।।। ਗ਼ਜ਼ਲ ।। –13 7 11
ਹੋ ਸਕੇ ਜਿੰਨਾਂ ਵੀ ਆਪਣੇ ਦਿਲ ਵਿਚ ਹੈ ਗ਼ਮ ਛੁਪਾਈਦਾ ।
ਹਰ ਇਕ ਕੋਲੇ ਆਪਣੇ ਦਿਲ ਦਾ ਦੁਖੜਾ ਨਹੀਂ ਸੁਣਾਈਦਾ।
*
ਦਾਨੇ ਬੀਨੇ ਬੰਦਿਆਂ ਕੋਲੇ ਜਦ ਇਹ ਭਾਰਾ ਹੋ ਜਾਂਦਾ ਹੈ
ਨੰਨੇ ਮੁੰਨੇ ਬੱਚਿਆਂ
.ਕੋਲੇ ਹੀ ਬਹਿਕੇ ਦਿਲ ਬਹਿਲਾਈਦਾ।
*ਕਿਸਦਾ ਜੀਅ ਕਰਦਾ ਹੈ ਜਾਕੇ ਪਰਦੇਸਾਂ ਵਿਚ ਭਟਕਣ ਲਈ ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈਦਾ।
*ਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ ਪਿਛੇ ਪਿੱਛੇ ਰਿਜਕ ਦੇ ਯਾਰੋ ਤਨ ਨੂੰ ਕਿਵੇਂ ਭਜਾਈਦਾ।
ਸੰਤ ਜਨਾ ਦੇ ਸਭ ਸ਼ਰਧਾਲੂ ਮੈਨੂੰ ਤਾਂ ਏਦਾਂ ਲਗਦੇ ਨੇ ਜਿਉਂ ਕਿੱਲੇ 'ਤੇ ਬੱਧਾ ਹੁੰਦਾ ਹੈ ਬਕਰਾ ਕੋਈ ਕਸਾਈ ਦਾ ।
*ਹਾਏ ਗਰਮੀ! ਹਾਏ ਸਰਦੀ ਬਹੁੜੀ, ਹਾਏ ਬਰਖਾ ! ਹਾਏ ਔੜ ਬੜੀ , ਇਕ ਦੂਜੇ ਨੂੰ ਮਿਲਣ ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
*ਅਜ ਕਲ• ਕੌਣ ਪਰਿੰਦਿਆਂ ਦੇ ਲਈ ਛੱਤ ਤੇ ਪਾਣੀ ਰੱਖਦਾ ਹੈ ਰੁੱਖ ਤੇ ਗਾਉਂਦੀ ਬੁਲਬੁਲ ਨੂੰ ਵੀ ਤਾੜੀ ਮਾਰ ਉਡਾਈਦਾ।
*ਦੋਸਤੀਆਂ ਦੇ ਪਰਦੇ ਹੇਠਾਂ ਛੁਪੀਆਂ ਦੋਸਤੀਆਂ ਤਕ ਕੇ ,ਕਦੇ ਕਦੇ ਤਾਂ ਮਿਥ ਕੇ ਦੁਸ਼ਮਣ , ਦੋਸਤ ਕੋਈ ਬਣਾਈਦਾ।
*ਅਨਜਾਣੇ ਹੀ ਰੀਝ ਗਏ ਸਾਂ ਦੇਖ ਗੁਲਾਬੀ ਹਾਸੇ ਨੂੰ ਪਰ ਉਸ ਅੱਗ ਦੇ ਫੁੱਲ ਦਾ ਸੇਕ ਹੈ ਅਜ ਤਕ ਵੀ ਹੰਢਾਈਦਾ।
*ਚੰਦ ਕੁ ਸਿਕਿਆਂ ਪਿਛੇ ਇਥੇ ਲੋਕ ਜ਼ਮੀਰਾਂ ਵੇਚ ਰਹੇ,ਪਤਾ ਨਹੀਂ ਕਿਉਂ ਫਿਰ ਵੀ ਰੌਲਾ ਹੈ ਕਾਹਤੋਂ ਮਹਿੰਗਾਈ ਦਾ।
