Wednesday, November 9, 2011

ਆਪਣੀ ਅੱਗ ਵਿਚ –10-11-11

ਆਪਣੀ ਅੱਗ ਵਿਚ –10-11-11
Êਪੱਤਰਕਾਰ ,ਡਰਾਈਵਰ ਤੇ ਉਪਗ੍ਰਿਹ ਨੇ ਰਹਿੰਦੇ ਸਫਰ ਦੇ ਵਿਚ ਚਲੰਤ ਤਿੰਨੇ।
ਉਲੂ, ਉੱਠ ਤੇ ਭੱਸਰਾ ਕਦੇ ਭੁੱਲ ਕੇ ਵੀ ਇਹ ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।
ਲਾਉਣ ਪੈਸੇ ਦੀ ਨਦੀ ਵਿਚ ਤਾਰੀਆਂ ਜੀ ਫਿਲਮੀ ਹੀਰੋ, ਵਜ਼ੀਰ ਤੇ ਸੰਤ ਤਿੰਨੇ।
ਲਾਈ ਆਪਣੀ ਅੱਗ 'ਚ ਆਪ ਸੜ ਗਏ ਇੰਦਰਾ ਗਾਂਧੀ, ਰਾਜੀਵ ,ਬੇਅੰਤ ਤਿੰਨੇ
ਗ਼ਜ਼ਲ

ਇਸ ਤਰਾਂ ਗੁਜ਼ਰੇ ਵਰ•ੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਰਿਹਾ ਖ਼ੁਦ ਤੋਂ ਪਰੇ• ਕੁਝ ਵੀ ਪਤਾ ਲਗਿਆ ਨਹੀਂ।
ਕਿੰਨੀਆਂ ਹੀ ਰੁੱਤਾਂ ਬੇਦਸਤਕ ਲੰਘ ਗਈਆਂ ਬਾਰ 'ਚੋਂ
ਕਹਿਣ ਨੂੰ ਸਾਂ ਮੈਂ ਘਰੇ ਕੁਝ ਵੀ ਪਤਾ ਲਗਿਆ ਨਹੀਂ।
ਜਿੰਨਾਂ ਦੀ ਦੋਸਤੀ ਨੂੰ ਮੈਂ ਸੀ ਸਾਰਾ ਸਮਰਿਪਤ ਹੋ ਗਿਆ
ਦੋਸਤ ਸਨ ਕਿ ਮਸਖ਼ਰੇ ਕੁਝ ਵੀ ਪਤਾ ਲਗਿਆ ਨਹੀਂ।
ਫਟ ਰਹੇ ਬੰਬਾਂ ਅਤੇ ਵਰਦੀਆਂ ਗੋਲੀਆਂ ਦੇ ਸ਼ੋਰ ਵਿਚ
ਸੀ ਆਪਣੇ ਕਿੰਨੇ ਮਰੇ ਕੁਝ ਵੀ ਪਤਾ ਲਗਿਆ ਨਹੀਂ।
ਉਮਰ ਦੀ ਪੱਤਝੜ 'ਚ ਆਕੇ ਸੁੱਕ ਗਏ ਉਮਰਾਂ ਦੇ ਬਾਗ
