Wednesday, June 27, 2012

ੈਭੱਦੀਆਂ ਆਦਤਾਂ-------

ੈਭੱਦੀਆਂ ਆਦਤਾਂ------- ਦੰਦਾਂ 'ਚ ਪਿੰਨ ਮਾਰਨੇ------ਨੱਕ 'ਚ Àੱਗਲ ਮਾਰਨੀ----,ਕੰਨ ਚ ਡੱਕਾ ਮਾਰਨਾ -- ਪਚਾਕੇ ਮਾਰ ਕੇ ਖਾਣਾ--------ਸੁੜ੍ਹਾਕੇ ਮਾਰ ਕੇ ਪੀਣਾ----ਪੈਰ ਘੜੀਸ ਕੇ ਤੁਰਨਾ----- --- ਨਹੁੰ ਚੱਬਣਾ, ਲੁੱਚਪੁਣਾ ਨਾਲ ਤੱਕਣਾ-----ਨੀਵੀਂ ਪਾ ਕੇ ਰੱਖਣੀ , ਖਸਿਆਨੀ ਹਾਸੀ ( ਮੂੰਹ ਮੀਚ ਕੇ ਹੀਂ ਹੀਂ ਕਰਨਾ) ਹੱਸਣੀ।-------ਸ਼ੈਤਾਨੀ ਹਾਸਾ , ਵਹਿਸ਼ੀ ਹਾਸਾ( ਉੱਚੀ ਹਾ ਹਾ ਹਾ ਕਰਕੇ ) ਹੱਸਣਾ। --- ਬੇਲੋੜਾ ਬੋਲਣਾ, ----ਕਿਸੇ ਦੀ ਗੱਲ ਕੱਟਣੀ------ਡਕਾਰ ਮਾਰਨੇ -- ਉਬਾਸੀਆਂ ਲੈਣੀਆਂ, ਧੱਫਾ ਮਾਰਕੇ ਗੱਲ ਕਰਨੀ----ਕਿਸੇ ਨੂੰ ਉਲੂ ਬਣਾਉਣਾ---- ਗੰਲਾਂ ਕਰਨ ਸਮੇਂ ਮਾਂ ਭੈਣ ਦੀ ਗਾਲ ਦਾ ਪ੍ਰਯੋਗ ਕਰਨਾ--- * -- ਕੋਈ ਮੰਜ਼ਿਰ ਹੋ ਯੇਹ ਖ਼ੁਸ਼ਰੰਗ ਪਹਿਲੂ ਢੂੰਢ ਲੇਤੀ ਹੈ। ਮੁਹੱਬਤ ਤੋ ਪਸੀਨੇ ਮੇਂ ਭੀ ਖੁਸ਼ਬੂ ਢੂੰਢ ਲੇਤੀ ਹੈ। -- ਇਸ ਕੇ ਮੰਜ਼ਿਰ ( ਦ੍ਰਿਸ਼ ) ਪੇ ਮਿਟ ਜਾ ਇਸ ਕਾ ਪਸਮੰਜ਼ਿਰ( ਬੈਕ ਗਰਾਉਂਡ) ਨਾ ਦੇਖ ਜ਼ਿੰਦਗੀ ਇਕ ਖੋਲ ਹੈ ਇਸ ਖੋਲ ਕੇ ਅੰਦਰ ਨਾ ਦੇਖ। --ਖੁੱਲ•ੀ ਆਖੋਂ ਕੇ ਸਪਨੇ ਛਲਛਲਾਕਰ ਨਾ ਗਿਰ ਨਾ ਜਾਏਂ ਤੂ ਸਪਨੋਂ ਕੀ ਹਿਫ਼ਾਜ਼ਤ ਕੇ ਲੀਏ ਕੁਛ ਦੇਰ ਤੋ ਸੋ ਲੇ। ‘’— ਇਸ ਤਰਹ ਗਿਰਨੇ ਨਾ ਦੋ ਯਾਦੋਂ ਕੀ ਸ਼ਬਨਮ ਦੇਰ ਤਕ ਯੇਹ ਖ਼ੁਨਕ( ਸ਼ੀਤਲ) ਸਾਇਆ ਭੀ ਕੌਈ ਦਿਲਜਲ ਲੇ ਜਾਏਗਾ।Í-

