Saturday, November 26, 2011

ਆਟਾ ਵਿਗੜ ਕੇ ਡਬਰ ਰੋਟੀ...
ਦੁੱਧ ਵਿਗੜ ਕੇ ਬਣੇ ਪਨੀਰ ਲੋਕੋ ,
ਗੁੜ ਵਿਗੜ ਕੇ ਬਣੇ ਸਰਾਬ ਚੰਗੀ...
ਲੱਕੜ ਵਿਗੜ ਕੇ ਬਣੇ ਛਤੀਰ ਲੋਕੋ ,
ਯਾਰ ਵਿਗੜ ਕੇ ਸਦਾ ਰਕੀਬ ਬਣਦਾ ...
... .ਆਸਿਕ ਵਿਗੜ ਕੇ ਬਣੇ ਫਕੀਰ ਲੋਕੋ ,
ਤੀਵੀ ਵਿਗੜ ਕੇ ਬਣੇ ਪੰਚਾਇਤ ਮੈਬਰ...
ਬੰਦਾ ਵਿਗੜ ਕੇ ਬਣੇ ਵਜੀਰ ਲੋਕੋ ...:hardeepdhillon

Thursday, November 10, 2011

ਗ਼ਜ਼ਲ—ਅਮਰਜੀਤ ਢਿੱਲੋਂ 11-11-11-94171-20427

ਗ਼ਜ਼ਲ—ਅਮਰਜੀਤ ਢਿੱਲੋਂ 11-11-11-94171-20427
ਸਾਡੀ ਕੋਠੀ ਵਿਚ ਦਾਣੇ ਹੋ ਗਏ। ਲਗਦੈ ਆਪਾਂ ਵੀ ਸਿਆਣ ਹੋ ਗਏ।
ਜ਼ਿਦ ਕਰਨ ਨਾ ਹੁਣ ਖਿਡੌਣੇ ਵਾਸਤੇ ਬੱਚੇ ਕਿੰਨੇ ਬੀਬੇ ਰਾਣੇ ਹੋ ਗਏ।
ਭੁੱਲ ਜਾ ਹੁਣ ਤੱਕੜੀ ਇਨਸਾਫ ਦੀ ਜੱਜ ਰਾਜੇ ਅੰਨ•ੇ ਕਾਣੇ ਹੋ ਗਏ।
ਸੱਦਾ ਦੇਈਏ ਹੁਣ ਕਿਹੜੇ ਚੋਰ ਨੂੰ ਮੱਤਦਾਤੇ ਜੀਅ-ਭਿਆਣੇ ਹੋ ਗਏ।
ਮੈਂ ਵੀ ਹਾਂ ਕਬੀਲਦਾਰ ਹੋ ਗਿਆ ਤੇਰੇ ਵੀ ਹੁਣ ਨੇ ਨਿਆਣੇ ਹੋ ਗਏ।
ਜਿੰਨ•ਾਂ ਨੂੰ ਸੀ ਰੋ ਕੇ ਪੜਿ•ਆ ਕਦੇ ਹਾਏ ਉਹ ਖ਼ਤ ਵੀ ਪੁਰਾਣੇ ਹੋ ਗਏ।
ਨਿੱਤ ਲਿਖਣੇ ਪੈਂਦੇ ਨੇ ਰੋਜ਼ਨਾਮਚੇ ਘਰ ਵੀ ਲਗਦੇ ਨੇ ਥਾਣੇ ਹੋ ਗਏ।
ਕਿਰਤ ਦਾ ਉਪਦੇਸ਼ ਦਿੰਦੇ ਫਿਰ ਰਹੇ ਕਿੰਨੇ ਲੋਕ ਨੇ ਮੰਗ ਖਾਣੇ ਹੋ ਗਏ।
ਖ਼ਾਮੋਸ਼ ਚਿੰਤਨ ਕਰਨ ਦਾ ਹੈ ਵਕਤ ਬਹੁਤ ਢਿੱਲੋਂ ਗੀਤ ਗਾਣੇ ਹੋ ਗਏ।
Converted

Wednesday, November 9, 2011

ਆਪਣੀ ਅੱਗ ਵਿਚ –10-11-11

ਆਪਣੀ ਅੱਗ ਵਿਚ –10-11-11
Êਪੱਤਰਕਾਰ ,ਡਰਾਈਵਰ ਤੇ ਉਪਗ੍ਰਿਹ ਨੇ ਰਹਿੰਦੇ ਸਫਰ ਦੇ ਵਿਚ ਚਲੰਤ ਤਿੰਨੇ।
ਉਲੂ, ਉੱਠ ਤੇ ਭੱਸਰਾ ਕਦੇ ਭੁੱਲ ਕੇ ਵੀ ਇਹ ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।
ਲਾਉਣ ਪੈਸੇ ਦੀ ਨਦੀ ਵਿਚ ਤਾਰੀਆਂ ਜੀ ਫਿਲਮੀ ਹੀਰੋ, ਵਜ਼ੀਰ ਤੇ ਸੰਤ ਤਿੰਨੇ।
ਲਾਈ ਆਪਣੀ ਅੱਗ 'ਚ ਆਪ ਸੜ ਗਏ ਇੰਦਰਾ ਗਾਂਧੀ, ਰਾਜੀਵ ,ਬੇਅੰਤ ਤਿੰਨੇ
ਗ਼ਜ਼ਲ

ਇਸ ਤਰਾਂ ਗੁਜ਼ਰੇ ਵਰ•ੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਰਿਹਾ ਖ਼ੁਦ ਤੋਂ ਪਰੇ• ਕੁਝ ਵੀ ਪਤਾ ਲਗਿਆ ਨਹੀਂ।
ਕਿੰਨੀਆਂ ਹੀ ਰੁੱਤਾਂ ਬੇਦਸਤਕ ਲੰਘ ਗਈਆਂ ਬਾਰ 'ਚੋਂ
ਕਹਿਣ ਨੂੰ ਸਾਂ ਮੈਂ ਘਰੇ ਕੁਝ ਵੀ ਪਤਾ ਲਗਿਆ ਨਹੀਂ।
ਜਿੰਨਾਂ ਦੀ ਦੋਸਤੀ ਨੂੰ ਮੈਂ ਸੀ ਸਾਰਾ ਸਮਰਿਪਤ ਹੋ ਗਿਆ
ਦੋਸਤ ਸਨ ਕਿ ਮਸਖ਼ਰੇ ਕੁਝ ਵੀ ਪਤਾ ਲਗਿਆ ਨਹੀਂ।
ਫਟ ਰਹੇ ਬੰਬਾਂ ਅਤੇ ਵਰਦੀਆਂ ਗੋਲੀਆਂ ਦੇ ਸ਼ੋਰ ਵਿਚ
ਸੀ ਆਪਣੇ ਕਿੰਨੇ ਮਰੇ ਕੁਝ ਵੀ ਪਤਾ ਲਗਿਆ ਨਹੀਂ।
ਉਮਰ ਦੀ ਪੱਤਝੜ 'ਚ ਆਕੇ ਸੁੱਕ ਗਏ ਉਮਰਾਂ ਦੇ ਬਾਗ
ਜ਼ਖ਼ਮ ਕਿਉਂ ਦਿਲ ਦੇ ਹਰੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਹੀ ਸਾਂ ਮਦਹੋਸ਼ ਕਿ ਜਾਂ ਸੀ ਇਹ ਜ਼ਮਾਨਾ ਬੇਖ਼ਬਰ
ਕੀ ਹੋ ਹੋ ਗਿਆ ਅਰੇ ਅਰੇ ਕੁਝ ਵੀ ਪਤਾ ਲਗਿਆ ਨਹੀਂ।
ਨਾ ਹੀ ਹੈ ਕੋਈ ਤੂਫਾਨ ਤੇ ਨਾ ਹੀ ਸ਼ਿਕਾਰੀ ਦਿਸ ਰਹੇ
ਕਾਹਤੋਂ ਪਰਿੰਦੇ ਨੇ ਡਰੇ ਕੁਝ ਵੀ ਪਤਾ ਲਗਿਆ ਨਹੀਂ।
ਇਸ਼ਕ ਦੀ ਡੂੰਘੀ ਨਦੀ 'ਚ ਕੁੱਦੇ ਸਾਂ ਪੂਰੀ ਸ਼ਿਦਤ ਨਾਲ
ਢਿੱਲੋਂ ਡੁੱਬੇ ਸਾਂ ਕਿ ਤਰੇ ਕੁਝ ਵੀ ਪਤਾ ਲਗਿਆ ਨਹੀਂ।
2
ਜਾਣੀ ਹੈ ਪਤਝੜਾਂ ਦੀ ਰੁੱਤ ਆਉਣੀ ਬਹਾਰ ਹੋਰ।
ਜ਼ਿੰਦਗੀ ਪਿਆਸੀ ਹੈ ਬੜੀ ਮੰਗਦੀ ਹੈ ਪਿਆਰ ਹੋਰ।
ਹੁਣ ਤਕ ਕਮਾਈਆਂ ਯਾਰੀਆਂ ਦੇਖੀਂ ਨਾ ਬੈਠੀਂ ਤੋੜ
ਉਮਰਾਂ ਦੇ ਇਸ ਮੁਕਾਮ 'ਤੇ ਬਨਣੇ ਨਹੀਂ ਯਾਰ ਹੋਰ।
ਜਿੰਨੇ ਕੁ ਬੀਜ ਸਕਦੇ ਸੀ ਬੀਜੇ ਨੇ ਫੁੱਲ ਅਸਾਂ ਬਹੁਤ
ਭਾਵੇਂ ਖਿਲਾਰੇ ਨੇ ਲੋਕਾਂ ਇਥੇ ਰਾਹਾਂ 'ਚ ਖ਼ਾਰ ਹੋਰ।
ਜਿਉਂ ਜਿਉਂ 'ਕੱਠਾ ਗਿਆਨ ਦਾ ਕਰਦਾ ਭੰਡਾਰ ਹਾਂ
Îਮੱਥੇ 'ਚ ਵਧਦਾ ਜਾ ਰਿਹਾ ਹੈ ਸੋਚਾਂ ਦਾ ਭਾਰ ਹੋਰ।
ਜ਼ਿੰਦਗੀ ਸੀ ਚਾਰ ਦਿਨ ਦੀ ਰੱਜ ਰੱਜ ਕੇ ਮਾਣ ਲਈ
ਮੁੜ ਸ਼ੁਰੂ ਕਰੀਏ ਫੇਰ ਤੋਂ ਆ ਦਿਨ ਹਾਲੇ ਚਾਰ ਹੋਰ।
ਇਥੋਂ ਦੇ ਧਰਮ ਗੁਰੂ ਜੀ ,ਨੇਤਾ ਤੇ ਅਫਸਰ ਲੋਕ
ਧੰਧੇ ਕਮਾਉਂਦੇ ਹੋਰ ਨੇ ਤੇ ਕਰਦੇ ਵਿਉਪਾਰ ਹੋਰ।
ਇਥੇ ਸਾਲਮ ਸ਼ਹਿਰ ਹੀ ਵਿਕਾਊ ਹੈ ਫਿਰ ਰਿਹਾ
ਛੱਡ ਢਿੱਲੋਂ ਏਸ ਮੰਡੀ ਨੂੰ ਲੱਭੀਏ ਬਾਜ਼ਾਰ ਹੋਰ ।
3
ਕਦੇ ਆਕਾਸ਼ ਤੇ ਕਦੇ ਪਾਤਾਲ ਵਿਚ ਫਿਰਦੇ ਰਹੇ।
ਦਰ ਹਕੀਕਤ ਆਪਣੀ ਹੀ ਭਾਲ ਵਿਚ ਫਿਰਦੇ ਰਹੇ।
ਸੱਭਿਅਕ ਹੋਕੇ ਵੀ ਇਹ ਬੰਦਾ ਹੋਰ ਹੋਇਆ ਬੇਸੁਰਾ
