Wednesday, May 19, 2010

ਜੇ ਹਵਾ ਇਹ ਰਹੀ… .

.ਅਮਰਜੀਤ ਢਿੱਲੋਂ

ਹਰੇ ਇਨਕਲਾਬ ਦੀ ਸਿਰਜਣਹਾਰ ਮਾਲਵਾ ਪੱਟੀ ਅੱਜ ਪੂਰੀ ਤਰ•ਾਂ ਕੈਂਸਰ ਪੱਟੀ ਬਣ ਚੁੱਕੀ ਹੈ। ਲੋਕਾਂ ਦੇ ਖੂਨ 'ਚ 16 ਕਿਸਮ ਦੇ ਕੀਟਨਾਸ਼ਕ ਪਾਏ ਜਾ ਰਹੇ ਹਨ। ਇਹ ਕੀਟਨਾਸ਼ਕ ਮਾਂ ਦੇ ਦੁੱਧ 'ਚ ਵੀ ਪਹੁੰਚ ਗਏ ਹਨ ਅਤੇ ਇਸ ਤਰ•ਾਂ ਨਵਜੰਮੇਂ ਬੱਚਿਆਂ ਨੂੰ ਵੀ ਜ਼ਹਿਰ ਦੀ ਗੁੜ•ਤੀ ਮਿਲਦੀ ਹੈ। ਸਭ ਤੋਂ ਵੱਧ ਮੰਦਬੁੱਧੀ ਬੱਚੇ ਮਾਲਵਾ 'ਚ ਹਨ। ਕੈਂਸਰ ਹਸਪਤਾਲ ਅਤੇ ਮੰਦਬੁੱਧੀ ਬੱਚਿਆਂ ਲਈ ਹਸਪਤਾਲ ਖੋਹਲਣ ਦੀ ਮੰਗ ਤਾਂ ਲਗਾਤਾਰ ਹੋ ਰਹੀ ਹੈ ਪਰ ਕੈਂਸਰ ਦੇ ਕਾਰਨ ਦੂਰ ਕਰਨ ਲਈ ਕੋਈ ਅਵਾਜ ਨਹੀਂ ਉੱਠ ਰਹੀ।ਜ਼ਿਲ•ਾ ਮੋਗਾ ਦਾ ਆਖਰੀ ਪਿੰਡ ਸੁਖਾਨੰਦ ਹੈ। ਇਹ ਪਿੰਡ ਜ਼ਿਲ•ਾ ਬਠਿੰਡਾ ਦੇ ਪਿੰਡ ਸਿਰੀਏਵਾਲਾ ਅਤੇ ਭਗਤਾ ਭਾਈ ਦੀ ਹੱਦ ਹੈ। ਦੂਜੇ ਪਾਸੇ ਪਿੰਡ ਡੋਡ ਤੋਂ ਜ਼ਿਲ•ਾ ਫਰੀਦਕੋਟ ਸ਼ੁਰੂ ਹੋ ਜਾਂਦਾ ਹੈ। ਪਿੰਡ ਸੁਖਾਨੰਦ 'ਚ ਸਿਰਫ ਤਿੰਨ ਸਾਲਾਂ 'ਚ ਕੈਂਸਰ ਕਾਰਨ 13 ਮੌਤਾਂ ਹੋ ਚੁੱਕੀਆਂ ਹਨ। ਕਈ ਵਿਅੱਕਤੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਡੀ.ਐਮ.ਸੀ. ਲੁਧਿਆਣਾ ਤੋਂ ਮਹਿੰਗਾ ਇਲਾਜ ਕਰਵਾ ਰਹੇ ਹਨ।ਇੱਥੇ ਮੈਡੀਕਲ ਪ੍ਰੈਕਟਿਸ ਕਰ ਰਹੇ ਡਾ. ਬਲਤੇਜ ਸਿੰਘ ਵਾਂਦਰ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਆਂਤੜੀਆਂ ਦੇ ਕਂਸਰ ਕਾਰਨ ਹੋਈਆਂ ਹਨ। ਕੀਟਨਾਸ਼ਕਾਂ ਦੀ ਅੰਨ•ੇਵਾਹ ਵਰਤੋਂ ਨੇ ਹਵਾ ਪਾਣੀ ਜ਼ਹਿਰੀਲਾ ਕਰ ਦਿੱਤਾ ਹੈ। ਹਰੇ ਚਾਰੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਇਨ•ਾਂ ਦਾ ਅਸਰ ਪਸ਼ੂਆਂ ਦੇ ਦੁੱਧ 'ਤੇ ਵੀ ਪੈਂਦਾ ਹੈ। ਡਾ. ਬਲਤੇਜ ਸਿੰਘ ਨੇ ਦੱਸਿਆ ਕਿ ਸੁਖਾਨੰਦ 'ਚ ਮਰਨ ਵਾਲੇ ਜ਼ਿਆਦਾਤਰ ਕਿਸਾਨ ਹਨ। ਕਈ ਮਜ਼ਦੂਰ ਵੀ ਇਸ ਦੀ ਲਪੇਟ 'ਚ ਆਏ ਹਨ। ਇੱਕ ਕਿਸਾਨ ਸਰੂਪ ਸਿੰਘ ਦਾ ਬੱਚਾ 6 ਮਹੀਨੇ ਦੀ ਉਮਰ 'ਚ ਹੀ ਬਲੱਡ ਕੈਂਸਰ ਦਾ ਸ਼ਿਕਾਰ ਹੋ ਗਿਆ। 35 ਸਾਲ ਦਾ ਦਰਸ਼ਨ ਸਿੰਘ ਖੁਰਾਕ ਨਲੀ ਦੇ ਕੈਂਸਰ ਕਾਰਨ ਮੌਤ ਦੇ ਦੈਂਤ ਨੇ ਨਿਗਲ ਲਿਆ। ਜਗਜੀਤ ਸਿੰਘ (40), ਜੁਗਰਾਜ ਸਿੰਘ (42), ਮਲਕੀਤ ਸਿੰਘ (50), ਸਾਰੇ ਆਂਤੜੀਆਂ ਦੇ ਕੈਂਸਰ ਕਾਰਨ ਇਸ ਜਹਾਨ ਤੋਂ ਕੂਚ ਕਰ ਗਏ ਅਤੇ ਆਪਣੇ ਪਰਿਵਾਰਾਂ ਨੂੰ ਵਿਲਕਦਿਆਂ ਛੱਡ ਗਏ।ਬਾਜਾਖਾਨਾ ਵਿਖੇ ਪੰਜਾਬ ਐਂਡ ਸਿੰਧ ਬੈਂਕ 'ਚ ਕਈ ਸਾਲਾਂ ਤੋਂ ਗੰਨਮੈਨ ਦੀ ਸੇਵਾ ਨਿਭਾਉਂਦਾ ਧਰਮੀ ਫੌਜੀ ਮੱਖਣ ਸਿੰਘ ਸੁਖਾਨੰਦ (55), ਮਿਸਤਰੀ ਬੁੱਧ ਸਿੰਘ ਕਾਲੇ ਪੀਲੀਏ (ਹੈਪੇਟਾਈਟਸ ਸੀ) ਕਾਰਨ ਮੌਤ ਦੇ ਮੂੰਹ ਚਲੇ ਗਏ। ਬਾਵਾ ਸਿੰਘ (60) ਪਿਸ਼ਾਬ ਨਲੀ ਦੇ ਕੈਂਸਰ, ਭੋਲਾ ਸਿੰਘ (35) ਦਿਮਾਗ ਦੇ ਕੈਂਸਰ ਅਤੇ ਵੀਰਪਾਲ ਕੌਰ (16) ਜਿਗਰ ਦੇ ਕੈਂਸਰ ਕਾਰਨ ਮੌਤ ਹੋ ਗਈ। ਕਾਲਾ ਸਿੰਘ (40) ਅਤੇ ਭੋਲਾ ਸਿੰਘ (40) ਦਾ ਡੀ.ਐਮ.ਸੀ. ਲੁਧਿਆਣਾ ਤੋਂ ਇਲਾਜ ਚੱਲ ਰਿਹਾ ਹੈ। ਇਸੇ ਦਲੀਪ ਕੌਰ (60) ਅਤੇ ਗੁਰਦੇਵ ਸਿੰਘ (42) ਵੀ ਆਂਤੜੀਆਂ ਦੇ ਕੈਂਸਰ ਤੋਂ ਪੀੜਤ ਹਨ। ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਸ਼ੋਰਾ ਯੁਕਤ ਹੈ। ਜਲਘਰਾਂ ਦੇ ਪ੍ਰਬੰਧ ਬੇਹੱਦ ਨਾਕਸ ਹਨ। ਸਫਾਈ ਦਾ ਕੋਈ ਪ੍ਰਬੰਧ ਨਹੀਂ। ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਸੀਵਰੇਜ ਕਾਰਨ ਛੱਪੜਾਂ ਦਾ ਪਾਣੀ ਸੜਿਹਾਂਦ ਮਾਰ ਰਿਹਾ ਹੈ। ਇਹ ਇੱਕ ਉਸ ਪਿੰਡ ਦੀ ਦਾਸਤਾ ਹੈ ਜਿੱਥੇ (ਸੁਖਾਨੰਦ) ਸਭ ਤੋਂ ਵੱਧ ਪਾਠ ਪੂਜਾ ਹੁੰਦੀ ਹੈ। ਡੇਰਾ ਭੋਰੇ ਵਾਲਾ ਕਰਕੇ ਮਸ਼ਹੂਰ ਸੁਖਾਨੰਦ ਵਿਖੇ ਹਰ ਵਕਤ ਅਖੰਡ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ। ਹੋਰ ਧਾਰਮਿਕ ਗ੍ਰੰਥਾਂ ਦੇ ਪਾਠ ਵੀ ਲਗਾਤਾਰ ਹੁੰਦੇ ਰਹਿੰਡੇ ਹਨ। ਕਰੋੜਾਂ ਰੁਪਏ ਖਰਚ ਕੇ ਇੱਥੇ ਲੜਕੀਆਂ ਦਾ ਕਾਲਜ ਅਤੇ ਬੀ.ਐੱਡ ਟਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਪਰ ਸਿਹਤਪ੍ਰਤੀ ਜਾਗਰੂਕਤਾ ਬੇਹੱਦ ਘੱਟ ਹੈ।ਦੂਜੇ ਪਿੰਡਾਂ ਦੀ ਹਾਲਤ ਵੀ ਇਸ ਪਿੰਡ ਤੋਂ ਬਹੁਤੀ ਬਿਹਤਰ ਨਹੀਂ। ਇਨ•ਾਂ ਪਿੰਡਾਂ 'ਚ ਵੀ ਕੈਂਸਰ ਨੇ ਪੈਰ ਪਸਾਰੇ ਹੋਏ ਹਨ। ਬਠਿੰਡਾ ਤੋਂ ਬੀਕਾਨੇਰ ਨੂੰ ਜਾਂਦੀ ਰੇਲ ਗੱਡੀ ਦਾ ਨਾਂ ਹੀ ਕੈਂਸਰ ਐਕਸਪ੍ਰੈਸ ਕਰਕੇ ਮਸ਼ਹੂਰ ਹੋ ਗਿਆ ਕਿਉਂਕਿ ਮਾਲਵੇ ਦੇ ਕੈਂਸਰ ਮਰੀਜ ਇਸੇ ਗੱਡੀ ਰਾਹੀਂ ਬੀਕਾਨੇਰ ਕੈਂਸਰ ਹਸਪਤਾਲ ਜਾਂਦੇ ਹਨ। ਜੇ ਹਾਲਾਤ ਇਸੇ ਤਰ•ਾਂ ਰਹੇ ਤਾਂ ਸੁਰਜੀਤ ਪਾਤਰ ਦਾ ਇਹ ਸ਼ੇਅਰ ਹੀ ਢੁਕਵਾਂ ਹੋਵੇਗਾ ਕਿ “ਜੇ ਹਵਾ ਇਹ ਰਹੀ, ਕਬਰਾਂ ਉੱਤੇ ਤਾਂ ਕੀ, ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ।

