Wednesday, April 4, 2012

ਕਵੀ –ਓ –ਵਾਚ , ਰੜੀ ਭੰਬੀਰੀ ਬੋਲੇ 5-4-12

ਕਵੀ –ਓ –ਵਾਚ , ਰੜੀ ਭੰਬੀਰੀ ਬੋਲੇ 5-4-12
---ਵੋਟਾਂ ਮੰਗਣ ਅਉਂਦੇ ਨੇਤਾ ਜਿਪਸੀਆਂ 'ਤੇ ਸਾਡੀ ਰੜੇ ਭੰਬੀਰੀ ਬੋਲਦੀ ਹੈ।
ਛਿਣ ਭੰਗਰੀ ਖੁਸ਼ੀ ਵੀ ਜੇ ਆਵੇ ਉਹ ਵੀ ਲੰਘ ਜਾਂਦੀ ਸਾਡੇ ਕੋਲ ਦੀ ਹੈ।
ਸਿਆਸਤ ਲੋਭ ਦੀ ਅੱਜ ਗੁਲਾਮ ਹੋਕੇ ਸਾਡੀ ਜ਼ਿੰਦਗੀ ਤਾਈਂ ਤਾਈਂ ਮਧੋਲਦੀ ਹੈ।
ਸਾਡੇ ਸਾਹਾਂ ਦੀ ਪੂੰਜੀ ਕਸ਼ੀਦ ਕਰਕੇ ਪਤਾ ਨਹੀਂ ਕੀ ਮੋਇਆਂ 'ਚੋਂ ਟੋਲਦੀ ਹੈ।
--
ਨਹੁੰ ਮਾਸ ਦਾ ਕਹਿੰਦੇ ਸੀ ਇਕ ਰਿਸ਼ਤਾ ਜਿਹੜੇ ਉਹ ਵੀ ਲੈ ਜੰਮੂਰ ਖੜ• ਗਏ।
ਜਿਹੜੇ ਭਰਾ ਭਰਾ ਪਰਚਾਰਦੇ ਸਨ ਉਹ ਉਹਲੇ ਕੰਧਾਂ ਤੋਂ ਹੋ ਕੇ ਦੂਰ ਖੜ• ਗਏ।
ਦੇਖ ਹਰਕਤਾਂ ਬੰਦੇ ਦੀਆਂ, ਜੰਗਲਾਂ ਦੇ ਵਿਚ ਪ੍ਰੇਸ਼ਾਨ ਹੋ ਸਭ ਲੰਗੂਰ ਖੜ• ਗਏ।
ਜਿਹੜੇ ਕਹਿੰਦੇ ਸੀ ਅਸੀਂ ਜਮੀਨ ਵਾਲੇ ਲੇਬਰ ਚੌਂਕ 'ਚ ਬਣ ਮਜ਼ਦੂਰ ਖੜ• ਗਏ।
-
ਟੁੱਟੀ ਭੱਜੀ ਦਾ ਮੇਲਾ ਹੈ ਪੱਤਣਾ ਉਤੇ ਇਥੇ ਕੌਣ ਪੁਛਦਾ ਹੈ ਬੇਸਹਾਰਿਆਂ ਨੂੰੇ ।
ਅਸੀਂ ਪਿਸੇ ਹਾਂ ਚੱਕੀ ਮਹਿੰਗਾਈ ਦੀ ਵਿਚ ਸਾਨੂੰ ਚੈਨ ਨਾ ਟੁਟਿਆਂ ਤਾਰਿਆਂ ਨੂੰ।
ਕੁਲੀ ਕਖਾਂ ਦੀ ਸਾਡੀ ਸਦਾ ਉਦਾਸ ਹੋਕੇ ਤਕੇ ਲਿਸ਼ਕਦੇ ਮਹਿਲ ਮੁਨਾਰਿਆਂ ਨੂੰ।
ਬਣਿਆ ਰਹਿਣ ਦੇ ਲਈ ਮਕਾਨ ਕੋਈ ਨਾ ਛੱਜੂ ਤਰਸਦਾ ਰਿਹਾ ਚੁਬਾਰਿਆਂ ਨੂੰ।
---
ਭੁੱਖ ਨੰਗ ਦੇ ਹੁੰਦੇ ਨੇ ਇਹ ਨਾਮ ਤਿੰਨੇ ਲੁੱਚਾ ਭੜੂਆ ਅਤੇ ਬੇਈਮਾਨ ਬੇਲੀ।
ਪੈਸੇ ਵਾਲਿਆਂ ਵਿਚ ਐਬ ਹੋਣ ਕਿੰਨੇ ਉਹ ਵੀ ਬਣਦੇ ਉਹਨਾਂ ਦੀ ਸ਼ਾਨ ਬੇਲੀ।
ਨੇਤਾ ,ਸਾਧ,ਵਪਾਰੀ ਨਾ ਜੇਕਰ ਝੂਠ ਬੋਲਣ ਬੰਦਾ ਹੁੰਦਾ ਹੈ ਬੜਾ ਹੈਰਾਨ ਬੇਲੀ।
ਸਾਡੀ ਮੱਤ ਨੇ ਨੇਤਾ ਖਰੀਦ ਲੈਂਦੇ ਉਂਜ ਕਰਦੇ ਹਾਂ ਅਸਂੀਂ ਤਾਂ ਮੱਤਦਾਨ ਬੇਲੀ।
---
ਦਾਰੂ ਪੀਣ ਦਾ ਨਿਕਲਦਾ ਹੈ ਬੁਰਾ ਸਿੱਟਾ ਅਸੀਂ ਦੇਖੀ ਹੈ ਬੇਹਿਸਾਬ ਪੀ ਕੇ।
ਯਾਰਾਂ ਦੋਸਤਾਂ ਨਾਲ ਹਾਂ ਰਹੇ ਲੜਦੇ ਤੇ ਡਿੱਗੇ ਰਾਹਾਂ ਦੇ ਵਿਚ ਜਨਾਬ ਪੀਕੇ।
ਲੱਗ ਉਲਟੀਆਂ, ਡਾਊਨ ਬਲੱਡ ਹੋਇਆ ਬਣਿਆ ਪੇਟ 'ਚ ਹੈ ਤਜ਼ਾਬ ਪੀ ਕੇ।
ਹੱਥ ਕੰਬਦੇ ਨੇ ਤੁਰਿਆ ਨਹੀਂ ਜਾਂਦਾ ਲੱਤਾਂ ਵੀ ਜਾਂਦੀਆਂ ਦੇ ਜਵਾਬ ਪੀ ਕੇ।
ਨਾਲੇ ਲੋਕਾਂ 'ਚ ਹੋ ਗਿਆ ਅਕਸ ਮਾੜਾ ਢਿੱਲੋਂ ਕੀਤੀ ਹੈ ਸਿਹਤ ਖਰਾਬ ਪੀ ਕੇ।

