Saturday, August 31, 2013

ਯਾਦਾਂ ਤੇਰੀਆਂ

ਯਾਦਾਂ ਤੇਰੀਆਂ 
Ðਰੋਜ ਰੁਲਾ ਕੇ ਜਾਵਣ ਯਾਦਾਂ ਤੇਰੀਆਂ। ਰਤਾ ਤਰਸ ਨਾ ਖਾਵਣ ਯਾਦਾਂ ਤੇਰੀਆਂ।
ਤੈਨੂੰ ਭਾਵੇਂ ਮੇਰਾ ਚੇਤਾ ਭੁੱਲ ਗਿਐ ਪਰ ਪਲ ਵੀ ਨਾ ਭੁਲਾਵਣ ਯਾਦਾਂ ਤੇਰੀਆਂ।
ਔੜ ਦੀ ਰੁੱਤੇ ਵੀ ਅੱਖਾਂ ਤਰ ਦਿੰਦੀਆਂ ਅਥਰੂਆਂ ਵਿਚ ਨਾਹਵਣ ਯਾਦਾਂ ਤੇਰੀਆਂ।
ਦਿਲ ਦਰਿਆ 'ਚ ਚੁੱਭੀ ਮਾਰ ਵਰ•ਾ ਦੇਵਣ ਛਮ ਛਮ ਕਰਕੇ ਸਾਵਣ ਯਾਦਾਂ ਤੇਰੀਆਂ।
ਮਹਿਫ਼ਿਲ 'ਚ ਵੀ ਤਨਹਾ ਤਨਹਾ ਰਹਿੰਦੈ  ਦਿਲ 'ਚ ਝੁੰਮਰ ਪਾਵਣ ਯਾਦਾਂ ਤੇਰੀਆਂ।
ਤੇਰੇ ਸੰਗ ਗੁਜ਼ਾਰੇ ਪਲ ਛਿਣ 'ਕਠੇ ਕਰ ਸਾਹਵੇਂ ਲਿਆ ਖੜਾਵਣ ਯਾਦਾਂ ਤੇਰੀਆਂ।
ਜ਼ਿੰਦਗੀ ਦੀ ਸੀਤਾ ਕੱਲੀ ਹੀ ਚੰਗੀ ਸੀ, ਬਣਕੇ ਆਈਆਂ ਰਾਵਣ ਯਾਦਾਂ ਤੇਰੀਆਂ
ਜਦੋਂ Àਦਾਸੇ ਦਿਲ 'ਚ ਖਿਲਦੀ ਕੋਈ ਕਲੀ ਸੱਥਰ ਆ ਵਿਛਾਵਣ ਯਾਦਾਂ ਤੇਰੀਆਂ
ਢਿੱਲੋਂ ਜੀ ਕਰਦਾ ਹੈ ਜਾਂ ਤਾਂ ਮੈਂ ਮਰਜਾਂ ਜਾਂ ਫਿਰ ਇਹ ਮਰ ਜਾਵਣ ਯਾਦਾਂ ਤੇਰੀਆਂ।
----

ਆਪਣੇ ਸੰਗ ਸੰਵਾਦ
ਗ਼ਜ਼ਲ – ਅਮਰਜੀਤ ਢਿਲੋਂ
ਆਪਣੇ ਸੰਗ ਹੀ ਸੰਵਾਦ ਰਚਾਈਏ ਚੰਗਾ ਹੈ। 
ਦੁਨੀਆਂ ਤਾਈਂ ਭੁੱਲ ਹੀ ਜਾਈਏ ਚੰਗਾ ਹੈ।
ਆਵਾਰਗੀ ਸਦਾ ਹੀ ਸਾਥ ਨਿਭਾਉਣਾ ਨਹੀਂ
ਚੱਲ ਵਾਪਸ ਘਰ ਮੁੜ ਹੀ ਜਾਈਏ ਚੰਗਾ ਹੈ।
ਕਿਉਂ ਗਲਾਧੜੀਆਂ ਨੂੰ ਲਭਦੇ ਫਿਰਦੇ ਹਾਂ
ਖੁਦ ਗੱਲਾਂ ਕਰ ਮਨ ਪਰਚਾਈਏ ਚੰਗਾ ਹੈ।
ਫੇਰ ਵਿਛੋੜੇ ਦਾ ਸੱਲ ਝੱਲਿਆ ਜਾਣਾ ਨੀ
ਆ ਪਹਿਲਾਂ ਹੀ ਵਿਛੜ ਜਾਈਏ ਚੰਗਾ ਹੈ।
ਕੁਝ ਪਲ ਜਿਹੜੀ ਜੰਨਤ ਰੱਜ ਕੇ ਮਾਣੀ ਏ
ਕਰ ਕਰ ਯਾਦ ਉਹੀ ਨਸ਼ਿਆਈਏ ਚੰਗਾ ਹੈ।
ਡੂੰਘੇ ਸਮੁੰਦਰ ਇਸ਼ਕ ਤਰਨੇ ਔਖੇ ਨੇ ਬੜੇ
ਮਾਰੂਥਲ ਦੀ ਹੀ ਜੂਨ ਹੰਢਾਈਏ ਚੰਗਾ ਹੈ।
ਆ ਪਰਿੰਦਿਆਂ ਤਾਈਂ ਪਾਣੀ ਰੱਖ ਦੇਈਏ
ਚਿੜੀਆਂ ਤਾਈਂ ਚੋਗਾ ਪਾਈਏ ਚੰਗਾ ਹੈ।
ਜੋ ਫੁੱਲ ਬੂਟੇ ਲਾਏ ਨੇ ਆਪਣੇ ਘਰ ਆਪਾਂ 
ਦੇਖ ਉਹਨਾਂ ਤਾਈਂ ਮੁਸਕਰਾਈਏ ਚੰਗਾ ਹੈ।
ਦੇਖ ਲਈ ਦੁਨੀਆਂ, ਬਹੁਤ ਹੀ ਹੱਸ ਲਿਆ
ਢਿੱਲੋਂ ਗ਼ਮ ਹੁਣ ਯਾਰ ਬਣਾਈਏ ਚੰਗਾ ਹੈ।
--
ਵੀਰਾਨੀ ਦਾ ਗਹਿਣਾ ਹੋਇਆ ਚਿਹਰਿਆਂ ਦਾ ਸ਼ਿੰਗਾਰ ।
ਪੱਤਝੜ ਵਰਗੇ ਬਣਦੇ ਜਾਂਦੇ ਮਹਿਰਮ ਸਭ ਦਿਲਦਾਰ।
ਸੁੱਕੇ ਪੱਤਿਆਂ ਉਤੇ ਉਸਰੇ ਮਹਿਲ ਨੇ ਕੱਕੇ ਰੇਤੇ ਦੇ
ਕੌਣ ਕਹੇਗਾ ਕਿ ਇਥੇ ਵੀ ਆਈ ਹੋਊ ਕਦੇ ਬਹਾਰ।
ਸਾਰੀ ਰਾਤ ਖਿਆਲਾਂ ਵਿਚ ਇਕ ਚੰਦ ਬਣਾਵਾਂ ਰੋਜ
ਚਾਹ ਦੇ ਕੱਪ 'ਚ ਡੁੱਬ ਜਾਂਦਾ ਹੈ ਤੜਕੇ ਉਠਣਸਾਰ।
ਚਿਹਰਿਆਂ ਦੀ ਰੌਣਕ ਨੂੰ ਖਾ ਲਿਆ ਦੈਂਤ ਵਕਤ ਦੇ 
ਮੋਹ ਦੀਆਂ ਰੇਖਾਵਾਂ 'ਤੇ ਹੈ ਉਕਰ ਗਿਆ ਰੁਜ਼ਗਾਰ।
ਘੋਰ ਉਦਾਸੀ ਦਾ ਅੰਨ•ਾ ਖੂਹ ਪਾਸ ਹੀ ਰਹੇ ਹਮੇਸ਼ 
ਇੰਜ ਕਿਉਂ ਉਜੜਦੈ ਅੜਿਆ ਸਧਰਾਂ ਦਾ ਸੰਸਾਰ।
ਫਿਰ ਪੱਥਰ ਮੁਸਕਰਾਵਣ ਲੱਗਣ ਇਹਨਾਂ ਖੰਡਰਾਂ ਦੇ
ਜੇ ਤੂੰ ਮੇਰੇ ਮਨ ਵਿਚ ਝਾਤੀ ਪਾ ਜਾਵੇਂ ਇਕ ਵਾਰ।
ਕਿੰਨੀ ਜਲਦੀ ਖਤਮ ਹੋ ਗਈ ਛਿੰਜ ਹਸਰਤਾਂ ਦੀ 
ਚਹਿਚਹਾਉਂਦੇ ਦਿਲ ਦੇ ਬਾਗੀਂ ਉਡਦੀ ਧੂੜ ਗੁਬਾਰ।
ਅੱਜ ਕੱਲ• ਮੈਅਕਸ਼ ਐਵੇਂ ਦਿਲ ਨੂੰ ਧੋਖਾ ਦਿੰਦੇ ਨੇ
ਦਿਲ 'ਚ ਮਸਤੀ ਆਉਂਦੀ ਨਾ ਹੀ ਨੈਣਾਂ ਵਿਚ ਖ਼ੁਮਾਰ।
ਆਪਣਾ ਆਪ ਲੁਟਾ ਕੇ ਹੋਕਾ ਦਿੰਦੇ ਨੇ ਅਕਸਰ ਲੋਕ
ਐਵੇਂ ਨਹੀਂ ਹਾਂ ਅਸੀਂ ਵੀ ਡਿੱਠਾ ਇਹ ਸਾਰਾ ਸੰਸਾਰ।
ਫਿਰ ਅਰਮਾਨਾਂ ਦੇ ਮੇਲੇ ਵਿਚ ਤਕੀਏ ਆਪਣਾ ਆਪ
ਕੀ ਪਤਾ ਕਦ ਵਿਧਵਾ ਹੋਸੀ ਇਹ ਦੇਹੀ ਦੀ ਮੁਟਿਆਰ।


ਗ਼ਜ਼ਲ-- ਅਮਰਜੀਤ ਢਿੱਲੋਂ
ਐ ਮੇਰੀ ਤੂੰ ਆਬਸ਼ਾਰ ਮੈਨੂੰ ਮੁਆਫ਼ ਕਰੀਂ
ਜ਼ਿੰਦਗੀ ਗਿਆ ਮੈਂ ਹਾਰ ਮੈਨੂੰ ਮੁਆਫ਼ ਕਰੀਂ ।
ਪਤਾ ਨੀ ਲੱਗਾ ਕਿੱਦਾਂ ਲੁੱਟ ਗਿਆ ਮਨ ਦਾ 
ਸਬਰ ਓ ਚੈਨ ਕਰਾਰ ਮੈਨੂੰ ਮੁਆਫ਼ ਕਰੀਂ।
ਸੱਟ ਕੀ ਲੱਗੀ ਲੋਕਾਂ ਮੈਨੂੰ ਪੁੱਛ ਪੁੱਛ ਕੇ
ਕਰਤਾ ਹੋਰ ਬੀਮਾਰ ਮੈਨੂੰ ਮੁਆਫ਼ ਕਰੀਂ।
ਕੋਈ ਵੀ ਰਿਸ਼ਤਾ ਜ਼ਿੰਦਗੀ 'ਚ ਬਣਿਆ ਨਾ
ਮੈਥੋਂ ਪੂਰਾ ਹੰਢਣਸਾਰ ਮੈਨੂੰ ਮੁਆਫ਼ ਕਰੀਂ ।
ਮੈਂ ਪੱਤਝੜ ਦਾ ਕੰਡਾ ਕਿੰਜ ਰੰਗ ਬਦਲਾਂ
ਐ ਰੁੱਸੀ ਹੋਈ ਬਹਾਰ ਮੈਨੂੰ ਮੁਆਫ਼ ਕਰੀਂ ।
ਮੇਰੇ ਪਾਸੇ ਫੈਲਿਆ ਹੈ ਅਫ਼ਵਾਹਾਂ ਦਾ 
ਬਹੁਤ ਹੀ ਗਰਮ ਬਜ਼ਾਰ ਮੈਨੂੰ ਮੁਆਫ਼ ਕਰੀਂ।
ਮੈਂ ਤੇਰੀ ਤਸਵੀਰ ਦਿਖਾ ਕੇ ਬਣਾ ਬੈਠਾ 
ਦੁਸ਼ਮਣ ਇਹ ਸੰਸਾਰ ਮੈਨੂੰ ਮੁਆਫ਼ ਕਰੀਂ।
ਮੈਨੂੰ ਆਪਣੀ ਜ਼ਿੰਦਗੀ ਅੱਜਕੱਲ ਲਗਦੀ
ਜਿਉਂ ਰੱਦੀ ਅਖ਼ਬਾਰ ਮੈਨੂੰ ਮੁਆਫ਼ ਕਰੀਂ।
ਜ਼ਿਹਨ ਮੇਰੇ 'ਚ ਰੋਜ ਵਧਦਾ ਜਾਂਦਾ ਹੈ
ਵਾਧੂ ਸੋਚਾਂ ਦਾ ਭਾਰ ਮੈਨੂੰ ਮੁਆਫ਼ ਕਰੀਂ
ਐਵੇਂ ਪਾਗਲਪਨ ਵਿਚ ਮਜ਼ਨੂੰ ਬਣ ਬੈਠੇ
ਕਿਸੇ ਦਾ ਰੂਪ ਨਿਹਾਰ ਮੈਨੂੰ ਮੁਆਫ਼ ਕਰੀਂ।
ਢਿੱਲੋਂ ਜੀ ਕਰਦਾ ਸੀ ਹੋਰ ਵੀ ਜੀਣ ਲਈ
ਜ਼ਿੰਦਗੀ ਸੀ ਦਿਨ ਚਾਰ ਮੈਨੂੰ ਮੁਆਫ਼ ਕਰੀਂ।


