Monday, December 20, 2010

nava sall

੍ਵਨਵਾਂ ਸ*ਾਲ
**
ਤੇਰਾ ਦੁੱਖ ਜੋ ਸੁੱਖ ਬਣ ਹੀ ਚਲਿਆ ਸੀ ਉਹ ਵਿਛੜ ਗਿਆ ਕਿ ਤੇਰੇ ਨਾਲ ਹੈ।

ਦੋਸਤੀ ਦੇ ਰਿਸ਼ਤੇ ਹੀ ਤੈਨੂੰ ਨਿੱਘ ਦੇਣਗੇ ਨਾ ਤੋੜੀਂ ਇਹਨਾ ਨੂੰ ਅਜੇ ਸਿਆਲ ਹੈ ।
ਭੁਲੇਖਾ ਹੈ ਐਵੇਂ ਸਮੇਂ ਦੇ ਤੁਰਨ ਦਾ ਵੀ ਜੋ ਬੁੱਢਾ ਸੀ ਕੱਲ• ਅੱਜ ਉਹੀਓ ਬਾਲ ਹੈ।
ਸੱਭ ਕਹਿੰਦੇ ਨੇ ਸੱਚਾ ਸੌਦਾ ਆਪਣਾ ਹੀ ਆਖਿਰ ਵੇਚਣਾ ਤਾਂ ਸੱਭ ਨੇ ਹੀ ਮਾਲ ਹੈ।
ਮੈਂ ਤੈਨੂੰ ਗੁਆਚੇ ਨੂੰ ਮੇਰੇ ਦੋਸਤ ਲੱਭਣਾ ਹੈ ਕੀ ਅਜੇ ਤਾਂ ਮੈਨੂੰ ਖ਼ੁਦ ਦੀ ਹੀ ਭਾਲ ਹੈ।
ਜੋ ਕਹਿੰਦਾ ਸੀ ਰਹਿਬਰ ਵਕਤ ਦਾ ਹਾਂ ਮੈਂ ਕਿਵੇਂ ਦੇਖੀਂ ਉਹ ਵੀ ਡਿਗਿਆ ਚੁਫਾਲ ਹੈ।
ਸੋਚੀਂ ਵਿਛੜ ਗਏ ਹੁਣ ਤੱਕ ਕਿੰਨੇ ਸਾਥੀ ਤੇਰੇ ਤੁਰ ਰਹੇ ਨੇ ਕਿੰਨੇ ਅਜੇ ਤੱਕ ਨਾਲ ਹੈ।
ਦਿਲ ਤੇਰਾ ਪੱਥਰ ਬਣ ਗਿਆ ਹੈ ਕਿ ਕੋਈ,ਫੁੱਲਾਂ ਜਿਹਾ ਅਜੇ ਸਹਿਕਦਾ ਖਿਆਲ ਹੈ।
ਵਧਦੀ ਭੀੜ 'ਚ ਢਿੱਲੋਂ ਇਕਲਾਪਾ ਭੋਗਦੇ ਇਹ ਵੀ ਸ਼ਾਇਦ ਸਮੇਂ ਦੀ ਕੋਈ ਚਾਲ ਹੈ।****


***bਲੋ ਏਕ ਬਰਸ ਔਰ ਬੀਤ ਗਿਆ ਉਨਕੇ ਬਗੈਰ ਜਿਨਕੇ ਹੋਤੇ ਹੂਏ ਹੋਤੇ ਥੇ ਜ਼ਮਾਨੇ ਮੇਰੇ---------
ਕਾਵਿ ਬੰਦ
ਰੁੱਤਾਂ ਬਦਲੀਆਂ ਬਦਲਿਆ ਰਾਜ ਐਪਰ ਨੇਤਾ ਬਣੇ ਉਹ ਹੀ ਚਾਚੇ ਤਾਊ ਪਿਆਰੇ।
ਪਹਿਲਾਂ ਵਾਂਗ ਹੀ ਦਫਤਰਾਂ ਵਿੱਚ ਲੁਟਦੇ ਸਾਨੂੰ ਦਫਤਰਾਂ ਦੇ ਉਹੀਓ ਬਾਊ ਪਿਆਰੇ ।
ਮਹਾਰਾਜਾ ਰਣਜੀਤ ਸਿੰਘ ਰਾਜ ਕਹਿੰਦੇ ਪਤਾ ਨਹੀਂ ਰਣਜੀਤ ਕਦ ਆਊ ਪਿਆਰੇ।
ਬਿਨਾ ਰਿਸ਼ਵਤੋਂ ਲਾਂਵਦੇ ਨੇ ਅੱਗ ਉਹੀਓ ਜਿਹੜੇ ਮਹਿਕਮੇ ਨੇ ਅੱਗ ਬੁਝਾਊ ਪਿਆਰੇ।
ਭੁੱਬਲ ਰਿਹੈਂ ਫਰੋਲ ਜਮਹੂਰੀਅਤ ਦੀ ਕਿਉਂ ਤੈਨੂੰ ਇਹਦੇ 'ਚੋਂ ਕੀ ਦੱਸ ਥਿਆਊ ਪਿਆਰੇ।
*
ਪਿਆਰ ਮੁਹੱਬਤ ਅਤੇ ਦੋਸਤੀਆਂ ਦੀ ਤੂੰ ਉਠ ਕੇ ਕਰ ਲੈ ਰੋਜ ਗਜ਼ਾ ਸਿਖਾ ।
ਦੁਸ਼ਮਣੀ ਤੂੰ ਖਾਹ-ਮਖਾਹ ਕਰੀ ਜਾਨੈ ਨਹੀਂ ਇਸਦੀ ਕੋਈ ਵੀ ਵਜ•ਾ ਸਿਖਾ।
ਕੰਮ ਕਰਨ ਦਾ ਨਾਂ ਹੀ ਜ਼ਿੰਦਗੀ ਹੈ ਵਿਹਲੜ ਰੋਜ ਵਿਹਾਜਦੇ ਕਜਾ ਨੇ ਸਿਖਾ
ਘਰ ਵਿੱਚ ਉਦਾਸ ਬਹਿ ਰਹਿਣ ਨਾਲੋਂ ਤਾਂ ਬਿਹਤਰ ਮੌਸਮਾਂ ਦੀ ਹੈ ਸਜ਼ਾ ਸਿਖਾ।
***
ਤੂੰ ਮੇਰੀ ਮੈਂ ਤੇਰਾ ਭੁੱਲ ਨਾ ਜਾਈਂ ਨਾ
ਜੋ ਇੰਟਰਨੈੱਟ ਤੇ ਲੱਗੀਆਂ ਤੋੜ ਨਿਭਾਈਂ ਵੇ
ਹਾਏ ਇਹ ਹਵਾਈ ਰਿਸ਼ਤੇ,,,,,,
*
*;ਸੱਪਾਂ ਨੂੰ ਕੈਦ ਕਰ ਲਿਆ ਇਹ ਕਹਿਕੇ ਸਪੇਰੇ ਨੇ
ਕਿ ਬੰਦੇ ਨੂੰ ਡੱਸਣ ਲਈ ਤਾਂ ਬੰਦੇ ਹੀ ਬਥੇਰੇ ਨੇ।
*
*ਜਾ ਰਹੇ ਨੇ ਸਾਲ ਛੜੱਪੇ ਮਾਰ ਦੇ। ਮੌਸਮ ਪਤਝੜ ਦੀ ਵੀ ਅਤੇ ਬਹਾਰ ਦੇ।
*
*;ਸੱਭ ਦੇ ਚਿਹਰਿਆਂ ਉਤੇ ਹਨ ਮੁਖੌਟੇ ਕੋਈ ਵੀ ਬੇਪਰਦਾ ਹੈ ਨਹੀਂ
ਆਪਣੇ ਘਰ ਵਿੱਚ ਵੀ ਲਗਦਾ ਹੈ ਕੋਈ ਵੀ ਆਪਣੇ ਘਰਦਾ ਹੈ ਨਹੀ।
ਸੱਚ ਦਾ ਪੱਲਾ ਫੜ• ਕੇ ਵੀ ਨਿੱਤ ਝੂਠ ਦਾ ਸਾਥ ਨਿਭਾਉਣਾ ਪੈਂਦੈ
ਸੁਕਪਕੇ ਦੀ ਰੀਸ ਨਹੀਂ ਕੋਈ ਪਰ ਮੀਂਹ ਬਿਨਾ ਵੀ ਸਰਦਾ ਨਹੀਂ।
ਅੱਜ ਕੱਲ• ਬੱਚਿਆਂ ਦੇ ਨਾਂ ਹੁੰਦੇ ਡਾਲਰ,ਰੂਬਲ ਅਤੇ ਰੁਪਈਆ
ਕੋਈ ਮਾਂ ਪਿਓ ਬੱਚਿਆਂ ਦਾ ਨਾਂ ਮਹਿਕ ਜਾਂ ਚੰਦਨ ਧਰਦਾ ਹੈ ਨਹੀਂ

