Saturday, August 31, 2013

ਕਿੰਨੇ ਧੋਖੇ ਖਾਧੇ ਫਿਰ ਵੀ ਹਾਂ ਚੰਗੇ ਰਹੇ।


ਕਿੰਨੇ ਧੋਖੇ ਖਾਧੇ ਫਿਰ ਵੀ ਹਾਂ ਚੰਗੇ ਰਹੇ। 
ਮੇਰੇ ਮਨ ਵਿਚ ਪਿਆਰ ਦੇ ਹੁੰਦੇ ਦੰਗੇ ਰਹੇ।
ਢਕ ਕੇ ਰੱਖੇ ਗਏ ਨਾ ਕੂੜ ਮੁਲੰਮੇ 'ਚ
ਮੇਰੇ ਸਭ ਅਲਫ਼ਾਜ਼ ਹਮੇਸ਼ਾ ਨੰਗੇ ਰਹੇ।
ਕਿੰਨੀ ਵਾਰੀ ਤੌਬਾ ਕਰੀ ਮੁਹੱਬਤ ਤੋਂ 
ਪਰ ਚੰਦਰੇ ਜ਼ਜ਼ਬਾਤ ਨੇ ਲੈਂਦੇ ਪੰਗੇ ਰਹੇ।
ਵਕਤ ਹਮੇਸ਼ਾ ਦੁਸ਼ਮਣ ਤੇ ਦੋਸਤ ਬਣਿਆ 
ਕਿੰਨੇ ਪਹਿਰ ਹੀ ਸੂਲੀ ਉਤੇ ਟੰਗੇ ਰਹੇ।
ਜ਼ਿੰਦਗੀ 'ਚ ਉਂਜ ਤਾਂ ਝੋਲੀ ਅੱਡੀ ਨਾ
ਪਰ ਮੁਹੱਬਤ ਲਈ ਸਦਾ ਭਿਖਮੰਗੇ ਰਹੇ।
ਜ਼ਿੰਦਗੀ ਰੱਜ ਕੇ ਮਾਣੀ ਪਰ ਨਾ ਭੁੱਖ ਮਿਟੀ 
ਸੁਪਨੇ ਆਉਂਦੇ ਫਿਰ ਵੀ ਰੰਗ ਬਰੰਗੇ ਰਹੇ।
ਢਿੱਲੋਂ ਲੋਕਾਂ ਵਾਂਗ ਸਲੀਕਾ ਨਾ ਆਇਆ 
ਸਾਰੀ ਉਮਰ ਹੀ ਬੇਫ਼ਿਕਰ ਬੇਢੰਗੇ ਰਹੇ।
-------



ਇਸ ਬੇਦਰਦ ਮੁਹੱਬਤ ਦਾ ਇਹ ਹੀ ਅੰਜ਼ਾਮ ਹੋਣਾ ਹੀ।
ਅੱਖਾਂ 'ਚ ਸੀ ਨਮੀ ਹੋਣੀ ਦਿਲ 'ਚ ਕੋਹਰਾਮ ਹੋਣਾ ਸੀ।
ਚਲੋ ਚੰਗਾ ਵਿਛੜ ਗਏ ਆਪਾਂ ਫੁੱਲਾਂ ਦੀ ਮਹਿਕ ਵਾਂਗੂ
ਜੇ 'ਕਠੇ ਰਹਿੰਦੇ ਐਵੇਂ ਖਾਹ -ਮਖਾਹ ਬਦਨਾਮ ਹੋਣਾ ਸੀ।
ਮੁਹੱਬਤ ਰਹਿ ਨਹੀਂ ਸਕਦੀ ਸ਼ੱਕ ਦੀ ਸਲਤਨਤ ਅੰਦਰ
ਤੇਰੇ ਇਸ ਸ਼ੱਕੀ ਮਿਜ਼ਾਜ਼ ਕਰਕੇ ਮੈਂ ਬੇਆਰਾਮ ਹੋਣਾ ਸੀ।
ਬੜੀ ਪਿਆਰੀ ਹੈ ਤਨਹਾਈ ਇਹ ਮੇਰੀ ਮੁੱਢ ਤੋਂ ਸਾਥਣ
ਇਹਨੇ ਹੀ ਨਾਲ ਮੇਰੇ ਹਰ ਸੁਬਾਹ ਅਤੇ ਸ਼ਾਮ ਹੋਣਾ ਸੀ।
ਮੇਰੀ ਹੀ ਬੇਵਫ਼ਾਈ ਨੇ ਹੈ ਮੁਆਸ਼ਰੇ ਦੀ ਲਾਜ ਰੱਖ ਲਈ 
ਚਰਚਾ ਵਫ਼ਾਵਾਂ ਦਾ  ਐਵੇਂ ਫਿਰ ਤੋਂ ਸ਼ਰੇਆਮ ਹੋਣਾ ਸੀ।
ਇਹ ਚੰਦਰੇ ਲਫ਼ਜ਼ ਮੈਥੋਂ ਬੇਮੁਹਾਰੇ ਖੁਦ ਬਖ਼ੁਦ ਹੋ ਜਾਂਦੇ
ਚਾਹੀਦਾ ਹਰ ਅਲਫ਼ਾਜ ਕਵੀ ਦਾ ਗੁਲਾਮ ਹੋਣਾ ਸੀ।
ਸਾਵਣ ਰੁੱਤ ਕਿਧਰੇ ਜੇ ਮਿਲਾਪਾਂ ਵਾਲੀ ਬਣ ਜਾਂਦੀ
ਮੇਰੇ ਹੱਥਾਂ 'ਚ ਆਥਣ ਦਾ ਇਹ ਕਿਥੇ ਜਾਮ ਹੋਣਾ ਸੀ।
ਸੋਨ ਮਿਰਗ ਦੀ ਨਾ ਤਲਬ ਕਰਦੀ ਸੀਤਾ ਤੂੰ ਬਣਦੀ
ਵਿਛੋੜੇ ਵਿਚ ਤੜਪਦਾ ਫਿਰ ਕਦੋਂ ਮੈਂ ਰਾਮ ਹੋਣਾ ਸੀ।
ਢਿੱਲੋਂ ਤੈਨੂੰ ਜੁਦਾਈ ਦੇ ਇਹ  ਨਸ਼ਤਰ ਜੇ ਨਾ ਚੁਭਦੇ 
ਫਿਰ ਇਸ ਗ਼ਜ਼ਲ ਦਾ ਦਸ ਕਦੋਂ ਇਲਹਾਮ ਹੋਣਾ ਸੀ।

ਹਾਲਾਤ ਇਨਸਾਨ ਨੂੰ ਕੁਰੱਖ਼ਤ ਬਣਾ ਦਿੰਦੇ ਨੇ। 
ਕਈ ਵਾਰ ਤਖਤਿਆਂ ਨੂੰ ਤਖ਼ਤ ਬਣਾ ਦਿੰਦੇ ਨੇ।
ਆਪਣੇ ਅੰਦਰ ਪੈਦਾ ਕਰ ਹਰਿਆਲੀ ਦੋਸਤੀ ਦੀ
ਸਹਿਰਾ ਤਾਈਂ ਵੀ ਜੰਨਤ ਦਰੱਖਤ ਬਣਾ ਦਿੰਦੇ ਨੇ।
ਇੱਕ ਦੂਸਰੇ ਤੋਂ ਵਾਰ ਦੇਣੀ ਜ਼ਿੰਦ ਹੈ ਮੁਹੱਬਤ ਤਾਂ
ਮੁਹੱਬਤ ਤਾਈਂ ਖੇਡ ਕੁਝ ਕੰਬਖ਼ਤ ਬਣਾ ਦਿੰਦੇ ਨੇ।
ਮਖ਼ਮਲੀ ਜਿਹੇ ਚਿਹਰੇ ਹੁੰਦੇ ਤਾਂ ਨੇ ਮੁਲਾਇਮ ਹੀ
ਕੁਝ ਹਾਦਸੇ ਉਹਨਾਂ ਨੂੰ ਵੀ ਸਖ਼ਤ ਬਣਾ ਦਿੰਦੇ ਨੇ।
ਦੋਸਤ ਵਖ਼ਤ ਕਰਦੇ ਸੁਹਣੇ ਵਕਤ 'ਚ ਤਬਦੀਲ
ਸਵਾਰਥੀ ਬੰਦੇ ਵਕਤ ਨੂੰ ਵਖ਼ਤ ਬਣਾ ਦਿੰਦੇ ਨੇ।
ਕਈ  ਸ਼ੇਅਰ ਜ਼ਿਹਨ 'ਚ ਵਰਿ•ਆਂ ਬੱਧੀ ਨੇ ਰੁਲਦੇ
ਕਈ ਗ਼ਜ਼ਲਾਂ  ਸ਼ਾਇਰ ਯਕਲਖ਼ਤ ਬਣਾ ਦਿੰਦੇ ਨੇ।
ਢਿੱਲੋਂ ਆਪਣੇ 'ਚ ਪੈਦਾ ਕਰ ਤੂੰ ਹਲੀਮੀ ਤੇ ਸਬਰ
ਇਹ ਗੁਣ ਜ਼ਿੰਦਗੀ ਨੂੰ ਸੁਰੱਖਤ ਬਣਾ ਦਿੰਦੇ ਨੇ।