Friday, June 15, 2012

ਕਾਹਦੀ ਜ਼ਿੰਦਗੀ ਹੰਦੀ ਸ਼ਰਾਬੀਆਂ ਦੀ 16-6-12

ਕਾਹਦੀ ਜ਼ਿੰਦਗੀ ਹੰਦੀ ਸ਼ਰਾਬੀਆਂ ਦੀ -----ਕਾਵਿ ਬੰਦ, ਅਮਰਜੀਤ ਢਿੱਲੋਂ ਕਾਹਦੀ ਜ਼ਿੰਦਗੀ ਹੁੰਦੀ ਸ਼ਰਾਬੀਆਂ ਦੀ 1ਕਾਹਦੀ ਜ਼ਿੰਦਗੀ ਨਿੱਤ ਦੇ ਪਿਆਕੜਾਂ ਦੀ ਸ਼ਾਮ ਹੁੰਦਿਆਂ ਨਿਕਲਦੀ ਭੁੱਬ ਮੀਆਂ। ਸੁਬ•ਾ ਉਠਦਿਆਂ ਹੀ ਸ਼ਾਮ ਦੇ ਫਿਕਰ ਅੰਦਰ ਕਰਨ ਲੱਗ ਜਾਂਦੇ ਨੇ ਬੰਨ• ਸੁੱਬ ਮੀਆਂ। ਸ਼ਰਾਬੀ ਆਦਮੀ ਦਾ ਤਾਂ ਸੰਸਾਰ ਹੀ ਸਾਰਾ ਹਨੇਰੇ ਦੇ ਵਿਚ ਹੈ ਜਾਂਵਦਾ ਡੁੱਬ ਮੀਆਂ । ਸਿੱਧੀ ਤੋਰ ਤੁਰਦੀ ਇਸ ਜ਼ਿੰਦਗੀ ਵਿਚ ਦਾਰੂ ਚੰਦਰੀ ਪਾ ਕੇ ਹੈ ਛੱਡਦੀ ਕੁੱਬ ਮੀਆਂ। *2ਦਾਰੂ ਪੀਣ ਦਾ ਨਿਰਲਦੈ ਬੁਰਾ ਸਿੱਟਾ ਦੋਸਤੋ ਅਸੀਂ ਦੇਖੀ ਹੈ ਬੇਹਿਸਾਬ ਪੀ ਕੇ। Ñਲੱਗ ਉਲਟੀਆਂ , ਡਾਊਨ ਬਲੱਡ ਹੋਇਆ ਬਣਿਆ ਪੇਟ ਦੇ ਵਿਚ ਤੇਜ਼ਾਬ ਪੀ ਕੇ। ਹੱਥ ਕੰਬਣ ਲਗਦੇ ਤੁਰਿਆ ਨਹੀਂ ਜਾਂਦਾ ਲੱਤਾਂ ਜਾਂਦੀਆਂ ਨੇ ਦੇ ਜਵਾਬ ਪੀ ਕੇ । ਨਾਲ ਦੋਸਤਾਂ ਦੇ ਵੀ ਰਹੇ ਹਾਂ ਲੜਦੇ ਅਤੇ ਡਿੱਗੇ ਰਾਹਾਂ ਦੇ ਵਿਚ ਜਨਾਬ ਪੀ ਕੇ। ਨਾਲੇ ਲੋਕਾਂ 'ਚ ਹੋ ਗਿਆ ਹੈ ਅਕਸ ਮਾੜਾ ਨਾਲੇ ਕੀਤੀ ਹੈ ਸਿਹਤ ਖਰਾਬ ਪੀ ਕੇ। *3 ਦਾਰੂ ਪੀਕੇ ਨਹੀਂ ਕੰਟਰੋਲ ਰਹਿੰਦਾ ਬਾਹਰ ਆਪੇ ਤੋਂ ਹੋ ਇਨਸਾਨ ਜਾਂਦਾ। ਦਾਰੂ ਪੀ ਇਨਸਾਨੀਅਤ ਗਾਇਬ ਹੁੰਦੀ ਚੰਗਾ ਭਲਾ ਹੈ ਬਣ ਹੈਵਾਨ ਜਾਂਦਾ। ਪਤਾ ਲੱਗੇ ਨਾ ਕੀ ਕੁਝ ਕਹੀ ਜਾਂਦੈ ਬਹੁਤਾ ਆਪਣਾ ਹੋ ਨੁਕਸਾਨ ਜਾਂਦਾ। ਖੰਭ ਨਿਕਲਦੇ ਜਿਵੇਂ ਸਿਉਂਕ ਦੇ ਨੇ ਬੰਦਾ ਆਪੇ ਤੋਂ ਹੈ ਹੋ ਕੁਰਬਾਨ ਜਾਂਦਾ। *4 ਹਰ ਸ਼ਰਾਬੀ ਦਾ ਇਹ ਸੁਭਾਅ ਹੁੰਦਾ ਸੌਂਹਾਂ ਰੋਜ ਨਾ ਪੀਣ ਦੀਆਂ ਖਾਣੀਆਂ ਨੇ। ਸ਼ਾਮ ਹੁੰਦਿਆਂ ਸਾਰ ਹੀ ਭੁੱਲ ਜਾਂਦੇ ਜਦੋਂ ਫਿਰ ਤੋਂ ਜੁੜਦੀਆਂ ਢਾਣੀਆਂ ਨੇ। ਪਹਿਲਾਂ ਸਮੇਂ ਤੋਂ ਏਸ ਜ਼ਹਿਰ ਕਾਰਨ ਲੱਖਾਂ ਤੁਰਗੀਆਂ ਜ਼ਿੰਦਾਂ ਨਿਮਾਣੀਆਂ ਨੇ। ਜਿੰਨੇ ਡੁੱਬ ਗਏ ਇਕ ਗਿਲਾਸ ਅੰਦਰ ਨਹੀਂ ਡੋਬੇ ਦਰਿਆਵਾਂ ਦੇ ਪਾਣੀਆਂ ਨੇ। *5ਠੇਕਾ ਦੇਸੀ ਸ਼ਰਾਬ ਦਾ ਖੋਲ• ਦਿਤਾ ਜਿਥੇ ਅੱਡਾ ਤੇ ਨਾਲ ਸਕੂਲ ਮੀਆਂ। ਸ਼ਰਾਬੀ ਹਾਥੀਆਂ ਦੇ ਵਾਂਗੂ ਝੂਲਦੇ ਨੇ ਤੇ ਨਾਲੇ ਬੋਲਦੇ ਊਲ ਜਲੂਲ ਮੀਆਂ। ਇਹ ਦਾਰੂ ਬੰਦੇ ਦੇ ਤਾਈਂ ਬੇਸ਼ਰਮ ਕਰਕੇ ਤੋੜ ਦਿੰਦੀ ਹੈ ਸਾਰੇ ਅਸੂਲ ਮੀਆਂ। ਸ਼ਰਾਬ ਘਰਾਂ ਦੇ ਘਰ ਬਰਬਾਦ ਕਰਦੀ ਸਾਰੇ ਝਗੜਿਆਂ ਦਾ ਇਹੀਓ ਮੂਲ ਮੀਆਂ। *6ਦਾਰੂ ਪੀਣ ਵਾਲਾ ਹੋ ਢੀਠ ਜਾਂਦੈ ਨਿੱਤ ਭਾਲਦਾ ਮੁਫ਼ਤ ਸ਼ਰਾਬ ਬੇਲੀ, ੍ਰਬੱਚੇ ਘੂਰਦਾ ਹੈ ਬਿਨਾਂ ਵਜ•ਾ ਜਾ ਕੇ ਗਾਲ•ਾਂ ਵਹੁਟੀ ਨੂੰ ਕੱਢੂ ਨਵਾਬ ਬੇਲੀ। ਤੜਕੇ ਜੇਬ• ਦੇ ਵਿਚ ਨਾ ਹੋਣ ਪੈਸੇ ਬਣਿਆ ਰਾਤ ਨੂੰ ਹੁੰਦਾ ਨਵਾਬ ਬੇਲੀ। ਨਸ਼ਾ ਲਹਿੰਦਿਆਂ ਸਾਰ ਹੀ ਬਿਖਰ ਜਾਂਦੇ ਬੰਦਾ ਦੇਖਦਾ ਜਿਹੜੇ ਹੈ ਖ਼ਾਬ ਬੇਲੀ। *7ਪਾਣੀ ਅੱਗ ਦਾ ਵੀ ਇਹਨੂੰ ਆਖਦੇ ਨੇ ਅਸੀਂ ਦੇਖੀ ਹੈ ਆਬੇ ਹਰਾਮ ਪੀ ਕੇ। ਸ਼ਰ-ਆਬ ਹੈ ਪਾਣੀ ਸ਼ਰਾਰਤਾਂ ਦਾ ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ। ਅਗਲੀ ਸੁਬ•ਾ ਹੈ ਬੜੀ ਬੇਦਰਦ ਹੁੰਦੀ ਚੰਗੀ ਬੀਤਦੀ ਹੈ ਭਾਵੇਂ ਸ਼ਾਮ ਪੀ ਕੇ। ਪੈੱਗ ਲਾ ਕੇ ਮੁੱਲਾਂ ਕਈ ਬਾਂਗ ਦਿੰਦੇ ਕਈ ਭਗਤ ਵੀ ਜਪਦੇ ਨਾਮ ਪੀ ਕੇ। ਜੀਹਦੇ ਸੰਘ 'ਚੋਂ ਲੰਘੇ ਇਕ ਵਾਰ ਕਾਫਿਰ ਉਹਦੇ ਛਡਦੀ ਸਾਹ ਤੇ ਦਾਮ ਪੀ ਕੇ। ਜਿਹੜੇ ਦੇਖਣ ਨੂੰ ਹੁੰਦੇ ਸ਼ਰੀਫ ਬੰਦੇ ਉਹੀਓ ਲੜਦੇ ਦੇਖੇ ਨੇ ਆਮ ਪੀ ਕੇ। ਮੂਧਾ ਠੀਕਰਾ ਵਜਦਾ ਅਕਲ ਉਤੇ ਜਲਦੀ ਜ਼ਿੰਦਗੀ ਦੀ ਢਲੇ ਸ਼ਾਮ ਪੀ ਕੇ। *8ਗੱਡੇ ਭੇਡੇ ਸਭ ਵੇਚ ਕੇ ਖਾ ਛੱਡੇ ਭਾਂਡੇ ਟੀਂਡੇ ਵੀ ਦਿਤੇ ਵੇਚ ਸ਼ਰਾਬੀਆਂ ਨੇ। ਨਹੀਂ ਹੈ ਸ਼ਰਾਬ ਵਿਚ ਗੁਣ ਕੋਈ ਇਹਦੇ ਵਿਚ ਖਰਾਬੀਆਂ ਹੀ ਖਰਾਬੀਆਂ ਨੇ। ਦਾਰੂ ਜਿੰਦਾ ਦਿਮਾਗ ਨੂੰ ਲਾ ਦਿੰਦੀ ਗੁੰਮ ਜਾਂਦੀਆਂ ਅਕਲ ਦੀਆਂ ਚਾਬੀਆਂ ਨੇ ਅਸਲ ਵਿਚ ਉਹ ਬੰਦੇ ਕੰਗਾਲ ਹੋ ਜਾਂਦੇ ਜਿਹੜੇ ਪੀ ਕੇ ਕਰਨ ਨਵਾਬੀਆਂ ਨੇ। *9ਦਾਰੂ ਚੰਦਰੀ ਕਦੇ ਵੀ ਮੁਕਦੀ ਨਹੀਂ ਬੰਦੇ ਪੀਂਦਿਆਂ ਪੀਂਦਿਆਂ ਮੁੱਕ ਜਾਂਦੇ। ਇਹ ਰੰਗਲੇ ਪੈੱਗ ਸ਼ਰਾਬ ਦੇ ਨੇ ਸਾਡੇ ਚਲਦੇ ਸਾਹਾਂ ਨੂੰ ਕਰ ਘੜੁੱਕ ਜਾਂਦੇ। ਹਰੀ ਭਰੀ ਰੁੱਤੇ ਸਰਸਬਜ਼ ਬੂਟੇ ਇਸ ਨਾਮੁਰਾਦ ਬਿਮਾਰੀ ਨਾਲ ਸੁੱਕ ਜਾਂਦੇ। ਸਮਿਆਂ ਦੇ ਇਹ ਬੜੇ ਬੇਰਹਿਮ ਤੋਤੇ ਬੇਰ ਜਿੰਦ ਦੀ ਬੇਰੀ ਤੋਂ ਟੁੱਕ ਜਾਂਦੇ । ਮਾੜੇ ਸੰਗ ਦੇ ਸ਼ੌਕ ਅਵੱਲੜੇ ਇਹ ਚੰਗੇ ਭਲਿਆਂ ਦਾ ਨੇ ਡੰਡਾ ਡੁੱਕ ਜਾਂਦੇ। ਮਸਤ ਪੈੱਗ ਜਨਾਜ਼ੇ ਅਸਾਡੜੇ ਵਿਚ ਕਿੱਲ ਬਣਕੇ ਨੇ ਰੋਜ ਹੀ ਠੁੱਕ ਜਾਂਦੇ। ਸਾਡੇ ਖੇਤ ਹਰਿਆਵਲੇ ਸੁਪਨਿਆਂ ਦੇ ਖੁਦ ਸਿਰਜੀ ਔੜ ਥੀਂ ਸੁਕ ਜਾਂਦੇ। *10 ਦਾਰੂ ਬੰਦੇ ਨੂੰ ਕਰ ਬੇਸ਼ਰਮ ਦਿੰਦੀ ਉਹ ਤਾਂ ਮੰਨਦਾ ਮੂਲ ਨਾ ਸੰਗ ਪੀ ਕੇ। ਯਾਦਸ਼ਕਤੀ ਬੰਦੇ ਦੀ ਗੁੰਮ ਹੁੰਦੀ ਭੁੱਲਦੇ ਜਾਂਦੇ ਨੇ ਸਾਰੇ ਪਰਸੰਗ ਪੀ ਕੇ। ਹਰਟ ਫੇਲ• ਹੋ ਜਾਣ ਸ਼ਰਾਬੀਆਂ ਦੇ ਜਾਂ ਫਿਰ ਹੁੰਦਾ ਹੈ ਆਮ ਅਧਰੰਗ ਪੀਕੇ। ਕੀਤੀ ਸਿਫਤ ਸ਼ਰਾਬ ਦੀ ਸ਼ਾਇਰਾਂ ਨੇ ' ਐਵੇਂ ਕਰ ਗਏ ਕਿਤੇ ਮਲੰਗ ਪੀ ਕੇ। *11 ਦਾਰੂ ਪੀਣ ਦਾ ਸਦਾ ਬੁਰਾ ਅੰਜ਼ਾਮ ਹੁੰਦੈ ਅਸੀਂ ਦੇਖੀ ਹੈ ਕਈ ਡਰੰਮ ਪੀ ਕੇ। ਰੂੜੀ ਮਾਰਕਾ,ਸੰਤਰਾ ,ਸੌਂਫੀਆ ਵੀ ਦੇਖੀ ਵਿਸਕੀ , ਸਕਾਚ ਤੇ ਰੰਮ ਪੀਕੇ। ਭਾਵੇਂ ਹੁੰਦੈ ਸ਼ਰਾਬੀ ਅਸਮਾਨ ਚੜਿ•ਆ ਡਿਗੂ ਨਾਲੀ ਦੇ ਵਿਚ ਘੜੰਮ ਪੀ ਕੇ। ਨਾਲੇ ਪੈਸਿਆਂ ਦੀ ਮਿੱਟੀ ਬਣੇ ਢਿੱਲੋਂ ਤੇ ਨਾਲੇ ਕਰੇ ਬੰਦਾ ਪੁੱਠੇ ਕੰਮ ਪੀ ਕੇ। *12 ਲਾਲ ,ਕਾਲੀਆਂ ਦਾਰੂ ਦੀਆਂ ਬੋਤਲਾਂ ਵਿਚ ਸਾਡੀ ਰੁੱਤ ਜਵਾਨੀ ਦੀ ਬੰਦ ਹਾਏ! ਚੰਦ ਪਲਾਂ ਵਿਚ ਹੀ ਚੰਦ ਉਤੇ ਪਹੁੰਚਦੇ ਹਾਂ ਪੀ ਕੇ ਚਾੜ•ਦੇ ਬੜੇ ਹਾਂ ਚੰਦ ਹਾਏ! ਦਾਰੂ ਲੱਥੀ ਤੋਂ ਬੰਦਾ ਹੈ ਬੁਝ ਜਾਂਦਾ ਪਰ ਪੀ ਕੇ ਔੜ•ਦੇ ਨੇ ਬੜੇ ਹੀ ਛੰਦ ਹਾਏ। ਹਰ ਪੀਣ ਵਾਲਾ ਇਹ ਡਰ ਕੇ ਸੋਚਦਾ ਹੈ ਕਿ ਪੀਣ ਲੱਗੇ ਨਾ ਮੇਰਾ ਫਰਜ਼ੰਦ ਹਾਏ! ! *13 Ñਲੰਮੇ ਸਮੇਂ ਲÂਂੀ ਦਾਰੂ ਹੈ ਬੜੀ ਘਾਤਕ ਥੋੜ•ੇ ਸਮੇਂ ਲਈ ਦਿੰਦੀ ਆਨੰਦ ਹਾਏ! ਦਾਰੂ ਕੌੜੀ ਦਾ ਹੈ ਜੋ ਸ਼ੌਕੀਨ ਬਣਦਾ ਚੰਗੀ ਉਹਨੂੰ ਨਾ ਲੱਗੇ ਗੁਲਕੰਦ ਹਾਏ! ਪੀ ਕੇ ਆਦਮੀ ਖੁਦ ਤਾਈਂ ਸਮਝਦਾ ਹੈ ਵੱਡਾ ਦੁਨੀਆਂ ਦਾ ਅਕਲਮੰਦ ਹਾਏ। ਦਾਰੂ ਚੁੱਪ ਸਿਆਣਪ ਦਾ ਕਤਲ ਕਰਦੀ ਦਰ ਅੰਦਰਲੇ ਰਹਿਣ ਨਾ ਬੰਦ ਹਾਏ! *14 ਦਾਰੂ ਪੀਣ ਦਾ ਨਿਕਲਦਾ ਬੁਰਾ ਸਿੱਟਾ ਅਸੀਂ ਦੇਖੀ ਹੈ ਘੜੇ ਦੇ ਘੜੇ ਪੀਕੇ। ਜਿਹੜੇ ਆਦਮੀ ਪਰਬਤੋਂ ਹੋਣ ਭਾਰੇ ਉਹ ਹੌਲੇ ਕੱਖ ਤੋਂ ਹੁੰਦੇ ਨੇ ਬੜੇ ਪੀਕੇ। ਜਿਹੜਾ ਸੋਫੀ ਬੜਾ ਮਿਲਣਸਾਰ ਹੁੰਦਾ ਬਿਨਾ ਵਜ•ਾ ਉਹ ਆਦਮੀ ਲੜੇ ਪੀਕੇ। ਦਾਰੂ ਲਹਿੰਦਿਆਂ ਹੀ ਸੁੰਨਸਾਨ ਜਾਪਣ ਅੰਬਰ ਹੁੰਦੇ ਜੋ ਮੋਤੀਆਂ ਜੜੇ ਪੀ ਕੇ। *15 ਦਾਰੂ ਪੀਣ ਦਾ ਬੁਰਾ ਅੰਜ਼ਾਮ ਹੁੰਦੈ ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀ ਕੇ। ਇਕ ਰੁੱਤ ਜਵਾਨੀ ਦੀ ਅੱਗ ਵਾਲੀ ਬੰਦਾ ਅੱਗ ਹੀ ਉਗਲਦੈ ਅੱਗ ਪੀਕੇ। ਗੱਲ ਜਿੰਨਾਂ ਦੀ ਹੁੰਦੀ ਨਾ ਸੁਨਣ ਵਾਲੀ ਆਖੇ ਉਹਨਾਂ ਦੇ ਜਾਂਦਾ ਲੱਗ ਪੀਕੇ। ਜੁੱਤੀ ਘੜੀ ਗਵਾਚਣੀ ਆਮ ਗੱਲਾਂ ਬੰਦਾ ਸੁੱਟ ਵੀ ਆਉਂਦਾ ਹੈ ਪੱਗ ਪੀ ਕੇ। *16 ਦਾਰੂ ਪੀਣ ਦੀ ਆਦਤ ਹੈ ਨਹੀਂ ਛੁਟਦੀ ਚੰਗਾ ਹੋਵੇ ਜੇ ਆਦਤ ਇਹ ਪਵੇ ਹੀ ਨਾ। ਸਿਆਣਾ ਆਦਮੀ ਕਦੇ ਕੋਲ ਸ਼ਰਾਬੀਆਂ ਦੇ ਹਾਸੇ ਭਾਣੇ ਵੀ ਭੁੱਲ ਕੇ ਬਵ•ੇ ਵੀ ਨਾ। ਜਿਹੜੇ ਪੰਗੇ ਨੇ ਪਤਾ ਹੈ ਘਰ ਉਜਾੜ ਦੇਣਾ ਉਹ ਪੰਗਾ ਫਿਰ ਆਦਮੀ ਲਵੇ ਹੀ ਨਾ। ਗੱਲ ਸਹੇ ਦੀ ਨਹੀਂ ਹੁੰਦੀ ਗੱਲ ਤਾਂ ਪਹੇ ਦੀ ਹੈ ਵਾੜ ਕਰੇ ਸਹਾ ਲੰਘਣ ਦਵੇ ਹੀ ਨਾ । *17 ਬੀਬਾ ਤੂੰ ਸ਼ਰਾਬ ਜੇ ਛੱਡ ਦੇਵੇਂ ਤੇਰੇ ਜਿਹਾ ਨਾ ਕੋਈ ਹੋਰ ਗਰੇਟ ਪਿਆਰੇ। ਦਾਰੂ ਤੇਰੀ ਹੈ ਛਵੀ ਵਿਗਾੜ ਦਿੰਦੀ ਲੋਕ ਕਰਨ ਲਗਦੇ ਤੈਨੂੰ ਹੇਟ ਪਿਆਰੇ। ਸੋਫੀ ਛੇਤੀ ਹੀ ਨੇ ਕੰਮ ਨਿਬੇੜ ਲੈਂਦੇ ਮੈਅਕਸ਼ ਹੁੰਦੇ ਹਮੇਸ਼ਾ ਨੇ ਲੇਟ ਪਿਆਰੇ। ਅਸਲ ਵਿਚ ਤੂੰ ਖ਼ੁਦ, ਖ਼ੁਦਾ ' ਢਿੱਲੋਂ' ਆਪੇ ਲਿਖੀਆਂ ਆਪੇ ਹੀ ਮੇਟ ਪਿਆਰੇ।