Tuesday, April 3, 2012

ਲਾਸ਼ਾਂ ਦੇ ਢੇਰਾਂ ਤੋਂ ਲੰਘ ਕੇ ਨਾਸ਼ਤਾ ਕਰਨਾ ਰੋਜ ਇਹ ਸਾਡੇ ਹਾਕਮ ਦਾ ਮਨਪ੍ਰਚਾਵਾ ਲਿਖ ਦੇਈਏ ਇਹ ਬਾਦਲ ,ਅਮਰਿੰਦਰ ਸਣੇ ਮਨਪ੍ਰੀਤ ਸਾਰੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਦਿਖਾਵਾ ਲਿਖ ਦੇÂਂੀਏ। !!!
ਕਵੀ- ਓ- ਵਾਚ ----4-4-12
***
ਹੀਰ ਆਖਦੀ ਜੋਗੀਆ ਤੂੰ ਸੱਚ ਆਖੇਂ ਨੰਗ ਰਹਿਣਗੇ ਸਦਾ ਜੁਆਰੀਏ ਵੇ।
ਉਦਮ ਅੱਗੇ ਹੀ ਲੱਛਮੀ ਨੱਚਦੀ ਹੈ ਮਿਹਨਤ ਤਾਈਂ ਨਾ ਮਨੋ ਵਿਸਾਰੀਏ ਵੇ।
ਮਾਇਆ ਮੰਤਰਾਂ ਨਾਲ ਜੇ ਹੋਏ ਇਕੱਠੀ ਕਾਹਤੋਂ ਮੰਗਦੇ ਫਿਰਨ ਮਦਾਰੀਏ ਵੇ।
ਵਿਹਲੇ ਰਹਿਣ ਨੇ ਜੱਟ ਕਰਜ਼ਾਈ ਕੀਤੇ ਝੋਨਾ ਆਕੇ ਲਾਉਣ ਬਿਹਾਰੀਏ ਵੇ।
--**
ਚੋਣ ਜਿੱਤੀਆਂ ਫੇਰ ਪ੍ਰਕਾਸ਼ ਸਿੰਘ ਬਾਦਲ ਦਿੱਤੇ ਮੁੱਛਾਂ ਨੂੰ ਅਸਾਂ ਦੇ ਤਾਅ ਰਹਿ ਗਏ।
ਸਾਡੇ ਮਨ ਦੀਆਂ ਮਨ ਦੇ ਵਿਚ ਰਹੀਆਂ ਬਨਣੇ ਸੂਬੇ ਦੇ ਅਸੀਂ ਸਰਬਰਾਹ ਰਹਿ ਗਏ।
ਵਗਦੇ ਪਾਣੀ ਦੇ ਤਾਈਂ ਸੁਕਾ ਦਿੱਤਾ ਤਕਦੇ ਕਿਸ਼ਤੀਆਂ ਤਾਈਂ ਮਲਾਹ ਰਹਿ ਗਏ।
ਦੁਕਾਨਦਾਰ ਹੀ ਮੇਲੇ 'ਚੋਂ ਗਾਇਬ ਹੋ ਗਏ ਸੌਦਾ ਕਰਨ ਵਾਲੇ ਕਰਦੇ ਭਾਅ ਰਹਿ ਗਏ।
--
** ਨੋਟਾਂ ਨਾਲ ਖਰੀਦੀਆਂ ਅਸਾਂ ਵੋਟਾਂ ਹੈ ਨਹੀਂ ਤੁਸਾਂ ਦਾ ਕੋਈ ਅਹਿਸਾਨ ਲੋਕੋ।
ਜਦੋਂ ਕੰਮ ਕਰਾਊਣ ਲÂਂੀ ਆਉਂਗੇ ਤਾਂ ਆਉਣੀ ਜੇਬ ਵਿਚ ਪਾਕੇ ਭਾਨ ਲੋਕੋ।
Êਪੰਜ ਸਾਲ ਲÂਂੀ ਜਮਾਂ ਹੁਣ ਡੋਲਦੇ ਨਹੀਂ ਮਿਲ ਗÂਂੀ ਕੁਰਸੀ ਦੀ ਹੈ ਰਕਾਨ ਲੋਕੋ।
ਅਸੀਂ ਤੁਸਾਂ ਦੀ ਹੈ ਅਕਲ( ਮਤ) ਖਰੀਦ ਲੀਤੀ ਕੀਤਾ ਤੁਸਾਂ ਨੇ ਨਹਂੀਂ ਮੱਤ ਦਾਨ ਲੋਕੋ।
--
*ਕਬੀਲਦਾਰੀ ਦੇ ਖੂਹ ਵਿਚ ਵੜ ਜਾਂਦੀ ਚੜ•ੇ ਮਹੀਨੇ ਸਾਰੀ ਤਨਖਾਹ ਸਾਡੀ।
ਸਾਧ ਲੁੱਟ ਕੇ ਅਸਾਂ ਦਾ ਮਾਲ ਲੈ ਗਏ ਕਹਿੰਦੇ ਸੰਵਰਦੀ ਹੈ ਦਰਗਾਹ ਸਾਡੀ।
