ਅਪਣੇ ਸੰਗ ਸੰਵਾਦ ----
ਗ਼ਜ਼ਲ-੧
ਅਪਣੇ ਸੰਗ ਸੰਵਾਦ ਰਚਾਈਏ, ਚੰਗਾ ਹੈ।
ਬਾਕੀ ਜਗ ਨੂੰ ਭੁੱਲ ਹੀ ਜਾਈਏ, ਚੰਗਾ ਹੈ।
ਆਵਾਰਗੀਆਂ ਕਦ ਤਕ ਸਾਥ ਨਿਭਾਉਣਗੀਆਂ,
ਚਲ ਹੁਣ ਘਰ ਵਾਪਸ ਮੁੜ ਜਾਈਏ, ਚੰਗਾ ਹੈ।
ਕਿਓਂ ਗਲਾਧੜੀਆਂ ਨੂੰ ਲਭਦੇ ਫਿਰਦੇ ਹਾਂ,
ਖ਼ੁਦ ਗੱਲਾਂ ਕਰ ਮਨ ਪਰਚਾਈਏ, ਚੰਗਾ ਹੈ।
ਸੱਲ ਵਿਛੋੜੇ ਦਾ ਜੇ ਝੱਲਿਆ ਜਾਣਾ ਨ੍ਹੀਂ,
ਤਾਂ ਪਹਿਲਾਂ ਹੀ ਵਿੱਛੜ ਜਾਈਏ, ਚੰਗਾ ਹੈ।
ਕੁਝ ਪਲ ਜਿਹੜੀ ਜੰਨਤ ਮਿਲ ਕੇ ਮਾਣੀ ਸੀ,
ਕਰ ਕੇ ਯਾਦ ਉਹੀ ਨਸ਼ਿਆਈਏ, ਚੰਗਾ ਹੈ।
ਡੂੰਘੇ ਇਸ਼ਕ-ਸਮੁੰਦਰ ਤਰਨੇ ਔਖੇ ਨੇ,
ਸਹਿਰਾ ਦੀ ਹੀ ਜੂਨ ਹੰਢਾਈਏ, ਚੰਗਾ ਹੈ।
ਆਉਣ ਪਰਿੰਦੇ ਜੇ ਤਾਂ ਪਾਣੀ ਰਖ ਦੇਈਏ,
ਚਿੜੀਆਂ ਤਾਈਂ ਚੋਗਾ ਪਾਈਏ, ਚੰਗਾ ਹੈ।
ਜੋ ਫੁਲ-ਬੂਟੇ ਲਾਏ ਅਪਣੇ ਘਰ ਆਪਾਂ,
ਵੇਖ ਕੇ ਉਹਨਾਂ ਨੂੰ ਮੁਸਕਾਈਏ, ਚੰਗਾ ਹੈ।
'ਢਿੱਲੋਂ', ਵੇਖੀ ਦੁਨੀਆ ਬਹੁਤ ਹੈ ਹੱਸ ਲਿਆ,
ਲੋਕਾਂ ਦਾ ਗ਼ਮ ਯਾਰ ਬਣਾਈਏ, ਚੰਗਾ ਹੈ।
ਗ਼ਜ਼ਲ-੨
ਗੋਸ਼ਟ ਅਪਣੇ ਸੰਗ ਰੋਜ਼ਾਨਾ, ਕਰਦੇ ਹੀ ਰਹਿ ਜਾਈਦਾ,
ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਕ ਬੇਚਿਹਰਾ ਭੀੜ ਹੈ ਜਿਸ ਤੋਂ, ਬਚਣ ਦਾ ਰਾਹ ਨਾ ਦਿਸਦਾ ਹੈ,
ਕਦੇ-ਕਦੇ ਤਾਹੀਂ ਇਸ ਭੀੜ ਦਾ, ਹਿੱਸਾ ਹੈ ਬਣ ਜਾਈਦਾ।
ਜਦ ਵੀ ਮਨ ਵਿਚ ਪੈਲਾਂ ਪਾਉਣ ਦੀ, ਤਾਂਘ ਉਭਰਦੀ ਲਗਦੀ ਹੈ,
ਕੰਧੋਲੀ 'ਤੇ ਮਿੱਟੀ ਦਾ ਹੈ, ਨਚਦਾ ਮੋਰ ਬਣਾਈਦਾ।
