Friday, May 4, 2012

ਨਿਕ ਸੁੱਕ 4-5 -2012

**ਨਿਕ ਸੁੱਕ Ñਲਗਦੈ ਉਸਦਾ ਪੁੱਤ ਉਸਦੀ ਡੰਗੋਰੀ ਬਣ ਗਿਆ ਹੋਣੈ ,ਜੋ ਬੁੱਢੇ ਵਾਰੇ ਸਖਸ਼ ਸਿਧਾ ਤੁਰ ਰਿਹਾ ਹੈ। ----- * **ਜ਼ਿੰਦਗੀ ਇਕ ਪਾਸੜ( ਵਨ ਵੇ ਰੋਡ) ਰਸਤਾ ਨਹੀਂ, ਇਹ ਆਦਾਨ ਪ੍ਰਦਾਨ ਹੈ। ਇਕ ਪਾਸੜ ਰਸਤਾ ਸਿਰਫ ਸਿਵਿਆਂ ਨੂੰ ਜਾਂਦਾ ਹੈ। ------ *ਵਨ ਵੇ ਰੋਡ ਤੇ ਅਸੀਂ ਪਿਛੇ ਮੁੜਕੇ ਤਾਂ ਵੇਖ ਸਕਦੇ ਹਾਂ ਪਰ ਵਾਪਸ ਨਹੀਂ ਜਾ ਸਕਦੇ। ਇਸ ਲਈ ਹਰ ਪਲ ਦਾ ਅਨੰਦ ਮਾਣੋ ਕਿਉਂਕਿ ਅੱਜ ਦਾ ਸਮਾਚਾਰ ਪੱਤਰ ਕੱਲ• ਦਾ ਰੱਦੀ ਕਾਗਜ ਹੈ। -----*ਦੀਵਾਨਾ ਹੰਸਤਾ ਹੈ ਤੋ ਹੰਸ ਲੇਨੇ ਦੋ ਤਨਹਾਈ ਮੇਂ ਜ਼ਾਲਿਮ ਰੋਇਆ ਬਹੁਤ ਹੈ। -----

Thursday, May 3, 2012

ਦੁੱਖ ਦਾਰੂ ਸੁੱਖ ਰੋਗ ਭਇਆ—

ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਦੁੱਖ ਦਾਰੂ ਸੁੱਖ ਰੋਗ ਭਇਆ— ਅਮਰਜੀਤ ਢਿੱਲੋਂ ਛੇਵੀਂ ਜਮਾਤ 'ਚ ਪੜ•ਣ ਸਮੇਂ ਮੈਂ ਲੋਪੋ ਵਾਲੇ ਸੰਤਾਂ ਦੇ ਡੇਰੇ ਹੁੰਦਾ ਸੀ। ਬਚਪਨ ਦੇ ਹਾਲਾਤ ਕਰਕੇ ਸਮਾਂ ਹੀ ਇਸ ਤਰਾਂ ਦਾ ਬਣਿਆ ਕਿ ਮੈਂ ਛੇਤੀ ਰੱਬ ਨੂੰ ਮਿਲਣ ਵਾਸਤੇ ਕਾਹਲਾ ਹੋ ਗਿਆ । ਦਸਵੀਂ ਜਮਾਤ ਤਕ ਹਾਲਾਤ ਜਿਉਂ ਦੇ ਤਿਉਂ ਬਣੇ ਰਹੇ( ਫਿਰ ਪਾਸਾ ਪਲਟ ਗਿਆ)। ਮੈਂ ਪੂਰਾ ਗ੍ਰੰਥੀ ਸੀ ਅਤੇ ਸਾਰਾ ਦੇ ਸਾਰਾ ਗਰੰਥ ਸਾਹਿਬ ਮੇਰੇ ਜਵਾਨੀ ਯਾਦ ਸੀ। ਜਦ ਮੈਂ ਸ਼ਾਮ ਨੂੰ ਰਹਿਰਾਸ ਪੜ•ਦਾ ਤਾਂ ਪਹਿਲੀ ਤੁਕ ਹੁੰਦੀ ' ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨਾ ਹੋਈ।' ਇਸਦੇ ਅਰਥ ਅਸੀਂ ਇਸ ਤਰਾਂ ਕਰਦੇ ( ਸੰਤ ਜੀ ਮਹਾਰਾਜ ਦੇ ਦੱਸੇ ਮੁਤਾਬਿਕ, ਅੱਜ ਵੀ ਸਾਰੇ ਇੰਜ ਹੀ ਕਰਦੇ ਹਨ।) ਕਿ ਦੁੱਖ ਵਿਚ ਬੰਦਾ ਰੱਬ ਨੂੰ ਯਾਦ ਕਰਦਾ ਹੈ ਇਸ ਲਈ ਦੁੱਖ ਦਾਰੂ ਹੈ। ਸੁੱਖ ਵਿਚ ਬੰਦਾ ਰੱਬ ਨੂੰ ਭੱਲ ਜਾਂਦਾ ਹੈ ਇਸ ਲਈ ਸੁੱਖ ਰੋਗ ਹੈ। ਇਸ ਗੱਲ ਨੂੰ ਤਿੰਨ ਦਹਾਕੇ ਬੀਤ ਚੁੱਕੇ ਸਨ। ਰੱਬ ਨੂੰ ਮਿਲਣ ਦੀ ਤਾਂਘ ਕਿਹੜੇ ਵੇਲਿਆਂ ਦੀ ਕਿਸੇ ਪਤਾਲ 'ਚ ਦਫਨ ਹੋ ਚੁਕੀ ਸੀ ਖੈਰ! 1999 ਦੀ ਗੱਲ ਹੈ ਕਿ ਵੈਸੇ ਹੀ ਮੇਰੇ ਮਨ 'ਚ ਦੁਖ ਦਾਰੂ ਵਾਲੀ ਲਾਈਨ ਘੁਮਣ ਲੱਗੀ । ਮੈਂ ਸੋਚਿਆ ਕਿ ਤਾਮਿ ਸ਼ਬਦ ਦੇ ਮ ਨੂੰ ਸਿਆਰੀ ਕਿਉਂ ਹੈ। ਸੋ ਮੈਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਫਰੋਲ ਲਿਆ । ਉਸ ਵਿਚਲੇ ਅਰਥ ਪੜ• ਕੇ ਮੈਂ ਹੈਰਾਨ ਹੋ ਗਿਆ । ਤਾਮਿ= ਤਾ + ਆਮਯ । ਆਮਯ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਰੋਗ। ਭਾਈ ਸਾਹਿਬ ਨੇ ਸਾਰੀ ਲਾਈਨ ਦਾ ਅਰਥ ਇਸ ਤਰਾਂ ਕੀਤਾ ਹੈ' ਜਿਹੜਾ ਇਨਸਾਨ ਕਿਸੇ ਦੇ ਦੁੱਖ ਵਿਚ ਕੰਮ ਆਉਂਦਾ ਹੈ( ਭਾਵ ਸ਼ੋਸ਼ਲ ਵਰਕਰ ਹੈ ) ਉਸਨੂੰ ਦੁੱਖ ਦਾਰੂ ਬਣਕੇ ਲਗਦਾ ਹੈ , ਜਿਹੜਾ ਆਪਣੇ ਹੀ ਸੁੱਖ ਵਿਚ ਮਸਤ ਹੈ , ਜਿਸਨੂੰ ਕਿਸੇ ਦੇ ਦੁੱਖ ਦਰਦ ਦੀ ਕੋਈ ਪਰਵਾਹ ਨਹੀਂ ਉਸ ਲਈ ਸੁਖ ਰੋਗ ਬਣ ਜਾਂਦਾ ਹੈ। (ਸੰਸਾਰ ਸਿਹਤ ਸੰਸਥਾ ਨੇ ਵੀ ਇਸੇ ਤਰਾਂ ਕਿਹਾ ਹੈ ਕਿ ਸਿਰਫ ਹਟੇ ਕੱਟੇ ਸਰੀਰ ਵਾਲਾ ਆਦਮੀ ਹੀ ਤੰਦਰੁਸਤ ਨਹੀਂ , ਤੰਦਰੁਸਤ ਉਹ ਹੈ ਜਿਸਦਾ ਮਨ ਵੀ ਤੰਦਰੁਸਤ ਹੈ ਅਤੇ ਜੋ ਦੂਸਰਿਆਂ ਦੇ ਦੁੱਖ ਵੰਡਾਉਂਦਾ ਹੈ)। ਅਜੇ ਮੈਂ ਇਹ ਪੜ• ਕੇ ਹਟਿਆ ਸੀ ਕਿ ਮੈਨੂੰ ਸੁਨੇਹਾ ਆ ਗਿਆ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ ਸੱਦਿਆ ਹੈ( ਉਹ ਪੱਤਰਕਾਰ ਹੋਣ ਕਾਰਨ ਮੈਂਥੋਂ ਇਸ ਪਿੰਡ ਦੇ ਟੂਰ ਦੀ ਖ਼ਬਰ ਲਗਵਾਉਣੀ ਚਾਹੁੰਦੇ ਸਨ) ਕਾਫੀ ਦੇਰ ਗੱਲਾਂ ਹੁੰਦੀਆਂ ਰਹੀਆਂ । ਸੰਤ ਜੀ ਨੇ ਦੱਸਿਆ ਕਿ ਉਹ ਐਮ ਏ ਪੜ•ੇ ਹਨ , ਕਈ ਕਿਤਾਬਾਂ ਵੀ ਲਿਖੀਆਂ ਹਨ, ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਪੜਦਾ ਰਿਹਾ ਹੈ ਵਗੈਰਾ ਵਗੈਰਾ---। ਉਦੋਂ ਮੇਰੀ ਕਵਿਤਾ ਦੀ ਕਿਤਾਬ ਛਪੀ ਸੀ ' ਧੁੱਪ ਦਾ ਲਿਬਾਸ ' ਮੈਂ ਕਿਹਾ ਜੀ ਮੇਰੀ ਵੀ ਆਹ ਕਿਤਾਬ ਛਪੀ ਹੈ। ਜਦ ਉਹ ਕਾਫੀ ਵਿਦਵਤਾ ਦੀਆਂ ਗੱਲਾਂ ਕਰਨ ਲੱਗੇ ਤਾਂ ਮੈਂ ਕਿਹਾ ਕਿ ਬਾਬਾ ਜੀ ਆਹ ਦੁਖ ਦਾਰੂ ਸੁਖ ਰੋਗ ਭਇਆ, ਵਾਲੀ ਤੁਕ ਦਾ ਕੀ ਅਰਥ ਹੈ? ਤਾਂ ਜਿਵੇਂ ਕਿ ਮੈਨੂੰ ਪਤਾ ਹੀ ਸੀ ਉਹਨਾਂ ਉਹੀ ਕਿਹਾ ਕਿ ਦੁੱਖ 'ਚ ਬੰਦਾ ਨਾਮ ਜਪਦੈ ਸੁਖ 'ਚ ਨਾਮ ਨਹੀਂ ਜਪਦਾ ਇਸ ਲਈ ਦੁੱਖ ਦਾਰੂ ਹੈ। ਮੈਂ ਕਿਹਾ ' ਜੀ ਤੁਸੀਂ ਨਾਮ ਨਹੀਂ ਜਪਦੇ? ' ਕਹਿੰਦੇ 'ਅਸੀਂ ਤਾਂ ਹਰ ਵਕਤ ਹੀ ਜਪਦੇ ਹਾਂ , ਮੈਂ ਕਿਹਾ ਜੀ ਤੁਹਾਨੂੰ ਕੀ ਦੁੱਖ ਹੈ ? ਕਹਿੰਦੇ ਸਾਨੂੰ ਤਾਂ ਕੋਈ ਦੁੱਖ ਨਹੀਂ, ਮੈਂ ਕਿਹਾ ਕਿ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਦੁੱਖ 'ਚ ਬੰਦਾ ਨਾਮ ਜਪਦਾ ਹੈ , ਸੁੱਖ 'ਚ ਨਹੀਂ ਜਪਦਾ ,ਇਸ ਲਈ ਦੁੱਖ ਦਾਰੂ , ਸੁੱਖ ਰੋਗ ਹੈ। ਸੰਤ ਜੀ ਕਹਿੰਦੇ ਸਾਡੀ ਗੱਲ ਹੋਰ ਹੈ ਭਾਈ , ਇਹ ਤਾਂ ਅਸੀਂ ਆਮ ਆਦਮੀ ਦੀ ਗੱਲ ਕਰਦੇ ਸੀ। ਮੈਂ ਕਿਹਾ ਜੀ ਭਾਈ ਕਾਹਨ ਸਿੰਘ ਨਾਭਾ ਨੇ ਇਸ ਤੁਕ ਦਾ ਅਰਥ ਇਸ ਤਰਾਂ ਲਿਖਿਆ ਹੈ । ਕਹਿੰਦੇ ਇਹ ਵੀ ਠੀਕ ਹੈ , ਭਾਈ ਇਹ ਵੀ ਠੀਕ ਹੈ। 200 ਦੇ ਕਰੀਬ ਪਿੰਡ ਦੇ ਔਰਤ ਮਰਦ ਮੇਰੇ ਮੂੰਹ ਵਲ ਦੇਖਣ ਲੱਗੇ। ਮੈਂ ਹੁਣ ਹੋਰ ਛਿੰਜ ਛੇੜ ਦਿਤੀ ' ਬਾਬਾ ਜੀ ਕੋਈ ਹੋਰ ਉਪਦੇਸ ਦਿਓ' । ਉਹ ਕਹਿੰਦੇ ਭਾਈ ਕੇਸ ਨਹੀਂ ਕਟਾਉਣੇ ਚਾਹੀਦੇ , ਸਾਨੂੰ ਰੱਬ ਨੇ ਜਿਵੇਂ ਪੈਦਾ ਕੀਤਾ ਹੈ ਉਸੇ ਤਰਾਂ ਹੀ ਰਹਿਣਾ ਚਾਹੀਦਾ ਹੈ। ਮੈਂ ਕਿਹਾ ਬਾਬਾ ਜੀ ਫਿਰ ਆਪਾਂ ਨਹੁੰ ਕਿਉਂ ਕੱਟਦੇ ਹਾਂ ? ਕਹਿੰਦੇ ਨਹੁੰ ਤਾਂ ਨਿਰਜੀਓ ਹੁੰਦੇ ਐ । ਮੈਂ ਕਿਹਾ ਜੀ ਕੇਸ ਵੀ ਨਿਰਜੀਓ ਹੁੰਦੇ ਐ , ਇਹ ਸਾਡੇ ਸਰੀਰ ਦੇ ਸੈਲਾਂ ਦੀ ਟੁੱਟਭੱਜ ਹੀ ਹੁੰਦੀ ਹੈ । ਸੰਤ ਜੀ ਕਹਿੰਦੇ ਇਹ ਕਿਥੇ ਲਿਖਿਆ ਹੈ? ਮੈਂ ਕਿਹਾ ਜੀ ਡਾਕਟਰੀ ਦੀਆਂ ਸਾਰੀਆਂ ਕਿਤਾਬਾਂ 'ਚ ਹੀ ਲਿਖਿਐ ਜੇ ਕਹੋ ਤਾਂ ਮੈਂ ਘਰੋਂ ਕਿਤਾਬ ਲਿਆਕੇ ਪੜ•ਾਵਾਂ । ਬਾਬਾ ਜੀ ਇਕ ਦਮ ਉਭੜਵਾਹਿਆਂ ਵਾਂਗੂ ਬੋਲੇ ' ਗੁਰਮੁਖੋ ਧੱਕਾ ਨਹੀਂ ਕਰਨਾ, ਗੁਰਮੁੱਖੋ ਧੱਕਾ ਨਹੀਂ ਕਰਨਾ'। ਮੈਂ ਚੁਪ ਕਰਕੇ ਤੁਰ ਆਇਆ , ਲੋਕ ਅਵਾਕ ਮੇਰੇ ਮੂੰਹ ਵਲ ਦੇਖਦੇ ਰਹੇ। ਕੁਝ ਸਾਲਾਂ ਬਾਦ ਗੁਰਦੇ ਫੇਲ• ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਪਰ ਉਸਤੋਂ ਬਾਦ ਉਹ ਜਿੰਨੇ ਵਾਰ ਵੀ ਸਾਡੇ ਪਿੰਡ ਆਏ ਉਹਨਾਂ ਨੇ ਨੀ ਕਿਹਾ ਕਿ ਪੱਤਰਕਾਰ ਤੋਂ ਖ਼ਬਰ ਲਵਾਉਣੀ ਐ। ਕਹਿੰਦੇ ਹੋਣਗੇ ਇਹੋ ਜਿਹੇ ਪੱਤਰਕਾਰਾਂ ਤੋਂ ਤਾਂ ਊਂ ਈ ਚੰਗੇ ਆਂ। ਹੁਣ ਵੀ ਦੁੱਖ ਦਾਰੂ ਵਾਲੀ ਤੁਕ ਸੁਣ ਕੇ ਇਹ ਘਟਨਾ ਮੇਰੇ ਹੂ ਬ ਹੂ ਚੇਤੇ ਆ ਜਾਂਦੀ ਹੈ। Converted from Satluj

Monday, April 30, 2012

ਕਾਵਿ ਬੰਦ 1-5 –2012

• ਕਾਵਿ ਬੰਦ 1-5 –2012 • ਸੱਭ ਤੋਂ ਜਿਆਦਾ ਪੂਜਾ ਪਾਠ ਸਾਡੇ ਦੇਸ਼ ਵਿਚ ,ਮੰਦਰ , ਮਸੀਤਾਂ ਅਤੇ ਡੇਰਿਆਂ ਦਾ ਅੰਤ ਹੈ ਨਹੀਂ। ਚਾਰ ਚੁਫੇਰੇ ਨਿਗਾ• ਮਾਰੋ ਮੀਲ ਮੀਲ ਉਤੇ , ਕੋਈ ਥਾਂ ਨਹੀਂ ਐਸਾ ਜਿਥੇ ਬੈਠਾ ਕੋਈ ਸੰਤ ਹੈ ਨਹੀਂ। ਦੁਨੀਆਂ 'ਚ ਸਭ ਤੋਂ ਜਿਆਦਾ ਹੱਥ ਸਾਡੇ ਕੋਲ ਸਦਾ ਰਹਿਣ ਜੁੜੇ, ਕੰਮ ਕਰਦੇ ਕਦੰਤ ਹੈ ਨਹੀਂ। 153 ਵੇਂ ਨੰਬਰ ਉਤੇ ਪਛੜੇ ਹਾਂ ਅਸੀਂ ਸਾਡੇ ਪਛੜੇਵੇਂ ਦਾ ਯਾਰੋ ਕੋਈ ਅੰਤ ਹੈ ਨਹੀਂ। ਏਸ ਲੋਕ ਵਿਚ ਪੱਤਝੜ 'ਵਾਜਾਂ ਮਾਰਦੀ ਏ ਕਿਸੇ ਪਰਲੋਕ ਵਿਚ ਦਿਸਦੀ ਬਸੰਤ ਹੈ ਨਹੀਂ। -------------------** Îਮਰਦੇ ਨੇ ਭੁੱਖੇ ਦਿਨ ਰਾਤ ਕੰਮ ਕਰਦੇ ਜੋ ,ਵਿਹਲੜ ਨਿਖੱਟੂ ਸਾਧ ਬੈਠੇ ਲੈਣ ਲੋਰੀਆਂ। ਖਾਣ ਤਾਜੇ ਫਲ ਅਤੇ ਪੀਣ ਦੁੱਧ ਕਾੜ• ਕਾੜ• ਭਰੀਆਂ ਨੇ ਕਾਜੂ ਤੇ ਬਦਾਮਾਂ ਦੀਆਂ ਬੋਰੀਆਂ। ਅਫਸਰ ,ਨੇਤਾ ਤੇ ਵਪਾਰੀ ਮੱਥਾ ਟੇਕਦਾ ਨੇ ਘੁਟਦੀਆਂ ਲੱਤਾਂ ਉਹਨਾਂ ਦੀਆਂ ਮੇਮਾਂ ਗੋਰੀਆਂ। ਡਾਂਗ ਉਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ ਹੱਕ ਸਾਡੇ ਮਾਰ ਗਈਆਂ ਰੱਬ ਉਤੇ ਡੋਰੀਆਂ। -------------8** *ਦੋ ਹਜਾਰ ਸਾਲ ਤਕ ਰਹੇ ਹਾਂ ਗੁਲਾਮ ਅਸੀਂ ਭੁੱਲ ਕੇ ਇਹ ਲੋਕ ਪਰਲੋਕ ਹੀ ਸੰਵਾਰਦੇ ਰਹੇ। ਸਾਡੇ ਦੇਸ਼ ਤਾਈਂ ਸਦਾ ਲੁੱਟਦੇ ਵਿਦੇਸ਼ੀ ਰਹੇ ਸਾਡੇ ਲੋਕਾਂ ਰਾਹੀਂ ਸਾਨੂੰ ਕੁੱਟ ਕੁੱਟ ਮਾਰਦੇ ਰਹੇ। ਦੇਖ ਅਣਡਿੱਠ ਕਰ ਬੱਸ ਭਾਣਾ ਮੰਨੀ ਜਾਓ ਸਾਡੇ ਰਿਸ਼ੀ, ਮੁਨੀ , ਸੰਤ ਇਹੀਓ ਪਰਚਾਰਦੇ ਰਹੇ। ਸਦਾ ਹਮਲਾਵਰ ਹਜਾਰਾਂ ਵਿਚ ਹੁੰਦੇ ਪਰ ਅਸੀਂ ਸਾਂ ਕਰੋੜਾਂ ਵਿਚ ਫਿਰ ਵੀ ਹਾਂ ਹਾਰਦੇ ਰਹੇ। **----------- • ਪਿਆਰ ਤੇਰਾ ਜੀਵਨ ਵਿਚ ਸਾਨੂੰ ਏਦਾਂ ਮਿਲਿਆ ,ਜਿਉਂ ਕੋਈ ਅੱਕ ਕੁਕੜੀ ਦਾ ਫੰਬਾ , ਮਾਰੂਥਲ ਵਿਚ , ਜੇਠ ਹਾੜ ਦੇ ਸਿਖਰ ਦੁਪਹਿਰੇ ਛਿਣ ਭਰ ਦੇ ਲਈ ਛਾਂ ਕਰ ਜਾਏ। ( ਸਿੰਮਦੇ ਪੱਥਰ , ਤਾਰਾ ਸਿੰਘ

