ਨਵੀਆਂ ਰੋਜ ਜੰਮਦੀਆਂ ਰਾਤਾਂ, ਦਿਨ ਨਵੇਂ ਜੰਮਦੇ ਤੇ ਮਰਦੇ,
ਸਮੇਂ ਦੇ ਇਸ ਅਥਾਹ ਸਾਗਰ ਵਿੱਚ, ਡੁੱਬ ਰਹੇ ਹਨ ਤਰਦੇ ਤਰਦੇ।
ਜਿੰਨ•ਾਂ ਕੋਲ ਖਿਆਲਾਂ ਦਾ ਨਿੱਘ, ਪੋਹ ਵੀ ਚੇਤਰ ਉਨ•ਾਂ ਦੇ ਲਈ,
ਜੋ ਬੰਦੇ ਕੰਗਾਲ ਸੋਚਦੇ, ਉਹ ਧੁੱਪੇ ਵੀ ਰਹਿੰਦੇ ਠਰਦੇ।
ਬੇਰੁਜ਼ਗਾਰੀ ਤੇ ਮਹਿੰਗਾਈ, ਹੈ ਅਨਪੜ•ਤਾ ਅਤੇ ਜ਼ਲਾਲਤ,
ਲੰਗਰ ਚੱਲਦੇ ਧਰਮ ਸਥਾਨੀਂ, ਪਰ ਗੁਆਂਢੀ ਨੇ ਭੁੱਖੇ ਮਰਦੇ।
ਕ੍ਰਿਕਟ ਜਾਨੂੰਨ, ਸ਼ਰਾਬੀ ਕਲਚਰ, ਅੰਧ ਵਿਸ਼ਵਾਸੀ ਲੱਚਰ ਸੀਰੀਅਲ,
ਹੱਕ ਮੰਗਣ ਤੋਂ ਰੋਕਣ ਦੇ ਲਈ, ਸੋਚ ਹੈ ਸਾਡੀ ਖੁੰਡੀ ਕਰਦੇ।
ਬੜੇ ਜੋਸ ਨਾਲ ਘਰੋਂ ਸਾਂ ਚੱਲੇ, ਕਿ ਦੇਵਾਂਗੇ ਬਦਲ ਜਮਾਨਾ,
ਅਸੀਂ ਜਮਾਨੇ ਵਰਗੇ ਹੋ ਗਏ, ਕੱਚੇ ਕੰਧ ਜਿਉਂ ਖਰਦੇ-ਖਰਦੇ।
ਅੰਨ•ੀ ਬੋਲੀ ਭੀੜ ਦਾ ਦਰਿਆ, ਚੀਰ ਕੇ ਲੰਘਣਾ ਪੈਣੈ ਤੈਨੂੰ,
ਜੇਕਰ ਚੱਲਣਾ ਚਾਹੁੰਦਾ ਉੱਤੇ, ਸੱਚੀ ਜ਼ਿੰਦਗੀ ਦੀ ਡਗਰ ਦੇ।
ਹਰ ਸਾਲ ਹੀ ਆਉਂਦੇ ਬੜੇ, ਗਰੀਟਿੰਗ ਕਾਰਡ ਅਤੇ ਵਧਾਈਆਂ,
ਹਰ ਸਾਲ ਹੀ ਅਸੀਂ ਭਿਖਾਰੀ, ਬਣ ਕੇ ਰਹਿ ਜਾਂਦੇ ਹਾਂ ਦਰ-ਦਰ ਦੇ।
ਕਹਿੰਦੇ ਵਕਤ ਹਰ ਇੱਕ ਜਖਮ ਦੀ, ਮਰਹਮ ਬਣ ਜਾਂਦਾ ਹੈ ਯਾਰੋ,
ਸਾਡੇ ਜ਼ਖਮ ਨਾਸੂਰ ਬਣ ਗਏ, ਨਾਲ ਵਕਤ ਦੇ ਭਰਦੇ ਭਰਦੇ।
ਧਰਤੀ ਰੋਂਦੀ ਤੇ ਕੁਰਲਾਉਂਦੀ, ਰੁੱਖ ਪਰੰਦੇ ਗੂੰਗੇ ਹੋ ਗਏ,
ਕਿਣ ਮਿਣ ਬਰਸਣ ਵਾਲੇ ਹੰਝੂ, ਚੱਲੇ ਸੁੱਕ ਨੇ ਇਸ ਅੰਬਰ ਦੇ।
