Sunday, April 18, 2010

ਪਹਿਲੀ ਵਾਰ ਹੀ...

ਪਹਿਲੀ ਵਾਰ ਹੀ ਬਣ ਕੇ ਐਮ.ਐਲ.ਏ.,ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।

ਓਸ ਬੰਦੇ ਦਾ ਫਿਰ ਦਿਮਾਗ ਜਾਂਦਾ, ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।

ਭਾਈ ਲਾਲੋਆਂ 'ਚੋਂ ਉਹ ਨੂੰ ਮੁਸ਼ਕ ਆਉਂਦਾ, ਜੀਹਦਾ ਭਾਗੋਆਂ ਦੇ ਨਾਲ ਸੀਰ ਹੋਵੇ।

ਇਹੋ ਜਿਹਾ ਨਾ ਕੋਈ ਜਹਾਨ ਅੰਦਰ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਤੈਨੂੰ ਲੈ ਗਏ...

ਤੈਨੂੰੰ ਲੈ ਗਏ ਜਿੰਨ੍ਹਾਂ ਨੇ ਦਮ ਤਾਰੇ, ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।

ਐਨ ਮੌਕੇ 'ਤੇ ਆਣ ਕੇ ਸਿੰਘ ਸਜ ਗਏ, ਭਰੂਣ ਹੱਤਿਆ ਦੇ ਵਿਉਪਾਰੀਏ ਨੀ।

ਪੋਸਤ, ਭੁੱਕੀ, ਸ਼ਰਾਬ ਤੇ ਨਸ਼ੇ ਵੰਡ ਕੇ, ਆਖਰ ਜਿੱਤ ਗਏ ਧਰਮਚਾਰੀਏ ਨੀ।

ਸਾਡੇ ਗੁਰਾਂ ਨੇ ਪੰਥ ਤੋਂ ਸਿਰ ਵਾਰੇ, ਅਸੀਂ ਸਿਰਾਂ ਤੋਂ ਪੰਥ ਨੂੰ ਵਾਰੀਏ ਨੀ।

ਹੁਸੀਨ ਆਦਤਾਂ ਦਾ...

ਹੁਸੀਨ ਆਦਤਾਂ ਦਾ ਸੰਗ੍ਰਹਿ ਹੁੰਦਾ, ਹੁਸ਼ਨ ਜਿਵੇਂ ਗੁਲਾਬ ਦਾ ਫੁੱਲ ਬੀਬਾ।

ਖੂਬਸੂਰਤ ਗਦਰਾਏ ਜਿਸਮ ਤੇ ਤਾਂ, ਜਣਾ ਖਣਾ ਹੀ ਜਾਂਦਾ ਹੈ ਡੁੱਲ੍ਹ ਬੀਬਾ।

ਮਹਿਕ ਕਦੇ ਵੀ ਨਹੀਂ ਬਾਜ਼ਾਰ ਵਿਕਦੀ ਹੁੰਦਾ ਹੁਸਨ ਦਾ ਕੋਈ ਨਾ ਮੁੱਲ ਬੀਬਾ।

ਮਿਹਨਤੀ ਖੁਰਦਰੇ ਹੱਥਾਂ ਦੇ ਨਹੀਂ ਸਾਥੀ ਵਿਹਲੜ ਕੋਮਲ ਹੱਥ ਹੁੰਦੇ ਤੁਲ ਬੀਬਾ।

ਕੋਰਾ ਕੋਰਾ ਕੁੱਜਾ...

ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।

ਸਰਸਾ ਨਦੀ ਵਗੇ ਭ੍ਰਿਸ਼ਟਾਚਾਰ ਵਾਲੀ ਸਾਨੂੰ ਤਰਨਾ ਮੂਲ ਨਾ ਆਂਵਦਾ ਈ।

ਹਰ ਰੋਜ ਮਹਿੰਗਾਈ ਦੀ ਚਰਖੜੀ 'ਤੇ ਬੰਦ ਬੰਦ ਸਾਡਾ ਕੱਟਿਆ ਜਾਂਵਦਾ ਈ।

ਹਾਕਮ ਵਕਤ ਦਾ ਸਾਡਿਆਂ ਜ਼ਜ਼ਬਿਆਂ ਨੂੰ ਰੋਜ ਨੀਹਾਂ ਦੇ ਵਿੱਚ ਚਿਣਾਂਵਦਾ ਈ।

ਅੱਖਰ ਲਈ ਫਿਰਦੇ...

ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ, ਦਾਨਸ਼ਿਵਰਾਂ ਨੂੰ ਇੱਥੇ ਕੀ ਥਿਆਊ ਮੀਆਂ।

ਨੰਗੇ, ਭੁੱਖੇ, ਗਰੀਬ ਨੇ ਮੱਤਦਾਤਾ, ਤਾਹੀਏਂ ਇਨ੍ਹਾਂ ਦੀ ਮੱਤ ਵਿਕਾਊ ਮੀਆਂ।

ਰਾਜਨੀਤੀ ਇਹ ਮੌਕਾ ਪ੍ਰਸਤੀਆਂ ਦੀ ਪਤਾ ਨਹੀਂ ਕੀ ਗੁਲ ਖਿਲਾਊ ਮੀਆਂ।

ਨੇਤਾ ਸਿਆਸਤ ਦਾ ਨੇ ਕਰਨ ਵਣਜ ਲੱਗ ਪਏ, ਸਿਆਸਤ ਹੋ ਗਈ ਬੜੀ ਕਮਾਊ ਮੀਆਂ।

ਜਦੋਂ ਜਾਂਦੇ ਨੇ...

ਜਦੋਂ ਜਾਂਦੇ ਨੇ ਘੜੇ 'ਚੋਂ ਮੁੱਕ ਦਾਣੇ, ਸਿੰਘ ਸਭੀਏ ਜਾਂ ਮਹੰਤ ਬਣਦੇ।

ਅਕਾਲੀ ਵਿਗੜ ਕੇ ਬਣਦੇ ਕਾਂਗਰਸੀਏ, ਰਿਸ਼ਵਤਖੋਰ ਨੇ ਉਸ ਉਪਰੰਤ ਬਣਦੇ।

ਜਨਸੰਘੀ ਅਤੇ ਮੁਸਲਿਮ ਲੀਗ ਵਾਲੇ, ਵਿਗੜੇ ਹੋਏ ਜਾਨੂੰਨੀ ਨੇ ਅੰਤ ਬਣਦੇ।

ਮਜ਼ਹਬਾਂ ਵਾਲੇ ਜੋ ਕੁਝ ਵੀ ਬਣ ਜਾਵਣ, ਇਨਸਾਨ ਨਾ ਪਰ ਕਦੰਤ ਬਣਦੇ।

ਆਖਿਰ ਨੇਕੀ ਤੇ...

ਆਖਿਰ ਨੇਕੀ ਤੇ ਬਦੀ ਦੀ ਜਿੱਤ ਹੋਈ, ਦਰਾਵੜ ਸੂਰਮਾ ਆਰੀਅਨਾਂ ਮਾਰ ਦਿੱਤਾ।

ਮਰਿਯਾਦਾ ਪ੍ਰਸ਼ੋਤਮ ਕਹਿਲਾਉਂਦੇ ਇੱਕ ਸ਼ਹਿਜ਼ਾਦੇ, ਮਕਰ, ਝੂਠ ਦਾ ਜਾਲ ਪਸਾਰ ਦਿੱਤਾ।

ਘਰ ਦੇ ਭੇਤੀ ਨੂੰ ਰਾਜ ਦਾ ਲੋਭ ਦੇ ਕੇ, ਲੰਕਾ ਸਾੜ ਦਿੱਤੀ ਰਾਵਣ ਮਾਰ ਦਿੱਤਾ।

ਦਰਾਵੜ ਕੌਮ ਹਰਾ ਕੇ ਬ੍ਰਹਿਮਣਾਂ ਨੇ, ਮਨੂੰ ਸਿਮਰਤੀ ਤਾਈਂ ਪ੍ਰਚਾਰ ਦਿੱਤਾ।

ਗਰਭਵਤੀ ਪਤਨੀ ਉੱਤੇ...

ਗਰਭਵਤੀ ਪਤਨੀ ਉੱਤੇ ਸ਼ੱਕ ਕਰਕੇ, ਘਰੋਂ ਕੱਢ ਕੇ ਮਨੋਂ ਵਿਸਾਰ ਦਿੱਤਾ।

ਹਰੀ ਕੌਮ ਨੂੰ ਕਿਹਾ ਅਛੂਤ, ਸ਼ੂਦਰ, ਉਨ੍ਹਾਂ ਨੂੰ ਕੁੱਤਿਆਂ ਵਾਂਗ ਦੁਰਕਾਰ ਦਿੱਤਾ।

ਪੜ੍ਹਨ ਲੱਗਾ ਸੀ ਇੱਕ ਸ਼ੰਭੂਕ ਸ਼ੂਦਰ, ਉਹਦਾ ਰਾਮ ਨੇ ਕਰ ਸੰਘਾਰ ਦਿੱਤਾ।

ਜਿਵੇਂ ਵਿੱਚ ਗੁਜਰਾਤ ਦੇ ਅੱਗ ਲਾ ਕੇ, ਤੋਹਫਾ ਦੇਸ਼ ਨੂੰ ਸੰਘ ਪਰਿਵਾਰ ਦਿੱਤਾ।

ਭਵਜਲ ਤਰਨ ਦੇ...

ਭਵਜਲ ਤਰਨ ਦੇ ਲਿਖੇ ਸੀ ਗੁਰ ਜਿਸ ਵਿੱਚ, ਪੋਥੀ ਡੁੱਬ ਗਈ ਸੀ ਵਿੱਚ ਪਾਣੀਆਂ ਜੀ।

ਸ਼ਰਧਾਵਾਨਾਂ ਦੇ ਦਿਲਾਂ ਨੂੰ ਠੇਸ ਲੱਗੀ, ਉਨ੍ਹਾਂ ਲੱਭੀ ਬਣਾ ਬਣਾ ਢਾਣੀਆਂ ਜੀ।

ਠੰਢ ਲੱਗੀ ਨਿਮੋਨੀਆਂ ਸਖਤ ਹੋਇਆ, ਲਿਖੀਆਂ ਮੌਤ ਨੇ ਕਈ ਕਹਾਣੀਆਂ ਜੀ।

ਉਹੀਓ ਪੋਥੀ ਫਿਰ ਜਲ ਪ੍ਰਵਾਹ ਕੀਤੀ, ਐਪਰ ਪੜ੍ਹੀਆਂ ਪਹਿਲਾਂ ਕਈ ਬਾਣੀਆਂ ਜੀ।

ਇੱਕਸੁਰਤਾ ਹੈ ਜਦੋਂ...

ਇੱਕਸੁਰਤਾ ਹੈ ਜਦੋਂ ਗੁਆਚ ਜਾਂਦੀ, ਤੁਹਾਡੀ ਆਪਣੇ ਨਾਲ ਵਿਚਾਰ ਅੜਿਆ।

ਤੁਸੀਂ ਖੋਹਲਦੇ ਉਦੋਂ ਜੁਬਾਨ ਤਾਈਂ, ਬੋਲਣ ਲਈ ਹੋ ਜਾਂਦੇ ਤਿਆਰ ਅੜਿਆ।

ਤੇਰੇ ਸਾਹਵੇਂ ਖਾਮੋਸ਼ੀ, ਇਕੱਲ ਦਿੰਦੀ, ਨੰਗਾ ਆਪਾ ਹੈ ਤੇਰਾ ਖਲ੍ਹਾਰ ਅੜਿਆ।

ਉੱਜਲੇ ਸੀਸ਼ੇ ਦੇ ਸਨਮੁੱਖ ਖੜ੍ਹ ਕਿਹੜਾ, ਕਰੇ ਖੁਦ ਨਾਲ ਅਖਾਂ ਚਾਰ ਅੜਿਆ।

ਨਫਰਤ ਅਤੇ ਗਿਲਾਨੀ...

ਨਫਰਤ ਅਤੇ ਗਿਲਾਨੀ ਵਿੱਚ ਫਰਕ ਹੁੰਦਾ, ਕੁਝ ਲੋਕਾਂ ਨੂੰ ਦੇਖ ਕੇ ਘਿਣ ਹੁੰਦੀ।

ਕੁਝ ਲੋਕਾਂ ਦਾ ਆਚਰਨ ਇਸ ਤਰ੍ਹਾਂ ਦਾ ਜਿਵੇਂ ਮੱਖੀਆਂ ਦੀ ਭਿਣ ਭਿਣ ਹੁੰਦੀ।

ਮਿਆਰ ਦੁਸ਼ਮਣੀ ਦੇ ਹੁੰਦੇ ਬਹੁਤ ਉੱਚੇ ਸੱਚੀ ਦੁਸ਼ਮਣੀ ਜਿਵੇਂ ਕਿਣਮਿਣ ਹੁੰਦੀ।

ਝੂਠੀ ਮਿਤਰਤਾ ਸਾਡੇ ਚੁਫੇਰੇ ਪੱਸਰੀ, ਸੱਚੀ ਦੁਸ਼ਮਣੀ ਕਦੇ ਪਲ ਛਿਣ ਹੁੰਦੀ।

ਸਿੱਧਾ ਜ਼ਿੰਦਗੀ ਨਾਲ...

ਸਿੱਧਾ ਜ਼ਿੰਦਗੀ ਨਾਲ ਮਿਲਾ ਅੱਖਾਂ ਬੰਦਾ ਦਿੰਦਾ ਹੈ ਜਦੋਂ ਲਲਕਾਰ ਢਿੱਲੋਂ।

ਨਿੱਕੇ ਬੰਦੇ ਨੂੰ ਵਾਹਣੀ ਇਹ ਪਾਈ ਫਿਰਦੀ, ਮੰਨ ਜਾਂਦੀ ਹੈ ਜ਼ਿੰਦਗੀ ਹਾਰ ਢਿੱਲੋਂ।

ਬਹਾਦਰ ਮਨੁੱਖ ਨੂੰ ਚਾਹੀਦੈ ਪਤਾ ਹੋਣਾ ਚੁਕਣੀ ਕਿਸ ਲਈ ਹੈ ਤਲਵਾਰ ਢਿੱਲੋਂ।

ਸੱਚੀ ਨਫਰਤ ਦੇ ਵੀ ਕੋਈ ਨਾ ਜੇ ਮਿਲੇ ਕਾਬਲ, ਤਾਂ ਦੱਬ ਆਪਣੇ ਦਿਓ ਹਥਿਆਰ ਢਿੱਲੋਂ।

ਪੈਰੀਂ ਰਸਮ ਰਿਵਾਜ...

ਪੈਰੀਂ ਰਸਮ ਰਿਵਾਜ ਦੀਆਂ ਬੇੜੀਆਂ ਨੇ, ਕਿਹੜੇ ਵੇਲੇ ਹਾਂ ਅਸੀਂ ਆਜ਼ਾਦ ਹੁੰਦੇ।

ਕੰਪਿਊਟਰ ਯੁੱਗ ਹੈ ਇਕੀਵੀਂ ਸਦੀ ਆਈ, ਸਾਥੋਂ ਅਜੇ ਪਹਾੜੇ ਨਾ ਯਾਦ ਹੁੰਦੇ।

ਸਾਡੇ ਦੇਸ਼ ਵਿੱਚ ਮਜ਼ਹਬ ਦੇ ਨਾਮ ਉੱਤੇ, ਰਹਿੰਦੇ ਰੋਜ ਹੀ ਦੰਗੇ ਫਸਾਦ ਹੁੰਦੇ।

ਡੇਰਾ ਸਾਧ ਦਾ, ਸੱਟਾ, ਸ਼ਰਾਬ ਠੇਕਾ, ਇਨ੍ਹਾਂ ਪਿੱਛੇ ਨੇ ਘਰ ਬਰਬਾਦ ਹੁੰਦੇ।

ਕੂੰਜਾਂ ਉੱਡ ਗਈਆਂ...

ਕੂੰਜਾਂ ਉੱਡ ਗਈਆਂ ਤੇ ਆ ਗਈ ਕੋਇਲ, ਕੁਹੂ ਕੁਹੂ ਦਾ ਰਾਗ ਅਲਾਪਦੀ ਏ।

ਕਣਕਾਂ ਵੱਢੀਆਂ ਬੂਰ ਪਿਆ ਅੰਬੀਆਂ ਨੂੰ, ਬਨਸਪਤੀ ਪਈ ਧੂਣੀਆਂ ਧਾਪਦੀ ਏ।

ਵਰਖਾ ਰੁੱਤ ਦਾ ਸੈਸ਼ਨ ਏ ਆਉਣ ਵਾਲਾ, ਪੀੜ ਸਾਡੀ ਨਾ ਘਟਦੀ ਜਾਪਦੀ ਏ।

ਬਾਬਰ ਜ਼ੁਲਮ ਦਾ ਦਿੱਲੀਓਂ ਰੋਜ ਚੜ੍ਹਦਾ, ਸਾਡੇ ਵਾਸਤੇ ਜੰਝ ਲੈ ਪਾਪ ਦੀ ਏ।

ਦੇਖੋਂ ਸਾਧ ਵੀ...

ਦੇਖੋਂ ਸਾਧ ਵੀ ਕਿੰਨੇ ਸ਼ੌਕੀਨ ਹੋ ਗਏ, ਡੇਰੀਂ ਡਿਸ਼ ਐਂਟੀਨੇ ਨੇ ਲਾਉਣ ਲੱਗ ਪਏ।

ਡੇਰੇ ਆਉਂਦੀਆਂ ਸੋਹਣੀਆਂ ਤੀਵੀਆਂ ਨੂੰ, ਮੰਗਵੇਂ ਆਟੇ ਦੇ ਲੌਂਗ ਕਰਵਾਉਣ ਲੱਗ ਪਏ।

ਲੱਤਾਂ ਘੁੱਟਣ ਲਈ ਆਪਣੀਆਂ ਬੂਬਨੇ ਇਹ, ਭਰਿੰਡ ਰੰਗੀਆਂ ਤਾਈਂ ਭਰਮਾਉਣ ਲੱਗ ਪਏ।

ਰਾਤੀਂ ਭੀੜ 'ਚ ਕਰਨ ਲਈ ਮਨ ਆਈਆਂ, 'ਖੰਡ ਪਾਠਾਂ ਦੀ ਲੜੀ ਕਰਵਾਉਣ ਲੱਗ ਪਏ

ਢੋਅ ਲਾ ਕੇ...

ਢੋਅ ਲਾ ਕੇ ਨੋਟਾਂ ਦੀਆਂ ਬੋਰੀਆਂ ਸੰਗ, ਤਪ ਕਰਦੇ ਬੈਠ ਵਿੱਚ ਭੋਰਿਆਂ ਦੇ।

ਇਹੋ ਜਿਹੇ ਵੀ ਕਈ ਸੰਤ ਮਹੰਤ ਦੇਖੇ, ਰੱਖਦੇ ਫਰਕ ਵਿੱਚ ਕਾਲਿਆਂ ਗੋਰਿਆਂ ਦੇ।

ਮਨ ਵਿੱਚ ਸੁਖ ਆਨੰਦ ਦੀ ਲਾਲਸਾ ਲੈ ਕੇ ਉੱਤੋਂ ਪਾਉਂਦੇ ਲਿਬਾਸ ਨੇ ਬੋਰਿਆਂ ਦੇ।

ਰੁੱਖੀ ਸੁੱਖੀ ਦਾ ਦੇ ਉਪਦੇਸ਼ ਸਾਨੂੰ ਦੁੱਧ ਪੀਂਦੇ ਨੇ ਨਾਲ ਕਟੋਰਿਆਂ ਦੇ।

ਭੋਰਾ ਛੱਡ ਚੁਬਾਰੇ....