ਬੀਤੇ, ਵਿਸਰੇ ਚੇਤੇ ਕਰ ਕੇ, ਲਿਖਣੇ ਤੇ ਫਿਰ ਢਾਹ ਦੇਣੇ,
ਕਦੇ-ਕਦੇ ਹੈ ਮਨ ਅਪਣੇ ਨੂੰ, ਏਦਾਂ ਵੀ ਪਰਚਾਈਦਾ।
ਕੌਣ ਪਰਿੰਦਿਆਂ ਖ਼ਾਤਰ ਪਾਣੀ, ਹੁਣ ਛੱਤਾਂ 'ਤੇ ਰਖਦਾ ਹੈ,
ਰਬੜ ਦੇ ਰੁੱਖਾਂ ਨਾਲ ਹੈ ਹੁਣ ਤਾਂ, ਹਰ ਘਰ ਨਵਾਂ ਸਜਾਈਦਾ।
ਔੜਾਂ ਮਾਰੇ ਮੋਹ ਦੇ ਰਿਸ਼ਤੇ, ਜਦ ਵੀ ਚੇਤੇ ਆਉਂਦੇ ਨੇ,
ਬਰਸਾਤਾਂ ਦੇ ਮੌਸਮ ਵਿਚ ਹੈ, ਅੱਖੋਂ ਨੀਰ ਵਹਾਈਦਾ।
ਹਾਏ! ਗਰਮੀ, ਹਾਏ! ਸਰਦੀ, ਬਹੁੜੀ! ਬਰਖਾ, ਔੜ ਬੜੀ,
ਮਿਲੀਏ ਤਾਂ ਮੌਸਮ ਦਾ ਯਾਰੋ! ਹਾਲ ਹੈ ਇੰਜ ਸੁਣਾਈਦਾ।
ਕਿਸਦਾ ਜੀਅ ਕਰਦਾ ਹੈ ਜਾ ਕੇ, ਪਰਦੇਸਾਂ ਵਿਚ ਭਟਕਣ ਨੂੰ,
ਜੇਕਰ ਅਪਣੇ ਮੁਲਕ 'ਚ ਹੋਵੇ, ਸਾਧਨ ਕੋਈ ਕਮਾਈ ਦਾ!
ਚੀਂ-ਚੀਂ ਕਰਦੀਆਂ ਚਿੜੀਆਂ ਤੋਂ ਵਧ, ਕੌਣ ਕੋਈ ਦੱਸ ਸਕਦਾ ਹੈ,
ਆਲ੍ਹਣਿਆਂ ਦੇ ਬੋਟਾਂ ਨੂੰ, ਤੂਫ਼ਾਨੋਂ ਕਿੰਜ ਬਚਾਈਦਾ।
ਯਾਰਾਂ ਨਾਲ ਵਫ਼ਾ ਨਾ ਕਰਨਾ, ਕੁਝ ਹਦ ਤਕ ਮਜਬੂਰੀ ਹੈ,
ਬੇਮਤਲਬ ਹੀ ਨਹੀਂ ਹੈ 'ਢਿੱਲੋਂ', ਯਾਰਾਂ ਨੂੰ ਅਜ਼ਮਾਈਦਾ।
ਗ਼ਜ਼ਲ-੩
ਅਪਣੇ-ਆਪ ਨੂੰ ਟੀਸੀ ਉੱਤੇ, ਬਹੁਤਾ ਨਹੀਂ ਚੜ੍ਹਾਈਦਾ।
ਨਹੀਂ ਤਾਂ ਡਿੱਗਣ ਵੇਲੇ ਹੈ, ਕੀਚਰ-ਕੀਚਰ ਹੋ ਜਾਈਦਾ।
ਕੁਝ ਤੋਹਫ਼ੇ ਨਾ ਦੇਣ 'ਤੇ ਕੁਝ ਨੇ, ਮੋਹ ਦੇ ਰਿਸ਼ਤੇ ਤਿੜਕ ਗਏ,
ਇੰਜ ਵੀ ਮਨ 'ਤੇ ਸੇਕ ਹੰਢਾਇਆ, ਆਪਾਂ ਨੇ ਮਹਿੰਗਾਈ ਦਾ।
ਕਿਰਤੀ ਦੇ ਘਰ ਘੁੱਪ-ਹਨੇਰਾ, ਜਗਣ ਟਿਊਬਾਂ ਮੰਦਰ ਵਿਚ,
ਭੁੱਖਾ ਜਦੋਂ ਗੁਆਂਢੀ, ਰਾਸ਼ਨ ਲੰਗਰ ਵਿਚ ਕਿਉਂ ਪਾਈਦਾ?