ਗ਼ਜ਼ਲ--ਅਮਰਜੀਤ ਢਿੱਲੋਂ 21-8=13
ਚਲਦੇ ਚਲਦੇ ਕੁਝ ਲੋਕਾਂ ਸੰਗ ਕਾਵਿਕ ਜਿਹੇ ਸਬੰਧ ਬਣੇ।
ਕੁਝ ਲੋਕੀਂ ਜ਼ਿੰਦਗੀ ਦੇ ਪੰਨਿਆਂ ਤੇ ਲਲਿਤ ਨਿਬੰਧ ਬਣੇ।
ਕੁਝ ਮਿੱਠੇ  ਰਿਸ਼ਤੇ ਵੀ ਜ਼ਿੰਦਗੀ ਵਿਚ ਕੁੜੱਤਣ ਘੋਲ ਗਏ
ਕੁਝ ਅਣਜਾਣੇ ਰਾਹੀ ਪਰ ਜ਼ਿੰਦਗੀ ਵਿਚ ਗੁਲਕੰਦ ਬਣੇ।
ਬੇਪਨਾਹ  ਮੁਹੱਬਤ ਕਰ ਜਿਹਨਾਂ  ਅਣਗੌਲਿਆ ਕਰ 'ਤਾ
ਉਹਨਾਂ ਸੱਜਣਾਂ ਲਈ ਰਹੇ ਹਾਂ ਸਦਾ ਹੀ ਫਿਕਰਮੰਦ ਬਣੇ। 
ਸਾਡੇ ਸੂਖ਼ਮ, ਕੂਲੇ ਜ਼ਜ਼ਬੇ ਨੀਹਾਂ  ਵਿਚ ਚਿਨਣ ਦੇ ਲਈ 
ਇਹ ਨੇਤਾ ਤੇ ਸਾਧ,ਵਪਾਰੀ ਅਕਸਰ ਹੀ ਸਰਹੰਦ ਬਣੇ।
ਕੁਦਰਤੀ ਆਫ਼ਤ ਤਾਂ ਸਾਰੀ ਦੁਨੀਆਂ 'ਚ ਆਉਂਦੀ  ਹੈ
ਸਾਡੇ ਮੁਲਕ 'ਚ ਵੀ ਬਚਾਓ ਦਾ ਤਾਂ  ਕੋਈ ਪ੍ਰਬੰਧ ਬਣੇ।
ਅਸੀਂ ਤਾਂ ਸਭ ਲਾਈਲੱਗ, ਮੂਰੇ ,ਅੰਧੇ ਕਿਸਮਤਵਾਦੀ ਹਾਂ
ਸਾਨੂੰ ਵਰਤੀ ਜਾਂਦੇ ਸ਼ਾਤਰ ,ਅਸੀਂ ਉਹਨਾਂ ਲਈ ਸੰਦ ਬਣੇ।
ਬੁੱਢੇ ਵਰੇਸੇ ਵੀ ਉਹ ਸਖਸ਼ ਜੋ ਅਕਸਰ ਸਿੱਧਾ ਤੁਰਨ ਪਏ
ਜਿਹਨਾਂ ਦੀ ਲਾਠੀ  ਹੁੰਦੇ ਹਨ ਉਹਨਾਂ ਦੇ ਫ਼ਰਜ਼ੰਦ ਬਣੇ।
ਆਪਣੀਆਂ ਸੋਚਾਂ ਮੈਂ ਹਰ ਪਲ ਇਕਸੁਰ ਰੱਖਣ ਲਈ ਸੋਚਾਂ
ਫਿਰ ਕੁਝ ਵਾਪਰ ਜਾਂਦੈ ਕਿ ਇਸ ਮਨ 'ਚ ਫੇਰ ਦਵੰਦ ਬਣੇ।
ਸਭ ਅਧਿਕਾਰਾਂ ਦਾ ਰੌਲਾ ਹੈ ਆਪਣਾ ਫ਼ਰਜ਼ ਪਛਾਣੇ ਕੌਣ
ਹੱਕ ਮੰਗਦੀ ਹਰ ਬੀਵੀ ਇਥੇ ਤੇ ਹੁਕਮਰਾਨ ਖ਼ਾਵੰਦ ਬਣੇ।
ਅੱਜ ਕੱਲ ਢਿੱਲੋਂ ਪਤਾ ਨੀ ਕਿਸ ਬਦਲੀ ਓਹਲੇ ਹੋਗੇ ਉਹ
ਮੇਰੇ ਸਾਹਵੇਂ ਸਦ ਰਹਿੰਦੇ ਸਨ ਜੋ ਚੌਧਵੀਆਂ ਦੇ ਚੰਦ ਬਣੇ।


ਅਤੀਤ ਦੀ ਗ਼ਜ਼ਲ-
ਪਾੜ ਕੇ ਵਰਕਾ ਤੇਰਾ ਦਿਲ ਦੀ ਕਿਤਾਬ 'ਚੋਂ।
ਹੋ ਗਿਆ ਹਾਂ ਸੁਰਖ਼ੁਰੂ ਗ਼ਮ ਦੇ ਤਲਾਬ 'ਚੋਂ।
ਤੁਸੀਂ ਤਾਂ ਉਲਝੇ ਰਹੇ ਅੱਖਰਾਂ ਦੇ ਜੋੜ 'ਚ
ਮੈਂ ਸਦਾ ਹੀ ਫੇਲ ਹੋਇਆ ਹਾਂ ਹਿਸਾਬ 'ਚੋਂ। 
ਤੇਰੇ ਸੰਗ ਮਾਣੀ ਖੁਸ਼ੀ ਹਾਸਿਲ ਨਾ ਹੋ ਸਕੀ
ਆਵਾਰਾਗਰਦੀ 'ਚੋਂ ਨਾ ਘਰ ਦੀ ਸ਼ਰਾਬ 'ਚੋਂ।
ਵਿਛੜ ਕੇ ਤੈਥੋਂ ਇਉਂ ਖ਼ਰੂਦੀ ਹੋਏ ਵਲਵਲੇ
ਭੰਵਰੇ ਉਡੇ ਦਿੱਤੇ ਰਸ ਚੂਸਦੇ ਗੁਲਾਬ 'ਚੋਂ।
ਤੂੰ ਹੀ ਦੱਸ ਕੋਈ ਉਪਾ ਮਨਫ਼ੀ ਕਰਾਂ ਕਿਵੇਂ 
ਰੰਗਲੇ ਦਿਨਾਂ ਨੂੰ ਆਪਣੀ ਕਿਸਮਤ ਖ਼ਰਾਬ 'ਚੋਂ।


ਗ਼ਜ਼ਲ--ਅਮਰਜੀਤ ਢਿੱਲੋਂ
ਕਦੇ ਕਦੇ ਕੁਝ ਸੱਜਣਾਂ ਵਰਗੇ ਮਿਲ ਜਾਂਦੇ ਨੇ ਭਾਵੇਂ ਲੋਕ।
ਕੁਝ ਚਿਰ ਪਿਛੋਂ ਦੇ ਜਾਂਦੇ ਨੇ ਗੁੰਮਸ਼ੁਦਾ ਸਿਰਨਾਵੇਂ ਲੋਕ।
ਹੁਣ ਨਾ ਯਾਰੋ ਵਾਅਦੇ ਨਿਭਦੇ ਲੋੜਾਂ ਥੁੜਾਂ ਭਰੇ ਯੁੱਗ 'ਚ
ਨਾਮ ਵਫ਼ਾ ਦਾ ਲੈ ਬਹਿੰਦੇ ਨੇ ਐਵੇਂ ਭੁੱਲ ਭੁਲਾਵੇਂ ਲੋਕ।
ਮਹਿਲਾਂ ਵਾਲੇ ਸੌਂ ਜਾਂਦੇ ਨੇ ਪਲਕਾਂ ਮੁੰਦ ਕੇ ਮਿੱਠੀ ਨੀਂਦ
ਐਪਰ ਬਾਰਸ਼ ਦੇ ਭਿੱਜਦੇ ਰਹਿਣ ਗਰੀਬ ਨਿਥਾਵੇਂ ਲੋਕ।
ਡਿੱਗ ਰਹੀਆਂ ਦੀਵਾਰਾਂ ਇਥੇ ਤਪਦੀ ਏ ਬਿਰਖਾਂ ਦੀ ਛਾਂ 
ਤਾਹੀਏਂ ਉਂਗਲ ਲਾਈ ਫਿਰਦੇ ਨੇ ਆਪਣੇ ਪਰਛਾਵੇਂ ਲੋਕ।
ਸੰਗਮਰਮਰ ਦੇ ਟੁੱਕੜੇ ਆਪਾਂ ਬਿਖਰੇ ਪਏ ਹਾਂ ਮਿੱਟੀ ਵਿਚ
ਆਪਣੇ ਉਤੇ ਰਾਜ ਕਰੇਂਦੇ ਨੇ ਕੈਸੇ ਝਾਵੇਂ ਝਾਵੇਂ ਲੋਕ।
ਸਾਰੀ ਉਮਰ ਭਟਕਦੇ ਰਹਿੰਦੇ ਮਾਰੂਥਲ ਦੇ ਮ੍ਰਿਗ ਵਾਂਗੂ
ਆਖਿਰ ਥੱਕ ਕੇ ਬਹਿ ਜਾਂਦੇ ਨੇ ਆਪਣੀ ਹੀ ਛਾਵੇਂ ਲੋਕ।
---
ਮੈਨੂੰ ਆਪਣੀ ਜ਼ਿੰਦਗੀ 'ਚੋਂ ਖ਼ਾਰਜ਼ ਕਰਦੇ।
ਤੇਰਾ ਭਲਾ ਹੋਵੇ ਇਹ ਵੀ ਕਾਰਜ ਕਰਦੇ।
ਸਹਿ ਨਹੀਂ ਹੁੰਦੀ ਗੁਲਾਮੀ ਹੋਰ ਇਹ ਹੁਣ
ਐ ਮੁਹੱਬਤ ! ਤੂੰ ਗ਼ਮਾਂ ਤੋਂ ਫ਼ਾਰਗ ਕਰਦੇ ।
ਹੋਰ ਨਹੀਂ ਮੈਥੋਂ ਮੁਸਾਫ਼ਿਰ ਬਣਿਆ ਜਾਣਾ
ਮੇਰੀ ਜ਼ਿੰਦਗਾਨੀ ਤਾਈਂ ਬੇਮਾਰਗ ਕਰਦੇ।
29 ਅਗਸਤ ਦੀ ਗ਼ਜ਼ਲ--ਅਮਰਜੀਤ ਢਿੱਲੋਂ
ਸਿਲਾ ਤੇਰੀ ਮੁਹੱਬਤ ਦਾ ਮੈਂ ਕੁਝ ਏਦਾਂ ਚੁਕਾਵਾਂਗਾ।
ਜਦੋਂ ਖੰਜ਼ਰ ਉਠਾਇਆ ਤੂੰ ਮੈਂ ਗਰਦਨ ਝੁਕਾਵਾਂਗਾ।
ਨਹੀਂ ਰੁਸਵਾ ਮੁਹੱਬਤ ਨੂੰ ਹਾਂ ਮੈਂ ਕਦੇ ਵੀ ਕਰ ਸਕਦਾ
ਲੋਭ ਛੱਡ ਚਮਨ ਦਾ ਸਹਿਰਾ ਵਲ ਪਰਤ ਜਾਵਾਂਗਾ।
ਮੈਂ ਅੱਗ ਹਿਜ਼ਰ ਦੀ ਦਾ ਵੀ ਕਰੂੰ ਸਤਿਕਾਰ ਕੁਝ ਏਦਾਂ
ਸੜਣੋ ਪਹਿਲਾਂ ਇਸ ਤਨ ਦੇ ਘਰੌਂਦੇ ਨੂੰ ਸਜਾਂਵਾਂਗਾ।
ਏਦਾਂ ਸੱਲ ਜੁਦਾਈ ਦਾ ਨਹੀਂ ਘਟਣਾ ਫਿਰ ਵੀ ਭਾਵੇਂ
ਫੁੱਲਾਂ 'ਤੇ ਰਸ ਚੂਸਦੇ ਭੰਵਰਿਆਂ ਤਾਈਂ ਉਡਾਵਾਂਗਾ।
ਵਕਤ  ਠਹਿਰਿਆ ਹੈ ਕੋਲ ਮੇਰੇ ਕਿੰਨੇ ਹੀ ਚਿਰ ਤੋਂ
ਮੈਂ ਸੋਚਦਾ ਹਾਂ ਕਿ ਹੁਣ ਵਕਤ ਨੂੰ ਕਿੱਦਾਂ ਬਿਤਾਵਾਂਗਾ।
ਤੇਰੀ ਮਰਜ਼ੀ ਬੇਸ਼ਕ ਤੂੰ ਮਨਫ਼ੀ ਮੈਨੂੰ ਖੁਦ ਵਿਚੋਂ ਕਰਦੇ
ਫਿਰ ਵੀ ਤੇਰਾ ਆਉਣ ਵਾਲਾ ਭਲਕ ਹੀ ਅਖਵਾਵਾਂਗਾ।
ਮੈਂ ਆਪਣੀ ਸਾਰੀ ਤੇਹ  ਉਸਦੇ ਅੱਗੇ ਢੇਰੀ ਕਰ ਦਿਤੀ
ਇਹੋ ਬੱਸ ਸੋਚ ਕੇ ਕਿ ਮੈਂ ਨਦੀ ਵਿਚ ਸਿਮਟ ਜਾਵਾਂਗਾ।
ਇਹ ਢਿੱਲੋਂ ਕਿਦਾਂ  ਦਾ ਵਣਜ ਹੈ ਹੋਇਆ ਮੁਹੱਬਤ ਵੀ
ਮੈਂ ਜਿੱਤ ਕੇ ਵੀ ਹਾਰਿਆ  ਤੇ ਹਾਰ ਕੇ ਜੇਤੂ ਸਦਾਵਾਂਗਾ।