ਭੋਰਾ ਛੱਡ ਚੁਬਾਰੇ ਵਿੱਚ ਜਾ ਬੈਠਾ, ਰੱਖੀਆਂ ਵਿੱਚ ਚੁਬਾਰੇ ਦੇ ਮੋਰੀਆਂ ਨੀ।

ਕਬੂਤਰ ਰੱਖੇ ਚੁਬਾਰੇ ਵਿੱਚ ਸੀ ਜਿਹੜੇ, ਦੂਰ ਛੱਡ ਆਂਦੇ ਭਰ ਕੇ ਵਿੱਚ ਬੋਰੀਆਂ ਨੀ।

ਸਾਰੀ ਉਮਰ ਜੋ ਦੇਖਦਾ ਰਿਹਾ ਰਾਂਝਾ ਉਹ ਭੁੱਲਣ ਨਾ ਸ਼ਕਲਾਂ ਗੋਰੀਆਂ ਨੀ।

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਨੀ।

ਕਿਰਤੀ ਕਿਰਤ ਕਰਕੇ...

ਕਿਰਤੀ ਕਿਰਤ ਕਰਕੇ ਸਦਾ ਰਹਿਣ ਭੁੱਖੇ ਵਿਹਲੇ ਬੈਠੇ ਪਰ ਰੱਜ ਕੇ ਖਾਣ ਚਮਚੇ।

ਕੜਛੀ ਸੜਦੀ ਹੈ ਵਿੱਚ ਪਤੀਲਿਆਂ ਦੇ, ਐਪਰ ਬੁੱਲ੍ਹਾਂ ਦਾ ਲੁਤਫ ਉਠਾਣ ਚਮਚੇ।

ਚਮਚਾਗਿਰੀ ਖੁਸ਼ਾਮਦ ਤੇ ਚੁਗਲੀਆਂ ਨਾਲ, ਉਲਟੀ ਗੰਗਾ ਇਹ ਸਦਾ ਵਹਾਣ ਚਮਚੇ।

ਹਸ਼ਰ ਇਨ੍ਹਾਂ ਦਾ ਹੁੰਦਾ ਹੈ ਸਦਾ ਮਾੜਾ ਪਹਿਲਾਂ ਸਾਰਿਆਂ ਤੋਂ ਮਾਜੇ ਜਾਣ ਚਮਚੇ।

ਮੋਤੀ ਮੁੜ੍ਹਕੇ ਦੇ...

ਮੋਤੀ ਮੁੜ੍ਹਕੇ ਦੇ ਮੰਡੀਏਂ ਪਏ ਰੁਲਦੇ, ਕੋਈ ਚੁੱਕੇ ਨਾ ਜਿਣਸਾਂ ਦੇ ਢੇਰ ਬਾਬਾ।

ਪੈਰਾਂ ਹੇਠ ਰੁਲਦੀ ਮਿਹਨਤ ਦੇਖ ਆਪਣੀ, ਸਾਡੇ ਸੀਨੇ 'ਚੋਂ ਨਿਕਲਦੀ ਲੇਰ ਬਾਬਾ।

ਮਾਂ ਸਮਝ ਕੇ ਅਸੀਂ ਸਰਕਾਰ ਚੁਣੀਏਂ, ਹਰ ਵਾਰ ਹੀ ਬਣੇ ਮਤੇਰ ਬਾਬਾ।

ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿੱਚ, ਬੜਾ ਖੇਤਾਂ ਦੇ ਵਿੱਚ ਹਨੇਰ ਬਾਬਾ।

ਜਿੰਨਾ ਚਿਰ ਨਾ...

ਜਿੰਨਾ ਚਿਰ ਨਾ ਜਾਬ੍ਹਾਂ ਦਾ ਭੇੜ ਕਰੀਏ, ਵਕਤ ਵਿਹਲਿਆਂ ਦਾ ਸਾਡਾ ਲੰਘਦਾ ਨਾ।

ਸੰਸਾਰ ਅੰਨ ਸਮੱਸਿਆ ਤੇ ਬਹਿਸ ਕਰੀਏ, ਆਟਾ ਘਰੇ ਭਾਂਵੇਂ ਸਾਡੇ ਡੰਗ ਦਾ ਨਾ।

ਅਸੀਂ ਲੋਕਾਂ ਨੂੰ ਦਿੰਦੇ ਉਪਦੇਸ਼ ਰਹੀਏ, ਕਈ ਮੰਗਦਾ ਭਾਂਵੇਂ ਕੋਈ ਮੰਗਦਾ ਨਾ।

ਸਾਡਾ ਕੰਮ ਵਿਆਖਿਆ ਕਰੀ ਜਾਣਾ, ਪਤਾ ਅਸਾਂ ਨੂੰ ਭਾਵੇਂ ਪ੍ਰਸੰਗ ਦਾ ਨਾ।

ਕੋਈ ਕਿਸੇ ਦੇ...

ਕੋਈ ਕਿਸੇ ਦੇ ਕਹੇ ਨਾ ਸੈਰ ਕਰਦਾ, ਨਾ ਕੋਈ ਆਖੇ ਤੋਂ ਛੱਡੇ ਸ਼ਰਾਬ ਬੰਦਾ।

ਪਤੈ ਮਾੜਾ ਹੈ ਸਿਹਤ ਲਈ ਵੱਧ ਖਾਣਾ, ਫਿਰ ਵੀ ਖਾਂਦਾ ਹੈ ਬੇਹਿਸਾਬ ਬੰਦਾ।

ਘੱਟ ਸੁਲਝਦਾ ਤੇ ਘੱਟ ਸੰਵਰਦਾ ਹੈ, ਅਸਲ ਵਿੱਚ ਹੈ ਬੜਾ ਖਰਾਬ ਬੰਦਾ।

ਜਿਹੜਾ ਸਿੱਖਦਾ ਨਹੀਂ ਕੁਝ ਵੀ ਜ਼ਿੰਦਗੀ ਤੋਂ, ਹੁੰਦਾ ਕਦੇ ਵੀ ਨਹੀਂ ਕਾਮਯਾਬ ਬੰਦਾ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਬੁਰਾ ਅੰਜ਼ਾਮ ਹੁੰਦੈ, ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀ ਕੇ।

ਇੱਕ ਰੁੱਤ ਜਵਾਨੀ ਦੀ ਅੱਗ ਵਾਲੀ, ਬੰਦਾ ਅੱਗ ਹੀ ਉਗਲਦਾ ਅੱਗ ਪੀ ਕੇ।

ਗੱਲ੍ਹ ਹੁੰਦੀ ਨਾ ਜਿਨ੍ਹਾਂ ਦੀ ਸੁਨਣ ਵਾਲੀ, ਆਖੇ ਉਨ੍ਹਾਂ ਦੇ ਜਾਂਦਾ ਹੈ ਲੱਗ ਪੀ ਕੇ।

ਜੁੱਤੀ, ਘੜੀ ਗੁਵਾਚਣੀ ਆਮ ਗੱਲਾਂ, ਬੰਦਾ ਸੁੱਟ ਵੀ ਆਉਂਦਾ ਪੱਗ ਪੀ ਕੇ।

ਗੱਡੇ ਬਲਦ ਸੱਭ...

ਗੱਡੇ ਬਲਦ ਸੱਭ ਵੇਚ ਕੇ ਖਾ ਛੱਡੇ, ਭਾਂਡੇ, ਟੀਂਡੇ ਵੀ ਵੇਚੇ ਸ਼ਰਾਬੀਆਂ ਨੇ।

ਨਹੀਂ ਹੈ ਸ਼ਰਾਬ ਵਿੱਚ ਗੁਣ ਕੋਈ, ਸੱਭ ਖਰਾਬੀਆਂ ਹੀ ਖਰਾਬੀਆਂ ਨੇ।

ਦਾਰੂ ਅਕਲ ਨੂੰ ਜਿੰਦਾ ਹੈ ਲਾ ਦਿੰਦੀ, ਗੁੰਮ ਜਾਂਦੀਆਂ ਅਕਲ ਦੀਆਂ ਚਾਬੀਆਂ ਨੇ।

ਬੰਦਾ ਨਸ਼ੇ 'ਚ ਬੜਾ ਦਲੇਰ ਹੁੰਦਾ, ਸੋਫੀ ਭੁੱਲਦਾ ਸਭ ਨਵਾਬੀਆਂ ਨੇ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ, ਅਸੀਂ ਦੇਖੀ ਹੈ ਘੜੇ ਦੇ ਘੜੇ ਪੀ ਕੇ।

ਜਿਹੜੇ ਆਦਮੀ ਪਰਬਤੋਂ ਹੋਣ ਭਾਰੇ, ਹੌਲੇ ਕੱਖ ਤੋਂ ਹੁੰਦੇ ਨੇ ਬੜੇ ਪੀ ਕੇ।

ਜਿਹੜਾ ਸੋਫੀ ਸਾਊ, ਮਿਲਣਸਾਰ ਹੁੰਦਾ, ਬਿਨਾ ਵਜ੍ਹਾ ਉਹ ਆਦਮੀ ਲੜੇ ਪੀ ਕੇ।

ਦਾਰੂ ਲਹਿੰਦਿਆਂ ਹੀ ਸੁੰਨਸਾਨ ਜਾਪਣ, ਅੰਬਰ ਹੁੰਦੇ ਜੋ ਮੋਤੀਆਂ ਜੜ੍ਹੇ ਪੀ ਕੇ।

ਜੀਵਨ ਜਿੰਨ੍ਹਾਂ ਨੂੰ...

ਜੀਵਨ ਜਿਨ੍ਹਾਂ ਨੂੰ ਰੇਗਿਸਤਾਨ ਲੱਗਦਾ, ਉਹੀਓ ਰਹਿੰਦੇ ਨੇ ਉੱਠ ਤੇ ਚੜ੍ਹੇ ਪੀ ਕੇ।

ਮੰਜੇ ਬਿਸਤਰੇ ਬਿਨਾਂ ਵੀ ਸਰਨ ਲੱਗਦਾ ਸੌਣ ਲੱਗਦੇ ਆਦਮੀ ਰੜੇ ਪੀ ਕੇ।

ਝੜਨਾ ਹੁੰਦਾ ਹੈ ਪੱਤੇ ਪੁਰਾਣਿਆਂ ਨੇ ਪਰ ਪੱਤੇ ਨਵੇਂ ਵੀ ਦੇਖੇ ਨੇ ਝੜੇ ਪੀ ਕੇ।

ਫਸਲ ਸੋਚਾਂ ਦੀ ਸਦਾ ਬਹਾਰ ਉੱਤੇ ਪੈ ਜਾਂਦੇ ਨੇ ਸ਼ਾਮ ਨੂੰ ਗੜ੍ਹੇ ਪੀ ਕੇ।

ਦਿਨੇ ਗਲਤੀਆਂ ਆਦਮੀ...

ਦਿਨੇ ਗਲਤੀਆਂ ਆਦਮੀ ਆਪ ਕਰਦਾ ਦੋਸ਼ ਵਹੁਟੀ ਦੇ ਸਿਰ 'ਤੇ ਮੜ੍ਹੇ ਪੀ ਕੇ।

ਦਾਰੂ ਪੀਣ ਵਾਲਾ ਡਾਵਾਂ ਡੋਲ ਹੁੰਦਾ, ਇੱਕ ਸਟੈਂਡ ਦੇ ਉੱਤੇ ਨਾ ਖੜ੍ਹੇ ਪੀ ਕੇ।

ਗਾਲ੍ਹਾਂ ਕੱਢਦਾ ਅਤੇ ਖਰੂਦ ਕਰਦਾ, ਕਦੇ ਕਦੇ ਉਹ ਸਿਮਰਨਾ ਫੜ੍ਹੇ ਪੀ ਕੇ।

ਗਾਲਿਬ ਜਿਹਾ ਹੈ ਕੋਈ ਮਹਾਨ ਹੁੰਦਾ ਜੋ ਨਾ ਦਾਰੂ ਦੇ ਹੜ੍ਹ ਵਿੱਚ ਹੜ੍ਹੇ ਪੀ ਕੇ।

ਯਾਦਗਾਰ ਨਾ ਬਣੇ...

ਯਾਦਗਾਰੀ ਨਾ ਬਣੇ ਸ਼ਰਾਬੀਆਂ ਦੀ, ਕਦੇ ਲੱਗਣ ਨਾ ਬੁੱਤ ਜੁਆਰੀਆਂ ਦੇ।

ਮਿਹਨਤ ਬਿਨ੍ਹਾਂ ਨਾ ਸੌਰਦਾ ਕੰਮ ਕੋਈ, ਕਿਸਮਤ ਸ਼ਬਦ ਹੁੰਦੇ ਕੌਮਾਂ ਹਰੀਆ ਦੇ।

ਮਾਇਆਂ ਮੰਤਰਾਂ ਨਾਲ ਜੇ ਹੋਏ ਕੱਠੀ, ਮੰਗਦੇ ਫਿਰਨ ਕਿਉਂ ਪੁੱਤ ਮਦਾਰੀਆਂ ਦੇ।

ਭਗਵਾਂ ਪਾ ਮਖੌਟਾ ਨੇ ਜਿਬ੍ਹਾ ਕਰਦੇ ਚਿਹਰੇ ਬੜੇ ਕਰੂਪ ਪੁਜਾਰੀਆਂ ਦੇ।

ਮੂਰਖ ਲੋਕ ਨੇ...

ਮੂਰਖ ਲੋਕ ਨੇ ਸੁੱਖ ਦੀ ਨੀਂਦ ਸੌਂਦੇ, ਨਾਲੇ ਪੈਸਾ ਵੀ ਖੂਬ ਕਮਾਂਵਦੇ ਨੇ।

ਜੋ ਨੇ ਇਸ਼ਕ ਨੂੰ ਸਮਝਦੇ ਮਨੋਰੰਜਨ ਉਹ ਨਾ ਵਿਛੋੜੇ ਦਾ ਦੁੱਖ ਉਠਾਂਵਦੇ ਨੇ।

ਪਸ਼ੂਆਂ ਵਾਂਗ ਉਹ ਜੰਮ ਕੇ ਹੋਣ ਵੱਡੇ, ਬੱਚੇ ਕਰ ਪੈਦਾ ਮਰ ਜਾਂਵਦੇ ਨੇ।

ਜਿਹੜੇ ਲੋਕ ਸਮਾਜ ਦੀ ਫਿਕਰ ਕਰਦੇ ਸੋਹਣਾ ਜੱਗ ਨੂੰ ਉਹੀਉਂ ਬਣਾਂਵਦੇ ਨੇ।

ਹੁਣ ਮੇਰੇ ਇਸ....

ਹੁਣ ਮੇਰੇ ਇਸ ਪਿਆਰੇ ਪੰਜਾਬ ਅੰਦਰ, ਸਾਹ ਲੈਣਾ ਵੀ ਮੁਸ਼ਕਿਲ ਜਾਪਦਾ ਏ।

ਇਸ ਅੱਗ ਤੇ ਧੂਏਂ ਵਿੱਚ ਪੰਛੀਆਂ ਨੂੰ, ਗਾ ਲੈਣਾ ਵੀ ਮੁਸ਼ਕਿਲ ਜਾਪਦਾ ਏ।

ਜ਼ਹਿਰ ਭਰੇ ਇਸ ਧੂਏਂ ਵਿੱਚ ਰੋ ਰੋ ਕੇ, ਦੁਖੀ ਆਦਮੀ ਇਹੀਓ ਅਲਾਪਦਾ ਏ।

ਸਰਕਾਰ ਨਾਂ ਦੀ ਇੱਥੇ ਕੋਈ ਚੀਜ਼ ਹੈ ਨਾ, ਹਰ ਕੋਈ ਸਮਝਦਾ ਰਾਜ ਜਿਉਂ ਬਾਪਦਾ ਏ।

ਰਾਂਝਾ ਆਖਦਾ ਜੋਗਣੇ....

ਰਾਂਝਾ ਆਖਦਾ ਜੋਗਣੇ ਸੱਚ ਆਖਾਂ, ਨੰਗ ਰਹਿਣਗੇ ਸਦਾ ਜੁਆਰੀਏ ਨੀ।

ਉੱਦਮ ਅੱਗੇ ਹੀ ਲਛਮੀ ਨੱਚਦੀ ਹੈ, ਮਿਹਨਤ ਤਾਈਂ ਨਾ ਮਨੋਂ ਵਿਸਾਰੀਏ ਨੀ।

ਮਾਇਆ ਮੰਤਰਾਂ ਨਾਲ ਜੇ ਹੋਏ ਕੱਠੀ ਕਾਹਤੋਂ ਮੰਗਦੇ ਫਿਰਨ ਮਦਾਰੀਏ ਨੀ।

ਵਿਹਲੇ ਰਹਿਣ ਨੇ ਜੱਟਾਂ ਨੂੰ ਨੰਗ ਕੀਤਾ, ਝੋਨਾ ਆ ਕੇ ਲਾਉਣ ਬਿਹਾਰੀਏ ਨੀ।

Wednesday, April 7, 2010

ਜਿੱਥੇ ਫਿਰਨ ਆਵਾਰਾ...

ਜਿੱਥੇ ਫਿਰਨ ਆਵਾਰਾ ਕੁੱਤੀਆਂ ਜੀ, ਉਹ ਸਮਝੋ ਮਰੀ ਪੰਚਾਇਤ ਦੇ ਪਿੰਡ ਹੁੰਦੇ।

ਸਬਜ਼ਬਾਗ ਨਾ ਹੋਣ ਜਿਸ ਧਰਤ ਉੱਤੇ, ਉੱਥੇ ਬਣੇ ਪ੍ਰਧਾਨ ਅਰਿੰਡ ਹੁੰਦੇ।

ਡੰਗ ਮਾਰਨ ਦੀ ਹੀ ਜਿਹੜੇ ਸੋਚਦੇ ਨੇ, ਜੂਨ ਬੰਦੇ ਦੀ ਵਿੱਚ ਭਰਿੰਡ ਹੁੰਦੇ।

ਜਿੱਥੇ ਗੱਡੀ ਦੇ ਇੱਕੋ ਜਿਹੇ ਹੋ ਪਹੀਏ ਵਿਰਲੇ ਇਹੋ ਜਿਹੇ ਵਾਈਫ ਹੱਸਬੈਂਡ ਹੁੰਦੇ।

ਅਸਫਲਤਾ ਦਾ ਭਾਵਅਸਫਲਤਾ ਦਾ ਭਾਵ ਕਿ ਸਫਲਤਾ ਲਈ ਕੀਤੇ ਗਏ ਨਾ ਬੰਦੇ ਤੋਂ ਜਤਨ ਪੂਰੇ।

ਬੰਦਾ ਦੋਸ਼ ਸਿਤਾਰਿਆਂ ਸਿਰ ਲਾਉਂਦਾ, ਅਤੇ ਅਣਲਿਖੀਆਂ ਕਿਸਮਤਾਂ ਨੂੰ ਘੂਰੇ।

ਜਿਹੜੇ ਜੀਅ ਚੁਰਾਂਵਦੇ ਮਿਹਨਤਾਂ ਤੋਂ, ਉਹ ਆਦਮੀ ਹੁੰਦੇ ਨੇ ਖਾਣ ਸੂਰੇ।

ਅਸੀਂ ਗਿਆਨ ਦੇ ਅੱਖਰ ਹਾਂ ਲਈ ਫਿਰਦੇ, ਬੈਠੇ ਪਰ੍ਹੇ ਦੇ ਵਿੱਚ ਸਭ ਹੈਨ ਮੂਰੇ।

ਸ਼ੱਸ਼ਤਰ ਕਲਮ, ਜ਼ੁਬਾਨ...

ਸ਼ੱਸ਼ਤਰ ਕਲਮ ਜ਼ੁਬਾਨ ਦਾ ਜਿਸ ਕੋਲੇ, ਬੈਠਾ ਦੇਖਦਾ ਉੱਥੇ ਹੈ ਮੂਕ ਸ਼ਾਸ਼ਤਰ।

ਸ਼ਬਦ ਵਰਤਣੇ ਬੰਦੇ ਨੂੰ ਆਉਣ ਜੇਕਰ, ਹੁੰਦੈ ਸੱਭ ਤੋਂ ਇਹੋ ਅਚੂਕ ਸ਼ਾਸ਼ਤਰ।

ਵਿਦਵਾਨ ਨੇ ਇਹ ਨੂੰ ਜਗਾ ਲੈਂਦੇ, ਹੁੰਦਾ ਮੂਰਖਾਂ ਲਈ ਸੁੱਤਾ ਘੂਕ ਸ਼ਾਸ਼ਤਰ।

ਚਮਚਦੇਵ ਤਾਹੀਓਂ ਕਾਮਯਾਬ ਅੱਜ ਕੱਲ੍ਹ, ਹੁੰਦਾ ਉਨ੍ਹਾਂ ਦੇ ਕੋਲ ਫੂਕ ਸ਼ਾਸ਼ਤਰ।

ਸਦਾ ਘੁੱਗੀਆਂ ਤਾਂ...