*ਸੱਚ ਇਕੱਲਾ ਹੁੰਦਾ “ਢਿੱਲੋਂ ” ਲੋੜ ਨਾ ਚਾਰ ਵੀ ਬੰਦਿਆਂ ਦੀ ਨਾ ਜਿਉਂਦੇ ਨਾ ਮਰ ਕੇ ਕਦੇ ਸਹਾਰਾ ਕੋਈ ਤਕਾਈਦਾ।
-----------------------
Converted
Wednesday, July 13, 2011
Sunday, July 10, 2011
ਗ਼ਜ਼ਲ(ਮਿਹਦਾ ਠੀਕ ਨਹੀਂ)
ਗ਼ਜ਼ਲ(ਮਿਹਦਾ ਠੀਕ ਨਹੀਂ)
ਹਸਣ ਲੋਕ ਕਿ ਮਿਹਦਾ ਠੀਕ ਨਹੀ।
ਹੋ ਗਏ ਨੇ ਡਰਪੋਕ ਕਿ ਮਿਹਦਾ ਠੀਕ ਨਹੀ।
ਮੀਂਹ, ਸੋਕਾ, ਗਰਮੀ , ਸਰਦੀ ਹਰ ਮੌਸਮ ਦਾ
ਰਹਿਣ ਮਨਾਉਂਦੇ ਸੋਕ ਕਿ ਮਿਹਦਾ ਠੀਕ ਨਹੀ।
ਆਉਂਦੀ ਹੋਵੇ ਗੱਲ ਜਾਂ ਆਉਂਦੀ ਨਾ ਹੋਵੇ
ਕਹਿਣੋ ਸਕਣ ਨਾ ਰੋਕ ਕਿ ਮਿਹਦਾ ਠੀਕ ਨਾਹ।
ਕਿਸੇ ਦੀ ਗੱਲ ਪਰਚੂਨ ਚ ਵੀ ਨਾ ਸੁਣ ਸਕਦੇ
ਪਰ ਖੁਦ ਬੋਲਣ ਥੋਕ ਕਿ ਮਿਹਦਾ ਠੀਕ ਨਹੀ।
ਬੋਲਣ ਵੇਲੇ ਖੋਲ•ਣ ਪੰਡ ਵਿਚਾਰਾਂ ਦੀ
ਜਿਦਾਂ ਮਿਆਂਕਣ ਬੋਕ ਕਿ ਮਿਹਦਾ ਠੀਕ ਨਹੀ।
ਪੌ ਸ਼ਰਾਬ ਦਾ ਲਗਿਆ ਦੇਖ ਕੇ ਰੁਕ ਜਾਂਦੇ
ਕਰ ਲੈਂਦੇ ਨੇ ਓਕ ਕਿ ਮਿਹਦਾ ਠੀਕ ਨਹੀ।
ਕੱਚੇ ਘੜੇ ਦਾ ਅੰਮ੍ਰਿਤ ਛੱਡ ਕੇ ਪੀਂਦੇ ਨੇ
ਜ਼ਹਿਰ ਮਿਲਾਏ ਕੋਕ ਕਿ ਮਿਹਦਾ ਠੀਕ ਨਹੀ।
ਗੰਦੀਆਂ ਗੱਲਾਂ ਤੇ ਅਸ਼ਲੀਲ ਲਤੀਫਿਆਂ ਨੂੰ
ਅਕਸਰ ਕਹਿਣ ਸਲੋਕ ਕਿ ਮਿਹਦਾ ਠੀਕ ਨਹੀ।
ਇਸ ਧਰਤੀ ਨੂੰ ਗੰਦੇ ਕਰਦੇ ਰਹਿੰਦੇ ਪਰ
ਯਾਦ ਰੱਖਣ ਪਰਲੋਕ ਕਿ ਮਿਹਦਾ ਠੀਕ ਨਹੀ।
ਜਬਰ ਜ਼ੁਲਮ ਦੇ ਉਲਟ ਜੇ ਖੜ•ਨਾ ਪੈ ਜਾਏ
ਖੜ•ੇ ਹੀ ਮਾਰਨ ਮੋਕ ਕਿ ਮਿਹਦਾ ਠੀਕ ਨਹੀ।
ਕਦੇ ਕਿਸੇ ਦੀ ਗੱਲ ਹੀ ਪੂਰੀ ਸੁਣਦੇ ਨਹੀ