ਨਵੇਂ ਸਾਲ ਵਿੱਚ ਕੀ ਨਵਾਂ ਹੈ, ਕਿੰਨਾ ਗਿਆਨ ਦਾ ਚਾਨਣ ਹੋਇਆ,
ਜਾਂ ਕਿ ਵਾਸੀ ਬਣ ਕੇ ਰਹਿ ਗਏ, ਅਸੀਂ ਹਨ•ੇਰੇ ਅੰਧ ਨਗਰ ਦੇ।
ਥੋੜ•ਾ ਜਿਹਾ ਵਿਸ਼ਵਾਸ ਅਤੇ ਕੁਝ ਥੋੜ•ੀ ਜਿਹੀ ਧਰਵਾਸ ਬਚੀ ਹੈ,
ਅਜੇ ਵੀ ਕੁਝ ਕੁ ਬੰਦੇ ਸਾਡੀ ਸੋਚ, ਸੱਚ ਦੇ ਦੀਵੇ ਧਰਦੇ।
ਪ੍ਰਥਮ ਜਨਵਰੀ ਨਵਾਂ ਸਾਲ ਹੈ, ਬੜੇ ਹੀ ਅਤੇ ਖੇੜੇ ਵਿੱਚ ਹੋ,
ਪੁੱਛਾਂਗਾ ਮੈਂ ਹਾਲ ਤੁਹਾਡੇ, ਯਾਰੋ ਅੰਤ 'ਚ ਫਿਰ ਦਸੰਬਰ ਦੇ।
Friday, December 31, 2010
Thursday, December 23, 2010
ਗ਼ਜ਼ਲ
ਪਾਣੀ ਦੇ ਕਤਰੇ ਸਨ ਉਹ ਜੋ ਅੱਖੀਆਂ 'ਚੋਂ ਵਹਿ ਗਏ।
ਹੰਝੂ ਤਾਂ ਮੇਰੀ ਨਜ਼ਰ ਵਿੱਚ ਤੜਪਦੇ ਹੀ ਰਹਿ ਗਏ।
ਕਿਹੜੇ ਕਿਹੜੇ ਨਸਤਰ ਸਨ ਜੋ ਨਾ ਚੁਭੋਏ ਦੋਸਤਾਂ,
Êਰ ਅਸੀਂ ਵੀ ਸੀ ਨਾ ਕੀਤੀ ਚੁੱਪ ਚੁਪੀਤੇ ਸਹਿ ਗਏ।
ਲੋਚਦਾ ਹਾਂ ਕਾਲ ਮੁਫਤ ਹੋਣਾ ਸਮੇਂ ਦਾ ਬਣ ਧੁਰਾ,
ਇਹ ਮਹੀਨੇ, ਸਾਲ, ਘੰਟੇ ਮੇਰੇ ਮਨ ਤੋਂ ਲਹਿ ਗਏ।
ਹੋ ਰਹੀਆਂ ਨੇ ਕੱਦਾਵਰ ਜੋ ਸਨ ਉਮੀਦਾਂ ਸੱਚੀਆਂ,
ਝੂਠੀਆਂ ਆਸਾਂ ਦੇ ਪਰ ਸਾਰੇ ਮੁਨਾਰੇ ਢਹਿ ਗਏ।
ਡੋਡੀ 'ਚੋਂ ਖਾਮੋਸ਼ ਖਿੜਨਾ, ਮਹਿਕ ਵੰਡਣੀ ਹੱਸਦਿਆਂ,
ਇਹੀਓ ਜੀਵਨ ਹੈ ਬੱਸ ਫੁੱਲ ਮੁਰਝਾਉਣ ਲੱਗੇ ਕਹਿ ਗਏ।
ਉਨ•ਾਂ ਦਾ ਬੇਰੱਸ ਕਿੱਸਾ ਢਿੱਲੋਂ ਸੁਣਦਾ ਕੌਣ ਹੈ,
ਲੈ ਕੇ ਆਪਣੇ ਦੁੱਖਾਂ ਦੀ ਕਹਾਣੀ ਜਿਹੜੇ ਵਹਿ ਗਏ।

ਮਹਿਕਦਾ ਊਣਾ ਸਰ ਭਰਿਆ ਤਾਂ ਮੈਨੂੰ ਫੋਨ ਕਰੀਂ।
ਤੈਥੋਂ ਗਿਆ ਨਾ ਜੇ ਤਰਿਆ ਤਾਂ ਮੈਨੂੰ ਫੋਨ ਕਰੀਂ।
ਤੇਰੇ ਮਨ ਦੇ ਵਿਹੜੇ ਅੰਦਰ ਮੇਰੀਆਂ ਯਾਦਾਂ ਦਾ,
ਜੇ ਸਾਵਣ ਛਮ ਛਮ ਵਰਿ•ਆ ਤਾਂ ਮੈਨੂੰ ਫੋਨ ਕਰੀਂ।
ਆਤਮ ਚਿੰਤਨ ਕਰਨ ਅਤੇ ਮਹਿਸੂਸ ਕਰਨ ਤੋਂ ਬਾਅਦ,
ਜੇਕਰ ਤੇਰਾ ਜੀਅ ਕਰਿਆ ਤਾਂ ਮੈਨੂੰ ਫੋਨ ਕਰੀ।
ਚਾਨਣੀਆਂ ਰਾਤਾਂ ਵਿੱਚ ਆਪਣਾ ਪਰਛਾਵਾਂ ਤੱਕ ਕੇ,
ਸੱਚੀਂਮੁੱਚੀਂ ਤੂੰ ਡਰਿਆ ਤਾਂ ਮੈਨੂੰ ਫੋਨ ਕਰੀਂ।
ਤੇਰੇ ਨੈਣੀਂ ਸੰਦਲੀ ਸੁਪਨਾ ਜੋ ਮੈਂ ਬੋਇਆ ਸੀ,
ਜਦ ਵੀ ਇਹ ਸੁਪਨਾ ਮਰਿਆ ਤਾਂ ਮੈਨੂੰ ਫੋਨ ਕਰੀਂ।
ਹਰ ਕੋਈ ਇੱਥੇ ਸਿਮਟਿਆ ਹੋਇਐ ਆਪਣੇ ਖੋਲ• ਦੇ ਵਿੱਚ,
ਜੇ ਸੰਨਾਟਾ ਨਾ ਗਿਆ ਜਰਿਆ ਤਾਂ ਮੈਨੂੰ ਫੋਨ ਕਰੀਂ।
ਰੂਪੋਸ਼ ਕਾਤਿਲ ਇੱਥੇ ਸੁਪਨਿਆਂ ਦਾ ਇੱਥੇ ਫਿਰ ਵੀ,
ਜੇ ਢਿੱਲੋਂ ਦਾ ਨਾਂਅ ਧਰਿਆ ਤਾਂ ਮੈਨੂੰ ਫੋਨ ਕਰੀਂ।

ਗਜ਼ਲ
ਇਹੀਓ ਹਸ਼ਰ ਸੀ ਹੋਵਣਾ ਮੇਰੀ ਉਡੀਕ ਦਾ।
ਆਉਣਾ ਨਾ ਸੀ ਦਿਨ ਫਰਵਰੀ ਦੀ ਤੀਹ ਤਰੀਕ ਦਾ।
ਕੀ ਕਰਦਾ ਹੋਰ ਰੁੱਖ ਨਾਲੋਂ ਟੁੱਟਿਆ ਪੱਤਾ,
'ਗਦੀ ਹਵਾ ਦੇ ਗਲ ਲੱਗ ਜੇਕਰ ਨਾ ਚੀਕਦਾ।
ਭਾਵੇਂ ਗਿਆਨ ਦਾ ਸਮੁੰਦਰ ਡੂੰਘਾ ਹੈ ਤੇ ਅਥਾਹ,
ਸਾਨੂੰ ਪਤਾ ਪਰ ਲੱਗ ਗਿਆ ਹੈ ਗਲਤ ਠੀਕ ਦਾ।
ਇੱਕ ਵਾਰ ਆਪਣੇ ਆਪ ਦੇ ਤੂੰ ਹੋ ਕੇ ਰੂ-ਬ-ਰੂ,
ਖੁਦ ਤੋਂ ਹਿਸਾਬ ਮੰਗ ਲੈ ਬੱਸ ਅੱਜ ਤੀਕ ਦਾ।