Thursday, April 26, 2012

urdu shear 26-4 12

ਉਰਦੂ ਸ਼ੇਅਰ 26-4-12 *ਹਾਥ ਉਸਕੇ ਭੀ ਹੂਏ ਹੋਂਗੇ ਯਕੀਨਨ ਜ਼ਖਮੀ ਕਾਂਟੇ ਜਿਸਨੇ ਕਿਸੀ ਕੀ ਰਾਹ ਮੇਂ ਵਿਛਾਏ ਹੈਂ, *ਸਾਜ਼ ਏ ਦਿਲ ਜਬ ਸਦਾਅ ਨਹੀਂ ਦੇਤਾ । ਕੋÂਂੀ ਨਗ਼ਮਾ ਮਜ਼ਾ ਨਹੀਂ ਦੇਤਾ। *ਹਮ ਸੇ ਤਕਲੀਫ ਕਿਸੀ ਕੀ ਨਹੀਂ ਦੇਖੀ ਜਾਤੀ ਗੈਰ ਕਾ ਦਿਲ ਭੀ ਟੂਟਾ ਤੋ ਹਮਾਰਾ ਟੂਟਾ। *ਬਾਤ ਜਬ ਉਨਕੀ ਕਾਨ ਪੜਤੀ ਹੈ। ਦਿਲ ਧੜਕਤਾ ਹੈ ਜਾਨ ਪੜਤੀ ਹੈ। ਮੇਰਾ ਔਰ ਉਨਕਾ ਫਾਸਲਾ ਕਿਆ ਹੈ ਜ਼ਿੰਦਗੀ ਦਰਮਿਆਨ ਪੜਤੀ ਹੈ। (**ਵੋਹ ਜੋ ਲੌਟ ਆਏਂ ਤੋ ਪੂਛਨਾ ਉਨਹੇਂ ਦੇਖਨਾ ਜਰਾ ਗੌਰ ਸੇ ਜਿਨਹੇਂ ਰਾਸਤੇ ਮੇਂ ਖ਼ਬਰ ਹੂਈ ਕਿ ਯੇਹ ਰਾਸਤਾ ਕੋਈ ਔਰ ਹੈ। **ਕਿਸੀ ਕੀ ਆਂਖ ਕੇ ਸਮੁੰਦਰ ਮੇਂ ਡੂਬ ਜਾ ਐ ਦਿਲ ਕਿਤਨਾ ਹਸੀਂ ਸਾਗਰ ਹੈ ਖ਼ੁਦਕਸ਼ੀ ਕੇ ਲੀਏ। *ਯੇਹ ਸੱਚ ਹੈ ਸ਼ਾਇਸਤਗੀ( ਸ਼ਿਸ਼ਟਾਚਾਰ) ਇਲਮ ਕੀ ਜਾਨ ਹੈ ਫੂਲ ਖਿਲਤੇ ਹੈਂ ਤੋ ਅਵਾਜ ਕਹਾਂ ਹੋਤੀ ਹੈ। *ਹਮ ਕੋ ਯੇਹ ਆਰਜ਼ੂ ਵੋਹ ਉਠਾਏਂ ਨਕਾਬ ਖ਼ੁਦ , ਉਨਕੋ ਯੇਹ ਇੰਤਜ਼ਾਰ ਤਕਾਜ਼ਾ ਕਰੇ ਕੋਈ। *ਅਫ਼ਸੁਰਦਾ( ਉਦਾਸ) ਦਿਲ ਪੇ ਜਬ ਕੋਈ ਖਿਲਨੇ ਲਗੀ ਕਲੀ ਕਹਾ ਖਿਜਾਂ ਨੇ ਤੂ ਭੀ ਮੇਰੀ ਨਜ਼ਰ ਮੇਂ ਹੈ। (* ਯਾ ਤੋ ਕੋਈ ਦੀਵਾਨਾ ਹੰਸੇ ਯਾ ਕੁਦਰਤ ਜਿਸੇ ਤੌਫ਼ੀਕ ਦੇ, ਵਰਨਾ ਇਸ ਦੁਨੀਆਂ ਮੇਂ ਆਕਰ ਮੁਸਕਰਾਤਾ ਕੌਨ ਹੈ।* *ਿ ਇਸ ਸਦੀ ਮੇਂ ਤੇਰੇ ਹੋਟੋਂ ਪਰ ਤਬੱਸਮ( ਮੁਸਕਹਾਟ) ਕੀ ਲਕੀਰ ਹੰਸਨੇ ਵਾਲੇ ਤੇਰਾ ਪੱਥਰ ਕਾ ਕਲੇਜਾ ਹੋਗਾ। *ਮਨਜੂਰ ਨਹੀਂ ਹੈ ਕਿਸੀ ਕੋ ਭੀ ਖਾਕ ਮੇਂ ਮਿਲਨਾ ਆਂਸੂ ਭੀ ਆਂਖ ਸੇ ਗਿਰਤਾ ਹੈ ਲਰਜ਼ਤਾ ਹੂਆ। *ਗ਼ਮ ਨਹੀਂ ਕਿ ਉਸਕੀ ਬਦੌਲਤ ਯੇਹ ਹਾਲ ਹੂਆ , ਗ਼ਮ ਤੋ ਯੇਹ ਹੈ ਕਿ ਵੋਹ ਭੀ ਤਮਾਸ਼ਾਈਉਂ ਮੇਂ ਹੈ। *ਗੁਰ ਜ਼ਿੰਦਗੀ ਕੇ ਸੀਖੇ ਖਿਲਤੀ ਹੂਈ ਕਲੀ ਸੇ ਲਬ ਪੇ ਹੈ ਮੁਸਕਰਾਹਟ ਦਿਲ ਖੂਨ ਰੋ ਰਹਾ ਹੈ। *ਰੋਈ ਸ਼ਬਨਮ ਤੋ ਗੁਲ ਕੋ ਹੰਸੀ ਆ ਗਈ ਹਰ ਕੋਈ ਅਪਨੀ ਫ਼ਿਤਰਤ ਪੇ ਮਜ਼ਬੂਰ ਹੈ। *ਜ਼ਿੰਦਗੀ ਫਿਰ ਕਭੀ ਬੀਮਾਰ ਨਹੀਂ ਪੜ ਸਕਤੀ ਸ਼ਰਤ ਯੇਹ ਕਿ ਗੇਂਦ ਸਲੀਕੇ ਸੇ ਉਛਾਲੀ ਜਾਏ। * ਪਹਿਲੇ ਫੁਟਪਾਥ ਕੀ ਹਰ ਲਾਸ਼ ਉਠਾਲੀ ਜਾਏ । ਫਿਰ ਜਹਾਂ ਸੇ ਕੋਈ ਬਰਾਤ ਨਿਕਾਲੀ ਜਾਏ। * ਉਸਨੇ ਹਾਥ ਉਠਾਇਆ ਤੋ ਮੈਨੇ ਝੁਕਾ ਦੀ ਗਰਦਨ ਮੇਰੇ ਕਾਤਿਲ ਕਾ ਕੋਈ ਵਾਰ ਨਾ ਖਾਲੀ ਜਾਏ। *ਨਾਕਾਮੀਉਂ ਨੇ ਔਰ ਭੀ ਸਰਕਸ਼( ਬਗਾਵਤੀ) ਬਨਾ ਦੀਆ ਇਤਨੇ ਹੂਏਜ਼ਲੀਲ ਕਿ ਖ਼ੁਦਾੱਰ ਬਨ ਗਏ। *ਆਓ ਪੈਦਲ ਹੀ ਸਫਰ ਕੇ ਸਿਲਸਿਲੋਂ ਕੋ ਰੌਂਦ ਦੇਂ ਬੈਠੇ ਬੈਠੇ ਬਾਂਝ ਹੋਤੇਜਾ ਰਹੇ ਹੈਂ ਦੋਸਤੋ। *ਯੇ ਦਬਦਬਾ ,ਯੇ ਹਕੂਮਤ , ਯੇ ਨਸ਼ਾ ‘ਏ ਦੌਲਤ ਕਿਰਾਏਦਾਰ ਹੈਂ ਸਭ ਘਰ ਬਦਲਤੇ ਰਹਿਤੇ ਹੈਂ। *ਜ਼ਿੰਦਗੀ ਇਨਸਾਨ ਕੀ ਆਨੰਦ –ਮੁਰਗੇ ਖ਼ੁਸ਼ਨਬਾ ਸ਼ਾਖ ਪੇ ਬੈਠਾ ਕੋਈ ਦਮ ਚਹਿਚਹਾਇਆ ਉੜ ਗਿਆ। * ਜ਼ਿੰਦਗੀ ਹੈ ਕਸ਼ ਮ ਕਸ਼ੋਂ ਕਾ ਹਜ਼ੂਮ ਗਰ ਜ਼ਿੰਦਗੀ ਹੈ ਤੋ ਹਾਦਸੇ ਭੀ ਹੋਂਗੇ। *ਗਰਮੀ ਏ ਦੌਰਾਂ ਮੇਂ ਪਿਘਲੇ ਆਬਸ਼ਾਰੋਂ ਮੇਂ ਵੰਟੇ , ਲਾਖ ਚਟਾਨੋਂ ਸੇ ਗੁਜ਼ਰੇ ਤਬ ਕਹੀਂ ਦਰਿਆ ਹੂਏ। *ਢੂੰਢਤਾ ਫਿਰਤਾ ਹੂੰ ਐ ਇਕਬਾਲ ਅਪਨੇ ਆਪ ਕੋ ਆਪ ਹੀ ਗੋਯਾ ਮੁਸਾਫਿਰ ਆਪ ਹੀ ਮੰਜ਼ਿਲ ਹੂੰ ਮੈਂ। *ਖ਼ਲੂਸ ਰਹਿ ਗਿਆ ਬਸ ਇਕ ਮੁਕਾਲਮਾ( ਫਿਕਰਾ) ਬਨ ਕਰ ' ਹਜ਼ੂਰ ਕੈਸੇ ਹੈਂ ? ਆਲੀ ਜਨਾਬ ਕੈਸੇ ਹੈਂ? *ਦੁਨੀਆਂ ਗ਼ਮ ਦੇਤੀ ਹੈ ਸ਼ਰੀਕੇ ਗ਼ਮ ਨਹੀਂ ਹੋਤੀ, ਕਿਸੀ ਕੇ ਦੂਰ ਰਹਿਨੇ ਸੇ ਮੁਹੱਬਤ ਕਮ ਨਹੀਂ ਹੋਤੀ।