ਚੋਰ ਵੋਟਾਂ ਦੇ ਦਿਨੇ ਹੀ ਚੁਗੀ ਜਾਂਦੇ ਆਸ਼ਾਵਾਂ ਦੀ ਹੈ ਖਿੜੀ ਕਪਾਹ ਸਾਡੀ।
ਉਹਦੇ ਆਖੇ ਤੋਂ ਛੱਡ 'ਤੀ ਅਸੀਂ ਦਾਰੂ ਐਪਰ ਬੀਵੀ ਨਾ ਛੱਡਦੀ ਚਾਹ ਸਾਡੀ।
--
**ਪੂਰੇ ਹੌਂਸਲੇ ਦੇ ਨਾਲ ਢੀਠ ਹੋਕੇ ਜੀਹਨੇ ਲਈ ਬੇਸ਼ਰਮੀ ਹੈ ਮੱਲ ਮੀਆਂ।
ਉਸਦੀਆਂ ਸਮੱਸਿਆਵਾਂ ਤਾਂ ਸਭ ਬਸ ਸਮਝ ਲਓ ਹੋ ਗਈਆਂ ਹੱਲ ਮੀਆਂ।
ਢੀਠ ਹੋਣ ਦੀ ਵੀ ਹੈ ਸ਼ਾਨ ਹੁੰਦੀ ਆÀਣੀ ਜਾਣੀ ਸ਼ਰਮ ਤਾਂ ਗੱਲ ਮੀਆਂ।
ਫਿਰਕ ਓਸੇ ਨੂੰ ਹੈ ਆਪੇ 'ਟੱਲ ਬਾਬਾ ਦੇਊ ਪੱਕੀ ਪਕਾਈ ਹੀ ਘੱਲ ਮੀਆਂ।
--
*ਸੀ ਬੀ ਆਈ , ਘੋਟਾਲੇ, ਸੁਪਰੀਮ ਕੋਰਟ ਇਹਨਾਂ ਵਿਚ ਹੈ ਘਿਰੀ ਸਰਕਾਰ ਰਹਿੰਦੀ।
ਦੇਸ਼ ਵਿਚ ਵਜ਼ੀਰਾਂ ਦੀ ਫੌਜ ਲੰਮੀ ਬਹੁਤ ਹੈ ਲੱਭਦੀ ਕੋਠੀਆਂ ਤੇ ਘਰਬਾਰ ਰਹਿੰਦੀ।
ਦਾਗੀਆਂ ਤੇ ਦਲਬਦਲੂਆਂ ਦੀ ਸਰਕਾਰ ਮੰਤਰੀ ਮੰਡਲ ਦਾ ਕਰਦੀ ਵਿਸਥਾਰ ਰਹਿੰਦੀ।
ਲੋਕ ਰਾਜ 'ਚਜਿਤ ਹੁੰਦੀ ਹੈ ਮੌਕਾਪ੍ਰਸਤੀਆਂ ਦੀ ਤੇ ਲੋਕਾਂ ਦੀ ਹੁੰਦੀ ਹੈ ਹਾਰ ਰਹਿੰਦੀ।
-
*ਦਿਨ ਰਾਤ ਕਾਮੇ ਰਹਿਣ ਕੰਮ ਕਰਦੇ ਪਰ ਬਹਿ ਕੇ ਨਾਲ ਆਰਾਮ ਦੇ ਖਾਣ ਚਮਚੇ।
ਕੜਛੀ ਰਹੇ ਪਤੀਲੇ ਦੇ ਵਿਚ ਸੜਦੀ ਪਰ ਲੁਤਫ ਬੁੱਲ•ਾਂ ਦੇ ਪਏ ਉਠਾਣ ਚਮਚੇ।
ਚਮਚਾਗਿਰੀ ਦੇ ਆਸਰੇ ਕਰਨ ਮੌਜਾਂ ਉਲਟੀ ਗੰਗਾ ਇਹ ਸਦਾ ਹੀ ਵਹਾਣ ਚਮਚੇ ।
ਢਿੱਲੋਂ ਇਹਨਾਂ ਦਾ ਹਸ਼ਰ ਵੀ ਹੋਏ ਮਾੜਾ ਪਹਿਲਾਂ ਸਾਰਿਆਂ ਤੋਂ ਮਾਂਜੇ ਜਾਣ ਚਮਚੇ।
--
ੰ**ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ ਅਤੇ ਅੱਗਾਂ ਨੂੰ ਕਦੇ ਨਾ ਰੱਜ ਆਏ।
ਹੁੰਦੀ ਸਦਾ ਸ਼ਰਾਬੀ ਦੀ ਜੂਨ ਮਾੜੀ ਉਹਨੂੰ ਕਦੇ ਨਾ ਜੀਣ ਦਾ ਚੱਜ ਆਏ।
ਨੇਤਾ ਸਾਧ ਨੇ ਸਦਾ ਬੇਸ਼ਰਮ ਹੁੰਦੇ ਇਹਨਾਂ ਦੋਵਾਂ ਤਾਈਂ ਕਦੇ ਨਾ ਲੱਜ ਆਏ।
ਜੁੱਤੀ, ਪੱਗ ,ਧੋਤੀ ਸਾਡੀ ਚੁਕ ਲੈ ਗਏ ਅਸੀਂ ਇਜ਼ਤ ਲੈਕੇ ਘਰਾਂ ਨੂੰ ਭੱਜ ਆਏ।
---