*ਬਹਾਰ ਵਿੱਚ ਤਾਂ ਫੁੱਲ ਆਪਣੇ ਖਿੜ ਪੈਂਦੇ ਨੇ ਦੋਸਤ
ਮਾਲੀ ਹੈ ਉਹ ਜੋ ਪਤਝੜ ਵਿੱਚ ਵੀ ਫੁੱਲ ਖਿੜਾਉਂਦਾ ਹੈ।
ਲਫ਼ਜ਼ਾ ਦੇ ਤੀਰ
• ਨਾ ਕੋਈ ਤੋਪ ਤਲਵਾਰ ,ਪਿਸਤੌਲ ਸਾਥੀ ਸਾਡੇ ਕੋਲ ਤਾਂ ਲਫ਼ਜ਼ਾਂ ਦੇ ਤੀਰ ਰਹਿ ਗਏ।
• ਵੋਟਰ ਦੇਸ਼ ਦੇ ਖ਼ਾਕ ਦਰ ਖ਼ਾਕ ਰਹਿ ਗਏ ਮੌਜਾਂ ਲੁੱਟਣ ਦੇ ਲਈ ਵਜ਼ੀਰ ਰਹਿ ਗਏ *
• *ਭਗਵੇਂ ਗੇਰੂਏ ਕਪੜਿਆਂ ਹੁਣ ਵਿੱਚ ਫਿਰਦੇ ਸਾਰੇ ਪਾਸੇ ਹੀ ਲੁੱਚ ਦੇ ਪੀਰ ਰਹਿ ਗਏ।
• ਪਸਰੀ ਔੜ ਹੈ ਪਿਆਰ ਮੁਹੱਬਤਾਂ ਦੀ ਹਰ ਪਾਸੇ ਕਿੱਥੇ ਮੋਹ ਦੇ ਹੁਣ ਖ਼ਮੀਰ ਰਹਿ ਗਏ।

Wednesday, December 15, 2010

ਡਰ ਲਗਦੈ ਨਾ ਮਹਿਮਾਨ ਆਜੇ……..ਸ਼ੇਅਰ।।।15dsambr

ਡਰ ਲਗਦੈ ਨਾ ਮਹਿਮਾਨ ਆਜੇ……..ਸ਼ੇਅਰ।।।
ਜਦੋਂ ਸਮਾਂ ਵਿਦਾਇਗੀ ਦਾ ਆਂਵਦਾ ਹੈ ਦਿਲ ਤੜਫਦੈ ਹੱਥਾਂ 'ੱਚ ਜਾਨ ਆਜੇ
ਅਥਰੂ ਆਂਵਦੇ ਆਂਵਦੇ ਰੁਕ ਜਾਂਦੇ ਨੇ 'ਤੇ ਹੋਠਾਂ ਉੱਤੇ ਉਦਾਸ ਮੁਸਕਾਨ ਆਜੇ
ਦਿਲ ਲੋਚਦੈ ਕਿ ਜਾਣ ਵਾਲਿਆਂ ਲਈ ਹੁਣੇ ਰੁਕਣ ਦਾ ਕੋਈ ਫੁਰਮਾਨ ਆਜੇ
ਬੰਦਾ ਉਦੋਂ ਹੀ ਬਣਦਾ ਹੈ ਅਸਲ ਬੰਦਾ ਜਦੋਂ ਖ਼ੁਦ ਦੀ ਉਹਨੂੰ ਪਹਿਚਾਨ ਆਜੇ।
*
Îਮਜ਼ਾ ਜ਼ਿੰਦਗੀ ਦਾ ਉਦੋਂ ਖਤਮ ਹੋ ਜਾਂਦਾ ਜਦੋਂ ਜ਼ਿੰਦਗੀ ਵਿੱਚ ਢਲਾਨ ਆਜੇ।
ਜਦੋਂ ਕਾਂ ਬਨੇਰੇ 'ਤੇ ਬੋਲਦਾ ਹੈ ਤਾਂ ਡਰ ਲਗਦਾ ਹੈ ਨਾ ਕੋਈ ਮਹਿਮਾਨ ਆਜੇ
ਭਾਅ ਪੁਛੀਏ ਜਦੋਂ ਬਜ਼ਾਰ ਵਿੱਚ ਜਾਕੇ ਦਿਲ ਕੰਬਦਾ ਹੱਥਾਂ ਵਿੱਚ ਜਾਨ ਆਜੇ
ਇੱਕੋ ਇੱਕ ਉਮੀਦ ਜੀ ਰਹੇ ਹਾਂ ਕਿ ਕਾਸ਼ ਕਦੇ ਕਿਸੇ ਨੂੰ ਸਾਡਾ ਧਿਆਨ ਆਜੇ।
*
ਜਦੋਂ ਵਿਛੜਣਾ ਪਵੇ ਪਿਆਰਿਆਂ ਤੋਂ ਦਿਲ ਕੰਬਦਾ ਦੀਵੇ ਦੀ ਲੋਅ ਵਾਂਗੂ
ਮਿਲਦੇ ਲੋਕ ਕੁਝ ਜ਼ਿੰਦਗੀ ਵਿੱਚ ਏਦਾਂ ਗੁਜ਼ਰ ਜਾਂਵਦੇ ਕੋਲੋਂ ਖ਼ੁਸ਼ਬੋ ਵਾਂਗੂ
ਮਿਲਿਆ ਏਦਾਂ ਏ ਸਾਨੂੰ ਪਿਆਰ ਤੇਰਾ ਬਿਰਧ ਤਾਈਂ ਸਿਰਹਾਣੇ ਦੀ ਢੋ ਵਾਂਗੂ
ਰਹੇ ਵਿਚਰਦੇ ਜੀਵਨ ਭਰ ਇੱਕ ਹੋਕੇ ਰਹੇ ਦੁਨੀਆਂੇ ਤਾਈਂ ਦਿਸਦੇ ਦੋ ਵਾਂਗੂ।*
8888((((****8
*ਮਾਲੀ ਕੇਡ ਕਰੇ ਰਖਵਾਲੀ ਪਹਿਰੇ ਲੱਖ ਬਿਠਾਏ
ਉੱਚੀਆਂ ਉੱਚੀਆਂ ਕੰਧਾਂ ਤੋਂਵੀ ਖ਼ੁਸ਼ਬੂ ਉਧਲ ਜਾਏ
ਯਾਦ ਤੇਰੀ ਦਾਮਨ ਏ ਦਿਲ ਛੋੜਤੀ ਨਹੀਂ ਇੱਕ ਬੇਲ ਹੋ ਲਿਪਟੀ ਹੂਈ ਜੈਸੇ ਦੀਵਾਰ ਸੇ
*ਮੁਹੱਬਤ ਮੇ ਹੋਤਾ ਹੈ ਸ਼ਕਾਇਤ ਕਾ ਮਜ਼ਾ ਖ਼ੂਬ ,ਮੁਹੱਬਤ ਜਿਉਂ ਜਿਉਂ ਬੜਤੀ ਹੈ
ਸ਼ਕਾਇਤ ਹੋਤੀ ਜਾਤੀ ਹੈ।
ਐ ਗ਼ਮੇ ਹਸਤੀ ਹਮੇ ਦੁਨੀਆਂ ਪਸੰਦ ਆਈ ਬਹੁਤ
ਦਰਦ ਮੇ ਲਜ਼ਤ ਬਹੁਤ ਅਸ਼ਕੋਂ ਮੇ ਰਾਨਾਈ ਬਹੁਤ
*ਮਨਸੂਰ ਤੋ ਸਰ ਦੇਕੇ ਭੀ ਜ਼ਿੰਦਾ ਰਹਾ ਮਗਰ ,ਜਲਾਦ ਪੇ ਕਤਲ ਕਾ ਇਲਜ਼ਾਮ ਅਭੀ ਤਕ
*ਅਬ ਤੋ ਜਾਤੇ ਹੈਂ ਮੈਅਕਦੇ ਸੇ ਮੀਰ ਫਿਰ ਮਿਲੇਂਗੇ ਗਰ ਸਮਾ ਲਾਇਆ
*ਇੱਕ ਹਾਲ ਮੇ ਇਨਸਾਂ ਕੀ ਬਸਰ ਹੋ ਨਹੀਂ ਸਕਤੀ ਅਬ ਰੰਗ ਤਬੀਅਤ ਕਾ ਬਦਲ ਜਾਏ ਤੋ ਅਛਾ
*ਕੁਛ ਜੋ ਖ਼ਾਮੋਸ਼ ਸੇ ਰਹਿਨੇ ਲਗੇ ਥੇ ਹਮ ਲੋਗੋਂ ਨੇ ਕੈਸੇ ਕੈਸੇ ਅਫ਼ਸਾਨੇ ਬਣਾ ਲੀਏ
*ਤੜਪਤੀ ਦੇਖਤਾ ਹੂੰ ਜਬ ਭੀ ਕੋਈ ਸ਼ੈ ਉਠਾ ਲੇਤਾ ਹੂੰ ਅਪਨਾ ਦਿਲ ਸਮਝ ਕਰ

*ਸਾਰੀ ਦੁਨੀਆਂ ਕਾ ਰੰਜ ਓ ਗ਼ਮ ਦੇਕਰ ਮੁਸਕਰਾਨੇ ਕੀ ਬਾਤ ਕਰਤੇ ਹੋ?
*ਆਸ਼ੀਆਨੇ ਕੀ ਬਾਤ ਕਰਤੇ ਹੋ? ਕਿਸ ਜ਼ਮਾਨੇ ਕੀ ਬਾਤ ਕਰਤੇ ਹੋ
*ਯੂੰ ਹੀ ਤਨਹਾਈਉਂ ਮੇ ਹਮ ਇਸ ਦਿਲ ਕੇ ਸਜਾ ਦੇਤੇ ਹੀ
ਨਾਮ ਲਿਖਤੇ ਹੈਂ ਤੇਰਾ ਲਿਖ ਕੇ ਮਿਟਾ ਦੇਤੇ ਹੈਂ
*ਖੋਖਲੇ ਨਾਹਰੋਂ ਕੀ ਸ਼ਬਨਮ ਸੇ ਨਾ ਬੁਝ ਪਾਏਗੀ ਯੇਹ
Îਮੇਰੇ ਹੋਂਟੋਂ ਪਰ ਮੁਕੰਮਲ ਇਕ ਸਦੀ ਕੀ ਪਿਆਸ ਹੈ।

