Saturday, April 30, 2011

ਕੀ ਆਪਾਂ ਸਾਰਿਆਂ ਨੇ ਕਦੇ ਸੋਚਿਆ ਹੈ ਕਿ ਸਾਡੇ ਦੇਸ਼ ਦਾ ਸਭ ਤੋਂ ਵਡਾ

ਸਾਡੇ ਦੇਸ਼ ਦਾ ਸਭ ਤੋਂ ਵਡਾ
ਕੀ ਆਪਾਂ ਸਾਰਿਆਂ ਨੇ ਕਦੇ ਸੋਚਿਆ ਹੈ ਕਿ ਸਾਡੇ ਦੇਸ਼ ਦਾ ਸਭ ਤੋਂ ਵਡਾ
ਘੋਟਾਲਾ 2 ਜੀ ਇਕ ਲੱਖ 76 ਹਜਾਰ ਕਰੋੜ ਦਾ ਹੈ।ਸਾਡੇ ਦੇਸ਼ ਦੀ ਕੁਲ ਆਬਾਦੀ
121ਕਰੋੜ ਹੈ।ਘੋਟਾਲੇ ਦੀ ਇਸ ਰਕਮ 'ਚੋਂ ਇਕ ਭਾਰਤੀ ਦੇ ਹਿੱਸੇ 1454-54ਪੈਸੇ
ਆਉਂਦੇ ਹਨ। ਜਿਥੇ ਲੋਕ ਭੁੱਖੇ ਮਰ ਰਹੇ ਹੋਣ ਉਥੇ ਦੇਸ਼ ਦਾ ਸਿਰਫ ਇਕ ਸਿਆਸਤ
ਦਾਨ ਐਨਾ ਵੱਡੇ ਘਪਲਾ ਕਰ ਜਾਵੇ ਅਤੇ ਲੋਕ ਕ੍ਰਿਕਟ ਕੱਪ ਦੇਖਣ 'ਚ ਮਸਤ ਹੋਣ
ਉਸ ਦੇਸ਼ ਦੇ ਭਵਿਖ ਦਾ ਅੰਦਾਜ਼ਾ ਲਗਾਉਣਾ ਬਹੁਤਾ ਮੁਸ਼ਕਿਲ ਨਹੀਂ।ਦਰਸ਼ਨ ਸਿੰਘ
ਆਵਾਰਾ ਜੀ ਨੇ 70 ਸਾਲ ਪਹਿਲਾਂ ਹੀ ਲਿਖ ਦਿਤਾ ਸੀ---“ਉਹ ਦੇਸ਼ ਜੋ ਦੋਜ਼ਖ਼
ਬਣਿਆ ਹੈ ਜੰਨਤ ਦੇ ਇਕੋ ਲਾਰੇ 'ਤੇ,ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ ਬਰਬਾਦ ਨਾ
ਹੋਵੇ ਤਾਂ ਕੀ ਹੋਵੇ----।”ਦੋਸਤੋ ਕ੍ਰਿਕਟ ਕੱਪ ਦੇਖੋ, ਸਾਧਾਂ ਦੀ ਮੁੱਠੀ ਚਾਪੀ ਕਰੋ,
ਅਸ਼ਲੀਲ ਫਿਲਮਾਂ ,ਸੀਰੀਅਲਾਂ 'ਚ ਮਸਤ ਰਹੇ। ਕਿਸਮਤਵਾਦੀ ਹੋਕੇ ਭਾਣਾ ਮੰਨੋ,ਕਾਮੇ
ਦੀ ਦਿਹਾੜੀ ਭਾਵੇਂ ਨੱਪ ਜਾਵੋ ਪਰ ਮੰਗਤੇ , ਵਿਹਲੜ ਸਾਧ ਨੂੰ ਖਾਲੀ ਨਾ ਮੁੜਨ ਦੇਵੋ।
ਦੇਸ਼ ਵਾਰੇ ਸੋਚਣਾ ਸਾਡਾ ਕੰਮ ਨਹੀਂ। ਆਪੇ ਕੋਈ ਭਗਤ ਜੰਮ ਕੇ ਫਾਂਸੀ ਚੜ•ੇਗਾ, ਸਾਨੂੰ
ਕੀ ,ਅਸੀਂ ਤਾਂ ਫੇਸਬੁੱਕ ਤੇ ਮਸਤ ਹਾਂ-----ਜੈ ਸ਼੍ਰੀ ਰਾਮ, ਅਲਾਹ ਹੂ ਅਕਬਰ,ਓਹ ਗੌਡ
ਵਾਹਿਗੁਰੂ ਜੀ ਕਾ ਖਾਲਸਾ ,ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ---