ਜ਼ਖ਼ਮ ਕਿਉਂ ਦਿਲ ਦੇ ਹਰੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਹੀ ਸਾਂ ਮਦਹੋਸ਼ ਕਿ ਜਾਂ ਸੀ ਇਹ ਜ਼ਮਾਨਾ ਬੇਖ਼ਬਰ
ਕੀ ਹੋ ਹੋ ਗਿਆ ਅਰੇ ਅਰੇ ਕੁਝ ਵੀ ਪਤਾ ਲਗਿਆ ਨਹੀਂ।
ਨਾ ਹੀ ਹੈ ਕੋਈ ਤੂਫਾਨ ਤੇ ਨਾ ਹੀ ਸ਼ਿਕਾਰੀ ਦਿਸ ਰਹੇ
ਕਾਹਤੋਂ ਪਰਿੰਦੇ ਨੇ ਡਰੇ ਕੁਝ ਵੀ ਪਤਾ ਲਗਿਆ ਨਹੀਂ।
ਇਸ਼ਕ ਦੀ ਡੂੰਘੀ ਨਦੀ 'ਚ ਕੁੱਦੇ ਸਾਂ ਪੂਰੀ ਸ਼ਿਦਤ ਨਾਲ
ਢਿੱਲੋਂ ਡੁੱਬੇ ਸਾਂ ਕਿ ਤਰੇ ਕੁਝ ਵੀ ਪਤਾ ਲਗਿਆ ਨਹੀਂ।
2
ਜਾਣੀ ਹੈ ਪਤਝੜਾਂ ਦੀ ਰੁੱਤ ਆਉਣੀ ਬਹਾਰ ਹੋਰ।
ਜ਼ਿੰਦਗੀ ਪਿਆਸੀ ਹੈ ਬੜੀ ਮੰਗਦੀ ਹੈ ਪਿਆਰ ਹੋਰ।
ਹੁਣ ਤਕ ਕਮਾਈਆਂ ਯਾਰੀਆਂ ਦੇਖੀਂ ਨਾ ਬੈਠੀਂ ਤੋੜ
ਉਮਰਾਂ ਦੇ ਇਸ ਮੁਕਾਮ 'ਤੇ ਬਨਣੇ ਨਹੀਂ ਯਾਰ ਹੋਰ।
ਜਿੰਨੇ ਕੁ ਬੀਜ ਸਕਦੇ ਸੀ ਬੀਜੇ ਨੇ ਫੁੱਲ ਅਸਾਂ ਬਹੁਤ
ਭਾਵੇਂ ਖਿਲਾਰੇ ਨੇ ਲੋਕਾਂ ਇਥੇ ਰਾਹਾਂ 'ਚ ਖ਼ਾਰ ਹੋਰ।
ਜਿਉਂ ਜਿਉਂ 'ਕੱਠਾ ਗਿਆਨ ਦਾ ਕਰਦਾ ਭੰਡਾਰ ਹਾਂ
Îਮੱਥੇ 'ਚ ਵਧਦਾ ਜਾ ਰਿਹਾ ਹੈ ਸੋਚਾਂ ਦਾ ਭਾਰ ਹੋਰ।
ਜ਼ਿੰਦਗੀ ਸੀ ਚਾਰ ਦਿਨ ਦੀ ਰੱਜ ਰੱਜ ਕੇ ਮਾਣ ਲਈ
ਮੁੜ ਸ਼ੁਰੂ ਕਰੀਏ ਫੇਰ ਤੋਂ ਆ ਦਿਨ ਹਾਲੇ ਚਾਰ ਹੋਰ।
ਇਥੋਂ ਦੇ ਧਰਮ ਗੁਰੂ ਜੀ ,ਨੇਤਾ ਤੇ ਅਫਸਰ ਲੋਕ
ਧੰਧੇ ਕਮਾਉਂਦੇ ਹੋਰ ਨੇ ਤੇ ਕਰਦੇ ਵਿਉਪਾਰ ਹੋਰ।
ਇਥੇ ਸਾਲਮ ਸ਼ਹਿਰ ਹੀ ਵਿਕਾਊ ਹੈ ਫਿਰ ਰਿਹਾ
