ਅਪਣੇ ਸੰਗ ਸੰਵਾਦ ----
ਗ਼ਜ਼ਲ-੧
ਅਪਣੇ ਸੰਗ ਸੰਵਾਦ ਰਚਾਈਏ, ਚੰਗਾ ਹੈ।
ਬਾਕੀ ਜਗ ਨੂੰ ਭੁੱਲ ਹੀ ਜਾਈਏ, ਚੰਗਾ ਹੈ।
ਆਵਾਰਗੀਆਂ ਕਦ ਤਕ ਸਾਥ ਨਿਭਾਉਣਗੀਆਂ,
ਚਲ ਹੁਣ ਘਰ ਵਾਪਸ ਮੁੜ ਜਾਈਏ, ਚੰਗਾ ਹੈ।
ਕਿਓਂ ਗਲਾਧੜੀਆਂ ਨੂੰ ਲਭਦੇ ਫਿਰਦੇ ਹਾਂ,
ਖ਼ੁਦ ਗੱਲਾਂ ਕਰ ਮਨ ਪਰਚਾਈਏ, ਚੰਗਾ ਹੈ।
ਸੱਲ ਵਿਛੋੜੇ ਦਾ ਜੇ ਝੱਲਿਆ ਜਾਣਾ ਨ੍ਹੀਂ,
ਤਾਂ ਪਹਿਲਾਂ ਹੀ ਵਿੱਛੜ ਜਾਈਏ, ਚੰਗਾ ਹੈ।
ਕੁਝ ਪਲ ਜਿਹੜੀ ਜੰਨਤ ਮਿਲ ਕੇ ਮਾਣੀ ਸੀ,
ਕਰ ਕੇ ਯਾਦ ਉਹੀ ਨਸ਼ਿਆਈਏ, ਚੰਗਾ ਹੈ।
ਡੂੰਘੇ ਇਸ਼ਕ-ਸਮੁੰਦਰ ਤਰਨੇ ਔਖੇ ਨੇ,
ਸਹਿਰਾ ਦੀ ਹੀ ਜੂਨ ਹੰਢਾਈਏ, ਚੰਗਾ ਹੈ।
ਆਉਣ ਪਰਿੰਦੇ ਜੇ ਤਾਂ ਪਾਣੀ ਰਖ ਦੇਈਏ,
ਚਿੜੀਆਂ ਤਾਈਂ ਚੋਗਾ ਪਾਈਏ, ਚੰਗਾ ਹੈ।
ਜੋ ਫੁਲ-ਬੂਟੇ ਲਾਏ ਅਪਣੇ ਘਰ ਆਪਾਂ,
ਵੇਖ ਕੇ ਉਹਨਾਂ ਨੂੰ ਮੁਸਕਾਈਏ, ਚੰਗਾ ਹੈ।
'ਢਿੱਲੋਂ', ਵੇਖੀ ਦੁਨੀਆ ਬਹੁਤ ਹੈ ਹੱਸ ਲਿਆ,
ਲੋਕਾਂ ਦਾ ਗ਼ਮ ਯਾਰ ਬਣਾਈਏ, ਚੰਗਾ ਹੈ।
ਗ਼ਜ਼ਲ-੨
ਗੋਸ਼ਟ ਅਪਣੇ ਸੰਗ ਰੋਜ਼ਾਨਾ, ਕਰਦੇ ਹੀ ਰਹਿ ਜਾਈਦਾ,
ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਕ ਬੇਚਿਹਰਾ ਭੀੜ ਹੈ ਜਿਸ ਤੋਂ, ਬਚਣ ਦਾ ਰਾਹ ਨਾ ਦਿਸਦਾ ਹੈ,
ਕਦੇ-ਕਦੇ ਤਾਹੀਂ ਇਸ ਭੀੜ ਦਾ, ਹਿੱਸਾ ਹੈ ਬਣ ਜਾਈਦਾ।
ਜਦ ਵੀ ਮਨ ਵਿਚ ਪੈਲਾਂ ਪਾਉਣ ਦੀ, ਤਾਂਘ ਉਭਰਦੀ ਲਗਦੀ ਹੈ,
ਕੰਧੋਲੀ 'ਤੇ ਮਿੱਟੀ ਦਾ ਹੈ, ਨਚਦਾ ਮੋਰ ਬਣਾਈਦਾ।
ਬੀਤੇ, ਵਿਸਰੇ ਚੇਤੇ ਕਰ ਕੇ, ਲਿਖਣੇ ਤੇ ਫਿਰ ਢਾਹ ਦੇਣੇ,
ਕਦੇ-ਕਦੇ ਹੈ ਮਨ ਅਪਣੇ ਨੂੰ, ਏਦਾਂ ਵੀ ਪਰਚਾਈਦਾ।
ਕੌਣ ਪਰਿੰਦਿਆਂ ਖ਼ਾਤਰ ਪਾਣੀ, ਹੁਣ ਛੱਤਾਂ 'ਤੇ ਰਖਦਾ ਹੈ,
ਰਬੜ ਦੇ ਰੁੱਖਾਂ ਨਾਲ ਹੈ ਹੁਣ ਤਾਂ, ਹਰ ਘਰ ਨਵਾਂ ਸਜਾਈਦਾ।
ਔੜਾਂ ਮਾਰੇ ਮੋਹ ਦੇ ਰਿਸ਼ਤੇ, ਜਦ ਵੀ ਚੇਤੇ ਆਉਂਦੇ ਨੇ,
ਬਰਸਾਤਾਂ ਦੇ ਮੌਸਮ ਵਿਚ ਹੈ, ਅੱਖੋਂ ਨੀਰ ਵਹਾਈਦਾ।
ਹਾਏ! ਗਰਮੀ, ਹਾਏ! ਸਰਦੀ, ਬਹੁੜੀ! ਬਰਖਾ, ਔੜ ਬੜੀ,
ਮਿਲੀਏ ਤਾਂ ਮੌਸਮ ਦਾ ਯਾਰੋ! ਹਾਲ ਹੈ ਇੰਜ ਸੁਣਾਈਦਾ।
ਕਿਸਦਾ ਜੀਅ ਕਰਦਾ ਹੈ ਜਾ ਕੇ, ਪਰਦੇਸਾਂ ਵਿਚ ਭਟਕਣ ਨੂੰ,
ਜੇਕਰ ਅਪਣੇ ਮੁਲਕ 'ਚ ਹੋਵੇ, ਸਾਧਨ ਕੋਈ ਕਮਾਈ ਦਾ!
ਚੀਂ-ਚੀਂ ਕਰਦੀਆਂ ਚਿੜੀਆਂ ਤੋਂ ਵਧ, ਕੌਣ ਕੋਈ ਦੱਸ ਸਕਦਾ ਹੈ,
ਆਲ੍ਹਣਿਆਂ ਦੇ ਬੋਟਾਂ ਨੂੰ, ਤੂਫ਼ਾਨੋਂ ਕਿੰਜ ਬਚਾਈਦਾ।
ਯਾਰਾਂ ਨਾਲ ਵਫ਼ਾ ਨਾ ਕਰਨਾ, ਕੁਝ ਹਦ ਤਕ ਮਜਬੂਰੀ ਹੈ,
ਬੇਮਤਲਬ ਹੀ ਨਹੀਂ ਹੈ 'ਢਿੱਲੋਂ', ਯਾਰਾਂ ਨੂੰ ਅਜ਼ਮਾਈਦਾ।
ਗ਼ਜ਼ਲ-੩
ਅਪਣੇ-ਆਪ ਨੂੰ ਟੀਸੀ ਉੱਤੇ, ਬਹੁਤਾ ਨਹੀਂ ਚੜ੍ਹਾਈਦਾ।
ਨਹੀਂ ਤਾਂ ਡਿੱਗਣ ਵੇਲੇ ਹੈ, ਕੀਚਰ-ਕੀਚਰ ਹੋ ਜਾਈਦਾ।
ਕੁਝ ਤੋਹਫ਼ੇ ਨਾ ਦੇਣ 'ਤੇ ਕੁਝ ਨੇ, ਮੋਹ ਦੇ ਰਿਸ਼ਤੇ ਤਿੜਕ ਗਏ,
ਇੰਜ ਵੀ ਮਨ 'ਤੇ ਸੇਕ ਹੰਢਾਇਆ, ਆਪਾਂ ਨੇ ਮਹਿੰਗਾਈ ਦਾ।
ਕਿਰਤੀ ਦੇ ਘਰ ਘੁੱਪ-ਹਨੇਰਾ, ਜਗਣ ਟਿਊਬਾਂ ਮੰਦਰ ਵਿਚ,
ਭੁੱਖਾ ਜਦੋਂ ਗੁਆਂਢੀ, ਰਾਸ਼ਨ ਲੰਗਰ ਵਿਚ ਕਿਉਂ ਪਾਈਦਾ?
ਅੱਗ ਬੁਝਾਵਣ ਵਾਲਿਆਂ ਦੇ ਵਿਚ, ਉਸਦਾ ਨਾਂ ਵੀ ਆ ਜਾਵੇ,
ਜਦੋਂ ਚਿੜੀ ਵੱਲੋਂ ਕੁਝ ਪਾਣੀ, ਬਲਦੇ ਰੁੱਖ 'ਤੇ ਪਾਈਦਾ।
ਹੋਣ ਵਿਆਹ ਦੇ ਮੰਡਪ ਵਿਚ ਉਹ ਜਾਂ ਮਿਰਤਕ ਦੀ ਦੇਹ ਉੱਤੇ,
ਫੁੱਲਾਂ ਕੋਲੋਂ ਹਾਸਾ ਅਪਣਾ ਛੁਪਿਆਂ ਨਹੀਂ ਛੁਪਾਈਦਾ।
ਜ਼ਖ਼ਮ ਦਾ ਦਾਰੂ ਕਰਨਾ ਹੋਵੇ, ਤਾਂ ਫਿਰ ਮਲ੍ਹਮ ਨੂੰ ਐ ਰਹਿਬਰ!
ਲਾ ਕੰਡੇ ਦੀ ਨੋਕ ਦੇ ਉੱਤੇ, ਜ਼ਖ਼ਮ 'ਤੇ ਨਹੀਂ ਲਗਾਈਦਾ।
ਪੜ੍ਹੇ ਨਾ ਢਾਈ ਪ੍ਰੇਮ ਦੇ ਅੱਖਰ, ਪੜ੍ਹ ਲਏ ਗ੍ਰੰਥ ਹਜ਼ਾਰਾਂ ਹੀ,
ਦੱਸ ਗਿਆਨੀ ਕੀ ਫ਼ਾਇਦਾ ਹੈ, ਏਹੋ ਜਿਹੀ ਪੜ੍ਹਾਈ ਦਾ?
ਮੇਰੇ ਆਲ੍ਹਣਿਆਂ ਦੇ ਬੋਟ ਵੀ, ਸੱਤ ਸਮੁੰਦਰ ਪਾਰ ਗਏ,
ਵੇਖੋ ਰਿਜ਼ਕ ਦੇ ਪਿੱਛੇ ਯਾਰੋ! ਤਨ ਨੂੰ ਕਿਵੇਂ ਭਜਾਈਦਾ।
ਉਸਨੇ ਕਿਹਾ, 'ਮੁਹੱਬਤ 'ਢਿੱਲੋਂ', ਫੁਲਾਂ ਵਰਗੀ ਹੁੰਦੀ ਹੈ,
ਤਾਹੀਂ ਜਿੱਥੇ ਫੁਲ ਵਿਕਦੇ ਨੇ, ਓਥੇ ਹੈ ਰੁਕ ਜਾਈਦਾ।
ਗ਼ਜ਼ਲ-੪
ਮਨ ਦੇ ਵਿਚ ਬਾਰੂਦੀ ਸੁਰੰਗਾਂ, ਤਾਈਂ ਨਹੀਂ ਵਿਛਾਈਦਾ,
ਭੈੜੇ ਸੰਸਕਾਰਾਂ ਤੋਂ ਖਹਿੜਾ, ਜਲਦ ਤੋਂ ਜਲਦ ਛੁਡਾਈਦਾ।
ਖ਼ੁਦਗਰਜ਼ੀ ਦੇ ਇਸ ਆਲਮ ਵਿਚ, ਗਿਣਵੇਂ ਮਿੱਤਰ ਰਹਿ ਗਏ ਨੇ,
ਉਹਨਾਂ 'ਚੋਂ ਵੀ ਨਹੀਂ ਹੈ ਮਿਥ ਕੇ, ਦੁਸ਼ਮਣ ਕਦੇ ਬਣਾਈਦਾ।
ਮੇਰੇ ਮਨ 'ਚੋਂ ਮੇਰੇ ਮਹਿਰਮ, ਭਾਵੇਂ ਹਿਜਰਤ ਕਰ ਗਏ ਨੇ,
ਯਾਦ ਉਨ੍ਹਾਂ ਦੀ ਅਜੇ ਹੈ ਜੀਕੂੰ, ਪੋਹ ਵਿਚ ਨਿੱਘ ਰਜਾਈ ਦਾ।
ਪਤਾ ਨਹੀਂ ਕਦ ਮਹਿਰਮ ਕੋਈ, ਆ ਕੇ ਜਿਊਂਦੀਆਂ ਕਰ ਦੇਵੇ,
ਮਰ-ਮੁਕ ਚੁਕੀਆਂ ਰੀਝਾਂ ਤਾਈਂ, ਜਲਦ ਨਹੀਂ ਦਫ਼ਨਾਈਦਾ।
ਲਫ਼ਜ਼ ਗ਼ੁਲਾਮ ਹੁੰਦੇ ਨੇ ਸਾਡੇ, ਲੇਕਿਨ ਬੋਲਣ ਤੋਂ ਪਹਿਲਾਂ,
ਮੂੰਹੋਂ ਕੱਢੋ ਤਾਂ ਉਹਨਾਂ ਦੇ, ਫੇਰ ਗ਼ੁਲਾਮ ਹੋ ਜਾਈਦਾ।
ਕਬਰਿਸਤਾਨ ਜਿਹੇ ਇਸ ਸ਼ਹਿਰ 'ਚ, ਲੋਕੀਂ ਸਾਹ ਤਾਂ ਲੈਂਦੇ ਨੇ,
ਜਿੰਦਾ ਨਜ਼ਰ ਨਾ ਆਵੇ ਕੋਈ, ਜਦ ਹੈ ਕਦੇ ਬੁਲਾਈਦਾ।
ਮੂੰਹੋਂ ਉਸਨੇ ਕਿਹਾ ਨ ਕੁਝ ਵੀ, ਐਪਰ ਮੈਨੂੰ ਸਭ ਸੁਣਿਆ,
ਅਲਵਿਦਾ ਆਖਣ ਦਾ ਵੀ ਸੀ, ਅੰਦਾਜ਼ ਅਜਬ ਹਰਜਾਈ ਦਾ।
ਕੋਮਲ ਪੱਤਿਆਂ ਦੀ ਸਰਸਰਾਹਟ, ਵਰਗਾ ਹੁੰਦਾ ਹੈ ਇਹ ਪਿਆਰ,
ਜਿਉਂ ਫੁੱਲ ਉੱਤੇ ਬੈਠੀ ਤਿਤਲੀ, ਤੱਕ ਕੇ ਹੈ ਮੁਸਕਾਈਦਾ।
ਜੋਬਨ ਰੁੱਤੇ ਮਾਣੀ ਹੋਈ, ਉਹ ਚਹਿਚਾਹਟ ਨਹੀਂ ਭੁਲਦੀ,
ਹੋਰ ਵੀ ਚੇਤੇ ਆਵੇ ਬੁਲਬੁਲ, ਜਿਉਂ-ਜਿਉਂ ਉਹਨੂੰ ਭੁਲਾਈਦਾ।
ਅਕਸਰ ਫੇਰ ਬਹਾਰਾਂ ਅੰਦਰਂ, ਮੈਂ ਹਰਿਆਈਆਂ ਤੱਕੀਆਂ ਨੇ,
ਪਤਝੜ ਵਿਚ ਸੁਕੀਆਂ ਵੇਲਾਂ ਨੂੰ, ਜਲਦੀ ਨਹੀਂ ਪੁਟਾਈਦਾ।
ਗ਼ਜ਼ਲ-੫
ਲਾਈਲੱਗਾਂ ਨਾਲ ਅਕਾਰਨ, ਨਹੀਂ ਸੰਵਾਦ ਰਚਾਈਦਾ,
ਜਦ ਵੀ ਵਿਹਲ ਮਿਲੇ ਤਾਂ ਅਪਣੇ, ਮਨ ਨੂੰ ਹੈ ਸਮਝਾਈਦਾ।
ਸਾਡੇ ਦਿਲ ਦੇ ਆਲ੍ਹਣਿਆਂ ਵਿਚ, ਐਸੇ ਬੋਟ ਵੀ ਆਏ ਸਨ,
ਉੱਡਣ ਦਾ ਵੱਲ ਸਿਖਦੇ ਹੀ ਜੋ, ਦੇ ਗਏ ਸੱਲ ਜੁਦਾਈ ਦਾ।
ਅਪਣੇ ਘਰ ਦੀ ਛੱਤ ਤੋਂ ਹੀ ਜਦ, ਚੰਨ ਸਿਤਾਰੇ ਦਿਸਦੇ ਨੇ,
ਕਿਸੇ ਦੀ ਪੌੜੀ ਚੜ੍ਹ ਕੇ ਐਵੇਂ, ਨਹੀਂ ਅਹਿਸਾਨ ਕਰਾਈਦਾ।
ਢਾਈ ਅੱਖਰ ਪ੍ਰੇਮ ਦੇ ਹੁੰਦੇ, ਢਾਈ ਹੁੰਦੇ ਘ੍ਰਿਣਾ ਦੇ,
ਇਕ ਨੂੰ ਪੜ੍ਹ ਕੇ ਖ਼ੁਸ਼ ਹੋਈਦਾ, ਇਕ ਪੜ੍ਹ ਕੇ ਪਛਤਾਈਦਾ।
ਕੁਝ ਲੋਕਾਂ ਸੰਗ 'ਕੱਠੇ ਰਹਿ ਕੇ, ਮਨ ਵਖਰਾ ਰਹਿ ਜਾਂਦਾ ਹੈ,
ਕੁਝ ਚਿਹਰਿਆਂ ਦੇ ਪਲ ਭਰ ਵਿਚ ਹੀ, ਅਪਣੇ ਹੈ ਹੋ ਜਾਈਦਾ।
ਉਮਰਾਂ ਦੇ ਅਣਚਾਹੇ ਸਾਥ ਦਾ, ਕੈਸਾ ਬੰਦੋਬਸਤ ਹੈ ਇਹ,
ਕਿੰਨੀ ਲੰਮੀ ਸਜ਼ਾ ਹੈ ਜਿਸ ਵਿਚ, ਗਲ ਪਿਆ ਢੋਲ ਵਜਾਈਦਾ।
ਪੈਸੇ ਤੇ ਸ਼ੁਹਰਤ ਦੀ ਹਵਸ ਦਾ, ਕੋਈ ਕਿਨਾਰਾ ਹੁੰਦਾ ਨਹੀਂ,
ਇਹਨਾਂ ਦਰਿਆਵਾਂ ਵਿਚ 'ਢਿੱਲੋਂ', ਆਖ਼ਰ ਹੈ ਡੁਬ ਜਾਈਦਾ।
ਗ਼ਜ਼ਲ-੬
ਕੂੜ ਅਮਾਵਸ ਦਾ ਨੇਰ੍ਹਾ ਹੈ, ਏਦਾਂ ਦੂਰ ਭਜਾਈਦਾ,
ਮਨ ਮਸਤਕ 'ਚ ਗਿਆਨ ਦਾ ਦੀਪਕ, ਹੈ ਉਸ ਵਕਤ ਜਗਾਈਦਾ।
ਆਪਸ ਦੇ ਵਿਚ ਵੇਖੋ ਪਾੜਾ, ਕਿੰਨਾ ਸਿੱਖ ਤੇ ਭਾਈ ਦਾ,
ਸਿੱਖ ਗਲ ਲੀਰਾਂ, ਭਾਈ ਵੱਲੋਂ, ਰੇਸ਼ਮ-ਪੱਟ ਹੰਢਾਈਦਾ।
ਸਾਡੇ ਦੁੱਖ ਗ਼ਰੀਬੀ ਖ਼ਾਤਰ, ਭਾਣਾ ਮੰਨਣ ਦਾ ਉਪਦੇਸ਼,
ਲਾਈਲੱਗ ਅਸੀਂ ਹਾਂ, ਬਾਬੇ, ਜੋ ਕਹਿੰਦੇ ਮੰਨ ਜਾਈਦਾ।
ਗੀਤਾ ਆਖੇ ਕਿਰਤ ਕਰੋ ਪਰ ਫਲ ਦੀ ਇੱਛਾ ਨਾ ਕਰਿਉ,
ਕਿਰਤ ਦੀ ਲੁੱਟ ਲਈ ਪੰਡਤਾਊ ਜਾਲ ਹੈ ਇੰਜ ਵਿਛਾਈਦਾ।
ਖੀਰ ਦੇ ਮਗਰੋਂ ਦੰਦ-ਘਸਾਈ, ਦੇਣੀ ਪੈਂਦੀ ਹੈ ਸਾਨੂੰ,
ਪੰਡਿਤ ਜੀ ਦੇ ਘਰ ਹੈ ਗੱਟਾ, ਦਾਣਿਆਂ ਦਾ ਪਹੁੰਚਾਈਦਾ।
ਕਹਿੰਦੇ ਨੇ ਇਹ ਸਾਰੀ ਦੁਨੀਆ, ਇੱਕੋ ਨੂਰ ਤੋਂ ਉਪਜੀ ਹੈ,
ਅਪਣੀ ਜਾਤ ਦਾ ਪੂਜਾ-ਘਰ ਕਿਉਂ, ਵੱਖੋ-ਵੱਖ ਬਣਾਈਦਾ?
ਵੱਖੋ-ਵੱਖ ਨੇ ਡੇਰੇ ਮੰਦਰ, ਗੁਰਦੁਆਰੇ ਤੇ ਲੰਗਰ ਵੀ,
ਦਲਿਤ ਅਛੂਤਾਂ ਨੂੰ ਕਿਉਂ ਵੱਖਰੀ ਪੰਗਤ ਵਿੱਚ ਬਿਠਾਈਦਾ?
ਪਾਠ ਕਰਨ ਤੋਂ ਪਹਿਲਾ ਭਾਈ, ਪੰਡਿਤ ਫਲ ਮੰਗ ਲੈਂਦੇ ਨੇ,
'ਲਓ ਬਾਬਾ ਜੀ, ਲਓ ਸੁਆਮੀ ਜੀ, ਕਹਿ ਕੇ ਤਦੇ ਫੜਾਈਦਾ।
ਹੱਡ ਭੰਨਵੀਂ ਮਿਹਨਤ ਕਰ ਕੇ, ਰੁੱਖੀ-ਮਿੱਸੀ ਖਾਂਦੇ ਹਾਂ,
ਵਿਹਲੜ ਚਿੱਟ-ਕੱਪੜੀਏ ਕੋਲੋਂ, ਮੰਗ ਕੇ ਨਹੀਂ ਹੈ ਖਾਈਦਾ।
ਜਾਤ-ਪਾਤ ਤੇ ਛੂਤ-ਛਾਤ ਹੈ, ਵਸ ਗਈ ਸਾਡੇ ਹੱਡਾਂ ਵਿਚ,
ਓਦਾਂ 'ਢਿੱਲੋਂ' ਨਾਨਕ ਦੇ ਹੈ, ਸੱਚੇ ਸਿੱਖ ਕਹਾਈਦਾ।
ਗ਼ਜ਼ਲ-੭
ਯਾਰ! ਮੁਹੱਬਤ ਦੇ ਅਸ਼ਕਾਂ ਨੂੰ, ਏਦਾਂ ਨਹੀਂ ਵਹਾਈਦਾ,
ਬਹੁਤ ਕੀਮਤੀ ਨੇ ਇਹਨਾਂ ਨੂੰ, ਅੰਦਰ ਹੈ ਪੀ ਜਾਈਦਾ।
ਬਸ ਕਰ ਜਾ ਹੁਣ ਹੋਰ ਨਾ ਦੇ ਤੂੰ, ਮੈਨੂੰ ਜ਼ਖ਼ਮ ਜੁਦਾਈ ਦਾ,
ਇਹ ਬਿਰਹਾ ਦਾ ਸੱਲ ਨਹੀਂ ਹੈ, ਮੈਥੋਂ ਹੋਰ ਹੰਢਾਈਦਾ।
ਤੇਰੀ ਬੇਰੁਖ਼ੀ ਤਾਂ ਜੀਵਨ ਵਿਚ, ਜ਼ਹਿਰਾਂ ਹੀ ਭਰ ਦਿੰਦੀ ਹੈ,
ਤੇਰੀ ਜ਼ਰਾ ਕੁ ਅਪਣੱਤ ਵਿਚ ਹੈ, ਯਾਰਾ! ਅੰਮ੍ਰਿਤ ਪਾਈਦਾ।
ਜੀਵਨ ਅੰਦਰ ਕਿੰਨੀ ਵਾਰੀ, ਇੰਜ ਹਾਦਸਾ ਹੋ ਜਾਂਦਾ ਹੈ,
ਬਾਗ਼ ਉਖਾੜ ਕੇ ਧਰਤੀ ਉੱਤੋਂ, ਮਨ ਅੰਦਰ ਹੈ ਲਾਈਦਾ।
ਫੁੱਲਾਂ ਵਰਗੇ ਹੀ ਹੁੰਦੇ ਨੇ ਸਜਣਾ! ਜ਼ਖ਼ਮ ਜੁਦਾਈ ਦੇ,
ਗੀਤ ਗ਼ਮਾਂ ਦੇ ਲਿਖ-ਲਿਖ ਕੇ ਹੈ, ਇਹਨਾਂ ਨੂੰ ਸਹਿਲਾਈਦਾ।
ਸੁਣੀ-ਸੁਣਾਈ ਗੱਲ ਦੇ ਅੰਦਰ, ਐਵੇਂ ਨਾ ਤੂੰ ਆਇਆ ਕਰ,
ਲੋਕ ਨੇ ਸਦਾ ਬਣਾਉਂਦੇ ਰਹਿੰਦੇ, ਪਰਬਤ 'ਢਿੱਲੋਂ' ਰਾਈ ਦਾ।
ਗ਼ਜ਼ਲ-੮-
ਏਥੇ ਜੀਵਨ ਦਾ ਨਾ ਕੋਈ ਭਾਅ ਲਗਦਾ ਹੈ,
ਲੈ ਜਾਂਦਾ ਹੈ ਉਹੀਓ ਜਿਸਦਾ ਦਾਅ ਲਗਦਾ ਹੈ।
ਨਸ਼ਤਰ ਜਿਨ੍ਹੇ ਚੁਭੋਇਆ ਹੈ ਉਹ ਕੀ ਇਹ ਜਾਣੇ,
ਪੀੜ ਤਾਂ ਓਹੀ ਜਾਣੇ ਜਿਸਦੇ ਘਾਅ ਲਗਦਾ ਹੈ।
ਤੇਰਾ ਹਾਲ ਦਸੰਬਰ ਵਿਚ ਹੀ ਪੁੱਛੂੰਗਾ ਮੈਂ,
ਤੈਨੂੰ ਸਾਲ ਨਵੇਂ ਦਾ ਹਾਲੇ ਚਾਅ ਲਗਦਾ ਹੈ।
ਕਿੰਨਾ ਮੋਹ-ਖ਼ੋਰਾ ਹੈ ਉਸਦੀ ਯਾਦ ਦਾ ਪੰਛੀ,
ਝਟ ਪਾਉਂਦਾ ਗਲਵਕੜੀ ਸੀਨੇ ਧਾਅ ਲਗਦਾ ਹੈ।
ਸਾਨੂੰ ਕਿੱਦਾਂ ਦੇ ਇਹ ਰੋਗ ਅਵੱਲੇ ਲੱਗੇ,
ਧੁੱਪੇ ਲੱਗੇ ਥਾਂ ਤੇ ਛਾਵੇਂ ਤਾਅ ਲਗਦਾ ਹੈ।
ਤੇਰੇ ਬਿਨਾਂ ਵੀ ਜੀਂਦੇ ਹਾਂ ਮਰ ਤਾਂ ਨਹੀਂ ਚੱਲੇ,
ਐਪਰ ਸਾਡੇ ਜੀਵਨ ਵਿੱਚ ਖ਼ਲਾਅ ਲਗਦਾ ਹੈ।
ਤਿਨਕਾ ਹਾਂ 'ਢਿੱਲੋਂ' ਮੇਰੀ ਹੈ ਕੀ ਅਹਿਮੀਅਤ,
ਮੇਰੇ ਸਹਾਰੇ ਡੁਬਦਾ ਪਾਰ ਵੀ ਆ ਲਗਦਾ ਹੈ।
ਗ਼ਜ਼ਲ-੯-
ਜਿਸਨੂੰ ਕਹਿੰਦੇ ਸਾਂ 'ਉਹ ਅਪਣਾ ਸਾਹ ਲਗਦਾ ਹੈ'।
ਹੁਣ ਤਾਂ ਉਸਦਾ ਜ਼ਿਕਰ ਵੀ ਨਿਰਾ ਗੁਨਾਹ ਲਗਦਾ ਹੈ।
ਮਿਹਨਤਕਸ਼ਾਂ ਦੀ ਕਿਰਤ ਨੇ ਸੀ ਜੀਹਨਾਂ ਨੂੰ ਤਾਉਣਾ,
ਉਹਨਾਂ ਹੀ ਚੁੱਲ੍ਹਿਆਂ ਵਿਚ ਉਗਿਆ ਘਾਹ ਲਗਦਾ ਹੈ।
ਅਜਬ ਜਿਹਾ ਰਿਸ਼ਤਾ ਹੈ ਜਿਸ ਬਾਰੇ ਮੈਂ ਸੋਚਾਂ,
ਅਹੁ ਲਗਦਾ ਹੈ ਮੇਰਾ ਜਾਂ ਫਿਰ ਆਹ ਲਗਦਾ ਹੈ।