*ਨਾ ਤੂ ਇਧਰ ਉਧਰ ਕੀ ਬਾਤ ਕਰ ਯੇਹ ਬਤਾ ਕਿ ਕਾਫ਼ਲਾ ਕਿਉਂ ਲੁਟਾ
ਮੁਝੇ ਰਾਹਜ਼ਨੋ ਸੇ ਗਰਜ਼ ਨਹੀਂ ਤੇਰੀ ਰਾਹਬਰੀ ਕਾ ਸਵਾਲ ਹੈ।*
**
ਖ਼ੁਦਾ ਕੇ ਵਾਸਤੇ ਅਬ ਦੋਸਤੀ ਕਾ ਨਾਮ ਨਾ ਲੋ ਯੇ ਰਸਮ ਉਠ ਗਈ ਅਰਸਾ ਹੂਆ ਜ਼ਮਾਨੇ ਸੇ
*ਕਿਸ ਕਿਸ ਕੋ ਬਤਾਏਂਗੇ ਜੁਦਾਈ ਕਾ ਸਬਬ ਹਮ ਤੂ ਮੁਝ ਸੇ ਖ਼ਫ਼ਾਹੈ ਤੋ ਜ਼ਮਾਨੇ ਕੇ ਲੀਏ ਆ
*ਦੁਨੀਆਂ ਕੀ ਹਰ ਨਿਗਾਹ ਕੋ ਪਹਿਚਾਨਤੇ ਹੈਂ ਹਮ ਦੁਨੀਆਂ ਸੇ ਅਬ ਹਮਕੋ
ਸ਼ਕਾਇਤ ਨਹੀਂ ਰਹੀ।
*ਖ਼ੁਦਕੁਸ਼ੀ ਕੀ ਰਾਤ ਆਈ ਹਮਾਰੀ ਬਦਨਸੀਬੀ ਹੈ ਖੁਦ ਸੇ ਭੀ ਗੁਰੇਜ਼ਾਂ ਹੈਂ ਭਾਗ ਕਰ ਜ਼ਮਾਨੇ ਸੇ
*ਮੁਹੱਬਤ ਕੇ ਲੀਏ ਕੁਛ ਦਿਲ ਮਖ਼ਸੂਸ ਹੋਤੇ ਹੈਂ ਯੇ ਵੋਹ ਨਗ਼ਮਾ ਹੈ ਜੋ ਹਰ ਸਾਜ ਪੇ ਗਾਇਆ ਨਹੀਂ ਜਾਤਾ
*ਕੋਈ ਮੁਝ ਕੋ ਯੇ ਬਤਾਤਾ ਹੀ ਨਹੀਂ ਦਿਲ ਜੋ ਆਤਾ ਹੈ ਤੋ
ਕਿਆ ਕਰਤੇ ਹੈਂ
*ਆਏ ਥੇ ਜ਼ਿੰਦਗੀ ਕਾ ਪਤਾ ਪੂਛਤੇ ਹੂਏ ਇੱਕ ਮਰਬਰੇ ਕੀ ਭੂਲਭੁਲੱਈਉਂ ਮੇ ਖੋ ਗਏ
*ਸਦੀਉਂ ਮੇ ਫੈਲਨੇ ਕੀ ਤਮੰਨਾ ਲੀਏ ਹੂਏ ਕਿਆ ਸ਼ਖ਼ਸ ਥਾ ਜੋ ਖੋ ਗਿਆ ਲਮਹੋਂ ਕੀ ਭੀੜ ਮੇ
*ਕੱਚੇ ਘੜੇ ਨੇ ਜੀਤ ਲੀ ਨਦੀ ਚੜ•ੀ ਹੂਈ ਮਜ਼ਬੂਤ ਕਿਸ਼ਤੀਉਂ ਕੋ ਕਿਨਾਰਾ ਨਹੀਂ ਮਿਲਾ
** ਗੁਲ ਭਲਾ ਕੁਛ ਤੋ ਬਹਾਰੋਂ ਕੀ ਸਬਾ ਦਿਖਲਾ ਗਏ
ਹਸਰਤ ਉਨ ਗੁੰਚੋਂ ਪੇ ਹੈ ਜੋ ਬਿਨ ਖਿਲੇ ਮੁਰਝਾ ਗਏ।
**ਲਾਸ਼ ਦਫ਼ਨ ਕੀਜੇ ਕਿ ਫੇਂਕ ਦੀਜੇ ,ਮੁਰਦਾ ਬਾ ਦਸਤ (ਹੱਥ) ਜਿੰਦਾ ਜੋ ਚਾਹੇ ਸੋ ਕੀਜੇ
*ਚਿਹਰੇ ਮੇ ਹੈ ਆਈਨਾ ਕਿ ਆਈਨ ਮੇ ਚਿਹਰਾ, ਮਾਲੂਮ ਨਹੀਂ ਕੌਣ ਕਿਸੇ ਦੇਖ ਰਹਾ ਹੈ।
8ਫਿਰ ਆ ਗਿਆ ਹੂੰ ਆਪਕੀ ਪਲਕੋਂ ਕੋ ਚੂਮਨੇ ਇਸ ਬਗੈਰ ਦਰਦ ਕਾ ਚਾਰਾ ਨਹੀਂ ਹੂਆ
*ਜ਼ਨਾਜ਼ਾ ਦੇਖ ਕਰ ਮੇਰਾ ਵੋਹ ਇਸ ਅੰਦਾਜ਼ ਸੇ ਬੋਲੇ
ਗਲੀ ਹਮਨੇ ਕਹੀ ਥੀ ਤੁਮ ਤੋ ਦੁਨੀਆਂ ਛੋੜੇ ਜਾਤੇ ਹੋ।