Monday, April 19, 2010

ਹੁਣ ਜੈ ਹਿੰਦ ਅੜੀਏ

ਅਮਰਜੀਤ ਢਿੱਲੋਂ

ਜਿੰਨੀ ਨਿਭ ਗਈ ਤੇਰੇ ਨਾਲ ਵਧੀਆ, ਨੀ ਹੁਣ ਜੈ ਹਿੰਦ ਅੜੀਏ।

ਬੱਸ ਹੁਣ ਤੂੰ ਬਖਸ਼ ਦੇ ਮੈਨੂੰ, ਨੀ ਬਣ ਬਖਸ਼ਿੰਦ ਅੜੀਏ।

ਤੇਰੀ ਤਲਬ 'ਚ ਮੈਂ ਕੀ ਕੀ ਨਹੀਂ ਕੀਤਾ ਨੀ।

ਤੈਨੂੰ ਡੀਕਾਂ ਲਾ ਕੇ ਰੋਜ ਹੈ ਮੈਂ ਪੀਤਾ ਨੀ।

ਦਿਨ ਚੜ•ਦੇ ਲਗਾਈ ਰੋਜ ਮੌਤ ਮੈਂ ਗਲੇ, ਤੈਨੂੰ ਲਿਆ ਮੈਂ ਕਲਾਵੇ ਵਿੱਚ ਸ਼ਾਮ ਨੀਂ ਢਲੀ।

ਇਹ ਨਾ ਸਮਝੀਂ ਕਿ ਹੁਣ ਰਿਹਾਂ ਨਿੰਦ ਅੜੀਏ, ਜਿੰਨੀ. . .

ਤੇਰੇ ਚੰਦਰੇ ਨਸ਼ੇ ਦੇ ਵੀ ਕੀ ਕਹਿਣੇ ਬੱਲੀਏ, ਸਾਰਾ ਰੱਖਤਾ ਸਰੀਰ ਹੀ ਮੈਂ ਗਹਿਣੇ ਬੱਲੀਏ।

ਸਾਲਾਂ ਬੱਧੀ ਸਾਂ ਮੈਂ ਰਿਹਾ ਕਰਦਾ ਉਡੀਕਾਂ ਨੀ, ਪਤਾ ਨਹੀਂ ਕਦੋਂ ਲੰਘ ਗਈਆਂ ਇਹ ਤਰੀਕਾਂ ਨੀ।

ਚਾਲੀ ਸਾਲ ਵੀ ਲੱਗਣ ਜਮਾਂ ਬਿੰਦ ਅੜੀਏ, ਜਿੰਨੀ . . .

ਤੇਰੇ ਉੱਪਰ ਵੀ ਹੁਣ ਤਾਂ ਇਹ ਗਿਲ•ਾ ਕਾਹਦਾ ਹੈ, ਨਾਲ ਜ਼ਿੰਦਗੀ ਨਿਭਾਉਣਾ ਆਪਣਾ ਮੈਂ ਵਾਅਦਾ ਹੈ।

ਐ ਅੰਗੂਰ ਦੀ ਤੂੰ ਬੇਟੀ ਮਸਤ ਰਕਾਨੇ ਨੀ, ਅੱਜ ਵੱਸਦੀ ਤੂੰ ਰਹਿ ਆਪਣੇ ਮੈਅਖਾਨੇ ਨੀ।

ਢਿੱਲੋਂ ਹੁਣ ਕਰੇ ਬਰਦਾਸ਼ਤ ਨਾ ਜਿੰਦ ਅੜੀਏ, ਬੱਸ ਹੁਣ ਤੂੰ ਬਖਸ਼ ਦੇ ਮੈਨੂੰ ਬਣ ਬਖਸ਼ਿਦ ਅੜੀਏ।

ਜਿੰਨੀ ਨਿਭ ਗਈ. . .

ਪਾਪਾ ਨੇ ਸ਼ਰਾਬ ਛੱਡ ਤੀ

ਹਰਮਨਪ੍ਰੀਤ ਢਿੱਲੋਂ

ਹੁਣ ਮੇਰੇ ਪਾਪਾ ਨੇ ਸ਼ਰਾਬ ਛੱਡ 'ਤੀ।

ਚੀਜ਼ ਸੀ ਇਹ ਬੜੀ ਹੀ ਖਰਾਬ ਛੱਡ 'ਤੀ।

ਅਸੀਂ ਰੋਜ਼ ਉਨ•ਾਂ ਨੂੰ ਪਾਉਂਦੇ ਸੀ ਵਾਸਤੇ।

ਜਿਉਂਦੇ ਤੁਸੀਂ ਕਿਉਂ ਹੋ ਇਸ ਝੂਠੀ ਆਸ 'ਤੇ।

Ðਰੁਸਣ ਦੀ ਆਦਤ ਜਨਾਬ ਛੱਡ 'ਤੀ. .

ਹੁਣ ਮੇਰੇ..

ਨਾ ਉਹ ਗਏ ਸਿਰਸਾ ਤੇ ਨਾ ਬਿਆਸ ਜੀ।

ਇੱਛਾ ਸ਼ਕਤੀ ਨੇ ਕੀਤਾ ਕੰਮ ਰਾਸ ਜੀ।

ਆ ਗਿਆ ਹੈ ਘਰੇ ਇਨਕਲਾਬ ਛੱਡ 'ਤੀ, ਹੁਣ ਮੇਰੇ..

ਚੰਦਰਾ ਇਹ ਰੋਗ ਸੀ ਸਹੇੜ ਲੀਤਾ ਜੀ।

ਬੜੀ ਦੇਰ ਸਮੇਂ ਦਾ ਕਤਲ ਕੀਤਾ ਜੀ।

ਪੀਂਦੇ ਰਹੇ ਬਹੁਤ ਬੇ-ਹਿਸਾਬ ਛੱਡ'ਤੀ। ਹੁਣ ਮੇਰੇ..

ਵਿਸਕੀ, ਸੰਤਰਾ ਤੇ ਦਾਰੂ ਘਰ ਦੀ।

ਇਹਨੂੰ ਪੀਣ ਸਾਰ ਸੀ ਅਕਲ ਮਰਦੀ।

ਜਿੰਨ, ਰਮ, ਸੌਫੀਆ, ਗੁਲਾਬ ਛੱਡਤੀ। ਹੁਣ ਮੇਰੇ…. . .

ਛੱਡਣ ਨੂੰ ਫਿਰਦੇ ਸੀ ਬਹੁਤ ਚਿਰਦੇ।

ਦੋਸਤ ਸ਼ਰਾਬੀ ਬਹੁਤੇ ਸੀ ਚੁਗਿਰਦੇ।

ਸਾਰਿਆਂ ਦਾ ਚੁੱਕਤਾ ਦਬਾਬ ਛੱਡ 'ਤੀ, ਹੁਣ ਮੇਰੇ..

ਮੰਤਰੀਆਂ ਨਾਲ ਵੀ ਲੈਂਦੇ ਪੰਗੇ ਸੀ।

ਬਿਨਾ ਪੀਂਤੇ ਹੁਣ ਰਹਿੰਦੇ ਬਹੁਤ ਚੰਗੇ ਜੀ।

ਹੁਣ ਇਹਦਾ ਲੈਂਦੇ ਵੀ ਨਹੀਂ ਖਾਬ ਛੱਡ 'ਤੀ। ਹੁਣ ਮੇਰੇ . .

