Saturday, August 6, 2011

ਦੇਵਤਿਆਂ ਦਾ ਜਨਮ

ਦੇਵਤਿਆਂ ਦਾ ਜਨਮ
'ਸਾਰੀ ਉਮਰ ਗੁਜਾਰ ਦੀ ਖੁਦਾ ਕੀ ਤਲਾਸ਼ ਮੇਂ, ਆਪਣੀ ਨਾ ਕੀ ਤਲਾਸ਼ ਯਹੀਂ ਭੂਲ ਹੋ ਗਈ।'
ਮਨੁੱਖੀ ਸੱਭਿਅਤਾ ਦੀ ਉਮਰ ਮਸਾਂ 10 ਕੁ ਹਜ਼ਾਰ ਸਾਲ ਹੈ। ਉਸ ਤੋਂ ਪਹਿਲਾਂ ਮਨੁੱਖ ਆਮ ਪਸ਼ੂਆਂ ਵਰਗਾ ਜਾਨਵਰ ਸੀ। ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਮਨੁੱਖ ਨੇ ਭਾਸ਼ਾਵਾਂ ਦੀ ਕਾਢ ਕੱਢੀ। ਭਾਸ਼ਾਵਾਂ ਦੇ ਨਾਲ ਲਿਪੀਆਂ ਵਿਕਸਤ ਹੋਈਆਂ। ਭੂ ਮੱਧ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਇਲਾਕੇ 'ਚ ਸਿੰਧੂ ਘਾਟੀ, ਚੀਨ 'ਚ ਰਾਂਗਘਾਟੀ, ਇਰਾਕ 'ਚ ਦਜ਼ਲਾ ਫਰਾਤ ਅਤੇ ਮਿਸਰ 'ਚ ਨੀਲ ਨਦੀ ਘਾਟੀ ਮਨੁੱਖੀ ਸੱਭਿਅਤਾਵਾਂ ਦੇ ਵਿਕਾਸ ਦੇ ਮੁੱਖ ਕੇਂਦਰ ਸਨ। ਇਨ੍ਹਾਂ ਸੱਭਿਅਤਾਵਾਂ 'ਚ ਹੀ ਕਲਾਵਾਂ ਦਾ ਜਨਮ ਹੋਇਆ। ਜਿਵੇਂ ਜਿਵੇਂ ਮਨੁੱਖ ਦੀ ਸੋਚ ਵਿਕਸਤ ਹੋਣ ਲੱਗੀ, ਉਸ ਦੇ ਮਨ 'ਚ ਜਗਿਆਸਾ ਪੂਰਨ ਪ੍ਰਸ਼ਨ ਉੱਠਣ ਲੱਗੇ। ਜਿਵੇਂ ਅੱਜ ਡੇਢ ਦੋ ਸਾਲ ਦਾ ਬੱਚਾ ਆਪਣੀ ਜਗਿਆਸਾ ਵੱਸ ਵੱਡਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦਾ ਹੈ, ਉਸ ਸਮੇਂ ਆਦਿ ਮਨੁੱਖ ਦਾ ਵੀ ਇਹੀ ਹਾਲ ਸੀ। ਇਸੇ ਤਰ੍ਹਾਂ ਮਨੁੱਖੀ ਸੱਭਿਅਤਾ ਦੇ ਬਚਪਨ ਵਿੱਚ ਮਨੁੱਖ ਸੂਰਜ, ਚੰਦ, ਤਾਰੇ, ਹਨ੍ਹੇਰੀ, ਅੱਗ, ਹੜ੍ਹ, ਮੀਂਹ ਆਦਿ ਬਾਰੇ ਸੋਚਣ ਲੱਗਾ, ਪਰ ਉਸਦੀ ਬੁੱਧੀ ਅਜੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜੋਗੀ ਨਹੀਂ ਸੀ। ਭਿਆਨਕ ਆਫਤਾਂ ਕਾਰਨ ਮਨੁੱਖ ਦੇ ਮਨ 'ਚ ਭਿਆਨਕ ਡਰ ਅਤੇ ਸਹਿਮ ਰਹਿਣ ਲੱਗਾ। ਆਦਿ ਮਨੁੱਖ ਦੇ ਮਨੋਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਵਿਗਿਆਨੀਆਂ ਨੂੰ ਕਈ ਮੂਲ ਸੋਮਿਆਂ ਦੀ ਖੋਜ ਕਰਨੀ ਪਈ। ਅੱਜ ਦੇ ਸਮਾਜ 'ਚ ਜੋ ਅੰਧ ਵਿਸ਼ਵਾਸ਼ ਪਾਏ ਜਾਂਦੇ ਹਨ, ਇਹ ਆਦਿ ਮਨੁੱਖ ਦੀ ਸੋਚ ਦੀਆਂ ਕਠੋਰ ਯਾਦਾਂ ਹਨ। ਮੌਤ, ਬਿਮਾਰੀ ਆਦਿ ਦੇ ਡਰ ਤੋਂ ਮਨੁੱਖ ਨੇ ਟੂਣੇ ਟੋਟਕਿਆਂ ਆਦਿ ਦੀ ਕਾਢ ਕੱਢੀ। ਇਹੋ ਟੂਣੇ ਟੋਟਕਿਆਂ ਦਾ ਕਾਰਜ ਨਿਭਾਉਣ ਨੂੰ ਪ੍ਰਣਾਏ ਮਨੁੱਖ ਅੱਗੇ ਚੱਲ ਕੇ ਸੰਤ, ਸਾਧ, ਪਾਦਰੀ, ਪੁਰੋਹਿਤ, ਪੁਜਾਰੀ ਆਦਿ ਬਣੇ। ਅਸਲ 'ਚ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਨਾਲ ਨਾਲ ਹੀ ਵਿਹਲੜ ਵਰਗ ਵੀ ਹੋਂਦ 'ਚ ਆਉਂਦਾ ਗਿਆ। ਜਦੋਂ ਮਨੁੱਖ ਨੇ 10 ਹਜ਼ਾਰ ਸਾਲ ਪਹਿਲਾਂ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਸ ਕੋਲ ਆਪਣੀ ਲੋੜ ਤੋਂ ਵੱਧ ਅਨਾਜ ਹੋਣ ਲੱਗ ਪਿਆ। ਵਿਹਲੜ ਵਰਗ ਨੇ ਇਹ ਵਾਧੂ ਅਨਾਜ ਹਥਿਆਉਣ ਲਈ ਮਨੁੱਖ ਨੂੰ ਪੁੰਨ ਦਾਨ ਕਰਨ ਅਤੇ ਦਸਵਾਂ ਦਸੌਂਧ ਕੱਢਣ ਆਦਿ ਲਈ ਪ੍ਰੇਰਨਾ ਸ਼ੁਰੂ ਕੀਤਾ। ਇਨ੍ਹਾਂ ਨੇ ਹੀ ਸੂਰਜ, ਚੰਦ, ਪਾਣੀ, ਹਵਾ, ਅੱਗ, ਆਕਾਸ਼, ਧਰਤੀ ਆਦਿ ਨੂੰ ਦੇਵੀ ਦੇਵਤੇ ਮੰਨ ਕੇ ਇਨ੍ਹਾਂ ਦੀ ਪੂਜਾ ਕਰਵਾਉਣੀ ਸ਼ੁਰੂ ਕੀਤੀ। ਇਨ੍ਹਾਂ ਦੇਵੀ ਦੇਵਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਗਈ। ਕਈ ਰੁੱਖ ਅਤੇ ਪਸ਼ੂ ਪੰਛੀ ਵੀ ਦੇਵਤਿਆਂ ਦੀ ਸ਼੍ਰੇਣੀ ਵਿੱਚ ਆ ਗਏ। ਸੱਪ ਦੇ ਭੈਅ ਕਾਰਨ ਉਸ ਨੂੰ ਗੁੱਗਾ ਪੀਰ ਕਹਿ ਕੇ ਪੂਜਿਆ ਜਾਣ ਲੱਗਿਆ। ਰੋਮ ਦੀ ਸੱਭਿਅਤਾ ਵਿੱਚ ਜਹੋਵਾ ਨੂੰ ਮੁੱਖ ਦੇਵਤਾ ਮੰਨਿਆ ਗਿਆ। (ਇਹ ਹੀ ਬਾਅਦ 'ਚ ਜਾ ਕੇ ਉਨ੍ਹਾਂ ਦਾ ਰੱਬ ਬਣਿਆ ਅਤੇ ਇੱਥੋਂ ਹੀ ਇੱਕ ਰੱਬ ਦੀ ਸ਼ੁਰੂਆਤ ਹੋਈ) ਚੀਨੀਆਂ ਦੇ ਮੁੱਖ ਦੇਵਤੇ ਧਰਤੀ ਅਤੇ ਆਕਾਸ਼ ਸਨ। ਭਾਰਤ 'ਚ ਵੈਦਿਕ ਆਰੀਅਨਾਂ ਦੇ ਮੁੱਖ ਦੇਵਤੇ ਸੂਰਜ ਅਤੇ ਇੰਦਰ ਸਨ। ਇੰਦਰ ਆਰੀਅਨਾਂ ਦਾ ਪ੍ਰਮੁੱਖ ਯੋਧਾ ਹੀ ਸੀ। ਇੰਦਰ ਨੇ ਮੂਲ ਭਾਰਤੀ ਦਰਾਵਿੜਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਅਤੇ ਰਿਗਵੇਦ ਦੇ ਲਿਖਾਰੀਆਂ ਨੇ ਉਸ ਨੂੰ ਸੁਰਗ ਦੇ ਦੇਵਤੇ ਦਾ ਖਿਤਾਬ ਦਿੱਤਾ। ਇਸੇ ਸਮੇਂ ਆਰੀਅਨ ਸੱਭਿਅਤਾ ਵਿੱਚ ਹੀ ਮਰਨ ਤੋਂ ਬਾਅਦ ਆਤਮਾ ਦਾ ਵਿਚਾਰ ਪ੍ਰਚਲਿਤ ਹੋਇਆ।

