Monday, May 9, 2011

मिलते हैं हर मोड़ पे हमदर्द मुझको यहाँ
लगता हैं इस शहर में अदाकार बहुत हैं

***ਥਾਂ ਥਾਂ ਫਿਰਦੇ ਵੱਗ ਸਾਧਾਂ ਦੇ---

***ਥਾਂ ਥਾਂ ਫਿਰਦੇ ਵੱਗ ਸਾਧਾਂ ਦੇ---
ਆਹ ਬਾਬਾ ਜੀ ਦਾਦੂ ਵਾਲੇ , ਗੰਨਮੈਨ ਨੇ ਰਖਦੇ ਬਾਹਲੇ।ਇਹ ਨੇ ਚੰਦ ਪੁਰਾਣੇ ਵਾਲੇ , ਲੱਡੂ ਅਤੇ
ਮਖਾਣੇ ਵਾਲੇ।ਇਹ ਨੇ ਸੰਤ ਕਲੇਰਾਂ ਵਾਲੇ, ਉਧਰ ਸੰਤ ਝਨੇਰਾਂ ਵਾਲੇ।ਆਹ ਬਾਬਾ ਜੀ ਬੋਰੇ ਵਾਲੇ,
ਲੁਕ ਕੇ ਰਹਿੰਦੇ ਭੋਰੇ ਵਾਲੇ।ਇਹ ਬਾਬਾ ਜੀ ਮੌੜਾਂ ਵਾਲੇ , ਉਹ ਸੰਤ ਨੇ ਜੌੜਾਂ ਵਾਲੇ,ਔਹ ਨੇ ਸੰਤ
ਜਵੱਦੀ ਵਾਲੇ ਔਹ ਨੇ ਸੰਤ ਘਵੱਦੀ ਵਾਲੇ।
ਔਹ ਨਾਨਕਸਰੀਏ ਵਜਦੇ ਨੇ,ਉਹ ਅਬਰਸਰੀਏ ਲਗਦੇ ਨੇ,ਇਕ ਸੰਤ ਨੇ ਜੌਹਲਾਂ ਵਾਲੇ, ਦੂਜੇ ਸੰਤ
ਨੇ ਧੌਲਾਂ ਵਾਲੇ।ਉਹ ਆ ਗਏ ਮੋਗੇ ਵਾਲੇ, ਨੇੜੇ ਹੀ ਨੇ ਜੋਗੇ ਵਾਲੇ। ਇਹ ਬਾਬੇ ਨੇ ਝੋਹੜਾਂ ਵਾਲੇ ,
ਉਧਰ ਬੈਠੇ ਬੋਹੜਾਂ ਵਾਲੇ।ਇਛਿਆਧਾਰੀ, ਦੂਧਾਧਾਰੀ ,ਤੀਰਾਂ ਵਾਲੇ,ਪੀਰਾਂ ਵਾਲੇ, ਆਹ ਬਾਬ ਬਨਖੰਡੀ
ਏ ਜੀ, ਉਹ ਬਾਬਾ ਚੌਖੰਡੀ ਏ ਜੀ।ਮੱਖਣੀ ਵਾਲੇ , ਯੱਖਣੀ ਵਾਲੇ, ਸਿਆੜਾਂ ਤੇ ਮਨਵਾੜਾਂ ਵਾਲੇ।ਚਾਹ
ਵਾਲੇ ਤੇ ਛਾਹ ਵਾਲੇ ਨੇ , ਆਹ ਬਾਬਾ ਜੀ ਕੰਬਲੀ ਵਾਲੇ , ਔਹ ਬਾਬਾ ਜੀ ਸੰਗਲੀ ਵਾਲੇ।ਆਹ ਸੰਤ
ਨੇ ਊਨੇ ਵਾਲੇ , ਔਹ ਬਾਬਾ ਜੀ ਚੂਨੇ ਵਾਲੇ। ਜੰਡਾਂ ਵਾਲੇ, ਫੰਡਾਂ ਵਾਲੇ ,ਪਰੀਆਂ ਵਾਲੇ ਜਰੀਆਂ ਵਾਲੇ
,ਆ ਗਏ ਸੰਤ ਖੜਾਵਾਂ ਵਾਲੇ, Àਹ ਨੇ ਸੰਤ ਸਰਾਵਾਂ ਵਾਲੇ, ਆ ਗਏ ਆਹ ਮਨਾਵਾਂ ਵਾਲੇ।ਧੂਣੀਆਂ
ਵਾਲੇ , ਖੂਹਣੀਆਂ ਵਾਲੇ,ਜੰਤਰਾਂ ਵਾਲੇ, ਮੰਤਰਾਂ ਵਾਲੇ, ਲਾਲਾਂ ਵਾਲੇ, ਜਾਲਾਂ ਵਾਲੇ,ਆਹ ਨੇ ਸੰਤ