ਸਦਾ ਘੁੱਗੀਆਂ ਤਾਂ ਅਮਨ ਚਾਹੁੰਦੀਆਂ ਨੇ, ਭਾਉਂਦੀ ਬੁਲਬੁਲਾਂ ਤਾਈਂ ਉਜਾੜ ਹੈ ਨਾ।

ਡਾਰ ਖੰਭਾਂ ਦੀ ਕਦੇ ਨਹੀਂ ਬਣ ਸਕਦੀ, ਬਣਦੇ ਰਾਈ ਦੇ ਕਦੇ ਪਹਾੜ ਹੈ ਨਾ।

ਸਦਾ ਭੁੱਖ, ਗਰੀਬੀ ਹੈ ਨਾਲ ਸਾਡੇ, ਸਾਡੇ ਘਰਾਂ ਨੂੰ ਲੱਗੇ ਕਿਵਾੜ ਹੈ ਨਾ।

ਸਾਨੂੰ ਜੇਲ੍ਹਾਂ ਦੇ ਵਿੱਚ ਹੀ ਤੁੰਨ ਦੇਵੋ, ਬਾਹਰ ਰੋਟੀ ਦਾ ਕੋਈ ਜੁਗਾੜ ਹੈ ਨਾ।

ਆਵਾਜ ਟੇਪ ਰਿਕਾਰਡ...

ਆਵਾਜ਼ ਟੇਪ ਰਿਕਾਰਡ ਦੀ ਫੁੱਲ ਕਰਕੇ, ਟਾਪ ਗੇਅਰ ਦੇ ਵਿੱਚ ਭਜਾਈ ਜਾਂਦਾ।

ਪੰਜ ਕਿੱਲਿਆਂ ਵਾਲਾ ਕਿਸਾਨ ਦੇਖੋ, ਟਰੈਕਟਰ ਤਾਈਂ ਹੈ ਕਾਰ ਬਣਾਈ ਜਾਂਦਾ।

ਰੀਸੋ ਰੀਸ ਮਸ਼ੀਨਰੀ ਨਵੀਂ ਲੈ ਕੇ, ਕਰਜ਼ਾ ਹੋਰ ਹੈ ਸਿਰ ਚੜ੍ਹਾਈ ਜਾਂਦਾ।

ਵਿਆਹ, ਮਰਨੇ ਅਤੇ ਦਿਖਾਵਿਆਂ ਦਾ, ਫੋਕਾ ਟੌਹਰ ਹੀ ਜੱਟ ਨੂੰ ਖਾਈਂ ਜਾਂਦਾ।

ਬੜਾ ਮਜ਼ਾ ਆਉਂਦੈ...

ਬੜਾ ਮਜ਼ਾ ਆਉਂਦੈ ਜੇਕਰ ਹੋਣ ਦੁਸ਼ਮਣ, ਦੁਸ਼ਮਣ ਹੋਣ ਤਾਂ ਬੰਦਾ ਹੁਸ਼ਿਆਰ ਰਹਿੰਦੈ।

ਝੂਠੀ ਦੋਸਤੀ ਸਾਡੇ ਚੁਫੇਰ ਪੱਸਰੀ, ਬੰਦਾ ਐਵੇਂ ਹੀ ਤਕਦਾ ਬਾਰ ਰਹਿੰਦੈ।

ਮੂਰਖ ਦੋਸਤ ਨਾਲੋਂ ਕਈ ਗੁਣਾ ਚੰਗਾ, ਦੁਸ਼ਮਣ ਕੋਈ ਬਣਿਆ ਸਮਝਦਾਰ ਰਹਿੰਦੈ।

ਦੁਸ਼ਮਣ ਹੋਣ ਤਾਂ ਫੇਰ ਹੀ ਦੋਸਤਾਂ ਸੰਗ, ਸੱਚੀਂਮੁੱਚੀਂ ਦਾ ਬਣਿਆ ਪਿਆਰ ਰਹਿੰਦੈ।

ਹੀਰ ਆਖਦੀ ਰਾਂਝਿਆ...

ਹੀਰ ਆਖਦੀ ਰਾਂਝਿਆ ਸਬਰ ਕਰ ਵੇ, ਸਬਰ ਵਾਲੇ ਨੂੰ ਕਦੇ ਨਾ ਥੋੜ੍ਹ ਰਹਿੰਦੀ।

ਬਹੁਤੀ ਪੀਣ ਵਾਲੇ ਰਹਿਣ ਝੂਰਦੇ ਵੇ, ਲੱਗੀ ਉਨ੍ਹਾਂ ਦੇ ਤਨਾਂ ਨੂੰ ਤੋੜ ਰਹਿੰਦੀ।

ਖਾਹਿਸ਼ਾਂ ਬੰਦੇ ਦੀਆਂ ਵਧੀ ਜਾਂਦੀਆਂ ਨੇ ਸਾਰੀ ਉਮਰ ਹੀ ਲੱਗੀ ਇਹ ਹੋੜ੍ਹ ਰਹਿੰਦੀ।

ਦੋ ਗਜ਼ ਕਫਨ ਤੋਂ ਬਾਦ ਵੀ ਹੋਰ ਦੇਖੋ, ਦੋ ਗਜ਼ ਜ਼ਮੀਨ ਦੀ ਵੀ ਹੈ ਲੋੜ ਰਹਿੰਦੀ।

ਚਾਨਣ ਹੋਣ 'ਤੇ...

ਚਾਨਣ ਹੋਣ 'ਤੇ ਹੀ ਦਿਸਣ ਨਹੀਂ ਲੱਗਦਾ, ਅੱਖਾਂ ਵਿੱਚ ਵੀ ਚਾਹੀਦੀ ਜੋਤ ਹੋਣੀ।

ਚਾਹੀਦੀ ਹਰ ਵਕਤ ਜਿਗਿਆਸਾ ਦੇ ਨਾਲ, ਰੂਹ ਆਦਮੀ ਦੀ Àਤਪੋਤ ਹੋਣੀ।

ਜਿਗਿਆਸਾ ਲਈ ਵੀ ਹੁੰਗਾਰਿਆਂ ਦੀ ਚਾਹੀਦੀ ਇੱਕ ਹੱਸਮੁੱਖ ਲੜੀ ਸਰੋਤ ਹੋਣੀ।

ਝਰਨੇ ਵਾਂਗ ਵਹਿੰਦੇ ਫਿਰ ਗਿਆਨ ਅੰਦਰ, ਹੁੰਦੀ ਕਦੇ ਵੀ ਨਾ ਖੜੋਤ ਹੋਣੀ।

ਪਹਿਲੀ ਵਾਰ ਹੀ...

ਪਹਿਲੀ ਵਾਰ ਹੀ ਬਣ ਕੇ ਐਮ.ਐਲ.ਏ.,ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।

ਓਸ ਬੰਦੇ ਦਾ ਫਿਰ ਦਿਮਾਗ ਜਾਂਦਾ, ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।

ਭਾਈ ਲਾਲੋਆਂ 'ਚੋਂ ਉਹ ਨੂੰ ਮੁਸ਼ਕ ਆਉਂਦਾ, ਜੀਹਦਾ ਭਾਗੋਆਂ ਦੇ ਨਾਲ ਸੀਰ ਹੋਵੇ।

ਇਹੋ ਜਿਹਾ ਨਾ ਕੋਈ ਜਹਾਨ ਅੰਦਰ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਤੈਨੂੰ ਲੈ ਗਏ...

ਤੈਨੂੰੰ ਲੈ ਗਏ ਜਿੰਨ੍ਹਾਂ ਨੇ ਦਮ ਤਾਰੇ, ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।

ਐਨ ਮੌਕੇ 'ਤੇ ਆਣ ਕੇ ਸਿੰਘ ਸਜ ਗਏ, ਭਰੂਣ ਹੱਤਿਆ ਦੇ ਵਿਉਪਾਰੀਏ ਨੀ।

ਪੋਸਤ, ਭੁੱਕੀ, ਸ਼ਰਾਬ ਤੇ ਨਸ਼ੇ ਵੰਡ ਕੇ, ਆਖਰ ਜਿੱਤ ਗਏ ਧਰਮਚਾਰੀਏ ਨੀ।

ਸਾਡੇ ਗੁਰਾਂ ਨੇ ਪੰਥ ਤੋਂ ਸਿਰ ਵਾਰੇ, ਅਸੀਂ ਸਿਰਾਂ ਤੋਂ ਪੰਥ ਨੂੰ ਵਾਰੀਏ ਨੀ।

ਹੁਸੀਨ ਆਦਤਾਂ ਦਾ...

ਹੁਸੀਨ ਆਦਤਾਂ ਦਾ ਸੰਗ੍ਰਹਿ ਹੁੰਦਾ, ਹੁਸ਼ਨ ਜਿਵੇਂ ਗੁਲਾਬ ਦਾ ਫੁੱਲ ਬੀਬਾ।

ਖੂਬਸੂਰਤ ਗਦਰਾਏ ਜਿਸਮ ਤੇ ਤਾਂ, ਜਣਾ ਖਣਾ ਹੀ ਜਾਂਦਾ ਹੈ ਡੁੱਲ੍ਹ ਬੀਬਾ।

ਮਹਿਕ ਕਦੇ ਵੀ ਨਹੀਂ ਬਾਜ਼ਾਰ ਵਿਕਦੀ ਹੁੰਦਾ ਹੁਸਨ ਦਾ ਕੋਈ ਨਾ ਮੁੱਲ ਬੀਬਾ।

ਮਿਹਨਤੀ ਖੁਰਦਰੇ ਹੱਥਾਂ ਦੇ ਨਹੀਂ ਵਿਹਲੜ ਕੋਮਲ ਹੱਥ ਹੁੰਦੇ ਤੁਲ ਬੀਬਾ।

ਕੋਰਾ ਕੋਰਾ ਕੁੱਜਾ...

ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।

ਸਰਸਾ ਨਦੀ ਵਗੇ ਭ੍ਰਿਸ਼ਟਾਚਾਰ ਵਾਲੀ ਸਾਨੂੰ ਤਰਨਾ ਮੂਲ ਨਾ ਆਂਵਦਾ ਈ।

ਹਰ ਰੋਜ ਮਹਿੰਗਾਈ ਦੀ ਚਰਖੜੀ 'ਤੇ ਬੰਦ ਬੰਦ ਸਾਡਾ ਕੱਟਿਆ ਜਾਂਵਦਾ ਈ।

ਹਾਕਮ ਵਕਤ ਦਾ ਸਾਡਿਆਂ ਜ਼ਜ਼ਬਿਆਂ ਨੂੰ ਰੋਜ ਨੀਹਾਂ ਦੇ ਵਿੱਚ ਚਿਣਾਂਵਦਾ ਈ।

ਟਿੰਡ ਵਰਗਾ ਕਹਿੰਦੇ...

ਟਿੰਡ ਵਰਗਾ ਕਹਿੰਦੇ ਨੇ ਕੋਈ ਭਾਂਡਾ, ਪਿਆ ਪਿਆ ਜੇਕਰ ਨਾ ਰਿੜੇ ਸਾਥੀ।

ਜੱਟ ਵਰਗਾ ਕਹਿੰਦੇ ਨੀਂ ਬਾਠ ਕੋਈ, ਖਾਹ ਮਖਾਹ ਨਾ ਜੇਕਰ ਕੋਈ ਭਿੜੇ ਸਾਥੀ।

ਗਿੱਦੜ, ਚੋਰ ਨੂੰ ਭੱਜਦਿਆਂ ਹੈ ਲਾਹਾ, ਨੌਕਰ ਆਦਮੀ ਬਹੁਤਾ ਨਾ ਤਿੜੇ ਸਾਥੀ।

ਘਰੋਂ ਜਿਨ੍ਹਾਂ ਨੂੰ ਨਹੀਂ ਪਿਆਰ ਮਿਲਦਾ, ਉਹੀਂਓ ਲੋਕ ਹੁੰਦੇ ਨੇ ਚਿੜਚਿੜੇ ਸਾਥੀ।

ਹੁੰਦੀ ਨੰਗ ਦੀ...

ਹੁੰਦੀ ਨੰਗ ਦੀ ਦੋਸਤੀ ਇੱਕ ਤਰਫੀ, ਦੂਜੇ ਪਾਸੇ ਜਾਂ ਯਾਰ ਅਮੀਰ ਹੋਵੇ।

ਕਿਵੇਂ ਯਾਰ ਕਰੇ ਆਪਣੇ ਪਿੰਡ ਤਾਈਂ ਜੀਹਦਾ ਵਿੱਚ ਵਿਦੇਸ਼ਾਂ ਦੇ ਸੀਰ ਹੋਵੇ।

ਸ਼ੁਹਰਤ ਬੰਦੇ ਦੇ ਪੈਰ ਉਖਾੜ ਦਿੰਦੀ, ਕਲਾਕਾਰ ਤੇ ਭਾਵੇਂ ਵਜੀਰ ਹੋਵੇ।

ਦਇਆ ਸਿੰਘ ਜਹਾਨ 'ਤੇ ਕੌਣ ਐਸਾ, ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਉੱਚੇ ਪਰਬਤਾਂ 'ਤੇ ਬਰਫ ਲਾਰਿਆਂ ਦੀ, ਰਹੀ ਦੇਸ਼ ਸਾਡੇ ਨਿੱਤ ਜੰਮ ਮੀਆਂ।

ਦੇਸ਼ ਖੁਰ ਰਿਹਾ ਹੈ ਕੱਚੀ ਕੰਧ ਵਾਂਗੂ, ਕਿਤੇ ਡਿੱਗ ਨਾ ਪਵੇ ਧੜੰਮ ਮੀਆਂ।

ਲੋਕ ਰਾਜ ਦੀ ਖੋਖਲੀ ਨੀਂਹ ਹੋਈ, ਹਿੱਲ ਗਏ ਨੇ ਇਸ ਦੇ ਥੰਮ ਮੀਆਂ।

ਇੱਥੇ ਪੂਜਾ ਨੂੰ ਸਮਝਦੇ ਕੰਮ ਲੋਕੀ, ਐਪਰ ਪੂਜਾ ਨਾ ਸਮਝਦੇ ਕੰਮ ਮੀਆਂ।

ਜਿਸ ਰਾਹ ਇਕੱਲਾ...

ਜਿਸ ਰਾਹ ਇਕੱਲਾ ਤੂੰ ਤੁਰਨ ਲੱਗੈਂ, ਇਹ ਰਸਤਾ ਨਹੀਂ ਹੈ ਆਮ ਬੀਬਾ।

ਤੁਰਨ ਵਾਲੇ ਨੇ ਮੰਜ਼ਿਲ 'ਤੇ ਪਹੁੰਚ ਜਾਂਦੇ, ਜਿਹੜੇ ਕਰਦੇ ਨਹੀਂ ਆਰਾਮ ਬੀਬਾ

ਰੂੜ੍ਹੀਵਾਦ ਦੀ ਪਕੜ ਹੈ ਬੜੀ ਪੀਡੀ, ਔਖਾ ਬਦਲਣਾ ਬੜਾ ਨਿਜ਼ਾਮ ਬੀਬਾ।

ਸਾਡੇ ਧਰਮ ਗੰ੍ਰਥਾਂ ਦੀ ਹੀ ਸੀ ਕ੍ਰਿਪਾ, ਜੋ ਰਹੇ ਸਦੀਆਂ ਅਸੀਂ ਗੁਲਾਮ ਬੀਬਾ।

ਹੁੰਦੇ ਮੂੰਹਾਂ ਦੇ...

ਹੁੰਦੇ ਮੂੰਹਾਂ ਦੇ ਤਾਈਂ ਮੁਲ੍ਹਾਜੜੇ ਨੇ, ਹੁੰਦੀ ਸਿਰਾਂ ਨੂੰ ਸਦਾ ਸਲਾਮ ਬੀਬਾ।

ਅਸੀਂ ਰਹਿ ਗਏ ਖੁਦ ਬੇਨਾਮ ਹੋ ਕੇ, ਕਿਸ ਸਖਸ਼ ਦਾ ਜਪੀਏ ਨਾਮ ਬੀਬਾ।

ਸ਼ਾਮ ਹੁੰਦਿਆਂ ਬਾਰ ਹਾਂ ਭੇੜ ਲੈਂਦੇ, ਬੜੇ ਪੈਂਦੇ ਨੇ ਮਹਿੰਗੇ ਹੁਣ ਜਾਮ ਬੀਬਾ।

ਬਾਬੇ ਦਸਵੇਂ ਦਸੌਂਧ ਦੀ ਮੰਗ ਕਰਦੇ, ਛੱਡੇ ਨਹੀਂ ਮਹਿੰਗਾਈ ਨੇ ਦਾਮ ਬੀਬਾ।

ਮਾਰੂ ਮੀਂਹ ਦੇ...

ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ, ਕਦੇ ਅੱਗ ਦੀ ਲਹੇ ਨਾ ਭੁੱਖ ਮੀਆਂ।

ਟਿੱਡੀ ਦਲ ਨੇਤਾਵਾਂ ਦੇ ਚੱਟ ਜਾਂਦੇ, ਹਰੇ ਸੱਚ ਆਚਾਰ ਦੇ ਰੁੱਖ ਮੀਆਂ।

ਪਹਿਲਾਂ ਆਪਣੇ ਦੁੱਖ ਫਰੋਲ ਲੈਂਦਾ, ਜਿਸ ਕੋਲ ਜਾ ਕੇ ਰੋਈਏ ਦੁੱਖ ਮੀਆਂ।

ਪਾ ਕੇ ਵੰਡੀਆਂ ਮਜ੍ਹਬ ਦੀਆਂ ਵੰਡ ਦਿੱਤਾ, ਰਹਿਣ ਦਿੱਤਾ ਨਾ ਬੰਦਾ ਮਨੁੱਖ ਮੀਆਂ।

ਲੋਕ ਰਾਜ ਹੁਣ...

ਲੋਕ ਰਾਜ ਹੁਣ ਪੂਰੀ ਤਰ੍ਹਾਂ ਪੱਕ ਗਿਆ ਹੈ, ਲੱਗੇ ਦਿਨ ਦੀਵੀਂ ਡਾਕੇ ਪੈਣ ਇੱਥੇ।

ਕੁਰੱਪਸ਼ਨ ਅਤੇ ਮਹਿੰਗਾਈ ਦੀ ਗੱਲ ਮੁੱਕੀ, ਲੋਕ ਲੱਗ ਪਏ ਸਭ ਕੁਝ ਸਹਿਣ ਇੱਥੇ।

ਕੂੜੇਦਾਨ 'ਚ ਗਏ ਸਿਧਾਂਤ ਸਾਰੇ, ਕਦਰਾਂ ਕੀਮਤਾਂ ਨੂੰ ਲੱਗਾ ਗ੍ਰਹਿਣ ਇੱਥੇ।

ਮੁਰਦਾ ਸ਼ਾਂਤੀ ਦੇ ਇਸ ਦੌਰ ਅੰਦਰ, ਸਾਡਾ ਗਿਆ ਗਵਾਚ ਹੈ ਚੈਨ ਇੱਥੇ।

ਖਪਤ ਕਲਚਰ ਦਾ...