devtian da janam 2

to
ਇਸੇ ਵਿਚਾਰ ਤਹਿਤ ਮਿਸਰ 'ਚ ਮ੍ਰਿਤਕ ਸਰੀਰ ਨੂੰ ਸਾਂਭ ਕੇ ਰੱਖਿਆ ਜਾਣ ਲੱਗਿਆ, ਜਿਸ ਨੂੰ ਮੰਮੀ ਕਿਹਾ ਜਾਂਦਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇਨ੍ਹਾਂ 'ਚ ਆਤਮਾ ਦੁਬਾਰਾ ਪ੍ਰਵੇਸ਼ ਕਰੇਗੀ ਅਤੇ ਇਹ ਜੀ ਉੱਠਣਗੇ। ਭਾਰਤ 'ਚ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਨੂੰ ਇੱਕ ਦੂਜੇ ਤੋਂ ਸ਼ਕਤੀਸ਼ਾਲੀ ਦਿਖਾਉਣ ਦੀ ਹੋੜ ਲੱਗੀ ਰਹੀ, ਪਰ ਮਹਾਤਮਾ ਬੁੱਧ ਅਤੇ ਮਹਾਂਵੀਰ ਜੈਨ ਨੇ ਇਨ੍ਹਾਂ ਦੇਵੀ ਦੇਵਤਿਆਂ ਦਾ ਇੱਕ ਵਾਢਿਉਂ ਹੀ ਖੰਡਨ ਕਰ ਦਿੱਤਾ। ਰੋਮ ਵਿੱਚ ਯਹੂਦੀ ਅਤੇ ਇਸਾਈ ਧਰਮ ਪੈਦਾ ਹੋਏ। ਯਹੂਦੀਆਂ ਦੇ ਪੈਗੰਬਰ ਮੂਸਾ ਨੇ ਸਭ ਤੋਂ ਪਹਿਲਾਂ (ਤਿੰਨ ਹਜ਼ਾਰ ਸਾਲ ਪਹਿਲਾਂ) ਇੱਕ ਰੱਬ ਦਾ ਸਿਧਾਂਤ ਪੇਸ਼ ਕੀਤਾ। ਉਨ੍ਹਾਂ ਦੇ ਧਾਰਮਿਕ ਗ੍ਰੰਥ ਅੰਜ਼ੀਲ ਦੀ ਸੇਧ ਵਿੱਚ ਹੀ ਇਸਾਈ ਧਰਮ ਦੀ ਸ਼ੁਰੂਆਤ ਹੋਈ। ਮੂਸਾ ਨਾਲ ਪ੍ਰਚਲਿਤ ਕੋਹਤੂਰ ਪਹਾੜ ਦੀ ਕਲਾਪਨਿਕ ਮੂਸਾ-ਰੱਬ ਮਿਲਣੀ (ਧਾਰਮਿਕ ਗ੍ਰੰਥਾਂ ਅਨੁਸਾਰ ਰੱਬ ਦੇ ਚਾਨਣ ਨਾਲ ਕੋਹਤੂਰ ਪਹਾੜ ਰਾਖ ਹੋ ਕੇ ਸੁਰਮੇਂ ਦਾ ਹੋ ਗਿਆ) ਇਸ ਬਾਰੇ ਉਰਦੂ ਦਾ ਸ਼ੇਅਰ ਹੈ, 'ਤੂਰ ਪਰ ਛੇੜਾ ਥਾ ਜਿਸ ਨੇ ਆਪਕੋ, ਵੋਹ ਮੇਰੀ ਦੀਵਾਨਗੀ ਥੀ, ਮੈਂ ਨਾ ਥਾ'। ਇਨ੍ਹਾਂ ਕਾਲਪਨਿਕ ਕਹਾਣੀਆਂ ਨਾਲ ਸ਼ਾਇਰੀ ਦੇ ਸੁਮੇਲ ਤੋਂ ਬਾਅਦ ਇਹ ਲੋਕ ਕਹਾਣੀਆਂ ਬਣ ਕੇ ਜਨਮਾਨਸ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਹਨ। ਯਹੂਦੀਆਂ ਨੇ ਕਿਹਾ ਕਿ ਮੂਸਾ ਰੱਬ ਦਾ ਆਖਰੀ ਪੈਗੰਬਰ ਹੈ। ਯਹੂਦੀਆਂ ਦੇ ਗ੍ਰੰਥ ਅੰਜ਼ੀਲ ਦੀ ਸੇਧ 'ਚ ਹੀ ਬਾਈਬਲ ਦੀ ਰਚਨਾ ਹੋਈ ਅਤੇ ਇਸਾਈਆਂ ਨੇ ਈਸਾ ਨੂੰ ਸੂਲੀ 'ਤੇ ਲਟਕਾਉਣ ਤੋਂ ਬਾਅਦ ਕਿਹਾ ਕਿ ਯਸੂ ਮਸੀਹ (ਈਸਾ) ਰੱਬ ਦਾ ਆਖਰੀ ਪੈਗੰਬਰ ਸੀ। ਇਨ੍ਹਾਂ ਦੋਵਾਂ ਧਰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਕੁਰਾਨ ਸ਼ਰੀਫ ਦੀ ਰਚਨਾ ਹੋਈ ਅਤੇ ਮੁਸਲਮਾਨਾਂ ਨੇ ਕਿਹਾ ਕਿ ਹਜ਼ਰਤ ਮੁਹੰਮਦ ਰੱਬ ਦਾ ਆਖਰੀ ਪੈਗੰਬਰ ਹੈ। ਈਸਾਈ ਅਤੇ ਮੁਸਲਮਾਨ ਦੋਵੇਂ ਹੀ ਇਹ ਕਹਿੰਦੇ ਹਨ ਕਿ ਰੱਬ ਨੇ ਛੇ ਦਿਨਾ 'ਚ ਦੁਨੀਆਂ ਸਾਜੀ ਅਤੇ ਸੱਤਵੇਂ ਦਿਨ ਥੱਕ ਕੇ ਅਰਾਮ ਕੀਤਾ। ਈਸਾਈਆਂ ਮੁਤਾਬਿਕ ਸੱਤਵਾਂ ਦਿਨ ਐਤਵਾਰ ਸੀ, ਜਦੋਂ ਕਿ ਮੁਸਲਮਾਨਾਂ ਮੁਤਾਬਿਕ ਸੱਤਵਾਂ ਦਿਨ ਸ਼ੁੱਕਰਵਾਰ ਸੀ। ਇਸੇ ਲਈ ਇਸਾਈਆਂ ਨੇ ਐਤਵਾਰ ਦੀ ਛੁੱਟੀ ਪ੍ਰਚੱਲਿਤ ਕੀਤੀ ਜਦੋਂ ਕਿ ਮੁਸਲਮਾਨ ਦੇਸ਼ਾਂ 'ਚ ਸ਼ੁੱਕਰਵਾਰ ਦੀ ਛੁੱਟੀ ਕੀਤੀ ਜਾਂਦੀ ਹੈ। ਇਸਾਈਆਂ ਨੇ ਤਾਂ ਬਾਈਬਲ ਅਨੁਸਾਰ ਸ੍ਰਿਸ਼ਟੀ ਸਾਜਣ ਦੀ ਤਰੀਕ ਵੀ ਈਸਾ ਤੋਂ 4004 ਸਾਲ ਪਹਿਲਾਂ ਦੀ ਮਿੱਥ ਦਿੱਤੀ। ਹਿੰਦੂ ਧਰਮ ਅਨੁਸਾਰ ਰੱਬ (ਵਿਸ਼ਨੂੰ) ਸ਼ੇਸ਼ਨਾਗ ਦੀ ਸੇਜ 'ਤੇ ਆਰਾਮ ਫਰਮਾ ਰਹੇ ਸਨ। ਉਨ੍ਹਾਂ ਦੀ ਪਤਨੀ ਲਕਸ਼ਮੀ ਉਨ੍ਹਾਂ ਦੇ ਪੈਰ ਘੁੱਟ ਰਹੀ ਸੀ। ਵਿਸ਼ਨੂੰ ਨੇ ਆਪਣੀ ਨਾਭੀ 'ਚੋਂ ਬ੍ਰਹਮਾ ਪੈਦਾ ਕੀਤਾ (ਲਕਸ਼ਮੀ ਤੋਂ ਪੈਦਾ ਕਰਨ ਦੀ ਲੋੜ ਨਹੀਂ ਸਮਝੀ)। ਬ੍ਰਹਮਾ ਨੇ ਹੀ ਚਾਰ ਵੇਦਾਂ ਅਨੁਸਾਰ ਸ੍ਰਿਸ਼ਟੀ ਸਾਜੀ। ਉਂਜ ਚਾਰਾਂ ਵੇਦਾਂ 'ਚ ਅਜਿਹੀ ਕੋਈ ਗੱਲ ਲਿਖੀ ਨਹੀਂ ਮਿਲਦੀ। ਜਿਸ 'ਚ ਸ੍ਰਿਸ਼ਟੀ ਸਾਜਣ ਦੀ ਗੱਲ ਕਹੀ ਗਈ ਹੋਵੇ। ਇਹ ਤੁੱਕਾ ਅਜੇ ਤੱਕ ਚੱਲਦਾ ਆ ਰਿਹਾ ਹੈ ਅਤੇ ਲੋਕ ਬਿਨਾਂ ਕਿੰਤੂ ਪਰੰਤੂ ਕੀਤਿਆਂ ਹੀ ਮੰਨੀ ਜਾ ਰਹੇ ਹਨ। ਧੰਨ ਮਹਾਰਾਜ, ਧੰਨ ਮਹਾਰਾਜ ਕਰੀ ਜਾ ਰਹੇ ਹਨ।
ਸਾਰੇ ਧਰਮਾਂ ਵਿੱਚ ਹੀ ਜਿਵੇਂ ਜਿਵੇਂ ਵਿਹਲੜ ਪੁਜਾਰੀ ਵਰਗ ਵੱਧਦਾ ਗਿਆ, ਉਹ ਆਪੋ-ਆਪਣੇ ਢੰਗ ਨਾਲ ਰੱਬ ਦੀ ਵਿਆਖਿਆ ਕਰਨ ਲੱਗਾ ਅਤੇ ਅਜੇ ਤੱਕ ਕਰੀ ਜਾ ਰਿਹਾ Converted f