ਖ਼ਾਹ ਮਖ਼ਾਹ ਨਾ ਐਵੇਂ ਖ਼ਾਮ ਖ਼ਿਆਲੀਆਂ ਪੈਦਾ ਕਰੋ।
ਕੁਝ ਦਿਲਚਸਪ ਕਹਾਣੀਆਂ ਮਤਵਾਲੀਆਂ ਪੈਦਾ ਕਰੋ।
ਜੇ ਚਾਹੁੰਦੇ ਹੋ ਗੌਣ ਵਾਲੇ ਪੰਛੀ ਇਸ ਵਿਚ ਆਉਣ ਤਾਂ
ਆਪਣੇ ਦਿਲ 'ਚ ਦੋਸਤੋ ਹਰਿਆਲੀਆਂ ਪੈਦਾ ਕਰੋ।
ਜੇ ਲੁਟੇਰੇ ਹੋ ਰਹੇ ਨੇ ਪੈਦਾ ਇਸ ਨਿਜ਼ਾਮ ਵਿਚ ਤਾਂ
ਤੁਸੀਂ ਵੀ ਅੰਦਰ ਆਪਣੇ ਰਖਵਾਲੀਆਂ ਪੈਦਾ ਕਰੋ।
ਛੱਡ ਦਿਓ ਇਹ ਰੋਣੇ ਧੋਣੇ ਵਿਹਲੜਾਂ ਸੰਗ ਬਹਿਣ ਦੇ
ਕਿਰਤ ਕਰਕੇ ਚਿਹਰੇ ਉਪਰ ਲਾਲੀਆਂ ਪੈਦਾ ਕਰੋ।
ਜੇ ਤੁਸੀਂ ਚਾਹੁੰਦੇ ਹੋ ਲਫ਼ਜ਼ ਡਿਗਣ ਨਾ ਤਹਿਜ਼ੀਬ ਤੋਂ 
ਭੁੱਲ ਕੇ ਵੀ ਜ਼ੁਬਾਨ 'ਚ ਨਾ ਗਾਲੀਆਂ ਪੈਦਾ ਕਰੋ।
ਫੁੱਲ , ਬੱਚੇ , ਰੁੱਖ , ਪੰਛੀ ਮੁਸਕਰਾਉਂਦੇ ਰਹਿਣ ਲਈ
ਕਦੇ ਨਾ ਫਿਰ ਤੋਂ ਉਹ ਰੁੱਤਾਂ ਕਾਲੀਆਂ ਪ ੈਦਾ ਕਰੋ।
ਰੋਕਣੀ  ਲੁੱਟ ਕਿਰਤ ਦੀ ਲਿਆਉਣੀ ਸਾਂਝੀਵਾਲਤਾ
ਰਲ ਕੇ ਇਸ ਤਰ•ਾਂ ਦੀਆਂ  ਪਰਣਾਲੀਆਂ ਪੈਦਾ ਕਰੋ।
ਧੱਕੇ ਨਾਲ ਤਾਂ ਢਿੱਲੋਂ ਦਾਦ ਦੇਣੀ ਨਹੀਂ ਸਰੋਤਿਆਂ
ਖ਼ੂਬਸੂਰਤ ਜਿਹੇ ਸ਼ੇਅਰ ਆਖੋ , ਤਾਲੀਆਂ ਪੈਦਾ ਕਰੋ।



ਜਾਣ ਵਾਲਾ ਕਾਹਤੋਂ ਪਿਛੇ ਮੁੜ ਕੇ ਦੇਖਦਾ ਹੀ ਨਹੀਂ
ਖ਼ੁਸ਼ਬੂ ਦੀ ਤਰਾਂ ਵੀ ਕੋਈ ਮੇਰੇ ਨਾਲ ਜੁੜ ਕੇ ਦੇਖਦਾ ਹੀ ਨਹੀਂ।
ਸੱਭ ਦੀ ਨਿਗਾ• ਅੰਬਰ ਦੇ ਵੱਲ ਉਪਰ ਜਾਣ ਦੀ ਤਾਂ ਹੈ ਐਪਰ
ਧਰਤੀ ਉੱਤੇ ਪਾਣੀ ਦੀ ਤਰਾਂ ਕੋਈ ਰੁੜ• ਕੇ ਦੇਖਦਾ ਹੀ ਨਹੀਂ। 
ਅਲਵਿਦਾ ਕਹਿੰਦੀ ਹੈ ਉਸਨੂੰ ਟਾਹਣੀ ਰੁੱਖ ਦੀ ਹਿਲਕੇ ਕਿਵੇਂ ?
ਬਿਰਖ ਤੋਂ ਉਡਿਆ ਪਰਿੰਦਾ ਇਹ ਮੁੜ ਕੇ ਦੇਖਦਾ ਹੀ ਨਹੀਂ।
ਹਿੰਦੂ, ਸਿੱਖ , ਇਸਾਈ , ਮੁਸਲਮਾਨ ਤਾਂ ਬਣਦੇ ਸੱਭ ਨੇ ਇੱਥੇ
ਪਰ ਕੋਈ ਇਨਸਾਨੀਅਤ ਦੇ ਨਾਲ ਜੁੜ ਕੇ ਦੇਖਦਾ ਹੀ ਨਹੀਂ।
ਉੱਡ ਸਕਦੈ ਜੇ ਮਨ ਵਿੱਚ ਹੋਵੇ ਖਾਹਿਸ਼ ਉੱਡਣ ਦੀ ਤਾਂ ਐਪਰ
ਰੀਂਘਦਾ ਹੋਇਆ ਕੋਈ ਕੀੜਾ ਕਦੇ ਉੜ ਕੇ ਦੇਖਦਾ ਹੀ ਨਹੀਂ।
ਮਾਇਆ ਦੇ ਢੇਰ ਜੋੜਦਾ ਇਹ ਬੰਦਾ ਰਹੇ ਸਾਰੀ ਉਮਰ ਹੀ ਪਰ
ਥੁੜਿ•ਆਂ ਦੇ ਨਾਲ ਇੱਕ ਵਾਰ ਇਹ ਥੁੜ• ਕੇ ਦੇਖਦਾ ਹੀ ਨਹੀਂ।
ਨਫ਼ਰਤ ਦਾ ਕੋਈ ਵੀ ਹਿੰਦਸਾ ਢਿੱਲੋਂ ਜੀ ਭੁੱਲ ਕੇ ਕਦੇ ਵੀ 
ਆਪਣੇ ਇਸ ਪਾਗਲ ਮਨ ਦੇ ਵਿੱਚ ਹੁੜ• ਕੇ ਦੇਖਦਾ ਹੀ ਨਹੀਂ।
----


