Thursday, September 29, 2011

ਵੱਡੀ ਗੱਡੀ ਛੋਟਾ ਨੰਬਰ ਮੱਥੇ ਬੱਤੀ ਲਾਲ ਸਜਾ ਕੇ।

ਵੱਡੀ ਗੱਡੀ ਛੋਟਾ ਨੰਬਰ
ਵੱਡੀ ਗੱਡੀ ਛੋਟਾ ਨੰਬਰ ਮੱਥੇ ਬੱਤੀ ਲਾਲ ਸਜਾ ਕੇ। ਦੇਖੋ ਬਾਬੇ ਸੰਤ ਜੀ ਚੱਲੇ ਨੇ ਮੱਥੇ ਤਿਲਕ ਲਗਾ ਕੇ।
ਇਹ ਜੱਗ ਰਚਨਾ ਝੂਠੀ ਭਾਈ , ਮਾਇਆ ਨਾਗ ਦੀ ਬੱਚੀ,ਪਰ ਸੰਤਾਂ ਨੇ ਵੱਸ ਕੀਤੀ ਹੈ ਮੱਥਾ ਟੇਕੋ ਆਕੇ।
Ðਰੱਬ ਲਈ ਦਸਵਾਂ ਹਿੱਸਾ ਕੱਢੋ , ਨਹੀਂ ਉਹ ਦਸ ਵੀ ਖੋਹ ਲਊ,ਅਸੀਂ ਹਾਂ ਰੱਬ ਦੇ ਦੂਤ ਹਟਾਂਗੇ ਰੱਬ ਦੇ ਕੋਲ ਪੁਚਾ ਕੇ।
ਸੁਣਿਐਂ ਸੋਹਣੀਆਂ ਜ਼ੁਲਫਾਂ ਵਾਲੇ ਦੇਵ ਪੁਰਸ਼ ਮਨਮੋਹਣੇ,ਕੱਲ• ਂਿÂਕ ਸੋਨ ਪਰੀ ਨੂੰ ਲੈ ਗਏ ਸ਼ਿਮਲੇ ਵਲ ਭਜਾ ਕੇ।
ਇਕ ਬਾਬੇ ਦੀ ਪਤਨੀ ਨੇ ਪੰਜ ਕੁੜੀਆਂ ਕਾਹਦੀਆਂ ਜੰਮੀਆਂ ਬਾਬੇ ਧੱਕਾ ਦੇ ਤਾ ਉਹਨੂੰ ਨਹਿਰ ਦੇ ਕੋਲ ਲਿਜਾਕੇ।
ਆਜੋ ਜੀਹਨੇ ਮੁੰਡੇ ਲੈਣੇ ਥੋੜ•ੇ ਰਹਿ ਗਏ ਭਾਈ ਛੇ ਕੁੜੀਆਂ ਦਾ ਪਿਓ ਸੰਤ ਵੇਚਦਾ ਕੜੇ ਸੀ ਠੋਕ ਵਜਾ ਕੇ।
ਸੀ ਸੁਲਫੇ ਦੀ ਲਾਟ ਜਿਹੀ ਲੱਤਾਂ ਬਾਬੇ ਦੀਆਂ ਘੁਟਦੀ ਕੋਲ ਹੀ ਉਸਦਾ ਪਤੀ, ਭਰਾ ਸੀ ਬੈਠਾ ਨੀਵੀਂ ਪਾਕੇ।