ਰੱਬ ਦੇ ਯੱਬ ਤੋਂ ਬਿਨਾਂ ਸੁਖਾਲੀ ਜ਼ਿੰਦਗੀ

ਕਲਪਨਾਵਾਂ ਦਾ ਆਨੰਦ ਮਾਨਣ ਵਾਲਾ ਆਧੁਨਿਕ ਮਨੁੱਖ ਤਾਂ ਕਿਵੇਂ ਵੀ ਮੁਆਫੀ ਦੇ ਕਾਬਲ ਨਹੀਂ ਅਤੇ ਸਜ਼ਾ ਦਾ ਹੱਕਦਾਰ ਹੈ। ਗੌਤਮ ਬੁੱਧ ਦੇ ਸ਼ਬਦਾਂ (26 ਸੌ ਸਾਲ ਪਹਿਲਾਂ) ਵਿੱਚ 'ਮਨੁੱਖ ਨੂੰ ਆਪਣਾ ਦੀਪਕ ਆਪ ਬਨਣਾ ਚਾਹੀਦਾ ਹੈ। ਵਿਚਾਰਵਾਨ ਮਨੁੱਖ ਨੂੰ ਹਰ ਸਮੇਂ ਗਿਆਨ ਦੀਆਂ ਅੱਖਾਂ ਖੋਲ੍ਹ ਕੇ ਚੱਲਣ ਦੀ ਜੀਵਨ ਜਾਚ ਸਿੱਖਣੀ ਚਾਹੀਦੀ ਹੈ। ਸੁਣੀ-ਸੁਣਾਈ ਗੱਲ, ਬਿਨਾਂ ਕਿਸੇ ਪਰਖ-ਪੜਚੋਲ ਦੇ ਸਿਰਫ ਮੂਰਖ ਹੀ ਮੰਨ ਸਕਦੇ ਹਨ।' ਇਸ ਤਰ੍ਹਾਂ ਵਿਗਿਆਨਕ ਵਿਧੀ ਰਾਹੀਂ ਪਰਖ ਦੇ ਆਧਾਰ 'ਤੇ ਜਿਸ ਚੀਜ਼ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ, ਉਸ ਚੀਜ਼ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਧਰਮ ਦੇ ਖੇਤਰ 'ਚ ਆਉਂਦੀਆਂ ਚੀਜ਼ਾਂ ਰੱਬ, ਆਤਮਾ, ਪੁਨਰ ਜਨਮ, ਨਰਕ, ਸਵਰਗ, ਧਰਮ ਰਾਜ, ਯਮਦੂਤ (ਫਰਿਸ਼ਤੇ) ਆਦਿ ਦੀ ਹੋਂਦ ਨੂੰ ਕਿਸੇ ਵੀ ਤਰ੍ਹਾਂ ਸਿੱਧ ਨਹੀਂ ਕੀਤਾ ਜਾ ਸਕਦਾ ਅਤੇ ਇਨ੍ਹਾਂ ਦੀ ਹੋਂਦ ਦਾ ਕੋਈ ਸਬੂਤ ਨਹੀਂ ਹੈ। ਇਸ ਲਈ ਇਹ ਸਿਰਫ ਝੂਠੀਆਂ ਕਲਪਨਾਵਾਂ ਤੋਂ ਵੱਧ ਕੁਝ ਵੀ ਨਹੀਂ। ਕਿਸੇ ਧਰਮ ਦੇ ਸ਼ੁਰੂ ਕਰਨ ਵੇਲੇ ਹੀ ਇਹ ਮੰਨ ਲਿਆ ਜਾਂਦਾ ਹੈ ਕਿ ਧਰਮ ਦੇ ਮੋਢੀ ਦੀ ਰੱਬ ਨਾਲ ਸਿੱਧੀ ਗੱਲਬਾਤ ਸੀ। ਇਹ ਵੀ ਕਿ ਉਹ ਰੱਬ ਦਾ ਆਖਰੀ ਪੈਗੰਬਰ (ਦੂਤ) ਹੈ। ਜਿਵੇਂ ਯਹੂਦੀਆਂ ਦਾ ਮੂਸਾ, ਈਸਾਈਆਂ ਦਾ ਈਸਾ, ਮੁਸਲਮਾਨਾਂ ਦਾ ਹਜ਼ਰਤ ਮੁਹੰਮਦ, ਹਿੰਦੂਆਂ ਦੇ 24 ਅਵਤਾਰ, ਸਿੱਖਾਂ ਦੇ 10 ਗੁਰੂ, ਨਾਮਧਾਰੀਆਂ, ਨਿਰੰਕਾਰੀਆਂ, ਰਾਧਾ ਸੁਆਮੀਆਂ ਦੇ ਅਵਤਾਰ ਆਦਿ। ਹਿੰਦੂ, ਸਿੱਖ ਇੱਕ ਆਖਰੀ ਅਵਤਾਰ ਦੀ ਕਲਪਨਾ ਕਰਦੇ ਹਨ ਕਿ ਜਿਸ ਨੇ ਅਜੇ ਆਉਣਾ ਹੈ। ਉਸ ਨੂੰ ਨਿਹਕਲੰਕ ਅਵਤਾਰ ਕਹਿੰਦੇ ਹਨ।
ਧਰਮ ਹਮੇਸ਼ਾਂ ਨਫਰਤ ਅਤੇ ਭੇਦਭਾਵ ਪੈਦਾ ਕਰਦਾ ਹੈ। ਇੱਕ ਧਰਮ ਦੀ ਸਿੱਖਿਆ ਦੂਜੇ ਲਈ ਅਧਰਮ ਹੈ। ਬੁੱਤ ਪੂਜਾ ਹਿੰਦੂਆਂ ਲਈ ਧਰਮ ਅਤੇ ਮੁਸਲਮਾਨਾਂ ਲਈ ਅਧਰਮ ਹੈ। ਉਹ ਬੁੱਤ ਪੂਜਣ ਵਾਲਿਆਂ ਨੂੰ ਕਾਫਿਰ (ਨਾਸਤਿਕ) ਕਹਿੰਦੇ ਹਨ। ਪਹਿਲਾਂ ਸਿੱਖ ਵੀ ਬੁੱਤ ਪੂਜਾ ਦੇ ਖਿਲਾਫ ਸਨ, ਪਰ ਹੁਣ ਉਹ ਸਭ ਤੋਂ ਵੱਡੇ ਬੁੱਤ ਪੂਜਕ ਹੋ ਨਿੱਬੜੇ ਹਨ। ਮਾੜੀ ਮਸਾਣੀਂ, ਯਾਦਗਾਰਾਂ, ਕਰਾਮਾਤਾਂ ਆਦਿ ਨੂੰ ਮੰਨਣ 'ਚ ਹੁਣ ਸਿੱਖ ਸਭ ਤੋਂ ਅੱਗੇ ਹਨ। ਧਾਰਮਿਕ ਵਿਸ਼ਵਾਸ਼ ਸੱਚਾਈ 'ਤੇ ਆਧਾਰਿਤ ਨਾ ਹੋਣ ਕਾਰਨ ਅੰਨ੍ਹਾ ਹੁੰਦਾ ਹੈ। ਇਹ ਅੰਧਵਿਸ਼ਵਾਸ਼ ਜਲਦੀ ਹੀ ਜਨੂੰਨ (ਪਾਗਲਪਨ) ਦਾ ਰੂਪ ਧਾਰਨ ਕਰ ਲੈਂਦਾ ਹੈ। ਧਾਰਮਿਕ ਪਾਗਲਪਨ ਨੇ ਕਰੋੜਾਂ ਮਨੁੱਖਾਂ ਦੀਆਂ ਜਾਨਾਂ ਲਈਆਂ ਹਨ ਅਤੇ ਅਜੇ ਵੀ ਇਹ ਸਿਲਸਿਲਾ ਜਾਰੀ ਹੈ। ਬਕੌਲ ਸ਼ਾਇਰ “ਬੰਦੇ ਨਾ ਹੋਂਗੇ ਜਿਤਨੇ ਖੁਦਾ ਹੈ ਖੁਦਾਈਂ ਮੇਂ, ਕਿਸ ਕਿਸ ਖੁਦਾ ਕੇ ਸਾਹਮਣੇ ਸੱਜਦਾ ਕਰੇ ਕੋਈ।
Converted from Satluj