ਰਸਮਾਂ ਦੇ ਗੁਲਾਮ ਅਸੀਂ ਹਾਂ ਦਿਵਸ ਮਨਾਉਂਦੇ ਬੰਦੀ ਛੋੜ।
ਆਪਣੇ ਮਸਤਿਕ ਅੰਦਰ ਵੀ ਹੈ ਅੱਜ ਦੀਵਾ ਬਾਲਣ ਦੀ ਲੋੜ।
ਆਪਣੇ ਤਨ ਦੇ ਖੋਲ 'ਚ ਕੈਦ ਹੈ ਅੱਜਕੱਲ• ਤਾਂ ਹਰਇੱਕ ਜਣਾ
ਹਰ ਕੋਈ ਚਾਹੁੰਦੈ ਮੈਂ ਬੱਸ ਦੂਜੇ ਬੰਦੇ ਤਾਈਂ ਤਾਂ ਦਿਆਂ ਮਰੋੜ।
ਕਹਿਣੀ ਕਰਨੀ ਦਾ ਇੱਕ ਹੋਵੇ ਤੇ ਅੰਦਰੋਂ ਬਾਹਰੋਂ ਵੀ ਸਮਦਰਸ਼ੀ
ਇੱਕ ਬੰਦਾ ਹੀ ਕਾਫੀ ਹੈ ਬੱਸ ਹੋਰ ਚਾਹੀਦੇ ਨਹੀਂ ਲੱਖ ਕਰੋੜ।
ਸਾਹ ਲੈਣ ਦੀ ਕਿਰਿਆ ਨੂੰ ਹੀ ਜੇ ਕਹਿੰਦੇ ਹਾਂ ਜ਼ਿੰਦਗੀ ਤਾਂ
ਰੀਂਘ ਰਹੇ ਜੀਵਾਂ ਵਿੱਚ ਹੀ ਹੈ ਫਿਰ ਤਾਂ ਆਦਮ ਦਾ ਵੀ ਜੋੜ।
ਕਾਵਾਂ ਰੌਲੀ ਦੇ ਇਸ ਯੁਗ ਵਿੱਚ ਸੁਣਦਾ ਕੋਈ ਕਿਸੇ ਦੀ ਨਹੀਂ
ਖ਼ੁਦ ਨੂੰ ਸੱਭ ਸਿਆਣਾ ਸਮਝਣ ਸੱਭ ਵਿੱਚ ਹੈ ਬੋਲਣ ਦੀ ਹੋੜ•।
ਢਿੱਲੋਂ ਤੂੰ ਵੀ ਜ਼ਿੰਦਗੀ ਵਿੱਚ ਲਿਖ ਇੱਕ ਤਾਂ ਇਹੋ ਜਿਹੀ ਗ਼ਜ਼ਲ
ਪੜ•ਨ ਸੁਨਣ ਵਾਲੇ ਨੂੰ ਜਿਹੜੀ ਮਨ ਦੀ ਤਹਿ ਤੱਕ ਦਏ ਝੰਝੋੜ।

ਇਸ਼ਕ ਨੇ ਹੁਸਨ ਨੂੰ ਹੈ ਕਿੰਨਾ ਮੂੰਹਜ਼ੋਰ ਬਣਾ ਦਿਤਾ।
ਮੁਲਾਇਮ ਮਖ਼ਮਲੀ ਚਿਹਰਾ ਹੈ ਕਠੋਰ ਬਣਾ ਦਿਤਾ।। 
ਮਿੰਨਤਾਂ ਕਰ ਕੇ ਦਿੱਤੀ ਤੇਰੀ ਆਦਤ ਅਸੀਂ ਵਿਗਾੜ
ਜਾਣ ਬੁਝ ਕੇ ਮਹਿਰਮ ਨੂੰ ਆਕੜਖੋਰ ਬਣਾ ਦਿਤਾ।
ਪਹਿਲਾਂ ਗੀਤ ਸੰਗੀਤ ਸੀ ਦਿੰਦਾ ਮਨ ਤਾਈਂ ਸਕੂਨ
ਅੱਜ ਦੇ ਗਾਇਕਾਂ  ਇਸਨੂੰ ਭੱਦਾ  ਸ਼ੋਰ ਬਣਾ ਦਿਤਾ।
ਜਦ ਵੀ ਮਨ 'ਚ ਪੈਲ ਪਾਉਣ ਦੀ ਰੀਝ ਜਿਹੀ ਜਾਗੀ
ਅਸੀਂ ਕੰਧੋਲੀ ਮਨ  'ਤੇ ਕਲਪਿਤ ਮੋਰ ਬਣਾ ਦਿਤਾ।
ਬਾਜਾਰ ਵਾਲਿਆਂ  ਸਭ ਖਿਡੌਣੇ ਮਹਿੰਗੇ ਕਰ ਕਰ ਕੇ 
ਦੇਸ਼ ਦੇ ਹਰ ਮੁਫ਼ਲਿਸ ਦਾ ਬੱਚਾ  ਚੋਰ ਬਣਾ ਦਿਤਾ।
ਮਰ ਮੁੱਕ ਚੁੱਕੀਆਂ ਰੀਝਾਂ ਤਾਈਂ ਹਰ ਵਾਰੀ ਦਫ਼ਨਾ 
ਦਿਲ ਚੰਦਰਾ ਹੈ ਜੀਂਂਦੀ ਜਾਗਦੀ ਗੋਰ ਬਣਾ ਦਿਤਾ।
ਖ਼ੁਦਗਰਜ਼ੀ ਦੀ ਅੰਨ•ੀ ਹਵਸ  ਦੀ ਮਾਇਆ ਨਗਰੀ ਨੇ
ਹਰ ਮਾਇਆਧਾਰੀ  ਹੈ  ਆਦਮਖੋਰ ਬਣਾ ਦਿਤਾ।
ਤੇਰੇ ਇਸ਼ਕ ਨੇ ਮੈਨੂੰ ਜਮਾਂ ਨਿਤਾਣਾ ਜਿਹਾ ਕਰਕੇ 
ਇਕ ਬਹਾਦਰ ਬੰਦੇ ਤਾਈਂ ਹਕਮਜ਼ੋਰ ਬਣਾ ਦਿਤਾ।
ਜਿੰਨੀ ਮਰਜ਼ੀ ਦਏ  ਸਫਾਈ ਸੱਚੇ ਹੋਣ ਦੀ ਉਹ
ਢਿੱਲੋਂ ਇਸ਼ਕ ਨੇ ਹੁਸਨ ਨੂੰ ਚਿੱਤਚੋਰ ਬਣਾ ਦਿਤਾ।
--