ਅਮਰਜੀਤ ਢਿੱਲੋਂ

Tuesday, April 26, 2011

ਚੰਨਾ ਵੇ ਤੂੰ ਸਾਧ ਬਣ ਜਾ----(ਗੀਤ

****ਚੰਨਾ ਵੇ ਤੂੰ ਸਾਧ ਬਣ ਜਾ----(ਗੀਤ
ਚੰਨਾ ਵੇ ਤੂੰ ਸਾਧ ਬਣ ਜਾ ਬਣ ਸਾਧਣੀ ਰਹੂੰ ਮੈੱ ਨਾਲ ਤੇਰੇ।
Ñਲੁਟਣ ਲਈ ਪਈ ਦੁਨੀਆਂ ਮੌਜਾ ਕਰਾਂਗੇ ਬਣਾ ਕੇ ਕਈ ਡੇਰੇ।
ਨਾ ਪੈਣੇ ਪਸ਼ੂ ਰੱਖਣੇ ਪੱਠੇ ਵੱਢ ਕੇ ਵੀ ਲਿਆਉਣੇ ਨਹੀਓਂ ਪੈਣੇ।
ਦੁੱਧ ਅਤੇ ਮਲਾਈ ,ਮੱਖਣੀ ਸਾਡੇ ਕੋਲ ਨੇ ਸਦਾ ਹੀ ਆਮ ਰਹਿਣੇ।
ਕਾਜੂ ਤੇ ਬਦਾਮ ਗਿਰੀਆਂ ਸੁਬ•ਾ ਚਾਹ ਨਾਲ ਖਾਵਾਂਗੇ ਸਵੇਰੇ, ਚੰਨਾ ਵੇ ਤੂੰ ਸਾਧ ਬਣ ਜਾ------
ਵਾਹਵਾ ਸਾਰੇ ਕੜੇ ਰੱਖਲੀਂ ਕਹਿ ਦਈਂ ਲੈ ਲੋ ਜੀਹਨੇ ਮੁੰਡਾ ਲੈਣਾ।
ਭਾਵੇਂ ਜੰਮ ਪੈਣ ਕੁੜੀਆਂ ਤੈਨੂੰ ਫਰਕ ਨਹੀਂ ਰਤਾ ਵੀ ਹੈ ਪੈਣਾ।
ਜਿੰਨਾ ਦੇ ਘਰੀਂ ਮੁਡੇ ਜੰਮ ਪਏ ਉਹੀਓ ਹੋਰ ਨਾਲ ਲਿਆਉਣਗੇ ਬਥੇਰੇ, ਚੰਨਾ ਵੇ ਤੂੰ ਸਾਧ ਬਣਜਾ—
ਕਰਮਾ ਤੇ ਨਰਕਾਂ ਦਾ ਦੇਈਂ ਲੋਕਾਂ ਤਾਈਂ ਦੱਬ ਕੇ ਡਰਾਵਾ।
ਦੇਖੀਂ ਫਿਰ ਕਿਵੇਂ ਚੜ•ਦਾ ਨਿਤ ਤੇਰੇ ਅੱਗੇ ਮਾਇਆ ਦਾ ਚੜ•ਾਵਾ।
ਦੇਖੀਂ ਰੋਜ ਕਿਵੇਂ ਸਜਦੇ ਪਾਏ ਸੂਟ ਬਦਲ ਕੇ ਮੇਰੇ, ਚਨਾ ਵੇ ਤੂੰ ਸਾਧ ਬਣਜ-------
ਵੱਡੇ ਵੱਡੇ ਨੇਤਾ ਆਉਣਗੇ ਨਿਤ ਤੇਰੇ ਕੋਲ ਦੇਣ ਲਈ ਸਲਾਮੀ।
ਕਿਸੇ ਦੇ ਕਛਹਿਰਾ ਹੋਊਗਾ ਪਾਈ ਕਿਸੇ ਦੇ ਹੋਊ ਭੀੜੀ ਜੀ ਪਜਾਮੀ।
ਵੱਡੇ ਵੱਡੇ ਅਫਸਰ ਵੀ ਨਿਤ ਪਾਉਣਗੇ ਤੇਰੇ ਕੋਲ ਫੇਰੇ, ਚੰਨਾ ਵੇ ਤੂੰ ਸਾਧ ਬਣਜਾ-----
ਟੁੱਟੇ ਜਿਹੇ ਸਕੂਟਰਾਂ 'ਤੇ ਐਵੇਂ ਕਰਦੇ ਹਾਂ ਰੋਜ ਹੁਣ ਸਵਾਰੀ
ਫੇਰ ਥੱਲੇ ਹੋਊ ਆਪਣੇ ਟਾਟਾ ਸੂਮੋ ਅਤੇ ਕੁਆਲਿਸ, ਸਫਾਰੀ।
ਕਿੰਨੀ ਟੌਹਰ ਹੋਊ ਸਜਣਾ ਜਾਂ ਨਾਲ ਗੰਨਮੈਨ ਹੋਣਗੇ ਬਥੇਰੇ, ਚੰਨਾ ਵੇ ਤੂੰ ਸਾਧ ਬਣਜਾ----
ਝੂਟੇ ਲਵਾਂਗੇ ਜਹਾਜਾਂ 'ਤੇ ਜਦੋਂ ਜਾਵਾਂਗੇ ਕੈਨੇਡਾ, ਅਮਰੀਕਾ
ਦੁਨੀਆਂ ਨੂੰ ਲੁੱਟਣ ਦਾ ਏਦੂੰ ਵਧੀਆ ਨਾ ਹੋਰ ਕੋਈ ਤਰੀਕਾ।
ਛੱਡ ਢਿੱਲੋਂ ਕੰਮ ਕਰਨਾ ਰੋਜ ਆਵੇਂ ਖੋਤੋਂ ਥਕਿਆ ਹਨੇਰੇ।
ਚੰਨਾ ਵੇ ਤੂੰ ਸਾਧ ਬਣਜਾ ਬਣ ਸਾਧਣੀ ਰਹੂੰ ਮੈਂ ਨਾਲ ਤੇਰੇ।
Ñਲੁਟਣ ਲਈ ਪਈ ਦੁਨੀਆਂ ਮੌਜਾਂ ਕਰਾਂਗੇ ਬਣਾਕੇ ਕਈ ਡੇਰੇ-----
Converted from Satluj to

