Saturday, February 26, 2011

ਅੱਗ ਦਾ ਦਰਿਆ 24 ,੍ਰ2 11 ਸਹੀ।
**
*ਕੋਇਲ ਦੀ ਕੂਕ ਨਾਲ ਯਾਤਰੀ ਨੂੰ ਪੀੜ ਪਹੁੰਚਦੀ ਹੈ,ਉਸ ਅਨੰਦ ਜੋ ਉਹ ਪ੍ਰਾਪਤ ਨਾ ਕਰ ਸਕਿਆ,
ਉਹਨਾ ਸਫਰਾਂ ਦੀ ਜੋ ਕੀਤੇ ਨਾ ਗਏ,Àਸ ਮਿਹਨਤ ਦੀ ਜਿਸਦਾ ਫਲ ਨਾ ਮਿਲਿਆ।
*ਬੱਚਿਆਂ ਵਾਂਗ ਹੱਸਣਾ, ਕਵੀਆਂ ਵਾਂਗ ਮਹਿਸੂਸ ਕਰਨ ਅਤੋ ਬੁਢਿਆਂ ਵਾਂਗ ਸੋਚਣਾ ਹਰ ਹਰ ਕਿਸੇ
ਹਿਸੇ ਨਹੀਂ ਆਉਂਦਾ ।
*ਇਹ ਅਸਲੀਅਤ ਹੈ ਜਿਹੜੀਆਂ ਗੱਲਾਂ ਸਾਨੂੰ ਅੱਜ ਕਿਆਮਤ ਜਾਪਦੀਆਂ ਹਨ,ਸਮਾਂ ਲੰਘ ਜਾਣ ਤੇ
ਸਾਨੂੰ ਲਗਦਾ ਹੈ ਕਿ ਕਿੰਨੇ ਮੂਰਖ ਸਾਂ ਜੋ ਐਂਵੇ ਹੀ ਬੇਚੈਨ ਅਤੇ ਪ੍ਰੇਸ਼ਾਨ ਰਹੇ।
*ਅਸੀਂ ਸਾਰੇ ਵੱਖ ਵੱਖ ਪੁਸਤਕਾਂ ਦੇ ਵਿਸ਼ੇ ਹਾਂ,ਇਤਿਹਾਸ ਦੇ ਕਾਂਡ,ਲਫ਼ਜ਼,ਅੰਕੜੇ ,ਰਿਪੋਰਟਾਂ ਅਤੇ ਲੀਡਰਾਂ
ਦੀਆਂ ਤਕਰੀਰਾਂ
*ਭੈਣਾ ਹੋਣ ਤਾਂ ਜ਼ਿੰਦਗੀ ਵਿਚ ਇਕ ਕੂਲਾ ਜਿਹਾ ਅਹਿਸਾਸ ਬਣਿਆ ਰਹਿੰਦਾ ਹੈ।
*ਚੁਪ ਦੀ ਜ਼ੁਬਾਨ ਕਿੰਨੀ ਤਕਲੀਫ ਦਿੰਦੀ ਹੈ , ਸੰਨਾਟਾ ਆਦਮੀ ਨੂੰ ਮਾਰ ਸੁਟਦਾ ਹੈ।
*ਆਦਮੀ ਨੂੰ ਸਭ ਤੋਂ ਪਹਿਲਾਂ ਰੋਟੀ ਚਾਹੀਦੀ ਉਸ ਤੋਂ ਪਿਛੋਂ ਪਿਆਰ ,ਫਲਸਫਾ ਤੇ ਗਿਆਨ।*
*ਸਾਡੀ ਜ਼ਿੰਦਗੀ ਇਕੋ ਜਿਹੇ ਪਿਟੇ ਪਿਟਾਏ ਫਿਕਰੇ ਬੋਲਦਿਆਂ ਦੀ ਲੰੰਘ ਜਾਂਦੀ ਹੈ।
