Showing posts with label ਕਾਵਿ-ਵਿਅੰਗ. Show all posts
Showing posts with label ਕਾਵਿ-ਵਿਅੰਗ. Show all posts

Friday, October 23, 2009

ਰਿਸ਼ਵਤਖੋਰ

ਰਿਸ਼ਵਤਖੋਰ/ਅਮਰਜੀਤ ਢਿੱਲੋਂ
ਰਿਸ਼ਵਤ ਦੇ ਕੇ ਫੇਰ ਬਹਾਲ ਹੁੰਦੇ,
ਰਿਸ਼ਵਤਖੋਰ ਜੇਕਰ ਸਸਪੈਂਡ ਹੁੰਦੇ।
ਯਾਰ ਮਾਰ ਹੀ ਕਰਨ ਦੀ ਸੋਚਦੇ ਜੋ,
ਦੁਸ਼ਮਣ ਹੁੰਦੇ, ਉਹ ਕਾਹਦੇ ਫਰੈਂਡ ਹੁੰਦੇ।
ਵਿਆਹ ਤੋਂ ਬਾਅਦ ਵੀ ਤਿਤਲੀਆਂ ਰਹਿਣ ਫੜ•ਦੇ,
ਵੱਢਣ ਜੋਗੇ ਨੇ ਉਹ ਹਸਬੈਂਡ ਹੁੰਦੇ।
ਨੋਟ ਸੌ ਦੇ ਦੋ ਸ਼ਹੀਦ ਹੁੰਦੇ,
ਨਿੱਤ ਨਿੱਤ ਨਹੀਂ ਵਿਆਹ ਅਟੈਂਡ ਹੁੰਦੇ।

ਉਲੱਦ ਪੁਲੱਦ

ਨਵਾਂ ਜ਼ਿੰਦਗੀ ਵਿੱਚ ਕੁਝ ਵਾਪਰੇ ਨਾ,
ਸਭ ਉਲੱਦ ਪੁਲੱਦ ਨੇ ਕਰੀ ਜਾਂਦੇ।
ਇਸ ਦੌਰ ਦੇ ਅਜਬ ਇਨਸਾਨ ਦੇਖੇ,
ਬੜ•ਕਾਂ ਮਾਰਦੇ ਤੇ ਨਾਲੇ ਡਰੀ ਜਾਂਦੇ।
ਤਨ ਕਿਤੇ ਤੇ ਮਨ ਹੈ ਕਿਤੇ ਫਿਰਦਾ,
ਖਿੱਚੀ ਖੇਸ ਜਾਂਦੇ ਲਈ ਦਰੀ ਜਾਂਦੇ।
ਝੁਲਸ ਰਹੇ ਸ਼ਗੂਫੇ ਨੇ ਚਮਨ ਦੇ ਵਿੱਚ,
ਮੀਂਹ ਕੱਲਰਾਂ ਵਿੱਚ ਨੇ ਵਰ•ੀ ਜਾਂਦੇ।

Sunday, October 18, 2009

ਕਾਵਿ ਵਿਅੰਗ

ਵਿਹਲੜ ਮਿਰਜ਼ੇ
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿੱਸੇ ਝੱਗ ਅੜੀਏ।
ਰਹੀਂ ਬਚ ਕੇ ਹਵਸ ਦੇ ਭੁੱਖਿਆ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।
ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ਼, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।
ਰਾਣੀ ਝਾਂਸੀ ਬਣ ਸਿੱਖ ਸੰਘਰਸ਼ ਕਰਨਾ, ਵਿਹਲੜ ਮਿਰਜ਼ਿਆਂ ਪਿੱਛੇ ਨਾ ਲੱਗ ਅੜੀਏ।
ਅਮਰਜੀਤ ਢਿੱਲੋਂ

ਮਿਹਨਤਕਸ਼-ਓ-ਵਾਚ
ਆਬੇ-ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ, ਅਸੀਂ ਰਹਿੰਦੇ ਹਾਂ ਉਲੱਦ ਪਲੱਦ ਕਰਦੇ।
ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।
ਅਸੀਂ ਹੁੰਦੇ ਜਾਈਏ ਦਿਨੋਂ-ਦਿਨ ਬੌਣੇ, ਲੋਟੂ ਜਾਣ ਮਿਹਨਤਾਂ ਦੇ ਕੱਦ ਕਰਦੇ।
ਅਮਰਜੀਤ ਢਿੱਲੋਂ
ਚੁੰਨੀ ਰੇਸ਼ਮੀ
ਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ!, ਸਾਨੂੰ ਪਹਿਨਣ ਨਾ ਦਿੰਦਿਆਂ ਕਬੀਲਦਾਰੀਆਂ ਨੀ ਮਾਏ।
ਲੂਣ, ਤੇਲ ਲੱਕੜਾਂ ਦਾ ਸੰਸਾ ਰਹੇ ਹਰ ਵੇਲੇ, ਸਾਡੀਆਂ ਤਾਂ ਇਹੀਓ ਖੁਦਮੁਖਤਿਆਰੀਆਂ ਨੀ ਮਾਏ
ਰਾਜਨੇਤਾ, ਅਫਸਰਾਂ, ਪੁਰੋਹਿਤਾਂ ਸਾਨੂੰ ਲੁੱਟਿਆ ਏ, ਰਹਿੰਦਾ ਸਾਡਾ ਖੂਨ ਚੂਸਿਆ ਵਾਪਰੀਆਂ ਨੀ ਮਾਏ।
ਪਿੰਡ ਵਿੱਚ ਭਾਵੇਂ ਸਾਡੇ ਗੱਡੇ, ਭੇਡੇ ਚੱਲਦੇ ਨੇ, ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।
ਅਮਰਜੀਤ ਢਿੱਲੋਂ
ਹੁਸਨ ਦਾ ਸੌਦਾ
ਨਕਸ਼ਾਂ ਦੀ ਨਹੀਂ ਇਤਫਾਕੀਆ ਸੁਡੌਲਤਾ ਇਹ, ਹੁਸਨ ਤਾਂ ਸੰਗ੍ਰਹਿ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ, ਸੋਹਣੇ ਲੀੜੇ ਪਾ ਕੇ ਵਰਗਲਾਉਣ ਏਦਾਂ, ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੋਹਣੇ ਬਣ ਦਿੱਸਣਾ ਤੇ ਰਹਿਣਾ ਸਜ ਫਬ ਕੇ ਇਹ, ਮੁੱਖ ਤੋਂ ਹੀ ਸ਼ੌਕ ਇੱਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ, ਮੰਗਦੇ ਨੇ ਮੁੱਲ ਹੁਣ ਰਾਂਝੇ ਮੱਝਾਂ ਚਾਰੀਆਂ ਦਾ।
ਅਮਰਜੀਤ ਢਿੱਲੋਂ