Friday, December 10, 2010

ਸ਼ੇਅਰ –ਮੁਹੁੱਬਤ ਕੇ ਹਾਦਸੇ

ਸ਼ੇਅਰ –ਮੁਹੁੱਬਤ ਕੇ ਹਾਦਸੇ
*ਕੁਛ ਇਸ ਦਰਜਾ ਦਿਲ ਸ਼ਿਕਨ ਥੇ ਮੁਹੱਬਤ ਕੇ ਹਾਦਸੇ ਹਮ ਜ਼ਿੰਦਗੀ ਮੇ ਫਿਰ ਕੋਈ ਅਰਮਾਂ ਨਾ ਕਰ ਸਕੇ
*ਵਕਤ ਆਨੇ ਹਰ ਬਤਾ ਦੇਂਗੇ ਤੁਝੇ ਐ ਆਸਮਾਂ ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇ ਹੈ
*ਮੈਂ ਖਿਲਾ ਹੂੰ ਤੋ ਖ਼ਾਕ ਮੇ ਮਿਲਨਾ ਹੈ ਮੁਝੇ ਵੋਹ ਤੋ ਖ਼ੁਸ਼ਬੂ ਹੈ ਉਸੇ ਅਗਲੇ ਨਗਰ ਜਾਨਾ ਹੈ
*ਤੁਮ ਕਹਾਂ, ਵਸਲ(ਮਿਲਾਪ) ਕਹਾਂ ,ਵਸਲ ਕੇ ਅਰਮਾਨ ਕਹਾਂ
ਦਿਲ ਕੇ ਬਹਿਲਾਨੇ ਕੋ ਇੱਕ ਬਾਤ ਬਨਾ ਰੱਖੀ ਹੈ।
*ਹਮੇ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਯੇ ਖ਼ਿਆਲ ਅੱਛਾ ਹੈ
*ਮਾਨਾ ਕਿ ਗ਼ਮ ਕੇ ਬਾਦ ਮੁਸੱਰਤ(ਖੁਸ਼ੀ) ਜਰੂਰ ਹੈ ਲੇਕਿਨ ਜੀਏਗਾ ਕੌਨ ਤੇਰੀ ਬੇਰੁਖੀ ਕੇ ਬਾਦ
*ਯੇ ਮਾਨਾ ਕਿ ਤਗ਼ਾਫ਼ਲ(ਦੇਰੀ) ਨਾ ਕਰੋਗੇ ਲੇਕਿਨ ਖ਼ਾਕ ਹੋ ਜਾਏਂਗੇ ਹਮ ਤੁਮ ਕੋ ਖ਼ਬਰ ਹੋਨੇ ਤਕ
*ਕੋਈ ਲਾਖੋਂ ਮੇ ਵਫ਼ਾਦਾਰ ਨਿਕਲ ਆਤਾ ਹੈ ਸਾਰੀ ਦੁਨੀਆਂ ਮੇ ਵਫ਼ਾ ਹੋ ਯੇ ਜਰੂਰੀ ਤੋ ਨਹੀਂ
*ਨਕਸ਼ਾ ਉਠਾ ਕੇ ਔਰ ਕੋਈ ਸ਼ਹਿਰ ਦੇਖੀਏ ਇਸ ਸ਼ਹਿਰ ਮੇ ਤੋ ਸਭ ਸੇ ਮੁਲਾਕਾਤ ਹੋ ਗਈ
*ਅਬ ਘਰ ਹੀ ਘਰ ਕੀ ਤਮੰਨਾ ਭੀ ਨਹੀਂ ਮੁੱਦਤ ਹੂਈ ਸੋਚਾ ਥਾ ਕਿ ਘਰ ਜਾਏਂਗੇ ਹਮ
*ਯੇ ਕਿਸਕੀ ਯਾਦ ਹੈ ਜੋ ਵਾਰ ਵਾਰ ਆਤੀ ਹੈ ,ਯੇ ਕਿਸਕਾ ਜ਼ਿਕਰ ਹੈ ਜੋ ਦਿਲ ਨੇ ਵਾਰ ਵਾਰ ਕੀਆ
*ਸਿਆਹੀ ਆਂਖ ਸੇ ਲੇਕਰ ਯੇ ਖ਼ਤ ਤੁਮੇ ਲਿਖਤਾ ਹੂੰ ਕਿ ਤੁਮ ਖ਼ਤ ਕੋ ਦੇਖੋ ਤੁਮੇ ਦੇਖੇਂ ਮੇਰੀ ਆਂਖੇਂ
*ਚੁਰਾ ਕੇ ਦਿਲ ਨਜ਼ਰ ਭੀ ਚੁਰਾਈ ਜਾਤੀ ਹੈ, ਕਦਮ ਕਦਮ ਪੇ ਵਫ਼ਾ ਆਜ਼ਮਾਈ ਜਾਤੀ ਹੈ
*ਮੇਰੇ ਫ਼ਸਾਨੇ ਮੇ ਕਿਆ ਬਾਤ ਪਾਈ ਜਾਤੀ ਹੈ ਕਿ ਸੁਨਤੇ ਸੁਨਤੇ ਉਨ•ੇ ਨੀਂਦ ਆਈ ਜਾਤੀ ਹੈ
*ਏਕ ਰਾਤ ਮੇ ਯੇ ਪੇੜ ਕੈਸੇ ਹੂਆ ਬੇਲਿਬਾਸ ਕੱਲ• ਤਕ ਤੋ ਇਸਕਾ ਏਕ ਭੀ ਪਤਾ ਝੜਾ ਨਾ ਥਾ
*ਕੌਨ ਸਮਝੇਗਾ ਮੇਰੀ ਤਨਹਾਈਓਂ ਕੇ ਦਰਦ ਕੋ ਪੂਛਨੇ ਵਾਲੋਂ ਸੇ ਕਤਰਾ ਕਰ ਗੁਜ਼ਰ ਜਾਤਾ ਹੂੰ ਮੈਂ
*ਆਏ ਤੋ ਕੌਨ ਸਾ ਮੁਝ ਪੇ ਅਹਿਸਾਨ ਕਰ ਗਏ,ਬੈਠੇ ਬਿਠਾਏ ਦਿਲ ਕੋ ਪਰੇਸ਼ਾਨ ਕਰ ਗਏ
*ਜਬ ਪਰਬਤ ਪਰ ਬਰਫ ਗਿਰੇਗੀ ਸਭ ਪੰਛੀ ਉੜ ਜਾਏਂਗੇ ਝੀਲ ਕਿਨਾਰੇ ਆ ਬੈਠੇਂਗੇ ਇਕ ਅਨਜਾਨੀ
ਪਿਆਸ ਲੀਏ
*ਖ਼ਾਬ ਜਿਸ ਦਿਲ ਮੇ ਰਹਾ ਕਰਤੇ ਥੇ ਕਬ ਕਾ ਮਰ ਚੁਕਾ
ਕਿਸਕਾ ਦਰਵਾਜਾ ਯੇ ਬੱਚੇ ਖਟਖਟਾਨੇ ਆਏ ਹੈਂ
*ਦਿਨ ਕੇ ਵਕਤ ਜੁੰਗਨੂੰਓਂ ਕੋ ਪਕੜਨੇ ਜ਼ਿਦ ਕਰੇਂ ਬੱਚੇ ਭੀ ਕਿਤਨੇ
ਆਜ ਕੇ ਚਾਲਾਕ ਹੋ ਗਏ
*ਅਪਨੇ ਸਭ ਮੰਜ਼ਿਰ ਲੁਟਾ ਕੇ ਸ਼ਾਮ ਰੁਖ਼ਸਤ ਹੋ ਗਈ ਤੁਮ ਭੀ ਵਾਪਸ ਲੌਟ ਜਾਓ
ਹਮ ਭੀ ਅਪਨੇ ਘਰ ਚਲੇਂ
*ਸੂਰਜ ਕੇ ਸਾਥ ਡੂਬ ਗਿਆ ਦਿਲ ਭੀ ਆਜ ਤੋ ਇਤਨਾ ਉਦਾਸ ਸ਼ਾਮ ਕਾ ਮੰਜ਼ਿਰ ਕਭੀ ਨਾ ਥਾ
*ਜਬ ਕਹਿ ਦੀਆ ਹੈ ਦੋਸਤ ਤੋ ਸਾਲਮ ਕਬੂਲ ਕਰ
ਟੁਕੜੋਂ ਹੋ ਕਬੂਲ ਜੋ ਵੋਹ ਦੋਸਤੀ ਨਹੀਂ
*ੋਹਮ ਕਿਨਾਰੇ ਹੈਂ ਨਦੀ ਕੇ ਕਭੀ ਮਿਲ ਨਹੀਂ ਸਕਤੇ ਫਿਰ ਕੋਈ ਕਸ਼ਿਸ਼ ਹੈ
ਜੋ ਚਲਤੇ ਹੈਂ ਸਾਥ ਸਾਥ
*ਖ਼ੁਦ ਕੋ ਬਿਖ਼ਰਤੇ ਦੇਖ ਕਰ ਕੁਛ ਕਰ ਨਹੀਂ ਸਕਤੇ ਫਿਰ ਭੀ ਲੋਗ ਖ਼ੁਦਾਓਂ ਜੈਸੀ ਬਾਤੇਂ ਕਰਤੇ ਹੈਂ
*ਲੋ ਆਜ ਮੈਂ ਖ਼ੁਦ ਕੋ ਤੇਰੇ ਹਵਾਲੇ ਕਰਤਾ ਹੂੰ ਦੇਖਨਾ ਯੇ ਹੈ ਕਿ ਤੂੰ ਕਿਆ ਸਲੂਕ ਕਰਤਾ ਹੈ