Converted from Satluj to Unicode

Monday, April 2, 2012

ਬੰਦਾ –ਏ ਤਕਦੀਰ = 3-4- 12

ਬੰਦਾ –ਏ ਤਕਦੀਰ = 3-4- 12
ਅਹਿਲੇ ਹਿੰਮਤ ਮੰਜ਼ਿਲੇ ਮਕਸੂਦ ਤਕ ਭੀ ਆ ਗਏ
ਬੰਦਾ- ਏ-ਤਕਦੀਰ ਕਿਸਮਤ ਕਾ ਗਿਲਾ ਕਰਤੇ ਰਹੇ।
**
ਨਾ ਗੁਲ ਖਿਲੇ, ਨਾ ਉਨਸੇ ਮਿਲੇ ਨਾ ਮੈਅ ਪੀ ਹੈ
ਅਜਬ ਰੰਗ ਮੇ ਅਬ ਕੇ ਬਹਾਰ ਗੁਜ਼ਰੀ ਹੈ।
**
ਸੁਹਬਤ ਮੇਂ ਗੈਰ ਕੇ ਕਹੀਂ ਪੜ ਗਏ ਹੋਂ ਵੋਹ
ਜੋ ਦੇ ਰਹੇ ਹੈਂ ਬੋਸਾ ਬਗੈਰ ਇਲਤਿਜ਼ਾ ਕੀਏ।
**
ਬੇ ਮਾਅਨੀ ਹੈ ਵੋਹ ਇਸ਼ਕ ਜਿਸ ਮੇ ਕਸ਼ਿਸ਼ ਨਹੀਂ
ਦਿਲਸਪ ਨਾ ਹੁਸਨ ਤੋ ਸੂਰਤ ਹਰਾਮ ਹੈ।
**ਇਨਸਾਨ ਕੋ ਇਨਸਾਨ ਸੇ ਕੀਨਾ (ਈਰਖਾ) ਨਹੀਂ ਅੱਛਾ
ਜਿਸ ਸੀਨੇ ਮੇਂ ਕੀਨਾ ਹੋ ਵੋਹ ਸੀਨਾ ਨਹੀਂ ਅੱਛਾ ।
**ਲੜਤੇ ਹੈਂ ਆਕੇ ਬਾਹਰ ਯੇ ਸ਼ੇਖ ਓ ਬ੍ਰਹਿਮਣ , ਪੀਤੇ ਹੈਂ ਮੈਅਕਦੇ ਮੇਂ ਸਾਗਰ ਬਦਲ ਬਦਲ ਕਰ।
*ਹਰ ਕੋਈ ਆਬ ਏ ਰਵਾਂ( ਵਗਦਾ ਪਾਣੀ) ਕਾ ਆਸ਼ਕ ਹੈ
ਕਿਸੀ ਨੇ ਸੂਖੀ ਨਦੀ ਕੀ ਤਰਫ ਨਹੀਂ ਦੇਖਾ।
**ਦੋਸਤੀ ਕਾ ਕਰਤੇ ਹੈਂ ਜੋ ਦਾਅਵਾ ਅਹੇਬਾਬ( ਪਰਮ ਮਿੱਤਰ)ਵਕਤ ਪੜਤਾ ਹੈ ਤੋ ਸਭ ਆਂਖ ਚੁਰਾ ਲੇਤੇ ਹੈਂ।
**ਆਰਜ਼ੂ ਤੇਰੀ ਬਰਕਰਾਰ ਰਹੇ , ਦਿਲ ਕਾ ਕਿਆ ਹੈ ਰਹਾ ਨਾ ਰਹਾ।
** ਨਾਕਾਮੀਉਂ ਨੇ ਔਰ ਭੀ ਸਰਕਸ਼ ( ਬਗਾਵਤੀ) ਬਨਾ ਦੀਆ ਇਤਨੇ ਹੂਏ ਜ਼ਲੀਲ ਕਿ ਖ਼ੁਦੱਾਰ ਬਨ ਗਏ।
ਰਹਾ ਨਾ ਦਿਲ ਮੇਂ ਵੋਹ ਬੇਦਰਦ ਮਗਰ ਦਰਦ ਰਹਾ, ਮੁਕੀਮ ਕੌਨ ਹੂਆ ਹੈ ਮੁਕਾਮ ਕਿਸਕਾ ਥਾ।
ਗ਼ਜ਼ਲ
ਰਹਿੰਦਾ ਹੈ ਤੇਰਾ ਦਿਲ ਬੜਾ ਉਪਰਾਮ ਠੀਕ ਹੈ। ਮਿਲ ਗਿਆ ਮੈਨੂੰ ਤੇਰਾ ਪੈਗਾਮ , ਠੀਕ ਹੈ।
ਆਵਾਂਗਾ ਤੇਰੇ ਸ਼ਹਿਰ ਮੌਸਮ ਬਦਲ ਜਾਣ ਦੇ ਲੱਗਾ ਹੈ ਕਰਨ ਮਾਲੀ ਇੰਤਜ਼ਾਮ ਠੀਕ ਹੈ।
ਮੈਂ ਫੁੱਲ ਕਿਸੇ ਬਾਗ 'ਚੋਂ ਨਹੀਂ ਤੋੜਿਆ ,ਪਰ ਖ਼ੁਸ਼ਬੂ ਚੁਰਾਉਣ ਦਾ ਲੱਗਾ ਇਲਜ਼ਾਮ ਠੀਕ ਹੈ।
ਇਸ ਸ਼ਹਿਰ ਵਿਚ ਮੁੱਦਤ ਤੋਂ ਹੀ ਸੁਬ•ਾ ਨਹੀਂ ਹੋਈ ਧੂਏਂ ਭਰੀ ਇਹ ਕਿੰਜ ਕਹਾਂ ਮੈਂ ਸ਼ਾਮ ਠੀਕ ਹੈ।
ਲਲਚਾ ਨਾ ਉਚੇ ਰੁਤਬਿਆਂ ਵਲ ਦੇਖ ਕੇ ਇਹ ਦਿਲ ! ਜਿੰਨਾ ਵੀ ਤੇਰਾ ਹੈ ਇਹ ਮੁਕਾਮ ਠੀਕ ਹੈ।
ਕਰ ਰਹੇ ਨੇ ਚਮਨ ਵਿਚ ਰਾਹਬਰ ਹੀ ਰਾਹਜ਼ਨੀ ਪਰ ਕਹਿ ਵੀ ਰਹੇ ਨੇ ਕਿ ਸ਼ਰੇਆਮ ਠੀਕ ਹੈ।
ਬਦਲੇ ਨਾ ਵਾਰ ਵਾਰ ਕਹਂੀਂ ਅਮਰਜੀਤ ਨੂੰ ਢਿੱਲੋਂ ਪਿਆਰ ਬਹੁਤ ਹੀ ਤੇਰਾ ਨਾਮ ਠੀਕ ਹੈ।