ਵਿਚੋਂ ਦਿੰਦੇ ਟੋਕ ਕਿ ਮਿਹਦਾ ਠੀਕ ਨਹੀ।
ਢਿਲੋਂ ਤੇਰੀਆਂ ਗੱਲਾਂ ਤਾਂ ਵਿਦਵਾਨਾਂ ਲਈ
ਐਵੇਂ ਹੀ ਬੱਸ ਫੋਕ ਕਿ ਮਿਹਦਾ ਠੀਕ ਨਹੀ।
ਹਸਣ ਲੋਕ ਕਿ ਮਿਹਦਾ ਠੀਕ ਨਹੀ।
ਹੋ ਗਏ ਨੇ ਡਰਪੋਕ ਕਿ ਮਿਹਦਾ ਠੀਕ ਨਹੀ।
ਮੀਂਹ, ਸੋਕਾ, ਗਰਮੀ , ਸਰਦੀ ਹਰ ਮੌਸਮ ਦਾ
ਰਹਿਣ ਮਨਾਉਂਦੇ ਸੋਕ ਕਿ ਮਿਹਦਾ ਠੀਕ ਨਹੀ।
ਆਉਂਦੀ ਹੋਵੇ ਗੱਲ ਜਾਂ ਆਉਂਦੀ ਨਾ ਹੋਵੇ
ਕਹਿਣੋ ਸਕਣ ਨਾ ਰੋਕ ਕਿ ਮਿਹਦਾ ਠੀਕ ਨਾਹ।
ਕਿਸੇ ਦੀ ਗੱਲ ਪਰਚੂਨ ਚ ਵੀ ਨਾ ਸੁਣ ਸਕਦੇ
ਪਰ ਖੁਦ ਬੋਲਣ ਥੋਕ ਕਿ ਮਿਹਦਾ ਠੀਕ ਨਹੀ।
ਬੋਲਣ ਵੇਲੇ ਖੋਲ•ਣ ਪੰਡ ਵਿਚਾਰਾਂ ਦੀ
ਜਿਦਾਂ ਮਿਆਂਕਣ ਬੋਕ ਕਿ ਮਿਹਦਾ ਠੀਕ ਨਹੀ।
ਪੌ ਸ਼ਰਾਬ ਦਾ ਲਗਿਆ ਦੇਖ ਕੇ ਰੁਕ ਜਾਂਦੇ
ਕਰ ਲੈਂਦੇ ਨੇ ਓਕ ਕਿ ਮਿਹਦਾ ਠੀਕ ਨਹੀ।
ਕੱਚੇ ਘੜੇ ਦਾ ਅੰਮ੍ਰਿਤ ਛੱਡ ਕੇ ਪੀਂਦੇ ਨੇ
ਜ਼ਹਿਰ ਮਿਲਾਏ ਕੋਕ ਕਿ ਮਿਹਦਾ ਠੀਕ ਨਹੀ।
ਗੰਦੀਆਂ ਗੱਲਾਂ ਤੇ ਅਸ਼ਲੀਲ ਲਤੀਫਿਆਂ ਨੂੰ
ਅਕਸਰ ਕਹਿਣ ਸਲੋਕ ਕਿ ਮਿਹਦਾ ਠੀਕ ਨਹੀ।
ਇਸ ਧਰਤੀ ਨੂੰ ਗੰਦੇ ਕਰਦੇ ਰਹਿੰਦੇ ਪਰ
ਯਾਦ ਰੱਖਣ ਪਰਲੋਕ ਕਿ ਮਿਹਦਾ ਠੀਕ ਨਹੀ।
ਜਬਰ ਜ਼ੁਲਮ ਦੇ ਉਲਟ ਜੇ ਖੜ•ਨਾ ਪੈ ਜਾਏ
ਖੜ•ੇ ਹੀ ਮਾਰਨ ਮੋਕ ਕਿ ਮਿਹਦਾ ਠੀਕ ਨਹੀ।
ਕਦੇ ਕਿਸੇ ਦੀ ਗੱਲ ਹੀ ਪੂਰੀ ਸੁਣਦੇ ਨਹੀ
ਵਿਚੋਂ ਦਿੰਦੇ ਟੋਕ ਕਿ ਮਿਹਦਾ ਠੀਕ ਨਹੀ।
ਢਿਲੋਂ ਤੇਰੀਆਂ ਗੱਲਾਂ ਤਾਂ ਵਿਦਵਾਨਾਂ ਲਈ
ਐਵੇਂ ਹੀ ਬੱਸ ਫੋਕ ਕਿ ਮਿਹਦਾ ਠੀਕ ਨਹੀ।
Thursday, July 7, 2011
ਸਾਇੰਸ ਸਿਟੀ ਕਪੂਰਥਲਾ ਅਤੇ ਮੇਰੀ ਕਿਤਾਬ“ਨੀਲੀ ਛਤਰੀ”