ਧਰਤੀ ਸੰਭਾਲ ਜੱਟਾ----ਰੰਗ ਬਾਤੇਂ ਕਰੇਂ --ਉਰਦੂ ਸ਼ੇਅਰ

ਅਮਰਜੀਤ ਢਿੱਲੋਂ 9417120427
d
>>>>>>***\ਧਰਤੀ ਸੰਭਾਲ ਜੱਟਾ********
ਧਰਤੀ ਸੰਭਾਲ ਜੱਟਾ , ਪਾਣੀ ਵੀ ਸੰਭਾਲ ਓਇ।
ਵੈਰ ਕਿਉਂ ਕਮਾਵੇਂ ਜਿਉਣ ਜੋਗੀ ਹਵਾ ਨਾਲ ਓਇ।
ਧਰਤੀ ਸੰਭਾਲ ਜੱਟਾ
ਧਰਤੀ ਹੈ ਮਾਂ ਇਹਦਾ ਆਪਣਾ ਮਹੱਤ ਹੈ
ਆਪਣੀ ਹੀ ਮਾਂ ਤੇ ਤੂੰ ਕਿਉਂ ਚੁੱਕੀ ਹੋਈ ਅੱਤ ਹੈ।ਸ
ਸਾੜੀ ਜਾਵੇਂ ਸੀਨਾ ਇਹਦਾ ਅੱਗ ਬਾਲ ਬਾਲ ਓਇ ਧਰਤੀ –
ਪਿਤਾ ਪਾਣੀ ਦੀ ਵੀ ਤੂੰ ਤਾਂ ਕੱਢ ਦਿਤੀ ਜੱਖਣਾ
ਸੋਚਿਐ ਕਿ ਪਿਓ ਨੂੰ ਬੱਸ ਘਰੇ ਹੀ ਨਹੀਂ ਰੱਖਣਾ।
ਧਰਤੀ 'ਚੋਂ ਖਿੱਚ ਖਾਲੀ ਕਰਤੇ ਪਤਾਲ ਓਇ---ਧਰਤੀ ਸੰਭਾਲ
ਪਾਣੀ , ਪਿਤਾ, ਹਵਾ ਗੁਰੂ ਜ਼ਹਿਰਾਂ ਨਾਲ ਭਰਤੇ
ਮਾਰਤੇ ਪਰਿੰਦੇ ਸਾਰੇ ਰੁੱਖ ਹੀ ਵਿਹਲੇ ਕਰਤੇ ।
ਸਾੜ ਦਿੱਤੇ ਰੁੱਖ ਕੌਣ ਰੋਕੂਗਾ ਭੁਚਾਲ ਓਇ—ਧਰਤੀ ਸੰਭਾਲ
ਪੈਸੇ ਲਈ ਜੇ ਇਉਂ ਹੀ ਤੂੰ ਅੱਗ ਉਤੇ ਨਚੇਂਗਾ
ਯਾਦ ਰੱਖ ,ਤੂੰ ਵੀ ਨਾ ਕਿਆਮਤ ਤੋਂ ਬਚੇਂਗਾ
ਅਜੇ ਵੀ ਸਮਾਂ ਹੈ ਇਹ ਤੂੰ ਅਣਹੋਣੀ ਟਾਲ ਓਇ—ਧਰਤੀ ਸੰਭਾਲ
ਪੈਸੇ ਵੀ ਕਮਾ ਤੇ ਬੱਚਿਆਂ ਨੂੰ ਤੂੰ ਰਜਾ ਵੀ
ਬੱਚਿਆਂ ਲਈ ਛੱਡ ਸੁੱਚਾ ਪਾਣੀ ਤੇ ਹਵਾ ਵੀ
ਧਰਤੀ ਨੂੰ ਛੱਡ ਉਹਨਾਂ ਦੇ ਲਈ ਮਾਲੋਮਾਲ ਓਇ-ਧਰਤੀ ਸੰਭਾਲ
ਆਪਣੀ ਪਿਆਰੀ ਮਾਤਾ ਨੂੰ ਬੀਮਾਰ ਛੱਡੀਂ ਨਾ
ਬੱਚਿਆਂ ਲਈ ਮੋਈ ਮਿੱਟੀ ਦਾ ਭੰਡਾਰ ਛੱਡੀ ਨਾ
ਢਿੱਲੋਂ ਮਧੂਮੱਖੀਆਂ ਬਣਾਉਣਾ ਮਖਿਆਲ ਓਇ –ਧਰਤੀ ਸੰਭਾਲ ਜੱਟਾ
*****---
Oo
Ðਰੰਗ ਬਾਤੇਂ ਕਰੇਂ ਹਰ ਬਾਤ ਸੇ ਖ਼ੁਸ਼ਬੂ ਆਏ,ਰਾਤ ਖ਼ੁਸ਼ਬੂ ਕੀ ਤਰਹ ਮਹਿਕੇ ਅਗਰ ਤੂ ਆਏ*
**ਹਮ ਤੇਰੀ ਯਾਦ ਸੇ ਕਤਰਾ ਕੇ ਗੁਜ਼ਰ ਜਾਤੇ ਮਗਰ ਰਾਹੋਂ ਮੇ ਫੂਲੋਂ ਕੇ ਲਬ ਤਾਰੋਂ ਕੇ ਗੇਸੂ ਆÂ।
*ਨਸ਼ਾ ਸ਼ਰਾਬ ਕੀ ਮਿਕਦਾਰ ਪਰ ਨਹੀਂ ਮੌਕੂਫ(ਨਿਰਭਰ) ਸ਼ਰਾਬ ਕਮ ਹੈ ਸਾਕੀ ਤੋ ਨਜ਼ਰ ਮਿਲਾ ਕੇ ਪਿਲਾ
*ਕਿਆ ਇੰਤਜ਼ਾਰ ਕੀ ਲੱਜ਼ਤ ਬਿਆਂ ਕਰੂੰ ,ਮਿਲ ਕਰ ਭੀ ਤੁਝ ਸੇ ਮੁਝ ਕੋ ਤੇਰਾ ਇੰਤਜ਼ਾਰ ਹੈ
*ਕੋਈ ਆਇਆ ਹੈ ਨਾ ਆਏਗਾ ਲੇਕਿਨ ਕਿਆ ਕਰੇਂ ਗਰ ਇੰਤਜ਼ਾਰ ਨਾ ਕਰੇਂ
*ਕੋਈ ਅੰਦੇਸ਼ਾ ਹੈ ਅਪਨੋ ਸੇ ਨਾ ਬੇਗਾਨੋ ਸੇ,ਮੇਰੇ ਅੰਦਰ ਹੀ ਹੈ ਕੋਈ ਜੋ ਡਰਾਤਾ ਹੈ ਮੁਝੇ*
