Sunday, November 14, 2010

ਆਪ ਨਾ ਆਈ ਵੀਰੇ ਨੂੰ ਘੱਤੀਂ

ਅਮਰਜੀਤ ਢਿੱਲੋਂ
ਮਾਦਾ ਭਰੂਣ ਹੱਤਿਆ ਕੋਈ ਅੱਜ ਦੀ ਨਵੀਂ ਗੱਲ ਨਹੀਂ। ਇਹ ਧਾਰਮਿਕ ਮਿਥਿਹਾਸ ਵੱਲੋਂ ਸਦੀਆਂ ਤੋਂ ਲੋਕਾਂ ਦੇ ਮਨਾਂ ਵਿੱਚ ਭਰੀ ਹੋਈ ਨਫਰਤ ਹੈ ਜਿਸ ਕਾਰਨ ਸਦੀਆਂ ਤੋਂ ਹੀ ਲੜਕੀਆਂ ਦਾ ਕਤਲ ਹੋ ਰਿਹਾ ਹੈ। ਲੜਕੇ ਦੀ ਪ੍ਰਾਪਤੀ ਦੀ ਇੱਛਾ ਲਈ ਸਾਡਾ ਹਿੰਦੂ ਮਿਥਿਹਾਸ ਕਾਫੀ ਹੱਦ ਤੱਕ ਜਿੰਮੇਵਾਰ ਹੈ। ਬੇਸ਼ੱਕ ਹਿੰਦੂ ਧਰਮ ਸ਼ਾਸ਼ਤਰਾਂ ਅਨੁਸਾਰ ਇੱਕ ਬ੍ਰਾਹਮਣ ਦਾ ਕਤਲ 100 ਗਊਆਂ ਦੇ ਕਤਲ ਦੇ ਬਰਾਬਰ ਹੈ, ਇੱਕ ਔਰਤ ਦਾ ਕਤਲ 100 ਬ੍ਰਾਹਮਣਾਂ ਦੇ ਕਤਲ ਦੇ ਬਰਾਬਰ, ਇੱਕ ਬੱਚੇ ਦਾ ਕਤਲ 100 ਔਰਤਾਂ ਦੇ ਕਤਲ ਦੇ ਬਰਾਬਰ ਹੈ ਪਰ ਜੇਕਰ ਹਿੰਦੂ ਧਰਮ ਅਤੇ ਹਿੰਦੂ ਕਾਨੂੰਨ, ਜਿਸ 'ਚ ਹਿੰਦੂ, ਸਿੱਖ, ਬੋਧੀ, ਜੈਨੀ ਆਉਂਦੇ ਹਨ, ਵਿੱਚ ਜਿਸ ਤਰ•ਾਂ ਪੁੱਤਰ ਪ੍ਰਾਪਤੀ ਦੀ ਲਾਲਸਾ ਨੂੰ ਵਿਅਕਤੀ ਦੇ ਮਰਨ ਤੱਕ ਜੋੜਿਆ ਗਿਆ ਹੈ। ਅਸਲ ਵਿੱਚ ਇਹ ਹੀ ਅਣਜੰਮੀਆਂ ਬੱਚੀਆਂ ਦੀ ਮੌਤ ਦਾ ਕਾਰਨ ਹੈ।
ਦੇਸ਼ ਦੀ ਪਹਿਲੀ 1881'ਚ ਹੋਈ ਮਰਦਮਸ਼ੁਮਾਰੀ ਸਮੇਂ ਵੀ ਲੜਕੇ ਅਤੇ ਲੜਕੀਆਂ ਵਿੱਚ ਫਰਕ ਕਾਇਮ ਸੀ। 20ਵੀਂ ਸਦੀ 'ਚ ਸੰਨ 1901 ਵਿੱਚ ਹੋਈ ਪਹਿਲੀ ਮਰਦਮਸ਼ੁਮਾਰੀ ਤੋਂ ਹੀ ਇਹ ਗੱਲ ਸਪੱਸ਼ਟ ਹੈ ਕਿ ਕੁੜੀਆਂ ਦੇ ਮਾਮਲੇ ਵਿੱਚ ਪੰਜਾਬ ਰਾਜ ਦੇ ਲੋਕਾਂ ਦੀ ਸੋਚ ਲਗਪਗ ਉੱਥੇ ਹੀ ਖੜ•ੀ ਹੈ। ਅਲਟਰਾਸਾਊਂਡ ਮਸ਼ੀਨਾਂ ਦੇ ਆਉਣ ਤੋਂ ਪਹਿਲਾਂ ਲੜਕੀ ਨੂੰ ਜੰਮਣ ਸਾਰ ਮਾਰ ਦਿੱਤਾ ਜਾਂਦਾ ਸੀ। ਪੁਰਾਣੇ ਜਮਾਨੇ ਵਿੱਚ ਜੰਮਦੀ ਲੜਕੀ ਨੂੰ ਮਾਰ ਕੇ ਸ਼ਮਸ਼ਾਨਘਾਟ ਵਿੱਚ ਦੱਬਣ ਲਈ ਲਿਜਾਇਆ ਜਾਂਦਾ ਸੀ। ਉੱਥੇ ਟੋਇਆ ਪੁੱਟ ਕੇ ਲੜਕੀ ਦੀ ਲਾਸ਼ ਰੱਖਣ ਤੋਂ ਬਾਅਦ ਔਰਤਾਂ ਉਸ 'ਤੇ ਇੱਕ ਰੂੰ ਦੀ ਪੂਣੀ ਅਤੇ ਗੁੜ ਦੀ ਰੋੜੀ ਰੱਖ ਦਿੰਦੀਆਂ ਸਨ ਅਤੇ ਫਿਰ ਉਹ ਗੀਤ ਗਾਉਂਦੀਆਂ ਸਨ, “ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ ਵੀਰੇ ਨੂੰ ਘੱਤੀਂ”। ਇਹ ਦਿਲ ਦਹਿਲਾਉਣ ਵਾਲੀਆਂ ਗੱਲਾਂ ਮੁੱਢ ਕਦੀਮ ਤੋਂ ਹੀ ਹੋ ਰਹੀਆਂ ਹਨ। ਇਤਿਹਾਸ ਮੁਤਾਬਿਕ ਮਾਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਨੂੰ ਘੜੇ 'ਚ ਪਾ ਕੇ ਦੱਬ ਦਿੱਤਾ ਗਿਆ ਸੀ, ਪਰ ਰੋਂਣ ਦੀ ਅਵਾਜ਼ ਸੁਣ ਕੇ ਘਰ ਆਏ ਕਿਸੇ ਮਹਾਂਪੁਰਸ਼ ਨੇ ਉਸ ਨੂੰ ਘੜੇ ਵਿੱਚੋਂ ਬਾਹਰ ਕਢਵਾਇਆ ਸੀ, ਜਿਸ ਨੇ ਬਾਅਦ ਵਿੱਚ ਮਹਾਰਾਜੇ ਨੂੰ ਜਨਮ ਦਿੱਤਾ। ਇਸੇ ਲਈ ਗੁਰਬਾਣੀ ਵਿੱਚ ਕਿਹਾ ਗਿਆ ਹੈ “ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੈ ਰਾਜਾਨ।” ਪੁਰਾਣੇ ਵੈਦਿਕ ਸਮੇਂ ਤੋਂ ਹੀ ਪੁੱਤਰ ਪ੍ਰਾਪਤੀ ਨੂੰ ਨਰਕਾਂ ਤੋਂ ਮੁਕਤੀ ਦਿਵਾਉਣ ਵਾਲਾ ਮੰਨਿਆ ਜਾਂਦਾ ਹੈ। ਵਿਅਕਤੀ ਨੂੰ ਨਰਕ ਤੋਂ ਬਚਾਉਣ, ਉਸ ਦੇ ਸਰਾਧ ਕਰਨ ਅਤੇ ਖਾਨਦਾਨ ਨੂੰ ਅੱਗੇ ਤੋਰਨ ਲਈ ਪੁੱਤਰ ਹੋਣਾ ਜ਼ਰੂਰੀ ਹੈ। ਹਿੰਦੂਆਂ ਦੇ ਅਹਿਮ ਗੰ੍ਰਥ ਮਨੂੰ ਸਮ੍ਰਿਤੀ ਅਨੁਸਾਰ ਬੇਔਲਾਦ ਵਿਅਕਤੀ ਨੂੰ ਕਿਤੋਂ ਨਾ ਕਿਤੋਂ ਇੱਕ ਪੁੱਤਰ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਇਸ ਵਾਸਤੇ ਭਾਰਤੀ ਸੰਵਿਧਾਨ ਦਾ ਹਿੰਦੂ ਐਕਟ 1956, ਇਨ•ਾਂ ਗੱਲਾਂ ਦੀ ਹੀ ਪੁਸ਼ਟੀ ਕਰਦਾ ਹੈ। ਜੇ ਹੁਣ ਦੀ ਗੱਲ ਕਰੀਏ ਤਾਂ 19ਵੀ. ਸਦੀ 'ਚ ਹੀ ਲੜਕੀਆਂ ਨੂੰ ਕੁੱਖ 'ਚ ਮਾਰਨ ਦਾ ਰਿਵਾਜ ਚੱਲ ਪਿਆ ਸੀ। ਉਸ ਸਮੇਂ ਵਿਦੇਸ਼ੀ ਹਮਲਾਵਰ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ, ਇਹ ਵੀ ਲੜਕੀਆਂ ਨੂੰ ਮਾਰਨ ਦਾ ਇੱਕ ਕਾਰਨ ਬਣਿਆ।
