਮੇਰੇ ਜਵਾਨੀ ਯਾਦ ਸੀ। ਜਦ ਮੈਂ ਸ਼ਾਮ ਨੂੰ ਰਹਿਰਾਸ ਪੜ•ਦਾ ਤਾਂ ਪਹਿਲੀ ਤੁਕ ਹੁੰਦੀ ' ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨਾ ਹੋਈ।' ਇਸਦੇ ਅਰਥ ਅਸੀਂ ਇਸ ਤਰਾਂ ਕਰਦੇ ( ਸੰਤ ਜੀ ਮਹਾਰਾਜ ਦੇ ਦੱਸੇ ਮੁਤਾਬਿਕ, ਅੱਜ ਵੀ ਸਾਰੇ ਇੰਜ ਹੀ ਕਰਦੇ ਹਨ।) ਕਿ ਦੁੱਖ ਵਿਚ ਬੰਦਾ ਰੱਬ ਨੂੰ ਯਾਦ ਕਰਦਾ ਹੈ ਇਸ ਲਈ ਦੁੱਖ ਦਾਰੂ ਹੈ। ਸੁੱਖ ਵਿਚ ਬੰਦਾ ਰੱਬ ਨੂੰ ਭੱਲ ਜਾਂਦਾ ਹੈ ਇਸ ਲਈ ਸੁੱਖ ਰੋਗ ਹੈ। ਇਸ ਗੱਲ ਨੂੰ ਤਿੰਨ ਦਹਾਕੇ ਬੀਤ ਚੁੱਕੇ ਸਨ। ਰੱਬ ਨੂੰ ਮਿਲਣ ਦੀ ਤਾਂਘ ਕਿਹੜੇ ਵੇਲਿਆਂ ਦੀ ਕਿਸੇ ਪਤਾਲ 'ਚ ਦਫਨ ਹੋ ਚੁਕੀ ਸੀ ਖੈਰ! 1999 ਦੀ ਗੱਲ ਹੈ ਕਿ ਵੈਸੇ ਹੀ ਮੇਰੇ ਮਨ 'ਚ ਦੁਖ ਦਾਰੂ ਵਾਲੀ ਲਾਈਨ ਘੁਮਣ ਲੱਗੀ । ਮੈਂ ਸੋਚਿਆ ਕਿ ਤਾਮਿ ਸ਼ਬਦ ਦੇ ਮ ਨੂੰ ਸਿਆਰੀ ਕਿਉਂ ਹੈ। ਸੋ ਮੈਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਫਰੋਲ ਲਿਆ । ਉਸ ਵਿਚਲੇ ਅਰਥ ਪੜ• ਕੇ ਮੈਂ ਹੈਰਾਨ ਹੋ ਗਿਆ । ਤਾਮਿ= ਤਾ + ਆਮਯ । ਆਮਯ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਰੋਗ। ਭਾਈ ਸਾਹਿਬ ਨੇ ਸਾਰੀ ਲਾਈਨ ਦਾ ਅਰਥ ਇਸ ਤਰਾਂ ਕੀਤਾ ਹੈ' ਜਿਹੜਾ ਇਨਸਾਨ ਕਿਸੇ ਦੇ ਦੁੱਖ ਵਿਚ ਕੰਮ ਆਉਂਦਾ ਹੈ( ਭਾਵ ਸ਼ੋਸ਼ਲ ਵਰਕਰ ਹੈ ) ਉਸਨੂੰ ਦੁੱਖ ਦਾਰੂ ਬਣਕੇ ਲਗਦਾ ਹੈ , ਜਿਹੜਾ ਆਪਣੇ ਹੀ ਸੁੱਖ ਵਿਚ ਮਸਤ ਹੈ , ਜਿਸਨੂੰ ਕਿਸੇ ਦੇ ਦੁੱਖ ਦਰਦ ਦੀ ਕੋਈ ਪਰਵਾਹ ਨਹੀਂ ਉਸ ਲਈ ਸੁਖ ਰੋਗ ਬਣ ਜਾਂਦਾ ਹੈ। (ਸੰਸਾਰ ਸਿਹਤ ਸੰਸਥਾ ਨੇ ਵੀ ਇਸੇ ਤਰਾਂ ਕਿਹਾ ਹੈ ਕਿ ਸਿਰਫ ਹਟੇ ਕੱਟੇ ਸਰੀਰ ਵਾਲਾ ਆਦਮੀ ਹੀ ਤੰਦਰੁਸਤ ਨਹੀਂ , ਤੰਦਰੁਸਤ ਉਹ ਹੈ ਜਿਸਦਾ ਮਨ ਵੀ ਤੰਦਰੁਸਤ ਹੈ ਅਤੇ ਜੋ ਦੂਸਰਿਆਂ ਦੇ ਦੁੱਖ ਵੰਡਾਉਂਦਾ ਹੈ)। ਅਜੇ ਮੈਂ ਇਹ ਪੜ• ਕੇ ਹਟਿਆ ਸੀ ਕਿ ਮੈਨੂੰ ਸੁਨੇਹਾ ਆ ਗਿਆ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ ਸੱਦਿਆ ਹੈ( ਉਹ ਪੱਤਰਕਾਰ ਹੋਣ ਕਾਰਨ ਮੈਂਥੋਂ ਇਸ ਪਿੰਡ ਦੇ ਟੂਰ ਦੀ ਖ਼ਬਰ ਲਗਵਾਉਣੀ ਚਾਹੁੰਦੇ ਸਨ) ਕਾਫੀ ਦੇਰ ਗੱਲਾਂ ਹੁੰਦੀਆਂ ਰਹੀਆਂ । ਸੰਤ ਜੀ ਨੇ ਦੱਸਿਆ ਕਿ ਉਹ ਐਮ ਏ ਪੜ•ੇ ਹਨ , ਕਈ ਕਿਤਾਬਾਂ ਵੀ ਲਿਖੀਆਂ ਹਨ, ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਪੜਦਾ ਰਿਹਾ ਹੈ ਵਗੈਰਾ ਵਗੈਰਾ---। ਉਦੋਂ ਮੇਰੀ ਕਵਿਤਾ ਦੀ ਕਿਤਾਬ ਛਪੀ ਸੀ ' ਧੁੱਪ ਦਾ ਲਿਬਾਸ ' ਮੈਂ ਕਿਹਾ ਜੀ ਮੇਰੀ ਵੀ ਆਹ ਕਿਤਾਬ ਛਪੀ ਹੈ। ਜਦ ਉਹ ਕਾਫੀ ਵਿਦਵਤਾ ਦੀਆਂ ਗੱਲਾਂ ਕਰਨ ਲੱਗੇ ਤਾਂ ਮੈਂ ਕਿਹਾ ਕਿ ਬਾਬਾ ਜੀ ਆਹ ਦੁਖ ਦਾਰੂ ਸੁਖ ਰੋਗ ਭਇਆ, ਵਾਲੀ ਤੁਕ ਦਾ ਕੀ ਅਰਥ ਹੈ? ਤਾਂ ਜਿਵੇਂ ਕਿ ਮੈਨੂੰ ਪਤਾ ਹੀ ਸੀ ਉਹਨਾਂ ਉਹੀ ਕਿਹਾ ਕਿ ਦੁੱਖ 'ਚ ਬੰਦਾ ਨਾਮ ਜਪਦੈ ਸੁਖ 'ਚ ਨਾਮ ਨਹੀਂ ਜਪਦਾ ਇਸ ਲਈ ਦੁੱਖ ਦਾਰੂ ਹੈ। ਮੈਂ ਕਿਹਾ ' ਜੀ ਤੁਸੀਂ ਨਾਮ ਨਹੀਂ ਜਪਦੇ? ' ਕਹਿੰਦੇ 'ਅਸੀਂ ਤਾਂ ਹਰ ਵਕਤ ਹੀ ਜਪਦੇ ਹਾਂ , ਮੈਂ ਕਿਹਾ ਜੀ ਤੁਹਾਨੂੰ ਕੀ ਦੁੱਖ ਹੈ ? ਕਹਿੰਦੇ ਸਾਨੂੰ ਤਾਂ ਕੋਈ ਦੁੱਖ ਨਹੀਂ, ਮੈਂ ਕਿਹਾ ਕਿ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਦੁੱਖ 'ਚ ਬੰਦਾ ਨਾਮ ਜਪਦਾ ਹੈ , ਸੁੱਖ 'ਚ ਨਹੀਂ ਜਪਦਾ ,ਇਸ ਲਈ ਦੁੱਖ ਦਾਰੂ , ਸੁੱਖ ਰੋਗ ਹੈ। ਸੰਤ ਜੀ ਕਹਿੰਦੇ ਸਾਡੀ ਗੱਲ ਹੋਰ ਹੈ ਭਾਈ , ਇਹ ਤਾਂ ਅਸੀਂ ਆਮ ਆਦਮੀ ਦੀ ਗੱਲ ਕਰਦੇ ਸੀ। ਮੈਂ ਕਿਹਾ ਜੀ ਭਾਈ ਕਾਹਨ ਸਿੰਘ ਨਾਭਾ ਨੇ ਇਸ ਤੁਕ ਦਾ ਅਰਥ ਇਸ ਤਰਾਂ ਲਿਖਿਆ ਹੈ । ਕਹਿੰਦੇ ਇਹ ਵੀ ਠੀਕ ਹੈ , ਭਾਈ ਇਹ ਵੀ ਠੀਕ ਹੈ। 