ਸਾਡੀ ਕੋਠੀ ਵਿਚ ਦਾਣੇ ਹੋ ਗਏ। ਲਗਦੈ ਆਪਾਂ ਵੀ ਸਿਆਣ ਹੋ ਗਏ।
ਜ਼ਿਦ ਕਰਨ ਨਾ ਹੁਣ ਖਿਡੌਣੇ ਵਾਸਤੇ ਬੱਚੇ ਕਿੰਨੇ ਬੀਬੇ ਰਾਣੇ ਹੋ ਗਏ।
ਭੁੱਲ ਜਾ ਹੁਣ ਤੱਕੜੀ ਇਨਸਾਫ ਦੀ ਜੱਜ ਰਾਜੇ ਅੰਨ•ੇ ਕਾਣੇ ਹੋ ਗਏ।
ਸੱਦਾ ਦੇਈਏ ਹੁਣ ਕਿਹੜੇ ਚੋਰ ਨੂੰ ਮੱਤਦਾਤੇ ਜੀਅ-ਭਿਆਣੇ ਹੋ ਗਏ।
ਮੈਂ ਵੀ ਹਾਂ ਕਬੀਲਦਾਰ ਹੋ ਗਿਆ ਤੇਰੇ ਵੀ ਹੁਣ ਨੇ ਨਿਆਣੇ ਹੋ ਗਏ।
ਜਿੰਨ•ਾਂ ਨੂੰ ਸੀ ਰੋ ਕੇ ਪੜਿ•ਆ ਕਦੇ ਹਾਏ ਉਹ ਖ਼ਤ ਵੀ ਪੁਰਾਣੇ ਹੋ ਗਏ।
ਨਿੱਤ ਲਿਖਣੇ ਪੈਂਦੇ ਨੇ ਰੋਜ਼ਨਾਮਚੇ ਘਰ ਵੀ ਲਗਦੇ ਨੇ ਥਾਣੇ ਹੋ ਗਏ।
ਕਿਰਤ ਦਾ ਉਪਦੇਸ਼ ਦਿੰਦੇ ਫਿਰ ਰਹੇ ਕਿੰਨੇ ਲੋਕ ਨੇ ਮੰਗ ਖਾਣੇ ਹੋ ਗਏ।
ਖ਼ਾਮੋਸ਼ ਚਿੰਤਨ ਕਰਨ ਦਾ ਹੈ ਵਕਤ ਬਹੁਤ ਢਿੱਲੋਂ ਗੀਤ ਗਾਣੇ ਹੋ ਗਏ। ।
------
ਸ਼ਬਨਮ ਦੇ ਹੰਝੂ --ਕਿਸ਼ਾਂਵਲ
ਮੈਂ ਸ਼ਬਨਮ ਦੇ ਹੰਝੂ  ਅੜਿਆ
ਸੁਬਾਹ ਸਵੇਰੇ ਫੁੱਲਾਂ ਉਤੇ ਪਈ ਵਰਸਦੀ 
ਫੁੱਲ ਜੋ ਉਗੇ ਤੇਰੇ ਵਿਹੜੇ
ਫੁੱਲ ਜੋ ਪਿਆਰ ਦੀ ਆਸ ਨੇ ਮੇਰੇ
ਸਦਾ ਹੀ ਰਹਿੰਦੇ ਪਾਸ ਨੇ ਮੇਰੇ
ਮੇਰੇ ਮਨ ਦਾ ਅੰਬਰ ਰੋਜ ਇਹ 
ਸ਼ਬਨਮ ਦੇ ਅਥਰੂ ਕੇਰਦਾ 
ਤੇਰੀ ਯਾਦ ਦੀ ਤਸਬੀ ਦੇ ਮਣਕੇ ਫੋਰਦਾ

ਮੈਂ ਪਿਆਰ ਦੇ ਫੁੱਲਾਂ ਦੀ ਨਿੱਤ ਪਿਆਸ ਬੁਝਾਵਾਂ
ਧੁੱਪ ਚੜ•ੀ ਤੋਂ ਉਡ ਪੁੱਡ ਜਾਵਾਂ!
ਅਗਲੇ ਤੜਕੇ ਫਿਰ ਵਰ•ਣ ਲਈ
ਸਿਜਦਾ ਕਰਨ ਲਈ ਆਪਣੇ ਪਿਆਰ ਨੂੰ
ਮੈਂ  ਹਾਂ ਬੱਸ ਸ਼ਬਨਮ ਦੇ ਹੰਝੂ
ਰੋਜ ਸਵੇਰੇ ਤੇਰੇ ਪਿਆਰ ਦੇ ਫੁੱਲਾਂ ਉਤੇ ਪਈ ਵਰਸਦੀ--

ਯਾਦਾਂ ਤੇਰੀਆਂ

ਯਾਦਾਂ ਤੇਰੀਆਂ 
Ðਰੋਜ ਰੁਲਾ ਕੇ ਜਾਵਣ ਯਾਦਾਂ ਤੇਰੀਆਂ। ਰਤਾ ਤਰਸ ਨਾ ਖਾਵਣ ਯਾਦਾਂ ਤੇਰੀਆਂ।
ਤੈਨੂੰ ਭਾਵੇਂ ਮੇਰਾ ਚੇਤਾ ਭੁੱਲ ਗਿਐ ਪਰ ਪਲ ਵੀ ਨਾ ਭੁਲਾਵਣ ਯਾਦਾਂ ਤੇਰੀਆਂ।
ਔੜ ਦੀ ਰੁੱਤੇ ਵੀ ਅੱਖਾਂ ਤਰ ਦਿੰਦੀਆਂ ਅਥਰੂਆਂ ਵਿਚ ਨਾਹਵਣ ਯਾਦਾਂ ਤੇਰੀਆਂ।
ਦਿਲ ਦਰਿਆ 'ਚ ਚੁੱਭੀ ਮਾਰ ਵਰ•ਾ ਦੇਵਣ ਛਮ ਛਮ ਕਰਕੇ ਸਾਵਣ ਯਾਦਾਂ ਤੇਰੀਆਂ।
ਮਹਿਫ਼ਿਲ 'ਚ ਵੀ ਤਨਹਾ ਤਨਹਾ ਰਹਿੰਦੈ  ਦਿਲ 'ਚ ਝੁੰਮਰ ਪਾਵਣ ਯਾਦਾਂ ਤੇਰੀਆਂ।
ਤੇਰੇ ਸੰਗ ਗੁਜ਼ਾਰੇ ਪਲ ਛਿਣ 'ਕਠੇ ਕਰ ਸਾਹਵੇਂ ਲਿਆ ਖੜਾਵਣ ਯਾਦਾਂ ਤੇਰੀਆਂ।
ਜ਼ਿੰਦਗੀ ਦੀ ਸੀਤਾ ਕੱਲੀ ਹੀ ਚੰਗੀ ਸੀ, ਬਣਕੇ ਆਈਆਂ ਰਾਵਣ ਯਾਦਾਂ ਤੇਰੀਆਂ
ਜਦੋਂ Àਦਾਸੇ ਦਿਲ 'ਚ ਖਿਲਦੀ ਕੋਈ ਕਲੀ ਸੱਥਰ ਆ ਵਿਛਾਵਣ ਯਾਦਾਂ ਤੇਰੀਆਂ
ਢਿੱਲੋਂ ਜੀ ਕਰਦਾ ਹੈ ਜਾਂ ਤਾਂ ਮੈਂ ਮਰਜਾਂ ਜਾਂ ਫਿਰ ਇਹ ਮਰ ਜਾਵਣ ਯਾਦਾਂ ਤੇਰੀਆਂ।
----