29 ਅਗਸਤ ਦੀ ਗ਼ਜ਼ਲ--ਅਮਰਜੀਤ ਢਿੱਲੋਂ 
ਸਿਲਾ ਤੇਰੀ ਮੁਹੱਬਤ ਦਾ ਮੈਂ ਕੁਝ ਏਦਾਂ ਚੁਕਾਵਾਂਗਾ।
ਜਦੋਂ ਖੰਜ਼ਰ ਉਠਾਇਆ ਤੂੰ ਮੈਂ ਗਰਦਨ ਝੁਕਾਵਾਂਗਾ। 
ਨਹੀਂ ਰੁਸਵਾ ਮੁਹੱਬਤ ਨੂੰ ਹਾਂ ਮੈਂ ਕਦੇ ਵੀ ਕਰ ਸਕਦਾ
ਲੋਭ ਛੱਡ ਚਮਨ ਦਾ ਸਹਿਰਾ ਵਲ ਪਰਤ ਜਾਵਾਂਗਾ।
ਮੈਂ ਅੱਗ ਹਿਜ਼ਰ ਦੀ ਦਾ ਕਰੂੰ ਸਤਿਕਾਰ ਕੁਝ ਏਦਾਂ 
ਸੜਣੋ ਪਹਿਲਾਂ ਇਸ ਤਨ ਦੇ ਘਰੌਂਦੇ ਨੂੰ ਸਜਾਂਵਾਂਗਾ। 
ਏਦਾਂ ਸੱਲ ਜੁਦਾਈ ਦਾ ਨਹੀਂ ਘਟਣਾ ਫਿਰ ਵੀ ਭਾਵੇਂ
ਫੁੱਲਾਂ 'ਤੇ ਰਸ ਚੂਸਦੇ ਭੰਵਰਿਆਂ ਤਾਈਂ ਉਡਾਵਾਂਗਾ। 
ਵਕਤ ਠਹਿਰਿਆ ਹੈ ਕੋਲ ਮੇਰੇ ਕਿੰਨੇ ਹੀ ਚਿਰ ਤੋਂ 
ਮੈਂ ਸੋਚਦਾ ਹਾਂ ਕਿ ਹੁਣ ਵਕਤ ਨੂੰ ਕਿੱਦਾਂ ਬਿਤਾਵਾਂਗਾ।
ਤੇਰੀ ਮਰਜ਼ੀ ਬੇਸ਼ਕ ਤੂੰ ਮਨਫ਼ੀ ਮੈਨੂੰ ਖੁਦ ਵਿਚੋਂ ਕਰਦੇ
ਫਿਰ ਵੀ ਤੇਰਾ ਆਉਣ ਵਾਲਾ ਭਲਕ ਮੈਂ ਅਖਵਾਵਾਂਗਾ। 
ਮੈਂ ਆਪਣੀ ਸਾਰੀ ਤੇਹ ਉਸਦੇ ਅੱਗੇ ਢੇਰੀ ਕਰ ਦਿਤੀ 
ਇਹੋ ਬੱਸ ਸੋਚ ਕੇ ਕਿ ਮੈਂ ਨਦੀ ਵਿਚ ਸਿਮਟ ਜਾਵਾਂਗਾ। 
ਇਹ ਢਿੱਲੋਂ ਕਿਦਾਂ ਦਾ ਵਣਜ ਹੈ ਹੋਇਆ ਮੁਹੱਬਤ ਵੀ
ਮੈਂ ਜਿੱਤ ਕੇ ਵੀ ਹਾਰਿਆ ਤੇ ਹਾਰ ਕੇ ਜੇਤੂ ਸਦਾਵਾਂਗਾ।


31 ਅਗਸਤ ਦੀ ਗ਼ਜ਼ਲ--ਅਮਰਜੀਤ ਢਿੱਲੋਂ 
ਰਾਤੀਂ ਸੰਨਾਟਿਆਂ ਨੇ ਸਾਡੇ  ਮਨ ਏਦਾਂ ਵੀ ਭਰਮਾਏ ਨੇ।
ਆਪਣੇ ਹੀ  ਧੜਕਨ  ਸੁਣ ਕੇ ਲਗਾ ਕਿ ਉਹ ਆਏ ਨੇ।
ਜ਼ਿੰਦਗੀ ਦੇ ਯਥਾਰਥ ਨਾਲੋਂ ਟੁੱਟ ਕੇ ਸੁਪਨੇ ਦੇਖੇ ਅਕਸਰ
ਇਸੇ ਲਈ ਹਰ ਵਾਰ  ਮੁਹੱਬਤ ਕੀਤੀ ਤੇ ਧੋਖੇ ਖਾਏ ਨੇ।
ਤੇਰੇ ਤਾਈਂ ਭੁਲਾਵਣ ਦੀ ਕੋਈ  ਹੋਰ ਵਜਾਹ ਤਾਂ ਨਹੀਂ
ਆਪਣੀ ਜਾਨ ਦੀ ਖਾਤਿਰ ਹੀ ਤੇਰੇ ਨਕਸ਼ ਭੁਲਾਏ ਨੇ।
ਜੁਦਾਈ ਦੀ ਬਾਰਿਸ਼ 'ਚ ਇਕ ਦਿਨ ਢਹਿ  ਜਾਵਣਗੇ
ਲਫ਼ਜਾਂ ਦੀ ਮਿੱਟੀ ਦੇ ਨਾਲ ਜੋ ਕੱਚੇ ਘਰ ਬਣਾਏ ਨੇ।
ਅੰਧਕਰ ਜੋ ਚਾਰ ਚੁਫੇਰੇ ਐਵੇਂ ਤਾਂ ਨਹੀਂ ਹੈ ਪਸਰਿਆ
ਆਖਿਰ ਕਿਸੇ ਨੇ ਇਸ ਸ਼ਹਿਰ ਦੇ ਸਾਰੇ ਦੀਪ ਬੁਝਾਏ ਨੇ।
ਮਾਰੂਥਲ ਦੀ ਪਿਆਸ ਦਾ  ਨਦੀ ਨੂੰ ਵੀ ਹੋਵੇ ਅਹਿਸਾਸ 
ਇਹੀਓ ਸੋਚ ਕੇ  ਮੈਂ ਪਾਣੀ ਸੰਗ ਤਪਦੇ ਹੋਂਠ ਛੁਹਾਏ ਨੇ।
ਤੈਥੋਂ ਵਿਛੜ ਕੇ ਇੰਜ ਮੇਰਾ ਖਰ•ਵਾ ਹੈ ਸੁਭਾਅ ਹੋਇਆ
ਰੁੱਖ  'ਤੇ ਬੈਠੇ ਗਾਉਂਦੇ ਪੰਛੀ ਤਾੜੀ ਮਾਰ ਉਡਾਏ ਨੇ।
ਉਹ ਸਖਸ਼ ਪਰਛਾਵੇਂ ਵਾਂਗੂ ਜੋ ਰਹਿੰਦਾ ਸੀ ਮੇਰੇ ਸੰਗ 
ਨਜ਼ਰ ਨੂੰ ਤਾਈਂ ਮਿੱਧ ਕੇ ਜਾਂਦੇ ਅੱਜ ਉਸੇ ਦੇ ਸਾਏ ਨੇ ।
ਮੇਰੀ ਹਿੱਕ 'ਤੇ ਹੁਣ ਗੁਲਾਬ ਦੀ ਥਾਂ ਥੋਹਰ ਹੀ ਉਗੇਗੀ
ਤੂੰ ਵੀ ਦੇਖੀਂ ਜਿਸ  ਕਦੇ ਇਹ ਮੇਰੇ ਸਾਹ ਮਹਿਕਾਏ ਨੇ।
ਲਹਿਰਾਂ ਆਸਰੇ ਛੱਡਦੇ ਢਿੱਲੋਂ  ਹੁਣ ਬੇੜੀ ਜ਼ਿੰਦਗੀ ਦੀ
ਇਸ ਬੇੜੀ ਦੇ ਪਾਤਣੀ ਹੀ ਜਦ ਹੋ ਗਏ ਹੁਣ ਪਰਾਏ ਨੇ।

Sunday, January 13, 2013

shear

ਹਮ ਬਾਵਫ਼ਾ ਥੇ ਇਸ ਲੀਏ ਨਜ਼ਰੋਂ ਸੇ ਗਿਰ ਗਏ ਸ਼ਾਇਦ ਤੁਮਹੇਂ ਤਲਾਸ਼ ਕਿਸੀ ਬੇਵਫ਼ਾ ਕੀ ਥੀ

Sunday, December 30, 2012

gazal --ਲੰਮੀ ਮਾਰ ਉਡਾਰੀ ਤੁਰ ਗਏ

gazal --
 ਲੰਮੀ ਮਾਰ ਉਡਾਰੀ ਤੁਰ ਗਏ ।
 ਮੁੱਦਤ ਹੋਈ ਖ਼ਬਰ ਨਾ ਸਾਰ ਲੰਮੀ ਮਾਰ ਉਡਾਰੀ ਤੁਰ ਗਏ। ਮੇਰੇ ਮਹਿਰਮ ਤੇ ਦਿਲਦਾਰ ਲੰਮੀ ਮਾਰ ਉਡਾਰੀ ਤੁਰ ਗਏ।
 ਰੁੱਖ 'ਤੇ ਗੌਂਦੇ ਸੋਹਲ ਜਨੌਰਾਂ ਤਾੜੀ ਦੀ ਅਵਾਜ਼ ਸੁਣੀ ਤਾਂ ਪਹਿਲਾਂ ਹੀ ਬੈਠੇ ਤਿਆਰ ਲੰਮੀ ਮਾਰ ਉਡਾਰੀ ਤੁਰ ਗਏ ।
 ਰਿਜ਼ਕ ਦੇ ਪਿੱਛੇ ਪਿੱਛੇ ਕਿੱਦਾਂ ਮੇਰੇ ਆਹਲਣਿਆਂ ਦੇ ਬੋਟ ਸੱਤ ਸਮੰਦਰ ਤੋਂ ਵੀ ਪਾਰ ਲੰਮੀ ਮਾਰ ਉਡਾਰੀ ਤੁਰ ਗਏ । 
ਸੱਟ ਕੱਢੀ , ਸਾਧ ਬਿਸਤਰੇ , ਫਿਰ ਤੂੰ ਕੌਣ ਤੇ ਮੈਂ ਵੀ ਕੌਣ Îਮਤਲਬ-ਖੋਰੇ ਹੋਛੇ ਯਾਰ ਲੰਮੀ ਮਾਰ ਉਡਾਰੀ ਤੁਰ ਗਏ ।
 ਗੁਣਗੁਣਾਉਂਦੇ , ਮੰਡਰਾਉਂਦੇ ਭੰਵਰੇ ਤਿਤਲੀਆਂ ਜਦ ਦੇਖੇ ਫੁੱਲਾਂ ਵਿਚ ਵੀ ਉੱਗੇ ਖ਼ਾਰ ਲੰਮੀ ਮਾਰ ਉਡਾਰੀ ਤੁਰ ਗਏ ।
 ਮਹਿੰਗਾਈ ਦੇ ਇਸ ਯੁੱਗ ਵਿਚ ਕੁਝ ਤੋਹਫੇ ਨਾ ਦੇਣ ਤੇ ਮੇਰੇ ਕਈ ਨਜ਼ਦੀਕੀ ਰਿਸ਼ਤੇਦਾਰ ਲੰਮੀ ਮਾਰ ਉਡਾਰੀ ਤੁਰ ਗਏ । 
ਇਸ਼ਕ 'ਚ ਪਾਗਲ ਰੋਗੀ ਰਾਂਝੇ ਹੀਰਾਂ ਦੇ ਬਹਿਕਾਵੇ ਅੰਦਰ ਛੱਡ ਕੇ ਆਪਣੇ ਕਾਰੋਬਾਰ ਲੰਮੀ ਮਾਰ ਉਡਾਰੀ ਤੁਰ ਗਏ ।
 ਜਦ ਹੁਸਨਾਂ ਨੇ ਇਸ਼ਕ ਤੋਂ ਆਪਣੇ ਹਿੱਸੇ ਦੀ ਵਸੂਲੀ ਮਸਤੀ ਭਰਕੇ ਨੈਣਾ ਵਿਚ ਖ਼ੁਮਾਰ ਲੰਮੀ ਮਾਰ ਉਡਾਰੀ ਤੁਰ ਗਏ ।
 ਪੀਲੇ ਹੱਥ ਹੋਏ ਹੁਸਨ ਨੇ ਪੀਲਾ ਹੋਇਆ ਇਸ਼ਕ ਨਾ ਤੱਕਿਆ ਕਰਕੇ ਆਪਣਾ ਹਾਰ ਸ਼ਿੰਗਾਰ ਲੰਮੀ ਮਾਰ ਉਡਾਰੀ ਤੁਰ ਗਏ ।
 ਜਿੱਤ ਗਏ ਜਦ ਨੇਤਾ ਜੀ ਤਾਂ ਪੁਸ਼ਪ ਹੰਸ ਦੇ ਉਤੇ ਬਹਿਕੇ ਪਿੱਛੇ ਉਡਦਾ ਛੱਡ ਗ਼ੁਬਾਰ ਲੰਮੀ ਮਾਰ ਉਡਾਰੀ ਤੁਰ ਗਏ । 
ਇਸ ਦੁਨਿਆਵੀ ਬਿਰਖ ਤੇ 'ਢਿੱਲੋਂ' ਵਰਗੇ ਚਹਿਕਦੇ ਪੰਛੀ ਕਹਿ ਕੇ ' ਮੇਲਾ ਸੀ ਦਿਨ ਚਾਰ' ਲੰਮੀ ਮਾਰ ਉਡਾਰੀ ਤੁਰ ਗਏ ।