Tuesday, June 12, 2012

ਉਡਣਾਂ ਤਾਂ ਚੁਹੁੰਦੇ ਨੇ 12-6 -12

<ਉਡਣਾਂ ਤਾਂ ਚੁਹੁੰਦੇ ਨੇ ਗ਼ਜ਼ਲ -- ਅਮਰਜੀਤ ਢਿੱਲੋਂ ਉਡਣਾਂ ਤਾਂ ਚਾਹੁੰਦੇ ਨੇ ਉਡਿਆ ਨਹੀਂ ਜਾਂਦਾ , ਤੋਲਣ ਵਿਚਾਰੋ ਉਹ ਆਪਣੇ ਪਰਾਂ ਨੂੰ। ਸਮੁੰਦਰ ਹਵਾਲੇ ਕਬੂਤਰ ਜੋ ਅਸਾਂ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ। ਬੜੇ ਇਸ ਰਿਜ਼ਕ ਦੇ ਨੇ ਪੰਧ ਵੀ ਲੰਮੇਰੇ, ਪਿੱਛੇ ਪਿੱਛੇ ਹੈ ਆਦਮ ਅਤੇ ਰਿਜ਼ਕ ਹੈ ਅਗੇਰੇ। ਮੁੱਦਤਾਂ ਹੋ ਗਈਆਂ ਜੰਗਾਲੇ ਵੀ ਗਏ ਉਹ ਜੋ ਲਾ ਗਏ ਸਨ ਜੰਦਰੇ ਆਪਣੇ ਦਰਾਂ ਨੂੰ। ਸਾਰੇ ਆਲੇ ਦੁਆਲੇ ਤਾਂ ਰੌਣਕ ਬੜੀ ਹੈ, ਮਾਂ ਕਾਹਤੋਂ ਫਿਰ ਵੀ ਆ ਗਲੀ ਵਿਚ ਖੜ੍ਹੀ ਹੈ ਸੁੰਨੀਆਂ ਸੁੰਨੀਆਂ ਨੇ ਅੱਖਾਂ ਇਹ ਕੀ ਲਭਦੀਆਂ ਨੇ ਘੂਰਦੀਆਂ ਨੇ ਗਲੀ ਦੇ ਪੱਥਰਾਂ ਨੂੰ। ਕਿੰਨਾ ਚਾਹੀਦਾ ਹੈ ਪੈਸਾ ਂਿÂਸ ਆਦਮੀ ਨੂੰ ਅਤੇ ਕਿੰਨੀ ਜਮੀਨ ਦੀ ਵੀ ਹੈ ਦਸੋ ਜਰੂਰਤ ਇਹ ਹੋੜ੍ਹ ਤੇਦੌੜ ਜੋ ਦਿਨ ਰਾਤ ਲੱਗੀ ਹੋਈ ਹੈ ਲੈ ਜਾਵੇਗੀ ਕਿਥੇ ਧਰਤੀ ਦੇ ਨਰਾਂ ਨੂੰ। ਆਪਣੀ ਕੋਠੜੀ ਵਿਚ ਤਾਂ ਇਕ ਮੇਜ਼ ਕੁਰਸੀ ਹੈ ਕਲਮ ਦਵਾਤ ਤੇ ਕਾਗਜਾਂ ਦਾ ਥੱਬਾ ਢਿੱਲੋਂ ਜੀ ਛੱਡੋ ਇਹ ਸਭ ਝਗੜੇ ਤੇ ਝੇੜੇ ਆਓ ਮੁੜੋ ਆਪਣੇ ਉਹਨਾਂ ਹੀ ਦਫਤਰਾਂ ਨੂੰ। ਉਡਣਾਂ ਤਾਂ ਚਾਹੁੰਦੇ ਨੇ ਉਡਿਆ ਨਹੀਂ ਜਾਂਦਾ , ਤੋਲਣ ਵਿਚਾਰੋ ਉਹ ਆਪਣੇ ਪਰਾਂ ਨੂੰ। ਸਮੁੰਦਰ ਹਵਾਲੇ ਕਬੂਤਰ ਜੋ ਅਸਾਂ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ।

Tuesday, May 15, 2012

ਲੰਮੀ ਮਾਰ ਉਡਾਰੀ ਤੁਰ ਗਏ 14-5-12

ਲੰਮੀ ਮਾਰ ਉਡਾਰੀ ਤੁਰ ਗਏ 14-5-12 ਲੰਮੀ ਮਾਰ ਉਡਾਰੀ ਤੁਰ ਗਏ । ਮੁੱਦਤ ਹੋਈ ਖ਼ਬਰ ਨਾ ਸਾਰ ਲੰਮੀ ਮਾਰ ਉਡਾਰੀ ਤੁਰ ਗਏ। ਮੇਰੇ ਮਹਿਰਮ ਤੇ ਦਿਲਦਾਰ ਲੰਮੀ ਮਾਰ ਉਡਾਰੀ ਤੁਰ ਗਏ। ਰੁੱਖ 'ਤੇ ਗੌਂਦੇ ਸੋਹਲ ਜਨੌਰਾਂ ਤਾੜੀ ਦੀ ਅਵਾਜ਼ ਸੁਣੀ ਤਾਂ ਪਹਿਲਾਂ ਹੀ ਬੈਠੇ ਤਿਆਰ ਲੰਮੀ ਮਾਰ ਉਡਾਰੀ ਤੁਰ ਗਏ । ਰਿਜ਼ਕ ਦੇ ਪਿੱਛੇ ਪਿੱਛੇ ਕਿੱਦਾਂ ਮੇਰੇ ਆਹਲਣਿਆਂ ਦੇ ਬੋਟ ਸੱਤ ਸਮੰਦਰ ਤੋਂ ਵੀ ਪਾਰ ਲੰਮੀ ਮਾਰ ਉਡਾਰੀ ਤੁਰ ਗਏ । ਸੱਟ ਕੱਢੀ , ਸਾਧ ਬਿਸਤਰੇ , ਫਿਰ ਤੂੰ ਕੌਣ ਤੇ ਮੈਂ ਵੀ ਕੌਣ Îਮਤਲਬ-ਖੋਰੇ ਹੋਛੇ ਯਾਰ ਲੰਮੀ ਮਾਰ ਉਡਾਰੀ ਤੁਰ ਗਏ । ਗੁਣਗੁਣਾਉਂਦੇ , ਮੰਡਰਾਉਂਦੇ ਭੰਵਰੇ ਤਿਤਲੀਆਂ ਜਦ ਦੇਖੇ ਫੁੱਲਾਂ ਵਿਚ ਵੀ ਉੱਗੇ ਖ਼ਾਰ ਲੰਮੀ ਮਾਰ ਉਡਾਰੀ ਤੁਰ ਗਏ । ਮਹਿੰਗਾਈ ਦੇ ਇਸ ਯੁੱਗ ਵਿਚ ਕੁਝ ਤੋਹਫੇ ਨਾ ਦੇਣ ਤੇ ਮੇਰੇ ਕਈ ਨਜ਼ਦੀਕੀ ਰਿਸ਼ਤੇਦਾਰ ਲੰਮੀ ਮਾਰ ਉਡਾਰੀ ਤੁਰ ਗਏ । ਇਸ਼ਕ 'ਚ ਪਾਗਲ ਰੋਗੀ ਰਾਂਝੇ ਹੀਰਾਂ ਦੇ ਬਹਿਕਾਵੇ ਅੰਦਰ ਛੱਡ ਕੇ ਆਪਣੇ ਕਾਰੋਬਾਰ ਲੰਮੀ ਮਾਰ ਉਡਾਰੀ ਤੁਰ ਗਏ । ਜਦ ਹੁਸਨਾਂ ਨੇ ਇਸ਼ਕ ਤੋਂ ਆਪਣੇ ਹਿੱਸੇ ਦੀ ਵਸੂਲੀ ਮਸਤੀ ਭਰਕੇ ਨੈਣਾ ਵਿਚ ਖ਼ੁਮਾਰ ਲੰਮੀ ਮਾਰ ਉਡਾਰੀ ਤੁਰ ਗਏ । ਪੀਲੇ ਹੱਥ ਹੋਏ ਹੁਸਨ ਨੇ ਪੀਲਾ ਹੋਇਆ ਇਸ਼ਕ ਨਾ ਤੱਕਿਆ ਕਰਕੇ ਆਪਣਾ ਹਾਰ ਸ਼ਿੰਗਾਰ ਲੰਮੀ ਮਾਰ ਉਡਾਰੀ ਤੁਰ ਗਏ । ਜਿੱਤ ਗਏ ਜਦ ਨੇਤਾ ਜੀ ਤਾਂ ਪੁਸ਼ਪ ਹੰਸ ਦੇ ਉਤੇ ਬਹਿਕੇ ਪਿੱਛੇ ਉਡਦਾ ਛੱਡ ਗ਼ੁਬਾਰ ਲੰਮੀ ਮਾਰ ਉਡਾਰੀ ਤੁਰ ਗਏ । ਇਸ ਦੁਨਿਆਵੀ ਬਿਰਖ ਉਤੇ 'ਢਿੱਲੋਂ' ਵਰਗੇ ਚਹਿਕਦੇ ਪੰਛੀ ਕਹਿ ਕੇ ' ਮੇਲਾ ਸੀ ਦਿਨ ਚਾਰ' ਲੰਮੀ ਮਾਰ ਉਡਾਰੀ ਤੁਰ ਗਏ । । ਬਲਿਹਾਰੀ ਕੁਦਰਤ ਬਲਿਹਾਰੀ ਕੁਦਰਤ, ਬਲਿਹਾਰੀ ਕੁਦਰਤ! ਹੈ ਇਹ ਬੜੀ ਪਿਆਰੀ ਕੁਦਰਤ ਪਰ ਆਦਮ ਦੇ ਜਾਏ ਨੇ ਅੱਜ ਬਿਲਕੁਲ ਮਨੋ ਵਿਸਾਰੀ ਕੁਦਰਤ। ਬਲਿਹਾਰੀ ਕੁਦਰਤ--------- ਕੁਦਰਤ ਕੀ ਹੈ? ਆਪਣਾ ਜੀ ਹੈ, ਤੇਰੇ ਮੇਰੇ ਚਾਰ ਚੁਫੇਰੇ ਕੁਦਰਤ ਹੀ ਕੁਦਰਤ ਪਸਰੀ ਹੈ। ਸਾਨੂੰ ਦੇਖ ਕੇ ਰੋਵ,ੇ ਐਪਰ ,ਸਾਡੇ ਤਾਈਂ ਹਸਾਵਣ ਖਾਤਿਰ ਇਹ ਕੁਦਰਤ ਖਿੜ ਖਿੜ ਹੱਸਦੀ ਹੈ। --ਦਾਣੇ ਚੁਗਣ ਤੇ ਗੌਣ ਪਰਿੰਦੇ ਥਾਂ ਥਾਂ ਚੋਗ ਖਿਲਾਰੀ ਕੁਦਰਤ –ਬਲਿਹਾਰੀ ਕੁਦਰਤ--------- *ਧਰਤੀ,ਵਣ ਤ੍ਰਿਣ ਹਰਿਆ ਹੋਵੇ ਇਸ ਲਈ ਕੁਦਰਤ ਮੀਂਹ ਪਾਉਂਦੀ ਹੈ। ਚੀਚ ਵਹੁਟੀਆਂ , ਗੰਡ ਗੰਡੋਏ ਧਰਤੀ ਵਿਚੋਂ ਕੱਢ ਲਿਆਉਂਦੀ ਹੈ। Êਪਰ ਅੱਜ ਅਸੀਂ ਕਪੁੱਤ ਹਾਂ ਬਣ ਗਏ ਐਸੇ ਲਈ ਦੁਰਕਾਰੀ ਕੁਦਰਤ। ਬਲਿਹਾਰੀ ਕੁਦਰਤ— *ਮੋਰ , ਪਪੀਹੇ ਬੋਲਣ ਨਾ ਹੁਣ ਝੁਰਮਟ ਬੋਲੇ ਛਾ ਰਾ ਰਾ ਰਾ ਰਾ,ਚਾਰ ਚੁਫੇਰੇ ਜ਼ਹਿਰ ਹੀ ਜ਼ਹਿਰ ਹੈ ਕਾਲਾ ਧੂੰਆਂ ਹੈ ਪਸਰਿਆ। ਗੈਸ ਚੈਂਬਰ ਪੰਜਾਬ ਹੈ ਬਣਿਆ ਅੱਗ ਦੇ ਵਿਚ ਖਲ•ਾਰੀ ਕੁਦਰਤ। ਬਲਿਹਾਰੀ ਕੁਦਰਤ------- *ਅਜੇ ਵੀ ਮੁਆਫੀ ਮੰਗ ਲਈਏ ਤਾਂ ਕੁਦਰਤ ਬੜੀ ਦਿਆਲੂ ਮਾਂ ਹੈ। ਕੁਦਰਤ ਨੇ ਤਾਂ ਰੋਮ ਰੋਮ ਹੀ ਕੀਤਾ ਆਪਣਾ ਸਾਡੇ ਨਾਂ ਹੈ। ਢਿੱਲੋਂ ਇਹ ਸਤਿਕਾਰ ਕਰੇਗੀ ਜੇ ਆਪਾਂ ਸਤਿਕਾਰੀ ਕੁਦਰਤ ----ਬਲਿਹਾਰੀ ਕੁਦਰਤ , ਬਲਿਹਾਰੀ ਕੁਦਰਤ----------