------
ਮੇਰੀ ਪਹਿਲੀ ਕਵਿਤਾ ਦੀ ਕਿਤਾਬ“ਧੁੱਪ ਦਾ ਲਿਬਾਸ”1998'ਚ ਦੂਜੀ ਵਾਰਤਕ ਦੀ
ਕਿਤਾਬ“ਜੱਗ ਰਚਨਾ ਦਾ ਸੱਚ”2001 'ਚ ਅਤੇ ਤੀਸਰੀ ਕਿਤਾਬ “ਨੀਲੀ ਛਤਰੀ”
2003'ਚ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵਲੋਂ ਛਾਪੀ ਗਈ। ਮੈਂ ਇਸ ਕਿਤਾਬ ਦੇ
ਅੱਗੇ ਲਿਖਿਆ ,ਵਿਗਿਆਨਕ ਕਾਵਿ –ਵਾਰਤਕ। ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ
ਪਾਰਸ ਨੇ ਕਿਹਾ ਕਿ ਉਹਨਾਂ ਪਹਿਲੀ ਵਾਰ ਇਹ ਸ਼ਬਦ ਪੜਿ•ਆ ਹੈ। ਉਹ ਇਹ ਕਿਤਾਬ
ਕੈਨੇਡਾ ਵੀ ਲੈਕੇ ਗਏ ਤੇ ਉਹਨਾ ਉਥੇ ਕਾਫੀ ਲੋਕਾਂ ਨੂੰ ਇਹ ਕਿਤਾਬ ਪੜ•ਾ ਕੇ ਮੈਨੂੰ
ਟੋਰਾਂਟੋ ਤੋਂ ਫੋਨ ਵੀ ਕੀਤਾ। ਤਰਕ ਭਾਰਤੀ ਵਲੋਂ 104ਸਫੇ ਦੀ ਇਸ ਕਿਤਾਬ ਦੀ ਕੀਮਤ
ਸਿਰਫ 30 ਰੁਪੈ ਰੱਖੀ ਗਈ ,ਇਸਦੀਆਂ ਦੋ ਐਡੀਸ਼ਨਾਂ ਵਿਕ ਚੁਕੀਆਂ ਹਨ। ਇਸਦੇ ਹਰ
ਆਰਟੀਕਲ ਦੇ ਅੱਗੇ ਉਸ ਵਿਸ਼ੇ ਨਾਲ ਹੀ ਸਬੰਧਤ ਕਵਿਤਾ , ਗ਼ਜ਼ਲ ਹੈ
ਜਿਵੇਂ ਸੂਰਜ ਬਾਰੇ ਲਿਖੇ ਆਰਟੀਕਲ ਤੋਂ ਪਹਿਲਾਂ ਗ਼ਜ਼ਲ (ਜਦ ਧਰਤੀ ਦੇ ਓਹਲੇ ਹੋਕੇ ਆਥਣ ਨੂੰ ਛੁਪ ਜਾਏ
ਸੂਰਜ , ਰਾਤੀਂ ਘੁੱਪ ਹਨੇਰੇ ਦੇ ਵਿਚ ਯਾਦ ਬੜਾ ਹੀ ਆਏ ਸੂਰਜ)ਇਸੇਤਰਾਂ ਹੀ ਚੰਨ, ਧਰਤੀ ,
ਨੀਲੀ ਛਤਰੀ(ਓਜੋਨ ਪਰਤ,ਨੀਲਾ ਆਕਾਸ਼)
,ਜੋਤਿਸ ਅਤੇ ਹੋਰ ਵਿਸ਼ਿਆਂ ਬਾਰੇ ਹੈ।
ਖੈਰ! ਬਾਜਾਖਾਨਾ
ਤੋਂ ਹੰਸਰਾਜ ਬੀ ਐਡ ਕਾਲਜ ਦੇ ਵਿਦਿਆਰਥੀ ਸਾਇੰਸ ਸਿਟੀ ਕਪੂਰਥਲਾ ਦੇ ਟੂਰ ਤੇ ਗਏ।