ਸਾਡਾ ਲੋਕਾਂ ਸਾਹਮਣੇ ਇਹ ਦਾਅਵਾ ਕਾਹਦਾ ਹੈ।

ਇਹ ਤਾਂ ਲੋੜ ਆਪਣੀ ਦਿਖਾਵਾ ਕਾਹਦਾ ਹੈ।

ਹੋਣਗੇ ਜ਼ਰੂਰ ਕਾਮਯਾਬ ਛੱਡ 'ਤੀ।

ਹੁਣ ਮੇਰੇ ਪਾਪਾ ਨੇ ਸ਼ਰਾਬ ਛੱਡ 'ਤੀ।

ਅੱਡੀਆਂ ਕੂਚਦੀ ਮਰ ਗਈ : ਅਮਰਜੀਤ ਢਿੱਲੋਂ

ਦੁਨੀਆਂ ਵਿੱਚ ਜੇ ਕੋਈ ਸਭ ਤੋਂ ਵੱਡੀ ਸਮੱਸਿਆ ਹੈ ਤਾਂ ਉਹ ਆਦਮੀ ਦੇ ਆਪਣੇ ਨਾਂਅ ਦੀ ਹੈ। ਸਦਾ ਰਹਿਣ ਵਾਲੇ ਥਾਂ ਦੀ ਹੈ। ਸਰਦੀ ਵਿੱਚ ਧੁੱਪ ਦੀ ਅਤੇ ਗਰਮੀਆਂ ਵਿੱਚ ਛਾਂ ਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਨਾਂਅ ਬਹੁਤ ਮਸ਼ਹੂਰ ਹੋਵੇ। ਉਸ ਪਹਿਚਾਣ ਤੱਕ ਦੂਰ-ਦੂਰ ਹੋਵੇ। ਪਰ ਦੁਨੀਆਂ ਵਿੱਚ ਨਾਂਅ ਕਮਾਉਂਣਾ ਹੀ ਸਭ ਤੋਂ ਔਖਾ ਕੰਮ ਹੈ। ਸਾਡੇ ਲੋਕ ਪੈਸੇ ਦੀ ਅੰਨ•ੀ ਦੌੜ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਅਥਾਹ ਪੈਸਾ ਕਮਾਉਂਦੇ ਹਨ। ਪਰ ਇਸ ਦੌੜ ਵਿੱਚ ਉਹ ਆਪਣਾ ਨਾਂਅ ਗਵਾਉਂਦੇ ਹਨ। ਪੈਸੇ ਦੇ ਢੇਰ ਇਕੱਠੇ ਕਰਨ ਪਿੱਛੋਂ ਫਿਰ ਆਪਣੇ ਨਾਂਅ ਬਾਰੇ ਸੋਚਦੇ ਹਨ। ਲੋਕਾਂ ਵਿੱਚ ਪਰਵਾਨ ਚੜ•ਨਾ ਲੋਚਦੇ ਹਨ। ਵਾਪਸ ਵਤਨ ਵਿੱਚ ਆ ਇਸ ਪੈਸੇ ਰਾਹੀਂ ਉਹ ਅਨੇਕਾਂ ਕਾਰਜ ਕਰਦੇ ਹਨ। ਧਾਰਮਿਕ ਸਥਾਨਾਂ ਵਿੱਚ ਲੱਖਾਂ ਕਰੋੜਾਂ ਰੁਪਏ ਦੀਆਂ ਰੋਟੀਆਂ ਪਕਾਉਣ ਵਾਲੀਆ ਮਸ਼ੀਨਾਂ ਦਾਨ ਕਰਦੇ ਹਨ। ਟੂਰਨਾਮੈਂਟ ਕਰਵਾਅ ਕੇ ਖਿਡਾਰੀਆਂ ਸਿਰ ਅਹਿਸਾਨ ਕਰਦੇ ਹਨ। ਕੁਝ ਉਸਾਰੂ ਸੋਚ ਵਾਲੇ ਆਪਣੇ ਪਿੰਡਾਂ ਨੂੰ ਅਪਣਾਅ ਕੇ ਵਿਦੇਸ਼ੀ ਸ਼ਹਿਰਾਂ ਵਰਗਾ ਬਣਾਉਂਦੇ ਹਨ। ਪਿੰਡਾਂ ਦੇ ਸਕੂਲਾਂ ਵਿੱਚ ਕਮਰੇ ਪਵਾਉਂਦੇ ਹਨ ਅਤੇ ਆਪਣੇ ਨਾਂਅ ਦੇ ਪੱਥਰ ਲਗਵਾਉਂਦੇ ਹਨ ਅਤੇ ਉਹ ਆਪਣੇ ਲਈ ਕੁਝ ਨਾ ਕੁਝ ਕਰ ਜਾਂਦੇ ਹਨ। ਉਂਝ ਅਨੇਕਾਂ ਲੋਕ ਬਿਨਾਂ ਕੁਝ ਕਰਿਆ ਬੇਨਾਮੇ ਹੀ ਮਰ ਜਾਂਦੇ ਹਨ। ਕੁਝ ਲੋਕਾਂ ਦੇ ਪੱਲੇ ਦਾਣੇ ਨਹੀਂ ਹੁੰਦੇ, ਫਿਰ ਵੀ ਉਹ ਐਨੇ ਸਿਆਣੇ ਨਹੀਂ ਹੁੰਦੇ। ਉਹ ਧੱਕੇ ਨਾਲ ਮਸ਼ਹੂਰ ਹੋਣਾ ਚਾਹੁੰਦੇ ਹਨ। ਭਾਵ ਖੁਦ ਹੀ ਚਕਨਾਚੂਰ ਹੋਣਾ ਚਾਹੁੰਦੇ ਹਨ। ਸਾਡੇ ਇੱਕ ਸ਼ਾਇਰ ਨੂੰ ਆਪਣੇ ਨਾਂਅ ਦੀ ਮਸ਼ਹੂਰੀ ਦਾ ਖ਼ਬਤ ਇਸ ਤਰ•ਾਂ ਚੜਿ•ਆ ਕਿ ਉਹ ਨੇ ਆਪਣੇ ਨਾਂਅ ਨਾਲ 7 ਤਖੱਲਸ ਬਦਲ ਲਏ ਕਦੇ ਘਣੀਆਂ, ਬਣੀਆਂ, ਕਦੇ ਕਿਣਮਿਣ ਕਣੀਆਂ, ਕਦੇ ਸੰਕੇਤ, ਕਦੇ ਪਰੇਤ, ਪਰ ਢਾਈ ਅੱਖਰਾਂ ਦਾ ਪਰਚਾਰ ਕਰਨ ਵਾਲੇ ਇਸ ਸ਼ਾਇਰ ਦੀ ਗੱਲ ਨਾ ਬਣੀ। ਸਾਹਿਤਕ ਹਲਕਿਆਂ ਵਿੱਚ ਭੱਲ ਨਾ ਬਣੀ। ਕਿਉਂਕਿ ਢਾਈ ਅੱਖਰ ਪ੍ਰੇਮ ਦੇ ਅਤੇ ਢਾਈ ਅੱਖਰ ਹੀ ਘ੍ਰਿਣਾ ਦੇ ਹੁੰਦੇ ਹਨ। ਕਈ ਲੋਕ ਪ੍ਰਚਾਰ ਪਹਿਲੇ ਢਾਈ ਅੱਖਰਾਂ ਦਾ ਕਰਦੇ ਹਨ। ਪਰ ਉਨ•ਾਂ ਦੇ ਹਿਰਦੇ 'ਚ ਵਸੇ ਦੂਸਰੇ ਢਾਈ ਹੁੰਦੇ ਹਨ। ਇਸੇ ਲਈ ਉਨ•ਾਂ ਦੇ ਕਿਲੇ ਹਵਾਈ ਹੁੰਦੇ ਹਨ। ਮਸ਼ਹੂਰੀ ਵੀ ਕਈ ਵਾਰੀ ਜਾਨ ਦਾ ਖੌ ਬਣ ਜਾਂਦੀ ਹੈ ਅਤੇ ਮਸ਼ਹੂਰ ਹੋਏ ਲੋਕ ਅਗਿਆਤ ਵਾਸ ਚਾਹੁੰਦੇ ਹਨ ਜਾਂ ਲੰਮਾ ਬਨਵਾਸ ਚਾਹੁੰਦੇ ਹਨ। ਬਕੌਲ ਸ਼ਾਇਰ “ਕੁਝ ਲੋਕਾਂ ਨੂੰ ਖਾ ਗਿਆ ਯਾਰੋ ਗੁੰਮਨਾਮੀ ਦਾ ਝੋਰਾ, ਪਰ ਕਈਆਂ ਨੂੰ ਲੈ ਕੇ ਬਹਿ ਗਈ ਅੰਤਾਂ ਦੀ ਮਸ਼ਹੂਰੀ। ਮਸ਼ਹੂਰੀ ਲਈ ਆਦਮੀ ਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ। ਜ਼ਿੰਦਗੀ ਜਿਉਂਣ ਲਈ ਜਿਉਂਦਿਆਂ ਮਰਨਾ ਚਾਹੀਦਾ ਹੈ। ਇਸ ਤਰ•ਾਂ ਭੈ ਦਾ ਇਹ ਭਵਸਾਗਰ ਤਰਨਾ ਚਾਹੀਦਾ ਹੈ। ਪਰ ਹੋਛੇ ਹੱਥਕੰਡਿਆਂ ਤੋਂ ਆਦਮੀ ਦੂਰ ਹੀ ਰਹੇ ਤਾਂ ਚੰਗਾ ਹੈ। ਨਹੀਂ ਤਾਂ ਨਾਂਅ ਦਾ ਇਹ ਚੱਕਰ ਵੀ ਬੜਾ ਕਸੂਤਾ ਜਿਹਾ ਪੰਗਾ ਹੈ। ਜਦ ਇਸ ਤਰ•ਾਂ ਹਰਬੇ ਵਰਤ ਕੇ ਆਦਮੀ ਦਾ ਨਾਂਅ ਨਹੀਂ ਬਣਦਾ, ਤਾਂ ਲੋਕ ਗੀਤਾਂ ਦੀ ਨਾਇਕਾ ਕਹਿ ਉੱਠਦੀ ਹੈ। “ਰੰਨ ਅੱਡੀਆਂ ਕੂਚਦੀ ਮਰ ਗਈ, ਬਾਂਕਾਂ ਨਾ ਬਣੀਆਂ।” ਕਿਉਂਕਿ ਸਿਰਫ ਅੱਡੀਆਂ ਕੂਚਣ ਨਾਲ ਹੀ ਬਾਂਕਾਂ ਨਹੀਂ ਬਣਦੀਆਂ ਇਸ ਲਈ ਦਿਲ 'ਚ ਇਸ਼ਕ ਦੀ ਸ਼ਿੱਦਤ ਜ਼ਰੂਰੀ ਹੈ। ਇਸੇ 'ਚ ਹੀ ਆਦਮੀ ਦਾ ਅਹੰਕਾਰ ਅਤੇ ਮਗਰੂਰੀ ਹੈ।

ਸਾਡੇ ਘਰੇ ਵੜੀਂ ਨਾ ਸ਼ਰਾਬ ਵੈਰਨੇ

ਸਾਡੇ ਘਰੇ ਵੜੀਂ ਨਾ ਸ਼ਰਾਬ ਵੈਰਨੇ!

ਤੇਰਾ ਸਾਡਾ ਹੋ ਗਿਆ ਹਿਸਾਬ ਵੈਰਨੇ।

ਕੀਮਤੀ ਸਮੇਂ ਦੀ ਸਾਡੀ ਸ਼ਾਖ ਵੱਢਤੀ।

ਰੰਗਲੀ ਜਵਾਨੀ ਦੀ ਤੂੰ ਜੜ• ਕੱਢਤੀ।

ਡੋਬ ਦਿੱਤਾ ਸਾਰਾ ਹੀ ਪੰਜਾਬ ਵੈਰਨੇ…..

ਚੁੱਕੀ ਹੋਈ ਤੇਰੀ ਤਾਂ ਮੁਢੋਂ ਹੀ ਅੱਤ ਨੀ,

ਚੰਗੇ ਭਲੇ ਬੰਦਿਆਂ ਦੀ ਮਾਰੇ ਮੱਤ ਨੀ।

ਚੀਜ ਹੈਂ ਤੂੰ ਬਹੁਤ ਹੀ ਖਰਾਬ ਵੈਰਨੇ. . .

ਰੋਜ਼ ਹੀ ਲੜਾਵੇਂ ਵੀਰ ਨਾਲ ਵੀਰ ਨੂੰ।

ਨਿੱਤ ਨਵੇਂ ਰੋਗ ਲਾਵੇਂ ਨੀ ਸਰੀਰ ਨੂੰ।

ਸਾਡਾ ਹੁਣ ਕੋਰਾ ਹੈ ਜਵਾਬ ਵੈਰਨੇ. . .