ਧਿਆਨੂੰਪੁਰੀਏ, ਉਧਰ ਆ ਗਏ ਮਾਨੂੰਪੁਰੀਏ।ਮੋਤੀਆਂ ਵਾਲੇ, ਜੋਤੀਆਂ ਵਾਲੇ, ਘਾਗੋ ਅਤੇ ਸ਼ਿਕਾਗੋ
ਵਾਲੇ।ਆਹ ਸੰਤ ਨੇ ਲੋਪੋ ਵਾਲੇ , ਨਾਲ ਇਹਨਾਂਦੇ ਬਧਨੀ ਵਾਲੇ,ਔਹ ਸੰਤ ਨੇ ਮਧਨੀ ਵਾਲੇ।ਸੰਤ ਸੁਣੇ
ਸਨ ਰਾੜੇ ਵਾਲੇ , ਉਹ ਆ ਗਏ ਰਤਵਾੜੇ ਵਾਲੇ।ਤੱਪੜੀ ਵਾਲੇ , ਛੱਪੜੀ ਵਾਲੇ , ਰਾੜਾਂ ਅਤੇ ਪਹਾੜਾਂ
ਵਾਲੇ। ਰੋਡੇ ਵਾਲੇ ,ਕੋਡੇ ਵਾਲੇ,ਉਹ ਸੰਤ ਹਨ ਹਰਖੋਪੁਰੀਏ , ਆਹ ਸੰਤ ਨੇ ਸਰਖੋਪੁਰੀਏ,ਚੱਕੀ ਵਾਲੇ ,ਢਕੀ
ਵਾਲੇ ,ਮਿਆਣੀ ਤੇ ਕਲਿਆਣੀ ਵਾਲੇ, ਆਹ ਸੰਤ ਨੇ ਮਾਣਕਪੁਰੀਏ ,ਔਹ ਸੰਤ ਨੇ ਧਾਣਕਪੁਰੀਏ।ਇਹ
ਬਾਬੇ ਢੱਢਰੀਆਂ ਵਾਲੇ, ਨਾਲ ਹੀ ਹਨ ਗੱਡਰੀਆਂ ਵਾਲੇ। ਇਹ ਨੇ ਸੰਤ ਸਹੇੜੀ ਵਾਲੇ, ਉਹ ਆ ਗਏ ਨੇ
ਖੇੜੀ ਵਾਲੇ। ਆਹ ਬਾਬੇ ਬੱਲਾਂ ਵਾਲੇ, ਔਹ ਫਿਰਦੇ ਟੱਲਾਂ ਵਾਲੇ,ਆਹ ਬਾਬਾ ਜੀ ਸਿਧੀ ਵਾਲੇ , ਉਹ ਬਾਬਾ
ਜੀ ਟਿੱਬੀ ਵਾਲੇ।ਆਹ ਸੰਤ ਸਲਵਾਣੇ ਵਾਲੇ, ਉਹ ਸੰਤ ਹਦਵਾਣੇ ਵਾਲੇ। ਐਨੇ ਸੰਤ ਨੇ ਗਿਣੇ ਨਹੀਂ ਜਾਂਦੇ,
ਇਹ ਡੂੰਘੇ ਖੂਹ ਮਿਣੇ ਨਹੀਂ ਜਾਂਦੇ।
ਭੋਲੇ ਲੋਕਾਂ ਨੂੰ ਭਰਮਾ ਕੇ, ਡਾਲਰਾਂ ਉਤੇ ਨਿਗਾਹ ਟਿਕਾ ਕੇ, ਵਿਚ ਵਿਦੇਸ਼ੀਂ ਲਾਉਂਦੇ ਗੇੜੇ,ਮੇਮਾਂ ਰਹਿੰਦੀਆਂ
ਨੇੜੇ ਨੇੜੇ।ਖੂਬ ਦੁਕਾਨਾਂ ਚਲ ਰਹੀਆਂ ਨੇ ਹੋਰ ਦਿਨੋ ਦਿਲ ਫਲ ਰਹੀਆਂ ਨੇ। ਆਓ ਆਪਣੀ ਕਿਰਤ ਸੰਭਾਲੋ
ਇਹਨਾਂ ਬਲਾਵਾਂ ਤਾਈਂ ਟਾਲੋ। ਤੁਹਾਡੇ ਦੁੱਖ ਦਲਿੱਦਰ ਸਾਰੇ ਆਪਣੇ ਆਪ ਹੀ ਦੂਰ ਹੋਣਗੇ,
ਜਦੋਂ ਇਹ ਲੁੱਟਣ ਵਾਲੇ ਸਾਰੇ ਟੋਲੇ ਚਕਨਾਚੂਰ ਹੋਣਗੇ।ੁ--ਪੇਸ਼ਕਾਰ –ਅਮਰਜੀਤ ਢਿੱਲੋਂ