ਉਥੇ ਕਿਤਾਬਾਂ ਦੇ ਘੁੰਮ ਰਹੇ ਰੈਕ ਵਿਚ ਜਦੋਂ ਇਹ ਕਿਤਾਬ ਨੀਲੀ ਛਤਰੀ ਸਾਹਮਣੇ ਆਈ
ਤਾਂ ਪਿੰਸੀਪਲ ਉਪਿੰਦਰ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਬੁਲਾ ਕੇ ਕਿਹਾ ਕਿ ਦੇਖੋ ਜੇ
ਦਬੜ•ੀਖਾਨਾ ਪਿੰਡ ਦਾ ਇਕ ਅੰਡਰ ਗਰੈਜੂਏਟ ਵਿਅੱਕਤੀ ਇਥੇ ਪਹੁੰਚ ਸਕਦਾ ਹੈ ਤਾਂ ਤੁਸੀਂ
ਕੀ ਨਹੀਂ ਕਰ ਸਕਦੇ? ਤੇ ਮੈਨੂੰ ਸੱਚਮੁੱਚ ਲਗਿਆ ਕਿ ਮੇਰੀ ਮਿਹਨਤ ਅਜਾਈਂ ਨਹੀਂ ਗਈ।

ਲਫ਼ਜ਼ਾਂ ਦੇ ਤੀਰ
ਲਫ਼ਜ਼ਾਂ ਦੇ ਤੀਰ
1
ਕੂੜ ਹੈ ਸੁਰਗ ,ਕੂੜ ਅਗਲਾ ਜਨਮ ਤੇ ਰੱਬ, ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ,ਮਾਤਾ ਪਿਤਾ, ਧੀਆਂ ਪੁੱਤ ਸੱਚ, ਸੱਚ ਹੈ ਬਲ ਰਹੀ ਪੇਟ ਵਿਚ ਅੱਗ ਪਿਆਰੇ ।
ਵਿਹਲੜ ,ਨਿਖੱਟੂ ਜੋ ਡਰਾਵੇ ਦਿੰਦੇ ਨਰਕਾਂ ਦੇ ਸਾਡੀ ਉਹ ਕਿਰਤ ਡਰਾ ਕੇ ਰਹੇ ਠੱਗ ਪਿਆਰੇ।
ਰਾਹ 'ਚ ਵਿਕਾਸ ਦੇ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਅਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ ਬਸ ਬਣੇ ਰਹੋ ਅੰਨ•ੇ ਅਤੇ ਲਾਈਲੱਗ ਪਿਆਰੇ।
ਤੇਰਿਆਂ ਹੱਕਾਂ 'ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ ਹੋਕੇ ਸੁਚੇਤ ਸਾਂਭ ਆਪਣੀ ਤੂੰ ਪੱਗ ਪਿਆਰੇ।
2
ਬੰਦੇ ਤਾਈਂ ਬੇਮੌਤ ਹੀ ਨੇ ਮਾਰ ਦਿੰਦੇ ਦੁਨੀਆਂ ਵਾਲੇ ਇਹ ਬੜੇ ਕਠੋਰ ਬਾਬਾ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ ਸਾਡੇ ਹੱਥ ਹੈ ਆਪਣੀ ਡੋਰ ਬਾਬਾ।