ਰੱਬ ਦੇ ਯੱਬ ਤੋਂ ਬਿਨਾਂ ਸੁਖਾਲੀ ਜ਼ਿੰਦਗੀ

ਰੱਬ ਦੇ ਯੱਬ ਤੋਂ ਬਿਨਾਂ ਸੁਖਾਲੀ ਜ਼ਿੰਦਗੀ
'ਆਦਮੀ ਕੇ ਜ਼ਿਹਨ ਮੇਂ ਥਾ ਇੱਕ ਭਿਆਨਕ ਖੌਫ,
ਉਸ ਕਾ ਕਿਸੀ ਨੇ ਖੁਦਾ ਨਾਮ ਰੱਖ ਦੀਆ।'

ਰੱਬ, ਖੁਦਾ, ਅੱਲਾ, ਗੌਡ, ਈਸ਼ਵਰ ਆਦਿ ਸਭ ਮਨੁੱਖ ਦੇ ਮਨ ਵਿਚਲੇ ਡਰ ਦੇ ਹੀ ਨਾਂਅ ਹਨ। ਰੱਬ ਦੀ ਉਮਰ ਸਿਰਫ ਤਿੰਨ ਹਜ਼ਾਰ ਸਾਲ ਹੈ। ਤਿੰਨ ਹਜ਼ਾਰ ਸਾਲ ਤੋਂ ਪਹਿਲਾਂ ਦੇ ਕਿਸੇ ਗੰ੍ਰਥ ਵਿੱਚ ਰੱਬ ਦਾ ਜ਼ਿਕਰ ਨਹੀਂ ਮਿਲਦਾ। ਹਿੰਦੂ ਕਹਿੰਦੇ ਹਨ ਕਿ ਵਿਸ਼ਨੂੰ (ਰੱਬ) ਨੇ ਚਾਰ ਵੇਦ ਬ੍ਰਹਮਾ ਨੂੰ ਦੇ ਕੇ ਸ੍ਰਿਸ਼ਟੀ ਸਾਜਣ ਵਾਸਤੇ ਭੇਜਿਆ। ਉਨ੍ਹਾਂ ਚਾਰ ਵੇਦਾਂ 'ਚੋਂ ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ। ਰਿਗਵੇਦ ਨੂੰ ਸਾਢੇ ਤਿੰਨ ਤੋਂ ਚਾਰ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ, ਪਰ ਉਸ ਵਿੱਚ ਰੱਬ ਦਾ ਕਿਤੇ ਵੀ ਕੋਈ ਜ਼ਿੰਕਰ ਨਹੀਂ। ਇਸ ਵਿੱਚ ਆਰੀਅਨ (ਸੁਰ) ਅਤੇ ਦਰਾਵੜਾਂ (ਅਸੁਰ) ਦੇ ਯੁੱਧਾਂ ਦਾ ਵਰਨਣ ਹੈ ਅਤੇ ਇੰਦਰ ਦੇ ਪ੍ਰਸੰਸਾਮਈ ਗੀਤ ਗਾਏ ਗਏ ਹਨ, ਜਿਸ ਨੇ ਲੱਖਾਂ ਦੀ ਗਿਣਤੀ 'ਚ ਅਸੁਰਾਂ (ਦਰਾਵਿੜਾਂ) ਨੂੰ ਮਾਰਿਆ। ਦੁਨੀਆਂ ਦੇ ਹੋਰ ਕਿਸੇ ਵੀ ਤਿੰਨ ਹਜ਼ਾਰ ਤੋਂ ਵੱਧ ਪੁਰਾਣੇ ਗ੍ਰੰਥ 'ਚ ਕਿਤੇ ਵੀ ਰੱਬ ਦਾ ਜ਼ਿਕਰ ਨਹੀਂ। ਰੱਬ ਦੀ ਕਲਪਨਾ ਮਨੁੱਖ ਨੇ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਹੀ ਕੀਤੀ। ਮਨੁੱਖੀ ਸੱਭਿਅਤਾ ਦੀ ਉਮਰ ਦਸ ਹਜ਼ਾਰ ਸਾਲ ਦੇ ਕਰੀਬ ਹੈ। 8,000 ਸਾਲ ਈਸਾ ਪੂਰਵ (ਖੇਤੀ ਕਰਨ ਸਮੇਂ) ਮਨੁੱਖੀ ਸੱਭਿਅਤਾ ਵਿਕਾਸ ਦੇ ਰਾਹ ਪੈ ਗਈ ਸੀ। ਇਸ ਤੋਂ ਪਹਿਲਾਂ ਮਨੁੱਖ ਆਮ ਪਸ਼ੂਆਂ ਵਾਂਗ ਹੀ ਜੰਗਲਾਂ 'ਚ ਵਿਚਰਦਾ ਸੀ। 40 ਲੱਖ ਵਰ੍ਹੇ ਦੇ ਕਰੀਬ (ਜੀਵ ਵਿਕਾਸ ਅਨੁਸਾਰ) ਮਨੁੱਖ ਇਸ ਧਰਤੀ 'ਤੇ ਪੈਦਾ ਹੋ ਚੁੱਕਿਆ ਸੀ। 40 ਕੁ ਹਜ਼ਾਰ ਵਰ੍ਹੇ ਪਹਿਲਾਂ ਧਰਮ ਦੀ ਸ਼ੁਰੂਆਤ ਹੋਈ ਅਤੇ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਰੱਬ ਦਾ ਨਾਂਅ ਹੋਂਦ 'ਚ ਆਇਆ। 39 ਲੱਖ 60 ਹਜ਼ਾਰ ਵਰ੍ਹੇ ਮਨੁੱਖ ਨੇ ਧਰਮ ਤੋਂ ਬਿਨਾਂ ਅਤੇ 39 ਲੱਖ 97 ਹਜ਼ਾਰ ਵਰ੍ਹੇ ਮਨੁੱਖ ਨੇ ਰੱਬ ਤੋਂ ਬਿਨਾਂ ਹੀ ਗੁਜ਼ਾਰੇ। ਉਸ ਤੋਂ ਪਹਿਲਾਂ ਦੇਵੀ-ਦੇਵਤਿਆਂ ਨਾਲ ਹੀ ਕੰਮ ਚੱਲਦਾ ਰਿਹਾ। ਰਿਗਵੇਦ ਵਿੱਚ 152 ਦੇਵੀ ਦੇਵਤਿਆਂ ਦੀ ਕਲਪਨਾ ਕੀਤੀ ਗਈ ਹੈ। ਸਭ ਤੋਂਂ ਪਹਿਲਾਂ ਮਨੁੱਖ ਨੇ ਕੁਦਰਤੀ ਆਫਤਾਂ ਤੋਂ ਭੈਅਭੀਤ ਹੋ ਕੇ ਇਨ੍ਹਾਂ ਅੱਗੇ ਗਿੜਗਿੜਾਉਣਾ ਸ਼ੁਰੂ ਕੀਤਾ। ਅਸਮਾਨ 'ਚ ਚਮਕਦੀ ਬਿਜਲੀ, ਤੇਜ ਮੀਂਹ, ਗੜ੍ਹੇ, ਹਨੇਰੀ, ਤੂਫਾਨ, ਭੁਚਾਲ, ਹੜ੍ਹ, ਜੰਗਲ ਦੀ ਅੱਗ ਦਾ ਵਰਤਾਰਾ ਜਦ ਮਨੁੱਖ ਦੀ ਸਮਝ 'ਚ ਨਾ ਆਉਂਦਾ ਤਾਂ ਉਹ ਇਨ੍ਹਾਂ ਅੱਗੇ ਅਰਦਾਸਾਂ ਕਰਦਾ। ਅੱਜ ਵਿਗਿਆਨਕ ਸੂਝ ਕਾਰਨ ਮਨੁੱਖ ਇਨ੍ਹਾਂ ਆਫਤਾਂ ਦੇ ਕਾਰਨਾਂ ਨੂੰ ਸਮਝਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਧਰਮ ਦਾ ਜਨਮ ਅਗਿਆਨ 'ਚੋਂ ਹੋਇਆ । ਜਿਸ ਮਕਾਨ ਦੀ ਨਹੀਂ ਦੀ ਇੱਟ ਹੀ ਟੇਢੀ ਧਰੀ ਜਾਵੇ ਤਾਂ ਉਸ ਦੀ ਬਾਕੀ ਉਸਾਰੀ ਬਾਰੇ ਅਸੀਂ ਖੁਦ ਹੀ ਕਲਪਨਾ ਕਰ ਸਕਦੇ ਹਾਂ। ਅਗਿਆਨ 'ਚੋਂ ਧਰਮ ਦੀ ਉਤਪਤੀ ਮਨੁੱਖ ਦੀ ਜਗਿਆਸਾ (ਜਾਨਣ ਦੀ ਤਾਂਘ) ਦਾ ਹੀ ਨਤੀਜਾ ਸੀ। ਅੱਜ ਜਿਹੜੇ ਦੇਵ ਪੁਰਸ਼ ਇਹ ਕਹਿੰਦੇ ਹਨ ਕਿ ਧਰਮ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਜਾਂ ਕਿ ਧਰਮ ਵਿਸ਼ਵਾਸ਼ ਉੱਪਰ ਆਧਾਰਿਤ ਹੈ, ਉਹ 40 ਹਜ਼ਾਰ ਵਰ੍ਹੇ ਪਹਿਲਾਂ ਵਾਲੇ ਆਦਿ ਮਨੁੱਖ ਦੇ ਪੱਧਰ 'ਤੇ ਹੀ ਵਿਚਰ ਰਹੇ ਹਨ। ਬੇਸ਼ੱਕ ਝੂਠੀਆਂ ਅਤੇ ਨਿਰ ਆਧਾਰ ਕਲਪਨਾਵਾਂ ਕਾਰਨ ਆਦਿ ਮਨੁੱਖ ਮੁਆਫੀ ਦੇ ਕਾਬਲ ਨਹੀਂ ਸੀ, ਪਰ ਅੱਜ ਦੇ ਵਿਗਿਆਨਕ ਯੁੱਗ 'ਚ ਉਨ੍ਹਾਂ ਝੂਠੀਆਂ