ਖਪਤ ਕਲਚਰ ਦਾ ਕੇਹਾ ਪ੍ਰਭਾਵ ਮਾੜਾ, ਅਸੀਂ ਕਹਿੰਦੇ ਕਹਾਉਂਦੇ ਸਭ ਚੀਜ ਬਣ ਗਏ।

ਤਪਦਿਕ ਤੋਂ ਬਚੇ ਸਰੀਰ ਭਾਵੇਂ ਮਨ ਟੀ.ਵੀ. ਦੇ ਸਾਡੇ ਮਰੀਜ ਬਣ ਗਏ।

ਹੜ੍ਹ ਆ ਗਿਆ ਹੈ ਮੌਕਾ ਪ੍ਰਸਤੀਆਂ ਦਾ ਰਾਤੋ ਰਾਤ ਪਜਾਮੇ ਕਮੀਜ਼ ਬਣ ਗਏ।

ਜਿਸ ਰਸਤਿਉਂ ਦਿੱਸਿਆ ਲਾਭ ਮਿਲਦਾ, ਸਰ, ਅਜ਼ੀਜ਼ ਤੇ ਚਾਚੇ ਭਤੀਜ ਬਣ ਗਏ।

ਸਾਡੇ ਦੇਸ਼ ਦੀ...ਸਾਡੇ ਦੇਸ਼ ਦੀ ਅਜ਼ਮ ਹੈ ਰਾਜਨੀਤੀ, ਰਿਹਾ ਅੰਨ੍ਹੀ ਨੂੰ ਬੋਲਾ ਘੜੀਸ ਪਿਆਰੇ।

ਝੁਠੇ ਲੋਕਾਂ ਦੇ ਰੋਜ਼ ਪ੍ਰਚਾਰ ਸੁਣ ਕੇ ਪੈਂਦੀ ਸਾਡੇ ਹੈ ਦਿਲਾਂ ਵਿੱਚ ਚੀਸ ਪਿਆਰੇ।

ਗਾਡੀ ਰਾਹ ਬਣਾਉਂਦਾ ਹੈ ਕੋਈ ਵਿਰਲਾ, ਬਾਕੀ ਤੁਰਨ ਲੋਕੀਂ ਰੀਸੋ ਰੀਸ ਪਿਆਰੇ।

ਮਿਲੇ ਮਸ਼ਵਰਾ ਮੁਫਤ ਤਾਂ ਲੈ ਲਈਏ ਲੱਗੇ ਮਸ਼ਵਰੇ ਦੀ ਇੱਥੇ ਫੀਸ ਪਿਆਰੇ।

ਐਵੇਂ ਬਾਰਿਸ਼ ਨੂੰ...

ਐਵੇਂ ਬਾਰਿਸ਼ ਨੂੰ ਬੈਠਾ ਉਡੀਕੀ ਨਾ ਜਾਹ, ਸੁੱਕਪਕੇ 'ਚ ਹੀ ਦਰਿਆ ਉਛਲ ਜਾਏਗਾ।

ਦਾਜ ਲੈਣਾ ਜੇ ਪਹਿਲਾਂ ਕਰੇਂ ਬੰਦ ਤੂੰ ਇੰਜ ਮਸਲਾ ਇਹ ਖੁਦ ਹੀ ਹੋ ਹੱਲ ਜਾਏਗਾ।

ਜ਼ਮਾਨਾ ਬਦਲਣ ਦੀ ਜੇ ਤੇਰੇ ਵਿੱਚ ਖਾਹਿਸ਼ ਹੈ ਤਾਂ ਇਹ ਇਰਾਦਾ ਤੇਰਾ ਹੋ ਸਫਲ ਜਾਏਗਾ।

ਆਪਣੇ ਆਪ ਨੂੰ ਹੀ ਜੇ ਬਦਲ ਦੇਵੇਂ ਤਾਂ ਤੂੰ ਇਹ ਖੁਦ ਹੀ ਜ਼ਮਾਨਾ ਬਦਲ ਜਾਏਗਾ।

ਜਿੱਤ ਘਿਰਣਾ ਤਾਈਂ...

ਜਿੱਤ ਘਿਰਣਾ ਤਾਈਂ ਹੈ ਜਨਮ ਦਿੰਦੀ, ਹਾਰੇ ਹੋਏ ਮਨੁੱਖ ਨਾ ਸੌਣ ਅਕਸਰ।

ਬੰਦੇ ਆਲਸੀ ਦੋਸ਼ ਅਸਫਲਤਾ ਦਾ, ਕਿਸਮਤਾਂ ਦੇ ਉੱਪਰ ਹੀ ਲਾਉਣ ਅਕਸਰ।

ਜਿਹੜੇ ਸਫਲਤਾ ਲਈ ਪੂਰੇ ਜਤਨ ਕਰਦੇ, ਉਹ ਅਸਫਲਤਾ ਦੇ ਤਾਈਂ ਢਾਹੁਣ ਅਕਸਰ।

ਯਾਰੀ ਉਨ੍ਹਾਂ ਦੀ ਸਿਰੇ ਨਹੀਂ ਚੜ੍ਹ ਸਕਦੀ, ਜਿਹੜੇ ਯਾਰ ਦੇ ਤਾਈਂ ਅਜ਼ਮਾਉਣ ਅਕਸਰ।

ਦਾਰੂ ਬੰਦੇ ਨੂੰ....

ਦਾਰੂ ਬੰਦੇ ਨੂੰ ਕਰ ਬੇਸ਼ਰਮ ਦਿੰਦੀ ਉਹ ਮੰਨਦਾ ਮੂਲ ਨਾ ਸੰਗ ਪੀਕੇ।

ਹਰਟ ਫੇਲ੍ਹ ਹੋ ਜਾਣ ਸ਼ਰਾਬੀਆਂ ਦੇ ਜਾਂ ਫਿਰ ਹੁੰਦਾ ਹੈ ਆਮ ਅਧਰੰਗ ਪੀ ਕੇ।

ਯਾਦਸ਼ਕਤੀ ਬੰਦੇ ਦੀ ਗੁੰਮ ਹੁੰਦੀ ਭੁੱਲ ਜਾਂਦੇ ਨੇ ਸਾਰੇ ਪਰਸੰਗ ਪੀ ਕੇ।

ਕੀਤੀ ਸਿਫਤ ਸ਼ਰਾਬ ਦੀ ਸ਼ਾਇਰਾਂ ਨੇ ਐਵੇਂ ਕਰ ਗਏ ਕਿਤੇ ਮਲੰਗ ਪੀ ਕੇ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਬੁਰਾ ਅੰਜ਼ਾਮ ਹੁੰਦੈ, ਅਸੀਂ ਦੇਖੀ ਹੈ ਕਈ ਡਰੰਮ ਪੀ ਕੇ।

ਰੂੜੀ ਮਾਰਕਾ, ਸੰਤਰਾ, ਸੌਂਫੀਆ ਵੀ ਦੇਖੀ ਵਿਸਕੀ, ਸਕਾਚ ਤੇ ਰੰਮ ਪੀ ਕੇ

ਭਾਵੇਂ ਹੁੰਦਾ ਸ਼ਰਾਬੀ ਅਸਮਾਨ ਚੜ੍ਹਿਆ, ਡਿੱਗੂ ਨਾਲੀ ਦੇ ਵਿੱਚ ਧੜੰਮ ਪੀਕੇ।

ਜਿਹੜਾ ਸੋਫੀ ਨਾ ਕਦੇ ਵੀ ਕਰ ਸਕਦਾ, ਪੁੱਠੇ ਕਰੇ ਬੰਦਾ ਉਹੀਓ ਕੰਮ ਪੀ ਕੇ।

ਦਾਰੂ. ਚੰਦਰੀ ਕਦੇ...

ਦਾਰੂ ਚੰਦਰੀ ਕਦੇ ਵੀ ਮੁਕਦੀ ਨਾ, ਬੰਦੇ ਪੀਂਦਿਆਂ ਪੀਂਦਿਆਂ ਮੁੱਕ ਜਾਂਦੇ।

ਇਹ ਰੰਗਲੇ ਪੈੱਗ ਸ਼ਰਾਬ ਦੇ ਨੇ ਸਾਹ ਸਾਡਿਆਂ ਦਾ ਡੰਡਾ ਡੁੱਕ ਜਾਂਦੇ।

ਸਮਿਆਂ ਦੇ ਇਹ ਬੜੇ ਬੇਰਹਿਮ ਤੋਤੇ ਬੇਰ ਜਿੰਦ ਦੀ ਬੇਰੀ ਤੋਂ ਟੁੱਕ ਜਾਂਦੇ।

ਸਾਡੇ ਖੇਤ ਹਰਿਆਵਲੇ ਸੁਪਨਿਆਂ ਦੇ ਖੁਦ ਸਿਰਜੀ ਔੜ ਥੀਂ ਸੁੱਕ ਜਾਂਦੇ।

ਲਾਲ, ਕਾਲੀਆਂ ਬੋਤਲਾਂਲਾਲ, ਕਾਲੀਆਂ ਬੋਤਲਾਂ ਵਿੱਚ ਸਾਡੀ ਪਈ ਰੁੱਤ ਜਵਾਨੀ ਦੀ ਬੰਦ ਹਾਏ!

ਚੰਦ ਪਲਾਂ ਵਿੱਚ ਚੰਦ 'ਤੇ ਪਹੁੰਚਦੇ ਸਾਂ, ਪੀ ਕੇ ਚਾੜ੍ਹੇ ਨੇ ਬੜੇ ਹੀ ਚੰਦ ਹਾਏ!

ਦਾਰੂ ਲੱਥੀਂ ਤੋਂ ਬੰਦਾ ਹੈ ਬੁਝ ਜਾਂਦਾ, ਪੀ ਕੇ ਔੜਦੇ ਨੇ ਬੜੇ ਨੇ ਸ਼ੰਦ ਹਾਏ!

ਨਿੱਤ ਪੀਣ ਵਾਲਾ ਡਰ ਕੇ ਸੋਚਦਾ ਹੈ, ਪੀਣ ਲੱਗੇ ਨਾ ਮੇਰਾ ਫਰਜ਼ੰਦ ਹਾਏ!

ਲੰਮੇ ਸਮੇਂ ਦੇ....

ਲੰਮੇ ਸਮੇਂ ਦੇ ਲਈ ਹੈ ਬੜੀ ਘਾਤਕ, ਥੋੜ੍ਹੇ ਸਮੇਂ ਲਈ ਦਿੰਦੀ ਆਨੰਦ ਹਾਏ!

ਦਾਰੂ ਕੌੜੀ ਦਾ ਜੋ ਸ਼ੌਕੀਨ ਬਣਦਾ, ਚੰਗੀ ਲੱਗੇ ਨਾ ਉਹਨੂੰ ਗੁਲਕੰਦ ਹਾਏ!

ਪੀ ਕੇ ਆਦਮੀ ਖੁਦ ਨੂੰ ਸਮਝਦਾ ਹੈ, ਵੱਡਾ ਦੁਨੀਆਂ ਦਾ ਅਕਲਮੰਦ ਹਾਏ!

ਦਾਰੂ ਚੁੱਪ ਤੇ ਸਿਆਣਪ ਦਾ ਕਤਲ ਕਰਦੀ, ਰਹਿਣ ਅੰਦਰਲੇ ਦਰ ਨਾ ਬੰਦ ਹਾਏ!

ਦਾਰੂ ਪੀਣ ਦੀ....

ਦਾਰੂ ਪੀਣ ਦੀ ਆਦਤ ਹੈ ਨਹੀਂ ਛੁੱਟਦੀ, ਚੰਗੀ ਗੱਲ ਹੈ ਆਦਤ ਇਹ ਪਵੇ ਹੀ ਨਾ।

ਸਿਆਣਾ ਆਦਮੀ ਕੋਲ ਸ਼ਰਾਬੀਆਂ ਦੇ ਹਾਸੇ ਭਾਣੇ ਵੀ ਭੁੱਲ ਕੇ ਬਵ੍ਹੇ ਹੀ ਨਾ।

ਜਿਹੜੇ ਪੰਗੇ ਨੇ ਘਰ ਉਜਾੜ ਦੇਣੈ, ਉਹ ਪੰਗਾ ਫਿਰ ਆਦਮੀ ਲਵੇ ਹੀ ਨਾ।

ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ, ਵਾੜ ਕਰੇ, ਸਹਾ ਲੰਘਣ ਦਵੇ ਹੀ ਨਾ।

ਵਿੱਤ ਨਾਲੋਂ ਜੋ...

ਵਿੱਤ ਨਾਲੋਂ ਜੋ ਦੌੜਦੇ ਤੇਜ਼ ਬਹੁਤਾ, ਮੂਧੇ ਮੂੰਹ ਉਹ ਡਿੱਗ ਅਖੀਰ ਪੈਂਦੇ।

ਜਾਣਾ ਲੋਚਦਾਂ ਪਿਆਰ ਦੀ ਰੂਹ ਤੀਕਰ, ਰਾਹ ਵਿੱਚ ਨੇ ਕਈ ਸਰੀਰ ਪੈਂਦੇ।

ਜਿੱਥੇ ਕਾਮ ਤ੍ਰਿਪਤੀ ਹੈ ਹੁੰਦੀ, ਉੱਥੇ ਮੋਹ ਦੇ ਉੱਗ ਖ਼ਮੀਰ ਪੈਂਦੇ।

ਇਨ੍ਹਾਂ ਮੰਗਤੇ ਬਣ ਕੇ ਬਹੁੜਨੈ ਫਿਰ ਅੱਜ ਮਖਮਲਾਂ ਉੱਤੇ ਜੋ ਵਜ਼ੀਰ ਪੈਂਦੇ।

ਕੱਲਾ ਖੇਤ ਨੂੰ...

ਕੱਲਾ ਖੇਤ ਨੂੰ ਜਾਈਂ ਨਾ ਮੱਖਣਾ ਵੇ ਉੱਥੇ ਕਿੱਕਰਾਂ 'ਤੇ ਰਹਿੰਦੀ ਇੱਕ ਹੈ ਕਾਟੋ।

ਕਿੱਕਰ ਤੇਰੇ ਹੈ ਖੇਤ ਵਿਚਕਾਰ ਲੱਗੀ ਤੈਨੂੰ ਕੱਲੇ ਨੂੰ ਜਾਏ ਨਾ ਪੈ ਕਾਟੋ।

ਰਿਹਾ ਗਹਿਣੇ ਤੂੰ ਸਦਾ ਜ਼ਮੀਨ ਕਰਦਾ ਖੇਤ ਤੇਰੇ ਸਭ ਲੈ ਗਈ ਬੈ ਕਾਟੋ।

ਸਾਡੀ ਮਹਿਕ ਚੁਰਾਵਣ ਵਾਲਿਆਂ ਦੀ ਸਦਾ ਫੁੱਲਾਂ 'ਤੇ ਖੇਡਦੀ ਹੈ ਕਾਟੋ।

ਰੋਟੀ ਪਿੱਛੇ ਦੋ....

ਰੋਟੀ ਪਿੱਛੇ ਦੋ ਬਿੱਲੀਆਂ ਲੜਦੀਆਂ ਨੂੰ ਦੇਖ, ਆਣ ਕੇ ਬੈਠਾ ਸੀ ਕੋਲ ਬਾਂਦਰ।

ਪਤਾ ਸਾਰਿਆਂ ਨੂੰ ਕਿਵੇਂ ਕਰ ਗਿਆ ਸੀ ਰੋਟੀ ਸਾਰੀ ਦੀ ਸਾਰੀ ਉਹ ਗੋਲ ਬਾਂਦਰ।

ਵਾਂਗ ਬਿੱਲੀਆਂ ਸਾਨੂੰ ਲੜਾ ਕੇ ਤੇ ਨੇਤਾ ਕਰਦੇ ਰਹਿਣ ਕਲੋਲ ਬਾਂਦਰ।

ਹੱਕ ਸੱਚ ਦੀ ਖੱਟੀ ਕਮਾਈ ਸਾਡੀ ਪੈਰਾਂ ਹੇਠ ਨੇ ਰਹੇ ਮਧੋਲ ਬਾਂਦਰ।

ਦੇਖੋ ਫਿਰਦੇ ਖੇਹ...

ਦੇਖੋ ਫਿਰਦੇ ਖੇਹ ਉਡਾਂਵਦੇ ਨੇ ਕਿੱਦਾਂ ਰੂੜੀਆਂ ਰਹੇ ਫਰੋਲ ਕੁੱਕੜ।

ਜਾਣੇ ਬੰਦੇ ਜਾਂ ਬਿੱਲੀ ਦੇ ਢਿੱਡ ਅੰਦਰ ਕਿੱਦਾਂ ਕਰਦੇ ਫਿਰਨ ਕਲੋਲ ਕੁੱਕੜ।

ਮਾਸਟਰ ਬੱਚੇ ਨੂੰ ਕਹੇ ਬਣ ਜਾਹ ਮੁਰਗਾ, ਬਣ ਜਾਂਦਾ ਹੈ ਉਹ ਅਣਭੋਲ ਕੁੱਕੜ।

ਸਾਨੂੰ ਨੇਤਾ ਸ਼ਿਕਾਰੀਆਂ ਖਾ ਜਾਣਾ ਅਸੀਂ ਸਕਦੇ ਨਹੀਂ ਕੁਝ ਬੋਲ ਕੁੱਕੜ।

ਡੱਡੂ ਜਦੋਂ ਗੜੈਂ...

ਡੱਡੂ ਜਦੋਂ ਗੜੈਂ ਗੜੈਂ ਕਰਨ ਲੱਗਦੇ ਉਦੋਂ ਗਾਉਣਾ ਕਰ ਦਿੰਦੀ ਹੈ ਬੰਦ ਕੋਇਲ।

ਬਿਰਹਾ ਪ੍ਰੀਤਮ ਦੇ ਵਿੱਚ ਹੋ ਗਈ ਕਾਲੀ ਕੁਹੂ- ਕੁਹੂ ਦਾ ਗਾਉਂਦੀ ਏ ਛੰਦ ਕੋਇਲ।

ਅੰਡੇ ਦਿੰਦੀ ਹੈ ਆਹਲਣੇ ਕਾਉਣੀ ਦੇ ਵਿੱਚ ਆਪ ਮਾਣਦੀ ਪਰਮ ਆਨੰਦ ਕੋਇਲ।

ਢੇਡਰ ਕਾਵਾਂ ਦੇ ਛੱਕੇ ਛੁਡਾ ਦੇਵੇ ਤਿਆਗ ਦੇਵੇ ਜੇ “ਜੰਤਾ” ਦਵੰਦ ਕੋਇਲ।

ਤੇਰੇ ਘਰ ਤੱਕ...

ਤੇਰੇ ਘਰ ਤੱਕ ਵੀ ਆ ਜਾਏਗਾ ਇਹ, ਇਹ ਨਾ ਸਮਝ ਕਿ ਭਾਂਬੜ ਦੂਰ ਮਚਦੈ?

ਬਲਦੇ ਸਮੇਂ ਤਾਈਂ ਕੋਈ ਵੀ ਦੇਖਦਾ ਨਹੀਂ, ਕਿੰਨੀ ਦੇਰ ਤੋਂ ਇਹ ਬਾਦਸਤੂਰ ਮਚਦੈ।

ਮੋਤੀ ਮਚ ਕੇ ਬਣ ਮਨੂਰ ਜਾਂਦੈ, ਹੁਣ ਕੀ ਕਰੀਏ ਹੁਣ ਮਨੂਰ ਮਚਦੈ।ਨਾ ਹੀ ਮਚਦੇ

ਹੱਥ ਹਤਿਆਰਿਆਂ ਦੇ, ਨਾ ਹੀ ਹਾਕਮਾਂ ਤੇਰਾ ਗਰੂਰ ਮਚਦੈ।

ਮਾਰੂ ਮੀਂਹ ਦੇ...

ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ ਕਦੇ ਅੱਗਾਂ ਦੀ ਲਹੇ ਨਾ ਭੁੱਖ ਮੀਆਂ।

ਟਿੱਡੀ ਦਲ ਨੇਤਾਵਾਂ ਦੇ ਚੱਟ ਜਾਂਦੇ ਹਰੇ ਸੱਚ ਆਚਾਰ ਦੇ ਰੁੱਖ ਮੀਆਂ।

ਪਹਿਲਾਂ ਆਪਣੇ ਦੁੱਖ ਫਰੋਲ ਲੈਂਦਾ ਜਿਸ ਦੇ ਕੋਲ ਜਾ ਕੇ ਰੋਈਏ ਦੁੱਖ ਮੀਆਂ।

ਰਹਿੰਦਾ ਦਿਲ ਹੀ ਸਦਾ ਉਦਾਸ ਹੈ ਜੀ, ਹੋਰ ਚਾਰ ਚੁਫੇਰੇ ਹੈ ਸੁੱਖ ਮੀਆਂ।

ਸੂਰਜ ਚੜ੍ਹਦੈ ਰੋਜ਼...