ਅੱਖਾਂ ਖੋਲ• ਕੇ ਦੇਖ ਫਿਰ ਪਤਾ ਲਗੂ ਇਥੇ ਕਿੰਨੇ ਆਦਮੀ ਹਨ ਆਦਮਖੋਰ ਬਾਬਾ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ ਗੁੰਡੇ ਸਾਧ ਅਤੇ ਨੇਤਾ ਨੇ ਚੋਰ ਬਾਬਾ।
3
ਪਹਿਲੀ ਵਾਰ ਹੀ ਬਣਕੇ ਐਮ ਐਲ ਏ ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।
ਚੱਕਿਆ ਜਾਂਦਾ ਸਿਕੰਦਰ ਵਕਤ ਦਾ ਉਹ ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।
ਭਾਈ ਲਾਲੋਆਂ 'ਚੋਂ ਮੁਸ਼ਕ ਆਂਵਦਾ ਫਿਰ ਮਲਕ ਭਾਗੋਆਂ ਨਾਲ ਜਦ ਸੀਰ ਹੋਵੇ।
ਢਿੱਲੋਂ ਦਿਸੇ ਨਾ ਕੋਈ ਇਸ ਜਹਾਨ ਦੇ ਵਿਚ ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।
4
ਆਵਾਜ ਮਾਰੀ ਤੋਂ ਖੁਦ ਹੀ ਬੋਲਦੇ ਨੇ ਐਪਰ ਮਾਰ ਕੇ 'ਵਾਜ ਬੁਲਾਉਣ ਆਪੇ।
ਇਸ ਧਰਤੀ ਉਤੇ ਰੱਬ ਨੇ ਖ਼ੁਦ ਹੀ ਬੰਦੇ,ਰੱਬ ਦੇਖੋ ਰੱਬ ਨੂੰ ਪਏ ਧਿਆਉਣ ਆਪੇ।
ਚਾਹਤ ਕਹਿਣ ਨਾਲ ਨਹੀਂ ਹੁੰਦੀ ਪੈਦਾ ਚਾਹੁਣ ਵਾਲੇ ਤਾਂ ਖ਼ੁਦ ਹੀ ਚਾਹੁਣ ਆਪੇ।
ਹੁਨਰ ਆਸ਼ਕੀ ਦਾ ਸਿਖ ਫੁੱਲ ਕੋਲੋਂ 'ਵਾਜ਼ਾਂ ਮਾਰ ਨਾ ਤਿਤਲੀਆਂ ਆਉਣ ਆਪੇ।
5
ਖੰਨਿਉਂ ਤਿੱਖੇ ਉਸ ਮਾਰਗ 'ਤੇ ਤੁਰੂ ਕਿਹੜਾ “ਰੋਡ ਸ਼ੋਅ”ਇਹ ਕੁਰਸੀ ਦੌੜ ਬੇਲੀ।
ਕੋਤਲ ਘੋੜੇ ਇਹ ਨੀਲੇ ਦੀ ਜ਼ਦ ਦੇ ਨੇ ਸਾਰੇ ਜੋ ਖਾਂਦੇ ਪੀਂਦੇ ਤੇ ਮਾਰਦੇ ਪੌੜ ਬੇਲੀ।
ਸਾਰੇ ਵੋਟਾਂ ਮੰਗਦੇ ਨੇ ਧਰਮਾਂ ਦੇ ਨਾਮ ਉਤੇ ਇਹ ਨੇਤਾ ਸਾਧ ਪਏ ਕਰਦੇ ਚੌੜ ਬੇਲੀ।
ਮੀਂਹ ਮਾਇਆ ਦਾ ਭਾਈਆਂ ਦੇ ਘਰੇ ਪੈਂਦਾ ਤੇ ਲਗੀ ਸਿਖਾਂ ਦੇ ਘਰੀਂ ਹੈ ਔੜ ਬੇਲੀ।