rabb da yabb...... rabb da yabb

ਯਥਾਰਥ ਤੋਂ ਟੁੱਟ ਕੇ ਦੇਖੇ ਸੁਪਨੇ-ਅਮਰਜੀਤ ਢਿਲੋਂ

ਯਥਾਰਥ ਤੋਂ ਟੁੱਟ ਕੇ ਦੇਖੇ ਸੁਪਨੇ ਹੀ ਖ਼ੁਦਕੁਸ਼ੀਆਂ ਦਾ ਕਾਰਨ ਬਣਦੇ ਹਨ। ਜ਼ਿੰਦਗੀ ਵਿੱਚ ਤਰਕ ਨਾਲ ਸੋਚਣ ਵਾਲਾ ਮਨੁੱਖ ਕਦੇ ਵੀ ਖ਼ੁਦਕੁਸ਼ੀ ਨਹੀਂ ਕਰਦਾ । ਉਸਨੂੰ ਹਰ ਕਾਰਜ ਦੇ ਕਾਰਨ ਦਾ ਪਤਾ ਹੁੰਦਾ ਹੈ ਇਸ ਲਈ ਉਹ ਮੁਸੀਬਤ ਦਾ ਹੱਲ ਸੋਚ ਲੈਂਦਾ ਹੈ ਜਾਂ ਸਾਹਮਣਾ ਕਰਨਾ ਸਿਖ ਜਾਂਦਾ ਹੈ।
ਅੱਜ ਕੱਲ• ਦੀ ਸਿਖਿਆ, ਮਾਪਿਆਂ ਵਲੋਂ ਬੱਚਿਆਂ ਨੂੰ ਯਥਾਰਥ ਦੇ ਉਲਟ ਦਿਖਾਏ ਸੁਪਨੇ ,ਕੋਰੇ ਸਬਜ਼ਬਾਗ ਅਤੇ ਕਲਪਿਤ ਸਵਰਗ ਹੀ ਖ਼ੁਦਕੁਸ਼ੀਆਂ ਅਤੇ ਤਲਾਕ ਦਾ ਸਬੱਬ ਬਣਦੇ ਹਨ। ਜਦ ਕਿਸੇ ਲੜਕੀ ਨੂੰ ਸਵਰਗੀ ਕਲਪਨਾ ਨਾਲ ਲਬਰੇਜ਼ ਕਰਕੇ ਸਹੁਰੇ ਭੇਜਿਆ ਜਾਂਦਾ ਹੈ ਅਗਾਂਹ ਪਤੀ ਨਸ਼ਈ , ਨਿਖੱਟੂ ਅਤੇ ਸਹੁਰੇ ਕਰਜ਼ਾਈ ਮਿਲ ਜਾਂਦੇ ਹਨ ਤਾਂ ਉਹ ਜ਼ਿੰਦਗੀ ਦੇ ਸੱਚ ਦਾ ਸਾਹਮਣਾ ਨਹੀਂ ਕਰ ਸਕਦੀ। ਇਸੇ ਤਰਾਂ ਬੱਚਿਆਂ ਨੂੰ ਜਦ ਆਈ ਏ ਐਸ, ਪੀ ਸੀ ਐਸ ਆਦਿ ਵੱਡੇ ਅਫਸਰ ਬਣਾਉਣ ਦੇ ਬੋਝ ਹੇਠ ਦਬ ਦਿਤਾ ਜਾਂਦਾ ਹੈ ਤਾਂ ਹਾਰਨ ਦੀ ਸੂਰਤ ਵਿਚ ਉਹ ਮਾਨਸਿਕ ਖਿੰਡਾਅ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਸੱਚ ਹੈ ਕਿ ਜ਼ਿੰਦਗੀ ਕਿਸੇ ਸਰਲ ਵਿਸ਼ੇ ਦੀ ਕਿਤਾਬ ਨਹੀਂ। ਇਹ ਇਕ ਬਹੁਤ ਵਿੰਗ ਵਲਾਵਿਆਂ ਅਤੇ ਜੋਖ਼ਮ ਵਾਲਾ ਰਸਤਾ ਹੈ। ਇਥੇ ਕਦਮ ਕਦਮ ਤੇ ਹਰ ਚਿਹਰੇ ਨੂੰ ਪੜ•ਣਾ ਪੈਂਦਾ ਹੈ। ਅਜ ਕੱਲ• ਇਕ ਚਿਹਰੇ ਉਪਰ ਕਈ ਚਿਹਰੇ ਹਨ ਅਤੇ ਇਕ ਆਦਮੀ ਵਿਚ ਕਈ ਕਈ ਆਦਮੀ ਵਸਦੇ ਹਨ। ਮਨੁੱਖ ਦਾ ਵਿਕਾਸ ਕਿਉਂਕਿ ਅਨੇਕਾਂ ਖਤਰਨਾਕ ਜੀਵਾਂ ਵਿਚ ਦੀ ਗੁਜ਼ਰਦਿਆਂ ਹੋਇਆ ਹੈ ਇਸ ਲਈ ਪਤਾ ਨਹੀਂ ਆਦਮੀ 'ਚ ਕਦੋਂ ਕਿਹੜਾ ਜਾਨਵਰ ਜਾਗ ਪਵੇ। ਮਨੁੱਖ ਨੂੰ ਹਮੇਸ਼ਾ ਤਰਕਸ਼ੀਲਤਾ ਅਤੇ ਸੱਚ ਦਾ ਰਸਤਾ ਹੀ ਅਪਣਾਉਣਾ ਚਾਹੀਦਾ ਹੈ। ਧਾਰਮਿਕ ਅਡੰਬਰਾਂ ਤੋਂ ਦੂਰ ਰਹਿ ਕੇ ਕਿਰਤ ਕਰਨ ਵਾਲਾ ਆਦਮੀ ਹੀ ਮਹਾਂਪੁਰਸ਼ ਹੈ। ਸਾਂÂਂੀ ਬਾਬੇ ਵਰਗੇ ਮਹਾਂਪੁਰਸ਼ ਨਹੀਂ ਹੁੰਦੇ ਜੋ ਲੋਕਾਂ ਨੂੰ ਮਾਇਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇਕੇ ਖੁਦ ਮਰਣ ਵੇਲੇ ਅਰਬਾਂ ਰੁਪਿਆ ਅਤੇ ਸੋਨਾ ਜਵਾਹਰਾਤ ਆਪਣੇ ਤਹਿਖਾਨਿਆਂ 'ਚ ਹੀ ਛੱਡ ਜਾਂਦੇ ਹਨ। ਇਸ ਸਮੇਂ ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਰਾਜਾ ਰਾਮ ਹੰਢਿਆਇਆ ਨੇ ਕਿਹਾ ਵਹਿਮਾਂ ਭਰਮਾਂ 'ਚ ਫਸੇ ਮਨੁੱਖ ਕਦੇ ਵੀ ਸੁਖ ਸ਼ਾਂਤੀ ਵਾਲੀ ਜ਼ਿੰਦਗੀ ਨਹੀਂ ਜਿਉਂ ਸਕਦੇ। ਵਿਗਿਆਨ ਨੇ ਇਹ ਸਿੱਧ ਕਰ ਦਿਤਾ ਹੈ ਕਿ ਇਸ ਸਮੁੱਚੇ ਬ੍ਰਹਿਮੰਡ ਵਿਚ ਨਾ ਕੋਈ ਗ਼ੈਬੀ ਸ਼ਕਤੀ, ਨਾ ਭੂਤ ਪ੍ਰੇਤ , ਨਾ ਆਤਮਾ , ਪੁਨਰ ਜਨਮ ਅਤੇ ਨਾ ਹੀ ਕੋਈ ਨਰਕ ਸੁਰਗ ਹੈ। ਇਹ ਸਭ ਚਾਲਾਕ ,ਲੁਟੇਰੇ ਲੋਕਾਂ ਦੀਆਂ ਕਾਢਾਂ ਹਨ। ਕੁਦਰਤ ਆਪਣੇ ਆਪ 'ਚ ਪਰੀਪੂਰਣ ਹੈ ਅਤੇ ਸਵੈਚਾਲਕ ਹੈ।
ਨਰੋਈਆਂ ਸਖਸ਼ੀਅਤਾਂ ਪੈਦਾ ਕਰਨ ਲਈ ਸਾਨੂੰ ਆਪਣੇ ਬੱਚਿਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਚਾਹੀਦਾ ਹੈ। ਝੂਠ ਇਕ ਜੰਗਲੀ ਬੂਟੀ ਹੈ ਅਤੇ ਇਹਨੂੰ ਕਦੇ ਵੀ ਆਪਣੇ ਮਨ ਦੇ ਜੰਗਲ 'ਚ ਨਹੀਂ ਉਗਣ ਦੇਣਾ ਚਾਹੀਦਾ। ਝੂਠ ਹਮੇਸ਼ਾ ਕਮਜੋਰ ਆਦਮੀ ਬੋਲਦੇ ਹਨ । ਸੱਚ ਬੋਲਣ ਨਾਲ ਆਦਮੀ 'ਚ ਨਵੀਂ ਤਾਕਤ ਦਾ ਸੰਚਾਰ ਹੁੰਦਾ ਹੈ। ਸੱਚ ਬੋਲਣ ਦਾ ਸੱਭ ਤੋਂ ਵੱਡਾ ਫਾਇਦਾ ਇਹ ਵੀ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ।