ਸੂਰਜ ਚੜ੍ਹਦੈ ਰੋਜ਼ ਜਿਉਂ ਲਾਲ ਪੇਂਝੂ, ਹਰ ਦਿਨ ਨਹਾਤਾ ਵਿੱਚ ਖੂਨ ਆਉਂਦੈ।

ਸਾਨੂੰ ਪਤਾ ਨਹੀਂ ਇਨ੍ਹਾਂ ਸਿਆਸਤਾਂ ਦਾ ਸਾਨੂੰ ਦੋਸਤੋ ਕਿਹੜਾ ਕਾਨੂੰਨ ਆਉਂਦੈ।

ਆਮ ਬੰਦੇ ਹਾਂ ਪਤਾ ਨਹੀਂ ਧਰਮ ਕੀ ਹੈ, ਨਾ ਦਿਮਾਗ ਵਿੱਚ ਸਾਡੇ ਜਨੂੰਨ ਆਉਂਦੈ।

ਰੋਜ਼ ਸੁਣਦੇ ਹਾਂ ਥੋਕ ਵਿੱਚ ਦੰਗੇ ਅਮਨ ਆਉਂਦਾ ਤਾਂ ਵਾਂਗ ਪਰਚੂਨ ਆਉਂਦੈ।

ਗਿਰਝਾਂ ਨਾਲ ਵਿਹੜਾ...

ਗਿਰਝਾਂ ਨਾਲ ਵਿਹੜਾ ਐਵੇਂ ਨਹੀਂ ਭਰਿਆ, ਮਰ ਗਈ ਹੈ ਕੋਈ ਉਮੀਦ ਲੱਗਦੀ।

ਸੁੰਨਾ ਮਨ ਹੈ ਕਬਰਿਸਤਾਨ ਬਣਿਆ, ਹੋਈ ਰੁੱਤ ਹੈ ਕੋਈ ਸ਼ਹੀਦ ਲੱਗਦੀ।

ਸਾਡੇ ਗਏ ਨੇ ਚਾਅ ਮੁਰਝਾ ਸਾਰੇ, ਮਹਿਲਾਂ ਵਾਲਿਆਂ ਦੀ ਹੋਈ ਈਦ ਲੱਗਦੀ।

ਰਿਸ਼ਵਤ ਰੋਕਣ ਦੇ ਦਿੱਤੇ ਬਿਆਨ ਸੀ ਜੋ, ਹੋ ਗਈ ਉਨ੍ਹਾਂ ਦੀ ਹੈ ਤਰਦੀਦ ਲੱਗਦੀ।

ਉਦੋਂ ਸਿਆਸਤ ਵਿੱਚ...

ਉਦੋਂ ਸਿਆਸਤ ਵਿੱਚ ਉਹਦੀ ਨਹੀਂ ਥਾਂ ਹੁੰਦੀ, ਨੇਤਾ ਸੱਚ ਦਾ ਜਦੋਂ ਅਵਤਾਰ ਬਣਜੇ।

ਉਹਦੀ ਸ਼ਾਹ ਸਵਾਰੀ ਹੈ ਖਤਮ ਹੁੰਦੀ, ਸਿਆਸਤਦਾਨ ਜਦੋਂ ਪੱਤਰਕਾਰ ਬਣਜੇ।

ਦਾਰੂ ਪੀ ਬੁਲਾਵੇ ਜਦ ਜੱਟ ਬੱਕਰੇ, ਉਦੋਂ ਉਹਦੀ ਜ਼ਮੀਨ ਬੇਕਾਰ ਬਣਜੇ।

ਪਹਿਲਾਂ ਕਿਰਤੀਆਂ ਦੇ ਗਲ ਦਏ ਗੂਠਾ ਜਦੋਂ ਬਾਣੀਆਂ ਦੀ ਸਰਕਾਰ ਬਣਜੇ।

ਸਾਇਕਲ ਨਵੀਂ ਦੇਸਾਇਕਲ ਨਵੀਂ ਦੇ ਚਾਲੀਆਂ ਦਿਨਾਂ ਪਿੱਛੋਂ ਲੋਕ ਰਾਜ ਵਾਂਗੂੰ ਕੁੱਤੇ ਫੇਲ੍ਹ ਹੋ ਗਏ।

ਲੋਹ ਪੁਰਸ਼ ਕੋਈ ਸ਼ੇਰੇ ਪੰਜਾਬ ਕਹਿੰਦਾ, ਜਣੇ ਖਣੇ ਰਣਜੀਤ ਪਟੇਲ ਹੋ ਗਏ।

ਦੇਖੋ ਕਿੰਨਾ ਅਜੀਬ ਹੋ ਗਿਆ ਸਾਨੂੰ, ਕੁਰੱਪਸ਼ਨ ਅਤੇ ਮਹਿੰਗਾਈ ਦੇ ਮੇਲ ਹੋ ਗਏ।

ਬਿੰਬ ਸ਼ਾਇਰੀ ਦੇ ਸਿਮਟ ਕੇ ਦੇਖ ਢਿੱਲੋਂ, ਕਿਵੇਂ ਲੜਕੀਆਂ, ਲੂਣ ਅਤੇ ਤੇਲ ਹੋ ਗਏ।

ਜੇ ਹੈ ਪੈਸੇ ਕਮਾਉਣ...

ਜੇ ਹੈ ਪੈਸੇ ਕਮਾਉਣ ਲਈ ਲਾਲਸਾ ਤਾਂ, ਲਾ ਕੇ ਲਾਟਰੀ ਦਾ ਇੱਕ ਸਟਾਲ ਬਹਿਜਾ।

ਕਿਸਮਤ ਅੰਧ-ਵਿਸ਼ਵਾਸੀ ਨੇ ਲੋਕ ਇੱਥੇ ਕਿਸੇ ਜੋਤਸ਼ੀ ਪੰਡਿਤ ਦੇ ਨਾਲ ਬਹਿਜਾ।

ਦੁਨੀਆਂ ਲੁੱਟਣ ਦੇ ਲਈ ਪਈ ਹੈ ਸਾਰੀ, ਕਿਸੇ ਸਾਧ ਦਾ ਬਣ ਭਿਆਲ ਬਹਿਜਾ।

ਪਾ ਕੇ ਝੂਠ ਦੀ ਦੇਖ ਦੁਕਾਨ ਕੇਰਾਂ, ਹੋਜੂ ਨਦਰੀਂ ਨਦਿਰ ਨਿਹਾਲ ਬਹਿਜਾ।

ਬਿਨਾਂ ਕਾਰਨ ਤੋਂ....

ਬਿਨਾਂ ਕਾਰਨ ਤੋਂ ਹੋਏ ਨਾ ਕੋਈ ਕਾਰਜ, ਰਾਤ ਦਿਨ ਦੇ ਚੱਲ ਨਹੀਂ ਨਾਲ ਸਕਦੀ।

ਸੱਚੇ ਦਿਲੋਂ ਦਿੱਤੀ ਇੱਕ ਹੱਲਾ ਸ਼ੇਰੀ, ਮਾਨਸਿਕ ਰੋਗੀਆਂ ਤਾਈਂ ਉਠਾਲ ਸਕਦੀ।

ਨਿੱਕੀ ਜਿਹੀ ਤੁਹਾਡੀ ਸ਼ਾਬਾਸ਼ ਇੱਕੋਂ ਫੇਲ੍ਹ ਬੱਚੇ ਨੂੰ ਹੋਣ ਤੋਂ ਟਾਲ ਸਕਦੀ।

ਇੱਕ ਮੁਸਕਰਾਹਟ ਕਿਸੇ ਦੇ ਦਿਲ ਵਿੱਚੋਂ ਖੁਦਕੁਸ਼ੀ ਦਾ ਕੱਢ ਖਿਆਲ ਸਕਦੀ।

ਸਮਝ ਆਉਂਦਾ ਹੈ...

ਸਮਝ ਆਉਂਦਾ ਹੈ ਕੁਝ ਇਹ ਨਹੀਂ ਆਉਂਦਾ, ਜ਼ਿੰਦਗੀ ਮੈਅਕਦੇ ਦਾ ਹੈ ਸ਼ੋਰ ਮੀਆਂ।

ਚੁੱਪ, ਸ਼ਾਂਤ ਇਹ ਕਦੇ ਖਾਮੋਸ ਹੁੰਦੀ, ਕਦੇ ਹੋਂਵਦੀ ਬੜੀ ਮੂੰਹ ਜ਼ੋਰ ਮੀਆਂ।

ਉਹ ਬੰਦੇ ਨਾ ਕਦੇ ਵੀ ਰਹਿਣ ਫਾਡੀ, ਜਿਹੜੇ ਸਮਝਦੇ ਸਮੇਂ ਦੀ ਤੋਰ ਮੀਆਂ।

ਇੱਥੇ ਅਸਲੀ ਮੋਰ ਹੀ ਨੱਚ ਸਕਦੇ, ਖੁਰ ਜਾਂਵਦੇ ਮਿੱਟੀ ਦੇ ਮੋਰ ਮੀਆਂ।

ਜਿਹੋ ਜਿਹੀ ਹੋਂਵਦੀ...

ਜਿਹੋ ਜਿਹੀ ਹੋਂਵਦੀ ਹੈ ਕੋਕੋ, ਬੱਚੇ ਉਹੋ ਜਿਹੇ ਹੋਂਵਦੇ ਨੇ ਅਕਸਰ।

ਸਦਾ ਸੱਚ ਹੈ ਰੜੇ ਪਟੱਕ ਰਹਿੰਦਾ, ਝੂਠੇ ਗੱਲ ਲੁਕੋਂਵਦੇ ਨੇ ਅਕਸਰ।

ਜਿਹੜੇ ਸਮੇਂ ਦਾ ਮੌਜੂ ਉਡਾਂਵਦੇ ਨੇ, ਦੇਖੇ ਉਹ ਮੈਂ ਰੋਂਵਦੇ ਨੇ ਅਕਸਰ।

ਕੀਤਾ ਮਾਖੋ ਇਕੱਠਾ ਮਿਹਨਤਾਂ ਦਾ, ਇੱਥੇ ਵਿਹਲੜ ਹੀ ਚੋਂਵਦੇ ਨੇ ਅਕਸਰ।

ਉਲਟੀ ਗੰਗਾ ਪਹੋਏ...

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ, ਨਿੱਤ ਚੁੰਘਦੀ ਲੇਲੇ ਨੂੰ ਭੇਡ ਇੱਥੇ।

ਕਾਲੇ ਧਨ ਦੇ ਚਿੱਟਿਆਂ ਸਿੱਕਿਆਂ ਦੀ, ਪ੍ਰਗਟ ਹੋਂਵਦੀ ਨਹੀਂ ਹੈ ਖੇਡ ਇੱਥੇ।

ਤਿਆਗੀ ਮਾਇਆ ਦੇ ਕੱਟਣ ਦੇ ਲਈ ਖੀਸੇ, ਰਖਦੇ ਜੇਬ ਦੇ ਵਿੱਚ ਬਲੇਡ ਇੱਥੇ।

ਅੱਗ ਲੱਗੀ ਹੈ ਮੁਲਕ ਦੀ ਸ਼ਾਂਤੀ ਨੂੰ ਕੋਈ ਦਿਸੇ ਨਾ ਫਾਇਰ ਬਰਗੇਡ ਇੱਥੇ।

ਨਿੰਦਿਆ ਸੰਤ ਜੀ...

ਨਿੰਦਿਆ ਸੰਤ ਜੀ ਕਹਿੰਦੇ ਨੇ ਬਹੁਤ ਮਾੜੀ, ਸੰਤ ਨਿੰਦਣ ਤਾਂ ਉਨ੍ਹਾਂ ਨੂੰ ਮਾਫ ਹੈ ਜੀ।

ਖਾਂਦੇ ਗ੍ਰਿਹਿਸਥੀ ਤੋਂ ਉਸੇ ਨੂੰ ਕਹਿਣ ਮਾੜਾ, ਅੰਦਰ ਰਿਝਦੀ ਕੱਢਣ ਨਾ ਭਾਫ ਹੈ ਜੀ।

ਨਿੰਦਕ ਸੰਤ ਦੇ ਨੂੰ ਸੰਤ ਦੇਣ ਗਾਲ੍ਹਾਂ, ਵਿਹਲੜ ਖਾਣ ਚੰਗਾ ਪਹਿਨਣ ਸਾਫ ਹੈ ਜੀ।

ਨੇਤਾ, ਸਾਧ ਇੱਕ ਦੂਜੇ ਦੇ ਹੈਨ ਪੂਰਕ ਕੋਈ ਇਨ੍ਹਾਂ 'ਚ ਨਾ ਇਖਤਲਾਫ ਹੈ ਜੀ।

ਅਸੀਂ ਕੀ ਮੁਸੀਬਤਾਂ...

ਅਸੀਂ ਕੀ ਮੁਸੀਬਤਾਂ ਤੋਂ ਡਰਨਾ, ਸਾਡੇ ਸਿਰਾਂ ਤੋਂ ਲੰਘ ਜਹਾਜ਼ ਜਾਂਦੇ।

ਯਾਰ ਪੁੱਛਦੇ ਹਾਲ ਦਿਲਲਗੀ ਦੇ ਲਈ, ਤੁਰੇ ਜਾਂਦੇ ਨੇ ਦੇ ਆਵਾਜ ਜਾਂਦੇ।

ਲੋਕਾਂ ਤਾਈਂ ਨਸੀਹਤਾਂ ਕਰਨ ਵਾਲੇ, ਖੁਦ ਲਈ ਅਤੇ ਦੇਈ ਦਾਜ ਜਾਂਦੇ।

ਰਿਸ਼ਤੇ ਨਾਤੇ ਸਭ ਤਿੜਕ ਗਏ ਹੁਣ ਲੋਕੀਂ, ਟੁੱਟੇ ਭਾਂਡਿਆਂ ਨੂੰ ਲਾਈ ਪਾਜ ਜਾਂਦੇ।

ਉਨ੍ਹਾਂ ਡੁਬਣਾ ਹੁੰਦਾ...

ਉਨ੍ਹਾਂ ਡੁੱਬਣਾ ਹੁੰਦਾ ਮੰਝਧਾਰ ਦੇ ਵਿੱਚ, ਲੜਦੇ ਰਹਿੰਦੇ ਨੇ ਜਿਹੜੇ ਮਲਾਹ ਦੇ ਨਾਲ।

ਕਰਦੇ ਚੁਗਲੀਆਂ ਲੀਡਰਾਂ ਕੋਲ ਜਾ ਕੇ ਲੈ ਲੈ ਕੇ ਚੁਸਕੀਆਂ ਚਾਹ ਦੇ ਨਾਲ।

ਕੋਈ ਦੱਸ ਦਿਓ ਜਾ ਕੇ ਚਮਚਿਆਂ ਨੂੰ ਲਿਬੜੇ ਰਹਿੰਦੇ ਨੇ ਜਿਹੜੇ ਕੜਾਹ ਦੇ ਨਾਲ।

ਹਸ਼ਰ ਇਨ੍ਹਾਂ ਦਾ ਬੁਰਾ ਹੈ ਇਹ ਸਭ ਤੋਂ ਪਹਿਲਾਂ ਜਾਂਦੇ ਨੇ ਮਾਂਜੇ ਸਵਾਹ ਦੇ ਨਾਲ।

ਗੱਲ ਸੁਨਣ ਦੀ...

ਗੱਲ ਸੁਨਣ ਦੀ ਕਿਸੇ ਨੂੰ ਜਾਚ ਹੈ ਨਹੀਂ, ਕੋਈ ਕਲਾ ਸੁਣਾਉਣ ਦੀ ਜਾਣਦਾ ਨਾ।

ਬੰਦਾ ਬੋਲਦਾ ਰੋਜ਼ ਕੁਝ ਸ਼ਬਦ ਐਸੇ, ਜਿਹੜੇ ਸ਼ਬਦਾਂ ਦੇ ਹੁੰਦਾ ਉਹ ਹਾਣ ਦਾ ਨਾ।

ਪਈ ਅੰਬਰ 'ਤੇ ਪੀਂਘ ਹੈ ਸਤਰੰਗੀ ਇਹਦੇ ਰੰਗਾਂ ਨੂੰ ਕੋਈ ਹੁਣ ਮਾਣਦਾ ਨਾ।

ਲਿਆ ਬੰਦੇ ਨੇ ਫੋਲ ਬ੍ਰਹਿਮੰਡ ਸਾਰਾ ਪਰ ਖੁਦ ਨੂੰ ਅਜੇ ਪਹਿਚਾਣਦਾ ਨਾ।

ਮਨੁੱਖ ਦੀਵੇ ਦੇ...

ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ, ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।

ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ, ਜਾਰੀ ਉਸ ਤਰ੍ਹਾਂ ਹੀ ਸਿਲਸਿਲਾ ਰਹਿੰਦਾ।

ਜੱਗ ਨੂੰ ਮਾਣਦੇ ਸਦਾ ਸਿਰਲੱਥ ਯੋਧੇ, ਐਵੇਂ ਝੂਰਦਾ ਹੈ ਕਮਦਿਲਾ ਰਹਿੰਦਾ।

ਨਿਰਾਸ਼ ਅਤੇ ਦਰਿਦਰੀ ਬੰਦਿਆਂ ਨੂੰ, ਸਦਾ ਦੁਨੀਆਂ ਉੱਤੇ ਹੈ ਗਿਲਾ ਰਹਿੰਦਾ।

ਤਿੰਨ ਸ਼ਬਦ ਹੀ...

ਤਿੰਨ ਸ਼ਬਦ ਹੀ ਬੰਦੇ ਦੇ ਦੱਸ ਦਿੰਦੇ, ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ।

ਅਸਲ ਵਿੱਚ ਆਵਾਜ਼ ਹੀ ਹੈ ਹੁੰਦੀ, ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ।

ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ, ਸੁੰਦਰ ਕਵਿਤਾ ਦਾ ਜਿਵੇਂ ਅਲਾਪ ਸਖੀਏ।

ਚੰਗੀ ਵਾਰਤਕ ਜਿਹੇ ਵੀ ਨਾ ਹੁੰਦੇ, ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ।

ਜ਼ਿੰਦਗੀ ਹੈ ਤਾਂ...

ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ, ਹੈ ਇਹ ਕਸ਼-ਮ-ਕਸ਼ਾਂ ਦੀ ਭੀੜ ਬਾਬਾ।

ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ, ਪਿੱਛੇ ਭੌਂਕਦੀ ਰਹੇ ਕੁਤ੍ਹੀੜ ਬਾਬਾ।

ਹਰ ਵਕਤ ਖੁਸ਼ਾਮਦਾਂ ਕਰਨ ਜਿਹੜੇ, ਹੁੰਦੀ ਉਨ੍ਹਾਂ ਦੇ ਹੱਡੀ ਨਾ ਰੀੜ੍ਹ ਬਾਬਾ।

ਹੁੰਦਾ ਬੰਦਾ ਉਹ ਕਾਹਦਾ ਹੈ ਜਿਉਣਯੋਗਾ, ਜੋ ਨਾ ਸਮਝੇ ਕਿਸੇ ਦੀ ਪੀੜ ਬਾਬਾ।

ਸ਼ੋਰ ਕਪਟ ਦੇ....

ਸ਼ੋਰ ਕਪਟ ਦੇ ਵਿੱਚ ਕੰਨ ਬੰਦ ਕਰਕੇ, ਅਸੀਂ ਦੇਖ ਅਣਡਿੱਠ ਹਾਂ ਕਰੀ ਜਾਂਦੇ।

ਭਾਣਾ ਮੰਨਣ ਦੇ ਸੁਣ ਉਪਦੇਸ਼ ਇੱਥੇ, ਬਿਨਾ ਆਈ ਤੋਂ ਲੋਕ ਨੇ ਮਰੀ ਜਾਂਦੇ।

ਕਹਿੰਦੇ ਹੋਰ ਤੇ ਕਰਦੇ ਕੁਝ ਹੋਰ ਬਾਬੇ ਖਿੱਚੀ ਖੇਸ ਜਾਂਦੇ ਲਈ ਦਰੀ ਜਾਂਦੇ।

ਕੇਹਾ! ਵਕਤ! ਸ਼ਤੀਰ ਨੇ ਡੁੱਬ ਚੱਲੇ, ਇੱਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ।

ਖੁਦ ਉੱਤੇ ਹਕੂਮਤ....