ਛੱਡ ਢਿੱਲੋਂ ਏਸ ਮੰਡੀ ਨੂੰ ਲੱਭੀਏ ਬਾਜ਼ਾਰ ਹੋਰ ।
3
ਕਦੇ ਆਕਾਸ਼ ਤੇ ਕਦੇ ਪਾਤਾਲ ਵਿਚ ਫਿਰਦੇ ਰਹੇ।
ਦਰ ਹਕੀਕਤ ਆਪਣੀ ਹੀ ਭਾਲ ਵਿਚ ਫਿਰਦੇ ਰਹੇ।
ਸੱਭਿਅਕ ਹੋਕੇ ਵੀ ਇਹ ਬੰਦਾ ਹੋਰ ਹੋਇਆ ਬੇਸੁਰਾ
ਬੱਦਲ ਤੇ ਪੰਛੀ ਇਕ ਬਝਵੀਂ ਤਾਲ ਵਿਚ ਫਿਰਦੇ ਰਹੇ।
ਵਰਤਮਾਨ ਦਾ ਸਮਾਂ ਹੈ ਸਾਥੋਂ ਕਤਲ ਹੁੰਦਾ ਰਿਹਾ
ਅਸੀਂ ਸਦਾ ਭਵਿੱਖ, ਭੂਤਕਾਲ ਵਿਚ ਫਿਰਦੇ ਰਹੇ।
ਸਾਇੰਸ ਨੇ ਬ੍ਰਹਿਮੰਡ ਦਾ ਕਣ ਕਣ ਹੈ ਭਾਵੇਂ ਫੋਲਤਾ
Ñਲੋਕ ਫਿਰ ਵੀ ਰੂਹਾਂ ਦੇ ਜੰਜਾਲ ਵਿਚ ਫਿਰਦੇ ਰਹੇ।
ਡੇਰਿਆਂ ਮਹਿਲਾਂ ਦੀ ਸ਼ਾਨ ਹੋਰ ਵੀ ਵਧਦੀ ਗਈ
ਮਿਹਨਤਕਸ਼ ਨੇ ਹੋਰ ਮੰਦੇ ਹਾਲ ਵਿਚ ਫਿਰਦੇ ਰਹੇ।
ਸੱਚ ਅਤੇ ਸੂਰਜ ਅਕੇਲੇ ਸ਼ਾਂਤ ਚਮਕਦੇ ਰਹੇ ਸਦਾ
ਅੰਨ•ੀ ਭੀੜ ਦੇ ਦਰਿਆ ਉਬਾਲ ਵਿਚ ਫਿਰਦੇ ਰਹੇ।
ਮੂਰਿਆਂ ਦੀ ਪਰੇ ਵਿਚ ਫਿਰਦੇ ਰਹੇ ਅੱਖਰ ਲਈ
ਅਸੀਂ ਅੰਨ•ੀ ਬਜ਼ਮ ਵਿਚ ਮਸ਼ਾਲ ਲਈ ਫਿਰਦੇ ਰਹੇ।
ਕੁੱਤੇ ਭੌਂਕਦੇ ਰਹੇ ਉਹਨਾਂ ਦਾ ਕੰਮ ਹੀ ਸੀ ਭੌਂਕਣਾ
ਢਿੱਲੋਂ ਹਾਥੀ ਮਸਤ ਆਪਣੀ ਚਾਲ ਵਿਚ ਫਿਰਦੇ ਰਹੇ।
*
*
ਬੁੱਲਿ•ਆ ਮੈਂ ਜਾਣਾ ਮੈਂ ਕੌਣ
ਮੈਂ ਅੰਬਰ ਹਾਂ ,ਧਰਤੀ ਹਾਂ , ਸੂਰਜ ਹਾਂ ਪਾਣੀ ਅਤੇ ਪੌਣ ਹਾਂ
ਮੇਰੇ ਦੋਸਤ ਬੁੱਲਿ•ਆ ਹੁਣ ਮੈਂ ਜਾਣਦਾ ਹਾਂ ਕਿ ਮੈਂ ਕੌਣ ਹਾਂ।