Wednesday, April 20, 2011

ਹਮ ਫਕੀਰੋਂ ਸੇ ਜੋ ਚਾਹੇ ਦੁਆ ਲੇ ਜਾਏ

*****ਦਿਲ ਮੇ ਕੁਛ ਔਰ ਹੈ -----
*ਕਿਆ ਅਜਬ ਲੋਗ ਹੈਂ ਇਸ ਸ਼ਹਿਰ ਮੇ ਰਹਿਨੇ ਵਾਲੇ ਦਿਲ ਮੇ ਕੁਛ ਔਰ ਹੈ ਚਿਹਰੋਂ ਪੇ ਲਿਖਾ ਔਰ ਹੈ।
*ਕਬਰ ਮੇ ਕਿਉਂ ਨਾ ਆਊਂ ਮੂੰਹ ਛੁਪਾ ਕਰ ਭਰੀ ਮਹਿਫਿਲ ਸੇ ਉਠਵਾਇਆ ਗਿਆ ਹੂੰ।
*ਬਹੁਤ ਮੁਮਕਿਨ ਹੈ ਇਨਮੇ ਕੋਈ ਹੀਰਾ ਨਿਕਲ ਆਏ ਗਲੀ ਕੂਚੇ ਕਾ ਹਰ ਪਥਰ ਉਠਾ ਕਰ ਦੇਖ ਲੇਤਾ ਹੂੰ।
*ਵੋਹ ਆਏਂਗੇ ਆਏਂਗੇ ਆ ਹੀ ਜਾਏਂਗੇ ਯਹੀ ਬਾਤ ਹਰ ਰਾਤ ਹੋਤੀ ਰਹੀ।
ਚਮਨ ਮੇ ਸ਼ਗੂਫੇ ਝੁਲਸਤੇ ਰਹੇ ਬੀਆਂਬਾਂ ਮੇ ਬਰਸਾਤ ਹੋਤੀ ਰਹੀ।
*ੋਅਪਨੇ ਗ਼ਜ਼ਰੇ ਹਰ ਇਕ ਤਾਰੀਫ਼ ਸੁਨੀ ਜ਼ਖ਼ਮੇ-ਦਿਲ ਹਮਨੇ ਦਿਖਾਇਆ ਤੋ ਬੁਰਾ ਮਾਨ ਗਏ।
*ਯੇ ਜੋ ਸਿਰ ਨੀਚੇ ਕੀਏ ਬੈਠੇ ਹੈਂ , ਜਾਨ ਕਿਤਨੋ ਕੀ ਲੀਏ ਬੈਠੇ ਹੈਂ।
*ਜ਼ਿੰਦਗੀ ਕਾ ਮਕਸਦ ਨਾ ਕੋਈ ਮੁਸਤਕਬਿਲ(ਭਵਿਖ)ਇਸ ਦੌਰ ਕੇ ਇਨਸਾਨ ਕੀ ਕੀਮਤ ਕਿਆ ਹੈ।
ਹਮਸਾ ਮਜ਼ਬੂਰ ਜ਼ਮਾਨੇ ਮੇ ਨਾ ਹੋਗਾ ਕੋਈ ਬਾਤ ਰੋਨੇ ਕੀ ਹੈ ਔਰ ਹਮਕੇ ਹੰਸੀ ਆਤੀ ਹੈ।
*ਅਨਜਾਨ ਤੁਮ ਬਨੇ ਰਹੇ ਯੇ ਔਰ ਬਾਤ ਹੈ ਐਸਾ ਨਹੀਂ ਕਿ ਤੁਮ ਕੋ ਹਮਾਰੀ ਖ਼ਬਰ ਨਾ ਹੋ।
*ਭੁਲੇ ਸੇ ਕੋਈ ਹਿਰਨ ਜੈਸੇ ਆਬਾਦੀ ਮੇ ਆ ਜਾਏ ਯੇ ਭੀ ਕੋਈ ਮਿਲਨਾ ਹੈ ਘਬਰਾਏ
ਹੂਏ ਰਹਿਨਾ।
*ਮੇਰੇ ਵਜੂਦ ਕੋ ਦਾਮਨ ਸੇ ਝਾੜਨੇ ਵਾਲੇ,ਤੇਰੀ ਜੋ ਆਖਰੀ ਮੰਜ਼ਿਲ ਹੈ ਮੈਂ ਵੋਹ ਮਿਟੀ ਹੂੰ।