Sunday, April 1, 2012

ਕਿੱਕੀ , ਵਿਕੀ , ਮਿਕੀ ਜੀਓ , 2=4=12

ਕਿੱਕੀ , ਵਿਕੀ , ਮਿਕੀ ਜੀਓ ,
ਸਿਆਸਤ ਬੜੀ ਨਿਆਰੀ ਕੀਤੀ , ਪਹਿਲਾਂ ਪੀ ਪੀ ਪੀ ਬਣਾਕੇ ਉਸਦੇ ਨਾਲ ਗ਼ਦਾਰੀ ਕੀਤੀ।
ਫੇਰ ਕਾਂਗਰਸੀ ਸੱਜ ਕੇ ਵੀ ਹੈ ਪੰਥ ਨਾਲ ਵਫ਼ਾਦਾਰੀ ਕੀਤੀ ।
ਮੇਰੇ ਯਾਰ! ਦੀਪੂ ਸੇਠ ਦੀ ਵੀ ਜਾਹ ਸ਼ਾਹ ਅਸਵਾਰੀ ਕੀਤੀ।
ਚੜ੍ਹਿਆ ਸੀ ਟੈਂਪੂ 'ਤੇ ਸੱਜਣਾ ਝੂਟੇ ਲੈਣ ਲਈ ਲਾਰੀ ਕੀਤੀ।
ਨਾ ਲੋਹਗੜ , ਨਾ ਜੱਗੀ ਜਿਤਿਆ ਕੈਪਟਨ ਦੀ ਗਈ ਸਾਰੀ ' ਕੀਤੀ'।