ਧਰਮ ਦੇ ਆਧਾਰ 'ਤੇ ਬਣੇ ਜ਼ਿਲ•ਾ ਫਤਿਹਗੜ• ਸਾਹਿਬ ਵਿਖੇ ਲੜਕੀਆਂ ਦੀ ਇਹ ਗਿਣਤੀ 1000 ਲੜਕਿਆਂ ਪਿੱਛੇ 754 ਹੈ। ਉਨ•ਾਂ ਕਿਹਾ ਕਿ ਯੂਰਪ 'ਚ ਹਾਲਾਤ ਬਿਲਕੁੱਲ ਇਸ ਦੇ ਉਲਟ ਹਨ। ਉੱਥੇ 1000 ਔਰਤਾਂ ਪਿੱਛੇ 960 ਆਦਮੀ ਹਨ। ਅਮਰੀਕਾ ਅਤੇ ਜਾਪਾਨ 'ਚ ਆਦਮੀਆਂ ਦੀ ਗਿਣਤੀ 880 ਹੈ। 1966 ਦੀ ਸ਼ਾਹ ਰਿਪੋਰਟ ਅਨੁਸਾਰ ਭਾਰ ਤਵਿੱਚ 39 ਲੱਖ ਗਰਭਪਾਤ ਹੋਏ। 1976 ਵਿੱਚ 65 ਲੱਖ, 1991 ਵਿੱਚ 50 ਲੱਖ ਅਤੇ ਨੀਮਾ ਰਿਪੋਰਟ ਅਨੁਸਾਰ 1994 ਵਿੱਚ 67 ਲੱਖ ਗਰਭਪਾਤ ਕਰਵਾਏ ਗਏ। ਭਾਰਤ ਵਿੱਚ ਰਜਿਸਟਰਾਰ ਜਨਰਲ ਨੇ ਮੰਨਿਆ ਕਿ 1993-94 'ਚ 3.60 ਕਰੋੜ ਅਣਜੰਮੀਆਂ ਲੜਕੀਆਂ ਦੀ ਹੱਤਿਆ ਕੀਤੀ ਗਈ। ਪੰਜਾਬ ਦੇ ਇੱਕ ਅਫਸਰ ਅਨੁਰਾਗ ਅਗਰਵਾਲ ਦੀ ਲਿਖੀ ਕਿਤਾਬ ਮੁਤਾਬਕ ਹਰ ਸਾਲ ਇੱਕ ਲੱਖ ਕੁੜੀਆਂ ਨੂੰ ਗਰਭ ਵਿੱਚ ਹੀ ਮਾਰਿਆ ਜਾਂਦਾ ਹੈ। 1994 ਵਿੱਚ ਲਾਗੂ ਕੀਤੇ ਪੀ.ਐਨ.ਡੀ.ਟੀ. ਐਕਟ ਤੋਂ ਬਾਅਦ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਉਨ•ਾਂ ਕਿਹਾ ਕਿ ਲੋਕਾਂ ਦੀ ਸੋਚ ਬਦਲੇ ਬਗੈਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋ ਸਕਦੀ। ਹਿੰਦੂ ਧਰਮ ਦੁਆਰਾ ਲੜਕਿਆਂ ਅਤੇ ਲੜਕੀਆਂ ਵਿੱਚ ਪਾਏ ਭੇਦ-ਭਾਵ ਦਿਮਾਗ 'ਚੋਂ ਕੱਢਣੇ ਬਹੁਤ ਜ਼ਰੂਰੀ ਹਨ। ਗਤੀ ਅਤੇ ਮੁਕਤੀ ਵਰਗੇ ਸ਼ਬਦ ਸਾਡੇ ਦਿਮਾਗ ਨੂੰ ਲੱਗੇ ਹੋਏ ਘੁਣ ਹਨ। ਪੜ•ੇ ਲਿਖੇ ਲੋਕਾਂ ਅਤੇ ਖਾਸਕਰ ਲੜਕੀਆਂ ਨੂੰ ਮਾਦਾ ਭਰੂਣ ਹੱਤਿਆ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਲੜਕੀਆਂ ਨੂੰ ਇਹ ਵੀ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਦਾਜ ਦੇ ਲੋਭੀਆਂ ਨਾਲ ਵਿਆਹ ਨਹੀਂ ਕਰਵਾਉਣਗੀਆਂ, ਕਿਉਂਕਿ ਮਾਦਾ ਭਰੂਣ ਹੱਤਿਆ ਦਾ ਇੱਕ ਕਾਰਨ ਦਾਜ ਵੀ ਹੈ।

No comments:

Post a Comment