*ਦੂਜਿਆਂ ਤੇ ਪੱਥਰ ਸੁਟਣ ਤੋਂ ਪਹਿਲਾਂ ਯਾਦ ਰਖੋ ਕਿ ਤੁਸੀਂ ਵੀ ਕੱਚ ਦੇ ਘਰਾਂ ਵਿਚ ਰਹਿੰਦੇ ਹੋ।
*ਇਹ ਸਭ ਬੁਧੀ ਦਾ ਭਰਮ ਹੈ ,ਮਨ ਦਾ ਛਲਾਵਾ,ਨਜ਼ਰ ਦਾ ਧੋਖਾ,ਕਿਸੇ ਵੀ ਚੀਜ ਦਾ ਕੋਈ ਅਰਥ ਨਹੀਂ,
ਵਿਅੱਕਤੀਗਤ ਖ਼ੁਸ਼ੀ ਬੁਨਿਆਦੀ ਚੀਜ ਹੈ ਜੋ ਕਿਸੇ ਵੀ ਮੁਲੋਂ ਮਿਲੇ ਪ੍ਰਾਪਤ ਕਰੋ।
*ਜਿੱਥੇ ਕੁੱਕੜ ਵਾਂਗ ਨਹੀਂ ਦਿੰਦਾ ਉਥੇ ਵੀ ਸਵੇਰ ਹੁੰਦੀ ਹੈ।
*ਇਹ ਬੜਾ ਜਬਰਦਸਤ ਸਵਾਲ ਹੈ ਕਿ ਤੁਹਾਡੀ ਜ਼ਿੰਦਗੀ ਦਾ ਕੀ ਪ੍ਰੋਗ੍ਰਾਮ ਹੈ।
*ਅਸੀਂ ਸਾਰੇ ਜੰਗਲੀ ਦਰਿੰਦਿਆਂ ਵਾਂਗ ਇਕ ਦੂਜੇ ਨੂੰ ਖਾ ਰਹੇ ਹਾਂ।*
*ਅਸੀਂ ਸਾਰੇ ਫਾਸਿਸਟ ਹਾਂ,ਸਾਡੇ ਸਾਰਿਆਂ ਦੇ ਹੱਥਾਂ ਵਿਚ ਦਿਖਾਈ ਨਾ ਦੇਣ ਵਾਲੀਆਂ ਮਸ਼ੀਨਗੰਨਾ
ਹਨ, ਵਿਚਾਰਾਂ ਦੀਆਂ ਮਸ਼ੀਨਗੰਨਾ।
*ਗੀਤ ਖਤਮ ਹੋਣ ਤੋਂ ਬਾਦ ਵੀ ਸੁਰ ਵਾਯੂਮੰਡਲ ਵਿਚ ਕਾਇਮ ਰਹਿੰਦੇ ਹਨ ।
*ਹਾਲੇ ਤੇਰੇ ਤੇ ਹੋਰ ਮੁਸੀਬਤਾਂ ਆਉਣਗੀਆਂ ਪਰ ਸਮਾਂ ਤੈਨੂੰ ਮੁਕਾਬਲਾ ਕਰਨਾ ਸਿਖਾ ਦੇਵੇਗਾ।
*ਅਸੀਂ ਸਾਰੇ ਗਿਆਨ ਵਿਚ ਪੈਦਾ ਹੋਕੇ ਅਗਿਆਨ ਵਿਚ ਮਰ ਜਾਂਦੇ ਹਾਂ।
*ਇਨਸਾਨ ਭੁੱਖ ਚੋਂ ਪੈਦਾ ਹੁੰਦਾ ਹੈ । ਸਾਰੀ ਉਮਰ ਉਸਨੂੰ ਭੁੱਖ ਸਤਾਉਂਦੀ ਰਹਿੰਦੀ ਹੈ।ਪਿਆਰ ਦੀ
ਭੁੱਖ, ਰੋਟੀ ਦੀ ਭੁੱਖ,ਗਿਆਨ ਦੀ ਭੁੱਖ ਅਤੇ ਸ਼ਾਂਤੀ ਦੀ ਭੁੱਖ।