ਸਾਈਂ ਬਾਬਿਆਂ ਦੇ ਡੇਰਿਆਂ 'ਚੋਂ ਢੇਰ ਸੋਨੇ ਦੇ ਨਿਕਲੇ ਰੱਬ ਨੂੰ ਦੇਣ ਲਈ ਰੱਖੇ ਸੀ ਤਹਿਖਾਨੇ ਵਿਚ ਲੁਕਾ ਕੇ।
ਜੇਕਰ ਪੈਸੇ ਨੂੰ ਤੁਸੀਂ ਆਪਣਾ ਨੌਕਰ ਨਹੀਂ ਬਣਾਉਂਦੇ ਪੈਸਾ ਤੁਸਾਂ ਨੂੰ ਰੱਖ ਲੈਂਦਾ ਹੈ ਆਪਣਾ ਦਾਸ ਬਣਾ ਕੇ।
ਇਹ ਭੇਡਾਂ ਜਨਤਾ ਨੇ ਇਉਂ ਹੀ ਉਨ ਲਹਾਉਂਦੇ ਰਹਿਣਾ ਢਿੱਲੋਂ ਤਰਕਸ਼ੀਲ ਮੁਦਤਾਂ ਤੋਂ ਥੱਕ ਗਏ ਸਮਝਾ ਕੇ।
ਗ਼ਜ਼ਲ
ਜ਼ਿੰਦਗੀ ਵਿਚ ਕਿਸ ਤਰਾਂ ਦਾ ਇਹ ਮੁਕਾਮ ਆ ਗਿਆ। ਸ਼ੂਕਦਾ ਦਰਿਅ ਇਕ ਸੁੱਕੀ ਰੇਤ ਵਿਚ ਸਮਾ ਗਿਆ।
ਆਪਣੀ ਹੀ ਸਿਰਜਣਾ ਤੋਂ ਮਨ ਉਦਾਸ ਹੋ ਗਿਆ ਹੈ ਆਪਣੀ ਰੱਬਤਾ ਤੋਂ ਦੋਖੋ ਰੱਬ ਮੈਂ ਛਲਿਆ ਗਿਆ।
ਹੁਣ ਇਹ ਭਰੇ ਰਾਹ ਲਗਦੇ ਸੁੰਨੇ, ਜਰਾ ਵੀ ਆਪਣੇ ਲਗਦੇ ਨਹੀਂ ਤੇਰੀ ਮੇਰੀ ਪੈੜ ਨੂੰ ਸਮੇਂ ਦਾ ਦੈਂਤ ਖਾ ਗਿਆ।
ਹੁਣ ਇਹ ਮੈਂ ਨਹੀਂ ਕੋਈ ਹੋਰ ਫਿਰ ਰਿਹਾ ਹੈ ਤੁਸਾਂ ਦੇ ਸ਼ਹਿਰ ਵਿਚ ਮੈਂ ਤਾਂ ਇਥੋਂ ਦੋਸਤੋ ਸਾਂ ਦੇਰ ਦਾ ਚਲਿਆ ਗਿਆ।
ਛੱਡ ਕੇ ਮੈਨੂੰ ਪਰਾਏ ਹੋ ਗਏ ਹੋ ਗਏ ਮਹਿਰਮ ਜਦੋਂ ਤੋਂ ਉਹ ਨਿੱਕੇ ਨਿੱਕੇ ਰੋਸਿਆਂ ਦਾ ਲੁਤਫ਼ ਹੀ ਚਲਾ ਗਿਆ।
Êਪੱਥਰਾਂ ਦੇ ਮੀਂਹ 'ਚ ਵੀ ਡੋਲਿਆ ਨਹੀਂ ਸਾਂ ਮੈਂ ਕਦੇ ਪਰ ਸੱਲ ਤੇਰੇ ਹਿਜਰ ਦਾ ਸੀਨੇ ਵਿਚ ਛੇਕ ਪਾ ਗਿਆ।