ਅੰਧ ਸ਼ਰਧਾ ਕੰਮ ਲੈਂਦੀ ਨਾ ਵਿਵੇਕ ਤੋਂ ਕਦੇ,
Ñਲੱਗਦਾ ਪਤਾ ਨਾ ਕਦੇ ਤਰਕ ਬਿਨਾ ਗਲਤ ਠੀਕ ਦਾ।
ਫਾਇਦਾ ਨਹੀਂ ਉਸ ਨਾਲ ਕੋਈ ਕਰਨ ਦਾ ਤਕਰਾਰ,
ਢਿੱਲੋਂ ਫਕੀਰ ਹੋ ਜੋ ਘਿਸੀ ਪਿਟੀ ਲੀਕ ਦਾ।
ਆਉਣਾ ਨਾ ਸੀ ਦਿਨ ਫਰਵਰੀ ਦੀ ਤੀਹ ਤਰੀਕ ਦਾ।
ਕੀ ਕਰਦਾ ਹੋਰ ਰੁੱਖ ਨਾਲੋਂ ਟੁੱਟਿਆ ਪੱਤਾ,
'ਗਦੀ ਹਵਾ ਦੇ ਗਲ ਲੱਗ ਜੇਕਰ ਨਾ ਚੀਕਦਾ।
ਭਾਵੇਂ ਗਿਆਨ ਦਾ ਸਮੁੰਦਰ ਡੂੰਘਾ ਹੈ ਤੇ ਅਥਾਹ,
ਸਾਨੂੰ ਪਤਾ ਪਰ ਲੱਗ ਗਿਆ ਹੈ ਗਲਤ ਠੀਕ ਦਾ।
ਇੱਕ ਵਾਰ ਆਪਣੇ ਆਪ ਦੇ ਤੂੰ ਹੋ ਕੇ ਰੂ-ਬ-ਰੂ,
ਖੁਦ ਤੋਂ ਹਿਸਾਬ ਮੰਗ ਲੈ ਬੱਸ ਅੱਜ ਤੀਕ ਦਾ।
ਅੰਧ ਸ਼ਰਧਾ ਕੰਮ ਲੈਂਦੀ ਨਾ ਵਿਵੇਕ ਤੋਂ ਕਦੇ,
Ñਲੱਗਦਾ ਪਤਾ ਨਾ ਕਦੇ ਤਰਕ ਬਿਨਾ ਗਲਤ ਠੀਕ ਦਾ।
ਫਾਇਦਾ ਨਹੀਂ ਉਸ ਨਾਲ ਕੋਈ ਕਰਨ ਦਾ ਤਕਰਾਰ,
ਢਿੱਲੋਂ ਫਕੀਰ ਹੋ ਜੋ ਘਿਸੀ ਪਿਟੀ ਲੀਕ ਦਾ।
ਨਵਾਂ ਸਾਲ ਹੈ ਬੂਹੇ ਤੇ ਆਣ ਢੁੱਕਾ
ਨਵਾਂ ਸਾਲ ਹੈ ਬੂਹੇ 'ਤੇ ਆਣ ਢੱਕਾ ਚੀਜਾਂ ਦਿਸਦੀਆਂ ਸੱਭੇ ਪੁਰਾਣੀਆਂ ਵੇ।
ਭ੍ਰਿਸ਼ਟਾਚਾਰ ,ਬੇਕਾਰੀ,ਭੁੱਖਮਰੀ ਦੀਆਂ ਉਵੇਂ ਹੀ ਨੇ ਪ੍ਰਚਲਤ ਕਹਾਣੀਆਂ ਵੇ।
ਕ੍ਰਿਕਟ, ਟੀ ਵੀ ਨੰਗੇਜ਼ ਤੇ ਰਾਮਨੌਮੀ ਭਗਵੀਂ ਚਾਦਰਾਂ ਵਾਲੀਆਂ ਢਾਣੀਆਂ ਵੇ।
ਨਵੇਂ ਸਾਲ ਦੀਆਂ ਇਹ ਮੁਬਾਰਕਾਂ ਵੀ ਸਿਆਸੀ ਰੌਲੇ ਚ ਹੀ ਰੁਲ ਜਾਣੀਆਂ ਵੇ।
****ਚੋਣਾ ਆ ਗਈਆਂ ਆ ਗਏ ਫੇਰ ਨੇਤਾ ਗੱਲਾਂ ਕਰਨਗੇ ਫੇਰ ਹੁਣ ਗੋਲ ਪਿਆਰੇ।
ਹੱਕ ਇਹਨਾ ਨੂੰ ਹੈ ਸਾਡੀਆਂ ਜ਼ਿੰਦਗੀਆਂ ਨੂੰ ਜਿਵੇਂ ਦੇਣ ਇਹ ਰੋਲ ਪਿਆਰੇ।
ਐਵੇਂ ਇਹਨਾ ਨੂੰ ਬੇਆਰਾਮ ਨਾ ਕਰ ਦੁੱਖ ਇਹਨਾਂ ਦੇ ਅੱਗੇ ਨਾ ਫੋਲ ਪਿਆਰੇ।
ਜੁੱਤੀ, ਪੱਗ, ਧੋਤੀ ਸਾਡੀ ਚੁੱਕ ਲੈ ਗਏ ਇਜ਼ਤ ਰਹਿਗੀ ਅਸਾਂ ਦੇ ਕੋਲ ਪਿਆਰੇ।
*****
ਸਬਜ਼ਬਾਗ ਨਾ ਹੋਣ ਜਿਸ ਧਰਤ ਉੱਤੇ ਉੁਥੇ ਬਣੇ ਪਰਧਾਨ ਅਰਿੰਡ ਹੁੰਦੇ।
ਆਵਾਰਾ ਕੁੱਤਿਆਂ ਦੀ ਭਰਮਾਰ ਜਿੱਥੇ ਉਹ ਮਰੀ ਪੰਚਾਇਤ ਦੇ ਪਿੰਡ ਹੁੰਦੇ।
ਡੰਗ ਮਾਰਨ ਦੀ ਹੀ ਜਾ ਸੋਚਦੇ ਨੇ ਉਹ ਜੂਨ ਬੰਦੇ ਦੀ ਵਿੱਚ ਭਰਿੰਡ ਹੁੰਦੇ।
ਜਿੱਥੇ ਗੱਡੀ ਦੇ ਇੱਕੋ ਜਿਹੇ ਹੋਣ ਪਹੀਏ ਉਹ ਵਿਰਲੇ ਵਾਈਫ ਹਸਬੈਂਡ ਹੁੰਦੇ।
*********
****ਚਾਨਣ ਹੋਣ ਤੇ ਹੀ ਦਿਸਣ ਨਹੀਂ ਲਗਦਾ ਅੱਖਾਂ ਵਿੱਚ ਵੀ ਚਾਹੀਦੀ ਜੋਤ ਹੋਣੀ।
ਚਾਹੀਦੀ ਹਰ ਵਕਤ ਜਿਗਿਆਸਾ ਦੇ ਨਾਲ ਰੂਹ ਆਦਮੀ ਦੀ ਓਤਪੋਤ ਹੋਣੀ।
ਜਿਗਿਆਸਾ ਲਈ ਵੀ ਹੁੰਗਾਰਿਆਂ ਦੀ ਚਾਹੀਦੀ ਹੱਸਮੁੱਖ ਲੜੀ ਸਰੋਤ ਹੋਣੀ।
ਝਰਨੇ ਵਾਂਗ ਵਹਿੰਦੇ ਫਿਰ ਗਿਆਨ ਅੰਦਰ, ਹੁੰਦੀ ਕਦੇ ਵੀ ਨਹੀਂ ਖੜੋਤ ਹੋਣੀ।*
>****
ਪਹਿਲੀ ਵਾਰ ਹੀ ਬਣਕੇ ਐਮ ਐਲ ਏ ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।
ਉਸ ਬੰਦੇ ਦਾ ਫਿਰ ਹੀ ਦਿਮਾਗ ਜਾਂਦਾ ਰਾਤੋ ਰਾਤ ਵਿੱਚ ਜਿਹੜਾ ਅਮੀਰ ਹੋਵੇ।
ਭਾਈ ਲਾਲੋਆਂ ਚੋਂ ਉਹਨੂੰ ਮੁਸ਼ਕ ਆਉਂਦਾ ਜੀਹਦਾ ਭਾਗੋਆਂ ਦੇ ਨਾਲ ਸੀਰ ਹੋਵੇ।