ਤੇਰੇ ਨਾਲ ਲਾਈਆਂ ਨੇ ਜਿਨ•ਾਂ ਨੇ ਆੜੀਆਂ

ਤੈਨੂੰ ਪੀ ਕੇ ਜਿਹੜੇ ਨੀ ਵਜਾਉਂਦੇ ਤਾੜੀਆਂ,

ਹੁੰਦੇ ਨਹੀਂਓਂ ਕਦੇ ਕਾਮਯਾਬ ਵੈਰਨੇ..

ਤੋਤਲਿਆਂ ਬੋਲਾਂ ਦੀਆਂ ਬਾਤਾਂ ਖਾ ਗਈ,

ਸਾਡੀ ਤੂੰ ਜਵਾਨੀ ਦੀਆਂ ਰਾਤਾਂ ਖਾ ਗਈ।

ਰੋਲ ਦਿੱਤਾ ਅਸਾਂ ਦਾ ਸ਼ਬਾਬ ਵੈਰਨੇ,

ਮਾਲਕ ਨੇ ਤੇਰੇ ਸਾਰੇ ਹੀ ਸ਼ੈਤਾਨ ਨੀ!

ਨਵੇਂ ਨਵੇਂ ਲਿਆ ਕੇ ਬਰਾਂਡ ਉਹ ਰਿਝਾਨ ਨੀ।

ਕਦੇ ਰਸਭਰੀ ਤੇ ਗੁਲਾਬ ਵੈਰਨੇ..

ਤੇਰਾ ਝੂਠਾ ਨਸ਼ਾ ਹੈ ਦਿਮਾਗੋਂ ਲੱਥਾ ਨੀ,

ਸਦਾ ਲਈ ਹੀ ਤੈਨੂੰ ਟੇਕ ਦਿੱਤਾ ਮੱਥਾ ਨੀਂ।

ਹੁਣ ਤੇਰਾ ਲੈਣਾ ਨਹੀਂਓਂ ਖਾਬ ਵੈਰਨੇ,

ਸਾਡੇ ਘਰੇ ਵੜੀਂ ਨਾ ਸ਼ਰਾਬ ਵੈਰਨੇ।

ਗ਼ਜ਼ਲ

ਅੱਥਰੇ ਮੌਸਮ ਕਦੇ ਕਦਾਈਂ ਭਟਕ ਕੁਰਾਹੇ ਪੈ ਜਾਂਦੇ ਨੇ।

ਕੁਝ ਬੰਦੇ ਤਾਂ ਆਪਣੇ ਨਾਲ ਹੀ ਸਾਰੀ ਰੌਣਕ ਲੈ ਜਾਂਦੇ ਨੇ।

ਮੋਹਲੇਧਾਰ ਮੀਹਾਂ ਵਿੱਚ ਕੱਚੀ ਕੰਧ ਵੀ ਸਾਬਤ ਰਹਿ ਸਕਦੀ ਹੈ

ਕਦੇ ਕਦੇ ਧੁੱਪਾਂ ਵਿੱਚ ਵੀ ਪਰ ਬੁਰਜ ਉਚੇਰੇ ਢਹਿ ਜਾਂਦੇ ਨੇ।

ਉੱਚੀਆਂ ਉੱਚੀਆਂ ਵਾਜਾਂ ਮਾਰਨ 'ਤੇ ਵੀ ਵਾਪਸ ਨਹੀਂ ਪਰਤਦੇ

ਉੱਚਾ ਬੋਲਣ ਵਾਲੇ ਵੀ ਜਦ ਖੁਦ ਵਿੱਚ ਡੂੰਘਾ ਲਹਿ ਜਾਂਦੇ ਨੇ।

ਬੁੱਢੇ ਵਾਰੇ ਵੀ ਉਹ ਬੰਦੇ ਮੜਕ ਨਾਲ ਨੇ ਸਿੱਧਾ ਤੁਰਦੇ,

ਅਸੀਂ ਡੰਗੋਰੀ ਤੇਰੀ ਬਾਪੂ ਜਦ ਬੱਚੇ ਇਹ ਕਹਿ ਜਾਦੇ ਨੇ।

ਉਨ•ਾਂ ਨੂੰ ਮੰਜ਼ਿਲ 'ਤੇ ਪਹੁੰਚਣ ਤੋਂ ਨਾ ਕੋਈ ਰੋਕ ਹੈ ਸਕਦਾ,

ਜਿਹੜੇ ਤੁਰਨ ਤੋਂ ਪਹਿਲਾਂ ਆਪਣਾ ਟੀਚਾ ਕਰਕੇ ਤਹਿ ਜਾਂਦੇ ਨੇ।

ਜਿਹੜੇ ਲੋਕੀ ਮਿਰਗ ਤ੍ਰਿਸ਼ਨਾ ਪਿੱਛੇ ਅਕਸਰ ਰਹਿਣ ਭਟਕਦੇ,

ਇੱਕ ਦਿਨ ਥੱਕ ਕੇ ਆਪਣੇ ਹੀ ਪਰਛਾਵੇਂ ਹੇਠਾਂ ਬਹਿ ਜਾਂਦੇ ਨੇ।

ਢਿੱਲੋਂ ਉਹੀਓ ਸਖਸ਼ ਹੀ ਆਪਣੀ ਜ਼ਿੰਦਗੀ ਵਿੱਚ ਨੇ ਪਾਰਸ

ਜਿਹੜੇ ਆਪਣੇ ਪਿਆਰ ਦਰਦ ਵੀ ਸਹਿੰਦੇ ਸਹਿੰਦੇ ਸਹਿ ਜਾਂਦੇ ਨੇ।

ਭਾਣਾ ਮੰਨਣ ਦੀਆਂ...ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ,

ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।

ਸਾਡੇ ਧਰਮ ਗੰ੍ਰਥ ਹੀ ਦੱਸਦੇ ਰਹੇ,

ਮਾਇਆ ਨਾਗਣੀ ਅਤੇ ਹਰਾਮ ਸਾਨੂੰ।

ਕਿਸਮਤ ਆਸਰੇ ਬੰਦ ਕਰਵਾ ਅੱਖਾਂ,

ਸਦਾ ਰਹੇ ਜਪਾਉਂਦੇ ਨੇ ਨਾਮ ਸਾਨੂੰ।

ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ,

ਕਹਿੰਦੇ ਬੁਰਾ ਹੈ ਲੋਭ ਤੇ ਕਾਮ ਸਾਨੂੰ।

ਕੋਰਾ ਕੋਰਾ ਕੁੱਜਾ...

ਕੋਰਾ-ਕੋਰਾ ਕੁੱਜਾ ਠੰਡਾ ਠਾਰ ਪਾਣੀ,

ਸਾਡੇ ਗਲੇ ਅਟਕਦਾ ਜਾਂਵਦਾ ਈ।

ਲੋਕੋ ਵਰਜੋ ਵੇ ਹਾਕਮ ਆਪਣੇ ਨੂੰ,

ਇਹ ਕੀਮਤਾਂ ਰੋਜ਼ ਵਧਾਂਵਦਾ ਈ।

ਸਾਡੇ ਖੂਨ 'ਚੋਂ ਕਰ ਕਸ਼ੀਦ ਖੁਸ਼ੀਆਂ, ਇਹ ਆਪਣੇ ਮਹਿਲ ਸਜਾਂਵਦਾ ਈ।

ਆਈਆਂ ਵੇਖ ਨੇੜੇ ਹੁਣ ਫਿਰ ਚੋਣਾਂ, ਸਾਨੂੰ ਲਾਰਿਆਂ ਨਾਲ ਪਰਚਾਂਵਦਾ ਈ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਝੂਠ ਬੋਲੇਂ, ਹੋਇਆ ਖੇਤ ਨਾ ਅਜੇ ਵੀ ਵੱਤ ਹੈ ਵੇ।

ਜੀਹਨੂੰ ਤੂੰ ਜਮਹੂਰੀਅਤ ਆਖਦਾ ਏਂ, ਇਹ ਤਾਂ ਗੁੰਡਿਆਂ ਦੀ ਸਲਤਨੱਤ ਹੈ ਵੇ।

ਡਾਕੇ, ਕਤਲ ਹੁੰਦੇ ਇੱਥੇ ਦਿਨ ਦੀਵੀਂ, ਲੁੱਟੀ ਕੰਜਕਾਂ ਦੀ ਜਾਂਦੀ ਪੱਤ ਹੈ ਵੇ।

ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ, ਅੰਨ ਦਾਤੇ ਵਿੱਚ ਸਾਹ ਨਾ ਸੱਤ ਹੈ ਵੇ।

ਰਿਸ਼ਵਤ ਦੇ ਕੇ ...

ਰਿਸ਼ਵਤ ਦੇ ਕੇ ਫੇਰ ਬਹਾਲ ਹੁੰਦੇ, ਰਿਸ਼ਵਤਖੋਰ ਜੇਕਰ ਸਸਪੈਂਡ ਹੁੰਦੇ।

ਵਿਆਹ ਤੋਂ ਬਾਅਦ ਵੀ ਤਿਤਲੀਆਂ ਰਹਿਣ ਫੜਦੇ ਵੱਢਣ ਜੋਗੇ ਨੇ ਉਹ ਹਸਬੈਂਡ ਹੁੰਦੇ।

ਯਾਰ-ਮਾਰ ਹੀ ਕਰਨ ਦੀ ਸੋਚਦੇ ਜੋ, ਹੁੰਦੇ ਦੁਸ਼ਮਣ ਉਹ ਕਾਹਦੇ ਫਰੈਂਡ ਹੁੰਦੇ।

ਨੋਟ ਸੌ ਦੇ ਦੋ ਸ਼ਹੀਦ ਹੋ ਜਾਂਦੇ, ਰੋਜ ਰੋਜ ਨਹੀਂ ਵਿਆਹ ਅਟੈਂਡ ਹੁੰਦੇ।

ਲੋਕ ਰਾਜ ਵਿੱਚ...

ਲੋਕ ਰਾਜ ਵਿੱਚ ਰਾਜ ਤਾਂ ਕਰਨ ਸ਼ਾਤਿਰ ਐਵੇਂ ਲੋਕਾਂ ਦਾ ਤਾਂ ਭਾਜੀ ਨਾ ਹੁੰਦੈ।

ਚਿੜੀਆਂ ਘਰ ਵਿੱਚ ਜਿਸ ਤਰ•ਾਂ ਚਿੜੀਆਂ ਲਈ ਐਵੇਂ ਬੇਮਾਲੂਮ ਜਿਹਾ ਥਾਂ ਹੁੰਦੈ।

ਮਨਫੀ ਸਿਆਸਤ 'ਚੋਂ ਪਿਆਰ ਦੇ ਸ਼ਬਦ ਹੁੰਦੇ ਹਿੰਦਸਾ ਨਫਰਤ ਦਾ ਰੋਜ਼ ਜਮ•ਾਂ ਹੁੰਦੈ।

ਰਾਜਨੇਤਾ, ਪ੍ਰੋਹਿਤ ਹੀ ਅਸਲ ਦੇ ਵਿੱਚ ਇੱਥੇ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।

ਆਬੇ ਸ਼ੀਰੀਂ ਹੈ...