ਢਿੱਲੋਂ ਗਲਤ ਫ਼ਹਿਮੀਆਂ ਦਾ ਦੌਰ ਹੈ ਇਸ ਤਰਾਂ ਹੋਇਆ ਸ਼ੁਰੁ ਹੈ ਆਪਣੀ ਹੀ ਹੋਂਦ ਤੋਂ ਵਿਸ਼ਵਾਸ਼ ਡਗਮਗਾ ਗਿਆ।
ਗ਼ਜ਼ਲ
ਲਿਖਣ ਦੇ ਲਈ ਜਦ ਕਿਸੇ ਦੇ ਕੋਲ ਕੁਝ ਨਾ ਰਹਿ ਗਿਆ। ਆਪਣੀ ਆਤਮ ਕਥਾ ਹਰ ਕੋਈ ਲਿਖਣ ਬਹਿ ਗਿਆ।
ਸ਼ੂਕਦਾ ਦਰਿਆ ਸੀ ਉਹ ਸਨਮਾਨ ਮਿਲਣ ਸਾਰ ਹੀ ਪਹਿਲਾਂ ਕੱਸੀ ਜਿੱਡਾ ਤੇ ਫਿਰ ਰੇਤ ਬਣ ਕੇ ਰਹਿ ਗਿਆ।
ਜੇ ਜਿਉਂਦੇ ਰਹੇ ਤਾਂ ਮਿਲਦੇ ਰਹਾਂਗੇ ਫੇਰ ਵੀ , ਮਰਨ ਤੋਂ ਕੁਝ ਦੇਰ ਪਹਿਲਾਂ ਸੀ ਮਰਨ ਵਾਲਾ ਕਹਿ ਗਿਆ।
ਬਹੁਤ ਅੱਛਾ ਜਿਉਣ ਦਾ ਹੋਇਆ ਤਜੱਰਬਾ ਉਸ ਵਕਤ ਜਿਉਣ ਲਈ ਜਦ ਜ਼ਿੰਦਗੀ ਵਿਚ ਬਾਕੀ ਕੁਝ ਨਾ ਰਹਿ ਗਿਆ।
ਆਪਣੇ ਵਜੂਦ ਤੋਂ ਹੁਣ ਹਰ ਕੋਈ ਅਵਾਜ਼ਾਰ ਹੈ ਕਿਉਂ ਮਹਿਕ ਦਾ ਸਾਗਰ ਚੁਰਾ ਕੇ ਵਕਤ ਕਿੱਥੇ ਲੈ ਗਿਆ।
ਇਸ਼ਕ ਸੀ, ਤੂਫ਼ਾਨ ਸੀ,ਜਾਂ ਸੀ ਕੋਈ ਪਾਣੀ ਦਾ ਹੜ•,ਕੁਝ ਪਲ ਦੇਕੇ ਜੀਣ ਦੇ ਸਭ ਚਾਅ ਬਹਾ ਕੇ ਲੈ ਗਿਆ।
ਮੇਰੇ ਵੱਲ ਬਿਟ ਬਿਟ ਤਕਦੇ ਨੇ ਮੇਰੇ ਸਿਰਜੇ ਹੋਏ ਨੈਣ ਕੋਈ ਨਿਰਮੋਹੀ ਸਿਧਾਰਥ ਮੇਰੇ ਮਨ ਵਿਚ ਬਹਿ ਗਿਆ।
ਤੇਰੇ ਨਕਸ਼ ਚਿਤਵ ਢਿੱਲੋਂ ਲੋਰ ਵਿਚ ਰਹਿੰਦਾ ਸਾਂ ਮੈਂ ਹੁਣ ਤੇਰਾ ਚੇਤਾ ਦੁਖਾਵੀਂ ਯਾਦ ਬਣ ਕੇ ਰਹਿ ਗਿਆ।