ਖੁਦ ਉੱਤੇ ਹਕੂਮਤ ਜੋ ਕਰ ਸਕਦੇ, ਕਰਨ ਦੂਜਿਆਂ ਉੱਤੇ ਉਹੀਓ ਰਾਜ ਇੱਥੇ।

ਝੂਠ ਬੋਲਦੇ ਸਦਾ ਕਮਜ਼ੋਰ ਬੰਦੇ ਨਿੱਕੀ ਉਨ੍ਹਾਂ ਦੀ ਹੁੰਦੀ ਪਰਵਾਜ ਇੱੱਥੇ।

ਉੱਚੇ ਕਪਟ ਨਗਾਰੇ ਦੇ ਸ਼ੋਰ ਅੰਦਰ ਸੁਣੇ ਤੂਤੀ ਦੀ ਕੌਣ ਆਵਾਜ਼ ਇੱਥੇ।

ਚੇਲੇ ਸਾਧ ਜੋ ਖੁਦ ਨੇ ਮਨੋਰੋਗੀ, ਕਰਦੇ ਲੋਕਾਂ ਦਾ ਫਿਰਨ ਇਲਾਜ ਇੱਥੇ।

ਕੁਰਸੀ ਦਾ ਇੱਥੇ...

ਕੁਰਸੀ ਦਾ ਹੈ ਇੱਥੇ ਅਨਾਰ ਇੱਕੋ, ਸੌ ਹੋ ਗਿਆ ਦੇਖ ਬਿਮਾਰ ਸਾਥੀ।

ਪੜ੍ਹ ਲਿਖ ਕੇ ਅਸੀਂ ਬੇਕਾਰ ਫਿਰਦੇ, ਅਨਪੜ੍ਹ ਨੇਤਾ ਬਣਾਂਵਦੇ ਕਾਰ ਸਾਥੀ।

ਪੰਡਤ, ਮੌਲਵੀ, ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਸਾਥੀ।

ਛੇ ਦਿਨ ਠੱਗੀਆਂ ਮਾਰ ਕੇ ਆਖਦੇ ਅੱਜ, ਵਾਹਿਗੁਰੂ ਤੇਰਾ ਸ਼ੁਕਰਵਾਰ ਸਾਥੀ।

ਜੀਹਨੂੰ ਹੋਰ ਨਾ...

ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹ ਲਾਅ ਦਾ ਜੀ।

ਰਿਹਾ ਕਿਸੇ ਦਾ ਕੋਈ ਸਟੈਂਡ ਹੈ ਨਾ, ਰੁੱਖ ਦੇਖਦੇ ਸਭ ਹਵਾ ਦਾ ਜੀ।

ਚਟਨੀ ਕਰਨ ਦਾ ਹੱਕ ਵੀ ਖੁੱਸ ਗਿਆ ਏ, ਪਿਆਜ ਬਣ ਗਏ ਰੰਗ ਖੁਦਾ ਦਾ ਜੀ।

ਵਾਰਸ ਸ਼ਾਹ ਦਿਖਾ ਕੇ ਜੱਗ ਤਾਈਂ, ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ।

ਪੂਰਾ ਹੋ ਨਹੀਂ...

ਪੂਰਾ ਹੋ ਨਹੀਂ ਸਕਿਆ ਦੋਸਤੋ ਜੋ ਉਸ ਅਧੂਰੇ ਖਵਾਬ ਦੀ ਗੱਲ ਕਰੀਏ।

ਢਾਈ ਆਬ ਵੀ ਵੰਡਿਆ ਜਾ ਰਿਹਾ ਹੈ ਅਸੀਂ ਅਜੇ ਪੰਜਾਬ ਦੀ ਗੱਲ ਕਰੀਏ।

ਸਾਂਝੀਵਾਲਤਾ ਦੀ ਸੀ ਪ੍ਰਤੀਕ ਜਿਹੜੀ ਆਓ ਉਸ ਰਬਾਬ ਦੀ ਗੱਲ ਕਰੀਏ।

ਖੜ੍ਹੀ ਸਿਆਸਤ ਹੈ ਲੋਕਾਂ ਦੀ ਗੰਢਿਆਂ 'ਤੇ ਅਸੀਂ ਸੰਸਾਰ ਇਨਕਲਾਬ ਦੀ ਗੱਲ ਕਰੀਏ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਝੂਠ ਬੋਲੇਂ, ਟੁੱਟੀਆਂ ਸੜਕਾਂ ਨੂੰ ਕੌਣ ਬਣਾਂਵਦਾ ਈ।

ਕਿਧਰੇ ਪਾਣੀ ਦਾ ਨਹੀਂ ਨਿਕਾਸ ਦਿਸਦਾ, ਸਾਡਾ ਪਿੰਡ ਹੀ ਡੁੱਬਦਾ ਜਾਂਵਦਾ ਈ।

ਵੱਡਾ ਸਾਹਿਬ ਵਜ਼ੀਰਾਂ ਦੀ ਧਾੜ ਲੈ ਕੇ, ਸਾਨੂੰ ਭਾਸ਼ਨਾਂ ਨਾਲ ਵਰਾਂਵਦਾ ਈ।

ਲੱਗਾ ਫੋਕਲ ਪੁਆਇੰਟ ਦਾ ਨੀਂਹ ਪੱਥਰ, ਸਾਨੂੰ ਦੰਦੀਆਂ ਰੋਜ ਚਿੜਾਂਵਦਾ ਈ।

ਜਿੰਮੇਵਾਰ ਸਮਾਨ ਦੀ...

ਜਿੰਮੇਵਾਰ ਸਮਾਨ ਦੀ ਖੁਦ ਹੁੰਦੀ, ਪਤਾ ਲੱਗਾ ਨਾ ਅਜੇ ਸਵਾਰੀਆਂ ਨੂੰ।

ਲਾਂਘੇ ਘਰਾਂ ਦੇ ਲੰਘਣੇ ਹੋਏ ਔਖੇ, ਹੁਣ ਛੱਡ ਦੇਈਏ ਵੈਲਦਾਰੀਆਂ ਨੂੰ।

ਭੁੱਖ ਕੁਰਸੀ ਦੀ ਲੈ ਗਈ ਕਿੱਥੇ ਦੇਖੋ ਵੋਟਾਂ ਦੇ ਇਨ੍ਹਾਂ ਜੁਆਰੀਆਂ ਨੂੰ।

ਥੋਡੀ ਖੇਡ ਨੇ ਬੱਚੇ ਵਿਗਾੜ ਦਿੱਤੇ ਜਾ ਕੇ ਦੱਸੋ ਸਿਆਸੀ ਮਦਾਰੀਆਂ ਨੂੰ।

ਚੜ੍ਹ ਆਈਆਂ ਸ਼ਾਮ....

ਚੜ੍ਹ ਆਈਆਂ ਸ਼ਾਮ ਘਟਾ ਮਿੱਤਰਾ, ਰੂਹ ਭਿੱਜੀ ਨਹੀਂ ਸਿਰਫ ਸਰੀਰ ਭਿੱਜਿਆ।

ਡਰ ਲਗਦੈ ਟੁੱਟ ਕੇ ਡਿੱਗ ਨਾ ਪਏ, ਛੱਤ ਚਿਉਂਦੀ ਹੈ ਅਤੇ ਸ਼ਤੀਰ ਭਿੱਜਿਆ।

ਕੋਈ ਭੈਣ ਹੁਣ ਦੂਰੋਂ ਆਖਦੀ ਨਹੀਂ, ਆਉਂਦਾ ਬੋਤੇ ਉੱਤੇ ਮੇਰਾ ਵੀਰ ਭਿੱਜਿਆ।

ਮਹਿਲਾਂ ਵਾਲੇ ਆਨੰਦ ਪਏ ਮਾਣਦੇ ਨੇ, ਬਿਨਾਂ ਛਤਰੀ ਦੇ ਰਾਹਗੀਰ ਭਿੱਜਿਆ।

ਜੋ ਨਹੀਂ ਸੱਚ...

ਜੋ ਨਹੀਂ ਸੱਚ ਦਾ ਸਾਹਮਣਾ ਕਰ ਸਕਦੇ, ਉਹੀਓ ਲੋਕ ਨੇ ਕਰਦੇ ਸ਼ਰਮ ਸਾਈਂ।

ਸੱਚ ਮੰਨਣ ਦੀ ਜਿਨ੍ਹਾਂ ਵਿੱਚ ਹੋਏ ਜੁਰਅੱਤ, ਫੋਕੇ ਪਾਲਦੇ ਨਹੀਂ ਉਹ ਭਰਮ ਸਾਈਂ।

ਜਿਹੜੇ ਲੋਕ ਸਮਾਜ ਦੀ ਕਰਨ ਸੇਵਾ, ਵੱਡਾ ਇਸ ਤੋਂ ਨਹੀਂ ਕੋਈ ਧਰਮ ਸਾਈਂ।

ਅਸੀਂ ਖੁਦ ਖੁਦਾ ਬਣ ਦੇਖਦੇ ਹਾਂ, ਕਰਦੇ ਜਿਹੜੇ ਵੀ ਅਸੀਂ ਹਾਂ ਕਰਮ ਸਾਈਂ।

ਸ਼ੀਰੀਂ ਆਖਦੀ ਸੁਣ....

ਸ਼ੀਰੀਂ ਆਖਦੀ ਸੁਣ ਫਰਿਹਾਦ ਪਿਆਰੇ! ਤੇਸੇ ਨਾਲ ਨਾ ਕੱਟੇ ਪਹਾੜ ਜਾਣੇ।

ਠੇਕਾ ਹੋਊਗਾ ਟੈਂਡਰਾਂ ਨਾਲ ਇਹਦਾ, ਅੱਧੇ ਅਫਸਰਾਂ ਨੇ ਪੈਸੇ ਚਾੜ੍ਹ ਜਾਣੇ

ਨਹਿਰ ਕਾਗਜਾਂ ਵਿੱਚ ਹੀ ਜਾਊ ਪੁੱਟੀ, ਵਿੱਚ ਕਾਗਜਾਂ ਹੀ ਪੂਰੇ ਪਾੜ ਜਾਣੇ।

ਕਿਵੇਂ ਲੇਲਿਆਂ ਨੂੰ ਖੁਸ਼ ਕਰੀਦਾ ਹੈ, ਸਾਡੇ ਮੁਲਕ ਵਿੱਚ ਖੂਬ ਬਘਿਆੜ ਜਾਣੇ।

ਜਿੱਥੇ ਚੂਹਿਆਂ ਦੀ...

ਜਿੱਥੇ ਚੂਹਿਆਂ ਦੀ ਲੋਕੀ ਕਰਨ ਪੂਜਾ ਅਤੇ ਲੱਛਮੀ ਦੀ ਉੱਲੂ ਸਵਾਰੀ ਹੈ ਜੀ।

ਜਿੱਥੇ ਅਗਲੇ ਜਨਮ ਦੇ ਫਿਕਰ ਅੰਦਰ ਇਸ ਜਨਮ ਦੀ ਹੁੰਦੀ ਖਵਾਰੀ ਹੈ ਜੀ।

ਜਿੱਥੇ ਤਿੰਨ ਕਰੋੜ ਨੇ ਸਾਧ ਵਿਹਲੜ, ਪ੍ਰਦੂਸ਼ਣ ਰੋਜ਼ ਫੈਲਾਉਂਦੇ ਪੁਜਾਰੀ ਹੈ ਜੀ।

ਅੱਧੀ ਅਰਬ ਜਿੱਥੇ ਅਨਪੜ੍ਹ ਹੈ ਜਨਤਾ, ਭਾਰਤ ਵਰਸ਼ ਉਹ ਭੂਮੀ ਨਿਆਰੀ ਹੈ ਜੀ।

ਸੱਚਮੁੱਚ ਜੋ ਨੇਕ...

ਸੱਚਮੁੱਚ ਜੋ ਨੇਕ ਇਨਸਾਨ ਹੁੰਦੇ, ਕਦੇ ਨੰਗੇ ਦਾ ਪਰਖਦੇ ਕੱਜ ਹੈ ਨਹੀਂ।

ਭੁੱਖੀ ਮਹਿੰ ਨੂੰ ਹੁੰਦੀ ਹੈ ਖਿੱਪ ਧਾਮਣ, ਭੁੱਖੀ ਬੱਕਰੀ ਦਾ ਹੁੰਦਾ ਰੱਜ ਹੈ ਨਹੀਂ।

ਜਿਹੜੇ ਪਿੰਡ ਦੀ ਹੋਵੇ ਪੰਚਾਇਤ ਮਾੜੀ ਉੱਥੇ ਸਾਊਆਂ ਦੇ ਰਹਿਣ ਦਾ ਹੱਜ ਹੈ ਨਹੀਂ।

ਸਦਾਚਾਰ ਨਹੀਂ ਜਿਹੜੇ ਸਮਾਜ ਅੰਦਰ ਉਹ ਕੱਲ੍ਹ ਵੀ ਨਹੀਂ ਤੇ ਅੱਜ ਹੈ ਨਹੀਂ।

ਭ੍ਰਿਸ਼ਟਾਚਾਰ ਦੀ ਭਰੀ...

ਭ੍ਰਿਸ਼ਟਾਚਾਰ ਦੀ ਭਰੀ ਹੈ ਨਦੀ ਵਗਦੀ, ਇੱਥੇ ਨਹਾਉਣ ਦਾ ਕੋਈ ਵੀ ਪੁੰਨ ਨਾ ਵੇ।

ਪੰਡ ਟੈਕਸਾਂ ਦੀ ਪਹਿਲਾਂ ਬਹੁਤ ਭਾਰੀ, ਬੱਸ ਕਰ ਨਾਈਆ ਹੋਰ ਮੁੰਨ ਨਾ ਵੇ।

ਜੌਂ ਉਗਣਹਾਰੇ ਸਾਡੇ ਜਜ਼ਬਿਆਂ ਦੇ ਮਹਿੰਗਾਈ ਦੀ ਭੱਠੀ ਵਿੱਚ ਭੁੰਨ ਨਾ ਵੇ।

ਜ਼ਿੰਦਗੀ ਰਹਿਣ ਦੇ ਰਤਾ ਕੁ ਜਿਉਣ ਜੋਗੀ, ਲਾਹ ਸਾਰੀ ਦੀ ਸਾਰੀ ਹੀ ਹੁਣ ਉੱਨ ਨਾ ਵੇ।

ਲੋਕ ਇਨ੍ਹਾਂ ਦੇ...

.ਲੋਕ ਇਨ੍ਹਾਂ ਦੇ ਤਾਈਂ ਨੇ ਭਗਤ ਕਹਿੰਦੇ ਇੱਕ ਲੱਤ ਦੇ ਉੱਤੇ ਹੀ ਖੜ੍ਹਨ ਬਗਲੇ।

ਡੱਡਾਂ ਖਾਣੀਆਂ ਸ਼ੌਕ ਹੈ ਮਨ ਭਾਉਂਦਾ ਉਂਜ ਮੱਛੀਆਂ ਤਾਈਂ ਵੀ ਫੜਨ ਬਗਲੇ।

ਡੱਡਾਂ ਮੱਛੀਆਂ ਖਾਣ ਦਾ ਦੋਸ਼ ਐਪਰ ਸਦਾ ਹੰਸਾਂ ਦੇ ਉੱਤੇ ਹੀ ਮੜ੍ਹਨ ਬਗਲੇ।

ਪਾ ਕੇ ਚਿੱਟਾ ਲਿਬਾਸ ਇਹ ਭਗਤ ਦੇਖੋ ਸੁਬ੍ਹਾ ਉੱਠ ਕੇ ਪੋਥੀਆਂ ਪੜ੍ਹਨ ਬਗਲੇ।

ਗਿੱਦੜ ਵਿੱਚ ਕਮਾਦ...

ਗਿੱਦੜ ਵਿੱਚ ਕਮਾਦ ਹਵਾਂਕਦੇ ਨੇ, ਖੇਤ ਆਪਣੇ ਤਾਈਂ ਹੁਣ ਵਾੜ ਕਰੀਏ।

ਲੰਘੇ ਜਿਨ੍ਹਾਂ ਵਿੱਚੋਂ ਪੌਣ ਦੁਸ਼ਮਣੀ ਦੀ, ਬੰਦ ਮਨਾਂ ਦੇ ਸਾਰੇ ਕਵਾੜ ਕਰੀਏ।

ਰਜਾਈ ਕਦਰਾਂ ਦੀ ਪਹਿਲਾਂ ਹੀ ਹੈ ਬੋਦੀ, ਇਹ ਨੂੰ ਹੋਰ ਨਾ ਐਵੇਂ ਭਰਾੜ ਕਰੀਏ।

ਫੇਰ ਮਨ ਦੀ ਕੱਢ ਭੜਾਸ ਲਾਂਗੇ, ਪਹਿਲਾਂ ਬਹਿਣ ਦਾ ਕਿਤੇ ਜੁਗਾੜ ਕਰੀਏ।

ਦੱਬੜੂ ਘੁਸੜੂ ਦੇ...

ਦੱਬੜੂ ਘੁਸੜੂ ਦੇ ਨਾਲ ਨਹੀਂ ਕੰਮ ਚੱਲਣਾ ਇੰਜ ਕਰ ਬੇਤਰਤੀਬ ਨਾ ਜ਼ਿੰਦਗੀ ਨੂੰ।

ਇਹਦੇ ਵਿੱਚ ਅਮੀਰੀਆਂ ਬਹੁਤ ਛੁਪੀਐਂ, ਐਵੇਂ ਸਮਝ ਗਰੀਬ ਨਾ ਜ਼ਿੰਦਗੀ ਨੂੰ।

ਇਹ ਹੈ ਤੇਰੀ ਪਿਆਰੀ ਮਹਿਬੂਬ ਚੰਨਾ, ਕਿਹਾ ਕਰ ਰਕੀਬ ਨਾ ਜ਼ਿੰਦਗੀ ਨੂੰ।

ਸੰਜਮ, ਸਹਿਜ, ਪਿਆਰ ਜੇ ਕੋਲ ਹੋਵੇ, ਮਿਲਦੀ ਕਦੇ ਸਲੀਬ ਨਾ ਜ਼ਿੰਦਗੀ ਨੂੰ

ਡਰਦੇ ਲੋਕ ਨੇ...

ਡਰਦੇ ਲੋਕ ਨੇ ਸਦਾ ਇਕਾਂਤ ਕੋਲੋਂ, ਫਿਰਦੇ ਭਾਲਦੇ ਗਾਲੜੀ ਬੰਦਿਆਂ ਨੂੰ।

ਨਵੇਂ ਕੰਮਾਂ ਤੋਂ ਸਦਾ ਹੀ ਰਹਿਣ ਡਰਕੇ, ਛੱਡਦੇ ਨਹੀਂ ਪੁਰਾਣੇ ਧੰਦਿਆਂ ਨੂੰ।

ਨਹੀਂ ਚੱਲਦਾ ਦਿਸਦਾ ਕੰਮ ਜਦ ਤਾਂ, ਲੱਗ ਦੇ ਫਿਰ ਉਗਰਾਹੁਣ ਨੇ ਚੰਦਿਆਂ ਨੂੰ।

ਖੁਦਗਰਜ਼ੀ ਤਿਆਰ ਹੈ ਕਰੀ ਜਾਂਦੀ, ਸਾਡੇ ਗਲਾਂ 'ਚ ਪਾਉਣ ਲਈ ਫੰਦਿਆਂ ਨੂੰ।

ਸਾਡੇ ਮਨਾ 'ਚ...