Friday, May 6, 2011

demokresi

ਡੈਮੋਕਰੇਸੀ
(ਟੂ ਦਾ ਪੀਪਲ,ਬਾਈ ਦਾ ਪੀਪਲ , ਫਾਰ ਦਾ ਪੀਪਲ!)
ਏਕ ਨੇਤਾ ਕੋ ਪਤਾ ਨਹੀਂ ਥਾ
ਉਸਨੇ ਪਂੀ ਏ ਸੇ ਪੂਛਾ ਯੇਹ ਡੈਮੋਕਰੇਸੀ ਕਿਆ ਹੋਤੀ ਹੈ
Êਂ ਪੀ ਏ ਨੇ ਕਹਾ ਸਰ ਜਿਸ ਮੇ
“ਜਨਤਾ ਲਈ, ਜਨਤਾ ਦੁਆਰਾ , ਜਨਤਾ ਕੀ ਐਸੀ ਤੈਸੀ ਹੋਤੀ ਹੈ।
'ਵੋਹ ਡੈਮੋਕਰੇਸੀ ਹੋਤੀ ਹੈ,,,,,,

Monday, May 2, 2011

****ਯਾਦ ਬੜਾ ਹੀ ਆਏ ਸੂਰਜ

****ਯਾਦ ਬੜਾ ਹੀ ਆਏ ਸੂਰਜ

ਗ਼ਜ਼ਲ
ਜਦ ਧਰਤੀ ਦੇ ਓਹਲੇ ਹੋਕੇ ਰਾਤਾਂ ਨੂੰ ਛੁਪ ਜਾਏ ਸੂਰਜ।
ਰਾਤੀਂ ਘੁਪ ਹਨੇਰੇ ਦੇ ਵਿਚ ਯਾਦ ਬੜਾ ਹੀ ਆਏ ਸੂਰਜ।
ਉਲੂ ਬੈਠ ਗੁਫ਼ਾਵਾਂ ਵਿਚ ਰਹਿਣ ਉਡੀਕ ਰਾਤ ਦੀ ਕਰਦੇ
ਚੋਰਾਂ ,ਯਾਰਾਂਤੇ ਕੂੜਿਆਰਾਂ ਤਾਈਂ ਰਤਾ ਨਾ ਭਾਏ ਸੂਰਜ।
Ñਲੁਕਣਮੀਟੀ ਰਹੇ ਖੇਡਦਾ ਇਹ ਛੁਪ ਕੇ ਵੀ ਕਦ ਛੁਪਦਾ ਹੈ
ਰਾਤੀਂ ਚੰਨਚਾਂਦਨੀ ਰਾਹੀਂ ਫਿਰ ਆਪਣੀ ਹੋਂਦ ਜਤਾਏ ਸੂਰਜ।
ਸੂਰਜ ,ਸੱਚ ਨੂੰ ਤਨਹਾਈ ਦੀ ਜੂਨ ਹੰਢਾਉਣੀ ਪੈੱਦੀ ਅਕਸਰ
ਭੀੜ 'ਚ ਉਸਦਾ ਕੰਮ ਨਾ ਕੋਈ ਜੋ ਬੰਦਾ ਬਣ ਜਾਏ ਸੂਰਜ।
ਸਾਰੇ ਹੀ ਸਮੁੰਦਰਾਂ ਦੇ ਵਿਚ ਸੂਰਜ ਸਦਾ ਮੌਜੂਦ ਹੈ ਰਹਿੰਦਾ
ਤੇਹ ਬੁਝਾਵਣ ਲਈ ਸਾਗਰ ਨੂੰ ਆਪਣੇ ਵਲ ਬੁਲਾਏ ਸੂਰਜ।