ਆਬੇ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।

ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਲੱਦ ਪਲੱਦ ਕਰਦੇ।

ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।

ਅਸੀਂ ਦਿਨੋਂ ਦਿਨ ਹੁੰਦੇ ਜਾਈਏ ਬੌਣੇ, ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।

ਕੁਝ ਆਦਮੀ ਦੇਂਵਦੇ...

ਕੁਝ ਆਦਮੀ ਦੇਂਵਦੇ ਬਦਲ ਮੌਸਮ, ਕੁਝ ਲੋਕ ਨੇ ਰੁੱਤ ਅਨੁਸਾਰ ਢਲਦੇ।

ਜਲਦੀ ਮੌਕਾਪ੍ਰਸਤ ਨੇ ਥੱਕ ਜਾਂਦੇ, ਰਹਿੰਦੇ ਮਰਦ ਮੁਜ਼ਾਹਿਦ ਸਦਾ ਚਲਦੇ।

ਜਿਸ ਘਰ 'ਚ ਸ਼ੱਕ ਦੀ ਸਲਤਨਤ ਹੈ, ਉੱਥੇ ਪਿਆਰ ਦੇ ਰਿਸ਼ਤੇ ਨਹੀਂ ਫਲਦੇ।

ਕਦੇ ਬਣਦੇ ਗੁਲ-ਓ-ਗੁਲਜ਼ਾਰ ਹੈ ਨਾ, ਜਿਹੜੇ ਦਾਣੇ ਜ਼ਮੀਨ ਵਿੱਚ ਨਹੀਂ ਗਲਦੇ।

ਬੰਜ਼ਰ ਦੇਖ ਕੇ...

ਬੰਜ਼ਰ ਦੇਖ ਕੇ ਧਰਤ ਉਦਾਸ ਨਾ ਹੋ, ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।

ਉਸ ਪਿੰਡ ਵਿੱਚ ਰਹਿਣ ਦਾ ਹੱਜ ਕੀ ਏ, ਜਿੱਥੇ ਹੋਵੇ ਪੰਚਾਇਤ ਨਾ ਸਾਊ ਮੀਆਂ।

ਹੋੜ• ਲੱਗੀ ਹੈ ਮੌਕਾ ਪ੍ਰਸਤੀਆਂ ਦੀ, ਸਰਕਾਰ ਹੋਵੇ ਕੋਈ ਕਿਵੇਂ ਟਿਕਾਊ ਮੀਆਂ।

ਜਿਸ ਨੇ ਸਿੱਖਿਆ ਨਹੀਂ ਕੁਝ ਵੀ ਜ਼ਿੰਦਗੀ ਤੋਂ, ਉਸ ਨੂੰ ਹੋਰ ਕੋਈ ਕੀ ਸਮਝਾਊ ਮੀਆਂ?

ਕੁਰਸੀ ਬਹੁਤ ਸਿਆਸਤ....

ਕੁਰਸੀ ਬਹੁਤ ਸਿਆਸਤ ਦੀ ਹੈ ਕੁੱਤੀ ਮਗਰ ਕੁੱਤਿਆਂ ਦੀ ਇਹ ਦੇ ਹੇੜ• ਪਿਆਰੇ।

ਲੁੱਚੇ, ਭੜੂਏ ਅਤੇ ਬੇਈਮਾਨ ਸਾਰੇ ਕੱਠੇ ਫਿਰਨ ਹੋ ਕੇ ਮਾਈ ਮੇੜ• ਪਿਆਰੇ।

ਲਾਹਕੇ ਅਸਾਂ ਦਾ ਕੁੱਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰ।

ਮੱਝ ਲਿਬੜੀ ਜੇ ਇੱਕ ਵਿੱਚ ਵੜਜੇ, ਮੱਝਾਂ ਸਾਰੀਆਂ ਦਿੰਦੀ ਲਬੇੜ ਪਿਆਰੇ।

Sunday, April 18, 2010

ਲਫ਼ਜ਼ਾਂ ਦੇ ਤੀਰ

ਮੌਕਾ ਪ੍ਰਸਤ ਸਿਆਸਤਾਂ ਦੇ ਸਦਕਾ, ਸਾਡੇ ਆਲ੍ਹਣੇ ਨੇ ਤੀਲ੍ਹ ਤੀਲ੍ਹ ਹੋ ਗਏ।

ਅੰਨ੍ਹਾਂ ਪੈਸਾ ਕਮਾਉਣ ਦੀ ਲਾਲਸਾ ਵਿੱਚ, ਭਲੇ ਆਦਮੀ ਕਿੰਨੇ ਜ਼ਲੀਲ ਹੋ ਗਏ।

ਚੱਲਦੇ ਫਿਰਦੇ ਨਾਕਿਆਂ ਵਿੱਚ ਅੱਜ ਕੱਲ੍ਹ ਪੱਤਰਕਾਰ ਨੇ ਬਹੁਤ ਤਬਦੀਲ ਹੋ ਗਏ।

ਅਕਲਮੰਦਾਂ ਨੂੰ ਮਿਲੇ ਹੈ ਖੁਸ਼ਕ ਰੋਟੀ, ਹਲਵਾ ਖਾਣ ਦੇ ਲਈ ਵਕੀਲ ਹੋ ਗਏ।

ਅਮਰਜੀਤ ਢਿੱਲੋਂ

ਮਨੋਹਰਦੀਪ ਪ੍ਰਕਾਸ਼ਨ ਬਾਜਾਖਾਨਾ (ਫਰੀਦਕੋਟ)

ਹੀਰ ਆਖਦੀ ਸਹਿਤੀਏ...