Wednesday, September 21, 2011

ਦੁਨਿਆ ਦੇ ਵਿੱਚ ਰੱਖ____ਫਰੀਦਾ____ਐਸਾ ਬਹਿਣ ਖਲੋਣ ,
ਕੋਲ ਹੋਈਏ ਤਾਂ ਹੱਸਣ ____ਲੋਕੀ____ਤੁਰ ਜਾਇਏ ਤਾਂ ਰੋਣ.....

Tuesday, September 20, 2011

ਗ਼ਜ਼ਲ 20 ਸਤੰਬਰ

ਗ਼ਜ਼ਲ 20 ਸਤੰਬਰ
ਜੋ ਆਦਮੀ ਖ਼ਾਸ ਸੀ ਦੇਖੋ ਉਹ ਕਿੰਨਾ ਆਮ ਹੋਇਆ ਏ ।
ਤੇ ਆਮ ਆਦਮੀ ਇਸ ਦੌਰ ਵਿਚ ਬਦਨਾਮ ਹੋਇਆ ਏ।
ਮੈਨੂੰ ਪਤਾ ਹੈ Àੋਸ ਪੰਖੇਰੂ ਦਾ ਪਤਾ ਟਿਕਾਣਾ ਵੀ ਦੋਸਤੋ
ਜੋ ਅੰਬਰ ਛੋਹਣ ਲਈ ਅਖੀਰ ਵਿਚ ਨਾਕਾਮ ਹੋਇਆ ਏ।
Îਮੇਰੀ ਇਸ ਭਟਕਣ 'ਚ ਮੇਰੀ ਆਪਣੀ ਕੋਈ ਮਰਜੀ ਨਹੀਂ
ਇਹ ਅਥਰਾ ਵਕਤ ਦਾ ਘੋੜਾ ਹੀ ਬੇਲਗਾਮ ਹੋਇਆ ਏ।
ਇਹ ਵੀ ਆਦਮੀ ਫ਼ਿਤਰਤ ਹੈ ਕਿ ਆਰਾਮ ਖਾਤਿਰ ਉਹ
ਸਾਰੀ ਉਮਰ ਹੀ ਰਹਿੰਦਾ ਉਹ ਬੇ ਆਰਾਮ ਹੋਇਆ ਏ ।
ਲਾਕੇ ਉਂਗਲ ਨੂੰ ਲਹੂ ਹੈ ਸ਼ਹੀਦਾਂ ਵਿਚ ਉਹ ਸ਼ਾਮਿਲ
ਜਿਸਦੀ ਉਂਗਲ 'ਤੇ ਹੀ ਸਾਰਾ ਕਤਲੇਆਮ ਹੋਇਆ ਏ।
ਜਿਸ ਮੁਹੱਬਤ ਨੂੰ ਮੇਰੇ ਨਾਲ ਅੰਤਾਂ ਦੀ ਹੈ ਰਹੀ ਨਫ਼ਰਤ
ਅਜੇ ਵੀ ਚੇਤਿਆਂ 'ਚ ਲਿਖਿਆ ਉਹਦਾ ਨਾਮ ਹੋਇਆ ਏ।
ਕਿਸੇ ਦੀ ਯਾਦ ਦਾ ਪੱਥਰ ਅਚਾਨਕ ਫੇਰ ਡਿਗਿਆ ਹੈ
ਮੇਰੇ ਮਨ ਦੇ ਪਾਣੀਆਂ 'ਚ ਮੱਚਿਆ ਕੋਹਰਾਮ ਹੋਇਆ ਏ।
ਬੜੀ ਰੌਣਕ ਹੈ ਮੈਅਕਦੇ 'ਤੇ ਪਰ ਮੈਂ ਹੀ ਉਦਾਸ ਹਾਂ
ਮੇਰੇ ਹੱਥਾਂ 'ਚ ਫੜਿਆ ਟੁਟਿਆ ਕਿਉਂ ਜਾਮ ਹੋਇਆ ਏ।
ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਚੀਜ ਖ਼ੁਦ ਦੁਨੀਆਂ ਹੈ
ਮੈਨੂੰ ਵੀ ਬਹੁਤ ਦੇਰ ਪਿਛੋਂ ਇਹ ਇਲਹਾਮ ਹੋਇਆ ਏ।
ਜਿਹੜਾ ਵੀ ਬੰਦਾ ਦਾਸ ਪੈਸੇ ਨੂੰ ਬਣਾ ਨਹੀਂ ਸਕਦਾ
ਉਹ ਬੰਦਾ ਦੇਖਿਆ ਖ਼ੁਦ ਪੈਸੇ ਦਾ ਗੁਲਾਮ ਹੋਇਆ ਏ।
ਉਹ ਬੰਦਾ “ਢਿੱਲੋਂ” ਵਾਂਗੂ ਬਹੁਤ ਹੀ ਸੱਚ ਬੋਲਦਾ ਹੋਣੈ
ਜੀਹਦਾ ਪਿੰਡ ਦੇ ਚੌਰਾਹੇ ਵਿਚ ਕੰਮ ਤਮਾਮ ਹੋਇਆ ਏ