ਬੱਦਲ ਤੇ ਪੰਛੀ ਇਕ ਬਝਵੀਂ ਤਾਲ ਵਿਚ ਫਿਰਦੇ ਰਹੇ।
ਵਰਤਮਾਨ ਦਾ ਸਮਾਂ ਹੈ ਸਾਥੋਂ ਕਤਲ ਹੁੰਦਾ ਰਿਹਾ
ਅਸੀਂ ਸਦਾ ਭਵਿੱਖ, ਭੂਤਕਾਲ ਵਿਚ ਫਿਰਦੇ ਰਹੇ।
ਸਾਇੰਸ ਨੇ ਬ੍ਰਹਿਮੰਡ ਦਾ ਕਣ ਕਣ ਹੈ ਭਾਵੇਂ ਫੋਲਤਾ
Ñਲੋਕ ਫਿਰ ਵੀ ਰੂਹਾਂ ਦੇ ਜੰਜਾਲ ਵਿਚ ਫਿਰਦੇ ਰਹੇ।
ਡੇਰਿਆਂ ਮਹਿਲਾਂ ਦੀ ਸ਼ਾਨ ਹੋਰ ਵੀ ਵਧਦੀ ਗਈ
ਮਿਹਨਤਕਸ਼ ਨੇ ਹੋਰ ਮੰਦੇ ਹਾਲ ਵਿਚ ਫਿਰਦੇ ਰਹੇ।
ਸੱਚ ਅਤੇ ਸੂਰਜ ਅਕੇਲੇ ਸ਼ਾਂਤ ਚਮਕਦੇ ਰਹੇ ਸਦਾ
ਅੰਨ•ੀ ਭੀੜ ਦੇ ਦਰਿਆ ਉਬਾਲ ਵਿਚ ਫਿਰਦੇ ਰਹੇ।
ਮੂਰਿਆਂ ਦੀ ਪਰੇ ਵਿਚ ਫਿਰਦੇ ਰਹੇ ਅੱਖਰ ਲਈ
ਅਸੀਂ ਅੰਨ•ੀ ਬਜ਼ਮ ਵਿਚ ਮਸ਼ਾਲ ਲਈ ਫਿਰਦੇ ਰਹੇ।
ਕੁੱਤੇ ਭੌਂਕਦੇ ਰਹੇ ਉਹਨਾਂ ਦਾ ਕੰਮ ਹੀ ਸੀ ਭੌਂਕਣਾ
ਢਿੱਲੋਂ ਹਾਥੀ ਮਸਤ ਆਪਣੀ ਚਾਲ ਵਿਚ ਫਿਰਦੇ ਰਹੇ।
*
*
ਬੁੱਲਿ•ਆ ਮੈਂ ਜਾਣਾ ਮੈਂ ਕੌਣ
ਮੈਂ ਅੰਬਰ ਹਾਂ ,ਧਰਤੀ ਹਾਂ , ਸੂਰਜ ਹਾਂ ਪਾਣੀ ਅਤੇ ਪੌਣ ਹਾਂ
ਮੇਰੇ ਦੋਸਤ ਬੁੱਲਿ•ਆ ਹੁਣ ਮੈਂ ਜਾਣਦਾ ਹਾਂ ਕਿ ਮੈਂ ਕੌਣ ਹਾਂ।
ਮੈਂ ਹਿੰਦੂ ਨਾ ਮੁਸਲਿਮ ਨਾ ਸਿੱਖ ਨਾ ਇਸਾਈ ।
ਮੈਂ ਕੋਈ ਜਾਤ ਪਾਤ ਵੀ ਹੈ ਨਹੀਂ ਅਪਣਾਈ।
ਮੈਂ ਮਿਹਨਤਕਸ਼ ਮਾਨਵ ਦਾ ਹਾਂ ਭਾਈ। ਮੈਂ ਸੂਰਜ ਦੇ ਅੰਗ ਸੰਗ ਯਾਰੀ ਹੈ ਲਾਈ।
ਜੋ ਨਿੱਤ ਬਦਲਦੀ ਹੈ ਦਿਸ਼ਾਵਾਂ ਰੇਖਾਵਾਂ , ਮੈਂ ਉਸ ਧਰਤੀ ਦਾ ਨਹੀਂ ਭੌਣ ਹਾਂ। ਮੇਰੇ ਦੋਸਤ—
ਮੈਂ ਲਾਵਾਂ ਤਿਲਕ ਨਾ ਹੀ ਪਾਵਾਂ ਜਨੇਊ,ਮੈਂ ਜਾਵਾਂ ਨਾ ਗਿਰਜੇ ਤੇ ਜਾਵਾਂ ਮੱਕੇ।
ਇਹ ਸਾਰੀ ਹੀ ਦੁਨੀਆਂ ਦੇ ਅੱਖਰ ਨੇ ਮੇਰੇ,ਮੇਰਾ ਰਾਹ ਨਾ ਰੋਕਣ ਕੋਈ ਪੰਜ ਕੱਕੇ।
ਰਿਹੈ ਰਾਜ ਇਥੇ ਸਦਾ ਵਿਹਲੜਾਂ ਦਾ ਮਿਹਨਤ ਨੂੰ ਵੱਜਦੇ ਹੀ ਆਏ ਨੇ ਧੱਕੇ।
ਇਸੇਲਈ ਇਹ ਜਾਤਾਂ ਤੇ ਪਾਤਾਂ ਦੇ ਝਗੜੇ ਕੁਝ ਕੁ ਸ਼ੈਤਾਨਾਂ ਨੇ ਕੀਤੇ ਨੇ ਪੱਕੇ।
ਮੈਂ ਇਸੇ ਧਰਤੀ 'ਚੋਂ ਹਾਂ ਰੱਖ ਵਾਂਗ ਉਗਿਆਂ ਇਸੇ 'ਚ ਲਗਾ ਹੁਣ ਸਮੌਣ ਹਾਂ , ਮੇਰੇ ਦੋਸਤ—
ਜਾਦੂ ,ਟੂਣੇ ,ਪ੍ਰੇਤ ਆਤਮਾਵਾਂ ਨੂੰ ਨਹੀਂ ਮੰਨਦਾ ਮੈਂ। ਅਖਾਂ ਨੂੰ ਨਜ਼ਰ ਆਉਂਦੀਆਂ ਨਹੀਂ ਜੋ ਸ਼ੈਆਂ
ਉਹਨਾਂ ਦੀਆਂ ਛਾਵਾਂ ਨੂੰ ਨਹੀਂ ਮੰਨਦਾ ਮੈਂ।
ਦੁੱਖ ਤਾਂ ਹੈ,ਦੁੱਖ ਦਾ ਇਲਾਜ ਵੀ ਹੈ ਪਰ ਫਰਜ਼ੀ ਬਲਾਵਾਂ ਨੂੰ ਨਹੀਂ ਮੰਨਦਾ ਮੈਂ।
ਢਿੱਲੋਂ ਸੀ ਇਹ ਰੱਬ ਵੀ ਮੈਂ ਖ਼ੁਦ ਹੀ ਬਣਾਇਆ ਤੇ ਖ਼ੁਦ ਹੀ ਇਹਨੂੰ ਹੁਣ ਲਗਾ ਢੌਣ ਹਾਂ।