ਇਹੋ ਜਿਹਾ ਕੋਈ ਦਿਸੇ ਨਾ ਜੱਗ ਜਹਾਨ ਅੰਦਰ ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।***
*****
ਜਿਹੜੇ ਬੰਦੇ ਨਿਰਾਸ਼ ਨੇ ਹੋ ਜਾਂਦੇ ਹੁੰਦਾ ਉਹਨਾਂ ਦੀ ਸੋਚ ਵਿੱਚ ਕੱਚ ਪਿਆਰੇ।
ਮਾਨਣ ਲਈ ਹੈ ਹਰ ਪਲ ਿਜ਼ੰਦਗੀ ਦਾ ਖ਼ੀਵਾ ਹੋਕੇ ਖੁਸ਼ੀ ਵਿੱਚ ਨੱਚ ਪਿਆਰੇ।
ਲੁੱਟਣ ਲਈ ਬੈਠੇ ਥਾਂ ਥਾਂ ਸਾਧ , ਨੇਤਾ ਨਿਡਰ ਹੋਕੇ ਇਹਨਾਂ ਤੋਂ ਬਚ ਪਿਆਰੇ।
ਜੱਗ ਰਚਨਾ ਭੋਰਾ ਭਰ ਵੀ ਝੂਠ ਹੈ ਨੀ ਦਿਸੇ ਸਾਹਮਣੇ ਸਾਰਾ ਜੋ ਸੱਚ ਪਿਆਰੇ।
****
ਜਿਹੜੇ ਆਦਮੀ ਦੇ ਅੰਤਹਕਰਨ ਵਿਚੋਂ ਲਾਲਚ ਸੁਰਗ ਦਾ,ਨਰਕ ਦਾ ਡਰ ਨਿਕਲੇ।
Îਮੱਥਾ ਟੇਕੇ ਨਾ ਜੋ ਲਾਈਲੱਗ ਬਣਕੇ ਇੱਥੇ ਸਮਝਦਾਰ ਵਿਰਲਾ ਕੋਈ ਨਰ ਨਿਕਲੇ।
ਦਾਅਵਾ ਘਰ ਵਸਾਉਣ ਦਾ ਸਾਧ ਕਰਦੇ ਜਿਹੜੇ ਛੱਡ ਕੇ ਆਪਣਾ ਹੀ ਘਰ ਨਿਕਲੇ।
ਉਹ ਆਦਮੀ ਜ਼ਿੰਦਗੀ 'ਚ ਕਦੇ ਹਾਰਦਾ ਨਾ ਜੀਹਦੇ ਮੂੰਹੋਂ ਨਾ ਕਦੇ ਹਰ ਹਰ ਨਿਕਲੇ।
*****
੍ਰਬੰਦਾ ਬੇਮੁਖ ਹੋਕੇ ਕਾਮ ਤੋਂ ਹੋਏ ਬੁੱਢਾ ਕਾਮ ਰੱਖਦਾ ਸਦਾ ਜਵਾਨ ਬੇਲੀ।
ਬਿਨਾ ਕਾਮ ਤੋਂ ਉਤਪਤੀ ਨਹੀਂ ਹੁੰਦੀ ਕਾਮ ਜੱਗ ਦਾ ਹੈ ਭਗਵਾਨ ਬੇਲੀ।
ਲਿੰਗ ਹਾਰਮੋਨ ਹੀ ਬਖਸ਼ਦੇ ਫੁਰਤੀ ਕਰਨ ਤਨ ਦਾ ਪੁਨਰ ਨਿਰਮਾਨ ਬੇਲੀ।
ਸੰਜਮ ,ਸਹਿਜ ਜੇ ਕਾਮ ਦੇ ਨਾਲ ਹੋਵੇ ਹੁੰਦਾ ਕਦੇ ਵੀ ਨਹੀਂ ਨੁਕਸਾਨ ਬੇਲੀ।