ਸਾਲ ਵੀਹ ਸੌ ਬਾਰਾਂ(2012) ਦੀ ਆਖਰੀ ਗ਼ਜ਼ਲ

ਸਾਲ ਵੀਹ ਸੌ ਬਾਰਾਂ(2012)  ਦੀ ਆਖਰੀ ਗ਼ਜ਼ਲ- ਅਮਰਜੀਤ ਢਿੱਲੋਂ
ਮੇਰੀ ਗਲੀ 'ਚੋਂ ਜਦ ਵੀ ਅਰੜ 'ਵਾ ਜਿਹਾ ਗੁਜ਼ਰਦਾ ਹੈ।
ਪਾਗਲ ਹਵਾ ਦੇ ਉਸ ਸ਼ੋਰ ਤੋਂ ਹਰ ਰੁੱਖ ਮੇਰਾ ਡਰਦਾ ਹੈ।
ਅੰਨ•ੀ ਭੀੜ ਹੈ,ਭੇਡ ਚਾਲ ਹੈ ,ਭਰਮ ਭੁਲੇਖਾ ਭੈ ਹੀ ਭੈਅ
ਸੋਚਾਂ ਦਾ ਬੂਹਾ ਬੰਦ ਕੀਤਾ ਇਥੇ ਹਰ ਬਸ਼ਰ ਦਾ ਹੈ।
ਜਦ ਵੀ ਨੰਨ•ੇ ਫੁੱਲ ਦੇਖਦਾਂ, ਤੇ ਇਹਨਾਂ ਦਾ ਦੇਖਾਂ ਮੁੱਲ
ਨਾਲ ਹੀ ਇਕ ਭਵਿੱਖ ਦੇ ਨੈਣੀਂ ਦੇਖਾਂ ਅਥਰੂ ਤਰਦਾ ਹੈ।
ਇਸ ਧਰਤੀ 'ਤੇ ਇਹ ਬੰਦਾ ਵੀ ਕਿੰਨਾ ਹੈ ਅਨੋਖਾ ਜੀਵ
ਬਸ ਵਿਗੜਦਾ ਹੀ ਰਹਿੰਦੈ ਬਹੁਤ ਹੀ ਘੱਟ ਸੰਵਰਦਾ ਹੈ।
ਆਜ਼ਾਦੀ ਵਿਚ ਰਲਿਆ ਸਹਿਮ ਹੀ ਕਰਦਾ ਹੋਣੈ ਮਜ਼ਬੂਰ
ਉਂਜ ਕਿਸ ਪੰਛੀ ਦਾ ਮਨ ਪਿੰਜਰੇ 'ਚ ਰਹਿਣ ਨੂੰ ਕਰਦਾ ਹੈ।
ਦਿਲ ਕੀ ,ਅਸੀਂ ਤਾਂ ਰੂਹ ਵੀ ਸੀ ਤੁਸਾਂ ਨੂੰ ਕੀਤੀ ਅਰਪਣ 
ਇਹ ਤੁਸੀਂ ਹੀ ਕਹਿੰਦੇ ਰਹੇ ' ਜੀ ਕੌਣ ਕਿਸੇ 'ਤੇ ਮਰਦਾ ਹੈ।'
ਢਿੱਲੋਂ ਕਰ ਧੰਨਵਾਦ ਓਸਦਾ ਹੁਣ ਵਕਤ ਨਾ ਕਰ ਬਰਬਾਦ
ਜੋ ਵੀ ਤੇਰੇ ਮਨ ਦੀ ਕਬਰ 'ਤੇ ਦੀਪ ਜਗਾ ਕੇ ਧਰਦਾ ਹੈ।