ਨਦੀਆਂ, ਨਾਲੇ , ਮੀਂਹ, ਹਨੇਰੀ ਦਰਿਆਵਾਂ ਦੇ ਵਹਿਣਾ ਅੰਦਰ
ਮਸਤ ਕਲੰਦਰ ਰਹਿਕੇ ਦੇਖੋ ਕੀ ਕੀ ਰੰਗ ਵਟਾਏ ਸੂਰਜ।
ਗਿਆਨਹੀਣ ਤਾਂ ਸਿਖਰ ਦੁਪਹਿਰੇ ਵੀ ਠੇਡੇ ਖਾਂਦੇ ਰਹਿੰਦੇ ਨੇ
ਅੰਧਵਿਸ਼ਵਾਸ਼ੀ ਧੁੰਧ 'ਚ ਲਿਪਟੇ ਕਹਿਣ ਦਿਸੇ ਹਾਏ ਸੂਰਜ।
ਨਾ-ਬਰਾਬਰੀ ਖਤਮ ਕਰਨ ਲਈ ਜਿਹੜੇ ਹੱਸਕੇ ਫਾਂਸੀ ਚੜ• ਗਏ
ਪਤਾ ਨਹੀਂ ਉਹਨਾਂ ਆਪਣੇ ਬੋਝੇ ਵਿਚ ਸੀ ਕਿੰਨੇ ਪਾਏ ਸੂਰਜ।
ਸੂਰਜ ਅਤੇ ਸਮੁੰਦਰ ਕਿਸੇ ਤੁਆਰਫ਼ ਦੇ ਮੁਹਤਾਜ਼ ਨਹੀਂ ਹੁੰਦੇ
ਢਿੱਲੋਂ ਕਿਤੇ ਖ਼ਾਮੋਸ਼ ਸਮੁੰਦਰ ਵਰਗਾ ਤੇ ਕਿਤੇ ਬਣ ਜਾਏ ਸੂਰਜ।

ਇਹ ਲਾਦੇਨ ਕਦੇ ਨਹੀਂ ਮਰਦਾ, ਇਹ ਲਾਦੇਨ ਕਦੇ ਨਹੀਂ ਮਰਦਾ,,,

ਇਹ ਲਾਦੇਨ ਕਦੇ ਨਹੀਂ ਮਰਦਾ, ਇਹ ਲਾਦੇਨ ਕਦੇ ਨਹੀਂ ਮਰਦਾ,,,
--------------------------------
ਇਕ ਅਤਿਵਾਦੀ ਦੇ ਮਰਨ ਨਾਲ ਅਤਿਵਾਦ ਨਹੀਂ ਮਰਿਆ ਕਰਦਾ।
ਅਤਿਵਾਦ ਨੂੰ ਜੰਮਣ ਵਾਲਾ ਮਾਪਾ ਸੇਕ ਵੀ ਉਸਦਾ ਜਰਿਆ ਕਰਦਾ।
ਇਕ ਲਾਦੇਨ ਦੇ ਮਰ ਜਾਵਣ ਨਾਲ ਅੱਜ ਅਮਰੀਕਾ ਵਿਚ ਜਸ਼ਨ ਹੈ
ਕਈ ਲਾਦੇਨਾਂ ਦੇ ਘਰ ਹਥਿਆਰਾਂ ਨਾਲ ਇਹੋ ਹੀ ਰਿਹਾ ਹੈ ਭਰਦਾ।
ਦਸੋ ਕਿਸ ਮਨੁੱਖ ਦੇ ਮਨ ਵਿਚ ਇਹਨਾਂ ਲਾਦੇਨਾ ਦਾ ਵਾਸਾ ਨਹੀਂ ਹੈ
ਇਹਨਾ ਤੋਂ ਹੀ ਡਰਦਾ ਰਹਿੰਦਾ ਹੈ ਬੰਦਾ ਸੱਪਾਂ ,ਸ਼ੇਰਾਂ ਤੋਂ ਨਹੀਂ ਡਰਦਾ।