Thursday, April 19, 2012

ਕਵੀ- ਓ- ਵਾਚ 19-4- 12 ਤਿੰਨ ਸ਼ਬਦ ਹੀ ਬੰਦੇ ਦੇ ਦਸ ਦਿੰਦੇ ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ।...ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ। Êਹਰ ਵਕਤ ਖ਼ੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾ ਦੇ ਹੱਡੀ ਨਾ ਰੀੜ• ਬੇਲੀ। ਹੁੰਦਾ ਬੰਦਾ ਉਹ ਕਾਹਦਾ ਜਿਉਣਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ। ਅਸਲ ਵਿਚ ਅਵਾਜ ਹੀ ਹੈ ਹੁੰਦੀ ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ। ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ ਸੁੰਦਰ ਕਵਿਤਾ ਦਾ ਜਿਵੇਂ ਨਾਪ ਸਖੀਏ।.ਅਸਲ ਵਿਚ ਅਵਾਜ ਹੀ ਹੈ ਹੁੰਦੀ ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ। ਆਮ ਵਾਰਤਕ ਜਿਹੇ ਵੀ ਨਾ ਹੁੰਦੇ ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ। .....-- ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। .ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ। ..Êਹਰ ਵਕਤ ਖ਼ੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾ ਦੇ ਹੱਡੀ ਨਾ ਰੀੜ• ਬੇਲੀ। ਹੁੰਦਾ ਬੰਦਾ ਉਹ ਕਾਹਦਾ ਜਿਉਣਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ। =--- ਸ਼ੋਰ ਕਪਟ ਦੇ ਵਿਚ ਕੰਨ ਬੰਦਾ ਕਰਕੇ ਅਸੀਂ ਦੇਖ ਅਣਡਿਠ ਹਾਂ ਕਰੀ ਜਾਂਦੇ। ਭਾਣਾ ਮੰਨਣ ਦਾ ਸੁਣ ਉਪਦੇਸ਼ ਲੋਕੀਂ ਬਿਨਾ ਆਈ ਤੋਂ ਇਥੇ ਨੇ ਮਰੀ ਜਾਂਦੇ। ਕਹਿਣ ਹੋਰ ਤੇ ਕਰਨ ਕੁਝ ਹੋਰ ਬਾਬੇ ਖਿਚੀ ਖੇਸ ਜਾਂਦੇ ਨੇ ਲਈ ਦਰੀ ਜਾਂਦੇ ।.ਸ਼ੋਰ ਕਪਟ ਦੇ ਵਿਚ ਕੰਨ ਬੰਦਾ ਕਰਕੇ ਅਸੀਂ ਦੇਖ ਅਣਡਿਠ ਹਾਂ ਕਰੀ ਜਾਂਦੇ। ਹੈ ਕੇਹਾ ਵਕਤ! ਸ਼ਤੀਰ ਨੇ ਡੁੱਬ ਚੱਲੇ ਇਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ। --- ਇਥੇ ਸਦਾ ਝੂਠ ਦੀ ਹੈ ਰਹੀ ਦੁਕਾਨ ਫਲਦੀ ਕਾਲੇ ਕਾਂ ਕਹਿੰਦੇ ਹੁੰਦੇ ਰਹੇ ਅੱਗੇ। ਅਗਲਾ ਜਨਮ ਬਹਿਸ਼ਤ ਦੇ ਲਾਲਚ ਵਿਚ ਕਿਰਤੀ ਕਾਮੇ ਸਦਾ ਅਸੀਂ ਗਏ ਠੱਗੇ।.ਇਥੇ ਸਦਾ ਝੂਠ ਦੀ ਹੈ ਰਹੀ ਦੁਕਾਨ ਫਲਦੀ ਕਾਲੇ ਕਾਂ ਕਹਿੰਦੇ ਹੁੰਦੇ ਰਹੇ ਅੱਗੇ। ਸਾਥੋਂ ਦਸਵੇਂ ਦਸੌਂਦ ਦੀ ਮੰਗ ਕਰਨ ਬਾਬੇ ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ। ਭਾਈ ਬਦਲ ਕੇ ਪਾਉਂਦੇ ਨਿੱਤ ਬੋਸਕੀਆਂ ਪਾਟੇ ਸਿੱਖਾਂ ਦੇ ਗਲਾਂ ਵਿਚ ਹੈਨ ਝੱਗੇ। ---- ਖ਼ੁਦ ਉਤੇ ਹਕੂਮਤ ਜੋ ਕਰ ਸਕਦੇ ਕਰਨ ਦੂਜਿਆਂ ਉਤੇ ਉਹੀਓ ਰਾਜ ਅਕਸਰ। ਝੂਠ ਬੋਲਦੇ ਨੇ ਸਦਾ ਕਮਜੋਰ ਬੰਦੇ ਨਿੱਕੀ ਉਹਨਾਂ ਦੀ ਹੁੰਦੀ ਪਰਵਾਜ਼ ਅਕਸਰ।.ਖ਼ੁਦ ਉਤੇ ਹਕੂਮਤ ਜੋ ਕਰ ਸਕਦੇ ਕਰਨ ਦੂਜਿਆਂ ਉਤੇ ਉਹੀਓ ਰਾਜ ਅਕਸਰ। ਉਚੇ ਕਪਟ ਨਗਾਰੇ ਦੇ ਇਸ ਸ਼ੋਰ ਅੰਦਰ ਸੁਣਦੀ ਤੂਤੀ ਦੀ ਨਹੀਂ ਅਵਾਜ਼ ਅਕਸਰ। ਸਾਧ,ਚੇਲੇ ਜੋ ਖ਼ੁਦ ਨੇ ਮਨੋਰੋਗੀ ਇਥੇ ਕਰਦੇ ਲੋਕਾਂ ਦਾ ਫਿਰਨ ਇਲਾਜ ਅਕਸਰ। =-- ਕੁਰਸੀ ਦਾ ਹੈ ਇਥੇ ਅਨਾਰ ਇਕੋ ਪਰ ਸੌ ਹੋ ਗਿਆ ਦੇਖੋ ਬੀਮਾਰ ਹੈ ਜੀ। Êੜ• ਲਿਖ ਕੇ ਅਸੀਂ ਬੇਕਾਰ ਫਿਰਦੇ ਅਨਪੜ• ਨੇਤਾ ਬਣਾਂਵਦੇ ਕਾਰ ਹੈ ਜੀ। ..Êਪੰਡਿਤ ,ਮੌਲਵੀ ,ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਹੈ ਜੀ। ਛੇ ਦਿਨ ਠੱਗੀਆਂ ਮਾਰ ਕੇ ਆਖਦੇ ਫਿਰ ਵਾਹਿਗੁਰੂ ਤੇਰਾ ਸ਼ੁਕਰਵਾਰ ਹੈ ਜੀ। ---- ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹੋ ਲਾਅ ਦਾ ਜੀ। ਇਥੇ ਰਿਹਾ ਕਿਸੇ ਦਾ ਹੁਣ ਸਟੈਂਡ ਕੋÂਂੀ ਨਾ ਸਾਰੇ ਹੀ ਦੇਖਦੇ ਰੁਖ ਹਵਾ ਦਾ ਜੀ। ਫਲ ,ਸਬਜ਼ੀਆਂ ਤਾਈਂ ਹੈ ਅੱਗ ਲੱਗੀ ਗਾਲਾਂ ਬਣ ਗਈਆਂ ਰੰਗ ਖ਼ੁਦਾ ਦਾ ਜੀ। ਵਾਰਸ ਸ਼ਾਹ ਦਿਖਾ ਕੇ ਜੀ ਜੱਗ ਤਾਈਂ ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ। -- ਸੀਨਾ ਤਪਦਾ ਜੇਠ ਦੀ ਅੱਗ ਵਾਂਗੂ ਆਉਂਦਾ ਪਿਆ ਹੈ ਸਾਉਣ ਪਰਦੇਸੀਆ। ਸਾਨੂੰ ਦੇਖ ਕੇ ਰੋਂਦੀ ਹੈ ਸਾਡੀ ਮੰਦਹਾਲੀ ਟੁੱਟੀ ਮੰਜੀ ਤੇ ਦੌਣ ਪਰਦੇਸੀਆ ਵੇ। ਸਾਡੇ ਘੱਗਰੇ ਹੀ ਹੋ ਨੇ ਗਏ ਬੋਦੇ ਹੁਣ ਕਿਥੋਂ ਭਿੱਜੂਗੀ ਲੌਣ ਪਰਦੇਸੀਆ ਵੇ। ਸੀਤਾ ਹਰਣ ਹੁੰਦਾ ਰੋਜ ਜ਼ਿੰਦਗੀ ਦਾ ਥਾਂ ਪਰ ਥਾਂ ਬੈਠੇ ਨੇ ਰੌਣ ਪਰਦੇਸੀਆ ਵੇ। --- ਕੋਰੇ ਕੋਰੇ ਕੁੱਜੇ ਦਾ ਠੰਡਾ ਠਾਰ ਪਾਣੀ ਇਹ ਸਾਡੇ ਗਲੇ ਅਟਕਦਾ ਜਾਂਵਦਾ ਈ। ਵਰਜੋ ਵਰਜੋ ਵੇ ਲੋਕੋ ਹਾਕਿਮ ਆਪਣੇ ਨੂੰ ਇਹ ਕੀਮਤਾਂ ਰੋਜ ਵਧਾਂਵਦਾ Âਂੀ। ਲਹੂ ਸਾਡੇ 'ਚੋਂ ਕਰਕੇ ਕਸ਼ੀਦ ਖੁਸ਼ੀਆਂ ਇਹ ਤਾਂ ਆਪਣੇ ਮਹਿਲ ਸਜਾਂਵਦਾ ਈ। ਭ੍ਰਿਸ਼ਟਾਚਾਰ ਦਾ ਬੜਾ ਬੇਦਰਦ ਸ਼ਿਕਰਾ ਮਾਸ ਅਸਾਂ ਦੇ ਜਿਗਰ ਦਾ ਖਾਂਵਦਾ ਈ। -- ਹੱਥੀਂ ਆਪ ਬਣਾ ਕੇ ਮੂਰਤੀ ਤੂੰ ਬੰਦੇ ਫਿਰ ਉਸਦੇ ਕੋਲੋਂ ਹੀ ਡਰੀ ਜਾਵੇਂ। ਭੁੱਲ ਕੇ ਜਿਉਂਦੇ ਇਨਸਾਨ ,ਬੇਜਾਨ ਅੱਗੇ ਬਾਟੇ ਦੁੱਧ ਦੇ ਭਰ ਕੇ ਧਰੀ ਜਾਵੇਂ। ਤਪਸ਼ ਕੋਲ ਹੈ ਤੇਰੇ ਲੱਖਾਂ ਸੂਰਜਾਂ ਦੀ ਫਿਰ ਦੇਖ ਜੁਗਨੂੰ ਕਾਸਤੋਂ ਮਰੀ ਜਾਵੇਂ। ਗਿਆ ਮੰਗਲ 'ਤੇ ਪਹੁੰਚ ਵਿਗਆਨ ਤੇਰਾ ਹਰ ਹਰ ਤੋਂ ਕਾਸਤੋਂ ਹਰੀ ਜਾਵੇਂ। Converted from Satluj to Unicode