Converted from

Wednesday, November 2, 2011

ਗ਼ਜ਼ਲ- ਅਮਰਜੀਤ ਢਿੱਲੋਂ

ਗ਼ਜ਼ਲ- ਅਮਰਜੀਤ ਢਿੱਲੋਂ
ਆਪਣੇ ਆਪ ਨੂੰ ਟੀਸੀ ਉੱਤੇ ਬਹੁਤਾ ਨਹੀਂ ਚੜ•ਾਈਦਾ ।
ਨਹੀਂ ਤਾਂ ਡਿਗਣ ਵੇਲੇ ਫਿਰ ਕੀਚਰ ਕੀਚਰ ਹੋ ਜਾਈਦਾ।
ਆਪਣੇ ਘਰ ਦੀ ਛੱਤ ਉਤੋਂ ਜਦ ਚੰਨ ਸਿਤਾਰੇ ਦਿਸਦੇ ਨੇ
ਕਿਸੇ ਦੇ ਕੋਠੇ ਚੜ• ਕੇ ਐਵੇਂ ਨੀਂ ਅਹਿਸਾਨ ਕਰਾਈਦਾ।
ਸ਼ੁਹਰਤ, ਪੈਸੇ ਦੀ ਹਵਸ ਬੁਰੀ, ਇਸ ਦਾ ਕੋਈ ਕਿਨਾਰਾ ਨਹੀਂ
ਐ ਤੈਰਾਕੋ, ਇਸ ਦਰਿਆ ਵਿਚ ਅਕਸਰ ਡੁੱਬ ਹੀ ਜਾਈਦਾ।
ਸਾਲਾਂ ਬੱਧੀ 'ਕੱਠੇ ਰਹਿਕੇ ਫਿਰ ਵੀ ਵੱਖ ਵੱਖ ਲਗਦੇ ਹਾਂ
ਕਿਸੇ ਕਿਸੇ ਚਿਹਰੇ ਦੇ ਐਪਰ ਪਲ 'ਚ ਮੁਰੀਦ ਹੋ ਜਾਈਦਾ।
ਉਮਰਾਂ ਭਰ ਦੇ ਸਾਥ ਦਾ ਇਹ ਵੀ ਹੈ ਇਕ ਬੰਦੋਬਸਤ ਜਿਹਾ
ਕਿੰਨੀ ਲੰਮੀ ਸਜ਼ਾ ਹੈ ਯਾਰੋ ਗਲ ਪਿਆ ਢੋਲ ਵਜਾਈਦਾ।
ਕਿਸਦਾ ਜੀ ਕਰਦਾ ਹੈ ਜਾ ਕੇ ਪਰਦੇਸਾਂ ਵਿਚ ਭਟਕਣ ਲਈ
ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈ ਦਾ।
Îਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ
ਪਿਛੇ ਪਿਛੇ ਰਿਜਕ ਦੇ ਵੇਖੋ ਤਨ ਨੂੰ ਕਿਵੇਂ ਭਜਾਈਦਾ।
ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ
ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈਦਾ।
ਜਦੋਂ ਕਦੇ ਵੀ ਮਨ ਵਿਚ ਪੈਲਾਂ ਪਾਉਣ ਦੀ ਤਾਂਘ ਉਭਰਦੀ ਹੈ
ਕੱਚੀ ਜਿਹੀ ਕੰਧੋਲੀ 'ਤੇ ਫਿਰ ਮਿੱਟੀ- ਮੋਰ ਬਣਾਈਦਾ ।
ਸੌਗਾਤਾਂ ਦੇ ਏਸ ਦੌਰ ਵਿਚ ਮੋਹ ਦੇ ਰਿਸ਼ਤੇ ਤਿੜਕ ਗਏ
ਹਰ ਬੰਦੇ ਨੇ ਸੇਕ ਹੰਢਾਇਆ ਯਾਰੋ! ਅੱਜ ਮਹਿੰਗਾਈ ਦਾ।
ਦੋਸਤ ਜਦੋਂ ਦੁਸ਼ਮਣ ਬਣ ਜਾਵਣ ਤਾਂ ਹੁੰਦੀ ਪੀੜ ਬੜੀ ਹੈ
ਅੱਜ ਕੱਲ• ਸੋਚ ਸਮਝ ਕੇ ਤਾਂਹੀਂ ਦੋਸਤ ਨਵਾਂ ਬਣਾਈਦਾ ।
ਬੇਵਫਾਈ ਵੀ ਕੁਝ ਹੱਦ ਤਕ ਮਜ਼ਬੂਰੀ ਹੀ ਹੁੰਦੀ ਹੈ
ਢਿੱਲੋਂ ਅੱਜ ਕੱਲ• ਯਾਰਾਂ ਨੂੰ ਵੀ ਬਹੁਤਾ ਨਹੀਂ ਅਜ਼ਮਾਈਦਾ।