ਜਦ ਤਕ ਕਾਣੀ ਵੰਡ , ਬੋਇਨਸਾਫੀ ਅਤੇ ਨਾ ਬਰਾਬਰੀ ਹੈ ਧਰਤੀ 'ਤੇ
ਇਹ ਲਾਦੇਨ ਹਨ ਜੰਮਦੇ ਰਹਿਣੇ ਇਹਨਾ ਬਿਨਾ ਨਹੀ ਸਰਿਆ ਕਰਦਾ।
ਭਾਣਾ ਮੰਨਣ , ਅੰਧਵਿਸ਼ਵਾਸ਼ ,ਕਿਸਮਤਵਾਦ ਦੇ ਉਪਦੇਸ਼ਕ ਸਾਰੇ ਹੀ
ਕੀ ਕਿਸੇ ਲਾਦੇਨ ਤੋਂ ਘੱਟ ਹੈ ਉਹ ਸੋਚ ਜੋ ਸਾਡੀ ਖੁੰਢੀ ਹੈ ਕਰਦਾ।
ਗੋਲਕ ਦੇ ਚੜ•ਾਵੇ, ਮੰਦਰ ਅਤੇ ਮਸੀਤਾਂ ਦੇ ਜੋ ਝਗੜੇ ਹੁੰਦੇ ਰਹਿੰਦੇ
ਆਮ ਆਦਮੀ ਇਹਨਾ ਲਾਦੇਨਾ ਦੇ ਜ਼ੁਲਮ ਨਿੱਤ ਮਨ 'ਤੇ ਹੈ ਜਰਦਾ।
ਤਰਕ ਅਤੇ ਵਿਗਿਆਨਕ ਸੋਚ ਦੇ ਨਾਲ ਜਦੋਂ ਇਨਸਾਨੀਅਤ ਸਾਰੀ
ਢਿੱਲੋਂ ਹੱਕ , ਸੱਚ ਲਈ ਲੜਨਾ ਸਿਖੂ ਫਿਰ ਲਾਦੇਨ ਤੋਂ ਉਠੂ ਪਰਦਾ।
ਨਹੀਂ ਤਾਂ ਯਾਰੋ ਇਹ ਲਾਦੇਨ ਕਦੇ ਨਹੀਂ ਮਰਦਾ ,ਇਹ ਲਾਦੇਨ ਕਦੇ ਨਹੀਂ ਮਰਦਾ।

Converted from Satluj to Unicode

Sunday, May 1, 2011

horizon, shimla

इस तरह, हर गम से खुद को बचा रखा है
एहसास को पत्थर का लिबास पहना रखा है...


मेरी आँखों में अक्सर उतर आता है सैलाब
कुछ तूफानों को अपने दिल में बसा रखा है....


तेरी यादों की क़ैद से भाग भी जाते लेकिन
ये ताला हमनें अपने हाथों से लगा रखा है.....

horizon

एक साधारण सा नियम है,जब हम किसी से बात करतें हैं तो एक वक्त पे एक बोलता है,दूसरा सुनता है...ऐसा ही हमारे अन्दर भी होता है...दिल और दिमाग दोनों कुछ कहना चाहते हैं...हम ज़्यादातर दिमाग की बात सुनते हैं, मान भी लेते हैं...मैंने भी कुछ ऐसा ही किया है...मगर इसी के चलते...दिल बेचारा बोलना भूल गया...इससे पहले की वो अन्दर ही अन्दर घुट जाए...ये एक कोशिश है अपने दिल की बात सुनने की...उन बातों को लफ़्ज़ों में पिरोने की..और उसके साथ-साथ, खुद से रिश्ता जोड़ने की...इससे ज्यादा कुछ नहीं...