Tuesday, September 6, 2011

ਦਲ ਬਦਲੂ ਬਨਾਮ ਡੈਮੋਕਰੇਸੀ

ਦਲ ਬਦਲੂ ਬਨਾਮ ਡੈਮੋਕਰੇਸੀ
ਤੇਰੀਆਂ ਇਹ ਸਫਾਈਆਂ ਨੇਤਾ ਜੀ , ਸਾਨੂੰ ਸਮਝ ਨਾ ਆਈਆਂ ਨੇਤਾ ਜੀ।
ਕੱਲ• ਸੁਰਖ ਸੀ ਸੱਜਣ ਜੀ ਅੱਜ ਚਿੱਟੇ ਹੋ ਗਏ , ਲਕੋਂ ਡੂੰਘੇ ਪਾਣੀ ਗਿੱਟੇ ਗਿੱਟੇ ਹੋ ਗਏ।
ਕੱਲ• ਪੀਲੇ ਸੀ ਅੱਜ ਕਾਸਤੋਂ ਨੀਲੇ ਹੋ ਗਏ , ਲਗਦੈ ਆਪਣੇ ਕਿਧਰੇ ਹੋਰ ਵਸੀਲੇ ਹੋ ਗਏ।
ਬੜੇ ਸ਼ੌਕ ਨਾਲ ਪੰਛੀਆਂ ਨੇ ਸੀ ਪਾਏ ਆਲ•ਣੇ ਇਕ ਹਨੇਰੀ ਨਾਲ ਹੀ ਤੀਲੇ ਤੀਲੇ ਹੋ ਗਏ।
ਇਨਕਲਾਬ ਦੇ ਲਾ ਰਹੇ ਸਨ ਜਿਹੜੇ ਨਾਹਰੇ ਪਲਾਂ ਛਿਣਾ ਵਿਚ ਸਾਮਰਾਜ ਦੇ ਫੀਲ•ੇ ਹੋ ਗਏ।
ਬਕੌਲ ਚਾਚਾ ਗਲਿਬ“ਪਾਰਟੀ ਤੋੜੀਏ , ਜੋੜੀਏ ਫਿਰ ਤੋੜੀਏ , ਰੰਗ ਲਾਏਗੀ ਹਮਾਰੀ
ਮੌਕਾ ਪ੍ਰਸਤੀ ਏਕ ਦਿਨ।”ਨੇਤਾ ਜੀ ਪੀ ਏ ਨੂੰ “ਯੇਹ ਕਿਆ ਡੈਮੋਕਰੇਸੀ ਹੋਤੀ ਹੈ ? ਤੋ ਪੀ ਏ ਬੋਲਾ
ਜਿਸ ਮੇਂ ਲੋਗੋਂ ਕੇ ਲੀਏ , ਲੋਗੋਂ ਦੁਆਰਾ , ਲੋਗੋਂ ਕੀ ਐਸੀ ਤੈਸੀ ਹੋਤੀ ਹੈ।”
Converted from Satluj to Uni

Tuesday, August 30, 2011

ਜੇ ਅਸਂੀਂ ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਹਿੱਸਾ ਨਹੀਂ ਬਣਦੇ ਤਾਂ ਅਸੀਂ ਖ਼ੁਦ