Saturday, May 5, 2012

58 ਸਾਲ ਪਹਿਲਾਂ ਜਦ ਮੈਂ ਰੋਇਆ ਅਤੇ ਮੇਰੀ ਮਾਂ ਹੱਸੀ–ਅਮਰਜੀਤ ਢਿੱਲੋਂ

58 ਸਾਲ ਪਹਿਲਾਂ ਜਦ ਮੈਂ ਰੋਇਆ ਅਤੇ ਮੇਰੀ ਮਾਂ ਹੱਸੀ–ਅਮਰਜੀਤ ਢਿੱਲੋਂ ਦਬੜ•ੀਖਾਨਾ ( ਤਹਿ: ਜੈਤੋ) : ਕੋਈ ਮਾਂ ਆਪਣੇ ਬੱਚੇ ਦੀ ਮਾਮੂਲੀ ਤੋਂ ਮਾਮੂਲੀ ਤਕਲੀਫ ਵੀ ਬਰਦਾਸ਼ਤ ਨਹੀਂ ਕਰ ਸਕਦੀ। ਪਰ ਹਰ ਆਦਮ ਦੇ ਜਾਏ ਦੀ ਜ਼ਿੰਦਗੀ ਵਿਚ ਇਕ ਬੇਸ਼ਕੀਮਤੀ ਪਲ ਜਰੂਰ ਆਉਂਦਾ ਹੈ ਜਦੋਂ ਉਹ ਰੋਂਦਾ ਹੈ ਤਾਂ ਉਸਦੀ ਮਾਂ ਦਾ ਰੋਮ ਰੋਮ ਮੁਸਕਰਾ ਪੈਂਦੈ। ( ਮੇਰੇ ਖਿਆਲ 'ਚ ਇਹ ਪਲ ਪਸ਼ੂ ਪੰਛੀਆਂ ਦੀ ਜ਼ਿੰਦਗੀ ਵਿਚ ਵੀ ਆਉਂਦਾ ਹੈ ਭਾਵੇਂ ਉਹ ਬੋਲ ਕੇ ਨਹੀਂ ਦੱਸ ਸਕਦੇ ਪਰ ਇਕ ਜਾਨਵਰ ਵਲੋਂ ਆਪਣੇ ਨਵਜੰਮੇ ਬੱਚੇ ਨੂੰ ਚੁੰਮਣ ਸਮੇਂ ਉਸਦੀਆਂ ਅਖਾਂ ਚ ਦੇਖਕੇ ਅਸੀਂ ਉਸਦੇ ਮੋਹ ਦਾ ਅੰਦਾਜ਼ਾ ਲਾ ਸਕਦੇ ਹਾਂ) 1954 ਦੇ ਹਾੜ• ਮਹੀਨੇ ਦਾ ਅਜਿਹਾ ਹੀ ਕੋਈ ਦਿਨ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀ। ਬੇਸ਼ਕ ਸਕੂਲ 'ਚ ਇਹ ਦਿਨ 10 ਮਈ 1955 ਹੈ । ਦਸਦੇ ਹਨ ਕਿ 1955 ਦੇ ਅਸੂ ਮਹੀਨੇ 'ਚ ਆਏ ਭਿਆਨਕ ਹੜ•ਾਂ 'ਚ ਸਾਡਾ ਪੁਰਾਣਾ ਪਿੰਡ ਢਹਿ ਗਿਆ ਸੀ ਅਤੇ ਉਦੋਂ ਮੈਂ ਸਵਾ ਸਾਲ ਦਾ ਸਾਂ। ਪੱਕਾ ਦਿਨ ਪਤਾ ਨਾ ਹੋਣ ਕਾਰਨ ਮੇਰੀ ਜਨਮ ਪੱਤਰੀ ਨਹੀਂ ਬਣਾਈ ਜਾ ਸਕਦੀ ਪਰ ਜੇ ਪੱਕਾ ਪਤਾ ਵੀ ਹੁੰਦਾ ਫਿਰ ਕਿਹੜਾ ਜਨਮ ਪੱਤਰੀ ਬਣ ਸਕਦੀ ਸੀ। ਜਦ ਮੈਂ ਮਾਂ ਦੀ ਕੁੱਖ 'ਚੋਂ ਬਾਹਰ ਨਿਕਲਿਆ ਤਾਂ ਬਿਲਕੁਲ ਚੁੱਪ ਸਾਂ । ਫਿਰ ਕੁਝ ਚਿਰ ਬਾਦ ਮਾਂ ਦੇ ਪੇਟ 'ਚੋਂ ਆਉਂਦੇ ਨਾੜੂਏ ਨੂੰ ਕੱਟ ਕੇ ਮੇਰੀ ਸਾਹ ਕ੍ਰਿਆ ਚਾਲੂ ਕਰਨ ਦੇ ਜਤਨ ਕੀਤੇ ਗਏ ,ਜਦ ਮੈਨੂੰ ਪਹਿਲਾ ਸਾਹ ਆਇਆ ਤਾਂ ਮੈਂ ਉੱਚੀ ਦੇਣੇ ਰੋ ਪਿਆ ਅਤੇ ਮੇਰੀ ਮਾਂ ਹੱਸ ਪਈ । ਫਿਰ ਸਾਰਾ ਆਲਾ ਦੁਆਲਾ ਹੱਸ ਪਿਆ , ਮਨੁੱਖਾਂ ਦੇ ਨਾਲ ਨਿੰਮ ਅਤੇ ਸ਼ਰੀਂਹ ਦੇ ਰੁੱਖ ਵੀ ਹੱਸ ਪਏ। ਮੈਂ 9 ਮਹੀਨੇ ਭਾਵ 280 ਦਿਨ ( ਇਕ ਦੋ ਦਿਨ ਵੱਧ ਘੱਟ ਵੀ ਹੋ ਸਕਦੇ ਐ) ਮਾਂ ਦੇ ਪੇਟ 'ਚ ਰਿਹਾ ਤਾਂ ਇਕ ਵੀ ਸਾਹ ਨਹੀਂ ਲਿਆ ਇਸ ਸਮੇਂ ਕੁਦਰਤ ( ਨੇਚਰ) ਨੇ ਨਾੜੂਏ ਰਾਹੀਂ ਆਕਸੀਜਨ ਦੇਣ ਦੀ ਦੀ ਜੁੰਮੇਵਾਰੀ ਮੇਰੀ ਮਾਂ ਨੂੰ ਸੌਂਪੀ ਹੋਈ ਸੀ। ਮੇਰੀ ਸ਼ੁਰੂਆਤ ਕਦੋਂ ਹੋਈ ਇਸਦਾ ਪੱਕਾ ਪਤਾ ਤਾਂ ਮੇਰੀ ਮਾਂ ਨੂੰ ਵੀ ਨਹੀਂ । ਉਸਨੂੰ ਵੀ ਆਪਣੀ ਸਰੀਰਕ ਕ੍ਰਿਆ 'ਚ ਪਈ ਰੁਕਾਵਟ ਕਾਰਨ ਇਕ ਮਹੀਨੇ ਬਾਦ ਪਤਾ ਲੱਗਾ ਕਿ ਕੋਈ ਨਵਾਂ ਜੀਅ ਉਸਦੀ ਕੁੱਖ 'ਚ ਪਲ ਰਿਹਾ ਹੈ, ਫਿਰ ਦੱਸੋ ਕਿਹੜਾ ਨਜ਼ੂਮੀਆਂ ( ਜੋਤਸ਼ੀ) ਮੇਰੀ ਪੱਤਰੀ ਲਿਖ ਸਕਦਾ ਹੈ। ਜੋਤਿਸ਼ ਵਿਚ ਤਾਂ ਇਕ ਸਕਿੰਟ ਇਧਰ ਉਧਰ ਦੀ ਵੀ ਮੁਆਫੀ ਨਹੀਂ। ਚਲੋ ਆਪਾਂ ਪੱਤਰੀਆਂ ਤੋਂ ਕੀ ਲੈਣਾ ਕਿਸਾ ਕੋਤਾ ਇਹ ਕਿ ਸਕੂਲੀ ਸਮੇਂ ਮੁਤਾਬਿਕ ਮੈਂ 57 ਸਾਲ ਦਾ ਹੋ ਗਿਆ ਹਾਂ,ਸਮਾਜਿਕ ਤੌਰ ਤੇ ਮੈਂ 58 ਸਾਲ ਦਾ ਹਾਂ ਪਰ ਜੇ ਮਾਂ ਦੀ ਕੁੱਖ ਵਾਲਾ ਸਮਾਂ ਵੀ ਗਿਣ ਲਿਆ ਜਾਵੇ ਤਾਂ 59 ਸਾਲ ਦੇ ਕਰੀਬ ਹਾਂ । ਅੱਧੀ ਸਦੀ ਤੋਂ 9 ਸਾਲ ਵੱਧ। ਮਾਂ ਦੇ ਪੇਟ ਵਿਚ ਮੈਂ ਸੱਭ ਤੋਂ ਵੱਧ ਸੁਰਖਿਅਤ ਸਾਂ। ਉਥੇ ਕਿਸੇ ਕਿਸਮ ਦੀ ਗਰਮੀ ਸਰਦੀ ਨਹੀਂ ਸੀ ਲਗਦੀ । ਬਾਹਰ ਆਕੇ ਰੋਣ ਦਾ ਇਕ ਕਾਰਨ ਗਰਮੀ ਸਰਦੀ ਦਾ ਲੱਗਣਾ ਵੀ ਹੈ। ਡਾ: ਦਸਦੇ ਹਨ ਕਿ ਮਾਂ ਦੇ ਮੁਸਕਰਾਉਣ ਨਾਲ ਮੈਂ ਵੀ ਮੁਸਕਰਾ ਪੈਂਦਾ ਸਾਂ ਪਰ ਦਿਮਾਗ ਅਣਵਿਕਸਤ ਹੋਣ ਕਰਕੇ ਇਸ ਤੋਂ ਵੱਧ ਨਹੀਂ ਸੀ ਸੋਚ ਸਕਦਾ। ਧਾਰਮਿਕ ਗ੍ਰੰਥਾਂ 'ਚ ਜਦ ਮੈਂ ਇਹ ਲਿਖਿਆ ਪੜਿ•ਆ ਕਿ ਤੂੰ ਮਾਂ ਦੇ ਗਰਭ ਦੇ ਵਿਚ ਪੁੱਠਾ ਲਟਕ ਰਿਹਾ ਸੀ। ਰੱਬ ਅੱਗੇ ਅਰਦਾਸਾਂ ਕਰਦਾ ਸੀ ਕਿ ਮੈਨੂੰ ਇਥੋਂ( ਇਸ ਨਰਕ 'ਚੋਂ) ਕੱਢ ਲੈ ਮੈਂ ਬਾਹਰ ਆਕੇ ਮੈਂ ਤੇਰਾ ਨਾਮ ਜਪਾਂਗਾ ( ਰਿਸ਼ਵਤ ਦੀ ਸ਼ੁਰਰੂਆਤ ਤਾਂ ਇਥੋਂ ਹੀ ਜਾਂਦੀ ਹੈ ਅਸੀਂ ਭੋਲੇ ਕਿਹੜੇ ਲੋਕ ਪਾਲ ਦੀ ਗੱਲ ਕਰਦੇ ਹਾਂ )। ਮਾਂ ( ਜਨਨੀ ) ਦੇ ਪੇਟ ਨੂੰ ਨਰਕ ਕਹਿ ਕੇ ਧਾਰਮਿਕ ਗਰੰਥ ਲਿਖਣ ਵਾਲੇ ਮਰਦਾਂ ਨੇ ਆਪਣੀ ਮਾਂ ਨੂੰ ਹੀ ਗਾਲ•ਾਂ ਦਿਤੀਆਂ ਹਨ। ( ਕਾਸ਼! ਇਹ ਗਰੰਥ ਲਿਖਣ ਵਾਲੀ ਕੋਈ ਔਰਤ ਹੁੰਦੀ ਤਾਂ ਉਹ ਦਸਦੀ ਕਿ ਔਰਤ ਦੀ ਕੁੱਖ ਕਿਵੇਂ ਸਭ ਤੋਂ ਵੱਧ ਪਵਿਤਰ ਹੁੰਦੀ ਹੈ ਅਤੇ ਆਪਣੀ ਮਾਂ ਦੀ ਕੁੱਖ ਨੂੰ ਗਾਲ•ਾਂ ਕੱਢਣ ਵਾਲੇ ਇਹ ਸੂਰ ਮਾਨਵ ਦੇ ਜਾਏ ਨਹੀਂ ਹੋ ਸਸਕਦੇ।) ਮੈਂ ਕਈ ਵਾਰੀ ਇਹ ਸੋਚਿਆ ਕਿ ਗੰ੍ਰਥ ਲਿਖਣ ਵਾਲਿਆਂ ਨੂੰ ਇਸ ਗੱਲ ਦਾ ਪਤਾ ਕਿਵੇਂ ਲੱਗ ਗਿਆ ਕਿ ਬੱਚਾ ਪੇਟ 'ਚ ਅਰਦਾਸਾਂ ਕਰਦਾ ਸੀ। ਉਹ ਕਹਿੰਦੇ ਹਨ ਤੂੰ ਬਾਹਰ ਆਕੇ ਭੁੱਲ ਗਿਆ ਅਤੇ ਮਾਇਆ ਨੇ ਤੈਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ । ਐਡਾ ਵੱਡਾ ਝੂਠ ,ਕੁਫ਼ਰਾਂ ਦਾ ਕੁਫ਼ਰ , ਜਦ ਦਿਮਾਗ ਵਿਚ ਮਨ ਵਿਕਸਤ ਹੋਊ ਫਿਰ ਹੀ ਮਨ ਸੋਚਣ ਲਗੂ । ਅਤੇ ਮੈਨੂੰ ਇਸ ਤਰਾਂ ਸੋਚਣ 'ਤੇ ਉਦੋਂ ਪੰਜ ਸਾਲ ਦੇ ਕਰੀਬ ਲੱਗ ਗਏ ਸਨ ,ਅੱਜ ਕੱਲ• ਢਾਈ ਤਿੰਨ ਸਾਲ ਹੀ ਲਗਦੇ ਹਨ। ਮੈਥੋਂ ਪਹਿਲਾਂ ਵਾਲੇ ਮਨੁੱਖਾਂ ਦੇ ਬਚਪਨ ਦਾ ਸਮਾਂ ਇਸਤੋਂ ਵੀ ਜਿਆਦਾ ਸੀ ,ਹੌਲੀ ਹੌਲੀ ਇਹ ਬਚਪਨ ਦਾ ਸਮਾਂ ਘਟ ਰਿਹਾ ਹੈ। ਵਿਗਿਆਨਕ ਤਰੱਕੀ ਨਾਲ ਇਹ ਸਮਾਂ ਇਕ ਸਾਲ 'ਤੇ ਵੀ ਆ ਸਕਦਾ ਹੈ। ਪਰ ਇਹ ਗਰਭ ਕਾਲ 'ਚ ਕਿਸੇ ਹਾਲਤ ਵਿਚ ਵੀ ਨਹੀਂ ਜਾ ਨਹੀਂ ਜਾ ਸਕਦਾ । ਇਸ ਲਈ ਮੈਂ ਬੇਖੌਫ਼ ਹੋਕੇ ਕਹਿੰਦਾ ਹਾਂ ਕਿ ਗਰਭ ਕਾਲ ਵਿਚ ਅਰਦਾਸਾਂ ਕਰਨ ਵਾਲੀ ਗੱਲ ਨਿਰਾ ਝੂਠ ਦਾ ਪੁਲੰਦਾ ਹੈ ਭਾਵੇਂ ਉਹ ਕਿਸੇ ਵੀ ਗਰੰਥ 'ਚ ਕਿਉਂ ਨਾ ਲਿਖੀ ਹੋਵੇ। ਤੁਸੀਂ ਡਰ ਗਏ ਹੋ ? ਡਰਨਾ ਹੀ ਸੀ , ਪਹਿਲਾਂ ਪਹਿਲਾਂ ਮੈਂ ਵੀ ਡਰ ਜਾਂਦਾ ਸਾਂ। ਜਦ ਵਿਸ਼ਵਾਸ਼ ਟੁਟਦੇ ਹਨ ਤਾਂ ਆਦਮੀ ਡਰਦਾ ਹੀ ਹੈ। ਗਲੀਲੀਓ ਵਲੋਂ ਧਰਤੀ ਗੋਲ ਅਤੇ ਘੁੰਮਦੀ ਕਹਿਣ ਕਾਰਨ ਅਨੇਕਾਂ ਈਸਾਈ ਔਰਤਾਂ ਬੇਹੋਸ਼ ਹੋ ਗਈਆਂ ਸਨ ਕਿਉਂਕਿ ਉਹਨਾਂ ਦੀ ਪਵਿਤਰ ਬਾਈਬਲ ਵਿਚ ਲਿਖਿਆ ਹੋਇਆ ਸੀ( ਹੈ) ਕਿ ਧਰਤੀ ਖੜ•ੀ ਹੈ। ( ਸਾਰੇ ਧਾਰਮਿਕ ਗਰੰਥਾਂ ਵਿਚ ਹੁਣ ਵੀ ਇਹ ਹੀ ਲਿਖਿਆ ਹੈ। ਸੂਰਜ ਸੱਤ ਸੋਨੇ ਦੇ ਘੋੜੇ ਜੋੜਕੇ ਸਵੇਰੇ ਇਸ਼ਨਾਨ ਕਰਨ ਤੋਂ ਬਾਦ ਫਿਰ ਉਦੈ ਹੁੰਦ ਹੈ। ਇਸੇ ਲਈ ਤਾਂ ਹਨੂੰਮਾਨ ਨੇ ਉਸ ਨੂੰ ਜਾੜ• ਥੱਲੇ ਦੇ ਲੈ ਲਿਆ ਸੀ।) ਖੈਰ! ਗੱਲ ਹੋਰ ਹੀ ਪਾਸੇ ਤੁਰ ਗਈ , ਮੈਂ ਤਾਂ ਸਿਰਫ ਇਹ ਕਹਿ ਰਿਹਾ ਸਾਂ ਕਿ ਅੱਜ ਤੋਂ 58 ਸਾਲ ਪਹਿਲਾਂ ਜਦ ਕਿਸੇ ਪਲ ਮੈਂ ਰੋਇਆ ਤਾਂ ਮੇਰੀ ਮਾਂ ਹੱਸੀ ਸੀ ਅਤੇ ਆਪਣੇ ਕੱਚੇ ਕੋਠੇ ਵਿਚ ਉਸ ਪਲ ਦੀ ਕਲਪਨਾ ਕਰਕੇ ਮੈਂ ਪਿੰਡ ਦੀ ਬੁੱਢੀ ਮੁਸਲਮਾਨ ਦਾਈ 'ਹਾਜਰਾਂ' ਦੀ ਗੋਦੀ 'ਚ ਪਿਆ ਮੁਸਕਰਾ ਰਿਹਾ ਹਾਂ। ਅਮਰਜੀਤ ਢਿੱਲੋਂ 94171 20427dਪਿੰਡ ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨਕੋਡ 151205ਜਿਲ•ਾ ਫਰੀਦਕੋਟ