ਕਵੀ- ਓ- ਵਾਚ 19-4- 12

ਕਵੀ- ਓ- ਵਾਚ 19-4- 12 ਤਿੰਨ ਸ਼ਬਦ ਹੀ ਬੰਦੇ ਦੇ ਦਸ ਦਿੰਦੇ ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ। ਅਸਲ ਵਿਚ ਅਵਾਜ ਹੀ ਹੈ ਹੁੰਦੀ ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ। ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ ਸੁੰਦਰ ਕਵਿਤਾ ਦਾ ਜਿਵੇਂ ਨਾਪ ਸਖੀਏ। ਆਮ ਵਾਰਤਕ ਜਿਹੇ ਵੀ ਨਾ ਹੁੰਦੇ ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ। -- ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਹੈ ਇਹ ਕਸ਼- ਮ-ਕਸ਼ਾਂ ਦੀ ਭੀੜ ਬੇਲੀ। ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ। Êਹਰ ਵਕਤ ਖ਼ੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾ ਦੇ ਹੱਡੀ ਨਾ ਰੀੜ• ਬੇਲੀ। ਹੁੰਦਾ ਬੰਦਾ ਉਹ ਕਾਹਦਾ ਜਿਉਣਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ। =--- ਸ਼ੋਰ ਕਪਟ ਦੇ ਵਿਚ ਕੰਨ ਬੰਦਾ ਕਰਕੇ ਅਸੀਂ ਦੇਖ ਅਣਡਿਠ ਹਾਂ ਕਰੀ ਜਾਂਦੇ। ਭਾਣਾ ਮੰਨਣ ਦਾ ਸੁਣ ਉਪਦੇਸ਼ ਲੋਕੀਂ ਬਿਨਾ ਆਈ ਤੋਂ ਇਥੇ ਨੇ ਮਰੀ ਜਾਂਦੇ। ਕਹਿਣ ਹੋਰ ਤੇ ਕਰਨ ਕੁਝ ਹੋਰ ਬਾਬੇ ਖਿਚੀ ਖੇਸ ਜਾਂਦੇ ਨੇ ਲਈ ਦਰੀ ਜਾਂਦੇ । ਹੈ ਕੇਹਾ ਵਕਤ! ਸ਼ਤੀਰ ਨੇ ਡੁੱਬ ਚੱਲੇ ਇਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ। --- ਇਥੇ ਸਦਾ ਝੂਠ ਦੀ ਹੈ ਰਹੀ ਦੁਕਾਨ ਫਲਦੀ ਕਾਲੇ ਕਾਂ ਕਹਿੰਦੇ ਹੁੰਦੇ ਰਹੇ ਅੱਗੇ। ਅਗਲਾ ਜਨਮ ਬਹਿਸ਼ਤ ਦੇ ਲਾਲਚ ਵਿਚ ਕਿਰਤੀ ਕਾਮੇ ਸਦਾ ਅਸੀਂ ਗਏ ਠੱਗੇ। ਸਾਥੋਂ ਦਸਵੇਂ ਦਸੌਂਦ ਦੀ ਮੰਗ ਕਰਨ ਬਾਬੇ ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ। ਭਾਈ ਬਦਲ ਕੇ ਪਾਉਂਦੇ ਨਿੱਤ ਬੋਸਕੀਆਂ ਪਾਟੇ ਸਿੱਖਾਂ ਦੇ ਗਲਾਂ ਵਿਚ ਹੈਨ ਝੱਗੇ। ---- ਖ਼ੁਦ ਉਤੇ ਹਕੂਮਤ ਜੋ ਕਰ ਸਕਦੇ ਕਰਨ ਦੂਜਿਆਂ ਉਤੇ ਉਹੀਓ ਰਾਜ ਅਕਸਰ। ਝੂਠ ਬੋਲਦੇ ਨੇ ਸਦਾ ਕਮਜੋਰ ਬੰਦੇ ਨਿੱਕੀ ਉਹਨਾਂ ਦੀ ਹੁੰਦੀ ਪਰਵਾਜ਼ ਅਕਸਰ। ਉਚੇ ਕਪਟ ਨਗਾਰੇ ਦੇ ਇਸ ਸ਼ੋਰ ਅੰਦਰ ਸੁਣਦੀ ਤੂਤੀ ਦੀ ਨਹੀਂ ਅਵਾਜ਼ ਅਕਸਰ। ਸਾਧ,ਚੇਲੇ ਜੋ ਖ਼ੁਦ ਨੇ ਮਨੋਰੋਗੀ ਇਥੇ ਕਰਦੇ ਲੋਕਾਂ ਦਾ ਫਿਰਨ ਇਲਾਜ ਅਕਸਰ। =-- ਕੁਰਸੀ ਦਾ ਹੈ ਇਥੇ ਅਨਾਰ ਇਕੋ ਪਰ ਸੌ ਹੋ ਗਿਆ ਦੇਖੋ ਬੀਮਾਰ ਹੈ ਜੀ। Êਪੜ• ਲਿਖ ਕੇ ਅਸੀਂ ਬੇਕਾਰ ਫਿਰਦੇ ਅਨਪੜ• ਨੇਤਾ ਬਣਾਂਵਦੇ ਕਾਰ ਹੈ ਜੀ। Êਪੰਡਿਤ ,ਮੌਲਵੀ ,ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਹੈ ਜੀ। ਛੇ ਦਿਨ ਠੱਗੀਆਂ ਮਾਰ ਕੇ ਆਖਦੇ ਫਿਰ ਵਾਹਿਗੁਰੂ ਤੇਰਾ ਸ਼ੁਕਰਵਾਰ ਹੈ ਜੀ। ---- ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹੋ ਲਾਅ ਦਾ ਜੀ। ਇਥੇ ਰਿਹਾ ਕਿਸੇ ਦਾ ਹੁਣ ਸਟੈਂਡ ਕੋÂਂੀ ਨਾ ਸਾਰੇ ਹੀ ਦੇਖਦੇ ਰੁਖ ਹਵਾ ਦਾ ਜੀ। ਫਲ ,ਸਬਜ਼ੀਆਂ ਤਾਈਂ ਹੈ ਅੱਗ ਲੱਗੀ ਗਾਲਾਂ ਬਣ ਗਈਆਂ ਰੰਗ ਖ਼ੁਦਾ ਦਾ ਜੀ। ਵਾਰਸ ਸ਼ਾਹ ਦਿਖਾ ਕੇ ਜੀ ਜੱਗ ਤਾਈਂ ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ। -- ਸੀਨਾ ਤਪਦਾ ਜੇਠ ਦੀ ਅੱਗ ਵਾਂਗੂ ਆਉਂਦਾ ਪਿਆ ਹੈ ਸਾਉਣ ਪਰਦੇਸੀਆ। ਸਾਨੂੰ ਦੇਖ ਕੇ ਰੋਂਦੀ ਹੈ ਸਾਡੀ ਮੰਦਹਾਲੀ ਟੁੱਟੀ ਮੰਜੀ ਤੇ ਦੌਣ ਪਰਦੇਸੀਆ ਵੇ। ਸਾਡੇ ਘੱਗਰੇ ਹੀ ਹੋ ਨੇ ਗਏ ਬੋਦੇ ਹੁਣ ਕਿਥੋਂ ਭਿੱਜੂਗੀ ਲੌਣ ਪਰਦੇਸੀਆ ਵੇ। ਸੀਤਾ ਹਰਣ ਹੁੰਦਾ ਰੋਜ ਜ਼ਿੰਦਗੀ ਦਾ ਥਾਂ ਪਰ ਥਾਂ ਬੈਠੇ ਨੇ ਰੌਣ ਪਰਦੇਸੀਆ ਵੇ। --- ਕੋਰੇ ਕੋਰੇ ਕੁੱਜੇ ਦਾ ਠੰਡਾ ਠਾਰ ਪਾਣੀ ਇਹ ਸਾਡੇ ਗਲੇ ਅਟਕਦਾ ਜਾਂਵਦਾ ਈ। ਵਰਜੋ ਵਰਜੋ ਵੇ ਲੋਕੋ ਹਾਕਿਮ ਆਪਣੇ ਨੂੰ ਇਹ ਕੀਮਤਾਂ ਰੋਜ ਵਧਾਂਵਦਾ Âਂੀ। ਲਹੂ ਸਾਡੇ 'ਚੋਂ ਕਰਕੇ ਕਸ਼ੀਦ ਖੁਸ਼ੀਆਂ ਇਹ ਤਾਂ ਆਪਣੇ ਮਹਿਲ ਸਜਾਂਵਦਾ ਈ। ਭ੍ਰਿਸ਼ਟਾਚਾਰ ਦਾ ਬੜਾ ਬੇਦਰਦ ਸ਼ਿਕਰਾ ਮਾਸ ਅਸਾਂ ਦੇ ਜਿਗਰ ਦਾ ਖਾਂਵਦਾ ਈ। -- ਹੱਥੀਂ ਆਪ ਬਣਾ ਕੇ ਮੂਰਤੀ ਤੂੰ ਬੰਦੇ ਫਿਰ ਉਸਦੇ ਕੋਲੋਂ ਹੀ ਡਰੀ ਜਾਵੇਂ। ਭੁੱਲ ਕੇ ਜਿਉਂਦੇ ਇਨਸਾਨ ,ਬੇਜਾਨ ਅੱਗੇ ਬਾਟੇ ਦੁੱਧ ਦੇ ਭਰ ਕੇ ਧਰੀ ਜਾਵੇਂ। ਤਪਸ਼ ਕੋਲ ਹੈ ਤੇਰੇ ਲੱਖਾਂ ਸੂਰਜਾਂ ਦੀ ਫਿਰ ਦੇਖ ਜੁਗਨੂੰ ਕਾਸਤੋਂ ਮਰੀ ਜਾਵੇਂ। ਗਿਆ ਮੰਗਲ 'ਤੇ ਪਹੁੰਚ ਵਿਗਆਨ ਤੇਰਾ ਹਰ ਹਰ ਤੋਂ ਕਾਸਤੋਂ ਹਰੀ ਜਾਵੇਂ।