ਆਪਣੇ ਸੰਗ ਸੰਵਾਦ
ਗ਼ਜ਼ਲ – ਅਮਰਜੀਤ ਢਿਲੋਂ
ਆਪਣੇ ਸੰਗ ਹੀ ਸੰਵਾਦ ਰਚਾਈਏ ਚੰਗਾ ਹੈ। 
ਦੁਨੀਆਂ ਤਾਈਂ ਭੁੱਲ ਹੀ ਜਾਈਏ ਚੰਗਾ ਹੈ।
ਆਵਾਰਗੀ ਸਦਾ ਹੀ ਸਾਥ ਨਿਭਾਉਣਾ ਨਹੀਂ
ਚੱਲ ਵਾਪਸ ਘਰ ਮੁੜ ਹੀ ਜਾਈਏ ਚੰਗਾ ਹੈ।
ਕਿਉਂ ਗਲਾਧੜੀਆਂ ਨੂੰ ਲਭਦੇ ਫਿਰਦੇ ਹਾਂ
ਖੁਦ ਗੱਲਾਂ ਕਰ ਮਨ ਪਰਚਾਈਏ ਚੰਗਾ ਹੈ।
ਫੇਰ ਵਿਛੋੜੇ ਦਾ ਸੱਲ ਝੱਲਿਆ ਜਾਣਾ ਨੀ
ਆ ਪਹਿਲਾਂ ਹੀ ਵਿਛੜ ਜਾਈਏ ਚੰਗਾ ਹੈ।
ਕੁਝ ਪਲ ਜਿਹੜੀ ਜੰਨਤ ਰੱਜ ਕੇ ਮਾਣੀ ਏ
ਕਰ ਕਰ ਯਾਦ ਉਹੀ ਨਸ਼ਿਆਈਏ ਚੰਗਾ ਹੈ।
ਡੂੰਘੇ ਸਮੁੰਦਰ ਇਸ਼ਕ ਤਰਨੇ ਔਖੇ ਨੇ ਬੜੇ
ਮਾਰੂਥਲ ਦੀ ਹੀ ਜੂਨ ਹੰਢਾਈਏ ਚੰਗਾ ਹੈ।
ਆ ਪਰਿੰਦਿਆਂ ਤਾਈਂ ਪਾਣੀ ਰੱਖ ਦੇਈਏ
ਚਿੜੀਆਂ ਤਾਈਂ ਚੋਗਾ ਪਾਈਏ ਚੰਗਾ ਹੈ।
ਜੋ ਫੁੱਲ ਬੂਟੇ ਲਾਏ ਨੇ ਆਪਣੇ ਘਰ ਆਪਾਂ 
ਦੇਖ ਉਹਨਾਂ ਤਾਈਂ ਮੁਸਕਰਾਈਏ ਚੰਗਾ ਹੈ।
ਦੇਖ ਲਈ ਦੁਨੀਆਂ, ਬਹੁਤ ਹੀ ਹੱਸ ਲਿਆ
ਢਿੱਲੋਂ ਗ਼ਮ ਹੁਣ ਯਾਰ ਬਣਾਈਏ ਚੰਗਾ ਹੈ।
--
ਵੀਰਾਨੀ ਦਾ ਗਹਿਣਾ ਹੋਇਆ ਚਿਹਰਿਆਂ ਦਾ ਸ਼ਿੰਗਾਰ ।
ਪੱਤਝੜ ਵਰਗੇ ਬਣਦੇ ਜਾਂਦੇ ਮਹਿਰਮ ਸਭ ਦਿਲਦਾਰ।
ਸੁੱਕੇ ਪੱਤਿਆਂ ਉਤੇ ਉਸਰੇ ਮਹਿਲ ਨੇ ਕੱਕੇ ਰੇਤੇ ਦੇ
ਕੌਣ ਕਹੇਗਾ ਕਿ ਇਥੇ ਵੀ ਆਈ ਹੋਊ ਕਦੇ ਬਹਾਰ।
ਸਾਰੀ ਰਾਤ ਖਿਆਲਾਂ ਵਿਚ ਇਕ ਚੰਦ ਬਣਾਵਾਂ ਰੋਜ
ਚਾਹ ਦੇ ਕੱਪ 'ਚ ਡੁੱਬ ਜਾਂਦਾ ਹੈ ਤੜਕੇ ਉਠਣਸਾਰ।
ਚਿਹਰਿਆਂ ਦੀ ਰੌਣਕ ਨੂੰ ਖਾ ਲਿਆ ਦੈਂਤ ਵਕਤ ਦੇ 
ਮੋਹ ਦੀਆਂ ਰੇਖਾਵਾਂ 'ਤੇ ਹੈ ਉਕਰ ਗਿਆ ਰੁਜ਼ਗਾਰ।
ਘੋਰ ਉਦਾਸੀ ਦਾ ਅੰਨ•ਾ ਖੂਹ ਪਾਸ ਹੀ ਰਹੇ ਹਮੇਸ਼ 
ਇੰਜ ਕਿਉਂ ਉਜੜਦੈ ਅੜਿਆ ਸਧਰਾਂ ਦਾ ਸੰਸਾਰ।
ਫਿਰ ਪੱਥਰ ਮੁਸਕਰਾਵਣ ਲੱਗਣ ਇਹਨਾਂ ਖੰਡਰਾਂ ਦੇ
ਜੇ ਤੂੰ ਮੇਰੇ ਮਨ ਵਿਚ ਝਾਤੀ ਪਾ ਜਾਵੇਂ ਇਕ ਵਾਰ।
ਕਿੰਨੀ ਜਲਦੀ ਖਤਮ ਹੋ ਗਈ ਛਿੰਜ ਹਸਰਤਾਂ ਦੀ 
ਚਹਿਚਹਾਉਂਦੇ ਦਿਲ ਦੇ ਬਾਗੀਂ ਉਡਦੀ ਧੂੜ ਗੁਬਾਰ।
ਅੱਜ ਕੱਲ• ਮੈਅਕਸ਼ ਐਵੇਂ ਦਿਲ ਨੂੰ ਧੋਖਾ ਦਿੰਦੇ ਨੇ
ਦਿਲ 'ਚ ਮਸਤੀ ਆਉਂਦੀ ਨਾ ਹੀ ਨੈਣਾਂ ਵਿਚ ਖ਼ੁਮਾਰ।
ਆਪਣਾ ਆਪ ਲੁਟਾ ਕੇ ਹੋਕਾ ਦਿੰਦੇ ਨੇ ਅਕਸਰ ਲੋਕ
ਐਵੇਂ ਨਹੀਂ ਹਾਂ ਅਸੀਂ ਵੀ ਡਿੱਠਾ ਇਹ ਸਾਰਾ ਸੰਸਾਰ।
ਫਿਰ ਅਰਮਾਨਾਂ ਦੇ ਮੇਲੇ ਵਿਚ ਤਕੀਏ ਆਪਣਾ ਆਪ
ਕੀ ਪਤਾ ਕਦ ਵਿਧਵਾ ਹੋਸੀ ਇਹ ਦੇਹੀ ਦੀ ਮੁਟਿਆਰ।


ਗ਼ਜ਼ਲ-- ਅਮਰਜੀਤ ਢਿੱਲੋਂ
ਐ ਮੇਰੀ ਤੂੰ ਆਬਸ਼ਾਰ ਮੈਨੂੰ ਮੁਆਫ਼ ਕਰੀਂ
ਜ਼ਿੰਦਗੀ ਗਿਆ ਮੈਂ ਹਾਰ ਮੈਨੂੰ ਮੁਆਫ਼ ਕਰੀਂ ।
ਪਤਾ ਨੀ ਲੱਗਾ ਕਿੱਦਾਂ ਲੁੱਟ ਗਿਆ ਮਨ ਦਾ 
ਸਬਰ ਓ ਚੈਨ ਕਰਾਰ ਮੈਨੂੰ ਮੁਆਫ਼ ਕਰੀਂ।
ਸੱਟ ਕੀ ਲੱਗੀ ਲੋਕਾਂ ਮੈਨੂੰ ਪੁੱਛ ਪੁੱਛ ਕੇ
ਕਰਤਾ ਹੋਰ ਬੀਮਾਰ ਮੈਨੂੰ ਮੁਆਫ਼ ਕਰੀਂ।
ਕੋਈ ਵੀ ਰਿਸ਼ਤਾ ਜ਼ਿੰਦਗੀ 'ਚ ਬਣਿਆ ਨਾ
ਮੈਥੋਂ ਪੂਰਾ ਹੰਢਣਸਾਰ ਮੈਨੂੰ ਮੁਆਫ਼ ਕਰੀਂ ।
ਮੈਂ ਪੱਤਝੜ ਦਾ ਕੰਡਾ ਕਿੰਜ ਰੰਗ ਬਦਲਾਂ
ਐ ਰੁੱਸੀ ਹੋਈ ਬਹਾਰ ਮੈਨੂੰ ਮੁਆਫ਼ ਕਰੀਂ ।
ਮੇਰੇ ਪਾਸੇ ਫੈਲਿਆ ਹੈ ਅਫ਼ਵਾਹਾਂ ਦਾ 
ਬਹੁਤ ਹੀ ਗਰਮ ਬਜ਼ਾਰ ਮੈਨੂੰ ਮੁਆਫ਼ ਕਰੀਂ।
ਮੈਂ ਤੇਰੀ ਤਸਵੀਰ ਦਿਖਾ ਕੇ ਬਣਾ ਬੈਠਾ 
ਦੁਸ਼ਮਣ ਇਹ ਸੰਸਾਰ ਮੈਨੂੰ ਮੁਆਫ਼ ਕਰੀਂ।
ਮੈਨੂੰ ਆਪਣੀ ਜ਼ਿੰਦਗੀ ਅੱਜਕੱਲ ਲਗਦੀ
ਜਿਉਂ ਰੱਦੀ ਅਖ਼ਬਾਰ ਮੈਨੂੰ ਮੁਆਫ਼ ਕਰੀਂ।
ਜ਼ਿਹਨ ਮੇਰੇ 'ਚ ਰੋਜ ਵਧਦਾ ਜਾਂਦਾ ਹੈ
ਵਾਧੂ ਸੋਚਾਂ ਦਾ ਭਾਰ ਮੈਨੂੰ ਮੁਆਫ਼ ਕਰੀਂ
ਐਵੇਂ ਪਾਗਲਪਨ ਵਿਚ ਮਜ਼ਨੂੰ ਬਣ ਬੈਠੇ
ਕਿਸੇ ਦਾ ਰੂਪ ਨਿਹਾਰ ਮੈਨੂੰ ਮੁਆਫ਼ ਕਰੀਂ।
ਢਿੱਲੋਂ ਜੀ ਕਰਦਾ ਸੀ ਹੋਰ ਵੀ ਜੀਣ ਲਈ
ਜ਼ਿੰਦਗੀ ਸੀ ਦਿਨ ਚਾਰ ਮੈਨੂੰ ਮੁਆਫ਼ ਕਰੀਂ।