*ਜਾਨਲੇਵਾ ਹੈ ਬੇਰੁਖੀ ਜਿਨਕੀ ਹਮ ਉਨਕੀ ਬੇਰੁਖੀ ਕੇ ਮਾਰੇ ਹੈਂ
*ਇਸ ਰੇਂਗਤੀ ਹਿਯਾਤ ਕਾ ਕਬ ਤਕ Àਠਾਏਂ ਭਾਰ ਬੀਮਾਰ ਅਬ ਉਲਝਨੇ ਲਗੇ ਹੈਂ ਤਬੀਬ ਸੇ
*ਬਾਦ ਮਰਨੇ ਕੇ ਭੀ ਖੁਲੀ ਰਹੀ ਆਖੇਂ ਆਦਤ ਜੋ ਪੜ ਗਈ ਥੀ ਤੇਰੇ ਇੰਤਜ਼ਾਰ ਕੀ
*ਕੁਛ ਇਸ ਤਰਹ ਜ਼ਿੰਦਗੀ ਨੇ ਦੀਆ ਹਮਾਰਾ ਸਾਥ ਜੈਸੇ ਕੋਈ ਨਿਬਾਹ ਰਹਾ ਹੋ ਰਕੀਬ ਸੇ
*ਇਸ ਕੇ ਦੋ ਬੋਲ ਮੁਹੱਬਤ ਕੇ ਗ਼ਨੀਮਤ ਜਾਨੋ ਵੋÂ ਜੋ ਚੁੱਪ ਹੋਗਾ ਤੋ ਫਿਰ ਸਭ ਕੋ ਰੁਲਾ ਜਾਏਗਾ
*ਦੇਖ ਲੋ ਕੂਚਾ ਦਿਲਦਾਰ ਕੋ ਚਲਤੇ ਚਲਤੇ ,ਬੈਠ ਜਾਓਗੇ ਤੋ ਮੁਸ਼ਕਿਲ ਸੇ ਉਠਾ ਜਾਏਗਾ
*ਇਨਸਾਂ ਹੂੰ ਧੜਕਤੇ ਦਿਲ ਪੇ ਹਾਥ ਰੱਖ ਕਰ ਦੇਖ , ਯੂੰ ਡੂਬ ਕਰ ਨਾ ਦੇਖ ਸਮੰਦਰ ਨਹੀਂ ਮੈਂ
*ਯੂੰ ਮੁਸਕਰਾਏ ਜਾਨ ਸੀ ਕਲੀਉਂ ਮੇ ਪੜ ਗਈ , ਯੂੰ ਲਬ ਕੁਸ਼ਾ ਹੂਏ ਕਿ ਗੁਲਸਿਤਾਂ ਬਨਾ ਦੀਆ
*ਅਫ਼ਸੁਰਦਾ ਦਿਲ ਪੇ ਜਬ ਕੋਈ ਖਿਲਨੇ ਲਗੀ ਕਲੀ ਕਹਾ ਖ਼ਿਜ਼ਾਂ ਨੇ ਤੂ ਭੀ ਮੇਰੀ ਨਜ਼ਰ ਮੇ ਹੈ
*ਏਕ ਮੁੱਦਤ ਸੇ ਮੈਨੇ ਖ਼ਾਬ ਨਹੀ ਦੇਖਾ ਹੈ ਹਾਥ ਰੱਖਦੇ ਮੇਰੀ ਆਖੋਂ ਪੇ ਕਿ ਨੀਂਦ ਆ ਜਾਏ
*ਰਾਤ ਜਬ ਚਾਂਦ ਸੇ ਮਸਰੂਫੇ ਸੁਖ਼ਨ ਹੋਤੀ ਹੈ ,ਮੇਰੇ ਦਿਲ ਮੇ ਤੇਰੀ ਪਲਕੋਂ ਕੀ ਚੁਭਨ ਹੋਤੀ ਹੈ
*ਜ਼ਿੰਦਗੀ ਕੀ ਰਾਹਤੇਂ ਮਿਲਤੀ ਨਹੀਂ ,ਮਿਲਤੀ ਨਹੀਂ ,ਜ਼ਿੰਦਗੀ ਕਾ ਜ਼ਹਿਰ ਪੀਕਰ ਜੁਸਤਜੂ ਮੇ ਘੂਮੀਏਂ
*ਮੈਅਕਦੇ ਕੀ ਹੈ ਬਦਨਾਮੀ ,ਰਿੰਦੋਂ ਕੀ ਹੈ ਤੌਹੀਨ ਕਮਜ਼ਰਫ(ਬੇਵਕੂਫ)ਹਾਥੋਂ ਗਰ ਜਾਮ ਦੀਆ ਜਾਏ
*ਲੋ ਆਜ ਹਮ ਨੇ ਤੋੜ ਦੀਆ ਰਿਸ਼ਤਾ ਏ ਉਮੀਦ ਲੋ ਅਬ ਗਿਲਾ ਨਾ ਕਰੇਂਗੇ ਕਿਸੀ ਸੇ ਹਮ
*ਦਾਮਨ ਬਚਾ ਕੇ ਆਪ ਤੋ ਮਹਿਫ਼ਿਲ ਸੇ ਉਠ ਗਏ ਇਲਜ਼ਾਮ ਥੇ ਜੋ ਸਾਰੇ ਮੇਰੇ ਨਾਮ ਆ ਗਏ
*ਜਾਨੇ ਕਿਸ ਮੋੜ ਪੇ ਆ ਪਹੁੰਚਾ ਹੈ ਪਿਆਰ ਅਪਨਾ, ਨਾ ਉਨਕੋ ਇਤਬਾਰ ਅਪਨਾ ਨਾ ਹਮ ਕੋ ਇਤਬਾਰ ਅਪਨਾ\
*ਦੋ ਘੜੀ ਦਿਲ ਕੇ ਬਹਿਲਾਨੇ ਕਾ ਸਹਾਰਾ ਭੀ ਗਿਆ, ਲੀਜੀਏ ਆਜ ਤਸੱਵਰ ਮੇ ਭੀ ਤਨਹਾਈ ਹੈ
< ਵੋਹ ਸਿਤਮ ਕਰਤੇ ਹੈਂ ਕਿ ਕਰਮ ਕਰਤੇ ਹੈ ਇਸ ਨਜ਼ਰ ਸੇ ਕਭੀ ਮੈਨੇ ਉਨਹੇਂ ਦੇਖਾ ਹੀ ਨਹੀਂ
*ਦੋ ਘੜੀ ਆਰਾਮ ਕਰਲੇਂ ਜ਼ੁਲਫ਼ ਕੇ ਸਾਏ ਤਲੇ ਕੁਛ ਨਾ ਕੁਛ ਆਸਾਨ ਹੋ ਜਾਏਗਾ ਯੇਹ ਲੰਬਾ ਸਫ਼ਰ