Thursday, December 13, 2012


ਗ਼ਜ਼ਲ---ਅਮਰਜੀਤ ਢਿੱਲੋਂ--11-8-12

ਗ਼ਜ਼ਲ---ਅਮਰਜੀਤ ਢਿੱਲੋਂ--11-8-12 ਵਸਦੇ ਨੇ ਲੋਕੀ ਚੁਫੇਰੇ ਬੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
 ਦੋਸਤ ਤੇ ਸਾਥੀ ਨੇ ਮੇਰੇ ਬੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ। 
ਸਵਾਰਥ ਸਵਾਰਥ ਹੀ ਲੋਚਦੇ ਨੇ ,ਆਪਣੇ ਹੀ ਬਾਰੇ 'ਚ ਸਭ ਸੋਚਦੇ ਨੇ ਸਭ ਨੇ ਬਣਾਏ ਨੇ ਆਪਣੇ ਧੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
 ਸੁੱਕੇ ਫੂਸ ਉਤੇ ਨੇ ਅੰਗਿਆਰ ਧਰਦੇ, ਹਾਲ ਕਾਹਦਾ ਪੁਛਦੇ ਮਖੌਲਾਂ ਨੇ ਕਰਦੇ Ñਲੰਘ ਜਾਂਦੇ ਕੋਲੋਂ ਦੀ ਘੋੜੇ ਚੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
 ਪਹਾੜਾਂ 'ਤੇ ਜਾਕੇ ਛੁੱਟੀਆਂ ਮਨਾਈਆਂ , ਫੁੱਲਾਂ ਲੱਦੀਆਂ ਵਾਦੀਆਂ ਗਾਹੀਆਂ ਦੇਖੇ ਨੇ ਅੰਬਰ ਵੀ ਮੋਤੀਆਂ ਜੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ। 
ਮੁੱਦਤਾਂ ਹੈ ਬੋਝ ਰਿਸ਼ਤਿਆਂ ਦਾ ਢੋਇਆ,ਆਪਣਾ ਵੀ ਆਪਣਾ ਨਾ ਹੋਇਆ ਆਪਣਿਆਂ ਖਾਤਿਰ ਅਕਸਰ ਲੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
 ਦੋਸਤੀਆਂ ਵੀ ਹੁਣ ਹਨ ਦੁਕਾਨਦਾਰੀ,ਅੰਨ•ੀ ਹਵਸ ਦੇ ਹਨ ਸਾਰੇ ਪੁਜਾਰੀ ਉਂਜ ਕਾਲਜਾਂ ਵਿਚ ਬਹੁਤੇ ਪੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
 ਸਾਰੇ ਹੀ ਧਰਮਾਂ ਨੇ ਨਫ਼ਰਤ ਫੈਲਾਈ , ਕੋਈ ਪ੍ਰੇਮ ਦੇ ਦੱਸੇ ਅੱਖਰ ਨਾ ਢਾਈ ਭਾਵੇਂ ਭਰੇ ਪਏ ਘਿਓ ਦੇ ਘੜੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ।
 ਗ਼ਰਜ਼ ਦਾ ਹਨੇਰਾ ਹੈ ਮੋਹ ਦੀ ਕਮੀ ਹੈ,ਢਿੱਲੋਂ ਜੀ ਮੁਹੱਬਤ ਵੀ ਤਾਂ ਲਾਜ਼ਮੀ ਹੈ ਉਂਜ ਚਮਕਦੇ ਬਹੁਤ ਜੁਗਨੂੰ ਫੜ•ੇ ਪਰ ਮੁਹੱਬਤ ਨਹੀਂ ਹੈ , ਮੁਹੱਬਤ ਨਹੀਂ ਹੈ
। . *ਗਿੱਦੜ ਦੀ ਕਾਹਲ ਨਾਲ ਕਚਰਾ( ਖਰਬੂਜਾ) ਨਹੀਂ ਪਕਦਾ---
- ਕਚਰਾ ਆਪਣੀ ਆਈ ਤੇ ਪਕਦਾ ਹੈ ਗਿੱਦੜ ਭਾਵੇਂ ਕਰੀ ਕਿੰਨੀ ਕਾਹਲ ਜਾਵੇ।
 'ਕਠੀ ਕਰੀ ਜਾਂਦੇ ਸਾਰੇ ਸਾਧ ਮਾਇਆ ਨਾਲੇ ਆਖਦੇ ਮਾਇਆ ਨਾ ਨਾਲ ਜਾਵੇ।
 ਜਦ ਵੀ ਮੈਨੂੰ ਉਦਾਸੀ ਆ ਘੇਰਦੀ ਹੈ ਉਦੋਂ ਬਸ ਤੇਰਾ ਹੀ ਆ ਖਿਆਲ ਜਾਵੇ।
 ਉਹ ਆਦਮੀ ਤਾਂ ਕਦੇ ਵੀ ਨਹੀਂ ਮਰਦਾ ਜਿਉਂਦੇ ਜੀਅ ਜੋ ਸੁਰਤ ਸੰਭਾਲ ਜਾਵੇ।.
 *ਕੋਈ ਮੰਜ਼ਿਰ ਹੋ ਯੇਹ ਖ਼ੁਸ਼ਰੰਗ ਪਹਿਲੂ ਢੂੰਢ ਲੇਤੀ ਹੈ। ਮੁਹੱਬਤ ਤੋ ਪਸੀਨੇ ਮੇਂ ਭੀ ਖੁਸ਼ਬੂ ਢੂੰਢ ਲੇਤੀ ਹੈ। 
- - ਇਸ ਕੇ ਮੰਜ਼ਿਰ ( ਦ੍ਰਿਸ਼ ) ਪੇ ਮਿਟ ਜਾ ਇਸ ਕਾ ਪਸਮੰਜ਼ਿਰ( ਬੈਕ ਗਰਾਉਂਡ) ਨਾ ਦੇਖ ਜ਼ਿੰਦਗੀ ਇਕ ਖੋਲ ਹੈ ਇਸ ਖੋਲ ਕੇ ਅੰਦਰ ਨਾ ਦੇਖ। --ਖੁੱਲ•ੀ ਆਖੋਂ ਕੇ ਸਪਨੇ ਛਲਛਲਾਕਰ ਨਾ ਗਿਰ ਨਾ ਜਾਏਂ ਤੂ ਸਪਨੋਂ ਕੀ ਹਿਫ਼ਾਜ਼ਤ ਕੇ ਲੀਏ ਕੁਛ ਦੇਰ ਤੋ ਸੋ ਲੇ। 
‘’— ਇਸ ਤਰਹ ਗਿਰਨੇ ਨਾ ਦੋ ਯਾਦੋਂ ਕੀ ਸ਼ਬਨਮ ਦੇਰ ਤਕ ਯੇਹ ਖ਼ੁਨਕ( ਸ਼ੀਤਲ) ਸਾਇਆ ਭੀ ਕੌਈ ਦਿਲਜਲ ਲੇ ਜਾਏਗਾ।Í
- *ਬਿਜਲੀ ਨੇ ਸੁਕਣੇ ਪਾ ਦਿਤੇ , ਕੁਝ ਗਰਮੀ ਨੇ ਬੌਂਂਦਲਾ ਦਿਤੇ , ਮੀਂਹ ਦਾ ਕਾਲ ਹੋ ਗਿਆ--- ਸਚੀਂ ਨੀ ਜੱਟਾਂ ਦਾ ਬੁਰਾ ਹਾਲ ਹੋ ਗਿਆ। 
ਖੱਖ ਜਿਹੀ ਅਸਮਾਨੀ ਚੜ੍ਹ ਗਈ ਏ, ਘੱਟ ਵੋਲਵ ਮੌਟਰ ਸੜ ਗਈ ਏ। ਹਰਾ ਚਾਰਾ ਵੀ ਸੁੱਕ ਗਿਆ , ਪਸ਼ੂਆਂ ਹੇਠੋਂ ਦੁੱਧ ਮੁੱਕ ਗਿਆ---ਧਰਤੀ ਦਾ ਰੰਗ ਲਾਲ ਹੋ ਗਿਆ ਸੱਚੀਂ ਨੀ ਜੱਟਾਂ ਦਾ ਬੁਰਾ ਹਾਲ ਹੋ ਗਿਆ। 
ਚਿਹਰੇ ਲਗਦੇ ਸੀ ਦਗਦੇ ਨੀ, ਮੂੰਹ ਨਿੱਕੇ ਨਿੱਕੇ ਲੱਗਦੇ ਨੀ ਖੇਤਾਂ ਵਿਚ ਸੁੰਕ ਗਏ ਝੋਨੇ ਨੀ , ਕਿਥੋਂ ਚੂਪਣਗੇ ਪੋਨੇ ਨੀ---ਜੱਟ ਸ਼ਾਹੂਕਾਰ ਸੀ ਕੰਗਾਲ ਹੋ ਗਿਆ । 
ਸਚੀਂ ਨੀ ---- ਕੁਦਰਤ ਕੀ ਕਹਿਰ ਕਮਾ ਦਿਤਾ, ਹੈ ਪੁੱਠਾ ਗੇੜ ਚਲਾ ਦਿਤਾ----ਖੂਹ ਰੁੱਸ ਕੇ ਨੇ ਹੋ ਅੱਡ ਗਏ , ਨਲਕੇ ਵੀ ਪਾਣੀ ਛੱਡ ਗਏ---ਪੂਰਾ ਸਾਲ ਹੋ ਗਿਆ 
--ਸਚੀਂ ਨੀ ਲੋਕਾਂ ਦਾ ਬੁਰਾ ਹਾਲ ਹੋ ਗਿਆ। ਨਰਮੇ ਵਾਲੇ ਤਾਂ ਚੰਗੇ ਨੇ, ਝੋਨੇ ਦੇ ਡਾਹਢੇ ਪੰਗੇ ਨੇ ਸਬਜੀ ਵੀ ਸਾਰੀ ਸੁੱਕ ਗਈ ,ਹੈ ਕੁਦਰਤ ਡੰਡਾ ਡੁੱਕ ਗਈ---ਗੋਲ ਮਾਲ ਹੋ ਗਿਆ , ਸਚੀਂ ਨੀ ਲੋਕਾਂ ਦਾ ਬੁਰਾ ਹਾਲ ਹੋ ਗਿਆ।\
 ਆ ਸਬਰ ਸਬੂਰੀ ਸਿੱਖ ਲਈਏ, ਕਰਨੀ ਮਜ਼ਦੂਰੀ ਸਿੱਖ ਲਈਏ,ਕੁਦਰਤ ਦੇ ਨਾਲ ਜੋ ਪਾ ਲਈ ਹੈ ਉਹ ਛੱਡਣੀ ਦੂਰੀ ਸਿੱਖ ਲਈਏ। ਢਿੱਲੋਂ ਕਹਾਂਗੇ ਫੇਰ ਇਹ ਕਮਾਲ ਹੋ ਗਿਆ। ਅੱਜ ਭਾਵੇਂ ਸਾਡਾ ਬੁਰਾ ਹਾਲ ਹੋ ਗਿਆ।.
amarjeet dhillon 2-8-12 *ਗ਼ਜ਼ਲ -
 ਅਮਰਜੀਤ ਢਿੱਲੋਂ ਦਾਰੂ ਹੁੰਦਿਆਂ ਘਰ ਵਿਚ ਰਹਿ ਕੇ ਮੈਂ ਬੀਮਾਰ ਤੇ ਬੇਘਰ ਯਾਰੋ। 
ਕਿਹੋ ਜਿਹਾ ਮੈਂ ਘਰ ਵਾਲਾ ਹਾਂ ਕਿਹੋ ਜਿਹਾ ਚਾਰਾਗਰ ਯਾਰੌ।
 ਮੇਰੇ ਦਿਲ ਦੇ ਮਾਰੂਥਲ ਤੋਂ ਵੀ ਮੌਨਸੂਨ ਗੁਜਰੀ ਤਾਂ ਸੀ ਪਰ ਅੱਜਕੱਲ੍ਹ ਜਾ ਕੇ ਵਰ੍ਹਦੀ ਹੈ ਉਹ ਦਰਿਆਵਾਂ ਦੇ ਉਪਰ ਯਾਰੋ। 
ਦੁਨੀਆਂ ਦੇ ਹਰ ਮੋੜ ,ਚੌਂਕ ਉਤੇ ਗੋਰੇ ਰੰਗ ਦੀ ਕਾਲਖ ਵਿਕਦੀ ਮੋਮਬਤੀਆਂ ਵੰਡ ਰਹੇ ਨੇ ਅੰਨ੍ਹਿਆਂ ਤਾਈਂ ਰਹਿਬਰ ਯਾਰੋ।
 ਦਰਿਆ ਵਾਂਗੂ ਫੈਲ ਕੇ ਫਿਰ ਬਿੰਦੂ ਦੇ ਵਿਚ ਸਿਮਟ ਗਏ ਹਾਂ ਸਾਡੀ ਹਾਲਤ 'ਤੇ ਵੀ ਕਦੇ ਤਾਂ ਰੋਇਆ ਹੋਇਗਾ ਅੰਬਰ ਯਾਰੇ।
 ਅੰਧੀ ਰਯਤ ਗਿਆਨ ਵਿਹੂਣੀ ਤੂੜੀ ਭਰੀ ਹੈ ਮੁਰਦਾਰਾਂ ਵਿਚ ਲੋਕਾਂ ਦੇ ਲਈ ਨੇ ਭੈਂਸ ਬਰਾਬਰ ਹੋ ਗਏ ਸਾਰੇ ਅੱਖਰ ਯਾਰੋ। 
ਭੂਰੀਆਂ ਕਾਲੀਆਂ ਅੱਖੀਆਂ ਵਿਚ ਸੀ ਆਪਣਾ ਆਪ ਗੁਆ ਕੀ ਬੈਠੇ ਲੋਕਾਂ ਸਾਨੂੰ ਕਾਫ਼ਰ ਕਹਿ ਕੇ ਰੱਜ ਕੇ ਮਾਰੇ ਪੱਥਰ ਯਾਰੇ। 
ਕੁਝ ਰਿਸ਼ਤਿਆਂ ਦੀ ਮੌਤ 'ਤੇ ਅਸੀਂ ਨਾ ਰੋਏ ਫਿਰ ਵੀ ਚੁਪ ਚੁਪੀਤੇ ਸਾਡੇਮਨ ਦੇ ਵਿਹੜੇ ਅੰਦਰ ਵਿਛ ਗਏ ਆਪੇ ਸੱਥਰ ਯਾਰੋ
 ਢਿੱਲੋਂ ਖ਼ੁਦ ਹੀ ਦੁੱਖ ਉਠਾਇਆ ਝੂਠੀਆਂ ਆਸਾਂ ਤਾਈ ਜਗਾਕੇ ਸੰਜਮ, ਸਬਰ ,ਖ਼ਾਮੋਸ਼ੀ ਨਾਲੋਂ ਕੁਝ ਵੀ ਨਹੀਂ ਬਿਹਤਰ ਯਾਰੋ
. *ਸੀਨਾ ਤਪਦਾ ਜੇਠ ਦੀ ਧੁੱਪ ਵਾਂਗੂ ਲੰਘ ਚੱਲਿਆ ਸਾਉਣ ਪਰਦੇਸੀਆ ਵੇ।
 ਮੌਨਸੂਨ ਵੀ ਰੁੱਸ ਗਈ ਨਾਲ ਸਾਡੇ ਬੁੱਲੇ ਅੱਗ ਦੇ ਆਉਣ ਪਰਦੇਸੀਆ ਵੇ।
 ਬਿਜਲੀ ਕੱਟਾਂ ਨੇ ਕੱਢ ਲਈ ਜਾਨ ਸਾਡੀ ਸੁਣੇ ਦੁਖੜੇ ਕੌਣ ਪਰਦੇਸੀਆ ਵੇ।
 ਸਾਡੇ ਘੱਗਰੇ ਹੀ ਹੋ ੈਨੈ ਗਏ ਬੋਦੇ ਹੁਣ ਕਿਥੋਂ ਭਿਜੂਗੀ ਲੌਣ ਪਰਦੇਸੀਆ ਵੇ
। ਸਾਨੂੰ ਦੇਖ ਕੇ ਰੋਂਦੀ ਸਾਡੀ ਮੰਦਹਾਲੀ ਟੁੱਟੀ ਮੰਜੀ ਤੇ ਦੌਣ ਪਰਦੇਸੀਆ ਵੇ।
 ਸੀਤਾ ਹਰਣ ਹੁੰਦਾ ਹੈ ਰੋਜ ਜ਼ਿੰਦਗੀ ਦਾ ਥਾਂ ਥਾਂ ਬੈਠੇ ਨੇ ਰੌਣ ਪਰਦੇਸੀਆ ਵੇ।.
 *ਕਿਥੇ ਗਏ ਲਲਾਰੀਆ ਰੰਗ ਤੇਰੇ ਐਵੇਂ ਲੋਕ ਦਿਖਾਵੇ ਲਈ ਮੱਟ ਚੜ੍ਹਿਆ। 
ਹਵਾ ਵਗੇ ਨਾ ਬਿਜਲੀ ਹੈ ਬੰਦ ਹੋਈ ਗਰਮੀ ਨਾਲ ਹੈ ਬੜਾ ਸੰਘੱਟ ਚੜ੍ਹਿਆ।
 ਮੀਂਹ ਪਿਆ ਨਹੀਂ ਨਹਿਰ ਵੀ ਹੈ ਖਾਲੀ ਬੜਾ ਸੂਲੀ ਉਤੇ ਯਾਰੋ ਜੱਟ ਚੜ੍ਹਿਆ।
 ਹਾਕਿਮ ਬੈਠੇ ਏਅਰ ਕੰਡੀਸ਼ਨਡਾਂ 'ਚ ਸਾਡੀ ਜਾਨ ਦੀ ਸ਼ੀਸ਼ੀ 'ਤੇ ਡੱਟ ਚੜ੍ਹਿਆ।
 ਇਹ ਬਾਣੀਆ ਪਹਿਲਾਂ ਵੀ ਦੇਖਿਆ ਸੀ ਖਾਕੇ ਸੌਂਹ ਜੋ ਗੁਰੂ ਦੀ ਹੱਟ ਚੜ੍ਹਿਆ।. 