ਰੱਬ?
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਬ ਹੈ।
ਜਾਂ ਜਾਬ•ਾਂ ਦਾ ਭੇੜ ਹੈ,
ਮਾਨਵਤਾ 'ਚ ਦੁਫੇੜ ਹੈ।
ਸੱਭਿਅਤਾ ਜਾਂ ਹੋਈ ਜਵਾਨ ਸੀ
ਪੈਦਾ ਹੋ ਗਏ ਸ਼ੈਤਾਨ ਸੀ।
ਜੋ ਵਿਹਲੇ ਬਹਿ ਕੇ ਖਾਂਵਦੇ, ਤੇ ਕਿਰਤੀਆ ਤਾਈਂ ਡਰਾਂਵਦੇ।
ਰੱਬ ਸਿਰਜਣਹਾਰੇ ਬਣ ਗਏ! ਰੱਬ ਦੇ ਹਰਕਾਰੇ ਬਣ ਗਏ।
ਉਨ•ਾਂ ਵਿਹਲੇ ਬਹਿ ਜੰਗਲਾਂ ਵਿਖੇ,
ਸੀ ਢੇਰ ਗੰ੍ਰਥਾਂ ਦੇ ਲਿਖੇ।
ਜੋ ਰਾਜੇ ਰਾਜ ਕਮਾਂਵਦੇ, ਉਹ ਵੀ ਉਨ•ਾਂ ਕੋਲ ਜਾਂਵਦੇ,
ਇਹ ਵੀ ਸਮਿਆਂ ਦਾ ਗੇੜ ਸੀ, ਦੋਹਾਂ ਦਾ ਹੋਇਆ ਨੇੜ ਸੀ।
ਅੱਜ ਤੱਕ ਜੋ ਚੱਲਿਆ ਆ ਰਿਹਾ ਤੇ ਬੰਦਾ ਛਲਿਆ ਜਾ ਰਿਹਾ।
ਫਿਰ ਰੱਬ ਦੀਆਂ ਪੈ ਗਈਆਂ ਵੰਡੀਆਂ, ਬੰਦੇ ਦੀਆਂ ਹੋਈ ਭੰਡੀਆਂ।
ਮਜ਼ਹਬਾਂ ਦੇ ਕਲਮੇ ਪੜ•ਦਿਆਂ
ਤੇ ਰੱਬ ਦੇ ਨਾਂਅ 'ਤੇ ਲੜਦਿਆਂ
ਪੈਦਾ ਹੋ ਗਿਆ ਜਨੂੰਨ ਸੀ
ਸਦੀਆਂ ਤੱਕ ਡੁੱਲਿ•ਆ ਖੂਨ ਸੀ।
ਇਹ ਖੂਨ ਅੱਜ ਵੀ ਡੁੱਲ ਰਿਹਾ
ਕਿਰਤੀ ਕਾਮਾ ਹੈ ਰੁਲ ਰਿਹਾ।
ਇਨ•ਾਂ ਵਿਹਲੜਾਂ ਤਾਈਂ ਟਾਲੀਏ
ਆਓ ਆਪਣੀ ਕਿਰਤ ਸੰਭਾਲੀਏ
ਸਭ ਤੋਂ ਹੋ ਕੇ ਬੇਵਾਸਤਾ
ਇਸ ਰੱਬ ਦਾ ਵੱਢੀਏ ਫਾਸਤਾ
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਬ ਹੈ।
**

ਮਨ ਦਾ ਡਰ
ਨਾ ਇਹ ਗੁੰਝਲਦਾਰ ਬੁਝਾਰਤ
ਨਾ ਇਹ ਗੋਰਖਧੰਦਾ
ਆਪਣੇ ਮਨ ਦੇ ਡਰ 'ਚੋਂ ਹੀ ਰੱਬ ਸਿਰਜ ਲੈਂਦਾ ਹੈ ਬੰਦਾ।
ਭਾਈ, ਪੰਡਿਤ, ਮੁੱਲਾਂ ਇਹ ਡਰ
ਹੋਰ ਵਧਾਉਂਦੇ ਰਹਿੰਦੇ
ਇਸੇ ਆਸਰੇ ਚੱਲਦਾ
ਵਿਹਲੜ ਸ਼ੈਤਾਨਾਂ ਦਾ ਧੰਦਾ

Thursday, August 4, 2011

kvi o wach 5-8 -11

1ਕਵੀ ਓ ਵਾਚ
Îਮੁੱਠੀ ਵਿਚ ਨਹੀਂ ਜੁਗਨੂੰ ਘੁੱਟ ਐਵੇਂ ਇਸ ਮੌਤੇ ਨਾ ਇਸਨੂੰ ਮਾਰ ਪਿਆਰੇ।
ਇਸ਼ਕ ਕਰਨਾ ਸਿਖ ਲੈ ਫੁੱਲ ਕੋਲੋਂ ਮਹਿਕ ਆਪਣੀ ਦੇਹ ਖਿਲਾਰ ਪਿਆਰੇ।
ਖੁਦ ਤਿਤਲੀਆਂ ਆਉਣਗੀਆਂ ਚਲਕੇ ਖਾਹਮਖਾਹ 'ਵਾਜ਼ਾਂ ਨਾ ਮਾਰ ਪਿਆਰੇ।
ਸਿਰਫ ਕਵੀ ਹੀ ਕਰ ਮਹਿਸੂਸ ਸਕਦੈ ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ।
ਕਾਹਤੋਂ ਰਿਸ਼ਤਿਆਂ ਦਾ ਚੁਕੀ ਬੋਝ ਫਿਰਦੈਂ ਅਜ ਕਲ• ਲੈਂਦੇ ਲੋਕੀ ਸਾਰ ਪਿਆਰੇ।
Ñਲੋਕ ਵੇਚਦੇ ਰੱਦੀ ਦੇ ਭਾਅ ਜਿਸਨੂੰ ਜ਼ਿੰਦਗੀ ਨਹੀਂ ਪੁਰਾਣਾ ਅਖਬਾਰ ਪਿਆਰੇ।
2
ਪੜਿ•ਆ ਪੁੱਤ ਪਟਵਾਰੀ ਦਾ ਦੇਖ ਕਿੱਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਹੱਸਦੇ ਰਹਿਣ ਗੰਵਾਰ ਤੇ ਮਰਣ ਚਿੜੀਆਂ ਸਾਰਾ ਕਾਮੇ ਦੀ ਭੂਰੀ 'ਤੇ 'ਕੱਠ ਅੜੀਏ।
Ñਲੋਕ ਰਾਜ ਦਾ ਅਰਥ ਹੈ ਇਹ ਮੱਝ ਉਹਦੀ ਜੀਹਦੇ ਹੱਥ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਤੂੰ ਇਹ ਸ਼ੈਤਾਨ ਘੜਿਆ ਕੀ ਕਰੇਂਗੀ ਪੂਜ ਕੇ ਮੱਠ ਅੜੀਏ।
3
Îਮੇਰੀ ਮਹਿਕ ਚੁੰਮਣ ਦੇਹ ਕੰਡਿਆਂ ਨੂੰ ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰਾਂ ਤਾਂ ਦੋਸਤੀ ਹੈ ਟੁੱਟ ਜਾਂਦੀ ਫਿਰ ਵੀ ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਹੈ ਜਾਂਦਾ ਕੀ ਹੈ ਥੁੜਿ•ਆ ਤੀਰਥਾਂ 'ਤੇ ਨਹਾਉਣ ਤੋਂ ਨੀ।
ਜਿਹੜਾ ਆਦਮੀ ਨਹੀਂ ਕਿਸੇ ਕੰਮ ਆਉਂਦਾ ਲੈਣਾ ਕਿਸੇ ਕੀ ਉਸਦੇ ਜਿਉਣ ਤੋਂ ਨੀ।
4
ਹਰ ਕੋਈ ਆਪਣੇ ਬਾਰੇ ਹੀ ਸੋਚਦਾ ਇਥੇ ਕੇਹੀ ਚੰਦਰੀ ਵਗੀ ਹੈ ਵਾਅ ਪਿਆਰੇ।
ਜਲਦੇ ਸ਼ਹਿਰ ਦਾ ਫਿਕਰ ਨਹੀਂ ਹਰ ਕੋਈ ਘਰ ਆਪਣਾ ਹੀ ਰਿਹਾ ਬਚਾ ਪਿਆਰੇ।
ਰੀਂਘ ਰਹੀ ਇਸ ਹਿਯਾਤ ਦਾ ਕੀ ਕਰੀਏ ਕੋਈ ਵੈਦ ਨਾ ਦੱਸੇ ਉਪਾਅ ਪਿਆਰੇ।
ਵਿਹਲੜ ਕਰਦੇ ਐਸ਼ ਸਾਡੀ ਕਿਰਤ ਉਤੇ ਸਾਨੂੰ ਕਿਸਮਤਾਂ ਵਿਚ ਉਲਝਾ ਪਿਆਰੇ।
5
ਦਾਅ ਮੰਤਰੀ ਮੰਡਲ ਵਿਚ ਲੱਗ ਗਿਆ ਸੀ ਜੋੜ ਲਏ ਨੇ ਮਾਇਆ ਦੇ ਢੇਰ ਮੀਆਂ।
ਭੱਠੇ ,ਪੰਪ ਪਰਮਿਟ ਲਏ ਮਿੰਨ•ੀਆਂ ਦੇ ਸਿਕੰਦਰ ਵਕਤ ਦੇ ਬਣੇ ਧਨ ਕੁਬੇਰ ਮੀਆਂ।
ਹਾਰ ਗਏ ਸਾਂ ਨਵੇਂ ਜਿਹੇ ਇਕ ਛੋਕਰੇ ਤੋਂ ਯਾਦ ਕਰਕੇ ਹੈ ਨਿਕਲਦੀ ਲੇਰ ਮੀਆਂ ।
ਟਿਊਬਾਂ ਜਗਣ ਵਜ਼ੀਰਾਂ ਦੀਆਂ ਕੋਠੀਆਂ ਵਿਚ ਐਪਰ ਵੋਟਰਾਂ ਘਰੇ ਹੈ ਹਨੇਰ ਮੀਆਂ।