Friday, May 4, 2012

ਨਿਕ ਸੁੱਕ 4-5 -2012

**ਨਿਕ ਸੁੱਕ Ñਲਗਦੈ ਉਸਦਾ ਪੁੱਤ ਉਸਦੀ ਡੰਗੋਰੀ ਬਣ ਗਿਆ ਹੋਣੈ ,ਜੋ ਬੁੱਢੇ ਵਾਰੇ ਸਖਸ਼ ਸਿਧਾ ਤੁਰ ਰਿਹਾ ਹੈ। ----- * **ਜ਼ਿੰਦਗੀ ਇਕ ਪਾਸੜ( ਵਨ ਵੇ ਰੋਡ) ਰਸਤਾ ਨਹੀਂ, ਇਹ ਆਦਾਨ ਪ੍ਰਦਾਨ ਹੈ। ਇਕ ਪਾਸੜ ਰਸਤਾ ਸਿਰਫ ਸਿਵਿਆਂ ਨੂੰ ਜਾਂਦਾ ਹੈ। ------ *ਵਨ ਵੇ ਰੋਡ ਤੇ ਅਸੀਂ ਪਿਛੇ ਮੁੜਕੇ ਤਾਂ ਵੇਖ ਸਕਦੇ ਹਾਂ ਪਰ ਵਾਪਸ ਨਹੀਂ ਜਾ ਸਕਦੇ। ਇਸ ਲਈ ਹਰ ਪਲ ਦਾ ਅਨੰਦ ਮਾਣੋ ਕਿਉਂਕਿ ਅੱਜ ਦਾ ਸਮਾਚਾਰ ਪੱਤਰ ਕੱਲ• ਦਾ ਰੱਦੀ ਕਾਗਜ ਹੈ। -----*ਦੀਵਾਨਾ ਹੰਸਤਾ ਹੈ ਤੋ ਹੰਸ ਲੇਨੇ ਦੋ ਤਨਹਾਈ ਮੇਂ ਜ਼ਾਲਿਮ ਰੋਇਆ ਬਹੁਤ ਹੈ। -----