---------------------------------------------- *ਨਾ ਜੀਅ ਭਰ ਕੇ ਦੇਖਾ ਨਾ ਕੁਛ ਬਾਤ ਕੀ ।
 ਬੜੀ ਆਰਜ਼ੂ ਥੀ ਮਲਾਕਾਤ ਕੀ । 
ਸਿਤਾਰੋਂ ਕੋ ਸ਼ਾਇਦ ਖ਼ਬਰ ਹੀ ਨਹੀਂ ਮੁਸਾਫਿਰ ਨੇ ਜਾਨੇ ਕਹਾਂ ਰਾਤ ਕੀ।
 ਉਜਾਲੋਂ ਕੀ ਪਰੀਆਂ ਨਹਾਨੇ ਲਗੀ ਨਦੀ ਗੁਨਾਨੇ ਖਿਆਲਾਤ ਕੀ। 
ਮੈਂ ਚੁਪ ਥਾ ਚਲਤੀ ਹਵਾ ਥਮ ਗਈ ਜ਼ੁਬਾਂ ਸਭ ਸਮਝਤੇ ਥੇ ਜ਼ਜ਼ਬਾਤ ਕੀ।.
 ** *ਲਗਦੈ ਉਸਦਾ ਪੁੱਤ ਉਸਦੀ ਡੰਗੋਰੀ ਬਣ ਗਿਆ ਹੋਣੈ ,ਜੋ ਬੁੱਢੇ ਵਾਰੇ ਸਖਸ਼ ਸਿਧਾ ਤੁਰ ਰਿਹਾ ਹੈ। -
---- * **ਜ਼ਿੰਦਗੀ ਇਕ ਪਾਸੜ( ਵਨ ਵੇ ਰੋਡ) ਰਸਤਾ ਨਹੀਂ, ਇਹ ਆਦਾਨ ਪ੍ਰਦਾਨ ਹੈ। ਇਕ ਪਾਸੜ ਰਸਤਾ ਸਿਰਫ ਸਿਵਿਆਂ ਨੂੰ ਜਾਂਦਾ ਹੈ। -
----- *ਵਨ ਵੇ ਰੋਡ ਤੇ ਅਸੀਂ ਪਿਛੇ ਮੁੜਕੇ ਤਾਂ ਵੇਖ ਸਕਦੇ ਹਾਂ ਪਰ ਵਾਪਸ ਨਹੀਂ ਜਾ ਸਕਦੇ। ਇਸ ਲਈ ਹਰ ਪਲ ਦਾ ਅਨੰਦ ਮਾਣੋ ਕਿਉਂਕਿ ਅੱਜ ਦਾ ਸਮਾਚਾਰ ਪੱਤਰ ਕੱਲ• ਦਾ ਰੱਦੀ ਕਾਗਜ ਹੈ। -
----* ਦੀਵਾਨਾ ਹੰਸਤਾ ਹੈ ਤੋ ਹੰਸ ਲੇਨੇ ਦੋ ਤਨਹਾਈ ਮੇਂ ਜ਼ਾਲਿਮ ਰੋਇਆ ਬਹੁਤ ਹੈ। ----- --------
---- *ਬਲਿਹਾਰੀ ਕੁਦਰਤ ਬਲਿਹਾਰੀ ਕੁਦਰਤ, ਬਲਿਹਾਰੀ ਕੁਦਰਤ!
 ਹੈ ਇਹ ਬੜੀ ਪਿਆਰੀ ਕੁਦਰਤ
 ਪਰ ਆਦਮ ਦੇ ਜਾਏ ਨੇ ਅੱਜ ਬਿਲਕੁਲ ਮਨੋ ਵਿਸਾਰੀ ਕੁਦਰਤ।
 ਬਲਿਹਾਰੀ ਕੁਦਰਤ---------
 ਕੁਦਰਤ ਕੀ ਹੈ? ਆਪਣਾ ਜੀ ਹੈ, ਤੇਰੇ ਮੇਰੇ ਚਾਰ ਚੁਫੇਰੇ ਕੁਦਰਤ ਹੀ ਕੁਦਰਤ ਪਸਰੀ ਹੈ।
 ਸਾਨੂੰ ਦੇਖ ਕੇ ਰੋਵ,ੇ ਐਪਰ ,ਸਾਡੇ ਤਾਈਂ ਹਸਾਵਣ ਖਾਤਿਰ ਇਹ ਕੁਦਰਤ ਖਿੜ ਖਿੜ ਹੱਸਦੀ ਹੈ। 
--ਦਾਣੇ ਚੁਗਣ ਤੇ ਗੌਣ ਪਰਿੰਦੇ ਥਾਂ ਥਾਂ ਚੋਗ ਖਿਲਾਰੀ ਕੁਦਰਤ –ਬਲਿਹਾਰੀ ਕੁਦਰਤ--------
- *ਧਰਤੀ,ਵਣ ਤ੍ਰਿਣ ਹਰਿਆ ਹੋਵੇ ਇਸ ਲਈ ਕੁਦਰਤ ਮੀਂਹ ਪਾਉਂਦੀ ਹੈ। 
ਚੀਚ ਵਹੁਟੀਆਂ , ਗੰਡ ਗੰਡੋਏ ਧਰਤੀ ਵਿਚੋਂ ਕੱਢ ਲਿਆਉਂਦੀ ਹੈ। 
ਪਰ ਅੱਜ ਅਸੀਂ ਕਪੁੱਤ ਹਾਂ ਬਣ ਗਏ ਐਸੇ ਲਈ ਦੁਰਕਾਰੀ ਕੁਦਰਤ। ਬਲਿਹਾਰੀ ਕੁਦਰਤ— * ਮੋਰ , ਪਪੀਹੇ ਬੋਲਣ ਨਾ ਹੁਣ ਝੁਰਮਟ ਬੋਲੇ ਛਾ ਰਾ ਰਾ ਰਾ ਰਾ,\
 ਚਾਰ ਚੁਫੇਰੇ ਜ਼ਹਿਰ ਹੀ ਜ਼ਹਿਰ ਹੈ ਕਾਲਾ ਧੂੰਆਂ ਹੈ ਪਸਰਿਆ।
 ਗੈਸ ਚੈਂਬਰ ਪੰਜਾਬ ਹੈ ਬਣਿਆ ਅੱਗ ਦੇ ਵਿਚ ਖਲ•ਾਰੀ ਕੁਦਰਤ। ਬਲਿਹਾਰੀ ਕੁਦਰਤ------
- *ਅਜੇ ਵੀ ਮੁਆਫੀ ਮੰਗ ਲਈਏ ਤਾਂ ਕੁਦਰਤ ਬੜੀ ਦਿਆਲੂ ਮਾਂ ਹੈ
। ਕੁਦਰਤ ਨੇ ਤਾਂ ਰੋਮ ਰੋਮ ਹੀ ਕੀਤਾ ਆਪਣਾ ਸਾਡੇ ਨਾਂ ਹੈ।
 ਢਿੱਲੋਂ ਇਹ ਸਤਿਕਾਰ ਕਰੇਗੀ ਜੇ ਆਪਾਂ ਸਤਿਕਾਰੀ ਕੁਦਰਤ ----ਬਲਿਹਾਰੀ ਕੁਦਰਤ , ਬਲਿਹਾਰੀ ਕੁਦਰਤ -
------------------------------------ਵਿਗੜੀ ਮੱਝ ਨਾ ਦੁੱਧ ਦੀ ਤਿਪ ਦੇਵੇ ਅਤੇ ਖਲ ਪੱਠਿਆਂ ਦਾ ਕਰੇ ਨਾਸ ਬਹੁਤਾ । 
ਸਰਪੰਚ ਵਿਗੜ ਕੇ ਹੈ ਟਾਊਟ ਬਣਦਾ ਇਹੀਓ ਆਉਂਦਾ ਹੈ ਪੁਲਿਸ ਨੂੰ ਰਾਸ ਬਹੁਤਾ।
 ਮੁੰਡਾ ਵਿਗੜ ਕੇ ਲਗਦਾ ਲਾਉਣ ਜਰਦਾ ਬੁੜਾ ਵਿਗੜ ਕੇ ਕਰੇ ਬਕਵਾਸ ਬਹੁਤਾ।
 ਕਾਮਰੇਡ ਹੈ ਵਿਗੜ ਕੇ ਸਾਧ ਬਣਦਾ ਅਤੇ ਸਾਧ ਵਿਗੜ ਕੇ ਬਣੇ ਬਦਮਾਸ਼ ਬਹੁਤਾ । -
- ਜੁੰਮੇਵਾਰੀ ਸਮਾਨ ਦੀ ਖੁਦ ਹੁੰਦੀ ਇਹ ਪਤਾ ਲਗਾ ਨਹੀਂ ਅਜੇ ਸਵਾਰੀਆਂ ਨੂੰ। 
ਲਾਂਘੇ ਘਰਾਂ ਦੇ ਲੰਘਣੇ ਹੋਏ ਬਹੁਤ ਔਖੇ ਹੁਣ ਛੱਡ ਦੇਈਏ ਵੈਲਦਾਰੀਆਂ ਨੂੰ।
 ਭੁੱਖ ਕੁਰਸੀ ਦੀ ਹੈ ਲੈ ਗਈ ਕਿਥੇ ਦੋਖੋ ਸਿਆਸਤ ਦੇ ਇਹਨਾਂ ਜੁਆਰੀਆਂ ਨੂੰ। 
ਥੋਡੀ ਖੇਡ ਨੇ ਸਭ ਬੱਚੇ ਵਿਗਾੜ ਦਿੱਤੇ ਜਾ ਕੇ ਦਸੋ ਸਿਆਸੀ ਮਦਾਰੀਆਂ ਨੂੰ।
 *ਦਾਰੂ ਚੰਦਰੀ ਕਦੇ ਵੀ ਮੁਕਦੀ ਨਹੀਂ ਬੰਦੇ ਪੀਂਦਿਆਂ ਪੀਂਦਿਆਂ ਮੁੱਕ ਜਾਂਦੇ।
 ਇਹ ਰੰਗਲੇ ਪੈੱਗ ਸ਼ਰਾਬ ਦੇ ਨੇ ਸਾਡੇ ਚਲਦੇ ਸਾਹਾਂ ਨੂੰ ਕਰ ਘੜੁੱਕ ਜਾਂਦੇ। 
ਹਰੀ ਭਰੀ ਰੁੱਤੇ ਸਰਸਬਜ਼ ਬੂਟੇ ਇਸ ਨਾਮੁਰਾਦ ਬਿਮਾਰੀ ਨਾਲ ਸੁੱਕ ਜਾਂਦੇ।
 ਸਮਿਆਂ ਦੇ ਇਹ ਬੜੇ ਬੇਰਹਿਮ ਤੋਤੇ ਬੇਰ ਜਿੰਦ ਦੀ ਬੇਰੀ ਤੋਂ ਟੁੱਕ ਜਾਂਦੇ । 
ਮਾੜੇ ਸੰਗ ਦੇ ਸ਼ੌਕ ਅਵੱਲੜੇ ਇਹ ਚੰਗੇ ਭਲਿਆਂ ਦਾ ਨੇ ਡੰਡਾ ਡੁੱਕ ਜਾਂਦੇ।
 ਮਸਤ ਪੈੱਗ ਜਨਾਜ਼ੇ ਅਸਾਡੜੇ ਵਿਚ ਕਿੱਲ ਬਣਕੇ ਨੇ ਰੋਜ ਹੀ ਠੁੱਕ ਜਾਂਦੇ। 
ਸਾਡੇ ਖੇਤ ਹਰਿਆਵਲੇ ਸੁਪਨਿਆਂ ਦੇ ਖੁਦ ਸਿਰਜੀ ਔੜ ਥੀਂ ਸੁਕ ਜਾਂਦੇ। * 
---.ਦਾਰੂ ਪੀਣ ਦੀ ਆਦਤ ਹੈ ਨਹੀਂ ਛੁਟਦੀ ਚੰਗਾ ਹੋਵੇ ਜੇ ਆਦਤ ਇਹ ਪਵੇ ਹੀ ਨਾ।
 ਸਿਆਣਾ ਆਦਮੀ ਕਦੇ ਕੋਲ ਸ਼ਰਾਬੀਆਂ ਦੇ ਹਾਸੇ ਭਾਣੇ ਵੀ ਭੁੱਲ ਕੇ ਬਵ•ੇ ਵੀ ਨਾ।
 ਜਿਹੜੇ ਪੰਗੇ ਨੇ ਪਤਾ ਹੈ ਘਰ ਉਜਾੜ ਦੇਣਾ ਉਹ ਪੰਗਾ ਫਿਰ ਆਦਮੀ ਲਵੇ ਹੀ ਨਾ।
 ਗੱਲ ਸਹੇ ਦੀ ਨਹੀਂ ਹੁੰਦੀ ਗੱਲ ਤਾਂ ਪਹੇ ਦੀ ਹੈ ਵਾੜ ਕਰੇ ਸਹਾ ਲੰਘਣ ਦਵੇ ਹੀ ਨਾ । 
-------------- * ਬੀਬਾ ਤੂੰ ਸ਼ਰਾਬ ਜੇ ਛੱਡ ਦੇਵੇਂ ਤੇਰੇ ਜਿਹਾ ਨਾ ਕੋਈ ਹੋਰ ਗਰੇਟ ਪਿਆਰੇ।
 ਦਾਰੂ ਤੇਰੀ ਹੈ ਛਵੀ ਵਿਗਾੜ ਦਿੰਦੀ ਲੋਕ ਕਰਨ ਲਗਦੇ ਤੈਨੂੰ ਹੇਟ ਪਿਆਰੇ। 
ਸੋਫੀ ਛੇਤੀ ਹੀ ਨੇ ਕੰਮ ਨਿਬੇੜ ਲੈਂਦੇ ਮੈਅਕਸ਼ ਹੁੰਦੇ ਹਮੇਸ਼ਾ ਨੇ ਲੇਟ ਪਿਆਰੇ। 
ਅਸਲ ਵਿਚ ਤੂੰ ਖ਼ੁਦ, ਖ਼ੁਦਾ ' ਢਿੱਲੋਂ' ਆਪੇ ਲਿਖੀਆਂ ਆਪੇ ਹੀ ਮੇਟ ਪਿਆਰੇ। (*
(( ਇਸ ਵਕਤ ਵਹਾਂ ਕੌਣ ਧੂੰਆਂ ਦੇਖਨੇ ਜਾਏ ਅਖਬਾਰ ਮੇਂ ਪੜ• ਲੇਂਗੇ ਕਹਾਂ ਆਗ ਲੱਗੀ ਥ * 
• ਉਹ ਦੇਸ਼ ਕਿ ਜਿਥੇ ਕਾਤਿਲ ਵੀ ਪੂਜੇ ਸਤਿਕਾਰੇ ਜਾਂਦੇ ਨੇ,
 ਉਹ ਦੇਸ਼ ਕਿ ਜਿਥੇ ਬੇਦੋਸ਼ੇ ਰਾਹ ਜਾਂਦੇ ਮਾਰੇ ਜਾਂਦੇ ਨੇ। ਉਹ ਦੇਸ਼ ਕਿ ਜਿਥੇ ਪੱਥਰਾਂ ਤੋਂ ਦਿਲ ੋਤੋੜੇ ਵਾਰੇ ਜਾਂਦੇ ਨੇ--
- ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ ਬਰਬਾਦ ਨਾ ਹੋਵੇਤਾਂ ਕੀ ਹੋਵੇ ਨਾਸ਼ਾਦ ਨਾ ਹੋਵੇ ਤਾਂ ਕੀ ਹੋਵੇ।
 ਜਿਥੇ ਬੰਦਾ ਇਕ ਵੀ ਵਸਦਾ ਨਹੀਂ ਕੋਈ ਮੁਸਲਿਮ ਕੋਈ ਇਸਾਈ ਹੈ, 
ਹਿੰਦੂ , ਸਿੱਖ ਕੋਈ ਜੈਨੀ ਹੈ ਕੋÂੀ ਸੁੰਨੀ ਕੋਈ ਮਿਰਜ਼ਾਈ ਹੈ। 
ਜਿਥੇ ਸੜੇ ਮੂੰਹੋਂ ਕਦੇ ਸੁਣਿਆ ਨਹੀਂ ਇਹ ਮੇਰਾ ਵਤਨੀ ਭਾਈ ਹੈ। ਉਹ ਦੇਸ਼---------
---- ਜਿਥੇ ਝੁੱਗੇ ਪੁੱਟ ਮੁਰੀਦਾਂ ਦੇ ਹਨ ਮਹਿਲ ਉਸਾਰੇ ਪੀਰਾਂ ਨੇ, 
ਜਿਥੇ ਘਰ ਜ਼ਜ਼ਮਾਨਾਂ ਰੋਟੀ ਨਹੀਂ ਪੰਡਤਾਂ ਦੇ ਥਾਲੀਂ ਖੀਰਾਂ ਨੇ।
 ਜਿਥੇ ਭਾਈ ਪਾਉਂਦੇ ਬੋਸਕੀਆਂ ਸਿੱਖਾਂ ਦੇ ਤਨ 'ਤੇ ਲੀਰਾਂ ਨੇ --ਉਹ ਦੇਸ਼ --
-- ਜਿਥੇ ਦਾਰੂ ਦੀ ਥਾਂ ਰੋਗਾਂ ਵਿਚ ਘਰ ਪਾਠ ਰਖਾਏ ਜਾਂਦੇ ਨੇ। 
ਮੰਤਰ ਪੜ੍ਹਵਾਏ ਜਾਂਦੇ ਨੇ ,ਟੂਣੇ ਕਰਵਾਏ ਜਾਂਦੇ ਨੇ 
,ਜਿਥੇ ਘਰ ਵਿਚ ਵੈਦ ਹਕੀਮਾਂ ਦੀ ਥਾਂ ਸੰਤ ਬੁਲਾਏ ਜਾਂਦੇ ਨੇ -
--ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ ਬਰਬਾਦ ਨਾ ਹੋਵੇ ਤਾਂ ਕੀ ਹੋਵੇ
 ---(ਦਰਸ਼ਨ ਸਿੰਘ ਅਵਾਰਾ ਦੀ ਲੰਮੀ ਕਵਿਤਾ 'ਚੋਂ ਜੋ ਉਹਨਾਂ 1940 'ਚ ਲਿਖੀ ਸੀ।)
 ਆਲ੍ਹਣੇ ਨੇ ਤੀਲ੍ਹ ਤੀਲ੍ਹ ਹੋ ਗਏ। ਅੰਨ੍ਹਾਂ ਪੈਸਾ ਕਮਾਉਣ ਦੀ ਲਾਲਸਾ ਚ, ਭਲੇ ਆਦਮੀ ਕਿੰਨੇ ਜ਼ਲੀਲ ਹੋ ਗਏ। ਚੱਲਦੇ ਫਿਰਦੇ ਨਾਕਿਆਂ ਚ ਅੱਜ ਕੱਲ੍ਹ ਪੱਤਰਕਾਰ ਬਹੁਤ ਤਬਦੀਲ ਹੋ ਗਏ। ਅਕਲਮੰਦਾਂ ਨੂੰ ਮਿਲੇ ਹੈ ਖੁਸ਼ਕ ਰੋਟੀ, ਹਲਵਾ ਖਾਣ ਦੇ ਲਈ ਵਕੀਲ ਹੋ ਗਏ। ******