ਗ਼ਜ਼ਲ
ਕਦੇ ਕਦਾਈਂ ਜੀਵਨ ਅੰਦਰ ਇਉਂ ਵੀ ਝੱਖਡ਼ ਝੁੱਲ ਜਾਂਦਾ ਹੈ।
ਜ਼ਹਰਿ ਵਹਾਜਣ ਖਾਤਰਿ ਜੱਿਦਾਂ ਹੱਥੋਂ ਅੰਮ੍ਿਰਤ ਡੁੱਲ੍ਹ ਜਾਂਦਾ ਹੈ।
ਕਤੇ ਗ਼ੁਲਾਮੀ ਦੀ ਵੀ ਆਪਣੀ ਅਜਬ ਸੁਰੱਖਆਿ ਹੁੰਦੀ ਯਾਰੋ
ਪੰਿਜਰੇ ਨਾਲ ਹੀ ਮੋਹ ਹੋ ਜਾਂਦੈ ਪੰਛੀ ਉਡਣਾ ਭੁੱਲ ਜਾਂਦਾ ਹੈ।
ਝੱਖਡ਼ ਬਣ ਕੇ ਜੋ ਗ਼ੈਰਾਂ ਦੇ ਦੀਪ ਬੁਝਾਉਂਦੇ ਹੀ ਰਹੰਿਦੇ ਨੇ
ਇਹ ਵੀ ਸੱਚ ਹੈ ਇਕ ਦਨਿ ਉਹਨਾਂ ਦਾ ਦੀਵਾ ਹੋ ਗੁੱਲ ਜਾਂਦਾ ਹੈ।
ਸ਼ੁਹਰਤ ਦਾ ਵੀ ਅਜਬ ਨਸ਼ਾ ਹੈ, ਬਡ਼ਾ ਗ਼ਰੂਰ ਹੈ ਕਰਦਾ ਬੰਦਾ
ਜਉਿਂ ਪਾਟਣ ਲਈ ਕੋਈ ਗੁਬਾਰਾ ਫੁਲਦਾ ਫੁਲਦਾ ਫੁੱਲ ਜਾਂਦਾ ਹੈ।
ਇਸ ਮੰਡੀ ਵਚਿ ਜਧਿਰ ਦੇਖੋ ਹਰ ਇਕ ਚੀਜ਼ ਵਕਾਊ ਯਾਰੋ!
ਹੁਣ ਤਾਂ ਆਮ ’ਜੀ ਵਸਤੂ ਵਾਂਗੂ ਪਆਿਰ ਵੀ ਮਲਿ ਹੀ ਮੁੱਲ ਜਾਂਦਾ ਹੈ।
ਰਸ਼ਿਤੇ ਪੰਛੀਆਂ ਵਾਂਗ ਨੇ ਹੁੰਦੇ ਬਹੁਤਾ ਘੁੱਟਆਿਂ ਮਰ ਜਾਂਦੇ ਨੇ
ਜੇਕਰ ਖੁੱਲ੍ਹੇ ਛੱਡੋ ਤਾਂ ਇਹ ਹੱਥੋਂ ਉੱਡ ਬੁਲਬੁਲ ਜਾਂਦਾ ਹੈ।

Tuesday, November 1, 2011

ਸ਼ੇਅਰ –2-11-11

ਸ਼ੇਅਰ –2-11-11
ਨਿਊਟਨ ਨੇ ਇਹ ਤਾਂ ਜਾਣ ਲਿਆ ਕਿ ਸੇਬ ਹੇਠਾਂ ਕਿਉਂ ਡਿਗਦਾ ਹੈ ਪਰ ਉਹ ਇਹ ਨਾ ਜਾਣ ਸਕਿਆ
ਕਿ ਹੇਠਾਂ ਡਿਗ ਕੇ ਵੀ ਸੇਬ ਹੇਠਾਂ ਵਾਲਿਆਂ ਨੂੰ ਕਿਉਂ ਨਹੀਂ ਮਿਲਦਾ ਹੈ।
*ਹਮ ਫਕੀਰੋਂ ਸੇ ਜੋ ਚਾਹੇ ਦੁਆ ਲੇ ਜਾਏ, ਫਿਰ ਨਾ ਜਾਨੇ ਕਹਾਂ ਹਮ ਕੇ ਹਵਾ ਲੇ ਜਾਏ।
*ਉਠਾ ਕੇ ਲੇ ਗਏ ਸਭ ਲੋਗ ਮੁਝੇ ਸੂਲੀ ਤਕ ,ਮੈਂ ਚੀਖਤਾ ਹੀ ਰਹਾ ਯਾਰੋ ਮੇਰਾ ਬਿਆਂ ਲੇ ਲੋ।
*ਮੈਂ ਜਾਨਤਾ ਹੂੰ ਇਸ਼ਕ ਮੁਕੰਮਲ ਫ਼ਰੇਬ ਹੈ ਫਿਰ ਭੀ ਫ਼ਰੇਬ ਖਾਨੇ ਕੀ ਆਦਤ ਹੈ ਕਿਆ ਕਰੇਂ।
*ਸਚਾਈ ਦੇ ਅਸੂਲ ਤੇ ਜਦ ਕੋਈ ਸਖਸ਼ ਅੜ ਗਿਆ। ਜ਼ਿੰਦਗੀ ਦੇ ਸੁੰਨੇ ਜੰਗਲ ਵਿਚ ਸਮਝੇ
ਇਕੱਲਾ ਖੜ• ਗਿਆ ।
*ਅਬ ਤਸੱਲੀ ਨਹੀਂ ਦੀ ਜਾਤੀ ਮਰੀਜ਼ੇ ਗ਼ਮ ਕੋ ਦੇਖਨੇ ਵਾਲੇ ਭੀ ਮਰਨੇ ਕੀ ਦੁਆ ਦੇਤੇ ਹੈਂ।
*ਏਕ ਪਲ ਮੇਂ ਜਹਾਂ ਸੇ ਹਮ ਉਠੇ ਬੈਠਨੇ ਮੇਂ ਜਹਾਂ ਜ਼ਮਾਨੇ ਲਗੇ।
*ਇਤਨੀ ਮਿਲਤੀ ਹੈ ਮੇਰੀ ਗ਼ਜ਼ਲ ਸੇ ਸੂਰਤ ਤੇਰੀ ਲੋਗ ਤੁਝਕੋ ਮੇਰਾ ਮਹਿਬੂਬ ਸਮਝਤੇ ਹੋਂਗੇ।
*ਕੁਛ ਤੋ ਸਾਕੀ ਕੋ ਗਿਲਾ ਹੋਗਾ ਹੁਸਨ ਸੇ ਵਰਨਾ ਕੌਨ ਮੈਖ਼ਾਨੇ ਸੇ ਉਠਤਾ ਹੈ ਦੋ ਇਕ ਜਾਮ ਕੇ
ਬਾਦ।
ਜਾਨੇ ਕਿਉਂ ਲੋਗ ਮੇਰੇ ਨਾਮ ਸੇ ਜਲ ਜਾਤੇ ਹੈਂ ਜਬ ਆਤਾ ਹੈ ਮੇਰਾ ਨਾਮ ਤੇਰੇ ਨਾਮ ਕੇ ਬਾਦ।
ਮੈਅਕਦਾ ਥਾ ਤੋ ਵਹਾਂ ਰੋਜ ਚਲਾ ਜਾਤਾ ਥਾ ਅਬ ਕਹਾਂ ਮੇਰਾ ਠਿਕਾਨਾ ਹੈ ਕੋਈ ਸ਼ਾਮ ਕੇ ਬਾਦ।
*ਅਬ ਖ਼ੁਦਾ ਜਾਨੇ ਤੁਝੇ ਭੀ ਤੁਅੱਲਕ ਹੈ ਕਿ ਨਹੀਂ ਲੋਗ ਲੇਤੇ ਹੈਂ ਮੇਰਾ ਨਾਮ ਤੇਰੇ ਨਾਮ ਕੇ ਬਾਦ।
*ਕੋਈ ਸਮਝੇ ਨਾ ਸਮਝੇ ਉਨਕੋ ਸਮਝਾਨੇ ਸੇ ਮਤਲਬ ਹੈ ਨਸੀਹਤ ਕਰਨੇ ਵਾਲੇ ਭੀ ਬੜੇ ਨਾਦਾਨ
ਹੋਤੇ ਹੈਂ।
*ਦੁਨੀਆਂ ਯੇ ਉਸੀ ਕੀ ਹੈ ਦੁਨੀਆਂ ਕੋ ਜੋ ਠੁਕਰਾ ਦੇ ਜਿਤਨਾ ਇਸੇ ਠੁਕਰਾਇਆ ਉਤਨੀ ਹੀ
ਕਰੀਬ ਆਈ।
*ਆਜ ਕਲ ਉਸੀ ਕੋ ਜੀਨੇ ਕਾ ਹੱਕ ਹੈ ਜ਼ਮਾਨੇ ਮੇਂ ਜੋ ਇਧਰ ਕਾ ਲਗਤਾ ਰਹੇ ਔਰ ਉਧਰ
ਕਾ ਹੋ ਜਾਏ।
*ਸ਼ਾਮ ਕੇ ਸਾਂਵਲੇ ਚਿਹਰੇ ਕੋ ਨਿਖਾਰੇ ਜਾਏ ,ਕਿਉਂ ਨਾ ਸਾਗਰ ਮੇਂ ਕੋਈ ਚਾਂਦ ਉਤਾਰਾ ਜਾਏ।
*ਐਸੇ ਵਿਛੜੇ ਕਿ ਫਿਰ ਜਫਾ ਭੀ ਨਾ ਕੀ ਦੁਸ਼ਮਨੀ ਕਾ ਭੀ ਹੱਕ ਅਦਾ ਨਾ ਹੂਆ।
*ਬੁਰੁਖੀ ਇਸ ਸੇ ਬੜੀ ਔਰ ਕਿਆ ਹੋਗੀ ਏਕ ਮੁਦਤ ਸੇ ਮੁਝੇ ਉਸਨੇ ਸਤਾਇਆ ਭੀ ਨਹੀਂ।
*ਦੁਨੀਆਂ ਕੀ ਹਰ ਨਿਗਾ• ਕੋ ਪਹਿਚਾਨਤੇ ਹੈਂ ਹਮ ਦੁਨੀਆਂ ਸੇ ਹਮਕੇ ਕੋਈ ਸ਼ਕਾਇਤ ਨਹੀਂ ਰਹੀ।
*ਬੇਬਸੀ ਅਪਨੀ ਕਭੀ ਯੂੰ ਹੀ ਜਤਾ ਦੇਤੇ ਹੈਂ ਹਮ , ਜਿਸਮ ਕੇ ਇਸ ਘਰ ਕੇ ਔਰ ਭੀ ਸਜਾ ਦੇਤੇ
ਹੈਂ ਹਮ।
*ਬੇਬਸੀ ਆਪਣੀ ਹਾਂ ਏਦਾਂ ਵੀ ਜਤਾ ਦਿੰਦੇ ਅਸੀਂ
ਗਮਲਿਆਂ ਵਿਚ ਬੋਹੜ ਦੇ ਬੂਟੇ ਲਗਾ ਦਿੰਦੇ ਅਸੀਂ।
*ਯੇ ਕੈਸਾ ਸ਼ਹਿਰ ਹੈ ਯੇ ਕੈਸੇ ਲੋਗ ਹੈਂ ਕੋਈ ਰੁਕਤਾ ਨਹੀਂ ਹਾਦਸਾ ਦੇਖ ਕਰ।
*ਮਹਿਫ਼ਲ ਮੇਂ ਤੇਰੀ ਆਕੇ ਯੂੰ ਬੇਆਬਰੂ ਹੂਏ।
ਪਹਿਲੇ ਥੇ ਆਪ ,ਆਪ ਸੇ ਤੁਮ , ਤੁਮ ਸੇ ਤੂ ਹੂਏ ।