ਜੇ ਅਸਂੀਂ ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਹਿੱਸਾ ਨਹੀਂ ਬਣਦੇ ਤਾਂ ਅਸੀਂ ਖ਼ੁਦ
ਹੀ ਦੇਸ਼ ਲਈ ਇਕ ਸਮੱਸਿਆ ਹਾਂ(C

Tuesday, August 23, 2011

ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।


TUESDAY, AUGUST 23, 2011

ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।
ਗ਼ਜ਼ਲ
ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।
ਜਦ ਮਹਿਫਲ 'ਚੋਂ ਤੁਰਨ ਲਗਦਾਂ ਕਹਿੰਦੇ ਨੇ ਆਜਾ ,ਨਹੀਂ।
ਕਿਹੜਾ ਦਿਲ ਦਾ ਜ਼ਖਮ ਅਸਾਡਾ ਜੋ ਤਰੋ ਤਾਜਾ ਨਹੀਂ।
ਜ਼ਿੰਦਗੀ ਵਿਚ ਐਨੇ ਗ਼ਮ ਹਨ ਕਿ ਕੋਈ ਅੰਦਾਜ਼ਾ ਨਹੀਂ।
ਆਪਣੀ ਹਉਮੈਂ ਦੀ ਵਲਗਣ ਵਿਚੋਂ ਆਵਾਂ ਬਾਹਰ ਕਿੰਜ
ਚਾਰੇ ਪਾਸੇ ਹੀ ਦੀਵਾਰਾਂ ਨੇ ਕੋਈ ਵੀ ਦਰਵਾਜਾ ਨਹੀਂ।
ਉਸਦੀਆਂ ਹੀ ਅੱਖਾਂ 'ਚ ਦਿਸਦੀ ਹੈ ਮੁਹੱਬਤ ਦੀ ਚਮਕ
ਜੋ ਅਜੇ ਵੀ ਅਧੁਨਿਕਤਾ ਦਾ ਬਣ ਸਕਿਆ ਖਾਜਾ ਨਹੀਂ।
Ñਲੋਕਾਂ ਨਾਲੋਂ ਦੂਰ ਕਰ ਦੇਵੇਗਾ ਮੈਨੂੰ ਮੇਰਾ ਹੀ ਇਹ ਖ਼ਲੂਸ
ਆਪਣੀ ਹੀ ਏਸ ਖ਼ੂਬੀ ਦਾ ਤਾਂ ਮੈਨੂੰ ਸੀ ਅੰਦਾਜ਼ਾ ਨਹੀਂ।
ਐਨੀ ਸ਼ਿਦਤ ਨਾਲ ਪਹਿਲਾਂ ਆਈ ਨਾ ਸੀ ਤੇਰੀ ਯਾਦ
ਪਹਿਲਾਂ ਦਿਲ ਦਾ ਜ਼ਖ਼ਮ ਹੋਇਆ ਐਨਾ ਸੀ ਤਾਜ਼ਾ ਨਹੀਂ।
ਇਹ ਅੰਧੇਰੀ ਨਗਰੀ ਢਿੱਲੋਂ ਚੌਪਟ ਹੈ ਇੱਥੋਂ ਦਾ ਵੀ ਰਾਜ
ਦਿਸਦਾ ਕੋਈ ਇਥੇ ਅੰਨਿ•ਆਂ 'ਚ ਕਾਣਾ ਵੀ ਰਾਜਾ ਨਹੀਂ।
POSTED BY AMRJEET DHILLON DAVRIKHANA