Wednesday, July 6, 2011
Tuesday, July 5, 2011
ਨਦਾਨ ਮੂਰਖ 5-7-11
1**ਨਦਾਨ ਮੂਰਖ
ਸਿਆਣਾ ਮੌਕੇ 'ਤੇ ਢੁਕਵੀਂ ਗੱਲ ਕਹਿੰਦਾ ,ਚੀਕ ਮਾਰ ਕੇ ਕਰੇ ਹੈਰਾਨ ਮੂਰਖ।
ਉਸਤੋਂ ਗੱਲ ਨਾ ਪੁਛਣ ਦੀ ਲੋੜ ਹੁੰਦੀ ਆਪਣੇ ਆਪ ਹੀ ਕਰੇ ਬਿਆਨ ਮੂਰਖ।
ਦਿਖਾਵਾ ਆਪਣੀ ਸੂਝ ਦਾ ਕਰਨ ਖਾਤਿਰ ਦਿੰਦੇ ਸਿਖਿਆ ਹਨ ਨਾਦਾਨ ਮੂਰਖ।
ਸੂਝਵਾਨ ਸਦਾ ਗਹਿਰ ਗੰਭੀਰ ਰਹਿੰਦੇ ਪਰ ਰਹਿਣ ਘੋਟਦੇ ਸਦਾ ਗਿਆਨ ਮੂਰਖ।
2
ਹੀਰ ਆਖਦੀ ਜੋਗੀਆ ਝੂਠ ਬੋਲੇਂ ਇਥੇ ਸਦਾ ਲੋਕਾਂ ਦੀ ਹੁੰਦੀ ਦੁਰਗਤ ਹੈ ਵੇ।
ਲਹੂ ਕਿਰਤੀਆਂ ਦਾ ਵਿਹਲੜ ਰੋਜ ਪੀਂਦੇ ਅੰਨ ਦਾਤੇ 'ਚ ਸਾਹ ਨਾ ਸਤ ਹੈ ਵੇ।
ਕੁਲੀ,ਗੁਲੀ ਦਾ ਫਿਕਰ ਸਤਾਂਵਦਾ ਹੈ ਉਹਦੇ ਸਿਰ 'ਤੇ ਅੰਬਰ ਦੀ ਛੱਤ ਹੈ ਵੇ।
ਪੂਣੀ ਜ਼ਿੰਦ ਦੀ ਗ਼ਮਾਂ ਦੇ ਨਾਲ ਭਿੱਜੀ ਹੁੰਦਾ ਸਾਹਾਂ ਦਾ ਸੂਤ ਨਹੀਂ ਕੱਤ ਹੈ ਵੇ।
3ਪੰਖੇਰੂ ਦਿਲ ਲੈ ਕੇ ਤੜਕਸਾਰ ਉਠੋ ਤੇ ਸ਼ੁਕਰ ਕਰੋ ਕਿ ਹੋ ਗਈ ਹੈ ਸਵੇਰ ਬੇਲੀ।
ਪਿਆਰ ਕਰਨ ਲਈ ਮਿਲਿਆ ਹੋਰ ਇਕ ਦਿਨ ਫੁਲ ਖਿੜਣਗੇ ਨਵੇਂ ਕਨੇਰ ਬੇਲੀ।
ਆਥਣ ਵੇਲੇ ਸ਼ੁਕਰਾਨੇ ਭਰੇ ਮਨ ਨਾਲ ਘਰ ਆਓ ਵਾਪਸ ਬਿਨਾ ਕਿਸੇ ਦੇਰ ਬੇਲੀ।
ਗੀਤ ਇਕ ਵਡਿੱਤਣ ਦਾ ਸੌਣ ਵੇਲੇ ਵੀ ਆਪਣੇ ਬੁੱਲ•ਾਂ ਉਤੇ ਲਓ ਬਿਖੇਰ ਬੇਲੀ।
4
ਜਿੱਥੇ ਹਮ ਖਿਆਲ ਦੋ ਮਿਲ ਬੈਠਣ ਯਾਰੋ ਉਹੀਓ ਹੈ ਗ਼ਨੀਮਤੀ ਘੜੀ ਹੁੰਦੀ।
Îਮੁਰਦਾ ਸਮਾਂ ਏਦਾਂ ਦਾ ਕਦੇ ਆਉਂਦਾ ਚਲਦੀ ਘੜੀ ਵੀ ਲਗਦੀ ਖੜ•ੀ ਹੁੰਦੀ।
ਜਿੱਤ ਘਿਰਣਾ ਤਾਈਂ ਹੈ ਜਨਮ ਦਿੰਦੀ ਹਾਰਨ ਵਾਲੇ ਨੂੰ ਪੀੜ ਹੈ ਬੜੀ ਹੁੰਦੀ।