Sunday, April 15, 2012

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ----16-4-12

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ----16-4-12
ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ ਨਿੱਤ ਚੰਘਦੀ ਹੈ ਲੇਲੇ ਨੂੰ ਭੇਡ ਇਥੇ।
ਕਾਲੇ ਧਨ ਦੇ ਚਿਟਿਆਂ ਸਿਕਿਆਂ ਦੀ ਪਰਗਟ ਹੋਂਵਦੀ ਨਹੀਂ ਹੈ ਖੇਡ ਇਥੇ।
ਤਿਆਗੀ ਮਾਇਆ ਦੇ ਕਟਣ ਲਈ ਖੀਸਾ ਰੱਖਣ ਜੇਬ• 'ਚ ਹੀ ਬਲੇਡ ਇਥੇ।
ਅੱਗ ਲਗੀ ਹੋਈ ਮੁਲਕ ਦੀ ਸ਼ਾਂਤੀ ਨੂੰ ਕੋਈ ਦਿਸੇ ਨਾ ਫਾਇਰ ਬ੍ਰਗੇਡ ਇਥੇ ।
---
ਸਮਝ ਆਉਂਦਾ ਹੈ ਕੁਝ ਨਹੀਂ ਆਉਂਦਾ ਜ਼ਿੰਦਗੀ ਮੈਅਕਦੇ ਦਾ ਹੈ ਸ਼ੋਰ ਮੀਆਂ।
ਚੁਪ ਚਾਪ ਇਹ ਕਦੇ ਖ਼ਾਮੋਸ਼ ਹੋ ਜਾਂਦੀ ਤੇ ਕਦੇ ਹੋ ਜਾਂਵਦੀ ਹੈ ਮੂੰਹਜੋਰ ਮੀਆਂ।
ਉਹ ਆਦਮੀ ਨਾ ਕਦੇ ਵੀ ਰਹਿਣ ਫਾਡੀ ਜਿਹੜੇ ਸਮਝਦੇ ਸਮੇਂ ਦੀ ਤੋਰ ਮੀਆਂ।
ਇਥੇ ਸਚੀਂਮੁਚੀਂ ਦੇ ਮੋਰ ਹੀ ਨੱਚ ਸਕਦੇ ਖੁਰ ਜਾਂਵਦੇ ਨੇ ਮਿੱਟੀ ਦੇ ਮੋਰ ਮੀਆਂ।
----
ਜਿਹੋ ਜਿਹੀ ਹੋਂਵਦੀ ਹੈ ਕੋਕੋ ਬੱਚੇ ਵੀ ਉਹੋ ਜਿਹੇ ਹੋੰਂਵਦੇ ਨੇ ਅਕਸਰ।
ਸੱਚ ਤਾਂ ਸਦਾ ਹੈ ਰੜੇ ਪਟੱਕ ਰਹਿੰਦਾ ਝੂਠੇ ਗੱਲ ਲੁਕੋਂਵਦੇ ਨੇ ਅਕਸਰ।
ਜਿਹੜੇ ਸਮੇਂ ਦਾ ਮੌਜੂ ਉਡਾਂਵਦੇ ਨੇ ਦੇਖੇ ਉਹ ਵੀ ਰੋਂਵਦੇ ਨੇ ਅਕਸਰ।
ਕੀਤਾ ਮਾਖੋਂ ਇਕੱਠਾ ਮਿਹਨਤਾਂ ਦਾ ਇਥੇ ਵਿਹਲੜ ਚੋਂਵਦੇ ਨੇ ਅਕਸਰ।
---
ਉਹਨਾਂ ਡੁਬਣਾ ਹੁੰਦਾ ਮੰਝਧਾਰ 'ਚ ਲੜਦੇ ਰਹਿੰਦੇ ਜਿਹੜੇ ਮਲਾਹ ਦੇ ਨਾਲ ।
ਕਰਦੇ ਚੁਗਲੀਆਂ ਨੇਤਾਵਾਂ ਕੋਲ ਜਾਕੇ ਲੈ ਲੈ ਕੇ ਚੁਸਕੀਆਂ ਚਾਹ ਦੇ ਨਾਲ।
ਕੋਈ ਦੱਸ ਦਿਓ ਜਾਕੇ ਚਮਚਿਆਂ ਨੂੰ ਲਿਬੜੇ ਰਹਿੰਦੇ ਜਿਹੜੇ ਕੜਾਹ ਦੇ ਨਾਲ।
ਹਸ਼ਰ ਇਹਨਾਂ ਦਾ ਹੁੰਦਾ ਸਦਾ ਮਾੜਾ ਮਾਂਝੇ ਜਾਂਦੇ ਨੇ ਪਹਿਲਾਂ ਸਵਾਹ ਦੇ ਨਾਲ।
-----
ਬਿਨਾਂ ਸੋਚ ਜੋ ਨਿਰਛਲ ਹਨ ਪਏ ਰਹਿੰਦੇ ਮਨ ਵਿਚ ਚਿੰਤਾ ਅਤੇ ਤਨਾਬ ਹੈ ਨਹੀਂ।
ਉਹ ਤਾਂ ਬੰਦੇ ਦੀ ਜੂਨ ਵਿਚ ਹੈਨ ਕੱਦੂ ਮਨ 'ਚ ਉਡਣ ਦਾ ਜਿੰਨਾਂ ਦੇ ਖ਼ਾਬ ਹੈ ਨਹੀਂ।
ਚੱਕੀ ਗ਼ਮਾਂ ਦੀ ਹੈ ਰੂਹ ਤਾਈਂ ਨਿਖ਼ਾਰ ਦਿੰਦੀ ਬਿਨਾਂ ਸੋਚ ਦੇ ਇਨਕਲਾਬ ਹੈ ਨਹੀਂ।
ਚੰਗੇ ਅਤੇ ਮੰਦੇ ਅਨੁਭਵ ਬਿਨਾਂ ਬੰਦਾ ਇਥੇ ਕਦੇ ਵੀ ਬਣਦਾ ਲਾਜਵਾਬ ਹੈ ਨਹੀਂ।
---
ਗੱਲ ਸੁਨਣ ਦੀ ਕਿਸੇ ਨੂੰ ਜਾਚ ਹੈ ਨਹੀਂ ਕੋਈ ਕਲਾ ਸੁਨਾਉਣ ਦੀ ਜਾਣਦਾ ਨਾ।
ਬੰਦਾ ਸ਼ਬਦ ਅਜਿਹੇ ਵੀ ਕੁਝ ਬੋਲਦਾ ਹੈ ਹੁੰਦਾ ਜਿੰਨਾਂ ਦੇ ਆਪ ਉਹ ਹਾਣਦਾ ਨਾ।
ਪੈਂਦੀ ਅੰਬਰ 'ਤੇ ਪੀਂਘ ਹੈ ਸਤਰੰਗੀ ਪਰ ਇਹਦੇ ਰੰਗਾਂ ਨੂੰ ਕੋਈ ਹੁਣ ਮਾਣਦਾ ਨਾ।
ਲਿਆ ਬੰਦੇ ਨੇ ਫਰੋਲ ਬ੍ਰਹਿਮੰਡ ਸਾਰਾ ਪਰ ਖ਼ੁਦ ਤਾਈਂ ਇਹ ਅਜੇ ਪਹਿਚਾਣਦਾ ਨਾ।
-----















Converted from Satluj