ਸਾਡੇ ਮਨਾ 'ਚ ਪਸਰਿਆ ਹੈ ਸੋਕਾ, ਮਾਰਚ, ਜੂਨ ਹੋਵੇ ਭਾਵੇਂ ਮਈ ਹੋਵੇ।

ਕੋਈ ਪਾਰਟੀ ਅਜੇ ਤੱਕ ਬਣੀ ਹੈ ਨਹੀਂ, ਸਾਰ ਜਿਸ ਨੇ ਲੋਕਾਂ ਦੀ ਲਈ ਹੋਵੇ।

ਭੇਡ, ਬੱਕਰੀ ਸਮਝ ਕੇ ਵੋਟਰਾਂ ਨੂੰ, ਨੇਤਾ ਆਉਂਦੇ ਨੇ ਜਿਵੇਂ ਝਟਕਈ ਹੋਵੇ।

ਸਾਡੀ ਧੌਣ 'ਤੇ ਪੰਜਾ ਹੈ ਸਦਾ ਰਹਿਣਾ, ਕਾਂਗਰਸ ਆਈ ਹੋਵੇ ਭਾਵੇਂ ਗਈ ਹੋਵੇ।

ਆਪਣੇ ਆਪ 'ਤੇ...

ਆਪਣੇ ਆਪ 'ਤੇ ਹੀ ਤਰਸ ਆਉਣ ਲੱਗੇ ਐਨਾ ਹੋਵੇ ਨਾ ਕੋਈ ਮਜ਼ਬੂਰ ਸਾਈਂ।

ਔਖਾ ਪਰਤਣਾ ਸ਼ਾਮ ਨੂੰ ਘਰੇ ਹੋ ਜੇ ਐਨਾ ਘਰੋਂ ਵੀ ਜਾਈਏ ਨਾ ਦੂਰ ਸਾਈਂ।

ਬੰਦਾ ਦੇਖ ਹਰਿੱਕ ਨਾ ਧਿੱਜ ਜਾਈਂ ਬੰਦਾ ਹੋ ਗਿਐ ਬੜਾ ਕਰੂਰ ਸਾਈਂ।

ਜਦੋਂ ਮੋਹ ਮੁਹੱਬਤਾਂ ਸੀ ਕਿਧਰੇ ਹੋ ਗਈ ਉਹ ਰੁੱਤ ਕਾਫੂਰ ਸਾਈਂ।

ਭੁੱਖ ਨੰਗ ਦੇ...

.ਭੁੱਖ ਨੰਗ ਦੇ ਹੁੰਦੇ ਨੇ ਨਾਮ ਤਿੰਨੇ ਲੁੱਚਾ, ਭੜੂਆ ਅਤੇ ਬੇਈਮਾਨ ਮੀਆਂ।

ਪੈਸੇ ਵਾਲਿਆਂ ਵਿੱਚ ਐਬ ਹੋਣ ਕਿੰਨੇ ਉਹ ਵੀ ਬਣਦੇ ਉਨ੍ਹਾਂ ਦੀ ਸ਼ਾਨ ਮੀਆਂ।

ਨੇਤਾ, ਸਾਧ ਨਾ ਜੇਕਰ ਝੂਠ ਬੋਲਣ, ਬੰਦਾ ਹੁੰਦਾ ਹੈ ਬੜਾ ਹੈਰਾਨ ਮੀਆਂ।

ਮਹਿੰਗੀ ਹੁੰਦੀ ਹੈ ਜ਼ਿੰਦਗੀ ਰੋਜ਼ ਇੱਥੇ ਸਸਤਾ ਹੁੰਦਾ ਹੈ ਰੋਜ਼ ਇਨਸਾਨ ਮੀਆਂ।

ਕਈ ਸੰਤ ਵੀ...

ਕਈ ਸੰਤ ਵੀ ਬਣ ਗਏ ਐਮ.ਐਲ.ਏ., ਝੰਡੀ ਵਾਲੀ ਹੈ ਕਈਆਂ ਨੂੰ ਕਾਰ ਮਿਲ ਗਈ।

ਲਿਆ ਆਪਣਾ ਜਨਮ ਸੰਵਾਰ ਉਨ੍ਹਾਂ, ਐਸ਼-ਓ-ਇਸ਼ਰਤ ਬੇਸ਼ੁਮਾਰ ਮਿਲ ਗਈ।

ਕਾਬਜ਼ ਸੱਤਾ 'ਤੇ ਹੋਣ ਦੀ ਲਾਲਸਾ ਸੀ, ਜਿਹੜੀ ਬਾਬਿਆਂ ਨੂੰ ਆਖਰਕਾਰ ਮਿਲ ਗਈ।

ਸੁਹੇਲੇ ਲੋਕ ਪਰਲੋਕ ਹੋ ਗਏ ਦੋਵੇਂ, ਨਾਲੇ ਨੂਰ ਮਿਲਿਆ ਨਾਲੇ ਨਾਰ ਮਿਲ ਗਈ।

ਸਾਧ ਬਣ ਕੇ....

ਸਾਧ ਬਣ ਕੇ ਸਾਂਭ ਲੈ ਕੋਈ ਡੇਰਾ, ਤਕੜਾ ਨਾਲ ਇੱਕ ਤੇਰੇ ਗੜਵਈ ਹੋਵੇ।

ਚਾਰ ਲਾਈਂ ਮੁਰੀਦ ਪ੍ਰਚਾਰ ਉੱਤੇ, ਪੀਰ ਪੀਰ ਦੇਖੀਂ ਕਿਵੇਂ ਪਈ ਹੋਵੇ।

ਕਿਲੋ ਛਾਣ ਕੇ ਕੋਲ ਸੁਆਹ ਰਖੀਂ, ਪੁੜੀ ਦੇਈਂ ਕੈਂਸਰ ਭਾਵੇਂ ਖਈਂ ਹੋਵੇ।

ਭੀੜ ਹੀਰਾਂ ਦੀ ਰਹੂ ਚੁਫੇਰ ਤੇਰੇ, ਭਾਵੇਂ ਫਰਵਰੀ ਤੇ ਭਾਵੇਂ ਮਈ ਹੋਵੇ।

ਹੀਰ ਆਖਦੀ ਮੇਰੇ...

ਹੀਰ ਆਖਦੀ ਮੇਰੇ ਹੁਣ ਚਾਕ ਨੇ ਨੀ, ਖੋਲ੍ਹੀ ਕੋਤਰੀ ਨਵੀਂ ਗਪੌੜਿਆਂ ਦੀ।

ਸਾਧ ਬਣ ਕੇ ਟਿੱਲੇ 'ਤੇ ਕਰੇ ਮੌਜਾਂ ਲਾਈਨ ਲੱਗੀ ਹੈ ਮਾਇਆ ਦੇ ਤੌੜਿਆਂ ਦੀ।

ਮੱਝਾਂ ਛੱਡ ਕੇ ਬੰਦੇ ਉਹ ਚਾਰਦੈ ਹੁਣ ਦੱਸਾਂ ਸਿਫਤ ਕੀ ਮੋਢਿਆਂ ਚੌੜਿਆਂ ਦੀ।

ਪਾਠ ਪੜ੍ਹੇ ਪੜ੍ਹਾਏ ਹੈ ਵੇਚ ਦਿੰਦਾ ਹੱਟ ਹੁੰਦੀ ਹੈ ਜਿਵੇਂ ਪਕੌੜਿਆਂ ਦੀ।

ਠੁੰਗ ਉਨ੍ਹਾਂ ਨੂੰ...

ਠੁੰਗ ਉਨ੍ਹਾਂ ਨੂੰ ਸਦਾ ਜਨੌਰ ਮਾਰਨ, ਫਲ ਭਰੇ ਹੁੰਦੇ ਜਿਹੜੇ ਰਸਦੇ ਨੀ।

ਕਈ ਬੰਦੇ ਨੇ ਕਾਕੜੇ ਬੇਰ ਹੁੰਦੇ, ਨਾ ਕੁਝ ਪੁੱਛਦੇ ਅਤੇ ਨਾ ਹੀ ਦੱਸਦੇ ਨੀ

ਸਭਾ ਹੁੰਦੀ ਬੇਜਾਨ ਹੈ ਮੂਰਿਆਂ ਦੀ, ਸਿੰਗ ਵਿਦਵਤਾ ਦੇ ਰਹਿੰਦੇ ਫਸਦੇ ਨੀ।

ਝੱਲਣਾ ਔੜ ਦਾ ਕਦੇ ਸੰਤਾਪ ਪੈਂਦਾ, ਬੱਦਲ ਮਿਹਰਾਂ ਦੇ ਸਦਾ ਨਾ ਵੱਸਦੇ ਨੀ।

ਚੰਨ ਚਾਂਦਨੀ ਰਾਤ...

ਚੰਨ ਚਾਂਦਨੀ ਰਾਤ ਨਾ ਮੂਲ ਚਾਹੁੰਦੇ, ਆਸ਼ਕ ਚੋਰ ਤੇ ਸਾਧ-ਮਹੰਤ ਤਿੰਨੇ।

ਉੱਲੂ, ਉੱਠ ਤੇ ਭੱਸਰਾ ਭੁੱਲ ਕੇ ਵੀ, ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।

ਪੱਤਰਕਾਰ, ਡਰਾਈਵਰ ਤੇ ਉੱਪ ਗ੍ਰਹਿ ਨੇ, ਰਹਿੰਦੇ ਸਫਰ ਦੇ ਵਿੱਚ ਚਲੰਤ ਤਿੰਨੇ।

ਲਾਉਣ ਧਨ ਦੀ ਨਦੀ ਵਿੱਚ ਚੁੱਭੀਆਂ ਜੀ, ਲੀਡਰ ਮੰਤਰੀ, ਗਾਇਕ ਤੇ ਸੰਤ ਤਿੰਨੇ।

ਲਾਈ ਆਪਣੀ ਅੱਗ ਵਿੱਚ ਆਪ ਸੜ ਗਏ, ਇੰਦਰਾਂ ਗਾਂਧੀ, ਰਾਜੀਵ, ਬੇਅੰਤ ਤਿੰਨੇ।

ਥਾਹ ਰੂਹ ਦੀ...

ਥਾਹ ਰੂਹ ਦੀ ਕਿਸ ਤਰ੍ਹਾਂ ਪਾਉਣਗੇ ਉਹ, ਵੇਂਹਦੇ ਪੈਂਟ ਦੀ ਜਿਹੜੇ ਕਰੀਜ਼ ਰਹਿ ਗਏ।

ਹੱਟੇ ਕੱਟੇ ਸਰੀਰ ਨੇ ਬਹੁਤ ਐਥੇ, ਐਪਰ ਮਨ ਦੇ ਬਣ ਕੇ ਲੋਕ ਮਰੀਜ ਰਹਿ ਗਏ।

ਬੂਟੇ ਫਲਣਗੇ ਫੇਰ ਕੁਝ ਸਮਾਂ ਪਾ ਕੇ, ਮਨ ਵਿੱਚ ਨਫਰਤਾਂ ਦੇ ਜੇਕਰ ਬੀਜ ਰਹਿ ਗਏ।

ਜਿਹੜੇ ਲੋਕ ਮੁਸੀਬਤ ਵਿੱਚ ਸਹਿਜ ਰਹਿੰਦੇ, ਕਈ ਇਹੋ ਜੇ ਨੇ ਬੜੀ ਚੀਜ਼ ਰਹਿ ਗਏ।

ਉਲਝਿਆ ਕਿਸ ਜੰਜਾਲ ....

ਉਲਝਿਆ ਕਿਸ ਜੰਜਾਲ ਵਿੱਚ ਭੋਲਿਆ, ਉਇ, ਸੋਚੀ ਕੀ ਜਾਵੇਂ ਤੇ ਕੀ ਕਰੀ ਜਾਵੇਂ।

ਕਰੀ ਜ਼ਿੰਦਗੀ ਬੇਤਰਤੀਬ ਫਿਰਦੈਂ, ਖਿੱਚੀ ਖੇਸ ਜਾਵੇਂ ਲਈ ਦਰੀ ਜਾਵੇਂ।

ਜਿਉਂਦਾ ਉੱਚੀਆਂ ਕਦਰਾਂ ਵਾਸਤੇ ਨਹੀਂ ਕੀਮਤਾਂ ਨੀਵੀਆਂ ਖਾਤਰ ਹੀ ਮਰੀਂ ਜਾਵੇਂ।

ਬੜ੍ਹਕਾਂ ਮਾਰਦਾ ਏਂ ਮੂਹਰੇ ਬੰਦਿਆਂ ਦੇ ਮੂਰਤੀ ਮਿੱਟੀ ਦੀ ਕੋਲੋਂ ਪਰ ਡਰੀ ਜਾਵੇਂ।

ਹੱਥੀਂ ਆਪ ਬਣਾ...

ਹੱਥੀਂ ਆਪ ਬਣਾ ਕੇ ਮੂਰਤੀ ਤੂੰ, ਖੁਦ ਉਸ ਦੇ ਕੋਲੋਂ ਹੀ ਡਰੀ ਜਾਵੇਂ।

ਭੁੱਲ ਕੇ ਜਿਉਂਦੇ ਇਨਸਾਨ, ਬੇਜਾਨ ਅੱਗੇ, ਬਾਟੇ ਦੁੱਧ ਦੇ ਭਰਕੇ ਧਰੀ ਜਾਵੇਂ।

ਤਪਸ਼ ਕੋਲ ਤੇਰੇ ਲੱਖਾਂ ਸੂਰਜਾਂ ਦੀ, ਦੇਖ ਜੁਗਨੂੰ ਕਾਸਤੋਂ ਡਰੀ ਜਾਵੇਂ।

ਗਿਆ ਮੰਗਲ 'ਤੇ ਪਹੁੰਚ ਇਮਾਨ ਤੇਰਾ, ਹਰ ਹਰ ਤੋਂ ਖਾਹ-ਮ-ਖਾਹ ਹਰੀ ਜਾਵੇਂ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਸੱਚ ਆਖੇਂ, ਮਿਲਦਾ ਲੋਕਾਂ ਨੂੰ ਨਹੀਂ ਨਿਆਂ ਅੱਜ ਕੱਲ੍ਹ।

ਮਿਹਨਤਕਸ਼ ਦੇ ਹਿੱਸੇ ਬੱਸ ਆਉਣ ਫਾਕੇ, ਰੋਟੀ ਡੰਗ ਦੀ ਜੁੜੇ ਮਸਾਂ ਅੱਜ ਕੱਲ੍ਹ।

ਕਾਲਾ ਧਨ ਬਣਾਉਂਦਾ ਹੈ ਗੌਰਮਿੰਟਾਂ, ਚੋਰ ਬਜ਼ਾਰੀ ਦੀ ਅਹਿਮ ਹੈ ਥਾਂ ਅੱਜ ਕੱਲ੍ਹ।

ਭਾਰਤ ਕਦੇ ਸੀ ਸੋਨੇ ਦੀ ਚਿੜੀ ਹੁੰਦਾ, ਬਣ ਕੇ ਰਹਿ ਗਿਆ ਲੋਹੇ ਦਾ ਕਾਂ ਅੱਜ ਕੱਲ੍ਹ।

ਚੁੰਨੀ ਰੇਸ਼ਮੀ ਧਾਰੀਆਂ...

ਚੁੰਨੀ ਰੇਸ਼ਮੀ ਧਾਰੀਆਂ ਸੱਤ ਵਾਲੀ, ਪਹਿਨਣ ਦੇਵੇ ਨਾ ਸਾਨੂੰ ਕਬੀਲਦਾਰੀ।

ਖਾਦ, ਤੇਲ ਦੇ ਰੇਟ ਸੀ ਵਧੇ ਪਹਿਲਾਂ, ਰਹਿੰਦੀ ਆਫਤਾਂ ਮਾਰਤੀ ਫਸਲ ਸਾਰੀ।

ਸਾਨੂੰ ਦਫਤਰਾਂ ਵਿੱਚ ਕਲਰਕ ਲੁੱਟਦੇ, ਵਾਰੀ ਵਾਰੀ ਨੇ ਪੱਟਦੇ ਪਟਵਾਰੀ।

ਅਮਨ ਸ਼ਾਂਤੀ ਤੇਰੀ ਨੂੰ ਕੀ ਕਰੀਏ, ਮਾਰੀ ਜਾਂਦੀ ਮਹਿੰਗਾਈ ਹੈ ਹੈਂਸਿਆਰੀ।

ਸੀਨਾ ਤਪਦਾ ਜੇਠ...

ਸੀਨਾ ਤਪਦਾ ਜੇਠ ਦੀ ਧੁੱਪ ਵਾਂਗੂ, ਉਤੋਂ ਆ ਗਿਆ ਸੌਣ ਪ੍ਰਦੇਸੀਆ ਵੇ।

ਸਾਨੂੰ ਦੇਖ ਰੋਵੇ ਸਾਡੀ ਮੰਦਹਾਲੀ, ਟੁੱਟੀ ਮੰਜੀ ਤੇ ਦੌਣ ਪ੍ਰਦੇਸੀਆ ਵੇ।

ਸਾਡੇ ਘਗਰੇ ਹੀ ਹੋ ਗਏ ਬੋਦੇ, ਕਿੱਥੋਂ ਭਿੱਜੂਗੀ ਲੌਣ ਪ੍ਰਦੇਸੀਆ ਵੇ।

ਸੀਤਾ ਹਰਨ ਹੁੰਦਾ ਰੋਜ਼ ਜ਼ਿੰਦਗੀ ਦਾ, ਥਾਂ ਥਾਂ ਬੈਠੇ ਨੇ ਰੌਣ ਪ੍ਰਦੇਸੀਆ ਵੇ।

ਖੜ੍ਹੀ ਹਰੀ ਕਚਾਰ..

ਖੜ੍ਹੀ ਹਰੀ ਕਚਾਰ ਸੀ ਨਿੰਮ ਵਿਹੜੇ, ਅਸੀਂ ਛਾਂਗ ਕੇ ਦਿੱਤਾ ਬਿਠਾ ਘੋਗੜ।

ਬਾਗਾਂ ਵਾਲੇ ਉਡੀਕਦੇ ਰਹੇ ਬੁਲਬੁੱਲ, ਵਿੱਚ ਚਮਨ ਦੇ ਗਿਆ ਪਰ ਆ ਘੋਗੜ।

ਲੋਕ ਰਾਜ ਦੇ ਵਿੱਚੋਂ ਇਨਸਾਫ ਲਭਦੈਂ? ਬਸ ਸਰ ਗਿਆ ਤੇਰਾ ਵੀ ਜਾਹ! ਘੋਗੜ।

ਹੋਕਾ ਰਾਜੇ ਰਣਜੀਤ ਦੇ ਰਾਜ ਦਾ ਸੀ, ਖੇਡੇ ਵਾਲਾ ਪਰ ਗਿਆ ਵਿਖਾ ਘੋਗੜ।

ਕੁਝ ਆਦਮੀ ਦੇਂਵਦੇ...

ਕੁਝ ਆਦਮੀ ਦੇਂਵਦੇ ਬਦਲ ਮੌਸਮ, ਕੁਝ ਲੋਕ ਨੇ ਰੁੱਤ ਅਨੁਸਾਰ ਢਲਦੇ।

ਜਲਦੀ ਮੌਕਾਪ੍ਰਸਤ ਨੇ ਥੱਕ ਜਾਂਦੇ, ਰਹਿੰਦੇ ਮਰਦ ਮੁਜ਼ਾਹਿਦ ਸਦਾ ਚਲਦੇ।

ਜਿਸ ਘਰ 'ਚ ਸ਼ੱਕ ਦੀ ਸਲਤਨਤ ਹੈ, ਉੱਥੇ ਪਿਆਰ ਦੇ ਰਿਸ਼ਤੇ ਨਹੀਂ ਫਲਦੇ।

ਕਦੇ ਬਣਦੇ ਗੁਲ-ਓ-ਗੁਲਜ਼ਾਰ ਹੈ ਨਾ, ਜਿਹੜੇ ਦਾਣੇ ਜ਼ਮੀਨ ਵਿੱਚ ਨਹੀਂ ਗਲਦੇ।

ਬੰਜ਼ਰ ਦੇਖ ਕੇ...