*ਰਾਤ ਕੇ ਸੰਨਾਟੇ ਮੇ ਹਮਨੇ ਕਿਆ ਕਿਆ ਧੋਖੇ ਖਾਏ ਹੈਂ,ਅਪਨਾ ਹੀ ਜਬ ਦਿਲ ਧੜਕਾ
ਤੋ ਮੈਂ ਸਮਝਾ ਵੋਹ ਆਏ ਹੈਂ।
*ਜਿਸੇ ਦੇਖੋ ਵਹੀ ਹੈ ਚੁਪ ਚੁਪ ਸਾ ਜੈਸੇ ਹਰ ਸ਼ਖਸ਼ ਇਮਤਿਹਾਨ ਮੇ ਹੈ।
ਖੋ ਚੁਕੇ ਹਮ ਯਕੀਨ ਜੈਸੀ ਕੋਈ ਸ਼ੈਅ ਤੂ ਅਬ ਕਿਸੀ ਗੁਮਾਨ ਮੇ ਹੈ।
*ਦੋ ਕਦਮ ਭੀ ਬਿਨ ਚਲੇ ਥਕ ਕਰ ਠਹਿਰ ਜਾਤੇ ਹੈਂ ਲੋਗ। ਜ਼ਿੰਦਗੀ ਕੇ ਬੋਝ ਤੇ ਬੇਮੌਤ ਮਰ
ਜਾਤੇ ਹੈਂ ਜਾਤੇ ਹੈਂ ਲੋਗ।
*ਆਪ ਭੀ ਕਿਆ ਪੂਛਤੇ ਹੈਂ ਜ਼ਿੰਦਗੀ ਕਾ ਰਾਸਤਾ , ਬਸ ਉਧਰ ਮਤ ਜਾਈਏ ਭਾਗੇ
ਜਿਧਰ ਜਾਤੇ ਹੈਂ ਲੋਗ।
*ਤੁਮਨੇ ਦੇਖਾ ਜੋ ਮੁਝੇ ਮੁਸਕਰਾਕਰ ਮੈਂ ਅਪਨੇ ਆਪ ਕੇ ਅਛਾ ਲਗਨੇ ਲਗਾ ਹੂੰ।
**ਕਹੀਂ ਪੇ ਭੂਖਮਰੀ ਕੀ ਧੂਪ ਤੀਖੀ ਹੋ ਗਈ ਹੋਗੀ ਸ਼ਾਇਦ ਜੋ ਹੈ ਸੰਗੀਨ ਕੇ
ਸਾਏ ਕੀ ਚਰਚਾ ਇਸ਼ਤਿਹਾਰੋਂ ਮੇ।
*ਤੁਮ ਮੇਰੇ ਪਾਸ ਹੋਤੇ ਹੋ ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ।
*ਐਸਾ ਨਹੀਂ ਕਿ ਹਰ ਜਗ•ਾ ਹੀ ਖ਼ੁਸ਼ਕ ਮਿਲੇਗੀ ਜ਼ਮੀਨ ਪਿਆਸੇ ਜੋ ਚਲ ਪੜੇ ਹੋ ਤੋ
ਦਰਿਆ ਭੀ ਆਏਗਾ।
*ਤੁਮ ਆਏ ਹੋ ਤੋ ਮੇਰੇ ਘਰ ਮੇ ਉਜਾਲਾ ਫੈਲਾ ਇਸ ਕਦਰ ਬਰਨਾ ਹਸੀਂ ਰਾਤ ਕਹਾਂ ਥੀ ਪਹਿਲੇ।
>*ਯੇ ਤੈਅ ਹੈ ਰਾਸਤੇ ਮੇ ਬਹੁਤ ਦੁਖ ਉਠਾਓਗੇ ਜੋ ਸ਼ੱਕ ਕੀ ਸਲਤਨਤ ਮੇ ਦੀਆ
ਢੂੰਢਤੋ ਹੋ ਤੁਮ।
ਹਮ ਫਕੀਰੋਂ ਸੇ ਜੋ ਚਾਹੇ ਦੁਆ ਲੇ ਜਾਏ ,ਫਿਰ ਨਾ ਜਾਨੇ ਹਮ ਕੋ ਕਹਾਂ ਹਵਾ ਲੇ ਜਾਏ।