ਜਿੱਤ ਹਾਰ ਤੋਂ ਉਤੇ ਉਹ ਰਹਿੰਦਾ ਪੁਸਤਕ ਜ਼ਿਦਗੀ ਦੀ ਜੀਹਨੇ ਪੜ•ੀ ਹੁਦੀ।

Monday, July 4, 2011
ਕੱਤਣੇ ਨੂੰ ਜੀਅ ਨਾ ਕਰੇ( ਗੀਤ)
ਕੱਤਣੇ ਨੂੰ ਜੀਅ ਨਾ ਕਰੇ( ਗੀਤ)
ਚੱਕ ਚਰਖਾ , ਚੁਆਤੀ ਲਾ ਦੇ ਮਾਂ , ਕੱਤਣੇ ਨੂੰ ਜੀਅ ਨਾ ਕਰੇ।
Îਮੇਰੀ ਕੱਤਣ ਤੋਂ ਹੋ ਗਈ ਭਿਆਂ ਕੱਤਣੇ ਨੂੰ ਜੀ ਨਾ ਕਰੇ ।
ਹੁਣ ਨਾ ਤ੍ਰਿੰਝਣਾਂ 'ਚ ਕੱਤੇ ਕੋਈ ਗੋਹੜੀਆਂ, ਸਾਉਣ ਦੀਆਂ ਤੀਆਂ ਨਾਂ ਹੀ ਨਚਦੀਆਂ ਜੋੜੀਆਂ।
੍ਵਨਾ ਹੀ ਪਿੱਪਲਾਂ ਦੀ ਰਹੀ ਠੰਡੀ ਛਾਂ , ਕੱਤਣੇ ਨੂੰ ਜੀਅ ਨਾ ਕਰੇ।
ਹੁਣ ਨਾ ਕੋਈ ਵੀਰ ਆਉਂਦਾ ਬੋਤੇ ਉੱਤੇ ਚੜ•ਕੇ ,ਦੇਹਲੀ 'ਚ ਉਡੀਕ ਦੀ ਨਾ ਭੈਣ ਕੋਈ ਖੜ• ਕੇ।
ਨਾ ਹੀ ਬੋਲਦਾ ਬਨੇਰੇ ਉੱਤੇ ਕਾਂ , , ਕੱਤਣੇ ਨੂੰ ਜੀਅ ਨਾ ਕਰੇ।
ਚਰਖੇ ਦੀ ਟੁਟਦੀ ਨਾ ਮਾਹਲ ਕਦੇ ਹੁਣ ਨੀ , ਉਸਦੇ ਮਝੇਰੂਆਂ ਨੂੰ ਖਾ ਗਿਆ ਏ ਘੁਣ ਨੀ।
ਤੰਦ ਤੱਕਲੇ 'ਤੇ ਪੈਂਦੇ ਹੁਣ ਨਾਂ ,, ਕੱਤਣੇ ਨੂੰ ਜੀਅ ਨਾ ਕਰੇ।
ਆ ਗਈਆਂ ਮਸ਼ੀਨਾਂ ਹੁਣ ਕਤਦੀਆਂ ਸੂਤ ਨੀ ,ਚਰਖਿਆਂ ਦਾ ਤਾਂ ਬੱਸ ਆਵਾ ਗਿਆ ਊਤ ਨੀ।
ਧਾਰੀ ਬੈਠੇ ਨੇ ਕਦੋਂ ਦੇ ਚੁੱਪ ਚਾਂ ,, ਕੱਤਣੇ ਨੂੰ ਜੀਅ ਨਾ ਕਰੇ।
ਛੀਂਟ ਦੀ ਨਾ ਕੁੜਤੀ ,ਦੁਪੱਟਾ ਹੁਣ ਲਹਿਰੀਆ ,ਆ ਗਈਆਂ ਨੇ ਜੀਨਾਂ ਪਿੰਡ ਬਣ ਗਿਆ ਏ ਸ਼ਹਿਰੀਆ।
ਢਿੱਲੋਂ ਹੋਰ ਕੀ ਬਿਆਨ ਮੈਂ ਕਰਾਂ , ਕੱਤਣੇ ਨੂੰ ਜੀਅ ਨਾ ਕਰੇ।
ਚੱਕ ਚਰਖਾ ਚੁਆਤੀ ਲਾ ਕੇ ਮਾਂ ਕੱਤਣੇ ਨੂੰ ਜੀਅ ਨਾ ਕਰੇ।

Subscribe to:
Posts (Atom)