Converted

Thursday, December 9, 2010

ਲੋਕ ਗੀਤ

ਲੋਕ ਗੀਤ
Î*ਮੱਥੇ ਯਾਰ ਦੇ ਲੱਗਿਆ ਨਾ ਜਾਵੇ ਝੂਠੀ ਪੈ ਗਈ ਬਚਨਾ ਤੋਂ
*ਕਿਸੇ ਗੱਲ ਤੇ ਯਾਰ ਪਰਤਿਆਈਏ ਛੱਲੀਆਂ ਤੇ ਰੁੱਸ ਨਾ ਪਈਏ
*ਸੋਹਣਾ ਆਪ ਬੁਲਾਵੇ ਤਾਂ ਬੋਲ ਪਈਏ ਪੱਲਾ ਨੱਸ ਕੇ ਵੀ ਫੜਿ•ਆ ਤਾਂ ਕੀ ਫੜਿ•ਆ
*ਦੇਕੇ ਯੱਕੇ ਦਾ ਭਾੜਾ ਚੜ• ਗਿਆ ਚੀਨ ਗੱਡੀ
* ਭਾੜਾ ਯੱਕੇ ਦਾ ਦਿੱਤਾ ਨਾ ਜਾਵੇ ਵੇ ਘਰ ਪਾਲੈ 'ਟੇਸ਼ਨ 'ਤੇ
*ਮੱਚ ਜਾਣ ਚੰਦਰੀਆਂ ਗਰਜ਼ਾਂ ਲੌਂਗ ਕਰਾਉਣਾ ਸੀ
*ਬਾਕਾਂਨੇਰ ਦੀ ਗੱਡੀ ਚੜ• ਦੇਖੀਂ ਲੱਪ ਖਾਈਂ ਪੇਂਝੂਆਂ ਦੀ
*ਮੇਰੀ ਕੱਤਣੀ ਨਸੀਬਾਂ ਵਾਲੀ ਭਰੀ ਰਹੇ ਲੱਡੂਆਂ ਦੀ
*ਜਿਵੇਂ ਬਲਦਾ ਰੰਡੀ ਦੇ ਘਰ ਦੀਵਾ ਛੜੇ ਦੀ ਅੱਖ ਦੀ ਅੱਖ ਇਉਂ ਬਲਦੀ
*ਅਣਦਾੜੀਆ ਸੁੱਕਾ ਨਾ ਲੰਘ ਜਾਵੇ ਲੜ ਜਾ ਭਰਿੰਡ ਬਣਕੇ
*ਮੇਰੇ ਯਾਰ ਦਾ ਕੁਲੱਛਣਾ ਬੋਤਾ ਚੜ•ਦੀ ਦੇ ਵੱਢੇ ਦੰਦੀਆਂ
*ਲੰਡੇ ਉੱਠ ਨੂੰ ਥਾਪੀਆਂ ਦੇਵੇ ਮਾਂ ਬਖਤੌਰੇ ਦੀ
*ਠਾਣੇਦਾਰ ਦਾ ਕੁੱਕੜ ਚੱਕ ਲਿਆਇਆ ਡੱਬਾ ਕੁੱਤਾ ਮੇਰੇ ਯਾਰ ਦਾ
*ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ ਮਿਸ਼ਰੀ ਕੜੱਕ ਬੋਲਦੀ
*ਹੁਣ ਕਿਥੋਂ ਭਾਲਦੀ ਪੇਂਝੂ ਜੱਟਾਂ ਨੇ ਕਰੀਰ ਪੱਟ 'ਤੇ
*ਪੱਲੇ ਰਹਿ ਗਈਆਂ ਵੈਦ ਦੇ ਪੁੜੀਆਂ ਮਰ ਗਈ ਬੇਖ਼ਬਰੀ
* ਕੀ ਕਰਨਗੇ ਵੈਦ ਵਿਚਾਰੇ ਰੁਕ ਗਈਆਂ ਨਬਜ਼ਾਂ ਤੋਂ
*ਮੱਥੇ ਯਾਰ ਦੇ ਲੱਗਿਆ ਨਾ ਜਾਵੇ ਝੂਠੀ ਪੈ ਗਈ ਬਚਨਾ ਤੋਂ
* ਗੋਦੀ ਚੁਕ ਲੈ ਮੁਲਾਹਜ਼ੇਦਾਰਾ ਮਹਿੰਦੀ ਵਾਲੇ ਪੈਰ ਮੱਚ ਗਏ
*ਤੈਨੂੰ ਝੱਲ ਝਿੰਮਣਾ ਦੀ ਮਾਰਾਂ ਅੱਖੀਆਂ ਚ ਬਹਿ ਮਿਤਰਾ
*ਯਾਰੀ ਤੋੜ ਗਏ ਬਕਰੀਆਂ ਵਾਲੇ ਦੁੱਧ ਦੇ ਗਿਲਾਸ ਬਦਲੇ
*ਯਾਰੀ ਲੱਗੀ ਤਾਂ ਲਵਾਤੇ ਤਖਤੇ ਟੁੱਟੀ ਤਾਂ ਚੁਗਾਠ ਪੱਟ ਲਈ
*ਬੈਠੀ ਰੋਵੇਂਗੀ ਵਣਾਂ ਦੇ ਓਹਲੇ ਯਾਰ ਗੱਡੀ ਚੜ• ਜਾਣਗੇ
* ਮੇਰੇ ਵਰਗਾ ਭੌਰ ਨਹੀਂ ਥਿਆਉਣਾ ਰੋਂਦੀ ਮਰਜੇਂਗੀ


Converted

Monday, December 6, 2010

ਗ਼ਜ਼ਲ

ਗ਼ਜ਼ਲ
ਪਹਿਲਾਂ ਦੋਸਤ ਹੋਰ ਨੇ ਹੁੰਦੇ ਫਿਰ ਹੋ ਜਾਂਦੇ ਹੋਰ ਨੇ ਅਕਸਰ।
ਜਿਵੇਂ ਕੰਧੋਲੀ ਕੱਚੀ ਉਤਲੇ ਖੁਰ ਹੀ ਜਾਂਦੇ ਮੋਰ ਨੇ ਅਕਸਰ।
ਉਸ ਵਕਤ ਫਿਰ ਆਪਣੇ ਮਸਤਕ ਵਿਚਲਾ ਦੀਵਾ ਜਗਦਾ
ਜਦੋਂ ਬੁਝਾ ਜਾਂਦੇ ਸੱਭ ਦੀਵੇ ਝੱਖੜ ਜੋ ਮੂੰਹਜੋਰ ਨੇ ਅਕਸਰ।
ਚੁੱਪ, ਇਕੱਲ ਅਤੇ ਸੰਨਾਟਾ ਲਭਿਆਂ ਵੀ ਨਹੀਂ ਲੱਭਦਾ ਯਾਰੋ
ਅੰਦਰ,ਬਾਹਰ ,ਚਾਰ ਚੁਫੇਰੇ ਹਰ ਪਲ ਸੁਣਦੇ ਸ਼ੋਰ ਨੇ ਅਕਸਰ।
ਜੇ ਹੋਤਾਂ ਲੁੱਟ ਖੜਿਆ ਪੁੰਨੂੰ ਤਾਂ ਕਾਹਦਾ ਰੋਣਾ ਪਛਤਾਉਣਾ
ਸੁੱਤੀਆਂ ਸੱਸੀਆਂ ਦੇ ਲੁੱਟੇ ਹੀ ਜਾਂਦੇ ਸ਼ਹਿਰ ਭੰਬੋਰ ਨੇ ਅਕਸਰ।
ਬਹੁਤ ਤੇਜ ਰਫ਼ਤਾਰ ਸਮੇਂ ਦੀ ਰੇਤ ਮੁੱਠੀ ਵਿਚੋਂ ਕਿਰਦੀ ਜਾਂਦੀ
ਢਿੱਲੋਂ ਵਿਰਲੇ ਲੋਕ ਮਿਲਾਉਂਦੇ ਨਾਲ ਸਮੇਂ ਦੇ ਤੋਰ ਨੇ ਅਕਸਰ।

Thursday, December 2, 2010

ਜੇ ਕੋਲੰਬਸ ਵਿਆਹਿਆ ਹੁੰਦਾ ਤਾਂ ਕਦੇ ਵੀ ਅਮਰੀਕਾ ਦੀ ਖੋਜ ਨਹੀਂ ਸੀ ਹੋ ਸਕਣੀ। ਕਿਉਂਕਿ ਉਸ ਤੋਂ ਕਿਸੇ ਨੇ ਨਹੀਂ ਪੁਛਣਾ ਸੀ
1ਕਿੱਥੇ ਜਾ ਰਹੇ ਹੋ? 2ਕਿਉਂ ?3ਕੀਹਦੇ ਨਾਲ ?4ਮੈਨੂੰ ਵੀ ਨਾਲ ਲੈ ਚਲੋ ?5 ਵਾਪਸ ਕਦ ਆਓਗੇ ?6ਘਰ ਰਹਿ ਕੇ ਹੀ ਖੋਜ ਕਰ ਲਵੋ ।7 ਮੇਰੀ ਮਾਂ ਨੂੰ ਵੀ ਨਾਲ ਲੈ ਚਲੋ ?8ਮੇਰੇ ਵਾਸਤੇ ਕੀ ਲਿਆਓਗੇ ?9 ਪਹੁੰਚ ਫੋਨ ਜਰੂਰ ਕਰਿਓ।10 ਵਾਪਸੀ ਵੇਲੇ ਸਬਜ਼ੀ ਜਰੂਰ ਲਈ ਆਇਓ ,ਵਗੈਰਾ ਵਗੈਰਾ
C