ਅੱਗ ਬੁਝਾਵਣ ਵਾਲਿਆਂ ਦੇ ਵਿਚ, ਉਸਦਾ ਨਾਂ ਵੀ ਆ ਜਾਵੇ,
ਜਦੋਂ ਚਿੜੀ ਵੱਲੋਂ ਕੁਝ ਪਾਣੀ, ਬਲਦੇ ਰੁੱਖ 'ਤੇ ਪਾਈਦਾ।
ਹੋਣ ਵਿਆਹ ਦੇ ਮੰਡਪ ਵਿਚ ਉਹ ਜਾਂ ਮਿਰਤਕ ਦੀ ਦੇਹ ਉੱਤੇ,
ਫੁੱਲਾਂ ਕੋਲੋਂ ਹਾਸਾ ਅਪਣਾ ਛੁਪਿਆਂ ਨਹੀਂ ਛੁਪਾਈਦਾ।
ਜ਼ਖ਼ਮ ਦਾ ਦਾਰੂ ਕਰਨਾ ਹੋਵੇ, ਤਾਂ ਫਿਰ ਮਲ੍ਹਮ ਨੂੰ ਐ ਰਹਿਬਰ!
ਲਾ ਕੰਡੇ ਦੀ ਨੋਕ ਦੇ ਉੱਤੇ, ਜ਼ਖ਼ਮ 'ਤੇ ਨਹੀਂ ਲਗਾਈਦਾ।
ਪੜ੍ਹੇ ਨਾ ਢਾਈ ਪ੍ਰੇਮ ਦੇ ਅੱਖਰ, ਪੜ੍ਹ ਲਏ ਗ੍ਰੰਥ ਹਜ਼ਾਰਾਂ ਹੀ,
ਦੱਸ ਗਿਆਨੀ ਕੀ ਫ਼ਾਇਦਾ ਹੈ, ਏਹੋ ਜਿਹੀ ਪੜ੍ਹਾਈ ਦਾ?
ਮੇਰੇ ਆਲ੍ਹਣਿਆਂ ਦੇ ਬੋਟ ਵੀ, ਸੱਤ ਸਮੁੰਦਰ ਪਾਰ ਗਏ,
ਵੇਖੋ ਰਿਜ਼ਕ ਦੇ ਪਿੱਛੇ ਯਾਰੋ! ਤਨ ਨੂੰ ਕਿਵੇਂ ਭਜਾਈਦਾ।
ਉਸਨੇ ਕਿਹਾ, 'ਮੁਹੱਬਤ 'ਢਿੱਲੋਂ', ਫੁਲਾਂ ਵਰਗੀ ਹੁੰਦੀ ਹੈ,
ਤਾਹੀਂ ਜਿੱਥੇ ਫੁਲ ਵਿਕਦੇ ਨੇ, ਓਥੇ ਹੈ ਰੁਕ ਜਾਈਦਾ।

No comments:
Post a Comment