ਹੀਰ ਆਖਦੀ ਸਹਿਤੀਏ ਬੱਚ ਕੇ ਰਹੀਂ, ਇਹ ਕਲੱਰਕ ਨਾ ਕਿਸੇ ਦੇ ਸੱਕੇ ਭੈਣੇ।
ਕੁੱਤੇ ਤਾਈਂ ਤਾਂ ਕੱਕਾ ਹੈ ਇੱਕ ਲੱਗਦਾ, ਲੱਗਦੇ ਕਲੱਰਕ ਨੂੰ ਦੋ ਨੇ ਕੱਕੇ ਭੈਣੇ।
ਕੁੱਤਾ ਕਰਦਾ ਕਾਰਵਾਈ ਇੱਕ ਪਾਸੇ, ਕਲੱਰਕ ਦੋ ਪਾਸਿਆਂ ਤੋਂ ਡੱਕੇ ਭੈਣੇ।
ਜਿਹੜਾ ਲਾਂਵਦਾ ਫਾਈਲ ਨੂੰ ਨਹੀਂ ਪਹੀਏ, ਫਾਈਲ ਉਸ ਦੀ ਪਰਾਂ ਨਾ ਧੱਕੇ ਭੈਣੇ।
ਗ੍ਰੰਥੀ ਸਿੰਘ ਤਲਾਅ...
ਗ੍ਰੰਥੀ ਸਿੰਘ ਤਲਾਅ ਵਿੱਚ ਸੁੱਟ ਦਿੰਦੇ, ਗੁਰਦੁਆਰੇ ਜੇ ਅੱਜ ਕੱਲ੍ਹ ਭਾਨ ਚੜ੍ਹ ਜੇ,
ਕੁਝ ਆਦਮੀ ਇਸ ਤਰ੍ਹਾਂ ਦੇ ਦਿੰਦੇ, ਜਿਉਂ ਕਿਰਾਏ 'ਤੇ ਕੋਈ ਮਕਾਨ ਚੜ੍ਹ ਜੇ।
ਕਲਾਕਾਰੀ ਹੈ ਬੰਦੇ 'ਚੋਂ ਖਤਮ ਹੁੰਦੀ, ਜਦੋਂ ਸਿਰ ਨੂੰ ਉਸ ਦੇ ਗੁਮਾਨ ਚੜ੍ਹ ਜੇ।
ਬੰਦਾ ਸਹੀ ਇਨਸਾਨ ਬਣਦਾ ਖੁਦ ਜਦ ਉਹ ਨਜ਼ਰ ਆਪਣੀ ਵਿੱਚ ਪਰਵਾਨ ਚੜ੍ਹ ਜੇ।
ਜ਼ਜ਼ਬਾ ਪਿਆਰ ਦਾ...
ਜ਼ਜ਼ਬਾ ਪਿਆਰ ਦਾ ਨੇ ਜਿਹੜੇ ਲੋਕ ਰੱਖਦੇ, ਉਹ ਟੁੱਟ ਕੇ ਕਦੇ ਵੀ ਬਿਖਰਦੇ ਨਹੀਂ।
ਕਸ਼-ਮ-ਕਸ਼ ਤੋਂ ਜਿਹੜੇ ਨੇ ਦੂਰ ਰਹਿੰਦੇ ਸਖਸ਼ ਜ਼ਿੰਦਗੀ ਵਿੱਚ ਉਹ ਨਿਖਰਦੇ ਨਹੀਂ।
ਸਿਦਕ ਵਾਲਿਆਂ ਤਾਈਂ ਡੁਲਾ ਸਦੇ, ਇਹ ਕਦੇ ਦੁਪਹਿਰੇ ਤਿਖਰ ਦੇ ਨਹੀਂ।
ਪੌੜੀ ਟੁੱਟੀ ਹੋਈ ਲੋਕ ਰਾਜ ਵਾਲੀ, ਡੰਡੇ ਮਿਲਦੇ ਸਾਨੂੰ ਸਿਖਰ ਦੇ ਨਹੀਂ।
ਗਏ ਮਿੱਤਰ ਪਿਆਰੇ...
ਗਏ ਮਿੱਤਰ ਪਿਆਰੇ ਨਾ ਆਏ ਮੁੜਕੇ ਰੱਖੇ ਅੱਖਾਂ ਦੇ ਵਿੱਚ ਸਮੋ ਕੇ ਜੀ।
ਕੰਮ ਆਉਣ ਨਾ ਭੋਰਾ ਸ਼ਰੀਫ ਬੰਦੇ ਉਮਰ ਕੱਢ ਲੈਂਦੇ ਬੂਹਾ ਢੋ ਕੇ ਜੀ।
ਬੇੜੀ ਉਨ੍ਹਾਂ ਦੀ ਹੀ ਪਾਰ ਪਹੁੰਚਦੀ ਹੈ, ਜਿਹੜੇ ਰਹਿੰਦੇ ਨੇ ਕਿਸੇ ਦੇ ਹੋ ਕੇ ਜੀ।
ਸਾਡੇ ਪਿੰਡਾਂ 'ਚ ਆਉਂਦੀਆਂ ਰੋਜ ਚੋਣਾਂ, ਨੇਤਾ ਤੁਰ ਜਾਂਦੇ ਸਾਨੂੰ ਚੋ ਕੇ ਜੀ।
ਹਨ੍ਹੇਰੀ ਤੇਜ ਵਿੱਚ...
ਹਨ੍ਹੇਰੀ ਤੇਜ ਵਿੱਚ ਨਾ ਉਡਾ ਗੁੱਡੀ, ਕੱਚੇ ਧਾਗੇ ਦੀ ਟੁਟਜੂ ਡੋਰ ਬੀਬਾ।
ਬਦਲੇ ਹੋਏ ਸਮੇਂ ਅਨੁਸਾਰ ਹੀ ਹੁਣ ਤੈਨੂੰ, ਬਨਾਉਣੀ ਪੈਣੀ ਪਤੰਗ ਹੈ ਹੋਰ ਬੀਬਾ।
ਲਾਲਚ ਕਰੀਂ ਨਾ ਨਵਿਆਂ ਦੋਸਤਾਂ ਦਾ, ਭਾਵੇਂ ਦਿਲ ਯੇਹ ਮਾਂਗੇ ਹੈ ਮੋਰ ਬੀਬਾ।
ਰਹੀਂ ਬਚ ਕੇ ਬੰਦੇ ਵਿੱਚ ਹੋਰ ਬੰਦੇ, ਕਈ ਹੁੰਦੇ ਨੇ ਆਦਮਖੋਰ ਬੀਬਾ।
ਆਪੇ ਆਵਣੇ ਮੇਮਣੇ...
ਆਪੇ ਆਵਣੇ ਮੇਮਣੇ ਨਹੀਂ ਚਰਕੇ, ਰੱਬ ਉੱਤੇ ਇਹ ਝੂਠੀਆਂ ਡੋਰੀਆਂ ਨੇ।
ਰਾਹਾਂ ਵਿੱਚ ਨੇ ਬੜੇ ਬਘਿਆੜ ਬੈਠੇ, ਜਿਨ੍ਹਾਂ ਫਸਲਾਂ ਤੇਰੀਆਂ ਭੋਰੀਆਂ ਨੇ।
ਗਧੀਗੇੜ ਪਾ ਕੇ ਤੈਨੂੰ ਕਿਸਮਤਾਂ ਦੇ, ਤੋਰੀ ਫੁਲਕੀਆਂ ਵਿਹਲੜਾਂ ਤੋਰੀਆਂ ਨੇ।
ਡੇਰਾ ਡਾਂਗ 'ਤੇ ਰੱਖਣਾ ਸਿੱਖ ਲੈ ਹੁਣ, ਤੈਨੂੰ ਮਾਰਿਆ ਸਿਰਫ ਕਮਜ਼ੋਰੀਆਂ ਨੇ।
ਪੰਜੇ ਅਹਿਮ ਜ਼ਜ਼ਬੇ...
ਪੰਜੇ ਅਹਿਮ ਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ,ਮਿੱਟੀ ਹੈ ਮਨੁੱਖ ਕਾਮ, ਮੋਹ, ਹੰਕਾਰ ਬਿਨਾਂ।
ਕਾਮ ਤੋਂ ਉਤਪਤੀ ਆਨੰਦ ਦੀ ਸਖਰ ਕਾਮ, ਜ਼ਿੰਦਗੀ ਨਿਰਾਰਥਕ ਹੋ ਜਾਂਦੀ ਹੈ ਪਿਆਰ ਬਿਨਾਂ।
ਮੋਹ ਨਾਲ ਰਿਸ਼ਤੇ ਤੇ ਮੋਹ ਹੀ ਸਾਨੂੰ ਜੋੜਦਾ ਹੈ,ਮਨੁੱਖਤਾ ਦੀ ਹੋਂਦ ਕਿਵੇਂ ਰਹੂ ਪਰਿਵਾਰ ਬਿਨਾਂ।
ਜ਼ੁਲਮ ਹੁੰਦਾ ਦੇਖ ਜੀਹਨੂੰ ਆਂਵਦਾ ਕਰੋਧ ਹੈ ਨੀ, ਥੁੜਿਐ ਕੀ ਇੱਥੇ ਉਸ ਆਦਮੀ ਬੇਕਾਰ ਬਿਨਾਂ।
ਮੁੱਖ ਭੂਮਿਕਾ ਨਿਭਾਉਂਦੈ...
ਮੁੱਖ ਭੂਮਿਕਾ ਨਿਭਾਉਂਦੈ ਲਾਲਚ ਵਿਕਾਸ ਵਿੱਚ,ਵੱਧ ਸਕੇ ਅੱਗੇ ਨਾ ਕੋਈ ਲੋਭ ਦੇ ਵਿਚਾਰ ਬਿਨਾਂ।
ਆਪਣੇ ਕੀਤੇ ਤੇ ਹੁੰਦੈ ਗਰਬ ਮਨੁੱਖ ਤਾਈਂ, ਖੁਸ਼ੀ ਪ੍ਰਗਟਾ ਨਾ ਸਕੇ ਬੰਦਾ ਅਹੰਕਾਰ ਬਿਨਾਂ।
ਤਿਆਗੀ ਹੋ ਕੇ ਜੰਗਲਾਂ 'ਚ ਬੈਠਣਾ ਹੈ ਬੇਵਕੂਫੀ,ਆਦਮੀ ਇਕੱਲੇ ਦੀ ਨਹੀਂ ਹੋਂਦ ਸੰਸਾਰ ਬਿਨਾਂ।
ਕਪਟ ਦੇ ਸ਼ੋਰ ਅਤੇ ਜ਼ੁਲਮ ਦੇ ਖਿਲਾਫ ਬੰਦਾ,ਲੜ ਕਦੇ ਸਕਦਾ ਨਾ ਕਰੋਧ ਦੀ ਕਟਾਰ ਬਿਨਾਂ।
ਕਾਮ, ਕਰੋਧ, ਲੋਭ...
ਕਾਮ, ਕਰੋਧ, ਲੋਭ ਸੰਤ ਕਹਿੰਦੇ ਭੈੜਾ ਬਚੋ ਇਹ ਤੋਂ,ਕੋਠੀਆਂ ਦੀ ਸ਼ੁਰੂ ਕਰੀ ਰੱਖਦੇ ਉਸਾਰੀ ਏ।
ਲੋਕਾਂ ਤਾਈਂ ਕਹਿੰਦੇ ਮਾਇਆ ਨਾਗਣੀ ਮਹਾਂਪੁਰਸ਼,ਆਪ ਸੱਤ ਲੱਖ ਵਾਲੀ ਰੱਖਦੇ ਸਵਾਰੀ ਏ।
ਅਸਲ 'ਚ ਸਾਰੇ ਵੋਟ ਬੈਂਕ ਨੇ ਨੇਤਾਵਾਂ ਦੇ ਇਹ, ਆਂਵਦੇ ਵਜ਼ੀਰ ਇਨ੍ਹਾਂ ਕੋਲ ਵਾਰੋ ਵਾਰੀ ਏ।
ਅੰਧ-ਵਿਸ਼ਵਾਸੀ ਸੀਰੀਅਲ ਨੇ ਦਿਖਾਈ ਜਾਂਦੇ,ਕਦੇ ਅਲਫ ਲੈਲਾ ਕਦੇ ਕ੍ਰਿਸ਼ਨ ਮੁਰਾਰੀ ਏ।
ਕੁਝ ਅਨਪੜ੍ਹਤਾ ਨੇ ਕੀਤਾ ਨੁਕਸਾਨ ਸਾਡਾ, ਰਹਿੰਦੀ ਖੂੰਹਦੀ ਮੱਤ ਸਾਡੀ ਹਾਕਮਾਂ ਨੇ ਮਾਰੀ ਏ।
ਸੁਰਗਾਂ ਦੇ ਲਾਰੇ...
ਸੁਰਗਾਂ ਦੇ ਲਾਰੇ ਲਾ ਕੇ ਸਾਧ ਅਤੇ ਨੇਤਾ ਗਣ,ਭੋਲੀ ਭਾਲੀ ਜੰਤਾ ਦਾ ਸ਼ਿਕਾਰ ਕਰੀ ਜਾਂਦੇ ਨੇ।