******
ਬਹੁਸੰਮਤੀ ਆਲਸੀ ਬੰਦਿਆਂ ਦੀ ਜਿਹੜੇ ਕਿਸਮਤਾਂ ਦੇ ਰੋਣੇ ਰੋਣ ਇੱਥੇ।
ਰੋਸੇ ਘੋਸਿਆਂ ਦੇ ਮਾਲੀ ਬਹੁਤ ਫਿਰਦੇ ਬੀਜ ਖੁਸ਼ੀ ਦੇ ਥੋੜ•ੇ ਹੀ ਬੋਣ ਇੱਥੇ।
ਲਾਈਲੱਗ, ਫਕੀਰ ਲਕੀਰ ਦੇ ਨੇ ਜਿਹੜੇ ਬੋਦੀਆਂ ਰੂੜੀਆਂ ਹੀ ਢੋਣ ਇੱਥੇ।
ਅਫਸਰਸ਼ਾਹੀ, ਪੁਰੋਹਿਤ ਤੇ ਰਾਜਨੇਤਾ ਕਾਰਨ ਦੁੱਖਾਂ ਦਾ ਇਹੀ ਤਿਕੋਨ ਇੱਥੇ।
****
ਨਹੀਂ ਜ਼ਿੰਦਗੀ ਸਿੱਧਾ ਸਪਾਟ ਰਸਤਾ ਭਰਿਆ ਹੋਇਆ ਇਹ ਵਿੰਗ ਵਲਾਵਿਆਂ ਦਾ।
ਜਿਹੜੇ ਲੋਕਾਂ ਦੇ ਦਿਲਾਂ ਉਤੇ ਰਾਜ ਕਰਦੇ ਹੁੰਦੇ ਆਸਰਾ ਨੇ ਉਹੀਓ ਨਿਥਾਵਿਆਂ ਦਾ।
ਸੂਝਵਾਨਾ ਦੀ ਜਦੋਂ ਵੀ ਤਲਾਸ਼ ਕੀਤੀ ਮੇਲਾ ਲੱਗਿਆ ਦੇਖਿਆ ਹਰ ਥਾਂ ਝਾਵਿਆਂ ਦਾ।
ਕਿਸੇ ਲਈ ਉਹ ਧੁੱਪਾਂ ਨਹੀਂ ਸਿਰਜ ਸਕਦੇ ਪਿੱਛਾ ਕਰਦੇਰਹਿਣ ਜਿਹੜੇ ਪਰਛਾਵਿਆਂ ਦਾ

ਐ ਮੇਰੇ ਕਾਤਿਲ ਤੈਨੂੰ ਤੇਰੇ ਗੁਨਾਹ ਮੁਆਫ਼ ਸੱਭ।
ਮੈਂ ਭੁਲਾ ਚੁੱਕਾਂ ਜੋ ਸਨ ਆਪਣੇ ਇਖ਼ਤਲਾਫ਼ ਸੱਭ।
ਜ਼ਿੰਦਗੀ ਤੋਂ ਸੰਤੁਸ਼ਟ ਸਾਂ ਜਦ ਕੋਈ ਖਾਹਿਸ਼ ਨਾ ਸੀ
ਸ਼ੀਸ਼ਾ ਧੁੰਧਲਾ ਨਾ ਸੀ ਦਿਸਦੇ ਸੀ ਚਿਹਰੇ ਸਾਫ ਸੱਭ।
ਬਰਫ਼ ਵਾਂਗੂ ਠੰਡਕ ਜਿਹੀ ਪਹੁੰਚਾਉਂਦੇ ਰਿਸ਼ਤੇ ਜੋ ਕਦੇ
ਸਵਾਰਥੀ ਗਰਮ ਹਵਾ ੱਚ ਉੱਡ ਗਏ ਬਣ ਕੇ ਭਾਫ ਸੱਭ।
ਆਪਣੇ ਕੱਦ ਤੋਂ ਵੱਡੀਆਂ ਖਾਹਿਸ਼ਾਂ ਪੈਦਾ ਕਰ ਲਈਆਂ
ਚੰਗੇ ਭਲੇ ਆਸਾਨ ਰਾਹ ਖੜ• ਗਏ ਬਣ ਜਿਰਾਫ਼ ਸੱਭ।
ਆਪਣੇ ਆਪ ਨਾਲ ਕੋਈ ਕਰਦਾ ਨਹੀਂ ਅੱਜ ਕੱਲ• ਨਿਆਂ