Converted from Satluj to Unicode

ਜਿਸੇ ਸ਼ੱਕ ਹੈ

ਜਿਸੇ ਸ਼ੱਕ ਹੈ ਵੋਹ ਕਰੇ ਕਿਸੀ ਔਰ ਖ਼ੁਦਾ ਕੀ ਤਲਾਸ਼ ਹਮ ਤੋ ਇਨਸਾਨ ਕੋ ਦੁਨੀਆਂ ਕਾ ਖ਼ੁਦਾ ਕਹਿਤੇ ਹੈਂ।
*ਤੁਮ ਨਈ ਤਹਿਜ਼ੀਬ ਕੇ ਵਾਕਿਫ ਨਹੀਂ ਅਬ ਹਿਮਾਕਤ ਭੀ ਹੁਨਰ ਮੇਂ ਆ ਗਈ ਹੈ।
(*ਸਾਹਿਲ ਕੇ ਸਕੂੰ ਸੇ ਕਿਸੇ ਇਨਕਾਰ ਹੈ ਲੇਕਿਨ ਤੁਫਾਂ ਸੇ ਲੜਨੇ ਕਾ ਮਜ਼ਾ ਹੀ ਕੁਛ ਔਰ ਹੈ।
*ਐ ਗਰਦਿਸ਼ੇ ਆਯਾਮ ਤੇਰਾ ਸ਼ੁਕਰੀਆ ਹਮ ਨੇ ਹਰ ਪਹਿਲੂ ਸੇ ਦੁਨੀਆਂ ਦੇਖ ਲੀ।
*ਬੋਮਾਅਨੀ ਹੇ ਵੋਹ ਇਸ਼ਕ ਜਿਸ ਮੇਂ ਕਸ਼ਿਸ਼ ਨਹੀਂ ਦਿਲਚਸਪ ਨਾ ਹੋ ਹੁਸਨ ਤਾਂ ਸੂਰਤ ਹਰਾਮ ਹੈ।
*ਚਲਾ ਜਾਤਾ ਹੂੰ ਹੰਸਤਾ ਖੇਲਤਾ ਮੌਜ ਏ ਹਵਾਦਿਸ ਸੇ ਅਗਰ ਆਸਾਨੀਆਂ ਹੋਂ ਜ਼ਿੰਦਗੀ ਦੁਸ਼ਵਾਰ ਹੋ ਜਾਏ।
*ਬਾਗਬਾਂ ਅਧਖਿਲੇ ਫੂਲੋਂ ਕੋ ਸੰਭਾਲੇ ਰੱਖਨਾ ਯੇਹ ਖਿਲੇਂਗੇ ਤੋ ਬਹਾਰ ਆਏਗੀ।
*ਯੇ ਸੱਚ ਹੈ ਸ਼ਾਇਸ਼ਤਗੀ ਇਲਮ ਕੀ ਜਾਨ ਹੈ ਫੂਲ ਖਿਲਤੇ ਹੈਂ ਤੋ ਆਵਾਜ ਕਹਾਂ ਹੋਤੀ ਹੈ।
*ਰਗੋਂ ਮੇਂ ਦੌੜਨੇ ਫਿਰਨੇ ਕੇ ਹਮ ਨਹੀਂ ਕਾਇਲ ਜੋ ਆਂਖ ਹੀ ਸੇ ਨਾ ਟਪਕਾ ਵੋਹ ਲਹੂ ਕਿਆ ਹੈ।
*ਫੂਲ ਸੇ ਆਸ਼ਕੀ ਕਾ ਹੁਨਰ ਸੀਖ ਲੇ ਤਿਤਲੀਆਂ ਖ਼ੁਦ ਰੁਕੇਂਗੀ ਸਦਾਏਂ ਨਾ ਦੇ।
*ਆਓ ਪੈਦਲ ਹੀ ਸਫਰ ਕੇ ਸਿਲਸਿਲੋਂ ਕੋ ਰੌਂਦ ਦੇਂ ਬੈਠੇ ਬੈਠੇ ਬਾਂਝ ਹੋਤੇ ਜਾ ਰਹੇ ਹੈਂ ਦੋਸਤੋ।
*ਗੁਲਸ਼ਨ ਪ੍ਰਸਤ ਹੂੰ ਮੁਝੇ ਗੁਲ ਹੀ ਨਹੀਂ ਅਜ਼ੀਜ਼ ਕਾਂਟੋਂ ਸੇ ਭੀ ਨਿਭਾ ਕੀਏ ਜਾ ਰਹਾ ਹੂੰ ਮੈਂ।
(* ਨਾ ਮੰਜ਼ਿਲ ਹੈ ਨਾ ਮੰਜ਼ਿਲ ਕਾ ਪਤਾ ਹੈ , ਮੁਹੱਬਤ ਰਾਸਤਾ ਹੀ ਰਾਸਤਾ ਹੈ।

*
Converted from Satluj to Unicode