Tuesday, April 19, 2011

ਉਹ ਤਪਦੇ ਸਿਖਰ ਦੁ ਗ਼ ਪਹਿਰੇਜਦ ਯਾਦ ਆਉਣਗੇ।

ਗ਼ਜ਼ਲ—ਅਮਰਜੀਤ ਢਿੱਲੋਂ 94171-20427
ਜਦ ਉਹ ਤਪਦੇ ਸਿਖਰ ਦੁ ਗ਼ ਪਹਿਰੇ ਯਾਦ ਆਉਣਗੇ। ਰਾਹਾਂ ਦੇ ਕੁਝ ਦਰੱਖਤ ਸੁਨਹਿਰੇ ਯਾਦ ਆਉਣਗੇ।
ਜਦੋਂ ਰਵਾਨੀ ਤਕਾਂਗੇ ਵਗਦੇ ਪਾਣੀ ਦੀ ਤਦ ਕੁਝ ਪਾਣੀ ਨਿਤਰੇ ਅਤੇ ਠਹਿਰੇ ਯਾਦ ਆਉਣਗੇ।
ਗ਼ਦਰਾਏ ਜਿਸਮਾਂ ਨੂੰ ਤਕ ਜਦ ਮਨ ਮਚਲੂ ਤਾਂ ਉਦੋਂ ਪਰ ਕੁਝ ਬਦਨ ਇਕਹਿਰੇ ਯਾਦ ਆਉਣਗੇ।
ਬੁੱਢ –ਵਰੇਸ ਵਿਚ ਪਹੁੰਚ ਗਏ ਜਦ ਲੌਢੇ ਵੇਲੇ ਫਿਰ ਬਚਪਨ ਦੇ ਪਹਿਲੇ ਪਹਿਰੇ ਯਾਦ ਆਉਣਗੇ।
ਜਦ ਨਿਊਯਾਰਕ 'ਤੇ ਟੋਰੰਟੋ ਪਹੁੰਚ ਗਿਆ ਤੂੰ ਫਿਰ ਦਬੜ•ੀਖਾਨਾ ,ਬੇਗੇ ਲਹਿਰੇ ਯਾਦ ਆਉਣਗੇ।
ਜਲ ਘਰਾਂ ਦਾ ਪਾਣੀ ਵੀ ਪਰਦੂਸ਼ਿਤ ਤਕ ਕੇ ਸਾਨੂੰ, ਖੂਹ ਤੋਂ ਪਾਣੀ ਭਰਦੇ ਮਹਿਰੇ ਯਾਦ ਆਉਣਗੇ।
ਵਡ-ਆਕਾਰੀ ਸੂਹੇ ਫੁੱਲ ਗੁਲਾਬ ਦੇਖਕੇ ਦਿਲ ਵਿਚ ਕਿਧਰੇ ਜ਼ਖ਼ਮ ਵੀ ਗਹਿਰੇ ਯਾਦ ਆਉਣਗੇ।
ਸੜਕ ਸਲੇਟੀ ਦੀ ਭੀੜ ਵਿਚ ਹਉਂਕੀਂ ਹਉਕੀਂ ,ਉਹ 'ਕਲੇ ਤੁਰਨਾ ਨਹਿਰੇ ਨਹਿਰੇ ਯਾਦ ਆਉਣਗੇ।
ਆਪਣੇਜੁਰਮ ਦਾ ਮੁਨਸਿਫ਼ ਬਣ ਇਨਸਾਫ ਜੋ ਕੀਤਾ ਉਹ ਅਦਾਲਤ ਤੇ ਕਟਹਿਰੇ ਯਾਦ ਆਉਣਗੇ।
ਯਾਦ ਕਰ ਢਿੱਲੋਂ ਕੋਈ ਆਪਣੀ ਨੇਕੀ ,ਨਹੀਂ ਫਿਰ ,ਸੜਦੇ ਰਾਵਣ ਅਤੇ ਦੁਸਹਿਰੇ ਯਾਦ ਆਉਣਗੇ।
ਦਬੜ•ੀਖਾਨਾ (ਫਰੀਦਕੋਟ)151205
Converted