200 ਦੇ ਕਰੀਬ ਪਿੰਡ ਦੇ ਔਰਤ ਮਰਦ ਮੇਰੇ ਮੂੰਹ ਵਲ ਦੇਖਣ ਲੱਗੇ। ਮੈਂ ਹੁਣ ਹੋਰ ਛਿੰਜ ਛੇੜ ਦਿਤੀ ' ਬਾਬਾ ਜੀ ਕੋਈ ਹੋਰ ਉਪਦੇਸ ਦਿਓ' । ਉਹ ਕਹਿੰਦੇ ਭਾਈ ਕੇਸ ਨਹੀਂ ਕਟਾਉਣੇ ਚਾਹੀਦੇ , ਸਾਨੂੰ ਰੱਬ ਨੇ ਜਿਵੇਂ ਪੈਦਾ ਕੀਤਾ ਹੈ ਉਸੇ ਤਰਾਂ ਹੀ ਰਹਿਣਾ ਚਾਹੀਦਾ ਹੈ। ਮੈਂ ਕਿਹਾ ਬਾਬਾ ਜੀ ਫਿਰ ਆਪਾਂ ਨਹੁੰ ਕਿਉਂ ਕੱਟਦੇ ਹਾਂ ? ਕਹਿੰਦੇ ਨਹੁੰ ਤਾਂ ਨਿਰਜੀਓ ਹੁੰਦੇ ਐ । ਮੈਂ ਕਿਹਾ ਜੀ ਕੇਸ ਵੀ ਨਿਰਜੀਓ ਹੁੰਦੇ ਐ , ਇਹ ਸਾਡੇ ਸਰੀਰ ਦੇ ਸੈਲਾਂ ਦੀ ਟੁੱਟਭੱਜ ਹੀ ਹੁੰਦੀ ਹੈ । ਸੰਤ ਜੀ ਕਹਿੰਦੇ ਇਹ ਕਿਥੇ ਲਿਖਿਆ ਹੈ? ਮੈਂ ਕਿਹਾ ਜੀ ਡਾਕਟਰੀ ਦੀਆਂ ਸਾਰੀਆਂ ਕਿਤਾਬਾਂ 'ਚ ਹੀ ਲਿਖਿਐ ਜੇ ਕਹੋ ਤਾਂ ਮੈਂ ਘਰੋਂ ਕਿਤਾਬ ਲਿਆਕੇ ਪੜ•ਾਵਾਂ । ਬਾਬਾ ਜੀ ਇਕ ਦਮ ਉਭੜਵਾਹਿਆਂ ਵਾਂਗੂ ਬੋਲੇ ' ਗੁਰਮੁਖੋ ਧੱਕਾ ਨਹੀਂ ਕਰਨਾ, ਗੁਰਮੁੱਖੋ ਧੱਕਾ ਨਹੀਂ ਕਰਨਾ'। ਮੈਂ ਚੁਪ ਕਰਕੇ ਤੁਰ ਆਇਆ , ਲੋਕ ਅਵਾਕ ਮੇਰੇ ਮੂੰਹ ਵਲ ਦੇਖਦੇ ਰਹੇ। ਕੁਝ ਸਾਲਾਂ ਬਾਦ ਗੁਰਦੇ ਫੇਲ• ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਪਰ ਉਸਤੋਂ ਬਾਦ ਉਹ ਜਿੰਨੇ ਵਾਰ ਵੀ ਸਾਡੇ ਪਿੰਡ ਆਏ ਉਹਨਾਂ ਨੇ ਨੀ ਕਿਹਾ ਕਿ ਪੱਤਰਕਾਰ ਤੋਂ ਖ਼ਬਰ ਲਵਾਉਣੀ ਐ। ਕਹਿੰਦੇ ਹੋਣਗੇ ਇਹੋ ਜਿਹੇ ਪੱਤਰਕਾਰਾਂ ਤੋਂ ਤਾਂ ਊਂ ਈ ਚੰਗੇ ਆਂ। ਹੁਣ ਵੀ ਦੁੱਖ ਦਾਰੂ ਵਾਲੀ ਤੁਕ ਸੁਣ ਕੇ ਇਹ ਘਟਨਾ ਮੇਰੇ ਹੂ ਬ ਹੂ ਚੇਤੇ ਆ ਜਾਂਦੀ ਹੈ। Converted from Satluj