ਉਂਜ ਲੋਕੀ ਦੂਜਿਆਂ ਤੋਂ ਹੀ ਮੰਗਦੇ ਨੇ ਇਨਸਾਫ਼ ਸੱਭ।
ਢਿਲੋਂ ਕਾਬੂ ਹੁੰਦਾ ਨਹੀਂ ਇਹ ਮਨ ਦਾ ਘੋੜਾ ਹੀ ਅਥਰਾ
ਉਂਜ ਚਾਹੁੰਦੇ ਹਨ ਪਹੁੰਚਣਾ ਉਚੇਰਾ ਨੇ ਕੋਹਕਾਫ਼ ਸੱਭ।**

ਜੇ ਉਦੋਂ ਮੋਬਾਇਲ ਹੁੰਦੇ
ਜਦੋਂ ਜਵਾਨੀ ਸੀ ਸਾਡੇ 'ਤੇ ਜੇ ਉਦੋਂ ਮੋਬਾਇਲ ਹੁੰਦੇ।
ਪਤਾ ਨਹੀਂ ਕਿੰਨੇ ਮਾਸ਼ੂਕ ਸਾਡੇ ਇਸ਼ਕ ਦੇ ਕਾਇਲ ਹੁੰਦੇ।
ਰੋਜ ਚਲਾਉਣੇ ਸੀ ਸ਼ਬਦਾ ਦੇ ਜਦ ਅਸੀਂ ਕਈ ਤਿੱਖੇ ਬਾਣ
ਨਵੇਂ ਤੋਂ ਨਵੇਂ ਪਰਿੰਦੇ ਸਾਡੇ ਜਾਲ ਫਸ ਕੇ ਘਾਇਲ ਹੁੰਦੇ।
ਸੁਬ•ਾ ਸਵੇਰੇ ਇਸ਼ਰ 'ਚ ਰੰਗਿਆਂ ਰੋਟੀ ਖਾਣੀ ਭੁੱਲ ਜਾਣੀ ਸੀ
ਪਤਾ ਨਹੀਂ ਕਿੰਨਿਆਂ ਦੇ ਨੰਬਰ ਸਾਰੇ ਦਿਨ ਵਿੱਚ ਡਾਇਲ ਹੁੰਦੇ।
ਆਈ ਲਵ ਯੂ ਦੇ ਲਫ਼ਜ਼ਾਂ ਨੇ ਕੰਨਾਂ ਵਿੱਚ ਸੀ ਰਸ ਘੋਲਣਾ
ਸਾਡੇ ਚਿਹਰੇ ਹਰ ਵਕਤ ਹੀ ਵਕਤ ਹੀ ਯਾਰੋ ਬੜੇ ਸਮਾਇਲ ਹੁੰਦੇ।
ਉਂਜ ਤਾਂ ਸੀ ਨੁਕਸਾਨ ਵੀ ਹੋਣਾ ਕਈ ਕੇਸ ਵੀ ਹੋ ਸਕਦੇ ਸਨ
ਕਿਸੇ ਵਕੀਲ ਦੇ ਅਸੀਂ ਵੀ ਬਣੇ ਕਚਹਿਰੀ ਦੇ ਵਿੱਚ ਸਾਇਲ ਹੁੰਦੇ।
ਜ਼ਿੰਦਗੀ ਦੇ ਪਿਆਰ ਦੇ ਮਸਲੇ ਉਂਜ ਤਾਂ ਹੱਲ ਵੀ ਹੋ ਸਕਦੇ ਸਨ
ਪੈਸੇ ਧੇਲੇ ਪਖੋਂ ਵੀ ਪਰ ਉਲਝੇ ਕਈ ਅਹਿਮ ਮਸਾਇਲ ਹੁੰਦੇ ।
ਚਿੱਠੀਆਂ ਲਿਖ ਲਿਖ ਵਕਤ ਗਵਾਇਆ ਢਿਲੋਂ ਕੁਝ ਵੀ ਹੱਥ ਨਾ ਆਇਆ
ਜੇ ਹੁੰਦੇ ਇਹ ਚਲਵੇਂ ਫੋਨ ਤਾਂ ਆਪਾਂ ਪੂਰੇ ਰਾਇਲ ਹੁੰਦੇ।

Subscribe to:
Posts (Atom)