*ਮਨੁੱਖ ਆਪ,ਉਸਦਾ ਸਰੀਰ ,ਉਸਦੇ ਬੋਲ ,ਦੰਦ,ਬੁੱਲ ਸਭ ਕਵਿਤਾ ਹੋਣੇ ਚਾਹੀਦੇ ਹਨ
ਕਿਉਂਕਿ ਹਰ ਮਨੁੱਖ ਕਵੀ ਹੈ।
ਸੁਡੌਲਤਾ ਨਹੀਂ, ਇਹ ਹੁਸੀਨ ਆਦਤਾਂ ਦਾ ਸੰਗਿ*ਅੱਗ ਦਾ ਦਰਿਆ 26 2 11


*ਕਿਸੇ ਮਨੁੱਖ ਦੇ ਮੂਹੋਂ ਨਿਕਲੇ ਤਿੰਨ ਸ਼ਬਦ ਹੀ ਦੱਸ ਦਿੰਦੇ ਹਨ ਕਿ ਉਸਦੀ ਕੀ ਔਕਾਤ ਹੈ ਕਿਉਂਕਿ ਆਵਾਜ਼
ਸਾਡੀ ਰੂਹ ਉਘੜੀ ਛਾਪ ਹੈ।
*ਸਮਝਦਾਰ ਕੁੜੀ ਚ ਐਨੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਦੇਖਣ ਚ ਸਮਝਦਾਰ ਨਾ ਦਿਸੇ।
*ਕੁਝ ਲੋਕ ਸ਼ਾਦੀ ਕਰਦੇ ਹਨ ਪਤ੍ਰਿਕਾ ਦੇ ਮੁਖ ਪੰਨੇ ਵਰਗੀ ਔਰਤ ਨਾਲ, ਪਰ ਚਾਹੁੰਦੇ ਨੇ ਕਿ ਬਾਈਬਲ
ਵਰਗੀ ਟਿਕਾਊ ਵੀ ਹੋਵੇ।
*ਪੰਛੀ ਵਸੀਹਤਾਂ ਨਹੀਂ ਕਰਦੇ ,ਬੱਦਲ ਆਹਲਣੇ ਨਹੀਂ ਪਾਉਂਦੇ,ਝੜੇ ਪੱਤਿਆਂ ਨੂੰ ਰੁੱਖ ਨਹੀਂ ਰੋਂਦੇ,
ਕੋਈ ਭਟਕੇ ਲੋਕਾਂ ਨੂੰ ਕਹੋ ਕਿ ਜ਼ਿੰਦਗੀ ਮੌਤ ਦੇ ਰਾਹੋਂ ਗੁਜ਼ਰਦੀ ਹੈ।*
*ਸੂਰਜ ਨੂੰ ਆਖੋ ਸਿਰਫ ਉਹ ਹੀ ਇਕੱਲਾ ਨਹੀਂ, ਉਹ ਹਰ ਕੋਈ ਇਕੱਲਾ ਹੈ ਜਿਸਦੇ ਅੰਦਰਲੀ ਅੱਗ
ਕਿਸੇ ਨੂੰ ਨੇੜੇ ਨਹੀਂ ਢੁਕਣ ਦਿੰਦੀ।ਆਪਣੀ ਅੰਦਰਲੀ ਅੱਗ ਬੁਝਾ ਦਿਓ ਜਾਂ ਫਿਰ ਸੂਰਜ ਬਣ ਕੇ
ਜੀਓ ਕੱਲੇ ਕਾਰੇ।
*ਹਨੇਰੀ ਨਾਲ ਸੁਕੇ ਪੱਤੇ ਝੜ ਜਾਂਦੇ ਹਨ ਕਦੇ ਕਦੇ ਹਰੇ ਵੀ ਪਰ ਝੜੇ ਪੱਤਿਆਂ ਨੂੰ ਰੁੱਖ ਨਹੀਂ ਰੋਂਦੇ