ਬੰਜ਼ਰ ਦੇਖ ਕੇ ਧਰਤ ਉਦਾਸ ਨਾ ਹੋ, ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।

ਉਸ ਪਿੰਡ ਵਿੱਚ ਰਹਿਣ ਦਾ ਹੱਜ ਕੀ ਏ, ਜਿੱਥੇ ਹੋਵੇ ਪੰਚਾਇਤ ਨਾ ਸਾਊ ਮੀਆਂ।

ਹੋੜ੍ਹ ਲੱਗੀ ਹੈ ਮੌਕਾ ਪ੍ਰਸਤੀਆਂ ਦੀ, ਸਰਕਾਰ ਹੋਵੇ ਕੋਈ ਕਿਵੇਂ ਟਿਕਾਊ ਮੀਆਂ।

ਜਿਸ ਨੇ ਸਿੱਖਿਆ ਨਹੀਂ ਕੁਝ ਵੀ ਜ਼ਿੰਦਗੀ ਤੋਂ, ਉਸ ਨੂੰ ਹੋਰ ਕੋਈ ਕੀ ਸਮਝਾਊ ਮੀਆਂ?

ਕੁਰਸੀ ਬਹੁਤ ਸਿਆਸਤ..

..ਕੁਰਸੀ ਬਹੁਤ ਸਿਆਸਤ ਦੀ ਹੈ ਕੁੱਤੀ ਮਗਰ ਕੁੱਤਿਆਂ ਦੀ ਇਹ ਦੇ ਹੇੜ੍ਹ ਪਿਆਰੇ।

ਲੁੱਚੇ, ਭੜੂਏ ਅਤੇ ਬੇਈਮਾਨ ਸਾਰੇ ਕੱਠੇ ਫਿਰਨ ਹੋ ਕੇ ਮਾਈ ਮੇੜ੍ਹ ਪਿਆਰੇ।

ਲਾਹਕੇ ਅਸਾਂ ਦਾ ਕੁੱਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰ।

ਮੱਝ ਲਿਬੜੀ ਜੇ ਇੱਕ ਵਿੱਚ ਵੜਜੇ, ਮੱਝਾਂ ਸਾਰੀਆਂ ਦਿੰਦੀ ਲਬੇੜ ਪਿਆਰੇ।

ਪਾਣੀ ਅੱਗ ਦਾ...

ਪਾਣੀ ਅੱਗ ਦਾ ਵੀ ਇਹ ਨੂੰ ਆਖਦੇ ਨੇ, ਅਸੀਂ ਦੇਖੀ ਹੈ ਆਬੇ ਹਰਾਮ ਪੀ ਕੇ।

ਸ਼ਰ-ਆਬ ਹੈ ਪਾਣੀ ਸ਼ਰਾਰਤਾਂ ਦਾ, ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।

ਪੈੱਗ ਲਾ ਕੇ ਮੁੱਲਾਂ ਕਈ ਬਾਂਗ ਦਿੰਦੇ, ਕਈ ਭਗਤ ਵੀ ਜਪਦੇ ਨਾਮ ਪੀ ਕੇ।

ਜੀਹਦੇ ਸਾਹ 'ਚੋਂ ਲੰਘੀ ਇੱਕ ਵਾਰ ਕਾਫਰ, ਉਹਦੇ ਛੱਡਦੀ ਸਾਹ ਦੇ ਦਾਮ ਪੀ ਕੇ।

ਬੇਖਬਰ ਜੋ ਸੁਤੀਆਂ..

.ਬੇਖਬਰ ਜੋ ਸੁਤੀਆਂ ਰਹਿਣ ਸੱਸੀਆਂ, ਲੁੱਟੇ ਉਨ੍ਹਾਂ ਦੇ ਸ਼ਹਿਰ ਭੰਬੋਰ ਜਾਂਦੇ।

ਜਿਹੜੇ ਬੰਦੇ ਨਾ ਆਪਣੇ ਹੱਕ ਜਾਨਣ, ਸੰਨ੍ਹ ਉਨ੍ਹਾਂ ਨੂੰ ਲਾਈ ਨੇ ਚੋਰ ਜਾਂਦੇ।

ਇੱਥੇ ਕੋਈ ਨਾ ਕਿਸੇ ਦਾ ਦਰਦ ਜਾਣੇ, ਚੀਕਾਂ ਚੂਸ ਕਹਿਕਹੇ ਕਠੋਰ ਜਾਂਦੇ।

ਸਿਰਫ ਆਪਣੀ ਗੱਲ ਸੁਨਾਉਣ ਲੀਂ ਐਪਰ ਸੁਨਣ ਵੇਲੇ ਹੋਈ ਬੋਰ ਜਾਂਦੇ।

ਆਈ ਨੇਹਰੀ ਤਾਂ...

ਆਈ ਨੇਹਰੀ ਤਾਂ ਡਿੱਗ ਪਈ ਕੰਧ ਕੱਚੀ, ਜਖਮੀ ਬੁਲਬੁਲ ਨੂੰ ਮਿਲੇ ਗੁਲਾਬ ਹੈ ਨਾ।

ਗੱਲ ਉਹ ਵੀ ਮਿਹਰ ਦੀ ਕਰਨ ਲੱਗਾ, ਜੀਹਦੇ ਜ਼ੁਲਮ ਦਾ ਕੋਈ ਹਿਬਾਬ ਹੈ ਨਾ।

ਅੰਦਰ ਬੈਠਿਆਂ ਨੂੰ ਹੀ ਡਰ ਲੱਗਦਾ ਹੈ, ਮੌਸਮ ਐਨਾ ਵੀ ਬਾਹਰ ਖਰਾਬ ਹੈ ਨਾ।

ਕਿੰਨੀ ਜਿੰਦ ਇੱਕਲੀ ਹੈ ਅੱਜ ਢਿੱਲੋਂ ਨਾ ਕੋਈ ਸੁਹਣਾ ਨਾ ਗ਼ਮ ਸ਼ਰਾਬ ਹੈ ਨਾ।

ਕੁੱਤੀ ਭੌਂਕਦੀ ਡੇਰੇ....

ਕੁੱਤੀ ਭੌਂਕਦੀ ਡੇਰੇ ਵਿੱਚ ਸਾਧਣੀ ਦੇ ਤੁਰੇ ਸਿਖਰ ਦੁਪਹਿਰੇ ਨੇ ਚੋਰ ਫਿਰਦੇ।

ਚੋਣਾਂ ਵੇਲੇ ਸੀ ਕਰਦੇ ਬੜੇ ਤਰਲੇ, ਹੋਏ ਸੱਜਣ ਉਹ ਬੜੇ ਮੂੰਹ ਜ਼ੋਰ ਫਿਰਦੇ।

ਚੀਕਾਂ ਕੰਧਾਂ ਸਲ੍ਹਾਬੀਆਂ ਚੂਸ ਜਾਵਣ, ਇੱਥੇ ਕਹਿਕਹੇ ਬੜੇ ਕਠੋਰ ਫਿਰਦੇ।

ਰਹਿਣ ਲੱਗ ਪਏ ਆਦਮੀ ਜੰਗਲਾਂ ਵਿੱਚ, ਵਿੱਚ ਬਸਤੀਆਂ ਦੇ ਆਦਮਖੋਰ ਫਿਰਦੇ।

ਵੋਟਾਂ ਮੰਗਣ ਆਉਂਦੇ...

ਵੋਟਾਂ ਮੰਗਣ ਆਉਂਦੇ ਨੇਤਾ ਜਿਪਸੀਆਂ ਤੇ ਸਾਡੀ ਰੜੇ ਭੰਬੀਰੀ ਬੋਲਦੀ ਹੈ।

ਛਿਣ ਭੰਗਰੀ ਖੁਸ਼ੀ ਜੇ ਕਦੇ ਆਵੇ ਉਹ ਵੀ ਲੰਘ ਜਾਂਦੀ ਸਾਡੇ ਕੋਲ ਦੀ ਹੈ।

ਸਿਆਸਤ ਲੋਭ ਦੀ ਅੱਜ ਗੁਲਾਮ ਹੋ ਕੇ ਸਾਡੀ ਜ਼ਿੰਦਗੀ ਤਾਈਂ ਮਧੋਲਦੀ ਹੈ।

ਰੁੱਤ ਜੋਬਨ ਦੀ ਸਾਡੀ ਉਦਾਸ ਹੋਕੇ ਪੱਖੇ ਵਾਂਗ ਰਹਿੰਦੀ ਸਦਾ ਡੋਲਦੀ ਹੈ।

ਆਪਣੇ ਆਪ ਸੰਗ...

ਆਪਣੇ ਆਪ ਸੰਗ ਕਰਨੀ ਰੋਜ ਗੋਸ਼ਟ, ਕਰਨਾ ਨਾਲ ਸੰਨਾਟੇ ਸੰਵਾਦ ਬੀਬਾ।

ਇਸੇ ਤਾਈਂ ਨੇ ਪਰਮ ਆਨੰਦ ਕਹਿੰਦੇ, ਇਹੀਓ ਹੁੰਦਾ ਹੈ ਅਨਹਦ ਨਾਦ ਬੀਬਾ।

ਕੁਝ ਪਾਉਣ ਦਾ ਵੱਖਰਾ ਮਜ਼ਾ ਹੁੰਦਾ, ਹੈ ਗੁਆਉਣ ਦਾ ਅੱਡ ਸਵਾਦ ਬੀਬਾ।

ਕੰਠ ਬਾਣੀਆਂ ਕਰਨ ਕਰਨ ਦਾ ਫਾਇਦਾ ਕੀ, ਜੇ ਪਾਠ ਮਨੁੱਖਤਾ ਦਾ ਕੀਤਾ ਨਹੀਂਂ ਯਾਦ ਬੀਬਾ।

ਬੜਾ ਫਰਕ ਹੈ...

ਬੜਾ ਫਰਕ ਹੈ ਭਾਰਤ ਤੇ ਇੰਡੀਆ ਵਿੱਚ, ਭਾਰਤ ਪਿੰਡਾਂ ਦਾ ਇੰਡੀਆ ਸ਼ਹਿਰ ਦਾ ਏ।

ਇੰਡੀਆ ਵਿੱਚ ਨੇ ਧਨ ਕੁਬੇਰ ਰਹਿੰਦੇ ਭਾਰਤ ਮਾਰਿਆ ਭੁੱਖ ਦੇ ਕਹਿਰ ਦਾ ਏ।

ਅਜੇ ਤੱਕ ਆਜ਼ਾਦੀ ਨਾ ਨਜ਼ਰ ਆਉਂਦੀ ਵਕਤ ਹੋ ਗਿਆ ਪਿਛਲੇ ਪਹਿਰ ਦਾ ਏ।

ਵਕਤ ਕੋਠੀਆਂ ਵਿੱਚ ਹੈ ਤੇਜ ਤੁਰਦਾ, ਫੁਟਪਾਥਾਂ 'ਤੇ ਆਣਕੇ ਠਹਿਰਦਾ ਏ।

ਸਦਾ ਖੋਲ੍ਹ ਕੇ...

ਸਦਾ ਖੋਲ੍ਹ ਕੇ ਰੱਖੀਏ ਅੱਖ ਤੀਜੀ ਰੁਕ ਜਾਈਏ ਜਦੋਂ ਮਿਹਰਵਾਂ ਮਿਲ ਜੇ।

ਪਤਾ ਸੱਜਣ ਦਾ ਹੁੰਦਾ ਨਹੀਂ ਇਤਫਾਕਨ ਕਿਸ ਸਮੇਂ ਅਤੇ ਕਿਸ ਥਾਂ ਮਿਲ ਜੇ।

ਰੁੱਖ ਵੱਢ ਕੇ ਲੈਂਦੇ ਬਣਾ ਬਾਲਣ ਨਾਲੇ ਚਾਹੁੰਦੇ ਨੇ ਲੋਕ ਕਿ ਛਾਂ ਮਿਲ ਜੇ।

ਮਿਲਦੀ ਨੇਤਾ ਨੂੰ ਸੱਤਾ ਦੀ ਇਉਂ ਕੁਰਸੀ ਜਿਵੇਂ ਵਿਛੜੇ ਪੁੱਤਾਂ ਨੂੰ ਮਾਂ ਮਿਲ ਜੇ।

ਕੌਣ ਘੁੰਮ ਰਿਹਾ....

ਕੌਣ ਘੁੰਮ ਰਿਹਾ ਹੈ ਮੇਰੇ ਜ਼ਿਹਨ ਦੇ ਵਿੱਚ, ਸੁਣਦੀ ਦੇਰ ਤੋਂ ਹੈ ਪਦਚਾਪ ਮੈਨੂੰ।

ਮੇਰੇ ਸ਼ਹਿਰ 'ਚੋਂ ਜਿਹੜੇ ਅਤ੍ਰਿਪਤ ਲੰਘੇ, ਭੁੱਲਦਾ ਉਨ੍ਹਾਂ ਦਾ ਨਹੀਂ ਵਿਰਲਾਪ ਮੈਨੂੰ।

ਸਾਡੀ ਜ਼ਿੰਦਗੀ ਦਾ ਆਖਰ ਕੀ ਮਕਸਦ, ਇਹੀਉ ਸੁਝਦਾ ਨਹੀਂ ਹੈ ਆਪ ਮੈਨੂੰ।

ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਲਗਦਾ ਪਾਪ ਮੈਨੂੰ।

ਸੱਚ ਬੋਲਣਾ ਲਾਜ਼ਮੀ...

ਸੱਚ ਬੋਲਣਾ ਲਾਜ਼ਮੀ ਹੈ ਐਪਰ ਅਸੀਂ ਇੱਥੇ ਜੀਣਾਂ ਵੀ ਹੈ ਜ਼ਰੂਰ ਸਾਥੀ।
ਸੱਚ ਬੋਲਣ ਦੀ ਧੁੰਨ ਵਿੱਚ ਨਹੀਂ ਬਨਣਾ ਅਸੀਂ ਈਸਾ, ਸੁਕਰਾਤ, ਮਨਸੂਰ ਸਾਥੀ।
ਕਬੀਲਦਾਰ ਮਨੁੱਖਾਂ ਦੇ ਲਈ ਨੇ ਹੁੰਦੇ ਥੋੜ੍ਹੇ ਲਚਕਵੇਂ ਕੁਝ ਦਸਤੂਰ ਸਾਥੀ।
ਬਹੁਤਾ ਨੇੜੇ ਨਾ ਦੋਸਤੀ ਵਿੱਚ ਹੋਈਏ, ਐਪਰ ਬਹੁਤਾ ਵੀ ਜਾਈਏ ਨਾ ਦੂਰ ਸਾਥੀ।
ਅਜ਼ੀਬ ਸੁਰਖੀਆਂ ਖਬਰਾਂ...
ਅਜ਼ੀਬ ਸੁਰਖੀਆਂ ਖਬਰਾਂ ਬਨਣ ਲੱਗੀਆਂ, ਛਪਣ ਜ਼ਿਹਨ 'ਚ ਜਿਵੇਂ ਅਖਬਾਰ ਲੱਗੇ।
ਦਿਨੋ ਦਿਨ ਹੋ ਰਹੇ ਹਾਂ ਅਸੀਂ ਹੌਲੇ, ਬੜਾ ਜ਼ਿੰਦਗੀ ਦਾ ਹੁਣ ਤਾਂ ਭਾਰ ਲੱਗੇ।
ਜਦੋਂ ਜੇਬ੍ਹ ਦੇ ਵੱਲ ਧਿਆਨ ਜਾਵੇ, ਖਾਲੀ ਭਰਿਆ ਪਿਆ ਸਾਰਾ ਬਾਜ਼ਾਰ ਲੱਗੇ।
ਮਿਹਨਤਕਸ਼ਾਂ ਦੇ ਘਰੇ ਨਾ ਇੱਕ ਦਾਣਾ, ਜ਼ਖੀਰੇਬਾਜਾਂ ਕੋਲ ਰਹਿਣ ਅੰਬਾਰ ਲੱਗੇ
ਕਬਰ ਆਖਦੀ ਬੰਦੇ...
ਕਬਰ ਆਖਦੀ ਬੰਦੇ ਗੁਮਾਨ ਨਾ ਕਰ, ਮੇਰੇ ਵਿੱਚ ਨੇ ਖਾਸ-ਓ-ਆਮ ਠਹਿਰੇ।
ਤੁਰ ਜਾਂਦੇ ਨੇ ਕਾਫਲੇ ਬੰਦਿਆਂ ਦੇ, ਰਹਿਣ ਰਸਤੇ ਉਵੇਂ ਤਮਾਮ ਠਹਿਰੇ।
ਸ਼ਾਮਾਂ ਲੰਘੀਆਂ ਲੱਖਾਂ ਇਹ ਚਾਹੁੰਦਿਆਂ ਕਿ, ਸਾਡੇ ਕੋਲ ਕੋਈ ਆਣ ਕੇ ਸ਼ਾਮ ਠਹਿਰੇ।
ਰੀਝਾਂ ਸਾਡੀਆਂ ਤੜਪ ਕੇ ਕਹਿੰਦੀਆਂ ਨੇ, ਅਜ਼ਾਦ ਮੁਲਕ ਦੇ ਅਸੀਂ ਗੁਲਾਮ ਠਰਿਰੇ।
ਰਿਸ਼ਵਤ ਦੇ ਕੇ ...
ਰਿਸ਼ਵਤ ਦੇ ਕੇ ਫੇਰ ਬਹਾਲ ਹੁੰਦੇ, ਰਿਸ਼ਵਤਖੋਰ ਜੇਕਰ ਸਸਪੈਂਡ ਹੁੰਦੇ।
ਵਿਆਹ ਤੋਂ ਬਾਅਦ ਵੀ ਤਿਤਲੀਆਂ ਰਹਿਣ ਫੜਦੇ ਵੱਢਣ ਜੋਗੇ ਨੇ ਉਹ ਹਸਬੈਂਡ ਹੁੰਦੇ।
ਯਾਰ-ਮਾਰ ਹੀ ਕਰਨ ਦੀ ਸੋਚਦੇ ਜੋ, ਹੁੰਦੇ ਦੁਸ਼ਮਣ ਉਹ ਕਾਹਦੇ ਫਰੈਂਡ ਹੁੰਦੇ।
ਨੋਟ ਸੌ ਦੇ ਦੋ ਸ਼ਹੀਦ ਹੋ ਜਾਂਦੇ, ਰੋਜ ਰੋਜ ਨਹੀਂ ਵਿਆਹ ਅਟੈਂਡ ਹੁੰਦੇ।
ਲੋਕ ਰਾਜ ਵਿੱਚ...
ਲੋਕ ਰਾਜ ਵਿੱਚ ਰਾਜ ਤਾਂ ਕਰਨ ਸ਼ਾਤਿਰ ਐਵੇਂ ਲੋਕਾਂ ਦਾ ਤਾਂ ਭਾਜੀ ਨਾ ਹੁੰਦੈ।
ਚਿੜੀਆਂ ਘਰ ਵਿੱਚ ਜਿਸ ਤਰ੍ਹਾਂ ਚਿੜੀਆਂ ਲਈ ਐਵੇਂ ਬੇਮਾਲੂਮ ਜਿਹਾ ਥਾਂ ਹੁੰਦੈ।
ਮਨਫੀ ਸਿਆਸਤ 'ਚੋਂ ਪਿਆਰ ਦੇ ਸ਼ਬਦ ਹੁੰਦੇ ਹਿੰਦਸਾ ਨਫਰਤ ਦਾ ਰੋਜ਼ ਜਮ੍ਹਾਂ ਹੁੰਦੈ।
ਰਾਜਨੇਤਾ, ਪ੍ਰੋਹਿਤ ਹੀ ਅਸਲ ਦੇ ਵਿੱਚ ਇੱਥੇ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।
ਆਬੇ ਸ਼ੀਰੀਂ ਹੈ...
ਆਬੇ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਲੱਦ ਪਲੱਦ ਕਰਦੇ।ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।ਅਸੀਂ ਦਿਨੋਂ ਦਿਨ ਹੁੰਦੇ ਜਾਈਏ ਬੌਣੇ, ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।