ਬਕੌਲ ਚਾਚਾ 'ਗਾਲਿਬ'
ਪਾਰਟੀ ਤੇੜੀਏ, ਜੋੜੀਏ ,ਫਿਰ ਤੋੜੀਏ ਰੰਗ ਲਾਏਗੀ ਤੁਮਹਾਰ ਮੌਕਾ ਪ੍ਰਸਤੀ ਏਕ ਦਿਨ।
-----
ਮਾਰਡਨ ਦੁਨੀਆਂ ' ਕੁਝ ਤੱਤ'
****ਅਸੀਂ ਕੋਠਾਂ ਵੱਡੀਆਂ ਵੱਡੀਆਂ ਪਾ ਲਈਆਂ ਪਰ ਪਰਿਵਾਰ ਨਿੱਕੇ ਨਿਕੇ
>>*****
ਚੰਦ 'ਤੇ ਪੈਰ ਜਾ ਰੱਖੇ ਪਰ ਗਵਾਂਢੀ ਨਾਲ ਸੰਪਰਕ ਕੋਈ ਨਹੀਂ ।
<<<ਉਚ ਕਵਾਲਟੀ ਦੀਆਂ ਦਵਾਈਆਂ ਪਰ ਸਿਹਤ 'ਚ ਲਗਾਤਾਰ ਗਿਰਾਵਟ
***ਆਮਦਨ ਦਾ ਕੋਈ ਅੰਤ ਨਹੀਂ ਮਨ ਦਾ ਚੈਨ ਗਵਾਚ ਗਿਆ। ' ਇਹ ਹੈ ਸਾਡੀ ਮਾਡਰਨ ਦੁਨੀਆਂ'