Saturday, April 16, 2011

ਵਿਆਕਰਨ ਖੋ ਗਿਆ-----

----
ਵਿਆਕਰਨ ਖੋ ਗਿਆ-----
ਤਨ ਬਚਾਨੇ ਚਲੇ ਥੇ ਕਿ ਮਨ ਖੋ ਗਿਆ । ਏਕ ਮਾਟੀ ਕੇ ਪੀਛੇ ਰਤਨ ਖੋ ਗਿਆ।
ਦੋਸਤੀ ਕਾ ਸਭੀ ਖਾ ਚੁਕੇ ਜਬ ਵਿਆਜ ਤਬ ਪਤਾ ਯੇ ਚਲਾ ਮੂਲਧਨ ਖੋ ਗਿਆ।
ਹਮ ਨੇ ਪੜ• ਕਰ ਜਿਸੇ ਪਿਆਰ ਸੀਖਾ ਕਭੀ ਏਕ ਗਲਤੀ ਸੇ ਵੋਹ ਵਿਆਕਰਨ ਖੋ ਗਿਆ।
** ਨਾ ਬਿਜਲੀ ਹੈ , ਨਾ ਬਾਬੂ ਹੈ, ਨਾ ਅਫਸਰ ਹੈ ਨਾ ਚਪਰਾਸੀ
ਜੋ ਬੈਠੇ ਹੈਂ ਦਫਤਰ ਮੇ ਸਭ ਐਤਵਾਰ ਬੈਠੇ ਹੈਂ।
*ਯੇ ਵਹਿਮ ਥਾ ਮੁਝੇ ਕਿ ਵੋਹ ਭੂਲ ਚੁਕਾ ਹੋਗਾ
ਮਗਰ ਮਿਲਾ ਤੋ ਵੋਹ ਮੇਰੀ ਹੀ ਤਰਹ ਵਿਆਕਲ ਥਾ।
**ਵੋਹ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ ,ਲਮਹੋਂ ਨੇ ਖ਼ਤਾ ਕੀ ਥੀ ਸਦੀਉਂ ਨੇ ਸਜਾ ਪਾਈ।
*ਇਨਹੀ ਪਥਰੋਂ ਪੇ ਚਲ ਕਰ ਆ ਸਕੋ ਤੋ ਆ ਜਾਓ ਮੇਰੇ ਘਰ ਕੇ ਰਾਸਤੇ ਮੇ ਕੋਈ ਕਹਿਕਸ਼ਾਂ ਨਹੀਂ ਹੈ।
*ਮੇਰੀ ਰੂਹ ਕੀ ਹਕੀਕਤ ਮੇਰੇ ਆਂਸੂਉਂ ਸੇ ਪੂਛੋ ਮੇਰਾ ਮਜਲਿਸੀ ਤਬੱਸਮ ਮੇਰਾ ਤਰਜਮਾ ਨਹੀਂ ਹੈ।
ਜੋ ਕਭੀ ਰਾਤੋਂ ਕੋ ਸਿਤਾਰੇ ਤੋੜਤੇ ਥੇ ਉਨਹੀ ਕੇ ਹਾਥੋਂ ਆਜ ਟੂਟਾ ਹੂਆ ਆਸਮਾ ਹੈ।
*ਬੇਬਸੀ ਅਪਨੀ ਕਭੀ ਯੂੰ ਭੀ ਸਜਾ ਦੇਤੇ ਹੈਂ ਹਮ। ਔਰ ਭੀ ਘਰ ਕੋ ਕਰੀਨੇ ਸੇ ਸਜਾ ਦੇਤੇ ਹੈ ਹਮ।
ਜਬ ਦੀਵਾਰੋਂ ਕਾ ਬਦਨ ਹਰ ਲਮਸ ਪਰ ਭੁਰਨੇ ਲਗੇ,ਦਰ ਦੀਵਾਰੋਂ ਪਰ ਨਏ ਪਰਦੇ ਲਗਾ ਦੇਤੇ ਹੈਂ ਹਮ।