ਆਪਣੀ ਕਲਮ ਤੋਂ ਹਰ ਇਕ ਗੱਲ ਸਿਆਣੀ ਲਿਖਣਾ gazal

* ਆਪਣੀ ਕਲਮ ਤੋਂ ਹਰ ਇਕ ਗੱਲ ਸਿਆਣੀ ਲਿਖਣਾ। ਦੁੱਧ ਨੂੰ ਦੁੱਧ ਤੇ ਪਾਣੀ ਤਾਈਂ ਪਾਣੀ ਲਿਖਣਾ।
 ਜਿਸ ਰੁੱਤ ਵਿੱਚ ਇਹ ਝੱਲਾ ਦਿਲ ਗੁੰਮਸੁੰਮ ਰਹਿੰਦਾ ਸੀ ਉਹ ਰੁੱਤ ਆਈ ਸੀ ਚੰਦਰੀ ਮਰਜਾਣੀ ਲਿਖਣਾ।
 ਏਸ ਸਿਆਸਤ ਦੇ ਤੰਦ ਨਿਖੇੜਨ ਦੀ ਨਾ ਸੋਚ ਇਹ ਹੈ ਬਹੁਤ ਹੀ ਉਲਝੀ ਹੋਈ ਤਾਣੀ ਲਿਖਣਾ।
 Îਬਚਪਨ ਵਿੱਚ ਮੰਦਰ , ਡੇਰੇ , ਧਰਮ ਸਥਾਨਾ 'ਤੇ ਨਾਦਾਨੀ ਵਿੱਚ ਖ਼ਾਕ ਬੜੀ ਸੀ ਛਾਣੀ ਲਿਖਣਾ।
 ਧਰਤੀ ਨੂੰ ਨਰਕ ਬਣਾਉਣ ਲਈ ਤੁਲਿਐ ਅਜਕੱਲ• ਇਸ ਬੰੰਦੇ ਨੂੰ ਇੱਕ ਨਾਸਮਝ ਪ੍ਰਾਣੀ ਲਿਖਣਾ।
 ਪੈਸੇ ਦੀ ਹੈਂਕੜ ਵਿੱਚ ਜਿਹੜੇ ਬੁੱਢੇ ਹੋਗੇ ਏਦਾਂ ਦੇ ਵੀ ਸੀ ਕੁਝ ਮੇਰੇ ਹਾਣੀ ਲਿਖਣਾ। 
ਚਿੜੀ ਚੂਕਦੀ ਤੜਕੇ ਨਾ ਹੁਣ ਤੁਰਦੇ ਪਾਂਧੀ ਹੋਗੇ ਗਾਇਬ ਰਿੜਕਣਾ ਅਤੇ ਮਧਾਣੀ ਲਿਖਣਾ।
 ਗੋਲੀ ਚਲਦੀ ਰਹਿਣੀ ਤੇ ਬਾਰੂਦ ਨੇ ਮਚਣੈ ਏਥੇ ਰਹਿਣੀ ਜਿੰਨਾ ਚਿਰ ਵੰਡ ਕਾਣੀ ਲਿਖਣਾ। 
ਭਿੱਜ ਗਈ ਰੀਝ ਮੇਰੀ ਤੇਰੇ ਦਰਵਾਜੇ ਅੱਗੇ Êਪਰ ਪੱਥਰ ਦਿਲ ਤੂੰ ਛੱਤਰੀ ਨਾ ਤਾਣੀ ਲਿਖਣਾ। 
ਲੱਟ ਲੱਟ ਮੱਚਦੇ ਸ਼ਹਿਰ ਜਦੋਂ ਹੱਸਦੀ ਏ ਦਿੱਲੀ ਇਸ ਦਿੱਲੀ ਨੂੰ ਪੁਤਰਾਂ ਤਾਈਂ ਖਾਣੀ ਲਿਖਣਾ। 
ਜੇਹੀ ਪਰਜਾ, ਰਾਜਾ ਵੀ ਉਸ ਤਰਾਂ ਦਾ ਹੁੰਦੈ ਇਸ ਪਰਜਾ ਨੂੰ ਲਾਈਲੱਗ, ਅਨਜਾਣੀ ਲਿਖਣਾ।
 ਸਾਧ, ਵਜ਼ੀਰ ,ਵਪਾਰੀ ਤੇ ਇਹ ਅਫ਼ਸਰਸ਼ਾਹੀ ਆਦਮਖਾਣੀ ਗਿਰਝਾਂ ਦੀ ਇਕ ਢਾਣੀ ਲਿਖਣਾ।
 ਗ਼ਜ਼ਲ ਮਾਸ਼ੂਕ ਦੇ ਜਲਵੇ ਤੋਂ ਵਾਕਿਫ਼ ਹੋ ਚੁੱਕੀ ਇਸ ਵਿੱਚ ਹੁਣ ਬੇਵਾ ਦੀ ਦਰਦ ਕਹਾਣੀ ਲਿਖਣਾ
। ਢਿੱਲੋਂ ਨੇ ਤੰਗੀ , ਗੁਰਬਤ ਹੈ ਬਹੁਤ ਹੰਢਾਈ ਫਿਰ ਵੀ ਉਸ ਨੇ ਜ਼ਿੰਦਗੀ ਰੱਜ ਕੇ ਮਾਣੀ ਲਿਖਣਾ।

Wednesday, December 12, 2012

ਗੋਸ਼ਟ ਕਰਦੇ ਰਹਿ ਜਾਈਦਾ 12-12-12


ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -1
ਰੋਜ਼ ਹੀ ਆਪਣੇ ਆਪੇ ਸੰਗ ਗੋਸ਼ਟ ਕਰਦੇ ਰਹਿ ਜਾਈਦਾ। ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਸ ਬੇ-ਚਿਹਰਾ ਅੰਨ•ੀ ਭੀੜ ਤੋਂ ਬਚਣ ਦਾ ਕੋਈ ਰਸਤਾ ਨਹੀਂ, ਕਦੇ-ਕਦੇ ਕੁਝ ਚਿਰ ਭੀੜ ਦਾ ਹਿੱਸਾ ਹੀ ਬਣ ਜਾਈਦਾ।
ਜਦੋਂ ਕਦੇ ਵੀ ਮਨ ਵਿੱਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ, ਕੱਚੀ ਜਿਹੀ ਕੰਧੋਲੀ 'ਤੇ ਮਿੱਟੀ ਦਾ ਮੋਰ ਬਣਾਈਦਾ।
ਬੀਤੇ ਦੇ ਵਿਸਰੇ ਨਾ ਚੇਤੇ ਕਰ ਲਿਖਣੇ, ਫਿਰ ਢਾਹ ਦੇਣੇ ਕਦੇ-ਕਦੇ ਮਨ ਆਪਣਾ ਯਾਰੋ ਏਦਾਂ ਵੀ ਹੈ ਪਰਚਾਈਦਾ।
ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ, ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈਦਾ।
ਔੜ ਦੇ ਮਾਰੇ, ਮੋਹ ਦੇ ਰਿਸ਼ਤੇ ਜਦ ਵੀ ਚੇਤੇ ਆਉਂਦੇ ਨੇ, ਬਰਸਾਤਾਂ ਦੇ ਮੌਸਮ ਵਿੱਚ ਵੀ ਨੈਣੋਂ ਨੀਰ ਵਹਾਈਦਾ।
ਹਾਏ ਗਰਮੀ! ਹਾਏ ਸਰਦੀ! ਹਾਏ ਬਰਖਾ! ਔੜ ਬੜੀ, ਇੱਕ ਦੂਜੇ ਨੂੰ ਮਿਲਣ 'ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
ਕਿਸ ਦਾ ਜੀ ਕਰਦਾ ਹੈ ਜਾ ਕੇ ਪਰਦੇਸਾਂ 'ਚ ਭਟਕਣ ਲਈ, ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈਦਾ।
ਚੀਂ-ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ, ਆਲ•ਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।
ਬੇਵਫਾਈ ਵੀ ਕੁਝ ਹੱਦ ਤੱਕ ਤਾਂ ਮਜ਼ਬੂਰੀ ਹੀ ਹੁੰਦੀ ਹੈ, ਢਿੱਲੋਂ ਜੀ ਐਵੇਂ ਯਾਰਾਂ ਤਾਈਂ ਬਹੁਤਾ ਨੀ ਅਜਮਾਈਦਾ।


ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -2
ਆਪਣੇ ਆਪ ਨੂੰ ਟੀਸੀ ਉੱਤੇ ਬਹੁਤਾ ਨਹੀਂ ਚੜ•ਾਈਦਾ। ਨਹੀਂ ਤਾਂ ਡਿੱਗਣ ਵੇਲੇ ਫਿਰ ਕੀਚਰ-ਕੀਚਰ ਹੋ ਜਾਈਦਾ।
ਕੁਝ ਤੋਹਫੇ ਨਾ ਦੇਣ 'ਤੇ ਹੀ ਜਦ ਮੋਹ ਦੇ ਰਿਸ਼ਤੇ ਤਿੜਕ ਗਏ, ਏਦਾਂ ਵੀ ਮਨ 'ਤੇ ਸੇਕ ਹੰਢਾਇਆ ਮੈਂ ਮਹਿੰਗਾਈਦਾ।
ਕਿਰਤੀ ਦੇ ਘਰ ਘੁੱਪ ਹਨੇਰਾ, ਜਗਣ ਟਿਊਬਾਂ ਮੰਦਰਾਂ ਵਿੱਚ, ਭੁੱਖਾ ਰਹੇ ਗਵਾਂਢੀ, ਰਾਸ਼ਨ ਲੰਗਰ ਦੇ ਵਿੱਚ ਪਾਈਦਾ।
ਉਸ ਦਾ ਨਾਂਅ ਵੀ ਅੱਗ ਬੁਝਾਵਣ ਵਾਲਿਆਂ 'ਚ ਆ ਜਾਵੇ, ਬਲਦੇ ਰੁੱਖ 'ਤੇ ਚਿੜੀ ਵੱਲੋਂ ਜੇ ਚੁੰਝ ਭਰ ਪਾਣੀ ਪਾਈਦਾ।
ਵਿਆਹ ਦੇ ਮੰਡਪ ਦੇ ਵਿੱਚ ਹੋਵਣ ਜਾਂ ਮਿਰਤਕ ਦੀ ਦੇਹ ਉੱਤੇ, ਫੁੱਲ ਚੰਦਰਿਆਂ ਕੋਲੋਂ ਆਪਣਾ ਹਾਸਾ ਨਹੀਂ ਛੁਪਾਈਦਾ।
ਰਹਿਬਰ ਸਾਡੇ ਜਖਮਾਂ ਦਾ ਇਲਾਜ ਇਸ ਤਰ•ਾਂ ਕਰਦੇ ਹਨ, ਜਖਮ ਤੇ ਮੱਲ•ਮ ਵੀ ਕੰਡੇ ਦੀ ਨੋਕ ਦੇ ਨਾਲ ਲਗਾਈਦਾ।
ਬਚਪਨ ਦੀ ਗਲਤੀ ਹੁੰਦੀ ਸੀ ਕੱਚੀ ਪੈਨਸਿਲ ਨਾਲ ਲਿਖੀ, ਹੁਣ ਪਿੰਨ ਵਾਲੀ ਗਲਤੀ ਨੂੰ ਨਾ ਰਬੜ ਦੇ ਨਾਲ ਮਿਟਾਈਦਾ।
ਪੜ•ੇ ਨਾ ਢਾਈ ਪ੍ਰੇਮ ਦੇ ਅੱਖਰ ਪੜ• ਲਏ ਗੰ੍ਰਥ ਹਜ਼ਾਰਾਂ ਹੀ, ਦੱਸ ਗਿਆਨੀ ਜੀ, ਕੀ ਫਾਇਦਾ ਹੈ ਇਹੋ ਜਿਹੀ ਪੜ•ਾਈਦਾ।
ਮੇਰੇ ਆਲ•ਣਿਆਂ ਦੇ ਬੋਟ ਵੀ ਹਨ ਸੱਤ ਸਮੁੰਦਰ ਪਾਰ ਗਏ, ਪਿੱਛੇ ਪਿੱਛੇ ਰਿਜ਼ਕ ਦੇ ਯਾਰੋ ਤਨ ਨੂੰ ਹੈ ਕਿਵੇਂ ਭਜਾਈਦਾ।
ਉਸ ਨੇ ਕਿਹਾ ਸੀ ਕਿ ਮੁਹੱਬਤ ਤਾਂ ਫੁੱਲਾਂ ਵਰਗੀ ਹੁੰਦੀ ਹੈ, ਇਸੇ ਲਈ ਫੁੱਲ ਵਿਕਦੇ ਦੇਖ ਕੇ ਢਿੱਲੋਂ ਹੈ ਰੁਕ ਜਾਈਦਾ।

ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -3
ਮਨ ਦੇ ਵਿੱਚ ਬਰੂਦੀ ਸੁੰਰਗਾਂ ਤਾਈਂ ਨਹੀਂ ਵਿਛਾਈਦਾ। ਭੈੜੇ ਸੰਸਕਾਰਾਂ ਤੋਂ ਖਹਿੜਾ ਜਲਦ ਤੋਂ ਜਲਦ ਛੁਡਾਈਦਾ।
ਖੁਦਗਰਜੀ ਦੇ ਇਸ ਆਲਮ 'ਚ ਗਿਣਵੇਂ ਮਿੱਤਰ ਰਹਿ ਗਏ ਨੇ, ਉਨ•ਾਂ 'ਚੋਂ ਵੀ ਮਿਥ ਕੇ ਕਿਸੇ ਨੂੰ ਦੁਸ਼ਮਣ ਰੋਜ਼ ਬਣਾਈਦਾ।
ਮੇਰੇ ਮਨ 'ਚੋਂ ਮੇਰੇ ਮਹਿਰਮ ਭਾਵੇਂ ਹਿਜ਼ਰਤ ਕਰ ਗਏ ਸਨ, ਯਾਦ ਉਨ•ਾਂ ਦੀ ਅਜੇ ਵੀ ਹੈ ਜਿਉਂ ਪੋਹ ਵਿੱਚ ਨਿੱਘ ਰਜਾਈ ਦਾ।
ਕੀ ਪਤਾ ਕੋਈ ਮਹਿਰਮ ਆ ਕੇ ਫੇਰ ਜਿਉਂਦੀਆਂ ਕਰ ਦੇਵੇ, ਮਰ ਮੁੱਕ ਚੁੱਕੀਆਂ ਰੀਝਾਂ ਤਾਈਂ ਜਲਦੀ ਨਹੀਂ ਦਫ਼ਨਾਈਦਾ।
ਲਫਜ਼ ਗੁਲਾਮ ਹੁੰਦੇ ਨੇ ਸਾਡੇ ਲੇਕਿਨ ਬੋਲਣ ਤੋਂ ਪਹਿਲਾਂ, ਪਰ ਬੋਲਣ ਪਿੱਛੋਂ ਅਸੀਂ ਉਨ•ਾਂ ਦੇ ਹੈ ਗੁਲਾਮ ਹੋ ਜਾਈਦਾ।
ਕਬਰਿਸਤਾਨ ਜਿਹੇ ਇਸ ਸ਼ਹਿਰ 'ਚ ਲੋਕੀ ਸਾਹ ਤਾਂ ਲੈਂਦੇ ਨੇ, ਐਪਰ ਜਿੰਦਾ ਨਜ਼ਰ ਨਾ ਆਵੇ ਜਦ ਵੀ ਕੋਈ ਬੁਲਾਈਦਾ।
ਮੂਹੋਂ ਨਾ ਕੁਝ ਕਿਹਾ ਉਸ ਨੇ ਪਰ ਮੈਨੂੰ ਸਭ ਕੁਝ ਸੁਣਿਆ, ਅਲਵਿਦਾ ਆਖਣ ਦਾ ਵੀ ਅੰਦਾਜ਼ ਅਜ਼ਬ ਹਰਜਾਈਦਾ।
ਕੋਮਲ ਪੱਤਿਆਂ ਦੀ ਸਰਸਰਾਹਟ ਵਰਗਾ ਹੁੰਦਾ ਹੈ ਪਿਆਰ, ਜਿਉਂ ਫੁੱਲ ਉੱਤੇ ਸੁੱਤੀ ਤਿਤਲੀ ਤੱਕ ਕੇ ਨਸ਼ਿਆਈ ਦਾ।
ਜੋਬਨ ਰੁੱਤੇ ਮਾਣੀ ਹੋਈ ਚਹਿਚਹਾਹਟ ਭੁੱਲਦੀ ਨਹੀਂ, ਹੋਰ ਵੀ ਚੇਤੇ ਆਵੇ ਬੁੱਲਬੁੱਲ ਜਿਉਂ ਜਿਉਂ ਉਹਨੂੰ ਭੁਲਾਈ ਦਾ।
ਅਕਸਰ ਫੇਰ ਬਹਾਰਾਂ ਦੇ ਵਿੱਚ ਮੈਂ ਹਰਿਆਈਆਂ ਤੱਕੀਆਂ ਨੇ, ਢਿੱਲੋਂ ਖਿਜ•ਾਂ 'ਚ ਸੁੱਕੀਆਂ ਵੇਲਾਂ ਤਾਈਂ ਨਹੀਂ ਪੁਟਾਈਦਾ।

ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -4
ਲਾਈ ਲੱਗਾਂ ਨਾਲ ਬੇਵਜ•ਾ ਨਹੀਂ ਸੰਵਾਦ ਰਚਾਈਦਾ। ਜਦ ਵੀ ਵਿਹਲ ਮਿਲੇ ਬੱਸ ਮਨ ਤਾਈਂ ਸਮਝਾਈਦਾ।
ਸਾਡੇ ਦਿਲ ਦੇ ਆਲ•ਣਿਆਂ ਵਿੱਚ ਵੀ ਕੁਝ ਬੋਟ ਤਾਂ ਆਏ ਸਨ, ਉੱਡਣ ਦਾ ਵੱਲ ਸਿਖਦੇ ਹੀ ਉਹ ਦੇ ਗਏ ਸੱਲ ਜੁਦਾਈਦਾ।
ਆਪਣੀ ਛੱਤ ਤੋਂ ਹੀ ਜਦ ਸਾਨੂੰ ਚੰਨ ਸਿਤਾਰੇ ਦਿਸਦੇ ਨੇ, ਕਿਸੇ ਦੀ ਪੌੜੀ ਚੜ• ਕੇ ਐਵੇ ਨਹੀਂ ਅਹਿਸਾਨ ਕਰਾਈਦਾ।
ਢਾਈ ਅੱਖਰ ਪ੍ਰੇਮ ਦੇ ਹੁੰਦੇ ਢਾਈ ਹੀ ਹੁੰਦੇ ਘ੍ਰਿਣਾ ਦੇ, ਇੱਕ ਨੂੰ ਪੜ• ਕੇ ਮਨ ਖੁਸ਼ ਹੁੰਦਾ ਹੈ ਇੱਕ ਨੂੰ ਪੜ• ਕੇ ਪਛਤਾਈਦਾ।
ਸਾਲਾਂ ਬੱਧੀ 'ਕੱਠਿਆਂ ਰਹਿ ਕੇ ਵੀ ਮਨ ਵੱਖਰਾ ਰਹਿੰਦਾ ਹੈ, ਕੁਝ ਚਿਹਰਿਆਂ ਦੇ ਪਰ ਪਲ ਵਿੱਚ ਹੈ ਗੁਲਾਮ ਹੋ ਜਾਈਦਾ।
ਉਮਰਾਂ ਦੇ ਵੀ ਲੰਮੇਂ ਸਾਥ ਦਾ ਇਹ ਹੈ ਇੱਕ ਬੰਦੋਬਸਤ ਜਿਹਾ, ਕਿੰਨੀ ਲੰਮੀ ਸਜ਼ਾ ਹੈ ਯਾਰੋ ਗਲ ਪਿਆ ਢੋਲ ਵਜਾਈਦਾ।
ਸ਼ੁਹਰਤ, ਪੈਸੇ ਦੀ ਹਵਸ ਦਾ ਵੀ ਕੋਈ ਕਿਨਾਰਾ ਨਹੀਂ ਹੁੰਦਾ, ਐ ਤੈਰਾਕੋ! ਇਨ•ਾਂ ਦਰਿਆਵਾਂ ਵਿੱਚ ਡੁੱਬ ਹੀ ਜਾਈਦਾ।
ਕੂੜ ਅਮਾਵਸ ਦਾ ਹਨੇਰਾ ਏਦਾਂ ਦੂਰ ਭਜਾਈਦਾ, ਢਿੱਲੋਂ ਆਪਣੇ ਮਸਤਿਕ ਅੰਦਰ ਹੈ ਗਿਆਨ ਦਾ ਦੀਪ ਜਗਾਈਦਾ।

ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -5
ਆਪਸ ਦੇ ਵਿੱਚ ਦੇਖੋ ਪਾੜਾ ਕਿੰਨਾ ਸਿੱਖ ਤੇ ਭਾਈ ਦਾ। ਸਿੱਖ ਗਲ ਲੀਰਾਂ, ਭਾਈ ਵੱਲੋਂ ਰੇਸ਼ਮ ਪੱਟ ਹੰਢਾਈਦਾ।
ਭਾਣਾ ਮੰਨਣ ਦਾ ਉਪਦੇਸ਼ ਹੈ, ਸਾਡੀ ਦੁੱਖ ਗਰੀਬੀ ਲਈ, ਲਾਈਲੱਗ ਅਸੀਂ ਹਾਂ, ਜੋ ਵੀ ਕਹਿੰਦੇ ਨੇ ਮੰਨ ਜਾਈਦਾ।
ਗੀਤਾ ਆਖੇ ਕਿਰਤ ਕਰੋ, ਫਲ ਦੀ ਇੱਛਾ ਨਾ ਕਰੋ, ਵਿਹਲੜਾਂ ਵੱਲੋਂ ਕਿਰਤ ਦੀ ਲੁੱਟ ਕਰਨ ਲਈ ਜਾਲ ਵਿਛਾਈਦਾ।
ਖੀਰ ਖੁਆਵਣ ਪਿੱਛੋਂ ਦੰਦ ਘਿਸਾਈ ਵੀ ਦੇਣੀ ਪੈਂਦੀ ਹੈ, ਚੁੱਕ ਦਾਣਿਆਂ ਦਾ ਗੱਟਾ ਪੰਡਿਤ ਜੀ ਦੇ ਘਰ ਪਹੁੰਚਾਈਦਾ।
ਕਹਿੰਦੇ ਨੇ ਸਾਰੀ ਦੁਨੀਆਂ ਇੱਕੋ ਨੂਰ ਤੋਂ ਉਪਜੀ ਹੈ ਪਰ ਆਪੋ ਆਪਣੀ ਜਾਤ ਲਈ ਪੂਜਾ ਘਰ ਵੱਖਰਾ ਬਣਵਾਈਦਾ।
ਵੱਖੋ-ਵੱਖਰੇ ਡੇਰੇ, ਮੰਦਰ ਅਤੇ ਲੰਗਰ ਵੱਖੋ ਵੱਖਰੇ ਨੇ, ਦਲਿਤ ਅਛੂਤਾਂ ਤਾਈਂ ਹੈ ਵੱਖਰੀ ਪੰਗਤ ਵਿੱਚ ਬਿਠਾਈਦਾ।
ਪਾਠ ਕਰਨ ਤੋਂ ਪਹਿਲਾਂ ਹੀ ਭਾਈ, ਪੰਡਿਤ ਫਲ ਮੰਗ ਲੈਂਦੇ, ਲਓ ਬਾਬਾ ਜੀ, ਲਓ ਸੁਆਮੀ ਜੀ ਕਹਿ ਕੇ ਅਸੀਂ ਫੜਾਈਦਾ।
ਚੌਥੇ ਪੌੜੇ ਵਾਲੇ ਵੱਖਰੀ ਪੰਗਤ ਦੇ ਵਿੱਚ ਬਹਿ ਜਾਵੋ ਭਾਈ! ਬੁੱਢੇ ਦਲ ਵਾਲੇ ਕਹਿੰਦੇ ਨੇ ਅੰਮ੍ਰਿਤ ਜਦੋਂ ਛਕਾਈਦਾ।
ਹੱਡ ਭੰਨਵੀਂ ਮਿਹਨਤ ਕਰਕੇ ਸੁੱਕੀ ਰੋਟੀ ਹੈ ਚਟਣੀ ਨਾਲ, ਵਿਹਲੜ, ਚਿੱਟ ਕੱਪੜੀਏ ਤੋਂ ਖੀਰ ਕੜਾਹ ਵੀ ਖਾਈਦਾ।
ਜਾਤ ਪਾਤ ਤੇ ਛੂਤ ਛਾਤ ਹੈ ਵਸ ਗਈ ਸਾਡੇ ਹੱਡਾਂ ਵਿੱਚ, ਢਿੱਲੋਂ ਐਵੇਂ ਆਖਣ ਨੂੰ ਨਾਨਕ ਦੇ ਸਿੱਖ ਅਖਵਾਈਦਾ।