ਮੈਂ ਹਿੰਦੂ ਨਾ ਮੁਸਲਿਮ ਨਾ ਸਿੱਖ ਨਾ ਇਸਾਈ ।
ਮੈਂ ਕੋਈ ਜਾਤ ਪਾਤ ਵੀ ਹੈ ਨਹੀਂ ਅਪਣਾਈ।
ਮੈਂ ਮਿਹਨਤਕਸ਼ ਮਾਨਵ ਦਾ ਹਾਂ ਭਾਈ। ਮੈਂ ਸੂਰਜ ਦੇ ਅੰਗ ਸੰਗ ਯਾਰੀ ਹੈ ਲਾਈ।
ਜੋ ਨਿੱਤ ਬਦਲਦੀ ਹੈ ਦਿਸ਼ਾਵਾਂ ਰੇਖਾਵਾਂ , ਮੈਂ ਉਸ ਧਰਤੀ ਦਾ ਨਹੀਂ ਭੌਣ ਹਾਂ। ਮੇਰੇ ਦੋਸਤ—
ਮੈਂ ਲਾਵਾਂ ਤਿਲਕ ਨਾ ਹੀ ਪਾਵਾਂ ਜਨੇਊ,ਮੈਂ ਜਾਵਾਂ ਨਾ ਗਿਰਜੇ ਤੇ ਜਾਵਾਂ ਮੱਕੇ।
ਇਹ ਸਾਰੀ ਹੀ ਦੁਨੀਆਂ ਦੇ ਅੱਖਰ ਨੇ ਮੇਰੇ,ਮੇਰਾ ਰਾਹ ਨਾ ਰੋਕਣ ਕੋਈ ਪੰਜ ਕੱਕੇ।
ਰਿਹੈ ਰਾਜ ਇਥੇ ਸਦਾ ਵਿਹਲੜਾਂ ਦਾ ਮਿਹਨਤ ਨੂੰ ਵੱਜਦੇ ਹੀ ਆਏ ਨੇ ਧੱਕੇ।
ਇਸੇਲਈ ਇਹ ਜਾਤਾਂ ਤੇ ਪਾਤਾਂ ਦੇ ਝਗੜੇ ਕੁਝ ਕੁ ਸ਼ੈਤਾਨਾਂ ਨੇ ਕੀਤੇ ਨੇ ਪੱਕੇ।
ਮੈਂ ਇਸੇ ਧਰਤੀ 'ਚੋਂ ਹਾਂ ਰੱਖ ਵਾਂਗ ਉਗਿਆਂ ਇਸੇ 'ਚ ਲਗਾ ਹੁਣ ਸਮੌਣ ਹਾਂ , ਮੇਰੇ ਦੋਸਤ—
ਜਾਦੂ ,ਟੂਣੇ ,ਪ੍ਰੇਤ ਆਤਮਾਵਾਂ ਨੂੰ ਨਹੀਂ ਮੰਨਦਾ ਮੈਂ। ਅਖਾਂ ਨੂੰ ਨਜ਼ਰ ਆਉਂਦੀਆਂ ਨਹੀਂ ਜੋ ਸ਼ੈਆਂ
ਉਹਨਾਂ ਦੀਆਂ ਛਾਵਾਂ ਨੂੰ ਨਹੀਂ ਮੰਨਦਾ ਮੈਂ।
ਦੁੱਖ ਤਾਂ ਹੈ,ਦੁੱਖ ਦਾ ਇਲਾਜ ਵੀ ਹੈ ਪਰ ਫਰਜ਼ੀ ਬਲਾਵਾਂ ਨੂੰ ਨਹੀਂ ਮੰਨਦਾ ਮੈਂ।
ਢਿੱਲੋਂ ਸੀ ਇਹ ਰੱਬ ਵੀ ਮੈਂ ਖ਼ੁਦ ਹੀ ਬਣਾਇਆ ਤੇ ਖ਼ੁਦ ਹੀ ਇਹਨੂੰ ਹੁਣ ਲਗਾ ਢੌਣ ਹਾਂ।

Converted from

1 comment: