ਗ਼ਜ਼ਲ---ਅਮਰਜੀਤ ਢਿੱਲੋਂ--11-8-12
ਵਸਦੇ ਨੇ ਲੋਕੀ ਚੁਫੇਰੇ ਬੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਦੋਸਤ ਤੇ ਸਾਥੀ ਨੇ ਮੇਰੇ ਬੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਸਵਾਰਥ ਸਵਾਰਥ ਹੀ ਲੋਚਦੇ ਨੇ , ਆਪਣੇ ਹੀ ਬਾਰੇ 'ਚ ਸਭ ਸੋਚਦੇ ਨੇ
ਸਭ ਨੇ ਬਣਾਏ ਨੇ ਆਪਣੇ ਧੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਸੁੱਕੇ ਫੂਸ ਉਤੇ ਨੇ ਅੰਗਿਆਰ ਧਰਦੇ, ਹਾਲ ਕਾਹਦਾ ਪੁਛਦੇ ਮਖੌਲਾਂ ਨੇ ਕਰਦੇ
Ñਲੰਘ ਜਾਂਦੇ ਕੋਲੋਂ ਦੀ ਘੋੜੇ ਚੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਪਹਾੜਾਂ 'ਤੇ ਜਾਕੇ ਛੁੱਟੀਆਂ ਮਨਾਈਆਂ , ਫੁੱਲਾਂ ਲੱਦੀਆਂ ਵਾਦੀਆਂ ਗਾਹੀਆਂ
ਦੇਖੇ ਨੇ ਅੰਬਰ ਵੀ ਮੋਤੀਆਂ ਜੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਮੁੱਦਤਾਂ ਹੈ ਬੋਝ ਰਿਸ਼ਤਿਆਂ ਦਾ ਢੋਇਆ,ਆਪਣਾ ਵੀ ਆਪਣਾ ਨਾ ਹੋਇਆ
ਆਪਣਿਆਂ ਖਾਤਿਰ ਅਕਸਰ ਲੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਦੋਸਤੀਆਂ ਵੀ ਹੁਣ ਹਨ ਦੁਕਾਨਦਾਰੀ,ਅੰਨ•ੀ ਹਵਸ ਦੇ ਹਨ ਸਾਰੇ ਪੁਜਾਰੀ
ਉਂਜ ਕਾਲਜਾਂ ਵਿਚ ਬਹੁਤੇ ਪੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਸਾਰੇ ਹੀ ਧਰਮਾਂ ਨੇ ਨਫ਼ਰਤ ਫੈਲਾਈ , ਕੋਈ ਪ੍ਰੇਮ ਦੇ ਦੱਸੇ ਅੱਖਰ ਨਾ ਢਾਈ
ਭਾਵੇਂ ਭਰੇ ਪਏ ਘਿਓ ਦੇ ਘੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
ਗ਼ਰਜ਼ ਦਾ ਹਨੇਰਾ ਹੈ ਮੋਹ ਦੀ ਕਮੀ ਹੈ,ਢਿੱਲੋਂ ਜੀ ਮੁਹੱਬਤ ਵੀ ਤਾਂ ਲਾਜ਼ਮੀ ਹੈ
ਉਂਜ ਚਮਕਦੇ ਬਹੁਤ ਜੁਗਨੂੰ ਫੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
.
*ਗਿੱਦੜ ਦੀ ਕਾਹਲ ਨਾਲ ਕਚਰਾ( ਖਰਬੂਜਾ) ਨਹੀਂ ਪਕਦਾ----
ਕਚਰਾ ਆਪਣੀ ਆਈ ਤੇ ਪਕਦਾ ਹੈ ਗਿੱਦੜ ਭਾਵੇਂ ਕਰੀ ਕਿੰਨੀ ਕਾਹਲ ਜਾਵੇ।
'ਕਠੀ ਕਰੀ ਜਾਂਦੇ ਸਾਰੇ ਸਾਧ ਮਾਇਆ ਨਾਲੇ ਆਖਦੇ ਮਾਇਆ ਨਾ ਨਾਲ ਜਾਵੇ।
ਜਦ ਵੀ ਮੈਨੂੰ ਉਦਾਸੀ ਆ ਘੇਰਦੀ ਹੈ ਉਦੋਂ ਬਸ ਤੇਰਾ ਹੀ ਆ ਖਿਆਲ ਜਾਵੇ।
ਉਹ ਆਦਮੀ ਤਾਂ ਕਦੇ ਵੀ ਨਹੀਂ ਮਰਦਾ ਜਿਉਂਦੇ ਜੀਅ ਜੋ ਸੁਰਤ ਸੰਭਾਲ ਜਾਵੇ।.
*ਕੋਈ ਮੰਜ਼ਿਰ ਹੋ ਯੇਹ ਖ਼ੁਸ਼ਰੰਗ ਪਹਿਲੂ ਢੂੰਢ ਲੇਤੀ ਹੈ। ਮੁਹੱਬਤ ਤੋ ਪਸੀਨੇ ਮੇਂ ਭੀ ਖੁਸ਼ਬੂ ਢੂੰਢ ਲੇਤੀ ਹੈ। -
- ਇਸ ਕੇ ਮੰਜ਼ਿਰ ( ਦ੍ਰਿਸ਼ ) ਪੇ ਮਿਟ ਜਾ ਇਸ ਕਾ ਪਸਮੰਜ਼ਿਰ( ਬੈਕ ਗਰਾਉਂਡ) ਨਾ ਦੇਖ ਜ਼ਿੰਦਗੀ ਇਕ ਖੋਲ ਹੈ ਇਸ ਖੋਲ ਕੇ ਅੰਦਰ ਨਾ ਦੇਖ।
--ਖੁੱਲ•ੀ ਆਖੋਂ ਕੇ ਸਪਨੇ ਛਲਛਲਾਕਰ ਨਾ ਗਿਰ ਨਾ ਜਾਏਂ ਤੂ ਸਪਨੋਂ ਕੀ ਹਿਫ਼ਾਜ਼ਤ ਕੇ ਲੀਏ ਕੁਛ ਦੇਰ ਤੋ ਸੋ ਲੇ। ‘’— ਇਸ ਤਰਹ ਗਿਰਨੇ ਨਾ ਦੋ ਯਾਦੋਂ ਕੀ ਸ਼ਬਨਮ ਦੇਰ ਤਕ ਯੇਹ ਖ਼ੁਨਕ( ਸ਼ੀਤਲ) ਸਾਇਆ ਭੀ ਕੌਈ ਦਿਲਜਲ ਲੇ ਜਾਏਗਾ।Í-
*ਬਿਜਲੀ ਨੇ ਸੁਕਣੇ ਪਾ ਦਿਤੇ , ਕੁਝ ਗਰਮੀ ਨੇ ਬੌਂਂਦਲਾ ਦਿਤੇ , ਮੀਂਹ ਦਾ ਕਾਲ ਹੋ ਗਿਆ---
ਸਚੀਂ ਨੀ ਜੱਟਾਂ ਦਾ ਬੁਰਾ ਹਾਲ ਹੋ ਗਿਆ।
ਖੱਖ ਜਿਹੀ ਅਸਮਾਨੀ ਚੜ੍ਹ ਗਈ ਏ, ਘੱਟ ਵੋਲਵ ਮੌਟਰ ਸੜ ਗਈ ਏ।
ਹਰਾ ਚਾਰਾ ਵੀ ਸੁੱਕ ਗਿਆ , ਪਸ਼ੂਆਂ ਹੇਠੋਂ ਦੁੱਧ ਮੁੱਕ ਗਿਆ---ਧਰਤੀ ਦਾ ਰੰਗ ਲਾਲ ਹੋ ਗਿਆ
ਸੱਚੀਂ ਨੀ ਜੱਟਾਂ ਦਾ ਬੁਰਾ ਹਾਲ ਹੋ ਗਿਆ।
ਚਿਹਰੇ ਲਗਦੇ ਸੀ ਦਗਦੇ ਨੀ, ਮੂੰਹ ਨਿੱਕੇ ਨਿੱਕੇ ਲੱਗਦੇ ਨੀ
ਖੇਤਾਂ ਵਿਚ ਸੁੰਕ ਗਏ ਝੋਨੇ ਨੀ , ਕਿਥੋਂ ਚੂਪਣਗੇ ਪੋਨੇ ਨੀ---ਜੱਟ ਸ਼ਾਹੂਕਾਰ ਸੀ ਕੰਗਾਲ ਹੋ ਗਿਆ । ਸਚੀਂ ਨੀ ----
ਕੁਦਰਤ ਕੀ ਕਹਿਰ ਕਮਾ ਦਿਤਾ, ਹੈ ਪੁੱਠਾ ਗੇੜ ਚਲਾ ਦਿਤਾ----ਖੂਹ ਰੁੱਸ ਕੇ ਨੇ ਹੋ ਅੱਡ ਗਏ , ਨਲਕੇ ਵੀ ਪਾਣੀ ਛੱਡ ਗਏ---ਪੂਰਾ ਸਾਲ ਹੋ ਗਿਆ --ਸਚੀਂ ਨੀ ਲੋਕਾਂ ਦਾ ਬੁਰਾ ਹਾਲ ਹੋ ਗਿਆ।
ਨਰਮੇ ਵਾਲੇ ਤਾਂ ਚੰਗੇ ਨੇ, ਝੋਨੇ ਦੇ ਡਾਹਢੇ ਪੰਗੇ ਨੇ
ਸਬਜੀ ਵੀ ਸਾਰੀ ਸੁੱਕ ਗਈ ,ਹੈ ਕੁਦਰਤ ਡੰਡਾ ਡੁੱਕ ਗਈ---ਗੋਲ ਮਾਲ ਹੋ ਗਿਆ , ਸਚੀਂ ਨੀ ਲੋਕਾਂ ਦਾ ਬੁਰਾ ਹਾਲ ਹੋ ਗਿਆ।\
ਆ ਸਬਰ ਸਬੂਰੀ ਸਿੱਖ ਲਈਏ, ਕਰਨੀ ਮਜ਼ਦੂਰੀ ਸਿੱਖ ਲਈਏ,ਕੁਦਰਤ ਦੇ ਨਾਲ ਜੋ ਪਾ ਲਈ ਹੈ ਉਹ ਛੱਡਣੀ ਦੂਰੀ ਸਿੱਖ ਲਈਏ।
ਢਿੱਲੋਂ ਕਹਾਂਗੇ ਫੇਰ ਇਹ ਕਮਾਲ ਹੋ ਗਿਆ। ਅੱਜ ਭਾਵੇਂ ਸਾਡਾ ਬੁਰਾ ਹਾਲ ਹੋ ਗਿਆ।.amarjeet dhillon 2-8-12
*ਗ਼ਜ਼ਲ - ਅਮਰਜੀਤ ਢਿੱਲੋਂ
ਦਾਰੂ ਹੁੰਦਿਆਂ ਘਰ ਵਿਚ ਰਹਿ ਕੇ ਮੈਂ ਬੀਮਾਰ ਤੇ ਬੇਘਰ ਯਾਰੋ। ਕਿਹੋ ਜਿਹਾ ਮੈਂ ਘਰ ਵਾਲਾ ਹਾਂ ਕਿਹੋ ਜਿਹਾ ਚਾਰਾਗਰ ਯਾਰੌ।
ਮੇਰੇ ਦਿਲ ਦੇ ਮਾਰੂਥਲ ਤੋਂ ਵੀ ਮੌਨਸੂਨ ਗੁਜਰੀ ਤਾਂ ਸੀ ਪਰ ਅੱਜਕੱਲ੍ਹ ਜਾ ਕੇ ਵਰ੍ਹਦੀ ਹੈ ਉਹ ਦਰਿਆਵਾਂ ਦੇ ਉਪਰ ਯਾਰੋ।
ਦੁਨੀਆਂ ਦੇ ਹਰ ਮੋੜ ,ਚੌਂਕ ਉਤੇ ਗੋਰੇ ਰੰਗ ਦੀ ਕਾਲਖ ਵਿਕਦੀ ਮੋਮਬਤੀਆਂ ਵੰਡ ਰਹੇ ਨੇ ਅੰਨ੍ਹਿਆਂ ਤਾਈਂ ਰਹਿਬਰ ਯਾਰੋ।
ਦਰਿਆ ਵਾਂਗੂ ਫੈਲ ਕੇ ਫਿਰ ਬਿੰਦੂ ਦੇ ਵਿਚ ਸਿਮਟ ਗਏ ਹਾਂ ਸਾਡੀ ਹਾਲਤ 'ਤੇ ਵੀ ਕਦੇ ਤਾਂ ਰੋਇਆ ਹੋਇਗਾ ਅੰਬਰ ਯਾਰੇ।
ਅੰਧੀ ਰਯਤ ਗਿਆਨ ਵਿਹੂਣੀ ਤੂੜੀ ਭਰੀ ਹੈ ਮੁਰਦਾਰਾਂ ਵਿਚ ਲੋਕਾਂ ਦੇ ਲਈ ਨੇ ਭੈਂਸ ਬਰਾਬਰ ਹੋ ਗਏ ਸਾਰੇ ਅੱਖਰ ਯਾਰੋ।
ਭੂਰੀਆਂ ਕਾਲੀਆਂ ਅੱਖੀਆਂ ਵਿਚ ਸੀ ਆਪਣਾ ਆਪ ਗੁਆ ਕੀ ਬੈਠੇ ਲੋਕਾਂ ਸਾਨੂੰ ਕਾਫ਼ਰ ਕਹਿ ਕੇ ਰੱਜ ਕੇ ਮਾਰੇ ਪੱਥਰ ਯਾਰੇ।
ਕੁਝ ਰਿਸ਼ਤਿਆਂ ਦੀ ਮੌਤ 'ਤੇ ਅਸੀਂ ਨਾ ਰੋਏ ਫਿਰ ਵੀ ਚੁਪ ਚੁਪੀਤੇ ਸਾਡੇਮਨ ਦੇ ਵਿਹੜੇ ਅੰਦਰ ਵਿਛ ਗਏ ਆਪੇ ਸੱਥਰ ਯਾਰੋ
ਢਿੱਲੋਂ ਖ਼ੁਦ ਹੀ ਦੁੱਖ ਉਠਾਇਆ ਝੂਠੀਆਂ ਆਸਾਂ ਤਾਈ ਜਗਾਕੇ ਸੰਜਮ, ਸਬਰ ,ਖ਼ਾਮੋਸ਼ੀ ਨਾਲੋਂ ਕੁਝ ਵੀ ਨਹੀਂ ਬਿਹਤਰ ਯਾਰੋ.
*ਸੀਨਾ ਤਪਦਾ ਜੇਠ ਦੀ ਧੁੱਪ ਵਾਂਗੂ ਲੰਘ ਚੱਲਿਆ ਸਾਉਣ ਪਰਦੇਸੀਆ ਵੇ।
ਮੌਨਸੂਨ ਵੀ ਰੁੱਸ ਗਈ ਨਾਲ ਸਾਡੇ ਬੁੱਲੇ ਅੱਗ ਦੇ ਆਉਣ ਪਰਦੇਸੀਆ ਵੇ।
ਬਿਜਲੀ ਕੱਟਾਂ ਨੇ ਕੱਢ ਲਈ ਜਾਨ ਸਾਡੀ ਸੁਣੇ ਦੁਖੜੇ ਕੌਣ ਪਰਦੇਸੀਆ ਵੇ।
ਸਾਡੇ ਘੱਗਰੇ ਹੀ ਹੋ ੈਨੈ ਗਏ ਬੋਦੇ ਹੁਣ ਕਿਥੋਂ ਭਿਜੂਗੀ ਲੌਣ ਪਰਦੇਸੀਆ ਵੇ।
ਸਾਨੂੰ ਦੇਖ ਕੇ ਰੋਂਦੀ ਸਾਡੀ ਮੰਦਹਾਲੀ ਟੁੱਟੀ ਮੰਜੀ ਤੇ ਦੌਣ ਪਰਦੇਸੀਆ ਵੇ।
ਸੀਤਾ ਹਰਣ ਹੁੰਦਾ ਹੈ ਰੋਜ ਜ਼ਿੰਦਗੀ ਦਾ ਥਾਂ ਥਾਂ ਬੈਠੇ ਨੇ ਰੌਣ ਪਰਦੇਸੀਆ ਵੇ।.
*ਕਿਥੇ ਗਏ ਲਲਾਰੀਆ ਰੰਗ ਤੇਰੇ ਐਵੇਂ ਲੋਕ ਦਿਖਾਵੇ ਲਈ ਮੱਟ ਚੜ੍ਹਿਆ।
ਹਵਾ ਵਗੇ ਨਾ ਬਿਜਲੀ ਹੈ ਬੰਦ ਹੋਈ ਗਰਮੀ ਨਾਲ ਹੈ ਬੜਾ ਸੰਘੱਟ ਚੜ੍ਹਿਆ।
ਮੀਂਹ ਪਿਆ ਨਹੀਂ ਨਹਿਰ ਵੀ ਹੈ ਖਾਲੀ ਬੜਾ ਸੂਲੀ ਉਤੇ ਯਾਰੋ ਜੱਟ ਚੜ੍ਹਿਆ।
ਹਾਕਿਮ ਬੈਠੇ ਏਅਰ ਕੰਡੀਸ਼ਨਡਾਂ 'ਚ ਸਾਡੀ ਜਾਨ ਦੀ ਸ਼ੀਸ਼ੀ 'ਤੇ ਡੱਟ ਚੜ੍ਹਿਆ।
ਇਹ ਬਾਣੀਆ ਪਹਿਲਾਂ ਵੀ ਦੇਖਿਆ ਸੀ ਖਾਕੇ ਸੌਂਹ ਜੋ ਗੁਰੂ ਦੀ ਹੱਟ ਚੜ੍ਹਿਆ।.
----------------------------------------------
*ਨਾ ਜੀਅ ਭਰ ਕੇ ਦੇਖਾ ਨਾ ਕੁਛ ਬਾਤ ਕੀ । ਬੜੀ ਆਰਜ਼ੂ ਥੀ ਮਲਾਕਾਤ ਕੀ ।
ਸਿਤਾਰੋਂ ਕੋ ਸ਼ਾਇਦ ਖ਼ਬਰ ਹੀ ਨਹੀਂ ਮੁਸਾਫਿਰ ਨੇ ਜਾਨੇ ਕਹਾਂ ਰਾਤ ਕੀ।
ਉਜਾਲੋਂ ਕੀ ਪਰੀਆਂ ਨਹਾਨੇ ਲਗੀ ਨਦੀ ਗੁਨਾਨੇ ਖਿਆਲਾਤ ਕੀ।
ਮੈਂ ਚੁਪ ਥਾ ਚਲਤੀ ਹਵਾ ਥਮ ਗਈ ਜ਼ੁਬਾਂ ਸਭ ਸਮਝਤੇ ਥੇ ਜ਼ਜ਼ਬਾਤ ਕੀ।.