*ਅਬ ਬਸਾਇਆ ਜਾਏਗਾ ਯੇ ਦੇਵਤਾਉਂ ਕਾ ਨਗਰ ਔਰ ਮਾਰੇ ਜਾਏਂਗੇ ਜਾ ਭੀ ਜਹਾਂ ਇਨਸਾਨ ਹੈਂ,
ਹੈ ਕਹੀਂ ਸੰਗੀਨ ਕਾ ਪਹਿਰਾ ਕਹੀਂ ਚਾਕੂ ਕਾ ਡਰ ਹਮ ਘਰੋਂ ਮੇ ਕੈਦ ਜਾਂ ਲੂਟੇ ਹੂਏ ਸਾਮਾਨ ਹੈਂ।*
*ਹਮਕੇ ਤਾਜ਼ੀ ਹਵਾ ਕਹੀਂ ਨਾ ਮਿਲੀ ਪੂਛ ਆਏ ਹਮ ਸਭੀ ਦੁਕਾਨੋ ਮੇ
੍ਰਬੰਦ ਲੋਗੋਂ ਨੇ ਕਰ ਦੀਆ ਜੀਨਾ ਜੈਸੇ ਹੜਤਾਲ ਹੋ ਕਾਰਖਾਨੋ ਮੇ।
**ਬਾੜ• ਫਿਰ ਆਏਗੀ ਬਸਤੀ ਡੂਬ ਜਾਏਗੀ ਤੇਰੀ ਮੂਕ ਕਬ ਤਲਕ ਦੇਖੇਗਾ ਖਤਰੇ ਕਾ ਨਿਸ਼ਾਨ।
*ਰੰਕ ਹੋਗਾ ਨਾ ਕੋਈ ਰਾਜਾ ਹੋਗਾ। ਏਕ ਦਿਨ ਵਕਤ ਕਾ ਯੇ ਆਮ ਤਕਾਜ਼ਾ ਹੋਗਾ।
*ਕਿਉਂ ਮਹਾਜਨ ਕੀ ਆਂਖ ਹੈ ਹਮ ਪਰ ਹਮ ਕੋਈ ਸੂਦ ਕੀ ਰਕਮ ਤੋ ਨਹੀਂ।
*ਵੋਹ ਮੁਝੇ ਦੇਖ ਕੇ ਕਹਿਦੇਂ ਕਿ ਕਹੀਂ ਦੇਖਾ ਹੈ ਹੋ ਮਗਰ ਯੇ ਭੀ ਤਮਾਸ਼ਾ ਤੋ ਸ਼ਰੇਆਮ ਨਾ ਹੋ।
*ਅਪਨਾ ਅਪਨਾ ਮਾਲ ਸਜਾਏ ਸਭ ਬਾਜ਼ਾਰ ਮੇ ਆ ਬੈਠੇ ਕੋਈ ਇਸੇ ਮਜ਼ਬੂਰੀ ਆਖੇ
ਕੋਈ ਕਾਰੋਬਾਰ ਕਹੇ।
ਕਿਸ ਕਿਸ ਕੇ ਆਗੇ ਹਮ ਦੁਖੜਾ ਰੋਏ, ਛੋੜੋ ਯਾਰ ਏਕ ਬਾਤ ਕੋ ਆਖਿਰ ਕੋਈ ਬੋਲੋ ਕਿਤਨੀ ਬਾਰ ਕਹੇ।
• ਵਕਤ ਕਾਟੇ ਸੇ ਨਾ ਕਟਤਾ ਥਾ ਮਗਰ ਖ਼ਾਮੋਸ਼ ਰਹੇ
ਸੀਖਲੀ ਖ਼ੁਦ ਹੀ ਗ਼ਜ਼ਲ ਖ਼ੁਦ ਕੇ ਸੁਨਾਨੀ ਹਮ ਨੇ।
**ਤਸੀਂ ਸਮਝਦਾਰ ਉਦੋਂ ਕਹਾਉਂਦੇ ਹੇ ਜਦੋਂ ਕੋਈ ਗੱਲ ਨਹੀਂ ਕਰ ਰਹੇ ਹੁੰਦੇ।