abhi aay

ਅਭੀ ਆਏ ਅਭੀ ਬੈਠੇ ਅਭੀ ਦਾਮਨ ਸੰਭਾਲਾ ਹੈ। ਤੁਮਹਾਰੀ ਜਾਊਂ ਜਾਊਂ ਨੇ ਹਮਾਰਾ ਦਮ ਨਿਕਾਲਾ ਹੈ।

1-4-12 kave band

1-4-12
ਕੌਣ ਘੰਮ ਰਿਹਾ ਹੈ ਮੇਰੇ ਜ਼ਿਹਨ ਦੇ ਵਿਚ ਸੁਣਦੀ ਦੇਰ ਤੋਂ ਹੈ ਪਦ ਚਾਪ ਮੈਨੂੰ।
ਮੇਰੇ ਸ਼ਹਿਰ 'ਚੋਂ ਜਿਹੜੇ ਅਤ੍ਰਿਪਤ ਲੰਘੇ ਭੁਲਦਾ ਉਹਨਾ ਦਾ ਨਹੀਂ ਸਰਾਪ ਮੈਨੂੰੇ।
ਸਾਡੀ ਜ਼ਿੰਦਗੀ ਦਾ ਆਖਿਰ ਕੀ ਮਕਸਦ ਇਹੀਓ ਸੁਝਦਾ ਨਹੀਂ ਹੈ ਆਪ ਮੈਨੂੰ।
ਸੱਚ ਬੋਲਾਂ ਤਾਂ ਭਾਂਬੜ ਹੈ ਮੱਚ ਪੈਂਦਾ ਜੇ ਝੂਠ ਬੋਲਾਂ ਤਾਂ ਲਗਦਾ ਹੈ ਪਾਪ ਮੈਨੂੰ।
---\
ਪੜਿ•ਆ ਪੁੱਤ ਪਟਵਾਰੀ ਦਾ ਹੈ ਦੇਖ ਕਿਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਹਸਦੇ ਰਹਿਣ ਗੰਵਾਰ ਤੇ ਮਰਣ ਚਿੜੀਆਂ ਮਿਹਨਤਕਸ਼ਾਂ ਦੀ ਭੂਰੀ 'ਤੇ 'ਕੱਠ ਅੜੀਏ।
ਲੋਕ ਰਾਜ ਦਾ ਅਰਥ ਹੈ ਮੱਝ ਉਹਦੀ ਜੀਹਦੇ ਹੱਥ ਵਿਚ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਇਹ ਸ਼ੈਤਾਨ ਘੜਿਆ ਤੂੰ ਕੀ ਕਰੇਂਗੀ ਪੂਜ ਕੇ ਮੱਠ ਅੜੀਏ।
---
ਆਪਣੇ ਆਪ ਸੰਗ ਕਰਨੀ ਰੋਜ ਗੋਸ਼ਟ ਕਰਨਾ ਨਾਲ ਸੰਨਾਟੇ ਸੰਵਾਦ ਬੀਬਾ।
ਇਸੇ ਤਾਈਂ ਨੇ ਪਰਮ ਅਨੰਦ ਕਹਿੰਦੇ ਇਹੀਓ ਹੁੰਦਾ ਹੈ ਅਨਹਦ ਨਾਦ ਬੀਬਾ।
ਕੁਝ ਪਾਉਣ ਦਾ ਵੱਖਰਾ ਮਜ਼ਾ ਹੁੰਦਾ ਤੇ ਗੁਆਉਣ ਦਾ ਅੱਡ ਸੁਆਦ ਬੀਬਾ।
ਕੰਠ ਬਾਣੀਆਂ ਕਰਨ ਦਾ ਕੀ ਫਾਇਦਾ ਪਾਠ ਮਾਨਵਤਾ ਦਾ ਨਹੀਂ ਯਾਦ ਬੀਬਾ।
=--
ਅਸੀਂ ਕੀ ਹੈ ਮੁਸੀਬਤਾਂ ਤੋਂ ਡਰਨਾ ਸਾਡੇ ਤਾਂ ਸਿਰਾਂ ਤੋਂ ਲੰਘ ਜਹਾਜ ਜਾਂਦੇ।
ਹਾਲ ਪੁਛਦੇ ਨੇ ਯਾਰ ਦਿਲਲੱਗੀ ਦੇ ਲਈ ਤੁਰੇ ਜਾਂਦੇ ਹੀ ਦੇ ਆਵਾਜ ਜਾਂਦੇ।