ਗ਼ਜ਼ਲ--ਅਮਰਜੀਤ ਢਿੱਲੋਂ 21-8=13
ਚਲਦੇ ਚਲਦੇ ਕੁਝ ਲੋਕਾਂ ਸੰਗ ਕਾਵਿਕ ਜਿਹੇ ਸਬੰਧ ਬਣੇ।
ਕੁਝ ਲੋਕੀਂ ਜ਼ਿੰਦਗੀ ਦੇ ਪੰਨਿਆਂ ਤੇ ਲਲਿਤ ਨਿਬੰਧ ਬਣੇ।
ਕੁਝ ਮਿੱਠੇ  ਰਿਸ਼ਤੇ ਵੀ ਜ਼ਿੰਦਗੀ ਵਿਚ ਕੁੜੱਤਣ ਘੋਲ ਗਏ
ਕੁਝ ਅਣਜਾਣੇ ਰਾਹੀ ਪਰ ਜ਼ਿੰਦਗੀ ਵਿਚ ਗੁਲਕੰਦ ਬਣੇ।
ਬੇਪਨਾਹ  ਮੁਹੱਬਤ ਕਰ ਜਿਹਨਾਂ  ਅਣਗੌਲਿਆ ਕਰ 'ਤਾ
ਉਹਨਾਂ ਸੱਜਣਾਂ ਲਈ ਰਹੇ ਹਾਂ ਸਦਾ ਹੀ ਫਿਕਰਮੰਦ ਬਣੇ। 
ਸਾਡੇ ਸੂਖ਼ਮ, ਕੂਲੇ ਜ਼ਜ਼ਬੇ ਨੀਹਾਂ  ਵਿਚ ਚਿਨਣ ਦੇ ਲਈ 
ਇਹ ਨੇਤਾ ਤੇ ਸਾਧ,ਵਪਾਰੀ ਅਕਸਰ ਹੀ ਸਰਹੰਦ ਬਣੇ।
ਕੁਦਰਤੀ ਆਫ਼ਤ ਤਾਂ ਸਾਰੀ ਦੁਨੀਆਂ 'ਚ ਆਉਂਦੀ  ਹੈ
ਸਾਡੇ ਮੁਲਕ 'ਚ ਵੀ ਬਚਾਓ ਦਾ ਤਾਂ  ਕੋਈ ਪ੍ਰਬੰਧ ਬਣੇ।
ਅਸੀਂ ਤਾਂ ਸਭ ਲਾਈਲੱਗ, ਮੂਰੇ ,ਅੰਧੇ ਕਿਸਮਤਵਾਦੀ ਹਾਂ
ਸਾਨੂੰ ਵਰਤੀ ਜਾਂਦੇ ਸ਼ਾਤਰ ,ਅਸੀਂ ਉਹਨਾਂ ਲਈ ਸੰਦ ਬਣੇ।
ਬੁੱਢੇ ਵਰੇਸੇ ਵੀ ਉਹ ਸਖਸ਼ ਜੋ ਅਕਸਰ ਸਿੱਧਾ ਤੁਰਨ ਪਏ
ਜਿਹਨਾਂ ਦੀ ਲਾਠੀ  ਹੁੰਦੇ ਹਨ ਉਹਨਾਂ ਦੇ ਫ਼ਰਜ਼ੰਦ ਬਣੇ।
ਆਪਣੀਆਂ ਸੋਚਾਂ ਮੈਂ ਹਰ ਪਲ ਇਕਸੁਰ ਰੱਖਣ ਲਈ ਸੋਚਾਂ
ਫਿਰ ਕੁਝ ਵਾਪਰ ਜਾਂਦੈ ਕਿ ਇਸ ਮਨ 'ਚ ਫੇਰ ਦਵੰਦ ਬਣੇ।
ਸਭ ਅਧਿਕਾਰਾਂ ਦਾ ਰੌਲਾ ਹੈ ਆਪਣਾ ਫ਼ਰਜ਼ ਪਛਾਣੇ ਕੌਣ
ਹੱਕ ਮੰਗਦੀ ਹਰ ਬੀਵੀ ਇਥੇ ਤੇ ਹੁਕਮਰਾਨ ਖ਼ਾਵੰਦ ਬਣੇ।
ਅੱਜ ਕੱਲ ਢਿੱਲੋਂ ਪਤਾ ਨੀ ਕਿਸ ਬਦਲੀ ਓਹਲੇ ਹੋਗੇ ਉਹ
ਮੇਰੇ ਸਾਹਵੇਂ ਸਦ ਰਹਿੰਦੇ ਸਨ ਜੋ ਚੌਧਵੀਆਂ ਦੇ ਚੰਦ ਬਣੇ।


ਅਤੀਤ ਦੀ ਗ਼ਜ਼ਲ-
ਪਾੜ ਕੇ ਵਰਕਾ ਤੇਰਾ ਦਿਲ ਦੀ ਕਿਤਾਬ 'ਚੋਂ।
ਹੋ ਗਿਆ ਹਾਂ ਸੁਰਖ਼ੁਰੂ ਗ਼ਮ ਦੇ ਤਲਾਬ 'ਚੋਂ।
ਤੁਸੀਂ ਤਾਂ ਉਲਝੇ ਰਹੇ ਅੱਖਰਾਂ ਦੇ ਜੋੜ 'ਚ
ਮੈਂ ਸਦਾ ਹੀ ਫੇਲ ਹੋਇਆ ਹਾਂ ਹਿਸਾਬ 'ਚੋਂ। 
ਤੇਰੇ ਸੰਗ ਮਾਣੀ ਖੁਸ਼ੀ ਹਾਸਿਲ ਨਾ ਹੋ ਸਕੀ
ਆਵਾਰਾਗਰਦੀ 'ਚੋਂ ਨਾ ਘਰ ਦੀ ਸ਼ਰਾਬ 'ਚੋਂ।
ਵਿਛੜ ਕੇ ਤੈਥੋਂ ਇਉਂ ਖ਼ਰੂਦੀ ਹੋਏ ਵਲਵਲੇ
ਭੰਵਰੇ ਉਡੇ ਦਿੱਤੇ ਰਸ ਚੂਸਦੇ ਗੁਲਾਬ 'ਚੋਂ।
ਤੂੰ ਹੀ ਦੱਸ ਕੋਈ ਉਪਾ ਮਨਫ਼ੀ ਕਰਾਂ ਕਿਵੇਂ 
ਰੰਗਲੇ ਦਿਨਾਂ ਨੂੰ ਆਪਣੀ ਕਿਸਮਤ ਖ਼ਰਾਬ 'ਚੋਂ।