Wednesday, August 17, 2011

rabb da yabb (peg 23 bande da rabb v bande warga

ਭਾਫ ਨੂੰ ਹਜ਼ਾਰਾਂ ਮੀਲ ਦੂਰ ਪਹਾੜਾਂ 'ਤੇ ਲੈ ਜਾਂਦੀ ਹੈ। ਪਹਾੜਾਂ ਦੇ ਘੱਟ ਦਬਾਅ 'ਤੇ ਇਹ ਭਾਫ ਬੱਣਲ ਬਣਦੀ ਹੈ ਅਤੇ ਬਰਫ ਬਣ ਕੇ ਜੰਮ ਜਾਂਦੀ ਹੈ। ਪਹਾੜਾਂ 'ਤੇ ਜੰਮੀ ਇਹ ਬਰਫ ਪਿਘਲ ਕੇ ਦਰਿਆ ਬਣਦੇ ਹਨ ਅਤੇ ਉਨ੍ਹਾਂ ਦਾ ਪਾਣੀ ਮੈਦਾਨਾਂ 'ਚ ਆਉਂਦਾ ਹੈ। ਇਹ ਨਹੀਂ ਕਿ ਗੰਗਾ ਸ਼ਿਵਜੀ ਦੀਆਂ ਜਟਾਵਾਂ 'ਚੋਂ ਨਿੱਕਲੀ ਸੀ। ਢਲਾਣ ਤੋਂ ਆਉਂਦੇ ਇਸ ਗਤੀਸ਼ੀਲ ਪਾਣੀ ਦੀ ਊਰਜਾ ਨਾਲ ਡੈਮ ਚੱਲਦੇ ਹਨ। ਇਹ ਸਾਰੀ ਊਰਜਾ ਸੂਰਜ ਦੀ ਬਦੌਲਤ ਹੈ। ਹੁਣ ਤਾਂ ਗੰਗਾ ਨਦੀ 'ਤੇ ਵੀ ਏਸ਼ੀਆਂ ਦਾ ਸਭ ਤੋਂ ਵੱਡਾ ਟੀਹਰੀ ਡੈਮ ਬਣ ਗਿਆ ਹੈ। ਡੈਮ ਬਣਨ ਸਮੇਂ 12-13 ਦਿਨ ਗੰਗਾ 'ਚ ਪਾਣੀ ਨਹੀਂ ਆਇਆ ਜਿਸ ਨਾਲ ਪੁਰਾਤਨ ਗੰ੍ਰਥਾਂ ਦੀ ਇਹ ਮਿੱਥ ਖਤਮ ਹੋ ਗਈ ਕਿ ਗੰਗਾ ਦੇ ਪਾਣੀ ਨੂੰ ਕੋਈ ਨਹੀਂ ਰੋਕ ਸਕਦਾ। ਜੇ ਪੁੱਛਿਆ ਜਾਵੇ ਕਿ ਸੂਰਜ ਵਿੱਚ ਊਰਜਾ ਕਿੱਥੋਂ ਆਉਂਦੀ ਹੈ? ਤਾਂ ਜਵਾਬ ਇਹ ਹੈ ਕਿ ਸੂਰਜ ਦੀ ਨਾਭੀ 'ਚ ਬਹੁਤ ਜ਼ਿਆਦਾ ਦਬਾਅ ਅਤੇ ਗਰਮੀ ਕਾਰਨ ਹਾਈਡ੍ਰੋਜਨ ਦੇ ਪ੍ਰਮਾਣੂ ਇੱਥ ਦੂਜੇ 'ਚ ਧੱਸ ਕੇ ਹੀਲੀਅਮ ਦੇ ਪ੍ਰਮਾਣੂ ਬਣਾਉਂਦੇ ਹਨ ਅਤੇ ਪਦਾਰਥ ਦਾ ਇੱਕ ਹਿੱਸਾ ਊਰਜਾ ਵਿੱਚ ਬਦਲ ਜਾਂਦਾ ਹੈ। ਇਸ ਬ੍ਰਹਿਮੰਡ ਵਿੱਚ ਇਸ ਸੂਰਜ ਤੋਂ ਕਈ ਲੱਖ ਗੁਣਾ ਵੱਡੇ ਹੋਰ ਲੱਖਾਂ ਸੂਰਜ ਵੀ ਹਨ। ਜੋ ਸਾਡੀ ਪਹੁੰਚ ਤੋਂ ਬਾਹਰ ਹਨ।