ਲੋਕਾਂ ਤਾਈਂ ਨਸੀਹਤਾਂ ਕਰਨ ਵਾਲੇ ਖੁਦ ਲਈ ਅਤੇ ਦੇਈ ਨੇ ਦਾਜ ਜਾਂਦੇ।
ਰਿਸ਼ਤੇ ਨਾਤੇ ਨੇ ਤਿੜਕ ਗਏ ਹੁਣ ਲੋਕੀਂ ਟੁੱਟੇ ਭਾਂਡਿਆਂ ਨੂੰ ਲਾਈ ਪਾਜ ਜਾਂਦੇ।
--
ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।
ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ ਜਾਰੀ ਉਸ ਤਰਾਂ ਹੈ ਸਿਲਸਿਲਾ ਰਹਿੰਦਾ।
ਇਹ ਦੁਨੀਆਂ ਮਾਣਦੇ ਸਦਾ ਸਿਰਲੱਥ ਯੋਧੇ ਤੇ ਐਂਵੇਂ ਝੂਰਦਾ ਹੈ ਕਮਦਿਲਾ ਰਹਿੰਦਾ।
ਨਿਰਾਸ਼ ਅਤੇ ਦਰਿਦਰੀ ਜਿਹੇ ਬੰਦਿਆਂ ਨੂੰ ਸਦਾ ਦੁਨੀਆਂ ਉਤੇ ਹੈ ਗਿਲਾ ਰਹਿੰਦਾ।
---
ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ ਇਹ ਹੈ ਕਸ਼- ਮਕਸ਼ਾਂ ਦੀ ਭੀੜ ਬੇਲੀ।
ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ ਪਿਛੇ ਭੌਂਕਦੀ ਰਹੇ ਕਤੀੜ ਬੇਲੀ।
ਹਰ ਵਕਤ ਖੁਸ਼ਾਮਦਾਂ ਕਰਨ ਜਿਹੜੇ ਹੁੰਦੀ ਉਹਨਾਂ ਦੇ ਹੱਡੀ ਨਾ ਰੀੜ• ਬੇਲੀ।
ਹੁੰਦਾ ਕਾਹਦਾ ਉਹ ਬੰਦਾ ਜਿਉਣ ਜੋਗਾ ਜੋ ਨਾ ਸਮਝੇ ਕਿਸੇ ਦੀ ਪੀੜ ਬੇਲੀ।
-
ਬੰਦੇ ਤਾਈਂ ਬੇਮੌਤ ਨੇ ਮਾਰ ਦਿੰਦੇ ਇਹ ਦੁਨੀਆਂ ਵਾਲੇ ਨੇ ਬੜੇ ਕਠੋਰ ਪਿਆਰੇ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਪਿਆਰੇ ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਤੇ ਨੇਤਾ ਨੇ ਚੋਰ ਪਿਆਰੇ।
ਤੂੰ ਅੱਖਾਂ ਖੋਹਲ ਕੇ ਦੇਖ ਫਿਰ ਪਤਾ ਲੱਗੂ ਕਿੰਨੇ ਆਦਮੀ ਨੇ ਆਦਮ ਖੋਰ ਪਿਆਰੇ।
---




Converted from