ਅਗਲੇ ਜਨਮ ਦੇ ਵਿਖਾ ਕੇ ਸਬਜ਼ਬਾਗ,ਸਾਡਾ ਇਹ ਜਨਮ ਹੀ ਖੁਆਰ ਕਰੀ ਜਾਂਦੇ ਨੇ।
ਨੇਤਾ ਨਾਹਰਾ ਲਾਉਂਦੇ ਇਸ ਧਰਤੀ ਤੇ ਸਵਰਗਾਂ ਦਾ,ਵੋਟਾ ਲੈ ਕੇ ਲੋਕਾਂ ਤੋਂ ਬਹਾਰ ਕਰੀ ਜਾਂਦੇ ਨੇ।
ਸਾਧ ਅਤੇ ਨੇਤਾ ਇੱਕ ਦੂਸਰੇ ਦੇ ਯਾਰ ਪੱਕੇ ਨੇ,ਇੱਕ ਦੂਸਰੇ ਦਾ ਪਰਚਾਰ ਕਰੀ ਜਾਂਦੇ ਨੇ।
ਕੂੜ ਹੈ ਸੁਰਗ...
ਕੂੜ ਹੈ ਸੁਰਗ, ਕੂੜ ਅਗਲਾ ਜਨਮ, ਰੱਬ,ਸੱਚ ਹੈ ਸਿਰਫ ਸਾਹਮਣੇ ਜੋ ਦਿਸੇ ਜੱਗ ਪਿਆਰੇ।
ਸੱਚ ਹੈ ਇਹ ਮੋਹ, ਮਾਤ ਪਿਤਾ, ਧੀਆਂ ਪੁੱਤ ਸੱਚ,ਸੱਚ ਹੈ ਬਲ ਰਹੀ ਪੇਟ ਵਿੱਚ ਅੱਗ ਪਿਆਰੇ।
ਵਿਹਲੜ ਨਿਖੱਟੂ ਜੋ ਡਰਾਵੇ ਦਿੰਦੇ ਨਰਕਾਂ ਦੇ,ਸਾਡੀ ਉਹ ਕਿਰਤ ਨੇ ਡਰਾ ਕੇ ਰਹੇ ਠੱਗ ਪਿਆਰੇ।
ਰਾਹ 'ਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਨੇ,ਕਹਿੰਦੇ ਨੇ ਜੋ ਦੁਨੀਆਂ ਹੈ ਸਾਬਣ ਦੀ ਝੱਗ ਪਿਆਰੇ।
ਕਰਮ ਕਰੋ ਤੇ ਇੱਛਾ ਫਲ ਦੀ ਨਾ ਕਰੋ ਕਹਿੰਦੇ,ਬੱਸ ਬਣੇ ਰਹੋ ਅੰਨ੍ਹੇ ਅਤੇ ਲਾਈ ਲੱਗ ਪਿਆਰੇ।
ਤੇਰਿਆਂ ਹੱਕਾਂ ਤੇ ਡਾਕਾ ਮਾਰੀ ਜਾਂਦੇ ਸਦੀਆਂ ਤੋਂ,ਹੋ ਕੇ ਹੁਣ ਸੁਚੇਤ ਸਾਂਭ ਆਪਣੀ ਤੂੰ ਪੱਗ ਪਿਆਰੇ।
ਜ਼ਿੰਦਗੀ 'ਚ ਜਿਉਣ...
ਜ਼ਿੰਦਗੀ 'ਚ ਜਿਉਣ ਦੇ ਲਈ ਦੱਸੋ ਕੀ ਹੈ ਰਹਿ ਜਾਣਾ,ਕਾਮ, ਕਰੋਧ, ਲੋਭ, ਮੋਹ ਜੇ ਨਾ ਅਹੰਕਾਰ ਹੋਵੇ।
ਬਾਬੇ ਕਹਿੰਦੇ ਸਾਰੇ ਮੇਵੇ ਸਾਡੇ ਲਈ ਨੇ ਧੁਰੋ ਲਿਖੇ,ਚਿਹਰੇ ਉੱਤੇ ਨੂਰ ਸਾਡੇ ਨਾਲ ਬੈਠੀ ਨਾਰ ਹੋਵੇ।
ਸਾਨੂੰ ਕਹਿੰਦੇ ਦਸਵਾਂ ਦਸੌਂਧ ਸਾਨੂੰ ਕੱਢੀ ਚੱਲੋ, ਟੈਕਸ ਉਗਰਾਹੁੰਦੀ ਜਿਵੇਂ ਕੋਈ ਸਰਕਾਰ ਹੋਵੇ।
ਅੱਜ ਕੱਲ੍ਹ ਲੋਕ ਉਨ੍ਹਾਂ ਬਾਬਿਆਂ ਨੂੰ ਕਹਿਣ ਵੱਡੇ,ਜਿੰਨੀ ਵੱਡੀ ਅਤੇ ਮਹਿੰਗੀ ਉਨ੍ਹਾਂ ਥੱਲੇ ਕਾਰ ਹੋਵੇ।
ਪੰਜ ਅਹਿਮ ਜ਼ਜ਼ਬੇ...
ਪੰਜ ਅਹਿਮ ਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ,ਮਿੱਟੀ ਹੈ ਮਨੁੱਖ ਕਾਮ, ਮੋਹ, ਅਹੰਕਾਰ ਬਿਨਾ।
ਕਾਮ ਤੋਂ ਉਤਪਤੀ ਹੈ, ਮੋਹ ਨਾਲ ਰਿਸ਼ਤੇ ਨੇ,ਜ਼ਿੰਦਗੀ ਨਿਰਾਰਥਕ ਹੈ ਜ਼ਿੰਦਗੀ ਦੇ ਪਿਆਰ ਬਿਨ੍ਹਾਂ।
ਮਾਣ ਅਹੰਕਾਰ ਬਾਝੋਂ ਜਿਉਣ ਸਦਾ ਆਲਸੀ ਹੀ,ਹੁੰਦਾ ਨਹੀਂ ਵਿਕਾਸ ਕਦੇ ਲੋਭ ਦੇ ਵਿਚਾਰ ਬਿਨ੍ਹਾਂ।
ਮਾਇਆ ਤਾਈਂ ਨਾਗਣੀ ਜੋ ਆਖਦੇ ਮਹਾਂਪੁਰਸ਼,ਸਾਰਦੇ ਨਹੀਂ ਖੁਦ ਸੱਤ ਲੱਖ ਵਾਲੀ ਕਾਰ ਬਿਨਾਂ।
ਮਹਿਲਨੁਮਾਂ ਡੇਰਿਆਂ 'ਚ ਪਾਉਂਦੇ ਚੋਲੇ ਰੇਸ਼ਮੀ ਨੇ,ਵਿਹਲੜਾਂ ਦੀ ਐਸ਼ ਹੁੰਦੀ ਹੈ ਨਹੀਂ ਸਰਕਾਰ ਬਿਨ੍ਹਾਂ।
ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜ਼ੀ ਜਿੱਤ ਲੈਂਦੇ,ਸਾਨੂੰ ਕਹਿੰਦੇ ਹਿਲਦਾ ਨਹੀਂ ਪੱਤਾ ਕਰਤਾਰ ਬਿਨਾਂ।
ਚੁੰਨੀ ਰੇਸ਼ਮੀ 'ਚ
ਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ,ਸਾਨੂੰ ਪਹਿਨਣ ਨਾ ਦਿੰਦੀਆਂ ਕਬੀਲਦਾਰੀਆਂ ਨੀ ਮਾਏ।
ਲੂਣ, ਤੇਲ, ਲੱਕੜਾਂ ਦਾ ਸੰਸਾ ਰਹੇ ਹਰ ਵੇਲੇ,ਸਾਡੀਆਂ ਤਾਂ ਇਹੀਓ ਖੁਦਮੁਖਤਿਆਰੀਆਂ ਨੀ ਮਾਏ।
ਰਾਜਨੇਤਾ, ਅਫਸਰਾਂ, ਪੁਰੋਹਿਤਾਂ ਸਾਨੂੰ ਲੁੱਟਿਆ ਏ,ਰਹਿੰਦਾ ਸਾਡਾ ਖੂਨ ਚੂਸਿਆ ਵਪਾਰੀਆਂ ਨੀ ਮਾਏ।
ਪਿੰਡਾਂ ਵਿੱਚ ਭਾਵੇਂ ਸਾਡੇ ਗੱਡੇ, ਭੇਡੇ ਚੱਲਦੇ ਨੇ,ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।
ਨਕਸ਼ਾਂ ਦੀ ਨਹੀਂ...
ਨਕਸ਼ਾਂ ਦੀ ਨਹੀਂ ਇਤਫਾਕੀਆ ਸੁਡੌਲਤਾ ਇਹ,ਹੁਸਨ ਤਾਂ ਸੰਗ੍ਰਹਿ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ, ਸੋਹਣੇ ਲੀੜੇ ਪਾ ਕੇ ਵਰਗਲਾਉਣ ਏਦਾਂ,ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੁਹਣੇ ਬਣ ਦਿਸਣਾ ਤੇ ਰਹਿਣਾ ਸਜ ਫਬ ਕੇ ਇਹ,ਮੁੱਢ ਤੋਂ ਹੀ ਸ਼ੌਕ ਇੱਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ,ਮੰਗਦੇ ਨੇ ਮੁੱਲ ਹੁਣ ਰਾਂਝੇ ਮੱਝਾਂ ਚਾਰੀਆਂ ਦਾ।
ਬਟੂਏ ਤੁਹਾਡੇ ਵਿੱਚ...
ਬਟੂਏ ਤੁਹਾਡੇ ਵਿੱਚ ਜੇ ਨਾ ਹੋਵੇ ਸੌ ਦਾ ਨੋਟ,ਐਵੇਂ ਨੋਟ ਹੋਣ ਦਾ ਵੀ ਕਰੀਏ ਬਹਾਨਾ ਨਾ।
ਮੱਲੋ ਮੱਲੀ ਆਪਣੇ ਵਿਚਾਰਾਂ ਤਾਈਂ ਪੇਸ਼ ਕਰ,ਆਪਣੀ ਹੀ ਸ਼ਕਲ ਬਣਾਈਏ ਮੂਰਖਾਨਾ ਨਾ।
ਆਪਣੀ ਸਿਆਣਪ ਦਾ ਕਰਕੇ ਵਿਖਾਵਾ ਬਹੁਤ,ਬਣ ਸਕੇ ਕੋਈ ਵੀ ਮੂਰਖ ਕਦੇ ਦਾਨਾ ਨਾ।
ਉਸ ਤਾਈਂ ਦੱਸੋ ਮਜ਼ਾ ਸ਼ਾਇਰੀ ਦਾ ਆਊ ਕਿੱਦਾਂ,ਜਿਸ ਦੀ ਤਬੀਅਤ ਹੀ ਹੋਵੇ ਸ਼ਾਇਰਾਨਾ ਨਾ।
ਸੱਚ ਦੇ ਰਾਹ ...
ਸੱਚ ਦੇ ਰਾਹ ਉੱਤੇ ਸਦਾ ਚੱਲਦੇ ਦਲੇਰ ਬੰਦੇ,ਜਿਨ੍ਹਾਂ ਨੂੰ ਸਮਰਪਿਤ ਨੇ ਕਵੀ ਗੀਤ ਕਰਦੇ।