ਅੱਖਾਂ ਫੇਰ ਗਈ ਉਹ ਵਫ਼ਾ ਦੀ ਮੂਰਤ ਵਰਗੀ,
ਉਸਨੂੰ ਵੀ ਗ਼ੈਰਾਂ ਦਾ ਲਗਿਆ ਪਾਹ ਲਗਦਾ ਹੈ।
ਦਰਿਆ ਦੇ ਕੰਢੇ ਨਾ ਮਿਲਦੇ, ਸਾਥ ਨੇ ਫਿਰ ਵੀ,
ਏਦਾਂ ਹੀ ਅਪਣਾ ਹੁੰਦਾ ਨਿਰਬਾਹ ਲਗਦਾ ਹੈ।
ਮੰਜ਼ਿਲ ਸੋਹਣੀ ਹੋਵੇ ਤਾਂ ਤੁਰ ਪਉ ਬਿਨ ਪੁਛਿਆਂ,
ਭਾਵੇਂ ਉਸਦਾ ਕਿੰਨਾ ਔਖਾ ਰਾਹ ਲਗਦਾ ਹੈ।
ਇਕ ਤਾਂ ਸਾਡੇ ਇਸ਼ਕ ਦੀ ਕਿਸ਼ਤੀ ਹੈ ਹੀ ਜਰਜਰ,
ਤੇ ਦੂਜਾ ਇਸਦਾ ਬੇਦਰਦ ਮਲਾਹ ਲਗਦਾ ਹੈ।
ਆਖ ਅਲਵਿਦਾ 'ਢਿੱਲੋਂ', ਤੂੰ ਇਸ ਉਦਰੇਵੇਂ ਨੂੰ,
ਜੋ ਤੇਰੇ ਘਰ ਆਇਆ ਖ਼ਾਹ-ਮਖ਼ਾਹ ਲਗਦਾ ਹੈ।
ਗ਼ਜ਼ਲ-੧੦
ਹੱਥ ਜੋੜ ਕੇ ਸ਼ਰਧਾ ਦੇ ਫੁਲ, ਭੇਟ ਕਰਾਂਗੇ,
ਅਪਣੇ ਬੀਤੇ ਰਿਸ਼ਤਿਆਂ ਨੂੰ ਜਦ ਹੇਟ ਕਰਾਂਗੇ।
ਜਿਸਦੇ ਵਿੱਚ ਨਾ ਹੋਵੇ ਕੋਈ, ਪਿਆਰ-ਮੁਲੰਮਾ,
ਏਦਾਂ ਦੀ ਨਫ਼ਰਤ ਆਪਾਂ, ਕ੍ਰੀਏਟ ਕਰਾਂਗੇ।
ਹੋਂਦ ਦੇ ਬੀ 'ਚੋਂ ਸੱਚ ਦਾ ਰੁੱਖ ਉਗਾਵਣ ਖ਼ਾਤਰ,
ਅਪਣੀ ਹਸਤੀ ਤਕ ਨੂੰ ਮਲੀਆਮੇਟ ਕਰਾਂਗੇ।
ਜਿੰਨਾ ਚਿਰ ਤਕ ਤੂੰ ਤੇ ਮੈਂ ਇਕਸੁਰ ਨਾ ਹੋਏ,
ਓਨਾ ਚਿਰ ਇਹ ਜਸ਼ਨ ਵੀ ਆਪਾਂ, ਲੇਟ ਕਰਾਂਗੇ।
ਬਣੂੰ ਕੁੜੱਤਣ ਜਦੋਂ ਮੀਸਣਾ, ਹਾਸਾ ਤੇਰਾ,
ਓਦੋਂ ਤਕ ਐ ਦੋਸਤ! ਅਸੀਂ ਵੀ, ਵੇਟ ਕਰਾਂਗੇ।
ਦੁਨੀਆ ਦੀ ਮੰਡੀ ਵਿਚ ਖ਼ੁਦ ਨੂੰ ਵੇਚਣ ਖ਼ਾਤਰ,
'ਢਿੱਲੋਂ', ਜਿੰਨਾ ਹੋਇਆ ਵਾਜਬ ਰੇਟ ਕਰਾਂਗੇ।
Converted from GurbaniLipi to Unicodeਗ਼ਜ਼ਲ-੧