ਗ਼ਜ਼ਲ--ਅਮਰਜੀਤ ਢਿੱਲੋਂ
ਕਦੇ ਕਦੇ ਕੁਝ ਸੱਜਣਾਂ ਵਰਗੇ ਮਿਲ ਜਾਂਦੇ ਨੇ ਭਾਵੇਂ ਲੋਕ।
ਕੁਝ ਚਿਰ ਪਿਛੋਂ ਦੇ ਜਾਂਦੇ ਨੇ ਗੁੰਮਸ਼ੁਦਾ ਸਿਰਨਾਵੇਂ ਲੋਕ।
ਹੁਣ ਨਾ ਯਾਰੋ ਵਾਅਦੇ ਨਿਭਦੇ ਲੋੜਾਂ ਥੁੜਾਂ ਭਰੇ ਯੁੱਗ 'ਚ
ਨਾਮ ਵਫ਼ਾ ਦਾ ਲੈ ਬਹਿੰਦੇ ਨੇ ਐਵੇਂ ਭੁੱਲ ਭੁਲਾਵੇਂ ਲੋਕ।
ਮਹਿਲਾਂ ਵਾਲੇ ਸੌਂ ਜਾਂਦੇ ਨੇ ਪਲਕਾਂ ਮੁੰਦ ਕੇ ਮਿੱਠੀ ਨੀਂਦ
ਐਪਰ ਬਾਰਸ਼ ਦੇ ਭਿੱਜਦੇ ਰਹਿਣ ਗਰੀਬ ਨਿਥਾਵੇਂ ਲੋਕ।
ਡਿੱਗ ਰਹੀਆਂ ਦੀਵਾਰਾਂ ਇਥੇ ਤਪਦੀ ਏ ਬਿਰਖਾਂ ਦੀ ਛਾਂ 
ਤਾਹੀਏਂ ਉਂਗਲ ਲਾਈ ਫਿਰਦੇ ਨੇ ਆਪਣੇ ਪਰਛਾਵੇਂ ਲੋਕ।
ਸੰਗਮਰਮਰ ਦੇ ਟੁੱਕੜੇ ਆਪਾਂ ਬਿਖਰੇ ਪਏ ਹਾਂ ਮਿੱਟੀ ਵਿਚ
ਆਪਣੇ ਉਤੇ ਰਾਜ ਕਰੇਂਦੇ ਨੇ ਕੈਸੇ ਝਾਵੇਂ ਝਾਵੇਂ ਲੋਕ।
ਸਾਰੀ ਉਮਰ ਭਟਕਦੇ ਰਹਿੰਦੇ ਮਾਰੂਥਲ ਦੇ ਮ੍ਰਿਗ ਵਾਂਗੂ
ਆਖਿਰ ਥੱਕ ਕੇ ਬਹਿ ਜਾਂਦੇ ਨੇ ਆਪਣੀ ਹੀ ਛਾਵੇਂ ਲੋਕ।
---
ਮੈਨੂੰ ਆਪਣੀ ਜ਼ਿੰਦਗੀ 'ਚੋਂ ਖ਼ਾਰਜ਼ ਕਰਦੇ।
ਤੇਰਾ ਭਲਾ ਹੋਵੇ ਇਹ ਵੀ ਕਾਰਜ ਕਰਦੇ।
ਸਹਿ ਨਹੀਂ ਹੁੰਦੀ ਗੁਲਾਮੀ ਹੋਰ ਇਹ ਹੁਣ
ਐ ਮੁਹੱਬਤ ! ਤੂੰ ਗ਼ਮਾਂ ਤੋਂ ਫ਼ਾਰਗ ਕਰਦੇ ।
ਹੋਰ ਨਹੀਂ ਮੈਥੋਂ ਮੁਸਾਫ਼ਿਰ ਬਣਿਆ ਜਾਣਾ
ਮੇਰੀ ਜ਼ਿੰਦਗਾਨੀ ਤਾਈਂ ਬੇਮਾਰਗ ਕਰਦੇ।
29 ਅਗਸਤ ਦੀ ਗ਼ਜ਼ਲ--ਅਮਰਜੀਤ ਢਿੱਲੋਂ
ਸਿਲਾ ਤੇਰੀ ਮੁਹੱਬਤ ਦਾ ਮੈਂ ਕੁਝ ਏਦਾਂ ਚੁਕਾਵਾਂਗਾ।
ਜਦੋਂ ਖੰਜ਼ਰ ਉਠਾਇਆ ਤੂੰ ਮੈਂ ਗਰਦਨ ਝੁਕਾਵਾਂਗਾ।
ਨਹੀਂ ਰੁਸਵਾ ਮੁਹੱਬਤ ਨੂੰ ਹਾਂ ਮੈਂ ਕਦੇ ਵੀ ਕਰ ਸਕਦਾ
ਲੋਭ ਛੱਡ ਚਮਨ ਦਾ ਸਹਿਰਾ ਵਲ ਪਰਤ ਜਾਵਾਂਗਾ।
ਮੈਂ ਅੱਗ ਹਿਜ਼ਰ ਦੀ ਦਾ ਵੀ ਕਰੂੰ ਸਤਿਕਾਰ ਕੁਝ ਏਦਾਂ
ਸੜਣੋ ਪਹਿਲਾਂ ਇਸ ਤਨ ਦੇ ਘਰੌਂਦੇ ਨੂੰ ਸਜਾਂਵਾਂਗਾ।
ਏਦਾਂ ਸੱਲ ਜੁਦਾਈ ਦਾ ਨਹੀਂ ਘਟਣਾ ਫਿਰ ਵੀ ਭਾਵੇਂ
ਫੁੱਲਾਂ 'ਤੇ ਰਸ ਚੂਸਦੇ ਭੰਵਰਿਆਂ ਤਾਈਂ ਉਡਾਵਾਂਗਾ।
ਵਕਤ  ਠਹਿਰਿਆ ਹੈ ਕੋਲ ਮੇਰੇ ਕਿੰਨੇ ਹੀ ਚਿਰ ਤੋਂ
ਮੈਂ ਸੋਚਦਾ ਹਾਂ ਕਿ ਹੁਣ ਵਕਤ ਨੂੰ ਕਿੱਦਾਂ ਬਿਤਾਵਾਂਗਾ।
ਤੇਰੀ ਮਰਜ਼ੀ ਬੇਸ਼ਕ ਤੂੰ ਮਨਫ਼ੀ ਮੈਨੂੰ ਖੁਦ ਵਿਚੋਂ ਕਰਦੇ
ਫਿਰ ਵੀ ਤੇਰਾ ਆਉਣ ਵਾਲਾ ਭਲਕ ਹੀ ਅਖਵਾਵਾਂਗਾ।
ਮੈਂ ਆਪਣੀ ਸਾਰੀ ਤੇਹ  ਉਸਦੇ ਅੱਗੇ ਢੇਰੀ ਕਰ ਦਿਤੀ
ਇਹੋ ਬੱਸ ਸੋਚ ਕੇ ਕਿ ਮੈਂ ਨਦੀ ਵਿਚ ਸਿਮਟ ਜਾਵਾਂਗਾ।
ਇਹ ਢਿੱਲੋਂ ਕਿਦਾਂ  ਦਾ ਵਣਜ ਹੈ ਹੋਇਆ ਮੁਹੱਬਤ ਵੀ
ਮੈਂ ਜਿੱਤ ਕੇ ਵੀ ਹਾਰਿਆ  ਤੇ ਹਾਰ ਕੇ ਜੇਤੂ ਸਦਾਵਾਂਗਾ।