Converted from

Wednesday, April 13, 2011

ਬੁੱਢੀ ਜਾਦੂਗਰਨੀ ਨੂੰ ਕੋਈ ਫਰਕ ਨਹੀਂ ਪੈਂਦਾ—।
--***ਨਜ਼ਮ



ਅਮਰਜੀਤ ਢਿਲੋਂ(12ਅਪ੍ਰੈਲ 2011)







ਮਾਰਚ ਉਨੀ ਸੌ ਇਕਤੀ ਹੋਵੇ ਜਾਂ ਉਨੀ ਸੌ ਗਿਆਰਾਂ



ਨਾਹਰੇਬਾਜ ਹੋਣ ਸੈਂਕੜੇ, ਲੱਖਾਂ ਜਾਂ ਹਜਾਰਾਂ --



ਬੁੱਢੀ ਜਾਦੂਗਰਨੀ ਨੂੰ ਕੋਈ ਫਰਕ ਨਹੀਂ ਪੈਂਦਾ—।



ਉਹ ਲੋਕਾਂ ਦੀ ਸੋਚ ਜੰਗਾਲਣ ਅਤੇ ਖੁੰਢੀ ਕਰਨ ਜਾਣਦੀ ਹੈ



ਇਸ ਲਈ ਸਦੀਆਂ ਤੋਂ ਵਿਹਲੀ ਮੌਜਾਂ ਮਾਣਦੀ ਹੈ।



Ðਰੂਪ ਬਦਲ ਕੇ ਉਹ ਕਰਦੀ ਹੈ ਰਾਜ, ਜਨਤਾ-ਜਨਾਰਧਨ ਘੱਟਾ ਛਾਣਦੀ ਹੈ।



ਜਿੰਨਾ ਚਿਰ ਨਾਮ ਜਪਾਉਣ ਵਾਲੇ ਅਤੇ ਭਾਣਾ ਮਨਵਾਉਣ ਵਾਲੇ ਨੇ ਬਾਬੇ



ਡੇਰੇ ,ਮੰਦਰ ,ਮਸੀਤਾਂ ,ਗਿਰਜੇ ਤੇ ਕਾਅਬੇ।



ਜੰਤਾ ਰੁਝੀ ਵਿਚ ਔਲੀਏ ਤੇ ਅਉਤਾਰਾਂ--ਬੁੱਢੀ ਜਾਦੂਗਰਨੀ ਨੂੰ ਕੋਈ ਫਰਕ ਨਹੀਂ ਪੈਂਦਾ।



੍ਰਬੁੱਧ ਨੂੰ ਮਿਟਾਉਣਾ ਵੀ ਉਹ ਜਾਣਦੀ ਹੈ,ਨਾਨਕ ਨੂੰ ਹਰਾਉਣਾ ਵੀ ਉਹ ਜਾਣਦੀ ਹੈ।



ਮਾਰਕਸ , ਚੀ ਗਵੇਰਾ ਤੇ ਲੈਨਿਨ ਦੀ ਸੋਚ ਨੂੰ ਹੈ ਕਿੱਦਾਂ ਦਬਾਉਣਾ ਵੀ ਉਹ ਜਾਣਦੀ ਹੈ



ਡਾਰਵਿਨ ,ਗਲੈਲੀਓ ਦੀਆਂ ਹੋਣ ਲਲਕਾਰਾਂ-ਬੁੱਢੀ ਜਾਦੂਗਰਨੀ ਨੂੰ ਕੋਈ ਫਰਕ ਨਹੀਂ ਪੈਂਦਾ।



ਅਸੀਂ ਸਦੀਆਂ ਤੋਂ ਪੱਥਰਾਂ ਨੂੰ ਦੁੱਧ ਹਾਂ ਪਿਲਾਉਂਦੇ ,ਆਪਣੀ ਕਿਰਤ ਵਿਹਲੜਾਂ ਨੂੰ ਚੜ•ਾਉਂਦੇ।



ਉਹਨਾਂ ਦੇ ਹੀ ਆਖੇ ਹਾਂ ਵੋਟਾਂ ਵੀ ਪਾਉਂਦੇ,-ਮੱਤ(ਵੋਟ) ਆਪਣੀ ਦਾ ਹਾਂ ਮੁੱਲ ਚਾਹੁੰਦੇ।



ਸ਼ਰੇਆਮ ਮੱਤ ਵੇਚੀਏ ਵਿਚ ਬਾਜ਼ਾਰਾਂ ,ਇਸੇ ਲਈ ਬੁਢੀ ਜਾਦੂਗਰਨੀ ਨੂੰ ਕੋਈ ਫਰਕ ਨਹੀਂ ਪੈਂਦਾ।



ਨਾਵਾਂ 'ਚ ਕੀ ਹੈ ਲਹੂ ਦਾ ਇਕੋ ਸਵਾਦ ਰਹਿਣਾ,ਤਖਤ ਫਾਂਸੀ ਉਹੀ ,ਬਦਲਦਾ ਜਲਾਦ ਰਹਿਣਾ।



ਜਿੰਨਾ ਚਿਰ ਸੋਚ ਹੈ ਇਹ ਖੁੰਢੀ ਅਸਾਡੀ ਇਹ ਚਮਨ ਹੈ ਏਦਾਂ ਹੀ ਬਰਬਾਦ ਰਹਿਣਾ .।



ਇਨਕਲਾਬ ਦੇ ਨਾਹਰੇ ਢਿਲੋਂ ਫੋਕੀਆਂ ਨੇ ਟਾਹਰਾਂ, ਬੁੱਢੀ ਜਾਦੂਗਰਨੀ ਨੂੰ



ਕੋਈ ਫਰਕ ਨਹੀਂ ਪੈਂਦਾ--------।