ਝੂਠ ਕੋਈ ਗਲਤੀ ਜਾਂ ਦੁਰਘਟਨਾ ਨਹੀਂ ਹੁੰਦੀ,ਸੁਭਾਵਿਕ ਹੀ ਝੂਠੇ ਝੂਠ ਥੀਂ ਪ੍ਰੀਤ ਕਰਦੇ।
ਝੂਠ ਹੈ ਲੱਛਣ ਸਾਡੇ ਆਚਰਣ ਦਾ ਹੀ ਇੱਕ,ਇਹੋ ਜੇ ਲੱਛਣ ਜ਼ਿੰਦਗੀ ਪਲੀਤ ਕਰਦੇ।
ਸੱਚ ਦੀ ਸੁੰਦਰਤਾ ਹੈ ਜ਼ਿੰਦਗੀ ਨੂੰ ਗਰਮਾਉਂਦੀ,ਝੂਠ ਸਾਡੀ ਜ਼ਿੰਦਗੀ ਨੂੰ ਠੰਡਾ ਸੀਤ ਕਰਦੇ।
ਕਹਿੰਦਾ ਵਾਰਸ ਸ਼ਾਹ...
ਕਹਿੰਦਾ ਵਾਰਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ,ਰੱਖ ਦੇਣ ਲੋਕ ਭਾਵੇਂ ਕੱਟ ਕੱਟ ਪੋਰੀਆਂ।
ਹੱਥਾਂ ਵਿੱਚ ਫੜ੍ਹ ਕੇ ਸਿਮਰਣੇ ਮਸਤ ਹੋਏ,ਸ਼ਰੇਆਮ ਠੱਗ ਕਰੀ ਜਾਂਦੇ ਠੱਗੀ ਠੋਰੀਆਂ।
ਅੰਧ ਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਂਦੇ,ਜਾਣੇ ਸਰਕਾਰ ਅਸਾਂ ਦੀਆਂ ਕਮਜ਼ੋਰੀਆਂ।
ਡਾਂਗ ਉੱਤੇ ਡੇਰਾ ਰੱਖ ਹੱਕ ਸੱਭ ਖੋਹ ਲੈਂਦੇ,ਹੱਕ ਸਾਡੇ ਮਾਰ ਗਈਆਂ ਰੱਬ ਉੱਤੇ ਡੋਰੀਆਂ।
ਸੂਝਵਾਨ ਬੰਦੇ ਮੂਲ..
ਸੂਝਵਾਨ ਬੰਦੇ ਮੂਲ ਭਾਉਂਦੇ ਨਾ ਹਕੂਮਤਾਂ ਨੂੰ,ਬਿੱਲੀਆਂ ਨੂੰ ਲੱਗਦੇ ਸਿਆਣੇ ਚੂਹੇ ਚੰਗੇ ਨਾ।
ਲਤੋਂ ਆਹਰੀ ਬੰਦੇ ਨੂੰ ਨਾ ਲੱਗਦੇ ਨਚਾਰ ਚੰਗੇ,ਢੀਠ ਬੰਦਾ ਮੰਗਣੋਂ ਕਦੇ ਵੀ ਮੂਲ ਸੰਗੇ ਨਾ।
ਨੇਤਾ ਅਤੇ ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ,ਨੇਤਾ ਕਾਹਦਾ ਹੋਇਆ ਜਿਹੜਾ ਲਵੇ ਪੁੱਠੇ ਪੰਗੇ ਨਾ।
ਇੱਕ ਵਾਰੀ ਬਣ ਗਿਆ ਬੰਦਾ ਜਿਹੜਾ ਚੇਅਰਮੈਨ,ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
ਕਿਹੜਾ ਉਹ ਨਜ਼ੂਮੀਆ...
ਕਿਹੜਾ ਉਹ ਨਜ਼ੂਮੀਆ ਜੋ ਦੱਸ ਦੇਵੇ ਸਾਡੇ ਤਾਈਂ,ਕਿਹੋ ਜਿਹੇ ਲਿਖੇ ਸਾਡੇ ਮੱਥੇ ਉੱਤੇ ਲੇਖ ਨੀ।
ਸਾਨੂੰ ਪਤੈ ਰਾਸ਼ੀ ਸਾਡੀ ਬਿਨਾ ਰਾਸ਼ੀ ਵਾਲਾ ਘਰ,ਕਾਗਜ਼ਾਂ 'ਚ ਹੋਵੇ ਭਾਵੇਂ ਮੀਨ, ਬ੍ਰਿਖ, ਮੇਖ ਨੀ।
ਭੁੱਖ, ਦੁੱਖ, ਨੰਗ, ਰਿਸ਼ਵਤ ਬੇਈਮਾਨੀ ਵਾਲੇ, ਰਾਹੂਕੇਤੂ ਰਹੇਸਾਨੂੰ ਹਰ ਵੇਲੇ ਦੇਖ ਨੀ।
ਕਰਦੇ ਬਲੈਕਮੇਲ ਸਾਡੇ ਜ਼ਜ਼ਬਾਤ ਦੀ ਨੇ,ਇਹ ਜੋ ਵਿਹਲੇ ਬੈਠੇ ਭਾਈ ਪੰਡਤ ਤੇ ਸ਼ੇਖ ਨੀ।
ਉੱਲੂਆਂ ਦਾ ਸ਼ੌਕ ...
ਉੱਲੂਆਂ ਦਾ ਸ਼ੌਕ ਹੈ ਹਨੇਰਿਆਂ ਦੇ ਵਿੱਚ ਰਹਿਣਾ,ਉੱਡਦੇ ਉਕਾਬ ਸਦਾ ਉੱਚੇ ਅਸਮਾਨ 'ਤੇ।
ਲਕੀਰ ਦੇ ਫਕੀਰ ਨਾਲ ਬਹਿਸ ਦਾ ਨਾ ਕੋਈ ਫਾਇਦਾ,ਆਪਣੀ ਜੋ ਸੋਚ ਲਾਉਣ ਜਾਣਦਾ ਨਾ ਸਾਨ 'ਤੇ।
ਧਰਤੀ ਨੂੰ ਘੁੰਮਦੀ ਜਾ ਕਿਹਾ ਸੀ ਗਲੈਲੀਓ ਨੇ, ਹੋਇਆ ਸੀ ਚਰਚ ਖਫਾ ਉਸ ਦੇ ਬਿਆਨ 'ਤੇ।
ਤਿੰਨ ਸਦੀਆਂ ਬਾਅਦ ਹੈ ਗਲੈਲੀਓ ਨੂੰ ਮਾਫ ਕੀਤਾ,ਬੜਾ ਸ਼ਰਮਿੰਦਾ ਹੈ ਚਰਚ ਹਾਰ ਜਾਣ 'ਤੇ।
ਸੰਤਾਂ ਦੀ ਨਿੰਦਾ...
ਸੰਤਾਂ ਦੀ ਨਿੰਦਾ, ਸੰਤ ਕਹਿੰਦੇ, ਬਹੁਤ ਬੁਰੀ ਹੁੰਦੀ,ਸੰਤ ਕਰਨ ਨਿੰਦਿਆ, ਤਾਂ ਸੰਤਾਂ ਨੂੰ ਮਾਫ ਹੈ ਜੀ।
ਗ੍ਰਹਿਸਥੀ ਤੋਂ ਧਨ ਲੈ ਕੇ ਗ੍ਰਹਿਸਥੀ ਨੂੰ ਕਹਿਣ ਮੰਦਾ,ਰਿੱਝਦਾ ਅੰਦਰ ਜੀਹਦੀ ਕੱਢਦੇ ਨਾ ਭਾਫ ਹੈ ਜੀ।
ਭਰੀ ਜਾਂਦੇ ਪੇਟ ਸੁਆਦੀ ਪਕਵਾਨਾਂ ਨਾਲ ਰੋਜ਼,ਹਟਦੇ ਨਾ ਖਾਣੋਂ ਭਾਵੇਂ ਲੱਗ ਜਾਂਦੀ ਡਾਫ ਹੈ ਜੀ।
ਰਾਜਾ ਤੇ ਪ੍ਰੋਹਿਤ ਦੋਵੇਂ ਪਰਜਾ ਨੂੰ ਲੁੱਟਦੇ ਨੇ,ਧਰਮ ਤੇ ਸਤ੍ਹਾ ਦੀ ਭਾਈਵਾਲੀ ਹਾਫ ਹਾਫ ਹੈ ਜੀ।
ਸਾਕ ਮਿਲਦਿਆਂ ਦੇ...
ਸਾਕ ਮਿਲਦਿਆਂ ਦੇ, ਭੌਂ ਵਾਹੁੰਦਿਆਂ ਦੀ, ਹੁੰਦੀ ਸਿਰਾਂ ਨੂੰ ਸਦਾ ਸਲਾਮ ਬੇਲੀ।
ਹੁੰਦੇ ਮੂੰਹਾਂ ਦੇ ਤਾਈਂ ਮੁਲਾਜ੍ਹੜੇ ਨੇ, ਚੰਗੇ ਕੰਮਾਂ ਨੂੰ ਮਿਲੇ ਇਨਾਮ ਬੇਲੀ।
ਪਾਠ ਸੁਬ੍ਹਾ ਦਾ ਅਜੇ ਨਾ ਯਾਦ ਹੋਇਆ, ਢਲਦੀ ਆਉਂਦੀ ਹੈ ਸਿਰਾਂ 'ਤੇ ਸ਼ਾਮ ਬੇਲੀ।
ਰਾਖੀ ਕਿਰਤ ਦੀ ਜੇ ਨਾ ਤੂੰ ਕੀਤੀ, ਇਉਂ ਹੀ ਖਾਣਗੇ ਬਦਾਮ ਬੇਲੀ।
ਹੋਈਆਂ ਬੋਦੀਆਂ ਕਿਸਮਤਾਂ..
ਹੋਈਆਂ ਬੋਦੀਆਂ ਕਿਸਮਤਾਂ ਵਾਲੀਆਂ ਇਹ, ਪਰ੍ਹੇ ਝਾੜ ਕੇ ਸਾਰੀਆਂ ਬੋਰੀਆਂ ਰੱਖ।
ਜੱਗ 'ਗੰਨੇ' ਸੁਆਦ ਜੇ ਮਾਨਣਾਂ ਹੈ, ਸਾਰੀਆਂ ਇਹ ਦੀਆਂ ਪੋਰੀਆਂ ਪੋਰੀਆਂ ਝੱਖ।
ਡੇਰਾ ਡਾਂਗ 'ਤੇ ਰੱਖਣਾ ਸਿੱਖ ਬੀਬਾ, ਦੂਰ ਮਨ ਦੀਆਂ ਸਭ ਕਮਜ਼ੋਰੀਆਂ ਰੱਖ।
ਆਪੇ ਆਵਣੇ ਮੇਮਣੇ ਨਹੀਂ ਚਰਕੇ, ਰੱਬ ਉੱਤੇ ਨਾ ਝੂਠੀਆਂ ਡੋਰੀਆਂ ਰੱਖ।
ਅੰਤਿਕਾ
ਬੀਬਾ ਤੂੰ ਸ਼ਰਾਬ ਜੇ ਛੱਡ ਦੇਵੇਂ, ਤੇਰੇ ਜਿਹਾ ਨਾ ਕੋਈ ਗਰੇਟ ਪਿਆਰੇ।
ਦਾਰੂ ਤੇਰੀ ਹੈ ਛਵੀਂ ਵਿਗਾੜ ਦਿੰਦੀ, ਲੋਕ ਕਰਨ ਲੱਗਦੇ ਤੈਨੂੰ ਹੇਟ ਪਿਆਰੇ।
ਸੋਫੀ ਛੇਤੀ ਹੀ ਕੰਮ ਨਿਬੇੜ ਲੈਂਦੇ, ਮੈਅਕਸ਼* ਹੁੰਦੇ ਹਮੇਸ਼ਾ ਨੇ ਲੇਟ ਪਿਆਰੇ।
ਅਸਲ ਵਿੱਚ ਤੂੰ ਖੁਦ ਖੁਦਾ ਢਿੱਲੋਂ ਆਪੇ ਲਿਖੀਆਂ ਆਪੇ ਹੀ ਮੇਟ ਪਿਆਰੇ।
*ਸ਼ਰਾਬੀ