ਬਨਸਪਤੀ : ਕਰੋੜਾਂ ਸਾਲ ਪਹਿਲਾਂ ਧਰਤੀ ਉੱਪਰ ਬਨਸਪਤੀ ਨਹੀਂ ਸੀ। ਜਦ ਧਰਤੀ ਦੀਆਂ ਚਟਾਨਾਂ ਹੌਲੀ ਹੌਲੀ ਮਿੱਟੀ 'ਚ ਬਦਲੀਆਂ ਅਤੇ ਪਾਣੀ ਇਕੱਠਾ ਹੋਇਆ ਤਾਂ ਬਨਸਪਤੀ ਪੈਦਾ ਹੋਈ। ਜੀਵ ਜੰਤੂ ਬਹੁਤ ਬਾਅਦ 'ਚ ਪੈਦਾ ਹੋਏ। ਸਭ ਤੋਂ ਪਹਿਲਾਂ ਬਨਸਪਤੀ ਕਾਰਨ ਆਕਸੀਜਨ ਪੈਦਾ ਹੋਈ ਅਤੇ ਓਜ਼ੋਨ ਪਰਤ (ਨੀਲਾ ਆਕਾਸ਼) ਬਣੀ। ਇਸ ਓਜ਼ੋਨ ਪਰਤ ਕਾਰਨ ਜੀਵਨ ਲਈ ਘਾਤਕ ਸੂਰਜ ਦੀਆਂ ਪਰਾਂਵੈਂਗਣੀ ਕਿਰਨਾਂ ਧਰਤੀ 'ਤੇ ਆਉਣੋਂ ਹਟੀਆਂ। ਸਾਹਲੈਣ ਵਾਸਤੇ ਹਵਾ 'ਚ ਆਕਸੀਜਨ ਦੀ ਮਾਤਰਾ ਵਧੀ। ਜੀਵਨ ਲਈ ਸਾਰੀਆਂ ਹਾਲਤਾਂ ਅਨੁਕੂਲ ਹੋਣ ਤੋਂ ਬਾਅਦ ਹੀ ਧਰਤੀ 'ਤੇ ਖਾਰੇ ਸਾਗਰਾਂ 'ਚ ਜੀਵਨ ਦੀ ਸ਼ੁਰੂਆਤ ਹੋਈ। ਹੋਰ ਗ੍ਰਹਿਆਂ (ਮੰਗਲ, ਬ੍ਰਹਿਸਪਤੀ ਆਦਿ) 'ਤੇ ਅਜਿਹੀਆਂ ਹਾਲਤਾਂ ਪੈਦਾ ਨਾ ਹੋਣ ਕਾਰਨ ਜੀਵਨ ਪੈਦਾ ਨਹੀਂ ਹੋ ਸਕਿਆ। ਬਨਸਪਤੀ ਦੀ ਖੁਰਾਕ ਕਿਉਂਕਿ ਕਾਰਬਨ ਡਾਈਆਕਸਾਈਡ ਗੈਸ ਹੈ। ਜਦ ਤੱਕ ਇਹ ਕਾਫੀ ਮਾਤਰਾ 'ਚ ਪੈਦਾ ਨਹੀਂ ਹੋਈ, ਤਦ ਤੱਕ ਰੁੱਖ ਪੈਦਾ ਨਹੀਂ ਹੋਏ।
ਗੁਰੂਤਾ ਖਿੱਚ : ਪੁਲਾੜ ਦੀ ਗੁਰੂਤਾ ਖਿੱਚ ਕਾਰਨ ਸਾਰੇ ਗ੍ਰਹਿ, ਤਾਰੇ ਆਪੋ ਆਪਣਿਆਂ Converted from Satluj to Unicode