29 ਅਗਸਤ ਦੀ ਗ਼ਜ਼ਲ--ਅਮਰਜੀਤ ਢਿੱਲੋਂ 
ਸਿਲਾ ਤੇਰੀ ਮੁਹੱਬਤ ਦਾ ਮੈਂ ਕੁਝ ਏਦਾਂ ਚੁਕਾਵਾਂਗਾ।
ਜਦੋਂ ਖੰਜ਼ਰ ਉਠਾਇਆ ਤੂੰ ਮੈਂ ਗਰਦਨ ਝੁਕਾਵਾਂਗਾ। 
ਨਹੀਂ ਰੁਸਵਾ ਮੁਹੱਬਤ ਨੂੰ ਹਾਂ ਮੈਂ ਕਦੇ ਵੀ ਕਰ ਸਕਦਾ
ਲੋਭ ਛੱਡ ਚਮਨ ਦਾ ਸਹਿਰਾ ਵਲ ਪਰਤ ਜਾਵਾਂਗਾ।
ਮੈਂ ਅੱਗ ਹਿਜ਼ਰ ਦੀ ਦਾ ਕਰੂੰ ਸਤਿਕਾਰ ਕੁਝ ਏਦਾਂ 
ਸੜਣੋ ਪਹਿਲਾਂ ਇਸ ਤਨ ਦੇ ਘਰੌਂਦੇ ਨੂੰ ਸਜਾਂਵਾਂਗਾ। 
ਏਦਾਂ ਸੱਲ ਜੁਦਾਈ ਦਾ ਨਹੀਂ ਘਟਣਾ ਫਿਰ ਵੀ ਭਾਵੇਂ
ਫੁੱਲਾਂ 'ਤੇ ਰਸ ਚੂਸਦੇ ਭੰਵਰਿਆਂ ਤਾਈਂ ਉਡਾਵਾਂਗਾ। 
ਵਕਤ ਠਹਿਰਿਆ ਹੈ ਕੋਲ ਮੇਰੇ ਕਿੰਨੇ ਹੀ ਚਿਰ ਤੋਂ 
ਮੈਂ ਸੋਚਦਾ ਹਾਂ ਕਿ ਹੁਣ ਵਕਤ ਨੂੰ ਕਿੱਦਾਂ ਬਿਤਾਵਾਂਗਾ।
ਤੇਰੀ ਮਰਜ਼ੀ ਬੇਸ਼ਕ ਤੂੰ ਮਨਫ਼ੀ ਮੈਨੂੰ ਖੁਦ ਵਿਚੋਂ ਕਰਦੇ
ਫਿਰ ਵੀ ਤੇਰਾ ਆਉਣ ਵਾਲਾ ਭਲਕ ਮੈਂ ਅਖਵਾਵਾਂਗਾ। 
ਮੈਂ ਆਪਣੀ ਸਾਰੀ ਤੇਹ ਉਸਦੇ ਅੱਗੇ ਢੇਰੀ ਕਰ ਦਿਤੀ 
ਇਹੋ ਬੱਸ ਸੋਚ ਕੇ ਕਿ ਮੈਂ ਨਦੀ ਵਿਚ ਸਿਮਟ ਜਾਵਾਂਗਾ। 
ਇਹ ਢਿੱਲੋਂ ਕਿਦਾਂ ਦਾ ਵਣਜ ਹੈ ਹੋਇਆ ਮੁਹੱਬਤ ਵੀ
ਮੈਂ ਜਿੱਤ ਕੇ ਵੀ ਹਾਰਿਆ ਤੇ ਹਾਰ ਕੇ ਜੇਤੂ ਸਦਾਵਾਂਗਾ।


31 ਅਗਸਤ ਦੀ ਗ਼ਜ਼ਲ--ਅਮਰਜੀਤ ਢਿੱਲੋਂ 
ਰਾਤੀਂ ਸੰਨਾਟਿਆਂ ਨੇ ਸਾਡੇ  ਮਨ ਏਦਾਂ ਵੀ ਭਰਮਾਏ ਨੇ।
ਆਪਣੇ ਹੀ  ਧੜਕਨ  ਸੁਣ ਕੇ ਲਗਾ ਕਿ ਉਹ ਆਏ ਨੇ।
ਜ਼ਿੰਦਗੀ ਦੇ ਯਥਾਰਥ ਨਾਲੋਂ ਟੁੱਟ ਕੇ ਸੁਪਨੇ ਦੇਖੇ ਅਕਸਰ
ਇਸੇ ਲਈ ਹਰ ਵਾਰ  ਮੁਹੱਬਤ ਕੀਤੀ ਤੇ ਧੋਖੇ ਖਾਏ ਨੇ।
ਤੇਰੇ ਤਾਈਂ ਭੁਲਾਵਣ ਦੀ ਕੋਈ  ਹੋਰ ਵਜਾਹ ਤਾਂ ਨਹੀਂ
ਆਪਣੀ ਜਾਨ ਦੀ ਖਾਤਿਰ ਹੀ ਤੇਰੇ ਨਕਸ਼ ਭੁਲਾਏ ਨੇ।
ਜੁਦਾਈ ਦੀ ਬਾਰਿਸ਼ 'ਚ ਇਕ ਦਿਨ ਢਹਿ  ਜਾਵਣਗੇ
ਲਫ਼ਜਾਂ ਦੀ ਮਿੱਟੀ ਦੇ ਨਾਲ ਜੋ ਕੱਚੇ ਘਰ ਬਣਾਏ ਨੇ।
ਅੰਧਕਰ ਜੋ ਚਾਰ ਚੁਫੇਰੇ ਐਵੇਂ ਤਾਂ ਨਹੀਂ ਹੈ ਪਸਰਿਆ
ਆਖਿਰ ਕਿਸੇ ਨੇ ਇਸ ਸ਼ਹਿਰ ਦੇ ਸਾਰੇ ਦੀਪ ਬੁਝਾਏ ਨੇ।
ਮਾਰੂਥਲ ਦੀ ਪਿਆਸ ਦਾ  ਨਦੀ ਨੂੰ ਵੀ ਹੋਵੇ ਅਹਿਸਾਸ 
ਇਹੀਓ ਸੋਚ ਕੇ  ਮੈਂ ਪਾਣੀ ਸੰਗ ਤਪਦੇ ਹੋਂਠ ਛੁਹਾਏ ਨੇ।
ਤੈਥੋਂ ਵਿਛੜ ਕੇ ਇੰਜ ਮੇਰਾ ਖਰ•ਵਾ ਹੈ ਸੁਭਾਅ ਹੋਇਆ
ਰੁੱਖ  'ਤੇ ਬੈਠੇ ਗਾਉਂਦੇ ਪੰਛੀ ਤਾੜੀ ਮਾਰ ਉਡਾਏ ਨੇ।
ਉਹ ਸਖਸ਼ ਪਰਛਾਵੇਂ ਵਾਂਗੂ ਜੋ ਰਹਿੰਦਾ ਸੀ ਮੇਰੇ ਸੰਗ 
ਨਜ਼ਰ ਨੂੰ ਤਾਈਂ ਮਿੱਧ ਕੇ ਜਾਂਦੇ ਅੱਜ ਉਸੇ ਦੇ ਸਾਏ ਨੇ ।
ਮੇਰੀ ਹਿੱਕ 'ਤੇ ਹੁਣ ਗੁਲਾਬ ਦੀ ਥਾਂ ਥੋਹਰ ਹੀ ਉਗੇਗੀ
ਤੂੰ ਵੀ ਦੇਖੀਂ ਜਿਸ  ਕਦੇ ਇਹ ਮੇਰੇ ਸਾਹ ਮਹਿਕਾਏ ਨੇ।
ਲਹਿਰਾਂ ਆਸਰੇ ਛੱਡਦੇ ਢਿੱਲੋਂ  ਹੁਣ ਬੇੜੀ ਜ਼ਿੰਦਗੀ ਦੀ
ਇਸ ਬੇੜੀ ਦੇ ਪਾਤਣੀ ਹੀ ਜਦ ਹੋ ਗਏ ਹੁਣ ਪਰਾਏ ਨੇ।