Tuesday, August 2, 2011

ਪਹਿਲਾਂ ਸੂਰਜ ਚੌਰਸ ਹੁੰਦਾ ਸੀ

ਪਹਿਲਾਂ ਸੂਰਜ ਚੌਰਸ ਹੁੰਦਾ ਸੀ
ਲਓ ਜੀ ,ਅੱਜ ਮੈਂ ਤੁਹਾਨੂੰ ਇੱਕ ਵੇਦਾਂ ਪੁਰਾਣਾਂ ਦੀ ਕਥਾ ਸੁਣਾ ਰਿਹਾ ਹਾਂ।
ਹਵਾਲਾ (ਮਹਾਨ ਕੋਸ਼ ਸਫਾ1095)ਵਿਸ਼ਵਕਰਮਾ-ਰਿਗਵੇਦ ਅਨੁਸਾਰ ਸੰਸਾਰ ਰਚਣ ਵਾਲਾ।ਇਸਦੇ ਸਾਰੇ ਪਾਸੇ ਮੂੰਹ, ਪੈਰ ਅਤੇ ਬਾਹਾਂ ਹਨ। ਸੰਸਾਰ ਦੀ ਰਚਨਾ ਕਰਨ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ। ਮਹਾਂਭਾਰਤ ਵਿਚ ਇਹਨੂੰ ਦੇਵਤਿਆਂ ਦਾ ਚੀਫ ਇੰਜਨੀਅਰ ਲਿਖਿਆ ਹੈ। ਦੇਵਤਿਆਂ ਦੇ ਰੱਥ ਅਤੇ ਸ਼ਾਸ਼ਤਰ ਇਸੇ ਨੇ ਹੀ ਬਣਾਏ । ਇਸਦੇ ਹੁਨਰ 'ਤੇ ਧਰਤੀ ਖੜ•ੀ ਹੈ। ਇਸਨੇ ਆਪਣੀ ਪੁਤਰੀ ਸੰਜਨਾ ਦਾ ਵਿਆਹ ਸੂਰਜ ਨਾਲ ਕੀਤਾ । ਸੰਜਨਾ ਸੂਰਜ ਦਾ ਸੇਕ ਨਾ ਸਹਾਰ ਸਕੀ। ਫਿਰ ਬਾਬਾ ਵਿਸ਼ਵਕਰਮਾ ਜੀ ਨੇ ਸੂਰਜ ਨੂੰ ਸਾਣ(ਖਰਾਦ) 'ਤੇ ਲਾਕੇ ਇਹਦਾ ਚੌਰਸ ਮੂੰਹ ਗੋਲ ਕੀਤਾ ਇਸ ਤਰਾਂ ਉਸਦਾ ਅਠਵਾਂ ਭਾਗ ਛਿਲਿਆ ਗਿਆ ਜਿਸ ਨਾਲ ਸੂਰਜ ਦਾ ਸੇਕ ਘਟ ਹੋ ਗਿਆ। ਫਿਰ ਹੀ ਸੰਜਨਾ ਸੂਰਜ ਦੀ ਪਤਨੀ ਬਣ ਕੇ ਰਹਿ ਸਕੀ।
ਮਹਾਨ ਕੋਸ਼ ਦਾ ਹੀ ਇਕ ਹੋਰ ਹਵਾਲਾ(ਸਫਾ 432) ਗੰਗਾ-ਭਾਰਤ ਦੀ ਸਭ ਤੋਂ ਪਵਿਤਰ ਮੰਨੀ ਜਾਂਦੀ ਨਦੀ। ਜੋ ਹਰਦੁਆਰ ਤੋ 180 ਮੀਲ ਉਪਰ ਹੈ ਇਸਦੀ ਉਚਾਈ 13800ਫੁਟ ਮੰਨੀ ਜਾਂਦੀ ਹੈ। ਵੈਸੇ ਤਾਂ ਪੁਰਾਣਾ 'ਚ ਇਸ ਬਾਰੇ ਅਨੇਕ ਕਥਾਵਾਂ ਪ੍ਰਚਲਤ ਹਨ। ਬਾਲਮੀਕਯ ਰਮਾਇਣ 'ਚ ਲਿਖਿਆ ਹੈ ਕਿ ਹਿਮਾਚਲ ਪਰਬਤ ਦੇ ਘਰ ਸੁਮੇਰ ਦੀ ਕੰਨਿਆ ਮੇਨਕਾ ਦੇ ਪੇਟੋਂ ਗੰਗਾ ਅਤੇ ਉਮਾ ਦੋ ਭੈਣਾ ਪੈਦਾ ਹੋਈਆਂ। ਇਕ ਵਾਰ ਸ਼ਿਵਜੀ ਮਹਾਰਾਜ ਨੇ ਆਪਣਾ ਵੀਰਜ ਗੰਗਾ ਵਿਚ ਪਾਇਆ ਪਰ ਗੰਗਾ ਉਸਨੂੰ ਧਾਰਨ ਨਾ ਕਰ ਸਕੀ । ਉਹ ਗਰਭ ਸਿਟ ਕੇ ਬ੍ਰਹਮਾ ਦੇ ਕਰਮੰਡਲ ਵਿਚ ਜਾ ਵੜੀ। ਫਿਰ ਭਗੀਰਥ ਰਿਸ਼ੀ ਨੇ ਗੰਗਾ ਨੂੰ ਧਰਤੀ 'ਤੇ ਲਿਆਉਣ ਲਈ ਬਹੁਤ ਤਪੱਸਿਆ ਕੀਤੀ । ਬ੍ਰਹਮਾ ਨੇ ਕਿਹਾ ਕਿ ਗੰਗਾ ਭੇਜ ਤਾਂ ਦਿੰਦਾ ਹਾਂ ਇਸਨੂੰ ਧਰਤੀ ਤੇ ਆਉਣ ਤੋਂ ਪਹਿਲਾਂ ਕੌਣ ਰੋਕੇਗਾ। ਸ਼ਿਵਜੀ ਮਹਾਰਾਜ ਨੇ ਗੰਗਾ ਨੂੰ ਆਪਣੇ ਸਿਰ ਤੇ ਰੋਕਣ ਦਾ ਵਾਅਦਾ ਕਰ ਲਿਆ । ਉਸਨੇ ਆਪਣਾ ਜਟਾਜੂਟ ਐਨਾ ਵਧਾ ਲਿਆ ਕਿ ਗੰਗਾ ਬਾਰਾਂ ਸਾਲ ਵਿਚੇ ਹੀ ਉਲਝੀ ਰਹੀ । ਫਿਰ ਭਗੀਰਥ ਨੇ ਬੇਨਤੀ ਕੀਤੀ ਤਾਂ ਸ਼ਿਵਜੀ ਨੇ ਗੰਗਾ ਮਾਤਾ ਨੂੰ ਧਰਤੀ 'ਤੇ ਭੇਜਿਆ। ਨੋਟ-ਇਸ ਲਈ ਮਹਾਨ ਭਾਰਤ ਦੇ ਲੋਕ ਗੰਗਾ ਨੂੰ ਮਾਤਾ ਮੰਨਕੇ ਪੂਜਦੇ ਹਨ। ਇਹ ਦੂਜੇ ਦਰਿਆਵਾਂ ਵਾਂਗ ਪਹਾੜਾਂ ਤੋਂ ਬਰਫ ਖੁਰਣ ਕਾਰਨ ਨਹੀਂ , ਇਹ ਤਾਂ ਭਾਈ ਬ੍ਰਹਮਾ ਜੀ ਦੇ ਕਰਮੰਡਲ ਤੋਂ ਵਾਇਆ ਸ਼ਿਵਜੀ ਜਟਾ ਹੋਕੇ ਆਉਂਦੀ ਹੈ। ਅਮਰਜੀਤ ਢਿੱਲੋਂ 94171 20427