Thursday, May 3, 2012

ਦੁੱਖ ਦਾਰੂ ਸੁੱਖ ਰੋਗ ਭਇਆ—

ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਛੇਵੀਂ ਜਮਾਤ 'ਚ ਪੜ•ਣ ਸਮੇਂ ਮੈਂ ਲੋਪੋ ਵਾਲੇ ਸੰਤਾਂ ਦੇ ਡੇਰੇ ਹੁੰਦਾ ਸੀ। ਬਚਪਨ ਦੇ ਹਾਲਾਤ ਕਰਕੇ ਸਮਾਂ ਹੀ ਇਸ ਤਰਾਂ ਦਾ ਬਣਿਆ ਕਿ ਮੈਂ ਛੇਤੀ ਰੱਬ ਨੂੰ ਮਿਲਣ ਵਾਸਤੇ ਕਾਹਲਾ ਹੋ ਗਿਆ । ਦਸਵੀਂ ਜਮਾਤ ਤਕ ਹਾਲਾਤ ਜਿਉਂ ਦੇ ਤਿਉਂ ਬਣੇ ਰਹੇ( ਫਿਰ ਪਾਸਾ ਪਲਟ ਗਿਆ)। ਮੈਂ ਪੂਰਾ ਗ੍ਰੰਥੀ ਸੀ ਅਤੇ ਸਾਰਾ ਦੇ ਸਾਰਾ ਗਰੰਥ ਸਾਹਿਬ ਮੇਰੇ ਜਵਾਨੀ ਯਾਦ ਸੀ। ਜਦ ਮੈਂ ਸ਼ਾਮ ਨੂੰ ਰਹਿਰਾਸ ਪੜ•ਦਾ ਤਾਂ ਪਹਿਲੀ ਤੁਕ ਹੁੰਦੀ ' ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨਾ ਹੋਈ।' ਇਸਦੇ ਅਰਥ ਅਸੀਂ ਇਸ ਤਰਾਂ ਕਰਦੇ ( ਸੰਤ ਜੀ ਮਹਾਰਾਜ ਦੇ ਦੱਸੇ ਮੁਤਾਬਿਕ, ਅੱਜ ਵੀ ਸਾਰੇ ਇੰਜ ਹੀ ਕਰਦੇ ਹਨ।) ਕਿ ਦੁੱਖ ਵਿਚ ਬੰਦਾ ਰੱਬ ਨੂੰ ਯਾਦ ਕਰਦਾ ਹੈ ਇਸ ਲਈ ਦੁੱਖ ਦਾਰੂ ਹੈ। ਸੁੱਖ ਵਿਚ ਬੰਦਾ ਰੱਬ ਨੂੰ ਭੱਲ ਜਾਂਦਾ ਹੈ ਇਸ ਲਈ ਸੁੱਖ ਰੋਗ ਹੈ। ਇਸ ਗੱਲ ਨੂੰ ਤਿੰਨ ਦਹਾਕੇ ਬੀਤ ਚੁੱਕੇ ਸਨ। ਰੱਬ ਨੂੰ ਮਿਲਣ ਦੀ ਤਾਂਘ ਕਿਹੜੇ ਵੇਲਿਆਂ ਦੀ ਕਿਸੇ ਪਤਾਲ 'ਚ ਦਫਨ ਹੋ ਚੁਕੀ ਸੀ ਖੈਰ! 1999 ਦੀ ਗੱਲ ਹੈ ਕਿ ਵੈਸੇ ਹੀ ਮੇਰੇ ਮਨ 'ਚ ਦੁਖ ਦਾਰੂ ਵਾਲੀ ਲਾਈਨ ਘੁਮਣ ਲੱਗੀ । ਮੈਂ ਸੋਚਿਆ ਕਿ ਤਾਮਿ ਸ਼ਬਦ ਦੇ ਮ ਨੂੰ ਸਿਆਰੀ ਕਿਉਂ ਹੈ। ਸੋ ਮੈਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਫਰੋਲ ਲਿਆ । ਉਸ ਵਿਚਲੇ ਅਰਥ ਪੜ• ਕੇ ਮੈਂ ਹੈਰਾਨ ਹੋ ਗਿਆ । ਤਾਮਿ= ਤਾ + ਆਮਯ । ਆਮਯ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਰੋਗ। ਭਾਈ ਸਾਹਿਬ ਨੇ ਸਾਰੀ ਲਾਈਨ ਦਾ ਅਰਥ ਇਸ ਤਰਾਂ ਕੀਤਾ ਹੈ' ਜਿਹੜਾ ਇਨਸਾਨ ਕਿਸੇ ਦੇ ਦੁੱਖ ਵਿਚ ਕੰਮ ਆਉਂਦਾ ਹੈ( ਭਾਵ ਸ਼ੋਸ਼ਲ ਵਰਕਰ ਹੈ ) ਉਸਨੂੰ ਦੁੱਖ ਦਾਰੂ ਬਣਕੇ ਲਗਦਾ ਹੈ , ਜਿਹੜਾ ਆਪਣੇ ਹੀ ਸੁੱਖ ਵਿਚ ਮਸਤ ਹੈ , ਜਿਸਨੂੰ ਕਿਸੇ ਦੇ ਦੁੱਖ ਦਰਦ ਦੀ ਕੋਈ ਪਰਵਾਹ ਨਹੀਂ ਉਸ ਲਈ ਸੁਖ ਰੋਗ ਬਣ ਜਾਂਦਾ ਹੈ। (ਸੰਸਾਰ ਸਿਹਤ ਸੰਸਥਾ ਨੇ ਵੀ ਇਸੇ ਤਰਾਂ ਕਿਹਾ ਹੈ ਕਿ ਸਿਰਫ ਹਟੇ ਕੱਟੇ ਸਰੀਰ ਵਾਲਾ ਆਦਮੀ ਹੀ ਤੰਦਰੁਸਤ ਨਹੀਂ , ਤੰਦਰੁਸਤ ਉਹ ਹੈ ਜਿਸਦਾ ਮਨ ਵੀ ਤੰਦਰੁਸਤ ਹੈ ਅਤੇ ਜੋ ਦੂਸਰਿਆਂ ਦੇ ਦੁੱਖ ਵੰਡਾਉਂਦਾ ਹੈ)। ਅਜੇ ਮੈਂ ਇਹ ਪੜ• ਕੇ ਹਟਿਆ ਸੀ ਕਿ ਮੈਨੂੰ ਸੁਨੇਹਾ ਆ ਗਿਆ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ ਸੱਦਿਆ ਹੈ( ਉਹ ਪੱਤਰਕਾਰ ਹੋਣ ਕਾਰਨ ਮੈਂਥੋਂ ਇਸ ਪਿੰਡ ਦੇ ਟੂਰ ਦੀ ਖ਼ਬਰ ਲਗਵਾਉਣੀ ਚਾਹੁੰਦੇ ਸਨ) ਕਾਫੀ ਦੇਰ ਗੱਲਾਂ ਹੁੰਦੀਆਂ ਰਹੀਆਂ । ਸੰਤ ਜੀ ਨੇ ਦੱਸਿਆ ਕਿ ਉਹ ਐਮ ਏ ਪੜ•ੇ ਹਨ , ਕਈ ਕਿਤਾਬਾਂ ਵੀ ਲਿਖੀਆਂ ਹਨ, ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਪੜਦਾ ਰਿਹਾ ਹੈ ਵਗੈਰਾ ਵਗੈਰਾ---। ਉਦੋਂ ਮੇਰੀ ਕਵਿਤਾ ਦੀ ਕਿਤਾਬ ਛਪੀ ਸੀ ' ਧੁੱਪ ਦਾ ਲਿਬਾਸ ' ਮੈਂ ਕਿਹਾ ਜੀ ਮੇਰੀ ਵੀ ਆਹ ਕਿਤਾਬ ਛਪੀ ਹੈ। ਜਦ ਉਹ ਕਾਫੀ ਵਿਦਵਤਾ ਦੀਆਂ ਗੱਲਾਂ ਕਰਨ ਲੱਗੇ ਤਾਂ ਮੈਂ ਕਿਹਾ ਕਿ ਬਾਬਾ ਜੀ ਆਹ ਦੁਖ ਦਾਰੂ ਸੁਖ ਰੋਗ ਭਇਆ, ਵਾਲੀ ਤੁਕ ਦਾ ਕੀ ਅਰਥ ਹੈ? ਤਾਂ ਜਿਵੇਂ ਕਿ ਮੈਨੂੰ ਪਤਾ ਹੀ ਸੀ ਉਹਨਾਂ ਉਹੀ ਕਿਹਾ ਕਿ ਦੁੱਖ 'ਚ ਬੰਦਾ ਨਾਮ ਜਪਦੈ ਸੁਖ 'ਚ ਨਾਮ ਨਹੀਂ ਜਪਦਾ ਇਸ ਲਈ ਦੁੱਖ ਦਾਰੂ ਹੈ। ਮੈਂ ਕਿਹਾ ' ਜੀ ਤੁਸੀਂ ਨਾਮ ਨਹੀਂ ਜਪਦੇ? ' ਕਹਿੰਦੇ 'ਅਸੀਂ ਤਾਂ ਹਰ ਵਕਤ ਹੀ ਜਪਦੇ ਹਾਂ , ਮੈਂ ਕਿਹਾ ਜੀ ਤੁਹਾਨੂੰ ਕੀ ਦੁੱਖ ਹੈ ? ਕਹਿੰਦੇ ਸਾਨੂੰ ਤਾਂ ਕੋਈ ਦੁੱਖ ਨਹੀਂ, ਮੈਂ ਕਿਹਾ ਕਿ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਦੁੱਖ 'ਚ ਬੰਦਾ ਨਾਮ ਜਪਦਾ ਹੈ , ਸੁੱਖ 'ਚ ਨਹੀਂ ਜਪਦਾ ,ਇਸ ਲਈ ਦੁੱਖ ਦਾਰੂ , ਸੁੱਖ ਰੋਗ ਹੈ। ਸੰਤ ਜੀ ਕਹਿੰਦੇ ਸਾਡੀ ਗੱਲ ਹੋਰ ਹੈ ਭਾਈ , ਇਹ ਤਾਂ ਅਸੀਂ ਆਮ ਆਦਮੀ ਦੀ ਗੱਲ ਕਰਦੇ ਸੀ। ਮੈਂ ਕਿਹਾ ਜੀ ਭਾਈ ਕਾਹਨ ਸਿੰਘ ਨਾਭਾ ਨੇ ਇਸ ਤੁਕ ਦਾ ਅਰਥ ਇਸ ਤਰਾਂ ਲਿਖਿਆ ਹੈ । ਕਹਿੰਦੇ ਇਹ ਵੀ ਠੀਕ ਹੈ , ਭਾਈ ਇਹ ਵੀ ਠੀਕ ਹੈ। 200 ਦੇ ਕਰੀਬ ਪਿੰਡ ਦੇ ਔਰਤ ਮਰਦ ਮੇਰੇ ਮੂੰਹ ਵਲ ਦੇਖਣ ਲੱਗੇ। ਮੈਂ ਹੁਣ ਹੋਰ ਛਿੰਜ ਛੇੜ ਦਿਤੀ ' ਬਾਬਾ ਜੀ ਕੋਈ ਹੋਰ ਉਪਦੇਸ ਦਿਓ' । ਉਹ ਕਹਿੰਦੇ ਭਾਈ ਕੇਸ ਨਹੀਂ ਕਟਾਉਣੇ ਚਾਹੀਦੇ , ਸਾਨੂੰ ਰੱਬ ਨੇ ਜਿਵੇਂ ਪੈਦਾ ਕੀਤਾ ਹੈ ਉਸੇ ਤਰਾਂ ਹੀ ਰਹਿਣਾ ਚਾਹੀਦਾ ਹੈ। ਮੈਂ ਕਿਹਾ ਬਾਬਾ ਜੀ ਫਿਰ ਆਪਾਂ ਨਹੁੰ ਕਿਉਂ ਕੱਟਦੇ ਹਾਂ ? ਕਹਿੰਦੇ ਨਹੁੰ ਤਾਂ ਨਿਰਜੀਓ ਹੁੰਦੇ ਐ । ਮੈਂ ਕਿਹਾ ਜੀ ਕੇਸ ਵੀ ਨਿਰਜੀਓ ਹੁੰਦੇ ਐ , ਇਹ ਸਾਡੇ ਸਰੀਰ ਦੇ ਸੈਲਾਂ ਦੀ ਟੁੱਟਭੱਜ ਹੀ ਹੁੰਦੀ ਹੈ । ਸੰਤ ਜੀ ਕਹਿੰਦੇ ਇਹ ਕਿਥੇ ਲਿਖਿਆ ਹੈ? ਮੈਂ ਕਿਹਾ ਜੀ ਡਾਕਟਰੀ ਦੀਆਂ ਸਾਰੀਆਂ ਕਿਤਾਬਾਂ 'ਚ ਹੀ ਲਿਖਿਐ ਜੇ ਕਹੋ ਤਾਂ ਮੈਂ ਘਰੋਂ ਕਿਤਾਬ ਲਿਆਕੇ ਪੜ•ਾਵਾਂ । ਬਾਬਾ ਜੀ ਇਕ ਦਮ ਉਭੜਵਾਹਿਆਂ ਵਾਂਗੂ ਬੋਲੇ ' ਗੁਰਮੁਖੋ ਧੱਕਾ ਨਹੀਂ ਕਰਨਾ, ਗੁਰਮੁੱਖੋ ਧੱਕਾ ਨਹੀਂ ਕਰਨਾ'। ਮੈਂ ਚੁਪ ਕਰਕੇ ਤੁਰ ਆਇਆ , ਲੋਕ ਅਵਾਕ ਮੇਰੇ ਮੂੰਹ ਵਲ ਦੇਖਦੇ ਰਹੇ। ਕੁਝ ਸਾਲਾਂ ਬਾਦ ਗੁਰਦੇ ਫੇਲ• ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਪਰ ਉਸਤੋਂ ਬਾਦ ਉਹ ਜਿੰਨੇ ਵਾਰ ਵੀ ਸਾਡੇ ਪਿੰਡ ਆਏ ਉਹਨਾਂ ਨੇ ਨੀ ਕਿਹਾ ਕਿ ਪੱਤਰਕਾਰ ਤੋਂ ਖ਼ਬਰ ਲਵਾਉਣੀ ਐ। ਕਹਿੰਦੇ ਹੋਣਗੇ ਇਹੋ ਜਿਹੇ ਪੱਤਰਕਾਰਾਂ ਤੋਂ ਤਾਂ ਊਂ ਈ ਚੰਗੇ ਆਂ। ਹੁਣ ਵੀ ਦੁੱਖ ਦਾਰੂ ਵਾਲੀ ਤੁਕ ਸੁਣ ਕੇ ਇਹ ਘਟਨਾ ਮੇਰੇ ਹੂ ਬ ਹੂ ਚੇਤੇ ਆ ਜਾਂਦੀ ਹੈ। Converted from Satluj