ਝੜੇ ਪੱਤੇ ਮਿੱਟੀ ਵਿੱਚੋਂ ਹੀ ਗਏ ਸਨ ਤੇ ਮਿੱਟੀ ਵਿੱਚ ਹੀ ਮਿਲ ਗਏ । ਬੱਸ ਐਨੀ ਹੀ ਕਹਾਣੀ ਇਸ
ਜ਼ਿੰਦਗੀ ਦੀ ਵੀ।
• ਗੱਲ ਤੁਰਦੇ ਜਾਣ ਦੀ ਹੈ ਬੱਸ , ਰਾਹ ਆਪੇ ਹੀ ਬਣ ਜਾਣਗੇ।
• *ਅਸਲੀ ਬਾਦਸ਼ਾਹੀ ਉਦੋਂ ਹੁੰਦੀ ਹੈ ਜਦ ਕਿਸੇ ਬਾਦਸ਼ਾਹੀ ਦੀ ਭੁੱਖ ਨਾ ਰਹੇ।
• *ਮਨ ਦੀ ਮੌਜ ਤੋਂ ਵੱਡੀ ਹੋਰ ਕੋਈ ਮੌਜ ਨਹੀਂ। ਗੁਣ ਨਿਰਗੁਣ ਹੋਕੇ ਮਿਲਦੇ ਨੇ ਅਤੇ
• ਰਾਹ ਹਮੇਸ਼ਾ ਗੁੰਮਰਾਹ ਹੋਕੇ।
• *ਮਰ ਕੇ ਕੁਝ ਨਹੀਂ ਵੀ ਰਹਿੰਦਾ ਤਾਂ ਗ਼ਨੀਮਤ ਹੈ। ਸਿਰਫ ਕੁਝ ਨਹੀਂ ਦੇ ਅਰਥ ਸਾਨੂੰ
• ਆਉਣੇ ਚਾਹੀਦੇ ਹਨ। ਕੁਝ ਨਹੀਂ ਦੇ ਵਿਚ ਹੀ ਸਭ ਕੁਝ ਹੈ,ਜਿਸਤਰਾਂ ਮਿੱਟੀ ਦੇ ਘੜੇ
• ਵਿਚਕਾਰ ਜੋ ਕੁਝ ਨਹੀਂ ਹੈ ਅਸੀਂ Àਸੇ ਦੀ ਹੀ ਵਰਤੋਂ ਕਰਦੇ ਹਾਂ।
• *ਮਨੁੱਖ ਦਾ ਮਰ ਮਰ ਕੇ ਵੀ ਕੁਝ ਮਰਨੋ ਬਚ ਜਾਂਦਾ ਹੈ,ਜਿਸ ਤਰਾਂ ਕਹਾਣੀ ਕਹਿਣ
• ਵਾਲੇ ਦਾ ਕਹਾਣੀ ਕਹਿਕੇ ਵੀ ਕੁਝ ਅਣਕਿਹਾ ਰਹਿ ਜਾਂਦਾ ਹੈ।
• *ਜਿਹੜੇ ਬੂਹੇ ਅੱਗੇ ਜਾਕੇ ਅੰਦਰ ਜਾਣ ਦੀ ਝਿਝਕ ਹੋਵੇ ਉਹ ਘਰ ਆਪਣਾ ਨਹੀਂ ਹੁੰਦਾ।
• *ਹੁਸਨ ਨਕਸ਼ਾਂ ਦੀ ਇਤਫ਼ਾਕੀਆ ਸੁਡੌਲਤਾ ਨਹੀਂ ਇਹ ਹੁਸੀਨ ਆਦਤਾਂ ਦਾ ਸੰਗ੍ਰਿਹ ਹੈ।

No comments:

Post a Comment