**
*ਲਗਦੈ ਉਸਦਾ ਪੁੱਤ ਉਸਦੀ ਡੰਗੋਰੀ ਬਣ ਗਿਆ ਹੋਣੈ ,ਜੋ ਬੁੱਢੇ ਵਾਰੇ ਸਖਸ਼ ਸਿਧਾ ਤੁਰ ਰਿਹਾ ਹੈ। ----- *
**ਜ਼ਿੰਦਗੀ ਇਕ ਪਾਸੜ( ਵਨ ਵੇ ਰੋਡ) ਰਸਤਾ ਨਹੀਂ, ਇਹ ਆਦਾਨ ਪ੍ਰਦਾਨ ਹੈ। ਇਕ ਪਾਸੜ ਰਸਤਾ ਸਿਰਫ ਸਿਵਿਆਂ ਨੂੰ ਜਾਂਦਾ ਹੈ। ------
*ਵਨ ਵੇ ਰੋਡ ਤੇ ਅਸੀਂ ਪਿਛੇ ਮੁੜਕੇ ਤਾਂ ਵੇਖ ਸਕਦੇ ਹਾਂ ਪਰ ਵਾਪਸ ਨਹੀਂ ਜਾ ਸਕਦੇ। ਇਸ ਲਈ ਹਰ ਪਲ ਦਾ ਅਨੰਦ ਮਾਣੋ ਕਿਉਂਕਿ ਅੱਜ ਦਾ ਸਮਾਚਾਰ ਪੱਤਰ ਕੱਲ• ਦਾ ਰੱਦੀ ਕਾਗਜ ਹੈ। -----*
ਦੀਵਾਨਾ ਹੰਸਤਾ ਹੈ ਤੋ ਹੰਸ ਲੇਨੇ ਦੋ ਤਨਹਾਈ ਮੇਂ ਜ਼ਾਲਿਮ ਰੋਇਆ ਬਹੁਤ ਹੈ। -----
------------
*ਬਲਿਹਾਰੀ ਕੁਦਰਤ ਬਲਿਹਾਰੀ ਕੁਦਰਤ, ਬਲਿਹਾਰੀ ਕੁਦਰਤ!
ਹੈ ਇਹ ਬੜੀ ਪਿਆਰੀ ਕੁਦਰਤ
ਪਰ ਆਦਮ ਦੇ ਜਾਏ ਨੇ ਅੱਜ ਬਿਲਕੁਲ ਮਨੋ ਵਿਸਾਰੀ ਕੁਦਰਤ। ਬਲਿਹਾਰੀ ਕੁਦਰਤ---------
ਕੁਦਰਤ ਕੀ ਹੈ? ਆਪਣਾ ਜੀ ਹੈ,
ਤੇਰੇ ਮੇਰੇ ਚਾਰ ਚੁਫੇਰੇ ਕੁਦਰਤ ਹੀ ਕੁਦਰਤ ਪਸਰੀ ਹੈ।
ਸਾਨੂੰ ਦੇਖ ਕੇ ਰੋਵ,ੇ ਐਪਰ ,ਸਾਡੇ ਤਾਈਂ ਹਸਾਵਣ ਖਾਤਿਰ ਇਹ ਕੁਦਰਤ ਖਿੜ ਖਿੜ ਹੱਸਦੀ ਹੈ।
--ਦਾਣੇ ਚੁਗਣ ਤੇ ਗੌਣ ਪਰਿੰਦੇ ਥਾਂ ਥਾਂ ਚੋਗ ਖਿਲਾਰੀ ਕੁਦਰਤ –ਬਲਿਹਾਰੀ ਕੁਦਰਤ---------
*ਧਰਤੀ,ਵਣ ਤ੍ਰਿਣ ਹਰਿਆ ਹੋਵੇ ਇਸ ਲਈ ਕੁਦਰਤ ਮੀਂਹ ਪਾਉਂਦੀ ਹੈ। ਚੀਚ ਵਹੁਟੀਆਂ , ਗੰਡ ਗੰਡੋਏ ਧਰਤੀ ਵਿਚੋਂ ਕੱਢ ਲਿਆਉਂਦੀ ਹੈ।
ਪਰ ਅੱਜ ਅਸੀਂ ਕਪੁੱਤ ਹਾਂ ਬਣ ਗਏ ਐਸੇ ਲਈ ਦੁਰਕਾਰੀ ਕੁਦਰਤ। ਬਲਿਹਾਰੀ ਕੁਦਰਤ— *
ਮੋਰ , ਪਪੀਹੇ ਬੋਲਣ ਨਾ ਹੁਣ ਝੁਰਮਟ ਬੋਲੇ ਛਾ ਰਾ ਰਾ ਰਾ ਰਾ,\
ਚਾਰ ਚੁਫੇਰੇ ਜ਼ਹਿਰ ਹੀ ਜ਼ਹਿਰ ਹੈ ਕਾਲਾ ਧੂੰਆਂ ਹੈ ਪਸਰਿਆ।
ਗੈਸ ਚੈਂਬਰ ਪੰਜਾਬ ਹੈ ਬਣਿਆ ਅੱਗ ਦੇ ਵਿਚ ਖਲ•ਾਰੀ ਕੁਦਰਤ। ਬਲਿਹਾਰੀ ਕੁਦਰਤ-------
*ਅਜੇ ਵੀ ਮੁਆਫੀ ਮੰਗ ਲਈਏ ਤਾਂ ਕੁਦਰਤ ਬੜੀ ਦਿਆਲੂ ਮਾਂ ਹੈ।
ਕੁਦਰਤ ਨੇ ਤਾਂ ਰੋਮ ਰੋਮ ਹੀ ਕੀਤਾ ਆਪਣਾ ਸਾਡੇ ਨਾਂ ਹੈ।
ਢਿੱਲੋਂ ਇਹ ਸਤਿਕਾਰ ਕਰੇਗੀ ਜੇ ਆਪਾਂ ਸਤਿਕਾਰੀ ਕੁਦਰਤ ----ਬਲਿਹਾਰੀ ਕੁਦਰਤ , ਬਲਿਹਾਰੀ ਕੁਦਰਤ
-------------------------------------ਵਿਗੜੀ ਮੱਝ ਨਾ ਦੁੱਧ ਦੀ ਤਿਪ ਦੇਵੇ ਅਤੇ ਖਲ ਪੱਠਿਆਂ ਦਾ ਕਰੇ ਨਾਸ ਬਹੁਤਾ ।
ਸਰਪੰਚ ਵਿਗੜ ਕੇ ਹੈ ਟਾਊਟ ਬਣਦਾ ਇਹੀਓ ਆਉਂਦਾ ਹੈ ਪੁਲਿਸ ਨੂੰ ਰਾਸ ਬਹੁਤਾ।
ਮੁੰਡਾ ਵਿਗੜ ਕੇ ਲਗਦਾ ਲਾਉਣ ਜਰਦਾ ਬੁੜਾ ਵਿਗੜ ਕੇ ਕਰੇ ਬਕਵਾਸ ਬਹੁਤਾ।
ਕਾਮਰੇਡ ਹੈ ਵਿਗੜ ਕੇ ਸਾਧ ਬਣਦਾ ਅਤੇ ਸਾਧ ਵਿਗੜ ਕੇ ਬਣੇ ਬਦਮਾਸ਼ ਬਹੁਤਾ ।
--
ਜੁੰਮੇਵਾਰੀ ਸਮਾਨ ਦੀ ਖੁਦ ਹੁੰਦੀ ਇਹ ਪਤਾ ਲਗਾ ਨਹੀਂ ਅਜੇ ਸਵਾਰੀਆਂ ਨੂੰ।
ਲਾਂਘੇ ਘਰਾਂ ਦੇ ਲੰਘਣੇ ਹੋਏ ਬਹੁਤ ਔਖੇ ਹੁਣ ਛੱਡ ਦੇਈਏ ਵੈਲਦਾਰੀਆਂ ਨੂੰ।
ਭੁੱਖ ਕੁਰਸੀ ਦੀ ਹੈ ਲੈ ਗਈ ਕਿਥੇ ਦੋਖੋ ਸਿਆਸਤ ਦੇ ਇਹਨਾਂ ਜੁਆਰੀਆਂ ਨੂੰ।
ਥੋਡੀ ਖੇਡ ਨੇ ਸਭ ਬੱਚੇ ਵਿਗਾੜ ਦਿੱਤੇ ਜਾ ਕੇ ਦਸੋ ਸਿਆਸੀ ਮਦਾਰੀਆਂ ਨੂੰ।
*ਦਾਰੂ ਚੰਦਰੀ ਕਦੇ ਵੀ ਮੁਕਦੀ ਨਹੀਂ ਬੰਦੇ ਪੀਂਦਿਆਂ ਪੀਂਦਿਆਂ ਮੁੱਕ ਜਾਂਦੇ।
ਇਹ ਰੰਗਲੇ ਪੈੱਗ ਸ਼ਰਾਬ ਦੇ ਨੇ ਸਾਡੇ ਚਲਦੇ ਸਾਹਾਂ ਨੂੰ ਕਰ ਘੜੁੱਕ ਜਾਂਦੇ।
ਹਰੀ ਭਰੀ ਰੁੱਤੇ ਸਰਸਬਜ਼ ਬੂਟੇ ਇਸ ਨਾਮੁਰਾਦ ਬਿਮਾਰੀ ਨਾਲ ਸੁੱਕ ਜਾਂਦੇ।
ਸਮਿਆਂ ਦੇ ਇਹ ਬੜੇ ਬੇਰਹਿਮ ਤੋਤੇ ਬੇਰ ਜਿੰਦ ਦੀ ਬੇਰੀ ਤੋਂ ਟੁੱਕ ਜਾਂਦੇ ।
ਮਾੜੇ ਸੰਗ ਦੇ ਸ਼ੌਕ ਅਵੱਲੜੇ ਇਹ ਚੰਗੇ ਭਲਿਆਂ ਦਾ ਨੇ ਡੰਡਾ ਡੁੱਕ ਜਾਂਦੇ।
ਮਸਤ ਪੈੱਗ ਜਨਾਜ਼ੇ ਅਸਾਡੜੇ ਵਿਚ ਕਿੱਲ ਬਣਕੇ ਨੇ ਰੋਜ ਹੀ ਠੁੱਕ ਜਾਂਦੇ।
ਸਾਡੇ ਖੇਤ ਹਰਿਆਵਲੇ ਸੁਪਨਿਆਂ ਦੇ ਖੁਦ ਸਿਰਜੀ ਔੜ ਥੀਂ ਸੁਕ ਜਾਂਦੇ।
*
---.ਦਾਰੂ ਪੀਣ ਦੀ ਆਦਤ ਹੈ ਨਹੀਂ ਛੁਟਦੀ ਚੰਗਾ ਹੋਵੇ ਜੇ ਆਦਤ ਇਹ ਪਵੇ ਹੀ ਨਾ।
ਸਿਆਣਾ ਆਦਮੀ ਕਦੇ ਕੋਲ ਸ਼ਰਾਬੀਆਂ ਦੇ ਹਾਸੇ ਭਾਣੇ ਵੀ ਭੁੱਲ ਕੇ ਬਵ•ੇ ਵੀ ਨਾ।
ਜਿਹੜੇ ਪੰਗੇ ਨੇ ਪਤਾ ਹੈ ਘਰ ਉਜਾੜ ਦੇਣਾ ਉਹ ਪੰਗਾ ਫਿਰ ਆਦਮੀ ਲਵੇ ਹੀ ਨਾ।
ਗੱਲ ਸਹੇ ਦੀ ਨਹੀਂ ਹੁੰਦੀ ਗੱਲ ਤਾਂ ਪਹੇ ਦੀ ਹੈ ਵਾੜ ਕਰੇ ਸਹਾ ਲੰਘਣ ਦਵੇ ਹੀ ਨਾ ।
--------------
* ਬੀਬਾ ਤੂੰ ਸ਼ਰਾਬ ਜੇ ਛੱਡ ਦੇਵੇਂ ਤੇਰੇ ਜਿਹਾ ਨਾ ਕੋਈ ਹੋਰ ਗਰੇਟ ਪਿਆਰੇ।
ਦਾਰੂ ਤੇਰੀ ਹੈ ਛਵੀ ਵਿਗਾੜ ਦਿੰਦੀ ਲੋਕ ਕਰਨ ਲਗਦੇ ਤੈਨੂੰ ਹੇਟ ਪਿਆਰੇ।
ਸੋਫੀ ਛੇਤੀ ਹੀ ਨੇ ਕੰਮ ਨਿਬੇੜ ਲੈਂਦੇ ਮੈਅਕਸ਼ ਹੁੰਦੇ ਹਮੇਸ਼ਾ ਨੇ ਲੇਟ ਪਿਆਰੇ।
ਅਸਲ ਵਿਚ ਤੂੰ ਖ਼ੁਦ, ਖ਼ੁਦਾ ' ਢਿੱਲੋਂ' ਆਪੇ ਲਿਖੀਆਂ ਆਪੇ ਹੀ ਮੇਟ ਪਿਆਰੇ।
(*((
ਇਸ ਵਕਤ ਵਹਾਂ ਕੌਣ ਧੂੰਆਂ ਦੇਖਨੇ ਜਾਏ ਅਖਬਾਰ ਮੇਂ ਪੜ• ਲੇਂਗੇ ਕਹਾਂ ਆਗ ਲੱਗੀ ਥ
*
• ਉਹ ਦੇਸ਼ ਕਿ ਜਿਥੇ ਕਾਤਿਲ ਵੀ ਪੂਜੇ ਸਤਿਕਾਰੇ ਜਾਂਦੇ ਨੇ, ਉਹ ਦੇਸ਼ ਕਿ ਜਿਥੇ ਬੇਦੋਸ਼ੇ ਰਾਹ ਜਾਂਦੇ ਮਾਰੇ ਜਾਂਦੇ ਨੇ।
ਉਹ ਦੇਸ਼ ਕਿ ਜਿਥੇ ਪੱਥਰਾਂ ਤੋਂ ਦਿਲ ੋਤੋੜੇ ਵਾਰੇ ਜਾਂਦੇ ਨੇ---
ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ ਬਰਬਾਦ ਨਾ ਹੋਵੇਤਾਂ ਕੀ ਹੋਵੇ ਨਾਸ਼ਾਦ ਨਾ ਹੋਵੇ ਤਾਂ ਕੀ ਹੋਵੇ।
ਜਿਥੇ ਬੰਦਾ ਇਕ ਵੀ ਵਸਦਾ ਨਹੀਂ ਕੋਈ ਮੁਸਲਿਮ ਕੋਈ ਇਸਾਈ ਹੈ, ਹਿੰਦੂ , ਸਿੱਖ ਕੋਈ ਜੈਨੀ ਹੈ ਕੋÂੀ ਸੁੰਨੀ ਕੋਈ ਮਿਰਜ਼ਾਈ ਹੈ। ਜਿਥੇ ਸੜੇ ਮੂੰਹੋਂ ਕਦੇ ਸੁਣਿਆ ਨਹੀਂ ਇਹ ਮੇਰਾ ਵਤਨੀ ਭਾਈ ਹੈ। ਉਹ ਦੇਸ਼-------------
ਜਿਥੇ ਝੁੱਗੇ ਪੁੱਟ ਮੁਰੀਦਾਂ ਦੇ ਹਨ ਮਹਿਲ ਉਸਾਰੇ ਪੀਰਾਂ ਨੇ, ਜਿਥੇ ਘਰ ਜ਼ਜ਼ਮਾਨਾਂ ਰੋਟੀ ਨਹੀਂ ਪੰਡਤਾਂ ਦੇ ਥਾਲੀਂ ਖੀਰਾਂ ਨੇ।
ਜਿਥੇ ਭਾਈ ਪਾਉਂਦੇ ਬੋਸਕੀਆਂ ਸਿੱਖਾਂ ਦੇ ਤਨ 'ਤੇ ਲੀਰਾਂ ਨੇ --ਉਹ ਦੇਸ਼ ----
ਜਿਥੇ ਦਾਰੂ ਦੀ ਥਾਂ ਰੋਗਾਂ ਵਿਚ ਘਰ ਪਾਠ ਰਖਾਏ ਜਾਂਦੇ ਨੇ। ਮੰਤਰ ਪੜ੍ਹਵਾਏ ਜਾਂਦੇ ਨੇ ,ਟੂਣੇ ਕਰਵਾਏ ਜਾਂਦੇ ਨੇ ,ਜਿਥੇ ਘਰ ਵਿਚ ਵੈਦ ਹਕੀਮਾਂ ਦੀ ਥਾਂ ਸੰਤ ਬੁਲਾਏ ਜਾਂਦੇ ਨੇ ---ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ ਬਰਬਾਦ ਨਾ ਹੋਵੇ ਤਾਂ ਕੀ ਹੋਵੇ ---(ਦਰਸ਼ਨ ਸਿੰਘ ਅਵਾਰਾ ਦੀ ਲੰਮੀ ਕਵਿਤਾ 'ਚੋਂ ਜੋ ਉਹਨਾਂ 1940 'ਚ ਲਿਖੀ ਸੀ।)
.
Õ¯ÂÆ î³Ç÷ð Ô¯ ï¶Ô õ°ôð³× êÇÔñ± ã±³ã ñ¶åÆ ÔËÍ
î°Ô¼ìå å¯ êÃÆé¶ î¶º íÆ Ö°ôì± ã±³ã ñ¶åÆ ÔËÍ
**.
ਇਸ ਕੇ ਹਰ ਮੰਜ਼ਿਰ ( ਦ੍ਰਿਸ਼ ) ਪੇ ਮਿਟ ਜਾ ਇਸ ਕਾ ਪਸਮੰਜ਼ਿਰ( ਬੈਕ ਗਰਾਉਂਡ) ਨਾ ਦੇਖ
ਜ਼ਿੰਦਗੀ ਇਕ ਖੋਲ ਹੈ ਇਸ ਖੋਲ ਕੇ ਅੰਦਰ ਨਾ ਦੇਖ।.
--
ÇÂà ն î³Ç÷ð ( ÇçÌô ) ê¶ Çîà ÜÅ ÇÂà ÕÅ êÃî³Ç÷ð( ìËÕ ×ðÅÀ°ºâ) éÅ ç¶Ö
Ç÷³çׯ ÇÂÕ Ö¯ñ ÔË ÇÂà ֯ñ Õ¶ Á³çð éÅ ç¶ÖÍ
--Ö°¼ñ•Æ ÁÅÖ¯º Õ¶ Ãêé¶ ÛñÛñÅÕð éÅ Ç×ð éÅ ÜŶº
å± Ãê鯺 ÕÆ ÇÔøÅ÷å Õ¶ ñÆÂ¶ Õ°Û ç¶ð å¯ Ã¯ ñ¶Í
‘’—
ÇÂà åðÔ Ç×ðé¶ éÅ ç¯ ïÅ篺 ÕÆ ôìéî ç¶ð åÕ
ï¶Ô õ°éÕ( ôÆåñ) ÃÅÇÂÁÅ íÆ Õ¯½ÂÆ ÇçñÜñ ñ¶ ÜŶ×ÅÍ
*ਮੌਕਾ ਪ੍ਰਸਤ ਸਿਆਸਤਾਂ ਦੇ ਸਦਕਾ, ਸਾਡੇ ਆਲ੍ਹਣੇ ਨੇ ਤੀਲ੍ਹ ਤੀਲ੍ਹ ਹੋ ਗਏ।
ਅੰਨ੍ਹਾਂ ਪੈਸਾ ਕਮਾਉਣ ਦੀ ਲਾਲਸਾ ਚ, ਭਲੇ ਆਦਮੀ ਕਿੰਨੇ ਜ਼ਲੀਲ ਹੋ ਗਏ।
ਚੱਲਦੇ ਫਿਰਦੇ ਨਾਕਿਆਂ ਚ ਅੱਜ ਕੱਲ੍ਹ ਪੱਤਰਕਾਰ ਬਹੁਤ ਤਬਦੀਲ ਹੋ ਗਏ।
ਅਕਲਮੰਦਾਂ ਨੂੰ ਮਿਲੇ ਹੈ ਖੁਸ਼ਕ ਰੋਟੀ, ਹਲਵਾ ਖਾਣ ਦੇ ਲਈ ਵਕੀਲ ਹੋ ਗਏ।
******